caseriqਕੁਰਆਨ ਵਿੱਚ ਅਰਥ ਆਧਾਰਿਤ ਖੋਜ

ਸੂਰਤ As-Sajda السجدة

30 ਆਇਤਾਂ · ਮੱਕਾ · ਉਤਰਨ ਦਾ ਕ੍ਰਮ 75

بِسْمِ ٱللَّهِ ٱلرَّحْمَٰنِ ٱلرَّحِيمِ الٓمٓ

Punjabi Translation - Arif Haleemਅਲਿਫ਼, ਲਾਮ, ਮੀਮ।

ਇਸ ਆਇਤ ਦੇ ਸਾਰੇ ਅਨੁਵਾਦ ਵੇਖੋ →

تَنزِيلُ ٱلْكِتَٰبِ لَا رَيْبَ فِيهِ مِن رَّبِّ ٱلْعَٰلَمِينَ

Punjabi Translation - Arif Haleemਨਿਰਸੰਦੇਹ, ਇਹ ਕਿਤਾਬ (•ਕੁਰਆਨ) ਸਾਰੇ ਜਗ ਦੇ ਪਾਲਣਹਾਰ ਵੱਲੋਂ ਉਤਾਰੀ ਗਈ ਹੈ।

ਇਸ ਆਇਤ ਦੇ ਸਾਰੇ ਅਨੁਵਾਦ ਵੇਖੋ →

أَمْ يَقُولُونَ ٱفْتَرَىٰهُ بَلْ هُوَ ٱلْحَقُّ مِن رَّبِّكَ لِتُنذِرَ قَوْمًا مَّآ أَتَىٰهُم مِّن نَّذِيرٍ مِّن قَبْلِكَ لَعَلَّهُمْ يَهْتَدُونَ

Punjabi Translation - Arif Haleemਕੀ ਉਹ (ਮੱਕੇ ਦੇ ਕਾਫ਼ਿਰ) ਆਖਦੇ ਹਨ ਕਿ ਇਸ (•ਕੁਰਆਨ) ਨੂੰ ਨਬੀ ਨੇ ਆਪੇ ਹੀ ਘੜ੍ਹ ਲਿਆ ਹੈ ? (ਨਹੀਂ) ਸਗੋਂ (ਹੇ ਨਬੀ!) ਇਹ ਤਾਂ ਤੁਹਾਡੇ ਰੱਬ ਵੱਲੋਂ ਹੱਕ ਸੱਚ (’ਤੇ ਆਧਾਰਿਤ) ਹੈ ਤਾਂ ਜੋ ਤੁਸੀਂ ਉਹਨਾਂ (ਲੋਕਾਂ) ਨੂੰ (ਰੱਬ ਦੀ ਸਜ਼ਾ ਤੋਂ) ਸਾਵਧਾਨ ਕਰੋ ਜਿਨ੍ਹਾਂ ਕੋਲ ਤੁਹਾਥੋਂ ਪਹਿਲਾਂ ਕੋਈ ਵੀ ਸਾਵਧਾਨ ਕਰਨ ਵਾਲਾ ਨਹੀਂ ਆਇਆ, ਸ਼ਾਇਦ ਉਹ ਸਿੱਧੇ ਰਾਹ ਪੈ ਜਾਣ।

ਇਸ ਆਇਤ ਦੇ ਸਾਰੇ ਅਨੁਵਾਦ ਵੇਖੋ →

ٱللَّهُ ٱلَّذِى خَلَقَ ٱلسَّمَٰوَٰتِ وَٱلْأَرْضَ وَمَا بَيْنَهُمَا فِى سِتَّةِ أَيَّامٍ ثُمَّ ٱسْتَوَىٰ عَلَى ٱلْعَرْشِ مَا لَكُم مِّن دُونِهِۦ مِن وَلِىٍّ وَلَا شَفِيعٍ أَفَلَا تَتَذَكَّرُونَ

Punjabi Translation - Arif Haleemਅੱਲਾਹ ਉਹ ਜਿਸਨੇ ਅਕਾਸ਼ ਤੇ ਧਰਤੀ ਨੂੰ ਅਤੇ ਜੋ ਕੁੱਝ ਵੀ ਇਹਨਾਂ ਦੇ ਵਿਚਾਲੇ ਹੈ, ਛੇ ਦਿਨਾਂ ਵਿਚ ਸਾਜਿਆ ਹੈ। ਫੇਰ ਉਹ ਅਰਸ਼ ਦੇ ਸਿੰਘਾਸਨ ਉੱਤੇ ਵਿਰਾਜਮਾਨ ਹੋਇਆ। ਉਸ ਤੋਂ ਛੁੱਟ ਨਾ ਕੋਈ ਤੁਹਾਡਾ ਸਹਾਈ ਹੈ ਅਤੇ ਨਾ ਹੀ ਸਿਫ਼ਾਰਸ਼ੀ। ਕੀ ਤੁਸੀਂ ਫੇਰ ਵੀ ਨਸੀਹਤ ਗ੍ਰਿਹਣ ਨਹੀਂ ਕਰਦੇ ?

