ਸੂਰਤ Al-Ahzaab الأحزاب
73 ਆਇਤਾਂ · ਮਦੀਨਾ · ਉਤਰਨ ਦਾ ਕ੍ਰਮ 90
بِسْمِ ٱللَّهِ ٱلرَّحْمَٰنِ ٱلرَّحِيمِ يَٰٓأَيُّهَا ٱلنَّبِىُّ ٱتَّقِ ٱللَّهَ وَلَا تُطِعِ ٱلْكَٰفِرِينَ وَٱلْمُنَٰفِقِينَ إِنَّ ٱللَّهَ كَانَ عَلِيمًا حَكِيمًا
Punjabi Translation - Arif Haleemਹੇ ਨਬੀ! (ਮੁਹੰਮਦ ਸ:) ਅੱਲਾਹ ਤੋਂ ਹੀ ਡਰਦੇ ਰਹੋ ਅਤੇ ਕਾਫ਼ਿਰਾਂ ਤੇ ਮੁਨਾਫ਼ਿਕਾਂ ਦੇ ਆਖੇ ਨਾ ਲੱਗੋ। ਬੇਸ਼ੱਕ ਅੱਲਾਹ ਵੱਡਾ ਜਾਣਨਹਾਰ ਤੇ ਹਿਕਮਤ ਵਾਲਾ (ਯੁਕਤੀਮਾਨ) ਹੈ।
ਇਸ ਆਇਤ ਦੇ ਸਾਰੇ ਅਨੁਵਾਦ ਵੇਖੋ →
وَٱتَّبِعْ مَا يُوحَىٰٓ إِلَيْكَ مِن رَّبِّكَ إِنَّ ٱللَّهَ كَانَ بِمَا تَعْمَلُونَ خَبِيرًا
Punjabi Translation - Arif Haleemਅਤੇ ਉਸ ਵਹੀ (ਰੱਬੀ ਹਿਦਾਇਤ) ਦੀ ਪੈਰਵੀ ਕਰੋ ਜੋ ਤੁਹਾਡੇ ਰੱਬ ਵੱਲੋਂ ਤੁਹਾਡੇ ਉੱਤੇ ਨਾਜ਼ਿਲ ਕੀਤੀ ਜਾਂਦੀ ਹੈ, ਬੇਸ਼ੱਕ ਅੱਲਾਹ ਤੁਹਾਡੇ ਸਾਰੇ ਕੰਮਾਂ ਦੀ ਖ਼ਬਰ ਰੱਖਦਾ ਹੈ।
ਇਸ ਆਇਤ ਦੇ ਸਾਰੇ ਅਨੁਵਾਦ ਵੇਖੋ →
وَتَوَكَّلْ عَلَى ٱللَّهِ وَكَفَىٰ بِٱللَّهِ وَكِيلًا
Punjabi Translation - Arif Haleemਤੁਸੀਂ ਅੱਲਾਹ ਉੱਤੇ ਹੀ ਭਰੋਸਾ ਰੱਖੋ ਅਤੇ ਕੰਮ ਸਵਾਰਨ ਲਈ ਅੱਲਾਹ ਹੀ ਬਥੇਰਾ ਹੈ।
ਇਸ ਆਇਤ ਦੇ ਸਾਰੇ ਅਨੁਵਾਦ ਵੇਖੋ →
مَّا جَعَلَ ٱللَّهُ لِرَجُلٍ مِّن قَلْبَيْنِ فِى جَوْفِهِۦ وَمَا جَعَلَ أَزْوَٰجَكُمُ ٱلَّٰٓـِٔى تُظَٰهِرُونَ مِنْهُنَّ أُمَّهَٰتِكُمْ وَمَا جَعَلَ أَدْعِيَآءَكُمْ أَبْنَآءَكُمْ ذَٰلِكُمْ قَوْلُكُم بِأَفْوَٰهِكُمْ وَٱللَّهُ يَقُولُ ٱلْحَقَّ وَهُوَ يَهْدِى ٱلسَّبِيلَ
Punjabi Translation - Arif Haleemਅੱਲਾਹ ਨੇ ਕਿਸੇ ਵਿਅਕਤੀ ਦੇ ਸੀਨੇ ਵਿਚ ਦੋ ਦਿਲ ਨਹੀਂ ਰੱਖੇ। ਤੁਸੀਂ ਆਪਣੀਆਂ ਜਿਨ੍ਹਾਂ ਪਤਨੀਆਂ ਨੂੰ ਮਾਂ ਕਹਿ ਬੈਠਦੇ ਹੋ ਅੱਲਾਹ ਨੇ ਉਹਨਾਂ ਨੂੰ ਨਾ ਹੀ ਤੁਹਾਡੀ (ਸਕੀ) ਮਾਂ ਬਣਾਇਆ ਹੈ ਅਤੇ ਨਾ ਹੀ ਤੁਹਾਡੇ ਲਈ ਲੇ ਪਾਲਕਾਂ (ਮੂੰਹ-ਬੋਲੇ ਬੇਟੇ) ਨੂੰ ਤੁਹਾਡਾ (ਸਕਾ) ਪੁੱਤਰ ਬਣਾਇਆ ਹੈ। ਇਹ ਤਾਂ ਤੁਹਾਡੇ ਆਪਣੇ ਮੂੰਹਾਂ ਦੀਆਂ ਗੱਲਾਂ ਹਨ। ਜਦ ਕਿ ਅੱਲਾਹ ਤੁਹਾਨੂੰ ਹੱਕ-ਸੱਚ ਗੱਲ ਹੀ ਆਖਦਾ ਹੈ ਅਤੇ ਉਹੀਓ ਸਿੱਧੀ ਰਾਹ ਦਰਸਾਉਂਦਾ ਹੈ।
ਇਸ ਆਇਤ ਦੇ ਸਾਰੇ ਅਨੁਵਾਦ ਵੇਖੋ →
ٱدْعُوهُمْ لِـَٔابَآئِهِمْ هُوَ أَقْسَطُ عِندَ ٱللَّهِ فَإِن لَّمْ تَعْلَمُوٓا۟ ءَابَآءَهُمْ فَإِخْوَٰنُكُمْ فِى ٱلدِّينِ وَمَوَٰلِيكُمْ وَلَيْسَ عَلَيْكُمْ جُنَاحٌ فِيمَآ أَخْطَأْتُم بِهِۦ وَلَٰكِن مَّا تَعَمَّدَتْ قُلُوبُكُمْ وَكَانَ ٱللَّهُ غَفُورًا رَّحِيمًا
Punjabi Translation - Arif Haleemਪਾਲਕਾਂ ਨੂੰ ਉਹਨਾਂ ਦੇ (ਅਸਲੀ) ਬਾਪਾਂ ਦੇ ਨਾਂ ਲੈ ਕੇ ਪੁਕਾਰੋ, ਅੱਲਾਹ ਦੀ ਨਜ਼ਰ ਵਿਚ ਇਹੋ ਇਨਸਾਫ਼ ਵਾਲੀ ਗੱਲ ਹੈ। ਫੇਰ ਜੇ ਤੁਹਾਨੂੰ ਉਹਨਾਂ ਦੇ ਅਸਲੀ ਪਿਓ ਦਾ ਪਤਾ ਹੀ ਨਾ ਹੋਵੇ (ਕਿ ੳਹਨਾਂ ਦਾ ਪਿਓ ਕੌਣ ਹੈ) ਤਾਂ ਉਹ ਤੁਹਾਡੇ ਧਰਮ-ਭਰਾ ਤੇ ਤਹਾਡੇ ਮਿੱਤਰ ਹਨ। ਜੇ ਇਸ ਮਾਮਲੇ ਵਿਚ ਤੁਹਾਥੋਂ ਕੋਈ ਭੁੱਲ-ਚੁੱਕ ਹੋ ਜਾਵੇ ਤਾਂ ਤੁਹਾਡੇ ਸਿਰ ਕੋਈ ਦੋਸ਼ ਨਹੀਂ, ਹਾਂ! ਦੋਸ਼ ਉਸ ਗੱਲ ਦਾ ਹੈ ਜਿਹੜਾ ਤੁਸੀਂ ਆਪਣੇ ਮਨੋ ਇਰਾਦਾ ਕਰਦੇ ਹੋ। ਅੱਲਾਹ ਵੱਡਾ ਬਖ਼ਸ਼ਨਹਾਰ ਤੇ ਮਿਹਰਾਂ ਵਾਲਾ ਹੈ।
ਇਸ ਆਇਤ ਦੇ ਸਾਰੇ ਅਨੁਵਾਦ ਵੇਖੋ →
ٱلنَّبِىُّ أَوْلَىٰ بِٱلْمُؤْمِنِينَ مِنْ أَنفُسِهِمْ وَأَزْوَٰجُهُۥٓ أُمَّهَٰتُهُمْ وَأُو۟لُوا۟ ٱلْأَرْحَامِ بَعْضُهُمْ أَوْلَىٰ بِبَعْضٍ فِى كِتَٰبِ ٱللَّهِ مِنَ ٱلْمُؤْمِنِينَ وَٱلْمُهَٰجِرِينَ إِلَّآ أَن تَفْعَلُوٓا۟ إِلَىٰٓ أَوْلِيَآئِكُم مَّعْرُوفًا كَانَ ذَٰلِكَ فِى ٱلْكِتَٰبِ مَسْطُورًا
Punjabi Translation - Arif Haleemਬੇਸ਼ੱਕ ਨਬੀ ਤਾਂ ਈਮਾਨ ਵਾਲਿਆਂ ਲਈ ਉਹਨਾਂ ਦੇ ਆਪਣੇ ਆਪ ਤੋਂ ਵੀ ਕਿਤੇ ਵੱਧ ਹੱਕ ਰੱਖਦਾ ਹੈ[1] ਅਤੇ ਨਬੀ ਦੀਆਂ ਪਤਨੀਆਂ ਈਮਾਨ ਵਾਲਿਆਂ ਦੀਆਂ ਮਾਵਾਂ ਹਨ ਅਤੇ ਅੱਲਾਹ ਦੀ ਕਿਤਾਬ (.ਕੁਰਆਨ) ਅਨੁਸਾਰ ਦੂਜੇ ਮੋਮਿਨਾਂ ਅਤੇ ਮੁਹਾਜਰਾਂ ਨਾਲੋਂ, ਰਿਸ਼ਤੇਦਾਰ (ਵਰਾਸਤ ਦਾ) ਵਧੇਰੇ ਹੱਕਦਾਰ ਹਨ। ਜੇ ਤੁਸੀਂ ਆਪਣੇ ਮਿੱਤਰਾਂ ਨਾਲ ਭਲਾਈ ਕਰਨਾ ਚਾਹੁੰਦੇ ਹੋ (ਤਾਂ ਕਰ ਸਕਦੇ ਹੋ) ਇਹ ਹੁਕਮ ਰੱਬੀ ਕਿਤਾਬ (.ਕੁਰਆਨ) ਵਿਚ ਲਿਖਿਆ ਹੋਇਆ ਹੈ।
ਇਸ ਆਇਤ ਦੇ ਸਾਰੇ ਅਨੁਵਾਦ ਵੇਖੋ →
وَإِذْ أَخَذْنَا مِنَ ٱلنَّبِيِّـۧنَ مِيثَٰقَهُمْ وَمِنكَ وَمِن نُّوحٍ وَإِبْرَٰهِيمَ وَمُوسَىٰ وَعِيسَى ٱبْنِ مَرْيَمَ وَأَخَذْنَا مِنْهُم مِّيثَٰقًا غَلِيظًا
Punjabi Translation - Arif Haleem(ਹੇ ਨਬੀ! ਯਾਦ ਕਰੋ) ਜਦੋਂ ਅਸੀਂ ਸਾਰੇ ਨਬੀਆਂ ਤੋਂ (ਰੱਬੀ ਪੈਗ਼ਾਮ ਲੋਕਾਂ ਤਕ ਪਹੁੰਚਾਉਣ ਦਾ) ਪ੍ਰਣ ਲਿਆ ਸੀ। ਤੁਹਾਥੋਂ (ਭਾਵ ਮੁਹੰਮਦ ਸ: ਤੋਂ) ਵੀ ਅਤੇ ਨੂਹ, ਇਬਰਾਹੀਮ, ਮੂਸਾ ਤੇ ਮਰੀਅਮ ਦੇ ਪੁੱਤਰ ਈਸਾ [2] ਤੋਂ (ਵੀ ਇਹੋ ਪ੍ਰਣ ਲਿਆ ਸੀ) ਅਤੇ ਅਸੀਂ ਸਭ ਤੋਂ ਪੱਕਾ ਪ੍ਰਣ ਲੈ ਚੁੱਕੇ ਹਾਂ।
ਇਸ ਆਇਤ ਦੇ ਸਾਰੇ ਅਨੁਵਾਦ ਵੇਖੋ →
لِّيَسْـَٔلَ ٱلصَّٰدِقِينَ عَن صِدْقِهِمْ وَأَعَدَّ لِلْكَٰفِرِينَ عَذَابًا أَلِيمًا
Punjabi Translation - Arif Haleemਤਾਂ ਜੋ (ਅੱਲਾਹ) ਸੱਚੇ ਲੋਕਾਂ (ਪੈਗ਼ੰਬਰ) ਤੋਂ ਉਹਨਾਂ (ਲੋਕਾਂ ਦੇ ਪ੍ਰਣ) ਦੀ ਸੱਚਾਈ ਬਾਰੇ (ਕਿਆਮਤ ਦਿਹਾੜੇ) ਪੁੱਛ-ਗਿੱਛ ਕਰੇ। ਉਸ ਨੇ ਕਾਫ਼ਿਰਾਂ ਲਈ ਦੁਖਦਾਈ ਅਜ਼ਾਬ (ਨਰਕ ਦੀ ਅੱਗ ਆਦਿ) ਤਿਆਰ ਕਰ ਰੱਖਿਆ ਹੈ।
ਇਸ ਆਇਤ ਦੇ ਸਾਰੇ ਅਨੁਵਾਦ ਵੇਖੋ →
يَٰٓأَيُّهَا ٱلَّذِينَ ءَامَنُوا۟ ٱذْكُرُوا۟ نِعْمَةَ ٱللَّهِ عَلَيْكُمْ إِذْ جَآءَتْكُمْ جُنُودٌ فَأَرْسَلْنَا عَلَيْهِمْ رِيحًا وَجُنُودًا لَّمْ تَرَوْهَا وَكَانَ ٱللَّهُ بِمَا تَعْمَلُونَ بَصِيرًا
Punjabi Translation - Arif Haleem(ਹੇ ਈਮਾਨ ਵਾਲਿਓ!) ਅੱਲਾਹ ਨੇ ਜੋ ਤੁਹਾਡੇ ’ਤੇ ਉਪਕਾਰ ਕੀਤਾ ਹੈ ਉਸ ਨੂੰ ਚੇਤੇ ਰੱਖੋ ਕਿ ਜਦੋਂ ਤੁਹਾਡੇ ਉੱਤੇ (ਕਾਫ਼ਿਰਾਂ ਦੀਆਂ) ਫ਼ੌਜਾਂ ਚੜ੍ਹਾਈ ਕਰ ਰਹੀਆਂ ਸਨ, ਫੇਰ ਅਸੀਂ ਉਹਨਾਂ (ਫ਼ੌਜਾਂ) ’ਤੇ ਇਕ ਹਨੇਰੀ ਭੇਜੀ ਤੇ (ਫ਼ਰਿਸ਼ਤਿਆਂ ਦੀਆਂ) ਅਜਿਹੀਆਂ ਫ਼ੌਜਾਂ ਭੇਜੀਆਂ ਜਿਨ੍ਹਾਂ ਨੂੰ ਤੁਸੀਂ ਵੇਖਿਆ ਵੀ ਨਹੀਂ। ਜੋ ਕੁੱਝ ਵੀ ਤੁਸੀਂ ਕਰਦੇ ਹੋ ਅੱਲਾਹ ਸਭ ਵੇਖਦਾ ਹੈ।
