ਸੂਰਤ Al-Muddaththir المدثر
56 ਆਇਤਾਂ · ਮੱਕਾ · ਉਤਰਨ ਦਾ ਕ੍ਰਮ 4
بِسْمِ ٱللَّهِ ٱلرَّحْمَٰنِ ٱلرَّحِيمِ يَٰٓأَيُّهَا ٱلْمُدَّثِّرُ
Punjabi Translation - Arif Haleemਹੇ ਕਪੜਾ (ਕੰਬਲ) ਓੜ ਲਪੇਟ ਕੇ ਪੈਣ ਵਾਲੇ!
ਇਸ ਆਇਤ ਦੇ ਸਾਰੇ ਅਨੁਵਾਦ ਵੇਖੋ →
قُمْ فَأَنذِرْ
Punjabi Translation - Arif Haleemਉਠੋ ਅਤੇ (ਲੋਕਾਂ ਨੂੰ) ਡਰਾਓ।
ਇਸ ਆਇਤ ਦੇ ਸਾਰੇ ਅਨੁਵਾਦ ਵੇਖੋ →
وَرَبَّكَ فَكَبِّرْ
Punjabi Translation - Arif Haleemਅਤੇ ਆਪਣੇ ਰੱਬ ਦੀ ਵਡਿਆਈ ਦੀ ਚਰਚਾ ਕਰੋ।
ਇਸ ਆਇਤ ਦੇ ਸਾਰੇ ਅਨੁਵਾਦ ਵੇਖੋ →
وَثِيَابَكَ فَطَهِّرْ
Punjabi Translation - Arif Haleemਅਤੇ ਆਪਣੇ ਕੱਪੜ੍ਹਿਆਂ ਨੂੰ ਪਾਕ-ਸਾਫ਼ ਰੱਖੋ।
ਇਸ ਆਇਤ ਦੇ ਸਾਰੇ ਅਨੁਵਾਦ ਵੇਖੋ →
وَٱلرُّجْزَ فَٱهْجُرْ
Punjabi Translation - Arif Haleemਅਪਵਿੱਤਰਤਾ ਤੋਂ ਦੂਰ ਰਹੋ।
ਇਸ ਆਇਤ ਦੇ ਸਾਰੇ ਅਨੁਵਾਦ ਵੇਖੋ →
وَلَا تَمْنُن تَسْتَكْثِرُ
Punjabi Translation - Arif Haleemਵਧੇਰੇ ਪ੍ਰਾਪਤ ਕਰਨ ਲਈ ਅਹਿਸਾਨ ਨਾ ਕਰੋ।
ਇਸ ਆਇਤ ਦੇ ਸਾਰੇ ਅਨੁਵਾਦ ਵੇਖੋ →
وَلِرَبِّكَ فَٱصْبِرْ
Punjabi Translation - Arif Haleemਅਤੇ ਆਪਣੇ ਰੱਬ ਲਈ ਸਬਰ ਤੋਂ ਕੰਮ ਲਓ।
ਇਸ ਆਇਤ ਦੇ ਸਾਰੇ ਅਨੁਵਾਦ ਵੇਖੋ →
فَإِذَا نُقِرَ فِى ٱلنَّاقُورِ
Punjabi Translation - Arif Haleemਜਦੋਂ ਸੂਰ (ਨਰਸਿੰਘਾ) ਵਜਾਇਆ ਜਾਵੇਗਾ।
ਇਸ ਆਇਤ ਦੇ ਸਾਰੇ ਅਨੁਵਾਦ ਵੇਖੋ →
فَذَٰلِكَ يَوْمَئِذٍ يَوْمٌ عَسِيرٌ
Punjabi Translation - Arif Haleemਤਾਂ ਉਹ ਦਿਹਾੜਾ ਬਹੁਤ ਹੀ ਕਰੜਾ ਹੋਵੇਗਾ।
ਇਸ ਆਇਤ ਦੇ ਸਾਰੇ ਅਨੁਵਾਦ ਵੇਖੋ →
عَلَى ٱلْكَٰفِرِينَ غَيْرُ يَسِيرٍ
