caseriqਕੁਰਆਨ ਵਿੱਚ ਅਰਥ ਆਧਾਰਿਤ ਖੋਜ

ਸੂਰਤ Al-Muzzammil المزمل

20 ਆਇਤਾਂ · ਮੱਕਾ · ਉਤਰਨ ਦਾ ਕ੍ਰਮ 3

بِسْمِ ٱللَّهِ ٱلرَّحْمَٰنِ ٱلرَّحِيمِ يَٰٓأَيُّهَا ٱلْمُزَّمِّلُ

Punjabi Translation - Arif Haleemਹੇ ਕਪੜਾ ਓੜ ਲਪੇਟ ਕੇ ਪੈਣ ਵਾਲੇ!

ਇਸ ਆਇਤ ਦੇ ਸਾਰੇ ਅਨੁਵਾਦ ਵੇਖੋ →

قُمِ ٱلَّيْلَ إِلَّا قَلِيلًا

Punjabi Translation - Arif Haleemਰਾਤ ਵੇਲੇ ਥੋੜ੍ਹੇ ਸਮੇਂ ਲਈ (ਨਮਾਜ਼ ਲਈ) ਖਲੋਤਾ ਰਿਹਾ ਕਰ।

ਇਸ ਆਇਤ ਦੇ ਸਾਰੇ ਅਨੁਵਾਦ ਵੇਖੋ →

نِّصْفَهُۥٓ أَوِ ٱنقُصْ مِنْهُ قَلِيلًا

Punjabi Translation - Arif Haleemਭਾਵ ਅੱਧੀ ਰਾਤ ਜਾਂ ਇਸ ਤੋਂ ਕੁੱਝ ਘੱਟ ਕਰ ਲਓ।

ਇਸ ਆਇਤ ਦੇ ਸਾਰੇ ਅਨੁਵਾਦ ਵੇਖੋ →

أَوْ زِدْ عَلَيْهِ وَرَتِّلِ ٱلْقُرْءَانَ تَرْتِيلًا

Punjabi Translation - Arif Haleemਜਾਂ ਇਸ ਤੋਂ ਕੁੱਝ ਵਧਾ ਲਓ ਅਤੇ .ਕੁਰਆਨ ਨੂੰ ਚੰਗੀ ਤਰ੍ਹਾਂ ਠਹਿਰ-ਠਹਿਰ ਕੇ ਪੜ੍ਹੋ।[1]

ਇਸ ਆਇਤ ਦੇ ਸਾਰੇ ਅਨੁਵਾਦ ਵੇਖੋ →

إِنَّا سَنُلْقِى عَلَيْكَ قَوْلًا ثَقِيلًا

Punjabi Translation - Arif Haleemਬੇਸ਼ੱਕ ਅਸੀਂ ਛੇਤੀ ਹੀ ਤੁਹਾਡੇ ਉੱਤੇ ਇਕ ਵੱਡੀ ਭਾਰੀ ਜ਼ਿੰਮੇਵਾਰੀ (ਧਰਮ ਪ੍ਰਚਾਰ) ਦੀ ਪਾਉਣ ਵਾਲੇ ਹਾਂ।

ਇਸ ਆਇਤ ਦੇ ਸਾਰੇ ਅਨੁਵਾਦ ਵੇਖੋ →

إِنَّ نَاشِئَةَ ٱلَّيْلِ هِىَ أَشَدُّ وَطْـًٔا وَأَقْوَمُ قِيلًا

Punjabi Translation - Arif Haleemਹਕੀਕਤ ਹੈ ਕਿ ਰਾਤ ਦਾ ਉਠਣਾ ਮਨ ਨੂੰ ਕਾਬੂ ਕਰਨ ਲਈ ਬਹੁਤ ਪ੍ਰਭਾਵਕਾਰੀ ਹੈ ਅਤੇ ਜ਼ਿਕਰ ਤੇ ਸਿਮਰਨ ਕਰਨ ਲਈ ਵਧੇਰੇ ਉਚਿਤ ਹੈ।

