caseriqਕੁਰਆਨ ਵਿੱਚ ਅਰਥ ਆਧਾਰਿਤ ਖੋਜ

ਸੂਰਤ Al-Qalam القلم

52 ਆਇਤਾਂ · ਮੱਕਾ · ਉਤਰਨ ਦਾ ਕ੍ਰਮ 2

بِسْمِ ٱللَّهِ ٱلرَّحْمَٰنِ ٱلرَّحِيمِ نٓ وَٱلْقَلَمِ وَمَا يَسْطُرُونَ

Punjabi Translation - Arif Haleemਕਸਮ ਹੈ ਨੂਨ, ਕਲਮ ਦੀ ਅਤੇ ਉਸ ਦੀ ਜੋ ਉਹ (ਫ਼ਰਿਸ਼ਤੇ) ਲਿਖਦੇ ਹਨ।

ਇਸ ਆਇਤ ਦੇ ਸਾਰੇ ਅਨੁਵਾਦ ਵੇਖੋ →

مَآ أَنتَ بِنِعْمَةِ رَبِّكَ بِمَجْنُونٍ

Punjabi Translation - Arif Haleem(ਹੇ ਨਬੀ!) ਤੁਸੀਂ ਆਪਣੇ ਰੱਬ ਦੀ ਕ੍ਰਿਪਾ ਨਾਲ ਉੱਕਾ ਹੀ ਸੁਦਾਈ ਨਹੀਂ।

ਇਸ ਆਇਤ ਦੇ ਸਾਰੇ ਅਨੁਵਾਦ ਵੇਖੋ →

وَإِنَّ لَكَ لَأَجْرًا غَيْرَ مَمْنُونٍ

Punjabi Translation - Arif Haleemਬੇਸ਼ੱਕ ਤੁਹਾਡੇ ਲਈ (ਰੱਬ ਵੱਲੋਂ) ਬਹੁਤ ਵੱਡਾ ਬਦਲਾ ਹੈ।

ਇਸ ਆਇਤ ਦੇ ਸਾਰੇ ਅਨੁਵਾਦ ਵੇਖੋ →

وَإِنَّكَ لَعَلَىٰ خُلُقٍ عَظِيمٍ

Punjabi Translation - Arif Haleemਬੇਸ਼ੱਕ ਤੁਸੀਂ ਸਦਾਚਾਰ ਦੇ ਵੱਡੇ ਉੱਚੇ ਦਰਜੇ ’ਤੇ ਹੋ।

ਇਸ ਆਇਤ ਦੇ ਸਾਰੇ ਅਨੁਵਾਦ ਵੇਖੋ →

فَسَتُبْصِرُ وَيُبْصِرُونَ

Punjabi Translation - Arif Haleemਛੇਤੀ ਹੀ ਤੁਸੀਂ ਵੀ ਵੇਖ ਲਵੋਗੇ ਤੇ ਉਹ (ਕਾਫ਼ਿਰ) ਵੀ ਵੇਖ ਲੈਣਗੇ।

ਇਸ ਆਇਤ ਦੇ ਸਾਰੇ ਅਨੁਵਾਦ ਵੇਖੋ →

بِأَييِّكُمُ ٱلْمَفْتُونُ

Punjabi Translation - Arif Haleemਕਿ ਤੁਹਾਡੇ ਵਿੱਚੋਂ ਸੁਦਾਈ ਕੌਣ ਹੈ।

ਇਸ ਆਇਤ ਦੇ ਸਾਰੇ ਅਨੁਵਾਦ ਵੇਖੋ →

إِنَّ رَبَّكَ هُوَ أَعْلَمُ بِمَن ضَلَّ عَن سَبِيلِهِۦ وَهُوَ أَعْلَمُ بِٱلْمُهْتَدِينَ

Punjabi Translation - Arif Haleemਬੇਸ਼ੱਕ ਤੁਹਾਡਾ ਰੱਬ ਇਸ ਗੱਲ ਨੂੰ ਭਲੀ-ਭਾਂਤ ਜਾਣਦਾਹੈ ਕਿ ਕੌਣ ਉਸ ਦੀ ਰਾਹ ਤੋਂ ਭਟਕਿਆ ਹੋਇਆ ਹੈ ਅਤੇ ਕੌਣ ਸਿੱਧੇ ਰਾਹ ’ਤੇ ਹੈ।

ਇਸ ਆਇਤ ਦੇ ਸਾਰੇ ਅਨੁਵਾਦ ਵੇਖੋ →

فَلَا تُطِعِ ٱلْمُكَذِّبِينَ

Punjabi Translation - Arif Haleemਸੋ (ਹੇ ਨਬੀ!) ਤੁਸੀਂ ਝੁਠਲਾਉਣ ਵਾਲਿਆਂ ਦੇ ਪਿੱਛੇ ਨਹੀਂ ਲੱਗਣਾ।

