ਸੂਰਤ Taa-Haa طه
135 ਆਇਤਾਂ · ਮੱਕਾ · ਉਤਰਨ ਦਾ ਕ੍ਰਮ 45
بِسْمِ ٱللَّهِ ٱلرَّحْمَٰنِ ٱلرَّحِيمِ طه
Punjabi Translation - Arif Haleemਤਾ, ਹਾ।
ਇਸ ਆਇਤ ਦੇ ਸਾਰੇ ਅਨੁਵਾਦ ਵੇਖੋ →
مَآ أَنزَلْنَا عَلَيْكَ ٱلْقُرْءَانَ لِتَشْقَىٰٓ
Punjabi Translation - Arif Haleem(ਹੇ ਨਬੀ!) ਅਸੀਂ ਇਹ .ਕੁਰਆਨ ਤੁਹਾਡੇ ’ਤੇ ਇਸ ਕਰਕੇ ਨਹੀਂ ਉਤਾਰਿਆ ਕਿ ਤੁਸੀਂ ਔਖੇ ਹੋ ਜਾਵੋ।
ਇਸ ਆਇਤ ਦੇ ਸਾਰੇ ਅਨੁਵਾਦ ਵੇਖੋ →
إِلَّا تَذْكِرَةً لِّمَن يَخْشَىٰ
Punjabi Translation - Arif Haleemਸਗੋਂ ਇਹ ਤਾਂ ਹਰ ਉਸ ਵਿਅਕਤੀ ਲਈ ਇਕ ਨਸੀਹਤ ਹੈ ਜਿਹੜਾ ਉਸ (ਅੱਲਾਹ) ਤੋਂ ਡਰਦਾ ਹੈ।
ਇਸ ਆਇਤ ਦੇ ਸਾਰੇ ਅਨੁਵਾਦ ਵੇਖੋ →
تَنزِيلًا مِّمَّنْ خَلَقَ ٱلْأَرْضَ وَٱلسَّمَٰوَٰتِ ٱلْعُلَى
Punjabi Translation - Arif Haleemਅਤੇ ਇਸ (.ਕੁਰਆਨ) ਦਾ ਉਤਾਰਨਾ ਉਸ ਜ਼ਾਤ ਵੱਲੋਂ ਹੈ ਜਿਸ ਨੇ ਧਰਤੀ ਨੂੰ ਅਤੇ ਉੱਚੇ ਅਕਾਸ਼ ਨੂੰ ਬਣਾਇਆ ਹੈ।
ਇਸ ਆਇਤ ਦੇ ਸਾਰੇ ਅਨੁਵਾਦ ਵੇਖੋ →
ٱلرَّحْمَٰنُ عَلَى ٱلْعَرْشِ ٱسْتَوَىٰ
Punjabi Translation - Arif Haleemਉਹ ਰਹਿਮਾਨ ਹੈ, ਜਿਹੜਾ ਅਰਸ਼ ਦੇ ਰਾਜ ਸਿੰਘਾਸਨ ’ਤੇ ਵਿਰਾਜਮਾਨ ਹੈ।
ਇਸ ਆਇਤ ਦੇ ਸਾਰੇ ਅਨੁਵਾਦ ਵੇਖੋ →
لَهُۥ مَا فِى ٱلسَّمَٰوَٰتِ وَمَا فِى ٱلْأَرْضِ وَمَا بَيْنَهُمَا وَمَا تَحْتَ ٱلثَّرَىٰ
Punjabi Translation - Arif Haleemਅਕਾਸ਼ਾਂ ਤੇ ਧਰਤੀ ਵਿਚ ਜੋ ਵੀ ਹੈ, ਜੋ ਉਹਨਾਂ ਦੇ ਵਿਚਾਲੇ ਹੈ ਅਤੇ ਜੋ ਧਰਤੀ ਦੇ ਥੱਲੇ ਹੈ, ਸਭ ਉਸੇ (ਰਹਿਮਾਨ) ਦਾ ਹੈ।
ਇਸ ਆਇਤ ਦੇ ਸਾਰੇ ਅਨੁਵਾਦ ਵੇਖੋ →
وَإِن تَجْهَرْ بِٱلْقَوْلِ فَإِنَّهُۥ يَعْلَمُ ٱلسِّرَّ وَأَخْفَى
Punjabi Translation - Arif Haleemਭਾਵੇ ਤੁਸੀਂ ਉੱਚੀ ਆਵਾਜ਼ ਨਾਲ ਗੱਲ ਕਰੋ ਪਰ ਉਹ ਹਰ ਭੇਤ ਨੂੰ ਸਗੋਂ ਉਹ ਤਾਂ ਉਸ ਤੋਂ ਵੀ ਗੁਪਤ ਗੱਲਾਂ ਨੂੰ ਜਾਣਦਾ ਹੈ।
ਇਸ ਆਇਤ ਦੇ ਸਾਰੇ ਅਨੁਵਾਦ ਵੇਖੋ →
ٱللَّهُ لَآ إِلَٰهَ إِلَّا هُوَ لَهُ ٱلْأَسْمَآءُ ٱلْحُسْنَىٰ
Punjabi Translation - Arif Haleemਅੱਲਾਹ ਉਹੀਓ ਹੈ ਜਿਸ ਤੋਂ ਛੁੱਟ ਹੋਰ ਕੋਈ ਇਸ਼ਟ ਨਹੀਂ ਅਤੇ ਸਾਰੇ ਹੀ ਸੋਹਣੇ ਨਾਂ ਉਸੇ ਦੇ ਹਨ।[1]
ਇਸ ਆਇਤ ਦੇ ਸਾਰੇ ਅਨੁਵਾਦ ਵੇਖੋ →
وَهَلْ أَتَىٰكَ حَدِيثُ مُوسَىٰٓ
Punjabi Translation - Arif Haleem(ਹੇ ਨਬੀ!) ਕੀ ਤੁਸੀਂ ਮੂਸਾ ਦਾ ਕਿੱਸਾ ਜਾਣਦੇ ਹੋ ?
ਇਸ ਆਇਤ ਦੇ ਸਾਰੇ ਅਨੁਵਾਦ ਵੇਖੋ →
إِذْ رَءَا نَارًا فَقَالَ لِأَهْلِهِ ٱمْكُثُوٓا۟ إِنِّىٓ ءَانَسْتُ نَارًا لَّعَلِّىٓ ءَاتِيكُم مِّنْهَا بِقَبَسٍ أَوْ أَجِدُ عَلَى ٱلنَّارِ هُدًى
Punjabi Translation - Arif Haleemਜਦੋਂ ਉਹਨਾਂ ਨੇ (ਤੁਵਾ ਘਾਟੀ ਵਿਚ) ਅੱਗ ਨੂੰ ਵੇਖ ਕੇ ਆਪਣੇ ਘਰ ਵਾਲਿਆਂ ਨੂੰ ਕਿਹਾ ਸੀ ਕਿ ਰਤਾ ਠਹਿਰੋ ਮੈਂਨੇ ਅੱਗ ਵੇਖੀ ਹੈ, ਸ਼ਾਇਦ ਮੈਂ ਤੁਹਾਡੇ ਲਈ ਉਸ ਵਿੱਚੋਂ ਇਕ ਅੱਧਾ ਅੰਗਿਆਰਾ ਲੈ ਆਵਾਂ ਜਾਂ ਅੱਗ ਕੋਲ ਕੋਈ ਅਗਵਾਈ ਕਰਨ ਵਾਲਾ ਹੋਵੇ।
ਇਸ ਆਇਤ ਦੇ ਸਾਰੇ ਅਨੁਵਾਦ ਵੇਖੋ →
فَلَمَّآ أَتَىٰهَا نُودِىَ يَٰمُوسَىٰٓ
Punjabi Translation - Arif Haleemਜਦੋਂ ਮੂਸਾ ਅੱਗ ਦੇ ਕੋਲ ਪਹੁੰਚਿਆ ਤਾਂ ਆਵਾਜ਼ ਆਈ ਕਿ ਹੇ ਮੂਸਾ!
ਇਸ ਆਇਤ ਦੇ ਸਾਰੇ ਅਨੁਵਾਦ ਵੇਖੋ →
إِنِّىٓ أَنَا۠ رَبُّكَ فَٱخْلَعْ نَعْلَيْكَ إِنَّكَ بِٱلْوَادِ ٱلْمُقَدَّسِ طُوًى
Punjabi Translation - Arif Haleemਮੈਂ ਹੀ ਤੇਰਾ ਪਾਲਣਹਾਰ ਹਾਂ। ਤੂੰ ਆਪਣੀਆਂ ਜੂਤੀਆਂ ਉਤਾਰ ਦੇ, ਕਿਉਂ ਜੋ ਤੂੰ ਇਕ ਪਵਿੱਤਰ ਘਾਟੀ ਤੁਵਾ ਵਿਚ (ਖੜ੍ਹਾ) ਹੈ।
ਇਸ ਆਇਤ ਦੇ ਸਾਰੇ ਅਨੁਵਾਦ ਵੇਖੋ →
وَأَنَا ٱخْتَرْتُكَ فَٱسْتَمِعْ لِمَا يُوحَىٰٓ
Punjabi Translation - Arif Haleemਅਤੇ ਮੈਂਨੇ ਤੈਨੂੰ (ਪੈਗ਼ੰਬਰੀ ਵਜੋਂ) ਚੁਣ ਲਿਆ ਹੈ, ਹੁਣ ਜਿਹੜੀ ਵੀ ਵਹੀ (ਸੰਦੇਸ਼) ਆਵੇ, ਉਸ ਨੂੰ ਧਿਆਨ ਨਾਲ ਸੁਣੀਂ।
ਇਸ ਆਇਤ ਦੇ ਸਾਰੇ ਅਨੁਵਾਦ ਵੇਖੋ →
إِنَّنِىٓ أَنَا ٱللَّهُ لَآ إِلَٰهَ إِلَّآ أَنَا۠ فَٱعْبُدْنِى وَأَقِمِ ٱلصَّلَوٰةَ لِذِكْرِىٓ
Punjabi Translation - Arif Haleemਨਿਰਸੰਦੇਹ! ਮੈਂ ਹੀ ਅੱਲਾਹ ਹਾਂ, ਮੈਥੋਂ ਛੁੱਟ ਹੋਰ ਕੋਈ ਇਸ਼ਟ ਨਹੀਂ, ਸੋ ਤੂੰ ਮੇਰੀ ਹੀ ਇਬਾਦਤ ਕਰ ਅਤੇ ਮੈਨੂੰ ਯਾਦ ਰੱਖਣ ਲਈ ਨਮਾਜ਼ ਕਾਇਮ ਰੱਖ।
ਇਸ ਆਇਤ ਦੇ ਸਾਰੇ ਅਨੁਵਾਦ ਵੇਖੋ →
إِنَّ ٱلسَّاعَةَ ءَاتِيَةٌ أَكَادُ أُخْفِيهَا لِتُجْزَىٰ كُلُّ نَفْسٍۭ بِمَا تَسْعَىٰ
Punjabi Translation - Arif Haleemਬੇਸ਼ੱਕ ਕਿਆਮਤ ਦਾ ਵੇਲਾ ਆਉਣ ਵਾਲਾ ਹੈ ਜਿਸ ਦਾ ਸਮਾਂ ਮੈਂ ਗੁਪਤ ਰੱਖਣਾ ਚਾਹੁੰਦਾ ਹਾਂ ਤਾਂ ਜੋ ਹਰੇਕ ਵਿਅਕਤੀ ਨੂੰ (ਉਸ ਦੀਆਂ ਚੰਗੀਆਂ ਜਾਂ ਮਾੜੀਆਂ) ਕੋਸ਼ਿਸ਼ਾਂ ਦਾ ਬਦਲਾ ਦਿੱਤਾ ਜਾਵੇ।
ਇਸ ਆਇਤ ਦੇ ਸਾਰੇ ਅਨੁਵਾਦ ਵੇਖੋ →
فَلَا يَصُدَّنَّكَ عَنْهَا مَن لَّا يُؤْمِنُ بِهَا وَٱتَّبَعَ هَوَىٰهُ فَتَرْدَىٰ
Punjabi Translation - Arif Haleemਸੋ ਹੁਣ ਉਸ (ਕਿਆਮਤ ਦਿਹਾੜੇ) ਦੀ ਚਿੰਤਾ ਕਰਨ ਤੋਂ ਤੁਹਾਨੂੰ ਕੋਈ ਅਜਿਹਾ ਵਿਅਕਤੀ ਰੋਕ ਨਾ ਦੇਵੇ ਜਿਹੜਾ ਉਸ (ਦਿਨ) ਨੂੰ ਆਪ ਹੀ ਮੰਨਦਾ ਨਾ ਹੋਵੇ ਅਤੇ ਆਪਣੀਆਂ ਇੱਛਾਵਾਂ ਦੇ ਪਿੱਛੇ ਹੀ ਲੱਗਿਆ ਹੋਵੇ, ਨਹੀਂ ਤਾਂ (ਹੇ ਮੂਸਾ!) ਤੂੁੰ ਵੀ ਬਰਬਾਦ ਹੋ ਜਾਵੇਂਗਾ।[2]
ਇਸ ਆਇਤ ਦੇ ਸਾਰੇ ਅਨੁਵਾਦ ਵੇਖੋ →
وَمَا تِلْكَ بِيَمِينِكَ يَٰمُوسَىٰ
Punjabi Translation - Arif Haleemਹੇ ਮੂਸਾ! ਤੇਰੇ ਸੱਜੇ ਹੱਥ ਵਿਚ ਕੀ ਹੈ ?
