ਸੂਰਤ Maryam مريم
98 ਆਇਤਾਂ · ਮੱਕਾ · ਉਤਰਨ ਦਾ ਕ੍ਰਮ 44
بِسْمِ ٱللَّهِ ٱلرَّحْمَٰنِ ٱلرَّحِيمِ كٓهيعٓصٓ
Punjabi Translation - Arif Haleemਕਾਫ਼, ਹਾ, ਯਾ, ਐਨ, ਸਾੱਦ।
ਇਸ ਆਇਤ ਦੇ ਸਾਰੇ ਅਨੁਵਾਦ ਵੇਖੋ →
ذِكْرُ رَحْمَتِ رَبِّكَ عَبْدَهُۥ زَكَرِيَّآ
Punjabi Translation - Arif Haleem(ਹੇ ਨਬੀ!) ਇਹ ਤੁਹਾਡੇ ਰੱਬ ਦੀ ਉਸ ਮਿਹਰਬਾਨੀ ਦੀ ਚਰਚਾ ਹੈ ਜਿਹੜੀ ਉਸ ਨੇ ਆਪਣੇ ਬੰਦੇ ਜ਼ਿਕਰੀਆ ’ਤੇ ਕੀਤੀ ਸੀ।
ਇਸ ਆਇਤ ਦੇ ਸਾਰੇ ਅਨੁਵਾਦ ਵੇਖੋ →
إِذْ نَادَىٰ رَبَّهُۥ نِدَآءً خَفِيًّا
Punjabi Translation - Arif Haleemਜਦੋਂ ਉਸ (ਜ਼ਿਕਰੀਆ) ਨੇ ਆਪਣੇ ਰੱਬ ਨੂੰ ਮਲਕੜੇ ਜਿਹੇ ਪੁਕਾਰਿਆ ਸੀ।
ਇਸ ਆਇਤ ਦੇ ਸਾਰੇ ਅਨੁਵਾਦ ਵੇਖੋ →
قَالَ رَبِّ إِنِّى وَهَنَ ٱلْعَظْمُ مِنِّى وَٱشْتَعَلَ ٱلرَّأْسُ شَيْبًا وَلَمْ أَكُنۢ بِدُعَآئِكَ رَبِّ شَقِيًّا
Punjabi Translation - Arif Haleem(ਜ਼ਿਕਰੀਆ ਨੇ ਬੇਨਤੀ ਕੀਤੀ) ਕਿ ਹੇ ਮੇਰੇ ਪਾਲਣਹਾਰ! ਬੇਸ਼ੱਕ ਮੇਰੀਆਂ ਹੱਡੀਆਂ ਕਮਜ਼ੋਰ ਹੋ ਗਈਆਂ ਹਨ ਅਤੇ ਸਿਰ ਬੁਢਾਪੇ ਕਾਰਨ (ਭਾਵ ਸਫ਼ੈਦ ਵਾਲਾਂ ਨਾਲ) ਭੜਕ ਉਠਿਆ ਹੈ। ਹੇ ਮੇਰੇ ਰੱਬਾ! ਮੈਂ ਕਦੇ ਵੀ ਤੇਥੋਂ ਦੁਆ ਮੰਗ ਕੇ ਨਾ-ਮੁਰਾਦ ਨਹੀਂ ਰਿਹਾ।
ਇਸ ਆਇਤ ਦੇ ਸਾਰੇ ਅਨੁਵਾਦ ਵੇਖੋ →
وَإِنِّى خِفْتُ ٱلْمَوَٰلِىَ مِن وَرَآءِى وَكَانَتِ ٱمْرَأَتِى عَاقِرًا فَهَبْ لِى مِن لَّدُنكَ وَلِيًّا
Punjabi Translation - Arif Haleemਮੈ` ਆਪਣੇ ਪਿੱਛੋਂ ਆਪਣੇ ਵਾਰਸਾਂ ਦੀ ਚਿੰਤਾ ਹੈ (ਕਿ ਉਹ ਕੁਰਾਹੇ ਨਾ ਪੈ ਜਾਣ) ਮੇਰੀ ਪਤਨੀ ਵੀ ਵਾਂਝ ਹੈ ਤੂੰ ਮੈਨੂੰ ਆਪਣੇ ਕੋਲ ਤੋਂ ਇਕ ਵਾਰਸ ਦੀ ਬਖ਼ਸ਼ਿਸ਼ ਕਰ।
ਇਸ ਆਇਤ ਦੇ ਸਾਰੇ ਅਨੁਵਾਦ ਵੇਖੋ →
يَرِثُنِى وَيَرِثُ مِنْ ءَالِ يَعْقُوبَ وَٱجْعَلْهُ رَبِّ رَضِيًّا
Punjabi Translation - Arif Haleemਜਿਹੜਾ ਮੇਰਾ ਵੀ ਵਾਰਸ ਹੋਵੇ ਅਤੇ ਯਾਕੂਬ ਦੀ ਨਸਲ ਦਾ ਵੀ ਵਾਰਸ ਹੋਵੇ। (ਹੇ ਮੇਰੇ ਰੱਬਾ!) ਤੂੰ ਉਸ ਨੂੰ ਇਕ ਮਨ ਭਾਉਂਦਾ ਵਿਅਕਤੀ ਬਣਾ।
ਇਸ ਆਇਤ ਦੇ ਸਾਰੇ ਅਨੁਵਾਦ ਵੇਖੋ →
يَٰزَكَرِيَّآ إِنَّا نُبَشِّرُكَ بِغُلَٰمٍ ٱسْمُهُۥ يَحْيَىٰ لَمْ نَجْعَل لَّهُۥ مِن قَبْلُ سَمِيًّا
Punjabi Translation - Arif Haleem(ਅੱਲਾਹ ਨੇ ਦੁਆ ਸੁਣ ਕੇ) ਫ਼ਰਮਾਇਆ ਕਿ ਹੇ ਜ਼ਿਕਰੀਆ! ਅਸੀਂ ਤੁਹਾਨੂੰ ਇਕ ਪੁੱਤਰ ਦੀ ਖ਼ੁਸ਼ਖ਼ਬਰੀ ਦਿੰਦੇ ਹਾਂ ਜਿਸ ਦਾ ਨਾਂ ਯਾਹਯਾ ਹੈ ਅਸੀਂ ਇਸ ਤੋਂ ਪਹਿਲਾਂ ਇਸ ਨਾਂ ਦਾ ਕੋਈ ਵਿਅਕਤੀ ਪੈਦਾ ਨਹੀਂ ਕੀਤਾ।
ਇਸ ਆਇਤ ਦੇ ਸਾਰੇ ਅਨੁਵਾਦ ਵੇਖੋ →
قَالَ رَبِّ أَنَّىٰ يَكُونُ لِى غُلَٰمٌ وَكَانَتِ ٱمْرَأَتِى عَاقِرًا وَقَدْ بَلَغْتُ مِنَ ٱلْكِبَرِ عِتِيًّا
Punjabi Translation - Arif Haleem(ਜ਼ਿਕਰੀਆ) ਆਖਣ ਲੱਗਾ ਕਿ ਹੇ ਮੇਰੇ ਮਾਲਿਕ! ਮੇਰੇ ਘਰ ਪੁੱਤਰ ਕਿਵੇਂ ਹੋਵੇਗਾ ਜਦ ਕਿ ਮੇਰੀ ਪਤਨੀ ਵਾਂਝ ਹੈ ਅਤੇ ਮੈਂ ਆਪ ਬੁਢਾਪੇ ਦੇ ਸਿਖਰ ’ਤੇ ਪਹੁੰਚ ਗਿਆ ਹਾਂ।
ਇਸ ਆਇਤ ਦੇ ਸਾਰੇ ਅਨੁਵਾਦ ਵੇਖੋ →
قَالَ كَذَٰلِكَ قَالَ رَبُّكَ هُوَ عَلَىَّ هَيِّنٌ وَقَدْ خَلَقْتُكَ مِن قَبْلُ وَلَمْ تَكُ شَيْـًٔا
Punjabi Translation - Arif Haleemਫ਼ਰਿਸ਼ਤੇ ਨੇ ਆਖਿਆ ਕਿ ਇੰਜ ਹੀ ਹੋਵੇਗਾ। ਤੇਰੇ ਪਾਲਣਹਾਰ ਦਾ ਇਹ ਵੀ ਫ਼ਰਮਾਨ ਹੈ ਕਿ ਮੇਰੇ ਲਈ ਤਾਂ ਇੰਜ ਕਰਨਾ ਬਹੁਤ ਹੀ ਆਸਾਨ ਹੈ। ਇਸ ਤੋਂ ਜਦ ਕਿ ਤੂੰ ਕੁੱਝ ਵੀ ਨਹੀਂ ਸੀ, ਮੈਂ ਤੈ` ਪੈਦਾ ਕਰ ਚੁੱਕਿਆ ਹਾਂ।
ਇਸ ਆਇਤ ਦੇ ਸਾਰੇ ਅਨੁਵਾਦ ਵੇਖੋ →
قَالَ رَبِّ ٱجْعَل لِّىٓ ءَايَةً قَالَ ءَايَتُكَ أَلَّا تُكَلِّمَ ٱلنَّاسَ ثَلَٰثَ لَيَالٍ سَوِيًّا
Punjabi Translation - Arif Haleem(ਜ਼ਿਕਰੀਆ ਨੇ) ਆਖਿਆ ਕਿ ਮੇਰੇ ਪਾਲਣਹਾਰ! ਮੇਰੇ ਲਈ ਕੋਈ ਨਿਸ਼ਾਨੀ ਨਿਸ਼ਚਿਤ ਕਰਦੇ। ਫ਼ਰਮਾਇਆ, ਤੇਰੇ ਲਈ ਨਿਸ਼ਾਨੀ ਇਹ ਹੈ ਕਿ ਤੂੰ ਸਵਸਥ ਹੁੰਦੇ ਹੋਏ ਵੀ ਲਗਾਤਾਰ ਤਿੰਨ ਰਾਤਾਂ (ਦਿਨ-ਰਾਤ) ਲੋਕਾਂ ਨਾਲ ਗੱਲ ਬਾਤ ਨਹੀਂ ਕਰ ਸਕੇਂਗਾ।
ਇਸ ਆਇਤ ਦੇ ਸਾਰੇ ਅਨੁਵਾਦ ਵੇਖੋ →
فَخَرَجَ عَلَىٰ قَوْمِهِۦ مِنَ ٱلْمِحْرَابِ فَأَوْحَىٰٓ إِلَيْهِمْ أَن سَبِّحُوا۟ بُكْرَةً وَعَشِيًّا
Punjabi Translation - Arif Haleemਸੋ ਉਹ (ਜ਼ਿਕਰੀਆ) ਆਪਣੇ ਹੁਜਰਿਓਂ (ਕਮਰੇ ’ਚੋਂ) ਨਿਕਲ ਕੇ ਆਪਣੀ ਕੌਮ ਦੇ ਸਾਹਮਣੇ ਆਇਆ ਤੇ ਉਸ ਨੇ ਇਸ਼ਾਰਿਆਂ ਨਾਲ (ਬਿਨਾ ਬੋਲੇ) ਕਿਹਾ ਕਿ ਤੁਸੀਂ ਸਵੇਰ ਤੋਂ ਸ਼ਾਮ ਤਕ (ਭਾਵ ਹਰ ਵੇਲੇ ਰੱਬ ਦੀ) ਪਾਕੀ ਬਿਆਨ ਕਰੋ।
ਇਸ ਆਇਤ ਦੇ ਸਾਰੇ ਅਨੁਵਾਦ ਵੇਖੋ →
يَٰيَحْيَىٰ خُذِ ٱلْكِتَٰبَ بِقُوَّةٍ وَءَاتَيْنَٰهُ ٱلْحُكْمَ صَبِيًّا
Punjabi Translation - Arif Haleem(ਜਦੋਂ ਯਾਹਯਾ ਜਵਾਨ ਹੋ ਗਿਆ ਤਾਂ ਰੱਬ ਨੇ ਉਸ ਨੂੰ ਆਪਣਾ ਨਬੀ ਘੋਸ਼ਿਤ ਕਰਦੇ ਹੋਏ) ਅੱਲਾਹ ਨੇ ਫ਼ਰਮਾਇਆ ਕਿ ਹੇ ਯਾਹਯਾ! (ਮੇਰੀ) ਕਿਤਾਬ (ਤੌਰੈਤ) ਨੂੰ ਜ਼ੋਰ ਨਾਲ ਫੜ ਲੈ। ਅਸੀਂ ਉਸ ਨੂੰ ਛੋਟੀ ਉਮਰ (ਬਚਪਣ) ਵਿਚ ਹੀ ਨਿਰਣਾ-ਸ਼ਕਤੀ ਨਾਲ ਨਿਵਾਜ਼ਿਆ ਸੀ।
