ਸੂਰਤ Al-Insaan الانسان
31 ਆਇਤਾਂ · ਮਦੀਨਾ · ਉਤਰਨ ਦਾ ਕ੍ਰਮ 98
بِسْمِ ٱللَّهِ ٱلرَّحْمَٰنِ ٱلرَّحِيمِ هَلْ أَتَىٰ عَلَى ٱلْإِنسَٰنِ حِينٌ مِّنَ ٱلدَّهْرِ لَمْ يَكُن شَيْـًٔا مَّذْكُورًا
Punjabi Translation - Arif Haleemਜ਼ਰੂਰ ਹੀ ਮਨੁੱਖ ਉੱਤੇ ਅਨੰਤ-ਕਾਲ ਦਾ ਇਕ ਅਜਿਹਾ ਸਮਾਂ ਵੀ ਬੀਤ ਚੁੱਕਾ ਹੈ ਜਦੋਂ ਉਹ ਕੋਈ ਵਰਣਨ ਯੋਗ ਚੀਜ਼ ਨਹੀਂ ਸੀ।
ਇਸ ਆਇਤ ਦੇ ਸਾਰੇ ਅਨੁਵਾਦ ਵੇਖੋ →
إِنَّا خَلَقْنَا ٱلْإِنسَٰنَ مِن نُّطْفَةٍ أَمْشَاجٍ نَّبْتَلِيهِ فَجَعَلْنَٰهُ سَمِيعًۢا بَصِيرًا
Punjabi Translation - Arif Haleemਬੇਸ਼ੱਕ ਅਸੀਂ ਮਨੁੱਖ ਨੂੰ (ਮਰਦ ਤੇ ਔਰਤ ਦੇ) ਰਲੇ ਮਿਲੇ ਵੀਰਜ ਤੋਂ ਸਾਜਿਆ ਹੈ, ਅਸੀਂ ਉਸ ਨੂੰ ਪਰਖਣਾ ਚਾਹੁੰਦੇ ਹਾਂ ਇਸ ਲਈ ਅਸੀਂ ਉਸ ਨੂੰ ਸੁਣਨ ਵਾਲਾ ਅਤੇ ਵੇਖਣ ਵਾਲਾ ਬਣਾ ਦਿੱਤਾ।
ਇਸ ਆਇਤ ਦੇ ਸਾਰੇ ਅਨੁਵਾਦ ਵੇਖੋ →
إِنَّا هَدَيْنَٰهُ ٱلسَّبِيلَ إِمَّا شَاكِرًا وَإِمَّا كَفُورًا
Punjabi Translation - Arif Haleemਅਸੀਂ ਉਸ ਨੂੰ ਸਿੱਧੇ ਰਾਹ ਦੀ ਹਿਦਾਇਤ ਬਖ਼ਸ਼ੀ ਹੁਣ ਭਾਵੇਂ ਉਹ ਸ਼ੁਕਰਗੁਜ਼ਾਰ ਹੋਵੇ ਜਾਂ ਨਾ-ਸ਼ੁਕਰਾ।
ਇਸ ਆਇਤ ਦੇ ਸਾਰੇ ਅਨੁਵਾਦ ਵੇਖੋ →
إِنَّآ أَعْتَدْنَا لِلْكَٰفِرِينَ سَلَٰسِلَا۟ وَأَغْلَٰلًا وَسَعِيرًا
Punjabi Translation - Arif Haleemਨਿਰਸੰਦੇਹ, ਅਸੀਂ ਕਾਫ਼ਿਰਾਂ ਲਈ ਜ਼ੰਜੀਰਾਂ, ਸੰਗਲ ਤੇ ਭੜਕਦੀ ਹੋਈ ਅੱਗ ਤਿਆਰ ਕਰ ਰੱਖੀ ਹੈ।
ਇਸ ਆਇਤ ਦੇ ਸਾਰੇ ਅਨੁਵਾਦ ਵੇਖੋ →
إِنَّ ٱلْأَبْرَارَ يَشْرَبُونَ مِن كَأْسٍ كَانَ مِزَاجُهَا كَافُورًا
Punjabi Translation - Arif Haleemਬੇਸ਼ੱਕ ਨੇਕ ਲੋਕ (ਸਵਰਗ ਵਿਚ) ਅਜਿਹੇ ਜਾਮ ਤੋਂ (ਸ਼ਰਾਬ) ਪੀਣਗੇ ਜਿਸ ਵਿਚ ਕਪੂਰ-ਜਲ ਦਾ ਰਲਾ ਹੋਵੇਗ।
