caseriqਕੁਰਆਨ ਵਿੱਚ ਅਰਥ ਆਧਾਰਿਤ ਖੋਜ

ਸੂਰਤ An-Najm النجم

62 ਆਇਤਾਂ · ਮੱਕਾ · ਉਤਰਨ ਦਾ ਕ੍ਰਮ 23

بِسْمِ ٱللَّهِ ٱلرَّحْمَٰنِ ٱلرَّحِيمِ وَٱلنَّجْمِ إِذَا هَوَىٰ

Punjabi Translation - Arif Haleemਸੁੰਹ ਹੈ ਤਾਰੇ ਦੀ ਜਦੋਂ ਉਹ ਡਿਗਦਾ ਹੈ।

ਇਸ ਆਇਤ ਦੇ ਸਾਰੇ ਅਨੁਵਾਦ ਵੇਖੋ →

مَا ضَلَّ صَاحِبُكُمْ وَمَا غَوَىٰ

Punjabi Translation - Arif Haleemਤੁਹਾਡਾ ਸਾਥੀ ਨਾ ਤਾਂ ਬਹਿਕਿਆ ਹੋਇਆ ਹੈ ਅਤੇ ਨਾ ਹੀ ਰਾਹੋਂ ਭਟਕਿਆ ਹੋਇਆ ਹੈ।

ਇਸ ਆਇਤ ਦੇ ਸਾਰੇ ਅਨੁਵਾਦ ਵੇਖੋ →

وَمَا يَنطِقُ عَنِ ٱلْهَوَىٰٓ

Punjabi Translation - Arif Haleemਉਹ ਆਪਣੀ ਇੱਛਾ ਨਾਲ ਨਹੀਂ ਬੋਲਦਾ।

ਇਸ ਆਇਤ ਦੇ ਸਾਰੇ ਅਨੁਵਾਦ ਵੇਖੋ →

إِنْ هُوَ إِلَّا وَحْىٌ يُوحَىٰ

Punjabi Translation - Arif Haleemਉਹ ਤਾਂ ਇਕ ਵਹੀ (ਰੱਬ ਬਾਣੀ) ਹੈ ਜਿਹੜੀ ਉਸ ਵੱਲ ਭੇਜੀ ਜਾਂਦੀ ਹੈ।

ਇਸ ਆਇਤ ਦੇ ਸਾਰੇ ਅਨੁਵਾਦ ਵੇਖੋ →

عَلَّمَهُۥ شَدِيدُ ٱلْقُوَىٰ

Punjabi Translation - Arif Haleemਉਸ ਨੂੰ ਇਹ ਸਭ ਸ਼ਕਤੀਸ਼ਾਲੀ (ਜਿਬਰਾਈਲ) ਨੇ ਸਿਖਾਇਆ ਹੈ।

ਇਸ ਆਇਤ ਦੇ ਸਾਰੇ ਅਨੁਵਾਦ ਵੇਖੋ →

ذُو مِرَّةٍ فَٱسْتَوَىٰ

Punjabi Translation - Arif Haleemਜਿਹੜਾ ਵੱਡਾ ਜ਼ੋਰਾਵਰ ਹੈ। ਸੋ ਉਹ ਆਪਣੇ ਅਸਲੀ ਰੂਪ ਵਿਚ ਸਿੱਧਾ ਆ ਖਲੋਇਆ।

ਇਸ ਆਇਤ ਦੇ ਸਾਰੇ ਅਨੁਵਾਦ ਵੇਖੋ →

وَهُوَ بِٱلْأُفُقِ ٱلْأَعْلَىٰ

Punjabi Translation - Arif Haleemਜਦੋਂ ਉਹ (ਜਿਬਰਾਈਲ) ਅਕਾਸ਼ ਦੇ ਉਤਲੇ ਦਿਸਹੱਦੇ ’ਤੇ ਸੀ।

ਇਸ ਆਇਤ ਦੇ ਸਾਰੇ ਅਨੁਵਾਦ ਵੇਖੋ →

ثُمَّ دَنَا فَتَدَلَّىٰ

Punjabi Translation - Arif Haleemਫੇਰ ਉਹ ਨੇੜੇ ਆਇਆ ਤੇ ਉਤਾਂਹ ਅਹਿੱਲ ਹੋਕੇ ਰੁਕ ਗਿਆ।

ਇਸ ਆਇਤ ਦੇ ਸਾਰੇ ਅਨੁਵਾਦ ਵੇਖੋ →

فَكَانَ قَابَ قَوْسَيْنِ أَوْ أَدْنَىٰ

Punjabi Translation - Arif Haleemਫੇਰ (ਮੁਹੰਮਦ ਤੇ ਜਿਬਰਾਈਲ ਵਿਚਾਲੇ) ਦੋ ਕਮਾਨਾਂ (ਧਨੁਖਾਂ) ਜਿੰਨ੍ਹਾ ਦੂਰ, ਸਗੋਂ ਉਸ ਤੋਂ ਵੀ ਵੱਧ ਨੇੜੇ ਹੋ ਗਿਆ।

ਇਸ ਆਇਤ ਦੇ ਸਾਰੇ ਅਨੁਵਾਦ ਵੇਖੋ →

فَأَوْحَىٰٓ إِلَىٰ عَبْدِهِۦ مَآ أَوْحَىٰ

Punjabi Translation - Arif Haleemਫੇਰ ਉਸ (ਜਿਬਰਾਈਲ) ਨੇ ਅੱਲਾਹ ਦੇ ਬੰਦੇ (ਹਜ਼ਰਤ ਮੁਹੰਮਦ) ਨੂੰ ਉਹ ਵਹੀ ਪੁਚਾਈ ਜੋ ਵਹੀ ਉਸ ਨੂੰ (ਰੱਬ ਵੱਲੋਂ) ਪੁਚਾਈ ਗਈ ਸੀ।

