ਸੂਰਤ Ibrahim ابراهيم
52 ਆਇਤਾਂ · ਮੱਕਾ · ਉਤਰਨ ਦਾ ਕ੍ਰਮ 72
بِسْمِ ٱللَّهِ ٱلرَّحْمَٰنِ ٱلرَّحِيمِ الٓر كِتَٰبٌ أَنزَلْنَٰهُ إِلَيْكَ لِتُخْرِجَ ٱلنَّاسَ مِنَ ٱلظُّلُمَٰتِ إِلَى ٱلنُّورِ بِإِذْنِ رَبِّهِمْ إِلَىٰ صِرَٰطِ ٱلْعَزِيزِ ٱلْحَمِيدِ
Punjabi Translation - Arif Haleemਅਲਿਫ਼, ਲਾਮ, ਰਾ। (ਹੇ ਨਬੀ!) ਇਹ ਉੱਚ ਕੋਟੀ ਦੀ ਕਿਤਾਬ (.ਕੁਰਆਨ) ਅਸੀਂ ਤੁਹਾਡੇ ਵੱਲ ਉਤਾਰੀ ਹੈ, ਤਾਂ ਜੋ ਤੁਸੀਂ ਲੋਕਾਂ ਨੂੰ ਹਨੇਰਿਆਂ ’ਚੋਂ ਕੱਢ ਕੇ ਰੌਸ਼ਨੀ ਵੱਲ, ਉਹਨਾਂ ਦੇ ਰੱਬ ਦੀ ਆਗਿਆ ਨਾਲ ਤੇ ਉਸੇ ਰੱਬ ਦੀ ਰਾਹ ਵੱਲ, ਲੈ ਆਓ। ਜਿਹੜਾ ਅਤਿਅੰਤ ਜ਼ੋਰਾਵਰ ਅਤੇ ਸਲਾਹਿਆ ਹੋਇਆ ਹੈ।
ਇਸ ਆਇਤ ਦੇ ਸਾਰੇ ਅਨੁਵਾਦ ਵੇਖੋ →
ٱللَّهِ ٱلَّذِى لَهُۥ مَا فِى ٱلسَّمَٰوَٰتِ وَمَا فِى ٱلْأَرْضِ وَوَيْلٌ لِّلْكَٰفِرِينَ مِنْ عَذَابٍ شَدِيدٍ
Punjabi Translation - Arif Haleem(ਭਾਵ) ਉਸ ਅੱਲਾਹ ਵੱਲ ਜਿਸ ਦਾ ਉਹ ਸਭ ਕੁੱਝ ਹੈ, ਜਿਹੜਾ ਅਕਾਸ਼ਾਂ ਤੇ ਧਰਤੀ ਵਿਚ ਹੈ, ਪਰ ਇਨਕਾਰੀਆਂ ਲਈ ਕਰੜਾ ਵਿਨਾਸ਼ਕਾਰੀ ਅਜ਼ਾਬ ਹੈ।
ਇਸ ਆਇਤ ਦੇ ਸਾਰੇ ਅਨੁਵਾਦ ਵੇਖੋ →
ٱلَّذِينَ يَسْتَحِبُّونَ ٱلْحَيَوٰةَ ٱلدُّنْيَا عَلَى ٱلْـَٔاخِرَةِ وَيَصُدُّونَ عَن سَبِيلِ ٱللَّهِ وَيَبْغُونَهَا عِوَجًا أُو۟لَٰٓئِكَ فِى ضَلَٰلٍۭ بَعِيدٍ
Punjabi Translation - Arif Haleemਜਿਹੜੇ (ਲੋਕ) ਪਰਲੋਕ ਦੇ ਜੀਵਨ ਨਾਲੋਂ ਸੰਸਾਰਿਕ ਜੀਵਨ ਨੂੰ ਹੀ ਪਸੰਦ ਕਰਦੇ ਹਨ ਅਤੇ ਲੋਕਾਂ ਨੂੰ ਅੱਲਾਹ ਦੇ ਰਾਹੋਂ ਰੋਕਦੇ ਹਨ ਅਤੇ ਇਸ ਵਿਚ ਵਿੰਗ-ਵਲ ਲਭਦੇ ਹਨ, ਅਜਿਹੇ ਲੋਕ ਗੁਮਰਾਹੀ ਵਿਚ ਬਹੁਤ ਦੂਰ ਨਿਕਲ ਗਏ।
ਇਸ ਆਇਤ ਦੇ ਸਾਰੇ ਅਨੁਵਾਦ ਵੇਖੋ →
وَمَآ أَرْسَلْنَا مِن رَّسُولٍ إِلَّا بِلِسَانِ قَوْمِهِۦ لِيُبَيِّنَ لَهُمْ فَيُضِلُّ ٱللَّهُ مَن يَشَآءُ وَيَهْدِى مَن يَشَآءُ وَهُوَ ٱلْعَزِيزُ ٱلْحَكِيمُ
Punjabi Translation - Arif Haleemਅਸੀਂ ਹਰੇਕ ਪੈਗ਼ੰਬਰ ਨੂੰ ਉਸੇ ਦੀ ਆਪਣੀ ਕੌਮੀ ਭਾਸ਼ਾ (ਮਾਂ-ਬੋਲੀ) ਵਿਚ ਬੋਲਣ ਵਾਲਾ ਭੇਜਿਆ ਹੈ, ਤਾਂ ਜੋ (ਰੱਬੀ ਪੈਗ਼ਾਮ ਨੂੰ) ਉਹਨਾਂ ਦੇ ਸਾਹਮਣੇ ਚੰਗੀ ਤਰ੍ਹਾਂ ਵਿਆਖਿਆ ਕਰੇ। ਫੇਰ ਅੱਲਾਹ ਜਿਸ ਨੂੰ ਚਾਹੇ ਕੁਰਾਹੇ ਪਾ ਦਿੰਦਾ ਹੈ ਅਤੇ ਜਿਸ ਨੂੰ ਚਾਹਵੇ (ਸਿੱਧੀ) ਰਾਹ ਵਿਖਾ ਦਿੰਦਾ ਹੈ। ਉਹੀਓ ਜ਼ੋਰਾਵਰ ਅਤੇ ਹਿਕਮਤ (ਸੂਝ-ਬੂਝ) ਵਾਲਾ ਹੈ।
ਇਸ ਆਇਤ ਦੇ ਸਾਰੇ ਅਨੁਵਾਦ ਵੇਖੋ →
وَلَقَدْ أَرْسَلْنَا مُوسَىٰ بِـَٔايَٰتِنَآ أَنْ أَخْرِجْ قَوْمَكَ مِنَ ٱلظُّلُمَٰتِ إِلَى ٱلنُّورِ وَذَكِّرْهُم بِأَيَّىٰمِ ٱللَّهِ إِنَّ فِى ذَٰلِكَ لَـَٔايَٰتٍ لِّكُلِّ صَبَّارٍ شَكُورٍ
Punjabi Translation - Arif Haleemਬੇਸ਼ੱਕ ਅਸੀਂ ਮੂਸਾ ਨੂੰ ਆਪਣੀਆਂ ਨਿਸ਼ਾਨੀਆਂ ਦੇਕੇ ਭੇਜਿਆ ਕਿ ਉਹ ਆਪਣੀ ਕੌਮ (ਬਨੀ-ਇਸਰਾਈਲ) ਨੂੰ ਹਨੇਰਿਆਂ ’ਚੋਂ ਕੱਢ ਕੇ ਚਾਨਣ ਵੱਲ ਲਿਆਵੇ ਅਤੇ ਉਹਨਾਂ ਨੂੰ ਅੱਲਾਹ ਵੱਲੋਂ ਬਖ਼ਸ਼ੇ ਗਏ ਯਾਦਗਾਰ ਦਿਨਾਂ ਨੂੰ ਚੇਤੇ ਕਰਾਵੇ। ਬੇਸ਼ੱਕ ਇਹਨਾਂ (ਘਟਨਾਵਾਂ) ਵਿਚ ਹਰੇਕ ਧੀਰਜ ਤੋਂ ਕੰਮ ਲੈਣ ਵਾਲੇ ’ਤੇ ਧੰਨਵਾਦ ਕਰਨ ਵਾਲੇ ਵਿਅਕਤੀ ਲਈ (ਸਿੱਖਿਆਦਾਈ) ਨਿਸ਼ਾਨੀਆਂ ਹਨ।
ਇਸ ਆਇਤ ਦੇ ਸਾਰੇ ਅਨੁਵਾਦ ਵੇਖੋ →
وَإِذْ قَالَ مُوسَىٰ لِقَوْمِهِ ٱذْكُرُوا۟ نِعْمَةَ ٱللَّهِ عَلَيْكُمْ إِذْ أَنجَىٰكُم مِّنْ ءَالِ فِرْعَوْنَ يَسُومُونَكُمْ سُوٓءَ ٱلْعَذَابِ وَيُذَبِّحُونَ أَبْنَآءَكُمْ وَيَسْتَحْيُونَ نِسَآءَكُمْ وَفِى ذَٰلِكُم بَلَآءٌ مِّن رَّبِّكُمْ عَظِيمٌ
Punjabi Translation - Arif Haleem(ਯਾਦ ਕਰੋ) ਜਦੋਂ ਮੂਸਾ ਨੇ ਆਪਣੀ ਕੌਮ ਨੂੰ ਕਿਹਾ ਸੀ ਕਿ ਅੱਲਾਹ ਦੇ ਉਹਨਾਂ ਅਹਿਸਾਨਾਂ ਨੂੰ ਯਾਦ ਕਰੋ ਜਿਹੜੇ ਉਸ ਨੇ ਤੁਹਾਡੇ ’ਤੇ ਕੀਤੇ ਹਨ। ਉਸ ਨੇ ਤੁਹਾਨੂੰ ਫ਼ਿਰਔਨੀਆਂ ਤੋਂ ਬਚਾਇਆ ਸੀ ਜਦੋਂ ਉਹ ਤੁਹਾਨੂੰ ਕਰੜੇ ਤਸੀਹੇ ਦਿੰਦੇ ਸੀ, ਤੁਹਾਡੇ ਪੁੱਤਰਾਂ ਨੂੰ ਮਾਰ ਸੁੱਟਦੇ ਸੀ ਅਤੇ ਤੁਹਾਡੀਆਂ ਧੀਆਂ ਨੂੰ ਜਿਉਂਦੀਆਂ ਰੱਖ ਛੱਡਦੇ ਸੀ। ਇਸ ਵਿਚ ਤੁਹਾਡੇ ਰੱਬ ਵੱਲੋਂ ਤੁਹਾਡੀ ਬੜੀ ਵੱਡੀ ਅਜ਼ਮਾਇਸ਼ ਸੀ।
