ਸੂਰਤ Luqman لقمان
34 ਆਇਤਾਂ · ਮੱਕਾ · ਉਤਰਨ ਦਾ ਕ੍ਰਮ 57
بِسْمِ ٱللَّهِ ٱلرَّحْمَٰنِ ٱلرَّحِيمِ الٓمٓ
Punjabi Translation - Arif Haleemਅਲਿਫ਼, ਲਾਮ, ਮੀਮ।
ਇਸ ਆਇਤ ਦੇ ਸਾਰੇ ਅਨੁਵਾਦ ਵੇਖੋ →
تِلْكَ ءَايَٰتُ ٱلْكِتَٰبِ ٱلْحَكِيمِ
Punjabi Translation - Arif Haleemਇਹ ਹਿਕਮਤ ਵਾਲੀ ਕਿਤਾਬ (•ਕੁਰਆਨ) ਦੀਆਂ ਆਇਤਾਂ ਹਨ।
ਇਸ ਆਇਤ ਦੇ ਸਾਰੇ ਅਨੁਵਾਦ ਵੇਖੋ →
هُدًى وَرَحْمَةً لِّلْمُحْسِنِينَ
Punjabi Translation - Arif Haleemਜਿਸ ਵਿਚ ਨੇਕ ਕੰਮ ਕਰਨ ਵਾਲਿਆਂ ਲਈ ਹਿਦਾਇਤ ਤੇ ਰਹਿਮਤ ਹੈ।[1]
ਇਸ ਆਇਤ ਦੇ ਸਾਰੇ ਅਨੁਵਾਦ ਵੇਖੋ →
ٱلَّذِينَ يُقِيمُونَ ٱلصَّلَوٰةَ وَيُؤْتُونَ ٱلزَّكَوٰةَ وَهُم بِٱلْـَٔاخِرَةِ هُمْ يُوقِنُونَ
Punjabi Translation - Arif Haleem(ਭਾਵ) ਜਿਹੜੇ ਲੋਕੀ ਨਮਾਜ਼ਾਂ ਨੂੰ ਕਾਇਮ ਕਰਦੇ ਹਨ ਤੇ ਜ਼ਕਾਤ ਦਿੰਦੇ ਹਨ ਅਤੇ ਪਰਲੋਕ ਉੱਤੇ ਪੱਕਾ ਵਿਸ਼ਵਾਸ ਰੱਖਦੇ ਹਨ।
ਇਸ ਆਇਤ ਦੇ ਸਾਰੇ ਅਨੁਵਾਦ ਵੇਖੋ →
أُو۟لَٰٓئِكَ عَلَىٰ هُدًى مِّن رَّبِّهِمْ وَأُو۟لَٰٓئِكَ هُمُ ٱلْمُفْلِحُونَ
Punjabi Translation - Arif Haleemਇਹੋ ਉਹ ਲੋਕ ਹਨ ਜਿਹੜੇ ਆਪਣੇ ਰੱਬ ਵੱਲੋਂ ਹਿਦਾਇਤ ’ਤੇ ਹਨ ਅਤੇ ਇਹੋ ਲੋਕ ਸਫ਼ਲਤਾ ਪ੍ਰਾਪਤ ਕਰਨ ਵਾਲੇ ਹਨ।
ਇਸ ਆਇਤ ਦੇ ਸਾਰੇ ਅਨੁਵਾਦ ਵੇਖੋ →
وَمِنَ ٱلنَّاسِ مَن يَشْتَرِى لَهْوَ ٱلْحَدِيثِ لِيُضِلَّ عَن سَبِيلِ ٱللَّهِ بِغَيْرِ عِلْمٍ وَيَتَّخِذَهَا هُزُوًا أُو۟لَٰٓئِكَ لَهُمْ عَذَابٌ مُّهِينٌ
