caseriqਕੁਰਆਨ ਵਿੱਚ ਅਰਥ ਆਧਾਰਿਤ ਖੋਜ

ਸੂਰਤ Al-Qamar القمر

55 ਆਇਤਾਂ · ਮੱਕਾ · ਉਤਰਨ ਦਾ ਕ੍ਰਮ 37

بِسْمِ ٱللَّهِ ٱلرَّحْمَٰنِ ٱلرَّحِيمِ ٱقْتَرَبَتِ ٱلسَّاعَةُ وَٱنشَقَّ ٱلْقَمَرُ

Punjabi Translation - Arif Haleemਕਿਆਮਤ ਨੇੜੇ ਆ ਗਈ ਹੈ ਤੇ ਚੰਨ ਪਾਟ ਗਿਆ।[1]

ਇਸ ਆਇਤ ਦੇ ਸਾਰੇ ਅਨੁਵਾਦ ਵੇਖੋ →

وَإِن يَرَوْا۟ ءَايَةً يُعْرِضُوا۟ وَيَقُولُوا۟ سِحْرٌ مُّسْتَمِرٌّ

Punjabi Translation - Arif Haleemਜੇ ਉਹ (ਮੁਸ਼ਰਿਕ) ਕੋਈ ਮੋਅਜਜ਼ਾ (ਰੱਬੀ ਚਮਤਕਾਰ) ਵੇਖਣ ਤਾਂ ਮੂੰਹ ਮੋੜ ਲੈਦੇ ਹਨ ਅਤੇ ਆਖਦੇ ਕਿ ਇਹ ਜਾਦੂ ਤਾਂ ਸਦਾ ਤੋਂ ਹੀ ਚਲਿਆ ਆ ਰਿਹਾ ਹੈ।

ਇਸ ਆਇਤ ਦੇ ਸਾਰੇ ਅਨੁਵਾਦ ਵੇਖੋ →

وَكَذَّبُوا۟ وَٱتَّبَعُوٓا۟ أَهْوَآءَهُمْ وَكُلُّ أَمْرٍ مُّسْتَقِرٌّ

Punjabi Translation - Arif Haleemਉਹਨਾਂ ਨੇ (ਇਸ ਰੱਬੀ ਚਮਤਕਾਰ ਨੂੰ) ਝੁਠਲਾਇਆ ਅਤੇ ਆਪਣੀ ਇੱਛਾਵਾਂ ਦੇ ਪਿੱਛੇ ਤੁਰਦੇ ਰਹੇ, ਜਦ ਕਿ ਹਰ ਕੰਮ ਦਾ ਇਕ ਸਮਾਂ ਨਿਸ਼ਚਿਤ ਹੈ।

ਇਸ ਆਇਤ ਦੇ ਸਾਰੇ ਅਨੁਵਾਦ ਵੇਖੋ →

وَلَقَدْ جَآءَهُم مِّنَ ٱلْأَنۢبَآءِ مَا فِيهِ مُزْدَجَرٌ

Punjabi Translation - Arif Haleemਉਹਨਾਂ ਕੋਲ ਉਹ ਸਾਰੀਆਂ ਸੂਚਣਾਵਾਂ ਆ ਚੁੱਕੀਆਂ ਹਨ ਜਿਨ੍ਹਾਂ ਵਿਚ ਚਿਤਾਵਨੀ ਵੀ ਹੈ ਤੇ ਸਿੱਖਿਆ ਵੀ ਹੈ।

ਇਸ ਆਇਤ ਦੇ ਸਾਰੇ ਅਨੁਵਾਦ ਵੇਖੋ →

حِكْمَةٌۢ بَٰلِغَةٌ فَمَا تُغْنِ ٱلنُّذُرُ

Punjabi Translation - Arif Haleemਸਿਖਰ ਨੂੰ ਪਹੁੰਚੀ ਹੋਈ ਯੁਕਤੀ ਵੀ ਹੈ, ਪਰ ਕੇਵਲ ਚਿਤਾਵਨੀਆਂ ਹੀ ਕੰਮ ਨਹੀਂ ਆਉਂਦੀਆਂ।

ਇਸ ਆਇਤ ਦੇ ਸਾਰੇ ਅਨੁਵਾਦ ਵੇਖੋ →

فَتَوَلَّ عَنْهُمْ يَوْمَ يَدْعُ ٱلدَّاعِ إِلَىٰ شَىْءٍ نُّكُرٍ

Punjabi Translation - Arif Haleemਸੋ (ਹੇ ਨਬੀ!) ਇਹਨਾਂ ਤੋਂ ਮੂੰਹ ਮੋੜ ਲਵੋ। (ਯਾਦ ਕਰੋ) ਜਦੋਂ ਸੱਦਣ ਵਾਲਾ ਅਤਿ ਭੈੜੀ ਚੀਜ਼ (ਨਰਕ) ਵੱਲ ਸੱਦੇਗਾ।

ਇਸ ਆਇਤ ਦੇ ਸਾਰੇ ਅਨੁਵਾਦ ਵੇਖੋ →

خُشَّعًا أَبْصَٰرُهُمْ يَخْرُجُونَ مِنَ ٱلْأَجْدَاثِ كَأَنَّهُمْ جَرَادٌ مُّنتَشِرٌ