ਇਸ ਆਇਤ ਦੇ ਸਾਰੇ ਅਨੁਵਾਦ ਵੇਖੋ →
وَإِذْ تَأَذَّنَ رَبُّكُمْ لَئِن شَكَرْتُمْ لَأَزِيدَنَّكُمْ وَلَئِن كَفَرْتُمْ إِنَّ عَذَابِى لَشَدِيدٌ
Punjabi Translation - Arif Haleemਯਾਦ ਕਰੋ ਜਦੋਂ ਤੁਹਾਡੇ ਰੱਬ ਨੇ ਤੁਹਾਨੂੰ ਖ਼ਬਰਦਾਰ ਕੀਤਾ ਸੀ ਕਿ ਜੇ ਤੁਸੀਂ ਧੰਨਵਾਦੀ ਬਣੋਗੇ ਤਾਂ ਮੈਂ ਤੁਹਾਨੂੰ ਹੋਰ ਵੱਧ ਇਨਾਮ ਬਖ਼ਸ਼ਾਂਗਾ, ਜੇ ਤੁਸੀਂ ਨਾਸ਼ੁਕਰੀ ਕਰੋਗੇ ਤਾਂ ਮੇਰੀ ਸਜ਼ਾ ਵੀ ਕਰੜੀ ਹੈ।
ਇਸ ਆਇਤ ਦੇ ਸਾਰੇ ਅਨੁਵਾਦ ਵੇਖੋ →
وَقَالَ مُوسَىٰٓ إِن تَكْفُرُوٓا۟ أَنتُمْ وَمَن فِى ٱلْأَرْضِ جَمِيعًا فَإِنَّ ٱللَّهَ لَغَنِىٌّ حَمِيدٌ
Punjabi Translation - Arif Haleemਮੂਸਾ ਨੇ (ਆਪਣੀ ਕੌਮ ਨੂੰ) ਆਖਿਆ ਕਿ ਜੇ ਤੁਸੀਂ ਇਨਕਾਰ ਕਰੋਗੇ ਅਤੇ ਇਸ ਧਰਤੀ ਦੇ ਸਾਰੇ ਵਸਨੀਕ ਵੀ ਕਾਫ਼ਿਰ ਬਣ ਜਾਣ ਤਾਂ ਬੇਸ਼ੱਕ ਅੱਲਾਹ (ਇਹਨਾਂ ਗੱਲਾਂ ਤੋਂ) ਬੇ-ਪਰਵਾਹ ਹੈ ਅਤੇ ਸ਼ਲਾਘਾਯੋਗ (ਇਹੋ) ਹੈ।
ਇਸ ਆਇਤ ਦੇ ਸਾਰੇ ਅਨੁਵਾਦ ਵੇਖੋ →
أَلَمْ يَأْتِكُمْ نَبَؤُا۟ ٱلَّذِينَ مِن قَبْلِكُمْ قَوْمِ نُوحٍ وَعَادٍ وَثَمُودَ وَٱلَّذِينَ مِنۢ بَعْدِهِمْ لَا يَعْلَمُهُمْ إِلَّا ٱللَّهُ جَآءَتْهُمْ رُسُلُهُم بِٱلْبَيِّنَٰتِ فَرَدُّوٓا۟ أَيْدِيَهُمْ فِىٓ أَفْوَٰهِهِمْ وَقَالُوٓا۟ إِنَّا كَفَرْنَا بِمَآ أُرْسِلْتُم بِهِۦ وَإِنَّا لَفِى شَكٍّ مِّمَّا تَدْعُونَنَآ إِلَيْهِ مُرِيبٍ
Punjabi Translation - Arif Haleem(ਹੇ ਮੱਕੇ ਵਾਲਿਓ!) ਕੀ ਤੁਹਾਨੂੰ ਤੁਹਾਥੋਂ ਪਹਿਲਾਂ ਦੇ ਲੋਕਾਂ, (ਭਾਵ) ਨੂਹ, ਆਦ ਤੇ ਸਮੂਦ ਦੀ ਕੌਮ ਅਤੇ ਇਹਨਾਂ ਤੋਂ ਮਗਰੋਂ ਹੋਈਆਂ ਕੌਮਾਂ ਦੀਆਂ ਖ਼ਬਰਾਂ ਨਹੀਂ ਪੁੱਜੀਆਂ, ਜਿਨ੍ਹਾਂ ਨੂੰ ਕੇਵਲ ਅੱਲਾਹ ਹੀ ਜਾਣਦਾ ਹੈ ? ਜਦੋਂ ਉਹਨਾਂ (ਕੌਮਾਂ) ਕੋਲ ਉਹਨਾਂ ਦੇ ਰਸੂਲ (ਖੁੱਲ੍ਹੀਆਂ) ਨਿਸ਼ਾਨੀਆਂ ਲੈ ਕੇ ਆਏ ਤਾਂ ਉਹਨਾਂ ਨੇ (ਰੁਰਾਨੀ ਨਾਲ) ਮੂੰਹ ਵਿਚ ਆਪਣੇ ਹੱਥ ਲੈ ਲਏ ਅਤੇ ਆਖਿਆ ਕਿ ਜਿਹੜਾ (ਸੁਨੇਹਾ) ਤੁਹਾਨੂੰ ਦੇ ਕੇ ਭੇਜਿਆ ਗਿਆ ਹੈ ਅਸੀਂ ਉਸ ਨੂੰ ਨਹੀਂ ਮੰਨਦੇ ਅਤੇ ਜਿਸ ਚੀਜ਼ ਵੱਲ ਤੁਸੀਂ ਸਾਨੂੰ ਬੁਲਾ ਰਹੇ ਹੋ ਉਸ ਵਿਚ ਵੀ ਸਾਨੂੰ ਦੁਵਿਧਾ ਸ਼ੰਕਾ ਹੈ।
ਇਸ ਆਇਤ ਦੇ ਸਾਰੇ ਅਨੁਵਾਦ ਵੇਖੋ →
قَالَتْ رُسُلُهُمْ أَفِى ٱللَّهِ شَكٌّ فَاطِرِ ٱلسَّمَٰوَٰتِ وَٱلْأَرْضِ يَدْعُوكُمْ لِيَغْفِرَ لَكُم مِّن ذُنُوبِكُمْ وَيُؤَخِّرَكُمْ إِلَىٰٓ أَجَلٍ مُّسَمًّى قَالُوٓا۟ إِنْ أَنتُمْ إِلَّا بَشَرٌ مِّثْلُنَا تُرِيدُونَ أَن تَصُدُّونَا عَمَّا كَانَ يَعْبُدُ ءَابَآؤُنَا فَأْتُونَا بِسُلْطَٰنٍ مُّبِينٍ
Punjabi Translation - Arif Haleemਉਹਨਾਂ ਦੇ ਰਸੂਲਾਂ ਨੇ ਉਹਨਾਂ ਨੂੰ ਆਖਿਆ, ਕੀ ਤੁਹਾਨੂੰ ਅੱਲਾਹ ਬਾਰੇ ਸੰਦੇਹ ਹੈ ਜਿਹੜਾ ਅਕਾਸ਼ਾਂ ਤੇ ਧਰਤੀ ਦਾ ਬਣਾਉਣ ਵਾਲਾ ਹੈ? ਉਹ ਤੁਹਾਨੂੰ (ਇਸ ਕਾਰਨ ਆਪਣੇ ਵੱਲ) ਬੁਲਾ ਰਿਹਾ ਹੈ ਤਾਂ ਜੋ ਤੁਹਾਡੇ ਗੁਨਾਹਾਂ ਨੂੰ ਬਖ਼ਸ਼ ਦੇਵੇ ਅਤੇ ਇਕ ਨਿਯਤ ਸਮੇਂ ਤਕ ਤੁਹਾਨੂੰ (ਸੰਸਾਰ ਵਿਚ ਰਹਿਣ ਦੀ) ਮੋਹਲਤ ਦੇਵੇ। ਉਹਨਾਂ ਨੇ ਆਖਿਆ ਕਿ ਤੁਸੀਂ (ਭਾਵ ਰਸੂਲ) ਤਾਂ ਸਾਡੇ ਹੀ ਵਰਗੇ ਮਨੁੱਖ ਹੋ, ਤੁਸੀਂ ਤਾਂ ਚਾਹੁੰਦੇ ਹੋ ਕਿ ਅਸੀਂ ਉਹਨਾਂ ਇਸ਼ਟਾਂ ਦੀ ਇਬਾਦਤ ਤੋਂ ਰੁਕ ਜਾਈਏ ਜਿਨ੍ਹਾਂ ਦੀ ਇਬਾਦਤ ਸਾਡੇ ਪਿਓ-ਦਾਦੇ (ਭਾਵ ਬਜ਼ੁਰਗ) ਕਰਦੇ ਸਨ। ਚੰਗਾ, (ਜੇ ਤੁਸੀਂ ਸੱਚੇ ਹੋ ਤਾਂ) ਸਾਡੇ ਕੋਲ ਕੋਈ ਸਪਸ਼ਟ ਦਲੀਲ ਪੇਸ਼ ਕਰੋ।
ਇਸ ਆਇਤ ਦੇ ਸਾਰੇ ਅਨੁਵਾਦ ਵੇਖੋ →
قَالَتْ لَهُمْ رُسُلُهُمْ إِن نَّحْنُ إِلَّا بَشَرٌ مِّثْلُكُمْ وَلَٰكِنَّ ٱللَّهَ يَمُنُّ عَلَىٰ مَن يَشَآءُ مِنْ عِبَادِهِۦ وَمَا كَانَ لَنَآ أَن نَّأْتِيَكُم بِسُلْطَٰنٍ إِلَّا بِإِذْنِ ٱللَّهِ وَعَلَى ٱللَّهِ فَلْيَتَوَكَّلِ ٱلْمُؤْمِنُونَ