ਇਸ ਆਇਤ ਦੇ ਸਾਰੇ ਅਨੁਵਾਦ ਵੇਖੋ →

وَدُّوا۟ لَوْ تُدْهِنُ فَيُدْهِنُونَ

Punjabi Translation - Arif Haleemਉਹ (ਕਾਫ਼ਿਰ) ਤਾਂ ਇਹ ਚਾਹੁੰਦੇ ਹਨ ਕਿ (ਕੁੱਝ) ਤੁਸੀਂ ਨਰਮੀ ਵਿਖਾਓ ਤਾਂ ਉਹ ਵੀ ਨਰਮ ਪੈ ਜਾਣ।

ਇਸ ਆਇਤ ਦੇ ਸਾਰੇ ਅਨੁਵਾਦ ਵੇਖੋ →

وَلَا تُطِعْ كُلَّ حَلَّافٍ مَّهِينٍ

Punjabi Translation - Arif Haleemਤੁਸੀਂ ਬਹੁਤੀਆਂ ਸਹੁੰਆਂ ਖਾਣ ਵਾਲੇ ਜ਼ਲੀਲ ਵਿਅਕਤੀ ਦੀ ਗੱਲ ਉੱਕਾ ਹੀ ਨਾ ਮੰਨੋ।

ਇਸ ਆਇਤ ਦੇ ਸਾਰੇ ਅਨੁਵਾਦ ਵੇਖੋ →

هَمَّازٍ مَّشَّآءٍۭ بِنَمِيمٍ

Punjabi Translation - Arif Haleemਜਿਹੜਾ ਮਿਹਣੇ ਦੇਣ ਵਾਲਾ ਤੇ ਚੁਗ਼ਲਖ਼ੋਰ ਹੈ।

ਇਸ ਆਇਤ ਦੇ ਸਾਰੇ ਅਨੁਵਾਦ ਵੇਖੋ →

مَّنَّاعٍ لِّلْخَيْرِ مُعْتَدٍ أَثِيمٍ

Punjabi Translation - Arif Haleemਭਲਾਈ ਦੇ ਕੰਮਾਂ ਤੋਂ ਰੋਕਣ ਵਾਲਾ ਹੈ, ਅਤੇ ਹੱਦਾਂ ਟੱਪਣ ਵਾਲਾ ਅਤੇ ਮਹਾਂ-ਦੁਰਾਚਾਰੀ ਹੈ।

ਇਸ ਆਇਤ ਦੇ ਸਾਰੇ ਅਨੁਵਾਦ ਵੇਖੋ →

عُتُلٍّۭ بَعْدَ ذَٰلِكَ زَنِيمٍ

Punjabi Translation - Arif Haleemਓੱਜੜ ਦੇ ਨਾਲ-ਨਾਲ ਹਰਾਮਜ਼ਾਦਾ (ਨੀਚ) ਵੀ ਹੈ।

ਇਸ ਆਇਤ ਦੇ ਸਾਰੇ ਅਨੁਵਾਦ ਵੇਖੋ →

أَن كَانَ ذَا مَالٍ وَبَنِينَ

Punjabi Translation - Arif Haleemਇਹ ਸਭ ਇਸ ਲਈ ਹੈ, ਕਿ ਉਹ ਧੰਨਵਾਨ ਤੇ ਪੁੱਤਰਾਂ ਵਾਲਾ ਹੈ।

ਇਸ ਆਇਤ ਦੇ ਸਾਰੇ ਅਨੁਵਾਦ ਵੇਖੋ →

إِذَا تُتْلَىٰ عَلَيْهِ ءَايَٰتُنَا قَالَ أَسَٰطِيرُ ٱلْأَوَّلِينَ

Punjabi Translation - Arif Haleemਜਦੋਂ ਉਸ ਨੂੰ ਸਾਡੀਆਂ ਆਇਤਾਂ ਸੁਣਾਈਆਂ ਜਾਂਦੀਆਂ ਹਨ ਤਾਂ ਕਹਿੰਦਾ ਹੈ ਕਿ ਇਹ ਤਾਂ ਬੀਤੇ ਸਮੇਂ ਦੀਆਂ ਕਹਾਣੀਆਂ ਹਨ।

ਇਸ ਆਇਤ ਦੇ ਸਾਰੇ ਅਨੁਵਾਦ ਵੇਖੋ →

سَنَسِمُهُۥ عَلَى ٱلْخُرْطُومِ

Punjabi Translation - Arif Haleemਅਸੀਂ ਛੇਤੀ ਹੀ ਇਸ ਦੀ ਸੁੰਡ (ਭਾਵ ਨੱਕ) ’ਤੇ ਦਾਗ਼ ਲਾਵਾਂਗੇ।