ਇਸ ਆਇਤ ਦੇ ਸਾਰੇ ਅਨੁਵਾਦ ਵੇਖੋ →
إِذْ جَآءُوكُم مِّن فَوْقِكُمْ وَمِنْ أَسْفَلَ مِنكُمْ وَإِذْ زَاغَتِ ٱلْأَبْصَٰرُ وَبَلَغَتِ ٱلْقُلُوبُ ٱلْحَنَاجِرَ وَتَظُنُّونَ بِٱللَّهِ ٱلظُّنُونَا۠
Punjabi Translation - Arif Haleem(ਯਾਦ ਕਰੋ) ਜਦੋਂ ਵੈਰੀ ਉਤਲੇ ਤੇ ਹੇਠਲੇ ਪਾਸਿਓਂ ਤੁਹਾਡੇ ’ਤੇ ਚੜ੍ਹ ਆਏ ਅਤੇ (ਭੈ-ਭੀਤ ਹੋ ਕੇ) ਤੁਹਾਡੀਆਂ ਅੱਖਾਂ ਪਥਰਾ ਗਈਆਂ, ਕਾਲਜੇ ਮੂੰਹ ਨੂੰ ਆਉਣ ਲੱਗ ਪਏ ਅਤੇ ਤੁਸੀਂ ਅੱਲਾਹ ਬਾਰੇ ਤਰ੍ਹਾਂ-ਤਰ੍ਹਾਂ ਦੇ (ਭੈੜੇ) ਗੁਮਾਨ ਕਰਨ ਲੱਗ ਪਏ ਸੀ।
ਇਸ ਆਇਤ ਦੇ ਸਾਰੇ ਅਨੁਵਾਦ ਵੇਖੋ →
هُنَالِكَ ٱبْتُلِىَ ٱلْمُؤْمِنُونَ وَزُلْزِلُوا۟ زِلْزَالًا شَدِيدًا
Punjabi Translation - Arif Haleemਉਸ ਵੇਲੇ ਮੋਮਿਨਾਂ ਦੀ ਪਰਖ ਹੋਈ ਸੀ ਅਤੇ ਉਹਨਾਂ ਨੂੰ ਬੁਰੀ ਤਰ੍ਹਾਂ ਹਲੂਣਿਆ ਗਿਆ।
ਇਸ ਆਇਤ ਦੇ ਸਾਰੇ ਅਨੁਵਾਦ ਵੇਖੋ →
وَإِذْ يَقُولُ ٱلْمُنَٰفِقُونَ وَٱلَّذِينَ فِى قُلُوبِهِم مَّرَضٌ مَّا وَعَدَنَا ٱللَّهُ وَرَسُولُهُۥٓ إِلَّا غُرُورًا
Punjabi Translation - Arif Haleemਜਦੋਂ ਮੁਨਾਫ਼ਿਕ (ਦੋ ਗਲੇ) ਅਤੇ ਉਹ ਲੋਕ ਜਿਨ੍ਹਾਂ ਦੇ ਮਨਾਂ ਵਿਚ (ਕੁਫ਼ਰ ਦਾ) ਰੋਗ ਸੀ ਉਹ ਆਖ ਰਹੇ ਸਨ ਕਿ ਅੱਲਾਹ ਤੇ ਉਸ ਦੇ ਰਸੂਲ (ਮੁਹੰਮਦ ਸ:) ਨੇ ਤਾਂ ਸਾਡੇ ਨਾਲ ਛਲ-ਕਪਟ ਵਾਲੇ ਝੂਠੇ ਵਾਅਦੇ ਕੀਤੇ ਸੀ।
ਇਸ ਆਇਤ ਦੇ ਸਾਰੇ ਅਨੁਵਾਦ ਵੇਖੋ →
وَإِذْ قَالَت طَّآئِفَةٌ مِّنْهُمْ يَٰٓأَهْلَ يَثْرِبَ لَا مُقَامَ لَكُمْ فَٱرْجِعُوا۟ وَيَسْتَـْٔذِنُ فَرِيقٌ مِّنْهُمُ ٱلنَّبِىَّ يَقُولُونَ إِنَّ بُيُوتَنَا عَوْرَةٌ وَمَا هِىَ بِعَوْرَةٍ إِن يُرِيدُونَ إِلَّا فِرَارًا
Punjabi Translation - Arif Haleemਜਦੋਂ ਉਹਨਾਂ (ਮੁਨਾਫ਼ਿਕਾਂ) ਦੇ ਇਕ ਧੜੇ ਨੇ ਆਖਿਆ ਕਿ ਹੇ ਯਸਰਬ (ਮਦੀਨਾ) ਵਾਲਿਓ! ਅੱਜ ਤੁਹਾਡੇ ਲਈ (ਮੱਕੇ ਦੀਆਂ ਫ਼ੌਜਾਂ ਦੇ ਸਾਮ੍ਹਣੇ) ਠਹਿਰਨ ਦਾ ਕੋਈ ਮੌਕਾ ਨਹੀਂ, ਪਿਛਾਂਹ ਪਰਤ ਚੱਲੋ। ਅਤੇ ਉਹਨਾਂ ਵਿੱਚੋਂ ਹੀ ਇਕ ਹੋਰ ਟੋਲੀ ਇਹ ਕਹਿ ਕੇ ਨਬੀ (ਸ:) ਤੋਂ ਛੁੱਟੀ ਮੰਗ ਰਹੀ ਸੀ ਕਿ ਸਾਡੇ ਘਰ ਸੁਰੱਖਿਅਤ ਨਹੀਂ ਹਨ ਜਦ ਕਿ ਉਹਨਾਂ ਨੂੰ ਕਿਸੇ ਤਰ੍ਹਾਂ ਦਾ ਕੋਈ ਖ਼ਤਰਾ ਨਹੀਂ ਸੀ। ਅਸਲ ਵਿਚ ਉਹ ਤਾਂ ਕੇਵਲ (ਜੰਗ ਤੋਂ) ਭੱਜਣਾ ਚਾਹੁੰਦੇ ਸਨ।
ਇਸ ਆਇਤ ਦੇ ਸਾਰੇ ਅਨੁਵਾਦ ਵੇਖੋ →
وَلَوْ دُخِلَتْ عَلَيْهِم مِّنْ أَقْطَارِهَا ثُمَّ سُئِلُوا۟ ٱلْفِتْنَةَ لَـَٔاتَوْهَا وَمَا تَلَبَّثُوا۟ بِهَآ إِلَّا يَسِيرًا
Punjabi Translation - Arif Haleemਜੇ ਕਿਤੇ ਇਸ (ਮਦੀਨੇ) ਦੇ ਕਿਨਾਰਿਆਂ ਤੋਂ ਉਹਨਾਂ (ਮੁਨਾਫ਼ਿਕਾਂ) ਉੱਤੇ (ਕਾਫ਼ਿਰਾਂ ਦੀਆਂ) ਫ਼ੌਜਾਂ ਅੰਦਰ ਆ ਵੜੀਆਂ ਹੁੰਦੀਆਂ ਅਤੇ ਫੇਰ ਉਹਨਾਂ ਨੂੰ ਉਪੱਦਰ ਮਚਾਉਣ ਲਈ ਸੱਦਾ ਦਿੱਤਾ ਜਾਂਦਾ ਤਾਂ ਇਹ ਉਸੇ ਵੇਲੇ ਉਸ ਨੂੰ ਪ੍ਰਵਾਨ ਕਰ ਲੈਂਦੇ ਅਤੇ ਉਹਨਾਂ ਨੂੰ ਇਸ (ਉਪੱਦਰ ਵਿਚ) ਰਲਣੋਂ ਸ਼ਾਇਦ ਹੀ ਕੋਈ ਸੰਕੋਚ ਹੋਣਾ ਸੀ।
ਇਸ ਆਇਤ ਦੇ ਸਾਰੇ ਅਨੁਵਾਦ ਵੇਖੋ →
وَلَقَدْ كَانُوا۟ عَٰهَدُوا۟ ٱللَّهَ مِن قَبْلُ لَا يُوَلُّونَ ٱلْأَدْبَٰرَ وَكَانَ عَهْدُ ٱللَّهِ مَسْـُٔولًا
Punjabi Translation - Arif Haleemਨਿਰਸੰਦੇਹ, ਇਸ ਤੋਂ ਪਹਿਲਾਂ ਇਹਨਾਂ (ਮੁਨਾਫ਼ਿਕਾਂ) ਨੇ ਅੱਲਾਹ ਨਾਲ ਪ੍ਰਣ ਕੀਤਾ ਸੀ ਕਿ ਉਹ (ਜੰਗ ਤੋਂ) ਪਿੱਠ ਨਹੀਂ ਫੇਰਨਗੇ। ਉਹਨਾਂ ਨੇ ਜਿਹੜਾ ਵਾਅਦਾ ਅੱਲਾਹ ਨਾਲ ਕੀਤਾ ਹੈ ਉਸ ਦੀ ਪੁੱਛ-ਗਿੱਛ ਤਾਂ ਹੋਵੇਗੀ।
ਇਸ ਆਇਤ ਦੇ ਸਾਰੇ ਅਨੁਵਾਦ ਵੇਖੋ →
قُل لَّن يَنفَعَكُمُ ٱلْفِرَارُ إِن فَرَرْتُم مِّنَ ٱلْمَوْتِ أَوِ ٱلْقَتْلِ وَإِذًا لَّا تُمَتَّعُونَ إِلَّا قَلِيلًا
Punjabi Translation - Arif Haleem(ਹੇ ਨਬੀ!) ਆਖੋ ਕਿ ਤੁਸੀਂ ਮੌਤ ਤੋਂ ਜਾਂ ਕਤਲ ਹੋਣ ਦੇ ਡਰ ਤੋਂ ਭਾਵੇਂ ਕਿੰਨਾਂ ਹੀ ਨੱਸੋ, ਇਹ ਨੱਸਣਾ ਤੁਹਾਡੇ ਲਈ ਕੁੱਝ ਵੀ ਲਾਹੇਵੰਦ ਸਿੱਧ ਨਹੀਂ ਹੋਵੇਗਾ। (ਇਸ ਭੱਜਣ ਮਗਰੋਂ) ਤੁਸੀਂ ਆਪਣੇ ਜੀਵਨ ਦਾ ਬਹੁਤ ਹੀ ਘੱਟ ਲਾਭ ਉਠਾਓਗੇ।
ਇਸ ਆਇਤ ਦੇ ਸਾਰੇ ਅਨੁਵਾਦ ਵੇਖੋ →
قُلْ مَن ذَا ٱلَّذِى يَعْصِمُكُم مِّنَ ٱللَّهِ إِنْ أَرَادَ بِكُمْ سُوٓءًا أَوْ أَرَادَ بِكُمْ رَحْمَةً وَلَا يَجِدُونَ لَهُم مِّن دُونِ ٱللَّهِ وَلِيًّا وَلَا نَصِيرًا
Punjabi Translation - Arif Haleem(ਹੇ ਨਬੀ!) ਉਹਨਾਂ (ਡਰਪੋਕ) ਲੋਕਾਂ ਨੂੰ ਪੁੱਛੋ ਕਿ ਕੌਣ ਹੈ ਜੋ ਤੁਹਾਨੂੰ ਅੱਲਾਹ (ਦੇ ਅਜ਼ਾਬ) ਤੋਂ ਬਚਾ ਸਕੇ ਜੇ ਉਹ ਤੁਹਾਨੂੰ ਕੋਈ ਹਾਨੀ ਪਹੁੰਚਾਉਣਾ ਚਾਹਵੇ ਜਾਂ ਤੁਹਾਡੇ ’ਤੇ ਕੋਈ ਮਿਹਰਬਾਨੀ ਕਰਨਾ ਚਾਹਵੇ ਤਾਂ ਕੌਣ ਰੋਕ ਸਕਦਾ ਹੈ ? ਅਤੇ ਉਹ ਲੋਕ ਛੁੱਟ ਅੱਲਾਹ ਤੋਂ ਆਪਣਾ ਕੋਈ ਵੀ ਸਹਾਈ ਤੇ ਹਿਮਾਇਤੀ ਨਹੀਂ ਪਾਉਣਗੇ।
ਇਸ ਆਇਤ ਦੇ ਸਾਰੇ ਅਨੁਵਾਦ ਵੇਖੋ →
قَدْ يَعْلَمُ ٱللَّهُ ٱلْمُعَوِّقِينَ مِنكُمْ وَٱلْقَآئِلِينَ لِإِخْوَٰنِهِمْ هَلُمَّ إِلَيْنَا وَلَا يَأْتُونَ ٱلْبَأْسَ إِلَّا قَلِيلًا
Punjabi Translation - Arif Haleemਬੇਸ਼ੱਕ ਅੱਲਾਹ ਤੁਹਾਡੇ ਵਿੱਚੋਂ ਉਹਨਾਂ ਸਭ ਨੂੰ ਜਾਣਦਾ ਹੈ ਜਿਹੜੇ ਜਿਹਾਦ ਵਿਚ ਅੜੀਕੇ ਲਾਉਂਦੇ ਹਨ ਅਤੇ ਉਹਨਾਂ ਨੂੰ ਵੀ (ਜਾਣਦਾ ਹੈ) ਜਿਹੜੇ ਆਪਣੇ ਭਰਾਵਾਂ ਨੂੰ ਕਹਿੰਦੇ ਹਨ ਕਿ ਸਾਡੇ ਕੋਲ ਆ ਜਾਓ (ਜਿਹਾਦ ਨਾ ਕਰੋ) ਅਤੇ ਉਹ ਆਪ ਵੀ ਜੰਗ ਵਿਚ ਬਹੁਤ ਹੀ ਘੱਟ ਹਿੱਸਾ ਲੈਂਦੇ ਹਨ।
ਇਸ ਆਇਤ ਦੇ ਸਾਰੇ ਅਨੁਵਾਦ ਵੇਖੋ →
أَشِحَّةً عَلَيْكُمْ فَإِذَا جَآءَ ٱلْخَوْفُ رَأَيْتَهُمْ يَنظُرُونَ إِلَيْكَ تَدُورُ أَعْيُنُهُمْ كَٱلَّذِى يُغْشَىٰ عَلَيْهِ مِنَ ٱلْمَوْتِ فَإِذَا ذَهَبَ ٱلْخَوْفُ سَلَقُوكُم بِأَلْسِنَةٍ حِدَادٍ أَشِحَّةً عَلَى ٱلْخَيْرِ أُو۟لَٰٓئِكَ لَمْ يُؤْمِنُوا۟ فَأَحْبَطَ ٱللَّهُ أَعْمَٰلَهُمْ وَكَانَ ذَٰلِكَ عَلَى ٱللَّهِ يَسِيرًا
