caseriqਕੁਰਆਨ ਵਿੱਚ ਅਰਥ ਆਧਾਰਿਤ ਖੋਜ

ਸੂਰਤ Al-Muddaththir, ਆਇਤ 31

ਮੱਕਾ · ਉਤਰਨ ਦਾ ਕ੍ਰਮ 4 · 74:31

وَمَا جَعَلْنَآ أَصْحَٰبَ ٱلنَّارِ إِلَّا مَلَٰٓئِكَةً وَمَا جَعَلْنَا عِدَّتَهُمْ إِلَّا فِتْنَةً لِّلَّذِينَ كَفَرُوا۟ لِيَسْتَيْقِنَ ٱلَّذِينَ أُوتُوا۟ ٱلْكِتَٰبَ وَيَزْدَادَ ٱلَّذِينَ ءَامَنُوٓا۟ إِيمَٰنًا وَلَا يَرْتَابَ ٱلَّذِينَ أُوتُوا۟ ٱلْكِتَٰبَ وَٱلْمُؤْمِنُونَ وَلِيَقُولَ ٱلَّذِينَ فِى قُلُوبِهِم مَّرَضٌ وَٱلْكَٰفِرُونَ مَاذَآ أَرَادَ ٱللَّهُ بِهَٰذَا مَثَلًا كَذَٰلِكَ يُضِلُّ ٱللَّهُ مَن يَشَآءُ وَيَهْدِى مَن يَشَآءُ وَمَا يَعْلَمُ جُنُودَ رَبِّكَ إِلَّا هُوَ وَمَا هِىَ إِلَّا ذِكْرَىٰ لِلْبَشَرِ

Punjabi Translation - Arif Haleemਅਸੀਂ ਫ਼ਰਿਸ਼ਤੇ ਹੀ ਨਰਕ ਦੇ ਪਹਿਰੇਦਾਰ ਬਣਾਏ ਹਨ, ਅਤੇ ਅਸੀਂ ਉਹਨਾਂ ਦੀ ਗਿਣਤੀ ਨੂੰ ਕਾਫ਼ਿਰਾਂ ਲਈ ਅਜ਼ਮਾਇਸ਼ ਬਣਾ ਛੱਡਿਆ ਹੈ, ਤਾਂ ਜੋ ਕਿਤਾਬ ਵਾਲੇ (ਯਹੂਦੀਆਂ ਤੇ ਈਸਾਈਆਂ) ਨੂੰ ਵਿਸ਼ਵਾਸ ਹੋ ਜਾਵੇ ਅਤੇ ਈਮਾਨ ਵਾਲਿਆਂ ਦੇ ਈਮਾਨ ਵਿਚ ਹੋਰ ਵਾਧਾ ਹੋ ਜਾਵੇ, ਕਿਤਾਬ ਵਾਲੇ ਅਤੇ ਈਮਾਨ ਵਾਲੇ ਕਿਸੇ ਸ਼ੱਕ ਵਿਚ ਨਾ ਰਹਿਣ, ਤਾਂ ਜੋ ਦਿਲਾਂ ਦੇ ਰੋਗੀ ਤੇ ਕਾਫ਼ਿਰ ਆਖਣ, ਇਸ ਉਦਾਹਰਨ ਤੋਂ ਅੱਲਾਹ ਦਾ ਕੀ ਭਾਵ ਹੈ ? ਇਸੇ ਤਰ੍ਹਾਂ ਅੱਲਾਹ ਜਿਸ ਨੂੰ ਚਾਹੁੰਦਾ ਹੈ ਕੁਰਾਹੇ ਪਾ ਦਿੰਦਾ ਹੈ ਅਤੇ ਜਿਸ ਨੂੰ ਚਾਹੁੰਦਾ ਹੈ ਹਿਦਾਇਤ ਬਖ਼ਸ਼ ਦਿੰਦਾ ਹੈ। ਤੁਹਾਡੇ ਰੱਬ ਦੀਆਂ ਫ਼ੌਜਾਂ ਨੂੰ ਕੇਵਲ ਉਹੀਓ ਜਾਣਦਾ ਹੈ ਅਤੇ ਉਹ (ਨਰਕ) ਮਨੁੱਖ ਲਈ ਕੇਵਲ ਇਕ ਨਸੀਹਤ ਹੀ ਤਾਂ ਹੈ।
Looking for a topic? Try the meaning search — your question is scanned across all 6,236 verses.
ਭਾਸ਼ਾ — 70