Punjabi Translation - Arif Haleemਉਹਨਾਂ ਦੇ ਪੈਗ਼ੰਬਰਾਂ ਨੇ ਉਹਨਾਂ ਨੂੰ ਕਿਹਾ ਕਿ ਇਹ ਤਾਂ ਸੱਚ ਹੈ ਕਿ ਅਸੀਂ ਤੁਹਾਡੇ ਵਰਗੇ ਹੀ ਮਨੁੱਖ ਹਾਂ, ਪਰ ਅੱਲਾਹ ਆਪਣੇ ਬੰਦਿਆਂ ਵਿੱਚੋਂ ਜਿਸ ਨੂੰ ਚਾਹੁੰਦਾ ਹੈ, ਆਪਣੀਆਂ ਮਿਹਰਾਂ (ਪੈਗ਼ੰਬਰੀ) ਨਾਲ ਨਿਵਾਜ਼ਦਾ ਹੈ। ਸਾਨੂੰ ਇਹ ਅਧਿਕਾਰ ਨਹੀਂ ਕਿ ਅੱਲਾਹ ਦੀ ਆਗਿਆ ਤੋਂ ਬਿਨਾਂ ਅਸੀਂ ਤੁਹਾਨੂੰ ਕੋਈ ਮੁਅਜਜ਼ਾ (ਰੱਬੀ ਚਮਤਕਾਰ) ਵਿਖਾ ਸਕੀਏ। ਈਮਾਨ ਵਾਲਿਆਂ ਨੂੰ ਤਾਂ ਕੇਵਲ ਅੱਲਾਹ ਉੱਤੇ ਹੀ ਭਰੋਸਾ ਰੱਖਣਾ ਚਾਹੀਦਾ ਹੈ।
ਇਸ ਆਇਤ ਦੇ ਸਾਰੇ ਅਨੁਵਾਦ ਵੇਖੋ →
وَمَا لَنَآ أَلَّا نَتَوَكَّلَ عَلَى ٱللَّهِ وَقَدْ هَدَىٰنَا سُبُلَنَا وَلَنَصْبِرَنَّ عَلَىٰ مَآ ءَاذَيْتُمُونَا وَعَلَى ٱللَّهِ فَلْيَتَوَكَّلِ ٱلْمُتَوَكِّلُونَ
Punjabi Translation - Arif Haleem(ਪੈਗ਼ੰਬਰਾਂ ਨੇ ਆਖਿਆ ਕਿ) ਉਹ ਕਿਹੜਾ ਕਾਰਨ ਹੈ ਕਿ ਅਸੀਂ ਅੱਲਾਹ ’ਤੇ ਭਰੋਸਾ ਨਾ ਕਰੀਏ ਜਦ ਕਿ ਉਹ ਸਾਨੂੂੰ ਆਪਣੀਆਂ (ਸਿੱਧੀਆਂ) ਰਾਹਾਂ ਵਿਖਾ ਚੁੱਕਿਆ ਹੈ ? ਜਿਹੜੇ ਵੀ ਤਸੀਹੇ ਤੁਸੀਂ ਸਾ` ਦੇ ਰਹੇ ਹੋ, ਅਸੀਂ (ਭਾਵ ਰਸੂਲ) ਉਹਨਾਂ ’ਤੇ ਸਬਰ ਕਰਾਂਗੇ। ਭਰੋਸਾ ਕਰਨ ਵਾਲਿਆਂ ਨੂੰ ਤਾਂ ਇਹੋ ਸ਼ੋਭਾ ਦਿੰਦਾ ਹੈ।
ਇਸ ਆਇਤ ਦੇ ਸਾਰੇ ਅਨੁਵਾਦ ਵੇਖੋ →
وَقَالَ ٱلَّذِينَ كَفَرُوا۟ لِرُسُلِهِمْ لَنُخْرِجَنَّكُم مِّنْ أَرْضِنَآ أَوْ لَتَعُودُنَّ فِى مِلَّتِنَا فَأَوْحَىٰٓ إِلَيْهِمْ رَبُّهُمْ لَنُهْلِكَنَّ ٱلظَّٰلِمِينَ
Punjabi Translation - Arif Haleemਕਾਫ਼ਿਰਾਂ ਨੇ ਆਪਣੇ ਰਸੂਲਾਂ ਨੂੰ ਆਖਿਆ ਕਿ ਅਸੀਂ ਤੁਹਾਨੂੰ ਦੇਸ਼ ਨਿਕਾਲਾ ਦੇ ਦਿਆਂਗੇ ਜਾਂ ਤੁਸੀਂ ਸਾਡੇ ਧਰਮ ਵਿਚ ਮੁੜ ਆਓ। ਉਦੋਂ ਹੀ ਉਹਨਾਂ (ਰਸੂਲਾਂ) ਦੇ ਰੱਬ ਨੇ ਉਹਨਾਂ ਵੱਲ ਵਹੀ (ਸੰਦੇਸ਼) ਭੇਜੀ ਕਿ ਅਸੀਂ ਇਹਨਾਂ ਜ਼ਾਲਮਾਂ ਨੂੰ ਜ਼ਰੂਰ ਹੀ ਬਰਬਾਦ ਕਰ ਦਿਆਂਗੇ।
ਇਸ ਆਇਤ ਦੇ ਸਾਰੇ ਅਨੁਵਾਦ ਵੇਖੋ →
وَلَنُسْكِنَنَّكُمُ ٱلْأَرْضَ مِنۢ بَعْدِهِمْ ذَٰلِكَ لِمَنْ خَافَ مَقَامِى وَخَافَ وَعِيدِ
Punjabi Translation - Arif Haleemਅਤੇ ਇਹਨਾਂ (ਇਨਕਾਰੀਆਂ) ਤੋਂ ਮਗਰੋਂ ਅਸੀਂ ਤੁਹਾਨੂੰ (ਰਸੂਲਾਂ ਨੂੰ ਅਤੇ ਉਹਨਾਂ ਦੇ ਆਗਿਆਕਾਰੀਆਂ ਨੂੰ) ਧਰਤੀ ’ਤੇ ਵਸੇਬਾ ਦਿਆਂਗੇ। ਇਹ ਇਨਾਮ ਉਹਨਾਂ ਲਈ ਹੈ ਜਿਹੜੇ ਮੇਰੀ ਹਜ਼ੂਰੀ ਵਿਚ (ਕਿਆਮਤ ਦੀ ਪੁੱਛ-ਗਿੱਛ ਲਈ) ਖੜੇ ਹੋਣ ਤੋਂ ਡਰਦੇ ਹਨ ਅਤੇ ਮੇਰੀਆਂ ਚਿਤਾਵਨੀਆਂ ਤੋਂ ਭੈਅ-ਭੀਤ ਰਹਿੰਦੇ ਹਨ।
ਇਸ ਆਇਤ ਦੇ ਸਾਰੇ ਅਨੁਵਾਦ ਵੇਖੋ →
وَٱسْتَفْتَحُوا۟ وَخَابَ كُلُّ جَبَّارٍ عَنِيدٍ
Punjabi Translation - Arif Haleemਉਹਨਾਂ (ਇਨਕਾਰੀਆਂ) ਨੇ ਫ਼ੈਸਲਾ (ਅਜ਼ਾਬ) ਮੰਗਿਆ ਸੀ ਅਤੇ (ਇਸੇ ਫ਼ੈਸਲੇ ਕਾਰਨ) ਸਾਰੇ ਹੀ ਬਾਗ਼ੀ ਤੇ ਆਕੜਣ ਵਾਲੇ ਨਾ-ਮੁਰਾਦ ਹੋ ਗਏ।
ਇਸ ਆਇਤ ਦੇ ਸਾਰੇ ਅਨੁਵਾਦ ਵੇਖੋ →
مِّن وَرَآئِهِۦ جَهَنَّمُ وَيُسْقَىٰ مِن مَّآءٍ صَدِيدٍ
Punjabi Translation - Arif Haleemਇਸ ਤੋਂ ਅੱਗੇ (ਇਨਕਾਰੀਆਂ ਲਈ) ਨਰਕ ਹੈ ਜਿੱਥੇ ਉਹਨਾਂ ਨੂੰ ਪੀਪ ਵਾਲਾ ਪਾਣੀ ਪੀਣ ਲਈ ਦਿੱਤਾ ਜਾਵੇਗਾ।
ਇਸ ਆਇਤ ਦੇ ਸਾਰੇ ਅਨੁਵਾਦ ਵੇਖੋ →
يَتَجَرَّعُهُۥ وَلَا يَكَادُ يُسِيغُهُۥ وَيَأْتِيهِ ٱلْمَوْتُ مِن كُلِّ مَكَانٍ وَمَا هُوَ بِمَيِّتٍ وَمِن وَرَآئِهِۦ عَذَابٌ غَلِيظٌ
Punjabi Translation - Arif Haleemਜਿਸ ਨੂੰ ਉਹ (ਪਾਪੀ) ਘੁੱਟ-ਘੁੱਟ ਕਰਕੇ ਪੀਣਗੇ ਫੇਰ ਵੀ ਉਹ ਗੱਲ ਤੋਂ ਥੱਲੇ ਨਹੀਂ ਲੰਘਾ ਸਕਨਗੇ। ਹਰ ਪਾਸਿਓਂ ਮੌਤ ਉਹਨਾਂ ਵੱਲ ਵਧੇਗੀ, ਪਰ ਉਹ ਮਰਨਗੇ ਨਹੀਂ, ਕਿਉਂ ਜੋ ਉਹਨਾਂ ਦੇ ਅੱਗੇ ਅਤਿ ਕਰੜਾ ਅਜ਼ਾਬ ਹੋਵੇਗਾ।
ਇਸ ਆਇਤ ਦੇ ਸਾਰੇ ਅਨੁਵਾਦ ਵੇਖੋ →
مَّثَلُ ٱلَّذِينَ كَفَرُوا۟ بِرَبِّهِمْ أَعْمَٰلُهُمْ كَرَمَادٍ ٱشْتَدَّتْ بِهِ ٱلرِّيحُ فِى يَوْمٍ عَاصِفٍ لَّا يَقْدِرُونَ مِمَّا كَسَبُوا۟ عَلَىٰ شَىْءٍ ذَٰلِكَ هُوَ ٱلضَّلَٰلُ ٱلْبَعِيدُ