Punjabi Translation - Arif Haleemਅਤੇ ਕੁੱਝ ਲੋਕ ਅਜਿਹੇ ਵੀ ਹਨ ਜਿਹੜੇ ਮਨ ਪਰਚਾਊ ਬਾਣੀ (ਗਾਣ, ਬਜਾਣ, ਖੇਡਾਂ, ਕਿੱਸੇ ਕਹਾਣੀਆਂ ਆਦਿ) ਮੁੱਲ ਲੈ ਕੇ ਆਉਂਦੇ ਹਨ ਤਾਂ ਜੋ ਉਹ ਬਿਨਾਂ ਕਿਸੇ ਗਿਆਨ ਤੋਂ ਲੋਕਾਂ ਨੂੰ ਰੱਬ ਦੀ ਰਾਹ ਤੋਂ ਭਟਕਾ ਦੇਣ ਅਤੇ ਇਸ (ਰਾਹ ’ਤੇ ਸੱਦਣ ਵਾਲੇ) ਦਾ ਮਖੌਲ ਉਡਾਉਣ,[2] ਅਜਿਹੇ ਲੋਕਾਂ ਲਈ ਹੀ (ਪਰਲੋਕ ਵਿੱਚ) ਹੀਣਤਾ ਭਰਿਆ ਅਜ਼ਾਬ ਹੋਵੇਗਾ।
ਇਸ ਆਇਤ ਦੇ ਸਾਰੇ ਅਨੁਵਾਦ ਵੇਖੋ →
وَإِذَا تُتْلَىٰ عَلَيْهِ ءَايَٰتُنَا وَلَّىٰ مُسْتَكْبِرًا كَأَن لَّمْ يَسْمَعْهَا كَأَنَّ فِىٓ أُذُنَيْهِ وَقْرًا فَبَشِّرْهُ بِعَذَابٍ أَلِيمٍ
Punjabi Translation - Arif Haleemਜਦੋਂ ਉਸ (ਮਖੌਲ ਉਡਾਉਣ ਵਾਲੇ) ਨੂੰ ਸਾਡੀਆਂ ਆਇਤਾਂ ਸੁਣਾਈਆਂ ਜਾਂਦੀਆਂ ਹਨ ਤਾਂ ਉਹ ਹੰਕਾਰ ਨਾਲ ਇਸ ਤਰ੍ਹਾਂ ਮੂੰਹ ਫੇਰ ਲੈਂਦਾ ਹੈ ਜਿਵੇਂ ਕਿ ਉਸ ਨੇ ਕੁੱਝ ਸੁਣਿਆ ਹੀ ਨਹੀਂ ਜਿਵੇਂ ਕਿ ਉਸ ਦੇ ਕੰਨਾਂ ਵਿਚ ਡਾਟ ਪਿਆ ਹੋਵੇ। (ਹੇ ਮੁਹੰਮਦ ਸ:!) ਤੁਸੀਂ ਉਸ ਨੂੰ ਇਕ ਦੁਖਦਾਈ ਅਜ਼ਾਬ ਦੀ ਖ਼ਬਰ ਸੁਣਾ ਦਿਓ। [3]
ਇਸ ਆਇਤ ਦੇ ਸਾਰੇ ਅਨੁਵਾਦ ਵੇਖੋ →
إِنَّ ٱلَّذِينَ ءَامَنُوا۟ وَعَمِلُوا۟ ٱلصَّٰلِحَٰتِ لَهُمْ جَنَّٰتُ ٱلنَّعِيمِ
Punjabi Translation - Arif Haleemਜਿਹੜੇ ਲੋਕ ਈਮਾਨ ਲਿਆਏ ਅਤੇ ਉਹਨਾਂ ਨੇ ਕੰਮ ਵੀ ਨੇਕ ਕੀਤੇ, ਉਹਨਾਂ ਲਈ ਨਿਅਮਤਾਂ ਭਰੇ ਬਾਗ਼ (ਜੰਨਤਾਂ) ਹਨ।
ਇਸ ਆਇਤ ਦੇ ਸਾਰੇ ਅਨੁਵਾਦ ਵੇਖੋ →
خَٰلِدِينَ فِيهَا وَعْدَ ٱللَّهِ حَقًّا وَهُوَ ٱلْعَزِيزُ ٱلْحَكِيمُ