Punjabi Translation - Arif Haleemਹੇ ਨਬੀ ਇਸ (ਜੰਗ ਦੀ) ਹਾਲਤ ਵਿਚ ਉਹ (ਮੁਨਾਫ਼ਿਕ) ਤੁਹਾਡਾ ਸਾਥ ਦੇਣ ਵਿਚ ਬਹੁਤ ਹੀ ਕੰਜੂਸ (ਸੂਮ) ਹਨ। ਜਦੋਂ ਡਰ ਖ਼ੌਫ (ਜੰਗ) ਦਾ ਵੇਲਾ ਆ ਜਾਵੇ ਤਾਂ ਤੁਸੀਂ ਉਹਨਾਂ ਨੂੰ ਵੇਖਦੇ ਹੋ ਕਿ ਉਹ ਇੰਜ ਅੱਖਾਂ (ਦੇ ਡੇਲੇ) ਘੁੰਮਾ ਘੁੰਮਾ ਕੇ ਤੁਹਾਡੇ ਵਲ ਦੇਖਦੇ ਹਨ ਜਿਵੇਂ ਕਿ ਉਹ ਵਿਅਕਤੀ ਵੇਖਦਾ ਹੈ ਜਿਸ ਉੱਤੇ ਮੌਤ ਦੀ ਬੇਹੋਸ਼ੀ ਛਾ ਜਾਵੇ, ਪਰ ਜਦੋਂ ਖ਼ਤਰਾ ਟਲ ਜਾਂਦਾ ਹੈ ਤਾਂ ਮਾਲੇ ਗ਼ਨੀਮਤ ਦੇ ਲੋਭੀ ਬਣ ਕੇ ਤੁਹਾਡੇ ਸਾਮ੍ਹਣੇ (ਯੋਧੇ ਬਣ ਕੇ) ਤੇਜ਼ ਤੇਜ਼ (ਕੈਂਚੀਆਂ ਵਾਂਗ) ਜ਼ੁਬਾਨਾਂ ਚਲਾਉਂਣ ਲਗ ਜਾਂਦੇ ਹਨ। ਅਸਲੋਂ ਇਹ ਲੋਕ ਉੱਕਾ ਹੀ ਈਮਾਨ ਨਹੀਂ ਲਿਆਏ, ਇਸੇ ਲਈ ਅੱਲਾਹ ਨੇ ਉਹਨਾਂ ਦੇ ਸਾਰੇ ਕਰਮ ਨਸ਼ਟ ਕਰ ਦਿਤੇ ਹਨ ਅਤੇ ਅਜਿਹਾ ਕਰਨਾ ਅੱਲਾਹ ਲਈ ਬਹੁਤ ਹੀ ਸੌਖਾ ਹੈ।
ਇਸ ਆਇਤ ਦੇ ਸਾਰੇ ਅਨੁਵਾਦ ਵੇਖੋ →
يَحْسَبُونَ ٱلْأَحْزَابَ لَمْ يَذْهَبُوا۟ وَإِن يَأْتِ ٱلْأَحْزَابُ يَوَدُّوا۟ لَوْ أَنَّهُم بَادُونَ فِى ٱلْأَعْرَابِ يَسْـَٔلُونَ عَنْ أَنۢبَآئِكُمْ وَلَوْ كَانُوا۟ فِيكُم مَّا قَٰتَلُوٓا۟ إِلَّا قَلِيلًا
Punjabi Translation - Arif Haleemਉਹ ਸਮਝਦੇ ਹਨ ਕਿ ਅਜਿਹ ਤਕ ਵੈਰੀ ਦੀਆਂ ਫ਼ੌਜਾਂ ਵਾਪਸ ਨਹੀਂ ਗਈਆਂ (ਜਦ ਕਿ ਜਾ ਚੁੱਕੀਆਂ ਹਨ) ਅਤੇ ਜੇ ਫ਼ੌਜਾਂ ਆ ਚੜ੍ਹਣ ਤਾਂ ਉਹਨਾਂ ਦੀ ਮਨ ਦੀ ਇੱਛਾ ਇਹੋ ਹੁੰਦੀ ਹੈ ਕਿ ਉਹ ਜੰਗਲਾਂ ਵਿਚ ਰਹਿਣ ਵਾਲੇ ਬੱਦੂਆਂ ਨਾਲ ਜਾ ਕੇ ਰਹਿਣ ਲਗ ਜਾਣ ਅਤੇ ਉੱਥਿਓਂ ਹੀ ਤੁਹਾਡੀ ਖ਼ੈਰ-ਖ਼ੈਰੀਯਤ ਪੁੱਛਦੇ ਰਹਿੰਦੇ। (ਹੇ ਨਬੀ!) ਜੇਕਰ ਉਹ ਲੋਕ ਤੁਹਾਡੇ ਸੰਗ ਹੁੰਦੇ ਤਾਂ ਵੀ ਉਹ ਨਾ-ਮਾਤਰ ਲੜਦੇ।
ਇਸ ਆਇਤ ਦੇ ਸਾਰੇ ਅਨੁਵਾਦ ਵੇਖੋ →
لَّقَدْ كَانَ لَكُمْ فِى رَسُولِ ٱللَّهِ أُسْوَةٌ حَسَنَةٌ لِّمَن كَانَ يَرْجُوا۟ ٱللَّهَ وَٱلْيَوْمَ ٱلْـَٔاخِرَ وَذَكَرَ ٱللَّهَ كَثِيرًا
Punjabi Translation - Arif Haleemਬੇਸ਼ੱਕ ਤੁਹਾਡੇ ਲਈ ਅੱਲਾਹ ਦੇ ਰਸੂਲ (ਹਜ਼ਰਤ ਮੁਹੰਮਦ ਸ:) ਦੀ ਸ਼ਖ਼ਸੀਅਤ ਇਕ ਉੱਤਮ ਨਮੂਨਾ ਹੈ (ਅਤੇ ਇਹ ਨਮੂਨਾ) ਹਰ ਉਸ ਵਿਅਕਤੀ ਲਈ ਹੈ ਜਿਹੜਾ ਅੱਲਾਹ ਅਤੇ ਕਿਆਮਤ ਦਿਹਾੜੇ ਦੀ ਆਸ ਰੱਖਦਾ ਹੈ ਅਤੇ ਅੱਲਾਹ ਨੂੰ ਵਧੇਰੇ ਯਾਦ ਕਰਦਾ ਹੈ।
ਇਸ ਆਇਤ ਦੇ ਸਾਰੇ ਅਨੁਵਾਦ ਵੇਖੋ →
وَلَمَّا رَءَا ٱلْمُؤْمِنُونَ ٱلْأَحْزَابَ قَالُوا۟ هَٰذَا مَا وَعَدَنَا ٱللَّهُ وَرَسُولُهُۥ وَصَدَقَ ٱللَّهُ وَرَسُولُهُۥ وَمَا زَادَهُمْ إِلَّآ إِيمَٰنًا وَتَسْلِيمًا
Punjabi Translation - Arif Haleem(ਦੂਜੇ ਪਾਸੇ) ਜਦੋਂ ਈਮਾਨ ਵਾਲਿਆਂ ਨੇ (ਕਾਫ਼ਿਰਾਂ ਦੀਆਂ) ਫ਼ੌਜਾਂ ਨੂੰ ਵੇਖਿਆ ਤਾਂ ਬੋਲ ਪਏ ਕਿ ਇਹ ਉਹੀਓ ਚੀਜ਼ ਹੈ ਜਿਸ ਦਾ ਵਾਅਦਾ ਸਾਡੇ ਨਾਲ ਅੱਲਾਹ ਅਤੇ ਉਸ ਦੇ ਰਸੂਲ (ਮੁਹੰਮਦ ਸ:) ਨੇ ਕੀਤਾ ਸੀ ਅਤੇ ਅੱਲਾਹ ਤੇ ਉਸ ਦੇ ਰਸੂਲ ਦਾ ਆਖਣਾ ਸੱਚ ਸੀ। ਇਸ (ਘਟਨਾ) ਨੇ ਉਹਨਾਂ ਦੇ ਈਮਾਨ ਤੇ ਫ਼ਰਮਾਂਬਰਦਾਰੀ ਵਿਚ ਹੋਰ ਵਾਧਾ ਕਰ ਦਿੱਤਾ।
ਇਸ ਆਇਤ ਦੇ ਸਾਰੇ ਅਨੁਵਾਦ ਵੇਖੋ →
مِّنَ ٱلْمُؤْمِنِينَ رِجَالٌ صَدَقُوا۟ مَا عَٰهَدُوا۟ ٱللَّهَ عَلَيْهِ فَمِنْهُم مَّن قَضَىٰ نَحْبَهُۥ وَمِنْهُم مَّن يَنتَظِرُ وَمَا بَدَّلُوا۟ تَبْدِيلًا
Punjabi Translation - Arif Haleemਮੋਮਿਨਾਂ ਵਿੱਚੋਂ ਕੁੱਝ ਅਜਿਹੇ ਲੋਕ ਵੀ ਹਨ ਜਿਨ੍ਹਾਂ ਨੇ ਜੋ ਵੀ ਅੱਲਾਹ ਨਾਲ ਪ੍ਰਣ ਕੀਤਾ ਸੀ, ਉਸ ਨੂੰ ਸੱਚ ਕਰ ਵਿਖਾਇਆ।[3]ਸੋ ਕੁੱਝ ਨੇ ਤਾਂ ਆਪਣੇ ਵਚਨਾਂ ਨੂੰ ਪੂਰਾ ਕਰ ਦਿੱਤਾ (ਭਾਵ ਸ਼ਹੀਦ ਹੋ ਗਏ) ਅਤੇ ਕੁੱਝ ਉਹਨਾਂ ਵਿੱਚੋਂ (ਸ਼ਹੀਦ ਹੋਣ ਦੀ) ਉਡੀਕ ਵਿਚ ਹਨ ਅਤੇ ਉਹਨਾਂ ਨੇ ਆਪਣੇ ਵਿਹਾਰ ਵਿਚ ਕੋਈ ਬਦਲਾਓ ਨਹੀਂ ਕੀਤਾ।
ਇਸ ਆਇਤ ਦੇ ਸਾਰੇ ਅਨੁਵਾਦ ਵੇਖੋ →
لِّيَجْزِىَ ٱللَّهُ ٱلصَّٰدِقِينَ بِصِدْقِهِمْ وَيُعَذِّبَ ٱلْمُنَٰفِقِينَ إِن شَآءَ أَوْ يَتُوبَ عَلَيْهِمْ إِنَّ ٱللَّهَ كَانَ غَفُورًا رَّحِيمًا
Punjabi Translation - Arif Haleem(ਇਹ ਇਸ ਲਈ ਹੋਇਆ ਹੈ) ਤਾਂ ਜੋ ਅੱਲਾਹ ਸੱਚੇ ਲੋਕਾਂ ਨੂੰ ਉਹਨਾਂ ਦੀ ਸੱਚਾਈ ਦਾ ਬਦਲਾ ਦੇਵੇ ਅਤੇ ਜੇ ਚਾਹੇ ਤਾਂ ਮੁਨਾਫ਼ਿਕਾਂ ਨੂੰ ਸਜ਼ਾ ਦੇਵੇ ਜਾਂ ਉਹਨਾਂ ਦੀ ਤੌਬਾ ਨੂੰ ਕਬੂਲ ਕਰ ਲਵੇ। ਅੱਲਾਹ ਬਹੁਤ ਹੀ ਬਖ਼ਸ਼ਣਹਾਰ ਤੇ ਮਿਹਰਬਾਨ ਹੈ।
ਇਸ ਆਇਤ ਦੇ ਸਾਰੇ ਅਨੁਵਾਦ ਵੇਖੋ →
وَرَدَّ ٱللَّهُ ٱلَّذِينَ كَفَرُوا۟ بِغَيْظِهِمْ لَمْ يَنَالُوا۟ خَيْرًا وَكَفَى ٱللَّهُ ٱلْمُؤْمِنِينَ ٱلْقِتَالَ وَكَانَ ٱللَّهُ قَوِيًّا عَزِيزًا
Punjabi Translation - Arif Haleem(ਅਹਜ਼ਾਬ ਦੀ ਜੰਗ ਵਿਚ) ਅੱਲਾਹ ਨੇ ਕਾਫ਼ਿਰਾਂ ਨੂੰ (ਨਾ-ਮੁਰਾਦੀ ਦੇ) ਗੁੱਸੇ ਨਾਲ ਵਾਪਸ ਮੋੜ ਦਿੱਤਾ, ਉਹ (ਜੰਗ ਵਿਚ) ਕੁੱਝ ਵੀ ਲਾਭ ਪ੍ਰਾਪਤ ਨਹੀਂ ਕਰ ਸਕੇ ਅਤੇ ਇਸ ਲੜਾਈ ਵਿਚ ਮੋਮਿਨਾਂ ਲਈ ਅੱਲਾਹ ਹੀ ਬਥੇਰਾ ਹੋ ਗਿਆ। ਅੱਲਾਹ ਵੱਡਾ ਜ਼ੋਰਾਵਰ ਤੇ ਸ਼ਕਤੀਸ਼ਾਲੀ ਹੈ।
ਇਸ ਆਇਤ ਦੇ ਸਾਰੇ ਅਨੁਵਾਦ ਵੇਖੋ →
وَأَنزَلَ ٱلَّذِينَ ظَٰهَرُوهُم مِّنْ أَهْلِ ٱلْكِتَٰبِ مِن صَيَاصِيهِمْ وَقَذَفَ فِى قُلُوبِهِمُ ٱلرُّعْبَ فَرِيقًا تَقْتُلُونَ وَتَأْسِرُونَ فَرِيقًا
Punjabi Translation - Arif Haleemਅਤੇ ਅਹਲੇ ਕਿਤਾਬ (ਯਹੂਦੀਆਂ) ਵਿੱਚੋਂ ਜਿਨ੍ਹਾਂ ਨੇ ਕਾਫ਼ਿਰਾਂ ਦੀ ਮਦਦ ਕੀਤੀ ਸੀ ਅੱਲਾਹ ਉਹਨਾਂ ਦੀਆਂ ਗੜ੍ਹੀਆਂ ਤੋਂ ਉਹਨਾਂ ਨੂੰ ਕੱਢ ਲਿਆਇਆ। ਉਹਨਾਂ ਦੇ ਦਿਲਾਂ ਵਿਚ (ਮੁਸਲਮਾਨਾਂ ਦਾ) ਅਜਿਹਾ ਰੋਅਬ ਪਾ ਦਿੱਤਾ ਕਿ ਅੱਜ ਤੁਸੀਂ ਉਹਨਾਂ (ਬਨੂਕੁਰੇਜ਼ਾ ਦੇ ਮੁਨਾਫ਼ਿਕਾਂ) ਦੇ ਇਕ ਧੜੇ ਨੂੰ ਕਤਲ ਕਰ ਰਹੇ ਹੋ ਅਤੇ ਦੂਜੇ ਨੂੰ ਕੈਦੀ ਬਣਾ ਰਹੇ ਹੋ।
ਇਸ ਆਇਤ ਦੇ ਸਾਰੇ ਅਨੁਵਾਦ ਵੇਖੋ →
وَأَوْرَثَكُمْ أَرْضَهُمْ وَدِيَٰرَهُمْ وَأَمْوَٰلَهُمْ وَأَرْضًا لَّمْ تَطَـُٔوهَا وَكَانَ ٱللَّهُ عَلَىٰ كُلِّ شَىْءٍ قَدِيرًا
Punjabi Translation - Arif Haleemਅਤੇ ਇੰਜ ਅੱਲਾਹ ਨੇ ਤੁਹਾਨੂੰ ਉਹਨਾਂ ਦੀ ਧਰਤੀ, ਘਰਾਂ ਅਤੇ ਮਾਲਾਂ ਦਾ ਵਾਰਸ ਬਣਾ ਦਿੱਤਾ ਅਤੇ ਉਸ ਧਰਤੀ ਦਾ ਵੀ (ਵਾਰਸ ਬਣਾਇਆ) ਜਿਸ ਨੂੰ ਤੁਸੀਂ ਆਪਣੇ ਪੈਰਾ ਹੇਠ ਲਤਾੜ੍ਹਿਆ ਵੀ ਨਹੀਂ (ਭਾਵ ਜਿੱਥੇ ਅਜੇ ਤੁਸੀਂ ਗਏ ਵੀ ਨਹੀਂ) ਅੱਲਾਹ ਤਾਂ ਹਰੇਕ ਕੰਮ ਕਰਨ ਦੀ ਸਮਰਥਾ ਰੱਖਦਾ ਹੈ।
ਇਸ ਆਇਤ ਦੇ ਸਾਰੇ ਅਨੁਵਾਦ ਵੇਖੋ →
يَٰٓأَيُّهَا ٱلنَّبِىُّ قُل لِّأَزْوَٰجِكَ إِن كُنتُنَّ تُرِدْنَ ٱلْحَيَوٰةَ ٱلدُّنْيَا وَزِينَتَهَا فَتَعَالَيْنَ أُمَتِّعْكُنَّ وَأُسَرِّحْكُنَّ سَرَاحًا جَمِيلًا
Punjabi Translation - Arif Haleemਹੇ ਨਬੀ! ਆਪਣੀਆਂ ਪਤਨੀਆਂ ਨੂੰ ਆਖ ਦਿਓ ਕਿ ਜੇ ਤੁਸੀਂ ਸੰਸਾਰਿਕ ਜੀਵਨ ਅਤੇ ਉਸ ਦੀ ਸ਼ੋਭਾ ਚਾਹੁੰਦੀਆਂ ਹੋ ਤਾਂ ਆਓ! ਮੈਂ ਤੁਹਾਨੂੰ ਕੁੱਝ ਦੇ ਦੁਆ ਦੇ ਸੋਹਣੇ ਢੰਗ ਨਾਲ ਤੌਰ ਦਿਆਂ[4] (ਭਾਵ ਤੁਹਾਨੂੰ ਤਲਾਕ ਦੇ ਦਿਆਂ)।