ਇਸ ਆਇਤ ਦੇ ਸਾਰੇ ਅਨੁਵਾਦ ਵੇਖੋ →

إِنَّ لَكَ فِى ٱلنَّهَارِ سَبْحًا طَوِيلًا

Punjabi Translation - Arif Haleemਬੇਸ਼ੱਕ ਦਿਨ ਵੇਲੇ ਤੁਹਾਡੇ ਲਈ ਵਧੇਰੇ ਰੁਝੇਵੇਂ ਹਨ।

ਇਸ ਆਇਤ ਦੇ ਸਾਰੇ ਅਨੁਵਾਦ ਵੇਖੋ →

وَٱذْكُرِ ٱسْمَ رَبِّكَ وَتَبَتَّلْ إِلَيْهِ تَبْتِيلًا

Punjabi Translation - Arif Haleemਤੁਸੀਂ ਆਪਣੇ ਰੱਬ ਦਾ ਨਾਂ ਯਾਦ ਕਰੋ ਅਤੇ ਸਾਰਿਆਂ ਤੋਂ ਵੱਖ ਹੋ ਕੇ ਉਸੇ ਵੱਲ ਧਿਆਨ ਦਿਓ।

ਇਸ ਆਇਤ ਦੇ ਸਾਰੇ ਅਨੁਵਾਦ ਵੇਖੋ →

رَّبُّ ٱلْمَشْرِقِ وَٱلْمَغْرِبِ لَآ إِلَٰهَ إِلَّا هُوَ فَٱتَّخِذْهُ وَكِيلًا

Punjabi Translation - Arif Haleemਉਹ ਪੂਰਬ ਅਤੇ ਪੱਛਮ ਦਾ ਰੱਬ ਹੈ[2] ਛੁੱਟ ਉਸ ਤੋਂ ਹੋਰ ਕੋਈ ਇਸ਼ਟ ਨਹੀਂ, ਸੋ ਤੁਸੀਂ ਉਸੇ ਨੂੰ ਕਰਤਾ-ਧਰਤਾ ਬਣਾ ਲਓ।

ਇਸ ਆਇਤ ਦੇ ਸਾਰੇ ਅਨੁਵਾਦ ਵੇਖੋ →

وَٱصْبِرْ عَلَىٰ مَا يَقُولُونَ وَٱهْجُرْهُمْ هَجْرًا جَمِيلًا

Punjabi Translation - Arif Haleemਅਤੇ ਜੋ ਕੁੱਝ ਉਹ (ਇਨਕਾਰੀ) ਆਖਦੇ ਹਨ ਉਹਨਾਂ ’ਤੇ ਸਬਰ ਕਰੋ ਅਤੇ ਭਲਮਣਸੀ ਨਾਲ ਉਹਨਾਂ ਤੋਂ ਅੱਡ ਹੋ ਜਾਓ।

ਇਸ ਆਇਤ ਦੇ ਸਾਰੇ ਅਨੁਵਾਦ ਵੇਖੋ →

وَذَرْنِى وَٱلْمُكَذِّبِينَ أُو۟لِى ٱلنَّعْمَةِ وَمَهِّلْهُمْ قَلِيلًا

Punjabi Translation - Arif Haleemਮੈ` ਅਤੇ ਝੁਠਲਾਉਣ ਵਾਲੇ ਖ਼ੁਸ਼ਹਾਲ ਲੋਕਾਂ ਨੂੰ ਇਕੱਲਾ ਛੱਡ ਦਿਓ। ਅਤੇ ਉਹਨਾਂ ਨੂੰ ਕੁੱਝ ਚਿਰ ਲਈ ਮੋਹਲਤ ਦੇ ਦਿਓ।