Punjabi Translation - Arif Haleem(ਉਸ ਸਮੇਂ) ਉਹਨਾਂ ਦੀਆਂ ਨਜ਼ਰਾਂ ਝੁਕੀਆਂ ਹੋਣਗੀਆਂ। ਉਹ ਕਬਰਾਂ ਵਿੱਚੋਂ ਇੰਜ ਨਿਕਲਣਗੇ ਜਿਵੇਂ ਉਹ ਖਿੰਡੀਆਂ ਹੋਈਆਂ ਟਿੱਡੀਆਂ ਹੋਣ।

ਇਸ ਆਇਤ ਦੇ ਸਾਰੇ ਅਨੁਵਾਦ ਵੇਖੋ →

مُّهْطِعِينَ إِلَى ٱلدَّاعِ يَقُولُ ٱلْكَٰفِرُونَ هَٰذَا يَوْمٌ عَسِرٌ

Punjabi Translation - Arif Haleemਜਦੋਂ ਉਹ (ਲੋਕ) ਸਦੱਨ ਵਾਲੇ (ਰੱਬ) ਵੱਲ ਨਸਦੇ ਜਾ ਰਹੇ ਹੋਣਗੇ ਤਾਂ ਕਾਫ਼ਿਰ ਆਖਣਗੇ ਕਿ ਇਹ ਦਿਹਾੜਾ ਤਾਂ ਬਹੁਤ ਹੀ ਕਰੜਾ ਹੈ।

ਇਸ ਆਇਤ ਦੇ ਸਾਰੇ ਅਨੁਵਾਦ ਵੇਖੋ →

كَذَّبَتْ قَبْلَهُمْ قَوْمُ نُوحٍ فَكَذَّبُوا۟ عَبْدَنَا وَقَالُوا۟ مَجْنُونٌ وَٱزْدُجِرَ

Punjabi Translation - Arif Haleemਇਹਨਾਂ ਤੋਂ ਪਹਿਲਾਂ ਨੂਹ ਕੌਮ ਨੇ ਝੁਠਲਾਇਆ ਸੀ, ਸੋ ਉਹਨਾਂ ਨੇ ਸਾਡੇ ਬੰਦੇ ਨੂੰ ਝੂਠਾ ਦੱਸਿਆ ਤੇ ਆਖਿਆ ਕਿ ਇਹ ਤਾਂ ਸੁਦਾਈ ਹੈ ਅਤੇ (ਉਸ ਨੂੰ) ਝਿੜਕ ਦਿੱਤਾ ਗਿਆ।

ਇਸ ਆਇਤ ਦੇ ਸਾਰੇ ਅਨੁਵਾਦ ਵੇਖੋ →

فَدَعَا رَبَّهُۥٓ أَنِّى مَغْلُوبٌ فَٱنتَصِرْ

Punjabi Translation - Arif Haleemਤਦ ਉਸ ਨੇ ਆਪਣੇ ਰੱਬ ਨੂੰ ਪੁਕਾਰਿਆ ਕਿ ਬੇਸ਼ਕ ਮੈਂ ਬੇਵਸ ਹਾਂ, ਹੁਣ ਤੂੰ ਹੀ ਇਹਨਾਂ ਤੋਂ ਬਦਲਾ ਲੈ।

ਇਸ ਆਇਤ ਦੇ ਸਾਰੇ ਅਨੁਵਾਦ ਵੇਖੋ →

فَفَتَحْنَآ أَبْوَٰبَ ٱلسَّمَآءِ بِمَآءٍ مُّنْهَمِرٍ

Punjabi Translation - Arif Haleemਸੋ ਅਸੀਂ ਮੂਸਲਾਧਾਰ ਮੀਂਹ ਨਾਲ ਅਕਾਸ਼ ਦੇ ਮੂੰਹ ਖੋਲ ਦਿੱਤੇ।

ਇਸ ਆਇਤ ਦੇ ਸਾਰੇ ਅਨੁਵਾਦ ਵੇਖੋ →

وَفَجَّرْنَا ٱلْأَرْضَ عُيُونًا فَٱلْتَقَى ٱلْمَآءُ عَلَىٰٓ أَمْرٍ قَدْ قُدِرَ

Punjabi Translation - Arif Haleemਅਸੀਂ ਧਰਤੀ ਵਿਚ ਚਸ਼ਮੇ ਵਗਾ ਦਿੱਤੇ ਤੇ (ਅਕਾਸ਼ ਤੇ ਧਰਤੀ) ਦਾ ਪਾਣੀ ਆਪੋ ਵਿਚ ਮਿਲ ਗਏ (ਭਾਵ ਹੜ ਆ ਗਿਆ), ਜਿਹੜਾ (ਉਹਨਾਂ ਦਾ) ਮੁਕੱਦਰ ਬਣ ਚੁੱਕਿਆ ਸੀ।

ਇਸ ਆਇਤ ਦੇ ਸਾਰੇ ਅਨੁਵਾਦ ਵੇਖੋ →

وَحَمَلْنَٰهُ عَلَىٰ ذَاتِ أَلْوَٰحٍ وَدُسُرٍ

Punjabi Translation - Arif Haleemਅਸੀਂ ਨੂਹ ਨੂੰ ਤਖ਼ਤਿਆਂ ਤੇ ਕਿੱਲਾਂ ਵਾਲੀ (ਬੇੜੀ) ਉੱਤੇ ਸਵਾਰ ਕੀਤਾ।