Punjabi Translation - Arif Haleemਜਿੱਥੇ ਉਹ (ਨੇਕ ਲੋਕ) ਸਦਾ ਰਹਿਣਗੇ। ਇਹ ਅੱਲਾਹ ਦਾ ਸੱਚਾ ਵਾਅਦਾ ਹੈ (ਜਿਹੜਾ ਪੂਰਾ ਹੋਵੇਗਾ)। ਉਹ (ਰੱਬ) ਡਾਢਾ ਜ਼ੋਰਾਵਰ ਤੇ ਯੁਕਤੀਮਾਨ ਹੈ।
ਇਸ ਆਇਤ ਦੇ ਸਾਰੇ ਅਨੁਵਾਦ ਵੇਖੋ →
خَلَقَ ٱلسَّمَٰوَٰتِ بِغَيْرِ عَمَدٍ تَرَوْنَهَا وَأَلْقَىٰ فِى ٱلْأَرْضِ رَوَٰسِىَ أَن تَمِيدَ بِكُمْ وَبَثَّ فِيهَا مِن كُلِّ دَآبَّةٍ وَأَنزَلْنَا مِنَ ٱلسَّمَآءِ مَآءً فَأَنۢبَتْنَا فِيهَا مِن كُلِّ زَوْجٍ كَرِيمٍ
Punjabi Translation - Arif Haleemਉਸੇ (ਅੱਲਾਹ) ਨੇ ਅਕਾਸ਼ ਨੂੰ ਬਿਨਾਂ ਥੰਮਾਂ ਤੋਂ ਸਾਜਿਆ ਹੈ, ਤੁਸੀਂ ਇਸ (ਅਕਾਸ਼) ਨੂੰ ਵੇਖ ਹੀ ਰਹੇ ਹੋ। ਉਸ ਨੇ ਧਰਤੀ ਵਿਚ ਪਹਾੜਾਂ ਨੂੰ ਗੜ ਦਿੱਤਾ ਤਾਂ ਜੋ ਉਹ (ਧਰਤੀ) ਤੁਹਾਨੂੰ ਲੈ ਕੇ ਉਲਾਰ ਨਾ ਹੋ ਜਾਵੇ। (ਉਸੇ ਨੇ) ਹਰ ਪ੍ਰਕਾਰ ਦੇ ਜਾਨਵਰ ਧਰਤੀ ਵਿਚ ਖਿਲਾਰ ਦਿੱਤੇ ਅਤੇ ਅਸੀਂ ਅਕਾਸ਼ ਤੋਂ ਪਾਣੀ ਬਰਸਾਇਆ ਅਤੇ ਧਰਤੀ ਵਿੱਚ ਹਰ ਪ੍ਰਕਾਰ ਦੀਆਂ ਵਧੀਆ-ਵਧੀਆ ਚੀਜ਼ਾਂ ਉਗਾ ਦਿੱਤੀਆਂ।
ਇਸ ਆਇਤ ਦੇ ਸਾਰੇ ਅਨੁਵਾਦ ਵੇਖੋ →
هَٰذَا خَلْقُ ٱللَّهِ فَأَرُونِى مَاذَا خَلَقَ ٱلَّذِينَ مِن دُونِهِۦ بَلِ ٱلظَّٰلِمُونَ فِى ضَلَٰلٍ مُّبِينٍ
Punjabi Translation - Arif Haleemਇਹ ਸਭ ਰਚਨਾਂ ਅੱਲਾਹ ਦੀ ਹੈ। ਹੁਣ ਰਤਾ ਮੈਨੂੰ ਵਿਖਾਓ ਕਿ ਇਹਨਾਂ ਦੂਜਿਆਂ ਇਸ਼ਟਾਂ ਨੇ ਇਸ (ਅੱਲਾਹ ਦੀ ਰਚਨਾ) ਤੋਂ ਛੁੱਟ ਕੀ ਸਾਜਿਆ ਹੈ ? (ਕੁੱਝ ਵੀ ਨਹੀਂ) ਸਗੋਂ ਇਹ ਜ਼ਾਲਮ ਲੋਕ ਤਾਂ ਸਪਸ਼ਟ ਰੂਪ ਵਿਚ ਕੁਰਾਹੇ ਪਏ ਹੋਏ ਹਨ।
