ਸੂਰਤ Al-Hijr الحجر
99 ਆਇਤਾਂ · ਮੱਕਾ · ਉਤਰਨ ਦਾ ਕ੍ਰਮ 54
بِسْمِ ٱللَّهِ ٱلرَّحْمَٰنِ ٱلرَّحِيمِ الٓر تِلْكَ ءَايَٰتُ ٱلْكِتَٰبِ وَقُرْءَانٍ مُّبِينٍ
Punjabi Translation - Arif Haleemਅਲਿਫ਼, ਲਾਮ, ਰਾ। ਇਹ ਰੱਬੀ ਕਿਤਾਬ ਤੇ ਸਪਸ਼ਟ .ਕੁਰਆਨ ਦੀਆਂ ਆਇਤਾਂ ਹਨ।
ਇਸ ਆਇਤ ਦੇ ਸਾਰੇ ਅਨੁਵਾਦ ਵੇਖੋ →
رُّبَمَا يَوَدُّ ٱلَّذِينَ كَفَرُوا۟ لَوْ كَانُوا۟ مُسْلِمِينَ
Punjabi Translation - Arif Haleemਇਕ ਸਮਾਂ ਉਹ ਵੀ ਹੋਵੇਗਾ ਜਦੋਂ ਕਾਫ਼ਿਰ ਚਾਹੁਣਗੇ ਕਿ ਕਾਸ਼ ਉਹ ਮੁਸਲਮਾਨ ਹੁੰਦੇ।[1]
ਇਸ ਆਇਤ ਦੇ ਸਾਰੇ ਅਨੁਵਾਦ ਵੇਖੋ →
ذَرْهُمْ يَأْكُلُوا۟ وَيَتَمَتَّعُوا۟ وَيُلْهِهِمُ ٱلْأَمَلُ فَسَوْفَ يَعْلَمُونَ
Punjabi Translation - Arif Haleem(ਹੇ ਨਬੀ!) ਇਹਨਾਂ (ਦੀ ਚਿੰਤਾ) ਛੱਡ ਦਿਓ! ਇਹ ਖਾਣ ਪੀਣ ਤੇ ਆਨੰਦ ਮਾਣਨ। ਝੂਠੀਆਂ ਆਸਾਂ ਨੇ ਇਹਨਾਂ ਨੂੰ ਭੁਲੇਖੇ ਵਿਚ ਪਾ ਛੱਡਿਆ ਹੈ। ਇਹ ਛੇਤੀ ਹੀ (ਹਕੀਕਤ) ਜਾਣ ਲੈਣਗੇ।
ਇਸ ਆਇਤ ਦੇ ਸਾਰੇ ਅਨੁਵਾਦ ਵੇਖੋ →
وَمَآ أَهْلَكْنَا مِن قَرْيَةٍ إِلَّا وَلَهَا كِتَابٌ مَّعْلُومٌ
Punjabi Translation - Arif Haleemਅਸੀਂ ਜਿਸ ਬਸਤੀ ਨੂੰ ਵੀ ਬਰਬਾਦ ਕੀਤਾ ਹੈ, ਉਸ (ਦੀ ਬਰਬਾਦੀ) ਲਈ ਇਕ ਵਿਸ਼ੇਸ਼ ਮੋਹਲਤ ਨਿਯਤ ਕੀਤੀ ਸੀ।
ਇਸ ਆਇਤ ਦੇ ਸਾਰੇ ਅਨੁਵਾਦ ਵੇਖੋ →
مَّا تَسْبِقُ مِنْ أُمَّةٍ أَجَلَهَا وَمَا يَسْتَـْٔخِرُونَ
Punjabi Translation - Arif Haleemਕੋਈ ਵੀ ਕੌਮ ਨਾ ਆਪਣੇ ਨਿਸ਼ਚਿਤ ਸਮੇਂ ਤੋਂ ਪਹਿਲਾਂ ਹਲਾਕ ਹੋ ਸਕਦੀ ਹੈ ਤੇ ਨਾ ਹੀ ਉਸ ਤੋਂ ਮਗਰੋਂ ਬਚ ਸਕਦੀ ਹੈ।
ਇਸ ਆਇਤ ਦੇ ਸਾਰੇ ਅਨੁਵਾਦ ਵੇਖੋ →
وَقَالُوا۟ يَٰٓأَيُّهَا ٱلَّذِى نُزِّلَ عَلَيْهِ ٱلذِّكْرُ إِنَّكَ لَمَجْنُونٌ
Punjabi Translation - Arif Haleemਉਹਨਾਂ (ਇਨਕਾਰੀਆਂ) ਨੇ ਆਖਿਆ ਕਿ ਹੇ ਉਹ ਵਿਅਕਤੀ! (ਭਾਵ ਮੁਹੰਮਦ ਸ:) ਜਿਸ ’ਤੇ ਇਹ ਜ਼ਿਕਰ (.ਕੁਰਆਨ) ਉਤਾਰਿਆ ਗਿਆ ਹੈ, ਤੂੰ ਤਾਂ ਜ਼ਰੂਰ ਹੀ ਸੁਦਾਈ ਹੈ।
ਇਸ ਆਇਤ ਦੇ ਸਾਰੇ ਅਨੁਵਾਦ ਵੇਖੋ →
لَّوْ مَا تَأْتِينَا بِٱلْمَلَٰٓئِكَةِ إِن كُنتَ مِنَ ٱلصَّٰدِقِينَ
Punjabi Translation - Arif Haleemਜੇ ਤੂੰ ਸੱਚਾ ਹੈ ਤਾਂ ਸਾਡੇ ਸਾਹਮਣੇ ਫ਼ਰਿਸ਼ਤੇ ਕਿਉਂ ਨਹੀਂ ਲੈ ਆਉਂਦਾ।
ਇਸ ਆਇਤ ਦੇ ਸਾਰੇ ਅਨੁਵਾਦ ਵੇਖੋ →
مَا نُنَزِّلُ ٱلْمَلَٰٓئِكَةَ إِلَّا بِٱلْحَقِّ وَمَا كَانُوٓا۟ إِذًا مُّنظَرِينَ
Punjabi Translation - Arif Haleem(ਅੱਲਾਹ ਨੇ ਆਖਿਆ) ਫ਼ਰਿਸ਼ਤਿਆਂ ਨੂੰ ਤਾਂ ਅਸੀਂ ਹੱਕ (ਭਾਵ ਅਜ਼ਾਬ) ਨਾਲ ਹੀ (ਧਰਤੀ ’ਤੇ) ਉਤਾਰਦੇ ਹਨ ਅਤੇ ਫੇਰ ਉਸ ਸਮੇਂ ਉਹਨਾਂ (ਕਾਫ਼ਿਰਾਂ) ਨੂੰ ਮੋਹਲਤ ਨਹੀਂ ਦਿੱਤੀ ਜਾਂਦੀ।
ਇਸ ਆਇਤ ਦੇ ਸਾਰੇ ਅਨੁਵਾਦ ਵੇਖੋ →
إِنَّا نَحْنُ نَزَّلْنَا ٱلذِّكْرَ وَإِنَّا لَهُۥ لَحَٰفِظُونَ
Punjabi Translation - Arif Haleemਬੇਸ਼ੱਕ ਅਸੀਂ ਹੀ ਇਸ ਜ਼ਿਕਰ (.ਕੁਰਆਨ) ਦੇ ਉਤਾਰਨ ਵਾਲੇ ਹਾਂ ਅਤੇ ਅਸੀਂ ਹੀ ਇਸ ਦੇ ਰਖਵਾਲੇ ਹਾਂ। [2]
ਇਸ ਆਇਤ ਦੇ ਸਾਰੇ ਅਨੁਵਾਦ ਵੇਖੋ →
وَلَقَدْ أَرْسَلْنَا مِن قَبْلِكَ فِى شِيَعِ ٱلْأَوَّلِينَ
Punjabi Translation - Arif Haleem(ਹੇ ਨਬੀ!) ਤੁਹਾਥੋਂ ਪਹਿਲਾਂ ਵੀ ਅਸੀਂ ਕਈ ਉੱਮਤਾਂ ਵਿਚ ਆਪਣੇ ਰਸੂਲ ਭੇਜ ਚੁੱਕੇ ਹਾਂ।
ਇਸ ਆਇਤ ਦੇ ਸਾਰੇ ਅਨੁਵਾਦ ਵੇਖੋ →
وَمَا يَأْتِيهِم مِّن رَّسُولٍ إِلَّا كَانُوا۟ بِهِۦ يَسْتَهْزِءُونَ
