caseriqਕੁਰਆਨ ਵਿੱਚ ਅਰਥ ਆਧਾਰਿਤ ਖੋਜ

ਸੂਰਤ Adh-Dhaariyat الذاريات

60 ਆਇਤਾਂ · ਮੱਕਾ · ਉਤਰਨ ਦਾ ਕ੍ਰਮ 67

بِسْمِ ٱللَّهِ ٱلرَّحْمَٰنِ ٱلرَّحِيمِ وَٱلذَّٰرِيَٰتِ ذَرْوًا

Punjabi Translation - Arif Haleemਸੁੰਹ ਉਹਨਾਂ ਹਵਾਵਾਂ ਦੀ ਜਿਹੜੀਆਂ (ਧੂੜ) ਉਡਾਉਣ ਵਾਲੀਆਂ ਹਨ।

ਇਸ ਆਇਤ ਦੇ ਸਾਰੇ ਅਨੁਵਾਦ ਵੇਖੋ →

فَٱلْحَٰمِلَٰتِ وِقْرًا

Punjabi Translation - Arif Haleemਫੇਰ ਉਹਨਾਂ ਬੱਦਲਾਂ ਦੀ ਜਿਹੜੇ ਪਾਣੀ ਦਾ ਭਾਰ ਚੁੱਕਣ ਵਾਲੇ ਹਨ।

ਇਸ ਆਇਤ ਦੇ ਸਾਰੇ ਅਨੁਵਾਦ ਵੇਖੋ →

فَٱلْجَٰرِيَٰتِ يُسْرًا

Punjabi Translation - Arif Haleem(ਸੁੰਹ) ਉਹਨਾਂ ਬੇੜੀਆਂ ਦੀ ਜਿਹੜੀਆਂ ਆਸਾਨੀ ਨਾਲ ਵਗਣ ਵਾਲੀਆਂ ਹਨ।

ਇਸ ਆਇਤ ਦੇ ਸਾਰੇ ਅਨੁਵਾਦ ਵੇਖੋ →

فَٱلْمُقَسِّمَٰتِ أَمْرًا

Punjabi Translation - Arif Haleem(ਸੁੰਹ) ਉਹਨਾਂ ਫ਼ਰਿਸ਼ਤਿਆਂ ਦੀ ਜਿਹੜੇ ਕੰਮ ਵੰਡਣ ਵਾਲੇ ਹਨ।

ਇਸ ਆਇਤ ਦੇ ਸਾਰੇ ਅਨੁਵਾਦ ਵੇਖੋ →

إِنَّمَا تُوعَدُونَ لَصَادِقٌ

Punjabi Translation - Arif Haleemਕਿ ਬੇਸ਼ੱਕ (ਕਿਆਮਤ ਦਿਹਾੜੇ) ਜਿਸ ਦਾ ਵਾਅਦਾ ਤੁਹਾਡੇ ਨਾਲ ਕੀਤਾ ਜਾ ਰਿਹਾ ਹੈ ਉਹ ਸੱਚਾ ਹੈ।

ਇਸ ਆਇਤ ਦੇ ਸਾਰੇ ਅਨੁਵਾਦ ਵੇਖੋ →

وَإِنَّ ٱلدِّينَ لَوَٰقِعٌ

Punjabi Translation - Arif Haleemਨਿਰਸੰਦੇਹ, ਕਰਮਾਂ ਦਾ ਬਦਲਾ ਜ਼ਰੂਰ ਮਿਲਣ ਵਾਲਾ ਹੈ।

ਇਸ ਆਇਤ ਦੇ ਸਾਰੇ ਅਨੁਵਾਦ ਵੇਖੋ →

وَٱلسَّمَآءِ ذَاتِ ٱلْحُبُكِ

Punjabi Translation - Arif Haleemਸੁੰਹ ਹੈ ਉਨ੍ਹਾਂ ਅਕਾਸ਼ਾਂ ਦੀ ਜਿਹੜੇ ਰਾਹਾਂ ਵਾਲੇ ਹਨ।

ਇਸ ਆਇਤ ਦੇ ਸਾਰੇ ਅਨੁਵਾਦ ਵੇਖੋ →

إِنَّكُمْ لَفِى قَوْلٍ مُّخْتَلِفٍ

Punjabi Translation - Arif Haleemਬੇਸ਼ੱਕ ਤੁਸੀਂ (ਪਰਲੋਕ ਬਾਰੇ) ਵਾਦ ਵਿਵਾਦ ਵਿਚ ਪਏ ਹੋਏ ਹੋ।

ਇਸ ਆਇਤ ਦੇ ਸਾਰੇ ਅਨੁਵਾਦ ਵੇਖੋ →

يُؤْفَكُ عَنْهُ مَنْ أُفِكَ

Punjabi Translation - Arif Haleemਉਸ ਈਮਾਨ ਤੋਂ ਉਹੀਓ ਬੇਮੁੱਖ ਹੁੰਦਾ ਹੈ ਜਿਹੜਾ ਭਲਾਈ ਤੋਂ ਬੇਮੁਖਾ ਹੋਵੇ।

