caseriqਕੁਰਆਨ ਵਿੱਚ ਅਰਥ ਆਧਾਰਿਤ ਖੋਜ

ਸੂਰਤ An-Nahl النحل

128 ਆਇਤਾਂ · ਮੱਕਾ · ਉਤਰਨ ਦਾ ਕ੍ਰਮ 70

بِسْمِ ٱللَّهِ ٱلرَّحْمَٰنِ ٱلرَّحِيمِ أَتَىٰٓ أَمْرُ ٱللَّهِ فَلَا تَسْتَعْجِلُوهُ سُبْحَٰنَهُۥ وَتَعَٰلَىٰ عَمَّا يُشْرِكُونَ

Punjabi Translation - Arif Haleemਅੱਲਾਹ ਦਾ ਹੁਕਮ (ਅਜ਼ਾਬ ਦਾ) ਆ ਗਿਆ ਹੈ, ਹੁਣ ਉਸ ਲਈ ਤੁਸੀਂ ਤਬਾਈ ਨਾ ਪਾਓ। ਉਹ ਪਾਕ ਹੈ ਅਤੇ ਉਹਨਾਂ ਸਭ ਤੋਂ ਉੱਚ ਦਰਜਾ ਹੈ, ਜਿਨ੍ਹਾਂ ਨੂੰ ਉਹ ਲੋਕ (ਅੱਲਾਹ ਦਾ) ਸਾਂਝੀ ਦੱਸਦੇ ਹਨ।

ਇਸ ਆਇਤ ਦੇ ਸਾਰੇ ਅਨੁਵਾਦ ਵੇਖੋ →

يُنَزِّلُ ٱلْمَلَٰٓئِكَةَ بِٱلرُّوحِ مِنْ أَمْرِهِۦ عَلَىٰ مَن يَشَآءُ مِنْ عِبَادِهِۦٓ أَنْ أَنذِرُوٓا۟ أَنَّهُۥ لَآ إِلَٰهَ إِلَّآ أَنَا۠ فَٱتَّقُونِ

Punjabi Translation - Arif Haleemਉਹ ਆਪਣੇ ਜਿਸ ਬੰਦੇ ਕੋਲ ਚਾਹੁੰਦਾ ਹੈ ਆਪਣੇ ਹੁਕਮ ਰਾਹੀਂ ਵਹੀ (ਰੱਬੀ ਸੁਨੇਹਾ) ਦੇ ਕੇ ਫ਼ਰਿਸ਼ਤਿਆਂ ਨੂੰ ਭੇਜਦਾ ਹੈ ਤਾਂ ਜੋ ਤੁਹਾਨੂੰ (ਲੋਕਾਂ ਨੂੰ) ਇਸ ਗੱਲ ਤੋਂ ਸੁਚੇਤ ਕਰ ਦੇਣ ਕਿ ਛੁੱਟ ਮੈਥੋਂ ਹੋਰ ਕੋਈ ਇਸ਼ਟ ਨਹੀਂ। ਸੋ ਤੁਸੀਂ ਮੈਥੋਂ ਹੀ ਡਰੋ।

ਇਸ ਆਇਤ ਦੇ ਸਾਰੇ ਅਨੁਵਾਦ ਵੇਖੋ →

خَلَقَ ٱلسَّمَٰوَٰتِ وَٱلْأَرْضَ بِٱلْحَقِّ تَعَٰلَىٰ عَمَّا يُشْرِكُونَ

Punjabi Translation - Arif Haleemਉਸੇ ਨੇ ਅਕਾਸ਼ ਤੇ ਧਰਤੀ ਨੂੰ ਹੱਕ ਨਾਲ ਸਾਜਿਆ ਹੈ। ਉਹ (ਅੱਲਾਹ) ਉਹਨਾਂ ਤੋਂ ਬਹੁਤ ਉੱਚਾ ਹੈ ਜਿਨ੍ਹਾਂ ਨੂੰ ਉਹ (ਅੱਲਾਹ ਦਾ) ਸ਼ਰੀਕ ਬਣਾਉਂਦੇ ਹਨ।

ਇਸ ਆਇਤ ਦੇ ਸਾਰੇ ਅਨੁਵਾਦ ਵੇਖੋ →

خَلَقَ ٱلْإِنسَٰنَ مِن نُّطْفَةٍ فَإِذَا هُوَ خَصِيمٌ مُّبِينٌ

Punjabi Translation - Arif Haleemਉਸੇ (ਅੱਲਾਹ) ਨੇ ਮਨੁੱਖ ਨੂੰ ਵੀਰਜ ਤੋਂ ਪੈਦਾ ਕੀਤਾ ਪਰ ਅਚਣਚੇਤ ਉਹ ਝਗੜਾਲੂ ਬਣ ਗਿਆ।

ਇਸ ਆਇਤ ਦੇ ਸਾਰੇ ਅਨੁਵਾਦ ਵੇਖੋ →

وَٱلْأَنْعَٰمَ خَلَقَهَا لَكُمْ فِيهَا دِفْءٌ وَمَنَٰفِعُ وَمِنْهَا تَأْكُلُونَ

Punjabi Translation - Arif Haleemਉਸ ਨੇ ਪਸ਼ੂ ਪੈਦਾ ਕੀਤੇ, ਇਹਨਾਂ ਵਿਚ ਤੁਹਾਡੇ ਲਈ ਠੰਡ ਤੋਂ ਬਚਾਓ (ਦਾ ਸਾਧਨ) ਹੈ ਅਤੇ ਹੋਰ ਵੀ ਕਈ ਲਾਭ ਹਨ, ਇਹਨਾਂ ਵਿੱਚੋਂ ਕੁੱਝ (ਪਸ਼ੂਆਂ) ਨੂੰ ਤੁਸੀਂ ਖਾਂਦੇ ਵੀ ਹੋ।

ਇਸ ਆਇਤ ਦੇ ਸਾਰੇ ਅਨੁਵਾਦ ਵੇਖੋ →

وَلَكُمْ فِيهَا جَمَالٌ حِينَ تُرِيحُونَ وَحِينَ تَسْرَحُونَ

Punjabi Translation - Arif Haleemਇਹਨਾਂ (ਪਸ਼ੂਆਂ) ਵਿੱਚੋਂ ਤੁਹਾਡੇ ਲਈ ਰੋਨਕਾਂ ਵੀ ਹਨ ਜਦੋਂ ਤੁਸੀਂ ਇਹਨਾਂ ਨੂੰ ਸ਼ਾਮ ਵੇਲੇ ਚਰਾ ਕੇ ਲਿਆਂਦੇ ਹੋ ਅਤੇ ਸਵੇਰ ਨੂੰ ਚਰਨ ਲੈ ਜਾਂਦੇ ਹੋ।

ਇਸ ਆਇਤ ਦੇ ਸਾਰੇ ਅਨੁਵਾਦ ਵੇਖੋ →

وَتَحْمِلُ أَثْقَالَكُمْ إِلَىٰ بَلَدٍ لَّمْ تَكُونُوا۟ بَٰلِغِيهِ إِلَّا بِشِقِّ ٱلْأَنفُسِ إِنَّ رَبَّكُمْ لَرَءُوفٌ رَّحِيمٌ

Punjabi Translation - Arif Haleemਅਤੇ ਉਹ (ਪਸ਼ੂ) ਤੁਹਾਡੇ ਲਈ ਭਾਰ ਢੋ-ਢੋ ਕੇ ਉਹਨਾਂ ਸ਼ਹਿਰਾਂ (ਥਾਵਾਂ) ਤੀਕ ਲੈ ਜਾਂਦੇ ਹਨ ਜਿੱਥੇ ਤੁਸੀਂ ਬਿਨਾਂ ਜਾਨਤੋੜ ਮਿਹਨਤ ਤੋਂ ਨਹੀਂ ਪੁੱਜ ਸਕਦੇ। ਵਾਸਤਵ ਵਿਚ ਤੁਹਾਡਾ ਰੱਬ ਅਤਿਅੰਤ ਨਰਮੀ ਕਰਨ ਵਾਲਾ ਤੇ ਮਿਹਰਬਾਨ ਹੈ।

ਇਸ ਆਇਤ ਦੇ ਸਾਰੇ ਅਨੁਵਾਦ ਵੇਖੋ →

وَٱلْخَيْلَ وَٱلْبِغَالَ وَٱلْحَمِيرَ لِتَرْكَبُوهَا وَزِينَةً وَيَخْلُقُ مَا لَا تَعْلَمُونَ

Punjabi Translation - Arif Haleemਘੋੜੇ, ਖੱਚਰ ਤੇ ਖੋਤੇ (ਉਸੇ ਨੇ) ਪੈਦਾ ਕੀਤੇ ਤਾਂ ਜੋ ਤੁਸੀਂ ਉਹਨਾਂ ’ਤੇ ਸਵਾਰ ਹੋਵੋ। ਉਹ ਤੁਹਾਡੇ ਲਈ ਸਜਾਵਟ ਦਾ ਸਾਧਨ ਵੀ ਹਨ। ਉਹ ਹੋਰ ਵੀ ਅਨੇਕਾਂ ਚੀਜ਼ਾਂ ਪੈਦਾ ਕਰਦਾ ਹੈ ਜਿਨ੍ਹਾਂ ਦਾ ਤੁਹਾਨੂੰ ਪਤਾ ਵੀ ਨਹੀਂ।

ਇਸ ਆਇਤ ਦੇ ਸਾਰੇ ਅਨੁਵਾਦ ਵੇਖੋ →

وَعَلَى ٱللَّهِ قَصْدُ ٱلسَّبِيلِ وَمِنْهَا جَآئِرٌ وَلَوْ شَآءَ لَهَدَىٰكُمْ أَجْمَعِينَ

Punjabi Translation - Arif Haleemਸਿੱਧੀ ਰਾਹ ਅੱਲਾਹ ਕੋਲ ਪਹੁੰਚਦੀ ਹੈ ਤੇ ਕੁੱਝ ਰਾਹ ਵਿੰਗੇ-ਟੇਡੇ ਵੀ ਹਨ। ਜੇ ਅੱਲਾਹ ਚਾਹੁੰਦਾ ਤਾਂ ਤੁਹਾਨੂੰ ਸਭ ਨੂੰ ਸਿੱਧੇ ਰਾਹ ਪਾ ਦਿੰਦਾ।

ਇਸ ਆਇਤ ਦੇ ਸਾਰੇ ਅਨੁਵਾਦ ਵੇਖੋ →

هُوَ ٱلَّذِىٓ أَنزَلَ مِنَ ٱلسَّمَآءِ مَآءً لَّكُم مِّنْهُ شَرَابٌ وَمِنْهُ شَجَرٌ فِيهِ تُسِيمُونَ

Punjabi Translation - Arif Haleemਉਹੀਓ ਹੈ ਜਿਸ ਨੇ ਅਕਾਸ਼ ਤੋਂ ਤੁਹਾਡੇ ਲਈ ਪਾਣੀ ਉਤਾਰਿਆ, ਉਸੇ ਨੂੰ ਪੀਤਾ ਜਾਂਦਾ ਹੈ ਅਤੇ ਉਸੇ ਤੋਂ ਦਰਖ਼ਤ ਉੱਗਦੇ ਹਨ ਜਿਨ੍ਹਾਂ ਤੋਂ ਤੁਸੀਂ ਆਪਣੇ ਜਾਨਵਰਾਂ ਨੂੰ ਚਰਾਂਦੇ ਹੋ।

ਇਸ ਆਇਤ ਦੇ ਸਾਰੇ ਅਨੁਵਾਦ ਵੇਖੋ →

يُنۢبِتُ لَكُم بِهِ ٱلزَّرْعَ وَٱلزَّيْتُونَ وَٱلنَّخِيلَ وَٱلْأَعْنَٰبَ وَمِن كُلِّ ٱلثَّمَرَٰتِ إِنَّ فِى ذَٰلِكَ لَـَٔايَةً لِّقَوْمٍ يَتَفَكَّرُونَ

Punjabi Translation - Arif Haleemਉਸੇ (ਪਾਣੀ) ਤੋਂ ਉਹ (ਅੱਲਾਹ) ਤੁਹਾਡੀ ਖੇਤੀ ਉਗਾਉਂਦਾ ਹੈ, ਜ਼ੈਤੂਨ, ਖਜੂਰ, ਅੰਗੂਰ ਅਤੇ ਹੋਰ ਕਈ ਪ੍ਰਕਾਰ ਦੇ ਫਲ (ਉਗਾਉਂਦਾ ਹੈ)। ਬੇਸ਼ੱਕ ਸੋਚ ਵਿਚਾਰ ਕਰਨ ਵਾਲਿਆਂ ਲਈ ਇਹਨਾਂ ਵਿਚ ਬਹੁਤ ਵੱਡੀ ਨਿਸ਼ਾਨੀ ਹੈ।

ਇਸ ਆਇਤ ਦੇ ਸਾਰੇ ਅਨੁਵਾਦ ਵੇਖੋ →

وَسَخَّرَ لَكُمُ ٱلَّيْلَ وَٱلنَّهَارَ وَٱلشَّمْسَ وَٱلْقَمَرَ وَٱلنُّجُومُ مُسَخَّرَٰتٌۢ بِأَمْرِهِۦٓ إِنَّ فِى ذَٰلِكَ لَـَٔايَٰتٍ لِّقَوْمٍ يَعْقِلُونَ

Punjabi Translation - Arif Haleemਉਸੇ ਨੇ ਤੁਹਾਡੇ ਲਈ ਰਾਤ ਤੇ ਦਿਨ ਨੂੰ ਕੰਮ ਲਾ ਛੱਡਿਆ ਹੈ। ਸੂਰਜ, ਚੰਨ ਅਤੇ ਤਾਰੇ ਵੀ ਉਸੇ ਦੇ ਹੁਕਮ ਦੀ ਪਾਲਣਾ ਕਰਦੇ ਹਨ। ਬੇਸ਼ੱਕ ਇਸ ਵਿਚ ਸੂਝ-ਬੂਝ ਰੱਖਣ ਵਾਲਿਆਂ ਲਈ ਕਿੰਨੀਆਂ ਹੀ ਨਿਸ਼ਾਨੀਆਂ ਹਨ।

ਇਸ ਆਇਤ ਦੇ ਸਾਰੇ ਅਨੁਵਾਦ ਵੇਖੋ →

وَمَا ذَرَأَ لَكُمْ فِى ٱلْأَرْضِ مُخْتَلِفًا أَلْوَٰنُهُۥٓ إِنَّ فِى ذَٰلِكَ لَـَٔايَةً لِّقَوْمٍ يَذَّكَّرُونَ

Punjabi Translation - Arif Haleemਅਤੇ ਹੋਰ ਵੀ ਅਨੇਕਾਂ ਰੰਗ-ਬਰੰਗੀਆਂ ਚੀਜ਼ਾਂ ਉਸ ਨੇ ਤੁਹਾਡੇ ਲਈ ਧਰਤੀ ਵਿਚ ਪੈਦਾ ਕੀਤੀਆਂ ਹਨ। ਸਿੱਖਿਆ ਗ੍ਰਹਿਣ ਕਰਨ ਵਾਲਿਆਂ ਲਈ ਇਸ ਵਿਚ ਅਨੇਕਾਂ ਹੀ ਨਿਸ਼ਾਨੀਆਂ ਹਨ।

ਇਸ ਆਇਤ ਦੇ ਸਾਰੇ ਅਨੁਵਾਦ ਵੇਖੋ →

وَهُوَ ٱلَّذِى سَخَّرَ ٱلْبَحْرَ لِتَأْكُلُوا۟ مِنْهُ لَحْمًا طَرِيًّا وَتَسْتَخْرِجُوا۟ مِنْهُ حِلْيَةً تَلْبَسُونَهَا وَتَرَى ٱلْفُلْكَ مَوَاخِرَ فِيهِ وَلِتَبْتَغُوا۟ مِن فَضْلِهِۦ وَلَعَلَّكُمْ تَشْكُرُونَ

Punjabi Translation - Arif Haleemਉਸੇ ਅੱਲਾਹ ਨੇ ਤੁਹਾਡੇ ਅਧੀਨ ਸਮੁੰਦਰ ਕਰ ਛੱਡੇ ਹਨ ਤਾਂ ਜੋ ਤੁਸੀਂ ਉਸ (ਸਮੁੰਦਰ) ਵਿੱਚੋਂ ਤਾਜ਼ਾ (ਮੱਛੀ ਦਾ) ਮਾਸ ਖਾਓ ਅਤੇ ਇਸ ਵਿੱਚੋਂ ਆਪਣੇ ਸ਼ਿੰਗਾਰ ਲਈ ਗਿਹਣੇ (ਹੀਰੇ ਮੌਤੀ) ਕੱਢੋਂ, ਜੋ ਤੁਸੀਂ ਪਹਿਨਿਆ ਕਰਦੇ ਹੋ। ਤੁਸੀਂ (ਇਸੇ ਵਿਚ) ਪਾਣੀ ਨੂੰ ਚੀਰਦੀਆਂ ਹੋਈਆਂ ਕਿਸ਼ਤੀਆਂ ਵੀ ਚਲਦੀਆਂ ਹੋਈਆਂ ਵੇਖਦੇ ਹੋ, ਤਾਂ ਜੋ ਤੁਸੀਂ ਸਮੁੰਦਰ ਵਿੱਚੋਂ ਅੱਲਾਹ ਦਾ ਫ਼ਜ਼ਲ (ਰਿਜ਼ਕ) ਤਲਾਸ਼ ਕਰੋ ਅਤੇ ਤੁਸੀਂ ਉਸ ਦੇ ਧੰਨਵਾਦੀ ਹੋਵੋ।

ਇਸ ਆਇਤ ਦੇ ਸਾਰੇ ਅਨੁਵਾਦ ਵੇਖੋ →

وَأَلْقَىٰ فِى ٱلْأَرْضِ رَوَٰسِىَ أَن تَمِيدَ بِكُمْ وَأَنْهَٰرًا وَسُبُلًا لَّعَلَّكُمْ تَهْتَدُونَ

Punjabi Translation - Arif Haleemਅਤੇ ਉਸ (ਅੱਲਾਹ) ਨੇ ਧਰਤੀ ਵਿਚ ਪਹਾੜ ਗੱਡ ਦਿੱਤੇ ਤਾਂ ਜੋ ਉਹ (ਧਰਤੀ) ਸਨੇ ਤੁਹਾਡੇ ਢਿਲਕ ਨਾ ਜਾਵੇ। ਨਹਿਰਾਂ ਅਤੇ ਰਸਤੇ ਬਣਾਏ ਤਾਂ ਜੋ ਤੁਸੀਂ ਆਪਣੀਆਂ ਥਾਵਾਂ (ਮੰਜ਼ਿਲਾਂ) ’ਤੇ ਪਹੁੰਚ ਸਕੋ।

ਇਸ ਆਇਤ ਦੇ ਸਾਰੇ ਅਨੁਵਾਦ ਵੇਖੋ →

وَعَلَٰمَٰتٍ وَبِٱلنَّجْمِ هُمْ يَهْتَدُونَ

Punjabi Translation - Arif Haleemਹੋਰ ਵੀ ਕਈ ਨਿਸ਼ਾਨੀਆਂ (ਰਾਹ ਲੱਭਣ ਲਈ) ਰੱਖ ਛੱਡੀਆਂ ਹਨ। ਤਾਰਿਆਂ ਰਾਹੀਂ ਵੀ ਲੋਕੀ ਰਾਹ ਲੱਭ ਲੈਂਦੇ ਹਨ।

ਇਸ ਆਇਤ ਦੇ ਸਾਰੇ ਅਨੁਵਾਦ ਵੇਖੋ →

أَفَمَن يَخْلُقُ كَمَن لَّا يَخْلُقُ أَفَلَا تَذَكَّرُونَ

Punjabi Translation - Arif Haleemਭਲਾ ਜਿਹੜਾ (ਅੱਲਾਹ ਸਭ ਕੁੱਝ) ਪੈਦਾ ਕਰਦਾ ਹੈ, ਕੀ ਉਹ ਉਸ ਜਿਹਾ ਹੋ ਸਕਦਾ ਹੈ ਜਿਹੜਾ (ਕੁੱਝ ਵੀ) ਪੈਦਾ ਨਹੀਂ ਕਰਦਾ ? ਕੀ ਤੁਸੀਂ ਕੁੱਝ ਵੀ ਨਹੀਂ ਸੋਚਦੇ ?