Punjabi Translation - Arif Haleemਜਿਨ੍ਹਾਂ ਲੋਕਾਂ ਨੇ ਆਪਣੇ ਰੱਬ ਦਾ ਇਨਕਾਰ ਕੀਤਾ ਹੈ ਉਹਨਾਂ ਦੇ ਕਰਮਾਂ ਦੀ ਮਿਸਾਲ ਉਸ ਸੁਹਾਅ ਵਾਂਗ ਹੈ ਜਿਸ ਨੂੰ ਤੇਜ਼ ਹਨੇਰੀ ਵਾਲੇ ਦਿਨ ਦੀ ਹਵਾ ਨੇ ਉਡਾ ਦਿੱਤਾ ਹੋਵੇ। (ਇਸੇ ਪ੍ਰਕਾਰ ਕਿਆਮਤ ਦਿਹਾੜੇ) ਜੋ ਵੀ ਉਹਨਾਂ (ਕਾਫ਼ਿਰਾਂ) ਨੇ (ਸੰਸਾਰ ਵਿਚ) ਕਮਾਇਆ ਹੈ, ਉਹ ਉਸ ਵਿੱਚੋਂ ਕਿਸੇ ’ਤੇ ਵੀ ਕੋਈ ਅਧਿਕਾਰ ਨਹੀਂ ਰੱਖਦੇ ਹੋਣਗੇ। ਇਹ ਪਰਲੇ ਦਰਜੇ ਦੀ ਗੁਮਰਾਹੀ ਹੈ।
ਇਸ ਆਇਤ ਦੇ ਸਾਰੇ ਅਨੁਵਾਦ ਵੇਖੋ →
أَلَمْ تَرَ أَنَّ ٱللَّهَ خَلَقَ ٱلسَّمَٰوَٰتِ وَٱلْأَرْضَ بِٱلْحَقِّ إِن يَشَأْ يُذْهِبْكُمْ وَيَأْتِ بِخَلْقٍ جَدِيدٍ
Punjabi Translation - Arif Haleemਕੀ ਤੁਸੀਂ ਨਹੀਂ ਵੇਖਿਆ ਕਿ ਅੱਲਾਹ ਨੇ ਅਕਾਸ਼ ਤੇ ਧਰਤੀ ਦੀ ਰਚਨਾ ਹੱਕ-ਸੱਚ ਨਾਲ ਕੀਤੀ ਹੈ ਜੇ ਉਹ (ਅੱਲਾਹ) ਚਾਹੇ ਤਾਂ ਤੁਹਾਨੂੰ ਸਾਰਿਆਂ ਨੂੰ (ਸੰਸਾਰ ਵਿੱਚੋਂ) ਲੈ ਜਾਵੇ ਅਤੇ (ਤੁਹਾਡੀ ਥਾਂ) ਇਕ ਨਵੀਂ ਮਖ਼ਲੂਕ (ਰਚਨਾਂ) ਲੈ ਆਵੇ।
ਇਸ ਆਇਤ ਦੇ ਸਾਰੇ ਅਨੁਵਾਦ ਵੇਖੋ →
وَمَا ذَٰلِكَ عَلَى ٱللَّهِ بِعَزِيزٍ
Punjabi Translation - Arif Haleemਅਤੇ ਅੱਲਾਹ ਲਈ ਇਹ ਕੰਮ ਕਰਨਾ ਕੁੱਝ ਵੀ ਔਖਾ ਨਹੀਂ।
ਇਸ ਆਇਤ ਦੇ ਸਾਰੇ ਅਨੁਵਾਦ ਵੇਖੋ →
وَبَرَزُوا۟ لِلَّهِ جَمِيعًا فَقَالَ ٱلضُّعَفَٰٓؤُا۟ لِلَّذِينَ ٱسْتَكْبَرُوٓا۟ إِنَّا كُنَّا لَكُمْ تَبَعًا فَهَلْ أَنتُم مُّغْنُونَ عَنَّا مِنْ عَذَابِ ٱللَّهِ مِن شَىْءٍ قَالُوا۟ لَوْ هَدَىٰنَا ٱللَّهُ لَهَدَيْنَٰكُمْ سَوَآءٌ عَلَيْنَآ أَجَزِعْنَآ أَمْ صَبَرْنَا مَا لَنَا مِن مَّحِيصٍ
Punjabi Translation - Arif Haleemਸਾਰੇ ਹੀ ਲੋਕ (ਕਿਆਮਤ ਦਿਹਾੜੇ) ਅੱਲਾਹ ਦੇ ਹਜ਼ੂਰ ਖੜੇ ਹੋਣਗੇ, ਫੇਰ ਕਮਜ਼ੋਰ ਲੋਕ (ਸੰਸਾਰ ਵਿਚ) ਘਮੰਡ ਕਰਨ ਵਾਲੇ (ਆਗੂਆਂ) ਨੂੰ ਕਹਿਣਗੇ ਕਿ ਅਸੀਂ ਤਾਂ ਤੁਹਾਡੇ ਹੀ ਅਧੀਨ ਸੀ, ਕੀ ਤੁਸੀਂ ਸਾਥੋਂ ਅੱਲਾਹ ਦਾ ਥੋੜ੍ਹਾ ਜਿਹਾ ਅਜ਼ਾਬ ਦੂਰ ਕਰ ਸਕਦੇ ਹੋ ? ਉਹ (ਆਗੂ) ਆਖਣਗੇ ਕਿ ਜੇ ਅੱਲਾਹ ਸਾਨੂੰ ਹਿਦਾਇਤ ਦਿੰਦਾ ਤਾਂ ਅਸੀਂ ਜ਼ਰੂਰ ਤੁਹਾਨੂੰ ਹਿਦਾਇਤ ਦਿੰਦੇ। ਹੁਣ ਭਾਵੇਂ ਅਸੀਂ ਰੋਈਏ ਭਾਵੇਂ ਸਹਿਣ ਕਰੀਏ, ਸਾਡੇ ਲਈ ਇਕ ਸਮਾਨ ਹੈ। ਸਾਡੇ ਲਈ ਭੱਜਣ ਲਈ ਕੋਈ ਥਾਂ ਨਹੀਂ।
ਇਸ ਆਇਤ ਦੇ ਸਾਰੇ ਅਨੁਵਾਦ ਵੇਖੋ →
وَقَالَ ٱلشَّيْطَٰنُ لَمَّا قُضِىَ ٱلْأَمْرُ إِنَّ ٱللَّهَ وَعَدَكُمْ وَعْدَ ٱلْحَقِّ وَوَعَدتُّكُمْ فَأَخْلَفْتُكُمْ وَمَا كَانَ لِىَ عَلَيْكُم مِّن سُلْطَٰنٍ إِلَّآ أَن دَعَوْتُكُمْ فَٱسْتَجَبْتُمْ لِى فَلَا تَلُومُونِى وَلُومُوٓا۟ أَنفُسَكُم مَّآ أَنَا۠ بِمُصْرِخِكُمْ وَمَآ أَنتُم بِمُصْرِخِىَّ إِنِّى كَفَرْتُ بِمَآ أَشْرَكْتُمُونِ مِن قَبْلُ إِنَّ ٱلظَّٰلِمِينَ لَهُمْ عَذَابٌ أَلِيمٌ
Punjabi Translation - Arif Haleemਜਦੋਂ (ਕਰਮਾਂ ਦਾ) ਫ਼ੈਸਲਾ ਹੋ ਚੁੱਕੇਗਾ ਤਾਂ ਸ਼ੈਤਾਨ ਕਹੇਗਾ ਕਿ ਅੱਲਾਹ ਨੇ ਤਾਂ ਤੁਹਾਡੇ ਨਾਲ ਸੱਚਾ ਵਾਅਦਾ ਕੀਤਾ ਸੀ ਅਤੇ ਜਿਹੜੇ ਵਾਅਦੇ ਮੈਂਨੇ ਤੁਹਾਡੇ ਨਾਲ ਕੀਤੇ ਸੀ, ਉਹਨਾਂ ’ਚੋਂ ਕੋਈ ਵੀ ਪੂਰਾ ਨਹੀਂ ਕੀਤਾ। ਮੇਰਾ ਤੁਹਾਡੇ ’ਤੇ ਕੋਈ ਜ਼ੋਰ ਨਹੀਂ ਸੀ (ਕਿ ਮੇਰੇ ਆਖੇ ਲੱਗੋ)। ਮੈਂਨੇ ਤੁਹਾਨੂੰ (ਆਪਣੇ ਵੱਲ) ਬੁਲਾਇਆ ਅਤੇ ਤੁਸੀਂ ਮੇਰੀ ਗੱਲ ਮੰਨੀ ਸੋ ਮੈਨੂੰ ਦੋਸ਼ ਨਾ ਦਿਓ ਸਗੋਂ ਆਪਣੇ ਆਪ ਦੀ ਹੀ ਨਿੰਦਾ ਕਰੋ। ਇੱਥੇ ਨਾ ਹੀ ਮੈਂ ਤੁਹਾਡੀਆਂ ਬੇਨਤੀਆਂ ਮੰਣਨ ਵਾਲਾ ਹਾਂ ਅਤੇ ਨਾ ਹੀ ਤੁਸੀਂ ਮੇਰੀ ਬੇਨਤੀਆਂ ਨੂੰ ਪਰਵਾਨ ਕਰ ਸਕਦੇ ਹੋ। ਮੈਂ (ਸ਼ੈਤਾਨ) ਤਾਂ ਇਹ ਵੀ ਮੰਣਨ ਨੂੰ ਤਿਆਰ ਨਹੀਂ ਕਿ ਤੁਸੀਂ ਮੈਨੂੰ ਇਸ (ਕਿਆਮਤ) ਤੋਂ ਪਹਿਲਾਂ ਰੱਬ ਦਾ ਸ਼ਰੀਕ ਮੰਨਦੇ ਸੀ। ਬੇਸ਼ੱਕ ਜ਼ਾਲਮਾਂ ਲਈ ਦਰਦਨਾਕ ਅਜ਼ਾਬ ਹੈ।
ਇਸ ਆਇਤ ਦੇ ਸਾਰੇ ਅਨੁਵਾਦ ਵੇਖੋ →
وَأُدْخِلَ ٱلَّذِينَ ءَامَنُوا۟ وَعَمِلُوا۟ ٱلصَّٰلِحَٰتِ جَنَّٰتٍ تَجْرِى مِن تَحْتِهَا ٱلْأَنْهَٰرُ خَٰلِدِينَ فِيهَا بِإِذْنِ رَبِّهِمْ تَحِيَّتُهُمْ فِيهَا سَلَٰمٌ
