ਸੂਰਤ Al-Jinn الجن
28 ਆਇਤਾਂ · ਮੱਕਾ · ਉਤਰਨ ਦਾ ਕ੍ਰਮ 40
بِسْمِ ٱللَّهِ ٱلرَّحْمَٰنِ ٱلرَّحِيمِ قُلْ أُوحِىَ إِلَىَّ أَنَّهُ ٱسْتَمَعَ نَفَرٌ مِّنَ ٱلْجِنِّ فَقَالُوٓا۟ إِنَّا سَمِعْنَا قُرْءَانًا عَجَبًا
Punjabi Translation - Arif Haleem(ਹੇ ਨਬੀ!) ਆਖ ਦਿਓ ਕਿ ਮੇਰੇ ਵੱਲ ਵਹੀ (ਰੱਬ ਸੁਨੇਹਾ) ਘੱਲੀ ਗਈ ਹੈ ਕਿ ਜਿੰਨਾਂ ਦੀ ਇਕ ਟੋਲੀ ਨੇ (.ਕੁਰਆਨ) ਧਿਆਨ ਨਾਲ ਸੁਣਿਆ ਤੇ ਫੇਰ (ਆਪਣੇ ਕੌਮ ਨੂੰ ਜਾ ਕੇ) ਆਖਿਆ ਕਿ ਬੇਸ਼ੱਕ ਅਸੀਂ ਇਕ ਅਚਰਜਮਈ਼ਕੁਰਆਨ ਸੁਣਿਆ ਹੈ।
ਇਸ ਆਇਤ ਦੇ ਸਾਰੇ ਅਨੁਵਾਦ ਵੇਖੋ →
يَهْدِىٓ إِلَى ٱلرُّشْدِ فَـَٔامَنَّا بِهِۦ وَلَن نُّشْرِكَ بِرَبِّنَآ أَحَدًا
Punjabi Translation - Arif Haleemਜੋ ਸਿੱਧੀ ਤੇ ਹਿਦਾਇਤ ਵਾਲੀ ਰਾਹ ਦਰਸਾਉਂਦਾ ਹੈ। ਸੋ ਅਸੀਂ ਉਸ ’ਤੇ ਈਮਾਨ ਲਿਆਏ ਹਾਂ ਅਤੇ ਹੁਣ ਅਸੀਂ ਕਿਸੇ ਨੂੰ ਵੀ ਰੱਬ ਦਾ ਸ਼ਰੀਕ ਨਹੀਂ ਠਹਿਰਾਵਾਂਗੇ।
ਇਸ ਆਇਤ ਦੇ ਸਾਰੇ ਅਨੁਵਾਦ ਵੇਖੋ →
وَأَنَّهُۥ تَعَٰلَىٰ جَدُّ رَبِّنَا مَا ٱتَّخَذَ صَٰحِبَةً وَلَا وَلَدًا
Punjabi Translation - Arif Haleemਅਤੇ ਇਹ ਵੀ ਕਿਹਾ ਕਿ ਸਾਡੇ ਰੱਬ ਦੀ ਸ਼ਾਨ ਵੱਡੀ ਉੱਚੀ ਹੈ। ਉਸ ਨੇ ਕਿਸੇ ਨੂੰ ਆਪਣੀ ਪਤਨੀ ਜਾਂ ਪੁੱਤਰ ਨਹੀਂ ਬਣਾਇਆ।[1]
ਇਸ ਆਇਤ ਦੇ ਸਾਰੇ ਅਨੁਵਾਦ ਵੇਖੋ →
وَأَنَّهُۥ كَانَ يَقُولُ سَفِيهُنَا عَلَى ٱللَّهِ شَطَطًا
Punjabi Translation - Arif Haleemਅਤੇ ਕਿਹਾ ਕਿ ਸਾਡੇ ਮੂਰਖ ਸਾਥੀ ਅੱਲਾਹ ਦੇ ਬਾਰੇ ਝੂਠੀਆਂ ਗੱਲਾਂ ਆਖਦੇ ਰਹੇ ਹਨ।
ਇਸ ਆਇਤ ਦੇ ਸਾਰੇ ਅਨੁਵਾਦ ਵੇਖੋ →