ਇਸ ਆਇਤ ਦੇ ਸਾਰੇ ਅਨੁਵਾਦ ਵੇਖੋ →

تَجْرِى بِأَعْيُنِنَا جَزَآءً لِّمَن كَانَ كُفِرَ

Punjabi Translation - Arif Haleemਉਹ (ਬੇੜੀ) ਸਾਡੀਆਂ ਅੱਖਾਂ ਸਾਹਮਣੇ ਤੁਰਦੀ ਸੀ। ਅਸੀਂ ਇਹ ਸਭ ਉਸ ਵਿਅਕਤੀ (ਨੂਹ) ਦਾ ਬਦਲਾ ਲੈਣ ਲਈ ਕੀਤਾ ਸੀ ਜਿਸ ਨੂੰ ਝੁਠਲਾਇਆ ਗਿਆ ਸੀ।

ਇਸ ਆਇਤ ਦੇ ਸਾਰੇ ਅਨੁਵਾਦ ਵੇਖੋ →

وَلَقَد تَّرَكْنَٰهَآ ءَايَةً فَهَلْ مِن مُّدَّكِرٍ

Punjabi Translation - Arif Haleemਅਸੀਂ ਉਸ (ਬੇੜੀ ਨੂੰ) ਇਕ ਨਿਸ਼ਾਨੀ (ਬਣਾ) ਛੱੜਿਆ। ਫੇਰ ਕੋਈ ਹੈ ਜਿਹੜਾ ਨਸੀਹਤ ਪ੍ਰਾਪਤ ਕਰੇ?

ਇਸ ਆਇਤ ਦੇ ਸਾਰੇ ਅਨੁਵਾਦ ਵੇਖੋ →

فَكَيْفَ كَانَ عَذَابِى وَنُذُرِ

Punjabi Translation - Arif Haleemਫੇਰ (ਵੇਖੋ) ਮੇਰਾ ਅਜ਼ਾਬ ਤੇ ਮੇਰੀ ਚਿਤਾਵਨੀ ਕਿਹੋ ਜਿਹੇ ਸੀ।

ਇਸ ਆਇਤ ਦੇ ਸਾਰੇ ਅਨੁਵਾਦ ਵੇਖੋ →

وَلَقَدْ يَسَّرْنَا ٱلْقُرْءَانَ لِلذِّكْرِ فَهَلْ مِن مُّدَّكِرٍ

Punjabi Translation - Arif Haleemਬੇਸ਼ੱਕ ਅਸੀਂ ਇਸ .ਕੁਰਆਨ ਨੂੰ ਸਿੱਖਿਆ ਲੈਣ ਲਈ ਸੁਖਾਲਾ ਬਣਾਇਆ ਹੈ, ਹੈ ਕੋਈ ਸਿੱਖਿਆ ਪ੍ਰਾਪਤ ਕਰਨ ਵਾਲਾ?

ਇਸ ਆਇਤ ਦੇ ਸਾਰੇ ਅਨੁਵਾਦ ਵੇਖੋ →

كَذَّبَتْ عَادٌ فَكَيْفَ كَانَ عَذَابِى وَنُذُرِ

Punjabi Translation - Arif Haleem‘ਆਦ’ ਦੀ ਕੌਮ ਨੇ ਝੁਠਲਾਇਆ, ਫੇਰ ਵੇਖੋ ਮੇਰਾ ਅਜ਼ਾਬ ਤੇ ਮੇਰੀ ਚਿਤਾਵਨੀ ਕਿਹੋ ਜਿਹੀ ਸੀ।

ਇਸ ਆਇਤ ਦੇ ਸਾਰੇ ਅਨੁਵਾਦ ਵੇਖੋ →

إِنَّآ أَرْسَلْنَا عَلَيْهِمْ رِيحًا صَرْصَرًا فِى يَوْمِ نَحْسٍ مُّسْتَمِرٍّ

Punjabi Translation - Arif Haleemਅਸੀਂ ਉਹਨਾਂ ਉੱਤੇ ਨਿਰੰਤਰ ਅਸ਼ੁੱਭ ਦਿਹੜੇ ਇਕ ਸ਼ੂਕਦੀ ਤੂਫ਼ਾਨੀ ਹਵਾ ਭੈਜੀ।

ਇਸ ਆਇਤ ਦੇ ਸਾਰੇ ਅਨੁਵਾਦ ਵੇਖੋ →

تَنزِعُ ٱلنَّاسَ كَأَنَّهُمْ أَعْجَازُ نَخْلٍ مُّنقَعِرٍ

Punjabi Translation - Arif Haleemਉਹ (ਹਵਾ) ਲੋਕਾਂ ਨੂੰ ਚੁੱਕ-ਚੁੱਕ ਕੇ ਇੰਜ ਸੁੱਟ ਰਹੀ ਸੀ ਜਿਵੇਂ ਕਿ ਉਹ ਜੜੋਂ ਉਖੜੇ ਹੋਏ ਖਜੂਰ ਦੇ ਮੋਛੇ ਹੋਣ।