ਇਸ ਆਇਤ ਦੇ ਸਾਰੇ ਅਨੁਵਾਦ ਵੇਖੋ →
وَإِن كُنتُنَّ تُرِدْنَ ٱللَّهَ وَرَسُولَهُۥ وَٱلدَّارَ ٱلْـَٔاخِرَةَ فَإِنَّ ٱللَّهَ أَعَدَّ لِلْمُحْسِنَٰتِ مِنكُنَّ أَجْرًا عَظِيمًا
Punjabi Translation - Arif Haleemਅਤੇ ਜੇ ਤੁਸੀਂ ਅੱਲਾਹ ਤੇ ਉਸ ਦੇ ਰਸੂਲ ਅਤੇ ਆਖ਼ਿਰਤ (ਪਰਲੋਕ) ਦਾ ਘਰ ਚਾਹੁੰਦੀਆਂ ਹੋ ਤਾਂ ਜਾਣ ਲਓ ਕਿ ਤੁਹਾਡੇ ਵਿੱਚੋਂ ਨੇਕ ਕੰਮ ਕਰਨ ਵਾਲੀਆਂ ਲਈ ਤਾਂ ਅੱਲਾਹ ਨੇ ਬਹੁਤ ਹੀ ਵੱਡਾ ਬਦਲਾ ਤਿਆਰ ਕਰ ਛੱਡਿਆ ਹੈ।
ਇਸ ਆਇਤ ਦੇ ਸਾਰੇ ਅਨੁਵਾਦ ਵੇਖੋ →
يَٰنِسَآءَ ٱلنَّبِىِّ مَن يَأْتِ مِنكُنَّ بِفَٰحِشَةٍ مُّبَيِّنَةٍ يُضَٰعَفْ لَهَا ٱلْعَذَابُ ضِعْفَيْنِ وَكَانَ ذَٰلِكَ عَلَى ٱللَّهِ يَسِيرًا
Punjabi Translation - Arif Haleemਹੇ ਨਬੀ ਦੀ ਪਤਨੀਓ! ਤੁਹਾਡੇ ਵਿੱਚੋਂ ਜਿਹੜੀ ਵੀ ਕੋਈ ਪ੍ਰਤੱਖ ਅਸ਼ਲੀਲ ਕੰਮ ਕਰੇਗੀ ਉਸ ਨੂੰ ਦੂਹਰਾ ਅਜ਼ਾਬ ਦਿੱਤਾ ਜਾਵੇਗਾ ਅਤੇ ਅੱਲਾਹ ਲਈ ਇਹ ਕਰਨਾ ਬਹੁਤ ਹੀ ਸੌਖਾ ਕੰਮ ਹੈ।
ਇਸ ਆਇਤ ਦੇ ਸਾਰੇ ਅਨੁਵਾਦ ਵੇਖੋ →
وَمَن يَقْنُتْ مِنكُنَّ لِلَّهِ وَرَسُولِهِۦ وَتَعْمَلْ صَٰلِحًا نُّؤْتِهَآ أَجْرَهَا مَرَّتَيْنِ وَأَعْتَدْنَا لَهَا رِزْقًا كَرِيمًا
Punjabi Translation - Arif Haleemਅਤੇ ਤੁਹਾਡੇ ਵਿੱਚੋਂ ਜਿਹੜੀ ਵੀ ਕੋਈ ਅੱਲਾਹ ਤੇ ਉਸ ਦੇ ਰਸੂਲ ਦੀ ਆਗਿਆ ਦਾ ਪਾਲਣ ਤੇ ਨੇਕ ਕੰਮ ਕਰੇਗੀ ਅਸੀਂ ਉਸ ਨੂੰ ਅਜਰ (ਬਦਲਾ) ਵੀ ਦੂਹਰਾ ਹੀ ਦਿਆਂਗੇ ਅਤੇ ਉਸ ਲਈ ਅਸੀਂ ਮਾਨ ਮਰਿਆਦਾ ਵਾਲੀ ਰੋਜ਼ੀ ਤਿਆਰ ਕਰ ਰੱਖੀ ਹੈ।
ਇਸ ਆਇਤ ਦੇ ਸਾਰੇ ਅਨੁਵਾਦ ਵੇਖੋ →
يَٰنِسَآءَ ٱلنَّبِىِّ لَسْتُنَّ كَأَحَدٍ مِّنَ ٱلنِّسَآءِ إِنِ ٱتَّقَيْتُنَّ فَلَا تَخْضَعْنَ بِٱلْقَوْلِ فَيَطْمَعَ ٱلَّذِى فِى قَلْبِهِۦ مَرَضٌ وَقُلْنَ قَوْلًا مَّعْرُوفًا
Punjabi Translation - Arif Haleemਹੇ ਨਬੀ ਦੀ ਪਤਨੀਓ! ਤੁਸੀਂ ਸਾਧਾਰਨ ਔਰਤਾਂ ਵਾਂਗ ਨਹੀਂ ਹੋ, ਜੇ ਤੁਸੀਂ ਰੱਬ ਤੋਂ ਡਰਨ ਵਾਲੀਆਂ ਹੋ ਤਾਂ (ਕਿਸੇ ਵੀ ਗੈਰ ਮਹਿਰਮ ਨਾਲ) ਦਬਵੀਂ ਜ਼ੁਬਾਨ (ਨਰਮੀ) ਨਾਲ ਗੱਲ ਬਾਤ ਨਾ ਕਰੋ ਕਿ ਉਹ ਵਿਅਕਤੀ ਜਿਸ ਦੇ ਮਨ ਵਿਚ (ਕਾਮ ਵਾਸਨਾ ਦਾ) ਰੋਗ ਹੈ ਉਹ ਕਿਸੇ ਲੋਭ ਵਿਚ ਜਾ ਡਿਗੇ, ਸਗੋਂ ਸਾਫ਼ ਤੇ ਸਪਸ਼ਟ (ਸ਼ਬਦਾਂ ਵਿਚ) ਗੱਲ ਕਰੋ।
ਇਸ ਆਇਤ ਦੇ ਸਾਰੇ ਅਨੁਵਾਦ ਵੇਖੋ →
وَقَرْنَ فِى بُيُوتِكُنَّ وَلَا تَبَرَّجْنَ تَبَرُّجَ ٱلْجَٰهِلِيَّةِ ٱلْأُولَىٰ وَأَقِمْنَ ٱلصَّلَوٰةَ وَءَاتِينَ ٱلزَّكَوٰةَ وَأَطِعْنَ ٱللَّهَ وَرَسُولَهُۥٓ إِنَّمَا يُرِيدُ ٱللَّهُ لِيُذْهِبَ عَنكُمُ ٱلرِّجْسَ أَهْلَ ٱلْبَيْتِ وَيُطَهِّرَكُمْ تَطْهِيرًا
Punjabi Translation - Arif Haleemਤੁਸੀਂ ਆਪਣੇ ਘਰਾਂ ਵਿਚ ਟਿਕੀਆਂ ਬੈਠੀਆਂ ਰਿਹਾ ਕਰੋ ਅਤੇ ਪੁਰਾਣੇ ਜਹਾਲਤ ਦੇ ਸਮੇਂ (ਭਾਵ਼ ਕੁਰਆਨੀ ਸਿੱਖਿਆਵਾਂ ਆਉਣ ਤੋਂ ਪਹਿਲਾਂ) ਵਾਂਗ ਆਪਣੇ ਹੁਸਨ ਦਾ ਪ੍ਰਗਟਾਵਾ ਨਾ ਕਰਦੀਆਂ ਫਿਰੋ। ਅਤੇ ਨਮਾਜ਼ਾਂ ਕਾਇਮ ਕਰੋ ਤੇ ਜ਼ਕਾਤ ਅਦਾ ਕਰੋ ਅਤੇ ਅੱਲਾਹ ਤੇ ਉਸ ਦੇ ਰਸੂਲ ਦੀ ਆਗਿਆ ਦੀ ਪਾਲਣਾ ਕਰੋ। (ਹੇ ਅਹਲੇ ਬੈਤ!) ਅੱਲਾਹ ਤਾਂ ਇਹੋ ਚਾਹੁੰਦਾ ਹੈ ਕਿ ਉਹ ਤੁਹਾਥੋਂ ਹਰ ਪ੍ਰਕਾਰ ਦੀ ਬੁਰਾਈ ਦੂਰ ਕਰ ਦੇਵੇ ਅਤੇ ਤੁਹਾਨੂੰ ਚੰਗੀ ਤਰ੍ਹਾਂ ਪਵਿੱਤਰ ਕਰ ਦੇਵੇ।
ਇਸ ਆਇਤ ਦੇ ਸਾਰੇ ਅਨੁਵਾਦ ਵੇਖੋ →
وَٱذْكُرْنَ مَا يُتْلَىٰ فِى بُيُوتِكُنَّ مِنْ ءَايَٰتِ ٱللَّهِ وَٱلْحِكْمَةِ إِنَّ ٱللَّهَ كَانَ لَطِيفًا خَبِيرًا
Punjabi Translation - Arif Haleemਅਤੇ ਤੁਹਾਡੇ ਘਰਾਂ ਵਿਚ ਜਿਹੜੀਆਂ ਵੀ ਅੱਲਾਹ ਦੀਆਂ ਆਇਤਾਂ (.ਕੁਰਆਨੀ ਆਦੇਸ਼) ਅਤੇ ਹਿਕਮਤਾਂ (ਰਸੂਲ ਦੀਆਂ ਗੱਲਾਂ) ਸੁਣਾਈਆਂ ਜਾਂਦੀਆਂ ਹਨ ਉਹਨਾਂ ਨੂੰ ਯਾਦ ਰੱਖੋ। ਬੇਸ਼ੱਕ ਅੱਲਾਹ ਸੂਖਮਦਰਸ਼ੀ ਤੇ ਬਾ-ਖ਼ਬਰ ਹੈ।
ਇਸ ਆਇਤ ਦੇ ਸਾਰੇ ਅਨੁਵਾਦ ਵੇਖੋ →
إِنَّ ٱلْمُسْلِمِينَ وَٱلْمُسْلِمَٰتِ وَٱلْمُؤْمِنِينَ وَٱلْمُؤْمِنَٰتِ وَٱلْقَٰنِتِينَ وَٱلْقَٰنِتَٰتِ وَٱلصَّٰدِقِينَ وَٱلصَّٰدِقَٰتِ وَٱلصَّٰبِرِينَ وَٱلصَّٰبِرَٰتِ وَٱلْخَٰشِعِينَ وَٱلْخَٰشِعَٰتِ وَٱلْمُتَصَدِّقِينَ وَٱلْمُتَصَدِّقَٰتِ وَٱلصَّٰٓئِمِينَ وَٱلصَّٰٓئِمَٰتِ وَٱلْحَٰفِظِينَ فُرُوجَهُمْ وَٱلْحَٰفِظَٰتِ وَٱلذَّٰكِرِينَ ٱللَّهَ كَثِيرًا وَٱلذَّٰكِرَٰتِ أَعَدَّ ٱللَّهُ لَهُم مَّغْفِرَةً وَأَجْرًا عَظِيمًا
Punjabi Translation - Arif Haleemਨਿਰਸੰਦੇਹ, ਮੁਸਲਮਾਨ ਮਰਦ ਤੇ ਔਰਤਾਂ, ਮੋਮਿਨ ਮਰਦ ਤੇ ਔਰਤਾਂ, ਆਗਿਆਕਾਰੀ ਮਰਦ ਤੇ ਔਰਤਾਂ (ਕਹਿਣੀ ਤੇ ਕਰਨੀ ਵਿਚ), ਸੱਚੇ ਮਰਦ ਤੇ ਔਰਤਾਂ, (ਮੁਸ਼ਕਲਾਂ ਆਉਣ ’ਤੇ) ਸਬਰ ਕਰਨ ਵਾਲੇ ਮਰਦ ਤੇ ਔਰਤਾਂ, ਅੱਲਾਹ ਦੇ ਅੱਗੇ ਝੁਕਣ ਵਾਲੇ ਮਰਦ ਤੇ ਔਰਤਾਂ, ਸਦਕਾ (ਪੁੱਨ-ਦਾਨ) ਕਰਨ ਵਾਲੇ ਮਰਦ ਤੇ ਔਰਤਾਂ, ਰੋਜ਼ੇ ਰੱਖਣ ਵਾਲੇ ਮਰਦ ਤੇ ਔਰਤਾਂ, ਗੁਪਤ ਅੰਗਾਂ ਦੀ ਰਾਖੀ ਕਰਨ ਵਾਲੇ ਮਰਦ ਤੇ ਇਸਤਰੀਆਂ, ਅੱਲਾਹ ਦਾ ਵੱਧ ਤੋਂ ਵੱਧ ਸਿਮਰਨ ਕਰਨ ਵਾਲੇ ਮਰਦ ਤੇ ਔਰਤਾਂ, ਇਹਨਾਂ ਸਭ ਲਈ ਅੱਲਾਹ ਨੇ ਬਹੁਤ ਹੀ ਵੱਡਾ ਬਖ਼ਸ਼ਿਸ਼ ਤੇ ਉੱਚ ਦਰਜੇ ਦਾ ਬਦਲਾ ਦੇਣ ਦਾ ਪ੍ਰਬੰਧ ਕੀਤਾ ਹੋਇਆ ਹੈ।
ਇਸ ਆਇਤ ਦੇ ਸਾਰੇ ਅਨੁਵਾਦ ਵੇਖੋ →
وَمَا كَانَ لِمُؤْمِنٍ وَلَا مُؤْمِنَةٍ إِذَا قَضَى ٱللَّهُ وَرَسُولُهُۥٓ أَمْرًا أَن يَكُونَ لَهُمُ ٱلْخِيَرَةُ مِنْ أَمْرِهِمْ وَمَن يَعْصِ ٱللَّهَ وَرَسُولَهُۥ فَقَدْ ضَلَّ ضَلَٰلًا مُّبِينًا
Punjabi Translation - Arif Haleemਅਤੇ ਕਿਸੇ ਵੀ ਮੋਮਿਨ ਮਰਦ ਜਾਂ ਔਰਤ ਨੂੰ ਇਹ ਹੱਕ ਨਹੀਂ ਕਿ ਜਦੋਂ ਅੱਲਾਹ ਤੇ ਉਸ ਦਾ ਰਸੂਲ ਕਿਸੇ ਮਾਮਲੇ ਦਾ ਫ਼ੈਸਲਾ ਕਰ ਦੇਵੇ ਤਾਂ ਫੇਰ ਉਸ ਨੂੰ ਆਪਣੇ ਉਸ ਮਾਮਲੇ ਵਿਚ ਫ਼ੈਸਲਾ ਕਰਨ ਦਾ ਕੋਈ ਅਧਿਕਾਰ (ਬਾਕੀ) ਨਹੀਂ। ਜਿਹੜਾ ਵੀ ਕੋਈ ਅੱਲਾਹ ਅਤੇ ਉਸ ਦੇ ਰਸੂਲ ਦੀ ਅਵੱਗਿਆ ਕਰੇਗਾ ਉਹ ਸਪਸ਼ਟ ਕੁਰਾਹੇ ਜਾ ਪਿਆ।
ਇਸ ਆਇਤ ਦੇ ਸਾਰੇ ਅਨੁਵਾਦ ਵੇਖੋ →