Punjabi Translation - Arif Haleemਕਾਫ਼ਿਰਾਂ ਲਈ ਸੋਖਿਆਈ ਨਹੀਂ ਹੋਵੇਗੀ।
ਇਸ ਆਇਤ ਦੇ ਸਾਰੇ ਅਨੁਵਾਦ ਵੇਖੋ →
ذَرْنِى وَمَنْ خَلَقْتُ وَحِيدًا
Punjabi Translation - Arif Haleemਮੈਨੂੰ (ਭਾਵ ਅੱਲਾਹ ਨੂੰ) ਅਤੇ ਉਸ ਵਿਅਕਤੀ ਨੂੰ ਇਕੱਲਾ ਛੱਡ ਦਿਓ ਜਿਸ ਨੂੰ ਮੈਂ ਇਕੱਲਾ ਪੈਦਾ ਕੀਤਾ ਹੈ।
ਇਸ ਆਇਤ ਦੇ ਸਾਰੇ ਅਨੁਵਾਦ ਵੇਖੋ →
وَجَعَلْتُ لَهُۥ مَالًا مَّمْدُودًا
Punjabi Translation - Arif Haleemਉਸ ਨੂੰ ਢੇਰ ਸਾਰਾ ਮਾਲ ਦਿੱਤਾ ਹੈ।
ਇਸ ਆਇਤ ਦੇ ਸਾਰੇ ਅਨੁਵਾਦ ਵੇਖੋ →
وَبَنِينَ شُهُودًا
Punjabi Translation - Arif Haleemਉਸ ਦੇ ਅੰਗ ਸੰਗ ਰਹਿਣ ਵਾਲੇ ਪੁੱਤਰ ਦਿੱਤੇ।
ਇਸ ਆਇਤ ਦੇ ਸਾਰੇ ਅਨੁਵਾਦ ਵੇਖੋ →
وَمَهَّدتُّ لَهُۥ تَمْهِيدًا
Punjabi Translation - Arif Haleemਉਸ ਨੂੰ ਖੁੱਲ੍ਹੀ-ਢੁੱਲ੍ਹੀ ਜੀਵਨ ਸਮੱਗਰੀ (ਭਾਵ ਖ਼ੁਸ਼ਹਾਲੀ) ਨਾਲ ਨਿਵਾਜ਼ਿਆ।
ਇਸ ਆਇਤ ਦੇ ਸਾਰੇ ਅਨੁਵਾਦ ਵੇਖੋ →
ثُمَّ يَطْمَعُ أَنْ أَزِيدَ
Punjabi Translation - Arif Haleemਫੇਰ ਵੀ ਉਹ ਲੋਭ ਕਰਦਾ ਹੈ ਕਿ ਮੈਂ ਉਸ ਨੂੰ ਹੋਰ ਵਧੇਰੇ ਦਿਆਂ।
ਇਸ ਆਇਤ ਦੇ ਸਾਰੇ ਅਨੁਵਾਦ ਵੇਖੋ →
كَلَّآ إِنَّهُۥ كَانَ لِـَٔايَٰتِنَا عَنِيدًا
Punjabi Translation - Arif Haleemਕਦੇ ਵੀ ਨਹੀਂ! ਨਿਰਸੰਦੇਹ, ਉਹ ਸਾਡੀਆਂ ਆਇਤਾਂ ਨਾਲ ਵੈਰ ਰੱਖਦਾ ਹੈ।
ਇਸ ਆਇਤ ਦੇ ਸਾਰੇ ਅਨੁਵਾਦ ਵੇਖੋ →
سَأُرْهِقُهُۥ صَعُودًا
Punjabi Translation - Arif Haleemਛੇਤੀ ਹੀ ਉਸ ਨੂੰ ਮੈਂ (ਭਾਵ ਅੱਲਾਹ) ਇਕ ਕਠਿਨ ਚੜ੍ਹਾਈ ਚੜ੍ਹਾਵਾਂਗਾ।
ਇਸ ਆਇਤ ਦੇ ਸਾਰੇ ਅਨੁਵਾਦ ਵੇਖੋ →
إِنَّهُۥ فَكَّرَ وَقَدَّرَ
Punjabi Translation - Arif Haleemਉਸ ਨੇ ਸੋਚ ਵਿਚਾਰ ਕੀਤਾ ਅਤੇ ਕੁੱਝ ਗੱਲ ਜੋੜ੍ਹਣ ਦਾ ਜਤਨ ਕੀਤਾ।