ਇਸ ਆਇਤ ਦੇ ਸਾਰੇ ਅਨੁਵਾਦ ਵੇਖੋ →

فَكَيْفَ كَانَ عَذَابِى وَنُذُرِ

Punjabi Translation - Arif Haleemਫੇਰ ਵੇਖੋ ਮੇਰਾ ਅਜ਼ਾਬ ਤੇ ਮੇਰੀ ਚਿਤਾਵਨੀ ਕਿਹੋ ਜਿਹੀ ਸੀ।

ਇਸ ਆਇਤ ਦੇ ਸਾਰੇ ਅਨੁਵਾਦ ਵੇਖੋ →

وَلَقَدْ يَسَّرْنَا ٱلْقُرْءَانَ لِلذِّكْرِ فَهَلْ مِن مُّدَّكِرٍ

Punjabi Translation - Arif Haleemਬੇਸ਼ੱਕ ਅਸੀਂ .ਕੁਰਆਨ ਨੂੰ ਨਸੀਹਤ ਲਈ ਬਹੁਤ ਹੀ ਸੌਖਾ ਕਰ ਦਿੱਤਾ ਹੈ, ਹੈ ਕੋਈ ਨਸੀਹਤ ਪ੍ਰਾਪਤ ਕਰਨ ਵਾਲਾ?

ਇਸ ਆਇਤ ਦੇ ਸਾਰੇ ਅਨੁਵਾਦ ਵੇਖੋ →

كَذَّبَتْ ثَمُودُ بِٱلنُّذُرِ

Punjabi Translation - Arif Haleem(ਸਮੂਦ ਦੀ) ਕੌਮ ਨੇ ਚਿਤਾਵਨੀ ਦੇਣ ਵਾਲੇ (ਨਬੀ) ਨੂੰ ਝੁਠਲਾਇਆ।

ਇਸ ਆਇਤ ਦੇ ਸਾਰੇ ਅਨੁਵਾਦ ਵੇਖੋ →

فَقَالُوٓا۟ أَبَشَرًا مِّنَّا وَٰحِدًا نَّتَّبِعُهُۥٓ إِنَّآ إِذًا لَّفِى ضَلَٰلٍ وَسُعُرٍ

Punjabi Translation - Arif Haleemਉਹਨਾਂ ਨੇ ਆਖਿਆ ਕਿ ਭਲਾਂ ਇਕ ਅਜਿਹਾ ਵਿਅਕਤੀ ਜਿਹੜਾ ਸਾਡੇ ਵਿੱਚੋਂ ਹੋਵੇ ਅਸੀਂ ਉਸ ਦੇ ਪਿੱਛੇ ਤੁਰੀਏ ? ਫੇਰ ਤਾਂ ਅਸੀਂ ਕੁਰਾਹੀਆਂ ਅਤੇ ਸੁਦਾਈਆਂ ਵਿੱਚੋਂ ਹੋਵਾਂਗੇ।

ਇਸ ਆਇਤ ਦੇ ਸਾਰੇ ਅਨੁਵਾਦ ਵੇਖੋ →

أَءُلْقِىَ ٱلذِّكْرُ عَلَيْهِ مِنۢ بَيْنِنَا بَلْ هُوَ كَذَّابٌ أَشِرٌ

Punjabi Translation - Arif Haleemਕੀ ਸਾਡੇ ਵਿੱਚੋਂ ਉਸ ’ਤੇ ਹੀ ਵਹੀ (ਰੱਬੀ ਸੁਨੇਹਾ) ਉਤਾਰੀ ਗਈ ਹੈ ? (ਨਹੀਂ!) ਸਗੋਂ ਉਹ ਤਾਂ ਬਹੁਤ ਹੀ ਝੂਠਾ ਤੇ ਸ਼ੇਖ਼ੀ ਖ਼ੋਰਾ ਹੈ।

ਇਸ ਆਇਤ ਦੇ ਸਾਰੇ ਅਨੁਵਾਦ ਵੇਖੋ →

سَيَعْلَمُونَ غَدًا مَّنِ ٱلْكَذَّابُ ٱلْأَشِرُ

Punjabi Translation - Arif Haleemਭਲਕੇ (ਭਾਵ ਕਿਆਮਤ ਦਿਹਾੜੇ) ਹੀ ਉਹਨਾਂ ਨੂੰ ਪਤਾ ਲੱਗ ਜਾਵੇਗਾ ਕਿ ਕੌਣ ਝੂਠਾਹੈ ਤੇ ਕੌਣ ਸ਼ੇਖ਼ੀਆਂ ਮਾਰਦਾ ਹੈ।

ਇਸ ਆਇਤ ਦੇ ਸਾਰੇ ਅਨੁਵਾਦ ਵੇਖੋ →

إِنَّا مُرْسِلُوا۟ ٱلنَّاقَةِ فِتْنَةً لَّهُمْ فَٱرْتَقِبْهُمْ وَٱصْطَبِرْ

Punjabi Translation - Arif Haleemਬੇਸ਼ੱਕ ਅਸੀਂ ਉਹਨਾਂ ਦੀ ਅਜ਼ਮਾਇਸ਼ ਲਈ ਇਕ ਊਠਣੀ (ਚੱਟਾਨਾਂ ਵਿੱਚੋ ਕੱਢ ਕੇ) ਭੇਜਣ ਵਾਲੇ ਹਾਂ। ਸੋ (ਹੇ ਸਾਲੇਹ!) ਤੂੰ ਉਹਨਾਂ (ਦੇ ਅੰਤ) ਦੀ ਉਡੀਕ ਕਰ ਤੇ ਧੀਰਜ ਤੋਂ ਕੰਮ ਲੈ।