وَإِذْ تَقُولُ لِلَّذِىٓ أَنْعَمَ ٱللَّهُ عَلَيْهِ وَأَنْعَمْتَ عَلَيْهِ أَمْسِكْ عَلَيْكَ زَوْجَكَ وَٱتَّقِ ٱللَّهَ وَتُخْفِى فِى نَفْسِكَ مَا ٱللَّهُ مُبْدِيهِ وَتَخْشَى ٱلنَّاسَ وَٱللَّهُ أَحَقُّ أَن تَخْشَىٰهُ فَلَمَّا قَضَىٰ زَيْدٌ مِّنْهَا وَطَرًا زَوَّجْنَٰكَهَا لِكَىْ لَا يَكُونَ عَلَى ٱلْمُؤْمِنِينَ حَرَجٌ فِىٓ أَزْوَٰجِ أَدْعِيَآئِهِمْ إِذَا قَضَوْا۟ مِنْهُنَّ وَطَرًا وَكَانَ أَمْرُ ٱللَّهِ مَفْعُولًا
Punjabi Translation - Arif Haleem(ਹੇ ਨਬੀ!) ਉਸ ਵੇਲੇ ਨੂੰ ਯਾਦ ਕਰੋ ਜਦੋਂ ਤੁਸੀਂ ਉਸ ਵਿਅਕਤੀ (ਜ਼ੈਦ ਬਿਨ ਹਾਰਿਸ) ਨੂੰ ਆਖ ਰਹੇ ਸੀ, ਜਿਸ ’ਤੇ ਅੱਲਾਹ ਨੇ ਅਤੇ ਤੁਸੀਂ ਵੀ ਉਪਕਾਰ ਕੀਤਾ ਸੀ ਕਿ ਤੂੰ ਆਪਣੀ ਪਤਨੀ (ਜ਼ੈਨਬ) ਨੂੰ ਆਪਣੇ ਕੋਲ ਹੀ ਰੱਖ (ਤਲਾਕ ਨਾ ਦੇ) ਅਤੇ ਅੱਲਾਹ ਤੋਂ ਡਰ। ਉਸ ਸਮੇਂ ਤੁਸੀਂ ਆਪਣੇ ਮਨ ਵਿਚ ਉਹ ਗੱਲ ਲੁਕਾ ਛੱਡੀ ਸੀ ਜਿਸ ਨੂੰ ਅੱਲਾਹ ਖੋਲਣਾ ਚਾਹੁੰਦਾ ਸੀ। ਤੁਸੀਂ ਲੋਕਾਂ ਤੋਂ ਡਰ ਰਹੇ ਸੀ ਜਦ ਕਿ ਅੱਲਾਹ ਹੀ ਵਧੇਰੇ ਹੱਕ ਰੱਖਦਾ ਹੈ ਕਿ ਉਸੇ ਤੋਂ ਹੀ ਡਰਿਆ ਜਾਵੇ, ਜਦੋਂ ਜ਼ੈਦ ਨੇ ਉਸ ਔਰਤ (ਪਤਨੀ) ਤੋਂ ਆਪਣੀ ਲੋੜ ਪੂਰੀ ਕਰ ਲਈ (ਭਾਵ ਪਤਨੀ ਤੋਂ ਦਿਲ ਭਰ ਗਿਆ ਤੇ ਤਲਾਕ ਦੇ ਦਿੱਤੀ) ਫੇਰ ਅਸੀਂ ਉਸ (ਤਲਾਕੀ ਹੋਈ ਜ਼ੈਨਬ) ਨੂੰ ਤੁਹਾਡੇ ਨਿਕਾਹ ਵਿਚ ਦੇ ਦਿੱਤਾ, ਤਾਂ ਜੋ ਮੁਸਲਮਾਨਾਂ ਲਈ ਆਪਣੇ ਲੇ-ਪਾਲਕਾਂ ਦੀਆਂ ਪਤਨੀਆਂ (ਨਾਲ ਨਿਕਾਹ) ਦੇ ਮਾਮਲੇ ਵਿਚ ਕੋਈ ਤੰਗੀ ਨਾ ਰਹੇ ਜਦ ਕਿ ਉਹ (ਲੇ-ਪਾਲਕ) ਉਹਨਾਂ ਤੋਂ ਆਪਣੀ ਲੋੜਾਂ ਪੂਰੀਆਂ ਕਰ ਚੁੱਕੇ ਹੋਣ। ਅੱਲਾਹ ਦਾ ਹਰ ਹੁਕਮ ਸਾਕਾਰ ਹੋ ਕੇ ਹੀ ਰਹਿਣਾ ਹੈ।
ਇਸ ਆਇਤ ਦੇ ਸਾਰੇ ਅਨੁਵਾਦ ਵੇਖੋ →
مَّا كَانَ عَلَى ٱلنَّبِىِّ مِنْ حَرَجٍ فِيمَا فَرَضَ ٱللَّهُ لَهُۥ سُنَّةَ ٱللَّهِ فِى ٱلَّذِينَ خَلَوْا۟ مِن قَبْلُ وَكَانَ أَمْرُ ٱللَّهِ قَدَرًا مَّقْدُورًا
Punjabi Translation - Arif Haleemਅਤੇ ਨਬੀ ਲਈ ਉਸ ਕੰਮ ਕਰਨ ਵਿਚ ਕੋਈ ਹਰਜ ਨਹੀਂ ਜਿਹੜਾ ਅੱਲਾਹ ਨੇ ਉਸ ਲਈ ਫਰਜ਼ ਕਰ ਦਿੱਤਾ ਹੈ। ਇਹੋ ਅੱਲਾਹ ਦਾ ਦਸਤੂਰ ਉਹਨਾਂ (ਪੈਗ਼ੰਬਰਾਂ) ਲਈ ਵੀ ਰਿਹਾ ਹੈ ਜਿਹੜੇ ਪਹਿਲਾਂ ਹੋ ਚੁੱਕੇ ਹਨ। ਅੱਲਾਹ ਦੇ ਆਦੇਸ਼ ਇਕ ਅਟਲ ਫ਼ੈਸਲਾ ਹੁੰਦਾ ਹੈ।
ਇਸ ਆਇਤ ਦੇ ਸਾਰੇ ਅਨੁਵਾਦ ਵੇਖੋ →
ٱلَّذِينَ يُبَلِّغُونَ رِسَٰلَٰتِ ٱللَّهِ وَيَخْشَوْنَهُۥ وَلَا يَخْشَوْنَ أَحَدًا إِلَّا ٱللَّهَ وَكَفَىٰ بِٱللَّهِ حَسِيبًا
Punjabi Translation - Arif Haleemਉਹ ਸਾਰੇ ਪੈਗ਼ੰਬਰ ਜਿਹੜੇ ਅੱਲਾਹ ਦਾ ਪੈਗ਼ਾਮ (ਲੋਕਾਂ ਤੱਕ) ਪਹੁੰਚਾਦੇ ਸਨ ਉਹ ਉਸੇ (ਅੱਲਾਹ) ਤੋਂ ਹੀ ਡਰਦੇ ਸਨ ਹੋਰ ਕਿਸੇ ਤੋਂ ਨਹੀਂ ਸੀ ਡਰਦੇ। ਲੇਖਾ-ਜੋਖਾ ਲੈਣ ਲਈ ਤਾਂ ਅੱਲਾਹ ਹੀ ਕਾਫ਼ੀ ਹੈ।
ਇਸ ਆਇਤ ਦੇ ਸਾਰੇ ਅਨੁਵਾਦ ਵੇਖੋ →
مَّا كَانَ مُحَمَّدٌ أَبَآ أَحَدٍ مِّن رِّجَالِكُمْ وَلَٰكِن رَّسُولَ ٱللَّهِ وَخَاتَمَ ٱلنَّبِيِّـۧنَ وَكَانَ ٱللَّهُ بِكُلِّ شَىْءٍ عَلِيمًا
Punjabi Translation - Arif Haleem(ਹੇ ਲੋਕੋ! ਸੁਣੋ ਕਿ) ਮੁਹੰਮਦ (ਸ:) ਤੁਹਾਡੇ ਲੋਕਾਂ ਵਿੱਚੋਂ ਕਿਸੇ ਦੇ ਵੀ ਪਿਤਾ ਨਹੀਂ ਪਰ ਉਹ ਅੱਲਾਹ ਦੇ ਰਸੂਲ ਅਤੇ ਸਾਰੇ ਨਬੀਆਂ ਦੇ ਸਮਾਪਕ ਹਨ[5] (ਭਾਵ ਆਖ਼ਰੀ ਨਬੀ ਹਨ) ਅਤੇ ਅੱਲਾਹ (ਸਾਰੀਆਂ ਗੱਲਾਂ ਤੋਂ) ਚੰਗੀ ਤਰ੍ਹਾਂ ਜਾਣੂ ਹੈ।
ਇਸ ਆਇਤ ਦੇ ਸਾਰੇ ਅਨੁਵਾਦ ਵੇਖੋ →
يَٰٓأَيُّهَا ٱلَّذِينَ ءَامَنُوا۟ ٱذْكُرُوا۟ ٱللَّهَ ذِكْرًا كَثِيرًا
Punjabi Translation - Arif Haleemਹੇ ਈਮਾਨ ਵਾਲਿਓ! ਅੱਲਾਹ ਨੂੰ ਵੱਧ ਤੋਂ ਵੱਧ ਯਾਦ ਕਰਿਆ ਕਰੋ।
ਇਸ ਆਇਤ ਦੇ ਸਾਰੇ ਅਨੁਵਾਦ ਵੇਖੋ →
وَسَبِّحُوهُ بُكْرَةً وَأَصِيلًا
Punjabi Translation - Arif Haleemਸਵੇਰੇ ਵੀ ਤੇ ਸ਼ਾਮ ਨੂੰ ਵੀ (ਭਾਵ ਹਰ ਵੇਲੇ) ਉਸੇ (ਅੱਲਾਹ) ਦੀ ਤਸਬੀਹ ਕਰੋ।
ਇਸ ਆਇਤ ਦੇ ਸਾਰੇ ਅਨੁਵਾਦ ਵੇਖੋ →
هُوَ ٱلَّذِى يُصَلِّى عَلَيْكُمْ وَمَلَٰٓئِكَتُهُۥ لِيُخْرِجَكُم مِّنَ ٱلظُّلُمَٰتِ إِلَى ٱلنُّورِ وَكَانَ بِٱلْمُؤْمِنِينَ رَحِيمًا
Punjabi Translation - Arif Haleemਉਹੀਓ ਹੈ ਜਿਹੜਾ ਤੁਹਾਡੇ ਉੱਤੇ ਆਪਣੀਆਂ ਮਿਹਰਾਂ ਭੇਜਦਾ ਹੈ ਅਤੇ ਉਸ ਦੇ ਫ਼ਰਿਸ਼ਤੇ ਵੀ (ਤੁਹਾਡੇ ਲਈ ਦੁਆਵਾਂ ਕਰਦੇ ਹਨ) ਤਾਂ ਜੋ ਉਹ (ਅੱਲਾਹ) ਤੁਹਾਨੂੰ (ਕੁਫ਼ਰ ਦੇ) ਹਨੇਰਿਆਂ ਵਿੱਚੋਂ ਕੱਢ ਕੇ (ਈਮਾਨ ਦੇ) ਚਾਨਣ ਵੱਲ ਲੈ ਆਵੇ ਅਤੇ ਅੱਲਾਹ ਈਮਾਨ ਵਾਲਿਆਂ ਲਈ ਬਹੁਤ ਹੀ ਮਿਹਰਬਾਨ ਹੈ।
ਇਸ ਆਇਤ ਦੇ ਸਾਰੇ ਅਨੁਵਾਦ ਵੇਖੋ →
تَحِيَّتُهُمْ يَوْمَ يَلْقَوْنَهُۥ سَلَٰمٌ وَأَعَدَّ لَهُمْ أَجْرًا كَرِيمًا
Punjabi Translation - Arif Haleemਜਿਸ ਦਿਨ ਉਹ (ਈਮਾਨ ਵਾਲੇ) ਅੱਲਾਹ ਨੂੰ ਮਿਲਣਗੇ ਤਾਂ ਉਹਨਾਂ ਲਈ ਦੁਆ ਹੋਵੇਗੀ (ਕਿ ਤੁਹਾਡੇ ’ਤੇ) ਸਲਾਮ ਹੋਵੇ, ਉਹਨਾਂ ਲਈ ਆਦਰ-ਮਾਨ ਵਾਲਾ ਬਦਲਾ (ਸਵਰਗ) ਤਿਆਰ ਕਰ ਛੱਡਿਆ ਹੈ।
ਇਸ ਆਇਤ ਦੇ ਸਾਰੇ ਅਨੁਵਾਦ ਵੇਖੋ →
يَٰٓأَيُّهَا ٱلنَّبِىُّ إِنَّآ أَرْسَلْنَٰكَ شَٰهِدًا وَمُبَشِّرًا وَنَذِيرًا
Punjabi Translation - Arif Haleemਹੇ ਨਬੀ! ਨਿਰਸੰਦੇਹ ਅਸੀਂ ਹੀ ਤੁਹਾਨੂੰ ਗਵਾਹੀ ਦੇਣ ਵਾਲਾ, (ਸਵਰਗਾਂ ਦੀਆਂ) ਖ਼ੁਸ਼ਖ਼ਬਰੀ ਸੁਣਾਉਣ ਵਾਲਾ ਅਤੇ (ਰੱਬ ਦੀ ਪਕੜ ਤੋਂ) ਡਰਾਉਣ ਵਾਲਾ (ਰਸੂਲ) ਬਣਾ ਕੇ ਭੇਜਿਆ ਹੈ।
ਇਸ ਆਇਤ ਦੇ ਸਾਰੇ ਅਨੁਵਾਦ ਵੇਖੋ →
وَدَاعِيًا إِلَى ٱللَّهِ بِإِذْنِهِۦ وَسِرَاجًا مُّنِيرًا
Punjabi Translation - Arif Haleemਅੱਲਾਹ ਦੀ ਆਗਿਆ ਨਾਲ (ਲੋਕਾਂ ਨੂੰ) ਉਸੇ (ਰੱਬ) ਵੱਲ ਬੁਲਾਉਣ ਵਾਲਾ ਅਤੇ (ਸਿੱਧਾ ਰਾਹ ਵਿਖਾਉਣ ਵਾਲਾ) ਇਕ ਰੌਸ਼ਨੀ ਦਾ ਚਰਾਗ਼[6] (ਚਾਨਣ ਮੁਨਾਰਾ) ਬਣਾ ਕੇ ਭੇਜਿਆ ਹੈ।
ਇਸ ਆਇਤ ਦੇ ਸਾਰੇ ਅਨੁਵਾਦ ਵੇਖੋ →
وَبَشِّرِ ٱلْمُؤْمِنِينَ بِأَنَّ لَهُم مِّنَ ٱللَّهِ فَضْلًا كَبِيرًا
Punjabi Translation - Arif Haleemਅਤੇ ਈਮਾਨ ਵਾਲਿਆਂ ਨੂੰ ਇਹ ਖ਼ੁਸ਼ਖ਼ਬਰੀ ਦੇ ਦਿਓ ਕਿ ਉਹਨਾਂ ਲਈ ਰੱਬ ਵੱਲੋਂ ਬਹੁਤ ਵੱਡੀ ਕ੍ਰਿਪਾਲਤਾ ਹੈ।
ਇਸ ਆਇਤ ਦੇ ਸਾਰੇ ਅਨੁਵਾਦ ਵੇਖੋ →
وَلَا تُطِعِ ٱلْكَٰفِرِينَ وَٱلْمُنَٰفِقِينَ وَدَعْ أَذَىٰهُمْ وَتَوَكَّلْ عَلَى ٱللَّهِ وَكَفَىٰ بِٱللَّهِ وَكِيلًا
Punjabi Translation - Arif Haleem(ਹੇ ਨਬੀ!) ਕਾਫ਼ਿਰਾਂ ਤੇ ਮੁਨਾਫ਼ਿਕਾਂ ਦਾ ਉੱਕਾ ਹੀ ਕਹਿਣਾ ਨਾ ਮੰਨੋ, ਉਹਨਾਂ ਵੱਲੋਂ ਦਿੱਤੀ ਹੋਈ ਤਕਲੀਫ਼ ਦੀ ਪਰਵਾਹ ਨਾ ਕਰੋ। ਅੱਲਾਹ ’ਤੇ ਹੀ ਭਰੋਸਾ ਰੱਖੋ ਅਤੇ ਸਾਰੇ ਕੰਮ ਸਵਾਰਨ ਵਾਲਾ ਅੱਲਾਹ ਹੀ ਬਥੇਰਾ ਹੈ।