ਇਸ ਆਇਤ ਦੇ ਸਾਰੇ ਅਨੁਵਾਦ ਵੇਖੋ →
وَلَقَدْ ءَاتَيْنَا لُقْمَٰنَ ٱلْحِكْمَةَ أَنِ ٱشْكُرْ لِلَّهِ وَمَن يَشْكُرْ فَإِنَّمَا يَشْكُرُ لِنَفْسِهِۦ وَمَن كَفَرَ فَإِنَّ ٱللَّهَ غَنِىٌّ حَمِيدٌ
Punjabi Translation - Arif Haleemਨਿਰਸੰਦੇਹ, ਅਸੀਂ ਲੁਕਮਾਨ ਨੂੰ ਦਾਨਾਈ ਬਖ਼ਸ਼ੀ ਸੀ ਕਿ ਉਹ ਅੱਲਾਹ ਦਾ ਸ਼ੁਕਰ ਅਦਾ ਕਰੇ। ਹਰ ਸ਼ੁਕਰ ਕਰਨ ਵਾਲਾ ਆਪਣੇ ਨਿਜੀ ਲਾਭ ਲਈ ਹੀ ਸ਼ੁਕਰ ਕਰਦਾ ਹੈ ਅਤੇ ਜਿਹੜਾ ਨਾ-ਸ਼ੁਕਰੀ ਕਰਦਾ ਹੈ ਤਾਂ ਵਾਸਤਵ ਵਿਚ ਅੱਲਾਹ (ਉਸ ਦੀ ਨਾ-ਸ਼ੁਕਰੀ ਤੋਂ)ਬੇਪਰਵਾਹ ਹੈ ਅਤੇ ਸਾਰੀਆਂ ਖ਼ੂਬੀਆਂ ਦਾ ਮਾਲਿਕ ਹੈ ।
ਇਸ ਆਇਤ ਦੇ ਸਾਰੇ ਅਨੁਵਾਦ ਵੇਖੋ →
وَإِذْ قَالَ لُقْمَٰنُ لِٱبْنِهِۦ وَهُوَ يَعِظُهُۥ يَٰبُنَىَّ لَا تُشْرِكْ بِٱللَّهِ إِنَّ ٱلشِّرْكَ لَظُلْمٌ عَظِيمٌ
Punjabi Translation - Arif Haleem(ਯਾਦ ਕਰੋ) ਜਦੋਂ ਲੁਕਮਾਨ ਨੇ ਆਪਣੇ ਪੁੱਤਰ ਨੂੰ ਨਸੀਹਤ ਕਰਦਿਆਂ ਹੋਇਆ ਕਿਹਾ ਸੀ ਕਿ ਹੇ ਮੇਰੇ ਪੁੱਤਰ! ਤੂੰ ਅੱਲਾਹ ਦੇ ਨਾਲ (ਉਸ ਦੀ ਸਿਫ਼ਤਾਂ ਵਿਚ ਅਤੇ ਬੰਦਗੀ ਵਿਚ) ਕਿਸੇ ਨੂੰ ਸ਼ਰੀਕ ਨਾ ਬਣਾਈਂ, ਬੇਸ਼ੱਕ ਸ਼ਿਰਕ ਕਰਨਾ ਮਹਾਂ ਪਾਪ ਹੈ।[4]
ਇਸ ਆਇਤ ਦੇ ਸਾਰੇ ਅਨੁਵਾਦ ਵੇਖੋ →
وَوَصَّيْنَا ٱلْإِنسَٰنَ بِوَٰلِدَيْهِ حَمَلَتْهُ أُمُّهُۥ وَهْنًا عَلَىٰ وَهْنٍ وَفِصَٰلُهُۥ فِى عَامَيْنِ أَنِ ٱشْكُرْ لِى وَلِوَٰلِدَيْكَ إِلَىَّ ٱلْمَصِيرُ
