ਸੂਰਤ Ar-Rahmaan الرحمن
78 ਆਇਤਾਂ · ਮਦੀਨਾ · ਉਤਰਨ ਦਾ ਕ੍ਰਮ 97
بِسْمِ ٱللَّهِ ٱلرَّحْمَٰنِ ٱلرَّحِيمِ ٱلرَّحْمَٰنُ
Punjabi Translation - Arif Haleemਰਹਿਮਾਨ (ਅੱਲਾਹ ਹੀ ਹੈ)।
ਇਸ ਆਇਤ ਦੇ ਸਾਰੇ ਅਨੁਵਾਦ ਵੇਖੋ →
عَلَّمَ ٱلْقُرْءَانَ
Punjabi Translation - Arif Haleemਉਸੇ ਨੇ .ਕੁਰਆਨ ਸਿਖਾਇਆ।
ਇਸ ਆਇਤ ਦੇ ਸਾਰੇ ਅਨੁਵਾਦ ਵੇਖੋ →
خَلَقَ ٱلْإِنسَٰنَ
Punjabi Translation - Arif Haleemਉਸੇ ਨੇ ਮਨੁੱਖ ਨੂੰ ਪੈਦਾ ਕੀਤਾ।
ਇਸ ਆਇਤ ਦੇ ਸਾਰੇ ਅਨੁਵਾਦ ਵੇਖੋ →
عَلَّمَهُ ٱلْبَيَانَ
Punjabi Translation - Arif Haleemਉਸੇ ਨੇ ਬੋਲਣਾ ਸਿਖਾਇਆ।
ਇਸ ਆਇਤ ਦੇ ਸਾਰੇ ਅਨੁਵਾਦ ਵੇਖੋ →
ٱلشَّمْسُ وَٱلْقَمَرُ بِحُسْبَانٍ
Punjabi Translation - Arif Haleemਸੂਰਜ ਅਤੇ ਚੰਨ ਇਕ ਹਿਸਾਬ ਨਾਲ ਤੁਰਦੇ ਹਨ।
ਇਸ ਆਇਤ ਦੇ ਸਾਰੇ ਅਨੁਵਾਦ ਵੇਖੋ →
وَٱلنَّجْمُ وَٱلشَّجَرُ يَسْجُدَانِ
Punjabi Translation - Arif Haleemਬੇਲਾਂ ਤੇ ਰੁੱਖ (ਉਸੇ ਨੂੰ) ਸਿਜਦਾ ਕਰਦੇ ਹਨ।
ਇਸ ਆਇਤ ਦੇ ਸਾਰੇ ਅਨੁਵਾਦ ਵੇਖੋ →
وَٱلسَّمَآءَ رَفَعَهَا وَوَضَعَ ٱلْمِيزَانَ
Punjabi Translation - Arif Haleemਅਕਾਸ਼ ਨੂੰ ਉਸ ਨੇ ਉੱਚਾ ਕੀਤਾ ਅਤੇ ਉਸੇ ਨੇ (ਇਨਸਾਫ਼ ਕਰਨ ਲਈ) ਤੱਕੜੀ ਬਣਾਈ।
ਇਸ ਆਇਤ ਦੇ ਸਾਰੇ ਅਨੁਵਾਦ ਵੇਖੋ →
أَلَّا تَطْغَوْا۟ فِى ٱلْمِيزَانِ
Punjabi Translation - Arif Haleemਤਾਂ ਜੋ ਤੁਸੀਂ ਤੋਲਣ ਸਮੇਂ ਕੋਈ ਗੜਬੜ ਨਾ ਕਰੋ।
ਇਸ ਆਇਤ ਦੇ ਸਾਰੇ ਅਨੁਵਾਦ ਵੇਖੋ →
وَأَقِيمُوا۟ ٱلْوَزْنَ بِٱلْقِسْطِ وَلَا تُخْسِرُوا۟ ٱلْمِيزَانَ
Punjabi Translation - Arif Haleemਤੁਸੀਂ ਇਨਸਾਫ ਨਾਲ ਤੋਲ ਕਰੋ ਅਤੇ ਤੋਲਣ ਵਿਚ ਠੰਡੀ ਨਾ ਮਾਰੋ।
ਇਸ ਆਇਤ ਦੇ ਸਾਰੇ ਅਨੁਵਾਦ ਵੇਖੋ →
وَٱلْأَرْضَ وَضَعَهَا لِلْأَنَامِ
Punjabi Translation - Arif Haleemਉਸੇ ਨੇ ਧਰਤੀ ਨੂੰ ਸਾਰੀ ਖ਼ਲਕਤ ਲਈ ਵਿਛਾਇਆ।
ਇਸ ਆਇਤ ਦੇ ਸਾਰੇ ਅਨੁਵਾਦ ਵੇਖੋ →
فِيهَا فَٰكِهَةٌ وَٱلنَّخْلُ ذَاتُ ٱلْأَكْمَامِ
Punjabi Translation - Arif Haleemਇਸ ਵਿਚ ਸੁਆਦਲੇ ਫਲ ਤੇ ਖਜੂਰਾਂ ਦੇ ਰੁੱਖ ਹਨ, ਜਿਨ੍ਹਾਂ ਦੇ ਫਲ ਗ਼ਲਾਫ਼ਾਂ ਵਿਚ ਵਲ੍ਹੇਟੇ ਹੁੰਦੇ ਹਨ।
ਇਸ ਆਇਤ ਦੇ ਸਾਰੇ ਅਨੁਵਾਦ ਵੇਖੋ →
وَٱلْحَبُّ ذُو ٱلْعَصْفِ وَٱلرَّيْحَانُ
Punjabi Translation - Arif Haleemਤੂੜੀ ਵਾਲੇ ਦਾਣੇ ਅਤੇ ਸੁਗੰਧੇ ਫਲ ਵੀ ਹਨ।
ਇਸ ਆਇਤ ਦੇ ਸਾਰੇ ਅਨੁਵਾਦ ਵੇਖੋ →
فَبِأَىِّ ءَالَآءِ رَبِّكُمَا تُكَذِّبَانِ
Punjabi Translation - Arif Haleemਸੋ ਹੇ ਜਿੰਨੋ ਤੇ ਮਨੁੱਖੋ! ਤੁਸੀਂ ਆਪਣੇ ਰੱਬ ਦੀਆਂ ਕਿਹੜੀਆਂ-ਕਿਹੜੀਆਂ ਨਿਅਮਤਾਂ ਝੁਠਲਾਓਂਗੇ?