ਇਸ ਆਇਤ ਦੇ ਸਾਰੇ ਅਨੁਵਾਦ ਵੇਖੋ →
وَحَنَانًا مِّن لَّدُنَّا وَزَكَوٰةً وَكَانَ تَقِيًّا
Punjabi Translation - Arif Haleemਅਤੇ ਆਪਣੇ ਵੱਲੋਂ ਉਸ (ਯਾਹਯਾ) ਨੂੰ ਨਿਮਰਤਾ ਤੇ ਪਵਿੱਤਰਤਾ ਬਖ਼ਸ਼ੀ। ਉਹ ਇਕ ਪਰਹੇਜ਼ਗਾਰ (ਰੱਬ ਦੀ ਨਾਰਾਜ਼ਗੀ ਤੋਂ ਡਰਨ ਵਾਲਾ) ਵਿਅਕਤੀ ਸੀ।
ਇਸ ਆਇਤ ਦੇ ਸਾਰੇ ਅਨੁਵਾਦ ਵੇਖੋ →
وَبَرًّۢا بِوَٰلِدَيْهِ وَلَمْ يَكُن جَبَّارًا عَصِيًّا
Punjabi Translation - Arif Haleemਉਹ ਆਪਣੇ ਮਾਪਿਆ ਨਾਲ ਭਲਾਈ ਕਰਨ ਵਾਲਾ ਸੀ ਉਹ ਸਰਕਸ਼ ਤੇ ਨਾ-ਫ਼ਰਮਾਨ ਨਹੀਂ ਸੀ।
ਇਸ ਆਇਤ ਦੇ ਸਾਰੇ ਅਨੁਵਾਦ ਵੇਖੋ →
وَسَلَٰمٌ عَلَيْهِ يَوْمَ وُلِدَ وَيَوْمَ يَمُوتُ وَيَوْمَ يُبْعَثُ حَيًّا
Punjabi Translation - Arif Haleemਉਸ (ਯਾਹਯਾ) ’ਤੇ ਸਲਾਮ, ਜਿਸ ਦਿਨ ਉਹ ਪੈਦਾ ਹੋਇਆ, ਜਿਸ ਦਿਨ ਉਹ ਅਕਾਲ ਚਲਾਣਾ ਕਰੇਗਾ ਅਤੇ ਜਿਸ ਦਿਨ ਉਹ ਮੁੜ ਜਿਊਂਦਾ ਕਰਕੇ ਉਠਾਇਆ ਜਾਵੇਗਾ।
ਇਸ ਆਇਤ ਦੇ ਸਾਰੇ ਅਨੁਵਾਦ ਵੇਖੋ →
وَٱذْكُرْ فِى ٱلْكِتَٰبِ مَرْيَمَ إِذِ ٱنتَبَذَتْ مِنْ أَهْلِهَا مَكَانًا شَرْقِيًّا
Punjabi Translation - Arif Haleemਇਸ ਕਿਤਾਬ ਵਿਚ ਮਰੀਅਮ ਦਾ ਵੀ ਜ਼ਿਕਰ ਹੈ, ਜਦੋਂ ਉਹ ਆਪਣੇ ਲੋਕਾਂ ਤੋਂ ਵੱਖ ਹੋਕੇ ਪੂਰਬ ਵੱਲ ਘਰ ਵਿਚ ਜਾ ਬੈਠੀ।
ਇਸ ਆਇਤ ਦੇ ਸਾਰੇ ਅਨੁਵਾਦ ਵੇਖੋ →
فَٱتَّخَذَتْ مِن دُونِهِمْ حِجَابًا فَأَرْسَلْنَآ إِلَيْهَا رُوحَنَا فَتَمَثَّلَ لَهَا بَشَرًا سَوِيًّا
Punjabi Translation - Arif Haleemਅਤੇ ਉਹਨਾਂ ਲੋਕਾਂ ਤੋਂ ਪੜਦਾ ਕਰ ਲਿਆ ਫੇਰ ਅਸੀਂ ਅੱਲਾਹ ਨੇ ਉਸ (ਮਰੀਅਮ) ਕੋਲ ਆਪਣੀ ਰੂਹ (ਜਿਬਰਾਈਲ) ਨੂੰ ਭੇਜਿਆ, ਉਹ (ਜਿਬਰਾਈਲ) ਉਸ (ਮਰੀਅਮ) ਦੇ ਸਾਹਮਣੇ ਪੂਰੇ ਮਨੁੱਖ ਦੇ ਰੂਪ ਵਿਚ ਪ੍ਰਗਟ ਹੋਇਆ।
ਇਸ ਆਇਤ ਦੇ ਸਾਰੇ ਅਨੁਵਾਦ ਵੇਖੋ →
قَالَتْ إِنِّىٓ أَعُوذُ بِٱلرَّحْمَٰنِ مِنكَ إِن كُنتَ تَقِيًّا
Punjabi Translation - Arif Haleemਇਹ ਵੇਖ ਕੇ ਮਰੀਅਮ ਆਖਣ ਲੱਗੀ ਕਿ ਮੈਂ ਤੈਥੋਂ ਰਹਿਮਾਨ ਦੀ ਪਨਾਹ ਮੰਗਦੀ ਹਾਂ ਜੇ ਤੂੰ ਰਤਾ ਵੀ ਉਸ ਤੋਂ ਡਰਨ ਵਾਲਾ ਹੈ।
ਇਸ ਆਇਤ ਦੇ ਸਾਰੇ ਅਨੁਵਾਦ ਵੇਖੋ →
قَالَ إِنَّمَآ أَنَا۠ رَسُولُ رَبِّكِ لِأَهَبَ لَكِ غُلَٰمًا زَكِيًّا
Punjabi Translation - Arif Haleemਉਸ (ਜਿਬਰਾਈਲ) ਨੇ ਉੱਤਰ ਵਿਚ ਕਿਹਾ ਕਿ ਮੈਂ ਤਾਂ ਤੇਰੇ ਰੱਬ ਵੱਲੋਂ ਹੀ ਭੇਜਿਆ ਹੋਇਆ ਹਾਂ ਤਾਂ ਜੋ ਤੈਨੂੰ ਰੱਬੀ ਹੁਕਮ ਨਾਲ ਇਕ ਪਵਿੱਤਰ ਬਾਲਕ ਬਖ਼ਸ਼ਾਂ।
ਇਸ ਆਇਤ ਦੇ ਸਾਰੇ ਅਨੁਵਾਦ ਵੇਖੋ →
قَالَتْ أَنَّىٰ يَكُونُ لِى غُلَٰمٌ وَلَمْ يَمْسَسْنِى بَشَرٌ وَلَمْ أَكُ بَغِيًّا
Punjabi Translation - Arif Haleem(ਮਰੀਅਮ) ਆਖਣ ਲੱਗੀ ਕਿ ਮੇਰੇ ਬੱਚਾ ਕਿਵੇਂ ਹੋ ਸਕਦਾ ਹੈ ? ਮੈਨੂੰ ਤਾਂ ਕਿਸੇ ਪੁਰਖ ਨੇ ਹੱਥ ਤਕ ਨਹੀਂ ਲਾਇਆ ਅਤੇ ਨਾ ਹੀ ਮੈਂ ਬਦਕਾਰ ਹਾਂ।
ਇਸ ਆਇਤ ਦੇ ਸਾਰੇ ਅਨੁਵਾਦ ਵੇਖੋ →
قَالَ كَذَٰلِكِ قَالَ رَبُّكِ هُوَ عَلَىَّ هَيِّنٌ وَلِنَجْعَلَهُۥٓ ءَايَةً لِّلنَّاسِ وَرَحْمَةً مِّنَّا وَكَانَ أَمْرًا مَّقْضِيًّا
Punjabi Translation - Arif Haleemਫ਼ਰਿਸ਼ਤੇ (ਜਿਬਰਾਈਲ) ਨੇ ਆਖਿਆ ਕਿ ਇੰਜ ਹੀ ਹੋਵੇਗਾ ਤੇਰੇ ਰੱਬ ਦਾ ਫਰਮਾਨ ਹੈ ਕਿ ਇੰਜ ਕਰਨਾ ਮੇਰੇ ਲਈ ਬਹੁਤ ਹੀ ਆਸਾਨ ਹੈ। ਅਸੀਂ ਉਸ ਬਾਲਕ ਨੂੰ ਲੋਕਾਂ ਲਈ ਇਕ ਨਿਸ਼ਾਨੀ ਬਣਾ ਦੇਵਾਂਗੇ ਅਤੇ ਆਪਣੇ ਵੱਲੋਂ ਇਕ ਵਿਸ਼ੇਸ਼ ਰਹਿਮਤ ਬਣਾ ਦੇਵਾਂਗੇ ਅਤੇ ਇਹ ਕੰਮ ਹੋਣਾ ਨਿਸ਼ਚਿਤ ਹੈ।
ਇਸ ਆਇਤ ਦੇ ਸਾਰੇ ਅਨੁਵਾਦ ਵੇਖੋ →
فَحَمَلَتْهُ فَٱنتَبَذَتْ بِهِۦ مَكَانًا قَصِيًّا
Punjabi Translation - Arif Haleemਅੰਤ ਉਹ (ਮਰੀਅਮ) ਗਰਭਪਤੀ ਹੋ ਗਈ ਅਤੇ ਉਹ ਉਸ (ਗਰਭ) ਨੂੰ ਲੈ ਕੇ ਇਕ ਦੂਰ ਸਥਾਨ ’ਤੇ ਚਲੀ ਗਈ।[1]
ਇਸ ਆਇਤ ਦੇ ਸਾਰੇ ਅਨੁਵਾਦ ਵੇਖੋ →
فَأَجَآءَهَا ٱلْمَخَاضُ إِلَىٰ جِذْعِ ٱلنَّخْلَةِ قَالَتْ يَٰلَيْتَنِى مِتُّ قَبْلَ هَٰذَا وَكُنتُ نَسْيًا مَّنسِيًّا
Punjabi Translation - Arif Haleemਫੇਰ ਪਰਸੂਤ ਦੀਆਂ ਪੀੜਾਂ ਨੇ ਉਸ ਨੂੰ ਖਜੂਰ ਦੇ ਦਰਖ਼ਤ ਹੇਠ ਪਹੁੰਚਾ ਦਿੱਤਾ। ਆਖਣ ਲੱਗੀ ਕਿ ਕਾਸ਼! ਮੈਂ ਇਸ (ਬਾਲਕ ਦੇ ਜੰਮਣ) ਤੋਂ ਪਹਿਲਾਂ ਹੀ ਮਰ ਜਾਂਦੀ ਅਤੇ ਲੋਕੀ ਮੈਨੂੰ ਭੁਲ ਜਾਂਦੇ।
ਇਸ ਆਇਤ ਦੇ ਸਾਰੇ ਅਨੁਵਾਦ ਵੇਖੋ →
فَنَادَىٰهَا مِن تَحْتِهَآ أَلَّا تَحْزَنِى قَدْ جَعَلَ رَبُّكِ تَحْتَكِ سَرِيًّا
Punjabi Translation - Arif Haleemਉਦੋਂ ਹੀ ਫ਼ਰਿਸ਼ਤੇ ਨੇ ਉਸ ਦੇ ਹੇਠੋਂ ਅਵਾਜ਼ ਮਾਰ ਕੇ ਆਖਿਆ ਕਿ ਚਿੰਤਾ ਨਾ ਕਰ ਤੇਰੇ ਰੱਬ ਨੇ ਤੇਰੇ ਪੈਰਾਂ ਹੇਠ ਇਕ ਸੋਮਾ ਵਗਾ ਦਿੱਤਾ ਹੈ।
ਇਸ ਆਇਤ ਦੇ ਸਾਰੇ ਅਨੁਵਾਦ ਵੇਖੋ →
وَهُزِّىٓ إِلَيْكِ بِجِذْعِ ٱلنَّخْلَةِ تُسَٰقِطْ عَلَيْكِ رُطَبًا جَنِيًّا