ਇਸ ਆਇਤ ਦੇ ਸਾਰੇ ਅਨੁਵਾਦ ਵੇਖੋ →

وَنَبِّئْهُمْ أَنَّ ٱلْمَآءَ قِسْمَةٌۢ بَيْنَهُمْ كُلُّ شِرْبٍ مُّحْتَضَرٌ

Punjabi Translation - Arif Haleemਉਹਨਾਂ ਨੂੰ ਦੱਸ ਦਿਓ ਕਿ ਪਾਣੀ ਨੂੰ ਇਹਨਾਂ (ਬਸਤੀ ਵਾਲਿਆਂ ਤੇ ਊਠਣੀ) ਵਿਚਕਾਰ ਵੰਡਿਆ ਜਾਵੇਗਾ ਅਤੇ ਹਰੇਕ ਆਪਣੀ ਵਾਰੀ ਵਾਲੇ ਦਿਨ (ਪਾਣੀ ਪੀਣ ਲਈ) ਆਵੇਗਾ।

ਇਸ ਆਇਤ ਦੇ ਸਾਰੇ ਅਨੁਵਾਦ ਵੇਖੋ →

فَنَادَوْا۟ صَاحِبَهُمْ فَتَعَاطَىٰ فَعَقَرَ

Punjabi Translation - Arif Haleemਪਰ ਉਹਨਾਂ ਲੋਕਾਂ ਨੇ ਆਪਣੇ ਇਕ ਸਾਥੀ ਨੂੰ ਸੱਦਿਆ ਅਤੇ ਉਸ ਨੇ (ਊਠਣੀ ਨੂੰ) ਫੜ੍ਹਿਆ ਤੇ ਵੱਡ ਸੁੱਟਿਆ।

ਇਸ ਆਇਤ ਦੇ ਸਾਰੇ ਅਨੁਵਾਦ ਵੇਖੋ →

فَكَيْفَ كَانَ عَذَابِى وَنُذُرِ

Punjabi Translation - Arif Haleemਫੇਰ ਵੇਖੋ ਮੇਰਾ ਅਜ਼ਾਬ ਤੇ ਮੇਰੀ ਚਿਤਾਵਨੀ ਕਿਹੋ ਜਿਹੀ ਸੀ ?

ਇਸ ਆਇਤ ਦੇ ਸਾਰੇ ਅਨੁਵਾਦ ਵੇਖੋ →

إِنَّآ أَرْسَلْنَا عَلَيْهِمْ صَيْحَةً وَٰحِدَةً فَكَانُوا۟ كَهَشِيمِ ٱلْمُحْتَظِرِ

Punjabi Translation - Arif Haleemਬੇਸ਼ੱਕ ਅਸੀਂ ਉਹਨਾਂ ਉੱਤੇ ਇਕ ਚੰਗਿਆੜ ਭੇਜੀ ਤਾਂ ਉਹ ਬਾੜ ਵਾਲਿਆਂ ਦੀ ਲਤਾੜੀ ਹੋਈ ਵਾੜ ਵਾਂਗ (ਚੂਰਾ-ਚੂਰਾ) ਹੋ ਕੇ ਰਹਿ ਗਏ।

ਇਸ ਆਇਤ ਦੇ ਸਾਰੇ ਅਨੁਵਾਦ ਵੇਖੋ →

وَلَقَدْ يَسَّرْنَا ٱلْقُرْءَانَ لِلذِّكْرِ فَهَلْ مِن مُّدَّكِرٍ

Punjabi Translation - Arif Haleemਬੇਸ਼ੱਕ ਅਸੀਂ .ਕੁਰਆਨ ਨੂੰ ਨਸੀਹਤ ਲਈ ਆਸਾਨ ਬਣਾਇਆ ਹੈ। ਕੀ ਕੋਈ ਨਸੀਹਤ ਲੈਣ ਵਾਲਾ ਹੈ?

ਇਸ ਆਇਤ ਦੇ ਸਾਰੇ ਅਨੁਵਾਦ ਵੇਖੋ →

كَذَّبَتْ قَوْمُ لُوطٍۭ بِٱلنُّذُرِ

Punjabi Translation - Arif Haleemਲੂਤ ਦੀ ਕੌਮ ਨੇ ਡਰਾਉਣ ਵਾਲੇ (ਨਬੀ) ਨੂੰ ਝੁਠਲਾਇਆ।

ਇਸ ਆਇਤ ਦੇ ਸਾਰੇ ਅਨੁਵਾਦ ਵੇਖੋ →

إِنَّآ أَرْسَلْنَا عَلَيْهِمْ حَاصِبًا إِلَّآ ءَالَ لُوطٍ نَّجَّيْنَٰهُم بِسَحَرٍ