ਇਸ ਆਇਤ ਦੇ ਸਾਰੇ ਅਨੁਵਾਦ ਵੇਖੋ →
عَيْنًا يَشْرَبُ بِهَا عِبَادُ ٱللَّهِ يُفَجِّرُونَهَا تَفْجِيرًا
Punjabi Translation - Arif Haleemਉਹ ਇਕ ਚਸ਼ਮਾਂ ਹੈ ਜਿਸ ਵਿੱਚੋਂ ਅੱਲਾਹ ਦੇ ਨੇਕ ਬੰਦੇ (ਸ਼ਰਾਬ) ਪੀਣਗੇ ਅਤੇ ਜਿੱਥੇ ਵੀ ਚਾਹੁੰਣਗੇ ਉਸ ਦੀਆਂ ਸ਼ਾਖ਼ਾਂ ਕੱਢ ਲੈਣਗੇ।
ਇਸ ਆਇਤ ਦੇ ਸਾਰੇ ਅਨੁਵਾਦ ਵੇਖੋ →
يُوفُونَ بِٱلنَّذْرِ وَيَخَافُونَ يَوْمًا كَانَ شَرُّهُۥ مُسْتَطِيرًا
Punjabi Translation - Arif Haleemਉਹ (ਸੰਸਾਰ ਵਿਚ) ਆਪਣੀਆਂ ਸੁੱਖਾਂ ਪੂਰੀਆਂ ਕਰਦੇ ਹਨ ਅਤੇ ਉਸ ਦਿਹਾੜ੍ਹਿਓ ਭੈ-ਭੀਤ ਰਹਿੰਦੇ ਹਨ ਜਿਸ ਦੀ ਬਿਪਤਾ (ਚਾਰੋਂ ਪਾਸੇ) ਫੈਲੀ ਹੋਈ ਹੋਵੇਗੀ।
ਇਸ ਆਇਤ ਦੇ ਸਾਰੇ ਅਨੁਵਾਦ ਵੇਖੋ →
وَيُطْعِمُونَ ٱلطَّعَامَ عَلَىٰ حُبِّهِۦ مِسْكِينًا وَيَتِيمًا وَأَسِيرًا
Punjabi Translation - Arif Haleemਅਤੇ ਅੱਲਾਹ ਦੀ ਮੁਹੱਬਤ ਵਿਚ ਮੁਥਾਜਾਂ, ਯਤੀਮਾਂ ਅਤੇ ਕੈਦੀਆਂ ਨੂੰ ਭੋਜਨ ਖੁਆਉਂਦੇ ਸੀ।
ਇਸ ਆਇਤ ਦੇ ਸਾਰੇ ਅਨੁਵਾਦ ਵੇਖੋ →
إِنَّمَا نُطْعِمُكُمْ لِوَجْهِ ٱللَّهِ لَا نُرِيدُ مِنكُمْ جَزَآءً وَلَا شُكُورًا
Punjabi Translation - Arif Haleem(ਅਤੇ ਆਖਦੇ ਹਨ ਕਿ) ਅਸੀਂ ਤੁਹਾਨੂੰ ਕੇਵਲ ਅੱਲਾਹ (ਨੂੰ ਖ਼ੁਸ਼ ਕਰਨ) ਲਈ ਖਾਣਾ ਖੁਆ ਰਹੇ ਹਾਂ। ਅਸੀਂ ਤੁਹਾਥੋਂ ਨਾ ਤਾਂ ਇਸ ਦਾ ਕੋਈ ਬਦਲਾ ਚਾਹੁੰਦੇ ਹਾਂ ਤੇ ਨਾ ਹੀ ਚਾਹੁੰਦੇ ਹਾਂ ਕਿ ਤੁਸੀਂ ਸਾਡਾ ਧੰਨਵਾਦ ਕਰੋ।
ਇਸ ਆਇਤ ਦੇ ਸਾਰੇ ਅਨੁਵਾਦ ਵੇਖੋ →
إِنَّا نَخَافُ مِن رَّبِّنَا يَوْمًا عَبُوسًا قَمْطَرِيرًا
Punjabi Translation - Arif Haleemਅਸੀਂ ਤਾਂ ਆਪਣੇ ਰੱਬ ਤੋਂ ਚਿਹਰੇ ਵਿਗਾੜ ਦੇਣ ਵਾਲੇ ਅਤਿਅੰਤ ਕਰੜੇ ਦਿਹਾੜੇ (ਭਾਵ ਕਿਆਮਤ) ਦਾ ਡਰ ਖਾਂਦੇ ਹਾਂ।