ਇਸ ਆਇਤ ਦੇ ਸਾਰੇ ਅਨੁਵਾਦ ਵੇਖੋ →
فَقُتِلَ كَيْفَ قَدَّرَ
Punjabi Translation - Arif Haleemਸੋ ਉਹ ਤਾਂ ਮਾਰਿਆ ਜਾਵੇਗਾ, ਉਸ ਨੇ ਕਿਹੋ ਜਿਹੀ ਗੱਲ ਬਣਾਉਣ ਦਾ ਜਤਨ ਕੀਤਾ।
ਇਸ ਆਇਤ ਦੇ ਸਾਰੇ ਅਨੁਵਾਦ ਵੇਖੋ →
ثُمَّ قُتِلَ كَيْفَ قَدَّرَ
Punjabi Translation - Arif Haleemਉਹ ਤਾਂ ਮਾਰਿਆ ਜਾਵੇਗਾ, ਕਿਹੋ ਜਿਹੀ ਗੱਲ ਬਣਾਉਣ ਦਾ ਜਤਨ ਕੀਤਾ।
ਇਸ ਆਇਤ ਦੇ ਸਾਰੇ ਅਨੁਵਾਦ ਵੇਖੋ →
ثُمَّ نَظَرَ
Punjabi Translation - Arif Haleemਫੇਰ ਉਸ ਨੇ ਲੋਕਾਂ ਵੱਲ ਵੇਖਿਆ।
ਇਸ ਆਇਤ ਦੇ ਸਾਰੇ ਅਨੁਵਾਦ ਵੇਖੋ →
ثُمَّ عَبَسَ وَبَسَرَ
Punjabi Translation - Arif Haleemਫੇਰ ਮੱਥੇ ਵੱਟ ਪਾਇਆ ਅਤੇ ਮੂੰਹ ਵਿਗਾੜ੍ਹਿਆ।
ਇਸ ਆਇਤ ਦੇ ਸਾਰੇ ਅਨੁਵਾਦ ਵੇਖੋ →
ثُمَّ أَدْبَرَ وَٱسْتَكْبَرَ
Punjabi Translation - Arif Haleemਫੇਰ ਪਿੱਠ ਫੇਰੀ ਤੇ ਹੰਕਾਰ ਵੀ ਕੀਤਾ।
ਇਸ ਆਇਤ ਦੇ ਸਾਰੇ ਅਨੁਵਾਦ ਵੇਖੋ →
فَقَالَ إِنْ هَٰذَآ إِلَّا سِحْرٌ يُؤْثَرُ
Punjabi Translation - Arif Haleemਫੇਰ ਉਸ ਨੇ ਆਖਿਆ ਇਹ (.ਕੁਰਆਨ) ਤਾਂ ਇਕ ਜਾਦੂ ਹੈ ਜਿਹੜਾ ਪਹਿਲਾਂ ਤੋਂ ਤੁਰਿਆ ਆ ਰਿਹਾ ਹੈ।
ਇਸ ਆਇਤ ਦੇ ਸਾਰੇ ਅਨੁਵਾਦ ਵੇਖੋ →
إِنْ هَٰذَآ إِلَّا قَوْلُ ٱلْبَشَرِ
Punjabi Translation - Arif Haleemਇਹ ਤਾਂ ਕੇਵਲ ਇਕ ਮਨੁੱਖੀ ਬਾਣੀ ਹੈ।
ਇਸ ਆਇਤ ਦੇ ਸਾਰੇ ਅਨੁਵਾਦ ਵੇਖੋ →
سَأُصْلِيهِ سَقَرَ
Punjabi Translation - Arif Haleemਮੈਂ ਛੇਤੀ ਹੀ ਉਸ ਵਿਅਕਤੀ ਨੂੰ ‘ਸਕਰ’ ਵਿਚ ਸੁੱਟ ਦੇਵਾਂਗਾ।[1]
ਇਸ ਆਇਤ ਦੇ ਸਾਰੇ ਅਨੁਵਾਦ ਵੇਖੋ →
وَمَآ أَدْرَىٰكَ مَا سَقَرُ
Punjabi Translation - Arif Haleemਤੁਸੀਂ ਕੀ ਜਾਣੋਂ ਕਿ ਸਕਰ ਕੀ ਹੈ ?