ਇਸ ਆਇਤ ਦੇ ਸਾਰੇ ਅਨੁਵਾਦ ਵੇਖੋ →
قَالَ هِىَ عَصَاىَ أَتَوَكَّؤُا۟ عَلَيْهَا وَأَهُشُّ بِهَا عَلَىٰ غَنَمِى وَلِىَ فِيهَا مَـَٔارِبُ أُخْرَىٰ
Punjabi Translation - Arif Haleem(ਮੂਸਾ ਨੇ) ਉੱਤਰ ਦਿੱਤਾ ਕਿ ਇਹ ਮੇਰੀ ਲਾਠੀ ਹੈ, ਜਿਸ ਨਾਲ ਮੈਂ ਸਹਾਰਾ ਲੈਂਦਾ ਹਾਂ ਅਤੇ ਮੈਂ ਆਪਣੀਆਂ ਬਕਰੀਆਂ ਲਈ ਪੱਤੇ ਝਾੜਦਾ ਹਾਂ ਅਤੇ ਮੈਨੂੰ ਇਸ ਤੋਂ ਹੋਰ ਵੀ ਕਈ ਲਾਭ ਹਨ।
ਇਸ ਆਇਤ ਦੇ ਸਾਰੇ ਅਨੁਵਾਦ ਵੇਖੋ →
قَالَ أَلْقِهَا يَٰمُوسَىٰ
Punjabi Translation - Arif Haleemਕਿਹਾ ਕਿ ਹੇ ਮੂਸਾ! ਇਸ (ਲਾਠੀ) ਨੂੰ ਸੁੱਟ ਦੇ।
ਇਸ ਆਇਤ ਦੇ ਸਾਰੇ ਅਨੁਵਾਦ ਵੇਖੋ →
فَأَلْقَىٰهَا فَإِذَا هِىَ حَيَّةٌ تَسْعَىٰ
Punjabi Translation - Arif Haleemਸੁੱਟਦੇ ਹੀ ਉਹ (ਲਾਠੀ) ਸੱਪ ਬਣਕੇ ਨੱਸਣ ਲੱਗ ਪਈ।
ਇਸ ਆਇਤ ਦੇ ਸਾਰੇ ਅਨੁਵਾਦ ਵੇਖੋ →
قَالَ خُذْهَا وَلَا تَخَفْ سَنُعِيدُهَا سِيرَتَهَا ٱلْأُولَىٰ
Punjabi Translation - Arif Haleemਫ਼ਰਮਾਇਆ ਕਿ ਇਸ ਸੱਪ ਨੂੰ ਫੜ ਲੈ, ਡਰ ਨਾ। ਅਸੀਂ ਇਸ ਨੂੰ ਪਹਿਲਾਂ ਵਾਂਗ ਹੀ (ਲਾਠੀ) ਬਣਾ ਦਿਆਂਗੇ।
ਇਸ ਆਇਤ ਦੇ ਸਾਰੇ ਅਨੁਵਾਦ ਵੇਖੋ →
وَٱضْمُمْ يَدَكَ إِلَىٰ جَنَاحِكَ تَخْرُجْ بَيْضَآءَ مِنْ غَيْرِ سُوٓءٍ ءَايَةً أُخْرَىٰ
Punjabi Translation - Arif Haleemਅਪਣਾ ਸੱਜਾ ਹੱਥ ਕੁੱਛ ਵਿਚ ਲੈ, ਉਹ (ਹੱਥ) ਬਿਨਾਂ ਕਿਸੇ ਰੋਗ ਤੋਂ ਲਿਸ਼ਕਾਰੇ ਮਾਰਦਾ ਹੋਇਆ ਸਫ਼ੈਦ ਬਣਕੇ ਨਿਕਲੇਗਾ। ਇਹ ਦੂਜੀ ਨਿਸ਼ਾਨੀ ਹੈ।
ਇਸ ਆਇਤ ਦੇ ਸਾਰੇ ਅਨੁਵਾਦ ਵੇਖੋ →
لِنُرِيَكَ مِنْ ءَايَٰتِنَا ٱلْكُبْرَى
Punjabi Translation - Arif Haleem(ਇਹ ਸਭ ਇਸ ਲਈ ਹੈ ਤਾਂ ਜੋ) ਅਸੀਂ ਤੁਹਾਨੂੰ ਆਪਣੀਆਂ ਵੱਡੀਆਂ-ਵੱਡੀਆਂ ਨਿਸ਼ਾਨੀਆਂ ਵਿਖਾਈਏ।
ਇਸ ਆਇਤ ਦੇ ਸਾਰੇ ਅਨੁਵਾਦ ਵੇਖੋ →
ٱذْهَبْ إِلَىٰ فِرْعَوْنَ إِنَّهُۥ طَغَىٰ
Punjabi Translation - Arif Haleem(ਅੱਲਾਹ ਨੇ ਕਿਹਾ ਹੇ ਮੂਸਾ!) ਤੂੰ ਫ਼ਿਰਔਨ ਵੱਲ ਜਾ, ਕਿਉਂ ਜੋ ਉਹ ਸਰਕਸ਼ (ਬਾਗ਼ੀ) ਹੋ ਗਿਆ ਹੈ।
ਇਸ ਆਇਤ ਦੇ ਸਾਰੇ ਅਨੁਵਾਦ ਵੇਖੋ →
قَالَ رَبِّ ٱشْرَحْ لِى صَدْرِى
Punjabi Translation - Arif Haleem(ਮੂਸਾ ਨੇ ਕਿਹਾ ਕਿ ਹੇ ਮੇਰੇ ਮਾਲਿਕ! ਤੂੰ ਮੇਰਾ ਸੀਨਾ ਖੋਲਦੇ (ਭਾਵ ਮੈਨੂੰ ਹੌਸਲਾ ਦੇ)।
ਇਸ ਆਇਤ ਦੇ ਸਾਰੇ ਅਨੁਵਾਦ ਵੇਖੋ →
وَيَسِّرْ لِىٓ أَمْرِى
Punjabi Translation - Arif Haleemਅਤੇ ਮੇਰੇ ਕੰਮ ਨੂੰ ਮੇਰੇ ਲਈ ਸੁਖਾਲਾ ਕਰਦੇ।
ਇਸ ਆਇਤ ਦੇ ਸਾਰੇ ਅਨੁਵਾਦ ਵੇਖੋ →
وَٱحْلُلْ عُقْدَةً مِّن لِّسَانِى
Punjabi Translation - Arif Haleemਅਤੇ ਮੇਰੀ ਜ਼ੁਬਾਨ ਦੀਆਂ ਗੰਢਾਂ ਖੋਲ੍ਹ ਦੇ।
ਇਸ ਆਇਤ ਦੇ ਸਾਰੇ ਅਨੁਵਾਦ ਵੇਖੋ →
يَفْقَهُوا۟ قَوْلِى
Punjabi Translation - Arif Haleemਤਾਂ ਜੋ ਲੋਕੀ ਮੇਰੀ ਗੱਲ ਨੂੰ ਚੰਗੀ ਤਰ੍ਹਾਂ ਸਮਝ ਸਕਣ।
ਇਸ ਆਇਤ ਦੇ ਸਾਰੇ ਅਨੁਵਾਦ ਵੇਖੋ →
وَٱجْعَل لِّى وَزِيرًا مِّنْ أَهْلِى
Punjabi Translation - Arif Haleemਅਤੇ ਮੇਰੇ ਪਰਿਵਾਰ ’ਚੋਂ ਮੇਰਾ ਇਕ ਵਜ਼ੀਰ (ਸਹਾਇਕ) ਬਣਾ ਦੇ।
ਇਸ ਆਇਤ ਦੇ ਸਾਰੇ ਅਨੁਵਾਦ ਵੇਖੋ →
هَٰرُونَ أَخِى
Punjabi Translation - Arif Haleemਭਾਵ ਮੇਰੇ ਭਰਾ ਹਾਰੂਨ ਨੂੰ (ਮੇਰਾ ਸਾਥੀ ਬਣਾ)।
ਇਸ ਆਇਤ ਦੇ ਸਾਰੇ ਅਨੁਵਾਦ ਵੇਖੋ →
ٱشْدُدْ بِهِۦٓ أَزْرِى
Punjabi Translation - Arif Haleemਤੂੰ ਉਸ ਦੁਆਰਾ ਮੇਰੀ ਪਿੱਠ ਨੂੰ ਮਜ਼ਬੂਤ ਕਰਦੇ।
ਇਸ ਆਇਤ ਦੇ ਸਾਰੇ ਅਨੁਵਾਦ ਵੇਖੋ →
وَأَشْرِكْهُ فِىٓ أَمْرِى
Punjabi Translation - Arif Haleemਅਤੇ ਉਸ ਨੂੰ ਮੇਰਾ ਭਾਈ ਵਾਲ ਬਣਾ ਦੇ।
ਇਸ ਆਇਤ ਦੇ ਸਾਰੇ ਅਨੁਵਾਦ ਵੇਖੋ →
كَىْ نُسَبِّحَكَ كَثِيرًا
Punjabi Translation - Arif Haleemਤਾਂ ਜੋ ਅਸੀਂ ਦੋਵੇਂ ਵੱਧ ਤੋਂ ਵੱਧ ਤੇਰੀ ਤਸਬੀਹ ਕਰੀਏ।
ਇਸ ਆਇਤ ਦੇ ਸਾਰੇ ਅਨੁਵਾਦ ਵੇਖੋ →
وَنَذْكُرَكَ كَثِيرًا
Punjabi Translation - Arif Haleemਅਤੇ ਵੱਧ ਤੋਂ ਵੱਧ ਤੈਨੂੰ ਯਾਦ ਕਰੀਏ।
ਇਸ ਆਇਤ ਦੇ ਸਾਰੇ ਅਨੁਵਾਦ ਵੇਖੋ →
إِنَّكَ كُنتَ بِنَا بَصِيرًا
Punjabi Translation - Arif Haleemਬੇਸ਼ੱਕ ਤੂੰ ਸਾਨੂੰ ਚੰਗੀ ਤਰ੍ਹਾਂ ਵੇਖਦਾ ਹੈ।
ਇਸ ਆਇਤ ਦੇ ਸਾਰੇ ਅਨੁਵਾਦ ਵੇਖੋ →
قَالَ قَدْ أُوتِيتَ سُؤْلَكَ يَٰمُوسَىٰ
Punjabi Translation - Arif Haleem(ਅੱਲਾਹ ਨੇ) ਫ਼ਰਮਾਇਆ, ਹੇ ਮੂਸਾ! ਮੈਂ ਤੇਰੀਆਂ ਸਾਰੀਆਂ ਮੰਗਾਂ ਕਬੂਲ ਕਰਦਾ ਹਾਂ।
ਇਸ ਆਇਤ ਦੇ ਸਾਰੇ ਅਨੁਵਾਦ ਵੇਖੋ →
وَلَقَدْ مَنَنَّا عَلَيْكَ مَرَّةً أُخْرَىٰٓ
Punjabi Translation - Arif Haleemਅਸੀਂ ਤੇਰੇ ’ਤੇ ਇਕ ਵਾਰ ਪਹਿਲਾਂ ਵੀ ਉਪਕਾਰ ਕਰ ਚੁੱਕਾ ਹਾਂ।
ਇਸ ਆਇਤ ਦੇ ਸਾਰੇ ਅਨੁਵਾਦ ਵੇਖੋ →
إِذْ أَوْحَيْنَآ إِلَىٰٓ أُمِّكَ مَا يُوحَىٰٓ
Punjabi Translation - Arif Haleemਜਦੋਂ ਅਸੀਂ ਤੇਰੀ ਮਾਂ ਨੂੰ ਇਲਹਾਮ (ਰੱਬੀ ਇਸ਼ਾਰਾ) ਕੀਤਾ ਸੀ ਜਿਸ ਦੀ ਚਰਚਾ ਹੁਣ ਵਹੀ ਰਾਹੀਂ ਕੀਤੀ ਜਾ ਰਹੀ ਹੈ।
ਇਸ ਆਇਤ ਦੇ ਸਾਰੇ ਅਨੁਵਾਦ ਵੇਖੋ →
أَنِ ٱقْذِفِيهِ فِى ٱلتَّابُوتِ فَٱقْذِفِيهِ فِى ٱلْيَمِّ فَلْيُلْقِهِ ٱلْيَمُّ بِٱلسَّاحِلِ يَأْخُذْهُ عَدُوٌّ لِّى وَعَدُوٌّ لَّهُۥ وَأَلْقَيْتُ عَلَيْكَ مَحَبَّةً مِّنِّى وَلِتُصْنَعَ عَلَىٰ عَيْنِىٓ
Punjabi Translation - Arif Haleemਕਿ ਤੂੰ ਇਸ (ਮੂਸਾ) ਨੂੰ ਇਕ ਸੰਦੂਕ ਵਿਚ ਬੰਦ ਕਰਕੇ ਦਰਿਆ ਵਿਚ ਛੱਡ ਦੇ, ਫੇਰ ਦਰਿਆ ਇਸ (ਸੰਦੂਕ) ਨੂੰ ਕੰਡੇ ’ਤੇ ਲਿਆ ਛੱਡੇਗਾ ਅਤੇ ਇਸ ਨੂੰ ਮੇਰਾ ਅਤੇ ਇਸ (ਮੂਸਾ) ਦਾ ਵੈਰੀ ਕੱਢ ਲਵੇਗਾ। ਮੈਂਨੇ ਆਪਣੇ ਵੱਲੋਂ ਉਸ (ਫ਼ਿਰਔਨ) ਦੇ ਮਨ ਵਿਚ ਤੇਰੇ ਲਈ ਇਕ ਵਿਸ਼ੇਸ਼ ਪ੍ਰਮ ਪਾ ਦਿੱਤਾ ਤਾਂ ਜੋ ਮੇਰੀ ਦੇਖ ਰੇਖ ਹੇਠ ਤੇਰੀ ਪਰਵਰਿਸ਼ ਹੋਵੇ।
ਇਸ ਆਇਤ ਦੇ ਸਾਰੇ ਅਨੁਵਾਦ ਵੇਖੋ →
إِذْ تَمْشِىٓ أُخْتُكَ فَتَقُولُ هَلْ أَدُلُّكُمْ عَلَىٰ مَن يَكْفُلُهُۥ فَرَجَعْنَٰكَ إِلَىٰٓ أُمِّكَ كَىْ تَقَرَّ عَيْنُهَا وَلَا تَحْزَنَ وَقَتَلْتَ نَفْسًا فَنَجَّيْنَٰكَ مِنَ ٱلْغَمِّ وَفَتَنَّٰكَ فُتُونًا فَلَبِثْتَ سِنِينَ فِىٓ أَهْلِ مَدْيَنَ ثُمَّ جِئْتَ عَلَىٰ قَدَرٍ يَٰمُوسَىٰ
Punjabi Translation - Arif Haleemਜਦੋਂ ਤੇਰੀ (ਮੂਸਾ) ਦੀ ਭੈਣ (ਸੰਦੂਕ ਦੇ ਨਾਲ-ਨਾਲ) ਤੁਰੀ ਜਾ ਰਹੀ ਸੀ (ਅਤੇ ਫ਼ਿਰਔਨ ਨੂੰ) ਕਹਿ ਰਹੀ ਸੀ, ਕੀ ਮੈਂ ਤੁਹਾਨੂੰ ਉਸ (ਇਸਤਰੀ) ਦਾ ਪਤਾ ਦੱਸਾਂ, ਜਿਹੜੀ ਇਸ (ਬੱਚੇ) ਦੀ ਦੇਖ-ਭਾਲ ਕਰ ਸਕਦੀ ਹੈ ? ਇੰਜ ਅਸੀਂ ਤੈਨੂੰ ਤੇਰੀ ਮਾਂ ਕੋਲ ਪਹੁੰਚਾ ਦਿੱਤਾ ਤਾਂ ਜੋ ਉਸ ਦੀਆਂ ਅੱਖਾਂ ਠੰਢੀਆਂ ਰਹਿਣ ਅਤੇ ਉਹ ਦੁਖੀ ਨਾ ਹੋਵੇ। ਫੇਰ ਤੈਂਨੇ ਇਕ ਵਿਅਕਤੀ ਨੂੰ (ਮੁੱਕਾ ਮਾਰ ਕੇ) ਮਾਰ ਦਿੱਤਾ ਸੀ। ਅਸੀਂ ਤੈਨੂੰ ਉਸ ਬਿਪਤਾ ਵਿੱਚੋਂ ਵੀ ਕੱਢਿਆ। ਭਾਵ ਅਸੀਂ ਤੈਨੂੰ ਚੰਗੀ ਤਰ੍ਹਾਂ ਪਰਖਿਆ। ਫੇਰ ਤੂੰ ਕਈ ਸਾਲ ਮਦੀਅਨ ਦੇ ਲੋਕਾਂ ਵਿਚ ਗੁਜ਼ਾਰੇ। ਫੇਰ ਹੇ ਮੂਸਾ! ਮੁਕੱਦਰਾਂ ਨਾਲ ਤੂੰ ਇੱਥੇ ਆ ਗਿਆ।
ਇਸ ਆਇਤ ਦੇ ਸਾਰੇ ਅਨੁਵਾਦ ਵੇਖੋ →
وَٱصْطَنَعْتُكَ لِنَفْسِى
Punjabi Translation - Arif Haleemਅਤੇ ਮੈਂਨੇ ਵਿਸ਼ੇਸ਼ ਆਪਣੇ (ਪੈਗ਼ੰਬਰ ਬਣਾਉਣ) ਲਈ ਤੈਨੂੰ ਚੁਣ ਲਿਆ ਹੈ ।[3]
ਇਸ ਆਇਤ ਦੇ ਸਾਰੇ ਅਨੁਵਾਦ ਵੇਖੋ →
ٱذْهَبْ أَنتَ وَأَخُوكَ بِـَٔايَٰتِى وَلَا تَنِيَا فِى ذِكْرِى
Punjabi Translation - Arif Haleemਹੁਣ ਤੂੰ ਤੇ ਤੇਰਾ ਭਰਾ (ਹਾਰੂਨ) ਮੇਰੇ ਵੱਲੋਂ ਦਿੱਤੀਆਂ ਨਿਸ਼ਾਨੀਆਂ ਲੈਕੇ (ਫ਼ਿਰਔਨ ਦੇ ਕੋਲ) ਜਾਓ। ਖ਼ਬਰਦਾਰ ਮੇਰੀ ਯਾਦ ਵਿਚ ਕਿਸੇ ਤਰ੍ਹਾਂ ਦੀ ਸੁਸਤੀ ਨਾ ਕਰੀਓ।
ਇਸ ਆਇਤ ਦੇ ਸਾਰੇ ਅਨੁਵਾਦ ਵੇਖੋ →
ٱذْهَبَآ إِلَىٰ فِرْعَوْنَ إِنَّهُۥ طَغَىٰ
Punjabi Translation - Arif Haleemਤੁਸੀਂ ਦੋਵੇਂ ਫ਼ਿਰਔਨ ਕੋਲ ਜਾਓ ਕਿਉਂ ਜੋ ਉਹ ਬਾਗ਼ੀ ਹੋ ਗਿਆ ਹੈ।
ਇਸ ਆਇਤ ਦੇ ਸਾਰੇ ਅਨੁਵਾਦ ਵੇਖੋ →
فَقُولَا لَهُۥ قَوْلًا لَّيِّنًا لَّعَلَّهُۥ يَتَذَكَّرُ أَوْ يَخْشَىٰ
Punjabi Translation - Arif Haleemਉਸ ਨੂੰ ਨਰਮਾਈ ਨਾਲ ਸਮਝਾਣਾ, ਹੋ ਸਕਦਾ ਹੈ ਕਿ ਉਹ ਸਮਝ ਜਾਵੇ ਜਾਂ ਡਰ ਜਾਵੇ।
ਇਸ ਆਇਤ ਦੇ ਸਾਰੇ ਅਨੁਵਾਦ ਵੇਖੋ →
قَالَا رَبَّنَآ إِنَّنَا نَخَافُ أَن يَفْرُطَ عَلَيْنَآ أَوْ أَن يَطْغَىٰ
Punjabi Translation - Arif Haleemਦੋਵਾਂ (ਮੂਸਾ ਤੇ ਹਾਰੂਨ) ਨੇ ਕਿਹਾ ਕਿ ਹੇ ਸਾਡੇ ਮਾਲਿਕ! ਸਾਨੂੰ ਡਰ ਹੈ ਕਿ ਉਹ ਸਾਡੇ ਨਾਲ ਕੋਈ ਧੱਕਾ ਨਾ ਕਰੇ ਜਾਂ ਹੋਰ ਬਾਗ਼ੀ ਨਾ ਹੋ ਜਾਵੇ।
ਇਸ ਆਇਤ ਦੇ ਸਾਰੇ ਅਨੁਵਾਦ ਵੇਖੋ →
قَالَ لَا تَخَافَآ إِنَّنِى مَعَكُمَآ أَسْمَعُ وَأَرَىٰ
Punjabi Translation - Arif Haleem(ਅੱਲਾਹ ਨੇ) ਫ਼ਰਮਾਇਆ ਕਿ ਤੁਸੀਂ ਉੱਕਾ ਹੀ ਨਾ ਡਰੋ। ਮੈਂ ਤੁਹਾਡੇ ਅੰਗ-ਸੰਗ ਹਾਂ, ਮੈਂ ਸਭ ਕੁੱਝ ਸੁਣਦਾ ਅਤੇ ਵੇਖਦਾ ਵੀ ਹਾਂ।
ਇਸ ਆਇਤ ਦੇ ਸਾਰੇ ਅਨੁਵਾਦ ਵੇਖੋ →
فَأْتِيَاهُ فَقُولَآ إِنَّا رَسُولَا رَبِّكَ فَأَرْسِلْ مَعَنَا بَنِىٓ إِسْرَٰٓءِيلَ وَلَا تُعَذِّبْهُمْ قَدْ جِئْنَٰكَ بِـَٔايَةٍ مِّن رَّبِّكَ وَٱلسَّلَٰمُ عَلَىٰ مَنِ ٱتَّبَعَ ٱلْهُدَىٰٓ
Punjabi Translation - Arif Haleemਸੋ ਤੁਸੀਂ (ਮੂਸਾ ਤੇ ਹਾਰੂਨ) ਉਹ ਦੇ ਕੋਲ ਜਾਓ ਤੇ ਆਖੋ ਕਿ ਅਸੀਂ ਤੇਰੇ ਪਾਲਣਹਾਰ ਵੱਲੋਂ ਭੇਜੇ ਹੋਏ ਪੈਗ਼ੰਬਰ ਹਾਂ, ਤੂੰ ਸਾਡੇ ਨਾਲ ਬਨੀ ਇਰਾਈਲ ਨੂੰ ਭੇਜ ਦੇ ਉਹਨਾਂ ਨੂੰ ਦੁਖੀ ਨਾ ਕਰ। ਅਸੀਂ ਤਾਂ ਤੇਰੇ ਕੋਲ ਤੇਰੇ ਰੱਬ ਦੀ ਨਿਸ਼ਾਨੀ ਲੈਕੇ ਆਏ ਹਾਂ ਅਤੇ ਜਿਹੜਾ (ਰੱਬੀ) ਹਿਦਇਤਾਂ ਨੂੰ ਕਬੂਲ ਕਰੇਗਾ ਉਸ ਲਈ ਸਲਾਮਤੀ ਹੈ।
ਇਸ ਆਇਤ ਦੇ ਸਾਰੇ ਅਨੁਵਾਦ ਵੇਖੋ →
إِنَّا قَدْ أُوحِىَ إِلَيْنَآ أَنَّ ٱلْعَذَابَ عَلَىٰ مَن كَذَّبَ وَتَوَلَّىٰ
Punjabi Translation - Arif Haleemਸਾਡੇ ਵੱਲ ਵਹੀ ਆਈ ਹੈ ਕਿ ਜਿਹੜਾ ਵੀ (ਰੱਬੀ ਹੁਕਮਾਂ ਨੂੰ) ਝੁਠਲਾਏਗਾ, ਉਸ ਲਈ ਅਜ਼ਾਬ ਹੈ।
ਇਸ ਆਇਤ ਦੇ ਸਾਰੇ ਅਨੁਵਾਦ ਵੇਖੋ →
قَالَ فَمَن رَّبُّكُمَا يَٰمُوسَىٰ
Punjabi Translation - Arif Haleem(ਫ਼ਿਰਔਨ ਨੇ) ਕਿਹਾ ਕਿ ਹੇ ਮੂਸਾ! ਤੁਹਾਡਾ ਰੱਬ ਕੌਣ ਹੈ ?
