caseriqਕੁਰਆਨ ਵਿੱਚ ਅਰਥ ਆਧਾਰਿਤ ਖੋਜ

ਸੂਰਤ Al-Alaq العلق

19 ਆਇਤਾਂ · ਮੱਕਾ · ਉਤਰਨ ਦਾ ਕ੍ਰਮ 1

بِسْمِ ٱللَّهِ ٱلرَّحْمَٰنِ ٱلرَّحِيمِ ٱقْرَأْ بِٱسْمِ رَبِّكَ ٱلَّذِى خَلَقَ

Punjabi Translation - Arif Haleem(ਹੇ ਮੁਹੰਮਦ ਸ:!) ਪੜ੍ਹੋ ਆਪਣੇ (ਉਸ) ਰੱਬ ਦਾ ਨਾਂ ਲੈਕੇ ਜਿਸ ਨੇ (ਸਭ ਨੂੰ) ਪੈਦਾ ਕੀਤਾ ਹੈ।

ਇਸ ਆਇਤ ਦੇ ਸਾਰੇ ਅਨੁਵਾਦ ਵੇਖੋ →

خَلَقَ ٱلْإِنسَٰنَ مِنْ عَلَقٍ

Punjabi Translation - Arif Haleemਉਸ ਨੇ ਮਨੁੱਖ ਨੂੰ ਜੱਮੇ ਹੋਏ ਖ਼ੂਨ (ਦੇ ਇਕ ਲੋਥੜੇ) ਤੋਂ ਪੈਦਾ ਕੀਤਾ।

ਇਸ ਆਇਤ ਦੇ ਸਾਰੇ ਅਨੁਵਾਦ ਵੇਖੋ →

ٱقْرَأْ وَرَبُّكَ ٱلْأَكْرَمُ

Punjabi Translation - Arif Haleemਪੜੋ ਤੁਹਾਡਾ ਰੱਬ ਅਤਿਅੰਤ ਕਰੀਮ (ਉਦਾਰ) ਹੈ।

ਇਸ ਆਇਤ ਦੇ ਸਾਰੇ ਅਨੁਵਾਦ ਵੇਖੋ →

ٱلَّذِى عَلَّمَ بِٱلْقَلَمِ

Punjabi Translation - Arif Haleemਉਹ ਹਸਤੀ ਜਿਸ ਨੇ ਕਲਮ ਰਾਹੀਂ ਗਿਆਨ ਸਿਖਾਇਆ।

ਇਸ ਆਇਤ ਦੇ ਸਾਰੇ ਅਨੁਵਾਦ ਵੇਖੋ →

عَلَّمَ ٱلْإِنسَٰنَ مَا لَمْ يَعْلَمْ

Punjabi Translation - Arif Haleemਉਸ ਨੇ ਮਨੁੱਖ ਨੂੰ ਉਹ ਗਿਆਨ ਦਿੱਤਾ ਜੋ ਉਹ ਜਾਣਦਾ ਨਹੀਂ ਸੀ।

ਇਸ ਆਇਤ ਦੇ ਸਾਰੇ ਅਨੁਵਾਦ ਵੇਖੋ →

كَلَّآ إِنَّ ٱلْإِنسَٰنَ لَيَطْغَىٰٓ

Punjabi Translation - Arif Haleemਸੱਚਾਈ ਇਹ ਹੈ ਕਿ ਮਨੁੱਖ ਹੱਦੋਂ ਟਪ ਜਾਂਦਾ ਹੈ।

ਇਸ ਆਇਤ ਦੇ ਸਾਰੇ ਅਨੁਵਾਦ ਵੇਖੋ →

أَن رَّءَاهُ ٱسْتَغْنَىٰٓ

Punjabi Translation - Arif Haleemਕੀ ਉਹ ਆਪਣੇ ਆਪ ਨੂੰ (ਰੱਬ ਕੋਲ ਜਾਣ ਤੋਂ) ਬੇਪਰਵਾਹ ਸਮਝਦਾ ਹੈ ?

ਇਸ ਆਇਤ ਦੇ ਸਾਰੇ ਅਨੁਵਾਦ ਵੇਖੋ →

إِنَّ إِلَىٰ رَبِّكَ ٱلرُّجْعَىٰٓ

Punjabi Translation - Arif Haleemਬੇਸ਼ੱਕ ਸਭ ਨੇ ਤੁਹਾਡੇ ਰੱਬ ਵੱਲ ਹੀ ਮੁੜ ਜਾਣਾ ਹੈ।

ਇਸ ਆਇਤ ਦੇ ਸਾਰੇ ਅਨੁਵਾਦ ਵੇਖੋ →

أَرَءَيْتَ ٱلَّذِى يَنْهَىٰ

Punjabi Translation - Arif Haleemਕੀ ਤੁਸੀਂ ਉਸ ਨੂੰ ਵੇਖਿਆ ਹੈ ਜਿਹੜਾ ਰੋਕਦਾ ਹੈ ?

ਇਸ ਆਇਤ ਦੇ ਸਾਰੇ ਅਨੁਵਾਦ ਵੇਖੋ →

عَبْدًا إِذَا صَلَّىٰٓ

Punjabi Translation - Arif Haleemਇਕ ਬੰਦੇ ਨੂੰ ਜਦੋਂ ਉਹ ਨਮਾਜ਼ ਪੜ੍ਹਦਾ ਹੈ ?

