caseriqਕੁਰਆਨ ਵਿੱਚ ਅਰਥ ਆਧਾਰਿਤ ਖੋਜ

ਸੂਰਤ Al-Fajr الفجر

30 ਆਇਤਾਂ · ਮੱਕਾ · ਉਤਰਨ ਦਾ ਕ੍ਰਮ 10

بِسْمِ ٱللَّهِ ٱلرَّحْمَٰنِ ٱلرَّحِيمِ وَٱلْفَجْرِ

Punjabi Translation - Arif Haleemਸਹੁੰ ਹੈ ਪਹੁਫਟਣ ਦੀ।

ਇਸ ਆਇਤ ਦੇ ਸਾਰੇ ਅਨੁਵਾਦ ਵੇਖੋ →

وَلَيَالٍ عَشْرٍ

Punjabi Translation - Arif Haleemਅਤੇ ਦਸ ਰਾਤਾਂ ਦੀ।[1]

ਇਸ ਆਇਤ ਦੇ ਸਾਰੇ ਅਨੁਵਾਦ ਵੇਖੋ →

وَٱلشَّفْعِ وَٱلْوَتْرِ

Punjabi Translation - Arif Haleemਜਿਸਤ ਤੇ ਟਾਂਕ ਦੀ।[2]

ਇਸ ਆਇਤ ਦੇ ਸਾਰੇ ਅਨੁਵਾਦ ਵੇਖੋ →

وَٱلَّيْلِ إِذَا يَسْرِ

Punjabi Translation - Arif Haleemਅਤੇ ਰਾਤ ਦੀ ਜਦੋਂ ਉਹ ਵਿਦਾ ਹੋ ਰਹੀ ਹੋਵੇ।

ਇਸ ਆਇਤ ਦੇ ਸਾਰੇ ਅਨੁਵਾਦ ਵੇਖੋ →

هَلْ فِى ذَٰلِكَ قَسَمٌ لِّذِى حِجْرٍ

Punjabi Translation - Arif Haleemਕੀ ਇਹਨਾਂ (ਚੀਜ਼ਾਂ) ਵਿਚ ਸੂਝਵਾਨਾਂ ਲਈ ਕੋਈ ਮਹੱਤਤਾ ਹੈ ?

ਇਸ ਆਇਤ ਦੇ ਸਾਰੇ ਅਨੁਵਾਦ ਵੇਖੋ →

أَلَمْ تَرَ كَيْفَ فَعَلَ رَبُّكَ بِعَادٍ

Punjabi Translation - Arif Haleemਕੀ ਤੁਸੀਂ ਨਹੀਂ ਵੇਖਿਆ ਕਿ ਤੁਹਾਡੇ ਰੱਬ ਨੇ ‘ਆਦ’ ਨਾਲ ਕੀ ਵਰਤਾਓ ਕੀਤਾ ਸੀ ?

ਇਸ ਆਇਤ ਦੇ ਸਾਰੇ ਅਨੁਵਾਦ ਵੇਖੋ →

إِرَمَ ذَاتِ ٱلْعِمَادِ

Punjabi Translation - Arif Haleemਉਹ ‘ਆਦੇ ਇਰਮ’ ਜਿਹੜੇ ਉੱਚੀਆਂ ਥੰਮਾਂ ਵਾਲੇ ਸਨ।

ਇਸ ਆਇਤ ਦੇ ਸਾਰੇ ਅਨੁਵਾਦ ਵੇਖੋ →

ٱلَّتِى لَمْ يُخْلَقْ مِثْلُهَا فِى ٱلْبِلَٰدِ

Punjabi Translation - Arif Haleemਜਿਨ੍ਹਾਂ ਵਰਗੀ ਕੋਈ ਕੌਮ ਦੁਨੀਆਂ ਵਿਚ ਪੈਦਾ ਨਹੀਂ ਕੀਤੀ ਗਈ।

ਇਸ ਆਇਤ ਦੇ ਸਾਰੇ ਅਨੁਵਾਦ ਵੇਖੋ →

وَثَمُودَ ٱلَّذِينَ جَابُوا۟ ٱلصَّخْرَ بِٱلْوَادِ

Punjabi Translation - Arif Haleemਅਤੇ ‘ਸਮੂਦ’ ਨਾਲ ਵੀ ਜਿਹੜੇ ਘਾਟੀ ਵਿਚ ਚਟਾਨਾਂ ਤਰਾਸ਼ਦੇ ਸਨ।