ਇਸ ਆਇਤ ਦੇ ਸਾਰੇ ਅਨੁਵਾਦ ਵੇਖੋ →

إِنَّ لَدَيْنَآ أَنكَالًا وَجَحِيمًا

Punjabi Translation - Arif Haleemਬੇਸ਼ੱਕ ਸਾਡੇ ਕੋਲ (ਉਹਨਾਂ ਲਈ) ਬੇੜੀਆਂ ਤੇ ਲਾਟਾਂ ਮਾਰਦੀ ਅੱਗ ਹੈ।

ਇਸ ਆਇਤ ਦੇ ਸਾਰੇ ਅਨੁਵਾਦ ਵੇਖੋ →

وَطَعَامًا ذَا غُصَّةٍ وَعَذَابًا أَلِيمًا

Punjabi Translation - Arif Haleemਅਤੇ ਗਲ ਵਿਚ ਫਸਣ ਵਾਲਾ ਭੋਜਨ ਅਤੇ ਦੁਖਦਾਈ ਅਜ਼ਾਬ ਹੈ।

ਇਸ ਆਇਤ ਦੇ ਸਾਰੇ ਅਨੁਵਾਦ ਵੇਖੋ →

يَوْمَ تَرْجُفُ ٱلْأَرْضُ وَٱلْجِبَالُ وَكَانَتِ ٱلْجِبَالُ كَثِيبًا مَّهِيلًا

Punjabi Translation - Arif Haleemਜਦੋਂ ਧਰਤੀ ਅਤੇ ਪਹਾੜ ਕੰਬ ਉੱਠਣਗੇ ਅਤੇ ਪਹਾੜ ਰੇਤ ਦੇ ਢੇਰ ਵਾਂਗ ਹੋਣਗੇ।

ਇਸ ਆਇਤ ਦੇ ਸਾਰੇ ਅਨੁਵਾਦ ਵੇਖੋ →

إِنَّآ أَرْسَلْنَآ إِلَيْكُمْ رَسُولًا شَٰهِدًا عَلَيْكُمْ كَمَآ أَرْسَلْنَآ إِلَىٰ فِرْعَوْنَ رَسُولًا

Punjabi Translation - Arif Haleemਬੇਸ਼ੱਕ ਅਸੀਂ ਤੁਹਾਡੇ ਵੱਲ ਇਕ ਰਸੂਲ (ਮੁਹੰਮਦ ਸ:) ਭੇਜਿਆ ਜਿਹੜਾ (ਕਿਆਮਤ ਦਿਹਾੜੇ) ਤੁਹਾਡੇ ਉੱਤੇ ਗਵਾਹ ਹੋਵੇਗਾ,[3] ਜਿਵੇਂ ਅਸੀਂ ਫ਼ਿਰਔਨ ਵੱਲ ਰਸੂਲ ਭੇਜਿਆ ਸੀ।

ਇਸ ਆਇਤ ਦੇ ਸਾਰੇ ਅਨੁਵਾਦ ਵੇਖੋ →

فَعَصَىٰ فِرْعَوْنُ ٱلرَّسُولَ فَأَخَذْنَٰهُ أَخْذًا وَبِيلًا

Punjabi Translation - Arif Haleemਫ਼ਿਰਔਨ ਨੇ ਉਸ ਰਸੂਲ ਦੀ ਨਾਫਰਮਾਨੀ ਕੀਤੀ ਤਾਂ ਅਸੀਂ ਉਸ ਨੂੰ ਕਰੜਾਈ ਨਾਲ ਫੜ ਲਿਆ।

ਇਸ ਆਇਤ ਦੇ ਸਾਰੇ ਅਨੁਵਾਦ ਵੇਖੋ →

فَكَيْفَ تَتَّقُونَ إِن كَفَرْتُمْ يَوْمًا يَجْعَلُ ٱلْوِلْدَٰنَ شِيبًا

Punjabi Translation - Arif Haleemਤੁਸੀਂ ਅਜ਼ਾਬ ਤੋਂ ਕਿਵੇਂ ਬਚੋਗੇ, ਜੇ ਤੁਸੀਂ ਉਸ ਦਿਨ ਦਾ ਇਨਕਾਰ ਕੀਤਾ ਜਿਹੜਾ ਬੱਚਿਆ ਨੂੰ ਬੁੱਢਾ ਕਰ ਦੇਵੇਗਾ।