ਇਸ ਆਇਤ ਦੇ ਸਾਰੇ ਅਨੁਵਾਦ ਵੇਖੋ →

وَإِن تَعُدُّوا۟ نِعْمَةَ ٱللَّهِ لَا تُحْصُوهَآ إِنَّ ٱللَّهَ لَغَفُورٌ رَّحِيمٌ

Punjabi Translation - Arif Haleemਜੇ ਤੁਸੀਂ ਅੱਲਾਹ ਦੀਆਂ ਨਿਅਮਤਾਂ ਦੀ ਗਿਣਤੀ ਕਰਨਾ ਚਾਹੋ ਤਾਂ ਗਿਣ ਨਹੀਂ ਸਕਦੇ। ਬੇਸ਼ੱਕ ਅੱਲਾਹ ਬਖ਼ਸ਼ਣਹਾਰ ਤੇ ਮਿਹਰਬਾਨ ਹੈ।

ਇਸ ਆਇਤ ਦੇ ਸਾਰੇ ਅਨੁਵਾਦ ਵੇਖੋ →

وَٱللَّهُ يَعْلَمُ مَا تُسِرُّونَ وَمَا تُعْلِنُونَ

Punjabi Translation - Arif Haleemਜੋ ਵੀ ਤੁਸੀਂ ਗੁਪਤ ਰੱਖਦੇ ਹੋ ਜਾਂ ਪ੍ਰਗਟ (ਵਿਖਾਵਾ) ਕਰਦੇ ਹੋ ਅੱਲਾਹ ਸਭ ਜਾਣਦਾ ਹੈ।

ਇਸ ਆਇਤ ਦੇ ਸਾਰੇ ਅਨੁਵਾਦ ਵੇਖੋ →

وَٱلَّذِينَ يَدْعُونَ مِن دُونِ ٱللَّهِ لَا يَخْلُقُونَ شَيْـًٔا وَهُمْ يُخْلَقُونَ

Punjabi Translation - Arif Haleemਜਿਨ੍ਹਾਂ ਨੂੰ ਇਹ (ਮੁਸ਼ਰਿਕ ਲੋਕ) ਅੱਲਾਹ ਨੂੰ ਛੱਡ ਕੇ ਪੁਕਾਰਦੇ ਹਨ ਉਹ ਕਿਸੇ ਵੀ ਚੀਜ਼ ਨੂੰ ਪੈਦਾ ਨਹੀਂ ਕਰ ਸਕਦੇ, ਜਦ ਕਿ ਉਹ ਸਾਰੇ (ਅੱਲਾਹ ਦੁਆਰਾ) ਪੈਦਾ ਕੀਤੇ ਗਏ ਹਨ।[1]

ਇਸ ਆਇਤ ਦੇ ਸਾਰੇ ਅਨੁਵਾਦ ਵੇਖੋ →

أَمْوَٰتٌ غَيْرُ أَحْيَآءٍ وَمَا يَشْعُرُونَ أَيَّانَ يُبْعَثُونَ

Punjabi Translation - Arif Haleemਇਹ ਸਾਰੇ (ਅਕਲ ਪੱਖੋਂ) ਮੁਰਦੇ ਹਨ ਜਿਊਂਦੇ ਨਹੀਂ, ਉਹਨਾਂ ਨੂੰ ਤਾਂ ਇਹ ਵੀ ਨਹੀਂ ਪਤਾ ਕਿ ਉਹ ਕਦੋਂ (ਮੁੜ) ਉਠਾਏ ਜਾਣਗੇ।

ਇਸ ਆਇਤ ਦੇ ਸਾਰੇ ਅਨੁਵਾਦ ਵੇਖੋ →

إِلَٰهُكُمْ إِلَٰهٌ وَٰحِدٌ فَٱلَّذِينَ لَا يُؤْمِنُونَ بِٱلْـَٔاخِرَةِ قُلُوبُهُم مُّنكِرَةٌ وَهُم مُّسْتَكْبِرُونَ

Punjabi Translation - Arif Haleemਤੁਹਾਡਾ ਸਭ ਦਾ ਕੇਵਲ ਇਕ ਹੀ ਇਸ਼ਟ ਹੈ, ਪਰ ਜਿਹੜੇ ਲੋਕੀ ਆਖ਼ਿਰਤ ’ਤੇ ਈਮਾਨ ਨਹੀਂ ਰੱਖਦੇ ਉਹਨਾਂ ਦੇ ਮਨ (ਇੱਕੋ-ਇਕ ਇਸ਼ਟ ਦਾ) ਇਨਕਾਰ ਕਰਦੇ ਹਨ। ਉਹ ਸਾਰੇ ਹੀ ਘਮੰਡੀ ਹਨ।

ਇਸ ਆਇਤ ਦੇ ਸਾਰੇ ਅਨੁਵਾਦ ਵੇਖੋ →

لَا جَرَمَ أَنَّ ٱللَّهَ يَعْلَمُ مَا يُسِرُّونَ وَمَا يُعْلِنُونَ إِنَّهُۥ لَا يُحِبُّ ٱلْمُسْتَكْبِرِينَ

Punjabi Translation - Arif Haleemਬੇਸ਼ੱਕ ਅੱਲਾਹ ਹਰ ਉਸ ਚੀਜ਼ ਨੂੰ ਜਿਸ ਨੂੰ ਤੁਸੀਂ ਗੁਪਤ ਰੱਖਦੇ ਹੋ ਅਤੇ ਜਿਸ ਨੂੰ ਪ੍ਰਗਟ ਕਰਦੇ ਹੋ, ਚੰਗੀ ਤਰ੍ਹਾਂ ਜਾਣਦਾ ਹੈ। ਬੇਸ਼ੱਕ ਉਹ ਘਮੰਡੀਆਂ ਨੂੰ ਉੱਕਾ ਹੀ ਪਸੰਦ ਨਹੀਂ ਕਰਦਾ।

ਇਸ ਆਇਤ ਦੇ ਸਾਰੇ ਅਨੁਵਾਦ ਵੇਖੋ →

وَإِذَا قِيلَ لَهُم مَّاذَآ أَنزَلَ رَبُّكُمْ قَالُوٓا۟ أَسَٰطِيرُ ٱلْأَوَّلِينَ

Punjabi Translation - Arif Haleemਜਦੋਂ ਉਹਨਾਂ (ਕਾਫ਼ਿਰਾਂ) ਤੋਂ ਪੁੱਛਿਆ ਜਾਂਦਾ ਹੈ ਕਿ ਤੁਹਾਡੇ ਰੱਬ (ਇਜ਼ਟ) ਨੇ ਕੀ ਚੀਜ਼ ਉਤਾਰੀ ਹੈ ? ਤਾਂ (ਮੱਕੇ ਵਾਲੇ) ਆਖਦੇ ਹਨ ਕਿ ਇਹ ਤਾਂ ਪਹਿਲੇ ਸਮੇਂ ਦੇ ਕਿੱਸੇ ਕਹਾਣੀਆਂ ਹਨ।

ਇਸ ਆਇਤ ਦੇ ਸਾਰੇ ਅਨੁਵਾਦ ਵੇਖੋ →

لِيَحْمِلُوٓا۟ أَوْزَارَهُمْ كَامِلَةً يَوْمَ ٱلْقِيَٰمَةِ وَمِنْ أَوْزَارِ ٱلَّذِينَ يُضِلُّونَهُم بِغَيْرِ عِلْمٍ أَلَا سَآءَ مَا يَزِرُونَ

Punjabi Translation - Arif Haleemਕਿਆਮਤ ਦਿਹਾੜੇ ਇਹ ਲੋਕ ਜਿੱਥੇ ਆਪਣੇ (ਪਾਪਾਂ ਦਾ) ਬੋਝ ਚੁੱਕਣਗੇ ਉੱਥੇ ਹੀ ਉਹਨਾਂ ਦਾ ਵੀ ਬੋਝ ਚੁੱਕਣਗੇ, ਜਿਨ੍ਹਾਂ ਨੂੰ ਉਹ ਬਿਨਾਂ ਗਿਆਨ ਗੁਮਰਾਹ ਕਰਦੇ ਹਨ। ਵੇਖੋ ਉਹ ਕਿੰਨਾਂ ਭੈੜਾ ਬੋਝ ਚੁੱਕ ਰਹੇ ਹਨ।

ਇਸ ਆਇਤ ਦੇ ਸਾਰੇ ਅਨੁਵਾਦ ਵੇਖੋ →

قَدْ مَكَرَ ٱلَّذِينَ مِن قَبْلِهِمْ فَأَتَى ٱللَّهُ بُنْيَٰنَهُم مِّنَ ٱلْقَوَاعِدِ فَخَرَّ عَلَيْهِمُ ٱلسَّقْفُ مِن فَوْقِهِمْ وَأَتَىٰهُمُ ٱلْعَذَابُ مِنْ حَيْثُ لَا يَشْعُرُونَ

Punjabi Translation - Arif Haleemਬੇਸ਼ੱਕ ਉਹ ਲੋਕ ਆਪਣੀਆਂ ਚਾਲਾਂ ਚੱਲ ਚੁੱਕੇ ਜਿਹੜੇ ਇਹਨਾਂ ਤੋਂ ਪਹਿਲਾਂ ਬੀਤ ਚੁੱਕੇ, ਪਰ ਅੱਲਾਹ ਨੇ ਉਹਨਾਂ ਦੀਆਂ ਮੱਕਾਰੀ ਭਰੀਆਂ ਚਾਲਾਂ ਦੀ ਇਮਾਰਤ ਜੜੋ ਉਖਾੜ ਸੁੱਟੀ, ਸੋ ਉਹਨਾਂ ਦੇ ਉੱਤੇ ਉਸੇ (ਮੱਕਾਰੀ) ਦੀ ਛੱਤ ਆ ਡਿੱਗੀ। ਉਹਨਾਂ ’ਤੇ ਹਰ ਪਾਸਿਓਂ ਅਜ਼ਾਬ ਆਇਆ ਹੈ ਜਿਧਰੋਂ ਉਹ ਸੋਚ ਵੀ ਨਹੀਂ ਸੀ ਸਕਦੇ।

ਇਸ ਆਇਤ ਦੇ ਸਾਰੇ ਅਨੁਵਾਦ ਵੇਖੋ →

ثُمَّ يَوْمَ ٱلْقِيَٰمَةِ يُخْزِيهِمْ وَيَقُولُ أَيْنَ شُرَكَآءِىَ ٱلَّذِينَ كُنتُمْ تُشَٰٓقُّونَ فِيهِمْ قَالَ ٱلَّذِينَ أُوتُوا۟ ٱلْعِلْمَ إِنَّ ٱلْخِزْىَ ٱلْيَوْمَ وَٱلسُّوٓءَ عَلَى ٱلْكَٰفِرِينَ

Punjabi Translation - Arif Haleemਕਿਆਮਤ ਦਿਹਾੜੇ ਅੱਲਾਹ ਇਹਨਾਂ ਨੂੰ ਹੀਣਾ ਕਰੇਗਾ ਅਤੇ ਪੁੱਛੇਗਾ ਕਿ ਮੇਰੇ ਉਹ ਸ਼ਰੀਕ ਕਿੱਥੇ ਹਨ ਜਿਨ੍ਹਾਂ ਲਈ ਤੁਸੀਂ (ਈਮਾਨ ਵਾਲਿਆਂ ਨਾਲ) ਝਗੜ੍ਹਿਆ ਕਰਦੇ ਸੀ। ਉਹ ਲੋਕ ਜਿਨ੍ਹਾਂ ਨੂੰ (ਕੁਰਆਨ ਦਾ) ਗਿਆਨ ਦਿੱਤਾ ਗਿਆ ਸੀ ਉਹ ਆਖਣਗੇ ਕਿ ਅੱਜ ਕਾਫ਼ਿਰਾਂ ਲਈ ਰੁਸਵਾਈ ਤੇ ਮੰਦਭਾਗੀ ਹੈ।

ਇਸ ਆਇਤ ਦੇ ਸਾਰੇ ਅਨੁਵਾਦ ਵੇਖੋ →

ٱلَّذِينَ تَتَوَفَّىٰهُمُ ٱلْمَلَٰٓئِكَةُ ظَالِمِىٓ أَنفُسِهِمْ فَأَلْقَوُا۟ ٱلسَّلَمَ مَا كُنَّا نَعْمَلُ مِن سُوٓءٍۭ بَلَىٰٓ إِنَّ ٱللَّهَ عَلِيمٌۢ بِمَا كُنتُمْ تَعْمَلُونَ

Punjabi Translation - Arif Haleemਉਨ੍ਹਾਂ ਦੀ ਰੂਹ ਫ਼ਰਿਸ਼ਤੇ ਇਸ ਹਾਲ ਵਿਚ ਕੱਢਦੇ ਹਨ ਕਿ ਉਹ (ਕੁਫ਼ਰ ਜਾਂ ਸ਼ਿਰਕ ਰਾਹੀਂ) ਆਪਣੇ ਆਪ ’ਤੇ ਜ਼ੁਲਮ ਕਰ ਰਹੇ ਹੁੰਦੇ ਹਨ ਤਾਂ ਅਤੇ ਉਹ (ਕਾਫ਼ਿਰ) ਇਹ ਕਹਿੰਦੇ ਹੋਏ ਸਿਰ ਝੁਕਾ ਦਿੰਦੇ ਹਨ ਕਿ ਅਸੀਂ ਤਾਂ ਕੋਈ ਭੈੜਾ ਕੰਮ ਨਹੀਂ ਸੀ ਕਰਦੇ। (ਫ਼ਰਿਸ਼ਤੇ ਆਖਦੇ ਹਨ) ਕਿਉਂ ਨਹੀਂ ਸੀ ਕਰਦੇ! ਅੱਲਾਹ ਸਭ ਜਾਣਦਾ ਹੈ, ਜੋ ਤੁਸੀਂ ਕਰਦੇ ਸੀ।

ਇਸ ਆਇਤ ਦੇ ਸਾਰੇ ਅਨੁਵਾਦ ਵੇਖੋ →

فَٱدْخُلُوٓا۟ أَبْوَٰبَ جَهَنَّمَ خَٰلِدِينَ فِيهَا فَلَبِئْسَ مَثْوَى ٱلْمُتَكَبِّرِينَ

Punjabi Translation - Arif Haleemਹੁਣ ਤੁਸੀਂ ਨਰਕ ਦੇ ਬੂਹਿਆਂ ਵਿਚ ਦਾਖ਼ਲ ਹੋ ਜਾਓ ਅਤੇ ਸਦਾ ਇਸੇ ਵਿਚ ਹੀ ਰਹੋ। ਸੋ ਘਮੰਡੀਆਂ ਲਈ ਕਿੰਨਾਂ ਭੈੜਾ ਟਿਕਾਣਾ ਹੈ।

ਇਸ ਆਇਤ ਦੇ ਸਾਰੇ ਅਨੁਵਾਦ ਵੇਖੋ →

وَقِيلَ لِلَّذِينَ ٱتَّقَوْا۟ مَاذَآ أَنزَلَ رَبُّكُمْ قَالُوا۟ خَيْرًا لِّلَّذِينَ أَحْسَنُوا۟ فِى هَٰذِهِ ٱلدُّنْيَا حَسَنَةٌ وَلَدَارُ ٱلْـَٔاخِرَةِ خَيْرٌ وَلَنِعْمَ دَارُ ٱلْمُتَّقِينَ

Punjabi Translation - Arif Haleemਜਦੋਂ ਰੱਬ ਦਾ ਡਰ ਮੰਣਨ ਵਾਲਿਆਂ ਨੂੰ ਪੁੱਛਿਆ ਜਾਂਦਾ ਹੈ ਕਿ ਤੁਹਾਡੇ ਰੱਬ ਨੇ ਕੀ ਉਤਾਰਿਆ ਹੈ ? ਤਾਂ ਆਖਦੇ ਹਨ ਕਿ ਖ਼ੈਰ ਹੀ ਖ਼ੈਰ (ਸਭ ਤੋਂ ਵਧੀਆ ਚੀਜ਼ ਉਤਾਰੀ ਹੈ)। ਜਿਨ੍ਹਾਂ ਲੋਕਾਂ ਨੇ ਭਲਾਈ ਕੀਤੀ ਉਹਨਾਂ ਲਈ ਇਸ ਦੁਨੀਆਂ ਵਿਚ ਵੀ ਭਲਾਈ ਹੈ ਅਤੇ ਆਖ਼ਿਰਤ ਦਾ ਘਰ ਤਾਂ ਲਾਜ਼ਮੀ ਹੀ ਵਧੀਆ ਹੋਵੇਗਾ। ਕਿੰਨਾਂ ਚੰਗਾ ਘਰ ਹੈ, ਰੱਬ ਤੋਂ ਡਰਨ ਵਾਲਿਆਂ ਦਾ।

ਇਸ ਆਇਤ ਦੇ ਸਾਰੇ ਅਨੁਵਾਦ ਵੇਖੋ →

جَنَّٰتُ عَدْنٍ يَدْخُلُونَهَا تَجْرِى مِن تَحْتِهَا ٱلْأَنْهَٰرُ لَهُمْ فِيهَا مَا يَشَآءُونَ كَذَٰلِكَ يَجْزِى ٱللَّهُ ٱلْمُتَّقِينَ

Punjabi Translation - Arif Haleem(ਭਾਵ) ਸਦੀਵੀ ਨਿਵਾਸ ਲਈ ਬਾਗ਼ ਹਨ ਜਿਨ੍ਹਾਂ ਵਿਚ ਉਹ (ਨੇਕ ਲੋਕ) ਦਾਖ਼ਲ ਹੋਣਗੇ। ਉਹਨਾਂ ਦੇ ਹੇਠ ਨਹਿਰਾਂ ਵਗ ਰਹੀਆਂ ਹੋਣਗੀਆਂ, ਜੋ ਵੀ ਉਹ ਇੱਛਾ ਕਰਨਗੇ ਉਹ ਉੱਥੇ ਉਹੀਓ ਪ੍ਰਾਪਤ ਕਰਨਗੇ। ਪਰਹੇਜ਼ਗਾਰਾਂ ਨੂੰ ਅੱਲਾਹ ਇੰਜ ਹੀ ਵਧੀਆ ਬਦਲਾ ਦਿੰਦਾ ਹੈ।

ਇਸ ਆਇਤ ਦੇ ਸਾਰੇ ਅਨੁਵਾਦ ਵੇਖੋ →

ٱلَّذِينَ تَتَوَفَّىٰهُمُ ٱلْمَلَٰٓئِكَةُ طَيِّبِينَ يَقُولُونَ سَلَٰمٌ عَلَيْكُمُ ٱدْخُلُوا۟ ٱلْجَنَّةَ بِمَا كُنتُمْ تَعْمَلُونَ

Punjabi Translation - Arif Haleemਜਿਨ੍ਹਾਂ ਦੇ ਪ੍ਰਾਣ ਫ਼ਰਿਸ਼ਤੇ ਪਵਿੱਤਰਤਾ (ਭਾਵ ਈਮਾਨ) ਦੀ ਹਾਲਤ ਵਿਚ ਕੱਢਦੇ ਹਨ (ਉਹਨਾਂ ਨੂੰ ਫ਼ਰਿਸ਼ਤੇ) ਆਖਦੇ ਹਨ ਕਿ ਤੁਹਾਡੇ ਲਈ ਸਲਾਮਤੀ ਹੀ ਸਲਾਮਤੀ ਹੈ। ਤੁਸੀਂ ਸਵਰਗ ਵਿਚ ਪ੍ਰਵੇਸ਼ ਕਰ ਜਾਓ, ਆਪਣੇ ਉਹਨਾਂ (ਨੇਕ) ਕੰਮਾਂ ਦੇ ਬਦਲੇ ਜੋ ਤੁਸੀਂ ਕਰਦੇ ਸੀ।

ਇਸ ਆਇਤ ਦੇ ਸਾਰੇ ਅਨੁਵਾਦ ਵੇਖੋ →

هَلْ يَنظُرُونَ إِلَّآ أَن تَأْتِيَهُمُ ٱلْمَلَٰٓئِكَةُ أَوْ يَأْتِىَ أَمْرُ رَبِّكَ كَذَٰلِكَ فَعَلَ ٱلَّذِينَ مِن قَبْلِهِمْ وَمَا ظَلَمَهُمُ ٱللَّهُ وَلَٰكِن كَانُوٓا۟ أَنفُسَهُمْ يَظْلِمُونَ

Punjabi Translation - Arif Haleemਕੀ ਇਹ (ਕਾਫ਼ਿਰ) ਇਸ ਗੱਲ ਦੀ ਉਡੀਕ ਕਰ ਰਹੇ ਹਨ ਕਿ ਇਹਨਾਂ ਕੋਲ (ਇਹਨਾਂ ਦੀ ਜਾਨ ਕੱਢਣ ਲਈ) ਫ਼ਰਿਸ਼ਤੇ ਆਉਣ ਜਾਂ (ਅਜ਼ਾਬ ਲਈ) ਤੁਹਾਡੇ ਰੱਬ ਦਾ ਹੁਕਮ ਆ ਜਾਵੇ। ਇੰਜ ਹੀ ਉਹਨਾਂ ਲੋਕਾਂ ਨੇ ਵੀ ਕੀਤਾ ਸੀ ਜਿਹੜੇ ਇਹਨਾਂ ਤੋਂ ਪਹਿਲਾਂ ਸੀ। ਅੱਲਾਹ ਨੇ ਉਹਨਾਂ ’ਤੇ ਕੋਈ ਜ਼ੁਲਮ ਨਹੀਂ ਸੀ ਕੀਤਾ, ਸਗੋਂ ਉਹ ਤਾਂ ਆਪਣੀਆਂ ਜਾਨਾਂ ਉੱਤੇ ਹੀ ਜ਼ੁਲਮ ਕਰਦੇ ਸਨ।

ਇਸ ਆਇਤ ਦੇ ਸਾਰੇ ਅਨੁਵਾਦ ਵੇਖੋ →

فَأَصَابَهُمْ سَيِّـَٔاتُ مَا عَمِلُوا۟ وَحَاقَ بِهِم مَّا كَانُوا۟ بِهِۦ يَسْتَهْزِءُونَ

Punjabi Translation - Arif Haleemਸੋ ਉਹਨਾਂ (ਇਨਕਾਰੀਆਂ) ਨੂੰ ਉਹਨਾਂ ਦੀਆਂ ਭੈੜੀਆਂ ਕਰਤੂਤਾਂ ਦੇ ਭੈੜੇ ਬਦਲੇ ਮਿਲ ਗਏ ਅਤੇ ਜਿਸ (ਅਜ਼ਾਬ) ਦਾ ਉਹ ਮਖੌਲ ਉਡਾਇਆ ਕਰਦੇ ਸੀ, ਉਸੇ ਨੇ ਉਹਨਾਂ ਨੂੰ ਘੇਰ ਲਿਆ।