ਇਸ ਆਇਤ ਦੇ ਸਾਰੇ ਅਨੁਵਾਦ ਵੇਖੋ →
فَوَقَىٰهُمُ ٱللَّهُ شَرَّ ذَٰلِكَ ٱلْيَوْمِ وَلَقَّىٰهُمْ نَضْرَةً وَسُرُورًا
Punjabi Translation - Arif Haleemਸੋ ਅੱਲਾਹ ਉਹਨਾਂ ਨੂੰ ਉਸ ਦਿਹਾੜੇ ਦੇ ਅਜ਼ਾਬ ਤੋਂ ਬਚਾ ਲਵੇਗਾ ਅਤੇ ਉਹਨਾਂ ਨੂੰ ਤਾਜ਼ਗੀ ਤੇ ਆਨੰਦ ਨਾਲ ਨਵਾਜ਼ੇਗਾ।
ਇਸ ਆਇਤ ਦੇ ਸਾਰੇ ਅਨੁਵਾਦ ਵੇਖੋ →
وَجَزَىٰهُم بِمَا صَبَرُوا۟ جَنَّةً وَحَرِيرًا
Punjabi Translation - Arif Haleemਅਤੇ ਉਹਨਾਂ ਦੇ ਸਬਰ ਦੇ ਬਦਲੇ ਉਹਨਾਂ ਨੂੰ ਜੰਨਤ ਅਤੇ ਰੇਸ਼ਮੀ ਵਸਤਰ ਦੇਵਾਂਗਾ।
ਇਸ ਆਇਤ ਦੇ ਸਾਰੇ ਅਨੁਵਾਦ ਵੇਖੋ →
مُّتَّكِـِٔينَ فِيهَا عَلَى ٱلْأَرَآئِكِ لَا يَرَوْنَ فِيهَا شَمْسًا وَلَا زَمْهَرِيرًا
Punjabi Translation - Arif Haleemਉਹ ਜੰਨਤ ਵਿਖੇ ਸਿੰਘਾਸਣਾ ਉੱਤੇ ਤਕੀਏ ਲਾਈਂ ਬੈਠੇ ਹੋਣਗੇ, ਉੱਥੇ ਨਾਂ ਧੁੱਪ ਵੇਖਣਗੇ ਤੇ ਨਾ ਹੀ ਠਾਰੀ ਹੋਵੇਗੀ।
ਇਸ ਆਇਤ ਦੇ ਸਾਰੇ ਅਨੁਵਾਦ ਵੇਖੋ →
وَدَانِيَةً عَلَيْهِمْ ظِلَٰلُهَا وَذُلِّلَتْ قُطُوفُهَا تَذْلِيلًا
Punjabi Translation - Arif Haleemਅਤੇ ਜੰਨਤ ਦੀਆਂ ਛਾਵਾਂ ਉਹਨਾਂ ’ਤੇ ਝੁਕੀਆਂ ਹੋਣਗੀਆਂ ਅਤੇ ਉਸ ਦੇ ਫਲਾਂ ਦੇ ਗੁੱਛੇ ਉਹਨਾਂ ਦੀ ਪਹੁੰਚ ਹੇਠ ਕਰ ਦਿੱਤੇ ਜਾਣਗੇ।
ਇਸ ਆਇਤ ਦੇ ਸਾਰੇ ਅਨੁਵਾਦ ਵੇਖੋ →
وَيُطَافُ عَلَيْهِم بِـَٔانِيَةٍ مِّن فِضَّةٍ وَأَكْوَابٍ كَانَتْ قَوَارِيرَا۠
Punjabi Translation - Arif Haleemਅਤੇ ਉਹਨਾਂ ਦੇ ਅੱਗੇ ਚਾਂਦੀ ਦੇ ਭਾਂਡੇ ਤੇ ਸ਼ੀਸ਼ੇ ਦੇ ਪਿਆਲੇ ਘੁਮਾਏ ਜਾ ਰਹੇ ਹੋਣਗੇ।
ਇਸ ਆਇਤ ਦੇ ਸਾਰੇ ਅਨੁਵਾਦ ਵੇਖੋ →
قَوَارِيرَا۟ مِن فِضَّةٍ قَدَّرُوهَا تَقْدِيرًا