ਇਸ ਆਇਤ ਦੇ ਸਾਰੇ ਅਨੁਵਾਦ ਵੇਖੋ →

مَا كَذَبَ ٱلْفُؤَادُ مَا رَأَىٰٓ

Punjabi Translation - Arif Haleemਉਸ (ਰਸੂਲ) ਨੇ ਜੋ ਕੁੱਝ ਵੀ (ਮਿਅਰਾਜ ਵੇਲੇ) ਵੇਖਿਆ ਉਸ ਦੇ ਦਿਲ ਨੇ (ਉਸ ਸੰਬੰਧ ਵਿਚ) ਝੂਠ ਨਹੀਂ ਬੋਲਿਆ।

ਇਸ ਆਇਤ ਦੇ ਸਾਰੇ ਅਨੁਵਾਦ ਵੇਖੋ →

أَفَتُمَٰرُونَهُۥ عَلَىٰ مَا يَرَىٰ

Punjabi Translation - Arif Haleemਕੀ ਤੁਸੀਂ ਲੋਕ ਉਸ ਚੀਜ਼ ’ਤੇ ਉਸ (ਨਬੀ) ਨਾਲ ਝਗੜਦੇ ਹੋ ਜੋ ਉਹ (ਅੱਖੀਂ) ਵੇਖਦਾ ਹੈ।[1]

ਇਸ ਆਇਤ ਦੇ ਸਾਰੇ ਅਨੁਵਾਦ ਵੇਖੋ →

وَلَقَدْ رَءَاهُ نَزْلَةً أُخْرَىٰ

Punjabi Translation - Arif Haleemਉਸ ਰਸੂਲ ਨੇ ਇਸ (ਜਿਬਰਾਈਲ) ਨੂੰ ਇਕ ਵਾਰ ਹੋਰ ਵੀ ਵੇਖਿਆ।

ਇਸ ਆਇਤ ਦੇ ਸਾਰੇ ਅਨੁਵਾਦ ਵੇਖੋ →

عِندَ سِدْرَةِ ٱلْمُنتَهَىٰ

Punjabi Translation - Arif Haleemਸਿਦਰਾਤੁਲ-ਮੁਨਤਹਾ (ਭੋਤਿਕ ਜਗਤ ਦੀ ਆਖ਼ਰੀ ਸਰਹਦ ਉੱਤੇ ਸਥਿਤ ਬੇਰੀ ਦਾ ਰੁੱਖ) ਦੇ ਨੇੜੇ (ਵੇਖਿਆ)।

ਇਸ ਆਇਤ ਦੇ ਸਾਰੇ ਅਨੁਵਾਦ ਵੇਖੋ →

عِندَهَا جَنَّةُ ٱلْمَأْوَىٰٓ

Punjabi Translation - Arif Haleemਉਸ ਦੇ ਲਾਗੇ ਹੀ ਜੰਨਤੁਲ-ਮਾਵਾ (ਰਹਿਣ ਵਾਲੀ ਜੰਨਤ) ਹੈ।

ਇਸ ਆਇਤ ਦੇ ਸਾਰੇ ਅਨੁਵਾਦ ਵੇਖੋ →

إِذْ يَغْشَى ٱلسِّدْرَةَ مَا يَغْشَىٰ

Punjabi Translation - Arif Haleemਉਸ ਵੇਲੇ ਸਿਦਰਾ (ਭਾਵ ਜੰਨਤੀ ਬੇਰੀ) ਉੱਤੇ (ਅੱਲਾਹ ਦੀ ਕੁਦਰਤ) ਛਾ ਰਿਹਾ ਸੀ ਜੋ ਕੁੱਝ ਵੀ ਉਸ ਉੱਤੇ ਛਾਉਣਾ ਸੀ।

ਇਸ ਆਇਤ ਦੇ ਸਾਰੇ ਅਨੁਵਾਦ ਵੇਖੋ →

مَا زَاغَ ٱلْبَصَرُ وَمَا طَغَىٰ

Punjabi Translation - Arif Haleemਨਾ ਤਾਂ ਉਸ ਦੀ ਨਜ਼ਰ ਬਹਿਕੀ ਹੈ ਤੇ ਨਾ ਹੀ ਹੱਦੋਂ ਟੱਪੀ ਹੋਈ।

ਇਸ ਆਇਤ ਦੇ ਸਾਰੇ ਅਨੁਵਾਦ ਵੇਖੋ →

لَقَدْ رَأَىٰ مِنْ ءَايَٰتِ رَبِّهِ ٱلْكُبْرَىٰٓ

Punjabi Translation - Arif Haleemਉਸ (ਰਸੂਲ) ਨੇ ਆਪਣੇ ਰੱਬ ਦੀਆਂ ਕੁੱਝ ਵੱਡੀਆਂ-ਵੱਡੀਆਂ ਨਿਸ਼ਾਨੀਆਂ ਵੇਖੀਆਂ।