ਇਸ ਆਇਤ ਦੇ ਸਾਰੇ ਅਨੁਵਾਦ ਵੇਖੋ →

قُتِلَ ٱلْخَرَّٰصُونَ

Punjabi Translation - Arif Haleemਅਟਕਲ-ਪੱਚੂ ਗੱਲਾਂ ਕਰਨ ਵਾਲੇ ਤਾਂ ਮਾਰੇ ਗਏ।

ਇਸ ਆਇਤ ਦੇ ਸਾਰੇ ਅਨੁਵਾਦ ਵੇਖੋ →

ٱلَّذِينَ هُمْ فِى غَمْرَةٍ سَاهُونَ

Punjabi Translation - Arif Haleemਉਹ ਲੋਕ ਜਿਹੜੇ ਗਫ਼ਲਤ ਵਿਚ ਬੇ-ਸੁਰਤ ਹਨ।

ਇਸ ਆਇਤ ਦੇ ਸਾਰੇ ਅਨੁਵਾਦ ਵੇਖੋ →

يَسْـَٔلُونَ أَيَّانَ يَوْمُ ٱلدِّينِ

Punjabi Translation - Arif Haleemਉਹ ਪੁੱਛਦੇ ਹਨ ਕਿ ਬਦਲੇ ਵਾਲਾ ਦਿਨ ਕਦੋਂ ਆਵੇਗਾ ?

ਇਸ ਆਇਤ ਦੇ ਸਾਰੇ ਅਨੁਵਾਦ ਵੇਖੋ →

يَوْمَ هُمْ عَلَى ٱلنَّارِ يُفْتَنُونَ

Punjabi Translation - Arif Haleem(ਪ੍ਰਲੋਕ ਉਸ ਦਿਨ ਆਵੇਗਾ) ਜਦੋਂ ਉਹ (ਬੇ-ਸੁਰਤ ਲੋਕ) ਅੱਗ ਵਿਚ ਸਾੜੇ ਜਾਣਗੇ।

ਇਸ ਆਇਤ ਦੇ ਸਾਰੇ ਅਨੁਵਾਦ ਵੇਖੋ →

ذُوقُوا۟ فِتْنَتَكُمْ هَٰذَا ٱلَّذِى كُنتُم بِهِۦ تَسْتَعْجِلُونَ

Punjabi Translation - Arif Haleemਅਤੇ ਆਖਿਆ ਜਾਵੇਗਾ ਕਿ ਹੁਣ ਆਪਣੇ ਅਜ਼ਾਬ ਦਾ ਸੁਆਦ ਵੇਖੋ, ਇਹੋ ਉਹ ਅਜ਼ਾਬ ਹੈ ਜਿਸ ਲਈ ਤੁਸੀਂ ਕਾਹਲੀ ਪਾ ਰਹੇ ਸੀ।

ਇਸ ਆਇਤ ਦੇ ਸਾਰੇ ਅਨੁਵਾਦ ਵੇਖੋ →

إِنَّ ٱلْمُتَّقِينَ فِى جَنَّٰتٍ وَعُيُونٍ

Punjabi Translation - Arif Haleemਬੇਸ਼ੱਕ ਉਸ ਦਿਹਾੜੇ ਮੁੱਤਕੀ (ਭਾਵ ਰੱਬ ਤੋਂ ਡਰਨ ਵਾਲੇ) ਬਾਗ਼ਾਂ ਤੇ ਚਸ਼ਮਿਆਂ ਵਿਚ ਹੋਣਗੇ।[1]

ਇਸ ਆਇਤ ਦੇ ਸਾਰੇ ਅਨੁਵਾਦ ਵੇਖੋ →

ءَاخِذِينَ مَآ ءَاتَىٰهُمْ رَبُّهُمْ إِنَّهُمْ كَانُوا۟ قَبْلَ ذَٰلِكَ مُحْسِنِينَ

Punjabi Translation - Arif Haleemਜੋ ਵੀ ਉਹਨਾਂ ਦਾ ਰੱਬ ਉਹਨਾਂ ਨੂੰ ਦੇਵੇਗਾ, ਉਹ ਉਸ ਨੂੰ (ਖ਼ੁਸ਼ੀ ਖ਼ੁਸ਼ੀ) ਲੈ ਰਹੇ ਹੋਣਗੇ। ਬੇਸ਼ੱਕ ਉਹ ਇਸ (ਦਿਹਾੜੇ ਆਉਣ) ਤੋਂ ਪਹਿਲਾਂ ਨੇਕੀ ਕਰਨ ਵਾਲੇ ਲੋਕ ਸਨ।

ਇਸ ਆਇਤ ਦੇ ਸਾਰੇ ਅਨੁਵਾਦ ਵੇਖੋ →

كَانُوا۟ قَلِيلًا مِّنَ ٱلَّيْلِ مَا يَهْجَعُونَ

Punjabi Translation - Arif Haleemਉਹ ਰਾਤਾਂ ਨੂੰ ਬਹੁਤ ਹੀ ਘੱਟ ਸੌਂਦੇ ਸਨ।

ਇਸ ਆਇਤ ਦੇ ਸਾਰੇ ਅਨੁਵਾਦ ਵੇਖੋ →

وَبِٱلْأَسْحَارِ هُمْ يَسْتَغْفِرُونَ

Punjabi Translation - Arif Haleemਅਤੇ ਉਹ ਸਰਘੀ ਵੇਲੇ ਬਖ਼ਸ਼ਿਸ਼ (ਦੀ ਦੁਆਵਾਂ) ਮੰਗਦੇ ਸਨ।

ਇਸ ਆਇਤ ਦੇ ਸਾਰੇ ਅਨੁਵਾਦ ਵੇਖੋ →

وَفِىٓ أَمْوَٰلِهِمْ حَقٌّ لِّلسَّآئِلِ وَٱلْمَحْرُومِ

Punjabi Translation - Arif Haleemਉਹਨਾਂ ਦੀ ਧਨ-ਦੌਲਤ ਵਿਚ ਮੰਗਤਿਆਂ ਤੇ ਮਹਿਰੂਮਾਂ (ਲੋੜਵੰਦਾਂ) ਦਾ ਵੀ ਹੱਕ ਹੁੰਦਾ ਸੀ।[2]