Punjabi Translation - Arif Haleemਉਹਨਾਂ ਕੋਲ ਜਿਹੜਾ ਵੀ ਰਸੂਲ ਆਇਆ, ਉਹ ਉਸ ਨਾਲ ਮਖੌਲ ਕਰਦੇ ਸੀ।
ਇਸ ਆਇਤ ਦੇ ਸਾਰੇ ਅਨੁਵਾਦ ਵੇਖੋ →
كَذَٰلِكَ نَسْلُكُهُۥ فِى قُلُوبِ ٱلْمُجْرِمِينَ
Punjabi Translation - Arif Haleemਇਸ ਤਰ੍ਹਾਂ ਅਸੀਂ ਆਪਰਾਧੀਆਂ ਦੇ ਦਿਲਾਂ ਵਿਚ (ਰਸੂਲਾਂ ਦਾ) ਮਖੌਲ ਉਡਾਉਣਾ ਰਚਾ-ਬਸਾ ਦਿੰਦੇ ਹਾਂ।
ਇਸ ਆਇਤ ਦੇ ਸਾਰੇ ਅਨੁਵਾਦ ਵੇਖੋ →
لَا يُؤْمِنُونَ بِهِۦ وَقَدْ خَلَتْ سُنَّةُ ٱلْأَوَّلِينَ
Punjabi Translation - Arif Haleemਉਹ (ਕਾਫ਼ਿਰ) ਇਸ .ਕੁਰਆਨ ’ਤੇ ਈਮਾਨ ਨਹੀਂ ਲਿਆਉਂਦੇ, ਇਹੋ ਰੀਤ ਪਹਿਲਾਂ ਤੋਂ ਚਲੀ ਆ ਰਹੀ ਹੈ।
ਇਸ ਆਇਤ ਦੇ ਸਾਰੇ ਅਨੁਵਾਦ ਵੇਖੋ →
وَلَوْ فَتَحْنَا عَلَيْهِم بَابًا مِّنَ ٱلسَّمَآءِ فَظَلُّوا۟ فِيهِ يَعْرُجُونَ
Punjabi Translation - Arif Haleemਜੇਕਰ ਅਸੀਂ ਉਹਨਾਂ ਲਈ ਅਕਾਸ਼ ਦਾ ਇਕ ਬੂਹਾ ਖੋਲ੍ਹ ਦਈਏ ਅਤੇ ਉਹ (ਇਨਕਾਰੀ) ਉੱਥੇ ਚੜ੍ਹ ਵੀ ਜਾਣ।
ਇਸ ਆਇਤ ਦੇ ਸਾਰੇ ਅਨੁਵਾਦ ਵੇਖੋ →
لَقَالُوٓا۟ إِنَّمَا سُكِّرَتْ أَبْصَٰرُنَا بَلْ نَحْنُ قَوْمٌ مَّسْحُورُونَ
Punjabi Translation - Arif Haleemਫੇਰ ਵੀ ਉਹ ਇਹੋ ਕਹਿਣਗੇ ਕਿ ਸਾਡੀਆਂ ਨਜ਼ਰਾਂ ਤਾਂ ਬੰਨ੍ਹ ਦਿੱਤੀਆਂ ਗਈਆਂ ਹਨ, ਸਗੋਂ ਸਾਡੇ ’ਤੇ ਜਾਦੂ ਕਰ ਦਿੱਤਾ ਗਿਆ ਹੈ।
ਇਸ ਆਇਤ ਦੇ ਸਾਰੇ ਅਨੁਵਾਦ ਵੇਖੋ →
وَلَقَدْ جَعَلْنَا فِى ٱلسَّمَآءِ بُرُوجًا وَزَيَّنَّٰهَا لِلنَّٰظِرِينَ
Punjabi Translation - Arif Haleemਅਸਾਂ ਅਕਾਸ਼ ਵਿਚ ਬੁਰਜ ਬਣਾਏ ਅਤੇ ਵੇਖਣ ਵਾਲਿਆਂ ਲਈ ਇਸ ਨੂੰ (ਤਾਰਿਆਂ ਨਾਲ) ਸਜਾ ਦਿੱਤਾ।[3]
ਇਸ ਆਇਤ ਦੇ ਸਾਰੇ ਅਨੁਵਾਦ ਵੇਖੋ →
وَحَفِظْنَٰهَا مِن كُلِّ شَيْطَٰنٍ رَّجِيمٍ
Punjabi Translation - Arif Haleemਅਤੇ ਅਸੀਂ ਇਸ (ਅਕਾਸ਼) ਨੂੰ ਹਰੇਕ ਫਿਟਕਾਰੇ ਹੋਏ ਸ਼ੈਤਾਨ ਤੋਂ ਸੁਰੱਖਿਅਤ ਰੱਖਿਆ।
ਇਸ ਆਇਤ ਦੇ ਸਾਰੇ ਅਨੁਵਾਦ ਵੇਖੋ →
إِلَّا مَنِ ٱسْتَرَقَ ٱلسَّمْعَ فَأَتْبَعَهُۥ شِهَابٌ مُّبِينٌ
Punjabi Translation - Arif Haleemਹਾਂ! ਜਿਹੜਾ ਕੋਈ ਚੋਰੀ ਛੁਪੇ ਸੁਣਨ ਦੀ ਕੋਸ਼ਿਸ਼ ਕਰੇ, ਤਾਂ ਉਸ ਦਾ ਪਿੱਛਾ ਦਹਕਦਾ ਹੋਇਆ ਅੰਗਿਆਰਾ ਕਰਦਾ ਹੈ
ਇਸ ਆਇਤ ਦੇ ਸਾਰੇ ਅਨੁਵਾਦ ਵੇਖੋ →
وَٱلْأَرْضَ مَدَدْنَٰهَا وَأَلْقَيْنَا فِيهَا رَوَٰسِىَ وَأَنۢبَتْنَا فِيهَا مِن كُلِّ شَىْءٍ مَّوْزُونٍ
Punjabi Translation - Arif Haleemਅਤੇ ਧਰਤੀ ਨੂੰ ਅਸੀਂ ਪਸਾਰਿਆ ਅਤੇ ਇਸ ਵਿਚ ਪਹਾੜ ਗੜ੍ਹ ਦਿੱਤੇ ਅਤੇ ਇਸ (ਧਰਤੀ) ਵਿਚ ਅਸੀਂ ਹਰੇਕ ਚੀਜ਼ ਨਪੀ-ਤੁਲੀ ਮਾਤਰਾ ਵਿਚ ਉਗਾਈ ਹੈ।
ਇਸ ਆਇਤ ਦੇ ਸਾਰੇ ਅਨੁਵਾਦ ਵੇਖੋ →
وَجَعَلْنَا لَكُمْ فِيهَا مَعَٰيِشَ وَمَن لَّسْتُمْ لَهُۥ بِرَٰزِقِينَ
Punjabi Translation - Arif Haleemਅਤੇ ਇਸੇ (ਧਰਤੀ) ਵਿਚ ਅਸਾਂ ਤੁਹਾਡੇ ਲਈ ਰੋਜ਼ੀਆਂ ਰੱਖ ਛੱਡੀਆਂ ਹਨ ਅਤੇ ਉਹਨਾਂ ਲਈ ਵੀ ਜਿਨ੍ਹਾਂ ਨੂੰ ਰੋਜ਼ੀ ਦੇਣ ਵਾਲੇ (ਦਾਤਾ) ਤੁਸੀਂ ਨਹੀਂ।
ਇਸ ਆਇਤ ਦੇ ਸਾਰੇ ਅਨੁਵਾਦ ਵੇਖੋ →
وَإِن مِّن شَىْءٍ إِلَّا عِندَنَا خَزَآئِنُهُۥ وَمَا نُنَزِّلُهُۥٓ إِلَّا بِقَدَرٍ مَّعْلُومٍ
Punjabi Translation - Arif Haleemਸਾਰੀਆਂ ਚੀਜ਼ਾਂ ਦੇ ਭੰਡਾਰ ਸਾਡੇ ਕੋਲ ਹੀ ਹਨ ਅਤੇ ਅਸੀਂ ਹਰ ਚੀਜ਼ ਨੂੰ ਇਕ ਨਿਸ਼ਚਿਤ ਮਾਤਰਾ ਵਿਚ ਉਤਾਰਦੇ ਹਾਂ।
ਇਸ ਆਇਤ ਦੇ ਸਾਰੇ ਅਨੁਵਾਦ ਵੇਖੋ →
وَأَرْسَلْنَا ٱلرِّيَٰحَ لَوَٰقِحَ فَأَنزَلْنَا مِنَ ٱلسَّمَآءِ مَآءً فَأَسْقَيْنَٰكُمُوهُ وَمَآ أَنتُمْ لَهُۥ بِخَٰزِنِينَ