Punjabi Translation - Arif Haleemਸ਼ੀਸ਼ੇ ਵੀ ਉਹ ਜਿਹੜੇ ਚਾਂਦੀ (ਦੀ ਕਿਸਮ) ਦੇ ਹੋਣਗੇ ਅਤੇ (ਸਾਕੀ) ਉਹਨਾਂ ਨੂੰ ਠੀਕ ਅੰਦਾਜ਼ੇ ਸਿਰ (ਭਾਵ ਚੰਗੀ ਤਰ੍ਹਾਂ) ਭਰਣਗੇ।
ਇਸ ਆਇਤ ਦੇ ਸਾਰੇ ਅਨੁਵਾਦ ਵੇਖੋ →
وَيُسْقَوْنَ فِيهَا كَأْسًا كَانَ مِزَاجُهَا زَنجَبِيلًا
Punjabi Translation - Arif Haleemਉੱਥੇ ਉਹਨਾਂ ਨੂੰ ਅਜਿਹੇ ਜਾਮ (ਸ਼ਰਾਬ ਦੇ) ਪਿਆਏ ਜਾਣਗੇ ਜਿਨ੍ਹਾਂ ਵਿਚ ਸੁਂਢ ਦਾ ਰਲਾ ਹੋਵੇਗਾ।
ਇਸ ਆਇਤ ਦੇ ਸਾਰੇ ਅਨੁਵਾਦ ਵੇਖੋ →
عَيْنًا فِيهَا تُسَمَّىٰ سَلْسَبِيلًا
Punjabi Translation - Arif Haleemਇਹ ਜੰਨਤ ਦਾ ਇਕ ਚਸ਼ਮਾ ਹੈ ਜਿਸ ਨੂੰ ‘ਸਲਸਬੀਲ’ ਦਾ ਨਾਂ ਦਿੱਤਾ ਗਿਆ ਹੈ।
ਇਸ ਆਇਤ ਦੇ ਸਾਰੇ ਅਨੁਵਾਦ ਵੇਖੋ →
وَيَطُوفُ عَلَيْهِمْ وِلْدَٰنٌ مُّخَلَّدُونَ إِذَا رَأَيْتَهُمْ حَسِبْتَهُمْ لُؤْلُؤًا مَّنثُورًا
Punjabi Translation - Arif Haleemਉਹਨਾਂ ਦੀ ਸੇਵਾ ਲਈ ਮੁੰਢੇ ਫਿਰ ਰਹੇ ਹੋਣਗੇ, ਜਿਹੜੇ ਸਦਾ ਮੁੰਢੇ ਹੀ ਰਹਿਣਗੇ, ਜਦੋਂ ਤੁਸੀਂ ਉਹਨਾਂ ਨੂੰ ਵੇਖੋਗੇ ਤਾਂ ਉਹਨਾਂ ਨੂੰ ਖਿਲਰੇ ਹੋਏ ਮੋਤੀ ਸਮਝੋਗੇ।
ਇਸ ਆਇਤ ਦੇ ਸਾਰੇ ਅਨੁਵਾਦ ਵੇਖੋ →
وَإِذَا رَأَيْتَ ثَمَّ رَأَيْتَ نَعِيمًا وَمُلْكًا كَبِيرًا
Punjabi Translation - Arif Haleemਜਦੋਂ ਤੁਸੀਂ ਉੱਥੇ ਜਿੱਧਰ ਵੀ ਵੇਖੋਗੇ ਨਿਅਮਤਾਂ ਹੀ ਨਿਅਮਤਾਂ ਅਤੇ ਇਕ ਵੱਡੀ ਪਾਤਸ਼ਾਹੀ ਵੇਖੋਗੇ।
ਇਸ ਆਇਤ ਦੇ ਸਾਰੇ ਅਨੁਵਾਦ ਵੇਖੋ →
عَٰلِيَهُمْ ثِيَابُ سُندُسٍ خُضْرٌ وَإِسْتَبْرَقٌ وَحُلُّوٓا۟ أَسَاوِرَ مِن فِضَّةٍ وَسَقَىٰهُمْ رَبُّهُمْ شَرَابًا طَهُورًا
Punjabi Translation - Arif Haleemਉਹਨਾਂ ਦੇ (ਸਰੀਰ) ਉੱਤੇ ਬਰੀਕ ਹਰੇ ਰੰਗ ਦੇ ਰੇਸ਼ਮੀ ਬਸਤਰ ਹੋਣਗੇ, ਅਤੇ ਉਹਨਾਂ ਨੂੰ ਚਾਂਦੀ ਦੇ ਕੰਗਣ ਪਹਿਨਾਏ ਜਾਣਗੇ ਅਤੇ ਉਹਨਾਂ ਦਾ ਰੱਬ ਉਹਨਾਂ ਨੂੰ ਪਵਿੱਤਰ ਸ਼ਰਾਬ ਪਿਆਏਗਾ।
