ਸੂਰਤ Al-Inshiqaaq الإنشقاق
25 ਆਇਤਾਂ · ਮੱਕਾ · ਉਤਰਨ ਦਾ ਕ੍ਰਮ 83
بِسْمِ ٱللَّهِ ٱلرَّحْمَٰنِ ٱلرَّحِيمِ إِذَا ٱلسَّمَآءُ ٱنشَقَّتْ
Punjabi Translation - Arif Haleemਜਦੋਂ ਅਕਾਸ਼ ਫੱਟ ਜਾਵੇਗਾ।
ਇਸ ਆਇਤ ਦੇ ਸਾਰੇ ਅਨੁਵਾਦ ਵੇਖੋ →
وَأَذِنَتْ لِرَبِّهَا وَحُقَّتْ
Punjabi Translation - Arif Haleemਅਤੇ ਉਹ ਆਪਣੇ ਰੱਬ ਦੇ ਹੁਕਮਾਂ ਦੀ ਪਾਲਣਾ ਕਰੇਗਾ ਅਤੇ ਇਹੋ ਉਸ ਲਈ ਹੱਕ ਬਣਦਾ ਹੈ।
ਇਸ ਆਇਤ ਦੇ ਸਾਰੇ ਅਨੁਵਾਦ ਵੇਖੋ →
وَإِذَا ٱلْأَرْضُ مُدَّتْ
Punjabi Translation - Arif Haleemਜਦੋਂ ਧਰਤੀ ਫੈਲਾਈ ਜਾਵੇਗੀ।
ਇਸ ਆਇਤ ਦੇ ਸਾਰੇ ਅਨੁਵਾਦ ਵੇਖੋ →
وَأَلْقَتْ مَا فِيهَا وَتَخَلَّتْ
Punjabi Translation - Arif Haleemਅਤੇ ਉਸ ਦੇ ਅੰਦਰ ਜੋ ਵੀ ਹੈ ਉਹ ਉਸ ਨੂੰ ਬਾਹਰ ਸੁੱਟ ਦੇਵੇਗੀ ਅਤੇ ਖਾਲੀ ਹੋ ਜਾਵੇਗੀ।
ਇਸ ਆਇਤ ਦੇ ਸਾਰੇ ਅਨੁਵਾਦ ਵੇਖੋ →
وَأَذِنَتْ لِرَبِّهَا وَحُقَّتْ
Punjabi Translation - Arif Haleemਅਤੇ (ਇੰਜ) ਉਹ ਆਪਣੇ ਰੱਬ ਦੇ ਹੁਕਮਾਂ ਦੀ ਪਾਲਣਾ ਕਰੇਗੀ ਅਤੇ ਉਸ ਦਾ ਹੱਕ ਵੀ ਇਹੋ ਹੈ।
ਇਸ ਆਇਤ ਦੇ ਸਾਰੇ ਅਨੁਵਾਦ ਵੇਖੋ →
يَٰٓأَيُّهَا ٱلْإِنسَٰنُ إِنَّكَ كَادِحٌ إِلَىٰ رَبِّكَ كَدْحًا فَمُلَٰقِيهِ
Punjabi Translation - Arif Haleem(ਹੇ ਮਨੁੱਖ! ਤੂੰ ਆਪਣੇ ਰੱਬ ਵੱਲ (ਜਾਣ ਲਈ) ਕਰੜੀ ਮਿਹਨਤ ਕਰ ਰਿਹਾ ਹੈ, ਅੰਤ ਤੂੰ ਉਸ ਨੂੰ ਮਿਲਣ ਵਾਲਾ ਹੈ।
ਇਸ ਆਇਤ ਦੇ ਸਾਰੇ ਅਨੁਵਾਦ ਵੇਖੋ →
فَأَمَّا مَنْ أُوتِىَ كِتَٰبَهُۥ بِيَمِينِهِۦ
Punjabi Translation - Arif Haleemਬਸ ਜਿਸ ਦੀ ਕਰਮ-ਪੱਤਰੀ ਉਸ ਦੇ ਸੱਜੇ ਹੱਥ ਵਿਚ ਦਿੱਤੀ ਜਾਵੇਗੀ।
ਇਸ ਆਇਤ ਦੇ ਸਾਰੇ ਅਨੁਵਾਦ ਵੇਖੋ →
فَسَوْفَ يُحَاسَبُ حِسَابًا يَسِيرًا
Punjabi Translation - Arif Haleemਤਾਂ ਛੇਤੀ ਹੀ ਉਸ ਤੋਂ ਸੌਖਾ ਹਿਸਾਬ ਲਿਆ ਜਾਵੇਗਾ।
ਇਸ ਆਇਤ ਦੇ ਸਾਰੇ ਅਨੁਵਾਦ ਵੇਖੋ →
وَيَنقَلِبُ إِلَىٰٓ أَهْلِهِۦ مَسْرُورًا
Punjabi Translation - Arif Haleemਉਹ ਆਪਣੇ ਆਪਣੇ ਜਹਿ (ਨੇਕ ਲੋਕਾਂ) ਵੱਲ ਖ਼ੁਸ਼ੀ ਖ਼ੁਸ਼ੀ ਜਾਵੇਗਾ।
ਇਸ ਆਇਤ ਦੇ ਸਾਰੇ ਅਨੁਵਾਦ ਵੇਖੋ →
وَأَمَّا مَنْ أُوتِىَ كِتَٰبَهُۥ وَرَآءَ ظَهْرِهِۦ