ਇਸ ਆਇਤ ਦੇ ਸਾਰੇ ਅਨੁਵਾਦ ਵੇਖੋ →
خَلَقَ ٱلْإِنسَٰنَ مِن صَلْصَٰلٍ كَٱلْفَخَّارِ
Punjabi Translation - Arif Haleemਉਸ ਨੇ ਮਨੁੱਖ ਨੂੰ ਠੀਕਰੀ ਵਰਗੀ ਸੁੱਕੀ-ਸੜੀ ਮਿੱਟੀ ਤੋਂ ਪੈਦਾ ਕੀਤਾ ਹੈ।
ਇਸ ਆਇਤ ਦੇ ਸਾਰੇ ਅਨੁਵਾਦ ਵੇਖੋ →
وَخَلَقَ ٱلْجَآنَّ مِن مَّارِجٍ مِّن نَّارٍ
Punjabi Translation - Arif Haleemਉਸੇ ਨੇ ਜਿੰਨ ਨੂੰ ਅੱਗ ਦੀ ਲਾਟ ਤੋਂ ਪੈਦਾ ਕੀਤਾ ਹੈ।
ਇਸ ਆਇਤ ਦੇ ਸਾਰੇ ਅਨੁਵਾਦ ਵੇਖੋ →
فَبِأَىِّ ءَالَآءِ رَبِّكُمَا تُكَذِّبَانِ
Punjabi Translation - Arif Haleemਸੋ ਤੁਸੀਂ ਆਪਣੇ ਰੱਬ ਦੀਆਂ ਕਿਹੜੀਆਂ-ਕਿਹੜੀਆਂ ਨਿਅਮਤਾਂ ਝੁਠਲਾਓਂਗੇ ?
ਇਸ ਆਇਤ ਦੇ ਸਾਰੇ ਅਨੁਵਾਦ ਵੇਖੋ →
رَبُّ ٱلْمَشْرِقَيْنِ وَرَبُّ ٱلْمَغْرِبَيْنِ
Punjabi Translation - Arif Haleemਉਹੀਓ ਦੋਵੇਂ ਪੂਰਬਾਂ ਅਤੇ ਦੋਵੇਂ ਪੱਛਮਾਂ ਦਾ ਰੱਬ ਹੈ।
ਇਸ ਆਇਤ ਦੇ ਸਾਰੇ ਅਨੁਵਾਦ ਵੇਖੋ →
فَبِأَىِّ ءَالَآءِ رَبِّكُمَا تُكَذِّبَانِ
Punjabi Translation - Arif Haleemਤੁਸੀਂ ਦੋਵੇਂ ਆਪਣੇ ਰੱਬ ਦੀਆਂ ਕਿਹੜੀਆਂ-ਕਿਹੜੀਆਂ ਨਿਅਮਤਾਂ ਝੁਠਲਾਓਂਗੇ ?
ਇਸ ਆਇਤ ਦੇ ਸਾਰੇ ਅਨੁਵਾਦ ਵੇਖੋ →
مَرَجَ ٱلْبَحْرَيْنِ يَلْتَقِيَانِ
Punjabi Translation - Arif Haleemਉਸੇ (ਰਹਿਮਾਨ ਨੇ) ਦੋ ਸਮੁੰਦਰ ਵਗਾ ਦਿੱਤੇ ਜਿਹੜੇ ਆਪੋ ਵਿਚ ਮਿਲਦੇ ਹਨ।
ਇਸ ਆਇਤ ਦੇ ਸਾਰੇ ਅਨੁਵਾਦ ਵੇਖੋ →
بَيْنَهُمَا بَرْزَخٌ لَّا يَبْغِيَانِ
Punjabi Translation - Arif Haleemਉਹਨਾਂ ਦੋਵਾਂ ਵਿਚਕਾਰ ਇਕ ਪੜਦਾ ਹੈ, ਉਹ ਦੋਵੇਂ ਸਮੁੰਦਰ ਉਸ ਤੋਂ ਅੱਗੇ ਨਹੀਂ ਲੰਘ ਸਕਦੇ।
ਇਸ ਆਇਤ ਦੇ ਸਾਰੇ ਅਨੁਵਾਦ ਵੇਖੋ →
فَبِأَىِّ ءَالَآءِ رَبِّكُمَا تُكَذِّبَانِ
Punjabi Translation - Arif Haleemਤੁਸੀਂ ਦੋਵੇਂ ਆਪਣੇ ਰੱਬ ਦੀਆਂ ਕਿਹੜੀਆਂ-ਕਿਹੜੀਆਂ ਨਿਅਮਤਾਂ ਝੁਠਲਾਓਂਗੇ?
ਇਸ ਆਇਤ ਦੇ ਸਾਰੇ ਅਨੁਵਾਦ ਵੇਖੋ →
يَخْرُجُ مِنْهُمَا ٱللُّؤْلُؤُ وَٱلْمَرْجَانُ
Punjabi Translation - Arif Haleemਉਹਨਾਂ ਦੋਵੇਂ ਸਮੁੰਦਰਾਂ ਵਿੱਚੋਂ ਮੋਤੀ ਅਤੇ ਮੂੰਗੇ ਨਿਕਲਦੇ ਹਨ।
ਇਸ ਆਇਤ ਦੇ ਸਾਰੇ ਅਨੁਵਾਦ ਵੇਖੋ →
فَبِأَىِّ ءَالَآءِ رَبِّكُمَا تُكَذِّبَانِ
Punjabi Translation - Arif Haleemਤੁਸੀਂ ਦੋਵੇਂ ਆਪਣੇ ਰੱਬ ਦੀਆਂ ਕਿਹੜੀਆਂ-ਕਿਹੜੀਆਂ ਨਿਅਮਤਾਂ ਝੁਠਲਾਓਂਗੇ?