Punjabi Translation - Arif Haleemਜਿਹੜੇ ਲੋਕੀ ਈਮਾਨ ਲਿਆਏ ਅਤੇ ਨੇਕ ਕੰਮ ਵੀ ਕੀਤੇ ਉਹ ਉਹਨਾਂ ਸਵਰਗਾਂ ਵਿਚ ਪ੍ਰਵੇਸ਼ ਕਰਨਗੇ ਜਿਨ੍ਹਾਂ ਦੇ ਹੇਠ ਨਹਿਰਾਂ ਵਗਦੀਆਂ ਹੋਣਗੀਆਂ, ਜਿੱਥੇ ਉਹ ਆਪਣੇ ਰੱਬ ਦੀ ਆਗਿਆ ਨਾਲ ਸਦਾ ਲਈ ਰਹਿਣਗੇ ਤੇ ਉੱਥੇ ਉਹਨਾਂ ਦਾ ਸਵਾਗਤ “ਸਲਾਮ” ਨਾਲ ਹੋਵੇਗਾ।[1]
ਇਸ ਆਇਤ ਦੇ ਸਾਰੇ ਅਨੁਵਾਦ ਵੇਖੋ →
أَلَمْ تَرَ كَيْفَ ضَرَبَ ٱللَّهُ مَثَلًا كَلِمَةً طَيِّبَةً كَشَجَرَةٍ طَيِّبَةٍ أَصْلُهَا ثَابِتٌ وَفَرْعُهَا فِى ٱلسَّمَآءِ
Punjabi Translation - Arif Haleem(ਹੇ ਨਬੀ!) ਕੀ ਤੁਸੀਂ ਨਹੀਂ ਵੇਖਿਆ ਕਿ ਅੱਲਾਹ ਨੇ ਪਵਿੱਤਰ ਕਲਮੇਂ (ਇਸਲਾਮ) ਦੀ ਉਦਾਹਰਨ ਕਿਵੇਂ ਦਿੱਤੀ ਹੈ ਕਿ ਉਹ ਇਕ ਪਾਕੀਜ਼ਾ ਦਰਖ਼ਤ ਵਾਂਗ ਹੈ, ਜਿਸ ਦੀਆਂ ਜੜ੍ਹਾਂ ਮਜ਼ਬੂਤ ਹਨ ਅਤੇ ਉਸ ਦੀਆਂ ਟਹਿਣੀਆਂ ਅਕਾਸ਼ ਵਿਚ ਹਨ।
ਇਸ ਆਇਤ ਦੇ ਸਾਰੇ ਅਨੁਵਾਦ ਵੇਖੋ →
تُؤْتِىٓ أُكُلَهَا كُلَّ حِينٍۭ بِإِذْنِ رَبِّهَا وَيَضْرِبُ ٱللَّهُ ٱلْأَمْثَالَ لِلنَّاسِ لَعَلَّهُمْ يَتَذَكَّرُونَ
Punjabi Translation - Arif Haleemਉਹ ਆਪਣੇ ਰੱਬ ਦੇ ਹੁਕਮ ਨਾਲ ਹਰ ਵੇਲੇ ਫਲ ਦਿੰਦਾ ਹੈ। ਅੱਲਾਹ ਇਹ ਉਦਾਹਰਣਾਂ ਇਸ ਲਈ ਦਿੰਦਾ ਹੈ, ਤਾਂ ਜੋ ਲੋਕੀਂ ਸਿੱਖਿਆ ਪ੍ਰਾਪਤ ਕਰ ਸਕਣ।
ਇਸ ਆਇਤ ਦੇ ਸਾਰੇ ਅਨੁਵਾਦ ਵੇਖੋ →
وَمَثَلُ كَلِمَةٍ خَبِيثَةٍ كَشَجَرَةٍ خَبِيثَةٍ ٱجْتُثَّتْ مِن فَوْقِ ٱلْأَرْضِ مَا لَهَا مِن قَرَارٍ
Punjabi Translation - Arif Haleemਅਪਵਿੱਤਰ ਬੋਲ ਭਾਵ (ਸ਼ਿਰਕ ਤੇ ਕੁਫ਼ਰ) ਦੀ ਉਦਾਹਰਨ ਇਕ ਭੈੜੇ ਕਿਸਮ ਦੇ ਦਰਖ਼ਤ ਵਾਂਗ ਹੈ ਜਿਹੜਾ ਧਰਤੀ ਦੇ ਉੱਤੋਂ ਪੁੱਟ ਲਿਆ ਜਾਵੇ। (ਭਾਵ ਉਸ ਦੀਆਂ ਜੜ੍ਹਾਂ ਡੂੰਘੀਆਂ ਨਹੀਂ ਹੁੰਦੀਆਂ) ਉਹ ਟਿਕਾਓ ਨਹੀਂ ਹੁੰਦਾ।
ਇਸ ਆਇਤ ਦੇ ਸਾਰੇ ਅਨੁਵਾਦ ਵੇਖੋ →
يُثَبِّتُ ٱللَّهُ ٱلَّذِينَ ءَامَنُوا۟ بِٱلْقَوْلِ ٱلثَّابِتِ فِى ٱلْحَيَوٰةِ ٱلدُّنْيَا وَفِى ٱلْـَٔاخِرَةِ وَيُضِلُّ ٱللَّهُ ٱلظَّٰلِمِينَ وَيَفْعَلُ ٱللَّهُ مَا يَشَآءُ
Punjabi Translation - Arif Haleemਅੱਲਾਹ ਈਮਾਨ ਵਾਲਿਆਂ ਨੂੰ ਇਹਨਾਂ ਠੋਸ ਗੱਲਾਂ (ਪਵਿੱਤਰ ਕਲਮੇਂ) ਰਾਹੀਂ ਲੋਕ-ਪਰਲੋਕ ਵਿਚ ਦ੍ਰਿੜ੍ਹਤਾ ਬਖ਼ਸ਼ਦਾ ਹੈ।[2] ਅੱਲਾਹ ਜ਼ਾਲਮਾਂ ਨੂੰ ਕੁਰਾਹੇ ਪਾਉਂਦਾ ਹੈ ਅਤੇ ਅੱਲਾਹ ਜੋ ਵੀ ਚਾਹੁੰਦਾ ਹੈ ਕਰਦਾ ਹੈ।
ਇਸ ਆਇਤ ਦੇ ਸਾਰੇ ਅਨੁਵਾਦ ਵੇਖੋ →
أَلَمْ تَرَ إِلَى ٱلَّذِينَ بَدَّلُوا۟ نِعْمَتَ ٱللَّهِ كُفْرًا وَأَحَلُّوا۟ قَوْمَهُمْ دَارَ ٱلْبَوَارِ
Punjabi Translation - Arif Haleem(ਹੇ ਨਬੀ ਸ:!) ਕੀ ਤੁਸੀਂ ਉਹਨਾਂ ਨੂੰ ਨਹੀਂ ਵੇਖਿਆ ਜਿਨ੍ਹਾਂ ਨੇ ਅੱਲਾਹ ਦੀ ਨਿਅਮਤ (ਈਮਾਨ) ਨੂੰ ਕੁਫ਼ਰ ਨਾਲ ਬਦਲ ਲਿਆ ਅਤੇ ਆਪਣੀ ਕੌਮ ਨੂੰ ਵੀ ਬਰਬਾਦੀ ਦੇ ਘਰ ਵਿਚ ਧੱਕ ਦਿੱਤਾ।
ਇਸ ਆਇਤ ਦੇ ਸਾਰੇ ਅਨੁਵਾਦ ਵੇਖੋ →
جَهَنَّمَ يَصْلَوْنَهَا وَبِئْسَ ٱلْقَرَارُ
Punjabi Translation - Arif Haleemਭਾਵ ਉਹ ਸਾਰੇ ਉਸ ਨਰਕ ਵਿਚ ਜਾਣਗੇ ਅਤੇ ਜਿਹੜਾ ਬਹੁਤ ਹੀ ਭੈੜਾ ਟਿਕਾਣਾ ਹੈ।
ਇਸ ਆਇਤ ਦੇ ਸਾਰੇ ਅਨੁਵਾਦ ਵੇਖੋ →
وَجَعَلُوا۟ لِلَّهِ أَندَادًا لِّيُضِلُّوا۟ عَن سَبِيلِهِۦ قُلْ تَمَتَّعُوا۟ فَإِنَّ مَصِيرَكُمْ إِلَى ٱلنَّارِ
Punjabi Translation - Arif Haleemਉਹਨਾਂ ਨੇ ਅੱਲਾਹ ਦੇ ਸ਼ਰੀਕ ਬਣਾ ਰੱਖੇ ਹਨ ਤਾਂ ਜੋ ਲੋਕਾਂ ਨੂੰ ਉਹਦੇ (ਅੱਲਾਹ ਦੇ) ਰਾਹੋਂ ਕੁਰਾਹੇ ਪਾ ਦੇਣ। (ਹੇ ਨਬੀ!) ਤੁਸੀਂ ਆਖ ਦਿਓ ਕਿ (ਦੁਨੀਆਂ ਦਾ) ਲਾਭ ਉਠਾ ਲਓ, ਅੰਤ ਤੁਹਾਡਾ ਟਿਕਾਣਾ ਤਾਂ ਨਰਕ ਦੀ ਅੱਗ ਹੀ ਹੈ।
ਇਸ ਆਇਤ ਦੇ ਸਾਰੇ ਅਨੁਵਾਦ ਵੇਖੋ →
قُل لِّعِبَادِىَ ٱلَّذِينَ ءَامَنُوا۟ يُقِيمُوا۟ ٱلصَّلَوٰةَ وَيُنفِقُوا۟ مِمَّا رَزَقْنَٰهُمْ سِرًّا وَعَلَانِيَةً مِّن قَبْلِ أَن يَأْتِىَ يَوْمٌ لَّا بَيْعٌ فِيهِ وَلَا خِلَٰلٌ