ਇਸ ਆਇਤ ਦੇ ਸਾਰੇ ਅਨੁਵਾਦ ਵੇਖੋ →
يَٰٓأَيُّهَا ٱلَّذِينَ ءَامَنُوٓا۟ إِذَا نَكَحْتُمُ ٱلْمُؤْمِنَٰتِ ثُمَّ طَلَّقْتُمُوهُنَّ مِن قَبْلِ أَن تَمَسُّوهُنَّ فَمَا لَكُمْ عَلَيْهِنَّ مِنْ عِدَّةٍ تَعْتَدُّونَهَا فَمَتِّعُوهُنَّ وَسَرِّحُوهُنَّ سَرَاحًا جَمِيلًا
Punjabi Translation - Arif Haleem(ਹੇ ਈਮਾਨ ਵਾਲਿਓ!) ਜਦੋਂ ਤੁਸੀਂ ਮੋਮਿਨ ਔਰਤਾਂ ਨਾਲ ਨਿਕਾਹ ਕਰੋ ਜੇ ਹੱਥ ਲਾਉਣ ਤੋਂ ਪਹਿਲਾਂ ਹੀ ਉਹਨਾਂ ਨੂੰ ਤਲਾਕ ਦੇ ਦਿਓ ਤਾਂ ਤੁਹਾਡੇ ਵੱਲੋਂ ਉਹਨਾਂ ’ਤੇ ਕੋਈ ਇੱਦਤ ਪੂਰੀ ਕਰਨਾ ਜ਼ਰੂਰੀ ਨਹੀਂ ਕਿ ਤੁਸੀਂ ਉਸ (ਇੱਦਤ) ਦੇ ਦਿਨਾਂ ਦੀ ਗਿਣਤੀ ਕਰੋ, ਸਗੋਂ ਤੁਸੀਂ ਉਹਨਾਂ ਨੂੰ ਕੁੱਝ ਨਾ ਕੁੱਝ (ਮਾਲ) ਦੇ ਕੇ ਸੋਹਣੇ ਢੰਗ ਨਾਲ ਵਿਦਾ ਕਰੋ।
ਇਸ ਆਇਤ ਦੇ ਸਾਰੇ ਅਨੁਵਾਦ ਵੇਖੋ →
يَٰٓأَيُّهَا ٱلنَّبِىُّ إِنَّآ أَحْلَلْنَا لَكَ أَزْوَٰجَكَ ٱلَّٰتِىٓ ءَاتَيْتَ أُجُورَهُنَّ وَمَا مَلَكَتْ يَمِينُكَ مِمَّآ أَفَآءَ ٱللَّهُ عَلَيْكَ وَبَنَاتِ عَمِّكَ وَبَنَاتِ عَمَّٰتِكَ وَبَنَاتِ خَالِكَ وَبَنَاتِ خَٰلَٰتِكَ ٱلَّٰتِى هَاجَرْنَ مَعَكَ وَٱمْرَأَةً مُّؤْمِنَةً إِن وَهَبَتْ نَفْسَهَا لِلنَّبِىِّ إِنْ أَرَادَ ٱلنَّبِىُّ أَن يَسْتَنكِحَهَا خَالِصَةً لَّكَ مِن دُونِ ٱلْمُؤْمِنِينَ قَدْ عَلِمْنَا مَا فَرَضْنَا عَلَيْهِمْ فِىٓ أَزْوَٰجِهِمْ وَمَا مَلَكَتْ أَيْمَٰنُهُمْ لِكَيْلَا يَكُونَ عَلَيْكَ حَرَجٌ وَكَانَ ٱللَّهُ غَفُورًا رَّحِيمًا
Punjabi Translation - Arif Haleem(ਹੇ ਨਬੀ!) ਅਸਾਂ ਤੁਹਾਡੇ ਲਈ ਤੁਹਾਡੀਆਂ ਉਹ ਪਤਨੀਆਂ ਹਲਾਲ (ਜਾਇਜ਼) ਕਰ ਦਿੱਤੀਆਂ ਜਿਨ੍ਹਾਂ ਦੇ ਮਹਿਰ ਤੁਸੀਂ ਅਦਾ ਕਰ ਚੁੱਕੇ ਹੋ ਅਤੇ ਉਹ ਦਾਸੀਆਂ ਵੀ ਜਾਇਜ਼ ਹਨ ਜਿਹੜੀਆਂ ਤੁਹਾਡੀ ਮਲਕੀਯਤ ਵਿਚ ਹਨ, ਜਿਹਨਾਂ ਨੂੰ ਅੱਲਾਹ ਨੇ ਤੁਹਾਨੂੰ ਮਾਲੇ-ਗ਼ਨੀਮਤ ਵਜੋਂ ਦਿੱਤੀਆਂ ਹਨ। ਤੁਹਾਡੇ ਚਾਚੇ, ਭੂਆ, ਮਾਮੇ ਅਤੇ ਮਾਸੀ ਦੀਆਂ ਧੀਆਂ, ਜਿਨ੍ਹਾਂ ਨੇ ਤੁਹਾਡੇ ਨਾਲ ਹਿਜਰਤ ਕੀਤੀ ਹੈ ਅਤੇ ਉਹ ਈਮਾਨ ਵਾਲੀਆਂ ਜ਼ਨਾਨੀਆਂ ਵੀ ਹਲਾਲ ਹਨ ਜਿਨ੍ਹਾਂ ਨੇ ਆਪਣੇ ਆਪ ਨੂੰ ਨਬੀ ਲਈ ਹਿਬਾ ਕਰ ਦਿੱਤਾ ਹੋਵੇ ਅਤੇ ਜੇ ਨਬੀ ਵੀ ਉਸ ਨਾਲ ਨਿਕਾਹ ਕਰਨਾ ਚਾਹੁੰਦਾ ਹੋਵੇ ਤਾਂ ਉਸ ਨੂੰ ਨਿਕਾਹ ਵਿਚ ਲੈ ਆਵੇ। ਪਰ ਇਹ ਛੂਟ ਕੇਵਲ ਤੁਹਾਡੇ ਲਈ ਹੈ, ਦੂਜੇ ਮੋਮਿਨਾਂ ਲਈ ਨਹੀਂ। ਜਿਹੜੇ ਹੁਕਮ ਅਸੀਂ ਉਹਨਾਂ (ਸਾਧਾਰਨ ਮੁਸਲਮਾਨ) ਦੀਆਂ ਪਤਨੀਆਂ ਅਤੇ ਦਾਸੀਆਂ ਬਾਰੇ ਦਿੱਤੇ ਹੋਏ ਹਨ ਅਸੀਂ ਭਲੀ-ਭਾਂਤ ਜਾਣਦੇ ਹਾਂ। (ਤੁਹਾਡੇ ਲਈ ਪਤਨੀਆਂ ਦੀ ਵਿਸ਼ੇਸ਼ ਛੂਟ ਇਸ ਲਈ ਹੈ ਕਿ) ਤੁਹਾਨੂੰ ਕਿਸੇ ਤਰ੍ਹਾਂ ਦੀ ਤੰਗੀ ਨਾ ਹੋਵੇ। ਅੱਲਾਹ ਵੱਡਾ ਬਖ਼ਸ਼ਣਹਾਰ ਤੇ ਰਹਿਮ ਕਰਨ ਵਾਲਾ ਹੈ।
ਇਸ ਆਇਤ ਦੇ ਸਾਰੇ ਅਨੁਵਾਦ ਵੇਖੋ →
تُرْجِى مَن تَشَآءُ مِنْهُنَّ وَتُـْٔوِىٓ إِلَيْكَ مَن تَشَآءُ وَمَنِ ٱبْتَغَيْتَ مِمَّنْ عَزَلْتَ فَلَا جُنَاحَ عَلَيْكَ ذَٰلِكَ أَدْنَىٰٓ أَن تَقَرَّ أَعْيُنُهُنَّ وَلَا يَحْزَنَّ وَيَرْضَيْنَ بِمَآ ءَاتَيْتَهُنَّ كُلُّهُنَّ وَٱللَّهُ يَعْلَمُ مَا فِى قُلُوبِكُمْ وَكَانَ ٱللَّهُ عَلِيمًا حَلِيمًا
Punjabi Translation - Arif Haleem(ਹੇ ਨਬੀ!) ਤੁਸੀਂ ਆਪਣੀਆਂ ਪਤਨੀਆਂ ਵਿੱਚੋਂ ਜਿਸ ਨੂੰ ਵੀ ਚਾਹੋ ਆਪਣੇ ਤੋਂ ਅੱਡ ਰੱਖੋ ਤੇ ਜਿਸ ਨੂੰ ਚਾਹੋ ਆਪਣੇ ਕੋਲ ਰੱਖੋ। ਜਿਨ੍ਹਾਂ ਨੂੰ ਤੁਸੀਂ ਅੱਡ ਰੱਖਿਆ ਹੋਇਆ ਹੈ ਜੇ ਤੁਸੀਂ ਉਹਨਾਂ ਨੂੰ ਵੀ ਆਪਣੇ ਕੋਲ ਬੁਲਾ ਲਵੋ ਤਾਂ ਵੀ ਤੁਹਾਡੇ ਸਿਰ ਕੋਈ ਦੋਸ਼ ਨਹੀਂ। ਇਸ ਗੱਲ ਤੋਂ ਵਧੇਰੇ ਆਸ ਕੀਤੀ ਜਾ ਸਕਦੀ ਹੈ ਕਿ ਉਹਨਾਂ ਦੀਆਂ ਅੱਖਾਂ (ਆਪ ਜੀ ਨੂੰ ਵੇਖ ਕੇ) ਠੰਡੀਆਂ ਰਹਿਣਗੀਆਂ, ਉਹ ਦੁਖੀ ਨਹੀਂ ਹੋਣਗੀਆਂ ਅਤੇ ਤੁਸੀਂ ਉਹਨਾਂ ਨੂੰ ਜੋ ਵੀ ਦਿਓਗੇ ਉਹ ਸਭ ਉਸ ਤੋਂ ਖ਼ੁਸ਼ ਹੋਣਗੀਆਂ। ਤੁਹਾਡੇ ਦਿਲਾਂ ਵਿਚ ਜੋ ਵੀ (ਭਲਾਈ) ਉਹਨਾਂ ਲਈ ਹੈ, ਅੱਲਾਹ ਉਸ ਨੂੰ ਚੰਗੀ ਤਰ੍ਹਾਂ ਜਾਣਦਾ ਹੈ। ਅੱਲਾਹ ਸਹਿਨਸ਼ੀਲਤਾ ਨਾਲ ਹਰ ਗੱਲ ਜਾਣਦਾ ਹੈ।
ਇਸ ਆਇਤ ਦੇ ਸਾਰੇ ਅਨੁਵਾਦ ਵੇਖੋ →
لَّا يَحِلُّ لَكَ ٱلنِّسَآءُ مِنۢ بَعْدُ وَلَآ أَن تَبَدَّلَ بِهِنَّ مِنْ أَزْوَٰجٍ وَلَوْ أَعْجَبَكَ حُسْنُهُنَّ إِلَّا مَا مَلَكَتْ يَمِينُكَ وَكَانَ ٱللَّهُ عَلَىٰ كُلِّ شَىْءٍ رَّقِيبًا
Punjabi Translation - Arif Haleemਇਹਨਾਂ ਪਤਨੀਆਂ ਤੋਂ ਬਾਅਦ ਤੁਹਾਡੇ ਲਈ ਹੋਰ ਔਰਤਾਂ (ਨਿਕਾਹ ਲਈ) ਜਾਇਜ਼ ਨਹੀਂ ਅਤੇ ਨਾ ਇਹ (ਜਾਇਜ਼) ਹੈ ਕਿ ਤੁਸੀਂ ਇਹਨਾਂ ਪਤਨੀਆਂ ਦੀ ਥਾਂ ਹੋਰਾਂ ਪਤਨੀਆਂ ਨਾਲ ਨਿਕਾਹ ਕਰੋ, ਭਾਵੇਂ ਉਹ ਤੁਹਾਨੂੰ ਕਿੰਨੀਆਂ ਹੀ ਸੋਹਣੀਆਂ ਕਿਉਂ ਨਾ ਲੱਗਦੀਆਂ ਹੋਣ, ਪਰ ਹਾਂ ਉਹਨਾਂ ਦਾਸੀਆਂ ਦੀ ਛੂਟ ਹੈ ਜਿਹੜੀਆਂ ਤੁਹਾਡੀ ਮਲਕੀਯਤ ਵਿਚ ਹਨ। ਅੱਲਾਹ ਹਰੇਕ ਗੱਲ ਦੀ ਨਿਗਰਾਨੀ ਕਰਦਾ ਹੈ।
ਇਸ ਆਇਤ ਦੇ ਸਾਰੇ ਅਨੁਵਾਦ ਵੇਖੋ →
يَٰٓأَيُّهَا ٱلَّذِينَ ءَامَنُوا۟ لَا تَدْخُلُوا۟ بُيُوتَ ٱلنَّبِىِّ إِلَّآ أَن يُؤْذَنَ لَكُمْ إِلَىٰ طَعَامٍ غَيْرَ نَٰظِرِينَ إِنَىٰهُ وَلَٰكِنْ إِذَا دُعِيتُمْ فَٱدْخُلُوا۟ فَإِذَا طَعِمْتُمْ فَٱنتَشِرُوا۟ وَلَا مُسْتَـْٔنِسِينَ لِحَدِيثٍ إِنَّ ذَٰلِكُمْ كَانَ يُؤْذِى ٱلنَّبِىَّ فَيَسْتَحْىِۦ مِنكُمْ وَٱللَّهُ لَا يَسْتَحْىِۦ مِنَ ٱلْحَقِّ وَإِذَا سَأَلْتُمُوهُنَّ مَتَٰعًا فَسْـَٔلُوهُنَّ مِن وَرَآءِ حِجَابٍ ذَٰلِكُمْ أَطْهَرُ لِقُلُوبِكُمْ وَقُلُوبِهِنَّ وَمَا كَانَ لَكُمْ أَن تُؤْذُوا۟ رَسُولَ ٱللَّهِ وَلَآ أَن تَنكِحُوٓا۟ أَزْوَٰجَهُۥ مِنۢ بَعْدِهِۦٓ أَبَدًا إِنَّ ذَٰلِكُمْ كَانَ عِندَ ٱللَّهِ عَظِيمًا