Punjabi Translation - Arif Haleemਅਸੀਂ ਹੀ (ਪਾਣੀ ਨਾਲ) ਬੋਝਲ ਹਵਾਵਾਂ ਨੂੰ ਭੇਜਦੇ ਹਾਂ ਫੇਰ ਅਕਾਸ਼ ਤੋਂ ਪਾਣੀ ਵਰ੍ਹਾਉਂਦੇ ਹਾਂ ਅਤੇ ਤੁਹਾਨੂੰ ਪਿਆਉਂਦੇ ਹਾਂ, ਇਸ (ਪਾਣੀ ਦੀ) ਦੌਲਤ ਦੇ ਭੰਡਾਰੀ ਤੁਸੀਂ ਨਹੀਂ (ਅਸੀਂ ਹਾਂ)।
ਇਸ ਆਇਤ ਦੇ ਸਾਰੇ ਅਨੁਵਾਦ ਵੇਖੋ →
وَإِنَّا لَنَحْنُ نُحْىِۦ وَنُمِيتُ وَنَحْنُ ٱلْوَٰرِثُونَ
Punjabi Translation - Arif Haleemਬੇਸ਼ੱਕ ਅਸੀਂ ਹੀ ਜੀਵਨ ਅਤੇ ਮੌਤ ਦਿੰਦੇ ਹਾਂ ਅਤੇ ਅੰਤ ਅਸੀਂ ਹੀ (ਸਾਰੀਆਂ ਚੀਜ਼ਾਂ) ਦੇ ਵਾਰਸ ਹਾਂ।[4]
ਇਸ ਆਇਤ ਦੇ ਸਾਰੇ ਅਨੁਵਾਦ ਵੇਖੋ →
وَلَقَدْ عَلِمْنَا ٱلْمُسْتَقْدِمِينَ مِنكُمْ وَلَقَدْ عَلِمْنَا ٱلْمُسْتَـْٔخِرِينَ
Punjabi Translation - Arif Haleemਅਸੀਂ ਉਹਨਾਂ ਸਾਰੇ ਲੋਕਾਂ ਨੂੰ ਜਾਣਦੇ ਹਾਂ ਜਿਹੜੇ ਤੁਹਾਥੋਂ ਪਹਿਲਾਂ ਬੀਤ ਚੁੱਕੇ ਹਨ ਅਤੇ ਜਿਹੜੇ ਪਿੱਛੋਂ ਆਉਣ ਵਾਲੇ ਹਨ, ਉਹਨਾਂ ਦੀ ਵੀ ਜਾਣਕਾਰੀ ਹੈ।
ਇਸ ਆਇਤ ਦੇ ਸਾਰੇ ਅਨੁਵਾਦ ਵੇਖੋ →
وَإِنَّ رَبَّكَ هُوَ يَحْشُرُهُمْ إِنَّهُۥ حَكِيمٌ عَلِيمٌ
Punjabi Translation - Arif Haleem(ਹੇ ਨਬੀ!) ਬੇਸ਼ੱਕ ਤੁਹਾਡਾ ਪਾਲਣਹਾਰ ਇਹਨਾਂ ਸਭ ਨੂੰ ਇਕੱਠਾ ਕਰੇਗਾ। ਉਹ ਵੱਡਾ ਸੂਝਵਾਨ ਤੇ ਗਿਆਨ ਰੱਖਣ ਵਾਲਾ ਹੈ।
ਇਸ ਆਇਤ ਦੇ ਸਾਰੇ ਅਨੁਵਾਦ ਵੇਖੋ →
وَلَقَدْ خَلَقْنَا ٱلْإِنسَٰنَ مِن صَلْصَٰلٍ مِّنْ حَمَإٍ مَّسْنُونٍ
Punjabi Translation - Arif Haleemਅਸੀਂ ਮਨੁੱਖ ਨੂੰ ਗਲੀ ਸੜ੍ਹੀ ਮਿੱਟੀ ਦੇ ਸੁੱਕੇ ਹੋਏ ਗਾਰੇ ਤੋਂ ਪੈਦਾ ਕੀਤਾ ਹੈ।
ਇਸ ਆਇਤ ਦੇ ਸਾਰੇ ਅਨੁਵਾਦ ਵੇਖੋ →
وَٱلْجَآنَّ خَلَقْنَٰهُ مِن قَبْلُ مِن نَّارِ ٱلسَّمُومِ
Punjabi Translation - Arif Haleemਅਤੇ ਉਸ ਤੋਂ ਪਹਿਲਾਂ ਜਿੰਨਾਂ ਨੂੰ ਅਸੀਂ ਅੱਗ ਦੀ ਲਾਟ ਤੋਂ ਪੈਦਾ ਕੀਤਾ ਸੀ।
ਇਸ ਆਇਤ ਦੇ ਸਾਰੇ ਅਨੁਵਾਦ ਵੇਖੋ →
وَإِذْ قَالَ رَبُّكَ لِلْمَلَٰٓئِكَةِ إِنِّى خَٰلِقٌۢ بَشَرًا مِّن صَلْصَٰلٍ مِّنْ حَمَإٍ مَّسْنُونٍ
Punjabi Translation - Arif Haleem(ਹੇ ਨਬੀ! ਯਾਦ ਕਰੋ!) ਜਦੋਂ ਤੁਹਾਡੇ ਰੱਬ ਨੇ ਫ਼ਰਿਸ਼ਤਿਆਂ ਨੂੰ ਆਖਿਆ ਸੀ ਕਿ ਮੈਂ ਗਲੀ-ਸੜੀ ਖਣਖਣ ਕਰਦੀ ਹੋਈ ਮਿੱਟੀ ਤੋਂ ਇਕ ਮਨੁੱਖ ਦੀ ਰਚਨਾ ਕਰਨ ਵਾਲਾ ਹਾਂ
ਇਸ ਆਇਤ ਦੇ ਸਾਰੇ ਅਨੁਵਾਦ ਵੇਖੋ →
فَإِذَا سَوَّيْتُهُۥ وَنَفَخْتُ فِيهِ مِن رُّوحِى فَقَعُوا۟ لَهُۥ سَٰجِدِينَ
Punjabi Translation - Arif Haleemਜਦੋਂ ਮੈਂ ਉਸ (ਮਨੁੱਖ) ਨੂੰ ਪੂਰੀ ਤਰ੍ਹਾਂ ਬਣਾ ਲਵਾਂ ਅਤੇ ਉਸ ਵਿਚ ਆਪਣੀ ਰੂਹ (ਆਤਮਾ) ਤੋਂ ਕੁੱਝ ਫੂਂਕ ਦਿਆਂ ਤਾਂ ਤੁਸੀਂ ਸਾਰੇ ਉਸ ਦੇ ਅੱਗੇ ਸਿਜਦੇ ਵਿਚ ਡਿਗ ਜਾਣਾ।
ਇਸ ਆਇਤ ਦੇ ਸਾਰੇ ਅਨੁਵਾਦ ਵੇਖੋ →
فَسَجَدَ ٱلْمَلَٰٓئِكَةُ كُلُّهُمْ أَجْمَعُونَ
Punjabi Translation - Arif Haleemਸਾਰੇ ਹੀ ਫ਼ਰਿਸ਼ਤੇ ਸਿਜਦੇ ਵਿਚ ਝੁਕ ਗਏ।
ਇਸ ਆਇਤ ਦੇ ਸਾਰੇ ਅਨੁਵਾਦ ਵੇਖੋ →
إِلَّآ إِبْلِيسَ أَبَىٰٓ أَن يَكُونَ مَعَ ٱلسَّٰجِدِينَ
Punjabi Translation - Arif Haleemਛੁੱਟ ਇਬਲੀਸ ਤੋਂ, ਉਸ ਨੇ ਸਿਜਦਾ ਕਰਨ ਵਾਲਿਆਂ ਦਾ ਸਾਥ ਦੇਣ ਤੋਂ ਸਾਫ਼ ਇਨਕਾਰ ਕਰ ਦਿੱਤ
ਇਸ ਆਇਤ ਦੇ ਸਾਰੇ ਅਨੁਵਾਦ ਵੇਖੋ →
قَالَ يَٰٓإِبْلِيسُ مَا لَكَ أَلَّا تَكُونَ مَعَ ٱلسَّٰجِدِينَ
Punjabi Translation - Arif Haleemਪੁੱਛਿਆ, ਹੇ ਇਬਲੀਸ! ਤੈਨੂੰ ਕੀ ਹੋਇਆ, ਕਿ ਤੂੰ ਸਿਜਦਾ ਕਰਨ ਵਾਲਿਆਂ ਦੀ ਸੰਗਤ ਨਹੀਂ ਕੀਤੀ ?