ਇਸ ਆਇਤ ਦੇ ਸਾਰੇ ਅਨੁਵਾਦ ਵੇਖੋ →

يُدَبِّرُ ٱلْأَمْرَ مِنَ ٱلسَّمَآءِ إِلَى ٱلْأَرْضِ ثُمَّ يَعْرُجُ إِلَيْهِ فِى يَوْمٍ كَانَ مِقْدَارُهُۥٓ أَلْفَ سَنَةٍ مِّمَّا تَعُدُّونَ

Punjabi Translation - Arif Haleemਉਹ ਅਕਾਸ਼ ਤੋਂ ਲੈ ਕੇ ਧਰਤੀ ਤਕ (ਭਾਵ ਸੰਸਾਰ) ਦੇ ਸਾਰੇ ਮਾਮਲਿਆਂ ਦਾ ਸੰਚਾਲਨ ਕਰਦਾ ਹੈ ਅਤੇ ਇਕ ਦਿਨ, ਜਿਹੜਾ ਤੁਹਾਡੇ ਇਕ ਹਜ਼ਾਰ ਸਾਲ ਦੇ ਬਰਾਬਰ ਹੈ, ਉਹ ਮਾਮਲਾ ਉਸ ਕੋਲ (ਅਕਾਸ਼ ’ਤੇ ਚੜ੍ਹ) ਜਾਂਦਾ ਹੈ।

ਇਸ ਆਇਤ ਦੇ ਸਾਰੇ ਅਨੁਵਾਦ ਵੇਖੋ →

ذَٰلِكَ عَٰلِمُ ٱلْغَيْبِ وَٱلشَّهَٰدَةِ ٱلْعَزِيزُ ٱلرَّحِيمُ

Punjabi Translation - Arif Haleemਉਹ (ਅੱਲਾਹ) ਤੁਹਾਡੀਆਂ ਗੁੱਪਤ ਤੇ ਖੁੱਲ੍ਹੀਆਂ ਗੱਲਾਂ ਦਾ ਜਾਣਨ ਵਾਲਾ ਹੈ। ਉਹ ਡਾਢਾ ਜ਼ੋਰਾਵਰ ਤੇ ਅਤਿ ਰਹਿਮ ਫ਼ਰਮਾਉਣ ਵਾਲਾ ਹੈ।

ਇਸ ਆਇਤ ਦੇ ਸਾਰੇ ਅਨੁਵਾਦ ਵੇਖੋ →

ٱلَّذِىٓ أَحْسَنَ كُلَّ شَىْءٍ خَلَقَهُۥ وَبَدَأَ خَلْقَ ٱلْإِنسَٰنِ مِن طِينٍ

Punjabi Translation - Arif Haleemਜਿਸ ਨੇ ਹਰਕੇ ਚੀਜ਼ ਨੂੰ ਸੋਹਣੇ ਢੰਗ ਨਾਲ ਸਾਜਿਆ ਅਤੇ ਮਨੁੱਖ ਦੀ ਰਚਨਾ ਮਿੱਟੀ ਤੋਂ ਆਰੰਭ ਕੀਤਾ।

ਇਸ ਆਇਤ ਦੇ ਸਾਰੇ ਅਨੁਵਾਦ ਵੇਖੋ →

ثُمَّ جَعَلَ نَسْلَهُۥ مِن سُلَٰلَةٍ مِّن مَّآءٍ مَّهِينٍ

Punjabi Translation - Arif Haleemਫੇਰ ਉਸ (ਮਨੁੱਖ ਭਾਵ ਆਦਮ) ਦੀ ਨਸਲ ਇਕ ਤੁੱਛ ਜਿਹੇ ਪਾਣੀ ਦੇ ਨਚੋੜ (ਵੀਰਜ) ਤੋਂ ਚਲਾਈ।

ਇਸ ਆਇਤ ਦੇ ਸਾਰੇ ਅਨੁਵਾਦ ਵੇਖੋ →

ثُمَّ سَوَّىٰهُ وَنَفَخَ فِيهِ مِن رُّوحِهِۦ وَجَعَلَ لَكُمُ ٱلسَّمْعَ وَٱلْأَبْصَٰرَ وَٱلْأَفْـِٔدَةَ قَلِيلًا مَّا تَشْكُرُونَ