ਇਸ ਆਇਤ ਦੇ ਸਾਰੇ ਅਨੁਵਾਦ ਵੇਖੋ →

إِنَّا بَلَوْنَٰهُمْ كَمَا بَلَوْنَآ أَصْحَٰبَ ٱلْجَنَّةِ إِذْ أَقْسَمُوا۟ لَيَصْرِمُنَّهَا مُصْبِحِينَ

Punjabi Translation - Arif Haleemਬੇਸ਼ੱਕ ਅਸੀਂ ਇਹਨਾਂ (ਮੱਕੇ ਵਾਲਿਆਂ) ਨੂੰ ਉਸੇ ਤਰ੍ਹਾਂ ਪਰੱਖਿਆ ਸੀ ਜਿੱਦਾਂ ਅਸੀਂ ਬਾਗ਼ ਵਾਲਿਆਂ ਨੂੰ ਪਰੱਖਿਆ ਸੀ, ਜਦੋਂ ਉਹਨਾਂ ਨੇ ਸਹੁੰ ਖਾਂਦੀ ਸੀ ਕਿ ਸਵੇਰ ਹੁੰਦੇ ਹੀ ਅਸੀਂ ਇਸ ਬਾਗ਼ ਦੇ ਫਲਾਂ ਨੂੰ ਤੋੜ ਲਵਾਂਗੇ।

ਇਸ ਆਇਤ ਦੇ ਸਾਰੇ ਅਨੁਵਾਦ ਵੇਖੋ →

وَلَا يَسْتَثْنُونَ

Punjabi Translation - Arif Haleemਉਹਨਾਂ ਨੇ ਇਨਸ਼ਾਅੱਲਾਹ (ਭਾਵ ਜੇ ਰੱਬ ਨੇ ਚਾਹਿਆ) ਨਹੀਂ ਕਿਹਾ ਸੀ।

ਇਸ ਆਇਤ ਦੇ ਸਾਰੇ ਅਨੁਵਾਦ ਵੇਖੋ →

فَطَافَ عَلَيْهَا طَآئِفٌ مِّن رَّبِّكَ وَهُمْ نَآئِمُونَ

Punjabi Translation - Arif Haleemਤੁਹਾਡੇ ਰੱਬ ਵੱਲੋਂ ਇਕ ਬਿਪਤਾ ਉਸ ਬਾਗ਼ ’ਤੇ ਆ ਪਈ ਜਦ ਕਿ ਹਾਲੇ ਉਹ ਸੁੱਤੇ ਪਏ ਸਨ।

ਇਸ ਆਇਤ ਦੇ ਸਾਰੇ ਅਨੁਵਾਦ ਵੇਖੋ →

فَأَصْبَحَتْ كَٱلصَّرِيمِ

Punjabi Translation - Arif Haleemਅਤੇ ਉਹ ਬਾਗ਼ ਵਾਡੀ ਕੀਤੀ ਹੋਈ ਖੇਤੀ ਵਾਂਗ ਹੋ ਗਿਆ।

ਇਸ ਆਇਤ ਦੇ ਸਾਰੇ ਅਨੁਵਾਦ ਵੇਖੋ →

فَتَنَادَوْا۟ مُصْبِحِينَ

Punjabi Translation - Arif Haleemਸਵੇਰ ਹੁੰਦੇ ਹੀ ਉਹਨਾਂ ਨੇ ਇਕ ਦੂਜੇ ਨੂੰ ਆਖਿਆ।

ਇਸ ਆਇਤ ਦੇ ਸਾਰੇ ਅਨੁਵਾਦ ਵੇਖੋ →

أَنِ ٱغْدُوا۟ عَلَىٰ حَرْثِكُمْ إِن كُنتُمْ صَٰرِمِينَ

Punjabi Translation - Arif Haleemਕਿ ਜੇ ਤੁਸੀਂ ਫਲ ਤੋੜਣੇ ਹਨ ਤਾਂ ਆਪਣੇ ਬਾਗ਼ਾਂ ਵੱਲ ਸਵੇਰੇ-ਸਵੇਰੇ ਨਿੱਕਲ ਤੁਰੋ।