ਇਸ ਆਇਤ ਦੇ ਸਾਰੇ ਅਨੁਵਾਦ ਵੇਖੋ →
قَالَ لَمْ أَكُن لِّأَسْجُدَ لِبَشَرٍ خَلَقْتَهُۥ مِن صَلْصَٰلٍ مِّنْ حَمَإٍ مَّسْنُونٍ
Punjabi Translation - Arif Haleemਉਸ (ਇਬਲੀਸ) ਨੇ ਕਿਹਾ, ਮੈਂ ਉਹ ਨਹੀਂ ਹਾਂ ਜਿਹੜਾ ਉਸ ਮਨੁੱਖ ਨੂੰ ਸਿਜਦਾ ਕਰੇ ਜਿਸ ਨੂੰ ਤੂੰ ਗਲੀ-ਸੜੀ ਖਣਕਦੀ ਹੋਈ ਮਿੱਟੀ ਤੋਂ ਪੈਦਾ ਕੀਤਾ ਹੈ।
ਇਸ ਆਇਤ ਦੇ ਸਾਰੇ ਅਨੁਵਾਦ ਵੇਖੋ →
قَالَ فَٱخْرُجْ مِنْهَا فَإِنَّكَ رَجِيمٌ
Punjabi Translation - Arif Haleemਕਿਹਾ, ਚੰਗਾ! ਹੁਣ ਤੂੰ ਇੱਥੋਂ (ਫ਼ਰਿਸ਼ਤਿਆਂ ਦੀ ਸੰਗਤ ਵਿੱਚੋਂ) ਨਿਕਲ ਜਾ, ਹੁਣ ਤੂੰ ਫਿਟਕਾਰਿਆ ਹੋਇਆ ਹੈ।
ਇਸ ਆਇਤ ਦੇ ਸਾਰੇ ਅਨੁਵਾਦ ਵੇਖੋ →
وَإِنَّ عَلَيْكَ ٱللَّعْنَةَ إِلَىٰ يَوْمِ ٱلدِّينِ
Punjabi Translation - Arif Haleemਅਤੇ ਤੇਰੇ ’ਤੇ ਮੇਰੀ ਇਹ ਫਿਟਕਾਰ ਬਦਲੇ ਵਾਲੇ ਦਿਨ (ਭਾਵ ਕਿਆਮਤ ਦਿਹਾੜੇ) ਤੀਕ ਰਹੇਗੀ
ਇਸ ਆਇਤ ਦੇ ਸਾਰੇ ਅਨੁਵਾਦ ਵੇਖੋ →
قَالَ رَبِّ فَأَنظِرْنِىٓ إِلَىٰ يَوْمِ يُبْعَثُونَ
Punjabi Translation - Arif Haleem(ਇਬਲੀਸ ਨੇ) ਕਿਹਾ ਕਿ ਹੇ ਮੇਰੇ ਮਾਲਿਕ! ਮੈਨੂੰ ਉਸ ਦਿਨ ਤੀਕ ਮੋਹਲਤ ਦੇ ਦੇ ਜਦੋਂ ਕਿ ਸਾਰੇ ਮਨੁੱਖ ਮੁੜ ਸੁਰਜੀਤ ਕੀਤੇ ਜਾਣਗੇ।
ਇਸ ਆਇਤ ਦੇ ਸਾਰੇ ਅਨੁਵਾਦ ਵੇਖੋ →
قَالَ فَإِنَّكَ مِنَ ٱلْمُنظَرِينَ
Punjabi Translation - Arif Haleemਫ਼ਰਮਾਇਆ ਕਿ ਚੰਗਾ ਤੈਨੂੰ ਮੋਹਲਤ ਦੇ ਦਿੱਤੀ ਗਈ
ਇਸ ਆਇਤ ਦੇ ਸਾਰੇ ਅਨੁਵਾਦ ਵੇਖੋ →
إِلَىٰ يَوْمِ ٱلْوَقْتِ ٱلْمَعْلُومِ
Punjabi Translation - Arif Haleemਇਕ ਨਿਸ਼ਚਿਤ ਸਮੇਂ ਤੀਕ (ਭਾਵ ਕਿਆਮਤ ਤੱਕ) ਲਈ (ਇਹ ਮੋਹਲਤ ਹੈ)।
ਇਸ ਆਇਤ ਦੇ ਸਾਰੇ ਅਨੁਵਾਦ ਵੇਖੋ →
قَالَ رَبِّ بِمَآ أَغْوَيْتَنِى لَأُزَيِّنَنَّ لَهُمْ فِى ٱلْأَرْضِ وَلَأُغْوِيَنَّهُمْ أَجْمَعِينَ
Punjabi Translation - Arif Haleemਉਸ (ਇਬਲੀਸ ਭਾਵ ਸ਼ੈਤਾਨ) ਨੇ ਆਖਿਆ ਕਿ ਹੇ ਮੇਰੇ ਰੱਬਾ! ਜਿਵੇਂ ਤੈਨੇ ਮੈਨੂੰ ਕੁਰਾਹੇ ਪਾਇਆ ਹੈ ਮੈਨੂੰ ਵੀ ਕਸਮ ਹੈ ਕਿ ਮੈਂ ਵੀ ਧਰਤੀ ਉੱਤੇ ਉਹਨਾਂ (ਲੋਕਾਂ) ਲਈ (ਸੰਸਾਰਿਕ ਸਮੱਗਰੀ ਨੂੰ) ਮਨਮੋਹਣਾ ਬਣਾ ਦਿਆਂਗਾ, ਇੰਜ ਇਹਨਾਂ ਸਭ (ਮਨੁੱਖਾਂ) ਨੂੰ ਗੁਮਰਾਹ ਕਰਾਂਗਾ।
ਇਸ ਆਇਤ ਦੇ ਸਾਰੇ ਅਨੁਵਾਦ ਵੇਖੋ →
إِلَّا عِبَادَكَ مِنْهُمُ ٱلْمُخْلَصِينَ
Punjabi Translation - Arif Haleemਛੁੱਟ ਤੇਰੇ ਉਹਨਾਂ ਬੰਦਿਆਂ ਤੋਂ ਜਿਹੜੇ ਤੂੰ ਉਹਨਾਂ ਵਿੱਚੋਂ ਚੁਣ ਲਏ ਹਨ।
ਇਸ ਆਇਤ ਦੇ ਸਾਰੇ ਅਨੁਵਾਦ ਵੇਖੋ →
قَالَ هَٰذَا صِرَٰطٌ عَلَىَّ مُسْتَقِيمٌ
Punjabi Translation - Arif Haleemਫ਼ਰਮਾਇਆ, ਇਹੋ (ਮੇਰੇ ਹੁਕਮਾਂ ਦੀ ਪਾਲਣਾ ਹੀ) ਸਿੱਧਾ ਰਾਹ ਹੈ, ਜਿਹੜਾ ਮੇਰੇ ਤਕ ਪਹੁੰਚਦਾ ਹੈ
ਇਸ ਆਇਤ ਦੇ ਸਾਰੇ ਅਨੁਵਾਦ ਵੇਖੋ →
إِنَّ عِبَادِى لَيْسَ لَكَ عَلَيْهِمْ سُلْطَٰنٌ إِلَّا مَنِ ٱتَّبَعَكَ مِنَ ٱلْغَاوِينَ
Punjabi Translation - Arif Haleemਬੇਸ਼ੱਕ ਮੇਰੇ ਨੇਕ ਬੰਦਿਆਂ ’ਤੇ ਤੇਰਾ ਕੋਈ ਜ਼ੋਰ ਨਹੀਂ। ਤੇਰਾ ਜ਼ੋਰ ਕੇਵਲ ਉਹਨਾਂ ਕੁਰਾਹੇ ਪਏ ਲੋਕਾਂ ’ਤੇ ਹੀ ਚੱਲੇਗਾ ਜਿਹੜੇ ਤੇਰੇ ਪਿੱਛੇ ਲੱਗਣਗੇ।
ਇਸ ਆਇਤ ਦੇ ਸਾਰੇ ਅਨੁਵਾਦ ਵੇਖੋ →
وَإِنَّ جَهَنَّمَ لَمَوْعِدُهُمْ أَجْمَعِينَ
Punjabi Translation - Arif Haleemਅਤੇ ਉਹਨਾਂ ਸਭ ਲਈ ਨਰਕ ਦਾ ਵਾਅਦਾ ਹੈ।
ਇਸ ਆਇਤ ਦੇ ਸਾਰੇ ਅਨੁਵਾਦ ਵੇਖੋ →
لَهَا سَبْعَةُ أَبْوَٰبٍ لِّكُلِّ بَابٍ مِّنْهُمْ جُزْءٌ مَّقْسُومٌ
Punjabi Translation - Arif Haleemਉਸ (ਨਰਕ) ਦੇ ਸੱਤ ਬੂਹੇ ਹਨ ਅਤੇ ਹਰ ਬੂਹੇ ਲਈ ਉਹਨਾਂ (ਗੁਮਰਾਹਾਂ) ਵਿੱਚੋਂ ਇਕ ਵਿਸ਼ੇਸ਼ ਭਾਗ ਵੰਡਿਆ ਹੋਇਆ ਹੈ।
ਇਸ ਆਇਤ ਦੇ ਸਾਰੇ ਅਨੁਵਾਦ ਵੇਖੋ →
إِنَّ ٱلْمُتَّقِينَ فِى جَنَّٰتٍ وَعُيُونٍ