وَأَنَّا ظَنَنَّآ أَن لَّن تَقُولَ ٱلْإِنسُ وَٱلْجِنُّ عَلَى ٱللَّهِ كَذِبًا
Punjabi Translation - Arif Haleemਜਦ ਕਿ ਅਸੀਂ ਇਹ ਸਮਝਦੇ ਸੀ ਕਿ ਮਨੁੱਖ ਤੇ ਜਿੰਨ ਕਦੇ ਵੀ ਅੱਲਾਹ ਬਾਰੇ ਝੂਠ ਨਹੀਂ ਬੋਲਣਗੇ। [2]
ਇਸ ਆਇਤ ਦੇ ਸਾਰੇ ਅਨੁਵਾਦ ਵੇਖੋ →
وَأَنَّهُۥ كَانَ رِجَالٌ مِّنَ ٱلْإِنسِ يَعُوذُونَ بِرِجَالٍ مِّنَ ٱلْجِنِّ فَزَادُوهُمْ رَهَقًا
Punjabi Translation - Arif Haleemਬੇਸ਼ੱਕ ਮਨੁੱਖਾਂ ਵਿੱਚੋਂ ਕੁੱਝ ਲੋਕ ਜਿੰਨਾਂ ਵਿੱਚੋਂ ਕੁੱਝ ਲੋਕਾਂ ਦੀ ਸ਼ਰਨ ਮੰਗਿਆ ਕਰਦੇ ਸਨ। ਇਸ ਤਰ੍ਹਾਂ ਉਹਨਾਂ ਨੇ ਉਹਨਾਂ (ਜਿੰਨਾਂ) ਦੀ ਸਰਕਸ਼ੀ (ਹੰਕਾਰ) ਵਿਚ ਹੋਰ ਵੀ ਵਾਧਾ ਕਰ ਦਿੱਤਾ।
ਇਸ ਆਇਤ ਦੇ ਸਾਰੇ ਅਨੁਵਾਦ ਵੇਖੋ →
وَأَنَّهُمْ ظَنُّوا۟ كَمَا ظَنَنتُمْ أَن لَّن يَبْعَثَ ٱللَّهُ أَحَدًا
Punjabi Translation - Arif Haleemਅਤੇ ਉਹਨਾਂ (ਮਨੁੱਖਾਂ) ਨੇ ਵੀ ਇਹੋ ਵਿਚਾਰ ਕੀਤਾ ਸੀ ਕਿ ਜਿਵੇਂ ਤੁਸੀਂ (ਜਿੰਨਾਂ ਨੇ) ਸੋਚਿਆ ਸੀ ਕਿ ਅੱਲਾਹ ਕਿਸੇ ਨੂੰ ਵੀ ਮੁੜ (ਕਬਰਾਂ ’ਚੋਂ) ਨਹੀਂ ਉਠਾਵੇਗਾ (ਤੇ ਨਾ ਹੀ ਰਸੂਲ ਭੇਜੇਗਾ)।
ਇਸ ਆਇਤ ਦੇ ਸਾਰੇ ਅਨੁਵਾਦ ਵੇਖੋ →
وَأَنَّا لَمَسْنَا ٱلسَّمَآءَ فَوَجَدْنَٰهَا مُلِئَتْ حَرَسًا شَدِيدًا وَشُهُبًا
Punjabi Translation - Arif Haleemਅਤੇ ਇਹ ਕਿ ਅਸੀਂ ਅਕਾਸ਼ ਨੂੰ ਟਟੋਲਿਆ ਤਾਂ ਉਸ ਨੂੰ ਕਰੜੇ ਪਹਿਰੇਦਾਰਾਂ ਨਾਲ ਅਤੇ ਅੰਗਿਆਰਾਂ ਨਾਲ ਭਰਿਆ ਹੋਇਆ।
ਇਸ ਆਇਤ ਦੇ ਸਾਰੇ ਅਨੁਵਾਦ ਵੇਖੋ →