ਇਸ ਆਇਤ ਦੇ ਸਾਰੇ ਅਨੁਵਾਦ ਵੇਖੋ →

وَفِى ٱلْأَرْضِ ءَايَٰتٌ لِّلْمُوقِنِينَ

Punjabi Translation - Arif Haleemਵਿਸ਼ਵਾਸ ਕਰਨ ਵਾਲਿਆਂ ਲਈ ਧਰਤੀ ਵਿਚ (ਬਹੁਤ ਸਾਰੀਆਂ) ਨਿਸ਼ਾਨੀਆਂ ਹਨ।

ਇਸ ਆਇਤ ਦੇ ਸਾਰੇ ਅਨੁਵਾਦ ਵੇਖੋ →

وَفِىٓ أَنفُسِكُمْ أَفَلَا تُبْصِرُونَ

Punjabi Translation - Arif Haleemਅਤੇ ਤੁਹਾਡੀ ਆਪਣੀ ਜ਼ਾਤ ਵਿਚ ਵੀ (ਨਿਸ਼ਾਨੀਆਂ) ਹਨ, ਕੀ ਫੇਰ ਵੀ ਤੁਸੀਂ ਵੇਖਦੇ ਨਹੀਂ ?

ਇਸ ਆਇਤ ਦੇ ਸਾਰੇ ਅਨੁਵਾਦ ਵੇਖੋ →

وَفِى ٱلسَّمَآءِ رِزْقُكُمْ وَمَا تُوعَدُونَ

Punjabi Translation - Arif Haleemਤੁਹਾਡੀ ਰੋਜ਼ੀ ਅਤੇ ਉਹ ਚੀਜ਼ ਵੀ (ਸਵਰਗ-ਨਰਕ) ਜਿਸ ਦਾ ਤੁਹਾਨੂੰ ਵਚਨ ਦਿੱਤਾ ਜਾ ਰਿਹਾ ਹੈ, ਅਕਾਸ਼ ਵਿਚ ਹੈ।

ਇਸ ਆਇਤ ਦੇ ਸਾਰੇ ਅਨੁਵਾਦ ਵੇਖੋ →

فَوَرَبِّ ٱلسَّمَآءِ وَٱلْأَرْضِ إِنَّهُۥ لَحَقٌّ مِّثْلَ مَآ أَنَّكُمْ تَنطِقُونَ

Punjabi Translation - Arif Haleemਅਕਾਸ਼ ਤੇ ਧਰਤੀ ਦੇ ਰੱਬ ਦੀ ਸੁੰਹ, ਇਹ (ਕਿਆਮਤ) ਇਕ ਅਟੱਲ ਸੱਚਾਈ ਹੈ, ਜਿਵੇਂ ਤੁਹਾਡਾ ਬੋਲਣਾ।

ਇਸ ਆਇਤ ਦੇ ਸਾਰੇ ਅਨੁਵਾਦ ਵੇਖੋ →

هَلْ أَتَىٰكَ حَدِيثُ ضَيْفِ إِبْرَٰهِيمَ ٱلْمُكْرَمِينَ

Punjabi Translation - Arif Haleem(ਹੇ ਨਬੀ!) ਕੀ ਤੁਹਾਡੇ ਕੋਲ ਇਬਰਾਹੀਮ ਦੇ ਪਤਵੰਤੇ ਮਹਿਮਾਨਾਂ ਦੀ ਖ਼ਬਰ ਪਹੁੰਚੀ ਹੈ ?

ਇਸ ਆਇਤ ਦੇ ਸਾਰੇ ਅਨੁਵਾਦ ਵੇਖੋ →

إِذْ دَخَلُوا۟ عَلَيْهِ فَقَالُوا۟ سَلَٰمًا قَالَ سَلَٰمٌ قَوْمٌ مُّنكَرُونَ

Punjabi Translation - Arif Haleemਜਦੋਂ ਉਹ (ਫ਼ਰਿਸ਼ਤੇ ਮਹਿਮਾਨ ਬਣ ਕੇ) ਉਸ (ਇਬਰਾਹੀਮ) ਕੋਲ ਪਹੁੰਚੇ ਤਾਂ ਉਹਨਾਂ ਨੇ ਸਲਾਮ ਆਖਿਆ ਇਬਰਾਹੀਮ ਨੇ ਆਖਿਆ ਕਿ ਤੁਹਾਨੂੰ ਵੀ ਸਲਾਮ ਹੋਵੇ, ਫੇਰ ਮਨ ਵਿਚ ਹੀ ਕਿਹਾ ਕਿ ਤੁਸੀਂ ਲੋਕ ਤਾਂ ਅਣਪਛਾਤੇ ਹੋ।