ਇਸ ਆਇਤ ਦੇ ਸਾਰੇ ਅਨੁਵਾਦ ਵੇਖੋ →
وَلَهُ ٱلْجَوَارِ ٱلْمُنشَـَٔاتُ فِى ٱلْبَحْرِ كَٱلْأَعْلَٰمِ
Punjabi Translation - Arif Haleemਸਮੁੰਦਰ ਵਿਚ ਵਗਦੇ ਉੱਚੇ ਉੱਚੇ ਪਹਾੜਾਂ ਵਾਂਗ ਜਹਾਜ਼ ਅਤੇ ਬੇੜੀਆਂ ਉਸੇ ਦੇ ਹਨ।
ਇਸ ਆਇਤ ਦੇ ਸਾਰੇ ਅਨੁਵਾਦ ਵੇਖੋ →
فَبِأَىِّ ءَالَآءِ رَبِّكُمَا تُكَذِّبَانِ
Punjabi Translation - Arif Haleemਤੁਸੀਂ ਦੋਵੇਂ ਆਪਣੇ ਰੱਬ ਦੀਆਂ ਕਿਹੜੀਆਂ-ਕਿਹੜੀਆਂ ਨਿਅਮਤਾਂ ਝੁਠਲਾਓਂਗੇ?
ਇਸ ਆਇਤ ਦੇ ਸਾਰੇ ਅਨੁਵਾਦ ਵੇਖੋ →
كُلُّ مَنْ عَلَيْهَا فَانٍ
Punjabi Translation - Arif Haleemਹਰ ਉਹ ਚੀਜ਼ ਜਿਹੜੀ ਧਰਤੀ ਉੱਤੇ ਹੈ, ਨਸ਼ਟ ਹੋਣ ਵਾਲੀ ਹੈ।
ਇਸ ਆਇਤ ਦੇ ਸਾਰੇ ਅਨੁਵਾਦ ਵੇਖੋ →
وَيَبْقَىٰ وَجْهُ رَبِّكَ ذُو ٱلْجَلَٰلِ وَٱلْإِكْرَامِ
Punjabi Translation - Arif Haleemਕੇਵਲ ਤੁਹਾਡੇ ਜਲਾਲ ਵਾਲੇ ਤੇ ਉੱਚੀਆਂ ਸ਼ਾਨਾਂ ਵਾਲੇ ਰੱਬ ਦੀ ਜ਼ਾਤ ਹੀ ਬਾਕੀ ਰਹੇਗੀ।
ਇਸ ਆਇਤ ਦੇ ਸਾਰੇ ਅਨੁਵਾਦ ਵੇਖੋ →
فَبِأَىِّ ءَالَآءِ رَبِّكُمَا تُكَذِّبَانِ
Punjabi Translation - Arif Haleemਫੇਰ ਤੁਸੀਂ ਦੋਵੇਂ ਆਪਣੇ ਰੱਬ ਦੀਆਂ ਕਿਹੜੀਆਂ-ਕਿਹੜੀਆਂ ਨਿਅਮਤਾਂ ਝੁਠਲਾਓਂਗੇ?
ਇਸ ਆਇਤ ਦੇ ਸਾਰੇ ਅਨੁਵਾਦ ਵੇਖੋ →
يَسْـَٔلُهُۥ مَن فِى ٱلسَّمَٰوَٰتِ وَٱلْأَرْضِ كُلَّ يَوْمٍ هُوَ فِى شَأْنٍ
Punjabi Translation - Arif Haleemਜਿਹੜਾ ਕੋਈ ਅਕਾਸ਼ ਤੇ ਧਰਤੀ ਵਿਚ (ਪ੍ਰਾਣੀ) ਹੈ, ਉਹ ਉਸੇ ਤੋਂ ਮੰਗਦਾ ਹੈ ਉਹ ਹਰ ਵੇਲੇ ਨਿੱਤ ਨਵੀਂ ਸ਼ਾਨ ਵਿਚ ਹੀ ਹੁੰਦਾ ਹੈ।
ਇਸ ਆਇਤ ਦੇ ਸਾਰੇ ਅਨੁਵਾਦ ਵੇਖੋ →
فَبِأَىِّ ءَالَآءِ رَبِّكُمَا تُكَذِّبَانِ
Punjabi Translation - Arif Haleemਫੇਰ ਤੁਸੀਂ ਦੋਵੇਂ ਆਪਣੇ ਰੱਬ ਦੀਆਂ ਕਿਹੜੀਆਂ-ਕਿਹੜੀਆਂ ਨਿਅਮਤਾਂ ਝੁਠਲਾਓਂਗੇ?
ਇਸ ਆਇਤ ਦੇ ਸਾਰੇ ਅਨੁਵਾਦ ਵੇਖੋ →
سَنَفْرُغُ لَكُمْ أَيُّهَ ٱلثَّقَلَانِ
Punjabi Translation - Arif Haleemਹੇ ਜਿੰਨੋ ਤੇ ਮਨੁੱਖੋ! ਅਸਾਂ ਤੁਹਾਡੇ ਹਿਸਾਬ ਲੈਣ ਲਈ ਛੇਤੀ ਹੀ ਵਿਹਲੇ ਹੋ ਰਹੇ ਹਾਂ।
ਇਸ ਆਇਤ ਦੇ ਸਾਰੇ ਅਨੁਵਾਦ ਵੇਖੋ →
فَبِأَىِّ ءَالَآءِ رَبِّكُمَا تُكَذِّبَانِ
Punjabi Translation - Arif Haleemਫੇਰ ਤੁਸੀਂ ਦੋਵੇਂ ਆਪਣੇ ਰੱਬ ਦੀਆਂ ਕਿਹੜੀਆਂ-ਕਿਹੜੀਆਂ ਨਿਅਮਤਾਂ ਝੁਠਲਾਓਂਗੇ?