Punjabi Translation - Arif Haleemਫੇਰ ਉਸ (ਦੇ ਅੰਗਾਂ) ਨੂੰ ਠੀਕ ਕੀਤਾ ਅਤੇ ਉਸ ਵਿਚ ਆਪਣੀ ਰੂਹ ਫੂੰਕੀ (ਭਾਵ ਜਾਨ ਪਾ ਦਿੱਤੀ)। ਉਸੇ (ਅੱਲਾਹ) ਨੇ ਤੁਹਾਡੇ ਕੰਨ, ਅੱਖਾਂ ਤੇ ਦਿਲ ਬਣਾਏ, ਪਰ ਤੁਸੀਂ ਬਹੁਤ ਹੀ ਘੱਟ ਧੰਨਵਾਦੀ ਹੁੰਦੇ ਹੋ।

ਇਸ ਆਇਤ ਦੇ ਸਾਰੇ ਅਨੁਵਾਦ ਵੇਖੋ →

وَقَالُوٓا۟ أَءِذَا ضَلَلْنَا فِى ٱلْأَرْضِ أَءِنَّا لَفِى خَلْقٍ جَدِيدٍۭ بَلْ هُم بِلِقَآءِ رَبِّهِمْ كَٰفِرُونَ

Punjabi Translation - Arif Haleemਅਤੇ ਉਹਨਾਂ (ਕਾਫ਼ਿਰ) ਲੋਕਾਂ ਨੇ ਕਿਹਾ ਕਿ ਜਦੋਂ ਅਸੀਂ ਮਿੱਟੀ ਵਿਚ ਰਲ-ਮਿਲ ਜਾਵਾਂਗੇ ਤਾਂ ਕੀ ਅਸੀਂ ਨਵੀਂ ਜੀਵਨੀ ਵਿਚ ਪ੍ਰਗਟ ਹੋਵਾਂਗੇ ? (ਨਹੀਂ) ਹੇ ਨਬੀ! ਸਗੋਂ ਉਹ ਤਾਂ ਆਪਣੇ ਪਾਲਣਹਾਰ ਦੇ ਮਿਲਣ ਤੋਂ ਹੀ ਇਨਕਾਰ ਕਰਦੇ ਹਨ।

ਇਸ ਆਇਤ ਦੇ ਸਾਰੇ ਅਨੁਵਾਦ ਵੇਖੋ →

قُلْ يَتَوَفَّىٰكُم مَّلَكُ ٱلْمَوْتِ ٱلَّذِى وُكِّلَ بِكُمْ ثُمَّ إِلَىٰ رَبِّكُمْ تُرْجَعُونَ

Punjabi Translation - Arif Haleem(ਹੇ ਨਬੀ!) ਤੁਸੀਂ ਉਹਨਾਂ (ਇਨਕਾਰੀਆਂ) ਨੂੰ ਕਹਿ ਦਿਓ ਕਿ ਮੌਤ ਦਾ ਫ਼ਰਿਸ਼ਤਾ (ਇਜ਼ਰਾਈਲ) ਤੁਹਾਡੀ ਜਾਨ ਕੱਢੇਗਾ ਜਿਹੜਾ ਤੁਹਾਡੇ ’ਤੇ ਨਿਯੁਕਤ ਕੀਤਾ ਹੋਇਆ ਹੈ, ਫੇਰ ਤੁਸੀਂ ਸਾਰੇ ਆਪਣੇ ਰੱਬ ਵਲ ਹੀ ਪਰਤਾਏ ਜਾਵੋਗੇ।

ਇਸ ਆਇਤ ਦੇ ਸਾਰੇ ਅਨੁਵਾਦ ਵੇਖੋ →

وَلَوْ تَرَىٰٓ إِذِ ٱلْمُجْرِمُونَ نَاكِسُوا۟ رُءُوسِهِمْ عِندَ رَبِّهِمْ رَبَّنَآ أَبْصَرْنَا وَسَمِعْنَا فَٱرْجِعْنَا نَعْمَلْ صَٰلِحًا إِنَّا مُوقِنُونَ

Punjabi Translation - Arif Haleemਹੇ ਨਬੀ! ਕਾਸ਼! ਤੁਸੀਂ ਵੀ ਵੇਖਦੇ ਜਦੋਂ ਪਾਪੀ ਆਪਣੇ ਰੱਬ ਅੱਗੇ ਨੀਵੀਂ ਪਾਈਂ ਖੜੇ ਹੋਣਗੇ। ਉਹ ਆਖਣਗੇ ਕਿ ਹੇ ਸਾਡੇ ਰੱਬਾ! ਅਸੀਂ ਇਸ (ਕਿਆਮਤ ਦਿਹਾੜੇ) ਨੂੰ ਵੇਖ ਲਿਆ ਅਤੇ ਸੁਣ ਵੀ ਲਿਆ, ਹੁਣ ਤੂੰ ਸਾਨੂੰ ਮੁੜ (ਧਰਤੀ ’ਤੇ) ਭੇਜ ਦੇ ਹੁਣ ਅਸੀਂ ਭਲੇ ਕੰਮ ਕਰਾਂਗੇ, ਸਾਨੂੰ ਯਕੀਨ ਹੋ ਗਿਆ ਹੈ (ਕਿ ਤੇਰੇ ਨਬੀ ਦੀਆਂ ਗੱਲਾਂ ਸੱਚੀਆਂ ਸਨ)।