Punjabi Translation - Arif Haleemਅਤੇ ਖਜੂਰ ਦੇ ਤਨੇ ਨੂੰ ਹਲੂਣਾ ਮਾਰ, ਇਹ ਤੇਰੇ ਅੱਗੇ (ਖਾਨ ਲਈ) ਤਾਜ਼ੀਆਂ ਤੇ ਪੱਕੀਆਂ ਹੋਈਆਂ ਖਜੂਰਾਂ ਝਾੜ ਦੇਵੇਗਾ।
ਇਸ ਆਇਤ ਦੇ ਸਾਰੇ ਅਨੁਵਾਦ ਵੇਖੋ →
فَكُلِى وَٱشْرَبِى وَقَرِّى عَيْنًا فَإِمَّا تَرَيِنَّ مِنَ ٱلْبَشَرِ أَحَدًا فَقُولِىٓ إِنِّى نَذَرْتُ لِلرَّحْمَٰنِ صَوْمًا فَلَنْ أُكَلِّمَ ٱلْيَوْمَ إِنسِيًّا
Punjabi Translation - Arif Haleemਸੋ ਹੁਣ ਤੂੰ ਖਾ ਪੀ ਅਤੇ (ਬੱਚੇ ਨੂੰ ਵੇਖ ਕੇ) ਆਪਣੀਆਂ ਅੱਖਾਂ ਠੰਢੀਆਂ ਕਰ, ਜੇ ਤੈਨੂੰ ਕੋਈ ਵਿਅਕਤੀ ਵਿਖਾਈ ਦੇਵੇ ਤਾਂ ਉਹ ਨੂੰ ਆਖ ਦਈਂ ਕਿ ਮੈਂ ਰਹਿਮਾਨ ਲਈ ਰੋਜ਼ੇ ਦੀ ਸੁੱਖ ਸੁੱਖੀ ਹੈ ਸੋ ਅੱਜ ਮੈਂ ਕਿਸੇ ਨਾਲ ਵੀ ਗੱਲ ਨਹੀਂ ਕਰਾਂਗੀ।
ਇਸ ਆਇਤ ਦੇ ਸਾਰੇ ਅਨੁਵਾਦ ਵੇਖੋ →
فَأَتَتْ بِهِۦ قَوْمَهَا تَحْمِلُهُۥ قَالُوا۟ يَٰمَرْيَمُ لَقَدْ جِئْتِ شَيْـًٔا فَرِيًّا
Punjabi Translation - Arif Haleemਜਦੋਂ ਉਹ (ਮਰੀਅਮ) ਆਪਣੇ ਬੱਚੇ ਨੂੰ ਲੈ ਕੇ ਆਪਣੀ ਕੌਮ ਵੱਲ ਆਈ ਤਾਂ ਉਹ ਕਹਿਣ ਲੱਗੇ ਕਿ ਹੇ ਮਰੀਅਮ! ਇਹ ਤਾਂ ਤੂੰ ਘੋਰ ਪਾਪ ਕੀਤਾ ਹੈ।
ਇਸ ਆਇਤ ਦੇ ਸਾਰੇ ਅਨੁਵਾਦ ਵੇਖੋ →
يَٰٓأُخْتَ هَٰرُونَ مَا كَانَ أَبُوكِ ٱمْرَأَ سَوْءٍ وَمَا كَانَتْ أُمُّكِ بَغِيًّا
Punjabi Translation - Arif Haleem(ਕੌਮ ਨੇ ਆਖਿਆ ਕਿ) ਹੇ ਹਾਰੂਨ ਦੀ ਭੈਣ! ਨਾ ਹੀ ਤੇਰਾ ਪਿਓ ਭੈੜਾ ਵਿਅਕਤੀ ਸੀ ਅਤੇ ਨਾ ਹੀ ਤੇਰੀ ਮਾਂ ਕੋਈ ਬਦਕਾਰ ਔਰਤ ਸੀ।
ਇਸ ਆਇਤ ਦੇ ਸਾਰੇ ਅਨੁਵਾਦ ਵੇਖੋ →
فَأَشَارَتْ إِلَيْهِ قَالُوا۟ كَيْفَ نُكَلِّمُ مَن كَانَ فِى ٱلْمَهْدِ صَبِيًّا
Punjabi Translation - Arif Haleemਮਰੀਅਮ ਨੇ ਆਪਣੇ ਬੱਚੇ ਵੱਲ ਇਸ਼ਾਰਾ ਕੀਤਾ (ਜੋ ਪੁਛਣਾ ਹੈ ਇਸ ਤੋਂ ਪੱਛੋ ਕਿ ਇਸ ਤੋਂ ਪੁੱਛੋ)। ਉਹ ਲੋਕ ਕਹਿਣ ਲੱਗੇ ਕਿ ਭਲਾਂ ਗੋਦੀ ਵਾਲੇ ਬੱਚੇ ਨਾਲ ਅਸੀਂ ਕਿੱਦਾ ਗੱਲਾਂ ਕਰ ਸਕਦੇ ਹਾਂ।[2]
ਇਸ ਆਇਤ ਦੇ ਸਾਰੇ ਅਨੁਵਾਦ ਵੇਖੋ →
قَالَ إِنِّى عَبْدُ ٱللَّهِ ءَاتَىٰنِىَ ٱلْكِتَٰبَ وَجَعَلَنِى نَبِيًّا
Punjabi Translation - Arif Haleemਪਰ ਬੱਚਾ ਬੋਲ ਪਿਆ ਕਿ ਮੈਂ ਅੱਲਾਹ ਦਾ ਬੰਦਾ ਹਾਂ ਉਸ ਨੇ ਮੈਨੂੰ ਕਿਤਾਬ (ਇੰਜੀਲ) ਬਖ਼ਸ਼ੀ ਹੈ ਅਤੇ ਮੈਨੂੰ ਪੈਗ਼ੰਬਰ ਬਣਾਇਆ ਹੈ।
ਇਸ ਆਇਤ ਦੇ ਸਾਰੇ ਅਨੁਵਾਦ ਵੇਖੋ →
وَجَعَلَنِى مُبَارَكًا أَيْنَ مَا كُنتُ وَأَوْصَٰنِى بِٱلصَّلَوٰةِ وَٱلزَّكَوٰةِ مَا دُمْتُ حَيًّا
Punjabi Translation - Arif Haleemਉਸ (ਅੱਲਾਹ) ਨੇ ਮੈਨੂੰ ਬਰਕਤਾਂ ਵਾਲਾ ਬਣਾਇਆ ਹੈ, ਮੈਂ ਜਿੱਥੇ ਵੀ ਹੋਵਾਂ ਅਤੇ ਜਦੋਂ ਤੀਕ ਮੈਂ ਜਿਊਂਦਾ ਰਹਾਂ, ਉਸ ਨੇ ਮੈਨੂੰ ਨਮਾਜ਼ ਅਤੇ ਜ਼ਕਾਤ ਦੇਣ ਦਾ ਹੁਕਮ ਦਿੱਤਾ ਹੈ।
ਇਸ ਆਇਤ ਦੇ ਸਾਰੇ ਅਨੁਵਾਦ ਵੇਖੋ →
وَبَرًّۢا بِوَٰلِدَتِى وَلَمْ يَجْعَلْنِى جَبَّارًا شَقِيًّا
Punjabi Translation - Arif Haleemਅਤੇ ਉਸ ਨੇ ਮੈਨੂੰ ਆਪਣੀ ਮਾਤਾ ਦਾ ਸੇਵਾਦਾਰ ਬਣਾਇਆ ਹੈ। ਉਸ (ਅੱਲਾਹ) ਨੇ ਮੈਨੂੰ ਜ਼ੋਰ ਜ਼ਬਰਦਸਤੀ ਕਰਨ ਵਾਲਾ ਅਤੇ ਮੰਦਭਾਗਾ ਨਹੀਂ ਬਣਾਇਆ।
ਇਸ ਆਇਤ ਦੇ ਸਾਰੇ ਅਨੁਵਾਦ ਵੇਖੋ →
وَٱلسَّلَٰمُ عَلَىَّ يَوْمَ وُلِدتُّ وَيَوْمَ أَمُوتُ وَيَوْمَ أُبْعَثُ حَيًّا
Punjabi Translation - Arif Haleemਸਲਾਮ ਹੈ ਮੇਰੇ ਉੱਤੇ ਜਦੋਂ ਮੈਂ ਜਨਮਿਆ ਅਤੇ ਜਿਸ ਦਿਨ ਮੈਂ ਮਰਾਂਗਾ ਅਤੇ ਜਦੋਂ ਮੈਂ ਮੁੜ ਜਿਊਂਦਾ ਕਰਕੇ ਖੜਾ ਕੀਤਾ ਜਾਵਾਂਗਾ।
ਇਸ ਆਇਤ ਦੇ ਸਾਰੇ ਅਨੁਵਾਦ ਵੇਖੋ →
ذَٰلِكَ عِيسَى ٱبْنُ مَرْيَمَ قَوْلَ ٱلْحَقِّ ٱلَّذِى فِيهِ يَمْتَرُونَ
Punjabi Translation - Arif Haleemਇਹ ਹੈ ਈਸਾ ਪੁੱਤਰ ਮਰੀਅਮ (ਦੀ ਹਕੀਕਤ), ਇਹੋ ਹੱਕ ਸੱਚ ਵਾਲੀ ਗੱਲ ਹੈ, ਜਿਸ ਵਿਚ ਲੋਕੀ ਸ਼ੱਕ ਕਰ ਰਹੇ ਹਨ।
ਇਸ ਆਇਤ ਦੇ ਸਾਰੇ ਅਨੁਵਾਦ ਵੇਖੋ →
مَا كَانَ لِلَّهِ أَن يَتَّخِذَ مِن وَلَدٍ سُبْحَٰنَهُۥٓ إِذَا قَضَىٰٓ أَمْرًا فَإِنَّمَا يَقُولُ لَهُۥ كُن فَيَكُونُ
Punjabi Translation - Arif Haleemਅੱਲਾਹ ਨੂੰ ਇਹ ਸ਼ੋਭਾ ਨਹੀਂ ਦਿੰਦਾ ਕਿ ਉਸ ਦੇ ਕੋਈ ਸੰਤਾਨ ਹੋਵੇ, ਉਹ ਤਾਂ ਇਕ ਪਾਕ ਜ਼ਾਤ ਹੈ। ਉਹ ਜਦੋਂ ਕਿਸੇ ਕੰਮ ਦੇ ਕਰਨ ਦਾ ਫ਼ੈਸਲਾ ਕਰ ਲੈਂਦਾ ਹੈ ਤਾਂ ਆਖਦਾ ਹੈ ਕਿ ਹੋ ਜਾ ਤਾਂ ਉਹ ਝੱਟ ਹੋ ਜਾਂਦਾ ਹੈ।[3]
ਇਸ ਆਇਤ ਦੇ ਸਾਰੇ ਅਨੁਵਾਦ ਵੇਖੋ →
وَإِنَّ ٱللَّهَ رَبِّى وَرَبُّكُمْ فَٱعْبُدُوهُ هَٰذَا صِرَٰطٌ مُّسْتَقِيمٌ
Punjabi Translation - Arif Haleem(ਈਸਾ ਨੇ ਆਖਿਆ) ਬੇਸ਼ੱਕ ਅੱਲਾਹ ਹੀ ਮੇਰਾ ਅਤੇ ਤੁਹਾਡਾ ਰੱਬ ਹੈ, ਸੋ ਤੁਸੀਂ ਸਾਰੇ ਉਸੇ ਦੀ ਬੰਦਗੀ ਕਰੋ, ਇਹੋ ਸਿੱਧਾ ਰਾਹ ਹੈ।
ਇਸ ਆਇਤ ਦੇ ਸਾਰੇ ਅਨੁਵਾਦ ਵੇਖੋ →
فَٱخْتَلَفَ ٱلْأَحْزَابُ مِنۢ بَيْنِهِمْ فَوَيْلٌ لِّلَّذِينَ كَفَرُوا۟ مِن مَّشْهَدِ يَوْمٍ عَظِيمٍ
Punjabi Translation - Arif Haleemਪਰ ਫੇਰ ਵੱਖ-ਵੱਖ ਧੜੇ ਆਪੋ ਵਿਚਾਲੇ ਮਤਭੇਦ ਕਰਨ ਲੱਗ ਪਏ, [4] ਸੋ ਉਹਨਾਂ ਲਈ ਬਰਬਾਦੀ ਹੈ ਜਿਨ੍ਹਾਂ ਨੇ ਵੱਡੇ ਦਿਹਾੜੇ (ਭਾਵ ਕਿਆਮਤ) ਦੀ ਪੇਸ਼ੀ ਦਾ ਇਨਕਾਰ ਕੀਤਾ।