ਇਸ ਆਇਤ ਦੇ ਸਾਰੇ ਅਨੁਵਾਦ ਵੇਖੋ →
يَٰمَعْشَرَ ٱلْجِنِّ وَٱلْإِنسِ إِنِ ٱسْتَطَعْتُمْ أَن تَنفُذُوا۟ مِنْ أَقْطَارِ ٱلسَّمَٰوَٰتِ وَٱلْأَرْضِ فَٱنفُذُوا۟ لَا تَنفُذُونَ إِلَّا بِسُلْطَٰنٍ
Punjabi Translation - Arif Haleemਹੇ ਜਿੰਨੋ ਤੇ ਮਨੁੱਖੋ! ਜੇ ਤੁਸੀਂ ਅਕਾਸ਼ ਤੇ ਧਰਤੀ ਦੀਆਂ ਸਰਹਦਾਂ ’ਚੋਂ ਨਿਕੱਲ ਕੇ ਭੱਜਣ ਦੀ ਹਿੱਮਤ ਰੱਖਦੇ ਹੋ ਤਾਂ ਨਿਕਲ ਜਾਓ। ਬਿਨਾਂ ਸ਼ਕਤੀ ਤੇ ਬਿਨਾਂ (ਰੱਬ ਉੱਤੇ) ਭਾਰੂ ਹੋਏ ਤੁਸੀਂ ਨੱਸ ਨਹੀਂ ਸਕਦੇ।
ਇਸ ਆਇਤ ਦੇ ਸਾਰੇ ਅਨੁਵਾਦ ਵੇਖੋ →
فَبِأَىِّ ءَالَآءِ رَبِّكُمَا تُكَذِّبَانِ
Punjabi Translation - Arif Haleemਫੇਰ ਤੁਸੀਂ ਦੋਵੇਂ ਆਪਣੇ ਰੱਬ ਦੀਆਂ ਕਿਹੜੀਆਂ-ਕਿਹੜੀਆਂ ਨਿਅਮਤਾਂ ਝੁਠਲਾਓਂਗੇ ?
ਇਸ ਆਇਤ ਦੇ ਸਾਰੇ ਅਨੁਵਾਦ ਵੇਖੋ →
يُرْسَلُ عَلَيْكُمَا شُوَاظٌ مِّن نَّارٍ وَنُحَاسٌ فَلَا تَنتَصِرَانِ
Punjabi Translation - Arif Haleemਜੇ ਨੱਸਣ ਦੀ ਕੋਸ਼ਿਸ਼ ਕਰੋਗੇ ਤਾਂ ਤੁਹਾਡੇ ਦੋਵਾਂ ਉੱਤੇ ਅੱਗ ਦੀ ਲਾਟ ਤੇ ਧੂੰਆਂ ਛੱਡ ਦਿੱਤਾ ਜਾਵੇਗਾ ਤੁਸੀਂ ਉਸ ਦਾ ਮੁਕਾਬਲਾ ਨਹੀਂ ਕਰ ਸਕੋਂਗੇ।
ਇਸ ਆਇਤ ਦੇ ਸਾਰੇ ਅਨੁਵਾਦ ਵੇਖੋ →
فَبِأَىِّ ءَالَآءِ رَبِّكُمَا تُكَذِّبَانِ
Punjabi Translation - Arif Haleemਫੇਰ ਤੁਸੀਂ ਦੋਵੇਂ ਆਪਣੇ ਰੱਬ ਦੀਆਂ ਕਿਹੜੀਆਂ-ਕਿਹੜੀਆਂ ਨਿਅਮਤਾਂ ਝੁਠਲਾਓਂਗੇ?
ਇਸ ਆਇਤ ਦੇ ਸਾਰੇ ਅਨੁਵਾਦ ਵੇਖੋ →
فَإِذَا ٱنشَقَّتِ ٱلسَّمَآءُ فَكَانَتْ وَرْدَةً كَٱلدِّهَانِ
Punjabi Translation - Arif Haleemਫੇਰ ਜਦੋਂ ਅਕਾਸ਼ ਪਾਟ ਜਾਵੇਗਾ ਤਾਂ ਉਹ ਲਾਲ ਚਮੜੇ ਵਾਂਗ ਸੁਰਖ਼ ਹੋ ਜਾਵੇਗਾ।
ਇਸ ਆਇਤ ਦੇ ਸਾਰੇ ਅਨੁਵਾਦ ਵੇਖੋ →
فَبِأَىِّ ءَالَآءِ رَبِّكُمَا تُكَذِّبَانِ
Punjabi Translation - Arif Haleemਫੇਰ ਤੁਸੀਂ ਦੋਵੇਂ ਆਪਣੇ ਪਾਲਣਹਾਰ ਦੀਆਂ ਕਿਹੜੀਆਂ-ਕਿਹੜੀਆਂ ਨਿਅਮਤਾਂ ਝੁਠਲਾਓਂਗੇ?
ਇਸ ਆਇਤ ਦੇ ਸਾਰੇ ਅਨੁਵਾਦ ਵੇਖੋ →
فَيَوْمَئِذٍ لَّا يُسْـَٔلُ عَن ذَنۢبِهِۦٓ إِنسٌ وَلَا جَآنٌّ
Punjabi Translation - Arif Haleemਉਸ ਦਿਹਾੜੇ ਕਿਸੇ ਮਨੁੱਖ ਤੇ ਕਿਸੇ ਜਿੰਨ ਤੋਂ ਉਸ ਦੇ ਗੁਨਾਹਾਂ ਦੇ ਸੰਬੰਧ ਵਿਚ ਪੁੱਛਿਆ ਨਹੀਂ ਜਾਵੇਗਾ।
ਇਸ ਆਇਤ ਦੇ ਸਾਰੇ ਅਨੁਵਾਦ ਵੇਖੋ →
فَبِأَىِّ ءَالَآءِ رَبِّكُمَا تُكَذِّبَانِ
Punjabi Translation - Arif Haleemਫੇਰ ਤੁਸੀਂ ਦੋਵੇਂ ਆਪਣੇ ਰੱਬ ਦੀਆਂ ਕਿਹੜੀਆਂ-ਕਿਹੜੀਆਂ ਨਿਅਮਤਾਂ ਝੁਠਲਾਓਂਗੇ?