ਇਸ ਆਇਤ ਦੇ ਸਾਰੇ ਅਨੁਵਾਦ ਵੇਖੋ →

وَلَوْ شِئْنَا لَـَٔاتَيْنَا كُلَّ نَفْسٍ هُدَىٰهَا وَلَٰكِنْ حَقَّ ٱلْقَوْلُ مِنِّى لَأَمْلَأَنَّ جَهَنَّمَ مِنَ ٱلْجِنَّةِ وَٱلنَّاسِ أَجْمَعِينَ

Punjabi Translation - Arif Haleemਜੇਕਰ ਅਸੀਂ (ਅੱਲਾਹ) ਚਾਹੁੰਦੇ ਤਾਂ ਹਰੇਕ ਵਿਅਕਤੀ ਨੂੰ ਸਿੱਧਾ ਰਾਹ ਦਰਸਾਉਂਦੇ ਪਰ ਮੇਰੇ ਲਈ ਇਹ ਗੱਲ ਸੱਚ ਸਾਬਤ ਹੋ ਗਈ (ਜਿਹੜੀ ਮੈਂ ਆਖੀ ਸੀ) ਕਿ ਮੈਂ ਨਰਕ ਨੂੰ ਮਨੁੱਖਾਂ ਤੇ ਜਿੰਨਾਂ ਨਾਲ ਜ਼ਰੂਰ ਹੀ ਭਰ ਦੇਵਾਂਗਾ।

ਇਸ ਆਇਤ ਦੇ ਸਾਰੇ ਅਨੁਵਾਦ ਵੇਖੋ →

فَذُوقُوا۟ بِمَا نَسِيتُمْ لِقَآءَ يَوْمِكُمْ هَٰذَآ إِنَّا نَسِينَٰكُمْ وَذُوقُوا۟ عَذَابَ ٱلْخُلْدِ بِمَا كُنتُمْ تَعْمَلُونَ

Punjabi Translation - Arif Haleemਸੋ (ਹੇ ਇਨਕਾਰੀਓ!) ਹੁਣ ਤੁਸੀਂ ਅਜ਼ਾਬ ਦਾ ਸੁਆਦ ਲਵੋ ਇਸ ਲਈ ਕਿ ਤੁਸੀਂ ਇਸ ਦਿਨ ਦੀ ਮਿਲਣੀ (ਕਿਆਮਤ) ਨੂੰ ਭੁਲਾ ਬੇਠੇ ਸੀ, ਸੋ ਅੱਜ ਅਸਾਂ ਵੀ ਤੁਹਾਨੂੰ ਭੁਲਾ ਛੱਡਿਆ ਹੈ ਅਤੇ ਜੋ ਬੁਰੇ ਕੰਮ ਤੁਸੀਂ ਕਰਦੇ ਸੀ ਉਹਨਾਂ ਕਾਰਨ ਤੁਸੀਂ ਸਦੀਵੀ ਸਜ਼ਾ ਦਾ ਸੁਆਦ ਲਵੋ।

ਇਸ ਆਇਤ ਦੇ ਸਾਰੇ ਅਨੁਵਾਦ ਵੇਖੋ →

إِنَّمَا يُؤْمِنُ بِـَٔايَٰتِنَا ٱلَّذِينَ إِذَا ذُكِّرُوا۟ بِهَا خَرُّوا۟ سُجَّدًا وَسَبَّحُوا۟ بِحَمْدِ رَبِّهِمْ وَهُمْ لَا يَسْتَكْبِرُونَ

Punjabi Translation - Arif Haleemਸਾਡੀਆਂ ਆਇਤਾਂ (ਹੁਕਮਾਂ) ਨੂੰ ਤਾਂ ਉਹੀਓ ਸੱਚ ਮੰਨਦੇ ਹਨ ਕਿ ਜਦੋਂ ਉਹਨਾਂ ਨੂੰ ਇਹਨਾਂ ਆਇਤਾਂ ਰਾਹੀਂ ਨਸੀਹਤ ਕੀਤੀ ਜਾਂਦੀ ਹੈ ਤਾਂ ਉਹ ਸਿਜਦੇ ਵਿਚ ਡਿਗ ਪੈਂਦੇ ਹਨ (ਭਾਵ ਆਗਿਆ ਦੀ ਪਾਲਣ ਕਰਦੇ ਹਨ) ਅਤੇ ਆਪਣੇ ਰੱਬ ਦੇ ਪ੍ਰਸੰਸ਼ਾਂ ਦੇ ਨਾਲੋ-ਨਾਲ ਉਸ ਦੀ ਪਵਿੱਤਰਤਾ ਵੀ ਬਿਆਨ ਕਰਦੇ ਹਨ। ਉਹ ਝੁਕਣ ਵਿਚ ਘਮੰਡ ਨਹੀਂ ਕਰਦੇ।[1]