ਇਸ ਆਇਤ ਦੇ ਸਾਰੇ ਅਨੁਵਾਦ ਵੇਖੋ →
أَسْمِعْ بِهِمْ وَأَبْصِرْ يَوْمَ يَأْتُونَنَا لَٰكِنِ ٱلظَّٰلِمُونَ ٱلْيَوْمَ فِى ضَلَٰلٍ مُّبِينٍ
Punjabi Translation - Arif Haleemਉਹ ਲੋਕ ਕਿੰਨਾਂ ਵਧੀਆ ਵੇਖਣ ਵਾਲੇ ਤੇ ਸੁਣਨ ਵਾਲੇ ਹੋਣਗੇ ਜਦੋਂ (ਕਿਆਮਤ ਦਿਹਾੜੇ) ਉਹ ਕਾਫ਼ਿਰ ਸਾਡੇ ਕੋਲ ਆਉਣਗੇ ਪਰ ਅੱਜ ਦੇ ਦਿਨ ਤਾਂ ਇਹ ਜ਼ਾਲਮ ਲੋਕ ਸਪਸ਼ਟ ਕੁਰਾਹੇ ਪਏ ਹੋਏ ਹਨ।
ਇਸ ਆਇਤ ਦੇ ਸਾਰੇ ਅਨੁਵਾਦ ਵੇਖੋ →
وَأَنذِرْهُمْ يَوْمَ ٱلْحَسْرَةِ إِذْ قُضِىَ ٱلْأَمْرُ وَهُمْ فِى غَفْلَةٍ وَهُمْ لَا يُؤْمِنُونَ
Punjabi Translation - Arif Haleem(ਹੇ ਨਬੀ!) ਤੁਸੀਂ ਇਹਨਾਂ (ਕਾਫ਼ਿਰਾਂ) ਨੂੰ ਉਸ ਦੁਖ ਭਰੇ ਦਿਨ ਤੋਂ ਡਰਾਓ ਜਦੋਂ ਸਾਰੇ ਮਾਮਲਿਆਂ ਦਾ ਨਬੇੜਾ ਕਰ ਦਿੱਤਾ ਜਾਵੇਗਾ ਪਰ ਅੱਜ (ਸੰਸਾਰ ਵਿਚ) ਇਹ ਲੋਕੀ ਭੁਲੇਖੇ ਵਿਚ ਹਨ [5] ਉਹ ਈਮਾਨ ਨਹੀਂ ਲਿਆਉਣਗੇ।
ਇਸ ਆਇਤ ਦੇ ਸਾਰੇ ਅਨੁਵਾਦ ਵੇਖੋ →
إِنَّا نَحْنُ نَرِثُ ٱلْأَرْضَ وَمَنْ عَلَيْهَا وَإِلَيْنَا يُرْجَعُونَ
Punjabi Translation - Arif Haleemਅੰਤ ਨੂੰ ਅਸਾਂ ਹੀ ਧਰਤੀ ਦੇ ਅਤੇ ਸਾਰੇ ਧਰਤੀ ਵਾਲਿਆਂ ਦੇ ਵਾਰਸ ਹੋਵਾਂਗੇ ਅਤੇ ਸਾਰੇ ਹੀ ਲੋਕੀ ਸਾਡੇ ਵੱਲ ਹੀ ਪਰਤਾਏ ਜਾਣਗੇ।
ਇਸ ਆਇਤ ਦੇ ਸਾਰੇ ਅਨੁਵਾਦ ਵੇਖੋ →
وَٱذْكُرْ فِى ٱلْكِتَٰبِ إِبْرَٰهِيمَ إِنَّهُۥ كَانَ صِدِّيقًا نَّبِيًّا
Punjabi Translation - Arif Haleem(ਹੇ ਨਬੀ!) ਇਸੇ ਕਿਤਾਬ (.ਕੁਰਆਨ) ਵਿੱਚੋਂ ਇਬਰਾਹੀਮ ਦਾ ਵੀ ਕਿੱਸਾ ਬਿਆਨ ਕਰੋ, ਬੇਸ਼ੱਕ ਉਹ (ਇਬਰਾਹੀਮ) ਇਕ ਸੱਚਾ ਨਬੀ ਸੀ।
ਇਸ ਆਇਤ ਦੇ ਸਾਰੇ ਅਨੁਵਾਦ ਵੇਖੋ →
إِذْ قَالَ لِأَبِيهِ يَٰٓأَبَتِ لِمَ تَعْبُدُ مَا لَا يَسْمَعُ وَلَا يُبْصِرُ وَلَا يُغْنِى عَنكَ شَيْـًٔا
Punjabi Translation - Arif Haleemਜਦੋਂ ਉਸ ਨੇ ਆਪਣੇ ਪਿਤਾ ਨੂੰ ਕਿਹਾ ਕਿ ਹੇ ਮੇਰੇ ਪਿਤਾ ਜੀ! ਤੁਸੀਂ ਇਨ੍ਹਾਂ (ਦੇਵੀ ਦੇਵਤਿਆਂ) ਨੂੰ ਕਿਉਂ ਪੂਜਦੇ ਹੋ ਜੋ ਨਾ ਕੁੱਝ ਸੁਣਨ, ਨਾ ਹੀ ਵੇਖਣ ਤੇ ਨਾ ਹੀ ਤੁਹਾਡੇ ਕਿਸੇ ਕੰਮ ਆਉਣ ?
ਇਸ ਆਇਤ ਦੇ ਸਾਰੇ ਅਨੁਵਾਦ ਵੇਖੋ →
يَٰٓأَبَتِ إِنِّى قَدْ جَآءَنِى مِنَ ٱلْعِلْمِ مَا لَمْ يَأْتِكَ فَٱتَّبِعْنِىٓ أَهْدِكَ صِرَٰطًا سَوِيًّا
Punjabi Translation - Arif Haleemਮੇਰੇ ਪਿਆਰੇ ਪਿਤਾ ਜੀ ਬੇਸ਼ੱਕ ਮੇਰੇ ਕੋਲ (ਮੇਰੇ ਰੱਬ ਵਲੋਂ) ਅਜਿਹਾ ਗਿਆਨ ਆਇਆ ਹੈ ਜਿਹੜਾ ਤੁਹਾਡੇ ਕੋਲ ਨਹੀਂ ਹੈ ਸੋ ਤੁਸੀਂ ਮੇਰੀ ਮੰਨੋ ਮੈਂ ਤੁਹਾਨੂੰ ਸਿੱਧੀ ਰਾਹ ਦਰਸਾਵਾਂਗਾ।
ਇਸ ਆਇਤ ਦੇ ਸਾਰੇ ਅਨੁਵਾਦ ਵੇਖੋ →
يَٰٓأَبَتِ لَا تَعْبُدِ ٱلشَّيْطَٰنَ إِنَّ ٱلشَّيْطَٰنَ كَانَ لِلرَّحْمَٰنِ عَصِيًّا
Punjabi Translation - Arif Haleemਪਿਤਾ ਜੀ, ਤੁਸੀਂ ਸ਼ੈਤਾਨ ਦੀ ਬੰਦਗੀ ਨਾ ਕਰੋ। ਬੇਸ਼ੱਕ ਸ਼ੈਤਾਨ ਤਾਂ ਰਹਿਮਾਨ (ਭਾਵ ਅੱਲਾਹ) ਦਾ ਨਾ-ਫ਼ਰਮਾਨ ਹੈ।
ਇਸ ਆਇਤ ਦੇ ਸਾਰੇ ਅਨੁਵਾਦ ਵੇਖੋ →
يَٰٓأَبَتِ إِنِّىٓ أَخَافُ أَن يَمَسَّكَ عَذَابٌ مِّنَ ٱلرَّحْمَٰنِ فَتَكُونَ لِلشَّيْطَٰنِ وَلِيًّا
Punjabi Translation - Arif Haleemਪਿਤਾ ਜੀ ਮੈਨੂੰ ਡਰ ਹੈ ਕਿ ਤੁਹਾਡੇ ਉੱਤੇ ਰਹਿਮਾਨ ਵੱਲੋਂ ਕੋਈ ਅਜ਼ਾਬ ਨਾ ਆ ਜਾਵੇ ਫੇਰ ਤੁਸੀਂ ਸ਼ੈਤਾਨ ਦੇ ਸਾਥੀ ਬਣ ਜਾਓ।
ਇਸ ਆਇਤ ਦੇ ਸਾਰੇ ਅਨੁਵਾਦ ਵੇਖੋ →
قَالَ أَرَاغِبٌ أَنتَ عَنْ ءَالِهَتِى يَٰٓإِبْرَٰهِيمُ لَئِن لَّمْ تَنتَهِ لَأَرْجُمَنَّكَ وَٱهْجُرْنِى مَلِيًّا
Punjabi Translation - Arif Haleem(ਪਿਤਾ) ਆਜ਼ਰ ਨੇ ਆਖਿਆ ਕਿ ਹੇ ਇਬਰਾਹੀਮ! ਕੀ ਤੈਂ ਮੇਰੇ ਇਸ਼ਟਾਂ ਤੋਂ ਮੂੰਹ ਫੇਰ ਲਿਆ ਹੈ ? ਜੇ ਤੂੰ ਬਾਜ਼ ਨਾ ਆਇਆ ਤਾਂ ਮੈਂ ਪੱਥਰ ਮਾਰ-ਮਾਰ ਕੇ ਤੈਨੂੰ ਮਾਰ ਦਿਆਂਗਾ ਜਾਂ ਤੂੰ ਸਦਾ ਲਈ ਮੈਥੋਂ ਦੂਰ ਚਲਿਆ ਜਾ।
ਇਸ ਆਇਤ ਦੇ ਸਾਰੇ ਅਨੁਵਾਦ ਵੇਖੋ →
قَالَ سَلَٰمٌ عَلَيْكَ سَأَسْتَغْفِرُ لَكَ رَبِّىٓ إِنَّهُۥ كَانَ بِى حَفِيًّا
Punjabi Translation - Arif Haleem(ਇਬਰਾਹੀਮ ਨੇ) ਕਿਹਾ ਕਿ ਚੰਗਾ ਤੁਸੀਂ ਸਲਾਮਤ ਰਹੋ, ਮੈਂ ਛੇਤੀ ਹੀ ਤੁਹਾਡੀ ਬਖ਼ਸ਼ਿਸ਼ ਲਈ ਆਪਣੇ ਰੱਬ ਤੋਂ ਦੁਆ ਕਰਾਂਗਾ ਬੇਸ਼ੱਕ ਉਹ ਮੇਰੇ ’ਤੇ ਅਤਿ ਮਿਹਰਬਾਨ ਹੈ।
ਇਸ ਆਇਤ ਦੇ ਸਾਰੇ ਅਨੁਵਾਦ ਵੇਖੋ →
وَأَعْتَزِلُكُمْ وَمَا تَدْعُونَ مِن دُونِ ٱللَّهِ وَأَدْعُوا۟ رَبِّى عَسَىٰٓ أَلَّآ أَكُونَ بِدُعَآءِ رَبِّى شَقِيًّا
Punjabi Translation - Arif Haleemਮੈਂ ਤਾਂ ਤੁਹਾਨੂੰ ਵੀ ਛਡਦਾ ਹਾਂ ਅਤੇ ਉਹਨਾਂ ਨੂੰ ਵੀ ਛੱਡਦਾ ਹਾਂ ਜਿਨ੍ਹਾਂ ਨੂੰ ਤੁਸੀਂ ਰੱਬ ਨੂੂੰ ਛੱਡ ਕੇ ਪੁਕਾਰਦੇ ਹੋ। ਮੈਂ ਤਾਂ ਕੇਵਲ ਆਪਣੇ ਰੱਬ ਨੂੰ ਹੀ (ਆਪਣੀ ਮਦਦ ਲਈ) ਪੁਕਾਰਦਾ ਹਾਂ। ਮੈਨੂੰ ਆਸ ਹੈ ਕਿ ਮੈਂ ਆਪਣੇ ਰੱਬ ਨੂੰ ਪੁਕਾਰ ਕੇ ਨਾ-ਮੁਰਾਦ ਨਹੀਂ ਰਹਾਂਗਾ।
ਇਸ ਆਇਤ ਦੇ ਸਾਰੇ ਅਨੁਵਾਦ ਵੇਖੋ →