Punjabi Translation - Arif Haleemਛੁੱਟ ਲੂਤ ਦੇ ਘਰ ਵਾਲਿਆਂ ਤੋਂ, ਅਸੀਂ ਉਹਨਾਂ ਉੱਤੇ ਪਥਰਾਓ ਕਰਨ ਵਾਲੀ ਹਵਾ ਭੇਜੀ, ਅਸੀਂ ਉਹਨਾਂ ਈਮਾਨ ਵਾਲਿਆਂ ਨੂੰ ਸਰਘੀ ਵੇਲੇ ਬਚਾਇਆ।

ਇਸ ਆਇਤ ਦੇ ਸਾਰੇ ਅਨੁਵਾਦ ਵੇਖੋ →

نِّعْمَةً مِّنْ عِندِنَا كَذَٰلِكَ نَجْزِى مَن شَكَرَ

Punjabi Translation - Arif Haleemਆਪਣੀ ਵਿਸ਼ੇਸ਼ ਕ੍ਰਿਪਾ ਨਾਲ (ਬਚਾ ਲਿਆ), ਅਸੀਂ ਇੰਜ ਹੀ ਸ਼ੁਕਰ ਕਰਨ ਵਾਲਿਆਂ ਨੂੰ ਬਦਲਾ ਦਿੰਦੇ ਹਾਂ।

ਇਸ ਆਇਤ ਦੇ ਸਾਰੇ ਅਨੁਵਾਦ ਵੇਖੋ →

وَلَقَدْ أَنذَرَهُم بَطْشَتَنَا فَتَمَارَوْا۟ بِٱلنُّذُرِ

Punjabi Translation - Arif Haleemਬੇਸ਼ੱਕ ਲੂਤ ਨੇ ਉਹਨਾਂ (ਬਸਤੀ ਵਾਲਿਆਂ) ਨੂੰ ਸਾਡੀ ਪਕੜ ਤੋਂ ਡਰਾਇਆ, ਪਰ ਉਹਨਾਂ ਨੇ ਇਹਨਾਂ ਡਰਾਵਿਆਂ ਵਿਚ ਸ਼ੱਕ ਕੀਤਾ।

ਇਸ ਆਇਤ ਦੇ ਸਾਰੇ ਅਨੁਵਾਦ ਵੇਖੋ →

وَلَقَدْ رَٰوَدُوهُ عَن ضَيْفِهِۦ فَطَمَسْنَآ أَعْيُنَهُمْ فَذُوقُوا۟ عَذَابِى وَنُذُرِ

Punjabi Translation - Arif Haleemਉਹਨਾਂ (ਬਸਤੀ ਵਾਲਿਆਂ) ਨੇ ਲੂਤ ਕੋਲੋਂ ਉਸ ਦੇ ਮਹਿਮਾਨਾਂ ਦੀ ਮੰਗ (ਆਪਣੀ ਕਾਮਵਾਸਨਾ ਪੂਰੀ ਕਰਨ ਲਈ) ਕੀਤੀ ਸੀ ਤਾਂ ਅਸੀਂ ਉਹਨਾਂ ਦੀਆਂ ਅੱਖਾਂ ਮੀਟ ਦਿੱਤੀਆਂ। ਸੋ ਹੁਣ ਤੁਸੀਂ ਮੇਰੇ ਅਜ਼ਾਬ ਤੇ ਮੇਰੇ ਡਰਾਉਣ ਦਾ ਸੁਆਦ ਵੇਖੋ।

ਇਸ ਆਇਤ ਦੇ ਸਾਰੇ ਅਨੁਵਾਦ ਵੇਖੋ →

وَلَقَدْ صَبَّحَهُم بُكْرَةً عَذَابٌ مُّسْتَقِرٌّ

Punjabi Translation - Arif Haleemਸਵੇਰ ਵੇਲੇ ਇਕ ਅਟਲ ਅਜ਼ਾਬ ਨੇ ਉਹਨਾਂ ਨੂੰ ਹਲਾਕ ਕਰ ਸੁੱਟਿਆ।

ਇਸ ਆਇਤ ਦੇ ਸਾਰੇ ਅਨੁਵਾਦ ਵੇਖੋ →

فَذُوقُوا۟ عَذَابِى وَنُذُرِ

Punjabi Translation - Arif Haleemਸੋ ਤੁਸੀਂ ਮੇਰੇ ਅਜ਼ਾਬ ਤੇ ਮੇਰੇ ਡਰਾਉਣ ਦਾ ਸੁਆਦ ਲਵੋ।

ਇਸ ਆਇਤ ਦੇ ਸਾਰੇ ਅਨੁਵਾਦ ਵੇਖੋ →

وَلَقَدْ يَسَّرْنَا ٱلْقُرْءَانَ لِلذِّكْرِ فَهَلْ مِن مُّدَّكِرٍ

Punjabi Translation - Arif Haleemਬੇਸ਼ੱਕ ਅਸੀਂ .ਕੁਰਆਨ ਨੂੰ ਨਸੀਹਤ ਲਈ ਸੌਖਾ ਬਣਾਇਆ ਹੈ। ਸੋ ਹੈ ਕੋਈ ਨਸੀਹਤ ਲੈਣ ਵਾਲਾ।