ਇਸ ਆਇਤ ਦੇ ਸਾਰੇ ਅਨੁਵਾਦ ਵੇਖੋ →

فَٱنطَلَقُوا۟ وَهُمْ يَتَخَٰفَتُونَ

Punjabi Translation - Arif Haleemਸੋ ਉਹ ਤੁਰ ਪਏ ਤੇ ਆਪੋ ਵਿਚ ਹੌਲੀ-ਹੌਲੀ ਕਹਿ ਰਹੇ ਸਨ।

ਇਸ ਆਇਤ ਦੇ ਸਾਰੇ ਅਨੁਵਾਦ ਵੇਖੋ →

أَن لَّا يَدْخُلَنَّهَا ٱلْيَوْمَ عَلَيْكُم مِّسْكِينٌ

Punjabi Translation - Arif Haleemਕਿ ਅੱਜ ਤੁਹਾਡੇ ਬਾਗ਼ ਵਿਚ ਕੋਈ ਵੀ ਮੁਥਾਜ ਨਹੀਂ ਵੜਨਾ ਚਾਹੀਦਾ।

ਇਸ ਆਇਤ ਦੇ ਸਾਰੇ ਅਨੁਵਾਦ ਵੇਖੋ →

وَغَدَوْا۟ عَلَىٰ حَرْدٍ قَٰدِرِينَ

Punjabi Translation - Arif Haleemਉਹ ਸਵੇਰੇ ਸਵੇਰੇ ਇਹੋ ਸੋਚਦੇ (ਬਾਗ਼ ਵੱਲ) ਤੁਰ ਪਏ ਕਿ ਉਹ ਮੁਥਾਜਾਂ ਨੂੰ ਰੋਕ ਸਕਦੇ ਹਨ।

ਇਸ ਆਇਤ ਦੇ ਸਾਰੇ ਅਨੁਵਾਦ ਵੇਖੋ →

فَلَمَّا رَأَوْهَا قَالُوٓا۟ إِنَّا لَضَآلُّونَ

Punjabi Translation - Arif Haleemਪਰ ਜਦੋਂ ਉਹਨਾਂ ਨੇ ਬਾਗ਼ ਨੂੰ ਵੇਖਿਆ ਤਾਂ ਆਖਿਆ ਕਿ “ਅਸੀਂ ਤਾਂ ਰਾਹ ਹੀ ਭੁੱਲ ਗਏ ਹਾਂ”।

ਇਸ ਆਇਤ ਦੇ ਸਾਰੇ ਅਨੁਵਾਦ ਵੇਖੋ →

بَلْ نَحْنُ مَحْرُومُونَ

Punjabi Translation - Arif Haleem(ਅਤੇ ਕਿਹਾ ਕਿ) ਨਹੀਂ ਅਸੀਂ ਰਾਹ ਨਹੀਂ ਭੁੱਲੇ ਸਗੋਂ ਸਾਡੇ ਤਾਂ ਭਾਗ ਹੀ ਫੁੱਟ ਗਏ।

ਇਸ ਆਇਤ ਦੇ ਸਾਰੇ ਅਨੁਵਾਦ ਵੇਖੋ →

قَالَ أَوْسَطُهُمْ أَلَمْ أَقُل لَّكُمْ لَوْلَا تُسَبِّحُونَ

Punjabi Translation - Arif Haleemਉਹਨਾਂ ਵਿੱਚੋਂ ਜਿਹੜਾ ਸਭ ਤੋਂ ਚੰਗਾ ਸੀ ਉਹ ਆਖਣ ਲੱਗਿਆ ਕਿ ਮੈਂ ਤੁਹਾਨੂੰ ਆਖਿਆ ਨਹੀਂ ਸੀ ਕਿ ਤੁਸੀਂ (ਆਪਣੇ ਪਾਲਣਹਾਰ ਦੀ) ਤਸਬੀਹ ਕਿਉਂ ਨਹੀਂ ਕਰਦੇ ?

ਇਸ ਆਇਤ ਦੇ ਸਾਰੇ ਅਨੁਵਾਦ ਵੇਖੋ →

قَالُوا۟ سُبْحَٰنَ رَبِّنَآ إِنَّا كُنَّا ظَٰلِمِينَ

Punjabi Translation - Arif Haleemਫੇਰ ਉਹ ਆਖਣ ਲੱਗੇ ਕਿ ਪਾਕ ਹੈ ਸਾਡਾ ਰੱਬ ਬੇਸ਼ੱਕ ਅਸੀਂ ਹੀ ਜ਼ਾਲਮ ਸਾਂ।