وَأَنَّا كُنَّا نَقْعُدُ مِنْهَا مَقَٰعِدَ لِلسَّمْعِ فَمَن يَسْتَمِعِ ٱلْـَٔانَ يَجِدْ لَهُۥ شِهَابًا رَّصَدًا
Punjabi Translation - Arif Haleemਅਤੇ ਅਸੀਂ ਅਕਾਸ਼ ਦੇ ਟਿਕਾਣਿਆ ਵਿਚ ਸੁਣ-ਗੁਣ ਲੈਣ ਲਈ ਬੈਠਿਆ ਕਰਦੇ ਸਨ, ਸੋ ਹੁਣ ਜਿਹੜਾ ਵੀ ਸੁਣਨ ਦੀ ਕੋਸ਼ਿਸ਼ ਕਰਦਾ ਹੈ ਤਾਂ ਇਕ ਅੰਗਿਆਰ ਨੂੰ ਆਪਣੀ ਘਾਤ ਵਿਚ ਲੱਗਾ ਵੇਖਦਾ ਹੈ।
ਇਸ ਆਇਤ ਦੇ ਸਾਰੇ ਅਨੁਵਾਦ ਵੇਖੋ →
وَأَنَّا لَا نَدْرِىٓ أَشَرٌّ أُرِيدَ بِمَن فِى ٱلْأَرْضِ أَمْ أَرَادَ بِهِمْ رَبُّهُمْ رَشَدًا
Punjabi Translation - Arif Haleemਅਤੇ ਇਹ ਕਿ ਅਸੀਂ ਨਹੀਂ ਜਾਣਦੇ ਕਿ ਕੀ ਉਹਨਾਂ ਦੇ ਰੱਬ ਨੇ ਧਰਤੀ ਵਾਲਿਆਂ ਲਈ ਭੈੜੇ ਵਿਹਾਰ ਕਰਨ ਦਾ ਇਰਾਦਾ ਕੀਤਾ ਹੈ ਜਾਂ ਉਹਨਾਂ ਲਈ ਭਲਾਈ ਦਾ ਇਰਾਦਾ ਕੀਤਾ ਹੈ ?
ਇਸ ਆਇਤ ਦੇ ਸਾਰੇ ਅਨੁਵਾਦ ਵੇਖੋ →
وَأَنَّا مِنَّا ٱلصَّٰلِحُونَ وَمِنَّا دُونَ ذَٰلِكَ كُنَّا طَرَآئِقَ قِدَدًا
Punjabi Translation - Arif Haleemਅਤੇ ਇਹ ਕਿ ਸਾਡੇ ਵਿੱਚੋਂ ਨੇਕ ਵੀ ਹਨ ਅਤੇ ਕੁੱਝ ਲੋਕ ਇਸ ਤੋਂ ਹੇਠਾਂ (ਭਾਵ ਬੁਰੇ) ਵੀ ਹਨ, ਅਸੀਂ ਵੱਖੋ-ਵੱਖ ਰਾਹਾਂ (ਧਰਮਾਂ) ਵਿਚ ਵੰਡੇ ਹੋਏ ਹਾਂ।
ਇਸ ਆਇਤ ਦੇ ਸਾਰੇ ਅਨੁਵਾਦ ਵੇਖੋ →
وَأَنَّا ظَنَنَّآ أَن لَّن نُّعْجِزَ ٱللَّهَ فِى ٱلْأَرْضِ وَلَن نُّعْجِزَهُۥ هَرَبًا
Punjabi Translation - Arif Haleemਅਤੇ ਸਾਨੂੰ ਵਿਸ਼ਵਾਸ ਹੋ ਚੁੱਕਿਆ ਸੀ ਕਿ ਅਸੀਂ ਅੱਲਾਹ ਨੂੰ ਧਰਤੀ ਉੱਤੇ ਬੇਵਸ ਨਹੀਂ ਕਰ ਸਕਦੇ ਅਤੇ ਨਾ ਹੀ ਨੱਸ ਕੇ ਉਸ ਨੂੰ ਬੇਵਸ ਕਰ ਸਕਦੇ ਹਾਂ।
ਇਸ ਆਇਤ ਦੇ ਸਾਰੇ ਅਨੁਵਾਦ ਵੇਖੋ →