ਇਸ ਆਇਤ ਦੇ ਸਾਰੇ ਅਨੁਵਾਦ ਵੇਖੋ →

وَقَالَ ٱلَّذِينَ أَشْرَكُوا۟ لَوْ شَآءَ ٱللَّهُ مَا عَبَدْنَا مِن دُونِهِۦ مِن شَىْءٍ نَّحْنُ وَلَآ ءَابَآؤُنَا وَلَا حَرَّمْنَا مِن دُونِهِۦ مِن شَىْءٍ كَذَٰلِكَ فَعَلَ ٱلَّذِينَ مِن قَبْلِهِمْ فَهَلْ عَلَى ٱلرُّسُلِ إِلَّا ٱلْبَلَٰغُ ٱلْمُبِينُ

Punjabi Translation - Arif Haleemਮੁਸ਼ਰਿਕਾਂ ਨੇ ਆਖਿਆ ਕਿ ਜੇ ਅੱਲਾਹ ਚਾਹੁੰਦਾ ਤਾਂ ਨਾ ਹੀ ਅਸੀਂ ਤੇ ਨਾ ਹੀ ਸਾਡੇ ਬਾਪ ਦਾਦਾ ਉਸ (ਅੱਲਾਹ) ਤੋਂ ਛੁੱਟ ਕਿਸੇ ਹੋਰ ਦੀ ਇਬਾਦਤ ਕਰਦੇ ਅਤੇ ਨਾ ਉਹ (ਅੱਲਾਹ) ਦੇ ਹੁਕਮ ਤੋਂ ਬਿਨਾਂ ਕਿਸੇ ਚੀਜ਼ ਨੂੰ ਹਰਾਮ ਸਮਝਦੇ। ਇਹੋ ਵਤੀਰਾ ਇਹਨਾਂ ਤੋਂ ਪਹਿਲਾਂ ਦੇ ਲੋਕਾਂ ਦਾ ਵੀ ਰਿਹਾ ਹੈ। ਸੋ ਰਸੂਲਾਂ ਦੇ ਜ਼ਿੰਮੇ ਸਪਸ਼ਟ ਰੂਪ ਵਿਚ ਪੈਗ਼ਾਮ ਪਹੁੰਚਾਉਣਾ ਹੈ।

ਇਸ ਆਇਤ ਦੇ ਸਾਰੇ ਅਨੁਵਾਦ ਵੇਖੋ →

وَلَقَدْ بَعَثْنَا فِى كُلِّ أُمَّةٍ رَّسُولًا أَنِ ٱعْبُدُوا۟ ٱللَّهَ وَٱجْتَنِبُوا۟ ٱلطَّٰغُوتَ فَمِنْهُم مَّنْ هَدَى ٱللَّهُ وَمِنْهُم مَّنْ حَقَّتْ عَلَيْهِ ٱلضَّلَٰلَةُ فَسِيرُوا۟ فِى ٱلْأَرْضِ فَٱنظُرُوا۟ كَيْفَ كَانَ عَٰقِبَةُ ٱلْمُكَذِّبِينَ

Punjabi Translation - Arif Haleemਅਸੀਂ ਹਰ ਉੱਮਤ ਵਿਚ ਇਕ ਰਸੂਲ (ਇਹ ਦੱਸਣ ਲਈ) ਭੇਜਿਆ ਕਿ ਕੇਵਲ ਇਕ ਅੱਲਾਹ ਦੀ ਹੀ ਬੰਦਗੀ ਕਰੋ ਅਤੇ ਤਾਗ਼ੂਤ [2] ਤੋਂ ਬਚੋ। ਫੇਰ ਇਹਨਾਂ ਵਿੱਚੋਂ ਕੁੱਝ ਲੋਕਾਂ ਨੂੰ ਤਾਂ ਅੱਲਾਹ ਨੇ ਹਿਦਾਇਤ ਬਖ਼ਸ਼ ਦਿੱਤੀ ਅਤੇ ਕੁੱਝ ’ਤੇ ਗੁਮਰਾਹੀ ਛਾ ਗਈ। ਸੋ ਤੁਸੀਂ ਆਪ ਹੀ ਧਰਤੀ ’ਤੇ ਘੁੰਮ-ਫਿਰ ਕੇ ਵੇਖ ਲਵੋ ਕਿ (ਪੈਗ਼ੰਬਰਾਂ ਨੂੰ) ਝੁਠਲਾਉਣ ਵਾਲਿਆਂ ਦਾ ਅੰਤ ਕਿਹੋ ਜਿਹਾ ਹੋਇਆ ਸੀ।

ਇਸ ਆਇਤ ਦੇ ਸਾਰੇ ਅਨੁਵਾਦ ਵੇਖੋ →

إِن تَحْرِصْ عَلَىٰ هُدَىٰهُمْ فَإِنَّ ٱللَّهَ لَا يَهْدِى مَن يُضِلُّ وَمَا لَهُم مِّن نَّٰصِرِينَ

Punjabi Translation - Arif Haleem(ਹੇ ਨਬੀ ਸ:!) ਭਾਵੇਂ ਤੁਸੀਂ ਇਹਨਾਂ ਲੋਕਾਂ ਦੀ ਹਿਦਾਇਤ ਲਈ ਕਿੰਨੇ ਹੀ ਚਾਹਵਾਨ ਹੋਵੋ, [3] ਪਰ ਜਿਸ ਨੂੰ ਅੱਲਾਹ ਕੁਰਾਹੇ ਪਾ ਦੇਵੇ ਫੇਰ ਉਸ ਲਈ ਹਿਦਾਇਤ ਨਹੀਂ ਅਤੇ ਨਾ ਹੀ ਉਹਨਾਂ ਦਾ ਕੋਈ ਸਹਾਈ ਹੁੰਦਾ ਹੈ।

ਇਸ ਆਇਤ ਦੇ ਸਾਰੇ ਅਨੁਵਾਦ ਵੇਖੋ →

وَأَقْسَمُوا۟ بِٱللَّهِ جَهْدَ أَيْمَٰنِهِمْ لَا يَبْعَثُ ٱللَّهُ مَن يَمُوتُ بَلَىٰ وَعْدًا عَلَيْهِ حَقًّا وَلَٰكِنَّ أَكْثَرَ ٱلنَّاسِ لَا يَعْلَمُونَ

Punjabi Translation - Arif Haleemਉਹ ਲੋਕੀ ਅੱਲਾਹ ਦੀਆਂ ਪੱਕੀਆਂ ਸੁੰਹਾਂ ਖਾ ਕੇ ਆਖਦੇ ਹਨ ਕਿ ਅੱਲਾਹ ਮੁਰਦਿਆਂ ਨੂੰ ਮੁੜ ਜੀਉਂਦਾ ਨਹੀਂ ਕਰੇਗਾ। ਹੇ ਨਬੀ! ਆਖ ਦਿਓ, ਕਿਉਂ ਨਹੀਂ (ਕਰੇਗਾ)? ਇਹ ਉਸ ਦਾ ਸੱਚਾ ਵਾਅਦਾ ਹੈ। ਪਰ ਵਧੇਰੇ ਲੋਕ ਇਸ ਨੂੰ ਜਾਣਦੇ ਵੀ ਨਹੀਂ।

ਇਸ ਆਇਤ ਦੇ ਸਾਰੇ ਅਨੁਵਾਦ ਵੇਖੋ →

لِيُبَيِّنَ لَهُمُ ٱلَّذِى يَخْتَلِفُونَ فِيهِ وَلِيَعْلَمَ ٱلَّذِينَ كَفَرُوٓا۟ أَنَّهُمْ كَانُوا۟ كَٰذِبِينَ

Punjabi Translation - Arif Haleemਅਜਿਹਾ ਹੋਣਾ ਇਸ ਲਈ ਜ਼ਰੂਰੀ ਹੈ ਕਿ ਲੋਕੀ ਜਿਸ ਚੀਜ਼ (ਕਿਆਮਤ) ਵਿਚ ਮਤਭੇਦ ਰੱਖਦੇ ਸਨ ਉਸ ਨੂੰ ਅੱਲਾਹ ਸਪਸ਼ਟ ਕਰ ਦੇਵੇ ਅਤੇ ਕਾਫ਼ਿਰਾਂ ਨੂੰ ਪਤਾ ਲੱਗ ਜਾਵੇ ਕਿ ਉਹੀ ਝੂਠੇ ਸਨ।

ਇਸ ਆਇਤ ਦੇ ਸਾਰੇ ਅਨੁਵਾਦ ਵੇਖੋ →

إِنَّمَا قَوْلُنَا لِشَىْءٍ إِذَآ أَرَدْنَٰهُ أَن نَّقُولَ لَهُۥ كُن فَيَكُونُ

Punjabi Translation - Arif Haleemਜਦੋਂ ਅਸੀਂ ਕਿਸੇ ਚੀਜ਼ (ਨੂੰ ਹੋਂਦ ਵਿਚ ਲਿਆਉਣ) ਦਾ ਇਰਾਦਾ ਕਰ ਲਈਏ ਤਾਂ ਉਸ ਲਈ ਸਾਡਾ ਕਹਿਣਾ ਇਹੋ ਹੁੰਦਾ ਹੈ ਕਿ ‘ਹੋ ਜਾ’ ਤਾਂ ਉਹ ਹੋ ਜਾਂਦਾ ਹੈ।

ਇਸ ਆਇਤ ਦੇ ਸਾਰੇ ਅਨੁਵਾਦ ਵੇਖੋ →

وَٱلَّذِينَ هَاجَرُوا۟ فِى ٱللَّهِ مِنۢ بَعْدِ مَا ظُلِمُوا۟ لَنُبَوِّئَنَّهُمْ فِى ٱلدُّنْيَا حَسَنَةً وَلَأَجْرُ ٱلْـَٔاخِرَةِ أَكْبَرُ لَوْ كَانُوا۟ يَعْلَمُونَ

Punjabi Translation - Arif Haleemਜਿਨ੍ਹਾਂ ਲੋਕਾਂ ਨੇ ਜ਼ੁਲਮ ਸਹਿਣ ਮਗਰੋਂ ਅੱਲਾਹ ਦੀ ਰਾਹ ਵਿਚ ਹਿਜਰਤ ਕੀਤੀ (ਭਾਵ ਘਰ-ਬਾਰ ਛੱਡੇ) ਤਾਂ ਅਸੀਂ ਉਹਨਾਂ ਨੂੰ ਸੰਸਾਰ ਵਿਚ ਵੀ ਵਧੀਆ ਟਿਕਾਣਾ ਬਖ਼ਸ਼ਾਂਗੇ ਅਤੇ ਆਖ਼ਿਰਤ (ਪਰਲੋਕ) ਦਾ ਸਵਾਬ (ਬਦਲਾ) ਤਾਂ ਬਹੁਤ ਹੀ ਵੱਡਾ ਹੈ। ਕਾਸ਼! ਕਿ ਲੋਕੀ ਇਸ ਤੋਂ ਜਾਣੂ ਹੁੰਦੇ।

ਇਸ ਆਇਤ ਦੇ ਸਾਰੇ ਅਨੁਵਾਦ ਵੇਖੋ →

ٱلَّذِينَ صَبَرُوا۟ وَعَلَىٰ رَبِّهِمْ يَتَوَكَّلُونَ

Punjabi Translation - Arif Haleemਇਹ ਉਹ ਲੋਕ ਹਨ ਜਿਨ੍ਹਾਂ ਨੇ ਸਬਰ ਤੋਂ ਕੰਮ ਲਿਆ ਅਤੇ ਉਹ ਆਪਣੇ ਪਾਲਣਹਾਰ ’ਤੇ ਭਰੋਸਾ ਕਰਦੇ ਹਨ।

ਇਸ ਆਇਤ ਦੇ ਸਾਰੇ ਅਨੁਵਾਦ ਵੇਖੋ →

وَمَآ أَرْسَلْنَا مِن قَبْلِكَ إِلَّا رِجَالًا نُّوحِىٓ إِلَيْهِمْ فَسْـَٔلُوٓا۟ أَهْلَ ٱلذِّكْرِ إِن كُنتُمْ لَا تَعْلَمُونَ

Punjabi Translation - Arif Haleem(ਹੇ ਨਬੀ!) ਤੁਹਾਥੋਂ ਪਹਿਲਾਂ ਵੀ ਅਸੀਂ ਪੁਰਸ਼ ਹੀ (ਨਬੀ) ਭੇਜੇ ਸਨ। ਅਸੀਂ ਉਹਨਾਂ ਵੱਲ ਵਹੀ (ਰੱਬੀ ਸੰਦੇਸ਼) ਭੇਜਦੇ ਸੀ। ਜੇ ਤੁਸੀਂ ਨਹੀਂ ਜਾਣਦੇ ਤਾਂ ਜਿਹੜੇ ਗਿਆਨ ਰੱਖਦੇ ਹਨ ਉਹਨਾਂ ਨੂੰ ਪੁੱਛ ਲਵੋ।

ਇਸ ਆਇਤ ਦੇ ਸਾਰੇ ਅਨੁਵਾਦ ਵੇਖੋ →

بِٱلْبَيِّنَٰتِ وَٱلزُّبُرِ وَأَنزَلْنَآ إِلَيْكَ ٱلذِّكْرَ لِتُبَيِّنَ لِلنَّاسِ مَا نُزِّلَ إِلَيْهِمْ وَلَعَلَّهُمْ يَتَفَكَّرُونَ

Punjabi Translation - Arif Haleem(ਅਸਾਂ ਉਹਨਾਂ ਨਬੀਆਂ ਨੂੰ) ਖੁੱਲ੍ਹੀਆਂ ਦਲੀਲਾਂ ਤੇ ਕਿਤਾਬਾਂ ਦੇ ਕੇ ਘੱਲ੍ਹਿਆ ਸੀ ਅਤੇ ਅਸੀਂ ਹੁਣ ਤੁਹਾਡੇ ਉੱਤੇ (ਹੇ ਨਬੀ!) ਇਹ ਜ਼ਿਕਰ (ਭਾਵ .ਕੁਰਆਨ) ਉਤਾਰਿਆ ਹੈ ਤਾਂ ਜੋ ਤੁਸੀਂ ਲੋਕਾਂ ਦੇ ਸਾਹਮਣੇ, ਜੋ ਉਹਨਾਂ ਲਈ ਉਤਾਰਿਆ ਗਿਆ ਹੈ, ਉਸ ਨੂੰ ਖੋਲ੍ਹ-ਖੋਲ੍ਹ ਕੇ (ਵਿਸਥਾਰ ਨਾਲ) ਬਿਆਨ ਕਰੋ ਤਾਂ ਜੋ ਉਹ ਸੋਚ ਵਿਚਾਰ ਕਰ ਸਕਣ।

ਇਸ ਆਇਤ ਦੇ ਸਾਰੇ ਅਨੁਵਾਦ ਵੇਖੋ →

أَفَأَمِنَ ٱلَّذِينَ مَكَرُوا۟ ٱلسَّيِّـَٔاتِ أَن يَخْسِفَ ٱللَّهُ بِهِمُ ٱلْأَرْضَ أَوْ يَأْتِيَهُمُ ٱلْعَذَابُ مِنْ حَيْثُ لَا يَشْعُرُونَ

Punjabi Translation - Arif Haleem(ਪੈਗ਼ੰਬਰਾਂ ਵਿਰੁੱਧ) ਭੈੜੀਆਂ ਚਾਲਾਂ ਚੱਲਣ ਵਾਲੇ ਕੀ ਇਸ ਗੱਲੋਂ ਨਿਡਰ ਹੋ ਗਏ ਹਨ ਕਿ ਅੱਲਾਹ ਉਹਨਾਂ ਨੂੰ ਧਰਤੀ ਵਿਚ ਧੰਸਾ ਦੇਵੇ ਜਾਂ ਉਹਨਾਂ ’ਤੇ ਅਜਿਹੇ ਪਾਸਿਓਂ ਅਜ਼ਾਬ ਆ ਜਾਵੇ, ਜਿਧਰੋਂ ਉਹ ਸੋਚ ਵੀ ਨਹੀਂ ਸਕਦੇ।

ਇਸ ਆਇਤ ਦੇ ਸਾਰੇ ਅਨੁਵਾਦ ਵੇਖੋ →

أَوْ يَأْخُذَهُمْ فِى تَقَلُّبِهِمْ فَمَا هُم بِمُعْجِزِينَ

Punjabi Translation - Arif Haleemਜਾਂ ਉਹਨਾਂ ਨੂੰ ਤੁਰਦੇ-ਫਿਰਦਿਆਂ ਹੀ ਨੱਪ ਲਵੇ। ਫੇਰ ਉਹ ਅੱਲਾਹ ਨੂੰ ਬੇਵਸ ਕਰਨ ਵਾਲੇ ਨਹੀਂ।

ਇਸ ਆਇਤ ਦੇ ਸਾਰੇ ਅਨੁਵਾਦ ਵੇਖੋ →

أَوْ يَأْخُذَهُمْ عَلَىٰ تَخَوُّفٍ فَإِنَّ رَبَّكُمْ لَرَءُوفٌ رَّحِيمٌ

Punjabi Translation - Arif Haleemਜਾਂ ਉਹਨਾਂ (ਕਾਫ਼ਿਰਾਂ) ਨੂੰ ਡਰ-ਖ਼ੌਫ਼ ਦੀ ਅਵਸਥਾ ਵਿਚ ਫੜ ਲਵੇ। ਸੱਚੀ ਗੱਲ ਤਾਂ ਇਹ ਹੈ ਕਿ ਤੁਹਾਡਾ ਰੱਬ ਬਹੁਤ ਹੀ ਨਰਮ ਸੁਭਾਅ ਵਾਲਾ ਤੇ ਮਿਹਰਬਾਨ ਹੈ।

ਇਸ ਆਇਤ ਦੇ ਸਾਰੇ ਅਨੁਵਾਦ ਵੇਖੋ →

أَوَلَمْ يَرَوْا۟ إِلَىٰ مَا خَلَقَ ٱللَّهُ مِن شَىْءٍ يَتَفَيَّؤُا۟ ظِلَٰلُهُۥ عَنِ ٱلْيَمِينِ وَٱلشَّمَآئِلِ سُجَّدًا لِّلَّهِ وَهُمْ دَٰخِرُونَ

Punjabi Translation - Arif Haleemਕੀ ਇਹ ਲੋਕ ਅੱਲਾਹ ਦੀਆਂ ਸਾਜੀਆਂ ਹੋਈਆਂ ਚੀਜ਼ਾਂ ਨੂੰ ਨਹੀਂ ਵੇਖਦੇ ਕਿ ਉਹਨਾਂ ਦੇ ਪਰਛਾਵੇਂ ਕਿਵੇਂ ਸੱਜੇ-ਖੱਬੇ ਝੁਕਦੇ ਹਨ ? ਅੱਲਾਹ ਦੀ ਹਜ਼ੂਰੀ ਵਿਚ ਸਿਜਦਾ ਕਰਦੇ ਹਨ ਅਤੇ ਉਸ ਦੇ ਅੱਗੇ ਉਹ ਸਾਰੇ ਹੀ ਨਿਮਾਣੇ ਹਨ?

ਇਸ ਆਇਤ ਦੇ ਸਾਰੇ ਅਨੁਵਾਦ ਵੇਖੋ →

وَلِلَّهِ يَسْجُدُ مَا فِى ٱلسَّمَٰوَٰتِ وَمَا فِى ٱلْأَرْضِ مِن دَآبَّةٍ وَٱلْمَلَٰٓئِكَةُ وَهُمْ لَا يَسْتَكْبِرُونَ

Punjabi Translation - Arif Haleemਧਰਤੀ ਤੇ ਅਕਾਸ਼ ਦੇ ਸਾਰੇ ਹੀ ਜੀਵ-ਜੰਤੂ ਤੇ ਸਾਰੇ ਫ਼ਰਿਸ਼ਤੇ ਅੱਲਾਹ ਦੇ ਅੱਗੇ ਸੀਸ ਝੁਕਾਉਂਦੇ ਹਨ ਅਤੇ ਉਹ ਤਕੱਬਰ (ਘਮੰਡ) ਨਹੀਂ ਕਰਦੇ।

ਇਸ ਆਇਤ ਦੇ ਸਾਰੇ ਅਨੁਵਾਦ ਵੇਖੋ →

يَخَافُونَ رَبَّهُم مِّن فَوْقِهِمْ وَيَفْعَلُونَ مَا يُؤْمَرُونَ

Punjabi Translation - Arif Haleemਅਤੇ ਜਿਹੜਾ ਰੱਬ ਉਹਨਾਂ ਸਭ ਦੇ ਉੱਪਰ ਹੈ ਉਸ ਤੋਂ ਡਰਦੇ ਰਹਿੰਦੇ ਹਨ ਅਤੇ ਜੋ ਵੀ ਹੁਕਮ ਮਿਲਦਾ ਹੈ ਉਸ ਦੀ ਪਾਲਣਾ ਕਰਦੇ ਹਨ।

ਇਸ ਆਇਤ ਦੇ ਸਾਰੇ ਅਨੁਵਾਦ ਵੇਖੋ →

وَقَالَ ٱللَّهُ لَا تَتَّخِذُوٓا۟ إِلَٰهَيْنِ ٱثْنَيْنِ إِنَّمَا هُوَ إِلَٰهٌ وَٰحِدٌ فَإِيَّٰىَ فَٱرْهَبُونِ

Punjabi Translation - Arif Haleemਅੱਲਾਹ ਦਾ ਫ਼ਰਮਾਨ ਹੈ ਕਿ ਦੋ ਇਸ਼ਟ ਨਾ ਬਣਾਓ, ਇਸ਼ਟ ਤਾਂ ਇਕੱਲਾ ਉਹੀਓ (ਅੱਲਾਹ) ਹੈ,[4] ਸੋ ਤੁਸੀਂ ਸਾਰੇ ਮੈਥੋਂ ਹੀ ਡਰੋ।

ਇਸ ਆਇਤ ਦੇ ਸਾਰੇ ਅਨੁਵਾਦ ਵੇਖੋ →

وَلَهُۥ مَا فِى ٱلسَّمَٰوَٰتِ وَٱلْأَرْضِ وَلَهُ ٱلدِّينُ وَاصِبًا أَفَغَيْرَ ٱللَّهِ تَتَّقُونَ

Punjabi Translation - Arif Haleemਅਕਾਸ਼ਾਂ ਤੇ ਧਰਤੀ ਵਿਚ ਜੋ ਕੁੱਝ ਵੀ ਹੈ, ਉਹ ਸਭ ਉਸੇ ਦਾ ਹੀ ਹੈ ਅਤੇ ਉਸੇ (ਦੇ ਹੁਕਮਾਂ) ਦੀ ਪਾਲਣਾ ਸਦੀਵੀ ਹੈ। ਕੀ ਤੁਸੀਂ ਉਸ ਅੱਲਾਹ ਨੂੰ ਛੱਡ ਕੇ ਹੋਰਾ ਤੋਂ ਡਰਦੇ ਹੋ?