Punjabi Translation - Arif Haleem(ਹੇ ਨਬੀ!) ਮੇਰੇ ਈਮਾਨ ਵਾਲੇ ਬੰਦਿਆਂ ਨੂੰ ਆਖ ਦਿਓ ਕਿ ਨਮਾਜ਼ ਕਾਇਮ ਕਰਨ ਅਤੇ ਜੋ ਵੀ ਅਸੀਂ ਉਹਨਾਂ ਨੂੰ ਬਖ਼ਸ਼ਿਆ ਹੈ, ਉਸ ਵਿੱਚੋਂ ਕੁੱਝ ਨਾ ਕੁੱਝ ਲੁਕਾਵਾਂ ਜਾਂ ਐਲਾਨੀਆਂ (ਰੱਬ ਦੀ ਰਾਹ ਵਿਚ) ਖ਼ਰਚ ਕਰਨ। ਇਸ ਤੋਂ ਪਹਿਲਾਂ ਕਿ ਉਹ (ਕਿਆਮਤ ਦਾ) ਦਿਹਾੜਾ ਆਵੇ, ਜਿਸ ਵਿਚ ਨਾ ਕੋਈ ਸੌਦੇਬਾਜ਼ੀ ਹੋਵੇਗੀ ਅਤੇ ਨਾ ਹੀ ਦੋਸਤੀ ਕੰਮ ਆਵੇਗੀ।
ਇਸ ਆਇਤ ਦੇ ਸਾਰੇ ਅਨੁਵਾਦ ਵੇਖੋ →
ٱللَّهُ ٱلَّذِى خَلَقَ ٱلسَّمَٰوَٰتِ وَٱلْأَرْضَ وَأَنزَلَ مِنَ ٱلسَّمَآءِ مَآءً فَأَخْرَجَ بِهِۦ مِنَ ٱلثَّمَرَٰتِ رِزْقًا لَّكُمْ وَسَخَّرَ لَكُمُ ٱلْفُلْكَ لِتَجْرِىَ فِى ٱلْبَحْرِ بِأَمْرِهِۦ وَسَخَّرَ لَكُمُ ٱلْأَنْهَٰرَ
Punjabi Translation - Arif Haleemਅੱਲਾਹ ਉਹ ਹੈ ਜਿਸ ਨੇ ਅਕਾਸ਼ਾਂ ਨੂੰ ਤੇ ਧਰਤੀ ਨੂੰ ਪੈਦਾ ਕੀਤਾ ਅਤੇ ਅਕਾਸ਼ ਤੋਂ ਪਾਣੀ ਨਾਜ਼ਿਲ ਕੀਤਾ, ਫੇਰ ਉਸੇ (ਪਾਣੀ) ਰਾਹੀਂ ਤੁਹਾਡੇ ਰਿਜ਼ਕ ਵਜੋਂ ਤਰ੍ਹਾਂ-ਤਰ੍ਹਾਂ ਦੇ ਫਲ ਪੈਦਾ ਕੀਤੇ ਅਤੇ ਕਿਸ਼ਤੀਆਂ (ਬੇੜੀਆਂ) ਨੂੰ ਤੁਹਾਡੇ ਵੱਸ ਵਿਚ ਕਰ ਛੱਡਿਆ ਹੈ ਤਾਂ ਜੋ ਸਮੁੰਦਰਾਂ ਵਿਚ ਉਹ ਦੇ ਹੁਕਮ ਨਾਲ ਚੱਲਣ ਅਤੇ ਦਰਿਆਵਾਂ ਨੂੰ ਤੁਹਾਡੇ ਵੱਸ ਵਿਚ ਕੀਤਾ ਹੋਇਆ ਹੈ।
ਇਸ ਆਇਤ ਦੇ ਸਾਰੇ ਅਨੁਵਾਦ ਵੇਖੋ →
وَسَخَّرَ لَكُمُ ٱلشَّمْسَ وَٱلْقَمَرَ دَآئِبَيْنِ وَسَخَّرَ لَكُمُ ٱلَّيْلَ وَٱلنَّهَارَ
Punjabi Translation - Arif Haleem(ਉਸੀ ਅੱਲਾਹ ਨੇ) ਸੂਰਜ ਤੇ ਚੰਨ ਨੂੰ ਤੁਹਾਡੀ ਸੇਵਾ ’ਤੇ ਲਾਇਆ ਜੋ ਕਿ ਲਗਾਤਾਰ ਚੱਲ ਰਹੇ ਹਨ ਅਤੇ ਰਾਤ ਤੇ ਦਿਨ ਨੂੰ ਵੀ ਤੁਹਾਡੀ ਸੇਵਾ ’ਤੇ ਲਾ ਰੱਖਿਆ ਹੈ।
ਇਸ ਆਇਤ ਦੇ ਸਾਰੇ ਅਨੁਵਾਦ ਵੇਖੋ →
وَءَاتَىٰكُم مِّن كُلِّ مَا سَأَلْتُمُوهُ وَإِن تَعُدُّوا۟ نِعْمَتَ ٱللَّهِ لَا تُحْصُوهَآ إِنَّ ٱلْإِنسَٰنَ لَظَلُومٌ كَفَّارٌ
Punjabi Translation - Arif Haleemਅਤੇ ਤੁਹਾਨੂੰ ਹਰ ਉਹ ਚੀਜ਼ ਬਖ਼ਸ਼ੀ ਹੈ ਜੋ ਤੁਸੀਂ ਉਸ ਤੋਂ ਮੰਗੀ। ਜੇ ਤੁਸੀਂ ਅੱਲਾਹ ਦੀਆਂ ਨਿਅਮਤਾਂ ਦੀ ਗਿਣਤੀ ਕਰਨਾ ਚਾਹੋ ਤਾਂ ਉਹਨਾਂ ਨੂੰ ਗਿਣ ਨਹੀਂ ਸਕਦੇ। ਬੇਸ਼ੱਕ ਮਨੁੱਖ ਬਹੁਤ ਹੀ ਬੇਇਨਸਾਫ਼ ਤੇ ਨਾਸ਼ੁਕਰਾ ਹੈ।
ਇਸ ਆਇਤ ਦੇ ਸਾਰੇ ਅਨੁਵਾਦ ਵੇਖੋ →
وَإِذْ قَالَ إِبْرَٰهِيمُ رَبِّ ٱجْعَلْ هَٰذَا ٱلْبَلَدَ ءَامِنًا وَٱجْنُبْنِى وَبَنِىَّ أَن نَّعْبُدَ ٱلْأَصْنَامَ
Punjabi Translation - Arif Haleemਹੇ ਨਬੀ! ਇਹ ਵੀ ਯਾਦ ਕਰੋ ਕਿ ਜਦੋਂ ਇਬਰਾਹੀਮ ਨੇ ਅਰਦਾਸ ਕੀਤੀ ਸੀ ਕਿ ਹੇ ਮੇਰੇ ਮਾਲਿਕ! ਇਸ ਸ਼ਹਿਰ (ਮੱਕੇ) ਨੂੰ ਅਮਨ ਸ਼ਾਂਤੀ ਵਾਲਾ ਸ਼ਹਿਰ ਬਣਾ ਦੇ ਅਤੇ ਮੈਨੂੰ ਅਤੇ ਮੇਰੀ ਸੰਤਾਨ ਨੂੰ ਮੂਰਤੀ ਪੂਜਾ ਤੋਂ ਬਚਾ ਲੈ।
ਇਸ ਆਇਤ ਦੇ ਸਾਰੇ ਅਨੁਵਾਦ ਵੇਖੋ →
رَبِّ إِنَّهُنَّ أَضْلَلْنَ كَثِيرًا مِّنَ ٱلنَّاسِ فَمَن تَبِعَنِى فَإِنَّهُۥ مِنِّى وَمَنْ عَصَانِى فَإِنَّكَ غَفُورٌ رَّحِيمٌ
Punjabi Translation - Arif Haleem(ਅਤੇ ਕਿਹਾ ਕਿ) ਹੇ ਮੇਰਿਆ ਰੱਬਾ! ਇਹਨਾਂ (ਮੂਰਤੀਆਂ) ਨੇ ਬਹੁਤ ਸਾਰੇ ਲੋਕਾਂ ਨੂੰ ਕੁਰਾਹੇ ਪਾਇਆ ਹੈ, ਸੋ ਜਿਹੜਾ ਵੀ (ਮੇਰੀ ਸੰਤਾਨ ਵਿੱਚੋਂ) ਮੇਰੀ ਪੈਰਵੀ ਕਰੇਗਾ, ਉਹੀਓ ਮੇਰਾ ਹੈ ਅਤੇ ਜਿਹੜਾ ਮੇਰੀ ਨਾ-ਫ਼ਰਮਾਨੀ ਕਰੇਗਾ ਤਾਂ ਬੇਸ਼ੱਕ ਤੂੰ ਬਖ਼ਸ਼ਣਹਾਰ ਤੇ ਮਿਹਰਬਾਨ ਹੈ।
ਇਸ ਆਇਤ ਦੇ ਸਾਰੇ ਅਨੁਵਾਦ ਵੇਖੋ →
رَّبَّنَآ إِنِّىٓ أَسْكَنتُ مِن ذُرِّيَّتِى بِوَادٍ غَيْرِ ذِى زَرْعٍ عِندَ بَيْتِكَ ٱلْمُحَرَّمِ رَبَّنَا لِيُقِيمُوا۟ ٱلصَّلَوٰةَ فَٱجْعَلْ أَفْـِٔدَةً مِّنَ ٱلنَّاسِ تَهْوِىٓ إِلَيْهِمْ وَٱرْزُقْهُم مِّنَ ٱلثَّمَرَٰتِ لَعَلَّهُمْ يَشْكُرُونَ
