caseriqਕੁਰਆਨ ਵਿੱਚ ਅਰਥ ਆਧਾਰਿਤ ਖੋਜ

ਸੂਰਤ An-Naazi'aat النازعات

46 ਆਇਤਾਂ · ਮੱਕਾ · ਉਤਰਨ ਦਾ ਕ੍ਰਮ 81

بِسْمِ ٱللَّهِ ٱلرَّحْمَٰنِ ٱلرَّحِيمِ وَٱلنَّٰزِعَٰتِ غَرْقًا

Punjabi Translation - Arif Haleemਡੁੱਬ ਕੇ ਸਖ਼ਤੀ ਨਾਲ ਰੂਹ ਖਿੱਚਣ ਵਾਲਿਆਂ (ਫ਼ਰਿਸ਼ਤਿਆਂ ਦੀ) ਸਹੁੰ।

ਇਸ ਆਇਤ ਦੇ ਸਾਰੇ ਅਨੁਵਾਦ ਵੇਖੋ →

وَٱلنَّٰشِطَٰتِ نَشْطًا

Punjabi Translation - Arif Haleemਅਤੇ ਨਰਮਾਈ ਨਾਲ ਰੂਹ ਕੱਢਣ ਵਾਲਿਆਂ ਦੀ ਸਹੁੰ।

ਇਸ ਆਇਤ ਦੇ ਸਾਰੇ ਅਨੁਵਾਦ ਵੇਖੋ →

وَٱلسَّٰبِحَٰتِ سَبْحًا

Punjabi Translation - Arif Haleemਅਤੇ ਤੇਜ਼ੀ ਨਾਲ ਤੁਰਨ-ਫਿਰਨ ਵਾਲਿਆਂ ਦੀ ਸਹੁੰ।

ਇਸ ਆਇਤ ਦੇ ਸਾਰੇ ਅਨੁਵਾਦ ਵੇਖੋ →

فَٱلسَّٰبِقَٰتِ سَبْقًا

Punjabi Translation - Arif Haleemਫੇਰ ਨੱਸ ਕੇ ਅੱਗੇ ਵਧਣ ਵਾਲਿਆਂ ਦੀ ਸਹੁੰ।

ਇਸ ਆਇਤ ਦੇ ਸਾਰੇ ਅਨੁਵਾਦ ਵੇਖੋ →

فَٱلْمُدَبِّرَٰتِ أَمْرًا

Punjabi Translation - Arif Haleemਫੇਰ ਕਾਰਜਾਂ ਦਾ ਪ੍ਰਬੰਧ ਕਰਨ ਵਾਲਿਆਂ ਦੀ ਸਹ

ਇਸ ਆਇਤ ਦੇ ਸਾਰੇ ਅਨੁਵਾਦ ਵੇਖੋ →

يَوْمَ تَرْجُفُ ٱلرَّاجِفَةُ

Punjabi Translation - Arif Haleemਜਿਸ ਦਿਨ ਕੰਬਣ ਵਾਲੀ (ਧਰਤੀ) ਕੰਬੇਗੀ।

ਇਸ ਆਇਤ ਦੇ ਸਾਰੇ ਅਨੁਵਾਦ ਵੇਖੋ →

تَتْبَعُهَا ٱلرَّادِفَةُ

Punjabi Translation - Arif Haleemਉਸ ਦੇ ਪਿੱਛੇ ਆਉਣ ਵਾਲੀ (ਕਿਆਮਤ) ਪਿੱਛੇ-ਪਿੱਛੇ ਆਵੇਗੀ।

ਇਸ ਆਇਤ ਦੇ ਸਾਰੇ ਅਨੁਵਾਦ ਵੇਖੋ →

قُلُوبٌ يَوْمَئِذٍ وَاجِفَةٌ

Punjabi Translation - Arif Haleemਬਹੁਤੇ ਦਿਲ ਉਸ ਦਿਨ ਧੜਕਦੇ ਹੋਣਗੇ।

ਇਸ ਆਇਤ ਦੇ ਸਾਰੇ ਅਨੁਵਾਦ ਵੇਖੋ →

أَبْصَٰرُهَا خَٰشِعَةٌ