وَأَنَّا لَمَّا سَمِعْنَا ٱلْهُدَىٰٓ ءَامَنَّا بِهِۦ فَمَن يُؤْمِنۢ بِرَبِّهِۦ فَلَا يَخَافُ بَخْسًا وَلَا رَهَقًا
Punjabi Translation - Arif Haleemਅਤੇ ਇਹ ਕਿ ਜਦੋਂ ਅਸੀਂ ਹਿਦਾਇਤ ਵਾਲੀ ਗੱਲ ਸੁਣੀ ਤਾਂ ਉਸ ’ਤੇ ਈਮਾਨ ਲਿਆਏ। ਜਿਹੜਾ ਕੋਈ ਆਪਣੇ ਰੱਬ ’ਤੇ ਈਮਾਨ ਲਿਆਇਆ, ਫੇਰ ਨਾ ਤਾਂ ਉਸ ਨੂੰ ਕਿਸੇ ਪ੍ਰਕਾਰ ਦੀ ਹਾਨੀ ਹੋਣ ਦਾ ਡਰ ਹੋਵੇਗਾ ਅਤੇ ਨਾ ਹੀ ਕਿਸੇ ਵਧੀਕੀ ਦਾ।
ਇਸ ਆਇਤ ਦੇ ਸਾਰੇ ਅਨੁਵਾਦ ਵੇਖੋ →
وَأَنَّا مِنَّا ٱلْمُسْلِمُونَ وَمِنَّا ٱلْقَٰسِطُونَ فَمَنْ أَسْلَمَ فَأُو۟لَٰٓئِكَ تَحَرَّوْا۟ رَشَدًا
Punjabi Translation - Arif Haleemਅਤੇ ਇਹ ਕਿ ਸਾਡੇ ਵਿਚ ਕੁਝ ਮੁਸਲਮਾਨ (ਆਗਿਆਕਾਰੀ) ਵੀ ਹਨ ਅਤੇ ਕੁਝ ਜ਼ਾਲਮ (ਇਨਕਾਰੀ) ਵੀ ਹਨ। ਫੇਰ ਜਿਹੜਾ ਕੋਈ ਇਸਲਾਮ ਇਖ਼ਤਿਆਰ ਕਰੇਗਾ ਤਾਂ ਉਸ ਨੇ ਹਿਦਾਇਤ ਵਾਲੀ ਰਾਹ ਲੱਭ ਲਈ।
ਇਸ ਆਇਤ ਦੇ ਸਾਰੇ ਅਨੁਵਾਦ ਵੇਖੋ →
وَأَمَّا ٱلْقَٰسِطُونَ فَكَانُوا۟ لِجَهَنَّمَ حَطَبًا
Punjabi Translation - Arif Haleemਪਰ ਜਿਹੜੇ ਜ਼ਾਲਮ ਹਨ ਉਹ ਨਰਕ ਦੀ ਅੱਗ ਦਾ ਬਾਲਣ ਬਣਨਗੇ।
ਇਸ ਆਇਤ ਦੇ ਸਾਰੇ ਅਨੁਵਾਦ ਵੇਖੋ →
وَأَلَّوِ ٱسْتَقَٰمُوا۟ عَلَى ٱلطَّرِيقَةِ لَأَسْقَيْنَٰهُم مَّآءً غَدَقًا
Punjabi Translation - Arif Haleem(ਹੇ ਨਬੀ! ਆਖ ਦਿਓ ਕਿ) ਮੇਰੇ ਉੱਤੇ ਵਹੀ ਕੀਤੀ ਗਈ ਹੈ ਕਿ ਜੇ ਲੋਕ ਸਿੱਧੀ ਰਾਹ ਉੱਤੇ ਕਾਇਮ ਰਹਿੰਦੇ ਤਾਂ ਅਸੀਂ ਉਹਨਾਂ ਨੂੰ ਚੰਗੀ ਤਰ੍ਹਾਂ ਰਜਾ ਦਿੰਦੇ।
ਇਸ ਆਇਤ ਦੇ ਸਾਰੇ ਅਨੁਵਾਦ ਵੇਖੋ →
لِّنَفْتِنَهُمْ فِيهِ وَمَن يُعْرِضْ عَن ذِكْرِ رَبِّهِۦ يَسْلُكْهُ عَذَابًا صَعَدًا