ਇਸ ਆਇਤ ਦੇ ਸਾਰੇ ਅਨੁਵਾਦ ਵੇਖੋ →

فَرَاغَ إِلَىٰٓ أَهْلِهِۦ فَجَآءَ بِعِجْلٍ سَمِينٍ

Punjabi Translation - Arif Haleemਫੇਰ ਚੁਪ-ਚਪੀਤਾ ਆਪਣੇ ਘਰ ਆਇਆ ਅਤੇ ਇਕ ਮੋਟਾ ਤਾਜ਼ਾ (ਭੁੱਜਾ ਹੋਇਆ) ਵੱਛਾ ਲਿਆਇਆ।

ਇਸ ਆਇਤ ਦੇ ਸਾਰੇ ਅਨੁਵਾਦ ਵੇਖੋ →

فَقَرَّبَهُۥٓ إِلَيْهِمْ قَالَ أَلَا تَأْكُلُونَ

Punjabi Translation - Arif Haleemਅਤੇ ਉਹਨਾਂ ਅੱਗੇ ਪੇਸ਼ ਕੀਤਾ ਅਤੇ (ਜਦੋਂ ਉਹਨਾਂ ਨੇ ਨਹੀਂ ਖਾਇਆ ਤਾਂ) ਆਖਿਆ ਕਿ ਤੁਸੀਂ ਖਾਂਦੇ ਕਿਉਂ ਨਹੀਂ ?

ਇਸ ਆਇਤ ਦੇ ਸਾਰੇ ਅਨੁਵਾਦ ਵੇਖੋ →

فَأَوْجَسَ مِنْهُمْ خِيفَةً قَالُوا۟ لَا تَخَفْ وَبَشَّرُوهُ بِغُلَٰمٍ عَلِيمٍ

Punjabi Translation - Arif Haleemਫੇਰ ਉਹ (ਦਿਲ ਹੀ ਦਿਲ ਵਿਚ) ਉਹਨਾਂ ਕੋਲੋਂ ਡਰ ਗਿਆ। ਅਤੇ ਉਹਨਾਂ (ਮਹਿਮਾਨਾਂ) ਨੇ ਆਖਿਆ ਕਿ ਤੂੰ ਸਾਥੋਂ ਨਾ ਡਰ ਅਤੇ ਉਸ ਨੂੰ ਇਕ ਗਿਆਨਵਾਨ ਪੁੱਤਰ ਹੋਣ ਦੀ ਖ਼ੁਸ਼ਖ਼ਬਰੀ ਸੁਣਾਈ।

ਇਸ ਆਇਤ ਦੇ ਸਾਰੇ ਅਨੁਵਾਦ ਵੇਖੋ →

فَأَقْبَلَتِ ٱمْرَأَتُهُۥ فِى صَرَّةٍ فَصَكَّتْ وَجْهَهَا وَقَالَتْ عَجُوزٌ عَقِيمٌ

Punjabi Translation - Arif Haleemਇਹ ਸੁਣ ਕੇ ਇਬਰਾਹੀਮ ਦੀ ਪਤਨੀ (ਸਾਰਾ) ਹਾਏ-ਦੁਹਾਈ ਪਾਉਂਦੀ ਹੋਈ ਸਾਹਮਣੇ ਆਈ, ਉਸ ਨੇ ਆਪਣਾ ਮੂੰਹ-ਮੱਥਾ ਪਿੱਟ ਲਿਆ ਤੇ ਆਖਿਆ ਕਿ ਮੈਂ ਇਕ ਬੁੱਢੀ ਬਾਂਝ ਹਾਂ (ਭਲਾਂ ਮੇਰੇ ਔਲਾਦ ਕਿਵੇਂ ਹੋਵੇਗੀ)।[3]

ਇਸ ਆਇਤ ਦੇ ਸਾਰੇ ਅਨੁਵਾਦ ਵੇਖੋ →

قَالُوا۟ كَذَٰلِكِ قَالَ رَبُّكِ إِنَّهُۥ هُوَ ٱلْحَكِيمُ ٱلْعَلِيمُ

Punjabi Translation - Arif Haleemਉਹਨਾਂ (ਫ਼ਰਿਸ਼ਤਿਆਂ) ਨੇ ਆਖਿਆ ਕਿ ਤੁਹਾਡੇ ਰੱਬ ਨੇ ਇਹੋ ਫ਼ਰਮਾਇਆ ਹੈ। ਬੇਸ਼ੱਕ ਉਹ ਯੁਕਤੀਮਾਨ ਤੇ ਵੱਡਾ ਜਾਣਨਹਾਰ ਹੈ।

ਇਸ ਆਇਤ ਦੇ ਸਾਰੇ ਅਨੁਵਾਦ ਵੇਖੋ →

قَالَ فَمَا خَطْبُكُمْ أَيُّهَا ٱلْمُرْسَلُونَ

Punjabi Translation - Arif Haleemਇਬਰਾਹੀਮ ਨੇ ਪੁੱਛਿਆ, ਹੇ ਭੇਜੇ ਹੋਏ ਫ਼ਰਿਸ਼ਤਿਓ! ਤੁਹਾਡੇ ਆਉਣ ਦਾ ਕੀ ਉਦੇਸ਼ ਹੈ?