ਇਸ ਆਇਤ ਦੇ ਸਾਰੇ ਅਨੁਵਾਦ ਵੇਖੋ →

وَفِرْعَوْنَ ذِى ٱلْأَوْتَادِ

Punjabi Translation - Arif Haleemਅਤੇ ਕਿੱਲਾਂ ਵਾਲੇ ਫ਼ਿਰਔਨ ਨਾਲ (ਕੀ ਵਰਤਾਓ ਕੀਤਾ ?)।

ਇਸ ਆਇਤ ਦੇ ਸਾਰੇ ਅਨੁਵਾਦ ਵੇਖੋ →

ٱلَّذِينَ طَغَوْا۟ فِى ٱلْبِلَٰدِ

Punjabi Translation - Arif Haleemਇਹ ਉਹ ਲੋਕ ਸਨ ਜਿਨ੍ਹਾਂ ਨੇ ਸ਼ਹਿਰਾਂ (ਭਾਵ ਧਰਤੀ) ਵਿਚ ਸਰਕਸ਼ੀ ਕੀਤੀ।

ਇਸ ਆਇਤ ਦੇ ਸਾਰੇ ਅਨੁਵਾਦ ਵੇਖੋ →

فَأَكْثَرُوا۟ فِيهَا ٱلْفَسَادَ

Punjabi Translation - Arif Haleemਅਤੇ ਉਹਨਾਂ ਵਿਚ ਬਹੁਤ ਵਿਗਾੜ ਪਾ ਛੱਡਿਆ ਸੀ।

ਇਸ ਆਇਤ ਦੇ ਸਾਰੇ ਅਨੁਵਾਦ ਵੇਖੋ →

فَصَبَّ عَلَيْهِمْ رَبُّكَ سَوْطَ عَذَابٍ

Punjabi Translation - Arif Haleemਫੇਰ ਤੁਹਾਡੇ ਰੱਬ ਨੇ ਉਹਨਾਂ ਉੱਤੇ ਅਜ਼ਾਬ ਦਾ ਕੋੜਾ ਬਰਸਾਇਆ।

ਇਸ ਆਇਤ ਦੇ ਸਾਰੇ ਅਨੁਵਾਦ ਵੇਖੋ →

إِنَّ رَبَّكَ لَبِٱلْمِرْصَادِ

Punjabi Translation - Arif Haleemਬੇਸ਼ੱਕ ਤੁਹਾਡਾ ਰੱਬ (ਅਪਰਾਧੀਆਂ) ਦੀ ਘਾਤ ਵਿਚ ਹੈ।

ਇਸ ਆਇਤ ਦੇ ਸਾਰੇ ਅਨੁਵਾਦ ਵੇਖੋ →

فَأَمَّا ٱلْإِنسَٰنُ إِذَا مَا ٱبْتَلَىٰهُ رَبُّهُۥ فَأَكْرَمَهُۥ وَنَعَّمَهُۥ فَيَقُولُ رَبِّىٓ أَكْرَمَنِ

Punjabi Translation - Arif Haleemਪਰ ਮਨੁੱਖ ਦਾ ਹਾਲ ਇਹ ਹੈ ਕਿ ਜਦੋਂ ਉਸ ਦਾ ਰੱਬ ਉਸ ਨੂੰ ਪਰਖਣ ਲਈ ਉਸ ਨੂੰ ਇੱਜ਼ਤ ਅਤੇ ਨਿਅਮਤਾਂ ਦਿੰਦਾ ਹੈ ਤਾਂ ਉਹ ਆਖਦਾ ਹੈ ਕਿ ਮੇਰੇ ਰੱਬ ਨੇ ਮੈਨੂੰ ਆਦਰ-ਮਾਨ ਬਖ਼ਸ਼ਿਆ ਹੈ।

ਇਸ ਆਇਤ ਦੇ ਸਾਰੇ ਅਨੁਵਾਦ ਵੇਖੋ →

وَأَمَّآ إِذَا مَا ٱبْتَلَىٰهُ فَقَدَرَ عَلَيْهِ رِزْقَهُۥ فَيَقُولُ رَبِّىٓ أَهَٰنَنِ

Punjabi Translation - Arif Haleemਪਰ ਜਦੋਂ ਉਹੀਓ (ਰੱਬ) ਉਸ ਦੀ ਰੋਜ਼ੀ ਤੰਗ ਕਰ ਦਿੰਦਾ ਹੈ ਤਾਂ ਆਖਦਾ ਹੈ ਕਿ ਮੇਰੇ ਰੱਬ ਨੇ ਮੈਨੂੰ ਅਪਮਾਨਿਤ ਕਰ ਛੱਡਿਆ ਹੈ।