ਇਸ ਆਇਤ ਦੇ ਸਾਰੇ ਅਨੁਵਾਦ ਵੇਖੋ →

فَأَقْبَلَ بَعْضُهُمْ عَلَىٰ بَعْضٍ يَتَلَٰوَمُونَ

Punjabi Translation - Arif Haleemਫੇਰ ਉਹਨਾਂ ਵਿੱਚੋਂ ਹਰੇਕ ਇਕ ਦੂਜੇ ਨੂੰ ਕੋਸਣ ਲੱਗ ਪਿਆ।

ਇਸ ਆਇਤ ਦੇ ਸਾਰੇ ਅਨੁਵਾਦ ਵੇਖੋ →

قَالُوا۟ يَٰوَيْلَنَآ إِنَّا كُنَّا طَٰغِينَ

Punjabi Translation - Arif Haleemਅਤੇ ਉਹ ਆਖਣ ਲੱਗੇ ਕਿ ਹਾਏ ਅਫ਼ਸੋਸ, ਬੇਸ਼ੱਕ ਅਸੀਂ ਹੀ (ਰੱਬ ਦੇ) ਬਾਗ਼ੀ ਹੋ ਗਏ ਸਾਂ।

ਇਸ ਆਇਤ ਦੇ ਸਾਰੇ ਅਨੁਵਾਦ ਵੇਖੋ →

عَسَىٰ رَبُّنَآ أَن يُبْدِلَنَا خَيْرًا مِّنْهَآ إِنَّآ إِلَىٰ رَبِّنَا رَٰغِبُونَ

Punjabi Translation - Arif Haleemਹੋ ਸਕਦਾ ਹੈ ਕਿ ਸਾਡਾ ਰੱਬ ਬਦਲੇ ਵਿਚ ਸਾਨੂੰ ਇਸ ਤੋਂ ਵੀ ਵਧੀਆ ਬਾਗ਼ ਦੇ ਦੇਵੇ, ਅਸੀਂ ਆਪਣੇ ਰੱਬ ਨਾਲ ਮੋਹ ਰੱਖਣ ਵਾਲੇ ਹਾਂ।

ਇਸ ਆਇਤ ਦੇ ਸਾਰੇ ਅਨੁਵਾਦ ਵੇਖੋ →

كَذَٰلِكَ ٱلْعَذَابُ وَلَعَذَابُ ٱلْـَٔاخِرَةِ أَكْبَرُ لَوْ كَانُوا۟ يَعْلَمُونَ

Punjabi Translation - Arif Haleemਅਜ਼ਾਬ ਤਾਂ ਇਸ ਤਰ੍ਹਾਂ ਵੀ ਹੁੰਦਾ ਹੈ ਪਰ ਆਖ਼ਿਰਤ ਦਾ ਅਜ਼ਾਬ ਸਭ ਤੋਂ ਵੱਧ ਕਰੜਾ ਹੈ। ਕਾਸ਼! ਇਹਨਾਂ ਨੂੰ ਇਸ ਦਾ ਗਿਆਨ ਹੁੰਦਾ।

ਇਸ ਆਇਤ ਦੇ ਸਾਰੇ ਅਨੁਵਾਦ ਵੇਖੋ →

إِنَّ لِلْمُتَّقِينَ عِندَ رَبِّهِمْ جَنَّٰتِ ٱلنَّعِيمِ

Punjabi Translation - Arif Haleemਬੇਸ਼ੱਕ ਰੱਬ ਤੋਂ ਡਰਨ ਵਾਲਿਆਂ ਲਈ ਉਹਨਾਂ ਦੇ ਰੱਬ ਕੋਲ ਨਿਅਮਤਾਂ ਭਰੇ ਬਾਗ਼ ਹਨ।

ਇਸ ਆਇਤ ਦੇ ਸਾਰੇ ਅਨੁਵਾਦ ਵੇਖੋ →

أَفَنَجْعَلُ ٱلْمُسْلِمِينَ كَٱلْمُجْرِمِينَ

Punjabi Translation - Arif Haleemਕੀ ਅਸੀਂ ਮੁਸਲਮਾਨਾਂ (ਭਾਵ ਆਗਿਆਕਾਰੀਆਂ) ਨੂੰ ਅਪਰਾਧੀਆਂ ਦੇ ਬਰਾਬਰ ਕਰ ਦਿਆਂਗੇ।

ਇਸ ਆਇਤ ਦੇ ਸਾਰੇ ਅਨੁਵਾਦ ਵੇਖੋ →

مَا لَكُمْ كَيْفَ تَحْكُمُونَ

Punjabi Translation - Arif Haleemਤੁਹਾਨੂੰ ਕੀ ਹੋ ਗਿਆ ਹੈ ? ਤੁਸੀਂ ਕਿਹੋ ਜਿਹੇ ਫ਼ੈਸਲੇ ਕਰਦੇ ਹੋ ?