فَلَمَّا ٱعْتَزَلَهُمْ وَمَا يَعْبُدُونَ مِن دُونِ ٱللَّهِ وَهَبْنَا لَهُۥٓ إِسْحَٰقَ وَيَعْقُوبَ وَكُلًّا جَعَلْنَا نَبِيًّا
Punjabi Translation - Arif Haleemਜਦੋਂ ਉਹ (ਇਬਰਾਹੀਮ) ਉਹਨਾਂ (ਬਸਤੀ ਵਾਲਿਆਂ) ਤੋਂ ਅਤੇ ਜਿਨ੍ਹਾਂ ਨੂੰ ਉਹ ਅੱਲਾਹ ਨੂੰ ਛੱਡ ਕੇ ਪੂਜਦੇ ਸੀ, ਅੱਡ ਹੋ ਗਿਆ, ਫੇਰ ਅਸੀਂ ਉਸ ਨੂੰ ਇਸਹਾਕ (ਪੁੱਤਰ) ਅਤੇ ਯਾਕੂਬ (ਪੋਤਰਾ) ਜਿਹੀ ਔਲਾਦ ਬਖ਼ਸ਼ੀ ਅਤੇ ਅਸੀਂ ਉਨ੍ਹਾਂ ਸਭ ਨੂੰ ਨਬੀ ਬਣਾਇਆ।
ਇਸ ਆਇਤ ਦੇ ਸਾਰੇ ਅਨੁਵਾਦ ਵੇਖੋ →
وَوَهَبْنَا لَهُم مِّن رَّحْمَتِنَا وَجَعَلْنَا لَهُمْ لِسَانَ صِدْقٍ عَلِيًّا
Punjabi Translation - Arif Haleemਅਸਾਂ ਉਹਨਾਂ ਨੂੰ ਆਪਣੀ ਮਿਹਰ ਨਾਲ ਨਿਵਾਜ਼ਿਆ ਅਤੇ ਉਹਨਾਂ ਲਈ ਸੱਚਾਈ ਦੇ ਬੋਲਾਂ ਨੂੰ ਉਚਾਈ (ਪ੍ਰਸਿੱਧੀ) ਬਖ਼ਸ਼ੀ।[6]
ਇਸ ਆਇਤ ਦੇ ਸਾਰੇ ਅਨੁਵਾਦ ਵੇਖੋ →
وَٱذْكُرْ فِى ٱلْكِتَٰبِ مُوسَىٰٓ إِنَّهُۥ كَانَ مُخْلَصًا وَكَانَ رَسُولًا نَّبِيًّا
Punjabi Translation - Arif Haleem(ਹੇ ਨਬੀ ਸ:!) ਇਸ ਕਿਤਾਬ (.ਕੁਰਆਨ) ਵਿੱਚੋਂ ਮੂਸਾ ਦਾ ਵੀ ਕਿੱਸਾ ਬਿਆਨ ਕਰੋ, ਉਹ ’ਚੋਂਣਵਾਂ ਰਸੂਲ (ਨਬੀ) ਸੀ।
ਇਸ ਆਇਤ ਦੇ ਸਾਰੇ ਅਨੁਵਾਦ ਵੇਖੋ →
وَنَٰدَيْنَٰهُ مِن جَانِبِ ٱلطُّورِ ٱلْأَيْمَنِ وَقَرَّبْنَٰهُ نَجِيًّا
Punjabi Translation - Arif Haleemਅਸੀਂ ਉਸ (ਮੂਸਾ) ਨੂੰ ਤੂਰ (ਪਹਾੜ) ਦੇ ਸੱਜੇ ਪਾਸਿਓਂ ਆਵਾਜ਼ ਦਿੱਤੀ ਅਤੇ ਭੇਤ ਭਰੀਆਂ ਗੱਲਾਂ ਕਰਨ ਲਈ ਨੇੜੇ ਕਰ ਲਿਆ।
ਇਸ ਆਇਤ ਦੇ ਸਾਰੇ ਅਨੁਵਾਦ ਵੇਖੋ →
وَوَهَبْنَا لَهُۥ مِن رَّحْمَتِنَآ أَخَاهُ هَٰرُونَ نَبِيًّا
Punjabi Translation - Arif Haleemਅਤੇ ਆਪਣੀ ਵਿਸ਼ੇਸ਼ ਕ੍ਰਿਪਾ ਕਰਦੇ ਹੋਏ ਉਸ ਦੇ ਭਰਾ (ਹਾਰੂਨ) ਨੂੰ ਵੀ ਨਬੀ ਬਣਾਇਆ।
ਇਸ ਆਇਤ ਦੇ ਸਾਰੇ ਅਨੁਵਾਦ ਵੇਖੋ →
وَٱذْكُرْ فِى ٱلْكِتَٰبِ إِسْمَٰعِيلَ إِنَّهُۥ كَانَ صَادِقَ ٱلْوَعْدِ وَكَانَ رَسُولًا نَّبِيًّا
Punjabi Translation - Arif Haleemਇਸ ਕਿਤਾਬ (.ਕੁਰਆਨ) ਵਿੱਚੋਂ ਇਸਮਾਈਲ ਦੀ ਵੀ ਚਰਚਾ ਕਰੋ ਉਹ ਵਾਅਦੇ ਦਾ ਪੱਕਾ ਸੀ ਰਸੂਲ ਤੇ ਨਬੀ ਸੀ।
ਇਸ ਆਇਤ ਦੇ ਸਾਰੇ ਅਨੁਵਾਦ ਵੇਖੋ →
وَكَانَ يَأْمُرُ أَهْلَهُۥ بِٱلصَّلَوٰةِ وَٱلزَّكَوٰةِ وَكَانَ عِندَ رَبِّهِۦ مَرْضِيًّا
Punjabi Translation - Arif Haleemਉਹ (ਇਸਮਾਈਲ) ਆਪਣੇ ਘਰ ਵਾਲਿਆਂ ਨੂੰ ਨਮਾਜ਼ ਤੇ ਜ਼ਕਾਤ ਦਾ ਹੁਕਮ ਦਿਆ ਕਰਦਾ ਸੀ। ਬੇਸ਼ੱਕ ਉਹ ਆਪਣੇ ਰੱਬ ਦਾ ਮਨ-ਭਾਉਂਦਾ ਬੰਦਾ ਸੀ।
ਇਸ ਆਇਤ ਦੇ ਸਾਰੇ ਅਨੁਵਾਦ ਵੇਖੋ →
وَٱذْكُرْ فِى ٱلْكِتَٰبِ إِدْرِيسَ إِنَّهُۥ كَانَ صِدِّيقًا نَّبِيًّا
Punjabi Translation - Arif Haleemਇਸ ਕਿਤਾਬ (.ਕੁਰਆਨ) ਵਿਚ ਇਦਰੀਸ ਦੀ ਵੀ ਚਰਚਾ ਕਰੋ ਉਹ ਇਕ ਸੱਚਾ ਨਬੀ ਸੀ।
ਇਸ ਆਇਤ ਦੇ ਸਾਰੇ ਅਨੁਵਾਦ ਵੇਖੋ →
وَرَفَعْنَٰهُ مَكَانًا عَلِيًّا
Punjabi Translation - Arif Haleemਅਤੇ ਅਸੀਂ ਉਸ (ਇਦਰੀਸ) ਨੂੰ ਇਕ ਉੱਚਾ ਸਥਾਨ ਬਖ਼ਸ਼ਿਆ ਸੀ।
ਇਸ ਆਇਤ ਦੇ ਸਾਰੇ ਅਨੁਵਾਦ ਵੇਖੋ →
أُو۟لَٰٓئِكَ ٱلَّذِينَ أَنْعَمَ ٱللَّهُ عَلَيْهِم مِّنَ ٱلنَّبِيِّـۧنَ مِن ذُرِّيَّةِ ءَادَمَ وَمِمَّنْ حَمَلْنَا مَعَ نُوحٍ وَمِن ذُرِّيَّةِ إِبْرَٰهِيمَ وَإِسْرَٰٓءِيلَ وَمِمَّنْ هَدَيْنَا وَٱجْتَبَيْنَآ إِذَا تُتْلَىٰ عَلَيْهِمْ ءَايَٰتُ ٱلرَّحْمَٰنِ خَرُّوا۟ سُجَّدًا وَبُكِيًّا
Punjabi Translation - Arif Haleemਇਹ ਉਹ ਪੈਗ਼ੰਬਰ ਹਨ ਜਿਨ੍ਹਾਂ ਨੂੰ ਅੱਲਾਹ ਨੇ ਇਨਾਮ ਨਾਲ ਨਿਵਾਜ਼ਿਆ, ਜੋ ਕਿ ਆਦਮ ਦੀ ਸੰਤਾਨ ਵਿੱਚੋਂ ਸਨ ਅਤੇ ਉਹਨਾਂ ਲੋਕਾਂ ਦੀ ਨਸਲ ਵਿੱਚੋਂ ਸਨ ਜਿਨ੍ਹਾਂ ਨੂੰ ਅਸੀਂ ਨੂਹ ਦੇ ਸੰਗ ਕਿਸ਼ਤੀ ’ਤੇ ਸਵਾਰ ਕੀਤਾ ਸੀ ਅਤੇ ਇਬਰਾਹੀਮ ਤੇ ਇਸਰਾਈਲ (ਭਾਵ ਯਾਕੂਬ) ਦੇ ਵੰਸ਼ ਵਿੱਚੋਂ ਸਨ। ਜਿਨ੍ਹਾਂ ਲੋਕਾਂ ਨੂੰ ਅਸੀਂ ਆਪਣੇ ਵੱਲੋਂ ਹਿਦਾਇਤ ਬਖ਼ਸ਼ੀ ਅਤੇ (ਪੈਗ਼ੰਬਰੀ ਲਈ) ਚੁਣ ਲਿਆ, ਜਦੋਂ ਉਹਨਾਂ ਦੇ ਸਾਹਮਣੇ ਰਹਿਮਾਨ ਦੀਆਂ ਆਇਤਾਂ (.ਕੁਰਆਨ) ਦੀ ਪੜ੍ਹਾਈ ਕੀਤੀ ਜਾਂਦੀ ਸੀ ਤਾਂ ਉਹ ਰੋਂਦੇ ਹੋਏ ਸਿਜਦੇ ਵਿਚ ਡਿਗ ਪੈਂਦੇ ਸਨ।[7]
ਇਸ ਆਇਤ ਦੇ ਸਾਰੇ ਅਨੁਵਾਦ ਵੇਖੋ →
فَخَلَفَ مِنۢ بَعْدِهِمْ خَلْفٌ أَضَاعُوا۟ ٱلصَّلَوٰةَ وَٱتَّبَعُوا۟ ٱلشَّهَوَٰتِ فَسَوْفَ يَلْقَوْنَ غَيًّا
Punjabi Translation - Arif Haleemਫੇਰ ਉਹਨਾਂ ਤੋਂ ਬਾਅਦ ਕੁੱਝ ਅਜਿਹੇ ਅਯੋਗ ਜਾਨਸ਼ੀਨ ਬਣੇ ਕਿ ਉਹ ਨਮਾਜ਼ਾਂ ਨੂੰ ਅਜਾਈਂ ਕਰਦੇ ਰਹੇ ਅਤੇ ਅਪਣੀਆਂ ਇੱਛਾਵਾਂ ਦੇ ਪਿੱਛੇ ਹੀ ਲੱਗੇ ਰਹੇ। [8] ਛੇਤੀ ਹੀ ਉਹਨਾਂ ਨੂੰ ਹਲਾਕਤ ਤੇ ਗੁਮਰਾਹੀ ਦਾ ਫਲ ਭੁਗਤਣਾ ਪਵੇਗਾ।
ਇਸ ਆਇਤ ਦੇ ਸਾਰੇ ਅਨੁਵਾਦ ਵੇਖੋ →
إِلَّا مَن تَابَ وَءَامَنَ وَعَمِلَ صَٰلِحًا فَأُو۟لَٰٓئِكَ يَدْخُلُونَ ٱلْجَنَّةَ وَلَا يُظْلَمُونَ شَيْـًٔا