ਇਸ ਆਇਤ ਦੇ ਸਾਰੇ ਅਨੁਵਾਦ ਵੇਖੋ →

أَفَرَءَيْتُمُ ٱللَّٰتَ وَٱلْعُزَّىٰ

Punjabi Translation - Arif Haleemਤੁਸੀਂ ਮੈਨੂੰ ‘ਲਾਤ’ ਤੇ ‘ਉੱਜ਼ਾ’ ਦੀ ਖ਼ਬਰ ਦਿਓ।

ਇਸ ਆਇਤ ਦੇ ਸਾਰੇ ਅਨੁਵਾਦ ਵੇਖੋ →

وَمَنَوٰةَ ٱلثَّالِثَةَ ٱلْأُخْرَىٰٓ

Punjabi Translation - Arif Haleemਅਤੇ ਤੀਜੀ (ਦੇਵੀ) ‘ਮਨਾਤ’ ਦੀ, ਜਿਸ ਦੀ ਅਸਲੀਅਤ ਬਹੁਤ ਹੀ ਘਟੀਆ ਹੈ।

ਇਸ ਆਇਤ ਦੇ ਸਾਰੇ ਅਨੁਵਾਦ ਵੇਖੋ →

أَلَكُمُ ٱلذَّكَرُ وَلَهُ ٱلْأُنثَىٰ

Punjabi Translation - Arif Haleemਕੀ ਤੁਹਾਡੇ ਲਈ ਪੁੱਤਰ ਹਨ ਤੇ ਅੱਲਾਹ ਲਈ ਧਿਆਂ ?

ਇਸ ਆਇਤ ਦੇ ਸਾਰੇ ਅਨੁਵਾਦ ਵੇਖੋ →

تِلْكَ إِذًا قِسْمَةٌ ضِيزَىٰٓ

Punjabi Translation - Arif Haleemਇਹ ਤਾਂ ਵੱਡੀ ਹੀ ਬੇਇਨਸਾਫੀ ਵਾਲੀ (ਭਾਵ ਕਾਣੀ) ਵੰਡ ਹੈ।

ਇਸ ਆਇਤ ਦੇ ਸਾਰੇ ਅਨੁਵਾਦ ਵੇਖੋ →

إِنْ هِىَ إِلَّآ أَسْمَآءٌ سَمَّيْتُمُوهَآ أَنتُمْ وَءَابَآؤُكُم مَّآ أَنزَلَ ٱللَّهُ بِهَا مِن سُلْطَٰنٍ إِن يَتَّبِعُونَ إِلَّا ٱلظَّنَّ وَمَا تَهْوَى ٱلْأَنفُسُ وَلَقَدْ جَآءَهُم مِّن رَّبِّهِمُ ٱلْهُدَىٰٓ

Punjabi Translation - Arif Haleemਇਹ ਤਾਂ ਕੇਵਲ ਨਾਂ ਹੀ ਨਾਂ ਹਨ ਜਿਹੜੇ ਤੁਹਾਨੇ ਤੇ ਤੁਹਾਡੇ ਬਾਪ-ਦਾਦਿਆਂ ਨੇ ਰੱਖ ਛੱਡੇ ਹਨ। ਜਦ ਕਿ ਅੱਲਾਹ ਨੇ ਇਹਨਾਂ (ਦੇਵੀ ਦੇਵਤਿਆਂ) ਲਈ ਕੋਈ ਮਾਨਤਾ ਪੱਤਰ ਨਹੀਂ ਘੱਲਿਆ। ਉਹ ਲੋਕ ਤਾਂ ਅਟਕਲ ਦੇ ਪਿੱਛੇ ਤੁਰੇ ਜਾ ਰਹੇ ਹਨ ਅਤੇ ਉਸ ਦੀ ਚੀਜ਼ ਦੀ ਪੈਰਵੀ ਕਰ ਰਹੇ ਹਨ ਜੋ ਉਹਨ੍ਹਾਂ ਦਾ ਮਨ ਚਾਹੁੰਦਾ ਹੈ। ਜਦ ਕਿ ਉਹਨਾਂ ਦੇ ਰੱਬ ਵੱਲੋਂ ਉਹਨਾਂ ਕੋਲ ਹਿਦਾਇਤ ਆ ਚੁੱਕੀ ਹੈ।

ਇਸ ਆਇਤ ਦੇ ਸਾਰੇ ਅਨੁਵਾਦ ਵੇਖੋ →

أَمْ لِلْإِنسَٰنِ مَا تَمَنَّىٰ

Punjabi Translation - Arif Haleemਕੀ ਮਨੁੱਖ ਜੋ ਵੀ ਇੱਛਾ ਕਰੇ, ਉਹ ਚੀਜ਼ ਉਸ ਨੂੰ ਮਿਲਣੀ ਚਾਹੀਦੀ ਹੈ ?

ਇਸ ਆਇਤ ਦੇ ਸਾਰੇ ਅਨੁਵਾਦ ਵੇਖੋ →

فَلِلَّهِ ٱلْـَٔاخِرَةُ وَٱلْأُولَىٰ

Punjabi Translation - Arif Haleemਅੱਲਾਹ ਹੀ ਲੋਕ ਤੇ ਪਰਲੋਕ ਦਾ ਮਾਲਿਕ ਹੈ।

ਇਸ ਆਇਤ ਦੇ ਸਾਰੇ ਅਨੁਵਾਦ ਵੇਖੋ →

وَكَم مِّن مَّلَكٍ فِى ٱلسَّمَٰوَٰتِ لَا تُغْنِى شَفَٰعَتُهُمْ شَيْـًٔا إِلَّا مِنۢ بَعْدِ أَن يَأْذَنَ ٱللَّهُ لِمَن يَشَآءُ وَيَرْضَىٰٓ