ਇਸ ਆਇਤ ਦੇ ਸਾਰੇ ਅਨੁਵਾਦ ਵੇਖੋ →

أَمْ لَكُمْ كِتَٰبٌ فِيهِ تَدْرُسُونَ

Punjabi Translation - Arif Haleemਕੀ ਤੁਹਾਡੇ ਕੋਲ ਕੋਈ ਕਿਤਾਬ ਹੈ ਜਿਸ ਵਿੱਚੋਂ ਤੁਸੀਂ ਇਹ ਸਭ ਪੜ੍ਹਦੇ ਹੋ ?

ਇਸ ਆਇਤ ਦੇ ਸਾਰੇ ਅਨੁਵਾਦ ਵੇਖੋ →

إِنَّ لَكُمْ فِيهِ لَمَا تَخَيَّرُونَ

Punjabi Translation - Arif Haleemਕਿ ਜਿਸ ਵਿਚ ਤੁਹਾਡੇ ਮਨ ਭਾਉਂਦੀਆਂ ਗੱਲਾਂ ਹੋਣ।

ਇਸ ਆਇਤ ਦੇ ਸਾਰੇ ਅਨੁਵਾਦ ਵੇਖੋ →

أَمْ لَكُمْ أَيْمَٰنٌ عَلَيْنَا بَٰلِغَةٌ إِلَىٰ يَوْمِ ٱلْقِيَٰمَةِ إِنَّ لَكُمْ لَمَا تَحْكُمُونَ

Punjabi Translation - Arif Haleemਕੀ ਤੁਸੀਂ ਸਾਥੋਂ ਕਿਆਮਤ ਦਿਹਾੜੇ ਤਕ ਦੀਆਂ ਸੰਹੁਾਂ ਲੈ ਰੱਖੀਆਂ ਹਨ ਕਿ ਤੁਹਾਡੇ ਲਈ ਓਹੀਓ ਹੋਵੇਗਾ ਜਿਸ ਦਾ ਫ਼ੈਸਲਾ ਤੁਸੀਂ ਕਰੋਗੇ ?

ਇਸ ਆਇਤ ਦੇ ਸਾਰੇ ਅਨੁਵਾਦ ਵੇਖੋ →

سَلْهُمْ أَيُّهُم بِذَٰلِكَ زَعِيمٌ

Punjabi Translation - Arif Haleemਇਹਨਾਂ ਤੋਂ ਪੁੱਛੋ ਕਿ ਤੁਹਾਡੇ ਵਿੱਚੋਂ ਕੌਣ ਇਸ ਦੀ ਜ਼ਮਾਨਤ ਲੈਂਦਾ ਹੈ?

ਇਸ ਆਇਤ ਦੇ ਸਾਰੇ ਅਨੁਵਾਦ ਵੇਖੋ →

أَمْ لَهُمْ شُرَكَآءُ فَلْيَأْتُوا۟ بِشُرَكَآئِهِمْ إِن كَانُوا۟ صَٰدِقِينَ

Punjabi Translation - Arif Haleemਕੀ (ਇਸ ਦੇ ਜ਼ਾਮਿਨ) ਇਹਨਾਂ ਦੇ ਮਿੱਥੇ ਹੋਏ (ਰੱਬ ਦੇ) ਸ਼ਰੀਕ ਹਨ ? ਤਾਂ ਉਹਨਾਂ ਨੂੰ ਚਾਹੀਦਾ ਹੈ ਕਿ ਉਹ ਆਪਣੇ ਸ਼ਰੀਕ ਲਿਆਉਣ ਜੇ ਉਹ ਸੱਚੇ ਹਨ।

ਇਸ ਆਇਤ ਦੇ ਸਾਰੇ ਅਨੁਵਾਦ ਵੇਖੋ →

يَوْمَ يُكْشَفُ عَن سَاقٍ وَيُدْعَوْنَ إِلَى ٱلسُّجُودِ فَلَا يَسْتَطِيعُونَ

Punjabi Translation - Arif Haleemਜਿਸ ਦਿਨ ਪਿੰਨੀ ਖੋਲ੍ਹ ਦਿੱਤੀ ਜਾਵੇਗੀ ਭਾਵ ਔਖਾ ਵੇਲਾ ਆਵੇਗਾ ਅਤੇ ਉਹਨਾਂ ਇਨਕਾਰੀਆਂ ਨੂੰ ਸਿਜਦਾ ਕਰਨ ਲਈ ਬੁਲਾਇਆ ਜਾਵੇਗਾ ਤਾਂ ਉਹ ਸਿਜਦਾ ਨਹੀਂ ਕਰ ਸਕਣਗੇ।[1]

ਇਸ ਆਇਤ ਦੇ ਸਾਰੇ ਅਨੁਵਾਦ ਵੇਖੋ →

خَٰشِعَةً أَبْصَٰرُهُمْ تَرْهَقُهُمْ ذِلَّةٌ وَقَدْ كَانُوا۟ يُدْعَوْنَ إِلَى ٱلسُّجُودِ وَهُمْ سَٰلِمُونَ