Punjabi Translation - Arif Haleemਅਸਾਂ ਮਨੁੱਖ ਨੂੰ ਉਸ ਦੇ ਮਾਪਿਆਂ ਪ੍ਰਤੀ ਵਧੀਆ ਤੋਂ ਵਧੀਆ ਵਿਹਾਰ ਕਰਨ ਦਾ ਹੁਕਮ ਦਿੱਤਾ ਹੈ। ਉਸ ਦੀ ਮਾਂ ਨੇ ਕਿੰਨੀਆਂ ਕਮਜ਼ੋਰੀਆਂ (ਦੁੱਖ) ਸਹਿ ਕੇ ਉਸ ਨੂੰ ਆਪਣੇ ਗਰਭ ਵਿਚ ਰੱਖਿਆ ਅਤੇ ਦੋ ਸਾਲ ਉਸਦੀ ਦੁੱਧ ਛੁੜਾਈ ਵਿਚ ਲੱਗ ਗਏ ਸੀ ਸੋ ਤੂੰ ਮੇਰਾ ਤੇ ਆਪਣੇ ਮਾਂ-ਪਿਓ ਦਾ ਧੰਨਵਾਦ ਕਰ, ਮੇਰੇ ਵੱਲ ਹੀ (ਤੁਸੀਂ ਸਭ ਨੇ) ਪਰਤ ਕੇ ਆਉਣਾ ਹੈ।
ਇਸ ਆਇਤ ਦੇ ਸਾਰੇ ਅਨੁਵਾਦ ਵੇਖੋ →
وَإِن جَٰهَدَاكَ عَلَىٰٓ أَن تُشْرِكَ بِى مَا لَيْسَ لَكَ بِهِۦ عِلْمٌ فَلَا تُطِعْهُمَا وَصَاحِبْهُمَا فِى ٱلدُّنْيَا مَعْرُوفًا وَٱتَّبِعْ سَبِيلَ مَنْ أَنَابَ إِلَىَّ ثُمَّ إِلَىَّ مَرْجِعُكُمْ فَأُنَبِّئُكُم بِمَا كُنتُمْ تَعْمَلُونَ
Punjabi Translation - Arif Haleemਪਰ ਜੇ ਉਹ ਦੋਵੇਂ (ਮਾਂ-ਪਿਓ) ਤੇਰੇ ਉੱਤੇ ਦਬਾਓ ਪਾਉਣ ਕਿ ਤੂੰ ਕਿਸੇ ਅਜਿਹੇ ਨੂੰ (ਸਿਫ਼ਤਾਂ ਤੇ ਪੂਜਾ ਵਿਚ) ਮੇਰਾ ਸਾਂਝੀ ਬਣਾ ਜਿਸ ਦਾ ਤੈਨੂੰ ਕੁੱਝ ਵੀ ਗਿਆਨ ਨਹੀਂ ਤਾਂ ਉਹਨਾਂ ਦੀ ਗੱਲ ਕਦੇ ਵੀ ਨਾ ਮੰਨੀ, ਹਾਂ! ਦੁਨੀਆਂ ਵਿਚ ਉਹਨਾਂ ਨਾਲ ਸੁਚੱਜਾ ਵਰਤਾਓ ਕਰਦਾ ਰਹੀਂ ਅਤੇ ਉਸ ਵਿਅਕਤੀ ਦੇ ਪਿੱਛੇ ਲੱਗੀਂ, ਜਿਹੜਾ ਮੇਰੇ ਵਲ ਮੁੜਦਾ ਹੈ (ਭਾਵ ਝੁਕਦਾ ਹੈ)। ਫੇਰ ਤੁਹਾਡਾ ਸਭ ਦਾ ਪਰਤਣਾ ਤਾਂ ਮੇਰੇ ਵੱਲ ਹੀ ਹੈ। ਤੁਸੀਂ ਜੋ ਵੀ ਕਰਦੇ ਹੋ, ਮੈਂ ਤੁਹਾਨੂੰ ਦੱਸ ਦਿਆਂਗਾ।
ਇਸ ਆਇਤ ਦੇ ਸਾਰੇ ਅਨੁਵਾਦ ਵੇਖੋ →
يَٰبُنَىَّ إِنَّهَآ إِن تَكُ مِثْقَالَ حَبَّةٍ مِّنْ خَرْدَلٍ فَتَكُن فِى صَخْرَةٍ أَوْ فِى ٱلسَّمَٰوَٰتِ أَوْ فِى ٱلْأَرْضِ يَأْتِ بِهَا ٱللَّهُ إِنَّ ٱللَّهَ لَطِيفٌ خَبِيرٌ