Punjabi Translation - Arif Haleemਉਹਨਾਂ ਦੀਆਂ ਨਜ਼ਰਾਂ ਨੀਵੀਆਂ ਹੋਣਗੀਆਂ।

ਇਸ ਆਇਤ ਦੇ ਸਾਰੇ ਅਨੁਵਾਦ ਵੇਖੋ →

يَقُولُونَ أَءِنَّا لَمَرْدُودُونَ فِى ٱلْحَافِرَةِ

Punjabi Translation - Arif Haleem(ਕਾਫ਼ਿਰ) ਕਹਿੰਦੇ ਹਨ ਕਿ ਕੀ ਅਸੀਂ ਫੇਰ ਪਹਿਲੀ ਅਵਸਥਾ ਵਿਚ ਪਰਤਾਏ ਜਾਵਾਂਗੇ ?

ਇਸ ਆਇਤ ਦੇ ਸਾਰੇ ਅਨੁਵਾਦ ਵੇਖੋ →

أَءِذَا كُنَّا عِظَٰمًا نَّخِرَةً

Punjabi Translation - Arif Haleemਕੀ ਉਸ ਸਮੇਂ ਜਦੋਂ ਸਾਡੀਆਂ ਹੱਡੀਆਂ ਗਲ-ਸੜ ਜਾਣਗੀਆਂ।

ਇਸ ਆਇਤ ਦੇ ਸਾਰੇ ਅਨੁਵਾਦ ਵੇਖੋ →

قَالُوا۟ تِلْكَ إِذًا كَرَّةٌ خَاسِرَةٌ

Punjabi Translation - Arif Haleemਕਹਿਣ ਲੱਗੇ ਕਿ ਫੇਰ ਤਾਂ ਇਹ ਵਾਪਸੀ ਘਾਟੇ ਵਾਲੀ ਹੋਵੇਗੀ।

ਇਸ ਆਇਤ ਦੇ ਸਾਰੇ ਅਨੁਵਾਦ ਵੇਖੋ →

فَإِنَّمَا هِىَ زَجْرَةٌ وَٰحِدَةٌ

Punjabi Translation - Arif Haleemਪਤਾ ਹੋਣਾ ਚਾਹੀਦਾ ਹੈ ਕਿ ਉਹ ਤਾਂ ਕੇਵਲ ਇਕ ਜ਼ੋਰਦਾਰ ਝਿੜਕ ਹੋਵੇਗੀ।

ਇਸ ਆਇਤ ਦੇ ਸਾਰੇ ਅਨੁਵਾਦ ਵੇਖੋ →

فَإِذَا هُم بِٱلسَّاهِرَةِ

Punjabi Translation - Arif Haleemਅਤੇ ਉਹ ਲੋਕ ਉਸੇ ਵੇਲੇ ਇਕ ਖੁੱਲ੍ਹੇ ਮੈਦਾਨ ਵਿਚ ਜਮ੍ਹਾਂ ਹੋ ਜਾਣਗੇ।

ਇਸ ਆਇਤ ਦੇ ਸਾਰੇ ਅਨੁਵਾਦ ਵੇਖੋ →

هَلْ أَتَىٰكَ حَدِيثُ مُوسَىٰٓ

Punjabi Translation - Arif Haleem(ਹੇ ਨਬੀ!) ਕੀ ਤੁਹਾਨੂੰ ਮੂਸਾ ਬਾਰੇ ਕੋਈ ਖ਼ਬਰ ਆ ਪਹੁੰਚੀ ?

ਇਸ ਆਇਤ ਦੇ ਸਾਰੇ ਅਨੁਵਾਦ ਵੇਖੋ →

إِذْ نَادَىٰهُ رَبُّهُۥ بِٱلْوَادِ ٱلْمُقَدَّسِ طُوًى

Punjabi Translation - Arif Haleemਜਦੋਂ ਉਸ ਨੂੰ ਉਸ ਦੇ ਰੱਬ ਨੇ ਪਵਿੱਤਰ ਮੈਦਾਨ ‘ਤੁਵਾ’ ਵਿਚ ਪੁਕਾਰਿਆ ਸੀ।