Punjabi Translation - Arif Haleemਜਦ ਕਿ ਪਰਹੇਜ਼ਗਾਰ ਲੋਕ ਸਵਰਗ ਵਿਚ ਬਾਗ਼ਾਂ ਤੇ ਝਰਨਿਆਂ ਵਿਚ ਹੋਣਗੇ।
ਇਸ ਆਇਤ ਦੇ ਸਾਰੇ ਅਨੁਵਾਦ ਵੇਖੋ →
ٱدْخُلُوهَا بِسَلَٰمٍ ءَامِنِينَ
Punjabi Translation - Arif Haleemਉਹਨਾਂ ਨੂੰ ਕਿਹਾ ਜਾਵੇਗਾ ਕਿ ਸਲਾਮਤੀ ਤੇ ਅਮਨ ਨਾਲ ਇਸ (ਸਵਰਗ) ਵਿਚ ਦਾਖ਼ਲ ਹੋ ਜਾਓ।
ਇਸ ਆਇਤ ਦੇ ਸਾਰੇ ਅਨੁਵਾਦ ਵੇਖੋ →
وَنَزَعْنَا مَا فِى صُدُورِهِم مِّنْ غِلٍّ إِخْوَٰنًا عَلَىٰ سُرُرٍ مُّتَقَٰبِلِينَ
Punjabi Translation - Arif Haleemਅਤੇ ਜੋ ਵੀ ਉਹਨਾਂ (ਨੇਕ ਲੋਕਾਂ) ਦੇ ਮਨਾਂ ਵਿਚ (ਕਿਸੇ ਲਈ ਕੁੱਝ ਵੀ) ਵੈਰ-ਵਿਰੋਧ ਹੋਵੇਗਾ ਉਸ ਨੂੰ ਅਸੀਂ ਕੱਢ ਦਿਆਂਗੇ। ਉਹ ਆਪੋ ਵਿਚ ਭਰਾ-ਭਰਾ ਬਣ ਕੇ ਇਕ ਦੂਜੇ ਦੇ ਆਹਮਣੋ-ਸਾਹਮਣੇ ਤਖ਼ਤਾਂ ਉੱਤੇ ਬੈਠੇ ਹੋਣਗੇ।
ਇਸ ਆਇਤ ਦੇ ਸਾਰੇ ਅਨੁਵਾਦ ਵੇਖੋ →
لَا يَمَسُّهُمْ فِيهَا نَصَبٌ وَمَا هُم مِّنْهَا بِمُخْرَجِينَ
Punjabi Translation - Arif Haleemਨਾ ਹੀ ਉੱਥੇ ਉਹਨਾਂ ਨੂੰ ਕੋਈ ਤਕਲੀਫ਼ ਹੋਵੇਗੀ ਅਤੇ ਨਾ ਹੀ ਉੱਥਿਓਂ ਕਦੇ ਕੱਢੇ ਜਾਣਗੇ।
ਇਸ ਆਇਤ ਦੇ ਸਾਰੇ ਅਨੁਵਾਦ ਵੇਖੋ →
نَبِّئْ عِبَادِىٓ أَنِّىٓ أَنَا ٱلْغَفُورُ ٱلرَّحِيمُ
Punjabi Translation - Arif Haleem(ਹੇ ਨਬੀ!) ਮੇਰੇ ਬੰਦਿਆਂ ਨੂੰ ਦੱਸ ਦਿਓ ਕਿ ਮੈਂ ਅਤਿ ਬਖ਼ਸ਼ਣਹਾਰ ਅਤੇ ਅਤਿ ਮਿਹਰਬਾਨ ਹਾਂ।
ਇਸ ਆਇਤ ਦੇ ਸਾਰੇ ਅਨੁਵਾਦ ਵੇਖੋ →
وَأَنَّ عَذَابِى هُوَ ٱلْعَذَابُ ٱلْأَلِيمُ
Punjabi Translation - Arif Haleemਬੇਸ਼ੱਕ ਮੇਰੀ ਸਜ਼ਾ (ਅਜ਼ਾਬ) ਵੀ ਅਤਿਅੰਤ ਦੁਖਦਾਈ ਹੈ।
ਇਸ ਆਇਤ ਦੇ ਸਾਰੇ ਅਨੁਵਾਦ ਵੇਖੋ →
وَنَبِّئْهُمْ عَن ضَيْفِ إِبْرَٰهِيمَ
Punjabi Translation - Arif Haleem(ਹੇ ਨਬੀ!) ਇਹਨਾਂ ਲੋਕਾਂ ਨੂੰ ਰਤਾ ਇਬਰਾਹੀਮ ਦੇ ਮਹਿਮਾਨਾਂ ਦਾ ਕਿੱਸਾ ਸੁਣਾਓ।
ਇਸ ਆਇਤ ਦੇ ਸਾਰੇ ਅਨੁਵਾਦ ਵੇਖੋ →
إِذْ دَخَلُوا۟ عَلَيْهِ فَقَالُوا۟ سَلَٰمًا قَالَ إِنَّا مِنكُمْ وَجِلُونَ
Punjabi Translation - Arif Haleemਜਦੋਂ ਉਹ (ਮਹਿਮਾਨ) ਉਸ (ਇਬਰਾਹੀਮ) ਦੇ ਕੋਲ ਪਹੁੰਚੇ ਤਾਂ ਉਹਨਾਂ ਨੇ ਸਲਾਮ ਕੀਤਾ ਤਾਂ ਉਸ ਨੇ (ਇਬਰਾਹੀਮ) ਨੇ ਕਿਹਾ ਕਿ ਸਾਨੂੰ ਤਾਂ ਤੁਹਾਥੋਂ ਡਰ ਲੱਗਦਾ ਹੈ।
ਇਸ ਆਇਤ ਦੇ ਸਾਰੇ ਅਨੁਵਾਦ ਵੇਖੋ →
قَالُوا۟ لَا تَوْجَلْ إِنَّا نُبَشِّرُكَ بِغُلَٰمٍ عَلِيمٍ
Punjabi Translation - Arif Haleemਉਹਨਾਂ (ਮਹਿਮਾਨਾਂ) ਨੇ ਕਿਹਾ ਕਿ ਡਰੋ ਨਾ, ਅਸੀਂ ਤੈਨੂੰ ਇਕ ਗਿਆਨਵਾਨ ਪੁੱਤਰ ਦੀ ਖ਼ੁਸ਼ਖ਼ਬਰੀ ਸੁਣਾਉਂਦੇ ਹਾਂ।
ਇਸ ਆਇਤ ਦੇ ਸਾਰੇ ਅਨੁਵਾਦ ਵੇਖੋ →
قَالَ أَبَشَّرْتُمُونِى عَلَىٰٓ أَن مَّسَّنِىَ ٱلْكِبَرُ فَبِمَ تُبَشِّرُونَ
Punjabi Translation - Arif Haleem(ਇਬਰਾਹੀਮ ਨੇ) ਕਿਹਾ ਕਿ ਇਸ ਬੁਢਾਪੇ ਵਿਚ ਮੈਨੂੰ ਖ਼ੁਸ਼ਖ਼ਬਰੀ ਦੇ ਰਹੇ ਹੋ, ਇਹ ਖ਼ੁਸ਼ਖ਼ਬਰੀ ਤੁਸੀਂ ਕਿਵੇਂ ਦੇ ਰਹੇ ਹੋ ?
ਇਸ ਆਇਤ ਦੇ ਸਾਰੇ ਅਨੁਵਾਦ ਵੇਖੋ →
قَالُوا۟ بَشَّرْنَٰكَ بِٱلْحَقِّ فَلَا تَكُن مِّنَ ٱلْقَٰنِطِينَ
Punjabi Translation - Arif Haleemਉਹਨਾਂ (ਮਹਿਮਾਨਾਂ) ਨੇ ਕਿਹਾ ਕਿ ਅਸੀਂ ਤੁਹਾਨੂੰ ਇਕ ਸੱਚੀ ਖ਼ੁਸ਼ਖ਼ਬਰੀ ਦੇ ਰਹੇ ਹਾਂ, ਤੂੰ ਨਿਰਾਸ਼ ਨਾ ਹੋ?
ਇਸ ਆਇਤ ਦੇ ਸਾਰੇ ਅਨੁਵਾਦ ਵੇਖੋ →
قَالَ وَمَن يَقْنَطُ مِن رَّحْمَةِ رَبِّهِۦٓ إِلَّا ٱلضَّآلُّونَ
Punjabi Translation - Arif Haleemਇਬਰਾਹੀਮ ਨੇ ਕਿਹਾ ਕਿ ਆਪਣੇ ਰੱਬ ਦੀ ਰਹਿਮਤ ਤੋਂ ਕੁਰਾਹੀਏ ਹੀ ਨਿਰਾਸ਼ ਹੁੰਦੇ ਹਨ।
ਇਸ ਆਇਤ ਦੇ ਸਾਰੇ ਅਨੁਵਾਦ ਵੇਖੋ →
قَالَ فَمَا خَطْبُكُمْ أَيُّهَا ٱلْمُرْسَلُونَ
Punjabi Translation - Arif Haleemਇਬਰਾਹੀਮ ਨੇ ਪੁੱਛਿਆ ਕਿ ਹੇ (ਰੱਬ ਵੱਲੋਂ) ਭੇਜੇ ਹੋਏ ਫ਼ਰਿਸ਼ਤਿਓ! ਤੁਹਾਡੇ ਆਉਣ ਦਾ ਉਦੇਸ਼ ਕੀ ਹੈ ?