Punjabi Translation - Arif Haleemਫੇਰ ਅਸੀਂ ਉਹਨਾਂ ਨੂੰ ਅਜ਼ਮਾਉਂਦੇ ਅਤੇ ਜਿਹੜਾ ਕੋਈ ਆਪਣੇ ਰੱਬ ਦੀ ਯਾਦ ਤੋਂ ਮੂੰਹ ਮੋੜੇਗਾ ਤਾਂ ਉਹ (ਅੱਲਾਹ) ਉਸ ਨੂੰ ਘਟਦੇ ਵਧਦੇ ਅਜ਼ਾਬ ਵਿਚ ਫਸਾ ਦੇਵੇਗਾ।
ਇਸ ਆਇਤ ਦੇ ਸਾਰੇ ਅਨੁਵਾਦ ਵੇਖੋ →
وَأَنَّ ٱلْمَسَٰجِدَ لِلَّهِ فَلَا تَدْعُوا۟ مَعَ ٱللَّهِ أَحَدًا
Punjabi Translation - Arif Haleemਅਤੇ ਇਹ ਵੀ ਕਿ ਮਸੀਤਾਂ ਕੇਵਲ ਅੱਲਾਹ ਲਈ ਹਨ, ਸੋ ਤੁਸੀਂ ਉਹਨਾਂ ਵਿਚ ਅੱਲਾਹ ਦੇ ਨਾਲ ਕਿਸੇ ਹੋਰ ਨੂੰ ਨਾ ਪੁਕਾਰੋ।[3]
ਇਸ ਆਇਤ ਦੇ ਸਾਰੇ ਅਨੁਵਾਦ ਵੇਖੋ →
وَأَنَّهُۥ لَمَّا قَامَ عَبْدُ ٱللَّهِ يَدْعُوهُ كَادُوا۟ يَكُونُونَ عَلَيْهِ لِبَدًا
Punjabi Translation - Arif Haleemਅਤੇ ਇਹ ਕਿ ਜਦੋਂ ਅੱਲਾਹ ਦਾ ਬੰਦਾ (ਮੁਹੰਮਦ) ਅੱਲਾਹ ਨੂੰ ਪੁਕਾਰਨ ਲਈ ਖੜ੍ਹਾ ਹੋਇਆ ਤਾਂ ਸੰਭਵ ਸੀ ਕਿ ਲੋਕੀ (ਕਾਫ਼ਿਰ) ਉਸ ਉੱਤੇ ਟੁੱਟ ਪੈਂਦੇ।
ਇਸ ਆਇਤ ਦੇ ਸਾਰੇ ਅਨੁਵਾਦ ਵੇਖੋ →
قُلْ إِنَّمَآ أَدْعُوا۟ رَبِّى وَلَآ أُشْرِكُ بِهِۦٓ أَحَدًا
Punjabi Translation - Arif Haleem(ਹੇ ਨਬੀ!) ਆਖ ਦਿਓ! ਕਿ ਬੇਸ਼ੱਕ ਮੈਂ ਆਪਣੇ ਰੱਬ ਨੂੰ ਹੀ ਪੁਕਾਰਦਾ ਹਾਂ ਅਤੇ ਉਸ ਦੇ ਨਾਲ ਕਿਸੇ ਹੋਰ ਨੂੰ ਸਾਂਝੀ ਨਹੀਂ ਬਣਾਉਂਦਾ।
ਇਸ ਆਇਤ ਦੇ ਸਾਰੇ ਅਨੁਵਾਦ ਵੇਖੋ →
قُلْ إِنِّى لَآ أَمْلِكُ لَكُمْ ضَرًّا وَلَا رَشَدًا
Punjabi Translation - Arif Haleem(ਅਤੇ ਕਿਹਾ) ਆਖ ਦਿਓ! ਨਿਰਸੰਦੇਹ, ਮੈਂ ਤੁਹਾਡੇ ਲਈ ਨਾ ਕਿਸੇ ਪ੍ਰਕਾਰ ਦੀ ਹਾਨੀ ਦਾ ਤੇ ਨਾ ਹੀ ਕਿਸੇ ਲਾਭ ਦਾ ਅਧਿਕਾਰ ਰੱਖਦਾ ਹਾਂ।