ਇਸ ਆਇਤ ਦੇ ਸਾਰੇ ਅਨੁਵਾਦ ਵੇਖੋ →

ٱذْهَبْ إِلَىٰ فِرْعَوْنَ إِنَّهُۥ طَغَىٰ

Punjabi Translation - Arif Haleem(ਕਿਹਾ ਸੀ) ਕਿ ਤੂੰ ਫ਼ਿਰਔਨ ਦੇ ਕੋਲ ਜਾ, ਉਹ ਬਾਗ਼ੀ ਹੋ ਗਿਆ ਹੈ।

ਇਸ ਆਇਤ ਦੇ ਸਾਰੇ ਅਨੁਵਾਦ ਵੇਖੋ →

فَقُلْ هَل لَّكَ إِلَىٰٓ أَن تَزَكَّىٰ

Punjabi Translation - Arif Haleemਉਸ ਨੂੰ ਆਖੋ, ਕੀ ਤੂੰ ਪਵਿਨੂੰਤਰ ਹੋਣਾ ਚਾਹੁੰਦਾ ਹੈ ?

ਇਸ ਆਇਤ ਦੇ ਸਾਰੇ ਅਨੁਵਾਦ ਵੇਖੋ →

وَأَهْدِيَكَ إِلَىٰ رَبِّكَ فَتَخْشَىٰ

Punjabi Translation - Arif Haleemਮੈਂ ਤੈਨੂੰ ਤੇਰੇ ਰੱਬ ਵਾਲੀ ਰਾਹ ਵਿਖਾਉਂਦਾ ਹਾਂ ਤਾਂ ਜੋ ਤੂੰ ਉਸ ਤੋਂ ਡਰ ਜਾਵੇਂ।

ਇਸ ਆਇਤ ਦੇ ਸਾਰੇ ਅਨੁਵਾਦ ਵੇਖੋ →

فَأَرَىٰهُ ٱلْـَٔايَةَ ٱلْكُبْرَىٰ

Punjabi Translation - Arif Haleemਫੇਰ (ਮੂਸਾ) ਨੇ (ਫ਼ਿਰਔਨ) ਨੂੰ ਇਕ ਵੱਡੀ ਨਿਸ਼ਾਨੀ ਵਿਖਾਈ।

ਇਸ ਆਇਤ ਦੇ ਸਾਰੇ ਅਨੁਵਾਦ ਵੇਖੋ →

فَكَذَّبَ وَعَصَىٰ

Punjabi Translation - Arif Haleemਫੇਰ ਉਸ (ਫ਼ਿਰਔਨ) ਨੇ ਉਸ ਨੂੰ ਝੁਠਲਾਇਆ ਅਤੇ ਨਾ-ਫ਼ਰਮਾਨੀ ਕੀਤੀ।

ਇਸ ਆਇਤ ਦੇ ਸਾਰੇ ਅਨੁਵਾਦ ਵੇਖੋ →

ثُمَّ أَدْبَرَ يَسْعَىٰ

Punjabi Translation - Arif Haleemਫੇਰ ਉਹ (ਫ਼ਿਰਔਨ) ਪਰਤਿਆ ਤੇ (ਮੂਸਾ ਵਿਰੁਧ ਚਾਲਾਂ ਚਲਣ ਦੀ) ਕੋਸ਼ਿਸ਼ ਕਰਨ ਲਗ ਪਿਆ।

ਇਸ ਆਇਤ ਦੇ ਸਾਰੇ ਅਨੁਵਾਦ ਵੇਖੋ →

فَحَشَرَ فَنَادَىٰ

Punjabi Translation - Arif Haleemਫੇਰ ਸਾਰਿਆਂ ਨੂੰ ਇਕ ਥਾਂ ਇਕੱਠਾ ਕੀਤਾ।

ਇਸ ਆਇਤ ਦੇ ਸਾਰੇ ਅਨੁਵਾਦ ਵੇਖੋ →

فَقَالَ أَنَا۠ رَبُّكُمُ ٱلْأَعْلَىٰ

Punjabi Translation - Arif Haleemਅਤੇ ਆਖਿਆ, ਮੈਂ ਹੀ ਤੁਹਾਡੇ ਸਭਣਾਂ ਦਾ ਸਭ ਤੋਂ ਵੱਡਾ ਰੱਬ ਹਾਂ।