ਇਸ ਆਇਤ ਦੇ ਸਾਰੇ ਅਨੁਵਾਦ ਵੇਖੋ →
يُعْرَفُ ٱلْمُجْرِمُونَ بِسِيمَٰهُمْ فَيُؤْخَذُ بِٱلنَّوَٰصِى وَٱلْأَقْدَامِ
Punjabi Translation - Arif Haleemਅਪਰਾਧੀ ਆਪਣੇ ਚਿਹਰਿਆਂ ਦੇ ਹਾਓ-ਭਾਓ ਤੋਂ ਹੀ ਪਛਾਣ ਲਏ ਜਾਣਗੇ। ਫੇਰ ਉਹਨਾਂ ਨੂੰ ਸਿਰ ਦੇ ਵਾਲਾਂ ਤੇ ਪੈਰਾਂ ਤੋਂ ਫੜ ਕੇ (ਤੇ ਘਸੀਟਦੇ ਹੋਏ) ਨਰਕ ਵਿਚ ਸੁੱਟਿਆ ਜਾਵੇਗਾ।
ਇਸ ਆਇਤ ਦੇ ਸਾਰੇ ਅਨੁਵਾਦ ਵੇਖੋ →
فَبِأَىِّ ءَالَآءِ رَبِّكُمَا تُكَذِّبَانِ
Punjabi Translation - Arif Haleemਫੇਰ ਤੁਸੀਂ ਦੋਵੇਂ ਆਪਣੇ ਰੱਬ ਦੀਆਂ ਕਿਹੜੀਆਂ-ਕਿਹੜੀਆਂ ਨਿਅਮਤਾਂ ਝੁਠਲਾਓਂਗੇ ?
ਇਸ ਆਇਤ ਦੇ ਸਾਰੇ ਅਨੁਵਾਦ ਵੇਖੋ →
هَٰذِهِۦ جَهَنَّمُ ٱلَّتِى يُكَذِّبُ بِهَا ٱلْمُجْرِمُونَ
Punjabi Translation - Arif Haleemਆਖਿਆ ਜਾਵੇਗਾ ਕਿ ਇਹੋ ਉਹ ਨਰਕ ਹੈ ਜਿਸ ਨੂੰ ਅਪਰਾਧੀ ਝੁਠਲਾਉਂਦੇ ਸਨ।
ਇਸ ਆਇਤ ਦੇ ਸਾਰੇ ਅਨੁਵਾਦ ਵੇਖੋ →
يَطُوفُونَ بَيْنَهَا وَبَيْنَ حَمِيمٍ ءَانٍ
Punjabi Translation - Arif Haleemਉਹ ਨਰਕ ਤੇ ਖੌਲਦੇ ਹੋਏ ਪਾਣੀ ਦੇ ਵਿਚਾਲੇ ਚੱਕਰ ਲਾਓਣਗੇ।
ਇਸ ਆਇਤ ਦੇ ਸਾਰੇ ਅਨੁਵਾਦ ਵੇਖੋ →
فَبِأَىِّ ءَالَآءِ رَبِّكُمَا تُكَذِّبَانِ
Punjabi Translation - Arif Haleemਫੇਰ ਤੁਸੀਂ ਦੋਵੇਂ ਆਪਣੇ ਰੱਬ ਦੀਆਂ ਕਿਹੜੀਆਂ-ਕਿਹੜੀਆਂ ਨਿਅਮਤਾਂ ਝੁਠਲਾਓਂਗੇ?
ਇਸ ਆਇਤ ਦੇ ਸਾਰੇ ਅਨੁਵਾਦ ਵੇਖੋ →
وَلِمَنْ خَافَ مَقَامَ رَبِّهِۦ جَنَّتَانِ
Punjabi Translation - Arif Haleemਜਿਹੜਾ ਵਿਅਕਤੀ ਆਪਣੇ ਰੱਬ ਦੇ ਸਾਹਮਣੇ (ਅਪਰਾਧੀ ਬਣਕੇ) ਖੜ੍ਹਾ ਹੋਣ ਤੋਂ ਡਰ ਗਿਆ, ਉਸ ਲਈ ਦੋ ਬਾਗ਼ ਹਨ।[1]
ਇਸ ਆਇਤ ਦੇ ਸਾਰੇ ਅਨੁਵਾਦ ਵੇਖੋ →
فَبِأَىِّ ءَالَآءِ رَبِّكُمَا تُكَذِّبَانِ
Punjabi Translation - Arif Haleemਫੇਰ ਤੁਸੀਂ ਦੋਵੇਂ ਆਪਣੇ ਰੱਬ ਦੀਆਂ ਕਿਹੜੀਆਂ-ਕਿਹੜੀਆਂ ਨਿਅਮਤਾਂ ਝੁਠਲਾਓਂਗੇ ?
ਇਸ ਆਇਤ ਦੇ ਸਾਰੇ ਅਨੁਵਾਦ ਵੇਖੋ →
ذَوَاتَآ أَفْنَانٍ
Punjabi Translation - Arif Haleemਉਹ ਦੋਵੇਂ ਬਾਗ਼ (ਫਲਾਂ ਦੀਆਂ) ਟਹਿਨੀਆਂ ਨਾਲ ਭਰਪੂਰ ਹਨ।
ਇਸ ਆਇਤ ਦੇ ਸਾਰੇ ਅਨੁਵਾਦ ਵੇਖੋ →
فَبِأَىِّ ءَالَآءِ رَبِّكُمَا تُكَذِّبَانِ
Punjabi Translation - Arif Haleemਫੇਰ ਤੁਸੀਂ ਦੋਵੇਂ ਆਪਣੇ ਰੱਬ ਦੀਆਂ ਕਿਹੜੀਆਂ-ਕਿਹੜੀਆਂ ਨਿਅਮਤਾਂ ਝੁਠਲਾਓਂਗੇ?
