caseriqਕੁਰਆਨ ਵਿੱਚ ਅਰਥ ਆਧਾਰਿਤ ਖੋਜ

ਸੂਰਤ Al-Kahf الكهف

110 ਆਇਤਾਂ · ਮੱਕਾ · ਉਤਰਨ ਦਾ ਕ੍ਰਮ 69

بِسْمِ ٱللَّهِ ٱلرَّحْمَٰنِ ٱلرَّحِيمِ ٱلْحَمْدُ لِلَّهِ ٱلَّذِىٓ أَنزَلَ عَلَىٰ عَبْدِهِ ٱلْكِتَٰبَ وَلَمْ يَجْعَل لَّهُۥ عِوَجَا

Punjabi Translation - Arif Haleemਹਰ ਪ੍ਰਕਾਰ ਦੀਆਂ ਤਾਰੀਫ਼ਾਂ (ਤੇ ਸ਼ੁਕਰਾਨੇ) ਉਸ ਅੱਲਾਹ ਨੂੰ ਹੀ ਸ਼ੋਭਾ ਦਿੰਦੇ ਹਨ ਜਿਸ ਨੇ ਆਪਣੇ ਬੰਦੇ (ਮੁਹੰਮਦ ਸ:) ’ਤੇ ਕਿਤਾਬ (.ਕੁਰਆਨ) ਉਤਾਰੀ ਅਤੇ ਜਿਸ ਵਿਚ ਕੋਈ ਵੀ ਵਿੰਗ-ਵੱਲ ਨਹੀਂ

ਇਸ ਆਇਤ ਦੇ ਸਾਰੇ ਅਨੁਵਾਦ ਵੇਖੋ →

قَيِّمًا لِّيُنذِرَ بَأْسًا شَدِيدًا مِّن لَّدُنْهُ وَيُبَشِّرَ ٱلْمُؤْمِنِينَ ٱلَّذِينَ يَعْمَلُونَ ٱلصَّٰلِحَٰتِ أَنَّ لَهُمْ أَجْرًا حَسَنًا

Punjabi Translation - Arif Haleemਸਗੋਂ ਠੀਕ ਤੇ ਸਿੱਧੀਆਂ ਗੱਲਾਂ ਆਖਣ ਵਾਲੀ ਕਿਤਾਬ ਉਤਾਰੀ ਤਾਂ ਜੋ ਉਹ (ਲੋਕਾਂ ਨੂੰ) ਉਸ (ਅੱਲਾਹ) ਵੱਲੋਂ ਕਰੜੇ ਅਜ਼ਾਬ ਤੋਂ ਖ਼ਬਰਦਾਰ ਕਰੇ ਅਤੇ ਨੇਕ ਕੰਮ ਕਰਨ ਵਾਲੇ ਈਮਾਨ ਵਾਲਿਆਂ ਨੂੰ (ਜੰਨਤ ਦੀਆਂ) ਖ਼ੁਸ਼ਖ਼ਬਰੀਆਂ ਸੁਣਾਵੇ ਕਿ ਬੇਸ਼ਕ ਉਹਨਾਂ ਲਈ ਬਹੁਤ ਹੀ ਚੰਗਾ ਬਦਲਾ ਹੈ।

ਇਸ ਆਇਤ ਦੇ ਸਾਰੇ ਅਨੁਵਾਦ ਵੇਖੋ →

مَّٰكِثِينَ فِيهِ أَبَدًا

Punjabi Translation - Arif Haleemਜਿਸ (ਸਵਰਗ ਵਿਚ) ਉਹ ਸਦਾ ਰਹਿਣਗੇ।

ਇਸ ਆਇਤ ਦੇ ਸਾਰੇ ਅਨੁਵਾਦ ਵੇਖੋ →

وَيُنذِرَ ٱلَّذِينَ قَالُوا۟ ٱتَّخَذَ ٱللَّهُ وَلَدًا

Punjabi Translation - Arif Haleemਅਤੇ ਉਹਨਾਂ ਲੋਕਾਂ ਨੂੰ ਵੀ ਡਰਾਏ ਜਿਹੜੇ ਆਖਦੇ ਹਨ ਕਿ ਅੱਲਾਹ ਔਲਾਦ ਰੱਖਦਾ ਹੈ।

ਇਸ ਆਇਤ ਦੇ ਸਾਰੇ ਅਨੁਵਾਦ ਵੇਖੋ →

مَّا لَهُم بِهِۦ مِنْ عِلْمٍ وَلَا لِـَٔابَآئِهِمْ كَبُرَتْ كَلِمَةً تَخْرُجُ مِنْ أَفْوَٰهِهِمْ إِن يَقُولُونَ إِلَّا كَذِبًا

Punjabi Translation - Arif Haleem(ਅਸਲ ਵਿਚ) ਨਾ ਤਾਂ ਇਹਨਾਂ ਨੂੰ ਇਸ ਦਾ ਕੋਈ ਗਿਆਨ ਹੈ ਅਤੇ ਨਾ ਹੀ ਉਹਨਾਂ ਦੇ ਪਿਓ ਦਾਦਿਆਂ ਨੂੰ ਸੀ। ਬਹੁਤ ਹੀ ਭੈੜੀ ਗੱਲ ਹੈ ਜਿਹੜੀ ਉਹਨਾਂ ਦੇ ਮੂੰਹੋਂ ਨਿਕਲ ਰਹੀ ਹੈ। ਉਹ ਤਾਂ ਨਿਰਾ ਹੀ ਝੂਠ ਬਕ ਰਹੇ ਹਨ (ਕਿ ਅੱਲਾਹ ਦੇ ਔਲਾਦ ਹੈ)।

ਇਸ ਆਇਤ ਦੇ ਸਾਰੇ ਅਨੁਵਾਦ ਵੇਖੋ →

فَلَعَلَّكَ بَٰخِعٌ نَّفْسَكَ عَلَىٰٓ ءَاثَٰرِهِمْ إِن لَّمْ يُؤْمِنُوا۟ بِهَٰذَا ٱلْحَدِيثِ أَسَفًا

Punjabi Translation - Arif Haleem(ਹੇ ਨਬੀ!) ਜੇ ਇਹ ਕਾਫ਼ਿਰ ਇਸ .ਕੁਰਆਨ ’ਤੇ ਈਮਾਨ ਨਹੀਂ ਲਿਆਂਦੇ ਤਾਂ ਹੋ ਸਕਦਾ ਹੈ ਕਿ ਤੁਸੀਂ ਇਹਨਾਂ ਦੀ ਚਿੰਤਾ ਵਿਚ ਆਪਣੀ ਜਾਨ ਨੂੰ ਹੀ ਹਲਾਕ ਕਰ ਬੈਠੋ।

ਇਸ ਆਇਤ ਦੇ ਸਾਰੇ ਅਨੁਵਾਦ ਵੇਖੋ →

إِنَّا جَعَلْنَا مَا عَلَى ٱلْأَرْضِ زِينَةً لَّهَا لِنَبْلُوَهُمْ أَيُّهُمْ أَحْسَنُ عَمَلًا

Punjabi Translation - Arif Haleemਇਸ ਧਰਤੀ ਤੇ ਜੋ ਕੁੱਝ ਵੀ ਹੈ ਉਸ ਨੂੰ ਅਸੀਂ ਧਰਤੀ ਦੀ ਸਜਾਵਟ ਬਣਾਇਆ ਹੈ ਤਾਂ ਜੋ ਅਸੀਂ ਇਹਨਾਂ ਲੋਕਾਂ ਨੂੰ ਪਰਖੀਏ ਕਿ ਇਹਨਾਂ ਵਿੱਚੋਂ ਕੌਣ ਨੇਕ ਅਮਲ ਕਰਨ ਵਾਲਾ ਹੈ।

ਇਸ ਆਇਤ ਦੇ ਸਾਰੇ ਅਨੁਵਾਦ ਵੇਖੋ →

وَإِنَّا لَجَٰعِلُونَ مَا عَلَيْهَا صَعِيدًا جُرُزًا

Punjabi Translation - Arif Haleem(ਇਕ ਸਮਾਂ ਉਹ ਵੀ ਆਵੇਗਾ) ਕਿ ਇਸ (ਧਰਤੀ) ’ਤੇ ਜੋ ਕੁੱਝ ਵੀ ਹੈ ਅਸੀਂ ਉਸ ਨੂੰ ਇਕ ਰੜਾ ਮੈਦਾਨ ਬਣਾ ਦੇਣ ਵਾਲੇ ਹਾਂ।

ਇਸ ਆਇਤ ਦੇ ਸਾਰੇ ਅਨੁਵਾਦ ਵੇਖੋ →

أَمْ حَسِبْتَ أَنَّ أَصْحَٰبَ ٱلْكَهْفِ وَٱلرَّقِيمِ كَانُوا۟ مِنْ ءَايَٰتِنَا عَجَبًا

Punjabi Translation - Arif Haleem(ਹੇ ਲੋਕੋ!) ਕੀ ਤੁਸੀਂ ਗ਼ਾਰ (ਗੁਫਾ) ਵਾਲੇ ਤੇ ਕਤਬੇ (ਸ਼ਿਲਾਲੇਖ) ਵਾਲਿਆਂ ਨੂੰ ਸਾਡੀਆਂ ਨਿਸ਼ਾਨੀਆਂ ਵਿੱਚੋਂ ਕੋਈ ਅਜੀਬ (ਅਣਹੋਣੀ) ਨਿਸ਼ਾਨੀ ਸਮਝਦੇ ਹੋ?

ਇਸ ਆਇਤ ਦੇ ਸਾਰੇ ਅਨੁਵਾਦ ਵੇਖੋ →

إِذْ أَوَى ٱلْفِتْيَةُ إِلَى ٱلْكَهْفِ فَقَالُوا۟ رَبَّنَآ ءَاتِنَا مِن لَّدُنكَ رَحْمَةً وَهَيِّئْ لَنَا مِنْ أَمْرِنَا رَشَدًا

Punjabi Translation - Arif Haleemਜਦੋਂ ਉਹਨਾਂ ਨੌਜਵਾਨਾਂ ਨੇ (ਆਪਣੇ ਈਮਾਨ ਨੂੰ ਕਾਫ਼ਿਰ ਬਾਦਸ਼ਾਹ ਤੋਂ ਮਹਫ਼ੂਜ਼ ਰੱਖਣ ਲਈ) ਗੁਫਾ ਵਿਚ ਜਾ ਕੇ ਸ਼ਰਨ ਲਈ ਤਾਂ ਉਹਨਾਂ ਨੇ ਦੁਆ ਕੀਤੀ ਸੀ ਕਿ ਹੇ ਸਾਡੇ ਮਾਲਿਕ! ਆਪਣੇ ਵੱਲੋਂ ਸਾਨੂੰ ਮਿਹਰਾਂ ਨਾਲ ਨਿਵਾਜ਼ ਦੇ ਅਤੇ ਸਾਡੇ ਮਾਅਮਲੇ ਵਿਚ ਸਾਡੀ ਅਗਵਾਈ ਕਰ।

ਇਸ ਆਇਤ ਦੇ ਸਾਰੇ ਅਨੁਵਾਦ ਵੇਖੋ →

فَضَرَبْنَا عَلَىٰٓ ءَاذَانِهِمْ فِى ٱلْكَهْفِ سِنِينَ عَدَدًا

Punjabi Translation - Arif Haleemਫੇਰ ਅਸੀਂ ਉਸੇ ਗੁਫਾ ਵਿਚ ਕਈ ਸਾਲਾਂ ਲਈ ਉਹਨਾਂ ਦੇ ਕੰਨਾਂ ’ਤੇ ਪੜਦਾ ਪਾ ਛੱਡਿਆ (ਕਿ ਉਹ ਕੁੱਝ ਨਾ ਸੁਣ ਸਕਣ ਤੇ ਸੁੱਤੇ ਰਹਿਣ)।

ਇਸ ਆਇਤ ਦੇ ਸਾਰੇ ਅਨੁਵਾਦ ਵੇਖੋ →

ثُمَّ بَعَثْنَٰهُمْ لِنَعْلَمَ أَىُّ ٱلْحِزْبَيْنِ أَحْصَىٰ لِمَا لَبِثُوٓا۟ أَمَدًا

Punjabi Translation - Arif Haleemਫੇਰ ਅਸੀਂ ਉਹਨਾਂ (ਨੌਜਵਾਨਾਂ) ਨੂੰ (ਨੀਂਦ ਤੋਂ) ਉਠਾਇਆ ਤਾਂ ਜੋ ਅਸੀਂ ਇਹ ਪਤਾ ਕਰੀਏ ਕਿ ਦੋਵੇਂ ਧਿਰਾਂ ’ਚੋਂ ਕਿਸ ਨੇ ਆਪਣੀ ਠਹਿਰਨ ਦੀ ਮੁੱਦਤ ਨੂੰ ਯਾਦ ਰੱਖਿਆ ਹੈ।

ਇਸ ਆਇਤ ਦੇ ਸਾਰੇ ਅਨੁਵਾਦ ਵੇਖੋ →

نَّحْنُ نَقُصُّ عَلَيْكَ نَبَأَهُم بِٱلْحَقِّ إِنَّهُمْ فِتْيَةٌ ءَامَنُوا۟ بِرَبِّهِمْ وَزِدْنَٰهُمْ هُدًى

Punjabi Translation - Arif Haleem(ਹੇ ਨਬੀ!) ਅਸੀਂ ਉਹਨਾਂ (ਗੁਫਾ ਵਾਲਿਆਂ) ਦਾ ਅਸਲ ਕਿੱਸਾ ਤੁਹਾਨੂੰ ਸੁਣਾਉਂਦੇ ਹਾਂ। ਉਹ ਕੁੱਝ ਨੌਜਵਾਨ ਸਨ ਜਿਹੜੇ ਆਪਣੇ ਰੱਬ ’ਤੇ ਈਮਾਨ ਲਿਆਏ ਸੀ ਅਤੇ ਅਸੀਂ ਉਹਨਾਂ ਨੂੰ ਹਿਦਾਇਤ ਵਿਚ ਉੱਨਤੀ ਬਖ਼ਸ਼ ਸੀ।

ਇਸ ਆਇਤ ਦੇ ਸਾਰੇ ਅਨੁਵਾਦ ਵੇਖੋ →

وَرَبَطْنَا عَلَىٰ قُلُوبِهِمْ إِذْ قَامُوا۟ فَقَالُوا۟ رَبُّنَا رَبُّ ٱلسَّمَٰوَٰتِ وَٱلْأَرْضِ لَن نَّدْعُوَا۟ مِن دُونِهِۦٓ إِلَٰهًا لَّقَدْ قُلْنَآ إِذًا شَطَطًا

Punjabi Translation - Arif Haleemਅਸੀਂ ਉਹਨਾਂ ਦੇ ਦਿਲਾਂ ਨੂੰ ਦ੍ਰਿੜਤਾ ਬਖ਼ਸ਼ੀ ਜਦੋਂ ਉਹ (ਬਾਦਸ਼ਾਹ ਦੇ ਦਰਬਾਰ ਵਿੱਚੋਂ) ਇਹ ਕਹਿੰਦੇ ਹੋਏ ਉੱਠ ਖੜੇ ਹੋਏ ਕਿ ਸਾਡਾ ਮਾਲਿਕ ਤਾਂ ਉਹੀਓ ਹੈ ਜਿਹੜਾ ਅਕਾਸ਼ ਤੇ ਧਰਤੀ ਦਾ ਮਾਲਿਕ ਹੈ, ਇਹ ਨਹੀਂ ਹੋ ਸਕਦਾ ਕਿ ਅਸੀਂ ਉਸ ਨੂੰ ਛੱਡ ਕੇ ਕਿਸੇ ਹੋਰ ਨੂੰ ਇਸ਼ਟ ਕਹਿਏ ? ਜੇਕਰ ਅਸੀਂ ਅਜਿਹਾ ਕੁੱਝ ਕਿਹਾ ਤਾਂ ਅਸੀਂ ਬਹੁਤ ਹੀ ਜ਼ੁਲਮ ਤੇ ਵਧੀਕੀ ਵਾਲੀ ਗੱਲ ਕਹੀ।

ਇਸ ਆਇਤ ਦੇ ਸਾਰੇ ਅਨੁਵਾਦ ਵੇਖੋ →

هَٰٓؤُلَآءِ قَوْمُنَا ٱتَّخَذُوا۟ مِن دُونِهِۦٓ ءَالِهَةً لَّوْلَا يَأْتُونَ عَلَيْهِم بِسُلْطَٰنٍۭ بَيِّنٍ فَمَنْ أَظْلَمُ مِمَّنِ ٱفْتَرَىٰ عَلَى ٱللَّهِ كَذِبًا

Punjabi Translation - Arif Haleemਇਹ ਹੈ ਸਾਡੀ ਕੌਮ ਜਿਸ ਨੇ ਉਸ (ਅੱਲਾਹ)ਨੂੰ ਛੁੱਡ ਕੇ ਹੋਰ ਇਸ਼ਟ ਬਣਾ ਰੱਖੇ ਹਨ। ਇਹਨਾਂ ਦੇ ਇਸ਼ਟ ਹੋਣ ਦੀ ਇਹ ਲੋਕ ਕੋਈ ਖੁੱਲ੍ਹੀ ਦਲੀਲ ਕਿਉਂ ਨਹੀਂ ਲਿਆਉਂਦੇ ? ਅੱਲਾਹ ’ਤੇ ਝੂਠ ਜੋੜਣ ਵਾਲਿਆਂ ਤੋਂ ਵੱਧ ਜ਼ਾਲਮ ਹੋਰ ਕੌਣ ਹੋਵੇਗਾ।

ਇਸ ਆਇਤ ਦੇ ਸਾਰੇ ਅਨੁਵਾਦ ਵੇਖੋ →

وَإِذِ ٱعْتَزَلْتُمُوهُمْ وَمَا يَعْبُدُونَ إِلَّا ٱللَّهَ فَأْوُۥٓا۟ إِلَى ٱلْكَهْفِ يَنشُرْ لَكُمْ رَبُّكُم مِّن رَّحْمَتِهِۦ وَيُهَيِّئْ لَكُم مِّنْ أَمْرِكُم مِّرْفَقًا

Punjabi Translation - Arif Haleem(ਉਹਨਾਂ ਨੌਜਵਾਨਾਂ ਵਿੱਚੋਂ ਹੀ ਇਕ ਨੇ ਕਿਹਾ ਕਿ) ਜਦੋਂ ਤੁਸੀਂ ਉਹਨਾਂ ਤੋਂ ਅਤੇ ਅੱਲਾਹ ਤੋਂ ਛੁਟ ਉਨ੍ਹਾਂ ਦੇ ਦੂਜੇ ਇਸ਼ਟਾਂ ਤੋਂ ਲਾਂਭੇ ਹੋ ਚੁੱਕੇ ਹੋ ਤਾਂ ਕਿਸੇ ਗੁਫਾ ਵਿਚ ਜਾ ਬੈਠੋ, ਤੁਹਾਡਾ ਰੱਬ ਤੁਹਾਡੇ ’ਤੇ ਆਪਣੀਆਂ ਮਿਹਰਾਂ ਦੀ ਛਾਂ ਕਰ ਦੇਵੇਗਾ ਅਤੇ ਤੁਹਾਡੇ ਕੰਮਾਂ ਵਿਚ ਆਸਾਨੀਆਂ ਪੈਦਾ ਕਰ ਦੇਵੇ ਗਾ।