ਇਸ ਆਇਤ ਦੇ ਸਾਰੇ ਅਨੁਵਾਦ ਵੇਖੋ →
قَالَ رَبُّنَا ٱلَّذِىٓ أَعْطَىٰ كُلَّ شَىْءٍ خَلْقَهُۥ ثُمَّ هَدَىٰ
Punjabi Translation - Arif Haleemਮੂਸਾ ਨੇ ਕਿਹਾ ਕਿ ਸਾਡਾ ਰੱਬ ਉਹ ਹੈ ਜਿਸ ਨੇ ਹਰੇਕ ਸ਼ੈਅ ਨੂੰ ਉਸ ਦੀ ਵਿਸ਼ੇਸ਼ ਸ਼ਕਲ ਸੂਰਤ ਬਖ਼ਸ਼ੀ ਫੇਰ ਰਾਹ ਵੀ ਵਿਖਾਈ।
ਇਸ ਆਇਤ ਦੇ ਸਾਰੇ ਅਨੁਵਾਦ ਵੇਖੋ →
قَالَ فَمَا بَالُ ٱلْقُرُونِ ٱلْأُولَىٰ
Punjabi Translation - Arif Haleemਉਸ (ਫ਼ਿਰਔਨ) ਨੇ ਕਿਹਾ ਕਿ ਚੰਗਾ ਇਹ ਦੱਸੋ ਕਿ ਪਹਿਲੇ (ਇਨਕਾਰੀ) ਲੋਕਾਂ ਦਾ ਕੀ ਬਣੇਗਾ ?
ਇਸ ਆਇਤ ਦੇ ਸਾਰੇ ਅਨੁਵਾਦ ਵੇਖੋ →
قَالَ عِلْمُهَا عِندَ رَبِّى فِى كِتَٰبٍ لَّا يَضِلُّ رَبِّى وَلَا يَنسَى
Punjabi Translation - Arif Haleemਉੱਤਰ ਦਿੱਤਾ ਕਿ ਇਸ ਦਾ ਗਿਆਨ ਤਾਂ ਮੇਰੇ ਰੱਬ ਦੇ ਕੋਲ ਇਕ ਕਿਤਾਬ (ਲੌਹੇ-ਮਹਫ਼ੂਜ਼) ਵਿਚ ਲਿਿਖਆ ਹੋਇਆ ਹੈ। ਨਾਂ ਤਾਂ ਮੇਰਾ ਰੱਬ ਕੋਈ ਗ਼ਲਤੀ ਕਰਦਾ ਹੈ ਅਤੇ ਨਾ ਹੀ ਉਹ ਤੋਂ ਕੋਈ ਭੁਲ ਹੁੰਦੀ ਹੈ।
ਇਸ ਆਇਤ ਦੇ ਸਾਰੇ ਅਨੁਵਾਦ ਵੇਖੋ →
ٱلَّذِى جَعَلَ لَكُمُ ٱلْأَرْضَ مَهْدًا وَسَلَكَ لَكُمْ فِيهَا سُبُلًا وَأَنزَلَ مِنَ ٱلسَّمَآءِ مَآءً فَأَخْرَجْنَا بِهِۦٓ أَزْوَٰجًا مِّن نَّبَاتٍ شَتَّىٰ
Punjabi Translation - Arif Haleemਉਸੇ (ਰੱਬ) ਨੇ ਤੁਹਾਡੇ ਲਈ ਧਰਤੀ ਨੂੰ ਵਿਛਾਇਆ ਅਤੇ ਇਸ (ਧਰਤੀ) ਵਿਚ ਤੁਹਾਡੇ ਤੁਰਨ-ਫਿਰਨ ਲਈ ਰਾਹ ਬਣਾਏ ਅਤੇ ਅਕਾਸ਼ੋਂ ਪਾਣੀ ਬਰਸਾਇਆ ਫੇਰ ਉਸ ਰਹੀਂ ਭਾਂਤ-ਭਾਂਤ ਦੀ ਬਨਸਪਤੀ ਕੱਢੀ।
ਇਸ ਆਇਤ ਦੇ ਸਾਰੇ ਅਨੁਵਾਦ ਵੇਖੋ →
كُلُوا۟ وَٱرْعَوْا۟ أَنْعَٰمَكُمْ إِنَّ فِى ذَٰلِكَ لَـَٔايَٰتٍ لِّأُو۟لِى ٱلنُّهَىٰ
Punjabi Translation - Arif Haleemਤੁਸੀਂ ਆਪ ਵੀ ਖਾਓ ਅਤੇ ਅਪਣੇ ਪਸ਼ੂਆਂ ਨੂੰ ਵੀ ਚਰਾਓ। ਬੇਸ਼ੱਕ (ਰੱਬ ਦੀ ਸ਼ਕਤੀ ਨੂੰ ਸਮਝਣ ਲਈ) ਇਸ ਵਿਚ ਬੁੱਧੀਵਾਨਾਂ ਲਈ ਅਨੇਕਾਂ ਨਿਸ਼ਾਨੀਆਂ ਹਨ।
ਇਸ ਆਇਤ ਦੇ ਸਾਰੇ ਅਨੁਵਾਦ ਵੇਖੋ →
مِنْهَا خَلَقْنَٰكُمْ وَفِيهَا نُعِيدُكُمْ وَمِنْهَا نُخْرِجُكُمْ تَارَةً أُخْرَىٰ
Punjabi Translation - Arif Haleemਅਸੀਂ ਇਸੇ (ਮਿੱਟੀ) ਵਿੱਚੋਂ ਤੁਹਾਨੂੰ ਪੈਦਾ ਕੀਤਾ ਹੈ ਅਤੇ ਫੇਰ ਇਸੇ ਵਿਚ ਤੁਹਾਨੂੰ ਮੁੜ ਪਰਤਾ ਦੇਵਾਂਗੇ ਅਤੇ ਮੁੜ ਤੁਹਾਨੂੰ ਇਸੇ ਵਿੱਚੋਂ ਦੋਬਾਰਾ ਕੱਢਾਂਗੇ।
ਇਸ ਆਇਤ ਦੇ ਸਾਰੇ ਅਨੁਵਾਦ ਵੇਖੋ →
وَلَقَدْ أَرَيْنَٰهُ ءَايَٰتِنَا كُلَّهَا فَكَذَّبَ وَأَبَىٰ
Punjabi Translation - Arif Haleemਅਸਾਂ ਉਸ (ਫ਼ਿਰਔਨ) ਨੂੰ ਆਪਣੀਆਂ ਸਾਰੀਆਂ ਨਿਸ਼ਾਨੀਆਂ ਵਿਖਾਈਆਂ, ਪਰੰਤੂ ਫੇਰ ਵੀ ਉਹ ਝੁਠਲਾਉਂਦਾ ਰਿਹਾ ਅਤੇ ਮੰਨਿਆ ਹੀ ਨਹੀਂ।
ਇਸ ਆਇਤ ਦੇ ਸਾਰੇ ਅਨੁਵਾਦ ਵੇਖੋ →
قَالَ أَجِئْتَنَا لِتُخْرِجَنَا مِنْ أَرْضِنَا بِسِحْرِكَ يَٰمُوسَىٰ
Punjabi Translation - Arif Haleem(ਫ਼ਿਰਔਨ) ਆਖਣ ਲੱਗਾ ਕਿ ਹੇ ਮੂਸਾ! ਕੀ ਤੂੰ ਇਸ ਲਈ ਸਾਡੇ ਕੋਲ ਆਇਆ ਹੈ ਕਿ ਤੂੰ ਆਪਣੇ ਜਾਦੂ ਦੇ ਜ਼ੋਰ ਨਾਲ ਸਾਨੂੰ ਸਾਡੇ ਦੇਸ਼ ’ਚੋਂ ਬਾਹਰ ਕੱਢ ਦੇਵੇਂ।
ਇਸ ਆਇਤ ਦੇ ਸਾਰੇ ਅਨੁਵਾਦ ਵੇਖੋ →
فَلَنَأْتِيَنَّكَ بِسِحْرٍ مِّثْلِهِۦ فَٱجْعَلْ بَيْنَنَا وَبَيْنَكَ مَوْعِدًا لَّا نُخْلِفُهُۥ نَحْنُ وَلَآ أَنتَ مَكَانًا سُوًى
Punjabi Translation - Arif Haleemਚੰਗਾ ਅਸੀਂ ਵੀ ਤੇਰੇ ਟਾਕਰੇ ਤੇ ਅਜਿਹਾ ਹੀ ਜਾਦੂ ਲਿਆਵਾਂਗੇ, ਤੂੰ ਸਾਡੇ ਅਤੇ ਆਪਣੇ ਵਿਚਕਾਰ (ਜਾਦੂ ਦਾ ਮੁਕਾਬਲਾ ਹੋਣ ਦਾ) ਇਕ ਸਮਾਂ ਨਿਸ਼ਚਿਤ ਕਰ ਲੈ, ਨਾ ਅਸੀਂ ਇਸ ਇਕਰਾਰ ਤੋਂ ਫਿਰਾਂਗੇ ਤੇ ਨਾ ਹੀ ਤੂੰ, ਅਤੇ ਇਹ ਮੁਕਾਬਲਾ ਖੁੱਲ੍ਹੇ ਮੈਦਾਨ ਵਿਚ ਹੋਵੇਗਾ।
ਇਸ ਆਇਤ ਦੇ ਸਾਰੇ ਅਨੁਵਾਦ ਵੇਖੋ →
قَالَ مَوْعِدُكُمْ يَوْمُ ٱلزِّينَةِ وَأَن يُحْشَرَ ٱلنَّاسُ ضُحًى
Punjabi Translation - Arif Haleemਮੂਸਾ ਨੇ ਆਖਿਆ ਕਿ ਤਿਓਹਾਰ ਵਾਲੇ ਦਿਨ ਦਾ ਵਾਅਦਾ (ਨਿਸ਼ਚਿਤ) ਹੈ ਅਤੇ ਦਿਨ ਚੜ੍ਹੇ ਲੋਕੀ ਜਮਾਂ ਹੋ ਜਾਣਗੇ।
ਇਸ ਆਇਤ ਦੇ ਸਾਰੇ ਅਨੁਵਾਦ ਵੇਖੋ →
فَتَوَلَّىٰ فِرْعَوْنُ فَجَمَعَ كَيْدَهُۥ ثُمَّ أَتَىٰ
Punjabi Translation - Arif Haleemਫ਼ਿਰਔਨ ਵਾਪਸ (ਮਹਿਲ ਵਿਚ) ਚਲਾ ਗਿਆ ਅਤੇ ਆਪਣੇ ਸਾਰੇ ਹਥਕੰਡੇ ਇਕੱਠੇ ਕਰਕੇ ਮੁਕਾਬਲੇ ਲਈ ਮੁੜ (ਮੈਦਾਨ ਵਿਚ) ਆ ਗਿਆ।
ਇਸ ਆਇਤ ਦੇ ਸਾਰੇ ਅਨੁਵਾਦ ਵੇਖੋ →
قَالَ لَهُم مُّوسَىٰ وَيْلَكُمْ لَا تَفْتَرُوا۟ عَلَى ٱللَّهِ كَذِبًا فَيُسْحِتَكُم بِعَذَابٍ وَقَدْ خَابَ مَنِ ٱفْتَرَىٰ
Punjabi Translation - Arif Haleemਮੂਸਾ ਨੇ (ਜਾਦੂਗਰਾਂ ਨੂੰ) ਆਖਿਆ ਕਿ ਤੁਸੀਂ ਅੱਲਾਹ ਉੱਤੇ ਝੂਠ ਨਾ ਮੜ੍ਹੋ, ਨਹੀਂ ਤਾਂ ਉਹ ਤੁਹਾਨੂੰ ਅਜ਼ਾਬ ਨਾਲ ਬਰਬਾਦ ਕਰ ਦੇਵੇਗਾ, (ਖ਼ਬਰਦਾਰ ਰਹੋ ਕਿ) ਜਿਸ ਨੇ ਵੀ ਝੂਠ ਘੜ੍ਹਿਆ ਉਹ ਅਸਫ਼ਲ ਹੀ ਹੋਇਆ ਹੈ।
ਇਸ ਆਇਤ ਦੇ ਸਾਰੇ ਅਨੁਵਾਦ ਵੇਖੋ →
فَتَنَٰزَعُوٓا۟ أَمْرَهُم بَيْنَهُمْ وَأَسَرُّوا۟ ٱلنَّجْوَىٰ
Punjabi Translation - Arif Haleem(ਇਹ ਸੁਣ ਕੇ) ਉਹਨਾਂ (ਜਾਦੂਗਰਾਂ) ਵਿਚਾਲੇ ਮਤਭੇਦ ਹੋਣ ਲਗਿਆ ਅਤੇ ਹੌਲੀ-ਹੌਲੀ ਆਪੋ ਵਿਚ ਸਲਾਹ ਮਸ਼ਵਰੇ ਕਰਨ ਲੱਗੇ।
ਇਸ ਆਇਤ ਦੇ ਸਾਰੇ ਅਨੁਵਾਦ ਵੇਖੋ →
قَالُوٓا۟ إِنْ هَٰذَٰنِ لَسَٰحِرَٰنِ يُرِيدَانِ أَن يُخْرِجَاكُم مِّنْ أَرْضِكُم بِسِحْرِهِمَا وَيَذْهَبَا بِطَرِيقَتِكُمُ ٱلْمُثْلَىٰ
Punjabi Translation - Arif Haleemਅੰਤ ਵਿਚ ਫ਼ਿਰਔਨ ਤੇ ਉਸ ਦੇ ਦਰਬਾਰੀਆਂ ਨੇ ਕਿਹਾ ਕਿ ਇਹ ਦੋਵੇਂ (ਮੂਸਾ ਤੇ ਹਾਰੂਨ) ਜਾਦੂਗਰ ਹੀ ਹਨ ਅਤੇ ਉਹਨਾਂ ਦੀ ਇੱਛਾ ਇਹੋ ਹੈ ਕਿ ਆਪਣੇ ਜਾਦੂ ਦੇ ਜ਼ੋਰ ਨਾਲ ਤੁਹਾਨੂੰ ਸਾਰਿਆਂ ਨੂੰ ਤੁਹਾਡੇ ਦੇਸ਼ ਵਿਚੋਂ ਕੱਢ ਦੇਣ ਅਤੇ ਤੁਹਾਡੇ ਇਸ ਆਦਰਸ਼ ਜੀਵਨ ਪ੍ਰਣਾਲੀ ਨੂੰ ਬਰਬਾਦ ਕਰ ਦੇਣ।
ਇਸ ਆਇਤ ਦੇ ਸਾਰੇ ਅਨੁਵਾਦ ਵੇਖੋ →
فَأَجْمِعُوا۟ كَيْدَكُمْ ثُمَّ ٱئْتُوا۟ صَفًّا وَقَدْ أَفْلَحَ ٱلْيَوْمَ مَنِ ٱسْتَعْلَىٰ
Punjabi Translation - Arif Haleemਸੋ ਤੁਸੀਂ ਆਪਣੇ ਸਾਰੇ ਉਪਾਵਾਂ ਨੂੰ ਜਮਾਂ ਕਰ ਲਵੋ ਅਤੇ ਇਕਜੁੱਟ ਹੋਕੇ ਆਓ, ਅੱਜ ਜਿਹੜਾ ਭਾਰੂ ਰਹੇਗਾ ਉਹੀਓ ਬਾਜ਼ੀ ਜਿੱਤ ਜਾਵੇਗਾ।
ਇਸ ਆਇਤ ਦੇ ਸਾਰੇ ਅਨੁਵਾਦ ਵੇਖੋ →
قَالُوا۟ يَٰمُوسَىٰٓ إِمَّآ أَن تُلْقِىَ وَإِمَّآ أَن نَّكُونَ أَوَّلَ مَنْ أَلْقَىٰ
Punjabi Translation - Arif Haleem(ਜਾਦੂਗਰ) ਆਖਣ ਲੱਗੇ ਕਿ ਹੇ ਮੂਸਾ! ਤੂੰ ਪਹਿਲਾਂ (ਜਾਦੂ) ਸੁੱਟੇਗਾ ਜਾਂ ਅਸੀਂ ਹੀ ਪਹਿਲਾਂ ਸੁੱਟੀਏ।
ਇਸ ਆਇਤ ਦੇ ਸਾਰੇ ਅਨੁਵਾਦ ਵੇਖੋ →
قَالَ بَلْ أَلْقُوا۟ فَإِذَا حِبَالُهُمْ وَعِصِيُّهُمْ يُخَيَّلُ إِلَيْهِ مِن سِحْرِهِمْ أَنَّهَا تَسْعَىٰ