Punjabi Translation - Arif Haleemਅਕਾਸ਼ਾਂ ਵਿਚ ਕਿੰਨੇ ਹੀ ਫ਼ਰਿਸ਼ਤੇ ਹਨ ਜਿਨ੍ਹਾਂ ਦੀ ਸਿਫ਼ਾਰਸ਼ ਕੁੱਝ ਵੀ ਕੰਮ ਨਹੀਂ ਆਵੇਗੀ। ਪਰ ਹਾਂ ਜਿਸ ਵਿਅਕਤੀ ਲਈ ਅੱਲਾਹ (ਸਿਫ਼ਾਰਸ਼ ਕਰਨ ਦੀ) ਆਗਿਆ ਦੇ ਦੇਵੇ ਅਤੇ ਪਸੰਦ ਕਰੇ (ਫੇਰ ਸਿਫ਼ਾਰਸ਼ ਹੋ ਸਕਦੀ ਹੈ)।

ਇਸ ਆਇਤ ਦੇ ਸਾਰੇ ਅਨੁਵਾਦ ਵੇਖੋ →

إِنَّ ٱلَّذِينَ لَا يُؤْمِنُونَ بِٱلْـَٔاخِرَةِ لَيُسَمُّونَ ٱلْمَلَٰٓئِكَةَ تَسْمِيَةَ ٱلْأُنثَىٰ

Punjabi Translation - Arif Haleemਜਿਹੜੇ ਲੋਕੀ ਪਰਲੋਕ ਨੂੰ ਨਹੀਂ ਮੰਨਦੇ ਉਹ ਫ਼ਰਿਸ਼ਤਿਆਂ ਦੇ ਨਾਂ ਇਸਤਰੀਆਂ ਜਿਹੇ ਰੱਖਦੇ ਹਨ।

ਇਸ ਆਇਤ ਦੇ ਸਾਰੇ ਅਨੁਵਾਦ ਵੇਖੋ →

وَمَا لَهُم بِهِۦ مِنْ عِلْمٍ إِن يَتَّبِعُونَ إِلَّا ٱلظَّنَّ وَإِنَّ ٱلظَّنَّ لَا يُغْنِى مِنَ ٱلْحَقِّ شَيْـًٔا

Punjabi Translation - Arif Haleemਜਦ ਕਿ ਉਹਨਾਂ ਨੂੰ ਇਸ ਦਾ ਕੁੱਝ ਵੀ ਗਿਆਨ ਨਹੀਂ, ਉਹ ਤਾਂ ਕੇਵਲ ਅਟਕਲ ਦੇ ਪਿੱਛੇ ਲੱਗੇ ਹੋਏ ਹਨ, ਜਦ ਕਿ ਅਟਕਲ ਹੱਕ ਸੱਚ ਦੇ ਮੁਕਾਬਲੇ ਵਿਚ ਕੁੱਝ ਵੀ ਲਾਭਦਾਇਕ ਨਹੀਂ।

ਇਸ ਆਇਤ ਦੇ ਸਾਰੇ ਅਨੁਵਾਦ ਵੇਖੋ →

فَأَعْرِضْ عَن مَّن تَوَلَّىٰ عَن ذِكْرِنَا وَلَمْ يُرِدْ إِلَّا ٱلْحَيَوٰةَ ٱلدُّنْيَا

Punjabi Translation - Arif Haleemਸੋ ਹੇ ਨਬੀ! ਤੁਸੀਂ ਵੀ ਉਸ ਵਿਅਕਤੀ ਤੋਂ ਮੂੰਹ ਮੋੜ ਲਵੋ (ਭਾਵ ਚਿੰਤਾ ਨਾ ਕਰੋ) ਜਿਹੜਾ ਸਾਡੇ ਜ਼ਿਕਰ (ਯਾਦ) ਤੋਂ ਮੂੰਹ ਮੋੜਦਾ ਹੈ ਅਤੇ ਕੇਵਲ ਸੰਸਾਰਿਕ ਜੀਵਨ ਹੀ ਚਾਹੁੰਦਾ ਹੈ।

ਇਸ ਆਇਤ ਦੇ ਸਾਰੇ ਅਨੁਵਾਦ ਵੇਖੋ →

ذَٰلِكَ مَبْلَغُهُم مِّنَ ٱلْعِلْمِ إِنَّ رَبَّكَ هُوَ أَعْلَمُ بِمَن ضَلَّ عَن سَبِيلِهِۦ وَهُوَ أَعْلَمُ بِمَنِ ٱهْتَدَىٰ

Punjabi Translation - Arif Haleemਉਹਨਾਂ ਦੇ ਗਿਆਨ ਦੀ ਪਹੁੰਚ ਇਹੋ ਹੈ। ਬੇਸ਼ੱਕ ਤੁਹਾਡਾ ਰੱਬ ਉਸ ਵਿਅਕਤੀ ਨੂੰ ਚੰਗੀ ਤਰ੍ਹਾਂ ਜਾਣਦਾ ਹੈ ਜਿਹੜਾ ਉਸ ਦੇ ਰਾਹ ਤੋਂ ਭਟਕ ਗਿਆ ਅਤੇ ਉਹੀਓ ਉਸ ਵਿਅਕਤੀ ਨੂੰ ਵੀ ਜਾਣਦਾ ਹੈ ਜਿਹੜਾ ਸਿੱਧੇ ਰਾਹ ’ਤੇ ਹੈ।