ਇਸ ਆਇਤ ਦੇ ਸਾਰੇ ਅਨੁਵਾਦ ਵੇਖੋ →

وَتَرَى ٱلشَّمْسَ إِذَا طَلَعَت تَّزَٰوَرُ عَن كَهْفِهِمْ ذَاتَ ٱلْيَمِينِ وَإِذَا غَرَبَت تَّقْرِضُهُمْ ذَاتَ ٱلشِّمَالِ وَهُمْ فِى فَجْوَةٍ مِّنْهُ ذَٰلِكَ مِنْ ءَايَٰتِ ٱللَّهِ مَن يَهْدِ ٱللَّهُ فَهُوَ ٱلْمُهْتَدِ وَمَن يُضْلِلْ فَلَن تَجِدَ لَهُۥ وَلِيًّا مُّرْشِدًا

Punjabi Translation - Arif Haleemਤੁਸੀਂ ਵੇਖਦੇ ਕਿ ਜਦੋਂ ਸੂਰਜ ਚੜ੍ਹਦਾ ਤਾਂ ਉਹਨਾਂ ਦੀ ਗੁਫਾ ਦੇ ਸੱਜੇ ਪਾਸੇ ਝੁਕ ਜਾਂਦਾ ਅਤੇ ਡੁਬਣ ਦੇ ਸਮੇਂ ਉਹਨਾਂ ਦੇ ਖੱਬੇ ਪਾਸਿਓਂ ਬਚ ਕੇ ਨਿਕਲ ਜਾਂਦਾ ਅਤੇ ਉਹ (ਨੌਜਵਾਨ) ਉਸ ਗੁਫਾ ਦੀ ਖੁੱਲ੍ਹੀ ਥਾਂ ਤੇ ਸੁੱਤੇ ਪਏ ਹਨ। ਇਹ ਅੱਲਾਹ ਦੀਆਂ ਨਿਸ਼ਾਨੀਆਂ ਵਿੱਚੋਂ ਇਕ ਨਿਸ਼ਾਨੀ ਹੈ। ਅੱਲਾਹ ਜਿਸ ਨੂੰ ਰਾਹ ਵਿਖਾਵੇ ਉਹੀਓ ਸਿੱਧੀ ਰਾਹ ਪੈਂਦਾ ਹੈ। ਜਿਸ ਨੂੰ ਉਹ ਕੁਰਾਹੇ ਪਾ ਦੇਵੇ ਉਸ ਲਈ ਤੁਸੀਂ ਕੋਈ ਹਿਮਾਇਤੀ ਤੇ ਰਾਹ ਦੱਸਣ ਵਾਲਾ ਨਹੀਂ ਲੱਭ ਸਕਦੇ।

ਇਸ ਆਇਤ ਦੇ ਸਾਰੇ ਅਨੁਵਾਦ ਵੇਖੋ →

وَتَحْسَبُهُمْ أَيْقَاظًا وَهُمْ رُقُودٌ وَنُقَلِّبُهُمْ ذَاتَ ٱلْيَمِينِ وَذَاتَ ٱلشِّمَالِ وَكَلْبُهُم بَٰسِطٌ ذِرَاعَيْهِ بِٱلْوَصِيدِ لَوِ ٱطَّلَعْتَ عَلَيْهِمْ لَوَلَّيْتَ مِنْهُمْ فِرَارًا وَلَمُلِئْتَ مِنْهُمْ رُعْبًا

Punjabi Translation - Arif Haleemਤੁਸੀਂ ਸਮਝਦੇ ਹੋ ਕਿ ਉਹ ਜਾਗ ਰਹੇ ਹਨ ਜਦ ਕਿ ਉਹ ਤਾਂ ਸੁੱਤੇ ਪਏ ਹਨ। ਅਸੀਂ (ਅੱਲਾਹ) ਆਪ ਹੀ ਉਹਨਾਂ ਨੂੰ ਸੱਜੇ ਖੱਬੇ ਪਾਸੇ ਦੁਆਉਂਦੇ ਹਾਂ ਅਤੇ ਉਹਨਾਂ ਦਾ ਕੁੱਤਾ ਵੀ (ਗੁਫਾ ਦੀ) ਚੌਂਖਟ ’ਤੇ ਆਪਣੇ ਪੈਰ ਫੈਲਾਈਂ ਬੈਠਾ ਹੋਇਆ ਹੈ। ਜੇਕਰ ਤੁਸੀਂ ਝਾਤੀ ਮਾਰ ਕੇ ਉਹਨਾਂ ਨੂੰ ਵੇਖ ਲੈਂਦੇ ਤਾਂ (ਡਰਦੇ ਹੋਏ) ਪਿਛਲੇ ਪੈਰੀਂ ਨੱਸ ਜਾਂਦੇ ਅਤੇ ਉਹਨਾਂ ਨੂੰ ਵੇਖ ਕੇ ਦਹਿਸ਼ਤ ਬੈਠ ਜਾਂਦੀ।

ਇਸ ਆਇਤ ਦੇ ਸਾਰੇ ਅਨੁਵਾਦ ਵੇਖੋ →

وَكَذَٰلِكَ بَعَثْنَٰهُمْ لِيَتَسَآءَلُوا۟ بَيْنَهُمْ قَالَ قَآئِلٌ مِّنْهُمْ كَمْ لَبِثْتُمْ قَالُوا۟ لَبِثْنَا يَوْمًا أَوْ بَعْضَ يَوْمٍ قَالُوا۟ رَبُّكُمْ أَعْلَمُ بِمَا لَبِثْتُمْ فَٱبْعَثُوٓا۟ أَحَدَكُم بِوَرِقِكُمْ هَٰذِهِۦٓ إِلَى ٱلْمَدِينَةِ فَلْيَنظُرْ أَيُّهَآ أَزْكَىٰ طَعَامًا فَلْيَأْتِكُم بِرِزْقٍ مِّنْهُ وَلْيَتَلَطَّفْ وَلَا يُشْعِرَنَّ بِكُمْ أَحَدًا

Punjabi Translation - Arif Haleemਇਸੇ ਹਾਲਤ ਵਿਚ ਅਸੀਂ ਉਹਨਾਂ ਨੂੰ ਨੀਂਦ ਤੋਂ ਉਠਾਇਆ ਤਾਂ ਜੋ ਉਹ ਆਪਸ ਵਿਚ ਪੁੱਛ-ਗਿੱਛ ਕਰਨ। ਉਹਨਾਂ ਵਿੱਚੋਂ ਇਕ ਨੇ ਕਿਹਾ ਕਿ ਤੁਸੀਂ ਕਿੰਨੀ ਦੇਰ ਇਸ ਹਾਲਤ ਵਿਚ ਸੁੱਤੇ ਰਹੇ? ਉਹਨਾਂ ਨੇ ਉੱਤਰ ਦਿੱਤਾ ਕਿ ਅਸੀਂ ਇਕ ਦਿਨ ਜਾਂ ਇਕ ਦਿਨ ਤੋਂ ਵੀ ਘੱਟ ਇਸ ਹਾਲਤ ਵਿਚ ਰਹੇ ਹੋਵਾਂਗੇ। ਫੇਰ ਆਖਣ ਲੱਗੇ ਕਿ ਤੁਸੀਂ ਜਿੱਨੀ ਦੇਰ ਇੰਜ ਰਹੇ ਇਸ ਦਾ ਅਸਲ ਗਿਆਨ ਤਾਂ ਤੁਹਾਡੇ ਅੱਲਾਹ ਨੂੰ ਹੀ ਹੈ। ਸੋ ਹੁਣ ਤੁਸੀਂ ਆਪਣੇ ਵਿੱਚੋਂ ਇਕ ਵਿਅਕਤੀ ਨੂੰ ਇਹ ਚਾਂਦੀ (ਦਾ ਸਿੱਕਾ) ਦੇ ਕੇ ਬਸਤੀ ਵਿਚ ਭੇਜੋ। ਉਹ ਚੰਗੀ ਤਰ੍ਹਾਂ ਦੇਖ-ਭਾਲ ਕਰ ਲਵੇ ਕਿ ਸ਼ਹਿਰ ਵਿਚ ਕਿਹੜਾ ਭੋਜਨ ਵਧੇਰੇ ਪਾਕੀਜ਼ਾ ਹੈ, ਉਸੇ ਵਿੱਚੋਂ ਤੁਹਾਡੇ ਲਈ ਵੀ ਭੋਜਨ ਲਿਆਵੇ। ਉਸ ਨੂੰ ਚਾਹੀਦਾ ਹੈ ਕਿ (ਸੁਚੇਤ ਹੋ ਕੇ) ਨਰਮਾਈ ਨਾਲ ਗੱਲ ਕਰੇ, ਤੁਹਾਡੇ ਬਾਰੇ ਉੱਕਾ ਹੀ ਕਿਸੇ ਨੂੰ ਪਤਾ ਨਾ ਲੱਗੇ।

ਇਸ ਆਇਤ ਦੇ ਸਾਰੇ ਅਨੁਵਾਦ ਵੇਖੋ →

إِنَّهُمْ إِن يَظْهَرُوا۟ عَلَيْكُمْ يَرْجُمُوكُمْ أَوْ يُعِيدُوكُمْ فِى مِلَّتِهِمْ وَلَن تُفْلِحُوٓا۟ إِذًا أَبَدًا

Punjabi Translation - Arif Haleemਜੇ ਕਿਤੇ ਉਹਨਾਂ (ਬਸਤੀ ਵਾਲਿਆਂ) ਨੂੰ ਤੁਹਾਡੀ ਖ਼ਬਰ ਹੋ ਗਈ ਤਾਂ ਉਹ ਪੱਥਰ ਮਾਰ-ਮਾਰ ਕੇ ਤੁਹਾਨੂੰ ਮਾਰ ਦੇਣਗੇ ਜਾਂ ਤੁਹਾਨੂੰ ਮੁੜ ਆਪਣੇ ਧਰਮ ਵਿਚ ਲੈ ਆਉਣਗੇ, ਫੇਰ ਤੁਸੀਂ ਕਦੇ ਵੀ ਸਫ਼ਲਤਾ ਪ੍ਰਾਪਤ ਨਹੀਂ ਕਰ ਸਕੋਂਗੇ।

ਇਸ ਆਇਤ ਦੇ ਸਾਰੇ ਅਨੁਵਾਦ ਵੇਖੋ →

وَكَذَٰلِكَ أَعْثَرْنَا عَلَيْهِمْ لِيَعْلَمُوٓا۟ أَنَّ وَعْدَ ٱللَّهِ حَقٌّ وَأَنَّ ٱلسَّاعَةَ لَا رَيْبَ فِيهَآ إِذْ يَتَنَٰزَعُونَ بَيْنَهُمْ أَمْرَهُمْ فَقَالُوا۟ ٱبْنُوا۟ عَلَيْهِم بُنْيَٰنًا رَّبُّهُمْ أَعْلَمُ بِهِمْ قَالَ ٱلَّذِينَ غَلَبُوا۟ عَلَىٰٓ أَمْرِهِمْ لَنَتَّخِذَنَّ عَلَيْهِم مَّسْجِدًا

Punjabi Translation - Arif Haleemਇਸੇ ਪ੍ਰਕਾਰ ਅਸੀਂ ਉਹਨਾਂ ਲੋਕਾਂ ਦੇ ਹਾਲੋਂ ਆਮ ਲੋਕਾਂ ਨੂੰ ਜਾਣੂ ਕਰਵਾਇਆ ਹੈ ਤਾਂ ਜੋ ਉਹ ਸਮਝ ਜਾਣ ਲੈਣ ਕਿ ਅੱਲਾਹ ਦਾ ਵਾਅਦਾ (ਆਪਣੇ ਨੇਕ ਬੰਦਿਆਂ ਦੀ) ਮਦਦ ਕਰਨ ਦਾ ਸੱਚਾ ਹੈ ਅਤੇ ਕਿਆਮਤ ਦੇ ਆਉਣ ਵਿਚ ਵੀ ਕੋਈ ਸ਼ੱਕ ਨਹੀਂ। ਜਦੋਂ ਉਹ (ਬਸਤੀ ਵਾਲੇ) ਇਹਨਾਂ ਦੇ ਮਾਮਲੇ ਵਿਚ ਆਪੋ ਵਿਚ ਝਗੜ ਰਹੇ ਸਨ ਤਾਂ ਉਹ ਆਖਣ ਲੱਗੇ ਕਿ (ਉਹਨਾਂ ਦੀ ਗੁਫਾ ’ਤੇ) ਇਕ ਭਵਨ ਬਣਾ ਦਿਓ, ਉਹਨਾਂ ਦੇ ਬਾਰੇ ਤਾਂ ਉਹਨਾਂ ਦਾ ਰੱਬ ਹੀ ਜਾਣਦਾ ਹੈ। ਜਿਹੜੇ ਲੋਕ ਮਾਮਲੇ ਦੀ ਅਗਵਾਈ ਕਰ ਰਹੇ ਸਨ, ਉਹ ਆਖਣ ਲੱਗੇ ਕਿ ਅਸੀਂ ਇਹਨਾਂ ’ਤੇ ਇਕ ਪੂਜਾ-ਸਥਾਨ ਬਣਾਵਾਂਗੇ।

ਇਸ ਆਇਤ ਦੇ ਸਾਰੇ ਅਨੁਵਾਦ ਵੇਖੋ →

سَيَقُولُونَ ثَلَٰثَةٌ رَّابِعُهُمْ كَلْبُهُمْ وَيَقُولُونَ خَمْسَةٌ سَادِسُهُمْ كَلْبُهُمْ رَجْمًۢا بِٱلْغَيْبِ وَيَقُولُونَ سَبْعَةٌ وَثَامِنُهُمْ كَلْبُهُمْ قُل رَّبِّىٓ أَعْلَمُ بِعِدَّتِهِم مَّا يَعْلَمُهُمْ إِلَّا قَلِيلٌ فَلَا تُمَارِ فِيهِمْ إِلَّا مِرَآءً ظَٰهِرًا وَلَا تَسْتَفْتِ فِيهِم مِّنْهُمْ أَحَدًا

Punjabi Translation - Arif Haleemਕੁੱਝ ਲੋਕ ਤਾਂ ਆਖਣਗੇ ਕਿ ਉਹ (ਗੁਫਾ ਵਾਲੇ) ਤਿੰਨ ਸਨ ਅਤੇ ਚੌਥਾ ਉਹਨਾਂ ਦਾ ਕੁੱਤਾ ਸੀ, ਕੁੱਝ ਆਖਣਗੇ ਕਿ ਉਹ ਪੰਜ ਸਨ ਤੇ ਛੇਵਾਂ ਉਹਨਾਂ ਦਾ ਕੁੱਤਾ ਸੀ। (ਇਹ ਸਭ) ਹਨੇਰੇ ਵਿਚ ਤੀਰ ਚਲਾਉਣਾ ਹੈ। ਕੁੱਝ ਲੋਕ (ਇਹ ਵੀ) ਆਖਣਗੇ ਕਿ ਉਹ ਸਤ ਸਨ ਅਤੇ ਅਠਵਾਂ ਉਹਨਾਂ ਦਾ ਕੁੱਤਾ ਸੀ। (ਹੇ ਨਬੀ!) ਤੁਸੀਂ ਆਖ ਦਿਓ ਕਿ ਮੇਰਾ ਮਾਲਿਕ ਹੀ (ਉਹਨਾਂ ਦੀ ਠੀਕ ਗਿਣਤੀ) ਨੂੰ ਜਾਣਦਾ ਹੈ ਜਦ ਕਿ ਠੀਕ ਗਿਣਤੀ ਤਾਂ ਬਹੁਤ ਹੀ ਘੱਟ ਲੋਕ ਜਾਣਦੇ ਹਨ। ਸੋ ਤੁਸੀਂ ਇਸ ਸੰਬੰਧ ਵਿਚ ਸਰਸਰੀ ਗੱਲ ਕਰੋ ਅਤੇ ਕੋਈ ਵਾਦ-ਵਿਵਾਦ ਵਾਲੀ ਗੱਲ ਨਾ ਕਰੋ ਅਤੇ ਨਾ ਤੁਸੀਂ ਉਹਨਾਂ ਦੇ ਬਾਰੇ ਕਿਸੇ ਤੋਂ ਕੁੱਝ ਪੁੱਛੋ।

ਇਸ ਆਇਤ ਦੇ ਸਾਰੇ ਅਨੁਵਾਦ ਵੇਖੋ →

وَلَا تَقُولَنَّ لِشَا۟ىْءٍ إِنِّى فَاعِلٌ ذَٰلِكَ غَدًا

Punjabi Translation - Arif Haleemਕਿਸੇ ਵੀ ਕੰਮ ਬਾਰੇ ਕਦੇ ਵੀ ਇਹ ਨਾ ਕਹੋ ਕਿ ਮੈਂ ਇਹ ਕੰਮ ਭਲਕੇ ਕਰਾਂਗਾ।

ਇਸ ਆਇਤ ਦੇ ਸਾਰੇ ਅਨੁਵਾਦ ਵੇਖੋ →

إِلَّآ أَن يَشَآءَ ٱللَّهُ وَٱذْكُر رَّبَّكَ إِذَا نَسِيتَ وَقُلْ عَسَىٰٓ أَن يَهْدِيَنِ رَبِّى لِأَقْرَبَ مِنْ هَٰذَا رَشَدًا

Punjabi Translation - Arif Haleem(ਸਗੋਂ ਆਖਿਆ ਕਰੋ) ਹਾਂ, ਜੇ ਅੱਲਾਹ ਚਾਹੇ (ਫੇਰ ਹੀ ਕਰ ਸਕਦੇ ਹੋ) ਜੇ ਤੁਸੀਂ (ਇਨਸ਼ਾ ਅੱਲਾਹ ਕਹਿਣਾ) ਭੁਲ ਜਾਵੋ ਤਾਂ ਝੱਟ ਆਪਣੇ ਰੱਬ ਨੂੰ ਯਾਦ ਕਰੋ ਅਤੇ ਆਖੋ ਕਿ ਆਸ ਹੈ ਕਿ ਮੇਰਾ ਰੱਬ ਇਸ ਮਾਮਲੇ ਵਿਚ ਹਿਦਾਇਤ ਤੇ ਭਲਾਈ ਵਲ ਮੇਰੀ ਅਗਵਾਈ ਕਰੇਗਾ।