Punjabi Translation - Arif Haleemਪਰ ਜਿਹੜੇ ਲੋਕ ਤੌਬਾ ਕਰ ਲੈਣ ਅਤੇ ਈਮਾਨ ਲਿਆਉਣ ਅਤੇ ਨੇਕ ਅਮਲ ਵੀ ਕਰਨ, ਅਜਿਹੇ ਲੋਕ ਹੀ ਜੰਨਤ ਵਿਚ ਜਾਣਗੇ ਅਤੇ ਉਹਨਾਂ ਦਾ ਭੋਰਾ ਭਰ ਵੀ ਹੱਕ ਨਹੀਂ ਮਾਰਿਆ ਜਾਵੇਗਾ।[9]
ਇਸ ਆਇਤ ਦੇ ਸਾਰੇ ਅਨੁਵਾਦ ਵੇਖੋ →
جَنَّٰتِ عَدْنٍ ٱلَّتِى وَعَدَ ٱلرَّحْمَٰنُ عِبَادَهُۥ بِٱلْغَيْبِ إِنَّهُۥ كَانَ وَعْدُهُۥ مَأْتِيًّا
Punjabi Translation - Arif Haleemਇਹ ਜੰਨਤਾਂ ਸਦੀਵੀ ਹਨ ਜਿਨ੍ਹਾਂ ਦਾ ਵਾਅਦਾ ਰਹਿਮਾਨ ਨੇ ਆਪਣੇ ਆਗਿਆਕਾਰੀ ਬੰਦਿਆ ਨਾਲ ਅਣ-ਡਿਠਿਆਂ ਹੀ ਕੀਤਾ ਹੋਇਆ ਹੈ। ਨਿਰਸੰਦੇਹ, ਉਸ (ਰੱਬ) ਦਾ ਇਹ ਵਾਅਦਾ ਪੂਰਾ ਹੋ ਕੇ ਰਹੇਗਾ।
ਇਸ ਆਇਤ ਦੇ ਸਾਰੇ ਅਨੁਵਾਦ ਵੇਖੋ →
لَّا يَسْمَعُونَ فِيهَا لَغْوًا إِلَّا سَلَٰمًا وَلَهُمْ رِزْقُهُمْ فِيهَا بُكْرَةً وَعَشِيًّا
Punjabi Translation - Arif Haleemਉਹ ਲੋਕ ਉੱਥੇ (ਜੰਨਤ ਵਿਚ) ਛੁੱਟ ਸਲਾਮ ਤੋਂ, ਕੋਈ ਬੇਹੂਦਾ ਗੱਲਾਂ ਨਹੀਂ ਸੁਣਨਗੇ। ਉੱਥੇ ਉਹਨਾਂ ਲਈ ਸਵੇਰੇ-ਸ਼ਾਮ ਰਿਜ਼ਕ ਹੋਵੇਗਾ।
ਇਸ ਆਇਤ ਦੇ ਸਾਰੇ ਅਨੁਵਾਦ ਵੇਖੋ →
تِلْكَ ٱلْجَنَّةُ ٱلَّتِى نُورِثُ مِنْ عِبَادِنَا مَن كَانَ تَقِيًّا
Punjabi Translation - Arif Haleemਇਹ ਉਹ ਸਵਰਗ ਹੈ ਜਿਸ ਦਾ ਵਾਰਸ ਅਸੀਂ ਆਪਣੇ ਬੰਦਿਆਂ ਵਿੱਚੋਂ ਉਹਨਾਂ ਨੂੰ ਬਣਾਉਂਦੇ ਹਾਂ ਜਿਹੜੇ ਪਰਹੇਜ਼ਗਾਰ ਹੁੰਦੇ ਹਨ।
ਇਸ ਆਇਤ ਦੇ ਸਾਰੇ ਅਨੁਵਾਦ ਵੇਖੋ →
وَمَا نَتَنَزَّلُ إِلَّا بِأَمْرِ رَبِّكَ لَهُۥ مَا بَيْنَ أَيْدِينَا وَمَا خَلْفَنَا وَمَا بَيْنَ ذَٰلِكَ وَمَا كَانَ رَبُّكَ نَسِيًّا
Punjabi Translation - Arif Haleem(ਹੇ ਨਬੀ!) ਅਸੀਂ (ਭਾਵ ਫ਼ਰਿਸ਼ਤੇ) ਤੁਹਾਡੇ ਰੱਬ ਦੀ ਆਗਿਆ ਨਾਲ ਹੀ (ਧਰਤੀ ’ਤੇ) ਉੱਤਰਦੇ ਹਾਂ, ਜੋ ਸਾਡੇ ਅੱਗੇ ਹੈ ਤੇ ਜੋ ਸਾਡੇ ਪਿੱਛੇ ਹੈ ਅਤੇ ਜੋ ਉਹਨਾਂ ਦੇ ਵਿਚਕਾਰ ਹੈ ਉਹ ਸਭ ਉਸੇ ਦਾ ਹੈ ਅਤੇ ਤੁਹਾਡਾ ਰੱਬ ਭੁਲਣ ਵਾਲਾ ਨਹੀਂ।
ਇਸ ਆਇਤ ਦੇ ਸਾਰੇ ਅਨੁਵਾਦ ਵੇਖੋ →
رَّبُّ ٱلسَّمَٰوَٰتِ وَٱلْأَرْضِ وَمَا بَيْنَهُمَا فَٱعْبُدْهُ وَٱصْطَبِرْ لِعِبَٰدَتِهِۦ هَلْ تَعْلَمُ لَهُۥ سَمِيًّا
Punjabi Translation - Arif Haleemਅਕਾਸ਼ਾਂ ਤੇ ਧਰਤੀ ਦਾ ਅਤੇ ਜੋ ਵੀ ਇਹਨਾਂ ਦੇ ਵਿਚਕਾਰ ਹੈ, ਸਭ ਦਾ ਮਾਲਿਕ ਉਹੀਓ ਹੈ। ਸੋ ਤੁਸੀਂ ਉਸੇ ਦੀ ਇਬਾਦਤ ਕਰੋ ਤੇ ਉੇਸੇ ਦੀ ਇਬਾਦਤ ’ਤੇ ਕਾਇਮ ਰਹੋ। ਕੀ ਤੁਸੀਂ ਉਸ ਜਿਹਾ ਕੋਈ ਨਾਂ ਹੋਰ ਵੀ ਜਾਣਦੇ ਹੈ ?[10]
ਇਸ ਆਇਤ ਦੇ ਸਾਰੇ ਅਨੁਵਾਦ ਵੇਖੋ →
وَيَقُولُ ٱلْإِنسَٰنُ أَءِذَا مَا مِتُّ لَسَوْفَ أُخْرَجُ حَيًّا
Punjabi Translation - Arif Haleemਮਨੁੱਖ ਆਖਦਾ ਹੈ ਕਿ ਜਦੋਂ ਮੈਂ ਮਰ ਜਾਵਾਂਗਾ ਤਾਂ ਕੀ ਮੈਂ ਮੁੜ (ਕਬਰਾਂ ’ਚੋਂ) ਜਿਊਂਦਾ ਕੱਢਿਆ ਜਾਵਾਂਗਾ?
ਇਸ ਆਇਤ ਦੇ ਸਾਰੇ ਅਨੁਵਾਦ ਵੇਖੋ →
أَوَلَا يَذْكُرُ ٱلْإِنسَٰنُ أَنَّا خَلَقْنَٰهُ مِن قَبْلُ وَلَمْ يَكُ شَيْـًٔا
Punjabi Translation - Arif Haleemਕੀ ਇਹ ਮਨੁੱਖ ਇਹ ਵੀ ਨਹੀਂ ਜਾਣਦਾ ਕਿ ਅਸੀਂ ਇਸ ਨੂੰ ਇਸ ਤੋਂ ਪਹਿਲਾਂ ਪੈਦਾ ਕਰ ਚੁੱਕੇ ਹਾਂ ਜਦੋਂ ਕਿ ਉਹ ਕੁੱਝ ਵੀ ਨਹੀਂ ਸੀ।
ਇਸ ਆਇਤ ਦੇ ਸਾਰੇ ਅਨੁਵਾਦ ਵੇਖੋ →
فَوَرَبِّكَ لَنَحْشُرَنَّهُمْ وَٱلشَّيَٰطِينَ ثُمَّ لَنُحْضِرَنَّهُمْ حَوْلَ جَهَنَّمَ جِثِيًّا
Punjabi Translation - Arif Haleemਤੇਰੇ ਰੱਬ ਦੀ ਸੁੰਹ ਅਸੀਂ ਜ਼ਰੂਰ ਹੀ ਇਹਨਾਂ (ਕਾਫ਼ਿਰਾਂ) ਨੂੰ ਸ਼ੈਤਾਨਾਂ ਦੇ ਨਾਲ ਇਕੱਠਾ ਕਰਾਂਗੇ ਫੇਰ ਅਸੀਂ ਜ਼ਰੂਰ ਹੀ ਇਹਨਾਂ ਨੂੰ ਨਰਕ ਦੇ ਆਲੇ-ਦੁਆਲੇ ਗੋਡਿਆਂ ਦੇ ਭਾਰ ਹਾਜ਼ਰ ਕਰਾਂਗੇ।
ਇਸ ਆਇਤ ਦੇ ਸਾਰੇ ਅਨੁਵਾਦ ਵੇਖੋ →
ثُمَّ لَنَنزِعَنَّ مِن كُلِّ شِيعَةٍ أَيُّهُمْ أَشَدُّ عَلَى ٱلرَّحْمَٰنِ عِتِيًّا
Punjabi Translation - Arif Haleemਫੇਰ ਅਸੀਂ ਹਰੇਕ ਧੜੇ ਵਿੱਚੋਂ ਉਸ ਨੂੰ ਖਿੱਚ ਕੇ ਵੱਖ ਕਰ ਦੇਵਾਂਗੇ, ਜਿਹੜਾ ਇਹਨਾਂ ਵਿੱਚੋਂ ਰਹਿਮਾਨ ਦੇ ਵਿਰੁੱਧ ਸਰਕਸ਼ੀ ਵਿਚ ਵਧੇਰੇ ਸਖ਼ਤ ਸੀ।
ਇਸ ਆਇਤ ਦੇ ਸਾਰੇ ਅਨੁਵਾਦ ਵੇਖੋ →
ثُمَّ لَنَحْنُ أَعْلَمُ بِٱلَّذِينَ هُمْ أَوْلَىٰ بِهَا صِلِيًّا
Punjabi Translation - Arif Haleemਫੇਰ ਅਸੀਂ ਉਹਨਾਂ ਨੂੰ ਵੀ ਚੰਗੀ ਤਰ੍ਹਾਂ ਜਾਣਦੇ ਹਾਂ ਜਿਹੜੇ ਨਰਕ ਵਿਚ ਜਾਣ ਦਾ ਵਧੇਰੇ ਹੱਕ ਰੱਖਦੇ ਹਨ।
ਇਸ ਆਇਤ ਦੇ ਸਾਰੇ ਅਨੁਵਾਦ ਵੇਖੋ →
وَإِن مِّنكُمْ إِلَّا وَارِدُهَا كَانَ عَلَىٰ رَبِّكَ حَتْمًا مَّقْضِيًّا
Punjabi Translation - Arif Haleemਤੁਹਾਡੇ (ਕਾਫ਼ਿਰਾਂ) ’ਚੋਂ ਕੋਈ ਵੀ ਅਜਿਹਾ ਨਹੀਂ ਜਿਹੜਾ ਨਰਕ ਤਕ ਨਾ ਪਹੁੰਚੇ,[11] ਜਿਸ ਨੂੰ ਪੂਰਾ ਕਰਨਾ ਤੁਹਾਡੇ ਰੱਬ ਦੀ ਜ਼ਿੰਮੇਵਾਰੀ ਹੈ ਅਤੇ ਇਹ ਹੋ ਕੇ ਰਹਿਣਾ ਹੈ।
ਇਸ ਆਇਤ ਦੇ ਸਾਰੇ ਅਨੁਵਾਦ ਵੇਖੋ →
ثُمَّ نُنَجِّى ٱلَّذِينَ ٱتَّقَوا۟ وَّنَذَرُ ٱلظَّٰلِمِينَ فِيهَا جِثِيًّا