ਇਸ ਆਇਤ ਦੇ ਸਾਰੇ ਅਨੁਵਾਦ ਵੇਖੋ →

وَلِلَّهِ مَا فِى ٱلسَّمَٰوَٰتِ وَمَا فِى ٱلْأَرْضِ لِيَجْزِىَ ٱلَّذِينَ أَسَٰٓـُٔوا۟ بِمَا عَمِلُوا۟ وَيَجْزِىَ ٱلَّذِينَ أَحْسَنُوا۟ بِٱلْحُسْنَى

Punjabi Translation - Arif Haleemਅਕਾਸ਼ਾਂ ਤੇ ਧਰਤੀ ਵਿਚ ਜੋ ਕੁੱਝ ਵੀ ਹੈ ਅੱਲਾਹ ਹੀ ਉਹਨਾਂ ਸਭ ਦਾ ਮਾਲਿਕ ਹੈ, ਸੋ ਉਹ ਉਹਨਾਂ ਲੋਕਾਂ ਨੂੰ ਜਿਨ੍ਹਾਂ ਨੇ (ਸੰਸਾਰ ਵਿਚ) ਬੁਰਾਈਆਂ ਕੀਤੀਆਂ ਹਨ ਉਹਨਾਂ ਦੀਆਂ ਕਰਣੀਆਂ ਦੀ ਸਜ਼ਾ ਦੇਵੇ ਅਤੇ ਜਿਨ੍ਹਾਂ ਨੇ ਨੇਕੀਆਂ ਕੀਤੀਆਂ ਹਨ ਉਹਨਾਂ ਨੂੰ ਵਧੀਆ ਬਦਲਾ ਦੇਵੇ।

ਇਸ ਆਇਤ ਦੇ ਸਾਰੇ ਅਨੁਵਾਦ ਵੇਖੋ →

ٱلَّذِينَ يَجْتَنِبُونَ كَبَٰٓئِرَ ٱلْإِثْمِ وَٱلْفَوَٰحِشَ إِلَّا ٱللَّمَمَ إِنَّ رَبَّكَ وَٰسِعُ ٱلْمَغْفِرَةِ هُوَ أَعْلَمُ بِكُمْ إِذْ أَنشَأَكُم مِّنَ ٱلْأَرْضِ وَإِذْ أَنتُمْ أَجِنَّةٌ فِى بُطُونِ أُمَّهَٰتِكُمْ فَلَا تُزَكُّوٓا۟ أَنفُسَكُمْ هُوَ أَعْلَمُ بِمَنِ ٱتَّقَىٰٓ

Punjabi Translation - Arif Haleemਉਹ ਲੋਕ ਜਿਹੜੇ ਮਹਾਂ ਪਾਪਾਂ ਤੋਂ ਤੇ ਅਸ਼ਲੀਲਤਾ ਤੋਂ ਬਚਦੇ ਹਨ ਛੁੱਟ ਇਸ ਤੋਂ ਕਿ ਕੋਈ ਛੋਟਾ ਮੋਟਾ ਗੁਨਾਹ ਹੋ ਜਾਵੇ, ਬੇਸ਼ੱਕ (ਉਹਨਾਂ ਲੋਕਾਂ ਲਈ) ਤੁਹਾਡੇ ਰੱਬ ਦੀ ਬਖ਼ਸ਼ਿਸ਼ ਅਤਿ ਵਿਸ਼ਾਲ ਹੈ। ਉਹ ਤਹਾਨੂੰ ਉਸ ਸਮੇਂ ਤੋਂ ਜਾਣਦਾ ਹੈ ਜਦੋਂ ਉਸ ਨੇ ਤੁਹਾਨੂੰ ਧਰਤੀਓਂ (ਭਾਵ ਮਿੱਟੀ ਤੋਂ) ਪੈਦਾ ਕੀਤਾ ਸੀ। ਜਦੋਂ ਤੁਸੀਂ ਆਪਣੀਆਂ ਮਾਵਾਂ ਦੇ ਗਰਭ ਵਿਚ ਭੂਰਣ ਅਵਸਥਾ ਵਿਚ ਹੀ ਸੀ। ਸੋ ਇਸ ਲਈ ਤੁਸੀਂ ਆਪਣੀ ਪਾਕੀ ਬਿਆਨ ਨਾ ਕਰੋ। ਉਹ ਚੰਗੀ ਤਰ੍ਹਾਂ ਜਾਣਦਾ ਹੈ ਕਿ ਰੱਬ ਦਾ ਡਰ-ਭੌ ਰਖਣ ਵਾਲਾ ਕੌਣ ਹੈ।

ਇਸ ਆਇਤ ਦੇ ਸਾਰੇ ਅਨੁਵਾਦ ਵੇਖੋ →

أَفَرَءَيْتَ ٱلَّذِى تَوَلَّىٰ

Punjabi Translation - Arif Haleemਕੀ ਤੁਸੀਂ ਉਸ ਵਿਅਕਤੀ ਨੂੰ ਵੇਖਿਆ ਹੈ ਜਿਸ ਨੇ ਹੱਕ ਤੋਂ ਮੂੰਹ ਮੋੜਿਆ ਹੈ?