Punjabi Translation - Arif Haleemਅਤੇ ਜਿਸ ਦੀ ਕਰਮ-ਪੱਤਰੀ ਉਸ ਦੀ ਪਿੱਠ ਪਿੱਛਿਓ ਫੜਾਈ ਜਾਵੇਗਾ।
ਇਸ ਆਇਤ ਦੇ ਸਾਰੇ ਅਨੁਵਾਦ ਵੇਖੋ →
فَسَوْفَ يَدْعُوا۟ ثُبُورًا
Punjabi Translation - Arif Haleemਤਾਂ ਉਹ ਜ਼ਰੂਰ ਹੀ ਬਰਬਾਦੀ ਨੂੰ ਸੱਦੇਗਾ।
ਇਸ ਆਇਤ ਦੇ ਸਾਰੇ ਅਨੁਵਾਦ ਵੇਖੋ →
وَيَصْلَىٰ سَعِيرًا
Punjabi Translation - Arif Haleemਅਤੇ ਉਹ ਭੜਕਦੀ ਹੋਈ ਅਗੱ ਵਿਚ ਸੁੱਟਿਆ ਜਾਵੇਗਾ।
ਇਸ ਆਇਤ ਦੇ ਸਾਰੇ ਅਨੁਵਾਦ ਵੇਖੋ →
إِنَّهُۥ كَانَ فِىٓ أَهْلِهِۦ مَسْرُورًا
Punjabi Translation - Arif Haleemਬੇਸ਼ੱਕ ਉਹ (ਸੰਸਾਰ ਵਿਚ) ਆਪਣੇ ਪਰਿਵਾਰ (ਆਪਣੇ ਜਿਿਹਆਂ) ਵਿਚ ਬਹੁਤ ਖ਼ੁਸ਼ ਸੀ।
ਇਸ ਆਇਤ ਦੇ ਸਾਰੇ ਅਨੁਵਾਦ ਵੇਖੋ →
إِنَّهُۥ ظَنَّ أَن لَّن يَحُورَ
Punjabi Translation - Arif Haleemਬੇਸ਼ੱਕ ਉਹ ਸਮਝਦਾ ਸੀ ਕਿ ਉਹ ਕਦੇ ਵੀ (ਅੱਲਾਹ ਵੱਲ) ਮੁੜਕੇ ਨਹੀਂ ਜਾਵੇਗਾ।
ਇਸ ਆਇਤ ਦੇ ਸਾਰੇ ਅਨੁਵਾਦ ਵੇਖੋ →
بَلَىٰٓ إِنَّ رَبَّهُۥ كَانَ بِهِۦ بَصِيرًا
Punjabi Translation - Arif Haleemਕਿਉਂ ਨਹੀਂ (ਜਾਵੇਗਾ), ਉਸ ਦਾ ਰੱਬ ਉਸ ਨੂੰ ਵੇਖ ਰਿਹਾ ਸੀ।
ਇਸ ਆਇਤ ਦੇ ਸਾਰੇ ਅਨੁਵਾਦ ਵੇਖੋ →
فَلَآ أُقْسِمُ بِٱلشَّفَقِ
Punjabi Translation - Arif Haleemਸੋ ਮੈਂ ਸਹੁੰ ਖਾਂਦਾ ਹਾਂ ਸੰਝ ਵੇਲੇ ਦੀ ਲਾਲੀ ਦੀ।
ਇਸ ਆਇਤ ਦੇ ਸਾਰੇ ਅਨੁਵਾਦ ਵੇਖੋ →
وَٱلَّيْلِ وَمَا وَسَقَ
Punjabi Translation - Arif Haleemਅਤੇ ਰਾਤ ਦੀ ਅਤੇ ਉਸ ਦੀ ਜੋ ਕੁੱਝ ਉਹ ਸਮੇਟ ਲੈਂਦੀ ਹੈ।
ਇਸ ਆਇਤ ਦੇ ਸਾਰੇ ਅਨੁਵਾਦ ਵੇਖੋ →
وَٱلْقَمَرِ إِذَا ٱتَّسَقَ
Punjabi Translation - Arif Haleemਅਤੇ ਚੰਨ ਦੀ ਜਦੋਂ ਉਹ ਪੂਰਾ ਹੁੰਦਾ ਹੈ।
ਇਸ ਆਇਤ ਦੇ ਸਾਰੇ ਅਨੁਵਾਦ ਵੇਖੋ →
لَتَرْكَبُنَّ طَبَقًا عَن طَبَقٍ
Punjabi Translation - Arif Haleemਤੁਸੀਂ (ਲੋਕ) ਜ਼ਰੂਰ ਹੀ ਇਕ ਹਾਲਤ ਤੋਂ ਦੂਜੀ ਹਾਲਤ ਵੱਲ ਦਰਜਾ-ਬ-ਦਰਜਾ ਪਹੁੰਚ ਰਹੇ ਹੋ।
ਇਸ ਆਇਤ ਦੇ ਸਾਰੇ ਅਨੁਵਾਦ ਵੇਖੋ →
فَمَا لَهُمْ لَا يُؤْمِنُونَ
Punjabi Translation - Arif Haleemਫੇਰ ਇਹਨਾਂ (ਇਨਕਾਰੀਆਂ) ਨੂੰ ਕੀ ਹੋ ਗਿਆ ਕਿ ਉਹ ਈਮਾਨ ਨਹੀਂ ਲਿਆਏ ?