ਇਸ ਆਇਤ ਦੇ ਸਾਰੇ ਅਨੁਵਾਦ ਵੇਖੋ →

قَالُوٓا۟ إِنَّآ أُرْسِلْنَآ إِلَىٰ قَوْمٍ مُّجْرِمِينَ

Punjabi Translation - Arif Haleemਉਹਨਾਂ ਨੇ ਆਖਿਆ ਕਿ ਸਾਨੂੰ ਇਕ ਅਪਰਾਧੀ ਕੌਮ ਵੱਲ ਭੇਜਿਆ ਗਿਆ ਹੈ।

ਇਸ ਆਇਤ ਦੇ ਸਾਰੇ ਅਨੁਵਾਦ ਵੇਖੋ →

لِنُرْسِلَ عَلَيْهِمْ حِجَارَةً مِّن طِينٍ

Punjabi Translation - Arif Haleemਤਾਂ ਜੋ ਅਸੀਂ ਉਸ ’ਤੇ ਖੰਘਰਾਂ ਦਾ ਮੀਂਹ ਵਰ੍ਹਾ ਦੇਈਏ।

ਇਸ ਆਇਤ ਦੇ ਸਾਰੇ ਅਨੁਵਾਦ ਵੇਖੋ →

مُّسَوَّمَةً عِندَ رَبِّكَ لِلْمُسْرِفِينَ

Punjabi Translation - Arif Haleemਜਿਹੜੇ ਤੁਹਾਡੇ ਰੱਬ ਕੋਲ ਹੱਦੋਂ ਟੱਪਣ ਵਾਲਿਆਂ (ਉੱਤੇ ਸੁੱਟਣ) ਲਈ ਨਿਸ਼ਾਨ ਲਾਏ ਪਏ ਹਨ।

ਇਸ ਆਇਤ ਦੇ ਸਾਰੇ ਅਨੁਵਾਦ ਵੇਖੋ →

فَأَخْرَجْنَا مَن كَانَ فِيهَا مِنَ ٱلْمُؤْمِنِينَ

Punjabi Translation - Arif Haleemਫੇਰ ਅਸੀਂ ਉਸ ਬਸਤੀ ਵਿੱਚੋਂ ਈਮਾਨ ਵਾਲਿਆਂ ਨੂੰ ਕੱਢ ਲਿਆ।

ਇਸ ਆਇਤ ਦੇ ਸਾਰੇ ਅਨੁਵਾਦ ਵੇਖੋ →

فَمَا وَجَدْنَا فِيهَا غَيْرَ بَيْتٍ مِّنَ ٱلْمُسْلِمِينَ

Punjabi Translation - Arif Haleemਅਸੀਂ ਉੱਥੇ ਕੇਵਲ ਇਕ ਹੀ ਘਰ ਮੁਸਲਮਾਨਾਂ (ਆਗਿਆਕਾਰੀਆਂ) ਦਾ ਵੇਖਿਆ।[4]

ਇਸ ਆਇਤ ਦੇ ਸਾਰੇ ਅਨੁਵਾਦ ਵੇਖੋ →

وَتَرَكْنَا فِيهَآ ءَايَةً لِّلَّذِينَ يَخَافُونَ ٱلْعَذَابَ ٱلْأَلِيمَ

Punjabi Translation - Arif Haleemਅਸੀਂ ਉਹਨਾਂ ਲੋਕਾਂ ਲਈ, ਜਿਹੜੇ ਦੁਖਦਾਈ ਅਜ਼ਾਬ ਤੋਂ ਡਰਦੇ ਹਨ, ਇਕ ਨਿਸ਼ਾਨੀ ਰੱਖ ਛੱਡੀ।

ਇਸ ਆਇਤ ਦੇ ਸਾਰੇ ਅਨੁਵਾਦ ਵੇਖੋ →

وَفِى مُوسَىٰٓ إِذْ أَرْسَلْنَٰهُ إِلَىٰ فِرْعَوْنَ بِسُلْطَٰنٍ مُّبِينٍ

Punjabi Translation - Arif Haleemਮੂਸਾ ਦੇ ਕਿੱਸੇ ਵਿਚ ਵੀ ਇਕ ਵੱਡੀ ਨਿਸ਼ਾਨੀ ਹੈ, ਜਦੋਂ ਅਸੀਂ ਉਸ ਨੂੰ ਫ਼ਿਰਔਨ ਵੱਲ ਇਕ ਮੋਅਜਜ਼ਾ (ਸਪਸ਼ਟ ਦਲੀਲਾਂ) ਦੇਕੇ ਭੇਜਿਆ।

ਇਸ ਆਇਤ ਦੇ ਸਾਰੇ ਅਨੁਵਾਦ ਵੇਖੋ →

فَتَوَلَّىٰ بِرُكْنِهِۦ وَقَالَ سَٰحِرٌ أَوْ مَجْنُونٌ

Punjabi Translation - Arif Haleemਉਸ ਨੇ ਆਪਣੀ ਤਾਕਤ ਦੇ ਬਲਬੂਤੇ ’ਤੇ ਹੱਕ ਤੋਂ ਮੂੰਹ ਮੋੜਿਆ ਅਤੇ ਕਿਹਾ ਕਿ ਮੂਸਾ ਤਾਂ ਜਾਦੂਗਰ ਹੈ ਜਾਂ ਸੁਦਾਈ ਹੈ।

ਇਸ ਆਇਤ ਦੇ ਸਾਰੇ ਅਨੁਵਾਦ ਵੇਖੋ →

فَأَخَذْنَٰهُ وَجُنُودَهُۥ فَنَبَذْنَٰهُمْ فِى ٱلْيَمِّ وَهُوَ مُلِيمٌ

Punjabi Translation - Arif Haleemਅੰਤ ਅਸੀਂ ਉਸ ਨੂੰ ਅਤੇ ਉਸ ਦੀਆਂ ਫ਼ੌਜਾਂ ਨੂੰ ਫੜ ਲਿਆ ਅਤੇ ਉਹਨਾਂ ਸਾਰਿਆਂ ਨੂੰ ਸਮੁੰਦਰ ਵਿਚ ਸੁੱਟ ਦਿੱਤਾ, ਕਿਉਂ ਜੋ ਉਹ ਨਿੰਦਨ ਯੋਗ ਕੰਮ ਕਰਦੇ ਸਨ।