ਇਸ ਆਇਤ ਦੇ ਸਾਰੇ ਅਨੁਵਾਦ ਵੇਖੋ →
فِيهِمَا عَيْنَانِ تَجْرِيَانِ
Punjabi Translation - Arif Haleemੳਹਨਾਂ ਦੋਵੇਂ ਬਾਗ਼ਾਂ ਵਿਚ ਦੋ ਚਸ਼ਮੇਂ ਵਗਦੇ ਹਨ।
ਇਸ ਆਇਤ ਦੇ ਸਾਰੇ ਅਨੁਵਾਦ ਵੇਖੋ →
فَبِأَىِّ ءَالَآءِ رَبِّكُمَا تُكَذِّبَانِ
Punjabi Translation - Arif Haleemਫੇਰ ਤੁਸੀਂ ਦੋਵੇਂ ਆਪਣੇ ਰੱਬ ਦੀਆਂ ਕਿਹੜੀਆਂ-ਕਿਹੜੀਆਂ ਨਿਅਮਤਾਂ ਝੁਠਲਾਓਂਗੇ?
ਇਸ ਆਇਤ ਦੇ ਸਾਰੇ ਅਨੁਵਾਦ ਵੇਖੋ →
فِيهِمَا مِن كُلِّ فَٰكِهَةٍ زَوْجَانِ
Punjabi Translation - Arif Haleemਇਹਨਾਂ ਦੋਵੇਂ ਜੰਨਤਾਂ ਵਿਚ ਹਰੇਕ ਫਲ ਦੀਆਂ ਦੋ-ਦੋ ਕਿਸਮਾਂ ਹੋਣਗੀਆਂ।
ਇਸ ਆਇਤ ਦੇ ਸਾਰੇ ਅਨੁਵਾਦ ਵੇਖੋ →
فَبِأَىِّ ءَالَآءِ رَبِّكُمَا تُكَذِّبَانِ
Punjabi Translation - Arif Haleemਫੇਰ ਤੁਸੀਂ ਦੋਵੇਂ ਆਪਣੇ ਰੱਬ ਦੀਆਂ ਕਿਹੜੀਆਂ-ਕਿਹੜੀਆਂ ਨਿਅਮਤਾਂ ਝੁਠਲਾਓਂਗੇ?
ਇਸ ਆਇਤ ਦੇ ਸਾਰੇ ਅਨੁਵਾਦ ਵੇਖੋ →
مُتَّكِـِٔينَ عَلَىٰ فُرُشٍۭ بَطَآئِنُهَا مِنْ إِسْتَبْرَقٍ وَجَنَى ٱلْجَنَّتَيْنِ دَانٍ
Punjabi Translation - Arif Haleemਜੰਨਤੀ ਲੋਕ ਅਜਿਹੇ ਫ਼ਰਸ਼ਾਂ ’ਤੇ ਤਕਿਏ ਲਾਈਂ ਬੈਠੇ ਹੋਣਗੇ ਜਿਨ੍ਹਾਂ ਦੇ ਅਸਤਰ ਮੋਟੇ ਰੇਸ਼ਮ ਦੇ ਹੋਣਗੇ ਅਤੇ ਉਹਨਾਂ ਦੋਵਾਂ ਬਾਗ਼ਾਂ ਦੇ ਫਲ ਨੇੜੇ ਹੀ (ਹੱਥ ਹੇਠ) ਹੋਣਗੇ।
ਇਸ ਆਇਤ ਦੇ ਸਾਰੇ ਅਨੁਵਾਦ ਵੇਖੋ →
فَبِأَىِّ ءَالَآءِ رَبِّكُمَا تُكَذِّبَانِ
Punjabi Translation - Arif Haleemਫੇਰ ਤੁਸੀਂ ਦੋਵੇਂ ਆਪਣੇ ਰੱਬ ਦੀਆਂ ਕਿਹੜੀਆਂ-ਕਿਹੜੀਆਂ ਨਿਅਮਤਾਂ ਝੁਠਲਾਓਂਗੇ?
ਇਸ ਆਇਤ ਦੇ ਸਾਰੇ ਅਨੁਵਾਦ ਵੇਖੋ →
فِيهِنَّ قَٰصِرَٰتُ ٱلطَّرْفِ لَمْ يَطْمِثْهُنَّ إِنسٌ قَبْلَهُمْ وَلَا جَآنٌّ
Punjabi Translation - Arif Haleemਇਹਨਾਂ ਜੰਨਤਾਂ ਵਿਚ ਨਜ਼ਰਾਂ ਨੂੰ ਨੀਵੀਆਂ ਰੱਖਣ ਵਾਲੀਆਂ (ਸ਼ਰਮੀਲੀਆਂ) ਹੂਰਾਂ ਹੋਣਗੀਆਂ, ਇਸ ਤੋਂ ਪਹਿਲਾਂ ਉਹਨਾਂ ਨੂੰ ਕਦੇ ਕਿਸੇ ਮਨੁੱਖ ਨੇ ਤੇ ਨਾ ਹੀ ਕਿਸੇ ਜਿੰਨ ਨੇ ਛੂਇਆ ਹੋਵੇਗਾ।
ਇਸ ਆਇਤ ਦੇ ਸਾਰੇ ਅਨੁਵਾਦ ਵੇਖੋ →
فَبِأَىِّ ءَالَآءِ رَبِّكُمَا تُكَذِّبَانِ
Punjabi Translation - Arif Haleemਫੇਰ ਤੁਸੀਂ ਦੋਵੇਂ ਆਪਣੇ ਰੱਬ ਦੀਆਂ ਕਿਹੜੀਆਂ-ਕਿਹੜੀਆਂ ਨਿਅਮਤਾਂ ਝੁਠਲਾਓਂਗੇ?