ਇਸ ਆਇਤ ਦੇ ਸਾਰੇ ਅਨੁਵਾਦ ਵੇਖੋ →

وَأَعْطَىٰ قَلِيلًا وَأَكْدَىٰٓ

Punjabi Translation - Arif Haleemਉਸ ਨੇ ਬਹੁਤ ਹੀ ਥੋੜ੍ਹਾ ਮਾਲ (ਰੱਬ ਦੀ ਰਾਹ ਵਿਚ) ਦਿੱਤਾ, ਫੇਰ ਉਹ ਵੀ (ਦੇਣਾ) ਬੰਦ ਕਰ ਦਿੱਤਾ।

ਇਸ ਆਇਤ ਦੇ ਸਾਰੇ ਅਨੁਵਾਦ ਵੇਖੋ →

أَعِندَهُۥ عِلْمُ ٱلْغَيْبِ فَهُوَ يَرَىٰٓ

Punjabi Translation - Arif Haleemਕੀ ਉਸ ਵਿਅਕਤੀ ਕੋਲ ਗ਼ੈਬ (ਪਰੋਖ) ਦੀ ਜਾਣਕਾਰੀ ਹੈ ਕਿ ਉਹ (ਸਭ ਕੁੱਝ) ਵੇਖ ਰਿਹਾ ਹੈ ?

ਇਸ ਆਇਤ ਦੇ ਸਾਰੇ ਅਨੁਵਾਦ ਵੇਖੋ →

أَمْ لَمْ يُنَبَّأْ بِمَا فِى صُحُفِ مُوسَىٰ

Punjabi Translation - Arif Haleemਕੀ ਉਸ ਨੂੰ ਉਹਨਾਂ ਗੱਲਾਂ ਦੀ ਜਾਣਕਾਰੀ ਨਹੀਂ ਦਿੱਤੀ ਗਈ ਜਿਹੜੀ ਮੂਸਾ ਦੇ ਸਹੀਫ਼ਿਆਂ (ਪੋਥੀਆਂ) ਵਿਚ ਹੈ?

ਇਸ ਆਇਤ ਦੇ ਸਾਰੇ ਅਨੁਵਾਦ ਵੇਖੋ →

وَإِبْرَٰهِيمَ ٱلَّذِى وَفَّىٰٓ

Punjabi Translation - Arif Haleemਅਤੇ ਜੋ ਇਬਰਾਹੀਮ ਦੇ ਸਹੀਫਿਆਂ (ਪੋਥੀਆਂ) ਵਿਚ ਹੈ, ਜਿਹੜਾ (ਰੱਬ ਦਾ) ਵਫ਼ਾਦਾਰ ਸੀ?

ਇਸ ਆਇਤ ਦੇ ਸਾਰੇ ਅਨੁਵਾਦ ਵੇਖੋ →

أَلَّا تَزِرُ وَازِرَةٌ وِزْرَ أُخْرَىٰ

Punjabi Translation - Arif Haleemਕਿ ਕੋਈ ਭਾਰ ਚੁੱਕਣ ਵਾਲਾ ਕਿਸੇ ਦੂਜੇ ਦਾ ਭਾਰ ਨਹੀਂ ਚੁੱਕੇਗਾ।

ਇਸ ਆਇਤ ਦੇ ਸਾਰੇ ਅਨੁਵਾਦ ਵੇਖੋ →

وَأَن لَّيْسَ لِلْإِنسَٰنِ إِلَّا مَا سَعَىٰ

Punjabi Translation - Arif Haleemਕਿ ਮਨੁੱਖ ਲਈ ਬਸ ਉਹੀਓ ਹੈ ਜਿਸ ਲਈ ਉਹ ਕੋਸ਼ਿਸ਼ਾਂ ਕਰਦਾ ਹੈ ।[2]

ਇਸ ਆਇਤ ਦੇ ਸਾਰੇ ਅਨੁਵਾਦ ਵੇਖੋ →

وَأَنَّ سَعْيَهُۥ سَوْفَ يُرَىٰ

Punjabi Translation - Arif Haleemਅਤੇ ਉਸ ਦੀਆਂ ਕੋਸ਼ਿਸ਼ਾਂ ਛੇਤੀ ਹੀ ਵੇਖੀਆਂ ਜਾਣਗੀਆਂ।

ਇਸ ਆਇਤ ਦੇ ਸਾਰੇ ਅਨੁਵਾਦ ਵੇਖੋ →

ثُمَّ يُجْزَىٰهُ ٱلْجَزَآءَ ٱلْأَوْفَىٰ

Punjabi Translation - Arif Haleemਫੇਰ ਉਸ ਨੂੰ (ਕੋਸ਼ਿਸ਼ਾਂ ਦਾ) ਪੂਰਾ-ਪੂਰਾ ਬਦਲਾ ਦਿੱਤਾ ਜਾਵੇਗਾ।

ਇਸ ਆਇਤ ਦੇ ਸਾਰੇ ਅਨੁਵਾਦ ਵੇਖੋ →

وَأَنَّ إِلَىٰ رَبِّكَ ٱلْمُنتَهَىٰ

Punjabi Translation - Arif Haleem(ਹੇ ਨਬੀ!) ਬੇਸ਼ੱਕ ਸਾਰਿਆਂ ਨੇ ਤੁਹਾਡੇ ਰੱਬ ਕੋਲ ਹੀ ਪਹੁੰਚਣਾ ਹੈ।