Punjabi Translation - Arif Haleemਮੂਸਾ ਨੇ ਕਿਹਾ ਕਿ ਨਹੀਂ ਤੁਸੀਂ ਹੀ ਪਹਿਲ ਕਰੋ! (ਜਦੋਂ ਜਾਦੂ ਲਈ ਜਾਦੂਗਰਾਂ ਨੇ ਰੱਸੀਆਂ ਤੇ ਸੋਟੀਆਂ ਸੁਟੀਆਂ ਤਾਂ) ਮੂਸਾ ਨੂੰ ਇੰਜ ਮਹਿਸੂਸ ਹੋਣ ਲੱਗ ਪਿਆ ਕਿ ਜਿਵੇਂ ਉਹਨਾਂ (ਜਾਦੂਗਰਾਂ) ਦੀਆਂ ਰੱਸੀਆਂ ਤੇ ਸੋਟੀਆਂ ਜਾਦੂ ਦੇ ਕਾਰਨ ਨੱਸ ਭੱਜ ਰਹੀਆਂ ਹਨ।
ਇਸ ਆਇਤ ਦੇ ਸਾਰੇ ਅਨੁਵਾਦ ਵੇਖੋ →
فَأَوْجَسَ فِى نَفْسِهِۦ خِيفَةً مُّوسَىٰ
Punjabi Translation - Arif Haleem(ਇਹ ਵੇਖ ਕੇ) ਮੂਸਾ ਆਪਣੇ ਮਨ ਹੀ ਮਨ ਵਿਚ ਡਰ ਮਹਿਸੂਸ ਕਰਨ ਲਗਿਆ।
ਇਸ ਆਇਤ ਦੇ ਸਾਰੇ ਅਨੁਵਾਦ ਵੇਖੋ →
قُلْنَا لَا تَخَفْ إِنَّكَ أَنتَ ٱلْأَعْلَىٰ
Punjabi Translation - Arif Haleemਤਾਂ ਅਸੀਂ ਫ਼ਰਮਾਇਆ ਕਿ ਉੱਕਾ ਨਾ ਡਰ, ਤੂੰ ਹੀ ਭਾਰੂ ਰਹੇਗਾ।
ਇਸ ਆਇਤ ਦੇ ਸਾਰੇ ਅਨੁਵਾਦ ਵੇਖੋ →
وَأَلْقِ مَا فِى يَمِينِكَ تَلْقَفْ مَا صَنَعُوٓا۟ إِنَّمَا صَنَعُوا۟ كَيْدُ سَٰحِرٍ وَلَا يُفْلِحُ ٱلسَّاحِرُ حَيْثُ أَتَىٰ
Punjabi Translation - Arif Haleemਅਤੇ ਤੇਰੇ ਸੱਜੇ ਹੱਥ ਵਿਚ ਜੋ (ਲਾਠੀ) ਹੈ ਉਸ ਨੂੰ ਸੁੱਟ ਦੇ, ਉਹਨਾਂ (ਜਾਦੂਗਰਾਂ) ਨੇ ਜੋ ਵੀ ਕਾਰੀਗਰੀ (ਕਰਤੱਬ) ਵਿਖਾਈ ਹੈ ਉਹ ਉਹਨਾਂ ਸਭ ਨੂੰ ਨਿਗਲ ਜਾਵੇਗੀ। ਉਹਨਾਂ ਨੇ ਜੋ ਵੀ ਬਣਾਇਆ ਹੈ ਉਹ ਸਭ ਜਾਦੂਗਰੀ ਦਾ ਸਾਂਗ ਹੈ ਅਤੇ ਜਾਦੂਗਰ ਕਦੇ ਵੀ ਸਫ਼ਲ ਨਹੀਂ ਹੋ ਸਕਦਾ ਭਾਵੇਂ ਕਿਤਿਓ ਵੀ ਆਵੇ।
ਇਸ ਆਇਤ ਦੇ ਸਾਰੇ ਅਨੁਵਾਦ ਵੇਖੋ →
فَأُلْقِىَ ٱلسَّحَرَةُ سُجَّدًا قَالُوٓا۟ ءَامَنَّا بِرَبِّ هَٰرُونَ وَمُوسَىٰ
Punjabi Translation - Arif Haleem(ਜਿਵੇਂ ਹੀ) ਮੂਸਾ ਨੇ ਆਪਣੀ ਸੋਟੀ ਸੁੱਟੀ, ਸੋਟੀ ਇਕ ਅਜਗਰ ਬਣ ਗਈ ਅਤੇ ਜਾਦੂਗਰਾਂ ਵੱਲੋਂ ਸੁੱਟੀਆਂ ਹੋਇਆ ਸੋਟੀਆਂ ਦੇ ਬਣੇ ਹੋਏ ਸੱਪਾਂ ਨੂੰ ਖਾ ਗਈ, ਜਦੋਂ ਜਾਦੂਗਰਾਂ ਨੇ ਇਹ ਵੇਖਿਆ ਤਾਂ ਸਾਰੇ ਜਾਦੂਗਰ ਸਿਜਦੇ ਵਿਚ ਡਿਗ ਪਏ ਅਤੇ ਕਹਿਣ ਲੱਗੇ ਕਿ ਅਸੀਂ ਮੂਸਾ ਤੇ ਹਾਰੂਨ ਦੇ ਰੱਬ ’ਤੇ ਈਮਾਨ ਲਿਆਏ ਹਾਂ।
ਇਸ ਆਇਤ ਦੇ ਸਾਰੇ ਅਨੁਵਾਦ ਵੇਖੋ →
قَالَ ءَامَنتُمْ لَهُۥ قَبْلَ أَنْ ءَاذَنَ لَكُمْ إِنَّهُۥ لَكَبِيرُكُمُ ٱلَّذِى عَلَّمَكُمُ ٱلسِّحْرَ فَلَأُقَطِّعَنَّ أَيْدِيَكُمْ وَأَرْجُلَكُم مِّنْ خِلَٰفٍ وَلَأُصَلِّبَنَّكُمْ فِى جُذُوعِ ٱلنَّخْلِ وَلَتَعْلَمُنَّ أَيُّنَآ أَشَدُّ عَذَابًا وَأَبْقَىٰ
Punjabi Translation - Arif Haleemਫ਼ਿਰਔਨ ਨੇ (ਗੁੱਸੇ ਵਿਚ) ਆਖਿਆ ਕਿ ਮੈਥੋਂ ਪੁੱਛੇ ਬਿਨਾਂ ਹੀ ਤੁਸੀਂ ਉਸ (ਅੱਲਾਹ) ’ਤੇ ਈਮਾਨ ਲੈ ਆਏ ? ਅਸਲ ਵਿਚ ਇਹ (ਮੂਸਾ) ਤੁਹਾਡਾ ਗੂਰੁ ਹੈ ਜਿਸ ਤੋਂ ਤੁਸੀਂ ਜਾਦੂ ਸਿੱਖਦੇ ਹੋ। ਮੈਂ ਤੁਹਾਡਾ ਇਕ ਪਾਸੇ ਦਾ ਹੱਥ ਅਤੇ ਦੂਜੇ ਪਾਸੇ ਦਾ ਪੈਰ ਵਢਾ ਦਿਆਂਗਾ ਅਤੇ ਤੁਹਾਨੂੰ ਸਾਰਿਆਂ ਨੂੰ ਖਜੂਰ ਦੇ ਪੋਰਿਆਂ ’ਤੇ ਸੂਲੀ ’ਤੇ ਚਾੜ੍ਹਾਂਗਾ ਅਤੇ ਫੇਰ ਤੁਹਾਨੂੰ ਪਤਾ ਲੱਗ ਜਾਵੇਗਾ ਕਿ ਸਾਡੇ ਦੋਹਾਂ (ਅੱਲਾਹ ਤੇ ਫ਼ਿਰਔਨ) ਵਿੱਚੋਂ ਕਿਸ ਦੀ ਸਜ਼ਾ ਵਧੇਰੇ ਕਰੜੀ ਤੇ ਸਦੀਵੀ ਹੈ।
ਇਸ ਆਇਤ ਦੇ ਸਾਰੇ ਅਨੁਵਾਦ ਵੇਖੋ →
قَالُوا۟ لَن نُّؤْثِرَكَ عَلَىٰ مَا جَآءَنَا مِنَ ٱلْبَيِّنَٰتِ وَٱلَّذِى فَطَرَنَا فَٱقْضِ مَآ أَنتَ قَاضٍ إِنَّمَا تَقْضِى هَٰذِهِ ٱلْحَيَوٰةَ ٱلدُّنْيَآ
Punjabi Translation - Arif Haleemਉਹਨਾਂ (ਜਾਦੂਗਰਾਂ) ਨੇ ਜਵਾਬ ਵਿਚ ਕਿਹਾ ਕਿ ਇਹ ਗੱਲ ਅਸੰਭਵ ਹੈ ਕਿ ਉਹਨਾਂ ਦਲੀਲਾਂ ਦੇ ਅੱਗੇ ਜਿਹੜੀਆਂ ਸਾਡੇ ਸਾਹਮਣੇ ਆ ਚੁੱਕੀਆਂ ਹਨ ਅਤੇ ਉਸ ਅੱਲਾਹ ਦੀ ਜ਼ਾਤ ਦੇ ਮੁਕਾਬਲੇ ਵਿਚ ਜਿਸ ਨੇ ਸਾਨੂੰ ਪੈਦਾ ਕੀਤਾ ਹੈ, ਅਸੀਂ ਤੈਨੂੰ (ਫ਼ਿਰਔਨ ਨੂੰ) ਪਹਿਲ ਦੇਇਏ। ਹੁਣ ਜੋ ਵੀ ਤੂੰ ਕਰਨਾ ਚਾਹੁੰਦਾ ਹੈ ਕਰ ਲੈ। ਤੂੰ ਜੋ ਵੀ ਹੁਕਮ ਚਲਾ ਸਕਦਾ ਹੈ ਉਹ ਕੇਵਲ ਇਸੇ ਜੀਵਨ ਤਕ ਹੀ ਸੀਮਤ ਹੈ।
ਇਸ ਆਇਤ ਦੇ ਸਾਰੇ ਅਨੁਵਾਦ ਵੇਖੋ →
إِنَّآ ءَامَنَّا بِرَبِّنَا لِيَغْفِرَ لَنَا خَطَٰيَٰنَا وَمَآ أَكْرَهْتَنَا عَلَيْهِ مِنَ ٱلسِّحْرِ وَٱللَّهُ خَيْرٌ وَأَبْقَىٰٓ
Punjabi Translation - Arif Haleemਅਸੀਂ (ਜਾਦੂਗਰ) ਇਸ ਲਈ ਆਪਣੇ ਪਾਲਣਹਾਰ ’ਤੇ ਈਮਾਨ ਲਿਆਏ ਹਾਂ ਕਿ ਉਹ ਸਾਡੀਆਂ ਗ਼ਲਤੀਆਂ ਨੂੰ ਮੁਆਫ਼ ਕਰ ਦੇਵੇਗਾ ਅਤੇ (ਵਿਸ਼ੇਸ਼ ਕਰ) ਇਹ ਜਾਦੂਗਰੀ, ਜਿਸ ਲਈ ਤੂੰ ਸਾਨੂੰ ਮਜਬੂਰ ਕੀਤਾ ਹੈ। ਅੱਲਾਹ ਹੀ ਵਧੀਆ (ਬਦਲਾ ਦੇਣ ਵਾਲਾ) ਹੈ ਅਤੇ ਉਹੀਓ ਸਦਾ ਰਹਿਣ ਵਾਲਾ ਹੈ।
ਇਸ ਆਇਤ ਦੇ ਸਾਰੇ ਅਨੁਵਾਦ ਵੇਖੋ →
إِنَّهُۥ مَن يَأْتِ رَبَّهُۥ مُجْرِمًا فَإِنَّ لَهُۥ جَهَنَّمَ لَا يَمُوتُ فِيهَا وَلَا يَحْيَىٰ
Punjabi Translation - Arif Haleemਅਸਲ ਵਿਚ ਜੋ ਵੀ ਵਿਅਕਤੀ ਅਪਰਾਧੀ ਬਣ ਕੇ ਅੱਲਾਹ ਦੇ ਹਜ਼ੂਰ ਪੇਸ਼ ਹੋਵੇਗਾ ਉਸ ਲਈ ਨਰਕ ਹੈ ਜਿੱਥੇ ਨਾ ਤਾਂ ਉਹ ਮਰ ਸਕੇਗਾ ਤੇ ਨਾ ਹੀ ਜੀ ਸਕੇਗਾ।
ਇਸ ਆਇਤ ਦੇ ਸਾਰੇ ਅਨੁਵਾਦ ਵੇਖੋ →
وَمَن يَأْتِهِۦ مُؤْمِنًا قَدْ عَمِلَ ٱلصَّٰلِحَٰتِ فَأُو۟لَٰٓئِكَ لَهُمُ ٱلدَّرَجَٰتُ ٱلْعُلَىٰ
Punjabi Translation - Arif Haleemਅਤੇ ਜਿਹੜਾ ਵੀ ਈਮਾਨ ਦੀ ਹਾਲਤ ਵਿਚ ਹਾਜ਼ਰ ਹੋਵੇਗਾ ਅਤੇ ਉਸ ਨੇ ਅਮਲ ਵੀ ਨੇਕ ਕੀਤੇ ਹੋਣਗੇ ਉਸ ਲਈ ਉੱਚੇ-ਉੱਚੇ ਮਰਾਤਬੇ ਹੋਣਗੇ।
ਇਸ ਆਇਤ ਦੇ ਸਾਰੇ ਅਨੁਵਾਦ ਵੇਖੋ →
جَنَّٰتُ عَدْنٍ تَجْرِى مِن تَحْتِهَا ٱلْأَنْهَٰرُ خَٰلِدِينَ فِيهَا وَذَٰلِكَ جَزَآءُ مَن تَزَكَّىٰ
Punjabi Translation - Arif Haleemਭਾਵ ਰਹਿਣ ਲਈ ਸਦਾ ਬਹਾਰ ਬਾਗ਼ ਹੋਣਗੇ, ਜਿਨ੍ਹਾਂ ਹੇਠ ਨਹਿਰਾਂ ਵਗਦੀਆਂ ਹੋਣਗੀਆਂ, ਜਿੱਥੇ ਉਹ (ਨੇਕ ਲੋਕ) ਹਮੇਸ਼ਾ ਲਈ ਰਹਿਣਗੇ। ਇਹੋ ਇਨਾਮ ਹੈ ਹਰ ਉਸ ਵਿਅਕਤੀ ਦਾ ਜਿਹੜਾ (ਗੁਨਾਹਾਂ ਤੋਂ) ਪਾਕ ਹੋਵੇਗਾ।
ਇਸ ਆਇਤ ਦੇ ਸਾਰੇ ਅਨੁਵਾਦ ਵੇਖੋ →
وَلَقَدْ أَوْحَيْنَآ إِلَىٰ مُوسَىٰٓ أَنْ أَسْرِ بِعِبَادِى فَٱضْرِبْ لَهُمْ طَرِيقًا فِى ٱلْبَحْرِ يَبَسًا لَّا تَخَٰفُ دَرَكًا وَلَا تَخْشَىٰ
Punjabi Translation - Arif Haleemਅਸਾਂ ਮੂਸਾ ਵੱਲ ਪੈਗ਼ਾਮ ਭੇਜਿਆ ਕਿ ਤੂੰ ਰਾਤੋਂ ਰਾਤ ਮੇਰੇ ਬੰਦਿਆਂ ਨੂੰ ਇੱਥੋਂ ਲੈ ਕੇ ਨਿਕਲ ਜਾ ਅਤੇ ਉਹਨਾਂ ਲਈ ਦਰਿਆ ਵਿਚ (ਸੋਟੀ ਮਾਰ ਕੇ) ਸੁੱਕਾ ਰਾਹ ਬਣਾ। ਫੇਰ ਨਾਂ ਤਾਂ ਤੈਨੂੰ ਕਿਸੇ ਵੱਲੋਂ ਪਿੱਛਾ ਕਰਨ ਦੀ ਚਿੰਤਾ ਹੋਵੇਗੀ ਤੇ ਨਾ ਹੀ (ਡੁਬੱਣ ਦਾ) ਕੋਈ ਡਰ ਹੋਵੇਗਾ।
ਇਸ ਆਇਤ ਦੇ ਸਾਰੇ ਅਨੁਵਾਦ ਵੇਖੋ →
فَأَتْبَعَهُمْ فِرْعَوْنُ بِجُنُودِهِۦ فَغَشِيَهُم مِّنَ ٱلْيَمِّ مَا غَشِيَهُمْ
Punjabi Translation - Arif Haleemਫ਼ਿਰਔਨ ਨੇ ਆਪਣੀਆਂ ਫ਼ੌਜਾਂ ਲੈਕੇ ਉਹਨਾਂ (ਮੂਸਾ ਅਤੇ ਸਾਥੀਆਂ) ਦਾ ਪਿੱਛਾ ਕੀਤਾ ਤਾਂ ਦਰਿਆ ਦੇ ਪਾਣੀ ਨੇ ਉਹਨਾਂ ਨੂੰ ਘੇਰ ਲਿਆ ਜਿਵੇਂ ਕਿ ਉਸ ਦਾ ਹੱਕ ਬਣਦਾ ਸੀ।
ਇਸ ਆਇਤ ਦੇ ਸਾਰੇ ਅਨੁਵਾਦ ਵੇਖੋ →
وَأَضَلَّ فِرْعَوْنُ قَوْمَهُۥ وَمَا هَدَىٰ
