caseriqਕੁਰਆਨ ਵਿੱਚ ਅਰਥ ਆਧਾਰਿਤ ਖੋਜ

ਸੂਰਤ Al-Balad البلد

20 ਆਇਤਾਂ · ਮੱਕਾ · ਉਤਰਨ ਦਾ ਕ੍ਰਮ 35

بِسْمِ ٱللَّهِ ٱلرَّحْمَٰنِ ٱلرَّحِيمِ لَآ أُقْسِمُ بِهَٰذَا ٱلْبَلَدِ

Punjabi Translation - Arif Haleemਨਹੀਂ ਮੈਂ ਸਹੁੰ ਖਾਂਦਾ ਹਾਂ ਇਸ ਸ਼ਹਿਰ (ਮੱਕੇ) ਦੀ।

ਇਸ ਆਇਤ ਦੇ ਸਾਰੇ ਅਨੁਵਾਦ ਵੇਖੋ →

وَأَنتَ حِلٌّۢ بِهَٰذَا ٱلْبَلَدِ

Punjabi Translation - Arif Haleem(ਹੇ ਨਬੀ!) ਤੁਸੀਂ ਇਸ ਸ਼ਹਿਰ ਮੱਕੇ ਦੇ ਵਸਨੀਕ ਹੋ।

ਇਸ ਆਇਤ ਦੇ ਸਾਰੇ ਅਨੁਵਾਦ ਵੇਖੋ →

وَوَالِدٍ وَمَا وَلَدَ

Punjabi Translation - Arif Haleem(ਮਨੁੱਖਾਂ ਦੇ) ਪਿਓ (ਆਦਮ) ਅਤੇ ਉਸ ਦੀ ਸੰਤਾਨ ਦੀ ਸਹੁੰ।

ਇਸ ਆਇਤ ਦੇ ਸਾਰੇ ਅਨੁਵਾਦ ਵੇਖੋ →

لَقَدْ خَلَقْنَا ٱلْإِنسَٰنَ فِى كَبَدٍ

Punjabi Translation - Arif Haleemਬੇਸ਼ਕ ਅਸੀਂ ਮਨੁੱਖ ਨੂੰ ਔਖਿਆਈ ਵਿਚ (ਜੀਵਨ ਬਤੀਤ ਕਰਨ ਲਈ ਹੀ) ਪੈਦਾ ਕੀਤਾ ਹੈ।

ਇਸ ਆਇਤ ਦੇ ਸਾਰੇ ਅਨੁਵਾਦ ਵੇਖੋ →

أَيَحْسَبُ أَن لَّن يَقْدِرَ عَلَيْهِ أَحَدٌ

Punjabi Translation - Arif Haleemਕੀ ਉਹ ਸਮਝਦਾ ਹੈ ਕਿ ਕੋਈ ਉਸ ’ਤੇ ਕਾਬੂ ਨਹੀਂ ਪਾ ਸਕਦਾ ?

ਇਸ ਆਇਤ ਦੇ ਸਾਰੇ ਅਨੁਵਾਦ ਵੇਖੋ →

يَقُولُ أَهْلَكْتُ مَالًا لُّبَدًا

Punjabi Translation - Arif Haleemਉਹ ਆਖਦਾ ਹੈ ਕਿ ਮੈਂਨੇ ਢੇਰਾਂ ਦੇ ਢੇਰ ਮਾਲ ਲੁਟਾ ਛੱਡਿਆ ਹੈ।

ਇਸ ਆਇਤ ਦੇ ਸਾਰੇ ਅਨੁਵਾਦ ਵੇਖੋ →

أَيَحْسَبُ أَن لَّمْ يَرَهُۥٓ أَحَدٌ

Punjabi Translation - Arif Haleemਕੀ ਉਹ ਸਮਝਦਾ ਹੈ ਕਿ ਉਸ ਨੂੰ ਕਿਸੇ ਨੇ ਨਹੀਂ ਵੇਖਿਆ।

ਇਸ ਆਇਤ ਦੇ ਸਾਰੇ ਅਨੁਵਾਦ ਵੇਖੋ →

أَلَمْ نَجْعَل لَّهُۥ عَيْنَيْنِ

Punjabi Translation - Arif Haleemਕੀ ਅਸੀਂ ਉਸ ਨੂੰ ਦੋ ਅੱਖਾਂ ਨਹੀਂ ਦਿੱਤੀਆਂ ?

ਇਸ ਆਇਤ ਦੇ ਸਾਰੇ ਅਨੁਵਾਦ ਵੇਖੋ →

وَلِسَانًا وَشَفَتَيْنِ

Punjabi Translation - Arif Haleemਅਤੇ ਇਕ ਜੀਭ ਤੇ ਦੋ ਬੁੱਲ ਨਹੀਂ ਦਿੱਤੇ ?

ਇਸ ਆਇਤ ਦੇ ਸਾਰੇ ਅਨੁਵਾਦ ਵੇਖੋ →

وَهَدَيْنَٰهُ ٱلنَّجْدَيْنِ

Punjabi Translation - Arif Haleemਕੀ ਉਸ ਨੂੰ ਦੋਵੇਂ ਰਸਤੇ (ਨੇਕੀ ਤੇ ਬੁਰਾਈ ਦੇ) ਨਹੀਂ ਦਰਸਾਏ ?