Punjabi Translation - Arif Haleemਹੇ ਸਾਡੇ ਰੱਬਾ! ਬੇਸ਼ੱਕ ਮੈਂ ਨੇ ਆਪਣੇ ਪਰਿਵਾਰ ਦਾ ਇਕ ਭਾਗ ਤੇਰੇ ਪਵਿੱਤਰ ਘਰ (ਖ਼ਾਨਾ- ਕਾਅਬਾ) ਦੇ ਲਾਗੇ ਇਕ ਰੋਹੀ ਬਿਆਬਾਨ ਵਿਚ ਲਿਆ ਵਸਾਇਆ ਹੈ।[3] ਹੇ ਸਾਡੇ ਰੱਬਾ! (ਇਹ ਮੈਂ ਇਸ ਲਈ ਕੀਤਾ ਹੈ) ਕਿ ਉਹ (ਉੱਥੇ) ਨਮਾਜ਼ ਕਾਇਮ ਕਰਨ, ਇਸ ਲਈ ਤੂੰ ਵੀ ਕੁੱਝ ਲੋਕਾਂ ਦੇ ਦਿਲਾਂ ਨੂੰ ਇਸ ਵਿਚ ਰਹਿਣ ਦਾ ਇੱਛੁਕ ਬਣਾ ਦੇ ਅਤੇ ਇਹਨਾਂ ਨੂੰ ਹਰ ਤਰ੍ਹਾਂ ਦੇ ਫਲਾਂ ਦੁਆਰਾ ਰਿਜ਼ਕ ਦੇ, ਤਾਂ ਜੋ ਇਹ (ਤੇਰੇ) ਧੰਨਵਾਦੀ ਹੋਣ।
ਇਸ ਆਇਤ ਦੇ ਸਾਰੇ ਅਨੁਵਾਦ ਵੇਖੋ →
رَبَّنَآ إِنَّكَ تَعْلَمُ مَا نُخْفِى وَمَا نُعْلِنُ وَمَا يَخْفَىٰ عَلَى ٱللَّهِ مِن شَىْءٍ فِى ٱلْأَرْضِ وَلَا فِى ٱلسَّمَآءِ
Punjabi Translation - Arif Haleemਹੇ ਮੇਰੇ ਮਾਲਿਕ! ਬੇਸ਼ੱਕ ਤੂੰ ਚੰਗੀ ਤਰ੍ਹਾਂ ਜਾਣਦਾ ਹੈ ਜੋ ਅਸੀਂ (ਦਿਲਾਂ ਵਿਚ) ਲੁਕਾਉਂਦੇ ਹਾਂ ਅਤੇ ਜੋ ਪ੍ਰਗਟ ਕਰਦੇ ਹਾਂ। ਧਰਤੀ ਤੇ ਅਕਾਸ਼ ਦੀ ਕੋਈ ਵੀ ਵਸਤੂ ਅੱਲਾਹ ਤੋਂ ਲੁਕੀ ਹੋਈ ਨਹੀਂ।
ਇਸ ਆਇਤ ਦੇ ਸਾਰੇ ਅਨੁਵਾਦ ਵੇਖੋ →
ٱلْحَمْدُ لِلَّهِ ٱلَّذِى وَهَبَ لِى عَلَى ٱلْكِبَرِ إِسْمَٰعِيلَ وَإِسْحَٰقَ إِنَّ رَبِّى لَسَمِيعُ ٱلدُّعَآءِ
Punjabi Translation - Arif Haleemਇਬਰਾਹੀਮ ਨੇ ਆਖਿਆ ਕਿ ਸ਼ੁਕਰ ਹੈ ਉਸ ਮਾਲਿਕ ਦਾ ਜਿਸ ਨੇ ਮੈਨੂੰ ਇਸ ਬੁਢਾਪੇ ਵਿਚ ਇਸਮਾਈਲ (ਪੁੱਤਰ) ਤੇ ਇਸਹਾਕ (ਪੋਤਰਾ) ਬਖ਼ਸ਼ੇ। ਬੇਸ਼ੱਕ ਮੇਰਾ ਪਾਲਣਹਾਰ ਦੁਆਵਾਂ ਨੂੰ ਸੁਣਨ ਵਾਲਾ ਹੈ।
ਇਸ ਆਇਤ ਦੇ ਸਾਰੇ ਅਨੁਵਾਦ ਵੇਖੋ →
رَبِّ ٱجْعَلْنِى مُقِيمَ ٱلصَّلَوٰةِ وَمِن ذُرِّيَّتِى رَبَّنَا وَتَقَبَّلْ دُعَآءِ
Punjabi Translation - Arif Haleemਇਬਰਾਹੀਮ ਨੇ ਦੁਆ ਕੀਤੀ ਕਿ ਹੇ ਮੇਰੇ ਅੱਲਾਹ! ਮੈਨੂੰ ਤੇ ਮੇਰੀ ਸੰਤਾਨ ਨੂੰ ਨਮਾਜ਼ ਕਾਇਮ ਕਰਨ ਵਾਲਾ ਬਣਾ। ਹੇ ਸਾਡੇ ਰੱਬ! ਮੇਰੀ ਦੁਆ ਨੂੰ ਕਬੂਲ ਕਰ ਲੈ।
ਇਸ ਆਇਤ ਦੇ ਸਾਰੇ ਅਨੁਵਾਦ ਵੇਖੋ →
رَبَّنَا ٱغْفِرْ لِى وَلِوَٰلِدَىَّ وَلِلْمُؤْمِنِينَ يَوْمَ يَقُومُ ٱلْحِسَابُ
Punjabi Translation - Arif Haleemਹੇ ਮੇਰੇ ਪਾਲਣਹਾਰ! ਜਿਸ ਦਿਨ ਲੇਖਾ-ਜੋਖਾ ਹੋਵੇਗਾ ਉਸ ਦਿਨ ਮੈਨੂੰ, ਮੇਰੇ ਮਾਂ-ਪਿਓ ਨੂੰ ਅਤੇ ਸਾਰੇ ਮੋਮਿਨਾਂ ਨੂੰ ਵੀ ਬਖ਼ਸ਼ ਦੇਵੀਂ।
ਇਸ ਆਇਤ ਦੇ ਸਾਰੇ ਅਨੁਵਾਦ ਵੇਖੋ →
وَلَا تَحْسَبَنَّ ٱللَّهَ غَٰفِلًا عَمَّا يَعْمَلُ ٱلظَّٰلِمُونَ إِنَّمَا يُؤَخِّرُهُمْ لِيَوْمٍ تَشْخَصُ فِيهِ ٱلْأَبْصَٰرُ
Punjabi Translation - Arif Haleem(ਹੇ ਨਬੀ!) ਤੁਸੀਂ ਇਹ ਨਾ ਸਮਝੋ ਕਿ ਅੱਲਾਹ ਉਹਨਾਂ ਜ਼ਾਲਮਾਂ ਦੇ ਜ਼ੁਲਮ ਤੋਂ ਅਚੇਤ ਹੈ। ਉਹ ਤਾਂ ਉਹਨਾਂ (ਕਾਫ਼ਿਰਾਂ) ਨੂੰ ਉਸ (ਕਿਆਮਤ) ਦਿਹਾੜੇ ਤਕ ਮੋਹਲਤ ਦੇਵੇਗਾ ਜਿਸ ਦਿਨ ਅੱਖਾਂ ਫ਼ਟੀਆਂ ਰਹਿ ਜਾਣਗੀਆਂ।
ਇਸ ਆਇਤ ਦੇ ਸਾਰੇ ਅਨੁਵਾਦ ਵੇਖੋ →
مُهْطِعِينَ مُقْنِعِى رُءُوسِهِمْ لَا يَرْتَدُّ إِلَيْهِمْ طَرْفُهُمْ وَأَفْـِٔدَتُهُمْ هَوَآءٌ
Punjabi Translation - Arif Haleem(ਉਸ ਦਿਨ) ਉਹ (ਕਾਫ਼ਿਰ) ਆਪਣੇ ਸਿਰ (ਮੂੰਹ) ਉਤਾਂਹ ਚੁੱਕੀ (ਹਸ਼ਰ ਦੇ ਮੈਦਾਨ ਵੱਲ) ਨੱਸੇ ਜਾ ਰਹੇ ਹੋਣਗੇ, ਉਹਨਾਂ ਦੀਆਂ ਨਜ਼ਰਾਂ ਆਪਣੇ ਵੱਲ ਵੀ ਨਹੀਂ ਜਾਣਗੀਆਂ ਅਤੇ ਉਹਨਾਂ ਦੇ ਦਿਲ (ਦਹਿਸ਼ਤ ਨਾਲ) ਉੱਡੇ ਜਾ ਰਹੇ ਹੋਣਗੇ।
ਇਸ ਆਇਤ ਦੇ ਸਾਰੇ ਅਨੁਵਾਦ ਵੇਖੋ →
وَأَنذِرِ ٱلنَّاسَ يَوْمَ يَأْتِيهِمُ ٱلْعَذَابُ فَيَقُولُ ٱلَّذِينَ ظَلَمُوا۟ رَبَّنَآ أَخِّرْنَآ إِلَىٰٓ أَجَلٍ قَرِيبٍ نُّجِبْ دَعْوَتَكَ وَنَتَّبِعِ ٱلرُّسُلَ أَوَلَمْ تَكُونُوٓا۟ أَقْسَمْتُم مِّن قَبْلُ مَا لَكُم مِّن زَوَالٍ
Punjabi Translation - Arif Haleem(ਹੇ ਨਬੀ ਸ:!) ਲੋਕਾਂ ਨੂੰ ਉਸ (ਕਿਆਮਤ ਦਿਹਾੜੇ) ਤੋਂ ਸਾਵਧਾਨ ਕਰ ਦਿਓ ਜਦੋਂ ਉਹਨਾਂ ਨੂੰ ਅਜ਼ਾਬ ਆ ਘੇਰੇਗਾ ਅਤੇ ਜ਼ਾਲਮ ਲੋਕ ਆਖਣਗੇ ਕਿ ਹੇ ਸਾਡੇ ਰੱਬਾ! ਸਾਨੂੰ ਥੋੜ੍ਹੀ ਜਿਹੀ ਮੋਹਲਤ ਹੋਰ ਦੇ ਦਿਓ, ਤਾਂ ਜੋ ਅਸੀਂ ਤੇਰੇ ਸੱਦੇ ਨੂੰ ਸਵੀਕਾਰ ਕਰੀਏ ਅਤੇ ਤੇਰੇ ਰਸੂਲਾਂ ਦੇ ਹੁਕਮਾਂ ਦੀ ਪਾਲਣਾ ਕਰੀਏ। (ਅੱਲਾਹ ਆਖੇਗਾ) ਕੀ ਤੁਸੀਂ ਇਸ ਤੋਂ ਪਹਿਲਾਂ ਸੁੰਹਾਂ ਖਾ ਖਾ ਕੇ ਆਖਦੇ ਨਹੀਂ ਸੀ ਕਿ ਅਸੀਂ ਤਾਂ ਸੰਸਾਰ ਤੋਂ ਕਦੇ ਜਾਣਾ ਹੀ ਨਹੀਂ ?