ਇਸ ਆਇਤ ਦੇ ਸਾਰੇ ਅਨੁਵਾਦ ਵੇਖੋ →

أَرَءَيْتَ إِن كَانَ عَلَى ٱلْهُدَىٰٓ

Punjabi Translation - Arif Haleem(ਤੁਹਾਡਾ ਕੀ ਵਿਚਾਰ ਹੈ ਕਿ) ਜੇ ਭਲਾਂ ਉਹ (ਬੰਦਾ) ਸਿੱਧੀ ਰਾਹ ’ਤੇ ਹੋਵੇ ?

ਇਸ ਆਇਤ ਦੇ ਸਾਰੇ ਅਨੁਵਾਦ ਵੇਖੋ →

أَوْ أَمَرَ بِٱلتَّقْوَىٰٓ

Punjabi Translation - Arif Haleemਜਾਂ ਡਰ ਭਾਓ ਮੰਣਨ ਦੀ ਪ੍ਰੇਰਨਾ ਦਿੰਦਾ ਹੋਵੇ ?

ਇਸ ਆਇਤ ਦੇ ਸਾਰੇ ਅਨੁਵਾਦ ਵੇਖੋ →

أَرَءَيْتَ إِن كَذَّبَ وَتَوَلَّىٰٓ

Punjabi Translation - Arif Haleemਭਲਾਂ ਜੇਕਰ ਉਹ (ਹੱਕ ਨੂੰ) ਝੁਠਲਾਉਂਦਾ ਹੋਵੇ ਅਤੇ ਉਸ ਤੋਂ ਮੂੰਹ ਮੋੜਦਾ ਹੋਵੇ (ਫੇਰ ਕੀ ਹੋਵੇਗਾ)।

ਇਸ ਆਇਤ ਦੇ ਸਾਰੇ ਅਨੁਵਾਦ ਵੇਖੋ →

أَلَمْ يَعْلَم بِأَنَّ ٱللَّهَ يَرَىٰ

Punjabi Translation - Arif Haleemਕੀ ਉਹ ਨਹੀਂ ਜਾਣਦਾ ਕਿ ਅੱਲਾਹ ਉਸ ਨੂੰ ਵੇਖ ਰਿਹਾ ਹੈ ?

ਇਸ ਆਇਤ ਦੇ ਸਾਰੇ ਅਨੁਵਾਦ ਵੇਖੋ →

كَلَّا لَئِن لَّمْ يَنتَهِ لَنَسْفَعًۢا بِٱلنَّاصِيَةِ

Punjabi Translation - Arif Haleemਉੱਕਾ ਨਹੀਂ (ਰੱਬ ਤੋਂ ਡਰਦਾ), ਜੇ ਉਹ (ਆਪਣੀਆਂ ਕਰਤੂਤਾਂ ਤੋਂ) ਨਾ ਰੁਕਿਆ ਤਾਂ ਅਸੀਂ ਉਸ ਨੂੰ ਮੱਥੇ ਦੇ ਵਾਲਾਂ ਤੋਂ ਫੜ ਕੇ ਜ਼ਰੂਰ ਹੀ ਘਸੀਟਾਂਗੇ।

ਇਸ ਆਇਤ ਦੇ ਸਾਰੇ ਅਨੁਵਾਦ ਵੇਖੋ →

نَاصِيَةٍ كَٰذِبَةٍ خَاطِئَةٍ

Punjabi Translation - Arif Haleemਉਹ ਮੱਥਾ ਜਿਹੜਾ ਦੋਸ਼ੀ ਹੈ।

ਇਸ ਆਇਤ ਦੇ ਸਾਰੇ ਅਨੁਵਾਦ ਵੇਖੋ →

فَلْيَدْعُ نَادِيَهُۥ

Punjabi Translation - Arif Haleemਸੋ ਉਸ ਨੂੰ ਚਾਹੀਦਾ ਹੈ ਕਿ (ਆਪਣੇ ਬਚਾ ਲਈ) ਆਪਣੇ ਸੰਗ ਬੈਠਣ ਉੱਠਣ ਵਾਲਿਆਂ ਨੂੰ ਬੁਲਾ ਲਵੇ।

ਇਸ ਆਇਤ ਦੇ ਸਾਰੇ ਅਨੁਵਾਦ ਵੇਖੋ →

سَنَدْعُ ٱلزَّبَانِيَةَ

Punjabi Translation - Arif Haleemਅਤੇ ਅਸੀਂ ਵੀ ਅਜ਼ਾਬ ਦੇਣ ਵਾਲੇ ਫ਼ਰਿਸ਼ਤਿਆਂ ਨੰ ਬੁਲਾ ਲਿਆਂਗੇ।

ਇਸ ਆਇਤ ਦੇ ਸਾਰੇ ਅਨੁਵਾਦ ਵੇਖੋ →

كَلَّا لَا تُطِعْهُ وَٱسْجُدْ وَٱقْتَرِب

Punjabi Translation - Arif Haleemਉੱਕਾ ਨਹੀਂ, ਤੁਸੀਂ ਉਸ (ਝੁਠਲਾਉਣ ਵਾਲੇ) ਦੇ ਪਿੱਛੇ ਨਹੀਂ ਲੱਗਣਾ, ਸਗੋਂ ਸਿਜਦਾ ਕਰੋ ਅਤੇ ਰੱਬ ਦੀ ਨੇੜਤਾ ਪ੍ਰਾਪਤ ਕਰੋ।

ਇਸ ਆਇਤ ਦੇ ਸਾਰੇ ਅਨੁਵਾਦ ਵੇਖੋ →

Looking for a topic? Try the meaning search — your question is scanned across all 6,236 verses.
ਭਾਸ਼ਾ — 70