ਇਸ ਆਇਤ ਦੇ ਸਾਰੇ ਅਨੁਵਾਦ ਵੇਖੋ →

وَلَبِثُوا۟ فِى كَهْفِهِمْ ثَلَٰثَ مِا۟ئَةٍ سِنِينَ وَٱزْدَادُوا۟ تِسْعًا

Punjabi Translation - Arif Haleemਉਹ ਲੋਕ ਗੁਫਾ ਵਿਚ ਤਿੰਨ ਸੌ ਸਾਲ ਤੋਂ ਨੌ ਸਾਲ ਵੱਧ (ਭਾਵ 309 ਸਾਲ) ਰਹੇ।

ਇਸ ਆਇਤ ਦੇ ਸਾਰੇ ਅਨੁਵਾਦ ਵੇਖੋ →

قُلِ ٱللَّهُ أَعْلَمُ بِمَا لَبِثُوا۟ لَهُۥ غَيْبُ ٱلسَّمَٰوَٰتِ وَٱلْأَرْضِ أَبْصِرْ بِهِۦ وَأَسْمِعْ مَا لَهُم مِّن دُونِهِۦ مِن وَلِىٍّ وَلَا يُشْرِكُ فِى حُكْمِهِۦٓ أَحَدًا

Punjabi Translation - Arif Haleem(ਹੇ ਨਬੀ!) ਤੁਸੀਂ ਆਖ ਦਿਓ ਕਿ ਉਹਨਾਂ ਦੇ ਰਹਿਣ ਦਾ ਠੀਕ ਸਮਾਂ ਤਾਂ ਅੱਲਾਹ ਹੀ ਜਾਣਦਾ ਹੈ। ਅਕਾਸ਼ਾਂ ਤੇ ਧਰਤੀ ਦਾ ਗੁਪਤ ਗਿਆਨ ਕੇਵਲ ਉਸੇ ਨੂੰ ਹੀ ਹੈ। ਉਹ ਕਿੰਨਾ ਵਧੀਆ ਵੇਖਣ ਤੇ ਸੁਣਨ ਵਾਲਾ ਹੈ। ਅੱਲਾਹ ਤੋਂ ਛੁੱਟ ਉਹਨਾਂ ਦਾ ਕੋਈ ਸਹਾਈ ਨਹੀਂ ਅਤੇ ਅੱਲਾਹ ਆਪਣੀ ਸੱਤਾ ਵਿਚ ਕਿਸੇ ਨੂੰ ਭਾਈਵਾਲ ਨਹੀਂ ਬਣਾਉਂਦਾ।

ਇਸ ਆਇਤ ਦੇ ਸਾਰੇ ਅਨੁਵਾਦ ਵੇਖੋ →

وَٱتْلُ مَآ أُوحِىَ إِلَيْكَ مِن كِتَابِ رَبِّكَ لَا مُبَدِّلَ لِكَلِمَٰتِهِۦ وَلَن تَجِدَ مِن دُونِهِۦ مُلْتَحَدًا

Punjabi Translation - Arif Haleem(ਹੇ ਨਬੀ!) ਤੁਹਾਡੇ ਵੱਲ ਤੁਹਾਡੇ ਰੱਬ ਵੱਲੋਂ ਜਿਹੜੀ ਕਿਤਾਬ ਵਹੀ ਕੀਤੀ ਗਈ ਹੈ ਤੁਸੀਂ ਉਸ ਨੂੰ ਪੜ੍ਹਦੇ ਰਿਹਾ ਕਰੋ। ਇਸ (.ਕੁਰਆਨ) ਦੀਆਂ ਗੱਲਾਂ ਨੂੰ ਕੋਈ ਬਦਲਣ ਵਾਲਾ ਨਹੀਂ ਅਤੇ ਨਾ ਹੀ ਤੁਹਾਨੂੰ ਉਸ (ਅੱਲਾਹ) ਤੋਂ ਛੁੱਟ ਕੋਈ ਸ਼ਰਨ ਸਥਾਨ ਮਿਲ ਸਕਦਾ ਹੈ।

ਇਸ ਆਇਤ ਦੇ ਸਾਰੇ ਅਨੁਵਾਦ ਵੇਖੋ →

وَٱصْبِرْ نَفْسَكَ مَعَ ٱلَّذِينَ يَدْعُونَ رَبَّهُم بِٱلْغَدَوٰةِ وَٱلْعَشِىِّ يُرِيدُونَ وَجْهَهُۥ وَلَا تَعْدُ عَيْنَاكَ عَنْهُمْ تُرِيدُ زِينَةَ ٱلْحَيَوٰةِ ٱلدُّنْيَا وَلَا تُطِعْ مَنْ أَغْفَلْنَا قَلْبَهُۥ عَن ذِكْرِنَا وَٱتَّبَعَ هَوَىٰهُ وَكَانَ أَمْرُهُۥ فُرُطًا

Punjabi Translation - Arif Haleem(ਹੇ ਨਬੀ!) ਤੁਸੀਂ ਆਪਣੇ ਆਪ ਨੂੰ ਉਹਨਾਂ ਲੋਕਾਂ ਦੀ ਸੰਗਤ ਵਿਚ ਰੱਖੋ ਜਿਹੜੇ ਸਵੇਰੇ-ਸ਼ਾਮ ਆਪਣੇ ਪਾਲਣਹਾਰ ਨੂੰ ਪੁਕਾਰਦੇ ਹਨ ਅਤੇ ਉਸ ਦੇ ਚਿਹਰੇ ਦਾ ਦੀਦਾਰ (ਭਾਵ ਉਸ ਦੀ ਰਜ਼ਾ) ਚਾਹੁੰਦੇ ਹਨ ਸੋ ਤੁਹਾਡੀਆਂ ਨਜ਼ਰਾਂ ਉਹਨਾਂ ਤੋਂ ਪਰਾਂ ਨਹੀਂ ਹਟਣੀਆਂ ਚਾਹੀਦੀਆਂ ਕਿ ਉਹ ਵੀ ਸੰਸਾਰਿਕ ਜੀਵਨ ਦੀ ਠਾਠ-ਬਾਠ ਦੀਆਂ ਇਛੁੱਕ ਬਣ ਜਾਣ। ਉਸ ਦੇ ਪਿੱਛੇ ਕਦੇ ਵੀ ਨਾ ਲੱਗੋ ਜਿਸ ਦੇ ਮਨ ਨੂੰ ਅਸੀਂ ਆਪਣੀ ਯਾਦ ਤੋਂ ਭੁਲਾ ਰਖਿਆ ਹੈ ਅਤੇ ਉਹ ਆਪਣੀਆਂ ਇੱਛਾਵਾਂ ਦੇ ਪਿੱਛੇ ਤੁਰ ਪਿਆ, ਫੇਰ ਉਸ ਦਾ ਮਾਮਲਾ ਹੱਦੋਂ ਟੱਪਿਆ ਹੋਇਆ ਹੈ।

ਇਸ ਆਇਤ ਦੇ ਸਾਰੇ ਅਨੁਵਾਦ ਵੇਖੋ →

وَقُلِ ٱلْحَقُّ مِن رَّبِّكُمْ فَمَن شَآءَ فَلْيُؤْمِن وَمَن شَآءَ فَلْيَكْفُرْ إِنَّآ أَعْتَدْنَا لِلظَّٰلِمِينَ نَارًا أَحَاطَ بِهِمْ سُرَادِقُهَا وَإِن يَسْتَغِيثُوا۟ يُغَاثُوا۟ بِمَآءٍ كَٱلْمُهْلِ يَشْوِى ٱلْوُجُوهَ بِئْسَ ٱلشَّرَابُ وَسَآءَتْ مُرْتَفَقًا

Punjabi Translation - Arif Haleemਉਹਨਾਂ ਨੂੰ ਆਖ ਦਿਓ ਕਿ ਹੱਕ ਤੁਹਾਡੇ ਰੱਬ ਵੱਲੋਂ ਆ ਗਿਆ ਹੈ। ਹੁਣ ਜਿਹੜਾ ਚਾਹੇ ਈਮਾਨ ਲੈ ਆਏ ਅਤੇ ਜਿਹੜਾ ਚਾਹੇ ਕੁਫ਼ਰ (ਇਨਕਾਰ) ਕਰੇ। ਬੇਸ਼ੱਕ ਜ਼ਾਲਮਾਂ (ਇਨਕਾਰੀਆਂ) ਲਈ ਅਸੀਂ ਇਕ ਅਜਿਹੀ ਅੱਗ ਤਿਆਰ ਕਰ ਰੱਖੀ ਹੈ, ਜਿਸ ਦੀਆਂ ਲਾਟਾਂ ਨੇ ਉਹਨਾਂ ਨੂੰ ਘੇਰੇ ਵਿਚ ਲੈ ਲੈਣਾ ਹੈ, (ਜੇ ਉਹ ਪਾਣੀ ਲਈ) ਬੇਨਤੀ ਕਰਨਗੇ ਤਾਂ ਅਜਿਹੇ ਪਾਣੀ ਨਾਲ ਸੁਣੀ ਜਾਵੇਗੀ ਜਿਹੜਾ ਪੰਘਰੇ ਹੋਏ ਤੇਲ ਦੀ ਗਾਦ ਵਰਗਾ ਹੋਵੇਗਾ, ਉਹ ਉਹਨਾਂ ਦੇ ਚਿਹਰਿਆਂ ਨੂੰ ਭੁਣ ਦੇਵੇਗਾ। ਕਿੰਨੀ ਭੈੜੀ ਪੀਣ ਵਾਲੀ ਚੀਜ਼ ਹੈ ਅਤੇ ਕਿੰਨਾ ਭੈੜਾ ਵਿਸ਼ਰਾਮ ਘਰ (ਨਰਕ) ਹੈ।

ਇਸ ਆਇਤ ਦੇ ਸਾਰੇ ਅਨੁਵਾਦ ਵੇਖੋ →

إِنَّ ٱلَّذِينَ ءَامَنُوا۟ وَعَمِلُوا۟ ٱلصَّٰلِحَٰتِ إِنَّا لَا نُضِيعُ أَجْرَ مَنْ أَحْسَنَ عَمَلًا

Punjabi Translation - Arif Haleemਪਰ ਜਿਹੜੇ ਈਮਾਨ ਲਿਆਉਣ ਤੇ ਫੇਰ ਨੇਕ ਕਰਮ ਕਰਨ ਤਾਂ ਅਸੀਂ ਕਿਸੇ ਵੀ ਨੇਕ ਕਰਮ ਕਰਨ ਵਾਲੇ ਦਾ ਬਦਲਾ ਅਜਾਈਂ ਨਹੀਂ ਗੁਆਉਂਦੇ (ਭਾਵ ਹੱਕ ਨਹੀਂ ਮਾਰਦੇ)।

ਇਸ ਆਇਤ ਦੇ ਸਾਰੇ ਅਨੁਵਾਦ ਵੇਖੋ →

أُو۟لَٰٓئِكَ لَهُمْ جَنَّٰتُ عَدْنٍ تَجْرِى مِن تَحْتِهِمُ ٱلْأَنْهَٰرُ يُحَلَّوْنَ فِيهَا مِنْ أَسَاوِرَ مِن ذَهَبٍ وَيَلْبَسُونَ ثِيَابًا خُضْرًا مِّن سُندُسٍ وَإِسْتَبْرَقٍ مُّتَّكِـِٔينَ فِيهَا عَلَى ٱلْأَرَآئِكِ نِعْمَ ٱلثَّوَابُ وَحَسُنَتْ مُرْتَفَقًا

Punjabi Translation - Arif Haleemਉਹਨਾਂ ਲੋਕਾਂ ਲਈ ਸਦੀਵੀ ਬਾਗ਼ (ਜੰਨਤਾਂ) ਹਨ ਜਿਨ੍ਹਾਂ ਦੇ ਹੇਠ ਨਹਿਰਾਂ ਵਗਦੀਆਂ ਹੋਣਗੀਆਂ, ਉੱਥੇ ਉਹਨਾਂ ਨੂੰ ਸੋਨੇ ਦੇ ਕੜੇ ਪੁਵਾਏ ਜਾਣਾਂਗੇ ਅਤੇ ਹਰੇ ਰੰਗ ਦੇ ਬਰੀਕ ਤੇ ਮੋਟੇ ਰੇਸ਼ਮੀ ਲਿਬਾਸ ਪਹਿਣਨਗੇ। ਉੱਥੇ ਉਹ ਤੱਖਤਾਂ ਉੱਤੇ ਗਾਵੇ ਲਾਈਂ ਬੈਠੇ ਹੋਣਗੇ। ਕਿੰਨਾ ਵਧੀਆ ਬਦਲਾ ਹੈ ਅਤੇ ਕਿੰਨਾ ਵਧੀਆ ਵਿਸ਼ਰਾਮ ਘਰ (ਜੰਨਤ) ਹੈ।

ਇਸ ਆਇਤ ਦੇ ਸਾਰੇ ਅਨੁਵਾਦ ਵੇਖੋ →

وَٱضْرِبْ لَهُم مَّثَلًا رَّجُلَيْنِ جَعَلْنَا لِأَحَدِهِمَا جَنَّتَيْنِ مِنْ أَعْنَٰبٍ وَحَفَفْنَٰهُمَا بِنَخْلٍ وَجَعَلْنَا بَيْنَهُمَا زَرْعًا

Punjabi Translation - Arif Haleem(ਹੇ ਨਬੀ!) ਇਹਨਾਂ ਲੋਕਾਂ ਨੂੰ ਉਹਨਾਂ ਦੋ ਵਿਅਕਤੀਆਂ ਦੀ ਉਦਾਹਰਨ ਵੀ ਸੁਣਾ ਦਿਓ, ਉਨ੍ਹਾਂ ਜਿਨ੍ਹਾਂ ਵਿੱਚੋਂ ਇਕ ਨੂੰ ਅਸਾਂ ਅੰਗੂਰਾਂ ਦੇ ਦੋ ਬਾਗ਼ ਦਿੱਤੇ ਸੀ ਅਤੇ ਉਹਨਾਂ ਦੁਆਲੇ ਖਜੂਰਾਂ ਦੇ ਰੁੱਖਾਂ ਦੀ ਵਾੜ ਲਾਈ ਸੀ ਅਤੇ ਉਹਨਾਂ (ਦੋਵੇਂ ਬਾਗ਼ਾਂ) ਦੇ ਵਿਚਾਲੇ ਖੇਤੀ ਉਗਾ ਛੱਡੀ ਸੀ।

ਇਸ ਆਇਤ ਦੇ ਸਾਰੇ ਅਨੁਵਾਦ ਵੇਖੋ →

كِلْتَا ٱلْجَنَّتَيْنِ ءَاتَتْ أُكُلَهَا وَلَمْ تَظْلِم مِّنْهُ شَيْـًٔا وَفَجَّرْنَا خِلَٰلَهُمَا نَهَرًا

Punjabi Translation - Arif Haleemਦੋਵੇਂ ਬਾਗ਼ਾਂ ਨੇ ਫਲ ਦੇਣ ਵਿਚ ਕਿਸੇ ਤਰ੍ਹਾਂ ਦੀ ਕੋਈ ਕਸਰ ਨਹੀਂ ਛੱਡੀ ਸੀ ਅਤੇ ਉਹਨਾਂ ਦੋਵਾਂ ਬਾਗ਼ਾਂ ਦੇ ਵਿਚਕਾਰ ਅਸੀਂ ਇਕ ਨਹਿਰ ਵਗਾ ਦਿੱਤੀ ਸੀ।

ਇਸ ਆਇਤ ਦੇ ਸਾਰੇ ਅਨੁਵਾਦ ਵੇਖੋ →

وَكَانَ لَهُۥ ثَمَرٌ فَقَالَ لِصَٰحِبِهِۦ وَهُوَ يُحَاوِرُهُۥٓ أَنَا۠ أَكْثَرُ مِنكَ مَالًا وَأَعَزُّ نَفَرًا

Punjabi Translation - Arif Haleemਜਦੋਂ ਉਸ ਨੂੰ ਫਲਾਂ (ਦੀ ਉਪਜ ਪੂਰੀ) ਮਿਲ ਗਈ ਤਾਂ ਉਹ ਆਪਣੇ ਮਿੱਤਰ ਨੂੰ ਗੱਲਾਂ ਕਰਦੇ ਹੋਏ ਆਖਣ ਲੱਗਾ ਕਿ ਮੈਂ ਤੈਥੋਂ ਵਧੇਰੇ ਮਾਲਦਾਰ ਹਾਂ ਅਤੇ ਜੱਥੇ ਪੱਖੋਂ ਵੀ ਤੇਥੋਂ ਵੱਧ ਆਦਰ-ਮਾਨ ਵਾਲਾ ਹਾਂ।

ਇਸ ਆਇਤ ਦੇ ਸਾਰੇ ਅਨੁਵਾਦ ਵੇਖੋ →

وَدَخَلَ جَنَّتَهُۥ وَهُوَ ظَالِمٌ لِّنَفْسِهِۦ قَالَ مَآ أَظُنُّ أَن تَبِيدَ هَٰذِهِۦٓ أَبَدًا

Punjabi Translation - Arif Haleemਅਤੇ (ਇਹੋ ਆਖਦੇ ਹੋਏ) ਜਦੋਂ ਉਹ ਆਪਣੇ ਬਾਗ਼ ਵਿਚ ਦਾਖ਼ਲ ਹੋਇਆ ਜਦ ਕਿ ਉਹ ਆਪਣੀ ਆਤਮਾ ਨਾਲ ਜ਼ੁਲਮ ਕਰ ਰਿਹਾ ਸੀ। ਉਸ ਨੇ ਆਖਿਆ ਕਿ ਮੈਂ ਨਹੀਂ ਸਮਝਦਾ ਕਿ ਇਹ ਬਾਗ਼ ਕਦੇ ਨਸ਼ਟ ਹੋਵੇਗਾ।

ਇਸ ਆਇਤ ਦੇ ਸਾਰੇ ਅਨੁਵਾਦ ਵੇਖੋ →

وَمَآ أَظُنُّ ٱلسَّاعَةَ قَآئِمَةً وَلَئِن رُّدِدتُّ إِلَىٰ رَبِّى لَأَجِدَنَّ خَيْرًا مِّنْهَا مُنقَلَبًا

Punjabi Translation - Arif Haleemਅਤੇ ਆਖਿਆ ਕਿ ਨਾ ਹੀ ਮੈਂ ਸਮਝਦਾ ਹਾਂ ਕਿ ਕਿਆਮਤ ਕਾਇਮ ਹੋਵੇਗੀ। ਜੇ ਭਲਾਂ ਮੈਨੂੰ ਆਪਣੇ ਰੱਬ ਵੱਲ ਪਰਤਾਇਆ ਵੀ ਗਿਆ ਤਾਂ ਜ਼ਰੂਰ ਮੈਂ ਇਹਨਾਂ ਬਾਗ਼ਾਂ ਤੋਂ ਵੀ ਵਧੀਆ ਥਾਂ ਪ੍ਰਾਪਤ ਕਰਾਂਗਾ।

ਇਸ ਆਇਤ ਦੇ ਸਾਰੇ ਅਨੁਵਾਦ ਵੇਖੋ →

قَالَ لَهُۥ صَاحِبُهُۥ وَهُوَ يُحَاوِرُهُۥٓ أَكَفَرْتَ بِٱلَّذِى خَلَقَكَ مِن تُرَابٍ ثُمَّ مِن نُّطْفَةٍ ثُمَّ سَوَّىٰكَ رَجُلًا

Punjabi Translation - Arif Haleemਉਸ ਦੇ ਮੋਮਿਨ ਸਾਥੀ ਨੇ ਉਸ ਨੂੰ ਗੱਲਾਂ ਗੱਲਾਂ ਵਿਚ ਪੁੱਛਿਆ, ਕੀ ਤੂੰ ਉਸ (ਰੱਬ) ਦਾ ਇਨਕਾਰ ਕਰਦਾ ਹੈ ਜਿਸ ਨੇ ਤੈਨੂੰ ਮਿੱਟੀ ਤੋਂ ਪੈਦਾ ਕੀਤਾ, ਤੇ ਫੇਰ ਵੀਰਜ ਤੋਂ ਸਾਜਿਆ ਤੇ ਫੇਰ ਇਕ ਪੂਰਾ ਆਦਮੀ ਬਣਾ ਖੜ੍ਹਾ ਕੀਤਾ ?