ਇਸ ਆਇਤ ਦੇ ਸਾਰੇ ਅਨੁਵਾਦ ਵੇਖੋ →

وَمَا بِكُم مِّن نِّعْمَةٍ فَمِنَ ٱللَّهِ ثُمَّ إِذَا مَسَّكُمُ ٱلضُّرُّ فَإِلَيْهِ تَجْـَٔرُونَ

Punjabi Translation - Arif Haleemਤੁਹਾਡੇ ਕੋਲ ਜਿਹੜੀਆਂ ਵੀ ਨਿਅਮਤਾਂ ਹਨ, ਉਹ ਸਭ ਅੱਲਾਹ ਵ$ਲੋਂ ਹੀ ਬਖ਼ਸ਼ੀਆਂ ਹੋਈਆਂ ਹਨ। ਜਦੋਂ ਵੀ ਤੁਹਾਨੂੰ ਕੋਈ ਬਿਪਤਾ ਆ ਪੈਂਦੀ ਹੈ ਤਾਂ ਤੁਸੀਂ ਉਸੇ ਨੂੰ ਹੀ ਬੇਨਤੀਆਂ ਕਰਦੇ ਹੋ।

ਇਸ ਆਇਤ ਦੇ ਸਾਰੇ ਅਨੁਵਾਦ ਵੇਖੋ →

ثُمَّ إِذَا كَشَفَ ٱلضُّرَّ عَنكُمْ إِذَا فَرِيقٌ مِّنكُم بِرَبِّهِمْ يُشْرِكُونَ

Punjabi Translation - Arif Haleemਅਤੇ ਜਿਵੇਂ ਹੀ ਉਹ ਤੁਹਾਡੀ ਬਿਪਤਾ ਨੂੰ ਦੂਰ ਕਰਦਾ ਹੈ, ਫੇਰ ਤੁਹਾਡੇ ਵਿੱਚੋਂ ਕੁੱਝ ਲੋਕ ਅੱਲਾਹ ਦੇ ਨਾਲ ਦੂਜਿਆਂ ਨੂੰ (ਬਿਪਤਾ ਦੂਰ ਕਰਨ ਵਿਚ) ਸ਼ਰੀਕ ਕਰਨ ਲੱਗ ਜਾਂਦੇ ਹਨ।

ਇਸ ਆਇਤ ਦੇ ਸਾਰੇ ਅਨੁਵਾਦ ਵੇਖੋ →

لِيَكْفُرُوا۟ بِمَآ ءَاتَيْنَٰهُمْ فَتَمَتَّعُوا۟ فَسَوْفَ تَعْلَمُونَ

Punjabi Translation - Arif Haleemਅਤੇ ਸਾਡੀਆਂ ਦਿੱਤੀਆਂ ਹੋਈਆਂ ਨਿਅਮਤਾਂ ਦੀ ਨਾ-ਸ਼ੁਕਰੀ ਕਰਨ ਲੱਗ ਜਾਂਦੇ ਹਨ, ਚੰਗਾ ਜਿੱਨਾ ਲਾਭ ਉਠਾਉਣਾ ਹੈ ਉਠਾ ਲਵੋ, ਤੁਹਾਨੂੰ ਛੇਤੀ ਹੀ ਪਤਾ ਲੱਗ ਜਾਵੇਗਾ (ਜੋ ਤੁਸੀਂ ਕਰਦੇ ਸੀ)।

ਇਸ ਆਇਤ ਦੇ ਸਾਰੇ ਅਨੁਵਾਦ ਵੇਖੋ →

وَيَجْعَلُونَ لِمَا لَا يَعْلَمُونَ نَصِيبًا مِّمَّا رَزَقْنَٰهُمْ تَٱللَّهِ لَتُسْـَٔلُنَّ عَمَّا كُنتُمْ تَفْتَرُونَ

Punjabi Translation - Arif Haleemਅਸੀਂ ਇਹਨਾਂ (ਮੁਸ਼ਰਿਕਾਂ) ਨੂੰ ਜੋ ਵੀ ਰਿਜ਼ਕ ਬਖ਼ਸ਼ਿਆ ਹੈ, ਇਹ ਉਸ ਵਿੱਚੋਂ ਉਹਨਾਂ (ਝੂਠੇ ਇਸ਼ਟਾਂ) ਦਾ ਹਿੱਸਾ ਨਿਸ਼ਚਿਤ ਕਰਦੇ ਹਨ ਜਿਨ੍ਹਾਂ ਨੂੰ ਇਹ ਜਾਣਦੇ ਵੀ ਨਹੀਂ। ਅੱਲਾਹ ਦੀ ਸੁੰਹ! ਤੁਹਾਡੇ ਇਸ ਝੂਠ ਘੜ੍ਹਨ ਦਾ ਤੁਹਾਥੋਂ ਜ਼ਰੂਰ ਹੀ ਪੁੱਛ-ਗਿੱਛ ਕੀਤੀ ਜਾਵੇਗੀ।

ਇਸ ਆਇਤ ਦੇ ਸਾਰੇ ਅਨੁਵਾਦ ਵੇਖੋ →

وَيَجْعَلُونَ لِلَّهِ ٱلْبَنَٰتِ سُبْحَٰنَهُۥ وَلَهُم مَّا يَشْتَهُونَ

Punjabi Translation - Arif Haleemਇਹ (ਕਾਫ਼ਿਰ) ਅੱਲਾਹ ਲਈ ਤਾਂ ਧੀਆਂ ਠਹਿਰਾਉਂਦੇ ਹਨ, ਜਦ ਕਿ ਅੱਲਾਹ (ਔਲਾਦ ਤੋਂ) ਪਾਕ ਹੈ। ਅਤੇ ਆਪਣੇ ਲਈ ਉਹ ਜੋ ਉਹ ਇੱਛਾ ਕਰਨ (ਭਾਵ ਪੁੱਤਰ)।

ਇਸ ਆਇਤ ਦੇ ਸਾਰੇ ਅਨੁਵਾਦ ਵੇਖੋ →

وَإِذَا بُشِّرَ أَحَدُهُم بِٱلْأُنثَىٰ ظَلَّ وَجْهُهُۥ مُسْوَدًّا وَهُوَ كَظِيمٌ

Punjabi Translation - Arif Haleemਜਦੋਂ ਇਹਨਾਂ ਵਿਚ ਕਿਸੇ ਨੂੰ ਧੀ ਹੋਣ ਦੀ ਖ਼ੁਸ਼ਖ਼ਬਰੀ ਦਿੱਤੀ ਜਾਂਦੀ ਹੈ ਤਾਂ ਦੁਖ ਤੇ ਅਫ਼ਸੋਸ ਕਾਰਨ ਉਸ ਦੇ ਮੂੰਹ ’ਤੇ ਕਾਲਸ ਛਾ ਜਾਂਦੀ ਹੈ (ਭਾਵ ਮੁਰਝਾ ਜਾਂਦਾ ਹੈ) ਅਤੇ ਉਹ ਦਿਲ ਹੀ ਦਿਲ ਵਿਚ ਘੁਟਣ ਮਹਿਸੂਸ ਕਰਦਾ ਹੈ।

ਇਸ ਆਇਤ ਦੇ ਸਾਰੇ ਅਨੁਵਾਦ ਵੇਖੋ →

يَتَوَٰرَىٰ مِنَ ٱلْقَوْمِ مِن سُوٓءِ مَا بُشِّرَ بِهِۦٓ أَيُمْسِكُهُۥ عَلَىٰ هُونٍ أَمْ يَدُسُّهُۥ فِى ٱلتُّرَابِ أَلَا سَآءَ مَا يَحْكُمُونَ

Punjabi Translation - Arif Haleemਇਸ (ਮਾੜੀ) ਖ਼ਬਰ ਕਾਰਨ, ਜਿਸ ਦੀ ਉਸ ਨੂੰ ਖ਼ੁਸ਼ਖ਼ਬਰੀ ਸੁਣਾਈ ਗਈ ਸੀ, ਲੋਕਾਂ ਤੋਂ ਲੁਕਦਾ ਫਿਰਦਾ ਹੈ, (ਸੋਚਦਾ ਹੈ) ਕੀ ਮੈਂ ਅਪਮਾਨਿਤ ਹੋਣ ਦੇ ਬਾਵਜੂਦ ਇਸ ਨੂੰ ਜਿਊਂਦਾ ਰੱਖਾਂ ਜਾਂ ਧਰਤੀ ਵਿਚ (ਜਿਊਂਦਾ ਹੀ) ਦੱਬ ਦੇਵਾਂ ?[5] ਵੇਖੋ! ਉਹ ਅੱਲਾਹ ਬਾਰੇ ਕਿੰਨਾ ਭੈੜਾ ਫ਼ੈਸਲਾ ਕਰ ਰਹੇ ਹਨ (ਕਿ ਉਸ ਦੇ ਧੀਆਂ ਹੋਣ)।

ਇਸ ਆਇਤ ਦੇ ਸਾਰੇ ਅਨੁਵਾਦ ਵੇਖੋ →

لِلَّذِينَ لَا يُؤْمِنُونَ بِٱلْـَٔاخِرَةِ مَثَلُ ٱلسَّوْءِ وَلِلَّهِ ٱلْمَثَلُ ٱلْأَعْلَىٰ وَهُوَ ٱلْعَزِيزُ ٱلْحَكِيمُ

Punjabi Translation - Arif Haleemਜਿਹੜੇ ਲੋਕ ਆਖ਼ਿਰਤ ’ਤੇ ਵਿਸ਼ਵਾਸ ਨਹੀਂ ਰੱਖਦੇ ਉਹਨਾਂ ਲਈ ਬਹੁਤ ਹੀ ਭੈੜੀ ਮਿਸਾਲ ਹੈ। ਜਦ ਕਿ ਅੱਲਾਹ ਲਈ ਤਾਂ ਬਹੁਤ ਹੀ ਉੱਚੀਆਂ ਮਿਸਾਲਾਂ ਹਨ। ਉਹ ਬਹੁਤ ਹੀ ਜ਼ੋਰਾਵਰ ਅਤੇ ਹਿਕਮਤਾਂ (ਦਾਨਾਈ) ਵਾਲਾ ਹੈ।

ਇਸ ਆਇਤ ਦੇ ਸਾਰੇ ਅਨੁਵਾਦ ਵੇਖੋ →

وَلَوْ يُؤَاخِذُ ٱللَّهُ ٱلنَّاسَ بِظُلْمِهِم مَّا تَرَكَ عَلَيْهَا مِن دَآبَّةٍ وَلَٰكِن يُؤَخِّرُهُمْ إِلَىٰٓ أَجَلٍ مُّسَمًّى فَإِذَا جَآءَ أَجَلُهُمْ لَا يَسْتَـْٔخِرُونَ سَاعَةً وَلَا يَسْتَقْدِمُونَ

Punjabi Translation - Arif Haleemਜੇ ਅੱਲਾਹ ਲੋਕਾਂ ਵੱਲੋਂ ਕੀਤੇ ਜ਼ੁਲਮਾਂ (ਪਾਪਾਂ) ’ਤੇ ਤੁਰੰਤ ਹੀ ਫੜ ਲੈਂਦਾ ਤਾਂ ਧਰਤੀ ’ਤੇ ਚੱਲਣ ਵਾਲਾ ਇਕ ਵੀ ਪ੍ਰਾਣੀ ਨੂੰ ਨਾ ਛੱਡਦਾ। ਪਰ ਉਹ (ਅੱਲਾਹ) ਤਾਂ ਉਹਨਾਂ ਸਭ ਨੂੰ ਇਕ ਨਿਸ਼ਚਿਤ ਸਮੇਂ ਤੀਕ ਲਈ ਢਿੱਲ ਦਿੰਦਾ ਹੈ, ਫੇਰ ਜਦੋਂ ਉਹਨਾਂ ਦਾ ਨਿਸ਼ਚਤ ਸਮਾਂ ਆ ਪਹੁੰਚਦਾ ਹੈ ਤਾਂ ਉਸ ਤੋਂ ਇਕ ਘੜੀ ਭਰ ਵੀ ਅੱਗੇ-ਪਿੱਛੇ ਨਹੀਂ ਹੋ ਸਕਦੇ।

ਇਸ ਆਇਤ ਦੇ ਸਾਰੇ ਅਨੁਵਾਦ ਵੇਖੋ →

وَيَجْعَلُونَ لِلَّهِ مَا يَكْرَهُونَ وَتَصِفُ أَلْسِنَتُهُمُ ٱلْكَذِبَ أَنَّ لَهُمُ ٱلْحُسْنَىٰ لَا جَرَمَ أَنَّ لَهُمُ ٱلنَّارَ وَأَنَّهُم مُّفْرَطُونَ

Punjabi Translation - Arif Haleemਇਹ (ਮੁਸ਼ਰਿਕ) ਅੱਲਾਹ ਲਈ ਉਹ ਚੀਜ਼ ਪਸੰਦ ਕਰਦੇ ਹਨ ਜਿਸ ਤੋਂ ਉਹ ਆਪ ਘਿਰਨਾ ਕਰਦੇ ਹਨ ਅਤੇ ਉਹਨਾਂ ਦੀਆਂ ਜ਼ੁਬਾਨਾਂ ਝੂਠ ਕਹਿੰਦੀਆਂ ਹਨ ਕਿ ਬੇਸ਼ੱਕ ਇਹਨਾਂ ਲਈ ਹੀ (ਆਖ਼ਿਰਤ ਵਿਚ) ਭਲਾਈ ਹੈ। ਅਸਲ ਵਿਚ ਇਹਨਾਂ ਲਈ ਅੱਗ ਹੈ ਅਤੇ ਉਹ ਇਸ ਨਰਕ ਵਿਚ ਸਭ ਤੋਂ ਪਹਿਲਾਂ ਭੇਜੇ ਜਾਣਗੇ।

ਇਸ ਆਇਤ ਦੇ ਸਾਰੇ ਅਨੁਵਾਦ ਵੇਖੋ →

تَٱللَّهِ لَقَدْ أَرْسَلْنَآ إِلَىٰٓ أُمَمٍ مِّن قَبْلِكَ فَزَيَّنَ لَهُمُ ٱلشَّيْطَٰنُ أَعْمَٰلَهُمْ فَهُوَ وَلِيُّهُمُ ٱلْيَوْمَ وَلَهُمْ عَذَابٌ أَلِيمٌ

Punjabi Translation - Arif Haleemਅੱਲਾਹ ਦੀ ਕਸਮ! ਅਸੀਂ ਤੁਹਾਥੋਂ ਪਹਿਲੀਆਂ ਉੱਮਤਾਂ ਵੱਲ ਵੀ ਪੈਗ਼ੰਬਰ ਭੇਜੇ ਸੀ ਪਰੰਤੂ ਸ਼ੈਤਾਨ ਨੇ ਉਹਨਾਂ (ਇਨਕਾਰੀਆਂ) ਦੀਆਂ ਭੈੜੀਆਂ ਕਰਤੂਤਾਂ ਨੂੰ ਵੇਖਣ ਵਿਚ ਸੋਹਣਾ ਬਣਾ ਛੱਡਿਆ ਹੈ। ਅੱਜ ਵੀ ਉਹੀ (ਸ਼ੈਤਾਨ) ਉਹਨਾਂ ਦਾ ਦੋਸਤ ਹੈ ਅਤੇ ਉਹਨਾਂ ਲਈ ਦੁਖਦਾਈ ਸਜ਼ਾ ਹੈ।

ਇਸ ਆਇਤ ਦੇ ਸਾਰੇ ਅਨੁਵਾਦ ਵੇਖੋ →

وَمَآ أَنزَلْنَا عَلَيْكَ ٱلْكِتَٰبَ إِلَّا لِتُبَيِّنَ لَهُمُ ٱلَّذِى ٱخْتَلَفُوا۟ فِيهِ وَهُدًى وَرَحْمَةً لِّقَوْمٍ يُؤْمِنُونَ

Punjabi Translation - Arif Haleem(ਹੇ ਨਬੀ!) ਅਸੀਂ ਤੁਹਾਡੇ ’ਤੇ ਕਿਤਾਬ (.ਕੁਰਆਨ) ਕੇਵਲ ਇਸ ਲਈ ਉਤਾਰੀ ਹੈ ਤਾਂ ਜੋ ਤੁਸੀਂ ਉਹਨਾਂ ’ਤੇ ਉਹਨਾਂ ਸਾਰੀਆਂ ਗੱਲਾਂ ਨੂੰ ਸਪਸ਼ਟ ਕਰ ਦਿਓ, ਜਿਨ੍ਹਾਂ ਵਿਚ ਇਹ ਮਤਭੇਦ ਕਰਦੇ ਹਨ ਅਤੇ ਇਹ (.ਕੁਰਆਨ) ਈਮਾਨ ਵਾਲਿਆਂ ਲਈ ਹਿਦਾਇਤ ਤੇ ਰਹਿਮਤ ਹੈ।

ਇਸ ਆਇਤ ਦੇ ਸਾਰੇ ਅਨੁਵਾਦ ਵੇਖੋ →

وَٱللَّهُ أَنزَلَ مِنَ ٱلسَّمَآءِ مَآءً فَأَحْيَا بِهِ ٱلْأَرْضَ بَعْدَ مَوْتِهَآ إِنَّ فِى ذَٰلِكَ لَـَٔايَةً لِّقَوْمٍ يَسْمَعُونَ

Punjabi Translation - Arif Haleemਅੱਲਾਹ ਨੇ ਅਕਾਸ਼ ਤੋਂ ਪਾਣੀ ਬਰਸਾਇਆ ਅਤੇ ਇਸ ਨਾਲ ਮਰੀ ਹੋਈ ਧਰਤੀ ਨੂੰ ਮੁੜ ਸੁਰਜੀਤ ਕਰ ਦਿੱਤਾ। ਬੇਸ਼ੱਕ ਇਸ ਵਿਚ ਉਹਨਾਂ ਲੋਕਾਂ ਲਈ ਨਿਸ਼ਾਨੀਆਂ ਹਨ, ਜਿਹੜੇ (ਧਿਆਨ ਨਾਲ) ਸੁਣਦੇ ਹਨ।

ਇਸ ਆਇਤ ਦੇ ਸਾਰੇ ਅਨੁਵਾਦ ਵੇਖੋ →

وَإِنَّ لَكُمْ فِى ٱلْأَنْعَٰمِ لَعِبْرَةً نُّسْقِيكُم مِّمَّا فِى بُطُونِهِۦ مِنۢ بَيْنِ فَرْثٍ وَدَمٍ لَّبَنًا خَالِصًا سَآئِغًا لِّلشَّٰرِبِينَ

Punjabi Translation - Arif Haleemਬੇਸ਼ੱਕ ਤੁਹਾਡੇ ਲਈ (ਪਾਲਤੂ) ਜਾਨਵਰਾਂ ਵਿਚ ਵੀ ਇਕ ਸਿੱਖਿਆ ਹੈ। ਉਹਨਾਂ ਜਾਨਵਰਾਂ ਦੇ ਢਿੱਡਾਂ ’ਚੋਂ ਗੋਹੇ ਅਤੇ ਲਹੂ ਦੇ ਵਿਚਾਲਿਓਂ ਜਿਹੜਾ ਖ਼ਾਲਸ ਦੁੱਧ ਨਿੱਕਲਦਾ ਹੈ, ਅਸੀਂ ਤੁਹਾਨੂੰ ਪਿਆਉਂਦੇ ਹਾਂ, ਜਿਹੜਾ ਪੀਣ ਵਾਲਿਆਂ ਲਈ ਅਤਿਅੰਤ ਸੁਆਦਲਾ ਹੈ।

ਇਸ ਆਇਤ ਦੇ ਸਾਰੇ ਅਨੁਵਾਦ ਵੇਖੋ →

وَمِن ثَمَرَٰتِ ٱلنَّخِيلِ وَٱلْأَعْنَٰبِ تَتَّخِذُونَ مِنْهُ سَكَرًا وَرِزْقًا حَسَنًا إِنَّ فِى ذَٰلِكَ لَـَٔايَةً لِّقَوْمٍ يَعْقِلُونَ

Punjabi Translation - Arif Haleemਖਜੂਰ ਤੇ ਅੰਗੂਰ ਉਹ ਫਲ ਹਨ ਜਿਨ੍ਹਾਂ ਤੋਂ ਤੁਸੀਂ ਨਸ਼ੀਲੀਆਂ ਚੀਜ਼ਾਂ (ਸ਼ਰਾਬ) ਤੇ ਪਾਕ ਰੋਜ਼ੀ ਵੀ ਪ੍ਰਾਪਤ ਕਰਦੇ ਹੋ। ਜਿਹੜੇ ਲੋਕੀ ਅਕਲ ਰੱਖਦੇ ਹਨ ਉਹਨਾਂ ਲਈ ਇਸ ਵਿਚ ਬਹੁਤ ਨਿਸ਼ਾਨੀਆਂ ਹਨ।