ਇਸ ਆਇਤ ਦੇ ਸਾਰੇ ਅਨੁਵਾਦ ਵੇਖੋ →
لَا تُبْقِى وَلَا تَذَرُ
Punjabi Translation - Arif Haleem(ਇਹ ‘ਸਕਰ’ ਨਰਕ ਹੈ) ਜਿਹੜੀ (ਸ਼ਰੀਰ ਨੂੰ) ਨਾ ਬਾਕੀ ਰੱਖੇਗੀ ਤੇ ਨਾ ਛੱਡੇਗੀ।
ਇਸ ਆਇਤ ਦੇ ਸਾਰੇ ਅਨੁਵਾਦ ਵੇਖੋ →
لَوَّاحَةٌ لِّلْبَشَرِ
Punjabi Translation - Arif Haleemਖੱਲੜੀ ਨੂੰ ਝੁਲਸਾ ਦੇਣ ਵਾਲੀ ਹੈ।
ਇਸ ਆਇਤ ਦੇ ਸਾਰੇ ਅਨੁਵਾਦ ਵੇਖੋ →
عَلَيْهَا تِسْعَةَ عَشَرَ
Punjabi Translation - Arif Haleemਇਸ (ਸਕਰ ਭਾਵ ਨਰਕ) ਉੱਤੇ ਉੱਨੀ (19) ਪਹਿਰੇਦਾਰ ਨਿਯੁਕਤ ਹਨ।
ਇਸ ਆਇਤ ਦੇ ਸਾਰੇ ਅਨੁਵਾਦ ਵੇਖੋ →
وَمَا جَعَلْنَآ أَصْحَٰبَ ٱلنَّارِ إِلَّا مَلَٰٓئِكَةً وَمَا جَعَلْنَا عِدَّتَهُمْ إِلَّا فِتْنَةً لِّلَّذِينَ كَفَرُوا۟ لِيَسْتَيْقِنَ ٱلَّذِينَ أُوتُوا۟ ٱلْكِتَٰبَ وَيَزْدَادَ ٱلَّذِينَ ءَامَنُوٓا۟ إِيمَٰنًا وَلَا يَرْتَابَ ٱلَّذِينَ أُوتُوا۟ ٱلْكِتَٰبَ وَٱلْمُؤْمِنُونَ وَلِيَقُولَ ٱلَّذِينَ فِى قُلُوبِهِم مَّرَضٌ وَٱلْكَٰفِرُونَ مَاذَآ أَرَادَ ٱللَّهُ بِهَٰذَا مَثَلًا كَذَٰلِكَ يُضِلُّ ٱللَّهُ مَن يَشَآءُ وَيَهْدِى مَن يَشَآءُ وَمَا يَعْلَمُ جُنُودَ رَبِّكَ إِلَّا هُوَ وَمَا هِىَ إِلَّا ذِكْرَىٰ لِلْبَشَرِ