ਇਸ ਆਇਤ ਦੇ ਸਾਰੇ ਅਨੁਵਾਦ ਵੇਖੋ →

كَلَّا بَل لَّا تُكْرِمُونَ ٱلْيَتِيمَ

Punjabi Translation - Arif Haleemਉੱਕਾ ਨਹੀਂ! ਅਸਲ ਵਿਚ ਤੁਸੀਂ ਯਤੀਮ ਦੀ ਇੱਜ਼ਤ ਨਹੀਂ ਸੀ ਕਰਦੇ।

ਇਸ ਆਇਤ ਦੇ ਸਾਰੇ ਅਨੁਵਾਦ ਵੇਖੋ →

وَلَا تَحَٰٓضُّونَ عَلَىٰ طَعَامِ ٱلْمِسْكِينِ

Punjabi Translation - Arif Haleemਅਤੇ ਨਾ ਹੀ ਮੁਥਾਜ ਨੂੰ ਭੋਜਨ ਕਰਵਾਉਣ ਲਈ ਇਕ ਦੂਜੇ ਨੂੰ ਪ੍ਰੇਰਿਤ ਕਰਦੇ ਸੀ।

ਇਸ ਆਇਤ ਦੇ ਸਾਰੇ ਅਨੁਵਾਦ ਵੇਖੋ →

وَتَأْكُلُونَ ٱلتُّرَاثَ أَكْلًا لَّمًّا

Punjabi Translation - Arif Haleemਅਤੇ ਤੁਸੀਂ ਵਰਾਸਤ ਦਾ ਸਾਰਾ ਮਾਲ ਹੂੰਝ ਕੇ ਖਾ ਜਾਂਦੇ ਹੋ।

ਇਸ ਆਇਤ ਦੇ ਸਾਰੇ ਅਨੁਵਾਦ ਵੇਖੋ →

وَتُحِبُّونَ ٱلْمَالَ حُبًّا جَمًّا

Punjabi Translation - Arif Haleemਅਤੇ ਤੁਸੀਂ ਧਨ ਪਦਾਰਥਾਂ ਨਾਲ ਹੱਦੋਂ ਵੱਧ ਮੋਹ ਰਖਦੇ ਹੋ।

ਇਸ ਆਇਤ ਦੇ ਸਾਰੇ ਅਨੁਵਾਦ ਵੇਖੋ →

كَلَّآ إِذَا دُكَّتِ ٱلْأَرْضُ دَكًّا دَكًّا

Punjabi Translation - Arif Haleem(ਉਸ ਸਮੇਂ ਪਛਤਾਵੇ ਦਾ ਲਾਭ) ਉੱਕਾ ਨਹੀਂ ਹੋਵੇਗਾ ਜਦੋਂ ਧਰਤੀ ਨੂੰ ਕੁਟ ਕੁਟ ਕੇ ਪੱਦਰ ਕਰ ਦਿੱਤੀ ਜਾਵੇਗੀ।

ਇਸ ਆਇਤ ਦੇ ਸਾਰੇ ਅਨੁਵਾਦ ਵੇਖੋ →

وَجَآءَ رَبُّكَ وَٱلْمَلَكُ صَفًّا صَفًّا

Punjabi Translation - Arif Haleemਅਤੇ ਤੁਹਾਡਾ ਰੱਬ ਪ੍ਰਗਟ ਹੋਵੇਗਾ ਜਦੋਂ ਫ਼ਰਿਸ਼ਤੇ ਕਤਾਰਾਂ ਵਿਚ ਹਾਜ਼ਿਰ ਹੋਣਗੇ।

ਇਸ ਆਇਤ ਦੇ ਸਾਰੇ ਅਨੁਵਾਦ ਵੇਖੋ →

وَجِا۟ىٓءَ يَوْمَئِذٍۭ بِجَهَنَّمَ يَوْمَئِذٍ يَتَذَكَّرُ ٱلْإِنسَٰنُ وَأَنَّىٰ لَهُ ٱلذِّكْرَىٰ