Punjabi Translation - Arif Haleemਫ਼ਿਰਔਨ ਨੇ ਆਪਣੀ ਕੌਮ ਨੂੰ ਕੁਰਾਹੇ ਹੀ ਪਾਇਆ ਸੀ, ਸਿੱਧੇ ਰਾਹ ਨਹੀਂ ਸੀ ਪਾਇਆ।
ਇਸ ਆਇਤ ਦੇ ਸਾਰੇ ਅਨੁਵਾਦ ਵੇਖੋ →
يَٰبَنِىٓ إِسْرَٰٓءِيلَ قَدْ أَنجَيْنَٰكُم مِّنْ عَدُوِّكُمْ وَوَٰعَدْنَٰكُمْ جَانِبَ ٱلطُّورِ ٱلْأَيْمَنَ وَنَزَّلْنَا عَلَيْكُمُ ٱلْمَنَّ وَٱلسَّلْوَىٰ
Punjabi Translation - Arif Haleem(ਅੱਲਾਹ ਨੇ ਫ਼ਰਮਾਇਆ) ਹੇ ਬਨੀ-ਇਸਰਾਈਲ! ਅਸੀਂ ਤੁਹਾਨੂੰ ਤੁਹਾਡੇ ਵੈਰੀਆਂ ਤੋਂ ਮੁਕਤ ਕਰਵਾਇਆ ਅਤੇ ਅਸੀਂ ਤੁਹਾਨੂੰ ਤੂਰ ਪਹਾੜ ਦੇ ਸੱਜੇ ਪਾਸੇ ਤੌਰੈਤ ਦੇਣ ਦਾ ਵਾਅਦਾ ਕੀਤਾ ਸੀ ਅਤੇ ਤੁਹਾਡੇ ਲਈ ਅਕਾਸ਼ ਤੋਂ ਮਨ ਤੇ ਸਲਵਾ ਵੀ ਉਤਾਰਿਆ ਸੀ।[4]
ਇਸ ਆਇਤ ਦੇ ਸਾਰੇ ਅਨੁਵਾਦ ਵੇਖੋ →
كُلُوا۟ مِن طَيِّبَٰتِ مَا رَزَقْنَٰكُمْ وَلَا تَطْغَوْا۟ فِيهِ فَيَحِلَّ عَلَيْكُمْ غَضَبِى وَمَن يَحْلِلْ عَلَيْهِ غَضَبِى فَقَدْ هَوَىٰ
Punjabi Translation - Arif Haleemਜਿਹੜੀਆਂ ਵੀ ਪਾਕ ਚੀਜ਼ਾਂ ਅਸੀਂ ਤੁਹਾਨੂੰ ਬਖ਼ਸ਼ੀਆਂ ਹਨ ਉਹਨਾਂ ਵਿਚੋਂ ਹੀ ਖਾਇਆ ਕਰੋ ਅਤੇ ਇਸ ਤੋਂ ਅੱਗੇ ਨਾ ਵਧੋ, ਨਹੀਂ ਤਾਂ ਤੁਹਾਡੇ ’ਤੇ ਮੇਰਾ ਗ਼ਜ਼ਬ (ਕਰੋਪ) ਨਾਜ਼ਿਲ ਹੋਵੇਗਾ ਅਤੇ ਜਿਸ ਉੱਤੇ ਵੀ ਮੇਰਾ ਗ਼ਜ਼ਬ ਆ ਜਾਵੇ ਉਹ ਬਰਬਾਦ ਹੋ ਜਾਂਦਾ ਹੈ।
ਇਸ ਆਇਤ ਦੇ ਸਾਰੇ ਅਨੁਵਾਦ ਵੇਖੋ →
وَإِنِّى لَغَفَّارٌ لِّمَن تَابَ وَءَامَنَ وَعَمِلَ صَٰلِحًا ثُمَّ ٱهْتَدَىٰ
Punjabi Translation - Arif Haleemਅਤੇ ਜਿਹੜੇ (ਅੱਲਾਹ ਦੀ ਨਾ-ਫ਼ਰਮਾਨੀ ਤੋਂ) ਤੌਬਾ ਕਰਨ, ਫੇਰ ਈਮਾਨ ਲਿਆਉਣ ਤੇ ਨੇਕ ਕੰਮ ਵੀ ਕਰਨ ਅਤੇ ਫੇਰ ਸਿੱਧੀ ਰਾਹ ’ਤੇ ਹੀ ਰਹਿਣ। ਬੇਸ਼ਕ ਮੈਂ ਅਤਿ ਅੰਤ ਬਖ਼ਸ਼ਨਹਾਰ ਹਾਂ।
ਇਸ ਆਇਤ ਦੇ ਸਾਰੇ ਅਨੁਵਾਦ ਵੇਖੋ →
وَمَآ أَعْجَلَكَ عَن قَوْمِكَ يَٰمُوسَىٰ
Punjabi Translation - Arif Haleem(ਜਦੋਂ ਮੂਸਾ ਹਾਰੂਨ ਤੇ ਬਨੀ-ਇਸਰਾਈਲੀਆਂ ਨੂੰ ਛੱਡ ਕੇ ਰੱਬ ਨੂੰ ਮਿਲਣ ਲਈ ਤੂਰ ਪਹਾੜ ’ਤੇ ਆਏ ਤਾਂ ਅੱਲਾਹ ਨੇ ਪੁੱਛਿਆ ਕਿ) ਮੂਸਾ ਤੂੰ ਆਪਣੀ ਕੌਮ ਤੋਂ ਅੱਗੇ ਚੱਲਣ ਵਿਚ ਛੇਤੀ ਕਿਉਂ ਕੀਤੀ ?
ਇਸ ਆਇਤ ਦੇ ਸਾਰੇ ਅਨੁਵਾਦ ਵੇਖੋ →
قَالَ هُمْ أُو۟لَآءِ عَلَىٰٓ أَثَرِى وَعَجِلْتُ إِلَيْكَ رَبِّ لِتَرْضَىٰ
Punjabi Translation - Arif Haleem(ਮੂਸਾ ਨੇ) ਕਿਹਾ ਕਿ ਉਹ ਲੋਕ ਵੀ ਮੇਰੇ ਪਿੱਛੇ-ਪਿੱਛੇ ਆ ਰਹੇ ਹਨ ਅਤੇ ਹੇ ਰੱਬ! ਮੈਂਨੇ ਤੇਰੇ ਵੱਲ ਆਉਣ ਵਿਚ ਛੇਤੀ ਇਸ ਲਈ ਕੀਤੀ ਕਿ ਤੂੰ ਖ਼ੁਸ਼ ਹੋ ਜਾਵੇ।
ਇਸ ਆਇਤ ਦੇ ਸਾਰੇ ਅਨੁਵਾਦ ਵੇਖੋ →
قَالَ فَإِنَّا قَدْ فَتَنَّا قَوْمَكَ مِنۢ بَعْدِكَ وَأَضَلَّهُمُ ٱلسَّامِرِىُّ
Punjabi Translation - Arif Haleem(ਅੱਲਾਹ ਨੇ) ਫ਼ਰਮਾਇਆ ਕਿ ਅਸੀਂ ਤੇਰੇ ਪਿੱਛੋਂ ਤੇਰੀ ਕੌਮ ਨੂੰ ਇਕ ਅਜ਼ਮਾਇਸ਼ ਵਿਚ ਪਾ ਦਿੱਤਾ ਹੈ, ਉਹਨਾਂ ਨੂੰ ਸਾਮਰੀ ਨੇ ਕੁਰਾਹੇ ਪਾ ਦਿੱਤਾ ਹੈ।
ਇਸ ਆਇਤ ਦੇ ਸਾਰੇ ਅਨੁਵਾਦ ਵੇਖੋ →
فَرَجَعَ مُوسَىٰٓ إِلَىٰ قَوْمِهِۦ غَضْبَٰنَ أَسِفًا قَالَ يَٰقَوْمِ أَلَمْ يَعِدْكُمْ رَبُّكُمْ وَعْدًا حَسَنًا أَفَطَالَ عَلَيْكُمُ ٱلْعَهْدُ أَمْ أَرَدتُّمْ أَن يَحِلَّ عَلَيْكُمْ غَضَبٌ مِّن رَّبِّكُمْ فَأَخْلَفْتُم مَّوْعِدِى
Punjabi Translation - Arif Haleemਫੇਰ ਮੂਸਾ ਅਤਿਅੰਤ ਗੁੱਸੇ ਅਤੇ ਦੁਖੀ ਹੋਕੇ ਆਪਣੀ ਕੌਮ ਵੱਲ ਪਰਤਿਆ ਅਤੇ ਆਖਣ ਲੱਗਾ ਕਿ ਹੇ ਮੇਰੀ ਕੌਮ ਵਾਲਿਓ! ਕੀ ਤੁਹਾਡੇ ਰੱਬ ਨੇ ਤੁਹਾਡੇ ਨਾਲ ਨੇਕ ਵਾਅਦਾ ਨਹੀਂ ਸੀ ਕੀਤਾ ? ਕੀ ਤੁਹਾਨੂੰ ਮੇਰੀ ਜੁਦਾਈ ਦਾ ਸਮਾਂ ਲੰਮਾ ਲੱਗ ਰਿਹਾ ਸੀ ਜਾਂ ਤੁਸੀਂ ਇਹ ਚਾਹੁੰਦੇ ਹੋ ਕਿ ਤੁਹਾਡੇ ’ਤੇ ਤੁਹਾਡੇ ਪਾਲਣਹਾਰ ਦਾ ਕਰੋਪ ਨਾਜ਼ਿਲ ਹੋਵੇ ? ਤੁਸੀਂ ਮੇਰੇ ਨਾਲ ਕੀਤੇ ਹੋਏ ਵਚਨਾਂ ਤੋਂ ਫਿਰ ਗਏ (ਕਿ ਅਸੀਂ ਤੁਹਾਡਾ ਕਹਿਣਾ ਮੰਨਾਗੇ ਤੁਸੀਂ ਸਾਨੂੰ ਫ਼ਿਰਔਨ ਤੋਂ ਬਚਾਓ)।
ਇਸ ਆਇਤ ਦੇ ਸਾਰੇ ਅਨੁਵਾਦ ਵੇਖੋ →
قَالُوا۟ مَآ أَخْلَفْنَا مَوْعِدَكَ بِمَلْكِنَا وَلَٰكِنَّا حُمِّلْنَآ أَوْزَارًا مِّن زِينَةِ ٱلْقَوْمِ فَقَذَفْنَٰهَا فَكَذَٰلِكَ أَلْقَى ٱلسَّامِرِىُّ
Punjabi Translation - Arif Haleemਉਹਨਾਂ (ਬਨੀ-ਇਸਰਾਈਲੀਆਂ) ਨੇ ਉੱਤਰ ਵਿਚ ਕਿਹਾ ਕਿ ਅਸੀਂ ਤੁਹਾਡੇ ਨਾਲ ਵਚਨਾਂ ਦੀ ਉਲੰਘਣਾ ਆਪਣੀ ਮਰਜ਼ੀ ਨਾਲ ਨਹੀਂ ਕੀਤੀ, ਸਾਥੋਂ ਫ਼ਿਰਔਨ ਦੀ ਕੌਮ ਦੇ ਗਹਿਿਣਆਂ ਦਾ ਭਾਰ ਚੁਕਵਾਇਆ ਗਿਆ ਸੀ। ਅਸੀਂ ਉਹਨਾਂ ਨੂੰ (ਅੱਗ ਵਿਚ) ਸੁੱਟ ਦਿੱਤਾ ਸੀ ਅਤੇ ਇੰਜ ਹੀ ਸਾਮਰੀ ਨੇ ਵੀ ਗਹਿਣੇ (ਅੱਗ ਵਿਚ) ਸੁੱਟ ਦਿੱਤੇ ਸੀ।
ਇਸ ਆਇਤ ਦੇ ਸਾਰੇ ਅਨੁਵਾਦ ਵੇਖੋ →
فَأَخْرَجَ لَهُمْ عِجْلًا جَسَدًا لَّهُۥ خُوَارٌ فَقَالُوا۟ هَٰذَآ إِلَٰهُكُمْ وَإِلَٰهُ مُوسَىٰ فَنَسِىَ
Punjabi Translation - Arif Haleemਫੇਰ ਉਸ (ਸਾਮਰੀ) ਨੇ ਉਹਨਾਂ (ਬਨੀ-ਇਸਰਾਈਲੀਆਂ) ਲਈ ਗਹਿਨਿਆਂ ਦਾ ਇਕ ਵੱਛੇ ਦਾ ਧੜ੍ਹ ਬਣਾ ਦਿੱਤਾ ਜਿਸ ਵਿੱਚੋਂ (ਗਊ ਦੀ) ਆਵਾਜ਼ ਨਿਕਲਦੀ ਸੀ ਅਤੇ ਫੇਰ ਉਹ ਲੋਕ ਆਖਣ ਲੱਗੇ ਕਿ ਤੁਹਾਡਾ ਇਸ਼ਟ ਅਤੇ ਮੂਸਾ ਦਾ ਇਸ਼ਟ ਇਹੋ ਹੈ, ਉਹ ਮੂਸਾ ਤਾਂ (ਸਾਨੂੰ) ਭੁਲ ਗਿਆ ਹੈ।
ਇਸ ਆਇਤ ਦੇ ਸਾਰੇ ਅਨੁਵਾਦ ਵੇਖੋ →
أَفَلَا يَرَوْنَ أَلَّا يَرْجِعُ إِلَيْهِمْ قَوْلًا وَلَا يَمْلِكُ لَهُمْ ضَرًّا وَلَا نَفْعًا
Punjabi Translation - Arif Haleemਕੀ ਇਹ (ਕੁਰਾਹੇ ਪਏ ਹੋਏ) ਲੋਕ ਇਹ ਨਹੀਂ ਸੀ ਵੇਖਦੇ ਕਿ ਇਹ (ਵੱਛਾ) ਉਹਨਾਂ ਦੀ ਕਿਸੇ ਗੱਲ ਦਾ ਜਵਾਬ ਨਹੀਂ ਦੇ ਸਕਦਾ ਅਤੇ ਨਾ ਹੀ ਉਹਨਾਂ ਲਈ ਲਾਭ ਹਾਨੀ ਦਾ ਕੋਈ ਅਧਿਕਾਰ ਰੱਖਦਾ ਹੈ।
ਇਸ ਆਇਤ ਦੇ ਸਾਰੇ ਅਨੁਵਾਦ ਵੇਖੋ →
وَلَقَدْ قَالَ لَهُمْ هَٰرُونُ مِن قَبْلُ يَٰقَوْمِ إِنَّمَا فُتِنتُم بِهِۦ وَإِنَّ رَبَّكُمُ ٱلرَّحْمَٰنُ فَٱتَّبِعُونِى وَأَطِيعُوٓا۟ أَمْرِى
Punjabi Translation - Arif Haleemਜਦ ਕਿ ਹਾਰੂਨ ਨੇ ਉਹਨਾਂ ਨੂੰ ਪਹਿਲਾਂ ਹੀ ਆਖ ਦਿੱਤਾ ਸੀ ਕਿ ਹੇ ਮੇਰੀ ਕੌਮ! ਇਸ (ਵੱਛੇ) ਦੇ ਕਾਰਨ ਤਾਂ ਤੁਹਾਡੀ ਅਜ਼ਮਾਇਸ਼ ਕੀਤੀ ਗਈ ਹੈ, ਤੁਹਾਡਾ ਅਸਲੀ ਪਾਲਣਹਾਰ ਤਾਂ ਰਹਿਮਾਨ ਹੀ ਹੈ ਸੋ ਤੁਸੀਂ ਸਾਰੇ ਮੇਰੇ ਪਿੱਛੇ ਲੱਗੋ ਅਤੇ ਮੇਰੀ ਹੀ ਗੱਲ ਮੰਨੋ।
ਇਸ ਆਇਤ ਦੇ ਸਾਰੇ ਅਨੁਵਾਦ ਵੇਖੋ →
قَالُوا۟ لَن نَّبْرَحَ عَلَيْهِ عَٰكِفِينَ حَتَّىٰ يَرْجِعَ إِلَيْنَا مُوسَىٰ
Punjabi Translation - Arif Haleemਪਰੰਤੂ ਉਹਨਾਂ ਨੇ ਉੱਤਰ ਦਿੱਤਾ ਕਿ ਮੂਸਾ ਦੇ ਮੁੜ ਆਉਣ ਤਕ ਤਾਂ ਅਸੀਂ ਇਸੇ (ਵੱਛੇ) ਦੀ ਹੀ ਪੂਜਾ ਕਰਾਂਗੇ।
ਇਸ ਆਇਤ ਦੇ ਸਾਰੇ ਅਨੁਵਾਦ ਵੇਖੋ →
قَالَ يَٰهَٰرُونُ مَا مَنَعَكَ إِذْ رَأَيْتَهُمْ ضَلُّوٓا۟
Punjabi Translation - Arif Haleemਫੇਰ ਮੂਸਾ ਨੇ ਹਾਰੂਨ ਨੂੰ ਕਿਹਾ ਕਿ ਹੇ ਹਾਰੂਨ! ਉਹਨਾਂ ਨੂੰ ਕੁਰਾਹੇ ਪੈਂਦੇ ਵੇਖ ਕੇ ਤੈਨੂੰ ਕਿਸ ਗੱਲ ਨੇ ਰੋਕ ਰੱਖਿਆ ਸੀ ?