Punjabi Translation - Arif Haleemਫੇਰ ਅਸੀਂ ਪਰਹੇਜ਼ਗਾਰਾਂ ਨੂੰ ਤਾਂ ਬਚਾ ਲਵਾਂਗੇ ਅਤੇ ਜ਼ਾਲਮਾਂ ਨੂੰ ਉਸੇ ਨਰਕ ਵਿਚ ਗੋਡੇ ਭਾਰ ਡਿੱਗੇ ਪਏ ਛੱਡ ਦਿਆਂਗੇ।
ਇਸ ਆਇਤ ਦੇ ਸਾਰੇ ਅਨੁਵਾਦ ਵੇਖੋ →
وَإِذَا تُتْلَىٰ عَلَيْهِمْ ءَايَٰتُنَا بَيِّنَٰتٍ قَالَ ٱلَّذِينَ كَفَرُوا۟ لِلَّذِينَ ءَامَنُوٓا۟ أَىُّ ٱلْفَرِيقَيْنِ خَيْرٌ مَّقَامًا وَأَحْسَنُ نَدِيًّا
Punjabi Translation - Arif Haleemਜਦੋਂ ਉਹਨਾਂ ਦੇ ਸਾਹਮਣੇ ਸਾਡੀਆਂ ਸਪਸ਼ਟ ਆਇਤਾਂ ਪੜ੍ਹੀਆਂ ਜਾਂਦੀਆਂ ਹਨ ਤਾਂ ਕਾਫ਼ਿਰ ਮੁਸਲਮਾਨਾਂ ਨੂੰ ਆਖਦੇ ਹਨ ਕਿ ਦੱਸੋ ਸਾਡੇ ਦੋਹਾਂ ਧੜ੍ਹਿਆਂ ਵਿੱਚੋਂ ਕਿਹੜੇ ਧੜੇ ਦਾ ਦਰਜਾ ਉੱਚਾ ਹੈ ਅਤੇ ਕਿਸ ਦੀਆਂ ਸਭਾਵਾਂ ਵਧੇਰੇ ਸ਼ਾਨਦਾਰ ਹਨ।
ਇਸ ਆਇਤ ਦੇ ਸਾਰੇ ਅਨੁਵਾਦ ਵੇਖੋ →
وَكَمْ أَهْلَكْنَا قَبْلَهُم مِّن قَرْنٍ هُمْ أَحْسَنُ أَثَٰثًا وَرِءْيًا
Punjabi Translation - Arif Haleemਜਦ ਕਿ ਇਹਨਾਂ ਤੋਂ ਪਹਿਲਾਂ ਅਸੀਂ ਕਈ ਕੌਮਾਂ ਨੂੰ ਹਲਾਕ ਕਰ ਚੁੱਕੇ ਹਾਂ ਜਿਹੜੀਆਂ ਧਨ ਪਦਾਰਥ ਪੱਖੋਂ ਵੀ ਅਤੇ ਪ੍ਰਸਿੱਧੀ ਤੇ ਠਾਠ-ਬਾਠ ਵਿਚ ਵੀ ਇਹਨਾਂ ਤੋਂ ਕਿਤੇ ਵਾਧੂ ਸਨ।
ਇਸ ਆਇਤ ਦੇ ਸਾਰੇ ਅਨੁਵਾਦ ਵੇਖੋ →
قُلْ مَن كَانَ فِى ٱلضَّلَٰلَةِ فَلْيَمْدُدْ لَهُ ٱلرَّحْمَٰنُ مَدًّا حَتَّىٰٓ إِذَا رَأَوْا۟ مَا يُوعَدُونَ إِمَّا ٱلْعَذَابَ وَإِمَّا ٱلسَّاعَةَ فَسَيَعْلَمُونَ مَنْ هُوَ شَرٌّ مَّكَانًا وَأَضْعَفُ جُندًا
Punjabi Translation - Arif Haleemਆਖ ਦਿਓ ਕਿ ਜਿਹੜਾ ਵਿਅਕਤੀ ਕੁਰਾਹੇ ਪੈ ਜਾਂਦਾ ਹੈ ਤਾਂ ਰਹਿਮਾਨ (ਅੱਲਾਹ) ਵੀ ਉਸ ਨੂੰ ਖੁੱਲ੍ਹੀ ਢਿੱਲ ਦੇ ਛੱਡਦਾ ਹੈ ਇੱਥੋਂ ਤੀਕ ਕਿ ਉਹ ਉਹਨਾਂ ਚੀਜ਼ਾਂ ਨੂੰ ਵੇਖ ਲੈਂਦਾ ਹੈ ਜਿਸ ਦਾ ਉਹਨਾਂ ਨਾਲ ਵਾਅਦਾ ਕੀਤਾ ਗਿਆ ਹੈ। ਉਸ ਸਮੇਂ ਉਹਨਾਂ ਨੂੰ ਪਤਾ ਲੱਗੇਗਾ ਕਿ ਕੌਣ ਭੈੜੇ ਹਾਲਾਂ ਵਿਚ ਹੈ ਅਤੇ ਕਿਸ ਦਾ ਜੱਥਾ ਲਾਓ-ਲਸ਼ਕਰ ਪੱਖੋਂ ਕਮਜ਼ੋਰ ਹੈ।
ਇਸ ਆਇਤ ਦੇ ਸਾਰੇ ਅਨੁਵਾਦ ਵੇਖੋ →
وَيَزِيدُ ٱللَّهُ ٱلَّذِينَ ٱهْتَدَوْا۟ هُدًى وَٱلْبَٰقِيَٰتُ ٱلصَّٰلِحَٰتُ خَيْرٌ عِندَ رَبِّكَ ثَوَابًا وَخَيْرٌ مَّرَدًّا
Punjabi Translation - Arif Haleemਅਤੇ ਹਿਦਾਇਤ ਵਾਲੀ ਰਾਹ ਤੁਰਨ ਵਾਲੇ ਲੋਕਾਂ ਦੀ ਹਿਦਾਇਤ ਵਿਚ ਅੱਲਾਹ ਵਾਧਾ ਕਰਦਾ ਰਹਿੰਦਾ ਹੈ। ਨੇਕੀਆਂ ਹੀ ਬਾਕੀ ਰਹਿਣ ਵਾਲੀਆਂ ਹਨ ਜਿਹੜੀਆਂ ਬਦਲੇ ਤੇ ਸਿੱਟੇ ਪੱਖੋਂ ਤੇਰੇ ਰੱਬ ਦੀਆਂ ਨਜ਼ਰਾਂ ਵਿਚ ਬਹੁਤ ਹੀ ਵਧੀਆ ਹਨ।
ਇਸ ਆਇਤ ਦੇ ਸਾਰੇ ਅਨੁਵਾਦ ਵੇਖੋ →
أَفَرَءَيْتَ ٱلَّذِى كَفَرَ بِـَٔايَٰتِنَا وَقَالَ لَأُوتَيَنَّ مَالًا وَوَلَدًا
Punjabi Translation - Arif Haleemਕੀ ਤੁਸੀਂ ਉਸ ਵਿਅਕਤੀ ਨੂੰ ਵੀ ਵੇਖਿਆ ਜਿਸ ਨੇ ਸਾਡੀਆਂ ਆਇਤਾਂ (ਹੁਕਮਾਂ) ਦਾ ਇਨਕਾਰ ਕੀਤਾ ਅਤੇ ਕਿਹਾ ਕਿ ਮੈਨੂੰ ਤਾਂ ਧੰਨ ਤੇ ਸੰਤਾਨ ਲਾਜ਼ਮੀ ਮਿਲੇਗੀ।
ਇਸ ਆਇਤ ਦੇ ਸਾਰੇ ਅਨੁਵਾਦ ਵੇਖੋ →
أَطَّلَعَ ٱلْغَيْبَ أَمِ ٱتَّخَذَ عِندَ ٱلرَّحْمَٰنِ عَهْدًا
Punjabi Translation - Arif Haleemਕੀ ਉਹ ਗ਼ੈਬ (ਪਰੋਖ) ਨੂੰ ਜਾਣਦਾ ਹੈ ਜਾਂ ਰਹਿਮਾਨ ਤੋਂ ਕੋਈ ਵਚਨ ਲੈ ਛੱਡਿਆ ਹੈ।
ਇਸ ਆਇਤ ਦੇ ਸਾਰੇ ਅਨੁਵਾਦ ਵੇਖੋ →
كَلَّا سَنَكْتُبُ مَا يَقُولُ وَنَمُدُّ لَهُۥ مِنَ ٱلْعَذَابِ مَدًّا
Punjabi Translation - Arif Haleemਕਦੇ ਵੀ ਨਹੀਂ! ਜੋ ਵੀ ਇਹ ਕਹਿ ਰਿਹਾ ਹੈ ਅਸੀਂ ਉਸ ਨੂੰ ਜ਼ਰੂਰ ਲਿਖ ਰੱਖਾਂਗੇ ਅਤੇ ਉਸ ਦੇ ਅਜ਼ਾਬ ਵਿਚ ਹੋਰ ਵਾਧਾ ਕਰ ਦੇਵਾਂਗੇ।
ਇਸ ਆਇਤ ਦੇ ਸਾਰੇ ਅਨੁਵਾਦ ਵੇਖੋ →
وَنَرِثُهُۥ مَا يَقُولُ وَيَأْتِينَا فَرْدًا
Punjabi Translation - Arif Haleemਜਿਨ੍ਹਾਂ ਚੀਜ਼ਾਂ ਦੀ (ਇਹ ਇਨਕਾਰੀ) ਗੱਲ ਕਰਦਾ ਹੈ (ਭਾਵ ਧਨ-ਦੌਲਤ, ਔਲਾਦ, ਲਾਓ ਲਸ਼ਕ ਆਦਿ) ਉਹਨਾਂ ਸਭਨਾ ਦੇ ਅਸੀਂ ਹੀ ਵਾਰਸ ਹਾਂ। ਇਹ ਤਾਂ ਇਕੱਲਾ ਹੀ ਸਾਡੇ ਕੋਲ ਆਵੇਗਾ।
ਇਸ ਆਇਤ ਦੇ ਸਾਰੇ ਅਨੁਵਾਦ ਵੇਖੋ →
وَٱتَّخَذُوا۟ مِن دُونِ ٱللَّهِ ءَالِهَةً لِّيَكُونُوا۟ لَهُمْ عِزًّا
Punjabi Translation - Arif Haleemਉਹਨਾਂ ਨੇ ਅੱਲਾਹ ਨੂੰ ਛੱਡ ਦੂਜਿਆਂ ਨੂੰ ਇਸ਼ਟ ਬਣਾ ਲਿਆ ਹੈ ਤਾਂ ਜੋ ਉਹ ਉਹਨਾਂ ਦੀ (ਕਿਆਮਤ ਦਿਹਾੜੇ) ਮਦਦ ਕਰ ਸਕਣ।
ਇਸ ਆਇਤ ਦੇ ਸਾਰੇ ਅਨੁਵਾਦ ਵੇਖੋ →
كَلَّا سَيَكْفُرُونَ بِعِبَادَتِهِمْ وَيَكُونُونَ عَلَيْهِمْ ضِدًّا
Punjabi Translation - Arif Haleemਪਰ ਇੰਜ ਹੋਵੇਗਾ ਨਹੀਂ, ਉਹ (ਇਸ਼ਟ) ਤਾਂ ਉਹਨਾਂ ਲੋਕਾਂ ਵੱਲੋਂ ਕੀਤੀ ਗਈ ਬੰਦਗੀ ਦਾ ਇਨਕਾਰ ਕਰਨਗੇ ਸਗੋਂ ਉਹਨਾਂ ਦੇ ਵਿਰੋਧੀ ਬਣ ਜਾਣਗੇ।
ਇਸ ਆਇਤ ਦੇ ਸਾਰੇ ਅਨੁਵਾਦ ਵੇਖੋ →
أَلَمْ تَرَ أَنَّآ أَرْسَلْنَا ٱلشَّيَٰطِينَ عَلَى ٱلْكَٰفِرِينَ تَؤُزُّهُمْ أَزًّا
Punjabi Translation - Arif Haleemਕੀ ਤੁਸੀਂ ਨਹੀਂ ਵੇਖਿਆ ਕਿ ਅਸਾਂ ਕਾਫ਼ਿਰਾਂ ਉੱਤੇ ਸ਼ੈਤਾਨਾਂ ਨੂੰ ਛੱਡ ਰੱਖਿਆ ਹੈ ਜਿਹੜੇ ਇਹਨਾਂ ਨੂੰ (ਗੁਨਾਹਾਂ ਲਈ) ਪ੍ਰੇਰਿਤ ਕਰਦੇ ਹਨ।
ਇਸ ਆਇਤ ਦੇ ਸਾਰੇ ਅਨੁਵਾਦ ਵੇਖੋ →