ਇਸ ਆਇਤ ਦੇ ਸਾਰੇ ਅਨੁਵਾਦ ਵੇਖੋ →
كَأَنَّهُنَّ ٱلْيَاقُوتُ وَٱلْمَرْجَانُ
Punjabi Translation - Arif Haleemਉਹ ਅਜਿਹੀਆਂ ਸੋਹਣੀਆਂ ਹੋਣਗੀਆਂ ਜਿਵੇਂ ਹੀਰੇ ਤੇ ਮੂੰਗੇ।
ਇਸ ਆਇਤ ਦੇ ਸਾਰੇ ਅਨੁਵਾਦ ਵੇਖੋ →
فَبِأَىِّ ءَالَآءِ رَبِّكُمَا تُكَذِّبَانِ
Punjabi Translation - Arif Haleemਫੇਰ ਤੁਸੀਂ ਦੋਵੇਂ ਆਪਣੇ ਰੱਬ ਦੀਆਂ ਕਿਹੜੀਆਂ-ਕਿਹੜੀਆਂ ਨਿਅਮਤਾਂ ਝੁਠਲਾਓਂਗੇ?
ਇਸ ਆਇਤ ਦੇ ਸਾਰੇ ਅਨੁਵਾਦ ਵੇਖੋ →
هَلْ جَزَآءُ ٱلْإِحْسَٰنِ إِلَّا ٱلْإِحْسَٰنُ
Punjabi Translation - Arif Haleemਅਹਿਸਾਨ ਦਾ ਬਦਲਾ ਤਾਂ ਅਹਿਸਾਨ ਹੀ ਹੈ।
ਇਸ ਆਇਤ ਦੇ ਸਾਰੇ ਅਨੁਵਾਦ ਵੇਖੋ →
فَبِأَىِّ ءَالَآءِ رَبِّكُمَا تُكَذِّبَانِ
Punjabi Translation - Arif Haleemਫੇਰ ਤੁਸੀਂ ਦੋਵੇਂ ਆਪਣੇ ਰੱਬ ਦੀਆਂ ਕਿਹੜੀਆਂ-ਕਿਹੜੀਆਂ ਨਿਅਮਤਾਂ ਝੁਠਲਾਓਂਗੇ?
ਇਸ ਆਇਤ ਦੇ ਸਾਰੇ ਅਨੁਵਾਦ ਵੇਖੋ →
وَمِن دُونِهِمَا جَنَّتَانِ
Punjabi Translation - Arif Haleemਇਹਨਾਂ ਦੋ ਬਾਗ਼ਾਂ ਤੋਂ ਛੁੱਟ ਦੋ ਬਾਗ਼ ਹੋਰ ਵੀ ਹਨ।
ਇਸ ਆਇਤ ਦੇ ਸਾਰੇ ਅਨੁਵਾਦ ਵੇਖੋ →
فَبِأَىِّ ءَالَآءِ رَبِّكُمَا تُكَذِّبَانِ
Punjabi Translation - Arif Haleemਫੇਰ ਤੁਸੀਂ ਆਪਣੇ ਰੱਬ ਦੀਆਂ ਕਿਹੜੀਆਂ-ਕਿਹੜੀਆਂ ਨਿਅਮਤਾਂ ਝੁਠਲਾਓਂਗੇ ?
ਇਸ ਆਇਤ ਦੇ ਸਾਰੇ ਅਨੁਵਾਦ ਵੇਖੋ →
مُدْهَآمَّتَانِ
Punjabi Translation - Arif Haleemਇਹ ਦੋਵੇਂ ਸੰਘਣੇ ਤੇ ਹਰੇ ਭਰੇ ਬਾਗ਼ ਹਨ।
ਇਸ ਆਇਤ ਦੇ ਸਾਰੇ ਅਨੁਵਾਦ ਵੇਖੋ →
فَبِأَىِّ ءَالَآءِ رَبِّكُمَا تُكَذِّبَانِ
Punjabi Translation - Arif Haleemਫੇਰ ਤੁਸੀਂ ਦੋਵੇਂ ਆਪਣੇ ਰੱਬ ਦੀਆਂ ਕਿਹੜੀਆਂ-ਕਿਹੜੀਆਂ ਨਿਅਮਤਾਂ ਝੁਠਲਾਓਂਗੇ ?
ਇਸ ਆਇਤ ਦੇ ਸਾਰੇ ਅਨੁਵਾਦ ਵੇਖੋ →
فِيهِمَا عَيْنَانِ نَضَّاخَتَانِ
Punjabi Translation - Arif Haleemਇਹਨਾਂ ਵਿਚ ਜੋਸ਼ ਮਾਰਦੇ ਦੋ ਚਸ਼ਮੇ ਹੋਣਗੇ।
ਇਸ ਆਇਤ ਦੇ ਸਾਰੇ ਅਨੁਵਾਦ ਵੇਖੋ →
فَبِأَىِّ ءَالَآءِ رَبِّكُمَا تُكَذِّبَانِ
Punjabi Translation - Arif Haleemਫੇਰ ਤੁਸੀਂ ਦੋਵੇਂ ਆਪਣੇ ਰੱਬ ਦੀਆਂ ਕਿਹੜੀਆਂ-ਕਿਹੜੀਆਂ ਨਿਅਮਤਾਂ ਝੁਠਲਾਓਂਗੇ?
ਇਸ ਆਇਤ ਦੇ ਸਾਰੇ ਅਨੁਵਾਦ ਵੇਖੋ →
فِيهِمَا فَٰكِهَةٌ وَنَخْلٌ وَرُمَّانٌ
Punjabi Translation - Arif Haleemਉਹਨਾਂ ਦੋਵੇਂ ਬਾਗ਼ਾਂ ਵਿਚ ਸੁਆਦਲੇ ਫਲ ਹੋਣਗੇ, ਖਜੂਰਾਂ ਤੇ ਅਨਾਰ ਵੀ ਹੋਣੇਗ।
ਇਸ ਆਇਤ ਦੇ ਸਾਰੇ ਅਨੁਵਾਦ ਵੇਖੋ →
فَبِأَىِّ ءَالَآءِ رَبِّكُمَا تُكَذِّبَانِ
Punjabi Translation - Arif Haleemਫੇਰ ਤੁਸੀਂ ਦੋਵੇਂ ਆਪਣੇ ਰੱਬ ਦੀਆਂ ਕਿਹੜੀਆਂ-ਕਿਹੜੀਆਂ ਨਿਅਮਤਾਂ ਝੁਠਲਾਓਂਗੇ?