ਇਸ ਆਇਤ ਦੇ ਸਾਰੇ ਅਨੁਵਾਦ ਵੇਖੋ →

وَلَقَدْ جَآءَ ءَالَ فِرْعَوْنَ ٱلنُّذُرُ

Punjabi Translation - Arif Haleemਬੇਸ਼ੱਕ ਫ਼ਿਰਔਨੀਆਂ ਕੋਲ ਵੀ ਡਰਾਉਣ ਵਾਲੇ (ਮੂਸਾ ਤੇ ਹਾਰੂਨ) ਆਏ।

ਇਸ ਆਇਤ ਦੇ ਸਾਰੇ ਅਨੁਵਾਦ ਵੇਖੋ →

كَذَّبُوا۟ بِـَٔايَٰتِنَا كُلِّهَا فَأَخَذْنَٰهُمْ أَخْذَ عَزِيزٍ مُّقْتَدِرٍ

Punjabi Translation - Arif Haleemਪਰ ਉਹਨਾਂ (ਫ਼ਿਰਔਨੀਆਂ) ਨੇ ਸਾਡੀਆਂ ਸਾਰੀਆਂ ਨਿਸ਼ਾਨੀਆਂ ਨੂੰ ਝੁਠਲਾਇਆ। ਫੇਰ ਅਸੀਂ ਉਹਨਾਂ ਨੂੰ ਇਕ ਵੱਡੇ ਜ਼ੋਰਾਵਰ ਵਾਂਗ ਨੱਪ ਲਿਆ।

ਇਸ ਆਇਤ ਦੇ ਸਾਰੇ ਅਨੁਵਾਦ ਵੇਖੋ →

أَكُفَّارُكُمْ خَيْرٌ مِّنْ أُو۟لَٰٓئِكُمْ أَمْ لَكُم بَرَآءَةٌ فِى ٱلزُّبُرِ

Punjabi Translation - Arif Haleemਹੇ ਅਰਬ ਵਾਲਿਓ! ਕੀ ਤੁਹਾਡੇ ਕਾਫ਼ਿਰ ਤੁਹਾਥੋਂ ਪਹਿਲਾਂ ਦੇ ਕਾਫ਼ਿਰਾਂ ਤੋਂ ਵਧੀਆ ਹਨ ਜਾਂ ਤੁਹਾਡੇ ਲਈ ਪਹਿਲੀਆਂ ਕੀਤਾਬਾਂ ਵਿਚ ਕੋਈ ਮੁਕਤੀ ਲਿਖੀ ਹੋਈ ਹੈ ?

ਇਸ ਆਇਤ ਦੇ ਸਾਰੇ ਅਨੁਵਾਦ ਵੇਖੋ →

أَمْ يَقُولُونَ نَحْنُ جَمِيعٌ مُّنتَصِرٌ

Punjabi Translation - Arif Haleemਕੀ ਉਹ (ਮੁਸ਼ਰਿਕ) ਆਖਦੇ ਹਨ ਕਿ ਸਾਡਾ ਜੱਥਾ ਹੀ ਭਾਰੂ ਰਹਿਣ ਵਾਲਾ ਹੈ

ਇਸ ਆਇਤ ਦੇ ਸਾਰੇ ਅਨੁਵਾਦ ਵੇਖੋ →

سَيُهْزَمُ ٱلْجَمْعُ وَيُوَلُّونَ ٱلدُّبُرَ

Punjabi Translation - Arif Haleem(ਹੇ ਨਬੀ!) ਛੇਤੀ ਹੀ ਉਹਨਾਂ ਦਾ ਜੱਥਾ ਹਾਰ ਜਾਵੇਗਾ ਅਤੇ ਉਹ ਪਿੱਠ ਫੇਰ ਕੇ ਨੱਸ ਜਾਣਗੇ।

ਇਸ ਆਇਤ ਦੇ ਸਾਰੇ ਅਨੁਵਾਦ ਵੇਖੋ →

بَلِ ٱلسَّاعَةُ مَوْعِدُهُمْ وَٱلسَّاعَةُ أَدْهَىٰ وَأَمَرُّ

Punjabi Translation - Arif Haleemਇਹਨਾਂ ਨਾਲ ਮਿਲਣ ਦਾ ਅਸਲ ਵਾਅਦਾ ਤਾਂ ਕਿਆਮਤ ਹੈ ਅਤੇ ਕਿਆਮਤ ਇਕ ਵੱਡੀ ਬਿਪਤਾ ਦੀ ਘੜ੍ਹੀ ਤੇ ਵਧੇਰੇ ਕੈੜੀ ਘੜੀ ਹੈ।

ਇਸ ਆਇਤ ਦੇ ਸਾਰੇ ਅਨੁਵਾਦ ਵੇਖੋ →

إِنَّ ٱلْمُجْرِمِينَ فِى ضَلَٰلٍ وَسُعُرٍ

Punjabi Translation - Arif Haleemਬੇਸ਼ੱਕ ਇਹ ਅਪਰਾਧੀ ਗੁਮਰਾਹੀ ਤੇ ਦਿਵਾਨਗੀ ਵਿਚ ਫਸੇ ਹੋਏ ਹਨ।