ਇਸ ਆਇਤ ਦੇ ਸਾਰੇ ਅਨੁਵਾਦ ਵੇਖੋ →

وَأَوْحَىٰ رَبُّكَ إِلَى ٱلنَّحْلِ أَنِ ٱتَّخِذِى مِنَ ٱلْجِبَالِ بُيُوتًا وَمِنَ ٱلشَّجَرِ وَمِمَّا يَعْرِشُونَ

Punjabi Translation - Arif Haleemਤੁਹਾਡੇ ਰੱਬ ਨੇ ਮਧੂ ਮੁਖੀ ਵੱਲ ਇਹ ਹੁਕਮ ਘੱਲ੍ਹਿਆ ਕਿ ਤੂੰ ਪਹਾੜਾਂ ’ਤੇ, ਦਰਖ਼ਤਾਂ ’ਤੇ ਅਤੇ ਉਹਨਾਂ ਛੱਪਰਾਂ ’ਤੇ ਜਿਨ੍ਹਾਂ ’ਤੇ ਲੋਕੀ ਵੇਲਾਂ ਚਾੜ੍ਹਦੇ ਹਨ, ਆਪਣਾ ਘਰ (ਛੱਤਾ) ਬਣਾ।

ਇਸ ਆਇਤ ਦੇ ਸਾਰੇ ਅਨੁਵਾਦ ਵੇਖੋ →

ثُمَّ كُلِى مِن كُلِّ ٱلثَّمَرَٰتِ فَٱسْلُكِى سُبُلَ رَبِّكِ ذُلُلًا يَخْرُجُ مِنۢ بُطُونِهَا شَرَابٌ مُّخْتَلِفٌ أَلْوَٰنُهُۥ فِيهِ شِفَآءٌ لِّلنَّاسِ إِنَّ فِى ذَٰلِكَ لَـَٔايَةً لِّقَوْمٍ يَتَفَكَّرُونَ

Punjabi Translation - Arif Haleem(ਹੁਕਮ ਹੋਇਆ) ਹਰ ਪ੍ਰਕਾਰ ਦੇ ਫਲਾਂ (ਤੇ ਫੁੱਲਾਂ) ਦਾ ਰਸ ਚੂਸ, ਫੇਰ ਆਪਣੇ ਪਾਲਣਹਾਰ ਦੀਆਂ ਪੱਧਰ ਰਾਹਾਂ ’ਤੇ ਤੁਰਦੀ ਰਹਿ। ਉਸ (ਮੱਖੀ) ਦੇ ਢਿੱਡੋਂ ਰੰਗ-ਬਰੰਗਾ ਇਕ ਸ਼ਰਬਤ (ਸ਼ਹਦ) ਨਿਕਲਦਾ ਹੈ, ਜਿਸ ਵਿਚ ਲੋਕਾਂ ਲਈ ਸ਼ਿਫ਼ਾ (ਭਾਵ ਬੀਮਾਰੀਆਂ ਦਾ ਇਲਾਜ) ਹੈ। ਸੋਚ ਵਿਚਾਰ ਕਰਨ ਵਾਲਿਆਂ ਲਈ ਇਸ ਵਿਚ ਇਕ ਵੱਡੀ ਨਿਸ਼ਾਨੀ ਹੈ।

ਇਸ ਆਇਤ ਦੇ ਸਾਰੇ ਅਨੁਵਾਦ ਵੇਖੋ →

وَٱللَّهُ خَلَقَكُمْ ثُمَّ يَتَوَفَّىٰكُمْ وَمِنكُم مَّن يُرَدُّ إِلَىٰٓ أَرْذَلِ ٱلْعُمُرِ لِكَىْ لَا يَعْلَمَ بَعْدَ عِلْمٍ شَيْـًٔا إِنَّ ٱللَّهَ عَلِيمٌ قَدِيرٌ

Punjabi Translation - Arif Haleemਅੱਲਾਹ ਨੇ ਤੁਹਾਨੂੰ ਸਭ ਨੂੰ ਪੈਦਾ ਕੀਤਾ ਹੈ ਫੇਰ ਉਹੀਓ ਤੁਹਾਨੂੰ ਮੌਤ ਦੇਵੇਗਾ ਅਤੇ ਤੁਹਾਡੇ ਵਿੱਚੋਂ ਕੋਈ ਨਕੰਮੀ ਉਮਰ (ਬੁਢਾਪੇ) ਨੂੰ ਪਹੁੰਚਾ ਦਿੱਤਾ ਜਾਂਦਾ ਹੈ ਤਾਂ ਜੋ ਉਹ ਜਾਣਨ ਮਗਰੋਂ ਫੇਰ ਕੁੱਝ ਨਾ ਜਾਣੇ। ਬੇਸ਼ੱਕ ਅੱਲਾਹ ਹੀ (ਪੂਰਨ) ਗਿਆਨ ਅਤੇ (ਹਰ ਤਰ੍ਹਾਂ ਦੀ) ਸਮਰਥਾ ਰੱਖਦਾ ਹੈ।

ਇਸ ਆਇਤ ਦੇ ਸਾਰੇ ਅਨੁਵਾਦ ਵੇਖੋ →

وَٱللَّهُ فَضَّلَ بَعْضَكُمْ عَلَىٰ بَعْضٍ فِى ٱلرِّزْقِ فَمَا ٱلَّذِينَ فُضِّلُوا۟ بِرَآدِّى رِزْقِهِمْ عَلَىٰ مَا مَلَكَتْ أَيْمَٰنُهُمْ فَهُمْ فِيهِ سَوَآءٌ أَفَبِنِعْمَةِ ٱللَّهِ يَجْحَدُونَ

Punjabi Translation - Arif Haleemਅੱਲਾਹ ਨੇ ਤੁਹਾਡੇ ਵਿੱਚੋਂ ਕਈਆਂ ਨੂੰ ਕਈਆਂ ’ਤੇ ਰਿਜ਼ਕ ਦੇਣ ਵਿਚ ਵਡਿਆਈ ਬਖ਼ਸ਼ੀ ਹੈ, ਫੇਰ ਜਿਨ੍ਹਾਂ ਨੂੰ ਵਡਿਆਈ ਦੇ ਰੱਖੀ ਹੈ ਉਹ ਆਪਣੇ ਰਿਜ਼ਕ ਵਿੱਚੋਂ ਆਪਣੇ ਅਧੀਨ ਗ਼ੁਲਾਮਾਂ ਨੂੰ ਨਹੀਂ ਦਿੰਦੇ ਤਾਂ ਜੋ ਉਹ ਇਸ ਰਿਜ਼ਕ ਵਿਚ ਬਰਾਬਰ ਨਾ ਹੋ ਜਾਣ। ਕੀ ਇਹ ਲੋਕ ਅੱਲਾਹ ਦੀਆਂ ਨਿਅਮਤਾਂ ਦੇ ਇਨਕਾਰੀ ਹਨ ? [6]

ਇਸ ਆਇਤ ਦੇ ਸਾਰੇ ਅਨੁਵਾਦ ਵੇਖੋ →

وَٱللَّهُ جَعَلَ لَكُم مِّنْ أَنفُسِكُمْ أَزْوَٰجًا وَجَعَلَ لَكُم مِّنْ أَزْوَٰجِكُم بَنِينَ وَحَفَدَةً وَرَزَقَكُم مِّنَ ٱلطَّيِّبَٰتِ أَفَبِٱلْبَٰطِلِ يُؤْمِنُونَ وَبِنِعْمَتِ ٱللَّهِ هُمْ يَكْفُرُونَ

Punjabi Translation - Arif Haleemਅੱਲਾਹ ਨੇ ਤੁਹਾਡੇ ਲਈ ਤੁਹਾਡੇ ਵਿੱਚੋਂ ਹੀ ਪਤਨੀਆਂ ਬਣਾਈਆਂ ਅਤੇ ਉਸੇ ਨੇ ਤੁਹਾਡੀਆਂ ਪਤਨੀਆਂ ਤੋਂ ਤੁਹਾਡੇ ਪੁੱਤ-ਪੋਤੇ ਬਣਾਏ ਅਤੇ ਤੁਹਾਡੇ ਖਾਣ ਲਈ ਪਾਕ ਰਿਜ਼ਕ ਦਿੱਤਾ। ਕੀ ਫੇਰ ਵੀ ਉਹ ਲੋਕ ਝੂਠ ਨੂੰ ਹੀ (ਸੱਚ) ਮੰਣਨਗੇ ਅਤੇ ਅੱਲਾਹ ਵੱਲੋਂ ਬਖ਼ਸ਼ੀਆਂ ਹੋਈਆਂ ਨਿਅਮਤਾਂ ਦੀ ਨਾ - ਸ਼ੁਕਰੀ ਕਰਨਗੇ ?

ਇਸ ਆਇਤ ਦੇ ਸਾਰੇ ਅਨੁਵਾਦ ਵੇਖੋ →

وَيَعْبُدُونَ مِن دُونِ ٱللَّهِ مَا لَا يَمْلِكُ لَهُمْ رِزْقًا مِّنَ ٱلسَّمَٰوَٰتِ وَٱلْأَرْضِ شَيْـًٔا وَلَا يَسْتَطِيعُونَ

Punjabi Translation - Arif Haleemਉਹ ਅੱਲਾਹ ਨੂੰ ਛੱਡ ਕੇ ਉਹਨਾਂ ਦੀ ਬੰਦਗੀ ਕਰਦੇ ਹਨ ਜਿਨ੍ਹਾਂ ਨੂੰ ਅਕਾਸ਼ ਤੇ ਧਰਤੀ ’ਚੋਂ ਉਹਨਾਂ ਨੂੰ ਕੁੱਝ ਵੀ ਰਿਜ਼ਕ ਦੇਣ ਦਾ ਕੋਈ ਵੀ ਅਧਿਕਾਰ ਨਹੀਂ ਅਤੇ ਨਾ ਹੀ ਉਹ (ਇਸ ਦੀ) ਸਮਰਥਾ ਰਖਦੇ ਹਨ।

ਇਸ ਆਇਤ ਦੇ ਸਾਰੇ ਅਨੁਵਾਦ ਵੇਖੋ →

فَلَا تَضْرِبُوا۟ لِلَّهِ ٱلْأَمْثَالَ إِنَّ ٱللَّهَ يَعْلَمُ وَأَنتُمْ لَا تَعْلَمُونَ

Punjabi Translation - Arif Haleemਸੋ ਤੁਸੀਂ ਅੱਲਾਹ ਲਈ ਉਦਹਾਰਣਾਂ ਨਾ ਘੜ੍ਹੋ, ਅੱਲਾਹ ਚੰਗੀ ਤਰ੍ਹਾਂ ਜਾਣਦਾ ਹੈ ਤੁਸੀਂ ਨਹੀਂ ਜਾਣਦੇ।

ਇਸ ਆਇਤ ਦੇ ਸਾਰੇ ਅਨੁਵਾਦ ਵੇਖੋ →

ضَرَبَ ٱللَّهُ مَثَلًا عَبْدًا مَّمْلُوكًا لَّا يَقْدِرُ عَلَىٰ شَىْءٍ وَمَن رَّزَقْنَٰهُ مِنَّا رِزْقًا حَسَنًا فَهُوَ يُنفِقُ مِنْهُ سِرًّا وَجَهْرًا هَلْ يَسْتَوُۥنَ ٱلْحَمْدُ لِلَّهِ بَلْ أَكْثَرُهُمْ لَا يَعْلَمُونَ

Punjabi Translation - Arif Haleemਅੱਲਾਹ ਇਕ ਉਦਾਹਰਨ ਦਿੰਦਾ ਹੈ ਕਿ ਇਕ ਗ਼ੁਲਾਮ ਹੈ ਜਿਸ ’ਤੇ ਦੂਜੇ ਦਾ ਅਧਿਕਾਰ ਹੈ ਜਿਹੜਾ ਆਪ ਕੋਈ ਵੀ ਅਧਿਕਾਰ ਨਹੀਂ ਰੱਖਦਾ ਅਤੇ ਇਕ ਉਹ ਵਿਅਕਤੀ ਹੈ ਜਿਸ ਨੂੰ ਅਸੀਂ ਆਪਣੇ ਕੋਲੋਂ ਸੋਹਣੀ ਰੋਜ਼ੀ ਦੇ ਰੱਖੀ ਹੈ ਜਿਸ ਵਿੱਚੋਂ ਉਹ ਲੁਕ-ਛੁਪ ਕੇ ਅਤੇ ਐਲਾਨੀਆ ਖ਼ਰਚ ਕਰਦਾ ਹੈ, ਕੀ ਉਹ ਦੋਵੇਂ ਬਰਾਬਰ ਹੋ ਸਕਦੇ ਹਨ ? ਅੱਲਾਹ ਲਈ ਹੀ ਹਰ ਪ੍ਰਕਾਰ ਦੀ ਵਡਿਆਈ ਹੈ, ਪਰ ਇਹਨਾਂ ਵਿੱਚੋਂ ਬਥੇਰੇ ਲੋਕ ਇਸ ਗੱਲ ਨੂੰ ਨਹੀਂ ਜਾਣਦੇ।

ਇਸ ਆਇਤ ਦੇ ਸਾਰੇ ਅਨੁਵਾਦ ਵੇਖੋ →

وَضَرَبَ ٱللَّهُ مَثَلًا رَّجُلَيْنِ أَحَدُهُمَآ أَبْكَمُ لَا يَقْدِرُ عَلَىٰ شَىْءٍ وَهُوَ كَلٌّ عَلَىٰ مَوْلَىٰهُ أَيْنَمَا يُوَجِّههُّ لَا يَأْتِ بِخَيْرٍ هَلْ يَسْتَوِى هُوَ وَمَن يَأْمُرُ بِٱلْعَدْلِ وَهُوَ عَلَىٰ صِرَٰطٍ مُّسْتَقِيمٍ

Punjabi Translation - Arif Haleemਅੱਲਾਹ ਦੋ ਵਿਅਕਤੀਆਂ ਦੀ ਇਕ ਹੋਰ ਮਿਸਾਲ ਦਿੰਦਾ ਹੈ ਕਿ ਇਹਨਾਂ ਵਿੱਚੋਂ ਇਕ ਗੂੰਗਾ ਹੈ। ਉਹ ਕਿਸੇ ਕੰਮ ਦੇ ਯੋਗ ਨਹੀਂ ਸਗੋਂ ਆਪਣੇ ਮਾਲਿਕ ’ਤੇ ਭਾਰ ਬਣਿਆ ਹੋਇਆ ਹੈ, ਉਹ ਉਸ ਨੂੰ ਜਿੱਥੇ ਵੀ ਭੇਜੇ ਕੋਈ ਭੱਦਰਕਾਰੀ ਨਹੀਂ। ਕੀ ਉਹ ਉਸ ਵਿਅਕਤੀ ਦੇ ਬਰਾਬਰ ਹੋ ਸਕਦਾ ਹੈ, ਜਿਹੜਾ ਹੱਕ ਇਨਸਾਫ਼ ਦਾ ਹੁਕਮ ਦਿੰਦਾ ਹੈ ਅਤੇ ਹੋਵੇ ਵੀ ਸਿੱਧੀ ਰਾਹ ’ਤੇ ?

ਇਸ ਆਇਤ ਦੇ ਸਾਰੇ ਅਨੁਵਾਦ ਵੇਖੋ →

وَلِلَّهِ غَيْبُ ٱلسَّمَٰوَٰتِ وَٱلْأَرْضِ وَمَآ أَمْرُ ٱلسَّاعَةِ إِلَّا كَلَمْحِ ٱلْبَصَرِ أَوْ هُوَ أَقْرَبُ إِنَّ ٱللَّهَ عَلَىٰ كُلِّ شَىْءٍ قَدِيرٌ

Punjabi Translation - Arif Haleemਅਕਾਸ਼ਾਂ ਤੇ ਧਰਤੀ ਦੇ ਗੁਪਤ ਤੱਥਾਂ ਦਾ ਗਿਆਨ ਕੇਵਲ ਅੱਲਾਹ ਕੋਲ ਹੀ ਹੈ ਅਤੇ ਕਿਆਮਤ ਦਾ ਆਉਣਾ ਤਾਂ ਇੰਜ ਹੈ ਜਿਵੇਂ ਅੱਖ ਝਮਕ ਜਾਵੇ ਸਗੋਂ ਇਸ ਤੋਂ ਵੀ ਕੁੱਝ ਘਟ। ਬੇਸ਼ੱਕ ਅੱਲਾਹ ਹਰ ਚੀਜ਼ ’ਤੇ ਕੁਦਰਤ ਰੱਖਦਾ ਹੈ।

ਇਸ ਆਇਤ ਦੇ ਸਾਰੇ ਅਨੁਵਾਦ ਵੇਖੋ →

وَٱللَّهُ أَخْرَجَكُم مِّنۢ بُطُونِ أُمَّهَٰتِكُمْ لَا تَعْلَمُونَ شَيْـًٔا وَجَعَلَ لَكُمُ ٱلسَّمْعَ وَٱلْأَبْصَٰرَ وَٱلْأَفْـِٔدَةَ لَعَلَّكُمْ تَشْكُرُونَ

Punjabi Translation - Arif Haleemਅੱਲਾਹ ਨੇ ਤੁਹਾਨੂੰ ਤੁਹਾਡੀਆਂ ਮਾਵਾਂ ਦੇ ਗਰਭਾਂ ’ਚੋਂ ਇਸ ਹਾਲ ਵਿਚ ਪੈਦਾ ਕੀਤਾ ਕਿ ਤੁਸੀਂ ਕੁੱਝ ਵੀ ਨਹੀਂ ਸੀ ਜਾਣਦੇ। ਉਸੇ ਨੇ ਤੁਹਾਡੇ ਕੰਨ, ਅੱਖਾਂ ਤੇ ਦਿਲ ਬਣਾਏ ਤਾਂ ਜੋ ਤੁਸੀਂ ਸ਼ੁਕਰਗੁਜ਼ਾਰ ਹੋਵੋ।

ਇਸ ਆਇਤ ਦੇ ਸਾਰੇ ਅਨੁਵਾਦ ਵੇਖੋ →

أَلَمْ يَرَوْا۟ إِلَى ٱلطَّيْرِ مُسَخَّرَٰتٍ فِى جَوِّ ٱلسَّمَآءِ مَا يُمْسِكُهُنَّ إِلَّا ٱللَّهُ إِنَّ فِى ذَٰلِكَ لَـَٔايَٰتٍ لِّقَوْمٍ يُؤْمِنُونَ

Punjabi Translation - Arif Haleemਕੀ ਇਹ ਲੋਕ ਪੰਛੀਆਂ ਨੂੰ ਨਹੀਂ ਵੇਖਦੇ ਜਿਹੜੇ ਅਕਾਸ਼ ਮੰਡਲ ਵਿਚ ਰੱਬੀ ਹੁਕਮ ਨਾਲ ਬੱਧੇ ਹੋੲ ਹਨ। ਅੱਲਾਹ ਤੋਂ ਛੁੱਟ ਹੋਰ ਕੋਈ ਇਹਨਾਂ ਨੂੰ ਥੰਮਣ ਵਾਲਾ ਨਹੀਂ। ਬੇਸ਼ੱਕ ਇਸ ਵਿਚ ਈਮਾਨ ਲਿਆਉਣ ਵਾਲਿਆਂ ਲਈ ਵੱਡੀਆਂ ਨਿਸ਼ਾਨੀਆਂ ਹਨ।

ਇਸ ਆਇਤ ਦੇ ਸਾਰੇ ਅਨੁਵਾਦ ਵੇਖੋ →

وَٱللَّهُ جَعَلَ لَكُم مِّنۢ بُيُوتِكُمْ سَكَنًا وَجَعَلَ لَكُم مِّن جُلُودِ ٱلْأَنْعَٰمِ بُيُوتًا تَسْتَخِفُّونَهَا يَوْمَ ظَعْنِكُمْ وَيَوْمَ إِقَامَتِكُمْ وَمِنْ أَصْوَافِهَا وَأَوْبَارِهَا وَأَشْعَارِهَآ أَثَٰثًا وَمَتَٰعًا إِلَىٰ حِينٍ

Punjabi Translation - Arif Haleemਅੱਲਾਹ ਨੇ ਤੁਹਾਡੇ ਲਈ ਤੁਹਾਡੇ ਘਰਾਂ ਨੂੰ ਵੱਸਣ ਦੀ ਥਾਂ ਬਣਾਈ ਅਤੇ ਉਸੇ ਨੇ ਤੁਹਾਡੇ ਲਈ ਜਾਨਵਰਾਂ ਦੀਆਂ ਖੱਲਾਂ ਤੋਂ ਅਜਿਹੇ ਘਰ ਬਣਾਏ ਜਿਹੜੇ ਤੁਹਾਨੂੰ ਸਫ਼ਰ ਵਿਚ ਵੀ ਤੇ ਠਹਿਰਣ ਦੇ ਸਮੇਂ ਵੀ ਹੋਲੇ ਜਾਪਦੇ ਹਨ ਅਤੇ ਉਹਨਾਂ (ਜਾਨਵਰਾਂ ਦੀਆਂ) ਉੱਨਾਂ, ਜੱਤਾਂ ਤੇ ਖੱਲਾਂ ਤੋਂ ਤੁਸੀਂ ਹੋਰ ਵੀ ਬਥੇਰੀਆਂ ਘਰੇਲੂ ਚੀਜ਼ਾਂ ਬਣਾਉਂਦੇ ਹੋ, ਜਿਹੜੀਆਂ ਜੀਵਨ ਦੇ ਨਿਸ਼ਚਿਤ ਸਮੇਂ ਤੀਕ ਤੁਹਾਨੂੰ ਲਾਭ ਦਿੰਦੀਆਂ ਹਨ।