فَلَا تَعْجَلْ عَلَيْهِمْ إِنَّمَا نَعُدُّ لَهُمْ عَدًّا
Punjabi Translation - Arif Haleemਤੁਸੀਂ ਉਹਨਾਂ ਲਈ (ਅਜ਼ਾਬ ਪੱਖੋਂ) ਛੇਤੀ ਨਾ ਕਰੋ, ਅਸੀਂ ਤਾਂ ਬਸ ਇਹਨਾਂ ਦੇ ਦਿਨ ਗਿਣ ਰਹੇ ਹਾਂ।
ਇਸ ਆਇਤ ਦੇ ਸਾਰੇ ਅਨੁਵਾਦ ਵੇਖੋ →
يَوْمَ نَحْشُرُ ٱلْمُتَّقِينَ إِلَى ٱلرَّحْمَٰنِ وَفْدًا
Punjabi Translation - Arif Haleemਜਿਸ ਦਿਨ ਅਸੀਂ ਪਰਹੇਜ਼ਗਾਰਾਂ ਨੂੰ ਰਹਿਮਾਨ (ਅੱਲਾਹ) ਕੋਲ ਮਹਿਮਾਨਾਂ ਵਜੋਂ ਇਕੱਠਾ ਕਰਾਂਗੇ।
ਇਸ ਆਇਤ ਦੇ ਸਾਰੇ ਅਨੁਵਾਦ ਵੇਖੋ →
وَنَسُوقُ ٱلْمُجْرِمِينَ إِلَىٰ جَهَنَّمَ وِرْدًا
Punjabi Translation - Arif Haleemਅਤੇ ਪਾਪੀਆਂ ਨੂੰ ਪਿਆਸ ਦੀ ਹਾਲਤ ਵਿਚ ਨਰਕ ਵੱਲ ਧਕਦੇ ਹੋਏ ਲੈ ਜਾਵਾਂਗੇ।
ਇਸ ਆਇਤ ਦੇ ਸਾਰੇ ਅਨੁਵਾਦ ਵੇਖੋ →
لَّا يَمْلِكُونَ ٱلشَّفَٰعَةَ إِلَّا مَنِ ٱتَّخَذَ عِندَ ٱلرَّحْمَٰنِ عَهْدًا
Punjabi Translation - Arif Haleem(ਉਸ ਵੇਲੇ) ਕਿਸੇ ਨੂੰ ਵੀ ਸਿਫ਼ਾਰਸ਼ ਕਰਨ ਦਾ ਅਧਿਕਾਰ ਨਹੀਂ ਹੋਵੇਗਾ, ਛੁੱਟ ਉਸ ਤੋਂ ਜਿਸ ਨੇ ਰਹਿਮਾਨ ਤੋਂ (ਸਿਫ਼ਾਰਸ਼ ਕਰਨ ਦਾ) ਵਚਨ ਲਿਆ ਹੋਵੇਗਾ।
ਇਸ ਆਇਤ ਦੇ ਸਾਰੇ ਅਨੁਵਾਦ ਵੇਖੋ →
وَقَالُوا۟ ٱتَّخَذَ ٱلرَّحْمَٰنُ وَلَدًا
Punjabi Translation - Arif Haleemਇਹ (ਕਾਫ਼ਿਰ) ਆਖਦੇ ਹਨ ਕਿ ਰਹਿਮਾਨ ਦੇ ਵੀ ਔਲਾਦ ਹੈ।
ਇਸ ਆਇਤ ਦੇ ਸਾਰੇ ਅਨੁਵਾਦ ਵੇਖੋ →
لَّقَدْ جِئْتُمْ شَيْـًٔا إِدًّا
Punjabi Translation - Arif Haleemਤੁਸੀਂ ਬਹੁਤ ਹੀ ਭੈੜੇ ਤੇ ਸਖ਼ਤ ਸ਼ਬਦ ਬੋਲ ਰਹੇ ਹੋ ਤੇ ਗੁਨਾਹ ਤਕ ਆ ਪਹੁੰਚੇ ਹੋ।
ਇਸ ਆਇਤ ਦੇ ਸਾਰੇ ਅਨੁਵਾਦ ਵੇਖੋ →
تَكَادُ ٱلسَّمَٰوَٰتُ يَتَفَطَّرْنَ مِنْهُ وَتَنشَقُّ ٱلْأَرْضُ وَتَخِرُّ ٱلْجِبَالُ هَدًّا
Punjabi Translation - Arif Haleemਨੇੜੇ ਹੈ ਕਿ ਤੁਹਾਡੇ ਇਸ ਕਥਣੀ ਕਾਰਨ ਅਕਾਸ਼ ਫਟ ਜਾਵੇ, ਧਰਤੀ ਟੋਟੇ-ਟੋਟੇ ਹੋ ਜਾਵੇ ਤੇ ਪਹਾੜ ਚੂਰਾ-ਚੂਰਾ ਹੋ ਕੇ ਡਿੱਗ ਪੈਣ।
ਇਸ ਆਇਤ ਦੇ ਸਾਰੇ ਅਨੁਵਾਦ ਵੇਖੋ →
أَن دَعَوْا۟ لِلرَّحْمَٰنِ وَلَدًا
Punjabi Translation - Arif Haleemਇਹ ਗੱਲ ਕਿ ਉਹਨਾਂ ਨੇ ਰਹਿਮਾਨ (ਅੱਲਾਹ) ਲਈ ਸੰਤਾਨ ਹੋਣ ਦਾ ਦਾਅਵਾ ਕੀਤਾ ਹੈ।
ਇਸ ਆਇਤ ਦੇ ਸਾਰੇ ਅਨੁਵਾਦ ਵੇਖੋ →
وَمَا يَنۢبَغِى لِلرَّحْمَٰنِ أَن يَتَّخِذَ وَلَدًا
Punjabi Translation - Arif Haleemਇਹ ਗੱਲ ਰਹਿਮਾਨ ਨੂੰ ਸ਼ੋਭਾ ਨਹੀਂ ਦਿੰਦੀ ਕਿ ਉਸ ਦੇ ਔਲਾਦ ਹੋਵੇ।
ਇਸ ਆਇਤ ਦੇ ਸਾਰੇ ਅਨੁਵਾਦ ਵੇਖੋ →
إِن كُلُّ مَن فِى ٱلسَّمَٰوَٰتِ وَٱلْأَرْضِ إِلَّآ ءَاتِى ٱلرَّحْمَٰنِ عَبْدًا
Punjabi Translation - Arif Haleemਅਕਾਸ਼ ਤੇ ਧਰਤੀ ਵਿਚਕਾਰ ਜੋ ਕੁੱਝ ਵੀ ਹੈ ਸਾਰੇ ਦੇ ਸਾਰੇ ਰਹਿਮਾਨ ਦੇ ਸੇਵਕ ਬਣ ਕੇ ਹੀ (ਕਿਅਮਾਤ ਦਿਹਾੜੇ) ਹਾਜ਼ਰ ਹੋਣਗੇ।
ਇਸ ਆਇਤ ਦੇ ਸਾਰੇ ਅਨੁਵਾਦ ਵੇਖੋ →
لَّقَدْ أَحْصَىٰهُمْ وَعَدَّهُمْ عَدًّا
Punjabi Translation - Arif Haleemਇਹਨਾਂ ਸਾਰਿਆਂ ਨੂੰ ਉਸ (ਅੱਲਾਹ) ਨੇ ਘੇਰਿਆ ਹੋਇਆ ਹੈ ਅਤੇ ਸਭ ਨੂੰ ਗਿਣ ਰੱਖਿਆ ਹੈ।
ਇਸ ਆਇਤ ਦੇ ਸਾਰੇ ਅਨੁਵਾਦ ਵੇਖੋ →
وَكُلُّهُمْ ءَاتِيهِ يَوْمَ ٱلْقِيَٰمَةِ فَرْدًا
Punjabi Translation - Arif Haleemਇਹ ਸਾਰੇ ਕਿਅਮਾਤ ਦਿਹਾੜੇ ਉਸ (ਅੱਲਾਹ) ਦੇ ਹਜ਼ੂਰ ਇਕੱਲਾ ਇਕੱਲਾ ਹਾਜ਼ਰ ਹੋਣਗੇ।
ਇਸ ਆਇਤ ਦੇ ਸਾਰੇ ਅਨੁਵਾਦ ਵੇਖੋ →
إِنَّ ٱلَّذِينَ ءَامَنُوا۟ وَعَمِلُوا۟ ٱلصَّٰلِحَٰتِ سَيَجْعَلُ لَهُمُ ٱلرَّحْمَٰنُ وُدًّا
Punjabi Translation - Arif Haleemਬੇਸ਼ੱਕ ਜਿਹੜੇ ਈਮਾਨ ਲਿਆਏ ਤੇ ਨੇਕ ਅਮਲ ਕੀਤੇ, ਉਹਨਾਂ ਲਈ ਰਹਿਮਾਨ ਦਿਲਾਂ ਵਿਚ ਮੁਹੱਬਤ ਪੈਦਾ ਕਰ ਦੇਵੇਗਾ।[12]
ਇਸ ਆਇਤ ਦੇ ਸਾਰੇ ਅਨੁਵਾਦ ਵੇਖੋ →
فَإِنَّمَا يَسَّرْنَٰهُ بِلِسَانِكَ لِتُبَشِّرَ بِهِ ٱلْمُتَّقِينَ وَتُنذِرَ بِهِۦ قَوْمًا لُّدًّا
Punjabi Translation - Arif Haleem(ਹੇ ਨਬੀ!) ਬੇਸ਼ੱਕ ਅਸੀਂ ਇਸ (.ਕੁਰਆਨ) ਨੂੰ ਤੁਹਾਡੀ ਭਾਸ਼ਾ (ਅਰਬੀ) ਵਿਚ ਬਹੁਤ ਹੀ ਸਰਲ ਕਰ ਦਿੱਤਾ ਹੈ ਤਾਂ ਜੋ ਤੁਸੀਂ ਇਸ ਰਾਹੀਂ ਪਰਹੇਜ਼ਗਾਰਾਂ ਨੂੰ ਜੰਨਤ ਦੀਆਂ ਖ਼ੁਸ਼ਖ਼ਬਰੀਆਂ ਸੁਣਾ ਦਿਓ ਅਤੇ ਝਗੜਾਲੂ (ਕਾਫ਼ਿਰ ਤੇ ਮੁਸ਼ਰਿਕ) ਲੋਕਾਂ ਨੂੰ (ਨਰਕ ਤੋਂ) ਡਰਾ ਦਿਓ।[13]
ਇਸ ਆਇਤ ਦੇ ਸਾਰੇ ਅਨੁਵਾਦ ਵੇਖੋ →
وَكَمْ أَهْلَكْنَا قَبْلَهُم مِّن قَرْنٍ هَلْ تُحِسُّ مِنْهُم مِّنْ أَحَدٍ أَوْ تَسْمَعُ لَهُمْ رِكْزًۢا
Punjabi Translation - Arif Haleemਅਸੀਂ (ਮੱਕੇ ਵਾਲਿਆਂ) ਤੋਂ ਪਹਿਲਾਂ ਵੀ ਕਿੰਨੀਆਂ ਹੀ ਕੌਮਾਂ ਦਾ ਸਰਵਨਾਸ਼ ਕਰ ਚੁੱਕੇ ਹਾਂ। ਕੀ ਤੁਸੀਂ ਉਹਨਾਂ ਦਾ ਨਾਂ-ਥੇਹ ਵੀ ਵੇਖਦੇ ਹੋ ? ਜਾਂ ਉਹਨਾਂ ਦੀ ਕੋਈ ਭਿਣਕ ਵੀ ਕੀਤੇ ਸੁਣਾਈ ਦਿੰਦੀ ਹੈ ?
ਇਸ ਆਇਤ ਦੇ ਸਾਰੇ ਅਨੁਵਾਦ ਵੇਖੋ →
Looking for a topic? Try the meaning search — your question is scanned across all 6,236 verses.
→