ਇਸ ਆਇਤ ਦੇ ਸਾਰੇ ਅਨੁਵਾਦ ਵੇਖੋ →

يَوْمَ يُسْحَبُونَ فِى ٱلنَّارِ عَلَىٰ وُجُوهِهِمْ ذُوقُوا۟ مَسَّ سَقَرَ

Punjabi Translation - Arif Haleemਜਿਸ ਦਿਨ ਇਹ ਮੂੰਹ ਦੇ ਭਾਰ ਅੱਗ ਵਿਚ ਘਸੀਟੇ ਜਾਣਗੇ [2] ਅਤੇ ਆਖਿਆ ਜਾਵੇਗਾ ਕਿ ਹੁਣ ਤੁਸੀਂ ਨਰਕ ਦੇ ਕਸ਼ਟ ਦਾ ਸੁਆਦ ਵੇਖੋ।

ਇਸ ਆਇਤ ਦੇ ਸਾਰੇ ਅਨੁਵਾਦ ਵੇਖੋ →

إِنَّا كُلَّ شَىْءٍ خَلَقْنَٰهُ بِقَدَرٍ

Punjabi Translation - Arif Haleemਬੇਸ਼ੱਕ ਅਸਾਂ ਹਰੇਕ ਚੀਜ਼ ਅਨੁਮਾਨ ਦੇ ਅਨੁਸਾਰ ਹੀ ਸਾਜੀ ਹੈ।

ਇਸ ਆਇਤ ਦੇ ਸਾਰੇ ਅਨੁਵਾਦ ਵੇਖੋ →

وَمَآ أَمْرُنَآ إِلَّا وَٰحِدَةٌ كَلَمْحٍۭ بِٱلْبَصَرِ

Punjabi Translation - Arif Haleemਸਾਡਾ ਹੁਕਮ ਤਾਂ ਅੱਖ ਝਮਕਦੇ ਵਾਂਗ ਇਕ ਸ਼ਬਦ ਹੀ ਹੁੰਦਾ ਹੈ (ਕਿ ਹੋ ਜਾ)।

ਇਸ ਆਇਤ ਦੇ ਸਾਰੇ ਅਨੁਵਾਦ ਵੇਖੋ →

وَلَقَدْ أَهْلَكْنَآ أَشْيَاعَكُمْ فَهَلْ مِن مُّدَّكِرٍ

Punjabi Translation - Arif Haleem(ਹੇ ਅਰਬ ਵਾਲਿਓ!) ਅਸੀਂ (ਪਹਿਲਾਂ ਵੀ) ਤੁਹਾਡੇ ਵਰਗੇ (ਇਨਕਾਰੀਆਂ) ਨੂੰ ਹਲਾਕ ਕਰ ਚੁੱਕੇ ਹਾਂ, ਹੈ ਕੋਈ ਨਸੀਹਤ ਕਬੂਲਣ ਵਾਲਾ ?

ਇਸ ਆਇਤ ਦੇ ਸਾਰੇ ਅਨੁਵਾਦ ਵੇਖੋ →

وَكُلُّ شَىْءٍ فَعَلُوهُ فِى ٱلزُّبُرِ

Punjabi Translation - Arif Haleemਜੋ ਕੁੱਝ ਉਹਨਾਂ ਨੇ ਕੀਤਾ ਹੈ ਉਹ ਸਭ ਕਿਤਾਬਾਂ (ਭਾਵ ਕਰਮ-ਪਤਰੀਆਂ) ਵਿਚ (ਲਿਖਿਆ ਹੋਇਆ) ਹੈ।

ਇਸ ਆਇਤ ਦੇ ਸਾਰੇ ਅਨੁਵਾਦ ਵੇਖੋ →

وَكُلُّ صَغِيرٍ وَكَبِيرٍ مُّسْتَطَرٌ

Punjabi Translation - Arif Haleemਨਿਰਸੰਦੇਹ, ਹਰ ਨਿੱਕਾ ਮੋਟਾ ਅਮਲ (ਲੋਹੇ-ਮਹਿਫ਼ੂਜ਼ ਵਿੱਚ) ਲਿਖਿਆ ਹੋਇਆ ਹੈ।

ਇਸ ਆਇਤ ਦੇ ਸਾਰੇ ਅਨੁਵਾਦ ਵੇਖੋ →

إِنَّ ٱلْمُتَّقِينَ فِى جَنَّٰتٍ وَنَهَرٍ

Punjabi Translation - Arif Haleemਬੇਸ਼ੱਕ ਬੁਰਾਈਆਂ ਤੋਂ ਬਚਣ ਵਾਲੇ ਬਾਗ਼ਾਂ ਤੇ ਨਹਿਰਾਂ ਵਿਚ ਹੋਣਗੇ।

ਇਸ ਆਇਤ ਦੇ ਸਾਰੇ ਅਨੁਵਾਦ ਵੇਖੋ →

فِى مَقْعَدِ صِدْقٍ عِندَ مَلِيكٍ مُّقْتَدِرٍۭ

Punjabi Translation - Arif Haleemਸੱਚੀ ਇੱਜ਼ਤ ਦੀ ਥਾਂ ਹਰ ਪ੍ਰਕਾਰ ਦੀ ਸਮਰਥਾ ਰੱਖਣ ਵਾਲੇ ਪਾਤਸ਼ਾਹ ਦੇ ਕੋਲ ਹੈ।

ਇਸ ਆਇਤ ਦੇ ਸਾਰੇ ਅਨੁਵਾਦ ਵੇਖੋ →

Looking for a topic? Try the meaning search — your question is scanned across all 6,236 verses.
ਭਾਸ਼ਾ — 70