ਇਸ ਆਇਤ ਦੇ ਸਾਰੇ ਅਨੁਵਾਦ ਵੇਖੋ →

تَتَجَافَىٰ جُنُوبُهُمْ عَنِ ٱلْمَضَاجِعِ يَدْعُونَ رَبَّهُمْ خَوْفًا وَطَمَعًا وَمِمَّا رَزَقْنَٰهُمْ يُنفِقُونَ

Punjabi Translation - Arif Haleemਉਹਨਾਂ ਦੀਆਂ ਪਿਠਾਂ ਆਪਣੇ ਬਿਸਤਰਿਆਂ ਤੋਂ ਅੱਡ ਰਹਿੰਦੀਆਂ ਹਨ [2] (ਭਾਵ ਉਹ ਰਾਤਾਂ ਨੂੰ ਸੌਂਦੇ ਨਹੀਂ ਸਗੋਂ) ਅਤੇ ਆਪਣੇ ਰੱਬ ਤੋਂ ਡਰਦੇ ਹੋਏ ਅਤੇ (ਮਿਹਰਾਂ ਦੀਆਂ) ਆਸਾਂ ਰੱਖਦੇ ਹੋਏ (ਰਾਤ ਵੇਲੇ ਮੁਆਫ਼ੀ ਲਈ) ਬੇਨਤੀਆਂ ਕਰਦੇ ਹਨ ਅਤੇ ਜੋ ਕੁੱਝ ਵੀ ਅਸੀਂ ਉਹਨਾਂ ਨੂੰ (ਧੰਨ ਦੌਲਤ) ਦਿੱਤਾ ਹੋਇਆ ਹੈ ਉਸ ਨੂੰ ਉਹ (ਰੱਬ ਦੇ ਹੁਕਮਾਂ ਅਨੁਸਾਰ ਹੀ) ਖ਼ਰਚ ਕਰਦੇ ਹਨ।

ਇਸ ਆਇਤ ਦੇ ਸਾਰੇ ਅਨੁਵਾਦ ਵੇਖੋ →

فَلَا تَعْلَمُ نَفْسٌ مَّآ أُخْفِىَ لَهُم مِّن قُرَّةِ أَعْيُنٍ جَزَآءًۢ بِمَا كَانُوا۟ يَعْمَلُونَ

Punjabi Translation - Arif Haleemਕੋਈ ਵੀ (ਈਮਾਨ ’ਤੇ ਨੇਕ ਕਰਮ ਕਰਨ ਵਾਲਾ) ਵਿਅਕਤੀ ਨਹੀਂ ਜਾਣਦਾ ਕਿ ਉਸ ਦੇ ਕਰਮਾਂ ਦੇ ਬਦਲੇ ਉਸ ਦੀਆਂ ਅੱਖਾਂ ਠੰਡੀਆਂ ਕਰਨ ਲਈ (ਰੱਬ ਨੇ) ਕੀ ਕੁੱਝ ਲੁਕੋ ਕੇ ਰੱਖਿਆ ਹੋਇਆ ਹੈ।

ਇਸ ਆਇਤ ਦੇ ਸਾਰੇ ਅਨੁਵਾਦ ਵੇਖੋ →

أَفَمَن كَانَ مُؤْمِنًا كَمَن كَانَ فَاسِقًا لَّا يَسْتَوُۥنَ

Punjabi Translation - Arif Haleemਕੀ ਮੋਮਿਨ ਵੀ ਫ਼ਾਸਿਕ (ਝੂਠੇ) ਵਾਂਗ ਹੋ ਸਕਦਾ ਹੈ ? ਇਹ ਦੋਵੇਂ ਇਕ ਸਮਾਨ ਨਹੀਂ ਹੋ ਸਕਦੇ।

ਇਸ ਆਇਤ ਦੇ ਸਾਰੇ ਅਨੁਵਾਦ ਵੇਖੋ →

أَمَّا ٱلَّذِينَ ءَامَنُوا۟ وَعَمِلُوا۟ ٱلصَّٰلِحَٰتِ فَلَهُمْ جَنَّٰتُ ٱلْمَأْوَىٰ نُزُلًۢا بِمَا كَانُوا۟ يَعْمَلُونَ

Punjabi Translation - Arif Haleemਪਰ ਜਿਹੜੇ ਲੋਕ ਈਮਾਨ ਲਿਆਏ ਅਤੇ ਉਹਨਾਂ ਨੇ ਕਰਮ ਵੀ ਚੰਗੇ ਹੀ ਕੀਤੇ ਉਹਨਾਂ ਦੇ ਰਹਿਣ ਲਈ ਬਾਗ਼ ਹਨ, ਇਹ ਮਹਿਮਾਨਦਾਰੀ (ਆਓ ਭਗਤ) ਉਹਨਾਂ ਕਰਮਾਂ ਦੇ ਬਦਲੇ ਵਿਚ ਹੈ ਜਿਹੜੇ ਉਹ ਕਰਿਆ ਕਰਦੇ ਸਨ।