ਇਸ ਆਇਤ ਦੇ ਸਾਰੇ ਅਨੁਵਾਦ ਵੇਖੋ →

فَأَخَذَهُ ٱللَّهُ نَكَالَ ٱلْـَٔاخِرَةِ وَٱلْأُولَىٰٓ

Punjabi Translation - Arif Haleemਅਤੇ ਅੱਲਾਹ ਨੇ ਵੀ ਉਸ ਨੂੰ ਲੋਕ ਤੇ ਪਰਲੋਕ ਦੇ ਅਜ਼ਾਬ ਵਿਚ ਨੱਪ ਲਿਆ।

ਇਸ ਆਇਤ ਦੇ ਸਾਰੇ ਅਨੁਵਾਦ ਵੇਖੋ →

إِنَّ فِى ذَٰلِكَ لَعِبْرَةً لِّمَن يَخْشَىٰٓ

Punjabi Translation - Arif Haleemਬੇਸ਼ੱਕ ਇਸ (ਕਿੱਸੇ) ਵਿਚ ਹਰ ਉਸ ਵਿਅਕਤੀ ਲਈ ਸਿੱਖਿਆ ਹੈ, ਜੋ (ਅੱਲਾਹ ਤੋਂ) ਡਰਦਾ ਹੈ।

ਇਸ ਆਇਤ ਦੇ ਸਾਰੇ ਅਨੁਵਾਦ ਵੇਖੋ →

ءَأَنتُمْ أَشَدُّ خَلْقًا أَمِ ٱلسَّمَآءُ بَنَىٰهَا

Punjabi Translation - Arif Haleemਕੀ ਤੁਹਾਨੂੰ (ਮੁੜ) ਪੈਦਾ ਕਰਨਾ ਵੱਧ ਕਠਿਨ ਹੈ ਜਾਂ ਅਕਾਸ਼ ਦਾ ? ਅੱਲਾਹ ਨੇ ਹੀ ਉਸ ਨੂੰ ਬਣਾਇਆ ਹੈ।

ਇਸ ਆਇਤ ਦੇ ਸਾਰੇ ਅਨੁਵਾਦ ਵੇਖੋ →

رَفَعَ سَمْكَهَا فَسَوَّىٰهَا

Punjabi Translation - Arif Haleemਉਸ ਨੇ ਅਕਾਸ਼ ਦੀ ਛੱਤ ਨੂੰ ਉੱਚਾ ਕੀਤਾ ਤੇ ਫੇਰ ਉਸ ਨੂੰ ਠੀਕ-ਠਾਕ ਕੀਤਾ।

ਇਸ ਆਇਤ ਦੇ ਸਾਰੇ ਅਨੁਵਾਦ ਵੇਖੋ →

وَأَغْطَشَ لَيْلَهَا وَأَخْرَجَ ضُحَىٰهَا

Punjabi Translation - Arif Haleemਉਸ ਦੀ ਰਾਤ ਨੂੰ ਕਾਲੀ ਬਣਾਇਆ ਅਤੇ ਉਸ ਦੇ ਦਿਨ ਨੂੰ ਚਾਨਣ ਵਾਲਾ ਬਣਾਇਆ।