Punjabi Translation - Arif Haleemਅਸੀਂ ਫ਼ਰਿਸ਼ਤੇ ਹੀ ਨਰਕ ਦੇ ਪਹਿਰੇਦਾਰ ਬਣਾਏ ਹਨ, ਅਤੇ ਅਸੀਂ ਉਹਨਾਂ ਦੀ ਗਿਣਤੀ ਨੂੰ ਕਾਫ਼ਿਰਾਂ ਲਈ ਅਜ਼ਮਾਇਸ਼ ਬਣਾ ਛੱਡਿਆ ਹੈ, ਤਾਂ ਜੋ ਕਿਤਾਬ ਵਾਲੇ (ਯਹੂਦੀਆਂ ਤੇ ਈਸਾਈਆਂ) ਨੂੰ ਵਿਸ਼ਵਾਸ ਹੋ ਜਾਵੇ ਅਤੇ ਈਮਾਨ ਵਾਲਿਆਂ ਦੇ ਈਮਾਨ ਵਿਚ ਹੋਰ ਵਾਧਾ ਹੋ ਜਾਵੇ, ਕਿਤਾਬ ਵਾਲੇ ਅਤੇ ਈਮਾਨ ਵਾਲੇ ਕਿਸੇ ਸ਼ੱਕ ਵਿਚ ਨਾ ਰਹਿਣ, ਤਾਂ ਜੋ ਦਿਲਾਂ ਦੇ ਰੋਗੀ ਤੇ ਕਾਫ਼ਿਰ ਆਖਣ, ਇਸ ਉਦਾਹਰਨ ਤੋਂ ਅੱਲਾਹ ਦਾ ਕੀ ਭਾਵ ਹੈ ? ਇਸੇ ਤਰ੍ਹਾਂ ਅੱਲਾਹ ਜਿਸ ਨੂੰ ਚਾਹੁੰਦਾ ਹੈ ਕੁਰਾਹੇ ਪਾ ਦਿੰਦਾ ਹੈ ਅਤੇ ਜਿਸ ਨੂੰ ਚਾਹੁੰਦਾ ਹੈ ਹਿਦਾਇਤ ਬਖ਼ਸ਼ ਦਿੰਦਾ ਹੈ। ਤੁਹਾਡੇ ਰੱਬ ਦੀਆਂ ਫ਼ੌਜਾਂ ਨੂੰ ਕੇਵਲ ਉਹੀਓ ਜਾਣਦਾ ਹੈ ਅਤੇ ਉਹ (ਨਰਕ) ਮਨੁੱਖ ਲਈ ਕੇਵਲ ਇਕ ਨਸੀਹਤ ਹੀ ਤਾਂ ਹੈ।
ਇਸ ਆਇਤ ਦੇ ਸਾਰੇ ਅਨੁਵਾਦ ਵੇਖੋ →
كَلَّا وَٱلْقَمَرِ
Punjabi Translation - Arif Haleemਉੱਕਾ ਨਹੀਂ ਸਹੁੰ ਹੈ ਚੰਨ ਦੀ।
ਇਸ ਆਇਤ ਦੇ ਸਾਰੇ ਅਨੁਵਾਦ ਵੇਖੋ →
وَٱلَّيْلِ إِذْ أَدْبَرَ
Punjabi Translation - Arif Haleemਅਤੇ ਰਾਤ ਦੀ ਜਦੋਂ ਉਹ ਢੱਲਦੀ ਹੈ।
ਇਸ ਆਇਤ ਦੇ ਸਾਰੇ ਅਨੁਵਾਦ ਵੇਖੋ →
وَٱلصُّبْحِ إِذَآ أَسْفَرَ
Punjabi Translation - Arif Haleemਅਤੇ ਸਵੇਰੇ ਦੀ ਜਦੋਂ ਉਹ ਰੌਸ਼ਨ ਹੁੰਦੀ ਹੈ।
ਇਸ ਆਇਤ ਦੇ ਸਾਰੇ ਅਨੁਵਾਦ ਵੇਖੋ →
إِنَّهَا لَإِحْدَى ٱلْكُبَرِ
Punjabi Translation - Arif Haleemਬੇਸ਼ੱਕ ਇਹ ਨਰਕ ਵੀ ਵੱਡੀਆਂ ਚੀਜ਼ਾਂ ਵਿੱਚੋਂ ਇਕ ਹੈ।