ਇਸ ਆਇਤ ਦੇ ਸਾਰੇ ਅਨੁਵਾਦ ਵੇਖੋ →

وَأَمَّا ٱلَّذِينَ فَسَقُوا۟ فَمَأْوَىٰهُمُ ٱلنَّارُ كُلَّمَآ أَرَادُوٓا۟ أَن يَخْرُجُوا۟ مِنْهَآ أُعِيدُوا۟ فِيهَا وَقِيلَ لَهُمْ ذُوقُوا۟ عَذَابَ ٱلنَّارِ ٱلَّذِى كُنتُم بِهِۦ تُكَذِّبُونَ

Punjabi Translation - Arif Haleemਪਰ ਜਿਨ੍ਹਾਂ ਲੋਕਾਂ ਨੇ ਨਾ-ਫ਼ਰਮਾਨੀ ਕੀਤੀ ਉਹਨਾਂ ਦਾ ਟਿਕਾਣਾ ਨਰਕ ਹੈ, ਜਦੋਂ ਵੀ ਉਹ ਉਸ ਵਿੱਚੋਂ ਬਾਹਰ ਆਉਣਾ ਚਾਹੁਣਗੇ ਉਸੇ ਵਿਚ ਧਕੇਲ ਦਿੱਤੇ ਜਾਣਗੇ ਅਤੇ ਕਿਹਾ ਜਾਵੇਗਾ ਕਿ (ਰੱਬ ਤੇ ਉਸ ਦੇ ਰਸੂਲ ਨੂੰਙ) ਝੁਠਲਾਉਣ ਦੇ ਬਦਲੇ ਵਿਚ ਅਗੱਦਾ ਸੁਆਦ ਲਵੋ।

ਇਸ ਆਇਤ ਦੇ ਸਾਰੇ ਅਨੁਵਾਦ ਵੇਖੋ →

وَلَنُذِيقَنَّهُم مِّنَ ٱلْعَذَابِ ٱلْأَدْنَىٰ دُونَ ٱلْعَذَابِ ٱلْأَكْبَرِ لَعَلَّهُمْ يَرْجِعُونَ

Punjabi Translation - Arif Haleemਅਸੀਂ (ਅੱਲਾਹ) ਜ਼ਰੂਰ ਹੀ ਉਹਨਾਂ (ਕਾਫ਼ਿਰਾਂ) ਨੂੰ ਉਸ ਵੱਡੇ (ਨਰਕ ਦੇ) ਅਜ਼ਾਬ ਤੋਂ ਪਹਿਲਾਂ (ਸੰਸਾਰ ਵਿਚ) ਛੋਟੇ ਨਿੱਕੇ ਅਜ਼ਾਬਾਂ ਦਾ ਸੁਆਦ ਦੇਵੇਗਾਂ ਤਾਂ ਜੋ ਉਹ (ਰੱਬ ਵੱਲ) ਪਰਤ ਆਉਣ।

ਇਸ ਆਇਤ ਦੇ ਸਾਰੇ ਅਨੁਵਾਦ ਵੇਖੋ →

وَمَنْ أَظْلَمُ مِمَّن ذُكِّرَ بِـَٔايَٰتِ رَبِّهِۦ ثُمَّ أَعْرَضَ عَنْهَآ إِنَّا مِنَ ٱلْمُجْرِمِينَ مُنتَقِمُونَ

Punjabi Translation - Arif Haleemਉਸ ਵਿਅਕਤੀ ਤੋਂ ਵੱਡਾ ਅਪਰਾਧੀ ਕੌਣ ਹੈ ਜਿਸ ਨੂੰ ਉਸ ਦੇ ਰੱਬ ਦੀਆਂ ਆਇਤਾਂ (•ਕੁਰਆਨ) ਨਾਲ ਨਸੀਹਤ ਕੀਤੀ ਗਈ ਹੋਵੇ ਫੇਰ ਵੀ ਉਸ ਨੇ ਮੂੰਹ ਮੋੜ ਲਿਆ। ਜ਼ਰੂਰ ਹੀ ਅਸੀਂ ਅਪਰਾਧੀਆਂ ਤੋਂ ਬਦਲਾ ਲੈਣ ਵਾਲੇ ਹਾਂ।

ਇਸ ਆਇਤ ਦੇ ਸਾਰੇ ਅਨੁਵਾਦ ਵੇਖੋ →

وَلَقَدْ ءَاتَيْنَا مُوسَى ٱلْكِتَٰبَ فَلَا تَكُن فِى مِرْيَةٍ مِّن لِّقَآئِهِۦ وَجَعَلْنَٰهُ هُدًى لِّبَنِىٓ إِسْرَٰٓءِيلَ