Punjabi Translation - Arif Haleemਉਹਨਾਂ ਦੀਆਂ ਨਜ਼ਰਾਂ ਝੁਕੀਆਂ ਹੋਣਗੀਆਂ ਤੇ ਉਹਨਾਂ ’ਤੇ ਹੀਣਤਾ ਛਾਈ ਹੋਵੇਗੀ। ਜਦੋਂ ਸੰਸਾਰ ਵਿਚ ਉਹਨਾਂ ਨੂੰ ਸਿਜਦੇ ਲਈ ਬੁਲਾਇਆ ਜਾਂਦਾ ਸੀ ਉਸ ਵੇਲੇ ਤਾਂ ਉਹ ਭਲੇ ਚੰਗੇ ਸਨ।

ਇਸ ਆਇਤ ਦੇ ਸਾਰੇ ਅਨੁਵਾਦ ਵੇਖੋ →

فَذَرْنِى وَمَن يُكَذِّبُ بِهَٰذَا ٱلْحَدِيثِ سَنَسْتَدْرِجُهُم مِّنْ حَيْثُ لَا يَعْلَمُونَ

Punjabi Translation - Arif Haleemਸੋ (ਹੇ ਨਬੀ!) ਅੱਜ ਮੈਨੂੰ ਤੇ ਉਸ ਨੂੰ ਜਿਹੜਾ ਹਦੀਸ (ਭਾਵ .ਕੁਰਆਨ) ਨੂੰ ਝੁਠਲਾਉਂਦਾ ਸੀ (ਦੋਵਾਂ ਨੂੰ ਇਕੱਲਾ) ਛੱਡ ਦਿਓ। ਅਸੀਂ ਉਸ ਨੂੰ ਹੌਲੀ-ਹੌਲੀ ਬਰਬਾਦੀ ਵੱਲ ਲੈ ਜਾਵਾਂਗੇ ਕਿ ਉਸ ਨੂੰ ਪਤਾ ਵੀ ਨਹੀਂ ਲੱਗ ਸਕੇਗਾ।

ਇਸ ਆਇਤ ਦੇ ਸਾਰੇ ਅਨੁਵਾਦ ਵੇਖੋ →

وَأُمْلِى لَهُمْ إِنَّ كَيْدِى مَتِينٌ

Punjabi Translation - Arif Haleemਮੈਂ ਇਹਨਾਂ ਨੂੰ ਢਿੱਲ ਦੇ ਰਿਹਾ ਹਾਂ, ਬੇਸ਼ੱਕ ਮੇਰੀ ਚਾਲ ਵੱਡੀ ਜ਼ਬਰਦਸਤ ਹੈ।

ਇਸ ਆਇਤ ਦੇ ਸਾਰੇ ਅਨੁਵਾਦ ਵੇਖੋ →

أَمْ تَسْـَٔلُهُمْ أَجْرًا فَهُم مِّن مَّغْرَمٍ مُّثْقَلُونَ

Punjabi Translation - Arif Haleem(ਹੇ ਨਬੀ!) ਕੀ ਤੁਸੀਂ ਉਹਨਾਂ ਤੋਂ ਬਦਲਾ ਭਾਲਦੇ ਹੋ ਕਿ ਇਹ ਉਸ ਤਾਵਾਨ (ਚੱਟੀ) ਦੇ ਭਾਰ ਹੇਠ ਦਬੇ ਜਾ ਰਹੇ ਹਨ ?

ਇਸ ਆਇਤ ਦੇ ਸਾਰੇ ਅਨੁਵਾਦ ਵੇਖੋ →

أَمْ عِندَهُمُ ٱلْغَيْبُ فَهُمْ يَكْتُبُونَ

Punjabi Translation - Arif Haleemਕੀ ਇਹਨਾਂ ਕੋਲ ਪਰੋਖ ਦਾ ਗਿਆਨ ਹੈ, ਜਿਸ ਤੋਂ ਇਹ ਲਿਖ ਲਿਆਉਂਦੇ ਹਨ।

ਇਸ ਆਇਤ ਦੇ ਸਾਰੇ ਅਨੁਵਾਦ ਵੇਖੋ →

فَٱصْبِرْ لِحُكْمِ رَبِّكَ وَلَا تَكُن كَصَاحِبِ ٱلْحُوتِ إِذْ نَادَىٰ وَهُوَ مَكْظُومٌ