ਇਸ ਆਇਤ ਦੇ ਸਾਰੇ ਅਨੁਵਾਦ ਵੇਖੋ →

وَٱللَّهُ جَعَلَ لَكُم مِّمَّا خَلَقَ ظِلَٰلًا وَجَعَلَ لَكُم مِّنَ ٱلْجِبَالِ أَكْنَٰنًا وَجَعَلَ لَكُمْ سَرَٰبِيلَ تَقِيكُمُ ٱلْحَرَّ وَسَرَٰبِيلَ تَقِيكُم بَأْسَكُمْ كَذَٰلِكَ يُتِمُّ نِعْمَتَهُۥ عَلَيْكُمْ لَعَلَّكُمْ تُسْلِمُونَ

Punjabi Translation - Arif Haleemਅੱਲਾਹ ਨੇ ਹੀ ਤੁਹਾਡੇ ਲਈ ਆਪਣੀਆਂ ਬਣਾਈਆਂ ਹੋਈਆਂ ਚੀਜ਼ਾਂ ਤੋਂ ਪਰਛਾਵੇਂ ਬਣਾਏ ਅਤੇ ਤੁਹਾਡੇ ਲੁਕਣ ਛਿੱਪਣ ਲਈ ਪਹਾੜਾਂ ਵਿਚ ਖੋਹਾਂ (ਗਾਰਾਂ) ਬਣਾਈਆਂ ਅਤੇ ਤੁਹਾਡੇ ਲਈ ਅਜਿਹੇ ਕੁੜਤੇ ਬਣਾਏ ਜਿਹੜੇ ਤੁਹਾਨੂੰ ਗਰਮੀਂ ਤੋਂ ਬਚਾਉਂਦੇ ਹਨ ਅਤੇ ਅਜਿਹੇ ਕੁੜਤੇ (ਭਾਵ ਜ਼ੱਰਾ-ਬਕਤਰ) ਬਣਾਏ ਜਿਹੜੇ ਯੁੱਧ ਵਿਚ ਤੁਹਾਡੀ ਰੱਖਿਆ ਕਰਦੇ ਹਨ। ਇਸੇ ਤਰ੍ਹਾਂ ਉਹ ਤੁਹਾਡੇ ’ਤੇ ਆਪਣੀਆਂ ਨਿਅਮਤਾਂ ਦੀ ਪੂਰਤੀ ਕਰਦਾ ਹੈ। ਤਾਂ ਜੋ ਤੁਸੀਂ ਆਗਿਆਕਾਰੀ ਬਣ ਜਾਓ।

ਇਸ ਆਇਤ ਦੇ ਸਾਰੇ ਅਨੁਵਾਦ ਵੇਖੋ →

فَإِن تَوَلَّوْا۟ فَإِنَّمَا عَلَيْكَ ٱلْبَلَٰغُ ٱلْمُبِينُ

Punjabi Translation - Arif Haleem(ਹੇ ਨਬੀ!) ਜੇ ਫੇਰ ਵੀ ਉਹ (ਰੱਬ ਤੋਂ) ਮੂੰਹ ਮੋੜਦੇ ਹਨ (ਤਾਂ ਮੋੜ ਲੈਣ) ਤਾਂ ਤੁਹਾਡੇ ਜ਼ਿੰਮੇ ਤਾਂ ਕੇਵਲ ਸਪਸ਼ਟ ਰੂਪ ਵਿਚ (ਰੱਬੀ ਆਦੇਸ਼) ਪਹੁੰਚਾਣਾ ਹੀ ਹੈ।

ਇਸ ਆਇਤ ਦੇ ਸਾਰੇ ਅਨੁਵਾਦ ਵੇਖੋ →

يَعْرِفُونَ نِعْمَتَ ٱللَّهِ ثُمَّ يُنكِرُونَهَا وَأَكْثَرُهُمُ ٱلْكَٰفِرُونَ

Punjabi Translation - Arif Haleemਉਹ ਅੱਲਾਹ ਦੀਆਂ ਨਿਅਮਤਾਂ ਨੂੰ ਪਛਾਣਦੇ ਹਨ ਫੇਰ ਵੀ ਉਹਨਾਂ ਦਾ ਇਨਕਾਰ ਕਰ ਰਹੇ ਹਨ। ਸਗੋਂ ਇਹਨਾਂ ਵਿੱਚੋਂ ਬਹੁ-ਗਿਣਤੀ ਨਾ-ਸ਼ੁਕਰਿਆਂ ਦੀ ਹੈ।

ਇਸ ਆਇਤ ਦੇ ਸਾਰੇ ਅਨੁਵਾਦ ਵੇਖੋ →

وَيَوْمَ نَبْعَثُ مِن كُلِّ أُمَّةٍ شَهِيدًا ثُمَّ لَا يُؤْذَنُ لِلَّذِينَ كَفَرُوا۟ وَلَا هُمْ يُسْتَعْتَبُونَ

Punjabi Translation - Arif Haleemਜਦੋਂ (ਕਿਆਮਤ) ਦਿਹਾੜੇ ਅਸੀਂ ਹਰ ਉੱਮਤ (ਸਮੂਦਾਏ) ਵਿੱਚੋਂ ਇਕ ਗਵਾਹ (ਵਜੋਂ ਰਸੂਲ) ਖੜ੍ਹਾ ਕਰਾਂਗੇ, ਫੇਰ ਨਾ ਤਾਂ ਕਾਫ਼ਿਰਾਂ ਨੂੰ (ਬੋਲਣ ਦੀ) ਆਗਿਆ ਦਿੱਤੀ ਜਾਵੇਗੀ ਅਤੇ ਨਾ ਹੀ ਉਹਨਾਂ ਤੋਂ ਤੌਬਾ ਕਰਨ ਦੀ ਮੰਗ ਕੀਤੀ ਜਾਵੇਗਾ।

ਇਸ ਆਇਤ ਦੇ ਸਾਰੇ ਅਨੁਵਾਦ ਵੇਖੋ →

وَإِذَا رَءَا ٱلَّذِينَ ظَلَمُوا۟ ٱلْعَذَابَ فَلَا يُخَفَّفُ عَنْهُمْ وَلَا هُمْ يُنظَرُونَ

Punjabi Translation - Arif Haleemਜਦੋਂ ਉਹ ਜ਼ਾਲਮ ਲੋਕ ਅਜ਼ਾਬ ਵੇਖ ਲੈਣਗੇ ਫੇਰ ਨਾ ਤਾਂ ਉਹਨਾਂ ਦੀ ਸਜ਼ਾ ਨੂੰ ਹੌਲਾ ਕੀਤਾ ਜਾਵੇਗਾ ਤੇ ਨਾ ਹੀ ਕਿਸੇ ਤਰ੍ਹਾਂ ਦੀ ਢਿੱਲ੍ਹ ਹੀ ਦਿੱਤੀ ਜਾਵੇਗੀ।

ਇਸ ਆਇਤ ਦੇ ਸਾਰੇ ਅਨੁਵਾਦ ਵੇਖੋ →

وَإِذَا رَءَا ٱلَّذِينَ أَشْرَكُوا۟ شُرَكَآءَهُمْ قَالُوا۟ رَبَّنَا هَٰٓؤُلَآءِ شُرَكَآؤُنَا ٱلَّذِينَ كُنَّا نَدْعُوا۟ مِن دُونِكَ فَأَلْقَوْا۟ إِلَيْهِمُ ٱلْقَوْلَ إِنَّكُمْ لَكَٰذِبُونَ

Punjabi Translation - Arif Haleemਜਦੋਂ ਮੁਸ਼ਰਿਕ ਲੋਕ ਆਪਣੇ ਥਾਪੇ ਹੋਏ ਸ਼ਰੀਕਾਂ ਨੂੰ ਵੇਖਣਗੇ ਤਾਂ ਆਖਣਗੇ ਕਿ ਹੇ ਸਾਡੇ ਰੱਬਾ! ਇਹੋ ਸਾਡੇ (ਆਪ ਘੜੇ ਹੋਏ ਤੇਰੇ) ਸ਼ਰੀਕ ਹਨ ਜਿਨ੍ਹਾਂ ਨੂੰ ਅਸੀਂ ਤੈਨੂੰ ਛੱਡ ਕੇ ਪੁਕਾਰਿਆ ਕਰਦੇ ਸੀ। ਤਦ ਉਹ (ਸ਼ਰੀਕ) ਉਹਨਾਂ (ਮੁਸ਼ਰਿਕਾਂ) ਦੀ ਗੱਲ ਉਹਨਾਂ ਦੇ ਮੂੰਹ ’ਤੇ ਮਾਰਨਗੇ ਤੇ ਆਖਣਗੇ ਕਿ ਤੁਸੀਂ ਤਾਂ ਉੱਕਾ ਹੀ ਝੂਠ ਬੋਲਦੇ ਹੋ।

ਇਸ ਆਇਤ ਦੇ ਸਾਰੇ ਅਨੁਵਾਦ ਵੇਖੋ →

وَأَلْقَوْا۟ إِلَى ٱللَّهِ يَوْمَئِذٍ ٱلسَّلَمَ وَضَلَّ عَنْهُم مَّا كَانُوا۟ يَفْتَرُونَ

Punjabi Translation - Arif Haleemਉਸ ਦਿਨ ਉਹ ਅੱਲਾਹ ਦੇ ਹਜ਼ੂਰ ਆਪਣੀ ਫ਼ਰਮਾਂਬਰਦਾਰੀ (ਨਿਮਰਤਾ ਸਹਿਤ) ਪੇਸ਼ ਕਰਨਗੇ। ਅਤੇ ਉਹ ਸਾਰੇ (ਝੂਠੇ ਸ਼ਰੀਕ) ਜਿਹੜੇ ਉਹ (ਸੰਸਾਰ ਵਿਚ) ਘੜ੍ਹਿਆ ਕਰਦੇ ਸਨ, ਉਹ ਸਾਰੇ ਵਿਸਰ ਜਾਣਗੇ।

ਇਸ ਆਇਤ ਦੇ ਸਾਰੇ ਅਨੁਵਾਦ ਵੇਖੋ →

ٱلَّذِينَ كَفَرُوا۟ وَصَدُّوا۟ عَن سَبِيلِ ٱللَّهِ زِدْنَٰهُمْ عَذَابًا فَوْقَ ٱلْعَذَابِ بِمَا كَانُوا۟ يُفْسِدُونَ

Punjabi Translation - Arif Haleemਜਿਨ੍ਹਾਂ ਨੇ ਇਨਕਾਰ ਕੀਤਾ ਅਤੇ ਅੱਲਾਹ ਦੇ ਰਾਹ ਤੋਂ ਲੋਕਾਂ ਨੂੰ ਰੋਕਿਆ ਅਸੀਂ ਉਹਨਾਂ ਨੂੰ ਅਜ਼ਾਬ ਹੀ ਅਜ਼ਾਬ ਦਿਆਂਗੇ ਕਿਉਂ ਜੋ ਉਹ ਫ਼ਸਾਦੀ ਸਨ।

ਇਸ ਆਇਤ ਦੇ ਸਾਰੇ ਅਨੁਵਾਦ ਵੇਖੋ →

وَيَوْمَ نَبْعَثُ فِى كُلِّ أُمَّةٍ شَهِيدًا عَلَيْهِم مِّنْ أَنفُسِهِمْ وَجِئْنَا بِكَ شَهِيدًا عَلَىٰ هَٰٓؤُلَآءِ وَنَزَّلْنَا عَلَيْكَ ٱلْكِتَٰبَ تِبْيَٰنًا لِّكُلِّ شَىْءٍ وَهُدًى وَرَحْمَةً وَبُشْرَىٰ لِلْمُسْلِمِينَ

Punjabi Translation - Arif Haleem(ਹੇ ਨਬੀ! ਯਾਦ ਕਰੋ) ਜਿਸ (ਕਿਆਮਤ) ਦਿਹਾੜੇ ਅਸੀਂ ਹਰ ਉੱਮਤ ਵਿੱਚੋਂ ਉਹਨਾਂ ਲਈ ਇਕ ਗਵਾਹ ਖੜਾ ਕਰਾਂਗੇ ਅਤੇ ਤੁਹਾਨੂੰ ਉਹਨਾਂ ਸਭ ਉੱਤੇ ਗਵਾਹ ਬਣਾਵਾਂਗੇ। ਅਸੀਂ ਤੁਹਾਡੇ ’ਤੇ ਹਰ ਚੀਜ਼ ਖੋਲ੍ਹ ਕੇ ਬਿਆਨ ਕਰਨ ਵਾਲੀ ਇਹ ਕਿਤਾਬ ਉਤਾਰੀ ਹੈ, ਜਿਹੜੀ ਮੁਸਲਮਾਨਾਂ ਲਈ ਹਿਦਾਇਤ, ਰਹਿਮਤ ਤੇ ਖ਼ੁਸ਼ਖ਼ਬਰੀ ਹੈ।

ਇਸ ਆਇਤ ਦੇ ਸਾਰੇ ਅਨੁਵਾਦ ਵੇਖੋ →

إِنَّ ٱللَّهَ يَأْمُرُ بِٱلْعَدْلِ وَٱلْإِحْسَٰنِ وَإِيتَآئِ ذِى ٱلْقُرْبَىٰ وَيَنْهَىٰ عَنِ ٱلْفَحْشَآءِ وَٱلْمُنكَرِ وَٱلْبَغْىِ يَعِظُكُمْ لَعَلَّكُمْ تَذَكَّرُونَ

Punjabi Translation - Arif Haleemਬੇਸ਼ੱਕ ਅੱਲਾਹ ਨਿਆਂ, ਉਪਕਾਰ ਤੇ ਸਾਕ ਸੰਬੰਧੀਆਂ ਨੂੰ (ਸਹਾਇਤਾ) ਦੇਣ ਦਾ ਹੁਕਮ ਦਿੰਦਾ ਹੈ[7] ਅਤੇ ਬੁਰਾਈ, ਅਸ਼ਲੀਲਤਾ, ਜ਼ੁਲਮ ਅਤੇ ਵਧੀਕੀ ਤੋਂ ਰੋਕਦਾ ਹੈ। ਉਹ (ਅੱਲਾਹ) ਤੁਹਾਨੂੰ ਨਸੀਹਤ ਕਰਦਾ ਹੈ, ਤਾਂ ਜੋ ਤੁਸੀਂ ਸਿੱਖਿਆ ਪ੍ਰਾਪਤ ਕਰ ਸਕੋਂ।

ਇਸ ਆਇਤ ਦੇ ਸਾਰੇ ਅਨੁਵਾਦ ਵੇਖੋ →

وَأَوْفُوا۟ بِعَهْدِ ٱللَّهِ إِذَا عَٰهَدتُّمْ وَلَا تَنقُضُوا۟ ٱلْأَيْمَٰنَ بَعْدَ تَوْكِيدِهَا وَقَدْ جَعَلْتُمُ ٱللَّهَ عَلَيْكُمْ كَفِيلًا إِنَّ ٱللَّهَ يَعْلَمُ مَا تَفْعَلُونَ

Punjabi Translation - Arif Haleemਅੱਲਾਹ ਨਾਲ ਕੀਤੇ ਵਚਨਾਂ ਨੂੰ ਪੂਰਾ ਕਰੋ ਅਤੇ ਜਦੋਂ ਤੁਸੀਂ ਆਪੋ ਵਿਚ ਪ੍ਰਣ ਕਰੋ ਅਤੇ ਕਸਮਾਂ ਨੂੰ ਪੱਕੀਆਂ ਕਰਨ ਮਗਰੋਂ ਨਾ ਤੋੜੋ। ਜਦ ਕਿ ਤੁਸੀਂ ਅੱਲਾਹ ਨੂੰ ਆਪਣੇ ’ਤੇ ਗਵਾਹ ਬਣਾ ਚੁੱਕੇ ਹੋ। ਜੋ ਵੀ ਤੁਸੀਂ ਕਰਦੇ ਹੋ ਅੱਲਾਹ ਉਸ ਨੂੰ ਭਲੀ-ਭਾਂਤ ਜਾਣਦਾ ਹੈ।

ਇਸ ਆਇਤ ਦੇ ਸਾਰੇ ਅਨੁਵਾਦ ਵੇਖੋ →

وَلَا تَكُونُوا۟ كَٱلَّتِى نَقَضَتْ غَزْلَهَا مِنۢ بَعْدِ قُوَّةٍ أَنكَٰثًا تَتَّخِذُونَ أَيْمَٰنَكُمْ دَخَلًۢا بَيْنَكُمْ أَن تَكُونَ أُمَّةٌ هِىَ أَرْبَىٰ مِنْ أُمَّةٍ إِنَّمَا يَبْلُوكُمُ ٱللَّهُ بِهِۦ وَلَيُبَيِّنَنَّ لَكُمْ يَوْمَ ٱلْقِيَٰمَةِ مَا كُنتُمْ فِيهِ تَخْتَلِفُونَ

Punjabi Translation - Arif Haleemਤੁਸੀਂ ਉਸ ਔਰਤ ਵਾਂਗ ਨਾ ਹੋ ਜਾਓ ਜਿਸ ਨੇ ਆਪਣਾ ਸੂਤ ਮਿਹਨਤ ਨਾਲ ਕੱਤਿਆ ਅਤੇ ਫੇਰ ਆਪੇ ਉਸ ਨੂੰ ਤਾਰ-ਤਾਰ ਕਰ ਛੱਡਿਆ, ਸੋ ਤੁਸੀਂ ਆਪਣੀਆਂ ਕਸਮਾਂ ਨੂੰ ਇਕ ਦੂਜੇ ਨੂੰ ਧੋਖਾ ਦੇਣ ਦਾ ਸਾਧਨ ਨਾ ਬਣਾਓ। ਤਾਂ ਜੋ ਇਕ ਧੜਾ ਦੂਜੇ ਧੜੇ ’ਤੇ ਭਾਰੂ ਹੋ ਜਾਵੇ। ਜਦ ਕਿ ਅੱਲਾਹ ਇਹਨਾਂ (ਕਸਮਾਂ) ਰਾਹੀਂ ਤੁਹਾਨੂੰ ਪਰਖ ਰਿਹਾ ਹੈ ਅਤੇ ਕਿਆਮਤ ਦਿਹਾੜੇ ਜ਼ਰੂਰ ਹੀ ਉਹ ਉਹਨਾਂ ਸਾਰੀਆਂ ਗੱਲਾਂ ਨੂੰ ਸਪਸ਼ਟ ਕਰ ਦੇਵੇਗਾ, ਜਿਨ੍ਹਾਂ ਵਿਚ ਤੁਸੀਂ ਮਤਭੇਦ ਕਰਦੇ ਸਨ।

ਇਸ ਆਇਤ ਦੇ ਸਾਰੇ ਅਨੁਵਾਦ ਵੇਖੋ →

وَلَوْ شَآءَ ٱللَّهُ لَجَعَلَكُمْ أُمَّةً وَٰحِدَةً وَلَٰكِن يُضِلُّ مَن يَشَآءُ وَيَهْدِى مَن يَشَآءُ وَلَتُسْـَٔلُنَّ عَمَّا كُنتُمْ تَعْمَلُونَ

Punjabi Translation - Arif Haleemਜੇ ਅੱਲਾਹ ਚਾਹੁੰਦਾ ਤਾਂ ਤੁਹਾਨੂੰ ਸਭ ਨੂੰ ਇਕ ਹੀ ਉੱਮਤ (ਗਰੂਹ) ਬਣਾ ਦਿੰਦਾ ਪਰ ਉਹ ਜਿਸ ਨੂੰ ਚਾਹੁੰਦਾ ਹੈ ਕੁਰਾਹੇ ਪਾਉਂਦਾ ਹੈ ਅਤੇ ਜਿਸ ਨੂੰ ਚਾਹੁੰਦਾ ਹੈ ਹਿਦਾਇਤ ਬਖ਼ਸ਼ ਦਿੰਦਾ ਹੈ। ਤੁਸੀਂ ਜੋ ਵੀ ਕਰ ਰਹੇ ਹੋ ਉਸ ਪ੍ਰਤੀ ਜ਼ਰੂਰ ਹੀ ਪੁੱਛ-ਗਿੱਛ ਹੋਵੇਗੀ।

ਇਸ ਆਇਤ ਦੇ ਸਾਰੇ ਅਨੁਵਾਦ ਵੇਖੋ →

وَلَا تَتَّخِذُوٓا۟ أَيْمَٰنَكُمْ دَخَلًۢا بَيْنَكُمْ فَتَزِلَّ قَدَمٌۢ بَعْدَ ثُبُوتِهَا وَتَذُوقُوا۟ ٱلسُّوٓءَ بِمَا صَدَدتُّمْ عَن سَبِيلِ ٱللَّهِ وَلَكُمْ عَذَابٌ عَظِيمٌ

Punjabi Translation - Arif Haleemਤੁਸੀਂ ਆਪਣੀਆਂ ਕਸਮਾਂ ਨੂੰ ਆਪੋ ਵਿਚ ਇਕ ਦੂਜੇ ਨੂੰ ਧੋਖਾ ਦੇਣ ਦਾ ਸਾਧਨ ਨਾ ਬਣਾਓ ਕਿ ਇਸਲਾਮ ’ਤੇ ਕਿਸੇ ਦਾ ਪੈਰ ਜੰਮ ਜਾਣ ਮਗਰੋਂ ਤਿਲਕ ਜਾਵੇ ਫੇਰ ਤੁਹਾਨੂੰ (ਸੰਸਾਰ ਵਿਚ) ਕਰੜੀ ਸਜ਼ਾ ਭੁਗਤਨੀ ਪਵੇਗੀ ਅਤੇ ਪਰਲੋਕ ਵਿਚ ਤੁਹਾਡੇ ਲਈ ਕਰੜੀ ਸਜ਼ਾ ਹੋਵੇਗੀ। ਕਿਉਂ ਜੋ ਤੁਸੀਂ (ਉਸ ਨੂੰ) ਰਾਹ ਤੋਂ ਰੋਕਿਆ ਸੀ।