ਇਸ ਆਇਤ ਦੇ ਸਾਰੇ ਅਨੁਵਾਦ ਵੇਖੋ →
وَسَكَنتُمْ فِى مَسَٰكِنِ ٱلَّذِينَ ظَلَمُوٓا۟ أَنفُسَهُمْ وَتَبَيَّنَ لَكُمْ كَيْفَ فَعَلْنَا بِهِمْ وَضَرَبْنَا لَكُمُ ٱلْأَمْثَالَ
Punjabi Translation - Arif Haleemਤੁਸੀਂ ਉਹਨਾਂ ਲੋਕਾਂ ਦੀਆਂ ਬਸਤੀਆਂ ਵਿਚ ਰਹਿੰਦੇ ਵੱਸਦੇ ਸੀ, ਜਿਨ੍ਹਾਂ ਨੇ ਆਪੋ ਆਪਣੇ ’ਤੇ ਜ਼ੁਲਮ ਕੀਤਾ ਸੀ ਅਤੇ ਤੁਹਾਨੂੰ ਇਹ ਵੀ ਪਤਾ ਸੀ ਕਿ ਅਸੀਂ ਉਹਨਾਂ ਨਾਲ ਕਿਹੋ ਜਿਹਾ ਵਰਤਾਓ ਕੀਤਾ ਸੀ। ਅਸੀਂ ਤਾਂ ਤੁਹਾਡੇ ਸਮਝਾਉਣ ਲਈ ਬਥੇਰੀਆਂ ਉਦਾਹਰਣਾਂ ਵੀ ਦਿੱਤੀਆਂ ਸੀ।
ਇਸ ਆਇਤ ਦੇ ਸਾਰੇ ਅਨੁਵਾਦ ਵੇਖੋ →
وَقَدْ مَكَرُوا۟ مَكْرَهُمْ وَعِندَ ٱللَّهِ مَكْرُهُمْ وَإِن كَانَ مَكْرُهُمْ لِتَزُولَ مِنْهُ ٱلْجِبَالُ
Punjabi Translation - Arif Haleemਉਹ ਆਪਣੀਆਂ ਚਾਲਾਂ ਚੱਲ ਚੁੱਕੇ ਅਤੇ ਅੱਲਾਹ ਉਹਨਾਂ ਦੀਆਂ ਸਾਰੀਆਂ ਚਾਲਾਂ ਨੂੰ ਅੱਲਾਹ ਜਾਣਦਾ ਹੈ ਉਹਨਾਂ ਦੀਆਂ ਚਾਲਾਂ ਅਜਿਹੀਆਂ ਵੀ ਨਹੀਂ ਸੀ ਕਿ (ਉਹਨਾਂ ਚਾਲਾਂ ਨਾਲ) ਪਹਾੜ ਹੀ ਹਿਲ ਜਾਂਦੇ।
ਇਸ ਆਇਤ ਦੇ ਸਾਰੇ ਅਨੁਵਾਦ ਵੇਖੋ →
فَلَا تَحْسَبَنَّ ٱللَّهَ مُخْلِفَ وَعْدِهِۦ رُسُلَهُۥٓ إِنَّ ٱللَّهَ عَزِيزٌ ذُو ٱنتِقَامٍ
Punjabi Translation - Arif Haleem(ਹੇ ਮੁਹੰਮਦ ਸ:!) ਤੁਸੀਂ ਉੱਕਾ ਹੀ ਇਹ ਵਿਚਾਰ ਨਾ ਕਰੋ ਕਿ ਅੱਲਾਹ ਆਪਣੇ ਪੈਗ਼ੰਬਰਾਂ ਨੂੰ ਦਿੱਤੇ ਵਚਨਾਂ ਤੋਂ ਫਿਰ ਜਾਵੇਗਾ। ਅੱਲਾਹ ਬਹੁਤ ਹੀ ਜ਼ੋਰਾਵਰ ਤੇ ਬਦਲਾ ਲੈਣ ਵਾਲਾ ਹੈ।
ਇਸ ਆਇਤ ਦੇ ਸਾਰੇ ਅਨੁਵਾਦ ਵੇਖੋ →
يَوْمَ تُبَدَّلُ ٱلْأَرْضُ غَيْرَ ٱلْأَرْضِ وَٱلسَّمَٰوَٰتُ وَبَرَزُوا۟ لِلَّهِ ٱلْوَٰحِدِ ٱلْقَهَّارِ
Punjabi Translation - Arif Haleemਜਿਸ ਦਿਨ ਇਹ ਧਰਤੀ ਦੂਜੀ ਧਰਤੀ ਨਾਲ ਬਦਲ ਦਿੱਤੀ ਜਾਵੇਗੀ ਅਤੇ ਅਕਾਸ਼ ਵੀ (ਬਦਲ ਦਿੱਤਾ ਜਾਵੇਗਾ) ਸਾਰੇ ਲੋਕ ਅੱਲਾਹ ਦੇ ਹਜ਼ੂਰ ਪੇਸ਼ ਕੀਤੇ ਜਾਣਗੇ, ਜਿਹੜਾ ਇੱਕੋ-ਇੱਕ ਤੇ ਜ਼ੋਰਾਵਰ ਹੈ।
ਇਸ ਆਇਤ ਦੇ ਸਾਰੇ ਅਨੁਵਾਦ ਵੇਖੋ →
وَتَرَى ٱلْمُجْرِمِينَ يَوْمَئِذٍ مُّقَرَّنِينَ فِى ٱلْأَصْفَادِ
Punjabi Translation - Arif Haleemਤੁਸੀਂ (ਹੇ ਨਬੀ!) ਉਸ ਦਿਨ ਸਾਰੇ ਅਪਰਾਧੀਆਂ ਨੂੰ ਸੰਗਲਾਂ ਨਾਲ ਜਕੜੇ ਹੋਏ ਵੇਖੋਗੇ।
ਇਸ ਆਇਤ ਦੇ ਸਾਰੇ ਅਨੁਵਾਦ ਵੇਖੋ →
سَرَابِيلُهُم مِّن قَطِرَانٍ وَتَغْشَىٰ وُجُوهَهُمُ ٱلنَّارُ
Punjabi Translation - Arif Haleemਉਹਨਾਂ (ਪਾਪੀਆਂ) ਦੇ ਕੱਪੜੇ ਲੁੱਕ ਦੇ ਹੋਣਗੇ ਅਤੇ ਅੱਗ ਦੀਆਂ ਲਾਟਾਂ ਨਾਲ ਉਹਨਾਂ ਦੇ ਮੂੰਹ ਢਕੇ ਹੋਣਗੇ।
ਇਸ ਆਇਤ ਦੇ ਸਾਰੇ ਅਨੁਵਾਦ ਵੇਖੋ →
لِيَجْزِىَ ٱللَّهُ كُلَّ نَفْسٍ مَّا كَسَبَتْ إِنَّ ٱللَّهَ سَرِيعُ ٱلْحِسَابِ
Punjabi Translation - Arif Haleem(ਇਹ ਸਭ ਇਸ ਲਈ ਹੋਵੇਗਾ) ਤਾਂ ਜੋ ਅੱਲਾਹ ਹਰ ਪ੍ਰਾਣੀ ਨੂੰ ਉਸ ਦੀ ਕਮਾਈ ਦਾ ਬਦਲਾ ਦੇਵੇ। ਬੇਸ਼ੱਕ ਅੱਲਾਹ ਨੂੰ ਹਿਸਾਬ ਲੈਣ ਵਿਚ ਕੁੱਝ ਵੀ ਦੇਰ ਨਹੀਂ ਲਗਦੀ।
ਇਸ ਆਇਤ ਦੇ ਸਾਰੇ ਅਨੁਵਾਦ ਵੇਖੋ →
هَٰذَا بَلَٰغٌ لِّلنَّاسِ وَلِيُنذَرُوا۟ بِهِۦ وَلِيَعْلَمُوٓا۟ أَنَّمَا هُوَ إِلَٰهٌ وَٰحِدٌ وَلِيَذَّكَّرَ أُو۟لُوا۟ ٱلْأَلْبَٰبِ
Punjabi Translation - Arif Haleemਇਹ (.ਕੁਰਆਨ) ਸਾਰੇ ਲੋਕਾਂ ਲਈ (ਰੱਬੀ) ਪੈਗ਼ਾਮ ਹੈ, ਤਾਂ ਜੋ ਇਸ ਰਾਹੀਂ ਲੋਕਾਂ ਨੂੰ ਖ਼ਬਰਦਾਰ ਕੀਤਾ ਜਾਵੇ ਅਤੇ ਉਹ ਜਾਣ ਲੈਣ ਕਿ ਅੱਲਾਹ ਹੀ ਇੱਕੋ ਇਕ ਇਸ਼ਟ ਹੈ ਅਤੇ ਜਿਹੜੇ ਅਕਲ ਵਾਲੇ ਹਨ, ਉਹ ਨਸੀਹਤ ਪ੍ਰਾਪਤ ਕਰ ਲੈਣ।
ਇਸ ਆਇਤ ਦੇ ਸਾਰੇ ਅਨੁਵਾਦ ਵੇਖੋ →
Looking for a topic? Try the meaning search — your question is scanned across all 6,236 verses.
→