ਇਸ ਆਇਤ ਦੇ ਸਾਰੇ ਅਨੁਵਾਦ ਵੇਖੋ →

لَّٰكِنَّا۠ هُوَ ٱللَّهُ رَبِّى وَلَآ أُشْرِكُ بِرَبِّىٓ أَحَدًا

Punjabi Translation - Arif Haleemਜਦੋਂ ਕਿ ਮੇਰਾ ਤਾਂ ਇਹ ਵਿਸ਼ਵਾਸ ਹੈ ਕਿ ਉਹੀਓ ਅੱਲਾਹ ਮੇਰਾ ਰੱਬ ਹੈ ਤੇ ਮੈਂ ਆਪਣੇ ਰੱਬ (ਪਾਲਣਹਾਰ) ਦੇ ਨਾਲ ਕਿਸੇ ਨੂੰ ਵੀ ਸ਼ਰੀਕ (ਸਾਂਝੀ) ਨਹੀਂ ਬਣਾਉਂਦਾ।

ਇਸ ਆਇਤ ਦੇ ਸਾਰੇ ਅਨੁਵਾਦ ਵੇਖੋ →

وَلَوْلَآ إِذْ دَخَلْتَ جَنَّتَكَ قُلْتَ مَا شَآءَ ٱللَّهُ لَا قُوَّةَ إِلَّا بِٱللَّهِ إِن تَرَنِ أَنَا۠ أَقَلَّ مِنكَ مَالًا وَوَلَدًا

Punjabi Translation - Arif Haleem(ਅਤੇ ਕਿਹਾ) ਜਦੋਂ ਤੂੰ ਆਪਣੇ ਬਾਗ਼ ਵਿਚ ਦਾਖ਼ਲ ਹੋ ਰਿਹਾ ਸੀ ਤਾਂ “ਮਾਸ਼ਾ ਅੱਲਾਹ ਲਾ ਕੁਵੱਤਾ ਇਲਾੱ ਬਿਲਾੱਹ” [1] (ਭਾਵ ਜੋ ਅੱਲਾਹ ਚਾਹੁੰਦਾ ਹੈ ਉਹੀਓ ਹੁੰਦਾ ਹੈ, ਅੱਲਾਹ ਤੋਂ ਛੁੱਟ ਹੋਰ ਕੋਈ ਵੀ ਸ਼ਕਤੀ ਨਹੀਂ) ਕਿਉਂ ਨਾ ਕਿਹਾ। ਜੇ ਅੱਜ ਤੂੰ ਮੈਨੂੰ ਮਾਲ ਤੇ ਸੰਤਾਨ ਪੱਖੋਂ ਘੱਟ ਵੇਖ ਰਿਹਾ ਹੈ।

ਇਸ ਆਇਤ ਦੇ ਸਾਰੇ ਅਨੁਵਾਦ ਵੇਖੋ →

فَعَسَىٰ رَبِّىٓ أَن يُؤْتِيَنِ خَيْرًا مِّن جَنَّتِكَ وَيُرْسِلَ عَلَيْهَا حُسْبَانًا مِّنَ ٱلسَّمَآءِ فَتُصْبِحَ صَعِيدًا زَلَقًا

Punjabi Translation - Arif Haleemਹੋ ਸਕਦਾ ਹੈ ਕਿ ਮੇਰਾ ਰੱਬ ਮੈਨੂੰ ਤੇਰੇ ਇਸ ਬਾਗ਼ ਤੋਂ ਵੀ ਵਧੀਆ (ਬਾਗ਼) ਦੇ ਦੇਵੇ ਅਤੇ ਜਾਂ ਤੇਰੇ ਇਸ ਬਾਗ਼ ’ਤੇ ਕੋਈ ਅਕਾਸ਼ੋਂ ਅਜ਼ਾਬ ਭੇਜੇ ਕਿ ਉਹ (ਤੇਰਾ ਬਾਗ਼) ਇਕ ਰੜਾ ਮੈਦਾਨ ਬਣ ਕੇ ਰਹਿ ਜਾਵੇ।

ਇਸ ਆਇਤ ਦੇ ਸਾਰੇ ਅਨੁਵਾਦ ਵੇਖੋ →

أَوْ يُصْبِحَ مَآؤُهَا غَوْرًا فَلَن تَسْتَطِيعَ لَهُۥ طَلَبًا

Punjabi Translation - Arif Haleemਜਾਂ ਇਸ ਦਾ ਪਾਣੀ ਡੁੰਗਿਆਈ (ਭਾਵ ਧਰਤੀ) ਵਿਚ ਉੱਤਰ ਜਾਵੇ ਫੇਰ ਇਹ ਗੱਲ ਤੇਰੇ ਵੱਸ ਦੀ ਨਹੀਂ ਕਿ ਤੂੰ (ਪਾਣੀ ਨੂੰ) ਲੱਭ ਸਕੇ (ਭਾਵ ਕੱਢ ਲਿਆਵੇਂ)।

ਇਸ ਆਇਤ ਦੇ ਸਾਰੇ ਅਨੁਵਾਦ ਵੇਖੋ →

وَأُحِيطَ بِثَمَرِهِۦ فَأَصْبَحَ يُقَلِّبُ كَفَّيْهِ عَلَىٰ مَآ أَنفَقَ فِيهَا وَهِىَ خَاوِيَةٌ عَلَىٰ عُرُوشِهَا وَيَقُولُ يَٰلَيْتَنِى لَمْ أُشْرِكْ بِرَبِّىٓ أَحَدًا

Punjabi Translation - Arif Haleemਸੋ ਉਸ (ਨਾ-ਸ਼ੁਕਰੇ) ਦੇ ਫਲਾਂ ਨੂੰ (ਅਜ਼ਾਬ ਨੇ) ਘੇਰ ਲਿਆ (ਭਾਵ ਨਸ਼ਟ ਹੋ ਗਏ) ਉਹ ਆਪਣੀ ਲਗਾਈ ਹੋਈ ਲਾਗਤ ਨੂੰ ਬਰਬਾਦ ਹੁੰਦਾ ਵੇਖ ਹੱਥ ਮਲਦਾ ਰਹਿ ਗਿਆ, ਜਦ ਕਿ ਉਹ ਆਪਣੇ (ਬਾਗ਼) ਛੱਪਰਾਂ ’ਤੇ ਪੁੱਠਾ ਡਿੱਗਿਆ ਪਿਆ ਸੀ ਅਤੇ ਉਹ ਆਖ ਰਿਹਾ ਸੀ ਕਿ ਕਾਸ਼! ਮੈਂ ਆਪਣੇ ਰੱਬ ਦੇ ਨਾਲ ਕਿਸੇ ਨੂੰ ਸ਼ਰੀਕ ਨਾ ਕਰਦਾ।

ਇਸ ਆਇਤ ਦੇ ਸਾਰੇ ਅਨੁਵਾਦ ਵੇਖੋ →

وَلَمْ تَكُن لَّهُۥ فِئَةٌ يَنصُرُونَهُۥ مِن دُونِ ٱللَّهِ وَمَا كَانَ مُنتَصِرًا

Punjabi Translation - Arif Haleemਉਸ ਦੀ ਸਹਾਇਤਾ ਲਈ ਕੋਈ ਅਜਿਹਾ ਜੱਥਾ ਨਹੀਂ ਸੀ ਜਿਹੜਾ ਅੱਲਾਹ (ਦੇ ਅਜ਼ਾਬ) ਤੋਂ ਉਸ ਦਾ ਬਚਾਓ ਕਰਦਾ ਅਤੇ ਨਾ ਹੀ ਉਹ ਆਪ ਇਸ (ਬਿਪਤਾ) ਦਾ ਸਾਥੋਂ ਬਦਲਾ ਲੈ ਸਕਦਾ ਸੀ।

ਇਸ ਆਇਤ ਦੇ ਸਾਰੇ ਅਨੁਵਾਦ ਵੇਖੋ →

هُنَالِكَ ٱلْوَلَٰيَةُ لِلَّهِ ٱلْحَقِّ هُوَ خَيْرٌ ثَوَابًا وَخَيْرٌ عُقْبًا

Punjabi Translation - Arif Haleem(ਇਸ ਤੋਂ ਸਿੱਧ ਹੁੰਦਾ ਹੈ ਕਿ) ਕੰਮ ਬਣਾਉਣ ਦਾ ਸਾਰਾ ਅਧਿਕਾਰ ਅੱਲਾਹ ਸੱਚੇ ਦਾ ਹੀ ਹੈ। ਉਹੀਓ ਲੋਕ-ਪ੍ਰਲੋਕ ਵਿਚ ਵਧੀਆ ਬਦਲਾ ਦੇਣ ਵਾਲਾ ਹੈ।

ਇਸ ਆਇਤ ਦੇ ਸਾਰੇ ਅਨੁਵਾਦ ਵੇਖੋ →

وَٱضْرِبْ لَهُم مَّثَلَ ٱلْحَيَوٰةِ ٱلدُّنْيَا كَمَآءٍ أَنزَلْنَٰهُ مِنَ ٱلسَّمَآءِ فَٱخْتَلَطَ بِهِۦ نَبَاتُ ٱلْأَرْضِ فَأَصْبَحَ هَشِيمًا تَذْرُوهُ ٱلرِّيَٰحُ وَكَانَ ٱللَّهُ عَلَىٰ كُلِّ شَىْءٍ مُّقْتَدِرًا

Punjabi Translation - Arif Haleem(ਹੇ ਨਬੀ!) ਇਹਨਾਂ ਨੂੰ ਸੰਸਾਰਿਕ ਜੀਵਨ ਦੀ ਉਦਹਾਰਨ ਦਿਓ ਕਿ ਜਿਵੇਂ ਮੀਂਹ ਦਾ ਪਾਣੀ ਹੈ, ਜਿਸ ਨੂੰ ਅਸਾਂ ਅਕਾਸ਼ੋਂ ਬਰਸਾਇਆ, ਜਿਸ ਤੋਂ ਧਰਤੀ ਦੀ ਉਪਜ ਬਹੁਤ ਵਧੀਆ ਹੋਈ, ਫੇਰ ਉਹੀਓ ਉਪਜ ਚੂਰਾ-ਚੂਰਾ (ਭਾਵ ਭੁਸਾ) ਬਣਾ ਕੇ ਰਹਿ ਗਈ ਜਿਸ ਨੂੰ ਹਵਾਵਾਂ ਉਡਾਈਂ ਫਿਰਦੀਆਂ ਹਨ। ਬੇਸ਼ੱਕ ਅੱਲਾਹ ਹਰੇਕ ਕੰਮ ਕਰਨ ਦੀ ਕੁਦਰਤ ਰੱਖਦਾ ਹੈ।

ਇਸ ਆਇਤ ਦੇ ਸਾਰੇ ਅਨੁਵਾਦ ਵੇਖੋ →

ٱلْمَالُ وَٱلْبَنُونَ زِينَةُ ٱلْحَيَوٰةِ ٱلدُّنْيَا وَٱلْبَٰقِيَٰتُ ٱلصَّٰلِحَٰتُ خَيْرٌ عِندَ رَبِّكَ ثَوَابًا وَخَيْرٌ أَمَلًا

Punjabi Translation - Arif Haleemਇਹ ਮਾਲ (ਧਨ ਪਦਾਰਥ) ਤੇ ਔਲਾਦ ਤਾਂ ਸੰਸਰਿਕ ਜੀਵਨ ਦੀਆਂ ਸਜਾਵਟਾਂ ਹਨ, ਜਦ ਕਿ ਤੁਹਾਡੇ ਰੱਬ ਦੀਆਂ ਨਜ਼ਰਾਂ ਵਿਚ ਬਾਕੀ ਰਹਿਣ ਵਾਲੀਆਂ ਨੇਕੀਆਂ ਹੀ ਸਿੱਟੇ ਪੱਖੋਂ ਬਿਹਤਰ ਹਨ ਅਤੇ ਚੰਗੀਆਂ ਆਸਾਂ ਤੱਕਣ ਲਈ ਵੀ ਇਹੋ ਵਧੀਆ ਹਨ।

ਇਸ ਆਇਤ ਦੇ ਸਾਰੇ ਅਨੁਵਾਦ ਵੇਖੋ →

وَيَوْمَ نُسَيِّرُ ٱلْجِبَالَ وَتَرَى ٱلْأَرْضَ بَارِزَةً وَحَشَرْنَٰهُمْ فَلَمْ نُغَادِرْ مِنْهُمْ أَحَدًا

Punjabi Translation - Arif Haleemਜਿਸ ਦਿਨ ਅਸੀਂ ਪਹਾੜਾਂ ਨੂੰ ਤੋਰਾਂਗੇ ਅਤੇ ਤੁਸੀਂ ਧਰਤੀ ਨੂੰ ਉੱਕਾ ਹੀ ਰੜਾ ਮੈਦਾਨ ਵੇਖੋਂਗੇ ਅਤੇ ਅਸੀਂ ਸਾਰੇ ਹੀ ਲੋਕਾਂ ਨੂੰ ਇਕੱਠਾ ਕਰਾਂਗੇ ਕਿ ਉਹਨਾਂ ਵਿੱਚੋਂ ਕੋਈ ਵੀ (ਬਿਨਾ ਪੁੱਛ ਗਿੱਛ ਤੋਂ ਛੱਡਿਆ ਨਹੀਂ ਜਾਵੇਗਾ।

ਇਸ ਆਇਤ ਦੇ ਸਾਰੇ ਅਨੁਵਾਦ ਵੇਖੋ →

وَعُرِضُوا۟ عَلَىٰ رَبِّكَ صَفًّا لَّقَدْ جِئْتُمُونَا كَمَا خَلَقْنَٰكُمْ أَوَّلَ مَرَّةٍۭ بَلْ زَعَمْتُمْ أَلَّن نَّجْعَلَ لَكُم مَّوْعِدًا

Punjabi Translation - Arif Haleemਅਤੇ ਉਹ ਸਾਰੇ ਕਤਾਰਾਂ ਬੰਨੀ ਤੁਹਾਡੇ ਰੱਬ ਦੇ ਹਜ਼ੂਰ ਪੇਸ਼ ਕੀਤੇ ਜਾਣਗੇ। (ਕਿਹਾ ਜਾਵੇਗਾ ਕਿ) ਤੁਸੀਂ ਸਾਰੇ ਲੋਕ ਸਾਡੇ ਕੋਲ ਉਸੇ ਪ੍ਰਕਾਰ ਆਏ ਹੋ ਜਿਵੇਂ ਅਸੀਂ ਤੁਹਾਨੂੰ ਪਹਿਲੀ ਵਾਰ ਪੈਦਾ ਕੀਤਾ ਸੀ ਪਰ ਤੁਸੀਂ ਤਾਂ ਇਹੋ ਸਮਝਦੇ ਰਹੇ ਕਿ ਅਸੀਂ ਤੁਹਾਡੇ ਲਈ ਵਾਅਦੇ (ਭਾਵ ਕਿਅਮਾਤ) ਦਾ ਕੋਈ ਵੀ ਸਮਾਂ ਨਿਸ਼ਚਿਤ ਨਹੀਂ ਸੀ ਕੀਤਾ।

ਇਸ ਆਇਤ ਦੇ ਸਾਰੇ ਅਨੁਵਾਦ ਵੇਖੋ →

وَوُضِعَ ٱلْكِتَٰبُ فَتَرَى ٱلْمُجْرِمِينَ مُشْفِقِينَ مِمَّا فِيهِ وَيَقُولُونَ يَٰوَيْلَتَنَا مَالِ هَٰذَا ٱلْكِتَٰبِ لَا يُغَادِرُ صَغِيرَةً وَلَا كَبِيرَةً إِلَّآ أَحْصَىٰهَا وَوَجَدُوا۟ مَا عَمِلُوا۟ حَاضِرًا وَلَا يَظْلِمُ رَبُّكَ أَحَدًا

Punjabi Translation - Arif Haleem(ਕਿਆਮਤ ਦਿਆੜੇ) ਹਰੇਕ ਦੀ ਕਰਮ-ਪਤਰੀ ਉਸ ਦੇ ਸਾਹਮਣੇ ਧਰ ਦਿੱਤੀ ਜਾਵੇਗੀ। (ਹੇ ਮੁਹੰਮਦ!) ਫੇਰ ਤੁਸੀਂ ਵੇਖੋਗੇ ਕਿ ਅਪਰਾਧੀ ਉਸ ਦੀ ਲਿਖਤ ਨੂੰ ਪੜ੍ਹ ਕੇ ਡਰੇ ਸਹਿਮੇ ਪਏ ਹੋਣਗੇ ਅਤੇ ਆਖਣਗੇ ਕਿ ਹਾਏ ਸਾਡੇ ਫੁੱਟੇ ਭਾਗ! ਇਹ ਕਿਹੋ ਜਹੀ ਕਰਮ-ਪਤਰੀ ਹੈ ਜਿਸ ਨੇ ਕੋਈ ਵੀ ਛੋਟਾ ਵੱਡਾ ਅਮਲ ਬਿਨਾਂ ਲਿਖੇ ਨਹੀਂ ਛੱਡਿਆ ਅਤੇ ਇਸਨੇ ਤਾਂ ਸਭ ਕੁੱਝ ਹੀ ਗਿਣ ਰੱਖਿਆ ਹੈ। ਜੋ ਵੀ ਉਹਨਾਂ ਨੇ ਕਰਮ (ਕਰਤੂਤਾਂ) ਕੀਤੇ ਸਨ ਉਨ੍ਹਾਂ ਸਭ ਨੂੰ (ਉਸ ਕਿਤਾਬ ਵਿਚ) ਮੌਜੂਦ ਪਾਉਣਗੇ ਅਤੇ ਤੁਹਾਡਾ ਰੱਬ ਕਿਸੇ ਨਾਲ ਭੋਰਾ ਭਰ ਵੀ ਜ਼ੁਲਮ ਨਹੀਂ ਕਰੇਗਾ।