ਇਸ ਆਇਤ ਦੇ ਸਾਰੇ ਅਨੁਵਾਦ ਵੇਖੋ →
أَلَّا تَتَّبِعَنِ أَفَعَصَيْتَ أَمْرِى
Punjabi Translation - Arif Haleemਤੂੰ ਮੇਰੇ ਪਿੱਛੇ (ਤੂਰ ਪਹਾੜ ’ਤੇ) ਨਹੀਂ ਆਇਆ ਕੀ ਤੂੰ ਵੀ ਮੇਰੇ ਹੁਕਮਾਂ ਦੀ ਉਲੰਘਨਾਂ ਕਰਨ ਲੱਗ ਪਿਆ ?
ਇਸ ਆਇਤ ਦੇ ਸਾਰੇ ਅਨੁਵਾਦ ਵੇਖੋ →
قَالَ يَبْنَؤُمَّ لَا تَأْخُذْ بِلِحْيَتِى وَلَا بِرَأْسِىٓ إِنِّى خَشِيتُ أَن تَقُولَ فَرَّقْتَ بَيْنَ بَنِىٓ إِسْرَٰٓءِيلَ وَلَمْ تَرْقُبْ قَوْلِى
Punjabi Translation - Arif Haleemਕਿਹਾ (ਹਾਰੂਨ ਨੇ) ਕਿ ਹੇ ਮੇਰੇ ਮਾਂ-ਜਾਇਆ! ਤੂੰ ਮੇਰੀ ਦਾੜੀ ਨਾ ਫੜ ਅਤੇ ਮੇਰੇ ਸਿਰ ਦੇ ਵਾਲਾਂ ਨੂੰ ਨਾ ਖਿੱਚ ਮੈਂ ਤਾਂ ਇਸ ਗੱਲ ਤੋਂ ਡਰਦਾ ਸੀ ਕਿ ਤੁਸੀਂ ਆਕੇ ਇਹ ਨਾ ਆਖੋ ਕਿ ਤੂੰ ਬਨੀ-ਇਸਰਾਈਲ ਵਿਚ ਫੁਟ ਪਾ ਦਿੱਤੀ ਹੈ, ਮੇਰੀ ਗੱਲ ਦਾ ਧਿਆਨ ਨਹੀਂ ਰੱਖਿਆ।
ਇਸ ਆਇਤ ਦੇ ਸਾਰੇ ਅਨੁਵਾਦ ਵੇਖੋ →
قَالَ فَمَا خَطْبُكَ يَٰسَٰمِرِىُّ
Punjabi Translation - Arif Haleemਪੁੱਛਿਆ (ਮੂਸਾ ਨੇ) ਕਿ ਹੇ ਸਾਮਰੀ! ਤੇਰਾ ਮਾਮਲਾ ਕੀ ਹੈ ?
ਇਸ ਆਇਤ ਦੇ ਸਾਰੇ ਅਨੁਵਾਦ ਵੇਖੋ →
قَالَ بَصُرْتُ بِمَا لَمْ يَبْصُرُوا۟ بِهِۦ فَقَبَضْتُ قَبْضَةً مِّنْ أَثَرِ ٱلرَّسُولِ فَنَبَذْتُهَا وَكَذَٰلِكَ سَوَّلَتْ لِى نَفْسِى
Punjabi Translation - Arif Haleemਉਸ (ਸਾਮਰੀ) ਨੇ ਕਿਹਾ ਕਿ ਮੈਂ ਇਕ ਉਹ ਚੀਜ਼ ਵੇਖੀ ਹੈ ਜਿਹੜੀ ਇਹਨਾਂ ਲੋਕਾਂ ਨੇ ਨਹੀਂ ਸੀ ਵੇਖੀ। ਮੈਂਨੇ ਜਿਬਰਾਈਲ ਦੇ ਘੋੜੇ ਦੇ ਪੈਰਾਂ ਦੀ ਮਿੱਟੀ ’ਚੋਂ ਇਕ ਮੁੱਠ ਚੁੱਕ ਲਈ ਤੇ ਉਸ ਨੂੰ (ਅੱਗ ਵਿਚ) ਸੁੱਟ ਦਿੱਤਾ। ਮੇਰੇ ਮਨ ਨੇ ਮੈਨੂੰ ਇਹੋ ਸੁਝਾਇਆ ਸੀ।
ਇਸ ਆਇਤ ਦੇ ਸਾਰੇ ਅਨੁਵਾਦ ਵੇਖੋ →
قَالَ فَٱذْهَبْ فَإِنَّ لَكَ فِى ٱلْحَيَوٰةِ أَن تَقُولَ لَا مِسَاسَ وَإِنَّ لَكَ مَوْعِدًا لَّن تُخْلَفَهُۥ وَٱنظُرْ إِلَىٰٓ إِلَٰهِكَ ٱلَّذِى ظَلْتَ عَلَيْهِ عَاكِفًا لَّنُحَرِّقَنَّهُۥ ثُمَّ لَنَنسِفَنَّهُۥ فِى ٱلْيَمِّ نَسْفًا
Punjabi Translation - Arif Haleem(ਮੂਸਾ ਨੇ) ਕਿਹਾ ਕਿ ਚੰਗਾ ਤੂੰ ਜਾ, ਹੁਣ ਸਾਰੀ ਉਮਰ ਤੇਰੀ ਇਹੋ ਸਜ਼ਾ ਹੈ ਕਿ ਤੂੰ (ਲੋਕਾਂ ਨੂੰ) ਆਖਿਆ ਕਰੇਂਗਾ ਕਿ ਮੈਨੂੰ ਨਾ ਛੂਣਾ ਅਤੇ ਤੇਰੇ ਲਈ (ਆਖ਼ਿਰਤ ਦੀ ਸਜ਼ਾ ਦਾ) ਇਕ ਹੋਰ ਵੀ ਵਾਅਦਾ ਹੈ ਜਿਹੜਾ ਟਲਣ ਵਾਲਾ ਨਹੀਂ। ਫੇਰ ਤੂੰ ਆਪਣੇ ਇਸ ਇਸ਼ਟ ਨੂੰ ਵੀ ਵੇਖ ਲਈਂ ਜਿਸ ਦੀ ਤੂੰ ਪੂਜਾ ਕਰਦਾ ਸੀ, ਅਸੀਂ ਇਸ ਨੂੰ (ਅੱਗ ਵਿਚ) ਸਾੜ ਦਿਆਂਗੇ ਅਤੇ ਚੂਰਾ-ਚੂਰਾ ਕਰਕੇ ਦਰਿਆ ਵਿਚ ਸੁੱਟ ਦਿਆਂਗੇ।
ਇਸ ਆਇਤ ਦੇ ਸਾਰੇ ਅਨੁਵਾਦ ਵੇਖੋ →
إِنَّمَآ إِلَٰهُكُمُ ٱللَّهُ ٱلَّذِى لَآ إِلَٰهَ إِلَّا هُوَ وَسِعَ كُلَّ شَىْءٍ عِلْمًا
Punjabi Translation - Arif Haleemਹਕੀਕਤ ਇਹ ਹੈ ਕਿ ਤੁਹਾਡਾ ਸਭ ਦਾ ਇਸ਼ਟ ਕੇਵਲ ਇਕ ਅੱਲਾਹ ਹੈ, ਉਸ ਤੋਂ ਛੁੱਟ ਹੋਰ ਕੋਈ ਵੀ ਪੂਜਣ ਯੋਗ ਨਹੀਂ ਅਤੇ ਉਸ ਦਾ ਗਿਆਨ ਹਰੇਕ ਚੀਜ਼ ’ਤੇ ਭਾਰੂ ਹੈ।
ਇਸ ਆਇਤ ਦੇ ਸਾਰੇ ਅਨੁਵਾਦ ਵੇਖੋ →
كَذَٰلِكَ نَقُصُّ عَلَيْكَ مِنْ أَنۢبَآءِ مَا قَدْ سَبَقَ وَقَدْ ءَاتَيْنَٰكَ مِن لَّدُنَّا ذِكْرًا
Punjabi Translation - Arif Haleemਇਸ ਪ੍ਰਕਾਰ (ਹੇ ਮੁਹੰਮਦ ਸ:!) ਅਸੀਂ ਤੁਹਾਡੇ ਸਾਹਮਣੇ ਪਿਛਲੇ ਵਾਪਰੇ ਹੋਏ ਹਾਲਾਤ ਰੱਖ ਰਹੇ ਹਾਂ ਅਤੇ ਅਸੀਂ ਆਪਣੇ ਕੋਲੋਂ ਤੁਹਾਨੂੰ ਇਕ ਨਸੀਹਤ (.ਕੁਰਆਨ) ਬਖ਼ਸ਼ ਚੁੱਕੇ ਹਾਂ।
ਇਸ ਆਇਤ ਦੇ ਸਾਰੇ ਅਨੁਵਾਦ ਵੇਖੋ →
مَّنْ أَعْرَضَ عَنْهُ فَإِنَّهُۥ يَحْمِلُ يَوْمَ ٱلْقِيَٰمَةِ وِزْرًا
Punjabi Translation - Arif Haleemਜਿਹੜਾ ਵੀ ਇਸ (ਨਸੀਹਤ) ਤੋਂ ਮੂੰਹ ਮੋੜੇਗਾ ਉਹ ਕਿਆਮਤ ਵਾਲੇ ਦਿਨ ਆਪਣੇ (ਪਾਪਾਂ ਦਾ) ਭਾਰ ਆਪ ਹੀ ਚੁੱਕੇਗਾ।[5]
ਇਸ ਆਇਤ ਦੇ ਸਾਰੇ ਅਨੁਵਾਦ ਵੇਖੋ →
خَٰلِدِينَ فِيهِ وَسَآءَ لَهُمْ يَوْمَ ٱلْقِيَٰمَةِ حِمْلًا
Punjabi Translation - Arif Haleemਉਹ (ਪਾਪੀ) ਉਸੇ (ਬਿਪਤਾ) ਵਿਚ ਸਦਾ ਲਈ (ਫਸੇ) ਰਹਿੰਣਗੇ ਅਤੇ ਕਿਆਮਤ ਦਿਹਾੜੇ ਇਹ (ਪਾਪਾਂ ਦਾ) ਭਾਰ ਉਹਨਾਂ ਲਈ ਬੜਾ ਹੀ ਦੁਖਦਾਈ ਹੋਵੇਗਾ।
ਇਸ ਆਇਤ ਦੇ ਸਾਰੇ ਅਨੁਵਾਦ ਵੇਖੋ →
يَوْمَ يُنفَخُ فِى ٱلصُّورِ وَنَحْشُرُ ٱلْمُجْرِمِينَ يَوْمَئِذٍ زُرْقًا
Punjabi Translation - Arif Haleemਜਿਸ ਦਿਨ ਬਿਗੁਲ (ਨਰਸਿੰਘਾ) ਬਜਾਇਆ ਜਾਵੇਗੇ, ਉਸ ਦਿਨ ਅਸੀਂ ਸਾਰੇ ਅਪਰਾਧੀਆਂ ਨੂੰ ਇਕੱਠਾ ਕਰਾਂਗੇ ਜਿਨ੍ਹਾਂ ਦੀਆਂ ਅੱਖਾਂ ਨੀਲੀਆਂ (ਪੀਲੀਆਂ) ਹੋ ਰਹੀਆਂ ਹੋਣਗੀਆਂ।
ਇਸ ਆਇਤ ਦੇ ਸਾਰੇ ਅਨੁਵਾਦ ਵੇਖੋ →
يَتَخَٰفَتُونَ بَيْنَهُمْ إِن لَّبِثْتُمْ إِلَّا عَشْرًا
Punjabi Translation - Arif Haleemਉਹ (ਪਾਪੀ) ਆਪਸ ਵਿਚ ਹੌਲੀ-ਹੌਲੀ ਗੱਲਾਂ ਕਰਨਗੇ ਕਿ ਅਸੀਂ ਤਾਂ (ਸੰਸਾਰ ਵਿਚ) ਕੇਵਲ ਦਸ ਦਿਨ ਹੀ ਰਹੇ ਸੀ।
ਇਸ ਆਇਤ ਦੇ ਸਾਰੇ ਅਨੁਵਾਦ ਵੇਖੋ →
نَّحْنُ أَعْلَمُ بِمَا يَقُولُونَ إِذْ يَقُولُ أَمْثَلُهُمْ طَرِيقَةً إِن لَّبِثْتُمْ إِلَّا يَوْمًا
Punjabi Translation - Arif Haleemਉਹ ਜੋ ਕਹਿ ਰਹੇ ਹਨ ਅਸੀਂ ਉਸ ਦੀ ਸੱਚਾਈ ਨੂੰ ਜਾਣਦੇ ਹਾਂ, ਉਹਨਾਂ (ਪਾਪੀਆਂ) ਵਿੱਚੋਂ ਜਿਹੜਾ ਸੂਝਵਾਣ ਹੋਵੇਗਾ ਉਹ ਕਹੇਗਾ ਕਿ ਤੁਸੀਂ ਤਾਂ ਕੇਵਲ (ਸੰਸਾਰ ਵਿਚ) ਇਕ ਦਿਨ ਹੀ ਰਹੇ ਸੀ।
ਇਸ ਆਇਤ ਦੇ ਸਾਰੇ ਅਨੁਵਾਦ ਵੇਖੋ →
وَيَسْـَٔلُونَكَ عَنِ ٱلْجِبَالِ فَقُلْ يَنسِفُهَا رَبِّى نَسْفًا
Punjabi Translation - Arif Haleem(ਹੇ ਨਬੀ!) ਉਹ (ਕਾਫ਼ਿਰ) ਤੁਹਾਥੋਂ ਪਹਾੜਾਂ ਬਾਰੇ ਪੁੱਛਦੇ ਹਨ, ਤੁਸੀਂ ਆਖੋ ਕਿ ਕਿਆਮਤ ਦਿਹਾੜੇ ਉਹਨਾਂ ਨੂੰ ਮੇਰਾ ਮਾਲਿਕ (ਧੂੜ ਬਣਾ ਕੇ) ਉੜਾ ਦੇਵੇਗਾ।
ਇਸ ਆਇਤ ਦੇ ਸਾਰੇ ਅਨੁਵਾਦ ਵੇਖੋ →
فَيَذَرُهَا قَاعًا صَفْصَفًا
Punjabi Translation - Arif Haleemਅਤੇ ਧਰਤੀ ਨੂੰ ਰੜਾ ਮੈਦਾਨ ਬਣਾ ਦੇਵੇਗਾ।
ਇਸ ਆਇਤ ਦੇ ਸਾਰੇ ਅਨੁਵਾਦ ਵੇਖੋ →
لَّا تَرَىٰ فِيهَا عِوَجًا وَلَآ أَمْتًا