ਇਸ ਆਇਤ ਦੇ ਸਾਰੇ ਅਨੁਵਾਦ ਵੇਖੋ →
قُلْ إِنِّى لَن يُجِيرَنِى مِنَ ٱللَّهِ أَحَدٌ وَلَنْ أَجِدَ مِن دُونِهِۦ مُلْتَحَدًا
Punjabi Translation - Arif Haleemਆਖ ਦਿਓ! ਮੈਨੂੰ ਅੱਲਾਹ ਦੇ ਅਜ਼ਾਬ ਤੋਂ ਕੋਈ ਬਚਾਵੇਗਾ ਨਹੀਂ ਅਤੇ ਨਾ ਹੀ ਉਸ ਤੋਂ ਛੁੱਟ ਕੋਈ ਸ਼ਰਨ ਅਸਥਾਨ ਮਿਲ ਸਕਦਾ ਹੈ।
ਇਸ ਆਇਤ ਦੇ ਸਾਰੇ ਅਨੁਵਾਦ ਵੇਖੋ →
إِلَّا بَلَٰغًا مِّنَ ٱللَّهِ وَرِسَٰلَٰتِهِۦ وَمَن يَعْصِ ٱللَّهَ وَرَسُولَهُۥ فَإِنَّ لَهُۥ نَارَ جَهَنَّمَ خَٰلِدِينَ فِيهَآ أَبَدًا
Punjabi Translation - Arif Haleem(ਆਖ ਦਿਓ!)ਅੱਲਾਹ ਦਾ ਹੁਕਮ ਅਤੇ ਉਸ ਦਾ ਸੁਨੇਹਾ ਪਹੁੰਚਾਉਣ ਤੋਂ ਛੁੱਟ ਮੇਰਾ ਕੁੱਝ ਵੀ ਅਧਿਕਾਰ ਨਹੀਂ ਅਤੇ ਜਿਹੜਾ ਅੱਲਾਹ ਅਤੇ ਉਸ ਦੇ ਰਸੂਲ ਦੀ ਨਾ-ਫ਼ਰਮਾਨੀ ਕਰੇਗਾ ਤਾਂ ਬੇਸ਼ੱਕ ਉਸ ਲਈ ਨਰਕ ਦੀ ਅੱਗ ਹੈ, ਉਹ ਉਸ ਵਿਚ ਸਦਾ ਲਈ ਰਹਿਣਗੇ।[4]
ਇਸ ਆਇਤ ਦੇ ਸਾਰੇ ਅਨੁਵਾਦ ਵੇਖੋ →
حَتَّىٰٓ إِذَا رَأَوْا۟ مَا يُوعَدُونَ فَسَيَعْلَمُونَ مَنْ أَضْعَفُ نَاصِرًا وَأَقَلُّ عَدَدًا
Punjabi Translation - Arif Haleemਇੱਥੋਂ ਤਕ ਕਿ ਜਦੋਂ ਉਹ ਉਸ ਅਜ਼ਾਬ ਨੂੰ ਵੇਖਣਗੇ ਕਿ ਜਿਸ ਦਾ ਉਹਨਾਂ ਨਾਲ ਵਾਅਦਾ ਕੀਤਾ ਗਿਆ ਹੈ ਤਾਂ ਉਹਨਾਂ ਨੂੰ ਛੇਤੀ ਹੀ ਪਤਾ ਲੱਗ ਜਾਵੇਗਾ ਕਿ ਕਿਸ ਦੇ ਸਹਾਈ ਕਮਜ਼ੋਰ ਹਨ ਅਤੇ ਕਿਸ ਦਾ ਜੱਥਾ ਗਿਣਤੀ ਵਿਚ ਘੱਟ ਹੈ।
ਇਸ ਆਇਤ ਦੇ ਸਾਰੇ ਅਨੁਵਾਦ ਵੇਖੋ →
قُلْ إِنْ أَدْرِىٓ أَقَرِيبٌ مَّا تُوعَدُونَ أَمْ يَجْعَلُ لَهُۥ رَبِّىٓ أَمَدًا