ਇਸ ਆਇਤ ਦੇ ਸਾਰੇ ਅਨੁਵਾਦ ਵੇਖੋ →

وَفِى عَادٍ إِذْ أَرْسَلْنَا عَلَيْهِمُ ٱلرِّيحَ ٱلْعَقِيمَ

Punjabi Translation - Arif Haleemਆਦ ਦੇ ਕਿੱਸੇ ਵਿਚ ਵੀ ਨਿਸ਼ਾਨੀਆਂ ਹਨ, ਅਸੀਂ ਉਹਨਾਂ ਉੱਤੇ ਇਕ ਅਸ਼ੁਭ ਹਨੇਰੀ ਭੇਜੀ।

ਇਸ ਆਇਤ ਦੇ ਸਾਰੇ ਅਨੁਵਾਦ ਵੇਖੋ →

مَا تَذَرُ مِن شَىْءٍ أَتَتْ عَلَيْهِ إِلَّا جَعَلَتْهُ كَٱلرَّمِيمِ

Punjabi Translation - Arif Haleemਜਿਸ ਉੱਤੋਂ ਵੀ ਉਹ ਲੰਘਦੀ ਉਸ ਨੂੰ ਚੂਰਾ-ਚੂਰਾ ਬਣਾ ਛੱਡਦੀ।

ਇਸ ਆਇਤ ਦੇ ਸਾਰੇ ਅਨੁਵਾਦ ਵੇਖੋ →

وَفِى ثَمُودَ إِذْ قِيلَ لَهُمْ تَمَتَّعُوا۟ حَتَّىٰ حِينٍ

Punjabi Translation - Arif Haleemਸਮੂਦ ਦੇ ਕਿੱਸੇ ਵਿਚ ਵੀ (ਕੁਦਰਤ ਦੀ) ਨਿਸ਼ਾਨੀ ਹੈ ਜਦੋਂ ਉਹਨਾਂ ਨੂੰ (ਉਹਨਾਂ ਦੇ ਰਸੂਲ ਨੇ) ਆਖਿਆ ਸੀ ਕਿ ਤੁਸੀਂ ਇਕ ਵਿਸ਼ੇਸ਼ ਸਮੇਂ ਤਕ (ਸੰਸਾਰ ਦਾ) ਲਾਭ ਉਠਾ ਲਓ।

ਇਸ ਆਇਤ ਦੇ ਸਾਰੇ ਅਨੁਵਾਦ ਵੇਖੋ →

فَعَتَوْا۟ عَنْ أَمْرِ رَبِّهِمْ فَأَخَذَتْهُمُ ٱلصَّٰعِقَةُ وَهُمْ يَنظُرُونَ

Punjabi Translation - Arif Haleemਪਰ ਉਹਨਾਂ ਨੇ ਆਪਣੇ ਰੱਬ ਦੇ ਹੁਕਮਾਂ ਦੀ ਉਲੰਘਨਾਂ ਕੀਤੀ, ਅੰਤ ਉਹਨਾਂ ਨੂੰ ਇਕ ਕੜਕ ਨੇ ਆ ਨੱਪਿਆ, ਜਦੋਂ ਕਿ ਉਹ ਉਸ ਨੂੰ ਵੇਖ ਰਹੇ ਸੀ।

ਇਸ ਆਇਤ ਦੇ ਸਾਰੇ ਅਨੁਵਾਦ ਵੇਖੋ →

فَمَا ٱسْتَطَٰعُوا۟ مِن قِيَامٍ وَمَا كَانُوا۟ مُنتَصِرِينَ

Punjabi Translation - Arif Haleemਫੇਰ ਨਾ ਤਾਂ ਉਹਨਾਂ ਵਿਚ ਉੱਠਣ ਦੀ ਹਿੱਮਤ ਸੀ ਤੇ ਨਾ ਹੀ ਉਹ ਆਪਣਾ ਬਦਲਾ ਲੈ ਸਕਦੇ ਸੀ।

ਇਸ ਆਇਤ ਦੇ ਸਾਰੇ ਅਨੁਵਾਦ ਵੇਖੋ →

وَقَوْمَ نُوحٍ مِّن قَبْلُ إِنَّهُمْ كَانُوا۟ قَوْمًا فَٰسِقِينَ

Punjabi Translation - Arif Haleemਇਸ ਤੋਂ ਪਹਿਲਾਂ ਅਸੀਂ ਨੂਹ ਦੀ ਕੌਮ ਨੂੰ ਹਲਾਕ ਕੀਤਾ, ਬੇਸ਼ੱਕ ਉਹ ਲੋਕ ਨਾ-ਫ਼ਰਮਾਨ ਸਨ।