Punjabi Translation - Arif Haleem(ਹੇ ਈਮਾਨ ਵਾਲਿਓ!) ਤੁਸੀਂ ਨਬੀ (ਸ:) ਦੇ ਘਰਾਂ ਵਿਚ ਬਿਨਾਂ ਆਗਿਆ ਨਾ ਵੜ੍ਹਿਆ ਕਰੋ, ਹਾਂ! ਜੇ ਤੁਹਾਨੂੰ ਸੱਦਿਆ ਜਾਵੇ (ਤਦ ਜਾਓ) ਪਰ ਉੱਥੇ ਜਾਕੇ ਭੋਜਨ ਤਿਆਰ ਹੋਣ ਦੀ ਉਡੀਕ ਵਿਚ ਨਾ ਬੈਠੋ ਰਹੋ, ਹਾਂ! ਜੇ ਤੁਹਾਨੂੰ ਭੋਜਨ ਲਈ ਸੱਦਿਆ ਜਾਵੇ, ਉਸ ਸਮੇਂ ਜਾਓ। ਜਦੋਂ ਭੋਜਨ ਕਰ ਚੁੱਕੋ ਤਾਂ ਖਿਲਰ ਜਾਓ, ਉੱਥੇ ਹੀ ਗੱਲਾਂ ਵਿਚ ਨਾ ਰੁੱਝੇ ਰਹੋ। ਨਬੀ (ਸ:) ਨੂੰ ਤੁਹਾਡੀਆਂ ਇਹ ਹਰਕਤਾਂ ਦੁੱਖ ਦਿੰਦੀਆਂ ਹਨ। ਪਰ ਉਹ (ਕੁੱਝ ਕਹਿਣੋ) ਸੰਗਦਾ ਹੈ, ਜਦ ਕਿ ਅੱਲਾਹ ਸੱਚੀ ਗੱਲ ਆਖਣੋ ਨਹੀਂ ਸੰਗਦਾ। (ਹੇ ਮੁਸਲਮਾਨੋ!) ਜਦੋਂ ਤੁਸੀਂ ਨਬੀ (ਸ:) ਦੀਆਂ ਪਤਨੀਆਂ ਤੋਂ ਕੁੱਝ ਮੰਗਣਾ ਹੋਵੇ (ਜਾਂ ਪੁੱਛਣਾ ਹੋਵੇ) ਤਾਂ ਪੜਦੇ ਦੀ ਓਟ ਕਰਕੇ ਮੰਗੋ। ਤੁਹਾਡੇ ਮਨ ਲਈ ਵੀ ਅਤੇ ਉਹਨਾਂ ਦੇ ਮਨਾਂ ਦੀ ਪਵਿੱਤਰਤਾ ਲਈ ਇਹੋ ਵਧੇਰੇ ਉਚਿਤ ਹੈ। ਇਹ ਗੱਲ ਤੁਹਾਡੇ ਲਈ ਉਚਿਤ ਨਹੀਂ ਕਿ ਤੁਸੀਂ ਅੱਲਾਹ ਦੇ ਪੈਗ਼ੰਬਰ ਨੂੰ ਕਿਸੇ ਤਰ੍ਹਾਂ ਦਾ ਦੁੱਖ ਪਹੁੰਚਾਓ ਅਤੇ ਨਾ ਹੀ ਇਹ ਜਾਇਜ਼ ਹੈ ਕਿ ਤੁਸੀਂ ਉਹਨਾਂ ਦੇ (ਅਕਾਲ ਚਲਾਣੇ) ਮਗਰੋਂ ਉਹਨਾਂ ਦੀਆਂ ਪਤਨੀਆਂ ਨਾਲ ਨਿਕਾਹ ਕਰੋ। ਅੱਲਾਹ ਦੀ ਨਜ਼ਰ ਵਿਚ ਇਹ ਬਹੁਤ ਹੀ ਵੱਡਾ ਪਾਪ ਹੈ।
ਇਸ ਆਇਤ ਦੇ ਸਾਰੇ ਅਨੁਵਾਦ ਵੇਖੋ →
إِن تُبْدُوا۟ شَيْـًٔا أَوْ تُخْفُوهُ فَإِنَّ ٱللَّهَ كَانَ بِكُلِّ شَىْءٍ عَلِيمًا
Punjabi Translation - Arif Haleemਤੁਸੀਂ ਕਿਸੇ ਗੱਲ ਨੂੰ ਪ੍ਰਗਟ ਕਰੋ ਜਾਂ ਛੁਪਾਓ ਅੱਲਾਹ ਹਰ ਗੱਲ ਤੋਂ ਜਾਣੂ ਹੈ।
ਇਸ ਆਇਤ ਦੇ ਸਾਰੇ ਅਨੁਵਾਦ ਵੇਖੋ →
لَّا جُنَاحَ عَلَيْهِنَّ فِىٓ ءَابَآئِهِنَّ وَلَآ أَبْنَآئِهِنَّ وَلَآ إِخْوَٰنِهِنَّ وَلَآ أَبْنَآءِ إِخْوَٰنِهِنَّ وَلَآ أَبْنَآءِ أَخَوَٰتِهِنَّ وَلَا نِسَآئِهِنَّ وَلَا مَا مَلَكَتْ أَيْمَٰنُهُنَّ وَٱتَّقِينَ ٱللَّهَ إِنَّ ٱللَّهَ كَانَ عَلَىٰ كُلِّ شَىْءٍ شَهِيدًا
Punjabi Translation - Arif Haleemਉਹਨਾਂ (ਜ਼ਨਾਨੀਆਂ) ਲਈ ਆਪਣੇ ਪਿਓ (ਸਨੇ ਦਾਦਾ, ਨਾਨਾ, ਸੋਹਰਾ), ਪੁੱਤਰ, ਭਰਾ, ਭਤੀਜੇ, ਭਾਂਜੇ ਅਤੇ ਆਪਣੇ ਵਰਗੀਆਂ ਮੋਮਿਨ ਔੌਰਤਾਂ ਅਤੇ ਆਪਣੇ ਅਧੀਨ ਕੰਮ ਕਰਨ ਵਾਲੇ (ਨੌੌਕਰਾਂ) ਦੇ ਸਾਹਮਣੇ ਆਉਣ ਵਿਚ ਕੋਈ ਹਰਜ ਨਹੀਂ। (ਹੇ ਔੌਰਤੋ!) ਤੁਸੀਂ ਅੱਲਾਹ ਤੋਂ ਡਰਦੀਆਂ ਰਹੋ, ਬੇਸ਼ੱਕ ਅੱਲਾਹ ਤੁਹਾਡੇ ਹਰੇਕ ਕੰਮ ਦਾ ਗਵਾਹ ਹੈ।
ਇਸ ਆਇਤ ਦੇ ਸਾਰੇ ਅਨੁਵਾਦ ਵੇਖੋ →
إِنَّ ٱللَّهَ وَمَلَٰٓئِكَتَهُۥ يُصَلُّونَ عَلَى ٱلنَّبِىِّ يَٰٓأَيُّهَا ٱلَّذِينَ ءَامَنُوا۟ صَلُّوا۟ عَلَيْهِ وَسَلِّمُوا۟ تَسْلِيمًا
Punjabi Translation - Arif Haleemਬੇਸ਼ੱਕ ਅੱਲਾਹ ਅਤੇ ਉਸ ਦੇ ਫ਼ਰਿਸ਼ਤੇ ਨਬੀ (ਮੁਹੰਮਦ ਸ:) ਉੱਤੇ ਰਹਿਮਤਾਂ ਭੇਜਦੇ ਹਨ, ਹੇ ਈਮਾਨ ਵਾਲਿਓ! ਤੁਸੀਂ ਵੀ ਉਹਨਾਂ ’ਤੇ ਦਰੂਦ ਤੇ ਸਲਾਮ ਭੇਜਦੇ ਰਿਹਾ ਕਰੋ।
ਇਸ ਆਇਤ ਦੇ ਸਾਰੇ ਅਨੁਵਾਦ ਵੇਖੋ →
إِنَّ ٱلَّذِينَ يُؤْذُونَ ٱللَّهَ وَرَسُولَهُۥ لَعَنَهُمُ ٱللَّهُ فِى ٱلدُّنْيَا وَٱلْـَٔاخِرَةِ وَأَعَدَّ لَهُمْ عَذَابًا مُّهِينًا
Punjabi Translation - Arif Haleemਨਿਰਸੰਦੇਹ, ਜਿਹੜੇ ਲੋਕ ਵੀ ਅੱਲਾਹ ਤੇ ਉਸ ਦੇ ਰਸੂਲ (ਮੁਹੰਮਦ ਸ:) ਨੂੰ ਕਿਸੇ ਵੀ ਤਰ੍ਹਾਂ ਦਾ ਦੁੱਖ ਦਿੰਦੇ ਹਨ ਉਹਨਾਂ ਉੱਤੇ ਲੋਕ ਤੇ ਪਰਲੋਕ ਵਿਚ ਅੱਲਾਹ ਦੀਆਂ ਫ਼ਿਟਕਾਰਾਂ ਹਨ ਅਤੇ ਉਹਨਾਂ ਲੋਕਾਂ ਲਈ ਜ਼ਲੀਲ ਕਰਨ ਵਾਲਾ ਅਜ਼ਾਬ ਤਿਆਰ ਕਰ ਛੱਡਿਆ ਹੈ।
ਇਸ ਆਇਤ ਦੇ ਸਾਰੇ ਅਨੁਵਾਦ ਵੇਖੋ →
وَٱلَّذِينَ يُؤْذُونَ ٱلْمُؤْمِنِينَ وَٱلْمُؤْمِنَٰتِ بِغَيْرِ مَا ٱكْتَسَبُوا۟ فَقَدِ ٱحْتَمَلُوا۟ بُهْتَٰنًا وَإِثْمًا مُّبِينًا
Punjabi Translation - Arif Haleemਜਿਹੜੇ ਲੋਕੀ ਮੋਮਿਨ ਪੁਰਸ਼ਾਂ ਤੇ ਜ਼ਨਾਨੀਆਂ ਨੂੰ ਬਿਨਾਂ ਕਿਸੇ ਕਸੂਰ ਤੋਂ ਸਤਾਉਂਦੇ ਹਨ, ਨਿਰਸੰਦੇਹ, ਉਹ ਆਪਣੇ ਸਿਰਾਂ ਉੱਤੇ ਇਕ ਵਡਾ ਬਹੁਤਾਨ (ਊਜ) ਅਤੇ ਪ੍ਰਤੱਖ ਪਾਪਾਂ ਦਾ ਬੋਝ ਚੁੱਕੀ ਫਿਰਦੇ ਹਨ।
ਇਸ ਆਇਤ ਦੇ ਸਾਰੇ ਅਨੁਵਾਦ ਵੇਖੋ →
يَٰٓأَيُّهَا ٱلنَّبِىُّ قُل لِّأَزْوَٰجِكَ وَبَنَاتِكَ وَنِسَآءِ ٱلْمُؤْمِنِينَ يُدْنِينَ عَلَيْهِنَّ مِن جَلَٰبِيبِهِنَّ ذَٰلِكَ أَدْنَىٰٓ أَن يُعْرَفْنَ فَلَا يُؤْذَيْنَ وَكَانَ ٱللَّهُ غَفُورًا رَّحِيمًا
Punjabi Translation - Arif Haleemਹੇ ਨਬੀ (ਸ:)! ਆਪਣੀਆਂ ਪਤਨੀਆਂ, ਧੀਆਂ ਤੇ ਮੋਮਿਨ ਔਰਤਾਂ ਨੂੰ ਆਖੋ ਕਿ (ਜਦੋਂ ਘਰੋਂ ਬਾਹਰ ਜਾਣ ਤਾਂ) ਉਹ ਆਪਣੇ ਉੱਤੇ ਇਕ ਵੱਡੀ ਚੱਦਰ ਲੈ ਲਿਆ ਕਰਨ, ਇੰਜ ਉਹਨਾਂ ਦੀ ਬੜੀ ਛੇਤੀ ਪਛਾਣ ਹੋ ਜਾਇਆ ਕਰੇਗੀ [7] (ਕਿ ਉਹ ਨੇਕ ਬੀਬੀਆਂ ਹਨ) ਫੇਰ ਉਹਨਾਂ ਨੂੰ ਕੋਈ ਤੰਗ ਨਹੀਂ ਕਰੇਗਾ। ਅੱਲਾਹ ਆਪਣੀਆਂ ਮਿਹਰਾਂ ਸਦਕੇ ਬਖ਼ਸ਼ਣਹਾਰ ਹੈ।
ਇਸ ਆਇਤ ਦੇ ਸਾਰੇ ਅਨੁਵਾਦ ਵੇਖੋ →
لَّئِن لَّمْ يَنتَهِ ٱلْمُنَٰفِقُونَ وَٱلَّذِينَ فِى قُلُوبِهِم مَّرَضٌ وَٱلْمُرْجِفُونَ فِى ٱلْمَدِينَةِ لَنُغْرِيَنَّكَ بِهِمْ ثُمَّ لَا يُجَاوِرُونَكَ فِيهَآ إِلَّا قَلِيلًا
Punjabi Translation - Arif Haleemਜੇ ਮੁਨਾਫ਼ਿਕ ਅਤੇ ਉਹ ਜਿਨ੍ਹਾਂ ਦੇ ਮਨਾਂ ਵਿਚ ਖੋਟ ਹੈ ਅਤੇ ਉਹ ਜਿਹੜੇ ਮਦੀਨੇ ਵਿਚ ਬੈਠਿਆਂ ਅਫ਼ਵਾਹਾਂ ਫੈਲਾਉਂਦੇ ਹਨ, ਜੇ ਉਹ ਆਪਣੀਆਂ ਹਰਕਤਾਂ ਤੋਂ ਬਾਜ਼ ਨਾ ਆਏ ਤਾਂ ਅਸੀਂ ਤੁਹਾਨੂੰ ਜ਼ਰੂਰ ਹੀ ਉਹਨਾਂ ਦੇ ਵਿਰੁੱਧ ਇਕ ਨਾ ਇਕ ਦਿਨ ਖੜਾ ਕਰਾਂਗੇ, ਫੇਰ ਤਾਂ ਉਹ ਤੁਹਾਡੇ ਨਾਲ (ਹੇ ਨਬੀ!) ਇਸ ਸ਼ਹਿਰ (ਮਦੀਨੇ) ਵਿਖੇ ਥੋੜ੍ਹੇ ਹੀ ਸਮੇਂ ਲਈ ਰਹਿ ਸਕਣਗੇ।
ਇਸ ਆਇਤ ਦੇ ਸਾਰੇ ਅਨੁਵਾਦ ਵੇਖੋ →
مَّلْعُونِينَ أَيْنَمَا ثُقِفُوٓا۟ أُخِذُوا۟ وَقُتِّلُوا۟ تَقْتِيلًا
Punjabi Translation - Arif Haleemਉਹ (ਹਰ ਪਾਸਿਓਂ) ਫਿਟਕਾਰੇ ਹੋਏ ਹਨ, ਜਿੱਥੇ ਵੀ ਉਹ ਵਿਖਾਈ ਦੇਣਗੇ ਫੜੇ ਜਾਣਗੇ ਅਤੇ ਬੁਰੀ ਤਰ੍ਹਾਂ ਮਾਰ ਦਿੱਤੇ ਜਾਣਗੇ।
ਇਸ ਆਇਤ ਦੇ ਸਾਰੇ ਅਨੁਵਾਦ ਵੇਖੋ →
سُنَّةَ ٱللَّهِ فِى ٱلَّذِينَ خَلَوْا۟ مِن قَبْلُ وَلَن تَجِدَ لِسُنَّةِ ٱللَّهِ تَبْدِيلًا
Punjabi Translation - Arif Haleemਜਿਹੜੇ ਲੋਕ ਪਹਿਲਾਂ ਬੀਤ ਚੁੱਕੇ ਹਨ ਉਹਨਾਂ ਲਈ ਵੀ ਅੱਲਾਹ ਦਾ ਇਹੋ ਦਸਤੂਰ ਸੀ। ਤੁਸੀਂ ਰੱਬ ਦੇ ਦਸਤੂਰ ਵਿਚ ਕਦੇ ਕੋਈ ਅਦਲਾ ਬਦਲੀ ਨਹੀਂ ਵੇਖੋਗੇ।
ਇਸ ਆਇਤ ਦੇ ਸਾਰੇ ਅਨੁਵਾਦ ਵੇਖੋ →
يَسْـَٔلُكَ ٱلنَّاسُ عَنِ ٱلسَّاعَةِ قُلْ إِنَّمَا عِلْمُهَا عِندَ ٱللَّهِ وَمَا يُدْرِيكَ لَعَلَّ ٱلسَّاعَةَ تَكُونُ قَرِيبًا
Punjabi Translation - Arif Haleem(ਹੇ ਨਬੀ!) ਲੋਕੀ ਤੁਹਾਥੋਂ ਕਿਆਮਤ ਬਾਰੇ ਪੁੱਛਦੇ ਹਨ, ਤੁਸੀਂ ਆਖੋ ਕਿ ਇਸ ਦਾ ਗਿਆਨ ਤਾਂ ਅੱਲਾਹ ਨੂੰ ਹੀ ਹੈ। ਤੁਹਾਨੂੰ ਕੀ ਪਤਾ ਹੈ ਕਿ ਉਹ ਨੇੜੇ ਹੀ ਹੋਵੇ ?