ਇਸ ਆਇਤ ਦੇ ਸਾਰੇ ਅਨੁਵਾਦ ਵੇਖੋ →

وَأَنَّهُۥ هُوَ أَضْحَكَ وَأَبْكَىٰ

Punjabi Translation - Arif Haleemਬੇਸ਼ੱਕ ਉਹੀਓ ਹਸਾਉਂਦਾ ਹੈ ਤੇ ਉਹੀਓ ਰੁਆਉਂਦਾ ਹੈ।

ਇਸ ਆਇਤ ਦੇ ਸਾਰੇ ਅਨੁਵਾਦ ਵੇਖੋ →

وَأَنَّهُۥ هُوَ أَمَاتَ وَأَحْيَا

Punjabi Translation - Arif Haleemਉਹੀਓ ਮੌਤ ਦਿੰਦਾ ਹੈ ਤੇ ਉਹੀਓ ਜਿਊਂਦਾ ਕਰਦਾ ਹੈ।

ਇਸ ਆਇਤ ਦੇ ਸਾਰੇ ਅਨੁਵਾਦ ਵੇਖੋ →

وَأَنَّهُۥ خَلَقَ ٱلزَّوْجَيْنِ ٱلذَّكَرَ وَٱلْأُنثَىٰ

Punjabi Translation - Arif Haleemਉਸੇ ਨੇ ਨਰ ਅਤੇ ਮਦੀਨ ਦਾ ਜੋੜਾ ਬਣਾਇਆ।

ਇਸ ਆਇਤ ਦੇ ਸਾਰੇ ਅਨੁਵਾਦ ਵੇਖੋ →

مِن نُّطْفَةٍ إِذَا تُمْنَىٰ

Punjabi Translation - Arif Haleemਵੀਰਜ ਤੋਂ (ਜੋੜਾ ਬਣਾਇਆ) ਜਦੋਂ ਉਹ (ਗਰਭ ਵਿਚ) ਟਪਕਾਇਆ ਜਾਂਦਾ ਹੈ।

ਇਸ ਆਇਤ ਦੇ ਸਾਰੇ ਅਨੁਵਾਦ ਵੇਖੋ →

وَأَنَّ عَلَيْهِ ٱلنَّشْأَةَ ٱلْأُخْرَىٰ

Punjabi Translation - Arif Haleem(ਮਰਨ ਤੋਂ ਬਾਅਦ) ਮੁੜ ਸੁਰਜੀਤ ਕਰਨਾ ਵੀ ਉਸੇ (ਅੱਲਾਹ) ਦੇ ਜ਼ਿੰਮੇ ਹੈ।

ਇਸ ਆਇਤ ਦੇ ਸਾਰੇ ਅਨੁਵਾਦ ਵੇਖੋ →

وَأَنَّهُۥ هُوَ أَغْنَىٰ وَأَقْنَىٰ

Punjabi Translation - Arif Haleemਉਹੀਓ ਧੰਨ ਦੌਲਤ ਦਿੰਦਾ ਹੈ ਤੇ ਸਰਮਾਏਦਾਰ ਬਣਾਉਂਦਾ ਹੈ।

ਇਸ ਆਇਤ ਦੇ ਸਾਰੇ ਅਨੁਵਾਦ ਵੇਖੋ →

وَأَنَّهُۥ هُوَ رَبُّ ٱلشِّعْرَىٰ

Punjabi Translation - Arif Haleemਉਹੀਓ ਸ਼ਿਅਰਾ (ਨਾਂ ਦੇ ਤਾਰੇ) ਦਾ ਰੱਬ ਹੈ। (ਜਿਸ ਨੂੰ ਤੁਸੀਂ ਪੂਜਦੇ ਹੋ)

ਇਸ ਆਇਤ ਦੇ ਸਾਰੇ ਅਨੁਵਾਦ ਵੇਖੋ →

وَأَنَّهُۥٓ أَهْلَكَ عَادًا ٱلْأُولَىٰ

Punjabi Translation - Arif Haleemਬੇਸ਼ੱਕ ਉਸੇ ਨੇ ਪਹਿਲੇ ਆਦ ਨੂੰ ਹਲਾਕ ਕੀਤਾ।

ਇਸ ਆਇਤ ਦੇ ਸਾਰੇ ਅਨੁਵਾਦ ਵੇਖੋ →

وَثَمُودَا۟ فَمَآ أَبْقَىٰ

Punjabi Translation - Arif Haleemਅਤੇ ‘ਸਮੂਦ’ ਨੂੰ ਵੀ (ਹਲਾਕ ਕੀਤਾ), ਫੇਰ ਉਸ ਨੇ ਕਿਸੇ ਨੂੰ ਵੀ ਬਾਕੀ ਨਹੀਂ ਛੱਡਿਆ।

ਇਸ ਆਇਤ ਦੇ ਸਾਰੇ ਅਨੁਵਾਦ ਵੇਖੋ →

وَقَوْمَ نُوحٍ مِّن قَبْلُ إِنَّهُمْ كَانُوا۟ هُمْ أَظْلَمَ وَأَطْغَىٰ

Punjabi Translation - Arif Haleemਉਹਨਾਂ (ਆਦ ਤੇ ਮਸੂਦ) ਤੋਂ ਪਹਿਲਾਂ ਨੂਹ ਦੀ ਕੌਮ ਨੂੰ ਵੀ (ਹਲਾਕ ਕੀਤਾ), ਨਿਰਸੰਦੇਹ, ਉਹ ਵੱਡੇ ਜ਼ਾਲਮ ਤੇ ਬਾਗ਼ੀ ਲੋਕ ਸਨ।