ਇਸ ਆਇਤ ਦੇ ਸਾਰੇ ਅਨੁਵਾਦ ਵੇਖੋ →

وَٱلْأَرْضَ بَعْدَ ذَٰلِكَ دَحَىٰهَآ

Punjabi Translation - Arif Haleemਅਤੇ ਇਸ ਮਗਰੋਂ ਧਰਤੀ ਨੂੰ ਪੱਦਰ ਕਰਕੇ ਵਿਛਾਇਆ।

ਇਸ ਆਇਤ ਦੇ ਸਾਰੇ ਅਨੁਵਾਦ ਵੇਖੋ →

أَخْرَجَ مِنْهَا مَآءَهَا وَمَرْعَىٰهَا

Punjabi Translation - Arif Haleemਇਸ ਵਿੱਚੋਂ ਪਾਣੀ ਤੇ ਚਾਰਾ ਕੱਢਿਆ।

ਇਸ ਆਇਤ ਦੇ ਸਾਰੇ ਅਨੁਵਾਦ ਵੇਖੋ →

وَٱلْجِبَالَ أَرْسَىٰهَا

Punjabi Translation - Arif Haleemਅਤੇ ਪਹਾੜਾਂ ਨੂੰ ਚੰਗੀ ਤਰ੍ਹਾਂ ਗੱਡ ਦਿੱਤਾ।

ਇਸ ਆਇਤ ਦੇ ਸਾਰੇ ਅਨੁਵਾਦ ਵੇਖੋ →

مَتَٰعًا لَّكُمْ وَلِأَنْعَٰمِكُمْ

Punjabi Translation - Arif Haleemਇਹ ਸਭ ਤੁਹਾਡੇ ਅਤੇ ਤੁਹਾਡੇ ਪਸ਼ੂਆਂ ਦੇ ਲਾਭ ਲਈ ਹੈ।

ਇਸ ਆਇਤ ਦੇ ਸਾਰੇ ਅਨੁਵਾਦ ਵੇਖੋ →

فَإِذَا جَآءَتِ ٱلطَّآمَّةُ ٱلْكُبْرَىٰ

Punjabi Translation - Arif Haleemਜਦੋਂ ਉਹ ਵੱਡੀ ਆਫ਼ਤ (ਕਿਆਮਤ) ਆ ਜਾਵੇਗੀ।

ਇਸ ਆਇਤ ਦੇ ਸਾਰੇ ਅਨੁਵਾਦ ਵੇਖੋ →

يَوْمَ يَتَذَكَّرُ ٱلْإِنسَٰنُ مَا سَعَىٰ

Punjabi Translation - Arif Haleemਉਸ ਦਿਨ ਮਨੁੱਖ ਯਾਦ ਕਰੇਗਾ, ਜਿਹੜੇ ਜਤਨ ਉਸ ਨੇ (ਹੱਕ ਨੂੰ ਨੀਵਾਂ ਵਿਖਾਉਣ ਲਈ) ਕੀਤੇ ਸੀ।

ਇਸ ਆਇਤ ਦੇ ਸਾਰੇ ਅਨੁਵਾਦ ਵੇਖੋ →

وَبُرِّزَتِ ٱلْجَحِيمُ لِمَن يَرَىٰ

Punjabi Translation - Arif Haleemਨਰਮ ਨੂੰ ਵੇਖਣ ਵਾਲੇ ਦੇ ਸਾਹਮਣੇ ਪ੍ਰਗਟ ਕਰ ਦਿੱਤਾ ਜਾਵੇਗਾ।

ਇਸ ਆਇਤ ਦੇ ਸਾਰੇ ਅਨੁਵਾਦ ਵੇਖੋ →

فَأَمَّا مَن طَغَىٰ

Punjabi Translation - Arif Haleemਅਤੇ ਜਿਸ ਵਿਅਕਤੀ ਨੇ ਬਗ਼ਾਵਤ ਕੀਤੀ।

ਇਸ ਆਇਤ ਦੇ ਸਾਰੇ ਅਨੁਵਾਦ ਵੇਖੋ →

وَءَاثَرَ ٱلْحَيَوٰةَ ٱلدُّنْيَا

Punjabi Translation - Arif Haleemਅਤੇ ਸੰਸਰਿਕ ਜੀਵਨ ਨੂੰ ਹੀ ਸਭ ਕੁੱਝ ਸਮਝਿਆ।

ਇਸ ਆਇਤ ਦੇ ਸਾਰੇ ਅਨੁਵਾਦ ਵੇਖੋ →

فَإِنَّ ٱلْجَحِيمَ هِىَ ٱلْمَأْوَىٰ

Punjabi Translation - Arif Haleemਉਸ ਦਾ ਟਿਕਾਣਾ ਨਰਕ ਹੀ ਹੈ।

ਇਸ ਆਇਤ ਦੇ ਸਾਰੇ ਅਨੁਵਾਦ ਵੇਖੋ →

وَأَمَّا مَنْ خَافَ مَقَامَ رَبِّهِۦ وَنَهَى ٱلنَّفْسَ عَنِ ٱلْهَوَىٰ

Punjabi Translation - Arif Haleemਪਰ ਜੋ ਵਿਅਕਤੀ ਆਪਣੇ ਰੱਬ ਦੇ ਸਾਹਮਣੇ ਖੜਾ ਹੋਣ ਤੋਂ ਡਰਦਾ ਰਿਹਾ ਅਤੇ ਆਪਣੇ ਮਨ ਨੂੰ ਭੈੜੀਆਂ ਇੱਛਾਵਾਂ ਤੋਂ ਰੋਕ ਕੇ ਰੱਖਿਆ।