ਇਸ ਆਇਤ ਦੇ ਸਾਰੇ ਅਨੁਵਾਦ ਵੇਖੋ →
إِنَّ ٱللَّهَ لَعَنَ ٱلْكَٰفِرِينَ وَأَعَدَّ لَهُمْ سَعِيرًا
Punjabi Translation - Arif Haleemਬੇਸ਼ੱਕ ਅੱਲਾਹ ਨੇ ਕਾਫ਼ਿਰਾਂ ’ਤੇ ਲਾਅਨਤਾਂ ਪਾਈਆਂ ਹਨ ਅਤੇ ਉਹਨਾਂ ਲਈ ਭੜਕਦੀ ਹੋਈ ਅੱਗ ਤਿਆਰ ਕਰ ਰੱਖੀ ਹੈ।
ਇਸ ਆਇਤ ਦੇ ਸਾਰੇ ਅਨੁਵਾਦ ਵੇਖੋ →
خَٰلِدِينَ فِيهَآ أَبَدًا لَّا يَجِدُونَ وَلِيًّا وَلَا نَصِيرًا
Punjabi Translation - Arif Haleemਉਹ ਇਸ (ਨਰਕ) ਵਿਚ ਸਦਾ ਲਈ ਰਹਿਣਗੇ, ਉੱਥੇ ਨਾ ਤਾਂ ਉਹਨਾਂ ਦਾ ਕੋਈ ਹਿਮਾਇਤੀ ਹੋਵੇਗਾ ਤੇ ਨਾ ਹੀ ਕੋਈ ਸਹਾਈ ਹੋਵੇਗਾ।
ਇਸ ਆਇਤ ਦੇ ਸਾਰੇ ਅਨੁਵਾਦ ਵੇਖੋ →
يَوْمَ تُقَلَّبُ وُجُوهُهُمْ فِى ٱلنَّارِ يَقُولُونَ يَٰلَيْتَنَآ أَطَعْنَا ٱللَّهَ وَأَطَعْنَا ٱلرَّسُولَا۠
Punjabi Translation - Arif Haleemਉਸ ਦਿਨ ਉਹਨਾਂ (ਕਾਫ਼ਿਰਾਂ) ਦੇ ਚਿਹਰੇ ਅੱਗ ਵਿਚ ਉਲਟਾਏ ਪਲਟਾਏ ਜਾਣਗੇ ਤਾਂ ਉਹ ਆਖਣਗੇ ਕਿ ਕਾਸ਼! ਅਸੀਂ ਅੱਲਾਹ ਅਤੇ ਉਸ ਦੇ ਰਸੂਲ (ਦੇ ਹੁਕਮਾਂ) ਦੀ ਪਾਲਣਾ ਕਰਦੇ।
ਇਸ ਆਇਤ ਦੇ ਸਾਰੇ ਅਨੁਵਾਦ ਵੇਖੋ →
وَقَالُوا۟ رَبَّنَآ إِنَّآ أَطَعْنَا سَادَتَنَا وَكُبَرَآءَنَا فَأَضَلُّونَا ٱلسَّبِيلَا۠
Punjabi Translation - Arif Haleemਅਤੇ ਆਖਣਗੇ ਕਿ ਹੇ ਸਾਡੇ ਰੱਬਾ! ਅਸੀਂ ਤਾਂ ਆਪਣੇ ਸਰਦਾਰਾਂ ਤੇ ਵੱਡਿਆਂ ਦੀ ਹੀ ਪਾਲਣਾ ਕੀਤੀ ਅਤੇ ਉਨ੍ਹਾਂ ਨੇ ਹੀ ਸਾਨੂੰ ਸਿੱਧੇ ਰਾਹੋਂ ਭਟਕਾ ਦਿੱਤਾ।
ਇਸ ਆਇਤ ਦੇ ਸਾਰੇ ਅਨੁਵਾਦ ਵੇਖੋ →
رَبَّنَآ ءَاتِهِمْ ضِعْفَيْنِ مِنَ ٱلْعَذَابِ وَٱلْعَنْهُمْ لَعْنًا كَبِيرًا
Punjabi Translation - Arif Haleem(ਰੱਬ ਨੂੰ ਬੇਨਤੀ) ਕਰਦੇ ਹੋਏ ਉਹ (ਇਨਕਾਰੀ) ਆਖਣਗੇ ਕਿ ਸਾਡੇ ਰੱਬ ਤੂੰ ਸਾਡੇ ਉਹਨਾਂ (ਸਰਦਾਰਾਂ) ਨੂੰ ਦੁੱਗਣਾ ਅਜ਼ਾਬ ਦੇ ਅਤੇ ਉਹਨਾਂ ’ਤੇ ਵਧ ਤੋਂ ਵਧ ਲਾਅਨਤਾਂ ਭੇਜ।
ਇਸ ਆਇਤ ਦੇ ਸਾਰੇ ਅਨੁਵਾਦ ਵੇਖੋ →
يَٰٓأَيُّهَا ٱلَّذِينَ ءَامَنُوا۟ لَا تَكُونُوا۟ كَٱلَّذِينَ ءَاذَوْا۟ مُوسَىٰ فَبَرَّأَهُ ٱللَّهُ مِمَّا قَالُوا۟ وَكَانَ عِندَ ٱللَّهِ وَجِيهًا
Punjabi Translation - Arif Haleemਹੇ ਈਮਾਨ ਵਾਲਿਓ! ਤੁਸੀਂ ਉਹਨਾਂ ਲੋਕਾਂ ਵਾਂਗ ਨਾ ਹੋ ਜਾਣਾ ਜਿਨ੍ਹਾਂ ਨੇ ਮੂਸਾ ਨੂੰ ਸਤਾਇਆ ਸੀ। ਜਿਹੜੀਆਂ ਗੱਲਾਂ ਉਹ (ਮੂਸਾ) ਬਾਰੇ ਕਰਦੇ ਸੀ ਅੱਲਾਹ ਨੇ ਉਹਨਾਂ ਸਭ ਤੋਂ (ਮੂਸਾ ਨੂੰ) ਬਰੀ ਕਰ ਦਿੱਤਾ। ਉਹ (ਮੂਸਾ) ਤਾਂ ਰੱਬ ਦੀਆਂ ਨਜ਼ਰਾਂ ਵਿਚ ਉੱਚੇ ਮਰਾਤਬੇ ਵਾਲਾ ਸੀ।
ਇਸ ਆਇਤ ਦੇ ਸਾਰੇ ਅਨੁਵਾਦ ਵੇਖੋ →
يَٰٓأَيُّهَا ٱلَّذِينَ ءَامَنُوا۟ ٱتَّقُوا۟ ٱللَّهَ وَقُولُوا۟ قَوْلًا سَدِيدًا
Punjabi Translation - Arif Haleemਹੇ ਈਮਾਨ ਵਾਲਿਓ! ਤੁਸੀਂ (ਕੇਵਲ) ਅੱਲਾਹ ਤੋਂ ਹੀ ਡਰੋ ਅਤੇ ਸਿੱਧੀਆਂ ਤੇ ਸੱਚੀਆਂ ਗੱਲਾਂ ਕਰਿਆ ਕਰੋ।
ਇਸ ਆਇਤ ਦੇ ਸਾਰੇ ਅਨੁਵਾਦ ਵੇਖੋ →
يُصْلِحْ لَكُمْ أَعْمَٰلَكُمْ وَيَغْفِرْ لَكُمْ ذُنُوبَكُمْ وَمَن يُطِعِ ٱللَّهَ وَرَسُولَهُۥ فَقَدْ فَازَ فَوْزًا عَظِيمًا
Punjabi Translation - Arif Haleem(ਇੰਜ ਕਰਨ ਨਾਲ) ਉਹ (ਅੱਲਾਹ) ਤੁਹਾਡੇ ਸਾਰੇ ਕੰਮਾਂ ਨੂੰ ਸੁਆਰ ਦੇਵੇਗਾ ਅਤੇ ਤੁਹਾਡੇ ਗੁਨਾਹਾਂ ਨੂੰ ਮੁਆਫ਼ ਕਰ ਦੇਵੇਗਾ ਅਤੇ ਜਿਹੜਾ ਵੀ ਕੋਈ ਅੱਲਾਹ ਅਤੇ ਉਸ ਦੇ ਰਸੂਲ ਦੇ ਹੁਕਮਾਂ ਦੀ ਪਾਲਣਾ ਕਰੇਗਾ, ਬੇਸ਼ੱਕ ਉਸ ਨੇ ਹੀ ਅਸਲੀ ਕਾਮਯਾਬੀ ਪ੍ਰਾਪਤ ਕਰ ਲਈ ਹੈ।
ਇਸ ਆਇਤ ਦੇ ਸਾਰੇ ਅਨੁਵਾਦ ਵੇਖੋ →
إِنَّا عَرَضْنَا ٱلْأَمَانَةَ عَلَى ٱلسَّمَٰوَٰتِ وَٱلْأَرْضِ وَٱلْجِبَالِ فَأَبَيْنَ أَن يَحْمِلْنَهَا وَأَشْفَقْنَ مِنْهَا وَحَمَلَهَا ٱلْإِنسَٰنُ إِنَّهُۥ كَانَ ظَلُومًا جَهُولًا
Punjabi Translation - Arif Haleemਅਸੀਂ ਇਸ ਅਮਾਨਤ (ਕੁਰਆਨੀ ਆਦੇਸ਼) ਨੂੰ ਚੁੱਕਣ ਲਈ ਅਕਾਸ਼ਾਂ ਤੇ ਧਰਤੀ ਨੂੰ ਕਿਹਾ ਪਰ ਉਹ ਇਸ ਨੂੰ ਚੁਕੱਣ ਲਈ ਤਿਆਰ ਨਾ ਹੋਏ ਸਗੋਂ ਡਰ ਗਏ ਪਰ ਮਨੁੱਖ ਨੇ ਚੁੱਕ ਲਿਆ। ਬੇਸ਼ੱਕ ਉਹ ਬਹੁਤ ਹੀ ਜ਼ਾਲਮ ਤੇ ਬੇ-ਸਮਝ ਹੈ।
ਇਸ ਆਇਤ ਦੇ ਸਾਰੇ ਅਨੁਵਾਦ ਵੇਖੋ →
لِّيُعَذِّبَ ٱللَّهُ ٱلْمُنَٰفِقِينَ وَٱلْمُنَٰفِقَٰتِ وَٱلْمُشْرِكِينَ وَٱلْمُشْرِكَٰتِ وَيَتُوبَ ٱللَّهُ عَلَى ٱلْمُؤْمِنِينَ وَٱلْمُؤْمِنَٰتِ وَكَانَ ٱللَّهُ غَفُورًا رَّحِيمًۢا
Punjabi Translation - Arif Haleemਅਸੀਂ ਇਹ ਅਮਾਨਤ[8] (ਮਨੁੱਖਾਂ ਤੋਂ ਇਸ ਲਈ ਚੁਕਵਾਈ) ਕਿ ਅੱਲਾਹ ਮੁਨਾਫ਼ਿਕ ਮਰਦਾਂ ਤੇ ਔਰਤਾਂ ਨੂੰ ਅਤੇ ਮੁਸ਼ਰਿਕ ਮਰਦਾਂ ਤੇ ਔਰਤਾਂ ਨੂੰ ਸਜ਼ਾ ਦੇਵੇ ਅਤੇ ਮੋਮਿਨ ਮਰਦਾਂ ਤੇ ਮੋਮਿਨ ਔਰਤਾਂ ਉੱਤੇ ਰਹਿਮ ਕਰੇ। ਅੱਲਾਹ ਅਤਿਅੰਤ ਬਖ਼ਸ਼ਣਹਾਰ ਤੇ ਮਿਹਰਾਂ ਕਰਨ ਵਾਲਾ ਹੈ।
ਇਸ ਆਇਤ ਦੇ ਸਾਰੇ ਅਨੁਵਾਦ ਵੇਖੋ →
Looking for a topic? Try the meaning search — your question is scanned across all 6,236 verses.
→