ਇਸ ਆਇਤ ਦੇ ਸਾਰੇ ਅਨੁਵਾਦ ਵੇਖੋ →

فَلَا ٱقْتَحَمَ ٱلْعَقَبَةَ

Punjabi Translation - Arif Haleemਪਰ ਉਹ (ਨੇਕੀ ਦੀ) ਘਾਟੀ ਵਿੱਚੋਂ ਦੀ ਹੋ ਕੇ ਨਹੀਂ ਲੰਘਿਆ।

ਇਸ ਆਇਤ ਦੇ ਸਾਰੇ ਅਨੁਵਾਦ ਵੇਖੋ →

وَمَآ أَدْرَىٰكَ مَا ٱلْعَقَبَةُ

Punjabi Translation - Arif Haleemਤੁਸੀਂ ਕੀ ਜਾਣੋਂ ਕਿ ਉਹ ਔਖੀ ਘਾਟੀ ਕੀ ਹੈ ?

ਇਸ ਆਇਤ ਦੇ ਸਾਰੇ ਅਨੁਵਾਦ ਵੇਖੋ →

فَكُّ رَقَبَةٍ

Punjabi Translation - Arif Haleemਉਹ ਹੈ ਕਿ ਕਿਸੇ ਮਨੁੱਖ ਨੂੰ ਗ਼ੁਲਾਮੀ ਤੋਂ ਆਜ਼ਾਦ ਕਰਵਾਉਣਾ।[1]

ਇਸ ਆਇਤ ਦੇ ਸਾਰੇ ਅਨੁਵਾਦ ਵੇਖੋ →

أَوْ إِطْعَٰمٌ فِى يَوْمٍ ذِى مَسْغَبَةٍ

Punjabi Translation - Arif Haleemਜਾਂ ਭੁੱਖ ਵਾਲੇ ਦਿਨ ਭੋਜਨ ਕਰਵਾਉਣ।

ਇਸ ਆਇਤ ਦੇ ਸਾਰੇ ਅਨੁਵਾਦ ਵੇਖੋ →

يَتِيمًا ذَا مَقْرَبَةٍ

Punjabi Translation - Arif Haleemਕਿਸੇ ਰਿਸ਼ਤੇਦਾਰ ਯਤੀਮ ਨੂੰ।

ਇਸ ਆਇਤ ਦੇ ਸਾਰੇ ਅਨੁਵਾਦ ਵੇਖੋ →

أَوْ مِسْكِينًا ذَا مَتْرَبَةٍ

Punjabi Translation - Arif Haleemਜਾਂ ਕਿਸੇ ਮਿੱਟੀ ’ਚ ਰੁਲਦੇ ਮੁਥਾਜ ਨੂੰ (ਭੋਜਨ ਕਰਵਾਉਣਾ)।

ਇਸ ਆਇਤ ਦੇ ਸਾਰੇ ਅਨੁਵਾਦ ਵੇਖੋ →

ثُمَّ كَانَ مِنَ ٱلَّذِينَ ءَامَنُوا۟ وَتَوَاصَوْا۟ بِٱلصَّبْرِ وَتَوَاصَوْا۟ بِٱلْمَرْحَمَةِ

Punjabi Translation - Arif Haleem(ਇਹ ਭਲੇ ਕੰਮ ਕਰਨ ਵਾਲਾ) ਉਹਨਾਂ ਲੋਕਾਂ ਨਾਲ ਰਲਿਆ ਹੋਵੇਗਾ, ਜਿਹੜੇ ਈਮਾਨ ਲਿਆਏ ਅਤੇ ਜਿਨ੍ਹਾਂ ਇਕ ਦੂਜੇ ਨੂੰ ਸਬਰ ਕਰਨ ਦੀ ਅਤੇ ਇਕ ਦੂਜੇ ’ਤੇ ਦਿਆ ਕਰਨ ਲਈ ਪ੍ਰੇਰਣਾ ਦਿੱਤੀ।

ਇਸ ਆਇਤ ਦੇ ਸਾਰੇ ਅਨੁਵਾਦ ਵੇਖੋ →

أُو۟لَٰٓئِكَ أَصْحَٰبُ ٱلْمَيْمَنَةِ

Punjabi Translation - Arif Haleemਇਹ ਲੋਕ ਸੱਜੇ ਹੱਥ (ਪਾਸੇ) ਵਾਲੇ ਹਨ।

ਇਸ ਆਇਤ ਦੇ ਸਾਰੇ ਅਨੁਵਾਦ ਵੇਖੋ →

وَٱلَّذِينَ كَفَرُوا۟ بِـَٔايَٰتِنَا هُمْ أَصْحَٰبُ ٱلْمَشْـَٔمَةِ

Punjabi Translation - Arif Haleemਜਿਨ੍ਹਾਂ ਨੇ ਸਾਡੀਆਂ ਆਇਤਾਂ (ਆਦੇਸ਼ਾਂ) ਦਾ ਇਨਕਾਰ ਕੀਤਾ ਉਹ ਖੱਬੇ ਹੱਥ ਵਾਲੇ ਹਨ।

ਇਸ ਆਇਤ ਦੇ ਸਾਰੇ ਅਨੁਵਾਦ ਵੇਖੋ →

عَلَيْهِمْ نَارٌ مُّؤْصَدَةٌۢ

Punjabi Translation - Arif Haleemਉਹਨਾਂ ਉੱਤੇ ਅੱਗ ਛਾਈ ਹੋਈ ਹੋਵੇਗੀ ।[2]

ਇਸ ਆਇਤ ਦੇ ਸਾਰੇ ਅਨੁਵਾਦ ਵੇਖੋ →

Looking for a topic? Try the meaning search — your question is scanned across all 6,236 verses.
ਭਾਸ਼ਾ — 70