ਇਸ ਆਇਤ ਦੇ ਸਾਰੇ ਅਨੁਵਾਦ ਵੇਖੋ →
نَذِيرًا لِّلْبَشَرِ
Punjabi Translation - Arif Haleemਮਨੁੱਖਾਂ ਲਈ ਡਰਾਵਾ ਹੈ।
ਇਸ ਆਇਤ ਦੇ ਸਾਰੇ ਅਨੁਵਾਦ ਵੇਖੋ →
لِمَن شَآءَ مِنكُمْ أَن يَتَقَدَّمَ أَوْ يَتَأَخَّرَ
Punjabi Translation - Arif Haleemਉਸ ਲਈ (ਡਰਾਵਾ ਹੈ) ਜੋ ਤੁਹਾਡੇ ਵਿੱਚੋਂ (ਨੇਕੀ ਵੱਲ) ਅਗਾਂਹ ਵਧਣਾ ਜਾਂ ਪਿਛਾਂਹ ਰਹਿਣਾ ਚਾਹੁੰਦਾ ਹੈ।
ਇਸ ਆਇਤ ਦੇ ਸਾਰੇ ਅਨੁਵਾਦ ਵੇਖੋ →
كُلُّ نَفْسٍۭ بِمَا كَسَبَتْ رَهِينَةٌ
Punjabi Translation - Arif Haleemਹਰ ਵਿਅਕਤੀ ਨੇ ਜੋ ਵੀ (ਕਰਮ) ਕੀਤਾ ਹੈ ਉਸੇ ਦੇ ਬਦਲੇ ਉਹ ਗਹਿਣੇ ਪਿਆ ਹੋਇਆ ਹੈ।
ਇਸ ਆਇਤ ਦੇ ਸਾਰੇ ਅਨੁਵਾਦ ਵੇਖੋ →
إِلَّآ أَصْحَٰبَ ٱلْيَمِينِ
Punjabi Translation - Arif Haleemਛੁੱਟ ਸੱਜੇ ਹੱਥ ਵਾਲਿਆਂ ਤੋਂ।
ਇਸ ਆਇਤ ਦੇ ਸਾਰੇ ਅਨੁਵਾਦ ਵੇਖੋ →
فِى جَنَّٰتٍ يَتَسَآءَلُونَ
Punjabi Translation - Arif Haleemਉਹ ਜੰਨਤ ਦੇ ਬਾਗ਼ਾਂ ਵਿਚ ਹੋਣਗੇ ਅਤੇ ਇਕ ਦੂਜੇ ਦਾ ਹਾਲ ਪੁਛੱਣਗੇ।
ਇਸ ਆਇਤ ਦੇ ਸਾਰੇ ਅਨੁਵਾਦ ਵੇਖੋ →
عَنِ ٱلْمُجْرِمِينَ
Punjabi Translation - Arif Haleemਅਪਰਾਧੀਆਂ ਬਾਰੇ ਗੱਲਾਂ ਕਰਨਗੇ।
ਇਸ ਆਇਤ ਦੇ ਸਾਰੇ ਅਨੁਵਾਦ ਵੇਖੋ →
مَا سَلَكَكُمْ فِى سَقَرَ
Punjabi Translation - Arif Haleem(ਉਹਨਾਂ ਤੋਂ ਪੁੱਛਣਗੇ) ਤੁਹਾਨੂੰ ਕਿਹੜੀ ਚੀਜ਼ ਨੇ ਨਰਕ ਵਿਚ ਸੁੱਟਿਆ ਹੈ ?