ਇਸ ਆਇਤ ਦੇ ਸਾਰੇ ਅਨੁਵਾਦ ਵੇਖੋ →

وَٱلسَّمَآءَ بَنَيْنَٰهَا بِأَيْي۟دٍ وَإِنَّا لَمُوسِعُونَ

Punjabi Translation - Arif Haleemਅਕਾਸ਼ ਨੂੰ ਅਸੀਂ ਆਪਣੇ ਹੱਥੀ ਬਣਾਇਆ, ਬੇਸ਼ੱਕ ਅਸੀਂ ਇਸ ਦੀ ਸਮਰਥਾ ਰੱਖਦੇ ਹਾਂ।

ਇਸ ਆਇਤ ਦੇ ਸਾਰੇ ਅਨੁਵਾਦ ਵੇਖੋ →

وَٱلْأَرْضَ فَرَشْنَٰهَا فَنِعْمَ ٱلْمَٰهِدُونَ

Punjabi Translation - Arif Haleemਅਸੀਂ ਧਰਤੀ ਨੂੰ (ਫ਼ਰਸ਼ ਵਾਂਗ) ਵਿਛਾਇਆ, ਅਸੀਂ ਕਿੰਨੇ ਵਧੀਆ ਵਿਛਾਉਣ ਵਾਲੇ ਹਾਂ।

ਇਸ ਆਇਤ ਦੇ ਸਾਰੇ ਅਨੁਵਾਦ ਵੇਖੋ →

وَمِن كُلِّ شَىْءٍ خَلَقْنَا زَوْجَيْنِ لَعَلَّكُمْ تَذَكَّرُونَ

Punjabi Translation - Arif Haleemਅਸੀਂ ਹਰ ਜੀਵ-ਜੰਤੂ ਦਾ ਜੋੜਾ ਪੈਦਾ ਕੀਤਾ ਤਾਂ ਜੋ ਤੁਸੀਂ ਨਸੀਹਤ ਪ੍ਰਾਪਤ ਕਰ ਸਕੋ।

ਇਸ ਆਇਤ ਦੇ ਸਾਰੇ ਅਨੁਵਾਦ ਵੇਖੋ →

فَفِرُّوٓا۟ إِلَى ٱللَّهِ إِنِّى لَكُم مِّنْهُ نَذِيرٌ مُّبِينٌ

Punjabi Translation - Arif Haleemਸੋ ਤੁਸੀਂ ਅੱਲਾਹ ਵੱਲ ਨੱਸੋ, ਮੈਂ ਤੁਹਾਨੂੰ ਉਸ (ਅਜ਼ਾਬ) ਤੋਂ ਸਪਸ਼ਟ ਰੂਪ ਵਿਚ ਡਰਾਉਣ ਵਾਲਾ ਹਾਂ।[5]

ਇਸ ਆਇਤ ਦੇ ਸਾਰੇ ਅਨੁਵਾਦ ਵੇਖੋ →

وَلَا تَجْعَلُوا۟ مَعَ ٱللَّهِ إِلَٰهًا ءَاخَرَ إِنِّى لَكُم مِّنْهُ نَذِيرٌ مُّبِينٌ

Punjabi Translation - Arif Haleemਤੁਸੀਂ ਅੱਲਾਹ ਦੇ ਨਾਲ ਕਿਸੇ ਹੋਰ ਨੂੰ ਇਸ਼ਟ ਨਾ ਬਣਾਓ, ਨਿਰਸੰਦੇਹ, ਮੈਂ ਤੁਹਾਨੂੰ ਇਸ ਤੋਂ ਸਪਸ਼ਟ ਰੂਪ ਵਿਚ ਡਰਾਉਣ ਵਾਲਾ ਹਾਂ।

ਇਸ ਆਇਤ ਦੇ ਸਾਰੇ ਅਨੁਵਾਦ ਵੇਖੋ →

كَذَٰلِكَ مَآ أَتَى ٱلَّذِينَ مِن قَبْلِهِم مِّن رَّسُولٍ إِلَّا قَالُوا۟ سَاحِرٌ أَوْ مَجْنُونٌ

Punjabi Translation - Arif Haleemਇਸੇ ਤਰ੍ਹਾਂ ਜਿਹੜੇ ਲੋਕ ਇਹਨਾਂ ਤੋਂ ਪਹਿਲਾਂ ਬੀਤ ਚੁੱਕੇ ਹਨ, ਉਹਨਾਂ ਕੋਲ ਜਿਹੜਾ ਵੀ ਰਸੂਲ ਆਇਆ ਤਾਂ ਉਹਨਾਂ ਨੇ ਬਸ ਇਹੋ ਆਖਿਆ ਕਿ ਇਹ ਤਾਂ ਜਾਦੂਗਰ ਹੈ ਜਾਂ ਕੋਈ ਸੁਦਾਈ ਹੈ।

ਇਸ ਆਇਤ ਦੇ ਸਾਰੇ ਅਨੁਵਾਦ ਵੇਖੋ →

أَتَوَاصَوْا۟ بِهِۦ بَلْ هُمْ قَوْمٌ طَاغُونَ

Punjabi Translation - Arif Haleemਕੀ ਉਹ ਇਕ ਦੂਜੇ ਨੂੰ ਇਹੋ ਗੱਲ ਦੱਸਦੇ ਆਏ ਹਨ ? ਨਹੀਂ ਸਗੋਂ ਉਹ ਤਾਂ ਸਾਰੇ ਬਾਗ਼ੀ ਹਨ।