ਇਸ ਆਇਤ ਦੇ ਸਾਰੇ ਅਨੁਵਾਦ ਵੇਖੋ →

ٱلسَّمَآءُ مُنفَطِرٌۢ بِهِۦ كَانَ وَعْدُهُۥ مَفْعُولًا

Punjabi Translation - Arif Haleemਅਤੇ ਜਿਸ ਦੀ ਸਖ਼ਤੀ ਨਾਲ ਅਕਾਸ਼ ਫ਼ੱਟ ਜਾਵੇਗਾ, ਅੱਲਾਹ ਦਾ ਵਾਅਦਾ ਕਿਆਮਤ ਆਉਣ ਦਾ ਪੂਰਾ ਹੋ ਕੇ ਰਹੇਗਾ।

ਇਸ ਆਇਤ ਦੇ ਸਾਰੇ ਅਨੁਵਾਦ ਵੇਖੋ →

إِنَّ هَٰذِهِۦ تَذْكِرَةٌ فَمَن شَآءَ ٱتَّخَذَ إِلَىٰ رَبِّهِۦ سَبِيلًا

Punjabi Translation - Arif Haleemਬੇਸ਼ੱਕ ਇਹ (ਕੁਰਆਨ) ਇਕ ਨਸੀਹਤ ਹੈ, ਹੁਣ ਜੋ ਕੋਈ ਚਾਹਵੇ ਆਪਣੇ ਰੱਬ ਦੀ ਰਾਹ ਫੜ ਲਵੇ।

ਇਸ ਆਇਤ ਦੇ ਸਾਰੇ ਅਨੁਵਾਦ ਵੇਖੋ →

إِنَّ رَبَّكَ يَعْلَمُ أَنَّكَ تَقُومُ أَدْنَىٰ مِن ثُلُثَىِ ٱلَّيْلِ وَنِصْفَهُۥ وَثُلُثَهُۥ وَطَآئِفَةٌ مِّنَ ٱلَّذِينَ مَعَكَ وَٱللَّهُ يُقَدِّرُ ٱلَّيْلَ وَٱلنَّهَارَ عَلِمَ أَن لَّن تُحْصُوهُ فَتَابَ عَلَيْكُمْ فَٱقْرَءُوا۟ مَا تَيَسَّرَ مِنَ ٱلْقُرْءَانِ عَلِمَ أَن سَيَكُونُ مِنكُم مَّرْضَىٰ وَءَاخَرُونَ يَضْرِبُونَ فِى ٱلْأَرْضِ يَبْتَغُونَ مِن فَضْلِ ٱللَّهِ وَءَاخَرُونَ يُقَٰتِلُونَ فِى سَبِيلِ ٱللَّهِ فَٱقْرَءُوا۟ مَا تَيَسَّرَ مِنْهُ وَأَقِيمُوا۟ ٱلصَّلَوٰةَ وَءَاتُوا۟ ٱلزَّكَوٰةَ وَأَقْرِضُوا۟ ٱللَّهَ قَرْضًا حَسَنًا وَمَا تُقَدِّمُوا۟ لِأَنفُسِكُم مِّنْ خَيْرٍ تَجِدُوهُ عِندَ ٱللَّهِ هُوَ خَيْرًا وَأَعْظَمَ أَجْرًا وَٱسْتَغْفِرُوا۟ ٱللَّهَ إِنَّ ٱللَّهَ غَفُورٌ رَّحِيمٌۢ