ਇਸ ਆਇਤ ਦੇ ਸਾਰੇ ਅਨੁਵਾਦ ਵੇਖੋ →

وَٱلْمُؤْتَفِكَةَ أَهْوَىٰ

Punjabi Translation - Arif Haleemਉਸ (ਅੱਲਾਹ) ਨੇ (ਲੂਤ ਕੌਮ ਦੀਆਂ) ਮੂਧੀਆਂ ਕਰਨ ਯੋਗ ਬਸਤੀਆਂ ਨੂੰ ਚੁੱਕ ਕੇ ਧਰਤੀ ਉੱਤੇ ਵਗਾਹ ਮਾਰਿਆ।

ਇਸ ਆਇਤ ਦੇ ਸਾਰੇ ਅਨੁਵਾਦ ਵੇਖੋ →

فَغَشَّىٰهَا مَا غَشَّىٰ

Punjabi Translation - Arif Haleemਫੇਰ ਉਸ ਬਸਤੀ ਨੂੰ (ਪੱਥਰਾਂ ਤੇ ਮੀਂਹ ਨੇ) ਢੱਕ ਲਿਆ, ਜਿਸ ਨੇ ਉਹਨਾਂ ਨੂੰ ਢਕਣਾ ਸੀ।

ਇਸ ਆਇਤ ਦੇ ਸਾਰੇ ਅਨੁਵਾਦ ਵੇਖੋ →

فَبِأَىِّ ءَالَآءِ رَبِّكَ تَتَمَارَىٰ

Punjabi Translation - Arif Haleemਸੋ (ਹੇ ਮਨੁੱਖ!) ਤੂੰ ਆਪਣੇ ਰੱਬ ਦੀਆਂ ਕਿਹੜੀਆਂ-ਕਿਹੜੀਆਂ ਨਿਅਮਤਾਂ ਵਿਚ ਸ਼ੱਕ ਕਰੇਂਗਾ?

ਇਸ ਆਇਤ ਦੇ ਸਾਰੇ ਅਨੁਵਾਦ ਵੇਖੋ →

هَٰذَا نَذِيرٌ مِّنَ ٱلنُّذُرِ ٱلْأُولَىٰٓ

Punjabi Translation - Arif Haleemਇਹ (ਰਸੂਲ) ਤਾਂ ਪਹਿਲਾਂ ਤੋਂ ਆਏ ਹੋਏ ਡਰਾਉਣ ਵਾਲਿਆਂ ਵਿੱਚੋਂ ਇਕ ਡਰਾਉਣ ਵਾਲਾ ਹੈ।

ਇਸ ਆਇਤ ਦੇ ਸਾਰੇ ਅਨੁਵਾਦ ਵੇਖੋ →

أَزِفَتِ ٱلْـَٔازِفَةُ

Punjabi Translation - Arif Haleemਨੇੜੇ ਆਉਣ ਵਾਲੀ (ਕਿਆਮਤ) ਹੋਰ ਨੇੜੇ ਆ ਲੱਗੀ ਹੈ।

ਇਸ ਆਇਤ ਦੇ ਸਾਰੇ ਅਨੁਵਾਦ ਵੇਖੋ →

لَيْسَ لَهَا مِن دُونِ ٱللَّهِ كَاشِفَةٌ

Punjabi Translation - Arif Haleemਉਸ ਕਿਆਮਤ ਨੂੰ, ਛੁੱਟ ਅੱਲਾਹ ਤੋਂ, ਹੋਰ ਕੋਈ ਪ੍ਰਗਟ ਕਰਨ ਵਾਲਾ ਨਹੀਂ।

ਇਸ ਆਇਤ ਦੇ ਸਾਰੇ ਅਨੁਵਾਦ ਵੇਖੋ →

أَفَمِنْ هَٰذَا ٱلْحَدِيثِ تَعْجَبُونَ

Punjabi Translation - Arif Haleemਕੀ ਤੁਸੀਂ ਇਸੇ (.ਕੁਰਆਨ ਦੀ) ਗੱਲ ਉੱਤੇ ਰੁਰਾਨੀ ਪ੍ਰਗਟ ਕਰਦੇ ਹੋ ?

ਇਸ ਆਇਤ ਦੇ ਸਾਰੇ ਅਨੁਵਾਦ ਵੇਖੋ →

وَتَضْحَكُونَ وَلَا تَبْكُونَ

Punjabi Translation - Arif Haleemਤੁਸੀਂ ਹਸਦੇ ਹੋ, ਰੌਂਦੇ ਨਹੀਂ।

ਇਸ ਆਇਤ ਦੇ ਸਾਰੇ ਅਨੁਵਾਦ ਵੇਖੋ →

وَأَنتُمْ سَٰمِدُونَ

Punjabi Translation - Arif Haleemਤੁਸੀਂ ਖੇਡ-ਕੁੱਦ ਵਿਚ ਮਸਤ ਹੋ।

ਇਸ ਆਇਤ ਦੇ ਸਾਰੇ ਅਨੁਵਾਦ ਵੇਖੋ →

فَٱسْجُدُوا۟ لِلَّهِ وَٱعْبُدُوا۟

Punjabi Translation - Arif Haleemਤੁਸੀਂ (ਬਾਜ਼ ਆ ਜਾਓ ਤੇ) ਅੱਲਾਹ ਨੂੰ ਸਿਜਦਾ ਕਰੋ ਅਤੇ ਉਸ ਦੀ ਬੰਦਗੀ ਕਰੋ।

ਇਸ ਆਇਤ ਦੇ ਸਾਰੇ ਅਨੁਵਾਦ ਵੇਖੋ →

Looking for a topic? Try the meaning search — your question is scanned across all 6,236 verses.
ਭਾਸ਼ਾ — 70