Punjabi Translation - Arif Haleemਸੋ ਤੁਸੀਂ ਆਪਣੇ ਰੱਬ ਦਾ ਹੁਕਮ ਆਉਣ ਤਕ ਧੀਰਜ ਤੋਂ ਕੰਮ ਲਵੋ ਅਤੇ ਮੱਛੀ ਵਾਲੇ (ਯੂਨੁਸ ਅ:) ਵਾਂਗ ਨਾ ਹੋ ਜਾਣਾ ਕਿ ਜਦੋਂ ਉਸ ਨੇ (ਅੱਲਾਹ ਨੂੰ) ਸੱਦਿਆ ਸੀ ਉਸ ਸਮੇਂ ਉਹ ਗ਼ਮ ਨਾਲ ਭਰਪੂਰ ਸੀ।

ਇਸ ਆਇਤ ਦੇ ਸਾਰੇ ਅਨੁਵਾਦ ਵੇਖੋ →

لَّوْلَآ أَن تَدَٰرَكَهُۥ نِعْمَةٌ مِّن رَّبِّهِۦ لَنُبِذَ بِٱلْعَرَآءِ وَهُوَ مَذْمُومٌ

Punjabi Translation - Arif Haleemਜੇਕਰ ਉਸ ਦੇ ਰੱਬ ਦੀ ਮਿਹਰ ਉਸ ਨੂੰ ਨਾ ਜੁੜਦੀ ਤਾਂ ਉਹ ਇਕ ਰੜੇ ਮੈਦਾਨ ਵਿਚ ਸੁੱਟ ਦਿੱਤਾ ਜਾਂਦਾ ਜਦ ਕਿ ਉਹ ਹੀਣਾ ਤੇ ਰੁਸਵਾ ਵੀ ਹੁੰਦਾ।

ਇਸ ਆਇਤ ਦੇ ਸਾਰੇ ਅਨੁਵਾਦ ਵੇਖੋ →

فَٱجْتَبَٰهُ رَبُّهُۥ فَجَعَلَهُۥ مِنَ ٱلصَّٰلِحِينَ

Punjabi Translation - Arif Haleemਅੰਤ ਉਸ ਦੇ ਰੱਬ ਨੇ ਉਸ ਨੂੰ ਆਪਣੀਆਂ ਮਿਹਰਾਂ ਨਾਲ ਨਿਵਾਜ਼ਿਆ, ਅਤੇ ਉਸ ਨੂੰ ਭਲੇ ਪੁਰਖਾਂ ਵਿਚ ਰਲਾ ਲਿਆ।

ਇਸ ਆਇਤ ਦੇ ਸਾਰੇ ਅਨੁਵਾਦ ਵੇਖੋ →

وَإِن يَكَادُ ٱلَّذِينَ كَفَرُوا۟ لَيُزْلِقُونَكَ بِأَبْصَٰرِهِمْ لَمَّا سَمِعُوا۟ ٱلذِّكْرَ وَيَقُولُونَ إِنَّهُۥ لَمَجْنُونٌ

Punjabi Translation - Arif Haleemਜਦੋਂ ਇਹ (ਇਨਕਾਰੀ) ਉਸ ਜ਼ਿਕਰ (ਭਾਵ .ਕੁਰਆਨ) ਸੁਣਦੇ ਹਨ ਤਾਂ ਤੁਹਾਨੂੰ ਆਪਣੀਆਂ (ਭੈੜੀਆਂ) ਨਜ਼ਰਾਂ ਨਾਲ ਇੰਜ ਤੱਕਦੇ ਹਨ ਜਿਵੇਂ ਉਹ ਤੁਹਾਡੇ ਪੈਰ (ਸਿੱਧੀ ਰਾਹ ਤੋਂ) ਉਖਾੜ ਦੇਣਗੇ ਅਤੇ ਆਖਦੇ ਹਨ ਕਿ ਬੇਸ਼ੱਕ ਉਹ (ਮੁਹੰਮਦ) ਤਾਂ ਸੁਦਾਈ ਹੈ।

ਇਸ ਆਇਤ ਦੇ ਸਾਰੇ ਅਨੁਵਾਦ ਵੇਖੋ →

وَمَا هُوَ إِلَّا ذِكْرٌ لِّلْعَٰلَمِينَ

Punjabi Translation - Arif Haleemਜਦ ਕਿ ਇਹ (.ਕੁਰਆਨ) ਤਾਂ ਸਾਰੇ ਜਹਾਨਾਂ ਲਈ ਇਕ ਨਸੀਹਤ ਹੈ।

ਇਸ ਆਇਤ ਦੇ ਸਾਰੇ ਅਨੁਵਾਦ ਵੇਖੋ →

Looking for a topic? Try the meaning search — your question is scanned across all 6,236 verses.
ਭਾਸ਼ਾ — 70