ਇਸ ਆਇਤ ਦੇ ਸਾਰੇ ਅਨੁਵਾਦ ਵੇਖੋ →

وَلَا تَشْتَرُوا۟ بِعَهْدِ ٱللَّهِ ثَمَنًا قَلِيلًا إِنَّمَا عِندَ ٱللَّهِ هُوَ خَيْرٌ لَّكُمْ إِن كُنتُمْ تَعْلَمُونَ

Punjabi Translation - Arif Haleemਤੁਸੀਂ ਅੱਲਾਹ ਨਾਲ ਕੀਤੀਆਂ ਸੰਧੀਆਂ ਨੂੰ ਤੁੱਛ ਜਿਹੇ (ਸੰਸਾਰਿਕ) ਲਾਭ ਲਈ ਨਾ ਵੇਚੋ। ਬੇਸ਼ੱਕ ਜੋ (ਬਦਲਾ) ਅੱਲਾਹ ਕੋਲ ਹੈ ਉਹੀਓ ਵਧੀਆ ਹੈ, ਜੇ ਤੁਸੀਂ ਸਮਝੋ।

ਇਸ ਆਇਤ ਦੇ ਸਾਰੇ ਅਨੁਵਾਦ ਵੇਖੋ →

مَا عِندَكُمْ يَنفَدُ وَمَا عِندَ ٱللَّهِ بَاقٍ وَلَنَجْزِيَنَّ ٱلَّذِينَ صَبَرُوٓا۟ أَجْرَهُم بِأَحْسَنِ مَا كَانُوا۟ يَعْمَلُونَ

Punjabi Translation - Arif Haleemਜੋ ਕੁੱਝ ਵੀ ਤੁਹਾਡੇ ਕੋਲ ਹੈ ਉਹ ਸਭ ਮੁਕ ਜਾਣ ਵਾਲਾ ਹੈ ਅਤੇ ਜੋ ਅੱਲਾਹ ਕੋਲ ਹੈ ਉਹੀ ਸਦਾ ਬਾਕੀ ਰਹਿਣ ਵਾਲਾ ਹੈ। ਸਬਰ ਕਰਨ ਵਾਲਿਆਂ ਨੂੰ ਅਸੀਂ (ਅੱਲਾਹ) ਉਹਨਾਂ ਦੇ ਭਲੇ ਕਰਮਾਂ ਦਾ ਬਹੁਤ ਹੀ ਵਧੀਆ ਬਦਲਾ ਦਿਆਂਗੇ।[8]

ਇਸ ਆਇਤ ਦੇ ਸਾਰੇ ਅਨੁਵਾਦ ਵੇਖੋ →

مَنْ عَمِلَ صَٰلِحًا مِّن ذَكَرٍ أَوْ أُنثَىٰ وَهُوَ مُؤْمِنٌ فَلَنُحْيِيَنَّهُۥ حَيَوٰةً طَيِّبَةً وَلَنَجْزِيَنَّهُمْ أَجْرَهُم بِأَحْسَنِ مَا كَانُوا۟ يَعْمَلُونَ

Punjabi Translation - Arif Haleemਜੋ ਵੀ ਵਿਅਕਤੀ ਨੇਕ ਕਰਮ ਕਰੇਗਾ, ਪੁਰਸ਼ ਹੋਵੇ ਜਾਂ ਇਸਤਰੀ, ਪਰ ਹੋਵੇ ਈਮਾਨ ਵਾਲਾ ਤਾਂ ਅਸੀਂ ਉਸ ਨੂੰ ਬਹੁਤ ਹੀ ਪਾਕੀਜ਼ਾ ਜੀਵਨ ਬਤੀਤ ਕਰਾਵਾਂਗੇ ਅਤੇ (ਪਰਲੋਕ ਵਿਚ) ਉਹਨਾਂ ਦੇ ਨੇਕ ਕਰਮਾਂ ਦਾ ਵਧੀਆ ਬਦਲਾ ਵੀ ਉਹਨਾਂ ਨੂੰ ਜ਼ਰੂਰ ਦੇਵਾਂਗੇ।

ਇਸ ਆਇਤ ਦੇ ਸਾਰੇ ਅਨੁਵਾਦ ਵੇਖੋ →

فَإِذَا قَرَأْتَ ٱلْقُرْءَانَ فَٱسْتَعِذْ بِٱللَّهِ مِنَ ٱلشَّيْطَٰنِ ٱلرَّجِيمِ

Punjabi Translation - Arif Haleem(ਹੇ ਮੁਸਲਮਾਨੋ!) ਜਦੋਂ ਤੁਸੀਂ .ਕੁਰਆਨ ਪੜ੍ਹਣ ਲੱਗੋ ਤਾਂ ਫਿਟਕਾਰੇ ਹੋਏ ਸ਼ੈਤਾਨ ਤੋਂ ਬਚਣ ਲਈ ਅੱਲਾਹ ਦੀ ਸ਼ਰਨ ਮੰਗ ਲਿਆ ਕਰੋ।

ਇਸ ਆਇਤ ਦੇ ਸਾਰੇ ਅਨੁਵਾਦ ਵੇਖੋ →

إِنَّهُۥ لَيْسَ لَهُۥ سُلْطَٰنٌ عَلَى ٱلَّذِينَ ءَامَنُوا۟ وَعَلَىٰ رَبِّهِمْ يَتَوَكَّلُونَ

Punjabi Translation - Arif Haleemਈਮਾਨ ਵਾਲਿਆਂ ’ਤੇ ਅਤੇ ਆਪਣੇ ਰੱਬ ’ਤੇ ਭਰੋਸਾ ਕਰਨ ਵਾਲਿਆਂ ’ਤੇ ਉਸ (ਸ਼ੈਤਾਨ) ਦਾ ਉੱਕਾ ਹੀ ਵਸ ਨਹੀਂ ਚਲਦਾ।

ਇਸ ਆਇਤ ਦੇ ਸਾਰੇ ਅਨੁਵਾਦ ਵੇਖੋ →

إِنَّمَا سُلْطَٰنُهُۥ عَلَى ٱلَّذِينَ يَتَوَلَّوْنَهُۥ وَٱلَّذِينَ هُم بِهِۦ مُشْرِكُونَ

Punjabi Translation - Arif Haleemਹਾਂ ਉਸ (ਸ਼ੈਤਾਨ) ਦਾ ਵੱਸ ਤਾਂ ਉਹਨਾਂ ’ਤੇ ਹੀ ਚਲਦਾ ਹੈ ਜਿਹੜੇ ਉਸ ਨੂੰ ਆਪਣਾ ਸਰਪ੍ਰਸਤ ਬਣਾਉਂਦੇ ਹਨ ਅਤੇ ਅੱਲਾਹ ਦਾ ਸ਼ਰੀਕ ਬਣਾਉਂਦੇ ਹਨ।

ਇਸ ਆਇਤ ਦੇ ਸਾਰੇ ਅਨੁਵਾਦ ਵੇਖੋ →

وَإِذَا بَدَّلْنَآ ءَايَةً مَّكَانَ ءَايَةٍ وَٱللَّهُ أَعْلَمُ بِمَا يُنَزِّلُ قَالُوٓا۟ إِنَّمَآ أَنتَ مُفْتَرٍۭ بَلْ أَكْثَرُهُمْ لَا يَعْلَمُونَ

Punjabi Translation - Arif Haleemਜਦੋਂ ਅਸੀਂ ਇਕ ਆਇਤ ਦੀ ਥਾਂ ਦੂਜੀ ਆਇਤ ਉਤਾਰਦੇ ਹਾਂ ਜਦੋਂ ਕਿ ਅੱਲਾਹ ਜੋ ਵੀ ਉਤਾਰਦਾ ਹੈ ਉਸ ਨੂੰ ਭਲੀ-ਭਾਂਤ ਜਾਣਦਾ ਹੈ, ਫੇਰ ਉਹ (ਕਾਫ਼ਿਰ) ਆਖਦੇ ਹਨ ਕਿ (ਹੇ ਮੁਹੰਮਦ!) ਇਹ ਸਭ ਤੂੰ ਹੀ ਘੜ੍ਹਦਾ ਹੈ। ਅਸਲ ਵਿਚ ਇਹਨਾਂ ਵਿੱਚੋਂ ਵਧੇਰੇ ਕੁੱਝ ਜਾਣਦੇ ਹੀ ਨਹੀਂ।

ਇਸ ਆਇਤ ਦੇ ਸਾਰੇ ਅਨੁਵਾਦ ਵੇਖੋ →

قُلْ نَزَّلَهُۥ رُوحُ ٱلْقُدُسِ مِن رَّبِّكَ بِٱلْحَقِّ لِيُثَبِّتَ ٱلَّذِينَ ءَامَنُوا۟ وَهُدًى وَبُشْرَىٰ لِلْمُسْلِمِينَ

Punjabi Translation - Arif Haleem(ਹੇ ਨਬੀ!) ਆਖ ਦਿਓ ਕਿ ਇਸ (.ਕੁਰਆਨ) ਨੂੰ ਪਵਿੱਤਰ ਰੂਹ (ਜਿਬਰਾਈਲ) ਨੇ ਤੁਹਾਡੇ ਰੱਬ ਵੱਲੋਂ ਹੱਕ-ਸੱਚ ਨਾਲ ਉਤਾਰਿਆ ਗਿਆ ਹੈ, ਤਾਂ ਜੋ ਅੱਲਾਹ ਈਮਾਨ ਵਾਲਿਆਂ ਦੇ ਪੈਰਾਂ ਨੂੰ ਜਮਾਈਂ ਰੱਖੇ, ਇਸ ਵਿਚ ਆਗਿਆਕਾਰੀਆਂ ਲਈ ਰਾਹ-ਨੁਮਾਈ ਅਤੇ ਖ਼ੁਸ਼ਖ਼ਬਰੀ ਹੈ।

ਇਸ ਆਇਤ ਦੇ ਸਾਰੇ ਅਨੁਵਾਦ ਵੇਖੋ →

وَلَقَدْ نَعْلَمُ أَنَّهُمْ يَقُولُونَ إِنَّمَا يُعَلِّمُهُۥ بَشَرٌ لِّسَانُ ٱلَّذِى يُلْحِدُونَ إِلَيْهِ أَعْجَمِىٌّ وَهَٰذَا لِسَانٌ عَرَبِىٌّ مُّبِينٌ

Punjabi Translation - Arif Haleemਅਸੀਂ ਚੰਗੀ ਤਰ੍ਹਾਂ ਜਾਣਦੇ ਹਾਂ ਜੋ ਇਹ ਕਾਫ਼ਿਰ ਆਖਦੇ ਹਨ ਕਿ ਇਸ (ਮੁਹੰਮਦ ਸ:) ਨੂੰ ਤਾਂ ਇਕ ਵਿਅਕਤੀ (.ਕੁਰਆਨ) ਸਿਖਾਉਂਦਾ ਹੈ, ਜਦ ਕਿ ਉਹ ਵਿਅਕਤੀ ਜਿਸ ਵੱਲ ਇਹ ਸੰਕੇਤ ਕਰਦੇ ਹਨ, ਅਜਮੀ ਹੈ (ਭਾਵ ਉਸ ਦੀ ਬੋਲੀ ਅਰਬੀ ਨਹੀਂ)। ਜਦ ਕਿ ਇਹ .ਕੁਰਆਨ ਤਾਂ ਠੇਠ ਅਰਬੀ ਵਿਚ ਹੈ।

ਇਸ ਆਇਤ ਦੇ ਸਾਰੇ ਅਨੁਵਾਦ ਵੇਖੋ →

إِنَّ ٱلَّذِينَ لَا يُؤْمِنُونَ بِـَٔايَٰتِ ٱللَّهِ لَا يَهْدِيهِمُ ٱللَّهُ وَلَهُمْ عَذَابٌ أَلِيمٌ

Punjabi Translation - Arif Haleemਜਿਹੜੇ ਲੋਕੀ ਅੱਲਾਹ ਦੀਆਂ ਆਇਤਾਂ (ਆਦੇਸ਼ਾਂ) ਨੂੰ ਨਹੀਂ ਮੰਨਦੇ, ਉਹਨਾਂ ਨੂੰ ਅੱਲਾਹ ਹਿਦਾਇਤ ਨਹੀਂ ਦਿੰਦਾ ਅਤੇ ਉਹਨਾਂ ਲਈ ਕਰੜਾ ਅਜ਼ਾਬ ਹੈ।

ਇਸ ਆਇਤ ਦੇ ਸਾਰੇ ਅਨੁਵਾਦ ਵੇਖੋ →

إِنَّمَا يَفْتَرِى ٱلْكَذِبَ ٱلَّذِينَ لَا يُؤْمِنُونَ بِـَٔايَٰتِ ٱللَّهِ وَأُو۟لَٰٓئِكَ هُمُ ٱلْكَٰذِبُونَ

Punjabi Translation - Arif Haleemਝੂਠ ਤਾਂ ਉਹੀਓ ਲੋਕ ਘੜ੍ਹਦੇ ਹਨ ਜਿਨ੍ਹਾਂ ਨੂੰ ਅੱਲਾਹ ਦੀਆਂ ਆਇਤਾਂ ’ਤੇ ਈਮਾਨ ਨਹੀਂ, ਅਸਲ ਵਿਚ ਝੂਠੇ ਤਾਂ ਇਹੋ ਲੋਕ ਹਨ।

ਇਸ ਆਇਤ ਦੇ ਸਾਰੇ ਅਨੁਵਾਦ ਵੇਖੋ →

مَن كَفَرَ بِٱللَّهِ مِنۢ بَعْدِ إِيمَٰنِهِۦٓ إِلَّا مَنْ أُكْرِهَ وَقَلْبُهُۥ مُطْمَئِنٌّۢ بِٱلْإِيمَٰنِ وَلَٰكِن مَّن شَرَحَ بِٱلْكُفْرِ صَدْرًا فَعَلَيْهِمْ غَضَبٌ مِّنَ ٱللَّهِ وَلَهُمْ عَذَابٌ عَظِيمٌ

Punjabi Translation - Arif Haleemਜਿਹੜਾ ਵਿਅਕਤੀ ਆਪਣੇ ਈਮਾਨ ਲਿਆਉਣ ਮਗਰੋਂ ਵੀ ਅੱਲਾਹ ਨਾਲ ਕੁਫ਼ਰ ਕਰੇ, ਛੁੱਟ ਉਸ ਤੋਂ ਜਿਸ ਨੂੰ ਮਜਬੂਰ ਕੀਤਾ ਜਾਵੇ ਪਰ ਉਸ ਦਾ ਮਨ ਈਮਾਨ ’ਤੇ ਸੰਤੁਸ਼ਟ ਸੀ, ਪਰੰਤੂ ਜਿਹੜੇ ਲੋਕੀ ਖੁੱਲ੍ਹੇ ਦਿਲ ਤੋਂ ਕੁਫ਼ਰ ਕਰਦੇ ਹਨ, ਤਾਂ ਉਹਨਾਂ ’ਤੇ ਅੱਲਾਹ ਦਾ ਕਰੋਪ ਹੈ ਅਤੇ ਉਹਨਾਂ ਲਈ ਬਹੁਤ ਵੱਡਾ ਅਜ਼ਾਬ ਹੈ।

ਇਸ ਆਇਤ ਦੇ ਸਾਰੇ ਅਨੁਵਾਦ ਵੇਖੋ →

ذَٰلِكَ بِأَنَّهُمُ ٱسْتَحَبُّوا۟ ٱلْحَيَوٰةَ ٱلدُّنْيَا عَلَى ٱلْـَٔاخِرَةِ وَأَنَّ ٱللَّهَ لَا يَهْدِى ٱلْقَوْمَ ٱلْكَٰفِرِينَ

Punjabi Translation - Arif Haleemਇਹ ਇਸ ਲਈ ਕਿ ਉਹਨਾਂ ਨੇ ਪਰਲੋਕ (ਆਖ਼ਿਰਤ) ਦੀ ਥਾਂ ਸੰਸਾਰਿਕ ਜੀਵਨ ਨੂੰ ਵਧੇਰੇ ਪਸੰਦ ਕੀਤਾ ਹੈ, ਅੱਲਾਹ ਵੀ ਕਾਫ਼ਿਰਾਂ ਨੂੰ ਸਿੱਧੀ ਰਾਹ ਨਹੀਂ ਵਿਖਾਉਂਦਾ।

ਇਸ ਆਇਤ ਦੇ ਸਾਰੇ ਅਨੁਵਾਦ ਵੇਖੋ →

أُو۟لَٰٓئِكَ ٱلَّذِينَ طَبَعَ ٱللَّهُ عَلَىٰ قُلُوبِهِمْ وَسَمْعِهِمْ وَأَبْصَٰرِهِمْ وَأُو۟لَٰٓئِكَ هُمُ ٱلْغَٰفِلُونَ

Punjabi Translation - Arif Haleemਇਹ ਉਹ ਲੋਕ ਹਨ, ਜਿਨ੍ਹਾਂ ਦੇ ਦਿਲਾਂ (ਭਾਵ ਅਕਲਾਂ) ’ਤੇ, ਕੰਨਾਂ ’ਤੇ ਅਤੇ ਅੱਖਾਂ ’ਤੇ ਅੱਲਾਹ ਨੇ ਮੋਹਰ ਲਾ ਛੱਡੀ ਹੈ ਅਤੇ ਇਹ ਗਫ਼ਲਤ ਵਿਚ ਪਏ ਹੋਏ ਹਨ।

ਇਸ ਆਇਤ ਦੇ ਸਾਰੇ ਅਨੁਵਾਦ ਵੇਖੋ →

لَا جَرَمَ أَنَّهُمْ فِى ٱلْـَٔاخِرَةِ هُمُ ٱلْخَٰسِرُونَ

Punjabi Translation - Arif Haleemਕੁੱਝ ਵੀ ਸ਼ੱਕ ਨਹੀਂ ਕਿ ਇਹੋ ਲੋਕ ਆਖ਼ਿਰਤ ਵਿਚ ਘਾਟੇ ਵਿਚ ਰਹਿਣਗੇ।

ਇਸ ਆਇਤ ਦੇ ਸਾਰੇ ਅਨੁਵਾਦ ਵੇਖੋ →

ثُمَّ إِنَّ رَبَّكَ لِلَّذِينَ هَاجَرُوا۟ مِنۢ بَعْدِ مَا فُتِنُوا۟ ثُمَّ جَٰهَدُوا۟ وَصَبَرُوٓا۟ إِنَّ رَبَّكَ مِنۢ بَعْدِهَا لَغَفُورٌ رَّحِيمٌ

Punjabi Translation - Arif Haleem(ਹੇ ਨਬੀ!) ਬੇਸ਼ੱਕ ਤੁਹਾਡਾ ਰੱਬ ਉਹਨਾਂ ਲੋਕਾਂ ਲਈ ਅਤਿ ਮਿਹਰਬਾਨ ਹੈ ਜਿਨ੍ਹਾਂ ਨੇ ਅਜ਼ਮਾਇਸ਼ ਵਿਚ ਪੈਣ ਮਗਰੋਂ ਹਿਜਰਤ ਕੀਤੀ, ਫੇਰ ਜਿਹਾਦ (ਸੰਘਰਸ਼) ਕੀਤਾ ਅਤੇ ਧੀਰਜ ਤੋਂ ਕੰਮ ਲਿਆ। ਬੇਸ਼ੱਕ ਤੁਹਾਡਾ ਰੱਬ ਇਹਨਾਂ ਅਜ਼ਮਾਇਸ਼ਾਂ ਤੋਂ ਬਾਅਦ ਲੋਕਾਂ ਲਈ ਬਖ਼ਸ਼ਣਹਾਰ ਤੇ ਮਿਹਰਬਾਨ ਹੈ।

ਇਸ ਆਇਤ ਦੇ ਸਾਰੇ ਅਨੁਵਾਦ ਵੇਖੋ →

يَوْمَ تَأْتِى كُلُّ نَفْسٍ تُجَٰدِلُ عَن نَّفْسِهَا وَتُوَفَّىٰ كُلُّ نَفْسٍ مَّا عَمِلَتْ وَهُمْ لَا يُظْلَمُونَ

Punjabi Translation - Arif Haleemਜਦੋਂ ਹਰੇਕ ਪ੍ਰਾਣੀ ਆਪਣੇ ਆਪ ਨੂੰ ਬਚਾਉਣ ਲਈ ਲੜਦਾ ਝਗੜਦਾ ਹੋਵੇਗਾ ਅਤੇ ਹਰ ਵਿਅਕਤੀ ਨੂੰ ਉਸ ਦੇ ਕੀਤੇ ਕਰਮਾਂ ਦਾ ਪੂਰਾ-ਪੂਰਾ ਬਦਲਾ ਦਿੱਤਾ ਜਾਵੇਗਾ ਅਤੇ ਉਸ ਦਿਨ ਲੋਕਾਂ ਨਾਲ ਭੋਰਾ ਭਰ ਵੀ ਜ਼ੁਲਮ ਨਹੀਂ ਹੋਵੇਗਾ।

ਇਸ ਆਇਤ ਦੇ ਸਾਰੇ ਅਨੁਵਾਦ ਵੇਖੋ →

وَضَرَبَ ٱللَّهُ مَثَلًا قَرْيَةً كَانَتْ ءَامِنَةً مُّطْمَئِنَّةً يَأْتِيهَا رِزْقُهَا رَغَدًا مِّن كُلِّ مَكَانٍ فَكَفَرَتْ بِأَنْعُمِ ٱللَّهِ فَأَذَٰقَهَا ٱللَّهُ لِبَاسَ ٱلْجُوعِ وَٱلْخَوْفِ بِمَا كَانُوا۟ يَصْنَعُونَ