ਇਸ ਆਇਤ ਦੇ ਸਾਰੇ ਅਨੁਵਾਦ ਵੇਖੋ →
قَالُوٓا۟ إِنَّآ أُرْسِلْنَآ إِلَىٰ قَوْمٍ مُّجْرِمِينَ
Punjabi Translation - Arif Haleemਉਹਨਾਂ ਨੇ ਕਿਹਾ ਕਿ ਅਸੀਂ ਇਕ ਪਾਪੀ ਕੌਮ ਵੱਲ ਭੇਜੇ ਗਏ ਹਨ।
ਇਸ ਆਇਤ ਦੇ ਸਾਰੇ ਅਨੁਵਾਦ ਵੇਖੋ →
إِلَّآ ءَالَ لُوطٍ إِنَّا لَمُنَجُّوهُمْ أَجْمَعِينَ
Punjabi Translation - Arif Haleemਛੁੱਟ ਲੂਤ ਦੇ ਘਰ ਵਾਲਿਆਂ ਤੋਂ, ਅਸੀਂ ਉਹਨਾਂ ਸਭ (ਈਮਾਨ ਵਾਲਿਆਂ) ਨੂੰਮ (ਅਜ਼ਾਬ ਤੋਂ) ਬਚਾ ਲਵਾਂਗੇ।
ਇਸ ਆਇਤ ਦੇ ਸਾਰੇ ਅਨੁਵਾਦ ਵੇਖੋ →
إِلَّا ٱمْرَأَتَهُۥ قَدَّرْنَآ إِنَّهَا لَمِنَ ٱلْغَٰبِرِينَ
Punjabi Translation - Arif Haleemਸਿਵਾਏ ਉਸ (ਲੂਤ) ਦੀ ਪਤਨੀ ਤੋਂ ਜਿਸ ਲਈ ਅਸੀਂ ਮਿੱਥਿਆ ਹੋਇਆ ਹੈ ਕਿ ਉਹ ਪਿੱਛੇ ਰਹਿ ਜਾਣ ਵਾਲਿਆਂ ਵਿੱਚੋਂ ਹੋਵੇਗੀ।
ਇਸ ਆਇਤ ਦੇ ਸਾਰੇ ਅਨੁਵਾਦ ਵੇਖੋ →
فَلَمَّا جَآءَ ءَالَ لُوطٍ ٱلْمُرْسَلُونَ
Punjabi Translation - Arif Haleemਜਦੋਂ ਭੇਜੇ ਹੋਏ (ਫ਼ਰਿਸ਼ਤੇ) ਲੂਤ ਦੇ ਘਰ ਪਹੁੰਚੇ।
ਇਸ ਆਇਤ ਦੇ ਸਾਰੇ ਅਨੁਵਾਦ ਵੇਖੋ →
قَالَ إِنَّكُمْ قَوْمٌ مُّنكَرُونَ
Punjabi Translation - Arif Haleemਤਾਂ ਉਹਨਾਂ (ਲੂਤ) ਨੇ ਕਿਹਾ ਕਿ ਤੁਸੀਂ ਲੋਕ ਤਾਂ ਅਜਨਬੀ ਲੱਗਦੇ ਹੋ।
ਇਸ ਆਇਤ ਦੇ ਸਾਰੇ ਅਨੁਵਾਦ ਵੇਖੋ →
قَالُوا۟ بَلْ جِئْنَٰكَ بِمَا كَانُوا۟ فِيهِ يَمْتَرُونَ
Punjabi Translation - Arif Haleemਉਹਨਾਂ (ਫ਼ਰਿਸ਼ਤਿਆਂ) ਨੇ ਕਿਹਾ, (ਨਹੀਂ) ਅਸੀਂ ਤਾਂ ਤੇਰੇ ਕੋਲ ਉਹ (ਅਜ਼ਾਬ) ਲੈ ਕੇ ਆਏ ਹਾਂ ਜਿਸ ਦੇ ਆਉਣ ਵਿਚ ਇਹ ਲੋਕ ਸ਼ੱਕ ਕਰਦੇ ਸਨ।
ਇਸ ਆਇਤ ਦੇ ਸਾਰੇ ਅਨੁਵਾਦ ਵੇਖੋ →
وَأَتَيْنَٰكَ بِٱلْحَقِّ وَإِنَّا لَصَٰدِقُونَ
Punjabi Translation - Arif Haleemਅਸੀਂ ਤੇਰੇ ਕੋਲ ਸੱਚਾਈ ਲੈਕੇ ਆਏ ਹਾਂ ਅਤੇ ਬੇਸ਼ੱਕ ਅਸੀਂ ਹਾਂ ਵੀ ਸੱਚੇ।
ਇਸ ਆਇਤ ਦੇ ਸਾਰੇ ਅਨੁਵਾਦ ਵੇਖੋ →
فَأَسْرِ بِأَهْلِكَ بِقِطْعٍ مِّنَ ٱلَّيْلِ وَٱتَّبِعْ أَدْبَٰرَهُمْ وَلَا يَلْتَفِتْ مِنكُمْ أَحَدٌ وَٱمْضُوا۟ حَيْثُ تُؤْمَرُونَ
Punjabi Translation - Arif Haleemਹੁਣ ਤੂੰ ਆਪਣੇ ਪਰਿਵਾਰ ਸਨੇ ਰਾਤ ਰਹਿੰਦੇ ਘਰੋਂ ਨਿਕਲ ਜਾ ਅਤੇ ਤੁਸੀਂ ਇਨ੍ਹਾਂ (ਈਮਾਨ ਵਾਲਿਆਂ) ਦੇ ਪਿੱਛੇ ਹੀ ਰਹਿਣਾ ਅਤੇ ਤੁਹਾਡੇ ਵਿੱਚੋਂ ਕੋਈ ਪਿਛਾਂਹ ਮੁੜ ਕੇ ਨਾ ਵੇਖੇ। ਤੁਹਾਨੂੰ ਜਿੱਥੇ ਜਾਣ ਲਈ ਹੁਕਮ ਦਿੱਤਾ ਜਾ ਰਿਹਾ ਹੈ ਉੱਥੇ ਹੀ ਚਲੇ ਜਾਣਾ।
ਇਸ ਆਇਤ ਦੇ ਸਾਰੇ ਅਨੁਵਾਦ ਵੇਖੋ →
وَقَضَيْنَآ إِلَيْهِ ذَٰلِكَ ٱلْأَمْرَ أَنَّ دَابِرَ هَٰٓؤُلَآءِ مَقْطُوعٌ مُّصْبِحِينَ
Punjabi Translation - Arif Haleemਅਤੇ ਅਸੀਂ ਉਹਨਾਂ (ਕੌਮੇ-ਲੂਤ) ਲਈ ਇਹੋ ਫ਼ੈਸਲਾ ਕੀਤਾ ਕਿ ਸਵੇਰਾ ਹੋਣ ਤਕ ਇਹਨਾਂ ਲੋਕਾਂ ਦੀ ਜੜ੍ਹ ਵੱਡ ਸੁੱਟੀ ਜਾਵੇਗੀ।
ਇਸ ਆਇਤ ਦੇ ਸਾਰੇ ਅਨੁਵਾਦ ਵੇਖੋ →
وَجَآءَ أَهْلُ ٱلْمَدِينَةِ يَسْتَبْشِرُونَ
Punjabi Translation - Arif Haleemਅਤੇ ਸ਼ਹਿਰ (ਸੱਦੂਮ) ਦੇ ਵਾਸੀ (ਫ਼ਰਿਸ਼ਤਿਆਂ ਨੂੰ ਸੋਹਣੇ ਮੁੰਡਿਆਂ ਦੇ ਰੂਪ ਵਿਚ) ਵੇਖ ਕੇ ਖ਼ੁਸ਼ੀਆਂ ਮਣਾਉਂਦੇ ਹੋਏ (ਲੂਤ ਦੇ ਘਰ) ਆਏ।
ਇਸ ਆਇਤ ਦੇ ਸਾਰੇ ਅਨੁਵਾਦ ਵੇਖੋ →
قَالَ إِنَّ هَٰٓؤُلَآءِ ضَيْفِى فَلَا تَفْضَحُونِ
Punjabi Translation - Arif Haleemਉਸ (ਲੂਤ) ਨੇ ਕਿਹਾ ਕਿ ਬੇਸ਼ੱਕ ਇਹ ਲੋਕ ਮੇਰੇ ਮਹਿਮਾਨ ਹਨ ਤੁਸੀਂ ਮੈਨੂੰ ਅਪਮਾਨਿਤ ਨਾ ਕਰੋ।
ਇਸ ਆਇਤ ਦੇ ਸਾਰੇ ਅਨੁਵਾਦ ਵੇਖੋ →
وَٱتَّقُوا۟ ٱللَّهَ وَلَا تُخْزُونِ
Punjabi Translation - Arif Haleemਅੱਲਾਹ ਤੋਂ ਡਰੋ ਅਤੇ ਮੈਨੂੰ ਹੀਣਾ ਨਾ ਕਰੋ।
ਇਸ ਆਇਤ ਦੇ ਸਾਰੇ ਅਨੁਵਾਦ ਵੇਖੋ →
قَالُوٓا۟ أَوَلَمْ نَنْهَكَ عَنِ ٱلْعَٰلَمِينَ
Punjabi Translation - Arif Haleemਉਹ (ਸ਼ਹਿਰ ਵਾਸੀ) ਬੋਲੇ ਕਿ ਕੀ ਅਸੀਂ ਤੁਹਾਨੂੰ ਦੁਨੀਆਂ ਭਰ ਦੀ ਠੇਕੇਦਾਰੀ ਤੋਂ ਮਨ੍ਹਾਂ ਨਹੀਂ ਸੀ ਕੀਤਾ?