ਇਸ ਆਇਤ ਦੇ ਸਾਰੇ ਅਨੁਵਾਦ ਵੇਖੋ →
إِنَّ هَٰذَا كَانَ لَكُمْ جَزَآءً وَكَانَ سَعْيُكُم مَّشْكُورًا
Punjabi Translation - Arif Haleem(ਆਖਿਆ ਜਾਵੇਗਾ) ਇਹ ਤੁਹਾਡਾ (ਨੇਕੀਆਂ ਦਾ) ਬਦਲਾ ਹੈ ਅਤੇ ਤੁਹਾਡੀਆਂ ਕੋਸ਼ਿਸ਼ਾਂ ਇਸ ਯੋਗ ਹਨ ਕਿ ਉਹਨਾਂ ਦੀ ਕਦਰ ਕੀਤੀ ਜਾਵੇ।
ਇਸ ਆਇਤ ਦੇ ਸਾਰੇ ਅਨੁਵਾਦ ਵੇਖੋ →
إِنَّا نَحْنُ نَزَّلْنَا عَلَيْكَ ٱلْقُرْءَانَ تَنزِيلًا
Punjabi Translation - Arif Haleemਬੇਸ਼ੱਕ ਅਸੀਂ ਹੀ ਤੁਹਾਡੇ ਉੱਤੇ (ਹੇ ਮੁਹੰਮਦ!) ਇਹ .ਕੁਰਆਨ ਥੋੜ੍ਹਾ ਥੋੜ੍ਹਾ ਕਰਕੇ ਉਤਾਰਿਆ ਹੈ।
ਇਸ ਆਇਤ ਦੇ ਸਾਰੇ ਅਨੁਵਾਦ ਵੇਖੋ →
فَٱصْبِرْ لِحُكْمِ رَبِّكَ وَلَا تُطِعْ مِنْهُمْ ءَاثِمًا أَوْ كَفُورًا
Punjabi Translation - Arif Haleemਸੋ ਤੁਸੀਂ ਆਪਣੇ ਰੱਬ ਦੇ ਹੁਕਮ ਉੱਤੇ ਸਬਰ ਕਰੋ ਭਾਵ ਦ੍ਰਿੜਤਾ ਨਾਲ ਜਮੇਂ ਰਹੋ ਅਤੇ ਇਹਨਾਂ ਵਿੱਚੋਂ ਕਿਸੇ ਪਾਪੀ ਜਾਂ ਨਾ-ਸ਼ੁਕਰੇ ਦੇ ਪਿੱਛੇ ਨਾ ਲੱਗੋ।
ਇਸ ਆਇਤ ਦੇ ਸਾਰੇ ਅਨੁਵਾਦ ਵੇਖੋ →
وَٱذْكُرِ ٱسْمَ رَبِّكَ بُكْرَةً وَأَصِيلًا
Punjabi Translation - Arif Haleemਸਵੇਰੇ-ਸ਼ਾਮ (ਭਾਵ ਹਰ ਵੇਲੇ) ਆਪਣੇ ਰੱਬ ਦੇ ਨਾਮ ਦਾ ਸਿਮਰਨ ਕਰੋ।
ਇਸ ਆਇਤ ਦੇ ਸਾਰੇ ਅਨੁਵਾਦ ਵੇਖੋ →
وَمِنَ ٱلَّيْلِ فَٱسْجُدْ لَهُۥ وَسَبِّحْهُ لَيْلًا طَوِيلًا
Punjabi Translation - Arif Haleemਅਤੇ ਰਾਤ ਦੇ ਕਿਸੇ ਸਮੇਂ ਉਸੇ ਨੂੰ ਸਿਜਦੇ ਕਰੋ ਅਤੇ ਰਾਤ ਰਹਿੰਦੇ ਤਕ ਉਸ ਦੀ ਤਸਬੀਹ ਕਰਦੇ ਰਹੋ।
ਇਸ ਆਇਤ ਦੇ ਸਾਰੇ ਅਨੁਵਾਦ ਵੇਖੋ →
إِنَّ هَٰٓؤُلَآءِ يُحِبُّونَ ٱلْعَاجِلَةَ وَيَذَرُونَ وَرَآءَهُمْ يَوْمًا ثَقِيلًا