ਇਸ ਆਇਤ ਦੇ ਸਾਰੇ ਅਨੁਵਾਦ ਵੇਖੋ →

وَإِذْ قُلْنَا لِلْمَلَٰٓئِكَةِ ٱسْجُدُوا۟ لِـَٔادَمَ فَسَجَدُوٓا۟ إِلَّآ إِبْلِيسَ كَانَ مِنَ ٱلْجِنِّ فَفَسَقَ عَنْ أَمْرِ رَبِّهِۦٓ أَفَتَتَّخِذُونَهُۥ وَذُرِّيَّتَهُۥٓ أَوْلِيَآءَ مِن دُونِى وَهُمْ لَكُمْ عَدُوٌّۢ بِئْسَ لِلظَّٰلِمِينَ بَدَلًا

Punjabi Translation - Arif Haleem(ਯਾਦ ਕਰੋ) ਜਦੋਂ ਅਸੀਂ ਫ਼ਰਿਸ਼ਤਿਆਂ ਨੂੰ ਹੁਕਮ ਦਿੱਤਾ ਕਿ ਆਦਮ ਦੇ ਅੱਗੇ ਸੀਸ ਝੁਕਾਓ ਤਾਂ ਛੁੱਟ ਇਬਲੀਸ ਤੋਂ ਸਭ ਨੇ ਸੀਸ ਝੁਕਾ ਦਿੱਤੇ। ਉਹ (ਇਬਲੀਸ) ਜਿੰਨਾਂ ਵਿੱਚੋਂ ਸੀ। ਸੋ ਉਸ ਨੇ ਆਪਣੇ ਰੱਬ ਦੀ ਨਾ-ਫ਼ਰਮਾਨੀ ਕੀਤੀ। (ਹੇ ਲੋਕੋ!) ਕੀ ਤੁਸੀਂ ਫੇਰ ਵੀ ਮੈਨੂੰ ਛੱਡ ਕੇ ਉਸ ਨੂੰ ਅਤੇ ਉਸਦੀ ਔਲਾਦ ਨੂੰ ਆਪਣਾ ਮਿੱਤਰ ਬਣਾ ਰਹੇ ਹੋ, ਜਦੋਂ ਕਿ ਉਹ ਤੁਹਾਡਾ ਵੈਰੀ ਹੈ। ਜ਼ਾਲਮਾਂ ਦਾ ਬਹੁਤ ਹੀ ਭੈੜਾ ਟਿਕਾਣਾ (ਨਰਕ) ਹੈ।

ਇਸ ਆਇਤ ਦੇ ਸਾਰੇ ਅਨੁਵਾਦ ਵੇਖੋ →

مَّآ أَشْهَدتُّهُمْ خَلْقَ ٱلسَّمَٰوَٰتِ وَٱلْأَرْضِ وَلَا خَلْقَ أَنفُسِهِمْ وَمَا كُنتُ مُتَّخِذَ ٱلْمُضِلِّينَ عَضُدًا

Punjabi Translation - Arif Haleemਮੈਂ ਉਹਨਾਂ (ਇਬਲੀਸ ਤੇ ਉਸ ਦੀ ਔਲਾਦ) ਨੂੰ ਅਕਾਸ਼ਾਂ ਤੇ ਧਰਤੀ ਨੂੰ ਸਿਰਜਣ ਸਮੇਂ ਗਵਾਹ ਨਹੀਂ ਬਣਾਇਆ ਸੀ ਅਤੇ ਨਾ ਹੀ ਉਸ ਸਮੇਂ, ਜਦੋਂ ਉਹਨਾਂ ਨੂੰ ਪੈਦਾ ਕੀਤਾ ਗਿਆ ਸੀ। ਮੈਂ ਕੁਰਾਹੇ ਪਾਉਣ ਵਾਲਿਆਂ ਨੂੰ ਆਪਣਾ ਸਹਾਈ ਬਣਾਉਣ ਵਾਲਾ ਵੀ ਨਹੀਂ।

ਇਸ ਆਇਤ ਦੇ ਸਾਰੇ ਅਨੁਵਾਦ ਵੇਖੋ →

وَيَوْمَ يَقُولُ نَادُوا۟ شُرَكَآءِىَ ٱلَّذِينَ زَعَمْتُمْ فَدَعَوْهُمْ فَلَمْ يَسْتَجِيبُوا۟ لَهُمْ وَجَعَلْنَا بَيْنَهُم مَّوْبِقًا

Punjabi Translation - Arif Haleem(ਉਸ ਦਿਨ ਤੋਂ ਡਰੋ) ਜਿਸ ਦਿਨ ਉਹ (ਅੱਲਾਹ) ਆਖੇਗਾ ਕਿ ਤੁਸੀਂ ਜਿਨ੍ਹਾਂ ਨੂੰ ਮੇਰਾ ਸ਼ਰੀਕ ਸਮਝਦੇ ਸੀ ਉਹਨਾਂ ਨੂੰ (ਆਪਣੀ ਮਦਦ ਲਈ) ਬਲਾਓ। ਇਹ ਉਹਨਾਂ ਨੂੰ ਬੁਲਾਉਣਗੇ ਪਰ ਉਹ ਕੋਈ ਵੀ ਜਵਾਬ ਨਹੀਂ ਦੇਣਗੇ ਅਤੇ ਅਸੀਂ ਉਹਨਾਂ (ਜ਼ਾਲਮਾਂ) ਵਿਚਾਲੇ ਬਰਬਾਦੀ ਦੀ ਇਕ ਖਾਈ ਬਣਾ ਦੇਵਾਂਗੇ।

ਇਸ ਆਇਤ ਦੇ ਸਾਰੇ ਅਨੁਵਾਦ ਵੇਖੋ →

وَرَءَا ٱلْمُجْرِمُونَ ٱلنَّارَ فَظَنُّوٓا۟ أَنَّهُم مُّوَاقِعُوهَا وَلَمْ يَجِدُوا۟ عَنْهَا مَصْرِفًا

Punjabi Translation - Arif Haleemਅਤੇ ਪਾਪੀ (ਨਰਕ ਦੀ) ਅੱਗ ਨੂੰ ਵੇਖ ਕੇ ਸਮਝ ਲੈਣਗੇ ਕਿ ਉਹ ਇਸੇ (ਖਾਈ) ਵਿਚ ਸੁੱਟੇ ਜਾਣਗੇ ਅਤੇ ਉਸ ਤੋਂ ਬਚਣ ਲਈ ਉਹਨਾਂ ਨੂੰ ਕੋਈ ਹੋਰ ਥਾਂ ਨਹੀਂ ਲੱਭੇਗੀ।

ਇਸ ਆਇਤ ਦੇ ਸਾਰੇ ਅਨੁਵਾਦ ਵੇਖੋ →

وَلَقَدْ صَرَّفْنَا فِى هَٰذَا ٱلْقُرْءَانِ لِلنَّاسِ مِن كُلِّ مَثَلٍ وَكَانَ ٱلْإِنسَٰنُ أَكْثَرَ شَىْءٍ جَدَلًا

Punjabi Translation - Arif Haleemਅਸੀਂ ਇਸ .ਕੁਰਆਨ ਵਿਚੋਂ ਹਰ ਹਰ ਪ੍ਰਕਾਰ ਦੀਆਂ ਉਦਾਹਰਣਾਂ ਲੋਕਾਂ (ਨੂੰ ਸਮਝਾਉਣ) ਲਈ ਬਿਆਨ ਕਰ ਦਿੱਤੀਆਂ ਹਨ ਪਰ ਮਨੁੱਖ ਸਭ ਤੋਂ ਵੱਧ ਝਗੜਾਲੂ ਹੈ।

ਇਸ ਆਇਤ ਦੇ ਸਾਰੇ ਅਨੁਵਾਦ ਵੇਖੋ →

وَمَا مَنَعَ ٱلنَّاسَ أَن يُؤْمِنُوٓا۟ إِذْ جَآءَهُمُ ٱلْهُدَىٰ وَيَسْتَغْفِرُوا۟ رَبَّهُمْ إِلَّآ أَن تَأْتِيَهُمْ سُنَّةُ ٱلْأَوَّلِينَ أَوْ يَأْتِيَهُمُ ٱلْعَذَابُ قُبُلًا

Punjabi Translation - Arif Haleemਲੋਕਾਂ ਦੇ ਕੋਲ ਹਿਦਾਇਤ ਆ ਜਾਣ ਤੋਂ ਬਾਅਦ ਵੀ ਉਹਨਾਂ ਨੂੰ ਈਮਾਨ ਲਿਆਉਣ ਤੋਂ ਤੇ ਆਪਣੇ ਰੱਬ ਤੋਂ ਮੁਆਫ਼ੀ ਮੰਗਣ ਤੋਂ ਕੇਵਲ ਇਸ ਗੱਲ ਨੇ ਰੋਕ ਰੱਖਿਆ ਹੈ ਕਿ ਉਹ ਚਾਹੁੰਦੇ ਹਨ ਕਿ ਪਹਿਲੀਆਂ ਕੌਮਾਂ ਨਾਲ ਜਿਹੜਾ ਕੁਝ ਬੀਤ ਚੁੱਕਿਆ ਹੈ (ਭਾਵ ਅਜ਼ਾਬ) ਉਹ ਕੁੱਝ ਇਹਨਾਂ ਨਾਲ ਵੀ ਵਾਪਰੇ ਜਾਂ ਇਹਨਾਂ ਦੇ ਸਾਹਮਣੇ ਵੀ ਉਹੀਓ ਅਜ਼ਾਬ ਆਵੇ।

ਇਸ ਆਇਤ ਦੇ ਸਾਰੇ ਅਨੁਵਾਦ ਵੇਖੋ →

وَمَا نُرْسِلُ ٱلْمُرْسَلِينَ إِلَّا مُبَشِّرِينَ وَمُنذِرِينَ وَيُجَٰدِلُ ٱلَّذِينَ كَفَرُوا۟ بِٱلْبَٰطِلِ لِيُدْحِضُوا۟ بِهِ ٱلْحَقَّ وَٱتَّخَذُوٓا۟ ءَايَٰتِى وَمَآ أُنذِرُوا۟ هُزُوًا

Punjabi Translation - Arif Haleemਅਸੀਂ ਰਸੂਲਾਂ ਨੂੰ ਕੇਵਲ ਇਸ ਲਈ ਭੇਜਦੇ ਹਾਂ ਕਿ ਉਹ (ਲੋਕਾਂ ਨੂੰ ਸਵਰਗਾਂ ਦੀਆਂ) ਖ਼ੁਸ਼ਖ਼ਬਰੀਆਂ ਸੁਣਾਉਣ ਅਤੇ (ਨਰਕ ਦੇ ਅਜ਼ਾਬ ਤੋਂ) ਡਰਾਉਣ, ਪਰ ਕਾਫ਼ਿਰ ਲੋਕ ਝੂਠ ਦੇ ਹਥਿਆਰ ਨਾਲ ਝਗੜਦੇ ਹਨ ਤਾਂ ਜੋ ਇਸ ਦੇ ਨਾਲ ਸੱਚ ਨੂੰ ਸੱਟ ਮਾਰੀ ਜਾਵੇ, ਉਹਨਾਂ ਨੇ ਸਾਡੀਆਂ ਆਇਤਾਂ (ਆਦੇਸ਼ਾਂ) ਨੂੰ ਅਤੇ ਜਿਸ ਚੀਜ਼ (ਅਜ਼ਾਬ) ਤੋਂ ਡਰਾਇਆ ਜਾਂਦਾ ਹੈ, ਉਹਨਾਂ ਨੇ ਉਸੇ ਦਾ ਹੀ ਮਖੌਲ ਬਣਾ ਲਿਆ।

ਇਸ ਆਇਤ ਦੇ ਸਾਰੇ ਅਨੁਵਾਦ ਵੇਖੋ →

وَمَنْ أَظْلَمُ مِمَّن ذُكِّرَ بِـَٔايَٰتِ رَبِّهِۦ فَأَعْرَضَ عَنْهَا وَنَسِىَ مَا قَدَّمَتْ يَدَاهُ إِنَّا جَعَلْنَا عَلَىٰ قُلُوبِهِمْ أَكِنَّةً أَن يَفْقَهُوهُ وَفِىٓ ءَاذَانِهِمْ وَقْرًا وَإِن تَدْعُهُمْ إِلَى ٱلْهُدَىٰ فَلَن يَهْتَدُوٓا۟ إِذًا أَبَدًا

Punjabi Translation - Arif Haleemਉਸ ਤੋਂ ਵੱਧ ਜ਼ਾਲਮ ਕੌਣ ਹੈ ਜਿਸ ਨੂੰ ਉਸ ਦੇ ਰੱਬ ਦੀਆਂ ਅਇਤਾਂ (.ਕੁਰਆਨ) ਰਾਹੀਂ ਨਸੀਹਤ ਕੀਤੀ ਜਾਵੇ, ਉਹ ਫੇਰ ਵੀ ਮੂੰਹ ਮੋੜ ਲਵੇ ਅਤੇ ਜੋ ਵੀ ਉਸ ਦੇ ਹੱਥਾਂ ਨੇ ਅੱਗੇ ਭੇਜਿਆ ਹੈ ਉਹ ਉਸ ਨੂੰ ਭੁਲ ਜਾਵੇ। ਬੇਸ਼ੱਕ ਅਸੀਂ ਉਹਨਾਂ ਦੇ ਦਿਲਾਂ ’ਤੇ ਪੜਦਾ ਪਾ ਛਡਿਆ ਹੈ ਕਿ ਉਸ (.ਕੁਰਆਨ) ਨੂੰ ਨਾ-ਸਮਝਣ ਅਤੇ ਉਹਨਾਂ ਦੇ ਕੰਨਾਂ ਵਿਚ ਡਾਟ ਪਾ ਦਿੱਤੇ ਹਨ (ਕਿ ਉਹ ਸੁਣ ਨਾ ਸਕਣ)। (ਹੇ ਮੁਹੰਮਦ ਸ:!) ਭਾਵੇਂ ਤੁਸੀਂ ਉਹਨਾਂ ਨੂੰ ਕਿੰਨਾ ਹੀ ਹਿਦਾਇਤ ਵੱਲ ਸੱਦੋ ਪਰ ਉਹ ਇਹ ਫੇਰ ਵੀ ਹਿਦਾਇਤ ਨਹੀਂ ਪਾਉਣਗੇ

ਇਸ ਆਇਤ ਦੇ ਸਾਰੇ ਅਨੁਵਾਦ ਵੇਖੋ →

وَرَبُّكَ ٱلْغَفُورُ ذُو ٱلرَّحْمَةِ لَوْ يُؤَاخِذُهُم بِمَا كَسَبُوا۟ لَعَجَّلَ لَهُمُ ٱلْعَذَابَ بَل لَّهُم مَّوْعِدٌ لَّن يَجِدُوا۟ مِن دُونِهِۦ مَوْئِلًا

Punjabi Translation - Arif Haleemਤੁਹਾਡਾ ਰੱਬ ਅਤਿਅੰਤ ਬਖ਼ਸ਼ਣਹਾਰ ਤੇ ਰਹਿਮਤਾਂ ਵਾਲਾ ਹੈ। ਜੇ ਉਹ ਉਹਨਾਂ (ਪਾਪੀਆਂ) ਦੀਆਂ ਕਰਤੂਤਾਂ ਉੱਤੇ ਫੜਣਾ ਚਾਹੇ ਤਾਂ ਉਹਨਾਂ ਨੂੰ ਤਾਂ ਬਹੁਤ ਹੀ ਛੇਤੀ ਅਜ਼ਾਬ ਆ ਜਾਵੇ। ਪਰ ਉਹਨਾਂ ਨਾਲ (ਕਿਆਮਤ ਦੇ) ਵਾਅਦੇ ਦਾ ਸਮਾਂ ਨਿਯਤ ਕੀਤਾ ਹੋਇਆ ਹੈ। ਉਹ ਇਸ (ਦਿਹਾੜੇ) ਤੋਂ ਬਚਣ ਲਈ ਕੋਈ ਵੀ ਸ਼ਰਨ ਅਸਥਾਨ ਨਹੀਂ ਪਾਉਣਗੇ।

ਇਸ ਆਇਤ ਦੇ ਸਾਰੇ ਅਨੁਵਾਦ ਵੇਖੋ →

وَتِلْكَ ٱلْقُرَىٰٓ أَهْلَكْنَٰهُمْ لَمَّا ظَلَمُوا۟ وَجَعَلْنَا لِمَهْلِكِهِم مَّوْعِدًا

Punjabi Translation - Arif Haleemਇਹ ਹਨ ਉਹ ਬਸਤੀਆਂ ਜਿਨ੍ਹਾਂ ਨੂੰ ਅਸੀਂ ਉਦੋਂ ਹਲਾਕ ਕੀਤਾ ਸੀ ਜਦੋਂ ਉਹਨਾਂ ਨੇ ਅੱਤਿਆਚਾਰ ਕੀਤੇ ਸੀ, ਅਸਾਂ ਉਹਨਾਂ ਦੀ ਬਰਬਾਦੀ ਲਈ ਇਕ ਸਮਾਂ ਨਿਯਤ ਕਰ ਰੱਖਿਆ ਸੀ।

ਇਸ ਆਇਤ ਦੇ ਸਾਰੇ ਅਨੁਵਾਦ ਵੇਖੋ →

وَإِذْ قَالَ مُوسَىٰ لِفَتَىٰهُ لَآ أَبْرَحُ حَتَّىٰٓ أَبْلُغَ مَجْمَعَ ٱلْبَحْرَيْنِ أَوْ أَمْضِىَ حُقُبًا

Punjabi Translation - Arif Haleem(ਹੇ ਨਬੀ! ਯਾਦ ਕਰੋ) ਜਦੋਂ ਮੂਸਾ ਨੇ ਆਪਣੇ ਸਾਥੀ (ਯੁਸ਼ੂਅ ਬਿਨ ਨੂਨ) ਨੂੰ ਆਖਿਆ ਸੀ ਕਿ ਮੈਂ ਤਾਂ ਉਦੋਂ ਤਕ ਤੁਰਦਾ ਹੀ ਰਵਾਗਾਂ ਜਦੋਂ ਤੀਕ ਕਿ ਦੋ ਦਰਿਆਵਾਂ ਦੇ ਸੰਗਮ [2] ’ਤੇ ਨਾ ਪਹੁੰਚ ਜਾਵਾਂ, ਭਾਵੇਂ ਮੈਨੂੰ ਸਾਲਾਂ ਸਾਲ ਹੀ ਕਿਉਂ ਨਾ ਤੁਰਨਾ ਪਵੇ।

ਇਸ ਆਇਤ ਦੇ ਸਾਰੇ ਅਨੁਵਾਦ ਵੇਖੋ →

فَلَمَّا بَلَغَا مَجْمَعَ بَيْنِهِمَا نَسِيَا حُوتَهُمَا فَٱتَّخَذَ سَبِيلَهُۥ فِى ٱلْبَحْرِ سَرَبًا