ਇਸ ਆਇਤ ਦੇ ਸਾਰੇ ਅਨੁਵਾਦ ਵੇਖੋ →
قَالُوا۟ لَمْ نَكُ مِنَ ٱلْمُصَلِّينَ
Punjabi Translation - Arif Haleemਉਹ ਆਖਣਗੇ ਕਿ ਅਸੀਂ ਨਮਾਜ਼ੀਆਂ ਵਿੱਚੋਂ ਨਹੀਂ ਸੀ।[2]
ਇਸ ਆਇਤ ਦੇ ਸਾਰੇ ਅਨੁਵਾਦ ਵੇਖੋ →
وَلَمْ نَكُ نُطْعِمُ ٱلْمِسْكِينَ
Punjabi Translation - Arif Haleemਅਤੇ ਨਾ ਹੀ ਅਸੀਂ ਮੁਥਾਜਾਂ ਨੂੰ ਭੋਜਨ ਕਰਵਾਉਂਦੇ ਸੀ।
ਇਸ ਆਇਤ ਦੇ ਸਾਰੇ ਅਨੁਵਾਦ ਵੇਖੋ →
وَكُنَّا نَخُوضُ مَعَ ٱلْخَآئِضِينَ
Punjabi Translation - Arif Haleemਅਸੀਂ (ਝੂਠੀਆਂ ਗੱਲਾਂ) ਬਣਾਉਣ ਵਾਲਿਆਂ ਦੇ ਨਾਲ ਰੁਝੇ ਰਹਿੰਦੇ ਸੀ।
ਇਸ ਆਇਤ ਦੇ ਸਾਰੇ ਅਨੁਵਾਦ ਵੇਖੋ →
وَكُنَّا نُكَذِّبُ بِيَوْمِ ٱلدِّينِ
Punjabi Translation - Arif Haleemਅਸੀਂ ਬਦਲੇ ਵਾਲੇ ਦਿਨ (ਕਿਆਮਤ) ਨੂੰ ਝੂਠ ਦੱਸਦੇ ਸੀ।
ਇਸ ਆਇਤ ਦੇ ਸਾਰੇ ਅਨੁਵਾਦ ਵੇਖੋ →
حَتَّىٰٓ أَتَىٰنَا ٱلْيَقِينُ
Punjabi Translation - Arif Haleemਇੱਥੋਂ ਤਕ ਕਿ ਸਾਨੂੰ ਮੌਤ ਨੇ ਆ ਝੱਫਿਆ।
ਇਸ ਆਇਤ ਦੇ ਸਾਰੇ ਅਨੁਵਾਦ ਵੇਖੋ →
فَمَا تَنفَعُهُمْ شَفَٰعَةُ ٱلشَّٰفِعِينَ
Punjabi Translation - Arif Haleemਹੁਣ ਸਿਫ਼ਾਰਸ਼ੀਆਂ ਦੀ ਕੋਈ ਵੀ ਸਿਫ਼ਾਰਸ਼ ਉਹਨਾਂ ਨੂੰ ਕੁੱਝ ਵੀ ਲਾਭ ਨਹੀਂ ਦੇਵੇਗੀ।
ਇਸ ਆਇਤ ਦੇ ਸਾਰੇ ਅਨੁਵਾਦ ਵੇਖੋ →
فَمَا لَهُمْ عَنِ ٱلتَّذْكِرَةِ مُعْرِضِينَ
Punjabi Translation - Arif Haleemਭਲਾ ਇਹਨਾਂ ਲੋਕਾਂ ਨੂੰ ਕੀ ਹੋ ਗਿਆ ਕਿ ਨਸੀਹਤ (.ਕੁਰਆਨ) ਤੋਂ ਮੂੰਹ ਮੋੜ ਰਹੇ ਹਨ।
ਇਸ ਆਇਤ ਦੇ ਸਾਰੇ ਅਨੁਵਾਦ ਵੇਖੋ →
كَأَنَّهُمْ حُمُرٌ مُّسْتَنفِرَةٌ
Punjabi Translation - Arif Haleemਜਿਵੇਂ ਇਹ ਕੋਈ ਬਿਦਕੇ ਹੋਏ ਗਧੇ ਹੋਣ।