Punjabi Translation - Arif Haleem(ਲੁਕਮਾਨ ਨੇ ਆਖਿਆ) ਹੇ ਮੇਰੇ ਪੁੱਤਰ! ਬੇਸ਼ੱਕ ਜੇ ਕੋਈ ਚੀਜ਼ ਰਾਈ ਦੇ ਦਾਣੇ ਦੇ ਬਰਾਬਰ ਵੀ ਹੋਵੇ, ਫੇਰ ਉਹ ਭਾਵੇਂ ਕਿਸੇ ਚਟਾਨ ਜਾਂ ਅਕਾਸ਼ਾਂ ਜਾਂ ਧਰਤੀ ਵਿਚ ਕੀਤੇ ਵੀ ਹੋਵੇ, ਅੱਲਾਹ ਉਸ ਨੂੰ (ਕਿਆਮਤ ਦਿਹਾੜੇ) ਜ਼ਰੂਰ ਕੱਢ ਲਿਆਵੇਗਾ। ਬੇਸ਼ੱਕ ਅੱਲਾਹ ਵੱਡਾ ਸੂਖਮਦਰਸ਼ੀ ਤੇ ਖ਼ਬਰਦਾਰ ਹੈ।
ਇਸ ਆਇਤ ਦੇ ਸਾਰੇ ਅਨੁਵਾਦ ਵੇਖੋ →
يَٰبُنَىَّ أَقِمِ ٱلصَّلَوٰةَ وَأْمُرْ بِٱلْمَعْرُوفِ وَٱنْهَ عَنِ ٱلْمُنكَرِ وَٱصْبِرْ عَلَىٰ مَآ أَصَابَكَ إِنَّ ذَٰلِكَ مِنْ عَزْمِ ٱلْأُمُورِ
Punjabi Translation - Arif Haleemਹੇ ਮੇਰੇ ਪੁੱਤਰ! ਤੂੰ ਨਮਾਜ਼ ਕਾਇਮ ਕਰ ਤੇ ਨੇਕੀ ਦਾ ਹੁਕਮ ਦੇ, ਬੁਰਾਈ ਤੋਂ ਵਰਜਦਾ ਰਹਿ ਅਤੇ ਜੋ ਵੀ ਮੁਸੀਬਤ ਆਵੇ ਉਸ ’ਤੇ ਸਬਰ ਕਰ। ਬੇਸ਼ੱਕ ਇਹ (ਸਬਰ ਕਰਨਾ) ਹਿੰਮਤ ਵਾਲੇ ਕੰਮਾਂ ਵਿੱਚੋਂ ਹੈ।
ਇਸ ਆਇਤ ਦੇ ਸਾਰੇ ਅਨੁਵਾਦ ਵੇਖੋ →
وَلَا تُصَعِّرْ خَدَّكَ لِلنَّاسِ وَلَا تَمْشِ فِى ٱلْأَرْضِ مَرَحًا إِنَّ ٱللَّهَ لَا يُحِبُّ كُلَّ مُخْتَالٍ فَخُورٍ
Punjabi Translation - Arif Haleemਤੂੰ ਲੋਕਾਂ ਨਾਲ ਮੂੰਹ ਫੇਰ ਕੇ ਗੱਲ ਨਾ ਕਰ ਤੇ ਨਾ ਹੀ ਧਰਤੀ ਉੱਤੇ ਆਕੜ ਕੇ ਤੁਰ, ਕਿਉਂ ਜੋ ਕਿਸੇ ਵੀ ਘਮੰਡੀ ਤੇ ਸ਼ੇਖੀ ਖੋਰੇ ਨੂੰ ਅੱਲਾਹ ਪਸੰਦ ਨਹੀਂ ਕਰਦਾ।
ਇਸ ਆਇਤ ਦੇ ਸਾਰੇ ਅਨੁਵਾਦ ਵੇਖੋ →
وَٱقْصِدْ فِى مَشْيِكَ وَٱغْضُضْ مِن صَوْتِكَ إِنَّ أَنكَرَ ٱلْأَصْوَٰتِ لَصَوْتُ ٱلْحَمِيرِ