Punjabi Translation - Arif Haleem(ਹੇ ਨਬੀ!) ਤੁਹਾਡਾ ਰੱਬ ਜਾਣਦਾ ਹੈ ਕਿ ਤੁਸੀਂ ਲੱਗ-ਭੱਗ ਦੋ ਤਿਹਾਈ ਰਾਤ ਜਾਂ ਅੱਧੀ ਰਾਤ ਜਾਂ ਇਕ ਤਿਹਾਈ ਰਾਤ ਨਮਾਜ਼ ਲਈ ਖੜੇ ਰਹਿੰਦੇ ਹੋ। ਤੁਹਾਡੇ ਸਾਥੀਆਂ ਵਿੱਚੋਂ ਵੀ ਇਕ ਟੋਲੀ ਇਹੋ ਕਰਦੀ ਹੈ। ਅੱਲਾਹ ਹੀ ਰਾਤ ਅਤੇ ਦਿਨ ਦਾ ਲੇਖਾ-ਜੋਖਾ ਰੱਖਦਾ ਹੈ। ਉਹ ਜਾਣਦਾ ਹੈ ਕਿ ਤੁਸੀਂ ਇਸ (ਰਾਤ ਦੇ ਕਿਆਮ) ਨੂੰ ਨਿਭਾ ਨਹੀਂ ਸਕੋਗੇ ਸੋ ਉਸ ਨੇ ਤੁਹਾਡੇ ਉੱਤੇ ਕ੍ਰਿਪਾ ਕੀਤੀ, ਹੁਣ ਜਿੱਨਾ .ਕੁਰਆਨ ਤੁਸੀਂ ਆਸਾਨੀ ਨਾਲ ਪੜ੍ਹ ਸਕਦੇ ਹੋ ਪੜ੍ਹ ਲਿਆ ਕਰੋ। ਉਹ ਜਾਣਦਾ ਹੈ ਕਿ ਤੁਹਾਡੇ ਵਿੱਚੋਂ ਕਿੰਨੇ ਲੋਕ ਬੀਮਾਰ ਹੋਣਗੇ ਅਤੇ ਕਿੰਨੇ ਧਰਤੀ ਉੱਤੇ ਅੱਲਾਹ ਦਾ ਫ਼ਜ਼ਲ (ਰੋਜ਼ੀ) ਲੱਭਦੇ ਫਿਰਦੇ ਹੋਣਗੇ ਅਤੇ ਕਿੰਨੇ ਅੱਲਾਹ ਦੇ ਰਾਹ ਵਿਚ ਲੜਦੇ ਹੋਣਗੇ। ਸੋ ਇਸ (ਕੁਰਆਨ) ਵਿੱਚੋਂ ਜਿੱਨਾ ਵੀ ਆਸਾਨੀ ਨਾਲ ਪੜ੍ਹਿਆ ਜਾ ਸਕੇ ਪੜ੍ਹੋ ਅਤੇ ਨਮਾਜ਼ ਕਾਇਮ ਕਰੋ, ਜ਼ਕਾਤ ਅਦਾ ਕਰੋ, ਅੱਲਾਹ ਨੂੰ ਸੋਹਣਾ ਕਰਜ਼ਾ ਦਿਓ। ਤੁਸੀਂ ਆਪਣੇ ਲਈ ਜਿਹੜੀ ਵੀ ਨੇਕੀ ਅੱਗੇ ਭੇਜੋਗੇ ਉਸ ਦਾ ਬਦਲਾ ਅੱਲਾਹ ਦੇ ਕੋਲ ਵਧੇਰੇ ਚੰਗਾ ਹੈ ਤੇ ਬਹੁਤ ਵੱਡਾ ਹੈ ਅਤੇ ਅੱਲਾਹ ਕੋਲੋਂ ਬਖ਼ਸ਼ਿਸ਼ ਮੰਗਦੇ ਰਹੋ। ਬੇਸ਼ੱਕ ਅੱਲਾਹ ਬਖ਼ਸ਼ਣਹਾਰ ਤੇ ਮਿਹਰਬਾਨ ਹੈ।

ਇਸ ਆਇਤ ਦੇ ਸਾਰੇ ਅਨੁਵਾਦ ਵੇਖੋ →

Looking for a topic? Try the meaning search — your question is scanned across all 6,236 verses.
ਭਾਸ਼ਾ — 70