Punjabi Translation - Arif Haleemਜਿਸ ਵਿਚ ਨਾ ਤਾਂ ਕੋਈ ਮੋੜ ਹੋਵੇਗਾ ਤੇ ਨਾ ਹੀ ਕੋਈ ਉੱਚਾਈ ਹੋਵੇਗੀ।
ਇਸ ਆਇਤ ਦੇ ਸਾਰੇ ਅਨੁਵਾਦ ਵੇਖੋ →
يَوْمَئِذٍ يَتَّبِعُونَ ٱلدَّاعِىَ لَا عِوَجَ لَهُۥ وَخَشَعَتِ ٱلْأَصْوَاتُ لِلرَّحْمَٰنِ فَلَا تَسْمَعُ إِلَّا هَمْسًا
Punjabi Translation - Arif Haleemਉਸ ਦਿਨ ਸਾਰੇ ਲੋਕੀ ਬੁਲਾਉਣ ਵਾਲੇ (ਫ਼ਰਿਸ਼ਤੇ) ਦੇ ਪਿੱਛੇ-ਪਿੱਛੇ ਤੁਰਨਗੇ ਜਿਸ ਦੇ ਸਾਹਮਣੇ ਕੋਈ ਆਕੜ ਨਹੀਂ ਵਿਖਾ ਸਕੇਗਾ ਅਤੇ ਰਹਿਮਾਨ ਦੇ ਅੱਗੇ ਸਾਰੀਆਂ ਆਵਾਜ਼ਾਂ ਦਬ ਜਾਣਗੀਆਂ। ਇਕ ਸਰਸਰਾਹਟ ਤੋਂ ਛੁੱਟ ਹੋਰ ਕੁੱਝ ਵੀ ਸੁਣਾਈ ਨਹੀਂ ਦੇਵੇਗਾ।
ਇਸ ਆਇਤ ਦੇ ਸਾਰੇ ਅਨੁਵਾਦ ਵੇਖੋ →
يَوْمَئِذٍ لَّا تَنفَعُ ٱلشَّفَٰعَةُ إِلَّا مَنْ أَذِنَ لَهُ ٱلرَّحْمَٰنُ وَرَضِىَ لَهُۥ قَوْلًا
Punjabi Translation - Arif Haleemਉਸ (ਕਿਆਮਤ ਵਾਲੇ) ਦਿਨ ਕੋਈ ਵੀ ਸਿਫ਼ਾਰਸ਼ ਕੰਮ ਨਹੀਂ ਆਵੇਗੀ ਪਰ ਉਹ ਕੰਮ ਆਵੇਗੀ ਜਿਸ ਨੂੰ ਰਹਿਮਾਨ (ਸਿਫ਼ਾਰਸ਼ ਕਰਨ ਦੀ) ਆਗਿਆ ਦੇਵੇ ਅਤੇ ਉਸ ਦੀ ਗੱਲ ਨੂੰ ਪਸੰਦ ਵੀ ਕਰੇ।
ਇਸ ਆਇਤ ਦੇ ਸਾਰੇ ਅਨੁਵਾਦ ਵੇਖੋ →
يَعْلَمُ مَا بَيْنَ أَيْدِيهِمْ وَمَا خَلْفَهُمْ وَلَا يُحِيطُونَ بِهِۦ عِلْمًا
Punjabi Translation - Arif Haleemਜੋ ਕੁੱਝ ਵੀ ਉਹਨਾਂ ਲੋਕਾਂ ਦਾ ਅਗਲਾ ਪਿਛਲਾ ਹਾਲ ਹੈ ਉਸ ਨੂੰ ਉਹ (ਅੱਲਾਹ) ਜਾਣਦਾ ਹੈ। ਲੋਕਾਂ ਦਾ ਗਿਆਨ ਉਸ (ਅੱਲਾਹ ਦੇ ਗਿਆਨ) ’ਤੇ ਭਾਰੂ ਨਹੀਂ ਹੋ ਸਕਦਾ।
ਇਸ ਆਇਤ ਦੇ ਸਾਰੇ ਅਨੁਵਾਦ ਵੇਖੋ →
وَعَنَتِ ٱلْوُجُوهُ لِلْحَىِّ ٱلْقَيُّومِ وَقَدْ خَابَ مَنْ حَمَلَ ظُلْمًا
Punjabi Translation - Arif Haleemਸਾਰੇ ਲੋਕਾਂ ਦੇ ਚਿਹਰੇ (ਸੀਸ) ਉਸ ਸਦਾ ਜੀਵਿਤ ਅਤੇ ਸਦਾ ਕਾਇਮ ਰਹਿਣ ਵਾਲੇ (ਅੱਲਾਹ) ਦੇ ਅੱਗੇ ਝੁਕੇ ਹੋਏ ਹੋਣਗੇ, ਉਹ ਬਰਬਾਦ ਹੋ ਜਾਵੇਗਾ ਜਿਸ ਨੇ ਆਪਣੇ ਸਿਰ ’ਤੇ ਜ਼ੁਲਮ (ਭਾਵ ਸ਼ਿਰਕ) ਦਾ ਭਾਰ ਚੁੱਕ ਲਿਆ।
ਇਸ ਆਇਤ ਦੇ ਸਾਰੇ ਅਨੁਵਾਦ ਵੇਖੋ →
وَمَن يَعْمَلْ مِنَ ٱلصَّٰلِحَٰتِ وَهُوَ مُؤْمِنٌ فَلَا يَخَافُ ظُلْمًا وَلَا هَضْمًا
Punjabi Translation - Arif Haleemਅਤੇ ਜਿਹੜਾ ਭਲੇ ਕੰਮ ਕਰੇ ਅਤੇ ਹੋਵੇ ਵੀ ਈਮਾਨ ਵਾਲਾ ਤਾਂ ਉਸ ਨੂੰ ਨਾ ਤਾਂ ਵਧੀਕੀ ਹੋਣ ਦਾ ਡਰ ਹੋਵੇਗਾ ਅਤੇ ਨਾ ਹੀ ਕਿਸੇ ਹੱਕ ਮਰਨ ਦਾ ਡਰ ਹੋਵੇਗਾ।
ਇਸ ਆਇਤ ਦੇ ਸਾਰੇ ਅਨੁਵਾਦ ਵੇਖੋ →
وَكَذَٰلِكَ أَنزَلْنَٰهُ قُرْءَانًا عَرَبِيًّا وَصَرَّفْنَا فِيهِ مِنَ ٱلْوَعِيدِ لَعَلَّهُمْ يَتَّقُونَ أَوْ يُحْدِثُ لَهُمْ ذِكْرًا
Punjabi Translation - Arif Haleemਇਸੇ ਕਾਰਨ ਅਸੀਂ ਤੇਰੇ ’ਤੇ (ਹੇ ਨਬੀ!) ਅਰਬੀ .ਕੁਰਆਨ ਉਤਾਰਿਆ ਹੈ ਅਤੇ ਇਸ ਵਿਚ ਤਰ੍ਹਾਂ-ਤਰ੍ਹਾਂ ਨਾਲ ਚਿਤਾਵਨੀਆਂ ਸੁਣਾਈਆਂ ਗਈਆਂ ਹਨ ਤਾਂ ਜੋ ਲੋਕੀ ਬੁਰਾਈਆਂ ਤੋਂ ਬਚ ਜਾਣ ਜਾਂ ਉਹਨਾਂ ਦੇ ਮਨ ਵਿਚ ਨਸੀਹਤ (ਗ੍ਰਹਿਣ ਕਰਨ ਵਾਲੇ) ਲੱਛਣ ਪੈਦਾ ਹੋਣ।
ਇਸ ਆਇਤ ਦੇ ਸਾਰੇ ਅਨੁਵਾਦ ਵੇਖੋ →
فَتَعَٰلَى ٱللَّهُ ٱلْمَلِكُ ٱلْحَقُّ وَلَا تَعْجَلْ بِٱلْقُرْءَانِ مِن قَبْلِ أَن يُقْضَىٰٓ إِلَيْكَ وَحْيُهُۥ وَقُل رَّبِّ زِدْنِى عِلْمًا
Punjabi Translation - Arif Haleemਸੋ ਅੱਲਾਹ ਉੱਚੀਆਂ ਸ਼ਾਨਾ ਵਾਲਾ ਸੱਚਾ ਪਾਤਸ਼ਾਹ ਹੈ (ਹੇ ਮੁਹੰਮਦ ਸ:!) ਤੁਸੀਂ .ਕੁਰਆਨ ਪੜ੍ਹਣ ਵਿਚ ਕਾਹਲੀ ਨਾ ਕਰਿਆ ਕਰੋ ਜਦੋਂ ਤਕ ਕਿ ਤੁਹਾਡੇ ਵੱਲ ਨਾਜ਼ਿਲ ਕੀਤੀ ਜਾ ਰਹੀ ਵਹੀ ਪੂਰੀ ਨਾ ਹੋ ਜਾਵੇ। ਹਾਂ! ਇਹ ਦੁਆ ਕਰਿਆ ਕਰੋ ਕਿ ਹੇ ਮੇਰੇ ਮਾਲਿਕ! ਮੇਰੇ ਗਿਆਨ ਵਿਚ ਵਾਧਾ ਕਰ।
ਇਸ ਆਇਤ ਦੇ ਸਾਰੇ ਅਨੁਵਾਦ ਵੇਖੋ →
وَلَقَدْ عَهِدْنَآ إِلَىٰٓ ءَادَمَ مِن قَبْلُ فَنَسِىَ وَلَمْ نَجِدْ لَهُۥ عَزْمًا
Punjabi Translation - Arif Haleemਇਸ ਤੋਂ ਪਹਿਲਾਂ ਅਸੀਂ ਆਦਮ ਤੋਂ ਇਕ ਵਾਅਦਾ ਲਿਆ ਸੀ (ਕਿ ਸ਼ੈਤਾਨ ਦੀਆਂ ਗੱਲਾਂ ਵਿਚ ਨਹੀਂ ਆਉਣਾ ਸ਼ੈਤਾਨ ਤੇਰਾ ਵੈਰੀ ਹੈ) ਪਰੰਤੂ ਉਹ ਭੁਲ ਗਿਆ ਅਸੀਂ ਉਸ ਵਿਚ ਦ੍ਰਿੜਤਾ ਨਹੀਂ ਵੇਖੀ।
ਇਸ ਆਇਤ ਦੇ ਸਾਰੇ ਅਨੁਵਾਦ ਵੇਖੋ →
وَإِذْ قُلْنَا لِلْمَلَٰٓئِكَةِ ٱسْجُدُوا۟ لِـَٔادَمَ فَسَجَدُوٓا۟ إِلَّآ إِبْلِيسَ أَبَىٰ
Punjabi Translation - Arif Haleemਜਦੋਂ ਅਸੀਂ ਫ਼ਰਿਸ਼ਤਿਆਂ ਨੂੰ ਕਿਹਾ ਕਿ ਆਦਮ ਦੇ ਅੱਗੇ ਸਿਜਦਾ ਕਰੋ ਤਾਂ ਛੁੱਟ ਇਬਲੀਸ ਤੋਂ ਉਹਨਾਂ ਸਭ ਨੇ ਸਿਜਦਾ ਕੀਤਾ, ਪਰ ਉਸ (ਇਬਲੀਸ) ਨੇ ਇਨਕਾਰ ਕਰ ਦਿੱਤਾ।
ਇਸ ਆਇਤ ਦੇ ਸਾਰੇ ਅਨੁਵਾਦ ਵੇਖੋ →
فَقُلْنَا يَٰٓـَٔادَمُ إِنَّ هَٰذَا عَدُوٌّ لَّكَ وَلِزَوْجِكَ فَلَا يُخْرِجَنَّكُمَا مِنَ ٱلْجَنَّةِ فَتَشْقَىٰٓ
Punjabi Translation - Arif Haleemਫੇਰ ਅਸੀਂ ਕਿਹਾ ਕਿ ਹੇ ਆਦਮ! ਇਹ (ਸ਼ੈਤਾਨ) ਤੇਰਾ ਵੀ ਅਤੇ ਤੇਰੀ ਪਤਨੀ ਦਾ ਵੀ ਵੈਰੀ ਹੈ, ਕਿਤੇ ਇਹ ਤੁਹਾਨੂੰ ਦੋਵਾਂ ਨੂੰ ਜੰਨਤ ’ਚੋਂ ਨਾ ਕੱਢਵਾ ਦੇਵੇ ਅਤੇ ਤੁਸੀਂ ਕਿਸੇ ਮੁਸੀਬਤ ਵਿਚ ਫੱਸ ਜਾਓ।
ਇਸ ਆਇਤ ਦੇ ਸਾਰੇ ਅਨੁਵਾਦ ਵੇਖੋ →
إِنَّ لَكَ أَلَّا تَجُوعَ فِيهَا وَلَا تَعْرَىٰ
Punjabi Translation - Arif Haleemਇੱਥੇ (ਜੰਨਤ ਵਿਚ) ਤੁਹਾਨੂੰ ਇਹ ਸੁਵਿਧਾ ਹੈ ਕਿ ਨਾ ਭੁੱਖੇ ਰਹੋਗੇ ਤੇ ਨਾ ਹੀ ਨੰਗੇ।
ਇਸ ਆਇਤ ਦੇ ਸਾਰੇ ਅਨੁਵਾਦ ਵੇਖੋ →
وَأَنَّكَ لَا تَظْمَؤُا۟ فِيهَا وَلَا تَضْحَىٰ
Punjabi Translation - Arif Haleemਅਤੇ ਨਾ ਹੀ ਇੱਥੇ ਪਿਆਸੇ ਰਹੋਗੇ ਅਤੇ ਨਾ ਹੀ ਧੁੱਪ ਲੱਗੇਗੀ।
ਇਸ ਆਇਤ ਦੇ ਸਾਰੇ ਅਨੁਵਾਦ ਵੇਖੋ →
فَوَسْوَسَ إِلَيْهِ ٱلشَّيْطَٰنُ قَالَ يَٰٓـَٔادَمُ هَلْ أَدُلُّكَ عَلَىٰ شَجَرَةِ ٱلْخُلْدِ وَمُلْكٍ لَّا يَبْلَىٰ
Punjabi Translation - Arif Haleemਪਰ ਸ਼ੈਤਾਨ ਨੇ ਉਸ (ਆਦਮ) ਨੂੰ ਫੁਸਲਾਇਆ ਅਤੇ ਕਹਿਣ ਲੱਗਾ ਕਿ ਹੇ ਆਦਮ! ਕੀ ਮੈਂ ਤੁਹਾਨੂੰ ਸਦੀਵੀ ਜੀਵਨ ਤੇ ਨਾ-ਖ਼ਤਮ ਹੋਣ ਵਾਲੀ ਪਾਤਸ਼ਾਹੀ ਦੇਣ ਵਾਲੇ ਦਰਖ਼ਤ ਬਾਰੇ ਨਾ ਦੱਸਾਂ ?