Punjabi Translation - Arif Haleemਤੂੰ ਆਪਣੀ ਚਾਲ ਵਿਚਕਾਰਲੀ ਰੱਖ (ਭਾਵ ਨਾ ਹੀ ਤੇਜ਼ ਤੇ ਨਾ ਹੀ ਹੌਲੀ ਤੁਰ) ਅਤੇ ਆਪਣੀ ਆਵਾਜ਼ ਰਤਾ ਨੀਵੀਂ ਰੱਖ, ਬੇਸ਼ੱਕ ਸਾਰੀਆਂ ਆਵਾਜ਼ਾਂ ਨਾਲੋਂ ਵਧੇਰੇ ਭੈੜੀ ਆਵਾਜ਼ ਖੋਤੇ ਦੀ ਹੁੰਦੀ ਹੈ।
ਇਸ ਆਇਤ ਦੇ ਸਾਰੇ ਅਨੁਵਾਦ ਵੇਖੋ →
أَلَمْ تَرَوْا۟ أَنَّ ٱللَّهَ سَخَّرَ لَكُم مَّا فِى ٱلسَّمَٰوَٰتِ وَمَا فِى ٱلْأَرْضِ وَأَسْبَغَ عَلَيْكُمْ نِعَمَهُۥ ظَٰهِرَةً وَبَاطِنَةً وَمِنَ ٱلنَّاسِ مَن يُجَٰدِلُ فِى ٱللَّهِ بِغَيْرِ عِلْمٍ وَلَا هُدًى وَلَا كِتَٰبٍ مُّنِيرٍ
Punjabi Translation - Arif Haleemਕੀ ਤੁਸੀਂ ਨਹੀਂ ਵੇਖਦੇ ਕਿ ਅੱਲਾਹ ਨੇ ਅਕਾਸ਼ ਤੇ ਧਰਤੀ ਦੀ ਹਰੇਕ ਚੀਜ਼ ਨੂੰ ਤੁਹਾਡੇ ਵੱਸ ਵਿਚ ਕਰ ਛੱਡਿਆ ਹੈ ਅਤੇ ਆਪਣੀਆਂ ਸਾਰੀਆਂ ਦਿਸਣ ਵਾਲੀਆਂ ਅਤੇ ਗੁਪਤ ਨਿਅਮਤਾਂ ਤੁਹਾਡੇ ਉੱਤੇ ਪੂਰੀਆਂ ਕਰ ਦਿੱਤੀਆਂ ਹਨ। ਕੁੱਝ ਲੋਕੀ ਉਹ ਹਨ ਜਿਹੜੇ ਬਿਨਾਂ ਕਿਸੇ ਗਿਆਨ ਜਾਂ ਹਿਦਾਇਤ ਜਾਂ ਬਿਨਾਂ ਕਿਸੇ ਚਾਨਣ ਵਿਖਾਉਣ ਵਾਲੀ ਕਿਤਾਬ ਤੋਂ ਰੱਬ ਸੰਬੰਧੀ ਬਹਿਸਾਂ ਕਰਦੇ ਹਨ।
ਇਸ ਆਇਤ ਦੇ ਸਾਰੇ ਅਨੁਵਾਦ ਵੇਖੋ →
وَإِذَا قِيلَ لَهُمُ ٱتَّبِعُوا۟ مَآ أَنزَلَ ٱللَّهُ قَالُوا۟ بَلْ نَتَّبِعُ مَا وَجَدْنَا عَلَيْهِ ءَابَآءَنَآ أَوَلَوْ كَانَ ٱلشَّيْطَٰنُ يَدْعُوهُمْ إِلَىٰ عَذَابِ ٱلسَّعِيرِ
Punjabi Translation - Arif Haleemਜਦੋਂ ਉਹਨਾਂ (ਮੁਸ਼ਰਿਕਾਂ) ਨੂੰ ਕਿਹਾ ਜਾਂਦਾ ਕਿ ਜੋ ਅੱਲਾਹ ਨੇ ਉਤਾਰੀ ਹੈ ਉਸ (•ਕੁਰਆਨ) ਦੀ ਹੀ ਪਾਲਣਾ ਕਰੋ ