ਸੂਰਤ Al-Mutaffifin المطففين
36 ਆਇਤਾਂ · ਮੱਕਾ · ਉਤਰਨ ਦਾ ਕ੍ਰਮ 86
بِسْمِ ٱللَّهِ ٱلرَّحْمَٰنِ ٱلرَّحِيمِ وَيْلٌ لِّلْمُطَفِّفِينَ
Punjabi Translation - Arif Haleemਡੰਡੀ ਮਾਰਨ (ਭਾਵ ਬੇ-ਇਨਸਾਫ਼ੀ ਕਰਨ) ਵਾਲਿਆਂ ਲਈ (ਆਖ਼ਿਰਤ ਵਿਚ) ਤਬਾਹੀ ਹੈ।
ਇਸ ਆਇਤ ਦੇ ਸਾਰੇ ਅਨੁਵਾਦ ਵੇਖੋ →
ٱلَّذِينَ إِذَا ٱكْتَالُوا۟ عَلَى ٱلنَّاسِ يَسْتَوْفُونَ
Punjabi Translation - Arif Haleemਉਹ ਜਦੋਂ ਲੋਕਾਂ ਤੋਂ ਲੈਂਦੇ ਹਨ ਤਾਂ ਪੂਰਾ ਮਿਣ ਕੇ ਲੈਂਦੇ ਹਨ।
ਇਸ ਆਇਤ ਦੇ ਸਾਰੇ ਅਨੁਵਾਦ ਵੇਖੋ →
وَإِذَا كَالُوهُمْ أَو وَّزَنُوهُمْ يُخْسِرُونَ
Punjabi Translation - Arif Haleemਜਦੋਂ ਉਹ ਮਿਣ ਕੇ (ਜਾਂ ਤੌਲ ਕੇ) ਦਿੰਦੇ ਹਨ ਤਾਂ ਘੱਟ ਦਿੰਦੇ ਹਨ।
ਇਸ ਆਇਤ ਦੇ ਸਾਰੇ ਅਨੁਵਾਦ ਵੇਖੋ →
أَلَا يَظُنُّ أُو۟لَٰٓئِكَ أَنَّهُم مَّبْعُوثُونَ
Punjabi Translation - Arif Haleemਕੀ ਇਹਨਾਂ ਲੋਕਾਂ ਨੂੰ ਵਿਸ਼ਵਾਸ ਨਹੀਂ ਕਿ ਜ਼ਰੂਰ ਹੀ ਉਹ (ਕਬਰਾਂ ਵਿੱਚੋਂ) ਕੱਢੇ ਜਾਣਗੇ।
ਇਸ ਆਇਤ ਦੇ ਸਾਰੇ ਅਨੁਵਾਦ ਵੇਖੋ →
لِيَوْمٍ عَظِيمٍ
Punjabi Translation - Arif Haleemਇਕ ਵੱਡੇ ਦਿਹਾੜੇ (ਕਿਆਮਤ) ਲਈ (ਵਿਸ਼ਵਾਸ ਨਹੀਂ ਕਰਦੇ)।
ਇਸ ਆਇਤ ਦੇ ਸਾਰੇ ਅਨੁਵਾਦ ਵੇਖੋ →
يَوْمَ يَقُومُ ٱلنَّاسُ لِرَبِّ ٱلْعَٰلَمِينَ
Punjabi Translation - Arif Haleemਜਿਸ ਦਿਨ ਸਾਰੇ ਲੋਕ ਕੁੱਲ ਜਹਾਨਾਂ ਦੇ ਪਾਲਣਹਾਰ ਦੇ ਅੱਗੇ ਖੜੇ ਹੋਣਗੇ।
ਇਸ ਆਇਤ ਦੇ ਸਾਰੇ ਅਨੁਵਾਦ ਵੇਖੋ →
كَلَّآ إِنَّ كِتَٰبَ ٱلْفُجَّارِ لَفِى سِجِّينٍ
Punjabi Translation - Arif Haleemਉੱਕਾ ਨਹੀਂ (ਹੋ ਸਕਦਾ ਕਿ ਰੱਬ ਤੁਹਾਡੇ ਕੀਤੇ ਕਰਮਾਂ ਨੂੰ ਨਾ ਜਾਣੇ) ਬੇਸ਼ੱਕ ਭੈੜੇ ਕਰਮਾਂ ਵਾਲਿਆਂ ਦੇ ਕਰਮ-ਪੱਤਰ ਸਿੱਜੀਨ ਵਿਚ ਹਨ।
ਇਸ ਆਇਤ ਦੇ ਸਾਰੇ ਅਨੁਵਾਦ ਵੇਖੋ →
وَمَآ أَدْرَىٰكَ مَا سِجِّينٌ
Punjabi Translation - Arif Haleemਅਤੇ ਤੁਸੀਂ ਕੀ ਜਾਣੋਂ ਕਿ ਸਿੱਜੀਨ ਕੀ ਹੈ।
ਇਸ ਆਇਤ ਦੇ ਸਾਰੇ ਅਨੁਵਾਦ ਵੇਖੋ →
كِتَٰبٌ مَّرْقُومٌ
Punjabi Translation - Arif Haleemਇਹ ਇਕ ਲਿਖੀ ਹੋਈ ਕਿਤਾਬ ਹੈ (ਜਿਸ ਵਿੱਚੋਂ ਭੈੜੇ ਲੋਕਾਂ ਦੀ ਕਰਮ-ਪੱਤਰੀ) ਹੈ।
ਇਸ ਆਇਤ ਦੇ ਸਾਰੇ ਅਨੁਵਾਦ ਵੇਖੋ →
وَيْلٌ يَوْمَئِذٍ لِّلْمُكَذِّبِينَ
Punjabi Translation - Arif Haleemਤਬਾਹੀ ਹੈ ਉਸ ਦਿਹਾੜੇ ਝੁਠਲਾਉਣ ਵਾਲਿਆਂ ਲਈ।
ਇਸ ਆਇਤ ਦੇ ਸਾਰੇ ਅਨੁਵਾਦ ਵੇਖੋ →
ٱلَّذِينَ يُكَذِّبُونَ بِيَوْمِ ٱلدِّينِ
Punjabi Translation - Arif Haleem(ਉਹਨਾਂ ਲੋਕਾਂ) ਲਈ ਜਿਹੜੇ ਬਦਲੇ ਵਾਲੇ ਦਿਨ (ਕਿਆਮਤ) ਨੂੰ ਝੁਲਾਉਂਦੇ ਹਨ।
ਇਸ ਆਇਤ ਦੇ ਸਾਰੇ ਅਨੁਵਾਦ ਵੇਖੋ →
وَمَا يُكَذِّبُ بِهِۦٓ إِلَّا كُلُّ مُعْتَدٍ أَثِيمٍ
Punjabi Translation - Arif Haleemਅਤੇ ਇਸ (ਦਿਹਾੜੇ) ਨੂੰ ਕੇਵਲ ਹੱਦੋਂ ਟੱਪਿਆ ਪਾਪੀ ਹੀ ਝੁਠਲਾਉਂਦਾ ਹੈ।
ਇਸ ਆਇਤ ਦੇ ਸਾਰੇ ਅਨੁਵਾਦ ਵੇਖੋ →
إِذَا تُتْلَىٰ عَلَيْهِ ءَايَٰتُنَا قَالَ أَسَٰطِيرُ ٱلْأَوَّلِينَ
Punjabi Translation - Arif Haleemਜਦੋਂ ਉਸ ਨੂੰ ਸਾਡੀਆਂ ਆਇਤਾਂ ਸੁਣਾਈਆਂ ਜਾਂਦੀਆਂ ਹਨ ਤਾਂ ਆਖਦਾ ਹੈ ਕਿ ਇਹ ਤਾਂ ਪਹਿਲੇ ਲੋਕਾਂ ਦੀਆਂ ਕਹਾਣੀਆਂ ਹਨ।
ਇਸ ਆਇਤ ਦੇ ਸਾਰੇ ਅਨੁਵਾਦ ਵੇਖੋ →
كَلَّا بَلْ رَانَ عَلَىٰ قُلُوبِهِم مَّا كَانُوا۟ يَكْسِبُونَ
Punjabi Translation - Arif Haleemਗੱਲ ਇਹ ਨਹੀਂ (ਅਸਲ ਵਿਚ) ਉਹਨਾਂ ਦੇ ਦਿਲਾਂ ਉੱਤੇ ਉਹਨਾਂ ਦੇ (ਭੈੜੇ) ਕਰਮਾਂ ਨੇ ਜਰ ਲਾ ਦਿੱਤਾ ਹੈ। [1]
ਇਸ ਆਇਤ ਦੇ ਸਾਰੇ ਅਨੁਵਾਦ ਵੇਖੋ →
كَلَّآ إِنَّهُمْ عَن رَّبِّهِمْ يَوْمَئِذٍ لَّمَحْجُوبُونَ
Punjabi Translation - Arif Haleemਉੱਕਾ ਹੀ ਨਹੀਂ! ਬੇਸ਼ੱਕ ਉਸ ਦਿਨ ਉਹ (ਇਨਕਾਰੀ) ਆਪਣੇ ਰੱਬ (ਦੇ ਦਰਸ਼ਨਾਂ) ਤੋਂ ਵਾਂਝੇ ਰੱਖੇ ਜਾਣਗੇ।
ਇਸ ਆਇਤ ਦੇ ਸਾਰੇ ਅਨੁਵਾਦ ਵੇਖੋ →
ثُمَّ إِنَّهُمْ لَصَالُوا۟ ٱلْجَحِيمِ
Punjabi Translation - Arif Haleemਫੇਰ ਉਹ ਜ਼ਰੂਰ ਹੀ ਨਰਕ ਵਿਚ ਜਾਣਗੇ।
ਇਸ ਆਇਤ ਦੇ ਸਾਰੇ ਅਨੁਵਾਦ ਵੇਖੋ →
ثُمَّ يُقَالُ هَٰذَا ٱلَّذِى كُنتُم بِهِۦ تُكَذِّبُونَ
Punjabi Translation - Arif Haleemਫੇਰ ਉਹਨਾਂ ਨੂੰ ਕਿਹਾ ਜਾਵੇਗਾ ਕਿ ਇਹ ਉਹ ਚੀਜ਼ ਹੈ ਜਿਸ ਨੂੰ ਤੁਸੀਂ ਝੁਠਲਾਇਆ ਕਰਦੇ ਸੀ।
ਇਸ ਆਇਤ ਦੇ ਸਾਰੇ ਅਨੁਵਾਦ ਵੇਖੋ →
كَلَّآ إِنَّ كِتَٰبَ ٱلْأَبْرَارِ لَفِى عِلِّيِّينَ
Punjabi Translation - Arif Haleemਉੱਕਾ ਨਹੀਂ, ਬੇਸ਼ੱਕ ਨੇਕ ਲੋਕਾਂ ਦੀ ਕਰਮ-ਪੱਤਰੀ ਇੱਲੀਨ ਵਿਚ ਹੈ।
ਇਸ ਆਇਤ ਦੇ ਸਾਰੇ ਅਨੁਵਾਦ ਵੇਖੋ →
وَمَآ أَدْرَىٰكَ مَا عِلِّيُّونَ
Punjabi Translation - Arif Haleemਅਤੇ ਤੁਸੀਂ ਕੀ ਜਾਣੋਂ ਕਿ ਉਹ (ਇੱਲੀਨ) ਕੀ ਹੈ ?
ਇਸ ਆਇਤ ਦੇ ਸਾਰੇ ਅਨੁਵਾਦ ਵੇਖੋ →
كِتَٰبٌ مَّرْقُومٌ
Punjabi Translation - Arif Haleem(ਉਹ) ਇਕ ਲਿਖੀ ਹੋਈ ਕਿਤਾਬ ਹੈ (ਜਿਸ ਵਿਚ ਨੇਕ ਲੋਕਾਂ ਦੀਆਂ ਕਰਮ-ਪੱਤਰੀਆਂ ਹਨ)।
ਇਸ ਆਇਤ ਦੇ ਸਾਰੇ ਅਨੁਵਾਦ ਵੇਖੋ →
يَشْهَدُهُ ٱلْمُقَرَّبُونَ
Punjabi Translation - Arif Haleemਜਿਸ ਦੇ ਕੋਲ (ਰੱਬ ਦੇ) ਨਿਕਟਵਰਤੀ ਫ਼ਰਿਸ਼ਤੇ ਹਾਜ਼ਰ ਰਹਿੰਦੇ ਹਨ।
ਇਸ ਆਇਤ ਦੇ ਸਾਰੇ ਅਨੁਵਾਦ ਵੇਖੋ →
إِنَّ ٱلْأَبْرَارَ لَفِى نَعِيمٍ
Punjabi Translation - Arif Haleemਬੇਸ਼ੱਕ ਨੇਕ ਲੋਕ ਜ਼ਰੂਰ ਹੀ ਵੱਡੀਆਂ ਨਿਅਮਤਾਂ ਵਿਚ (ਆਨੰਦ ਮਾਣਦੇ) ਹੋਣਗੇ।
ਇਸ ਆਇਤ ਦੇ ਸਾਰੇ ਅਨੁਵਾਦ ਵੇਖੋ →
عَلَى ٱلْأَرَآئِكِ يَنظُرُونَ
Punjabi Translation - Arif Haleemਉੱਚੇ ਸਿੰਘਾਸਣਾਂ ’ਤੇ (ਬੈਠੇ) ਵੇਖ ਰਹੇ ਹੋਣਗੇ।
ਇਸ ਆਇਤ ਦੇ ਸਾਰੇ ਅਨੁਵਾਦ ਵੇਖੋ →
تَعْرِفُ فِى وُجُوهِهِمْ نَضْرَةَ ٱلنَّعِيمِ
Punjabi Translation - Arif Haleemਉਹਨਾਂ ਦੇ ਚਿਹਰਿਆਂ ’ਤੇ ਤੁਸੀਂ ਨਿਅਮਤਾਂ ਤੋਂ ਮਿਲੀ ਖ਼ੁਸ਼ਹਾਲੀ ਵੇਖੋਗੇ।
ਇਸ ਆਇਤ ਦੇ ਸਾਰੇ ਅਨੁਵਾਦ ਵੇਖੋ →
يُسْقَوْنَ مِن رَّحِيقٍ مَّخْتُومٍ
Punjabi Translation - Arif Haleemਉਹਨਾਂ ਨੂੰ ਵਧੀਆ ਸੀਲਬੰਦ ਸ਼ਰਾਬ ਪਿਆਈ ਜਾਵੇਗੀ।
ਇਸ ਆਇਤ ਦੇ ਸਾਰੇ ਅਨੁਵਾਦ ਵੇਖੋ →
خِتَٰمُهُۥ مِسْكٌ وَفِى ذَٰلِكَ فَلْيَتَنَافَسِ ٱلْمُتَنَٰفِسُونَ
Punjabi Translation - Arif Haleemਜਿਸ ਉੱਤੇ ਕਸਤੂਰੀ ਦੀ ਮੋਹਰ ਲੱਗੀ ਹੋਵੇਗੀ। ਸੋ ਸ਼ਰਾਬ ਪੀਣ ਦਾ ਸ਼ੋਕ ਰੱਖਣ ਵਾਲਿਆਂ ਨੂੰ ਉਸ ਦੀ ਇੱਛਾ ਰੱਖਣੀ ਚਾਹੀਦੀ ਹੈ।
ਇਸ ਆਇਤ ਦੇ ਸਾਰੇ ਅਨੁਵਾਦ ਵੇਖੋ →
وَمِزَاجُهُۥ مِن تَسْنِيمٍ
Punjabi Translation - Arif Haleemਉਸ (ਸ਼ਰਾਬ) ਵਿਚ ‘ਤਸਨੀਮ’ ਦੀ ਮਿਲਾਵਟ ਹੋਵੇਗੀ।
ਇਸ ਆਇਤ ਦੇ ਸਾਰੇ ਅਨੁਵਾਦ ਵੇਖੋ →
عَيْنًا يَشْرَبُ بِهَا ٱلْمُقَرَّبُونَ
Punjabi Translation - Arif Haleemਭਾਵ ਉਹ (ਤਸਨੀਮ) ਇਕ ਚਸ਼ਮਾਂ ਹੈ ਜਿਸ ਨੂੰ (ਅੱਲਾਹ) ਦੇ ਨਿਕਟਵਰਤੀ ਪੀਣਗੇ।
ਇਸ ਆਇਤ ਦੇ ਸਾਰੇ ਅਨੁਵਾਦ ਵੇਖੋ →
إِنَّ ٱلَّذِينَ أَجْرَمُوا۟ كَانُوا۟ مِنَ ٱلَّذِينَ ءَامَنُوا۟ يَضْحَكُونَ
Punjabi Translation - Arif Haleemਬੇਸ਼ੱਕ ਅਪਰਾਧੀ ਮੋਮਿਨਾਂ ਉੱਤੇ (ਸੰਸਾਰ ਵਿਚ) ਹੱਸਦੇ ਸੀ।
ਇਸ ਆਇਤ ਦੇ ਸਾਰੇ ਅਨੁਵਾਦ ਵੇਖੋ →
وَإِذَا مَرُّوا۟ بِهِمْ يَتَغَامَزُونَ
Punjabi Translation - Arif Haleemਅਤੇ ਜਦੋਂ ਉਹ (ਮੁਸਲਮਾਨਾਂ) ਦੇ ਨੇੜੇ ਤੋਂ ਲੰਘਦੇ ਤਾਂ ਅੱਖਾਂ-ਅੱਖਾਂ ਵਿਚ ਇਸ਼ਾਰੇ (ਮਖੌਲ) ਕਰਦੇ ਸਨ।
ਇਸ ਆਇਤ ਦੇ ਸਾਰੇ ਅਨੁਵਾਦ ਵੇਖੋ →
وَإِذَا ٱنقَلَبُوٓا۟ إِلَىٰٓ أَهْلِهِمُ ٱنقَلَبُوا۟ فَكِهِينَ
Punjabi Translation - Arif Haleemਅਤੇ ਜਦੋਂ ਉਹ ਆਪਣੇ ਪਰਿਵਾਰ (ਸਾਥੀਆਂ) ਵੱਲ ਪਰਤਦੇ ਤਾਂ ਦਿਲ ਪਰਚਾਵਾ ਕਰਦੇ ਹੋਏ ਪਰਤਦੇ ਸਨ।
ਇਸ ਆਇਤ ਦੇ ਸਾਰੇ ਅਨੁਵਾਦ ਵੇਖੋ →
وَإِذَا رَأَوْهُمْ قَالُوٓا۟ إِنَّ هَٰٓؤُلَآءِ لَضَآلُّونَ
Punjabi Translation - Arif Haleemਅਤੇ ਜਦੋਂ ਉਹ (ਇਨਕਾਰੀ) ਇਹਨਾਂ (ਮੁਸਲਮਾਨਾਂ) ਨੂੰ ਵੇਖਦੇ ਤਾਂ ਆਖਦੇ ਕਿ ਇਹ ਕੁਰਾਹੇ ਪਏ ਹੋਏ ਲੋਕ ਹਨ।
ਇਸ ਆਇਤ ਦੇ ਸਾਰੇ ਅਨੁਵਾਦ ਵੇਖੋ →
وَمَآ أُرْسِلُوا۟ عَلَيْهِمْ حَٰفِظِينَ
Punjabi Translation - Arif Haleemਹਾਲਾਂ ਕਿ ਉਹ (ਕਾਫ਼ਿਰ) ਉਹਨਾਂ ਉੱਤੇ ਨਿਗਰਾਨ ਬਣਾ ਕੇ ਨਹੀਂ ਭੇਜੇ ਗਏ ਸਨ।
ਇਸ ਆਇਤ ਦੇ ਸਾਰੇ ਅਨੁਵਾਦ ਵੇਖੋ →
فَٱلْيَوْمَ ٱلَّذِينَ ءَامَنُوا۟ مِنَ ٱلْكُفَّارِ يَضْحَكُونَ
Punjabi Translation - Arif Haleemਸੋ ਅੱਜ (ਕਿਆਮਤ ਦਿਹਾੜੇ) ਈਮਾਨ ਵਾਲੇ ਕਾਫ਼ਿਰਾਂ ਉੱਤੇ ਹੱਸ ਰਹੇ ਹੋਣਗੇ।
ਇਸ ਆਇਤ ਦੇ ਸਾਰੇ ਅਨੁਵਾਦ ਵੇਖੋ →
عَلَى ٱلْأَرَآئِكِ يَنظُرُونَ
Punjabi Translation - Arif Haleemਸੰਘਾਸਣਾਂ ਉੱਤੇ ਬੈਠੇ ਉਹਨਾਂ ਨੂੰ ਵੇਖ ਰਹੇ ਹੋਣਗੇ।
ਇਸ ਆਇਤ ਦੇ ਸਾਰੇ ਅਨੁਵਾਦ ਵੇਖੋ →
هَلْ ثُوِّبَ ٱلْكُفَّارُ مَا كَانُوا۟ يَفْعَلُونَ
Punjabi Translation - Arif Haleem(ਅਤੇ ਆਖਣਗੇ) ਕੀ ਇਨਕਾਰੀਆਂ ਨੂੰ ਉਹਨਾਂ ਦੀਆਂ ਕਰਤੂਤਾਂ ਦਾ ਬਦਲਾ ਮਿਲ ਗਿਆ ਜੋ ਉਹ (ਸੰਸਾਰ ਵਿਚ) ਕਰਦੇ ਸੀ ?
ਇਸ ਆਇਤ ਦੇ ਸਾਰੇ ਅਨੁਵਾਦ ਵੇਖੋ →
Looking for a topic? Try the meaning search — your question is scanned across all 6,236 verses.
→