Punjabi Translation - Arif Haleemਬੇਸ਼ੱਕ ਅਸੀਂ ਮੂਸਾ ਨੂੰ ਵੀ ਕਿਤਾਬ (ਤੌਰੈਤ) ਬਖ਼ਸ਼ੀ, ਸੋ (ਹੇ ਨਬੀ!) ਤੁਸੀਂ ਇਸ ਕਿਤਾਬ (•ਕੁਰਆਨ) ਨੂੰ ਅੱਲਾਹ ਵੱਲੋਂ ਮਿਲਣ ਉੱਤੇ ਸ਼ੱਕ ਨਾ ਕਰੋ। ਅਸੀਂ ਇਸ (ਤੌਰੈਤ) ਬਨੀ-ਇਸਰਾਈਲ ਲਈ ਹਿਦਾਇਤ (ਦਾ ਸਾਧਨ) ਬਣਾਇਆ।

ਇਸ ਆਇਤ ਦੇ ਸਾਰੇ ਅਨੁਵਾਦ ਵੇਖੋ →

وَجَعَلْنَا مِنْهُمْ أَئِمَّةً يَهْدُونَ بِأَمْرِنَا لَمَّا صَبَرُوا۟ وَكَانُوا۟ بِـَٔايَٰتِنَا يُوقِنُونَ

Punjabi Translation - Arif Haleemਜਦੋਂ ਉਹਨਾਂ ਨੇ ਧੀਰਜ ਤੋਂ ਕੰਮ ਲਿਆ ਤਾਂ ਅਸੀਂ ਉਹਨਾਂ ਲਈ ਕੁੱਝ ਅਜਿਹੇ ਆਗੂ ਬਣਾਏ ਜਿਹੜੇ ਸਾਡੇ ਹੁਕਮਾਂ ਅਨੁਸਾਰ ਅਗਵਾਈ ਕਰਦੇ ਸਨ ਅਤੇ ਉਹ ਸਾਡੀਆਂ ਆਇਤਾਂ (ਉਪਦੇਸ਼ਾਂ) ’ਤੇ ਵਿਸ਼ਵਾਸ ਕਰਦੇ ਸਨ।

ਇਸ ਆਇਤ ਦੇ ਸਾਰੇ ਅਨੁਵਾਦ ਵੇਖੋ →

إِنَّ رَبَّكَ هُوَ يَفْصِلُ بَيْنَهُمْ يَوْمَ ٱلْقِيَٰمَةِ فِيمَا كَانُوا۟ فِيهِ يَخْتَلِفُونَ

Punjabi Translation - Arif Haleemਨਿਰਸੰਦੇਹ, ਤੁਹਾਡਾ ਰੱਬ ਕਿਆਮਤ ਦਿਹਾੜੇ ਉਹਨਾਂ ਵਿਚਾਲੇ ਫ਼ੈਸਲਾ ਕਰੇਗਾ ਜਿਸ ਵਿਚ ਉਹ ਮਤਭੇਦ ਕਰਦੇ ਸਨ।

ਇਸ ਆਇਤ ਦੇ ਸਾਰੇ ਅਨੁਵਾਦ ਵੇਖੋ →

أَوَلَمْ يَهْدِ لَهُمْ كَمْ أَهْلَكْنَا مِن قَبْلِهِم مِّنَ ٱلْقُرُونِ يَمْشُونَ فِى مَسَٰكِنِهِمْ إِنَّ فِى ذَٰلِكَ لَـَٔايَٰتٍ أَفَلَا يَسْمَعُونَ

Punjabi Translation - Arif Haleemਕੀ ਅਜਿਹੇ ਤੀਕ ਉਹਨਾਂ ’ਤੇ ਸਪਸ਼ਟ ਨਹੀਂ ਹੋਇਆ ਕਿ ਅਸੀਂ ਉਹਨਾਂ ਤੋਂ ਪਹਿਲਾਂ ਕਿੰਨੀਆਂ ਹੀ ਉੱਮਤਾਂ (ਕੌਮਾਂ) ਨੂੰ, ਜਿਨ੍ਹਾ ਦੇ ਘਰਾਂ ਵਿਚ ਅੱਜ ਉਹ ਤੁਰਦੇ-ਫਿਰਦੇ ਹਨ, ਹਲਾਕ ਕਰ ਚੁੱਕੇ ਹਾਂ, ਬੇਸ਼ੱਕ ਇਸ ਵਿਚ ਸਮਝਣ ਲਈ ਵੱਡੀਆਂ ਨਿਸ਼ਾਨੀਆਂ ਹਨ। ਕੀ ਉਹ ਫੇਰ ਵੀ ਸੁਣਦੇ ਸਮਝਦੇ ਨਹੀਂ ?