Punjabi Translation - Arif Haleemਅੱਲਾਹ ਇਕ ਬਸਤੀ ਦੀ ਉਦਾਹਰਨ ਦਿੰਦਾ ਹੈ, ਜਿਹੜੀ ਅਮਨ-ਚੈਨ ਨਾਲ ਰਹਿ ਰਹੀ ਸੀ। ਉਸ ਦਾ ਰਿਜ਼ਕ ਉਸ ਦੇ ਕੋਲ ਹਰ ਥਾਂ ਤੋਂ ਬੁਹਲਤਾ ਨਾਲ ਪਹੁੰਚ ਰਿਹਾ ਸੀ ਫੇਰ ਉਸ (ਦੇ ਵਸਨੀਕਾਂ) ਨੇ ਅੱਲਾਹ ਦੀਆਂ ਨਿਅਮਤਾਂ ਦੀ ਨਾ-ਸ਼ੁਕਰੀ ਕੀਤੀ[9] ਤਾਂ ਅੱਲਾਹ ਨੇ ਉਹਨਾਂ ਦੀਆਂ ਕਰਤੂਤਾਂ ਕਾਰਨ ਉਹਨਾਂ ’ਤੇ ਭੁੱਖ ਤੇ ਡਰ ਦੀ ਮੁਸੀਬਤ ਪਾ ਛੱਡੀ ਹੈ।

ਇਸ ਆਇਤ ਦੇ ਸਾਰੇ ਅਨੁਵਾਦ ਵੇਖੋ →

وَلَقَدْ جَآءَهُمْ رَسُولٌ مِّنْهُمْ فَكَذَّبُوهُ فَأَخَذَهُمُ ٱلْعَذَابُ وَهُمْ ظَٰلِمُونَ

Punjabi Translation - Arif Haleemਉਹਨਾਂ ਕੋਲ ਉਹਨਾਂ ਵਿੱਚੋਂ ਹੀ ਇਕ ਰਸੂਲ ਆਇਆ ਪਰ ਉਹਨਾਂ ਨੇ ਉਸ ਨੂੰ ਝੁਠਲਾਇਆ, ਸੋ ਉਹਨਾਂ ਨੂੰ ਅਜ਼ਾਬ ਨੇ ਆ ਦੱਬਇਆ, ਅਸਲ ਵਿਚ ਉਹ ਜ਼ਾਲਮ ਹੀ ਸਨ।

ਇਸ ਆਇਤ ਦੇ ਸਾਰੇ ਅਨੁਵਾਦ ਵੇਖੋ →

فَكُلُوا۟ مِمَّا رَزَقَكُمُ ٱللَّهُ حَلَٰلًا طَيِّبًا وَٱشْكُرُوا۟ نِعْمَتَ ٱللَّهِ إِن كُنتُمْ إِيَّاهُ تَعْبُدُونَ

Punjabi Translation - Arif Haleemਜੋ ਵੀ ਹਲਾਲ ਤੇ ਪਾਕੀਜ਼ਾ ਰੋਜ਼ੀ ਤੁਹਾਨੂੰ ਅੱਲਾਹ ਨੇ ਦਿੱਤੀ ਹੋਈ ਹੈ ਉਸ ਨੂੰ ਖਾਓ।[10] ਜੇ ਤੁਸੀਂ ਉਸੇ ਦੀ ਬੰਦਗੀ ਕਰਦੇ ਹੋ ਤਾਂ ਅੱਲਾਹ ਦੀਆਂ ਨਿਅਮਤਾਂ ਦਾ ਸ਼ੁਕਰ ਅਦਾ ਕਰੋ।

ਇਸ ਆਇਤ ਦੇ ਸਾਰੇ ਅਨੁਵਾਦ ਵੇਖੋ →

إِنَّمَا حَرَّمَ عَلَيْكُمُ ٱلْمَيْتَةَ وَٱلدَّمَ وَلَحْمَ ٱلْخِنزِيرِ وَمَآ أُهِلَّ لِغَيْرِ ٱللَّهِ بِهِۦ فَمَنِ ٱضْطُرَّ غَيْرَ بَاغٍ وَلَا عَادٍ فَإِنَّ ٱللَّهَ غَفُورٌ رَّحِيمٌ

Punjabi Translation - Arif Haleemਤੁਹਾਡੇ ਲਈ ਕੇਵਲ ਮੁਰਦਾਰ, ਖ਼ੂਨ, ਸੂਰ ਦਾ ਮਾਸ ਅਤੇ ਜਿਸ ਚੀਜ਼ ’ਤੇ ਅੱਲਾਹ ਤੋਂ ਛੁੱਟ ਕਿਸੇ ਹੋਰ ਦਾ ਨਾਂ ਲਿਆ ਗਿਆ ਹੋਵੇ, ਹਰਾਮ ਕੀਤਾ ਹੈ। ਜੇ ਕੋਈ ਵਿਅਕਤੀ ਭੁੱਖ ਤੋਂ ਮਜਬੂਰ ਹੋ ਜਾਵੇ, ਜਦ ਕਿ ਉਹ ਰੱਬ ਦਾ ਬਾਗ਼ੀ ਨਾ ਹੋਵੇ ਤੇ ਨਾ ਉਹ ਆਪ ਚਾਹੁੰਦਾ ਹੋਵੇ ਅਤੇ ਨਾ ਹੀ ਹੱਦੋਂ ਟੱਪਣ ਵਾਲਾ ਹੋਵੇ ਤਾਂ ਅੱਲਾਹ ਉਹਨਾਂ ਬੇਵਸ ਲੋਕਾਂ ਦੀਆਂ ਭੁੱਲਾਂ ਲਈ ਬਖ਼ਸ਼ਣਹਾਰ ਤੇ ਰਹਿਮ ਕਰਨ ਵਾਲਾ ਹੈ।

ਇਸ ਆਇਤ ਦੇ ਸਾਰੇ ਅਨੁਵਾਦ ਵੇਖੋ →

وَلَا تَقُولُوا۟ لِمَا تَصِفُ أَلْسِنَتُكُمُ ٱلْكَذِبَ هَٰذَا حَلَٰلٌ وَهَٰذَا حَرَامٌ لِّتَفْتَرُوا۟ عَلَى ٱللَّهِ ٱلْكَذِبَ إِنَّ ٱلَّذِينَ يَفْتَرُونَ عَلَى ٱللَّهِ ٱلْكَذِبَ لَا يُفْلِحُونَ

Punjabi Translation - Arif Haleemਕਿਸੇ ਵੀ ਚੀਜ਼ ਨੂੰ ਆਪਣੀ ਜ਼ੁਬਾਨ ਤੋਂ ਐਵੇਂ ਹੀ ਝੂਠ ਨਾ ਕਹਿ ਦਿਆ ਕਰੋ ਕਿ ਇਹ ਹਲਾਲ ਹੈ ਅਤੇ ਇਹ ਹਰਾਮ, ਇਹ ਕਹਿ ਕੇ ਅੱਲਾਹ ’ਤੇ ਝੂਠ ਨਾ ਲਾਓ। ਯਾਦ ਰੱਖੋ ਕਿ ਅੱਲਾਹ ’ਤੇ ਝੂਠ ਲਾਉਣ ਵਾਲਾ ਸਫ਼ਲਤਾ ਤੋਂ ਵਾਂਝਾ ਹੀ ਰਹਿੰਦਾ ਹੈ।

ਇਸ ਆਇਤ ਦੇ ਸਾਰੇ ਅਨੁਵਾਦ ਵੇਖੋ →

مَتَٰعٌ قَلِيلٌ وَلَهُمْ عَذَابٌ أَلِيمٌ

Punjabi Translation - Arif Haleemਇਹਨਾਂ (ਗੱਲਾਂ) ਦਾ ਲਾਭ ਬਹੁਤ ਥੋੜ੍ਹਾ ਹੁੰਦਾ ਹੈ ਪਰ ਇਹਨਾਂ ਦਾ ਅਜ਼ਾਬ ਬੜਾ ਹੀ ਕਰੜਾ ਹੁੰਦਾ ਹੈ।

ਇਸ ਆਇਤ ਦੇ ਸਾਰੇ ਅਨੁਵਾਦ ਵੇਖੋ →

وَعَلَى ٱلَّذِينَ هَادُوا۟ حَرَّمْنَا مَا قَصَصْنَا عَلَيْكَ مِن قَبْلُ وَمَا ظَلَمْنَٰهُمْ وَلَٰكِن كَانُوٓا۟ أَنفُسَهُمْ يَظْلِمُونَ

Punjabi Translation - Arif Haleemਯਹੂਦੀਆਂ ਲਈ ਅਸੀਂ ਜੋ ਕੁੱਝ ਹਰਾਮ ਕੀਤਾ ਸੀ ਉਹ ਅਸੀਂ ਤੁਹਾਨੂੰ ਪਹਿਲਾਂ ਹੀ ਦੱਸ ਚੁੱਕੇ ਹਾਂ, ਅਸੀਂ ਉਹਨਾਂ ’ਤੇ ਕੋਈ ਜ਼ੁਲਮ ਨਹੀਂ ਸੀ ਕੀਤਾ, ਸਗੋਂ ਉਹਨਾਂ ਨੇ ਆਪੋ ਹੀ ਆਪਣੇ ’ਤੇ ਜ਼ੁਲਮ ਕੀਤਾ ਸੀ।

ਇਸ ਆਇਤ ਦੇ ਸਾਰੇ ਅਨੁਵਾਦ ਵੇਖੋ →

ثُمَّ إِنَّ رَبَّكَ لِلَّذِينَ عَمِلُوا۟ ٱلسُّوٓءَ بِجَهَٰلَةٍ ثُمَّ تَابُوا۟ مِنۢ بَعْدِ ذَٰلِكَ وَأَصْلَحُوٓا۟ إِنَّ رَبَّكَ مِنۢ بَعْدِهَا لَغَفُورٌ رَّحِيمٌ

Punjabi Translation - Arif Haleemਜਿਹੜਾ ਵੀ ਕੋਈ ਅਗਿਆਨਤਾ ਕਾਰਨ ਭੈੜੇ ਕੰਮ ਕਰਦਾ ਹੈ ਪਰ (ਗਿਆਨ ਆਉਣ ’ਤੇ) ਤੌਬਾ ਕਰ ਲਵੇ ਅਤੇ ਆਪਣਾ ਸੁਧਾਰ ਵੀ ਕਰ ਲਵੇ ਤਾਂ ਤੁਹਾਡਾ ਪਾਲਣਹਾਰ ਉਹਨਾਂ ਲਈ ਅਤਿ ਬਖ਼ਸ਼ਣਹਾਰ ਅਤੇ ਮਿਹਰਬਾਨ ਹੈ।

ਇਸ ਆਇਤ ਦੇ ਸਾਰੇ ਅਨੁਵਾਦ ਵੇਖੋ →

إِنَّ إِبْرَٰهِيمَ كَانَ أُمَّةً قَانِتًا لِّلَّهِ حَنِيفًا وَلَمْ يَكُ مِنَ ٱلْمُشْرِكِينَ

Punjabi Translation - Arif Haleemਹਕੀਕਤ ਇਹੋ ਹੈ ਕਿ ਇਬਰਾਹੀਮ ਤਾਂ ਆਪ ਹੀ ਇਕ ਉੱਮਤ ਸੀ (ਭਾਵ ਸਾਰੀਆਂ ਉਮੱਤਾਂ ਦਾ ਆਗੂ ਸੀ), ਅੱਲਾਹ ਦਾ ਆਗਿਆਕਾਰੀ ਤੇ ਇਕ ਮੁਖ਼ਲਿਸ ਬੰਦਾ ਸੀ, ਉਹ ਸ਼ਿਰਕ ਕਰਨ ਵਾਲਿਆਂ ਵਿੱਚੋਂ ਨਹੀਂ ਸੀ।

ਇਸ ਆਇਤ ਦੇ ਸਾਰੇ ਅਨੁਵਾਦ ਵੇਖੋ →

شَاكِرًا لِّأَنْعُمِهِ ٱجْتَبَىٰهُ وَهَدَىٰهُ إِلَىٰ صِرَٰطٍ مُّسْتَقِيمٍ

Punjabi Translation - Arif Haleemਉਹ ਅੱਲਾਹ ਦੀਆਂ ਨਿਅਮਤਾਂ ਦਾ ਸ਼ੁਕਰ ਕਰਨ ਵਾਲਾ ਸੀ, ਅੱਲਾਹ ਨੇ ਉਸ ਨੂੰ ਵਿਸ਼ੇਸ਼ ਆਪਣੇ ਲਈ ਚੁਣ ਲਿਆ ਸੀ ਅਤੇ ਉਸ ਨੂੰ ਸਿੱਧੀ ਰਾਹ ਵੀ ਵਿਖਾਈ ਸੀ।[11]

ਇਸ ਆਇਤ ਦੇ ਸਾਰੇ ਅਨੁਵਾਦ ਵੇਖੋ →

وَءَاتَيْنَٰهُ فِى ٱلدُّنْيَا حَسَنَةً وَإِنَّهُۥ فِى ٱلْـَٔاخِرَةِ لَمِنَ ٱلصَّٰلِحِينَ

Punjabi Translation - Arif Haleemਅਸੀਂ ਉਸ ਨੂੰ ਸੰਸਾਰ ਵਿਚ ਵੀ ਭਲਾਈ ਦਿੱਤੀ ਅਤੇ ਉਹ ਆਖ਼ਿਰਤ ਵਿਚ ਵੀ ਨੇਕ ਲੋਕਾਂ ਵਿਚ ਹੀ ਹੋਵੇਗਾ।

ਇਸ ਆਇਤ ਦੇ ਸਾਰੇ ਅਨੁਵਾਦ ਵੇਖੋ →

ثُمَّ أَوْحَيْنَآ إِلَيْكَ أَنِ ٱتَّبِعْ مِلَّةَ إِبْرَٰهِيمَ حَنِيفًا وَمَا كَانَ مِنَ ٱلْمُشْرِكِينَ

Punjabi Translation - Arif Haleem(ਹੇ ਨਬੀ!) ਅਸੀਂ ਤੁਹਾਡੇ ਵੱਲ ਵਹੀ (ਰੱਬੀ ਬਾਣੀ) ਭੇਜੀ ਕਿ ਤੁਸੀਂ ਇਕ ਚਿਤ ਹੋਕੇ ਮਿੱਲਤੇ-ਇਬਰਾਹੀਮ ਦੀ ਪੈਰਵੀ ਕਰੋ, ਜਿਸ ਦਾ ਰੁਖ ਕੇਵਲ ਅੱਲਾਹ ਵੱਲ ਹੀ ਸੀ, ਉਹ ਮੁਸ਼ਰਿਕਾਂ ਵਿੱਚੋਂ ਨਹੀਂ ਸਨ।[12]

ਇਸ ਆਇਤ ਦੇ ਸਾਰੇ ਅਨੁਵਾਦ ਵੇਖੋ →

إِنَّمَا جُعِلَ ٱلسَّبْتُ عَلَى ٱلَّذِينَ ٱخْتَلَفُوا۟ فِيهِ وَإِنَّ رَبَّكَ لَيَحْكُمُ بَيْنَهُمْ يَوْمَ ٱلْقِيَٰمَةِ فِيمَا كَانُوا۟ فِيهِ يَخْتَلِفُونَ

Punjabi Translation - Arif Haleem‘ਸਬਤ’ ਵਾਲੇ ਦਿਨ ਦੀ ਮਹੱਤਤਾ ਤਾਂ ਕੇਵਲ ਉਹਨਾਂ ਲੋਕਾਂ ਲਈ ਨਿਸ਼ਚਿਤ ਕੀਤੀ ਗਈ ਸੀ, ਜਿਨ੍ਹਾਂ ਨੇ ਇਸ ਵਿਚ ਮਤਭੇਦ ਕੀਤਾ ਸੀ। ਬੇਸ਼ੱਕ ਤੁਹਾਡਾ ਰੱਬ ਉਹਨਾਂ ਵਿਚਾਲੇ ਕਿਆਮਤ ਦਿਹਾੜੇ ਨਿਬੇੜਾ ਕਰ ਦੇਵੇਗਾ।

ਇਸ ਆਇਤ ਦੇ ਸਾਰੇ ਅਨੁਵਾਦ ਵੇਖੋ →

ٱدْعُ إِلَىٰ سَبِيلِ رَبِّكَ بِٱلْحِكْمَةِ وَٱلْمَوْعِظَةِ ٱلْحَسَنَةِ وَجَٰدِلْهُم بِٱلَّتِى هِىَ أَحْسَنُ إِنَّ رَبَّكَ هُوَ أَعْلَمُ بِمَن ضَلَّ عَن سَبِيلِهِۦ وَهُوَ أَعْلَمُ بِٱلْمُهْتَدِينَ

Punjabi Translation - Arif Haleemਹੇ ਨਬੀ! ਲੋਕਾਂ ਨੂੰ ਆਪਣੇ ਰੱਬ ਦੇ ਰਸਤੇ ਵੱਲ ਸਮਝਦਾਰੀ ਅਤੇ ਸੋਹਣੇ ਉਪਦੇਸ਼ਾਂ ਰਾਹੀਂ ਬੁਲਾਓ ਅਤੇ ਉਹਨਾਂ ਨਾਲ ਵਧੀਆ ਤੇ ਸੋਹਣੇ ਢੰਗ (ਭਾਵ ਦਲੀਲ) ਨਾਲ ਬਹਿਸ ਕਰੋ। ਤੁਹਾਡਾ ਰੱਬ ਆਪਣੀ ਰਾਹ ਤੋਂ ਭਟਕੇ ਹੋਏ ਲੋਕਾਂ ਨੂੰ ਚੰਗੀ ਤਰ੍ਹਾਂ ਜਾਣਦਾ ਹੈ ਅਤੇ ਉਹ ਸਿੱਧੀ ਰਾਹ ਪਏ ਹੋਏ ਲੋਕਾਂ ਨੂੰ ਵੀ ਜਾਣਦਾ ਹੈ।

ਇਸ ਆਇਤ ਦੇ ਸਾਰੇ ਅਨੁਵਾਦ ਵੇਖੋ →

وَإِنْ عَاقَبْتُمْ فَعَاقِبُوا۟ بِمِثْلِ مَا عُوقِبْتُم بِهِۦ وَلَئِن صَبَرْتُمْ لَهُوَ خَيْرٌ لِّلصَّٰبِرِينَ

Punjabi Translation - Arif Haleemਜੇ ਤੁਸੀਂ ਬਦਲਾ ਲੈਣਾ ਵੀ ਹੋਵੇ ਤਾਂ ਉੱਨਾ ਹੀ ਬਦਲਾ ਲਓ ਜਿੰਨੀ ਤੁਹਾਡੇ ਨਾਲ ਵਧੀਕੀ ਕੀਤੀ ਗਈ ਹੈ,[13] ਪਰ ਜੇ ਤੁਸੀਂ ਸਬਰ ਕਰ ਲਵੋ ਤਾਂ ਸਬਰ ਕਰਨ ਵਾਲਿਆਂ ਲਈ ਇਹੋ ਵਧੀਆ ਗੱਲ ਹੈ।

ਇਸ ਆਇਤ ਦੇ ਸਾਰੇ ਅਨੁਵਾਦ ਵੇਖੋ →

وَٱصْبِرْ وَمَا صَبْرُكَ إِلَّا بِٱللَّهِ وَلَا تَحْزَنْ عَلَيْهِمْ وَلَا تَكُ فِى ضَيْقٍ مِّمَّا يَمْكُرُونَ

Punjabi Translation - Arif Haleemਸੋ ਹੇ ਨਬੀ! ਤੁਸੀਂ ਸਬਰ ਤੋਂ ਕੰਮ ਲਵੋ, ਪਰ ਬਿਨਾਂ ਅੱਲਾਹ ਦੀ ਮਦਦ ਤੋਂ ਤੁਸੀਂ ਸਬਰ ਵੀ ਕਰ ਨਹੀਂ ਕਰ ਸਕਦੇ। ਤੁਸੀਂ ਇਹਨਾਂ (ਇਨਕਾਰੀਆਂ) ਦੀ ਚਿੰਤਾ ਨਾ ਕਰੋ ਅਤੇ ਜੋ ਵੀ ਇਹ ਚਾਲਾਂ ਖੇਡ ਰਹੇ ਹਨ, ਇਹਨਾਂ ਤੋਂ ਦਿਲ ਛੋਟਾ ਨਾ ਕਰੋ।

ਇਸ ਆਇਤ ਦੇ ਸਾਰੇ ਅਨੁਵਾਦ ਵੇਖੋ →

إِنَّ ٱللَّهَ مَعَ ٱلَّذِينَ ٱتَّقَوا۟ وَّٱلَّذِينَ هُم مُّحْسِنُونَ

Punjabi Translation - Arif Haleemਸੱਚ ਜਾਣੋਂ ਕਿ ਅੱਲਾਹ ਪਰਹੇਜ਼ਗਾਰ (ਰੱਬ ਤੋਂ ਡਰਨ ਵਾਲੇ) ਅਤੇ ਨੇਕ ਕੰਮ ਕਰਨ ਵਾਲਿਆਂ ਦੇ ਅੰਗ-ਸੰਗ ਹੀ ਹੈ।[14]

ਇਸ ਆਇਤ ਦੇ ਸਾਰੇ ਅਨੁਵਾਦ ਵੇਖੋ →

Looking for a topic? Try the meaning search — your question is scanned across all 6,236 verses.
ਭਾਸ਼ਾ — 70