Punjabi Translation - Arif Haleemਉਸ ਦਿਨ ਨਰਕ (ਲੋਕਾਂ ਦੇ) ਸਾਹਮਣੇ ਲਿਆਂਦੀ ਜਾਵੇਗੀ ਅਤੇ ਉਸ ਦਿਨ ਮਨੁੱਖ ਆਪਣੀਆਂ ਕਰਤੂਤਾਂ ਨੂੰ ਯਾਦ ਕਰੇਗਾ, ਪਰ ਉਸ ਸਮੇਂ ਯਾਦ ਕਰਨ ਦਾ ਕੋਈ ਲਾਭ ਨਹੀਂ ਹੋਵੇਗਾ।

ਇਸ ਆਇਤ ਦੇ ਸਾਰੇ ਅਨੁਵਾਦ ਵੇਖੋ →

يَقُولُ يَٰلَيْتَنِى قَدَّمْتُ لِحَيَاتِى

Punjabi Translation - Arif Haleemਉਹ ਆਖੇਗਾ ਕਾਸ਼! ਮੈਂਨੇ ਆਪਣੇ ਇਸ ਜੀਵਨ ਲਈ ਕੁੱਝ ਅੱਗੇ ਭੇਜਿਆ ਹੁੰਦਾ।

ਇਸ ਆਇਤ ਦੇ ਸਾਰੇ ਅਨੁਵਾਦ ਵੇਖੋ →

فَيَوْمَئِذٍ لَّا يُعَذِّبُ عَذَابَهُۥٓ أَحَدٌ

Punjabi Translation - Arif Haleemਸੋ ਉਸ ਦਿਨ ਉਸ ਜਿਹਾ ਅਜ਼ਾਬ ਦੇਣ ਵਾਲਾ ਕੋਈ ਨਹੀਂ ਹੋਵੇਗੀ।

ਇਸ ਆਇਤ ਦੇ ਸਾਰੇ ਅਨੁਵਾਦ ਵੇਖੋ →

وَلَا يُوثِقُ وَثَاقَهُۥٓ أَحَدٌ

Punjabi Translation - Arif Haleemਅਤੇ ਨਾ ਹੀ ਉਸ ਜਿਹਾ ਕੋਈ ਬੰਣਨ ਵਾਲਾ ਹੋਵੇਗਾ।

ਇਸ ਆਇਤ ਦੇ ਸਾਰੇ ਅਨੁਵਾਦ ਵੇਖੋ →

يَٰٓأَيَّتُهَا ٱلنَّفْسُ ٱلْمُطْمَئِنَّةُ

Punjabi Translation - Arif Haleem(ਪਰ ਨੇਕ ਲੋਕਾਂ ਨੂੰ ਫ਼ਰਿਸ਼ਤੇ ਆਖਣਗੇ) ਹੇ ਸ਼ਾਂਤ ਆਤਮਾ!

ਇਸ ਆਇਤ ਦੇ ਸਾਰੇ ਅਨੁਵਾਦ ਵੇਖੋ →

ٱرْجِعِىٓ إِلَىٰ رَبِّكِ رَاضِيَةً مَّرْضِيَّةً

Punjabi Translation - Arif Haleemਤੂੰ ਆਪਣੇ ਰੱਬ ਵੱਲ ਇਸ ਹਾਲ ਵਿਚ ਤੁਰ ਕਿ ਤੂੰ ਉਸ ਤੋਂ ਰਾਜ਼ੀ ਅਤੇ ਉਹ ਤੇਥੋਂ ਰਾਜ਼ੀ ਹੈ।

ਇਸ ਆਇਤ ਦੇ ਸਾਰੇ ਅਨੁਵਾਦ ਵੇਖੋ →

فَٱدْخُلِى فِى عِبَٰدِى

Punjabi Translation - Arif Haleemਫੇਰ ਤੂੰ ਮੇਰੇ ਨੇਕ ਬੰਦਿਆਂ ਵਿਚ ਜਾ ਰਲ।

ਇਸ ਆਇਤ ਦੇ ਸਾਰੇ ਅਨੁਵਾਦ ਵੇਖੋ →

وَٱدْخُلِى جَنَّتِى

Punjabi Translation - Arif Haleemਅਤੇ ਮੇਰੀ ਜੰਨਤ ਵਿਚ ਦਾਖ਼ਲ ਹੋ ਜਾ।

ਇਸ ਆਇਤ ਦੇ ਸਾਰੇ ਅਨੁਵਾਦ ਵੇਖੋ →

Looking for a topic? Try the meaning search — your question is scanned across all 6,236 verses.
ਭਾਸ਼ਾ — 70