ਇਸ ਆਇਤ ਦੇ ਸਾਰੇ ਅਨੁਵਾਦ ਵੇਖੋ →
فِيهِنَّ خَيْرَٰتٌ حِسَانٌ
Punjabi Translation - Arif Haleemਉਹਨਾਂ ਬਾਗ਼ਾਂ ਵਿਚ ਅਤਿ ਨੇਕ ਤੇ ਅਤਿ ਸੋਹਣੀਆਂ ਇਸਤਰੀਆਂ ਹੋਣਗੀਆਂ।
ਇਸ ਆਇਤ ਦੇ ਸਾਰੇ ਅਨੁਵਾਦ ਵੇਖੋ →
فَبِأَىِّ ءَالَآءِ رَبِّكُمَا تُكَذِّبَانِ
Punjabi Translation - Arif Haleemਤੁਸੀਂ ਦੋਵੇਂ ਆਪਣੇ ਰੱਬ ਦੀਆਂ ਕਿਹੜੀਆਂ-ਕਿਹੜੀਆਂ ਨਿਅਮਤਾਂ ਝੁਠਲਾਓਂਗੇ?
ਇਸ ਆਇਤ ਦੇ ਸਾਰੇ ਅਨੁਵਾਦ ਵੇਖੋ →
حُورٌ مَّقْصُورَٰتٌ فِى ٱلْخِيَامِ
Punjabi Translation - Arif Haleemਹੂਰਾਂ ਹੋਣਗੀਆਂ ਜਿਹੜੀਆਂ ਸ਼ਾਨਦਾਰ ਤੰਬੂਆਂ (ਭਾਵ ਮਹਿਲਾਂ) ਵਿਚ ਸੁਰੱਖਿਅਤ ਹੋਣਗੀਆਂ।[2]
ਇਸ ਆਇਤ ਦੇ ਸਾਰੇ ਅਨੁਵਾਦ ਵੇਖੋ →
فَبِأَىِّ ءَالَآءِ رَبِّكُمَا تُكَذِّبَانِ
Punjabi Translation - Arif Haleemਫੇਰ ਤੁਸੀਂ ਦੋਵੇਂ ਆਪਣੇ ਰੱਬ ਦੀਆਂ ਕਿਹੜੀਆਂ-ਕਿਹੜੀਆਂ ਨਿਅਮਤਾਂ ਝੁਠਲਾਓਂਗੇ?
ਇਸ ਆਇਤ ਦੇ ਸਾਰੇ ਅਨੁਵਾਦ ਵੇਖੋ →
لَمْ يَطْمِثْهُنَّ إِنسٌ قَبْلَهُمْ وَلَا جَآنٌّ
Punjabi Translation - Arif Haleemਉਹਨਾਂ (ਜੰਨਤੀਆਂ) ਤੋਂ ਪਹਿਲਾਂ ਉਹਨਾਂ ਹੂਰਾਂ ਨੂੰ ਨਾ ਕਿਸੇ ਮਨੁੱਖ ਨੇ ਤੇ ਨਾ ਹੀ ਕਿਸੇ ਜਿੰਨ ਨੇ ਛੁਹਿਆ ਹੋਵੇਗਾ।
ਇਸ ਆਇਤ ਦੇ ਸਾਰੇ ਅਨੁਵਾਦ ਵੇਖੋ →
فَبِأَىِّ ءَالَآءِ رَبِّكُمَا تُكَذِّبَانِ
Punjabi Translation - Arif Haleemਫੇਰ ਤੁਸੀਂ ਦੋਵੇਂ ਆਪਣੇ ਰੱਬ ਦੀਆਂ ਕਿਹੜੀਆਂ-ਕਿਹੜੀਆਂ ਨਿਅਮਤਾਂ ਝੁਠਲਾਓਂਗੇ?
ਇਸ ਆਇਤ ਦੇ ਸਾਰੇ ਅਨੁਵਾਦ ਵੇਖੋ →
مُتَّكِـِٔينَ عَلَىٰ رَفْرَفٍ خُضْرٍ وَعَبْقَرِىٍّ حِسَانٍ
Punjabi Translation - Arif Haleemਹਰੇ ਰੰਗ ਦੇ ਅਤਿਅੰਤ ਵੱਡਮੁੱਲੇ ਤੇ ਦੁਰਲਭ ਗ਼ਲੀਚਿਆਂ ਉੱਤੇ ਤਕੀਏ ਲਾਈਂ (ਜੰਨਤੀ ਬੈਠੇ) ਹੋਣਗੇ।
ਇਸ ਆਇਤ ਦੇ ਸਾਰੇ ਅਨੁਵਾਦ ਵੇਖੋ →
فَبِأَىِّ ءَالَآءِ رَبِّكُمَا تُكَذِّبَانِ
Punjabi Translation - Arif Haleemਫੇਰ ਤੁਸੀਂ ਦੋਵੇਂ ਆਪਣੇ ਰੱਬ ਦੀਆਂ ਕਿਹੜੀਆਂ-ਕਿਹੜੀਆਂ ਨਿਅਮਤਾਂ ਝੁਠਲਾਓਂਗੇ?
ਇਸ ਆਇਤ ਦੇ ਸਾਰੇ ਅਨੁਵਾਦ ਵੇਖੋ →
تَبَٰرَكَ ٱسْمُ رَبِّكَ ذِى ٱلْجَلَٰلِ وَٱلْإِكْرَامِ
Punjabi Translation - Arif Haleem(ਹੇ ਨਬੀ!) ਤੁਹਾਡੇ ਜਲਾਲ ਵਾਲੇ ਤੇ ਉੱਚੀਆਂ ਸ਼ਾਨਾਂ ਵਾਲੇ ਰੱਬ ਦਾ ਨਾਂ ਬਰਕਤਾਂ ਵਾਲਾ ਹੈ।
ਇਸ ਆਇਤ ਦੇ ਸਾਰੇ ਅਨੁਵਾਦ ਵੇਖੋ →
Looking for a topic? Try the meaning search — your question is scanned across all 6,236 verses.
→