ਇਸ ਆਇਤ ਦੇ ਸਾਰੇ ਅਨੁਵਾਦ ਵੇਖੋ →
قَالَ هَٰٓؤُلَآءِ بَنَاتِىٓ إِن كُنتُمْ فَٰعِلِينَ
Punjabi Translation - Arif Haleemਉਸ (ਲੂਤ) ਨੇ ਕਿਹਾ ਕਿ ਜੇ ਤੁਸੀਂ ਕਰਨਾ ਹੀ ਹੈ ਤਾਂ ਇਹ ਮੇਰੀਆਂ (ਕੌਮ ਦੀਆਂ) ਧੀਆਂ ਮੌਜੂਦ ਹਨ ਤੁਸੀਂ ਇਹਨਾਂ ਨਾਲ ਨਿਕਾਹ ਕਰ ਲਓ।
ਇਸ ਆਇਤ ਦੇ ਸਾਰੇ ਅਨੁਵਾਦ ਵੇਖੋ →
لَعَمْرُكَ إِنَّهُمْ لَفِى سَكْرَتِهِمْ يَعْمَهُونَ
Punjabi Translation - Arif Haleem(ਹੇ ਮੁਹੰਮਦ!) ਤੇਰੀ ਜਾਨ ਦੀ ਕਸਮ, ਬੇਸ਼ੱਕ ਉਹ (ਕੌਮੇ-ਲੂਤ) ਆਪਣੀ ਮਸਤੀ ਵਿਚ ਕੁਰਾਹੇ ਪਏ ਹੋਏ ਸਨ।
ਇਸ ਆਇਤ ਦੇ ਸਾਰੇ ਅਨੁਵਾਦ ਵੇਖੋ →
فَأَخَذَتْهُمُ ٱلصَّيْحَةُ مُشْرِقِينَ
Punjabi Translation - Arif Haleemਅੰਤ ਸੂਰਜ ਨਿਕਲਦੇ ਹੀ ਉਹਨਾਂ ਨੂੰ ਇਕ ਚੰਗਿਆੜ ਨੇ ਆ ਨੱਪਿਆ।
ਇਸ ਆਇਤ ਦੇ ਸਾਰੇ ਅਨੁਵਾਦ ਵੇਖੋ →
فَجَعَلْنَا عَٰلِيَهَا سَافِلَهَا وَأَمْطَرْنَا عَلَيْهِمْ حِجَارَةً مِّن سِجِّيلٍ
Punjabi Translation - Arif Haleemਅਤੇ ਅਸੀਂ ਇਸ ਸ਼ਹਿਰ ਨੂੰ ਉੱਪਰ-ਥੱਲੇ ਕਰ ਸੁੱਟਿਆ ਅਤੇ ਇਹਨਾਂ ਲੋਕਾਂ ’ਤੇ ਖਿੰਘਰਾਂ ਵਾਲੇ ਪੱਥਰਾਂ ਦਾ ਮੀਂਹ ਵਰ੍ਹਾ ਦਿੱਤਾ।
ਇਸ ਆਇਤ ਦੇ ਸਾਰੇ ਅਨੁਵਾਦ ਵੇਖੋ →
إِنَّ فِى ذَٰلِكَ لَـَٔايَٰتٍ لِّلْمُتَوَسِّمِينَ
Punjabi Translation - Arif Haleemਬੇਸ਼ੱਕ ਇਸ (ਘਟਨਾ) ਵਿਚ ਸਿੱਖਿਆ ਲੈਣ ਵਾਲਿਆਂ ਲਈ ਕਈ ਨਿਸ਼ਾਨੀਆਂ ਹਨ।
ਇਸ ਆਇਤ ਦੇ ਸਾਰੇ ਅਨੁਵਾਦ ਵੇਖੋ →
وَإِنَّهَا لَبِسَبِيلٍ مُّقِيمٍ
Punjabi Translation - Arif Haleemਅਤੇ ਬੇਸ਼ੱਕ ਉਹ ਬਸਤੀ ਉਸ (ਮੱਕੇ ਦੀ) ਰਾਹ ’ਤੇ ਸਥਿਤ ਹੈ।
ਇਸ ਆਇਤ ਦੇ ਸਾਰੇ ਅਨੁਵਾਦ ਵੇਖੋ →
إِنَّ فِى ذَٰلِكَ لَـَٔايَةً لِّلْمُؤْمِنِينَ
Punjabi Translation - Arif Haleemਬੇਸ਼ੱਕ ਇਸ (ਘਟਨਾ) ਵਿਚ ਈਮਾਨ ਵਾਲਿਆਂ ਲਈ ਵੱਡੀਆਂ ਨਿਸ਼ਾਨੀਆਂ ਹਨ।
ਇਸ ਆਇਤ ਦੇ ਸਾਰੇ ਅਨੁਵਾਦ ਵੇਖੋ →
وَإِن كَانَ أَصْحَٰبُ ٱلْأَيْكَةِ لَظَٰلِمِينَ
Punjabi Translation - Arif Haleemਬੇਸ਼ੱਕ ਐਕਾ ਬਸਤੀ ਵਾਲੇ (ਸ਼ੁਐਬ ਦੀ ਕੌਮ) ਵੀ ਜ਼ਾਲਮ ਸੀ।
ਇਸ ਆਇਤ ਦੇ ਸਾਰੇ ਅਨੁਵਾਦ ਵੇਖੋ →
فَٱنتَقَمْنَا مِنْهُمْ وَإِنَّهُمَا لَبِإِمَامٍ مُّبِينٍ
Punjabi Translation - Arif Haleemਉਹਨਾਂ ਤੋਂ ਵੀ ਅਸੀਂ (ਸ਼ੁਐਬ ਨੂੰ ਝੁਠਲਾਉਣ ਦਾ) ਬਦਲਾ ਲਿਆ, ਇਹ ਦੋਵੇਂ ਸ਼ਹਿਰ (ਕੌਮੇ-ਲੂਤ ਤੇ ਕੌਮੇ-ਸ਼ੁਐਬ ਦੀ ਬਸਤੀਆਂ) ਮੁੱਖ ਰਾਹ ’ਤੇ ਸਥਿਤ ਹਨ।
ਇਸ ਆਇਤ ਦੇ ਸਾਰੇ ਅਨੁਵਾਦ ਵੇਖੋ →
وَلَقَدْ كَذَّبَ أَصْحَٰبُ ٱلْحِجْرِ ٱلْمُرْسَلِينَ
Punjabi Translation - Arif Haleemਅਤੇ ਹਿਜਰ ਵਾਲਿਆਂ (ਭਾਵ ਕੌਮੇ-ਸਮੂਦ) ਨੇ ਵੀ ਰਸੂਲਾਂ ਨੂੰ ਝੁਠਲਾਇਆ।
ਇਸ ਆਇਤ ਦੇ ਸਾਰੇ ਅਨੁਵਾਦ ਵੇਖੋ →
وَءَاتَيْنَٰهُمْ ءَايَٰتِنَا فَكَانُوا۟ عَنْهَا مُعْرِضِينَ
Punjabi Translation - Arif Haleemਅਸੀਂ ਉਸ (ਸਾਲੇਹ) ਨੂੰ ਆਪਣੇ ਵੱਲੋਂ ਨਿਸ਼ਾਨੀਆਂ ਵੀ ਬਖ਼ਸ਼ੀਆਂ, ਪਰ ਉਹ (ਹਿਜਰ ਵਾਲੇ) ਉਹਨਾਂ ਤੋਂ ਮੂੰਹ ਮੋੜਦੇ ਰਹੇ।
ਇਸ ਆਇਤ ਦੇ ਸਾਰੇ ਅਨੁਵਾਦ ਵੇਖੋ →
وَكَانُوا۟ يَنْحِتُونَ مِنَ ٱلْجِبَالِ بُيُوتًا ءَامِنِينَ
Punjabi Translation - Arif Haleemਇਹ ਲੋਕੀ ਪਹਾੜਾਂ ਨੂੰ ਘੜ੍ਹ-ਘੜ੍ਹ ਕੇ ਘਰ ਬਣਾਉਂਦੇ ਸਨ, ਕਿਸੇ ਤੋਂ ਡਰਦੇ ਨਹੀਂ ਸੀ।
ਇਸ ਆਇਤ ਦੇ ਸਾਰੇ ਅਨੁਵਾਦ ਵੇਖੋ →
فَأَخَذَتْهُمُ ٱلصَّيْحَةُ مُصْبِحِينَ
Punjabi Translation - Arif Haleemਅੰਤ ਉਹਨਾਂ (ਕੌਮੇ-ਹਿਜਰ) ਨੂੰ ਸਵੇਰ ਹੁੰਦੇ ਹੀ ਇਕ ਜ਼ੋਰਦਾਰ ਚੰਗਿਆੜ ਨੇ ਆ ਨੱਪਿਆ।
ਇਸ ਆਇਤ ਦੇ ਸਾਰੇ ਅਨੁਵਾਦ ਵੇਖੋ →
فَمَآ أَغْنَىٰ عَنْهُم مَّا كَانُوا۟ يَكْسِبُونَ
Punjabi Translation - Arif Haleemਉਹਨਾਂ ਦੀ ਕੋਈ ਵੀ ਕਮਾਈ ਉਹਨਾਂ ਦੇ ਕਿਸੇ ਕੰਮ ਨਾ ਆਈ।
ਇਸ ਆਇਤ ਦੇ ਸਾਰੇ ਅਨੁਵਾਦ ਵੇਖੋ →
وَمَا خَلَقْنَا ٱلسَّمَٰوَٰتِ وَٱلْأَرْضَ وَمَا بَيْنَهُمَآ إِلَّا بِٱلْحَقِّ وَإِنَّ ٱلسَّاعَةَ لَـَٔاتِيَةٌ فَٱصْفَحِ ٱلصَّفْحَ ٱلْجَمِيلَ
Punjabi Translation - Arif Haleemਅਸੀਂ ਅਕਾਸ਼ ਤੇ ਧਰਤੀ ਅਤੇ ਇਹਨਾਂ ਵਿਚਕਾਰ ਦੀਆਂ ਸਾਰੀਆਂ ਚੀਜ਼ਾਂ ਨੂੰ ਸੱਚਾਈ ਨਾਲ ਹੀ ਪੈਦਾ ਕੀਤਾ ਹੈ। ਕਿਆਮਤ ਦਿਹਾੜਾ ਲਾਜ਼ਮੀ ਆਵੇਗਾ। ਸੋ (ਹੇ ਨਬੀ!) ਤੁਸੀਂ ਸੁਚੱਜੇ ਢੰਗ ਨਾਲ ਕਾਫ਼ਿਰਾਂ ਦੀਆਂ ਵਧੀਕੀਆਂ ਨੂੰ ਅੱਖਾਂ ਉਹਲੇ ਕਰਦੇ ਰਹੋ।