Punjabi Translation - Arif Haleemਜਦੋਂ ਉਹ ਦੋਵੇਂ ਦਰਿਆਵਾਂ ਦੇ ਸੰਗਮ ’ਤੇ ਪਹੁੰਚੇ ਉੱਥੇ ਉਹ ਆਪਣੀ ਮੱਛੀ ਭੁਲ ਗਏ ਅਤੇ ਉਹ (ਮੱਛੀ) ਦਰਿਆ ਵਿਚ ਦੀ ਇਕ ਸੁਰੰਗ ਵਾਂਗ ਰਾਹ ਬਣਾ ਕੇ ਚਲੀ ਗਈ।

ਇਸ ਆਇਤ ਦੇ ਸਾਰੇ ਅਨੁਵਾਦ ਵੇਖੋ →

فَلَمَّا جَاوَزَا قَالَ لِفَتَىٰهُ ءَاتِنَا غَدَآءَنَا لَقَدْ لَقِينَا مِن سَفَرِنَا هَٰذَا نَصَبًا

Punjabi Translation - Arif Haleemਜਦੋਂ ਉਹ ਦੋਵੇਂ ਉਥਿਓਂ ਅੱਗੇ ਤੁਰੇ ਤਾਂ ਮੂਸਾ ਨੇ ਆਪਣੇ ਸਾਥੀ ਨੂੰ ਆਖਿਆ ਕਿ ਲਿਆ ਸਾਡਾ ਨਾਸ਼ਤਾ! ਅਸੀਂ ਤਾਂ ਇਸ ਸਫ਼ਰ ਤੋਂ ਬੁਰੀ ਤਰ੍ਹਾਂ ਥੱਕ ਗਏ ਹਾਂ।

ਇਸ ਆਇਤ ਦੇ ਸਾਰੇ ਅਨੁਵਾਦ ਵੇਖੋ →

قَالَ أَرَءَيْتَ إِذْ أَوَيْنَآ إِلَى ٱلصَّخْرَةِ فَإِنِّى نَسِيتُ ٱلْحُوتَ وَمَآ أَنسَىٰنِيهُ إِلَّا ٱلشَّيْطَٰنُ أَنْ أَذْكُرَهُۥ وَٱتَّخَذَ سَبِيلَهُۥ فِى ٱلْبَحْرِ عَجَبًا

Punjabi Translation - Arif Haleemਉਸ (ਸਾਥੀ) ਨੇ ਆਖਿਆ, ਕੀ ਤੁਸੀਂ ਵੇਖਿਆ ਸੀ ਜਦੋਂ ਅਸੀਂ ਇਕ ਚੱਟਾਨ ਲਾਗੇ ਰੁਕੇ ਸਾਂ, ਤਾਂ ਮੈਂ ਉੱਥੇ ਹੀ ਮੱਛੀ ਨੂੰ ਭੁੱਲ ਆਇਆ ਤੇ ਸ਼ੈਤਾਨ ਨੇ ਮੈਨੂੰ ਭੁਲਾ ਦਿੱਤਾ ਕਿ ਮੈਨੂੰ ਤੁਹਾਨੂੰ ਇਸ ਦੀ ਖ਼ਬਰ ਦਿੰਦਾ, ਉਹ (ਮੱਛੀ) ਤਾਂ ਬੜੇ ਹੀ ਅਜੀਬ ਢੰਗ ਨਾਲ ਦਰਿਆ ਵਿਚ ਰਸਤਾ ਬਣਾ ਕੇ ਚਲੀ ਗਈ।

ਇਸ ਆਇਤ ਦੇ ਸਾਰੇ ਅਨੁਵਾਦ ਵੇਖੋ →

قَالَ ذَٰلِكَ مَا كُنَّا نَبْغِ فَٱرْتَدَّا عَلَىٰٓ ءَاثَارِهِمَا قَصَصًا

Punjabi Translation - Arif Haleemਮੂਸਾ ਨੇ ਆਖਿਆ, ਇਹੋ ਥਾਂ ਤਾਂ ਅਸੀਂ ਚਾਹੁੰਦੇ ਸੀ। ਫੇਰ ਉਹ ਆਪਣੇ ਪੈਰਾਂ ਦੇ ਨਿਸ਼ਾਨ ਵੇਖਦੇ ਹੋਏ (ਉਸੇ ਥਾਂ) ਮੁੜ ਆਏ।

ਇਸ ਆਇਤ ਦੇ ਸਾਰੇ ਅਨੁਵਾਦ ਵੇਖੋ →

فَوَجَدَا عَبْدًا مِّنْ عِبَادِنَآ ءَاتَيْنَٰهُ رَحْمَةً مِّنْ عِندِنَا وَعَلَّمْنَٰهُ مِن لَّدُنَّا عِلْمًا

Punjabi Translation - Arif Haleemਉੱਥੇ ਉਹਨਾਂ ਨੇ ਸਾਡੇ ਬੰਦਿਆਂ ਵਿੱਚੋਂ ਇਕ ਬੰਦਾ (ਖ਼ਿਜ਼ਰ ਨੂੰ) ਵੇਖਿਆ, ਜਿਸ ਨੂੰ ਅਸੀਂ ਆਪਣੇ ਵਲੋਂ ਮਿਹਰਾਂ ਨਾਲ ਨਿਵਾਜ਼ਿਆ ਸੀ ਅਤੇ ਉਸ ਨੂੰ ਆਪਣੇ ਵੱਲੋਂ ਇਕ ਵਿਸ਼ੇਸ਼ ਗਿਆਨ ਵੀ ਬਖ਼ਸ਼ਿਆ।

ਇਸ ਆਇਤ ਦੇ ਸਾਰੇ ਅਨੁਵਾਦ ਵੇਖੋ →

قَالَ لَهُۥ مُوسَىٰ هَلْ أَتَّبِعُكَ عَلَىٰٓ أَن تُعَلِّمَنِ مِمَّا عُلِّمْتَ رُشْدًا

Punjabi Translation - Arif Haleemਮੂਸਾ ਨੇ ਉਸ (ਖ਼ਿਜ਼ਰ) ਨੂੰ ਪੁੱਛਿਆ, ਕੀ ਮੈਂ ਤੁਹਾਡੇ ਸੰਗ ਰਹਿ ਸਕਦਾ ਹਾਂ ਕਿ ਤੁਸੀਂ ਮੈਨੂੰ ਵੀ ਉਸ ਗਿਆਨ ਵਿੱਚੋਂ ਸਿਖਾਓ ਜਿਹੜੀ ਭਲਾਈ (ਹਿਕਮਤ) ਤੁਹਾਨੂੰ ਸਿਖਾਈ ਗਈ ਹੈ ?

ਇਸ ਆਇਤ ਦੇ ਸਾਰੇ ਅਨੁਵਾਦ ਵੇਖੋ →

قَالَ إِنَّكَ لَن تَسْتَطِيعَ مَعِىَ صَبْرًا

Punjabi Translation - Arif Haleemਉਸ (ਖ਼ਿਜ਼ਰ) ਨੇ ਆਖਿਆ ਕਿ ਤੁਸੀਂ ਮੇਰੇ ਸੰਗ (ਰਹਿ ਕੇ) ਸਬਰ ਨਹੀਂ ਕਰ ਸਕਦੇ।

ਇਸ ਆਇਤ ਦੇ ਸਾਰੇ ਅਨੁਵਾਦ ਵੇਖੋ →

وَكَيْفَ تَصْبِرُ عَلَىٰ مَا لَمْ تُحِطْ بِهِۦ خُبْرًا

Punjabi Translation - Arif Haleemਅਤੇ ਜਿਸ ਚੀਜ਼ ਦਾ ਤੁਹਾਨੂੰ ਗਿਆਨ ਹੀ ਨਾ ਹੋਵੇ ਉਸ ’ਤੇ ਸਬਰ ਹੋ ਵੀ ਕਿਵੇਂ ਸਕਦਾ ਹੈ ?

ਇਸ ਆਇਤ ਦੇ ਸਾਰੇ ਅਨੁਵਾਦ ਵੇਖੋ →

قَالَ سَتَجِدُنِىٓ إِن شَآءَ ٱللَّهُ صَابِرًا وَلَآ أَعْصِى لَكَ أَمْرًا

Punjabi Translation - Arif Haleemਮੂਸਾ ਨੇ ਕਿਹਾ ਕਿ “ਇੰਸ਼ਾ ਅੱਲਾਹ” (ਰੱਬ ਨੇ ਚਾਹਿਆ), ਤੁਸੀਂ ਮੈਨੂੰ ਸਬਰ ਕਰਨ ਵਾਲਿਆਂ ਵਿੱਚੋਂ ਪਾਓਗੇ ਅਤੇ ਮੈਂ ਕਿਸੇ ਵੀ ਗੱਲ ਵਿਚ ਤੁਹਾਡੀ ਨਾ-ਫ਼ਰਮਾਨੀ ਨਹੀਂ ਕਰਾਂਗੇ।

ਇਸ ਆਇਤ ਦੇ ਸਾਰੇ ਅਨੁਵਾਦ ਵੇਖੋ →

قَالَ فَإِنِ ٱتَّبَعْتَنِى فَلَا تَسْـَٔلْنِى عَن شَىْءٍ حَتَّىٰٓ أُحْدِثَ لَكَ مِنْهُ ذِكْرًا

Punjabi Translation - Arif Haleemਉਸ (ਖ਼ਿਜ਼ਰ) ਨੇ ਕਿਹਾ ਕਿ ਚੰਗਾ ਜੇ ਤੁਸੀਂ ਮੇਰੇ ਨਾਲ ਚੱਲਣ ਲਈ ਜ਼ਿੱਦ ਕਰਦੇ ਹੋ ਤਾਂ ਯਾਦ ਰੱਖੋ ਕਿ ਕਿਸੇ ਵੀ ਚੀਜ਼ ਪ੍ਰਤੀ ਮੈਥੋਂ ਨਾ ਪੁੱਛਣਾ ਜਦੋਂ ਤੀਕ ਮੈਂ ਆਪ ਹੀ ਉਸ ਬਾਰੇ ਤੁਹਾਡੇ ਨਾਲ ਕੋਈ ਚਰਚਾ ਨਾ ਕਰਾਂ।

ਇਸ ਆਇਤ ਦੇ ਸਾਰੇ ਅਨੁਵਾਦ ਵੇਖੋ →

فَٱنطَلَقَا حَتَّىٰٓ إِذَا رَكِبَا فِى ٱلسَّفِينَةِ خَرَقَهَا قَالَ أَخَرَقْتَهَا لِتُغْرِقَ أَهْلَهَا لَقَدْ جِئْتَ شَيْـًٔا إِمْرًا

Punjabi Translation - Arif Haleemਫੇਰ ਉਹ ਦੋਵੇਂ (ਮੂਸਾ ਤੇ ਖ਼ਿਜ਼ਰ) ਤੁਰ ਪਏ, ਇੱਥੋਂ ਤਕ ਕਿ ਉਹ ਇਕ ਕਿਸ਼ਤੀ ’ਤੇ ਸਵਾਰ ਹੋ ਗਏ ਤਾਂ ਉਸ (ਖ਼ਿਜ਼ਰ) ਨੇ ਕਿਸ਼ਤੀ ਦੇ ਤਖ਼ਤੇ ਤੋੜ ਦਿੱਤੇ (ਭਾਵ ਛੇਕ ਕਰ ਦਿੱਤਾ)। ਮੂਸਾ ਨੇ ਕਿਹਾ, ਕੀ ਤੁਸੀਂ ਇਸ ਨੂੰ ਇਸ ਲਈ ਤੋੜ ਰਹੇ ਹੋ ਤਾਂ ਜੋ ਕਿਸ਼ਤੀ ਦੇ ਸਵਾਰ ਡੁੱਬ ਜਾਣ ? ਇਹ ਤਾਂ ਤੁਸੀਂ ਇਕ ਭਿਆਨਕ ਕੰਮ ਕੀਤਾ ਹੈ।

ਇਸ ਆਇਤ ਦੇ ਸਾਰੇ ਅਨੁਵਾਦ ਵੇਖੋ →

قَالَ أَلَمْ أَقُلْ إِنَّكَ لَن تَسْتَطِيعَ مَعِىَ صَبْرًا

Punjabi Translation - Arif Haleemਉਸ (ਖ਼ਿਜ਼ਰ) ਨੇ ਕਿਹਾ ਕਿ ਮੈਂ ਤਾਂ ਪਹਿਲਾਂ ਹੀ ਕਹਿੰਦਾ ਸੀ ਕਿ ਤੁਸੀਂ (ਮੂਸਾ) ਮੇਰੇ ਨਾਲ (ਰਹਿ ਕੇ) ਸਬਰ ਨਹੀਂ ਕਰ ਸਕਦੇ।

ਇਸ ਆਇਤ ਦੇ ਸਾਰੇ ਅਨੁਵਾਦ ਵੇਖੋ →

قَالَ لَا تُؤَاخِذْنِى بِمَا نَسِيتُ وَلَا تُرْهِقْنِى مِنْ أَمْرِى عُسْرًا

Punjabi Translation - Arif Haleem(ਮੂਸਾ ਨੇ) ਕਿਹਾ ਕਿ ਮੇਰੀ ਭੁੱਲ ਚੁੱਕ ’ਤੇ ਮੇਰੀ ਪਕੜ [3] ਨਾ ਕਰੋ ਅਤੇ ਮੇਰੇ ਬਾਰੇ ਇੰਨੀ ਕਰੜਾਈ ਤੋਂ ਕੰਮ ਨਾ ਲਓ।

ਇਸ ਆਇਤ ਦੇ ਸਾਰੇ ਅਨੁਵਾਦ ਵੇਖੋ →

فَٱنطَلَقَا حَتَّىٰٓ إِذَا لَقِيَا غُلَٰمًا فَقَتَلَهُۥ قَالَ أَقَتَلْتَ نَفْسًا زَكِيَّةًۢ بِغَيْرِ نَفْسٍ لَّقَدْ جِئْتَ شَيْـًٔا نُّكْرًا

Punjabi Translation - Arif Haleemਫੇਰ ਉਹ ਦੋਵੇਂ ਤੁਰ ਪਏ ਇੱਥੋਂ ਤਕ ਕਿ ਉਹਨਾਂ ਨੂੰ ਇਕ ਬਾਲਕ ਮਿਿਲਆ ਉਸ (ਖ਼ਿਜ਼ਰ) ਨੇ ਉਸ ਨੂੰ ਮਾਰ ਦਿੱਤਾ ਮੂਸਾ ਨੇ ਕਿਹਾ ਕਿ ਤੁਸੀਂ ਤਾਂ ਇਕ ਨਿਰਦੋਸ਼ ਨੂੰ ਬਿਨਾਂ ਕਿਸੇ ਕਾਰਨ ਮਾਰ ਸੁੱਟਿਆ। ਤੁਸੀਂ ਤਾਂ ਬਹੁਤ ਹੀ ਭੈੜਾ ਕੰਮ ਕੀਤਾ ਹੈ।

ਇਸ ਆਇਤ ਦੇ ਸਾਰੇ ਅਨੁਵਾਦ ਵੇਖੋ →

قَالَ أَلَمْ أَقُل لَّكَ إِنَّكَ لَن تَسْتَطِيعَ مَعِىَ صَبْرًا

Punjabi Translation - Arif Haleemਉਹ (ਖ਼ਿਜ਼ਰ) ਕਹਿਣ ਲੱਗਿਆ ਕਿ ਮੈਂ ਨੇ ਤੁਹਾਨੂੰ ਕਿਹਾ ਨਹੀਂ ਸੀ ਕਿ ਤੁਸੀਂ ਮੇਰੇ ਸੰਗ ਰਹਿ ਕੇ ਸਬਰ ਨਹੀਂ ਕਰ ਸਕਦੇ।

ਇਸ ਆਇਤ ਦੇ ਸਾਰੇ ਅਨੁਵਾਦ ਵੇਖੋ →

قَالَ إِن سَأَلْتُكَ عَن شَىْءٍۭ بَعْدَهَا فَلَا تُصَٰحِبْنِى قَدْ بَلَغْتَ مِن لَّدُنِّى عُذْرًا

Punjabi Translation - Arif Haleem(ਮੂਸਾ ਨੇ) ਕਿਹਾ ਕਿ ਜੇ ਇਸ ਤੋਂ ਬਾਅਦ ਮੈਂ ਤੁਹਾਥੋਂ ਕੋਈ ਸਵਾਲ ਕਰਾਂ ਤਾਂ ਬੇਸ਼ੱਕ ਤੁਸੀਂ ਮੈਨੂੰ ਆਪਣੇ ਸੰਗ ਨਾ ਰੱਖਣਾ, ਹੁਣ ਤੁਹਾਨੂੰ ਮੇਰੇ ਵੱਲੋਂ ਪੂਰੀ ਛੂਟ ਮਿਲ ਗਈ ਹੈ।

ਇਸ ਆਇਤ ਦੇ ਸਾਰੇ ਅਨੁਵਾਦ ਵੇਖੋ →

فَٱنطَلَقَا حَتَّىٰٓ إِذَآ أَتَيَآ أَهْلَ قَرْيَةٍ ٱسْتَطْعَمَآ أَهْلَهَا فَأَبَوْا۟ أَن يُضَيِّفُوهُمَا فَوَجَدَا فِيهَا جِدَارًا يُرِيدُ أَن يَنقَضَّ فَأَقَامَهُۥ قَالَ لَوْ شِئْتَ لَتَّخَذْتَ عَلَيْهِ أَجْرًا

Punjabi Translation - Arif Haleemਫੇਰ ਉਹ ਦੋਵੇਂ ਇਕ ਬਸਤੀ ਵਿਚ ਪਹੁੰਚੇ ਅਤੇ ਉਹਨਾਂ ਤੋਂ ਭੋਜਨ ਮੰਗਿਆ ਪਰ ਬਸਤੀ ਵਾਲਿਆਂ ਨੇ ਉਹਨਾਂ ਦੀ ਮਹਿਮਾਨਦਾਰੀ ਕਰਨ ਤੋਂ ਇਨਕਾਰ ਕਰ ਦਿੱਤਾ। ਉਹਨਾਂ ਦੋਵਾਂ ਨੇ ਉੱਥੇ (ਬਸਤੀ ਵਿਚ) ਇਕ ਕੰਧ ਵੇਖੀ ਜਿਹੜੀ ਡਿਗਣ ਵਾਲੀ ਸੀ। ਉਸ (ਖ਼ਿਜ਼ਰ) ਨੇ ਉਸ ਕੰਧ ਨੂੰ ਸਿੱਧਾ ਕਰ ਦਿੱਤਾ। ਮੂਸਾ ਨੇ ਆਖਿਆ ਕਿ ਜੇ ਤੁਸੀਂ ਚਾਹੁੰਦੇ ਤਾਂ ਇਸ ਦੀ ਮਜ਼ਦੂਰੀ ਲੈ ਸਕਦੇ ਸੀ।