Punjabi Translation - Arif Haleem(ਹੇ ਨਬੀ!) ਆਖ ਦਿਓ ਕਿ ਮੈਂ ਨਹੀਂ ਜਾਣਦਾ ਕਿ ਜਿਸ ਅਜ਼ਾਬ ਦਾ ਤੁਹਾਡੇ ਨਾਲ ਵਾਅਦਾ ਕੀਤਾ ਗਿਆ ਹੈ ਉਹ ਨੇੜੇ ਹੀ ਹੈ ਜਾਂ ਉਸ ਲਈ ਮੇਰੇ ਰੱਬ ਨੇ ਕੋਈ ਲੰਮਾਂ ਸਮਾਂ ਨਿਯਤ ਕਰ ਰੱਖਿਆ ਹੈ।
ਇਸ ਆਇਤ ਦੇ ਸਾਰੇ ਅਨੁਵਾਦ ਵੇਖੋ →
عَٰلِمُ ٱلْغَيْبِ فَلَا يُظْهِرُ عَلَىٰ غَيْبِهِۦٓ أَحَدًا
Punjabi Translation - Arif Haleemਉਹੀਓ ਗ਼ੈਬ (ਪਰੋਖ) ਦਾ ਜਾਣਨਹਾਰ ਹੈ ਅਤੇ ਉਹ ਆਪਣਾ ਗਿਆਨ ਕਿਸੇ ’ਤੇ ਵੀ ਪ੍ਰਗਟ ਨਹੀਂ ਕਰਦਾ।
ਇਸ ਆਇਤ ਦੇ ਸਾਰੇ ਅਨੁਵਾਦ ਵੇਖੋ →
إِلَّا مَنِ ٱرْتَضَىٰ مِن رَّسُولٍ فَإِنَّهُۥ يَسْلُكُ مِنۢ بَيْنِ يَدَيْهِ وَمِنْ خَلْفِهِۦ رَصَدًا
Punjabi Translation - Arif Haleemਛੁੱਟ ਉਸ ਰਸੂਲ ਤੋਂ ਜਿਸ ਨੂੰ ਉਹ (ਪਰੋਖ ਦਾ ਗਿਆਨ ਦੇਣਾਂ) ਪਸੰਦ ਕਰੇ, ਫੇਰ ਉਸ (ਰਸੂਲ) ਦੇ ਅੱਗੇ-ਪਿੱਛੇ ਰਾਖੇ ਨਿਯੁਕਤ ਕਰ ਦਿੰਦਾ ਹੈ।
ਇਸ ਆਇਤ ਦੇ ਸਾਰੇ ਅਨੁਵਾਦ ਵੇਖੋ →
لِّيَعْلَمَ أَن قَدْ أَبْلَغُوا۟ رِسَٰلَٰتِ رَبِّهِمْ وَأَحَاطَ بِمَا لَدَيْهِمْ وَأَحْصَىٰ كُلَّ شَىْءٍ عَدَدًۢا
Punjabi Translation - Arif Haleemਤਾਂ ਜੋ ਉਹ ਜਾਣ ਲਵੇ ਕਿ ਉਹਨਾਂ ਰਸੂਲਾਂ ਨੇ ਆਪਣੇ ਰੱਬ ਦੇ ਸੁਨੇਹੇ ਨੂੰ (ਲੋਕਾਂ ਤੱਕ) ਪਹੁੰਚਾ ਦਿੱਤਾ ਹੈ ਅਤੇ ਉਸ ਨੇ ਉਹਨਾਂ ਦੇ ਆਲੇ-ਦੁਆਲੇ ਘੇਰਾ ਪਾਇਆ ਹੋਇਆ ਹੈ ਅਤੇ ਉਹ ਨੇ ਹਰ ਚੀਜ਼ ਦੀ ਗਿਣਤੀ ਕਰ ਰੱਖੀ ਹੈ।
ਇਸ ਆਇਤ ਦੇ ਸਾਰੇ ਅਨੁਵਾਦ ਵੇਖੋ →
Looking for a topic? Try the meaning search — your question is scanned across all 6,236 verses.
→