ਇਸ ਆਇਤ ਦੇ ਸਾਰੇ ਅਨੁਵਾਦ ਵੇਖੋ →

فَتَوَلَّ عَنْهُمْ فَمَآ أَنتَ بِمَلُومٍ

Punjabi Translation - Arif Haleem(ਹੇ ਨਬੀ!) ਜੇ ਤੁਸੀਂ ਇਹਨਾਂ ਤੋਂ ਮੂੰਹ ਫੇਰ ਲਓ ਤਾਂ ਤੁਹਾਡੇ ਲਈ ਕੋਈ ਗੁਨਾਹ ਨਹੀਂ।

ਇਸ ਆਇਤ ਦੇ ਸਾਰੇ ਅਨੁਵਾਦ ਵੇਖੋ →

وَذَكِّرْ فَإِنَّ ٱلذِّكْرَىٰ تَنفَعُ ٱلْمُؤْمِنِينَ

Punjabi Translation - Arif Haleemਸੋ ਤੁਸੀਂ ਨਸੀਹਤ ਕਰਦੇ ਰਹੋ ਕਿਉਂ ਜੋ ਨਸੀਹਤ ਕਰਨਾ ਈਮਾਨ ਵਾਲਿਆਂ ਲਈ ਲਾਹੇਵੰਦ ਹੈ।

ਇਸ ਆਇਤ ਦੇ ਸਾਰੇ ਅਨੁਵਾਦ ਵੇਖੋ →

وَمَا خَلَقْتُ ٱلْجِنَّ وَٱلْإِنسَ إِلَّا لِيَعْبُدُونِ

Punjabi Translation - Arif Haleemਮੈਂਨੇ ਜਿੰਨਾਂ ਅਤੇ ਮਨੁੱਖਾਂ ਨੂੰ ਕੇਵਲ ਇਸ ਲਈ ਸਾਜਿਆ ਹੈ ਕਿ ਉਹ ਮੇਰੀ ਹੀ ਬੰਦਗੀ ਕਰਨ।

ਇਸ ਆਇਤ ਦੇ ਸਾਰੇ ਅਨੁਵਾਦ ਵੇਖੋ →

مَآ أُرِيدُ مِنْهُم مِّن رِّزْقٍ وَمَآ أُرِيدُ أَن يُطْعِمُونِ

Punjabi Translation - Arif Haleemਮੈਂ ਉਹਨਾਂ ਕੋਲੋਂ ਕੋਈ ਰੋਜ਼ੀ ਨਹੀਂ ਚਾਹੁੰਦਾ ਤੇ ਨਾ ਹੀ ਮੈਂ ਇਹ ਚਾਹੁੰਦਾ ਹਾਂ ਕਿ ਉਹ ਮੈਨੂੰ ਖਵਾਉਣ।

ਇਸ ਆਇਤ ਦੇ ਸਾਰੇ ਅਨੁਵਾਦ ਵੇਖੋ →

إِنَّ ٱللَّهَ هُوَ ٱلرَّزَّاقُ ذُو ٱلْقُوَّةِ ٱلْمَتِينُ

Punjabi Translation - Arif Haleemਨਿਰਸੰਦੇਹ, ਅੱਲਾਹ ਤਾਂ ਆਪ ਹੀ ਰੋਜ਼ੀ ਦੇਣ ਵਾਲਾ ਹੈ, ਵੱਡਾ ਜ਼ੋਰਾਵਰ ਤੇ ਸ਼ਕਤੀਸ਼ਾਲੀ ਹੈ।

ਇਸ ਆਇਤ ਦੇ ਸਾਰੇ ਅਨੁਵਾਦ ਵੇਖੋ →

فَإِنَّ لِلَّذِينَ ظَلَمُوا۟ ذَنُوبًا مِّثْلَ ذَنُوبِ أَصْحَٰبِهِمْ فَلَا يَسْتَعْجِلُونِ

Punjabi Translation - Arif Haleemਸੋ ਜਿਨ੍ਹਾਂ ਨੇ ਵਧੀਕੀਆਂ ਕੀਤੀਆਂ ਹਨ ਉਹਨਾਂ ਦੇ ਭਾਗਾਂ ਵਿਚ ਅਜ਼ਾਬ ਹੈ ਜਿਵੇਂ ਉਹਨਾਂ ਦੇ ਸਾਥੀਆਂ ਦੇ ਭਾਗਾਂ ਵਿਚ ਸੀ। ਇਸ ਲਈ ਇਹ ਲੋਕ ਮੈਂਥੋ (ਅਜ਼ਾਬ ਲਈ) ਕਾਹਲੀ ਨਾ ਪਾਉਣ।

ਇਸ ਆਇਤ ਦੇ ਸਾਰੇ ਅਨੁਵਾਦ ਵੇਖੋ →

فَوَيْلٌ لِّلَّذِينَ كَفَرُوا۟ مِن يَوْمِهِمُ ٱلَّذِى يُوعَدُونَ

Punjabi Translation - Arif Haleemਅੰਤ ਇਨਕਾਰੀਆਂ ਲਈ ਬਰਬਾਦੀ ਹੈ, ਉਸ ਦਿਹਾੜੇ ਜਿਸ ਦਾ ਇਹਨਾਂ ਨਾਲ ਵਾਅਦਾ ਕੀਤਾ ਜਾ ਰਿਹਾ ਹੈ।[6]

ਇਸ ਆਇਤ ਦੇ ਸਾਰੇ ਅਨੁਵਾਦ ਵੇਖੋ →

Looking for a topic? Try the meaning search — your question is scanned across all 6,236 verses.
ਭਾਸ਼ਾ — 70