ਇਸ ਆਇਤ ਦੇ ਸਾਰੇ ਅਨੁਵਾਦ ਵੇਖੋ →

قَالَ هَٰذَا فِرَاقُ بَيْنِى وَبَيْنِكَ سَأُنَبِّئُكَ بِتَأْوِيلِ مَا لَمْ تَسْتَطِع عَّلَيْهِ صَبْرًا

Punjabi Translation - Arif Haleemਉਸ (ਖ਼ਿਜ਼ਰ) ਨੇ ਕਿਹਾ ਕਿ ਬਸ ਹੁਣ ਤੇਰੇ ਤੇ ਮੇਰੇ ਵਿਚਕਾਰ ਜੁਦਾਈ ਹੈ। ਹੁਣ ਮੈਂ ਤੁਹਾਨੂੰ ਉਹਨਾਂ ਗੱਲਾਂ ਦੀ ਹਕੀਕਤ ਵੀ ਦੱਸ ਦੇਵਾਂ ਜਿਨ੍ਹਾਂ ਬਾਰੇ ਤੁਸੀਂ ਸਬਰ ਨਹੀਂ ਸੀ ਕਰ ਸਕੇ।

ਇਸ ਆਇਤ ਦੇ ਸਾਰੇ ਅਨੁਵਾਦ ਵੇਖੋ →

أَمَّا ٱلسَّفِينَةُ فَكَانَتْ لِمَسَٰكِينَ يَعْمَلُونَ فِى ٱلْبَحْرِ فَأَرَدتُّ أَنْ أَعِيبَهَا وَكَانَ وَرَآءَهُم مَّلِكٌ يَأْخُذُ كُلَّ سَفِينَةٍ غَصْبًا

Punjabi Translation - Arif Haleemਉਹ ਕਿਸ਼ਤੀ ਤਾਂ ਕੁੱਝ ਉਹਨਾਂ ਮਸਕੀਨਾਂ ਦੀ ਸੀ ਜਿਹੜੇ ਦਰਿਆ ਵਿਚ ਮਿਹਨਤ ਮਜ਼ਦੂਰੀ ਕਰਦੇ ਸਨ। ਮੈਂ ਨੇ ਉਸ (ਕਿਸ਼ਤੀ) ਵਿਚ ਇਹ ਸੋਚ ਕੇ ਤੋੜ ਫੋੜ ਕੀਤੀ ਸੀ ਕਿਉਂ ਜੋ ਉਸ (ਦਰਿਆ) ਤੋਂ ਅੱਗੇ ਇਕ ਬਾਦਸ਼ਾਹ ਸੀ ਜਿਹੜਾ ਹਰੇਕ ਕਿਸ਼ਤੀ ਨੂੰ ਆਪਣੇ ਕਬਜ਼ੇ ਵਿਚ ਕਰ ਲੈਂਦਾ ਸੀ।

ਇਸ ਆਇਤ ਦੇ ਸਾਰੇ ਅਨੁਵਾਦ ਵੇਖੋ →

وَأَمَّا ٱلْغُلَٰمُ فَكَانَ أَبَوَاهُ مُؤْمِنَيْنِ فَخَشِينَآ أَن يُرْهِقَهُمَا طُغْيَٰنًا وَكُفْرًا

Punjabi Translation - Arif Haleemਅਤੇ ਜਿਹੜਾ ਉਹ ਬਾਲਕ ਸੀ ਤਾਂ ਉਸ ਦੇ ਮਾਤਾ ਪਿਤਾ ਮੋਮਿਨ ਸਨ। ਅਸੀਂ ਇਸ ਗੱਲ ਤੋਂ ਡਰ ਗਏ ਕਿ ਉਹ ਆਪਣੀ ਸਰਕਸ਼ੀ ਤੇ ਕੁਫ਼ਰ ਕਾਰਨ ਉਹਨਾਂ ਨੂੰ ਗੁਨਾਹ ਕਰਨ ’ਤੇ ਮਜਬੂਰ ਕਰੇਗਾ।

ਇਸ ਆਇਤ ਦੇ ਸਾਰੇ ਅਨੁਵਾਦ ਵੇਖੋ →

فَأَرَدْنَآ أَن يُبْدِلَهُمَا رَبُّهُمَا خَيْرًا مِّنْهُ زَكَوٰةً وَأَقْرَبَ رُحْمًا

Punjabi Translation - Arif Haleemਸੋ ਅਸੀਂ ਚਾਹਿਆ ਕਿ ਉਹਨਾਂ ਦਾ ਰੱਬ ਇਸ (ਸਰਕਸ਼ ਬਾਲਕ) ਦੇ ਬਦਲੇ ਵਿਚ ਉਹਨਾਂ ਨੂੰ ਅਜਿਹੀ ਔਲਾਦ ਦੇਵੇ ਜਿਹੜੀ ਉਸ ਨਾਲੋਂ ਚਰਿੱਤਰ ਪੱਖੋਂ ਵੀ ਚੰਗਾ ਹੋਵੇ ਅਤੇ ਪਿਆਰ-ਮੁਹੱਬਤ ਵਿਚ ਵੀ ਨੇੜਤਾ ਰੱਖਦਾ ਹੋਵੇ।

ਇਸ ਆਇਤ ਦੇ ਸਾਰੇ ਅਨੁਵਾਦ ਵੇਖੋ →

وَأَمَّا ٱلْجِدَارُ فَكَانَ لِغُلَٰمَيْنِ يَتِيمَيْنِ فِى ٱلْمَدِينَةِ وَكَانَ تَحْتَهُۥ كَنزٌ لَّهُمَا وَكَانَ أَبُوهُمَا صَٰلِحًا فَأَرَادَ رَبُّكَ أَن يَبْلُغَآ أَشُدَّهُمَا وَيَسْتَخْرِجَا كَنزَهُمَا رَحْمَةً مِّن رَّبِّكَ وَمَا فَعَلْتُهُۥ عَنْ أَمْرِى ذَٰلِكَ تَأْوِيلُ مَا لَمْ تَسْطِع عَّلَيْهِ صَبْرًا

Punjabi Translation - Arif Haleemਜਿਹੜੀ ਉਹ ਕੰਧ ਸੀ ਉਹ ਉਸ ਬਸਤੀ ਦੇ ਦੋ ਯਤੀਮ ਬਾਲਕਾਂ ਦੀ ਸੀ, ਜਿਸ ਦੇ ਹੇਠ ਉਹਨਾਂ ਦਾ ਇਕ ਖ਼ਜ਼ਾਨਾ (ਦੱਬਿਆ ਹੋਇਆ) ਸੀ ਉਹਨਾਂ ਦਾ ਪਿਓ ਇਕ ਨੇਕ ਪੁਰਖ ਸੀ। ਸੋ ਤੇਰੇ ਰੱਬ ਨੇ ਚਾਹਿਆ ਕਿ ਉਹ ਦੋਵੇਂ ਬੱਚੇ ਆਪਣੀ ਜਵਾਨੀ ਨੂੰ ਪਹੁੰਚਣ ਅਤੇ ਤੇਰੇ ਰੱਬ ਦੀ ਮਿਹਰਾਂ ਸਦਕੇ ਆਪਣਾ ਖ਼ਜ਼ਾਨਾ ਕੱਢ ਲੈਣ। ਇਹ ਸਭ ਮੈਂਨੇ ਆਪਣੀ ਸੋਚ ਨਾਲ ਨਹੀਂ ਸੀ ਕੀਤਾ। ਇਹ ਹੈ ਹਕੀਕਤ ਉਹਨਾਂ ਗੱਲਾਂ ਦੀ ਜਿਨ੍ਹਾਂ ’ਤੇ ਤੁਸੀਂ ਸਬਰ ਨਹੀਂ ਕਰ ਸਕੇ।

ਇਸ ਆਇਤ ਦੇ ਸਾਰੇ ਅਨੁਵਾਦ ਵੇਖੋ →

وَيَسْـَٔلُونَكَ عَن ذِى ٱلْقَرْنَيْنِ قُلْ سَأَتْلُوا۟ عَلَيْكُم مِّنْهُ ذِكْرًا

Punjabi Translation - Arif Haleem(ਹੇ ਨਬੀ!) ਇਹ (ਮੱਕੇ ਦੇ) ਲੋਕ ਤੁਹਾਥੋਂ ਜ਼ੁਲ-ਕਰਨੈਨ ਬਾਰੇ ਪੁੱਛਦੇ ਹਨ। ਤੁਸੀਂ ਕਹਿ ਦਿਓ ਕਿ ਛੇਤੀ ਹੀ ਮੈਂ ਤੁਹਾਡੇ ਸਾਹਮਣੇ ਇਸ ਦੀ ਚਰਚਾ ਕਰਾਂਗੇ।

ਇਸ ਆਇਤ ਦੇ ਸਾਰੇ ਅਨੁਵਾਦ ਵੇਖੋ →

إِنَّا مَكَّنَّا لَهُۥ فِى ٱلْأَرْضِ وَءَاتَيْنَٰهُ مِن كُلِّ شَىْءٍ سَبَبًا

Punjabi Translation - Arif Haleemਬੇਸ਼ੱਕ ਅਸੀਂ ਉਸ ਨੂੰ ਧਰਤੀ ਦੀ ਰਾਜ ਸੱਤਾ ਬਖ਼ਸ਼ੀ ਅਤੇ ਉਸ ਨੂੰ ਹਰ ਪ੍ਰਕਾਰ ਦੇ ਸਾਧਨਾਂ ਤੋਂ ਵੀ ਨਿਵਾਜ਼ਿਆ ਸੀ।

ਇਸ ਆਇਤ ਦੇ ਸਾਰੇ ਅਨੁਵਾਦ ਵੇਖੋ →

فَأَتْبَعَ سَبَبًا

Punjabi Translation - Arif Haleemਉਹ ਇਕ ਮੁਹਿਮ ’ਤੇ ਤੁਰ ਪਿਆ।

ਇਸ ਆਇਤ ਦੇ ਸਾਰੇ ਅਨੁਵਾਦ ਵੇਖੋ →

حَتَّىٰٓ إِذَا بَلَغَ مَغْرِبَ ٱلشَّمْسِ وَجَدَهَا تَغْرُبُ فِى عَيْنٍ حَمِئَةٍ وَوَجَدَ عِندَهَا قَوْمًا قُلْنَا يَٰذَا ٱلْقَرْنَيْنِ إِمَّآ أَن تُعَذِّبَ وَإِمَّآ أَن تَتَّخِذَ فِيهِمْ حُسْنًا

Punjabi Translation - Arif Haleemਇੱਥੋਂ ਤੀਕ ਕਿ ਉਹ ਸੂਰਜ ਡੂਬਣ ਵਾਲੀ ਥਾਂ ਪਹੁੰਚ ਗਿਆ ਉਸ ਨੇ ਵੇਖਿਆ ਕਿ ਉਹ (ਸੂਰਜ) ਕਾਲੇ ਪਾਣੀ ਵਿਚ ਡੁਬ ਰਿਹਾ ਹੈ ਅਤੇ ਉੱਥੇ ਇਕ ਕੌੌਮ ਵੇਖੀ। ਅਸੀਂ ਆਖਿਆ ਕਿ ਹੇ ਜ਼ੁਲ ਕੁਰਨੈਨ! ਤੈਨੂੰ ਅਧਿਕਾਰ ਹੈ ਕਿ ਭਾਵੇਂ ਤੂੰ ਇਹਨਾਂ ਨੂੰ ਦੰਡਿਤ ਕਰ ਭਾਵੇਂ ਵਧੀਆ ਵਿਵਹਾਰ ਕਰ।

ਇਸ ਆਇਤ ਦੇ ਸਾਰੇ ਅਨੁਵਾਦ ਵੇਖੋ →

قَالَ أَمَّا مَن ظَلَمَ فَسَوْفَ نُعَذِّبُهُۥ ثُمَّ يُرَدُّ إِلَىٰ رَبِّهِۦ فَيُعَذِّبُهُۥ عَذَابًا نُّكْرًا

Punjabi Translation - Arif Haleemਉਸ (ਜ਼ੁਲਕਰਨੈਨ) ਨੇ ਆਖਿਆ ਕਿ ਜਿਹੜੇ ਜ਼ਾਲਮ ਹਨ ਅਸੀਂ ਉਹਨਾਂ ਨੂੰ ਛੇਤੀ ਹੀ ਸਜ਼ਾ ਦੇਵਾਂਗੇ। ਫੇਰ ਉਹ ਆਪਣੇ ਰੱਬ ਵੱਲ ਪਰਤਾਏ ਜਾਣਗੇ ਜਿੱਥੇ ਉਹ ਉਸ ਨੂੰ ਕਰੜੀ ਸਜ਼ਾ ਦੇਵੇਗਾ।

ਇਸ ਆਇਤ ਦੇ ਸਾਰੇ ਅਨੁਵਾਦ ਵੇਖੋ →

وَأَمَّا مَنْ ءَامَنَ وَعَمِلَ صَٰلِحًا فَلَهُۥ جَزَآءً ٱلْحُسْنَىٰ وَسَنَقُولُ لَهُۥ مِنْ أَمْرِنَا يُسْرًا

Punjabi Translation - Arif Haleemਅਤੇ ਜਿਹੜਾ ਕੋਈ ਈਮਾਨ ਲਿਆਵੇ ਤੇ ਅਮਲ ਵੀ ਨੇਕ ਕਰੇ, ਉਹਨਾਂ ਲਈ ਅੱਲਾਹ ਕੋਲ ਸੋਹਣਾ ਬਦਲਾ ਹੈ ਅਤੇ ਅਸੀਂ ਵੀ ਆਪਣੇ ਕੰਮਾਂ ਲਈ ਉਹਨਾਂ ਨੂੰ ਸੁਖਾਲੇ ਆਦੇਸ਼ ਦਿਆਂਗੇ।

ਇਸ ਆਇਤ ਦੇ ਸਾਰੇ ਅਨੁਵਾਦ ਵੇਖੋ →

ثُمَّ أَتْبَعَ سَبَبًا

Punjabi Translation - Arif Haleemਫੇਰ ਉਹ ਇਕ ਦੂਜੀ ਮੁਹਿਮ ਦੇ ਪਿੱਛੇ ਤੁਰ ਪਿਆ।

ਇਸ ਆਇਤ ਦੇ ਸਾਰੇ ਅਨੁਵਾਦ ਵੇਖੋ →

حَتَّىٰٓ إِذَا بَلَغَ مَطْلِعَ ٱلشَّمْسِ وَجَدَهَا تَطْلُعُ عَلَىٰ قَوْمٍ لَّمْ نَجْعَل لَّهُم مِّن دُونِهَا سِتْرًا

Punjabi Translation - Arif Haleemਇੱਥੋਂ ਤੀਕ ਕਿ ਉਹ ਸੂਰਜ ਚੜ੍ਹਨ ਦੀ ਸੀਮਾ ’ਤੇ ਪਹੁੰਚ ਗਿਆ ਉਸ ਨੇ ਵੇਖਿਆ ਕਿ ਉਹ (ਸੂਰਜ) ਇਕ ਅਜਿਹੀ ਕੌਮ ’ਤੇ ਨਿਕਲ ਰਿਹਾ ਹੈ ਜਿਸ ਲਈ ਅਸੀਂ ਸੂਰਜ ਤੇ ਲੋਕਾਂ ਵਿਚਕਾਰ ਕੋਈ ਪੜਦਾ ਨਹੀਂ ਰੱਖਿਆ।

ਇਸ ਆਇਤ ਦੇ ਸਾਰੇ ਅਨੁਵਾਦ ਵੇਖੋ →

كَذَٰلِكَ وَقَدْ أَحَطْنَا بِمَا لَدَيْهِ خُبْرًا

Punjabi Translation - Arif Haleemਹਕੀਕਤ ਇਹੋ ਹੈ ਅਤੇ ਜੋ ਕੁੱਝ ਵੀ ਉਸ ਦੇ ਕੋਲ ਸੀ ਉਹ ਸਭ ਸਾਡੇ ਵਿਥਾਰ ਪੂਰਵਕ ਗਿਆਨ ਦੇ ਘੇਰੇ ਵਿਚ ਹੈ।

ਇਸ ਆਇਤ ਦੇ ਸਾਰੇ ਅਨੁਵਾਦ ਵੇਖੋ →

ثُمَّ أَتْبَعَ سَبَبًا

Punjabi Translation - Arif Haleemਫੇਰ ਉਹ ਇਕ ਹੋਰ ਮੁਹਿਮ ਦੇ ਪਿੱਛੇ ਤੁਰ ਪਿਆ।

ਇਸ ਆਇਤ ਦੇ ਸਾਰੇ ਅਨੁਵਾਦ ਵੇਖੋ →

حَتَّىٰٓ إِذَا بَلَغَ بَيْنَ ٱلسَّدَّيْنِ وَجَدَ مِن دُونِهِمَا قَوْمًا لَّا يَكَادُونَ يَفْقَهُونَ قَوْلًا

Punjabi Translation - Arif Haleemਜਦੋਂ ਉਹ ਦੋ ਦੀਵਾਰਾਂ ਦੇ (ਭਾਵ ਪਹਾੜਾਂ ਦੇ) ਵਿਚਾਲੇ ਪੁੱਜਿਆ ਤਾਂ ਉਸ ਨੂੰ ਉੱਥੇ ਇਕ ਕੌਮ ਵੇਖੀ ਜਿਹੜੀ ਕੋਈ ਵੀ ਗੱਲਬਾਤ ਸਮਝਣ ਵਿਚ ਅਸਮਰਥ ਲੱਗਦੀ ਸੀ।

ਇਸ ਆਇਤ ਦੇ ਸਾਰੇ ਅਨੁਵਾਦ ਵੇਖੋ →

قَالُوا۟ يَٰذَا ٱلْقَرْنَيْنِ إِنَّ يَأْجُوجَ وَمَأْجُوجَ مُفْسِدُونَ فِى ٱلْأَرْضِ فَهَلْ نَجْعَلُ لَكَ خَرْجًا عَلَىٰٓ أَن تَجْعَلَ بَيْنَنَا وَبَيْنَهُمْ سَدًّا

Punjabi Translation - Arif Haleemਉਹ (ਕੌਮ) ਆਖਣ ਲੱਗੀ ਕਿ ਹੇ ਜ਼ੁਲ ਕਰਨੈਨ! ਯਾਜੂਜ ਮਾਜੂਜ [4] ਇਸ ਧਰਤੀ ’ਤੇ ਫ਼ਸਾਦ ਮਚਾਉਂਦੇ ਰਹਿੰਦੇ ਹਨ। ਕੀ ਅਸੀਂ ਤੇਰੇ ਲਈ ਕੁੱਝ ਧੰਨ ਇਕੱਠਾ ਕਰ ਲਈਏ ਤਾਂ ਜੋ ਤੂੰ ਸਾਡੇ ਤੇ ਉਹਨਾਂ ਵਿਚਾਲੇ ਇਕ ਕੰਧ ਉਸਾਰ ਦੇਵੇਂ ?