Punjabi Translation - Arif Haleemਬੇਸ਼ੱਕ ਇਹ (ਇਨਕਾਰੀ) ਲੋਕ ਦੁਨੀਆਂ ਨਾਲ ਮੋਹ ਰੱਖਦੇ ਹਨ ਅਤੇ ਭਾਰੀ ਦਿਨ (ਕਿਆਮਤ) ਨੂੰ ਅੱਖੋਂ ਪਰੋਖੇ ਕਰ ਦਿੰਦੇ ਹਨ।
ਇਸ ਆਇਤ ਦੇ ਸਾਰੇ ਅਨੁਵਾਦ ਵੇਖੋ →
نَّحْنُ خَلَقْنَٰهُمْ وَشَدَدْنَآ أَسْرَهُمْ وَإِذَا شِئْنَا بَدَّلْنَآ أَمْثَٰلَهُمْ تَبْدِيلًا
Punjabi Translation - Arif Haleemਅਸੀਂ ਹੀ ਇਹਨਾਂ ਨੂੰ ਸਾਜਿਆ ਹੈ ਤੇ ਇਹਨਾਂ ਦੇ ਜੋੜ-ਬੰਦ ਪੱਕੇ ਕੀਤੇ ਹਨ, ਜਦੋਂ ਅਸੀਂ ਚਾਹੀਏ ਇਹਨਾਂ ਵਰਗੇ ਹੋਰ ਲੋਕ ਲਿਆਈਏ।
ਇਸ ਆਇਤ ਦੇ ਸਾਰੇ ਅਨੁਵਾਦ ਵੇਖੋ →
إِنَّ هَٰذِهِۦ تَذْكِرَةٌ فَمَن شَآءَ ٱتَّخَذَ إِلَىٰ رَبِّهِۦ سَبِيلًا
Punjabi Translation - Arif Haleemਬੇਸ਼ੱਕ ਇਹ (.ਕੁਰਆਨ) ਇਕ ਨਸੀਹਤ ਹੈ ਹੁਣ ਜਿਹੜਾ ਚਾਹਵੇ ਆਪਣੇ ਰੱਬ ਵੱਲ (ਜਾਣ ਵਾਲੀ) ਰਾਹ ਤੁਰ ਪਵੇ।
ਇਸ ਆਇਤ ਦੇ ਸਾਰੇ ਅਨੁਵਾਦ ਵੇਖੋ →
وَمَا تَشَآءُونَ إِلَّآ أَن يَشَآءَ ٱللَّهُ إِنَّ ٱللَّهَ كَانَ عَلِيمًا حَكِيمًا
Punjabi Translation - Arif Haleemਤੁਹਾਡੇ ਚਾਹੁਣ ਨਾਲ ਕੁੱਝ ਨਹੀਂ ਹੁੰਦਾ, ਜਦੋਂ ਤਕ ਅੱਲਾਹ ਹੀ ਨਾ ਚਾਹੇ। ਬੇਸ਼ੱਕ ਅੱਲਾਹ ਜਾਣਨਹਾਰ ਅਤੇ ਯੁਕਤੀਮਾਨ ਹੈ।
ਇਸ ਆਇਤ ਦੇ ਸਾਰੇ ਅਨੁਵਾਦ ਵੇਖੋ →
يُدْخِلُ مَن يَشَآءُ فِى رَحْمَتِهِۦ وَٱلظَّٰلِمِينَ أَعَدَّ لَهُمْ عَذَابًا أَلِيمًۢا
Punjabi Translation - Arif Haleemਉਹ ਜਿਸ ਨੂੰ ਚਾਹੁੰਦਾ ਹੈ ਆਪਣੀ ਮਿਹਰਾਂ ਵਿਚ ਦਾਖ਼ਲ ਕਰਦਾ ਹੈ ਅਤੇ ਜ਼ਾਲਮਾਂ ਲਈ ਉਸ ਨੇ ਦਰਦਨਾਕ ਅਜ਼ਾਬ ਤਿਆਰ ਕਰ ਰੱਖਿਆ ਹੈ।
ਇਸ ਆਇਤ ਦੇ ਸਾਰੇ ਅਨੁਵਾਦ ਵੇਖੋ →
Looking for a topic? Try the meaning search — your question is scanned across all 6,236 verses.
→