ਇਸ ਆਇਤ ਦੇ ਸਾਰੇ ਅਨੁਵਾਦ ਵੇਖੋ →
فَرَّتْ مِن قَسْوَرَةٍۭ
Punjabi Translation - Arif Haleemਜਿਹੜੇ ਸ਼ੇਰ ਨੂੰ ਵੇਖ ਕੇ ਨੱਸ ਖਲੋਤੇ ਹੋਣ।
ਇਸ ਆਇਤ ਦੇ ਸਾਰੇ ਅਨੁਵਾਦ ਵੇਖੋ →
بَلْ يُرِيدُ كُلُّ ٱمْرِئٍ مِّنْهُمْ أَن يُؤْتَىٰ صُحُفًا مُّنَشَّرَةً
Punjabi Translation - Arif Haleemਇਹਨਾਂ (ਕਾਫ਼ਿਰਾਂ) ਵਿੱਚੋਂ ਹਰ ਵਿਅਕਤੀ ਇਹੋ ਚਾਹੁੰਦਾ ਹੈ ਕਿ ਉਸ ਨੂੰ ਖੁੱਲ੍ਹੀਆਂ ਪੋਥੀਆਂ ਦਿੱਤੀਆਂ ਜਾਣ।
ਇਸ ਆਇਤ ਦੇ ਸਾਰੇ ਅਨੁਵਾਦ ਵੇਖੋ →
كَلَّا بَل لَّا يَخَافُونَ ٱلْـَٔاخِرَةَ
Punjabi Translation - Arif Haleemਉੱਕਾ ਨਹੀਂ! ਅਸਲ ਗੱਲ ਇਹ ਹੈ ਕਿ ਇਹ ਲੋਕ ਆਖ਼ਿਰਤ ਤੋਂ ਨਹੀਂ ਡਰਦੇ।
ਇਸ ਆਇਤ ਦੇ ਸਾਰੇ ਅਨੁਵਾਦ ਵੇਖੋ →
كَلَّآ إِنَّهُۥ تَذْكِرَةٌ
Punjabi Translation - Arif Haleemਉੱਕਾ ਨਹੀਂ! ਇਹ (.ਕੁਰਆਨ) ਤਾਂ ਇਕ ਨਸੀਹਤ ਹੈ।
ਇਸ ਆਇਤ ਦੇ ਸਾਰੇ ਅਨੁਵਾਦ ਵੇਖੋ →
فَمَن شَآءَ ذَكَرَهُۥ
Punjabi Translation - Arif Haleemਜਿਹੜਾ ਕੋਈ ਚਾਹੇ ਇਸ (ਨਸੀਹਤ) ਨੂੰ ਯਾਦ ਰੱਖੇ।
ਇਸ ਆਇਤ ਦੇ ਸਾਰੇ ਅਨੁਵਾਦ ਵੇਖੋ →
وَمَا يَذْكُرُونَ إِلَّآ أَن يَشَآءَ ٱللَّهُ هُوَ أَهْلُ ٱلتَّقْوَىٰ وَأَهْلُ ٱلْمَغْفِرَةِ
Punjabi Translation - Arif Haleemਜਦ ਕਿ ਉਹ (ਕਾਫ਼ਿਰ) ਇਸ ਨੂੰ ਯਾਦ ਨਹੀਂ ਰਖੱਣਗੇ, ਛੁੱਟ ਅੱਲਾਹ ਹੀ ਜੇ ਅਜਿਹਾ ਚਾਹੇ। ਉਹ ਇਸ ਯੋਗ ਹੈ ਕਿ ਉਸ ਤੋਂ ਡਰਿਆ ਜਾਵੇ ਅਤੇ ਉਹੀਓ ਖਿਮਾ ਕਰਨ ਦੇ ਯੋਗ ਹੈ।
ਇਸ ਆਇਤ ਦੇ ਸਾਰੇ ਅਨੁਵਾਦ ਵੇਖੋ →
Looking for a topic? Try the meaning search — your question is scanned across all 6,236 verses.
→