ਇਸ ਆਇਤ ਦੇ ਸਾਰੇ ਅਨੁਵਾਦ ਵੇਖੋ →

فَإِنَّ ٱلْجَنَّةَ هِىَ ٱلْمَأْوَىٰ

Punjabi Translation - Arif Haleemਤਾਂ ਬੇਸ਼ੱਕ ਉਸ ਦਾ ਟਿਕਾਣਾ ਜੰਨਤ ਹੈ।

ਇਸ ਆਇਤ ਦੇ ਸਾਰੇ ਅਨੁਵਾਦ ਵੇਖੋ →

يَسْـَٔلُونَكَ عَنِ ٱلسَّاعَةِ أَيَّانَ مُرْسَىٰهَا

Punjabi Translation - Arif Haleem(ਹੇ ਨਬੀ!) ਲੋਕੀ ਤੁਹਾਥੋਂ ਕਿਆਮਤ ਬਾਰੇ ਪੁੱਛਦੇ ਹਨ ਕਿ ਉਹ ਕਦੋਂ ਵਾਪਰੇਗੀ ?

ਇਸ ਆਇਤ ਦੇ ਸਾਰੇ ਅਨੁਵਾਦ ਵੇਖੋ →

فِيمَ أَنتَ مِن ذِكْرَىٰهَآ

Punjabi Translation - Arif Haleemਭਲਾਂ ਤੁਹਾਡਾ ਇਸ (ਬਾਰੇ ਦੱਸਣ) ਨਾਲ ਕੀ ਸੰਬੰਧ!

ਇਸ ਆਇਤ ਦੇ ਸਾਰੇ ਅਨੁਵਾਦ ਵੇਖੋ →

إِلَىٰ رَبِّكَ مُنتَهَىٰهَآ

Punjabi Translation - Arif Haleemਇਸ ਦਾ ਗਿਆਨ ਤਾਂ ਅੱਲਾਹ ਕੋਲ ਹੀ ਹੈ।

ਇਸ ਆਇਤ ਦੇ ਸਾਰੇ ਅਨੁਵਾਦ ਵੇਖੋ →

إِنَّمَآ أَنتَ مُنذِرُ مَن يَخْشَىٰهَا

Punjabi Translation - Arif Haleemਤੁਸੀਂ ਤਾਂ ਕੇਵਲ ਇਸ ਤੋਂ ਡਰਣ ਵਾਲਿਆਂ ਨੂੰ ਸੁਚੇਤ ਕਰਨ ਵਾਲੇ ਹੋ।

ਇਸ ਆਇਤ ਦੇ ਸਾਰੇ ਅਨੁਵਾਦ ਵੇਖੋ →

كَأَنَّهُمْ يَوْمَ يَرَوْنَهَا لَمْ يَلْبَثُوٓا۟ إِلَّا عَشِيَّةً أَوْ ضُحَىٰهَا

Punjabi Translation - Arif Haleemਜਿਸ ਦਿਨ ਉਹ ਕਿਆਮਤ ਨੂੰ ਵੇਖ ਲੈਣਗੇ ਤਾਂ ਇੰਜ ਲੱਗੇਗਾ ਕਿ ਕੇਵਲ ਦਿਨ ਦੇ ਪਿਛਲੇ ਪਹਿਰ ਜਾਂ ਪਹਿਲੇ ਪਹਿਰ ਤਕ ਹੀ (ਸੰਸਾਰ ਵਿਚ) ਠਹਿਰੇ ਹਨ।

ਇਸ ਆਇਤ ਦੇ ਸਾਰੇ ਅਨੁਵਾਦ ਵੇਖੋ →

Looking for a topic? Try the meaning search — your question is scanned across all 6,236 verses.
ਭਾਸ਼ਾ — 70