ਇਸ ਆਇਤ ਦੇ ਸਾਰੇ ਅਨੁਵਾਦ ਵੇਖੋ →
وَإِذَا قُرِئَ عَلَيْهِمُ ٱلْقُرْءَانُ لَا يَسْجُدُونَ
Punjabi Translation - Arif Haleemਅਤੇ ਜਦੋਂ ਉਹਨਾਂ ਅੱਗੇ .ਕੁਰਆਨ ਪੜ੍ਹਿਆ ਜਾਂਦਾ ਹੈ ਤਾਂ ਉਹ ਸਿਜਦਾ ਨਹੀਂ ਕਰਦੇ।
ਇਸ ਆਇਤ ਦੇ ਸਾਰੇ ਅਨੁਵਾਦ ਵੇਖੋ →
بَلِ ٱلَّذِينَ كَفَرُوا۟ يُكَذِّبُونَ
Punjabi Translation - Arif Haleemਸਗੋਂ ਕਾਫ਼ਿਰ ਤਾਂ (.ਕੁਰਆਨ ਨੂੰ) ਝੁਠਲਾਉਂਦੇ ਹਨ। [1]
ਇਸ ਆਇਤ ਦੇ ਸਾਰੇ ਅਨੁਵਾਦ ਵੇਖੋ →
وَٱللَّهُ أَعْلَمُ بِمَا يُوعُونَ
Punjabi Translation - Arif Haleemਅਤੇ ਜੋ ਕੁੱਝ ਵੀ ਉਹ (ਆਪਣੇ ਦਿਲਾਂ ਵਿਚ) ਸੁਰੱਖਿਅਤ ਰੱਖਦੇ ਹਨ ਅੱਲਾਹ ਉਹਨਾਂ (ਗੱਲਾਂ) ਨੂੰ ਭਲੀ-ਭਾਂਤ ਜਾਣਦਾ ਹੈ।
ਇਸ ਆਇਤ ਦੇ ਸਾਰੇ ਅਨੁਵਾਦ ਵੇਖੋ →
فَبَشِّرْهُم بِعَذَابٍ أَلِيمٍ
Punjabi Translation - Arif Haleemਤੁਸੀਂ (ਹੇ ਮੁਹੰਮਦ ਸ:!) ਉਹਨਾਂ ਨੂੰ ਦੁਖਦਾਈ ਅਜ਼ਾਬ ਦੀ ਖ਼ੁਸ਼ਖ਼ਬਰੀ ਸੁਣਾ ਦਿਓ।
ਇਸ ਆਇਤ ਦੇ ਸਾਰੇ ਅਨੁਵਾਦ ਵੇਖੋ →
إِلَّا ٱلَّذِينَ ءَامَنُوا۟ وَعَمِلُوا۟ ٱلصَّٰلِحَٰتِ لَهُمْ أَجْرٌ غَيْرُ مَمْنُونٍۭ
Punjabi Translation - Arif Haleemਪਰ ਜਿਹੜੇ ਲੋਕ ਅੱਲਾਹ ਅਤੇ ਰਸੂਲ ਉੱਤੇ ਈਮਾਨ ਲਿਆਏ ਅਤੇ ਉਹਨਾਂ ਨੇ ਨੇਕ ਕਰਮ ਵੀ ਕੀਤੇ, ਉਹਨਾਂ ਲਈ ਨਾ ਮੁੱਕਣ ਵਾਲਾ ਅਜਰ (ਬਦਲਾ) ਹੈ।
ਇਸ ਆਇਤ ਦੇ ਸਾਰੇ ਅਨੁਵਾਦ ਵੇਖੋ →
Looking for a topic? Try the meaning search — your question is scanned across all 6,236 verses.
→