ਇਸ ਆਇਤ ਦੇ ਸਾਰੇ ਅਨੁਵਾਦ ਵੇਖੋ →

أَوَلَمْ يَرَوْا۟ أَنَّا نَسُوقُ ٱلْمَآءَ إِلَى ٱلْأَرْضِ ٱلْجُرُزِ فَنُخْرِجُ بِهِۦ زَرْعًا تَأْكُلُ مِنْهُ أَنْعَٰمُهُمْ وَأَنفُسُهُمْ أَفَلَا يُبْصِرُونَ

Punjabi Translation - Arif Haleemਕੀ ਉਹ ਨਹੀਂ ਵੇਖਦੇ ਕਿ ਬੇਸ਼ੱਕ ਅਸੀਂ ਹੀ ਪਾਣੀ ਨੂੰ ਬਹਾ ਕੇ ਬੰਜਰ ਧਰਤੀ ਵੱਲ ਲੈ ਜਾਂਦੇ ਹਾਂ, ਫੇਰ ਅਸੀਂ ਉਸ (ਪਾਣੀ) ਰਾਹੀਂ ਫ਼ਸਲਾਂ ਉਗਾਉਂਦੇ ਹਾਂ, ਜਿਸ ਨੂੰ ਉਹਨਾਂ ਦੇ ਪਸ਼ੂ ਤੇ ਉਹ ਆਪ ਵੀ ਖਾਂਦੇ ਹਨ। ਕੀ ਉਹ ਸੋਚ ਵਿਚਾਰ ਨਹੀਂ ਕਰਦੇ ?

ਇਸ ਆਇਤ ਦੇ ਸਾਰੇ ਅਨੁਵਾਦ ਵੇਖੋ →

وَيَقُولُونَ مَتَىٰ هَٰذَا ٱلْفَتْحُ إِن كُنتُمْ صَٰدِقِينَ

Punjabi Translation - Arif Haleemਉਹ ਇਨਕਾਰੀ ਪੁੱਛਦੇ ਹਨ ਕਿ ਜੇ ਤੁਸੀਂ ਸੱਚੇ ਹੋ ਤਾਂ ਦੱਸੋ ਕਿ ਇਹ (ਅਮਲਾਂ) ਦਾ ਨਿਬੇੜਾ ਕਦੋਂ ਹੋਵੇਗਾ ?

ਇਸ ਆਇਤ ਦੇ ਸਾਰੇ ਅਨੁਵਾਦ ਵੇਖੋ →

قُلْ يَوْمَ ٱلْفَتْحِ لَا يَنفَعُ ٱلَّذِينَ كَفَرُوٓا۟ إِيمَٰنُهُمْ وَلَا هُمْ يُنظَرُونَ

Punjabi Translation - Arif Haleem(ਹੇ ਨਬੀ!) ਤੁਸੀਂ ਆਖ ਦਿਓ ਕਿ ਫ਼ੈਸਲੇ ਵਾਲੇ ਦਿਨ (ਭਾਵ ਕਿਆਮਤ ਦਿਹਾੜੇ) ਇਹਨਾਂ ਕਾਫ਼ਿਰਾਂ ਨੂੰ ਉਹਨਾਂ ਦਾ ਈਮਾਨ ਲਿਆਉਣਾ ਕੁੱਝ ਵੀ ਲਾਭ ਨਹੀਂ ਦੇਵੇਗਾ ਤੇ ਨਾ ਹੀ ਉਹਨਾਂ ਨੂੰ ਕੋਈ ਢਿੱਲ ਦਿੱਤੀ ਜਾਵੇਗੀ।

ਇਸ ਆਇਤ ਦੇ ਸਾਰੇ ਅਨੁਵਾਦ ਵੇਖੋ →

فَأَعْرِضْ عَنْهُمْ وَٱنتَظِرْ إِنَّهُم مُّنتَظِرُونَ

Punjabi Translation - Arif Haleemਸੋ ਤੁਸੀਂ (ਹੇ ਨਬੀ!) ਉਹਨਾਂ ਤੋਂ ਮੂੰਹ ਫੇਰ ਲਵੋ (ਭਾਵ ਉਹਨਾਂ ਦੇ ਹਾਲ ’ਤੇ ਛੱਡ ਦਿਓ) ਅਤੇ ਉਡੀਕ ਕਰੋ, ਬੇਸ਼ੱਕ ਉਹ (ਇਨਕਾਰੀ) ਵੀ (ਅੱਲਾਹ ਦੇ ਫੈਸਲੇ ਦੀ) ਉਡੀਕ ਕਰ ਰਹੇ ਹਨ।

ਇਸ ਆਇਤ ਦੇ ਸਾਰੇ ਅਨੁਵਾਦ ਵੇਖੋ →

Looking for a topic? Try the meaning search — your question is scanned across all 6,236 verses.
ਭਾਸ਼ਾ — 70