ਇਸ ਆਇਤ ਦੇ ਸਾਰੇ ਅਨੁਵਾਦ ਵੇਖੋ →
إِنَّ رَبَّكَ هُوَ ٱلْخَلَّٰقُ ٱلْعَلِيمُ
Punjabi Translation - Arif Haleemਬੇਸ਼ੱਕ ਤੁਹਾਡਾ ਰੱਬ ਹੀ ਸਭ ਦਾ ਪੈਦਾ ਕਰਨ ਵਾਲਾ ਅਤੇ ਗਿਆਨਵਾਨ ਹੈ।
ਇਸ ਆਇਤ ਦੇ ਸਾਰੇ ਅਨੁਵਾਦ ਵੇਖੋ →
وَلَقَدْ ءَاتَيْنَٰكَ سَبْعًا مِّنَ ٱلْمَثَانِى وَٱلْقُرْءَانَ ٱلْعَظِيمَ
Punjabi Translation - Arif Haleemਬੇਸ਼ੱਕ ਅਸੀਂ ਤੁਹਾਨੂੰ (ਹੇ ਨਬੀ ਸ:!) ਮੁੜ-ਮੁੜ ਦੁਹਰਾਉਣ ਵਾਲਿਆਂ ਸੱਤ ਆਇਤਾਂ (ਸੂਰਤ ਫ਼ਾਤਿਹਾ) ਅਤੇ ਵੱਡੇ ਮਰਾਤਬੇ ਵਾਲਾ਼ਕੁਰਆਨ ਵੀ ਬਖ਼ਸ਼ਿਆ ਹੈ।[5]
ਇਸ ਆਇਤ ਦੇ ਸਾਰੇ ਅਨੁਵਾਦ ਵੇਖੋ →
لَا تَمُدَّنَّ عَيْنَيْكَ إِلَىٰ مَا مَتَّعْنَا بِهِۦٓ أَزْوَٰجًا مِّنْهُمْ وَلَا تَحْزَنْ عَلَيْهِمْ وَٱخْفِضْ جَنَاحَكَ لِلْمُؤْمِنِينَ
Punjabi Translation - Arif Haleemਹੇ ਨਬੀ! ਤੁਸੀਂ ਕਦੇ ਵੀ ਉਹਨਾਂ ਚੀਜ਼ਾਂ ਵੱਲ ਨਾ ਤੱਕੋ ਜਿਹੜੀਆਂ (ਜੀਵਨ ਸਮੱਗਰੀਆਂ) ਅਸੀਂ ਵੱਖ-ਵੱਖ ਲੋਕਾਂ ਨੂੰ ਦੇ ਛੱਡੀਆਂ ਹਨ ਅਤੇ ਨਾ ਹੀ ਇਹਨਾਂ ਲਈ ਚਿੰਤਿਤ ਹੋਵੋ, ਸਗੋਂ ਮੋਮਿਨਾਂ ਲਈ ਆਪਣੀਆਂ ਮੁਹੱਬਤ ਭਰੀਆਂ ਬਾਹਾਂ ਨੂੰ ਝੁਕਾਈਂ ਰੱਖੋ।
ਇਸ ਆਇਤ ਦੇ ਸਾਰੇ ਅਨੁਵਾਦ ਵੇਖੋ →
وَقُلْ إِنِّىٓ أَنَا ٱلنَّذِيرُ ٱلْمُبِينُ
Punjabi Translation - Arif Haleemਅਤੇ ਆਖ ਦਿਓ ਕਿ ਮੈਂ ਤਾਂ ਖੁੱਲ੍ਹਮ-ਖੁੱਲ੍ਹਾ ਡਰਾਉਣ ਵਾਲਾ ਹਾਂ।
ਇਸ ਆਇਤ ਦੇ ਸਾਰੇ ਅਨੁਵਾਦ ਵੇਖੋ →
كَمَآ أَنزَلْنَا عَلَى ٱلْمُقْتَسِمِينَ
Punjabi Translation - Arif Haleemਅਜਿਹੇ ਅਜ਼ਾਬ ਦੀ ਚਿਤਾਵਨੀ ਅਸੀਂ ਫ਼ੁੱਟ ਪਾਉਣ ਵਾਲੇ ਲੋਕਾਂ ਵੱਲ ਭੇਜੀ ਸੀ।
ਇਸ ਆਇਤ ਦੇ ਸਾਰੇ ਅਨੁਵਾਦ ਵੇਖੋ →
ٱلَّذِينَ جَعَلُوا۟ ٱلْقُرْءَانَ عِضِينَ
Punjabi Translation - Arif Haleemਜਿਨ੍ਹਾਂ ਨੇ ਆਪਣੇ .ਕੁਰਆਨ (ਭਾਵ ਤੌਰੈਤ) ਦੇ ਟੋਟੇ-ਟੋਟੇ ਕਰ ਛੱਡੇ ਸੀ।
ਇਸ ਆਇਤ ਦੇ ਸਾਰੇ ਅਨੁਵਾਦ ਵੇਖੋ →
فَوَرَبِّكَ لَنَسْـَٔلَنَّهُمْ أَجْمَعِينَ
Punjabi Translation - Arif Haleemਕਸਮ ਹੈ ਤੇਰੇ ਰੱਬ ਦੀ! ਅਸੀਂ ਇਹਨਾਂ ਸਾਰਿਆਂ ਤੋਂ ਜ਼ਰੂਰ ਹੀ ਪੁੱਛ-ਗਿੱਛ ਕਰਾਂਗੇ।
ਇਸ ਆਇਤ ਦੇ ਸਾਰੇ ਅਨੁਵਾਦ ਵੇਖੋ →
عَمَّا كَانُوا۟ يَعْمَلُونَ
Punjabi Translation - Arif Haleemਉਹਨਾਂ ਕੰਮਾਂ ਬਾਰੇ ਜੋ ਉਹ ਕਰਦੇ ਸਨ।
ਇਸ ਆਇਤ ਦੇ ਸਾਰੇ ਅਨੁਵਾਦ ਵੇਖੋ →
فَٱصْدَعْ بِمَا تُؤْمَرُ وَأَعْرِضْ عَنِ ٱلْمُشْرِكِينَ
Punjabi Translation - Arif Haleem(ਹੇ ਨਬੀ!) ਤੁਹਾਨੂੰ ਜੋ ਵੀ ਹੁਕਮ ਦਿੱਤਾ ਜਾ ਰਿਹਾ ਹੈ ਉਸ ਨੂੰ ਖੋਲ੍ਹ-ਖੋਲ੍ਹ ਕੇ ਸੁਣਾ ਦਿਓ ਅਤੇ ਮੁਸ਼ਰਿਕਾਂ ਦੀ ਰਤਾ ਪਰਵਾਹ ਨਾ ਕਰੋ।
ਇਸ ਆਇਤ ਦੇ ਸਾਰੇ ਅਨੁਵਾਦ ਵੇਖੋ →
إِنَّا كَفَيْنَٰكَ ٱلْمُسْتَهْزِءِينَ
Punjabi Translation - Arif Haleemਤੁਹਾਡੇ ਵੱਲੋਂ ਅਸੀਂ ਉਹਨਾਂ ਮਖੌਲ ਕਰਨ ਵਾਲਿਆਂ ਲਈ ਬਥੇਰੇ ਹਾਂ।
ਇਸ ਆਇਤ ਦੇ ਸਾਰੇ ਅਨੁਵਾਦ ਵੇਖੋ →
ٱلَّذِينَ يَجْعَلُونَ مَعَ ٱللَّهِ إِلَٰهًا ءَاخَرَ فَسَوْفَ يَعْلَمُونَ
Punjabi Translation - Arif Haleemਜਿਹੜੇ ਲੋਕੀ ਅੱਲਾਹ ਦੇ ਨਾਲ-ਨਾਲ ਦੂਜੇ ਇਸ਼ਟ ਬਣਾਉਂਦੇ ਹਨ, ਉਹਨਾਂ ਨੂੰ ਛੇਤੀ ਹੀ (ਹਕੀਕਤ ਦਾ) ਪਤਾ ਲਗ ਜਾਵੇਗਾ।
ਇਸ ਆਇਤ ਦੇ ਸਾਰੇ ਅਨੁਵਾਦ ਵੇਖੋ →
وَلَقَدْ نَعْلَمُ أَنَّكَ يَضِيقُ صَدْرُكَ بِمَا يَقُولُونَ
Punjabi Translation - Arif Haleem(ਹੇ ਨਬੀ!) ਅਸੀਂ (ਅੱਲਾਹ) ਚੰਗੀ ਤਰ੍ਹਾਂ ਜਾਣਦੇ ਹਾਂ ਕਿ ਜੋ ਕੁੱਝ ਉਹ ਕਹਿੰਦੇ ਹਨ, ਉਸ ਨਾਲ ਤੁਹਾਡਾ ਮਨ ਕੁੜ੍ਹਦਾ ਹੈ
ਇਸ ਆਇਤ ਦੇ ਸਾਰੇ ਅਨੁਵਾਦ ਵੇਖੋ →
فَسَبِّحْ بِحَمْدِ رَبِّكَ وَكُن مِّنَ ٱلسَّٰجِدِينَ
Punjabi Translation - Arif Haleemਤੁਸੀਂ ਆਪਣੇ ਪਾਲਣਹਾਰ ਦੀ ਉਸਤਤ ਨਾਲ ਉਸਦੀ ਤਸਬੀਹ ਕਰੋ ਅਤੇ ਸਿਜਦੇ ਕਰਨ ਵਾਲਿਆਂ ਦੀ ਸੰਗਤ ਕਰੋ।[6]
ਇਸ ਆਇਤ ਦੇ ਸਾਰੇ ਅਨੁਵਾਦ ਵੇਖੋ →
وَٱعْبُدْ رَبَّكَ حَتَّىٰ يَأْتِيَكَ ٱلْيَقِينُ
Punjabi Translation - Arif Haleemਅਤੇ ਆਪਣੇ ਰੱਬ ਦੀ ਇਬਾਦਤ ਕਰਦੇ ਰਹੋ, ਇੱਥੋਂ ਤੀਕ ਕਿ ਤੁਹਾਡੇ ਕੋਲ ਅਟੱਲ ਚੀਜ਼ (ਭਾਵ ਮੌਤ) ਆ ਜਾਵੇ।[7]
ਇਸ ਆਇਤ ਦੇ ਸਾਰੇ ਅਨੁਵਾਦ ਵੇਖੋ →
Looking for a topic? Try the meaning search — your question is scanned across all 6,236 verses.
→