ਇਸ ਆਇਤ ਦੇ ਸਾਰੇ ਅਨੁਵਾਦ ਵੇਖੋ →
فَأَكَلَا مِنْهَا فَبَدَتْ لَهُمَا سَوْءَٰتُهُمَا وَطَفِقَا يَخْصِفَانِ عَلَيْهِمَا مِن وَرَقِ ٱلْجَنَّةِ وَعَصَىٰٓ ءَادَمُ رَبَّهُۥ فَغَوَىٰ
Punjabi Translation - Arif Haleemਅੰਤ ਉਹਨਾਂ ਦੋਵਾਂ (ਆਦਮ ਤੇ ਹੱਵਾ) ਨੇ ਉਸ ਦਰਖ਼ਤ ਦਾ ਫਲ ਖਾ ਲਿਆ। (ਸਿੱਟੇ ਵਜੋਂ) ਉਹਨਾਂ ਦੋਵਾਂ ਦੀਆਂ ਸ਼ਰਮਗਾਹਾਂ (ਗੁਪਤ ਅੰਗ) ਉਹਨਾਂ ’ਤੇ ਸਪਸ਼ਟ ਹੋ ਗਏ ਅਤੇ ਆਪਣੇ ਆਪ ਨੂੰ ਜੰਨਤ ਦੇ ਪੱਤਿਆ ਨਾਲ ਢਕਣ ਲੱਗ ਪਈ। ਆਦਮ ਨੇ ਆਪਣੇ ਰੱਬ ਦੀ ਨਾ-ਫ਼ਰਮਾਨੀ ਕੀਤੀ, ਸੋ ਉਹ ਸਿੱਧੇ ਰਾਹ ਤੋਂ ਭਟਕ ਗਿਆ।
ਇਸ ਆਇਤ ਦੇ ਸਾਰੇ ਅਨੁਵਾਦ ਵੇਖੋ →
ثُمَّ ٱجْتَبَٰهُ رَبُّهُۥ فَتَابَ عَلَيْهِ وَهَدَىٰ
Punjabi Translation - Arif Haleemਫੇਰ ਉਸ ਨੂੰ ਉਸ ਦੇ ਰੱਬ ਨੇ ਨਵਾਜ਼ਿਆ, ਉਸ ਦੀ ਤੌਬਾ ਕਬੂਲ ਕੀਤੀ ਅਤੇ ਉਸ ਨੂੰ ਹਿਦਾਇਤ ਵਾਲੀ ਰਾਹ ਵਿਖਾਈ।
ਇਸ ਆਇਤ ਦੇ ਸਾਰੇ ਅਨੁਵਾਦ ਵੇਖੋ →
قَالَ ٱهْبِطَا مِنْهَا جَمِيعًۢا بَعْضُكُمْ لِبَعْضٍ عَدُوٌّ فَإِمَّا يَأْتِيَنَّكُم مِّنِّى هُدًى فَمَنِ ٱتَّبَعَ هُدَاىَ فَلَا يَضِلُّ وَلَا يَشْقَىٰ
Punjabi Translation - Arif Haleemਫ਼ਰਮਾਇਆ ਕਿ ਤੁਸੀਂ ਦੋਵੇਂ (ਆਦਮ ਤੇ ਸ਼ੈਤਾਨ) ਇੱਥੋਂ (ਅਕਾਸ਼ ਤੋਂ ਧਰਤੀ ’ਤੇ) ਇਕੱਠੇ ਉੱਤਰ ਜਾਓ, (ਅੱਜ ਤੋਂ) ਤੁਸੀਂ ਇਕ ਦੂਜੇ ਦੇ ਵੈਰੀ ਹੋ। ਹੁਣ ਜਦੋਂ ਮੇਰੇ ਵੱਲੋਂ ਤੁਹਾਨੂੰ (ਕਿਤਾਬ ਤੇ ਨਬੀਆਂ ਦੁਆਰਾ) ਕੋਈ ਹਿਦਾਇਤ ਪਹੁੰਚੇ ਤਾਂ ਜਿਹੜਾ ਮੇਰੀ ਹਿਦਾਇਤ ਦੀ ਪੈਰਵੀ ਕਰੇਗਾ ਉਹ (ਸਿੱਧੀ ਰਾਹ ਤੋਂ) ਨਹੀਂ ਭਟਕੇਗਾ, ਨਾ ਹੀ ਉਸ ਨੂੰ ਕੋਈ ਕਠਨਾਈ ਹੋਵੇਗੀ।
ਇਸ ਆਇਤ ਦੇ ਸਾਰੇ ਅਨੁਵਾਦ ਵੇਖੋ →
وَمَنْ أَعْرَضَ عَن ذِكْرِى فَإِنَّ لَهُۥ مَعِيشَةً ضَنكًا وَنَحْشُرُهُۥ يَوْمَ ٱلْقِيَٰمَةِ أَعْمَىٰ
Punjabi Translation - Arif Haleemਅਤੇ ਜੋ ਵੀ ਮੇਰੀ ਯਾਦ ਤੋਂ ਮੂੰਹ ਮੋੜੇਗਾ ਉਸ ਦਾ ਜੀਵਨ ਔਖਿਆਈ ਵਾਲਾ ਹੋਵੇਗਾ, ਕਿਆਮਤ ਦਿਹਾੜੇ ਅਸੀਂ ਉਸ ਨੂੰ ਅੰਨ੍ਹਾ ਕਰਕੇ ਉਠਾਵਾਂਗੇ।
ਇਸ ਆਇਤ ਦੇ ਸਾਰੇ ਅਨੁਵਾਦ ਵੇਖੋ →
قَالَ رَبِّ لِمَ حَشَرْتَنِىٓ أَعْمَىٰ وَقَدْ كُنتُ بَصِيرًا
Punjabi Translation - Arif Haleemਉਹ ਆਖੇਗਾ ਕਿ ਹੇ ਰੱਬਾ! ਤੈਨੇ ਮੈਨੂੰ ਅੰਨ੍ਹਾ ਕਿਉਂ ਬਣਾਇਆ ਹੈ ਜਦੋਂ ਕਿ ਮੈਂ ਤਾਂ (ਸੰਸਰ ਵਿਚ) ਸੁਜਾਖਾ ਸੀ।
ਇਸ ਆਇਤ ਦੇ ਸਾਰੇ ਅਨੁਵਾਦ ਵੇਖੋ →
قَالَ كَذَٰلِكَ أَتَتْكَ ءَايَٰتُنَا فَنَسِيتَهَا وَكَذَٰلِكَ ٱلْيَوْمَ تُنسَىٰ
Punjabi Translation - Arif Haleem(ਰੱਬ) ਆਖੇਗਾ ਕਿ ਇੰਜ ਹੀ ਹੋਣਾ ਸੀ (ਸੰਸਾਰ ਵਿਚ) ਤੂੰ ਮੇਰੀਆਂ ਆਇਤਾਂ (ਹੁਕਮਾਂ) ਨੂੰ ਭੁਲ ਗਿਆ ਸੀ ਤਾਂ ਅੱਜ (ਕਿਆਮਤ ਦਿਹਾੜੇ) ਤੈਨੂੰ ਭੁਲਾ ਦਿੱਤਾ ਗਿਆ ਹੈ।
ਇਸ ਆਇਤ ਦੇ ਸਾਰੇ ਅਨੁਵਾਦ ਵੇਖੋ →
وَكَذَٰلِكَ نَجْزِى مَنْ أَسْرَفَ وَلَمْ يُؤْمِنۢ بِـَٔايَٰتِ رَبِّهِۦ وَلَعَذَابُ ٱلْـَٔاخِرَةِ أَشَدُّ وَأَبْقَىٰٓ
Punjabi Translation - Arif Haleemਹਰ ਉਸ ਵਿਅਕਤੀ ਨੂੰ ਜਿਹੜਾ ਹੱਦਾਂ ਟੱਪਣ ਵਾਲਾ ਹੈ ਅਤੇ ਨਾ ਹੀ ਉਹ ਰੱਬ ਦੀਆਂ ਆਇਤਾਂ ਤੇ ਇਮਾਨ ਰੱਖਦਾ ਹੈ, ਅਸੀਂ ਉਸ ਨੂੰ ਇੰਜ ਹੀ ਸਜ਼ਾ ਦਿਆਂਗੇ ਅਤੇ ਨਿਰਸੰਦੇਹ, ਪਰਲੋਕ ਦਾ ਅਜ਼ਾਬ (ਸਜ਼ਾ) ਬਹੁਤ ਹੀ ਕਰੜਾ ਅਤੇ ਸਦੀਵੀ ਹੈ।
ਇਸ ਆਇਤ ਦੇ ਸਾਰੇ ਅਨੁਵਾਦ ਵੇਖੋ →
أَفَلَمْ يَهْدِ لَهُمْ كَمْ أَهْلَكْنَا قَبْلَهُم مِّنَ ٱلْقُرُونِ يَمْشُونَ فِى مَسَٰكِنِهِمْ إِنَّ فِى ذَٰلِكَ لَـَٔايَٰتٍ لِّأُو۟لِى ٱلنُّهَىٰ
Punjabi Translation - Arif Haleemਕੀ ਉਹਨਾਂ ਲੋਕਾਂ ਨੇ ਇਸ ਗੱਲ ਤੋਂ ਵੀ ਕੋਈ ਸਿੱਖਿਆ ਨਹੀਂ ਲਈ ਕਿ ਅਸੀਂ ਉਹਨਾਂ ਤੋਂ ਪਹਿਲਾਂ ਕਿੰਨੀਆਂ ਹੀ ਬਸਤੀਆਂ ਤਬਾਹ ਕਰ ਚੁੱਕੇ ਹਾਂ ਜਿੱਥੇ ਅੱਜ ਇਹ ਤੁਰਦੇ-ਫਿਰਦੇ ਹਨ। ਸੂਝਵਾਨ ਵਿਅਕਤੀਆਂ ਲਈ ਇਹਨਾਂ ਵਿਚ ਅਨੇਕਾਂ ਨਿਸ਼ਾਨੀਆਂ ਹਨ।
ਇਸ ਆਇਤ ਦੇ ਸਾਰੇ ਅਨੁਵਾਦ ਵੇਖੋ →
وَلَوْلَا كَلِمَةٌ سَبَقَتْ مِن رَّبِّكَ لَكَانَ لِزَامًا وَأَجَلٌ مُّسَمًّى
Punjabi Translation - Arif Haleemਜੇ ਤੇਰੇ ਰੱਬ ਵੱਲੋਂ ਪਹਿਲਾਂ ਹੀ (ਅਜ਼ਾਬ ਨਾ ਭੇਜਣ ਦੀ) ਗੱਲ ਨਿਸ਼ਚਿਤ ਨਾ ਕੀਤੀ ਹੁੰਦੀ ਅਤੇ (ਕਿਆਮਤ ਲਈ) ਇਕ ਸਮਾਂ ਨਿਯਤ ਨਾ ਕੀਤਾ ਹੁੰਦਾ ਤਾਂ (ਹੇ ਨਬੀ ਸ:!) ਉਹਨਾਂ ਨੂੰ ਉਸੇ ਸਮੇਂ (ਜਦੋਂ ਤੁਹਾਡਾ ਇਨਕਾਰ ਕਰ ਰਹੇ ਸੀ) ਅਜ਼ਾਬ ਆ ਚਿਮੜਦਾ।
ਇਸ ਆਇਤ ਦੇ ਸਾਰੇ ਅਨੁਵਾਦ ਵੇਖੋ →
فَٱصْبِرْ عَلَىٰ مَا يَقُولُونَ وَسَبِّحْ بِحَمْدِ رَبِّكَ قَبْلَ طُلُوعِ ٱلشَّمْسِ وَقَبْلَ غُرُوبِهَا وَمِنْ ءَانَآئِ ٱلَّيْلِ فَسَبِّحْ وَأَطْرَافَ ٱلنَّهَارِ لَعَلَّكَ تَرْضَىٰ
Punjabi Translation - Arif Haleemਸੋ (ਹੇ ਨਬੀ ਸ:!) ਤੁਸੀਂ ਉਹਨਾਂ (ਕਾਫ਼ਿਰਾਂ) ਦੀਆਂ ਗੱਲਾਂ ’ਤੇ ਸਬਰ ਕਰੋ, ਸੂਰਜ ਨਿਕਲਣ ਤੋਂ ਪਹਿਲਾਂ ਅਤੇ ਇਸ ਦੇ ਡੋਬਣ ਤੋਂ ਪਹਿਲਾਂ ਅਤੇ ਰਾਤ ਦੀਆਂ ਘੜੀਆਂ ਵਿਚ ਵੀ ਅਤੇ ਦਿਨ ਦੀਆਂ ਹੱਦਾਂ (ਖ਼ਤਮ ਤੇ ਸ਼ੁਰੂ ਹੋਣ) ’ਤੇ ਵੀ ਤੁਸੀਂ ਆਪਣੇ ਰੱਬ ਦੀ ਤਸਬੀਹ ਕਰਦੇ ਰਹੋ, ਹੋ ਸਕਦਾ ਹੈ ਕਿ (ਜੋ ਇਸ ਦੇ ਬਦਲੇ ਵਿਚ ਰੱਬ ਤੁਹਾਨੂੰ ਸਫ਼ਲਤਾ ਬਖ਼ਸ਼ੇ ਅਤੇ ਤੁਸੀਂ ਰਾਜ਼ੀ (ਸੰਤੁਸ਼ਟ) ਹੋ ਜਾਓ।
ਇਸ ਆਇਤ ਦੇ ਸਾਰੇ ਅਨੁਵਾਦ ਵੇਖੋ →
وَلَا تَمُدَّنَّ عَيْنَيْكَ إِلَىٰ مَا مَتَّعْنَا بِهِۦٓ أَزْوَٰجًا مِّنْهُمْ زَهْرَةَ ٱلْحَيَوٰةِ ٱلدُّنْيَا لِنَفْتِنَهُمْ فِيهِ وَرِزْقُ رَبِّكَ خَيْرٌ وَأَبْقَىٰ
Punjabi Translation - Arif Haleem(ਹੇ ਨਬੀ ਸ:!) ਤੁਸੀਂ ਅੱਖ ਚੁੱਕ ਕੇ ਵੀ ਉਹਨਾਂ ਚੀਜ਼ਾਂ ਵੱਲ ਨਾ ਵੇਖਣਾ ਜਿਹੜੀਆਂ ਅਸੀਂ ਉਹਨਾਂ ਵਿੱਚੋਂ ਵੱਖੋ-ਵੱਖ ਲੋਕਾਂ ਨੂੰ ਸੰਸਾਰਿਕ ਜੀਵਨ ਦੀ ਠਾਠ ਬਾਠ ਲਈ ਦਿੱਤੀਆਂ ਹੋਈਆਂ ਹਨ, ਤਾਂ ਜੋ ਅਸੀਂ ਉਹਨਾਂ ਨੂੰ ਇਹਨਾਂ ਚੀਜ਼ਾਂ ਰਾਹੀਂ ਪਰਖੀਏ। ਤੇਰੇ ਪਾਲਣਹਾਰ ਦਾ ਦਿੱਤਾ ਹੋਇਆ ਰਿਜ਼ਕ ਹੀ ਸੱਬ ਤੋਂ ਵਧੀਆ ਅਤੇ ਸਦਾ ਰਹਿਣ ਵਾਲਾ ਹੈ।
ਇਸ ਆਇਤ ਦੇ ਸਾਰੇ ਅਨੁਵਾਦ ਵੇਖੋ →
وَأْمُرْ أَهْلَكَ بِٱلصَّلَوٰةِ وَٱصْطَبِرْ عَلَيْهَا لَا نَسْـَٔلُكَ رِزْقًا نَّحْنُ نَرْزُقُكَ وَٱلْعَٰقِبَةُ لِلتَّقْوَىٰ
Punjabi Translation - Arif Haleem(ਹੇ ਨਬੀ ਸ:!) ਆਪਣੇ ਘਰ ਵਾਲਿਆਂ ਨੂੰ ਨਮਾਜ਼ ਲਈ ਪ੍ਰੇਰਿਤ ਕਰੋ ਅਤੇ ਆਪ ਵੀ ਉਸ ਦੇ ਪਾਬੰਦ ਰਹੋ। ਅਸੀਂ (ਅੱਲਾਹ) ਤੁਹਾਥੋਂ ਕੋਈ ਰੋਜ਼ੀ ਨਹੀਂ ਮੰਗਦੇ ਸਗੋਂ ਅਸੀਂ ਤਾਂ ਆਪ ਹੀ ਤੁਹਾਨੂੰ ਰੋਜ਼ੀ ਦੇਣ ਵਾਲੇ ਹਾਂ, ਅੰਤ ਵਿਚ ਸਫ਼ਲਤਾ ਪਰਹੇਜ਼ਗਾਰਾਂ ਨੂੰ ਹੀ ਮਿਲੇਗੀ।
ਇਸ ਆਇਤ ਦੇ ਸਾਰੇ ਅਨੁਵਾਦ ਵੇਖੋ →
وَقَالُوا۟ لَوْلَا يَأْتِينَا بِـَٔايَةٍ مِّن رَّبِّهِۦٓ أَوَلَمْ تَأْتِهِم بَيِّنَةُ مَا فِى ٱلصُّحُفِ ٱلْأُولَىٰ
Punjabi Translation - Arif Haleemਅਤੇ (ਕਾਫ਼ਿਰ) ਕਹਿਣ ਲੱਗੇ ਕਿ ਇਹ ਨਬੀ (ਮੁਹੰਮਦ ਸ:) ਸਾਡੇ ਕੋਲ ਆਪਣੇ ਪਾਲਣਹਾਰ ਵੱਲੋਂ ਕੋਈ (ਨਬੀ ਹੋਣ ਦੀ) ਨਿਸ਼ਾਨੀ ਕਿਉਂ ਨਹੀਂ ਲਿਆਇਆ ? ਕੀ ਉਹਨਾਂ (ਕਾਫ਼ਿਰਾਂ) ਕੋਲ ਪਹਿਲੀਆਂ ਕਿਤਾਬਾਂ (ਤੌਰੈਤ, ਜ਼ਬੂਰ, ਇੰਜੀਲ) ਵਿਚ ਸਪਸ਼ਟ ਦਲੀਲਾਂ ਨਹੀਂ ਆ ਚੁੱਕੀਆਂ।
ਇਸ ਆਇਤ ਦੇ ਸਾਰੇ ਅਨੁਵਾਦ ਵੇਖੋ →
وَلَوْ أَنَّآ أَهْلَكْنَٰهُم بِعَذَابٍ مِّن قَبْلِهِۦ لَقَالُوا۟ رَبَّنَا لَوْلَآ أَرْسَلْتَ إِلَيْنَا رَسُولًا فَنَتَّبِعَ ءَايَٰتِكَ مِن قَبْلِ أَن نَّذِلَّ وَنَخْزَىٰ
Punjabi Translation - Arif Haleemਜੇ ਅਸੀਂ ਇਸ (ਨਬੀ) ਤੋਂ ਪਹਿਲਾਂ ਹੀ ਉਹਨਾਂ (ਕਾਫ਼ਿਰਾਂ) ਨੂੰ ਕਿਸੇ ਅਜ਼ਾਬ ਵਿਚ ਹਲਾਕ ਕਰ ਦਿੰਦੇ ਤਾਂ ਇਹ ਲੋਕ ਲਾਜ਼ਮਨ ਇਹੋ ਕਹਿੰਦੇ ਕਿ ਹੇ ਸਾਡੇ ਮਾਲਿਕ! ਤੂੰ ਸਾਡੇ ਕੋਲ ਆਪਣਾ ਪੈਗ਼ੰਬਰ ਕਿਉਂ ਨਹੀਂ ਭੇਜਿਆ ਤਾਂ ਜੋ ਅਸੀਂ ਤੇਰੀਆਂ ਆਇਤਾਂ (ਹੁਕਮਾਂ) ਦੀ ਪਾਲਣਾ ਕਰਦੇ ਇਸ ਤੋਂ ਪਹਿਲਾਂ ਕਿ ਅਸੀਂ (ਇਨਕਾਰੀ) ਜ਼ਲੀਲ ਤੇ ਰੁਸਵਾ ਹੁੰਦੇ।
ਇਸ ਆਇਤ ਦੇ ਸਾਰੇ ਅਨੁਵਾਦ ਵੇਖੋ →
قُلْ كُلٌّ مُّتَرَبِّصٌ فَتَرَبَّصُوا۟ فَسَتَعْلَمُونَ مَنْ أَصْحَٰبُ ٱلصِّرَٰطِ ٱلسَّوِىِّ وَمَنِ ٱهْتَدَىٰ
Punjabi Translation - Arif Haleem(ਹੇ ਨਬੀ ਸ:!) ਤੁਸੀਂ ਆਖ ਦਿਓ ਕਿ ਹਰੇਕ ਵਿਅਕਤੀ ਉਡੀਕ ਵਿਚ ਹੈ (ਕਿ ਕੌਣ ਭਾਰੂ ਰਹੇਗਾ) ਸੋ ਤੁਸੀਂ ਵੀ ਉਡੀਕੋ ਛੇਤੀ ਹੀ ਤੁਹਾਨੂੰ ਪਤਾ ਲੱਗ ਜਾਵੇਗਾ ਕਿ ਸਿੱਧੇ ਰਾਹ ’ਤੇ ਤੁਰਨ ਵਾਲੇ ਕੌਣ ਹਨ ਅਤੇ ਕਿਹੜੇ ਹਿਦਾਇਤ ਪ੍ਰਾਪਤ ਕਰ ਚੁੱਕੇ ਹਨ ?
ਇਸ ਆਇਤ ਦੇ ਸਾਰੇ ਅਨੁਵਾਦ ਵੇਖੋ →
Looking for a topic? Try the meaning search — your question is scanned across all 6,236 verses.
→