ਇਸ ਆਇਤ ਦੇ ਸਾਰੇ ਅਨੁਵਾਦ ਵੇਖੋ →

قَالَ مَا مَكَّنِّى فِيهِ رَبِّى خَيْرٌ فَأَعِينُونِى بِقُوَّةٍ أَجْعَلْ بَيْنَكُمْ وَبَيْنَهُمْ رَدْمًا

Punjabi Translation - Arif Haleemਉਸ (ਜ਼ੁਲਕਰਨੈਨ) ਨੇ ਕਿਹਾ ਕਿ ਮੇਰੇ ਰੱਬ ਨੇ ਜੋ ਮੈਨੂੰ ਧੰਨ ਦੇ ਰੱਖਿਆ ਹੈ ਉਹ ਬਥੇਰਾ ਹੈ, ਤੁਸੀਂ ਕੇਵਲ ਸ਼ਰੀਰਿਕ ਸ਼ਕਤੀ ਪੱਖੋਂ ਮੇਰੀ ਸਹਾਇਤਾ ਕਰੋ, ਫੇਰ ਮੈਂ ਤੁਹਾਡੇ ਤੇ ਉਹਨਾਂ ਵਿਚਾਲੇ ਇਕ ਮਜ਼ਬੂਤ ਬੰਨ੍ਹ ਬਣਾ ਦਿਆਂਗਾ।

ਇਸ ਆਇਤ ਦੇ ਸਾਰੇ ਅਨੁਵਾਦ ਵੇਖੋ →

ءَاتُونِى زُبَرَ ٱلْحَدِيدِ حَتَّىٰٓ إِذَا سَاوَىٰ بَيْنَ ٱلصَّدَفَيْنِ قَالَ ٱنفُخُوا۟ حَتَّىٰٓ إِذَا جَعَلَهُۥ نَارًا قَالَ ءَاتُونِىٓ أُفْرِغْ عَلَيْهِ قِطْرًا

Punjabi Translation - Arif Haleemਬਸ ਤੁਸੀਂ ਮੈਨੂੰ ਲੋਹੇ ਦੀਆਂ ਚੱਦਰਾਂ ਲਿਆ ਦਿਓ। ਜਦੋਂ ਉਹਨਾਂ ਨੇ ਦੋਵੇਂ ਪਹਾੜਾਂ ਦੇ ਵਿਚਕਾਰਲਾ ਖੱਪਾ (ਚਦਰਾਂ ਰਾਹੀਂ) ਬਰਾਬਰ ਕਰ ਦਿੱਤਾ ਤਾਂ ਕਿਹਾ ਕਿ ਹੁਣ ਇਸ ਵਿਚ ਅੱਗ ਸੁਲਘਾਓ। ਜਦੋਂ ਉਸ ਨੇ ਉਸ (ਲੋਹੇ ਦੀ ਚੱਦਰਾਂ) ਨੂੰ ਅੱਗ ਵਾਂਗ ਬਣਾ ਦਿੱਤਾ ਤਾਂ ਆਖਿਆ ਕਿ ਹੁਣ ਇਸ ’ਤੇ ਪਾਉਣ ਲਈ ਪੰਘੇਰਿਆ ਹੋਇਆ ਤਾਂਬਾ ਲਿਆਓ।

ਇਸ ਆਇਤ ਦੇ ਸਾਰੇ ਅਨੁਵਾਦ ਵੇਖੋ →

فَمَا ٱسْطَٰعُوٓا۟ أَن يَظْهَرُوهُ وَمَا ٱسْتَطَٰعُوا۟ لَهُۥ نَقْبًا

Punjabi Translation - Arif Haleemਹੁਣ ਉਹ (ਯਾਜੂਜ-ਮਾਜੂਜ) ਇਸ (ਕੰਧ) ’ਤੇ ਚੜ੍ਹਣ ਦੀ ਹਿੰਮਤ ਨਹੀਂ ਸੀ ਰੱਖਦੇ ਅਤੇ ਨਾ ਹੀ ਇਸ ਵਿਚ ਸੰਨ੍ਹ ਲਾ ਸਕਦੇ ਸੀ।

ਇਸ ਆਇਤ ਦੇ ਸਾਰੇ ਅਨੁਵਾਦ ਵੇਖੋ →

قَالَ هَٰذَا رَحْمَةٌ مِّن رَّبِّى فَإِذَا جَآءَ وَعْدُ رَبِّى جَعَلَهُۥ دَكَّآءَ وَكَانَ وَعْدُ رَبِّى حَقًّا

Punjabi Translation - Arif Haleemਜ਼ੁਲਕਰਨੈਨ ਨੇ ਆਖਿਆ ਕਿ ਇਹ ਸਭ ਮੇਰੇ ਰੱਬ ਦੀ ਮਿਹਰ ਹੈ। ਹਾਂ, ਜਦੋਂ ਮੇਰੇ ਰੱਬ ਦਾ ਵਾਅਦਾ (ਕਿਆਮਤ ਦਿਹਾੜੇ ਦਾ) ਆ ਜਾਵੇਗਾ ਤਾਂ ਉਹ ਇਸ (ਕੰਧ) ਨੂੰ ਪੱਧਰ ਕਰ ਦੇਵੇਗਾ ਅਤੇ ਮੇਰੇ ਰੱਬ ਦਾ ਵਾਅਦਾ ਸੱਚਾ ਹੈ।

ਇਸ ਆਇਤ ਦੇ ਸਾਰੇ ਅਨੁਵਾਦ ਵੇਖੋ →

وَتَرَكْنَا بَعْضَهُمْ يَوْمَئِذٍ يَمُوجُ فِى بَعْضٍ وَنُفِخَ فِى ٱلصُّورِ فَجَمَعْنَٰهُمْ جَمْعًا

Punjabi Translation - Arif Haleemਉਸ ਦਿਨ (ਕਿਆਮਤ ਦਿਹਾੜੇ) ਅਸੀਂ ਇਹਨਾਂ ਨੂੰ ਇਕ ਦੂਜੇ ਵਿਚ ਗੱਡ ਮੱਡ ਹੋਣ ਲਈ ਛੱਡ ਦਿਆਂਗੇ। ਫੇਰ ਸੂਰ (ਨਰਸਿੰਘਾ) ਵਜਾਇਆ ਜਾਵੇਗਾ ਅਤੇ ਅਸੀਂ ਇਹਨਾਂ ਸਾਰਿਆਂ (ਮਨੁੱਖਾਂ) ਨੂੰ ਇਕੱਠਾ ਕਰਾਂਗੇ।

ਇਸ ਆਇਤ ਦੇ ਸਾਰੇ ਅਨੁਵਾਦ ਵੇਖੋ →

وَعَرَضْنَا جَهَنَّمَ يَوْمَئِذٍ لِّلْكَٰفِرِينَ عَرْضًا

Punjabi Translation - Arif Haleemਉਸ ਦਿਨ ਅਸੀਂ ਨਰਕ ਨੂੰ ਕਾਫ਼ਿਰਾਂ ਦੇ ਹੈ-ਬਰੂ ਲਿਆਵਾਂਗੇ।

ਇਸ ਆਇਤ ਦੇ ਸਾਰੇ ਅਨੁਵਾਦ ਵੇਖੋ →

ٱلَّذِينَ كَانَتْ أَعْيُنُهُمْ فِى غِطَآءٍ عَن ذِكْرِى وَكَانُوا۟ لَا يَسْتَطِيعُونَ سَمْعًا

Punjabi Translation - Arif Haleem(ਉਹਨਾਂ ਕਾਫ਼ਿਰਾਂ ਦੇ ਰੂ-ਬਰੂ) ਜਿਨ੍ਹਾਂ ਦੀਆਂ ਅੱਖਾਂ ਮੇਰੀ ਯਾਦ ਤੋਂ ਪੜਦੇ ਵਿਚ ਸਨ ਅਤੇ ਨਾ ਹੀ ਉਹ (ਹੱਕ) ਸੁਣਨ ਦੀ ਸਮਰਥਾ ਰੱਖਦੇ ਸੀ।

ਇਸ ਆਇਤ ਦੇ ਸਾਰੇ ਅਨੁਵਾਦ ਵੇਖੋ →

أَفَحَسِبَ ٱلَّذِينَ كَفَرُوٓا۟ أَن يَتَّخِذُوا۟ عِبَادِى مِن دُونِىٓ أَوْلِيَآءَ إِنَّآ أَعْتَدْنَا جَهَنَّمَ لِلْكَٰفِرِينَ نُزُلًا

Punjabi Translation - Arif Haleemਕੀ ਕਾਫ਼ਿਰ ਇਹ ਸਮਝਦੇ ਹਨ ਕਿ ਉਹ ਮੈਨੂੰ ਛੱਡ ਕੇ ਮੇਰੇ ਬੰਦਿਆਂ ਨੂੰ ਆਪਣਾ ਹਿਮਾਇਤੀ ਬਣਾ ਲੈਣਗੇ ?[5] ਬੇਸ਼$ਕ ਅਸੀਂ ਕਾਫ਼ਿਰਾਂ ਦੀ ਸੇਵਾ ਲਈ ਨਰਕ ਤਿਆਰ ਕਰ ਰੱਖੀ ਹੈ।

ਇਸ ਆਇਤ ਦੇ ਸਾਰੇ ਅਨੁਵਾਦ ਵੇਖੋ →

قُلْ هَلْ نُنَبِّئُكُم بِٱلْأَخْسَرِينَ أَعْمَٰلًا

Punjabi Translation - Arif Haleemਹੇ ਨਬੀ! ਇਹਨਾਂ ਨੂੰਆਖੋ, ਕੀ ਅਸੀਂ ਤੁਹਾਨੂੰ ਦੱਸੀਏ ਕਿ ਕਰਮਾਂ ਪੱਖੋਂ ਸਭ ਤੋਂ ਵੱਧ ਘਾਟੇ ਵਿਚ ਰਹਿਣ ਵਾਲੇ ਕੌਣ ਹਨ ?

ਇਸ ਆਇਤ ਦੇ ਸਾਰੇ ਅਨੁਵਾਦ ਵੇਖੋ →

ٱلَّذِينَ ضَلَّ سَعْيُهُمْ فِى ٱلْحَيَوٰةِ ٱلدُّنْيَا وَهُمْ يَحْسَبُونَ أَنَّهُمْ يُحْسِنُونَ صُنْعًا

Punjabi Translation - Arif Haleem(ਉਹ ਘਾਟੇ ਵਿਚ ਹਨ) ਜਿਨ੍ਹਾਂ ਦੀਆਂ ਕੋਸ਼ਿਸ਼ਾਂ ਸੰਸਾਰਿਕ ਜੀਵਨ ਵਿਚ ਹੀ ਬਰਬਾਦ ਹੋ ਗਈਆਂ ਜਦ ਕਿ ਉਹ ਸਮਝਦੇ ਹਨ ਕਿ ਉਹ ਸਾਰੇ ਕੰਮ ਭਲਾਈ ਤੇ ਨੇਕੀ ਵਾਲੇ ਕਰ ਰਹੇ ਹਨ। [6]

ਇਸ ਆਇਤ ਦੇ ਸਾਰੇ ਅਨੁਵਾਦ ਵੇਖੋ →

أُو۟لَٰٓئِكَ ٱلَّذِينَ كَفَرُوا۟ بِـَٔايَٰتِ رَبِّهِمْ وَلِقَآئِهِۦ فَحَبِطَتْ أَعْمَٰلُهُمْ فَلَا نُقِيمُ لَهُمْ يَوْمَ ٱلْقِيَٰمَةِ وَزْنًا

Punjabi Translation - Arif Haleemਇਹ ਉਹ ਲੋਕ ਹਨ ਜਿਨ੍ਹਾਂ ਨੇ ਆਪਣੇ ਰੱਬ ਦੀਆਂ ਆਇਤਾਂ (ਨਿਸ਼ਾਨੀਆਂ) ਦਾ ਅਤੇ ਉਸ ਦੀ ਮਿਲਣੀ ਦਾ ਇਨਕਾਰ ਕੀਤਾ, ਇਸੇ ਕਾਰਨ ਉਹਨਾਂ ਦੇ ਸਾਰੇ ਕਰਮ ਬਰਬਾਦ ਹੋ ਗਏ। ਸੋ ਕਿਆਮਤ ਦਿਹਾੜੇ ਅਸੀਂ ਉਹਨਾਂ (ਦੇ ਕਰਮਾਂ) ਨੂੰ ਤੋਲਣ ਦਾ ਕੋਈ ਪ੍ਰਬੰਧ ਨਹੀਂ ਕਰਾਂਗੇ।

ਇਸ ਆਇਤ ਦੇ ਸਾਰੇ ਅਨੁਵਾਦ ਵੇਖੋ →

ذَٰلِكَ جَزَآؤُهُمْ جَهَنَّمُ بِمَا كَفَرُوا۟ وَٱتَّخَذُوٓا۟ ءَايَٰتِى وَرُسُلِى هُزُوًا

Punjabi Translation - Arif Haleemਇਹੋ ਨਰਕ ਉਹਨਾਂ ਦੀ ਸਜ਼ਾ ਹੈ, ਕਿਉਂ ਜੋ ਉਹਨਾਂ ਨੇ ਕੁਫ਼ਰ ਕੀਤਾ ਸੀ ਅਤੇ ਮੇਰੀਆਂ ਆਇਤਾਂ (ਨਿਸ਼ਾਨੀਆਂ) ਤੇ ਮੇਰੇ ਰਸੂਲਾਂ ਦਾ ਮਖੌਲ ਕਰਦੇ ਸਨ।

ਇਸ ਆਇਤ ਦੇ ਸਾਰੇ ਅਨੁਵਾਦ ਵੇਖੋ →

إِنَّ ٱلَّذِينَ ءَامَنُوا۟ وَعَمِلُوا۟ ٱلصَّٰلِحَٰتِ كَانَتْ لَهُمْ جَنَّٰتُ ٱلْفِرْدَوْسِ نُزُلًا

Punjabi Translation - Arif Haleemਜਿਹੜੇ ਲੋਕ ਈਮਾਨ ਲਿਆਏ ਤੇ ਉਹਨਾਂ ਨੇ ਨੇਕ ਕਰਮ ਵੀ ਕੀਤੇ ਉਹਨਾਂ ਦੀ ਮਹਿਮਾਨਦਾਰੀ (ਭਾਵ ਸੇਵਾ) ਲਈ ਜੰਨਤੁ-ਉਲ-ਫ਼ਿਰਦੌਸ (ਉੱਚ ਕੋਟੀ) ਦਾ ਬਾਗ਼ ਹੈ।

ਇਸ ਆਇਤ ਦੇ ਸਾਰੇ ਅਨੁਵਾਦ ਵੇਖੋ →

خَٰلِدِينَ فِيهَا لَا يَبْغُونَ عَنْهَا حِوَلًا

Punjabi Translation - Arif Haleemਉਹ ਉਹਨਾਂ ਵਿਚ ਸਦਾ ਰਹਿਣਗੇ ਜਿੱਥਿਓ ਉਹ ਜਗ੍ਹਾ ਬਦਲਣਾ ਪਸੰਦ ਨਹੀਂ ਕਰਨਗੇ।

ਇਸ ਆਇਤ ਦੇ ਸਾਰੇ ਅਨੁਵਾਦ ਵੇਖੋ →

قُل لَّوْ كَانَ ٱلْبَحْرُ مِدَادًا لِّكَلِمَٰتِ رَبِّى لَنَفِدَ ٱلْبَحْرُ قَبْلَ أَن تَنفَدَ كَلِمَٰتُ رَبِّى وَلَوْ جِئْنَا بِمِثْلِهِۦ مَدَدًا

Punjabi Translation - Arif Haleem(ਹੇ ਨਬੀ!) ਆਖ ਦਿਓ! ਜੇ ਮੇਰੇ ਰੱਬ ਦੀਆਂ ਗੱਲਾਂ (ਸਿਫ਼ਤਾਂ ਲਿਖਣ ਲਈ) ਸਮੁੰਦਰ (ਦਾ ਪਾਣੀ) ਰੌਸ਼ਨਾਈ (ਸਿਆਹੀ) ਬਣ ਜਾਵੇ ਤਾਂ ਮੇਰੇ ਰੱਬ ਦੀਆਂ ਗੱਲਾਂ ਖ਼ਤਮ ਹੋਣ ਤੋਂ ਪਹਿਲਾਂ ਸਮੁੰਦਰ ਖ਼ਤਮ ਹੋ ਜਾਵੇਗਾ ਭਾਵੇਂ ਅਸੀਂ ਇਸ ਦੇ ਬਰਾਬਰ ਇਕ ਹੋਰ (ਸਮੁੰਦਰ) ਮਦਦ ਲਈ ਲੇ ਆਈਏ।

ਇਸ ਆਇਤ ਦੇ ਸਾਰੇ ਅਨੁਵਾਦ ਵੇਖੋ →

قُلْ إِنَّمَآ أَنَا۠ بَشَرٌ مِّثْلُكُمْ يُوحَىٰٓ إِلَىَّ أَنَّمَآ إِلَٰهُكُمْ إِلَٰهٌ وَٰحِدٌ فَمَن كَانَ يَرْجُوا۟ لِقَآءَ رَبِّهِۦ فَلْيَعْمَلْ عَمَلًا صَٰلِحًا وَلَا يُشْرِكْ بِعِبَادَةِ رَبِّهِۦٓ أَحَدًۢا

Punjabi Translation - Arif Haleem(ਹੇ ਨਬੀ!) ਆਖ ਦਿਓ! ਮੈਂ ਤਾਂ ਤੁਹਾਡੇ ਵਰਗਾਂ ਹੀ ਇਕ ਮਨੁੱਖ ਹਾਂ, ਮੇਰੇ ਵੱਲ ਵਹੀ (ਰੱਬੀ ਪੈਗ਼ਾਮ) ਆਉਂਦੀ ਹੈ ਕਿ ਤੁਹਾਡਾ ਇਸ਼ਟ ਕੇਵਲ ਇਕ ਇਸ਼ਟ ਹੈ, ਫੇਰ ਜਿਹੜਾ ਵਿਅਕਤੀ ਰੱਬ ਨਾਲ ਮਿਲਣ ਦੀ ਆਸ ਰੱਖਦਾ ਹੈ ਉਸ ਨੂੰ ਚਾਹੀਦਾ ਹੈ ਕਿ ਨੇਕ ਅਮਲ ਕਰੇ ਅਤੇ ਆਪਣੇ ਰੱਬ ਦੀ ਬੰਦਗੀ ਵਿਚ ਕਿਸੇ ਹੋਰ ਨੂੰ ਸ਼ਰੀਕ ਨਾ ਕਰੇ।

ਇਸ ਆਇਤ ਦੇ ਸਾਰੇ ਅਨੁਵਾਦ ਵੇਖੋ →

Looking for a topic? Try the meaning search — your question is scanned across all 6,236 verses.
ਭਾਸ਼ਾ — 70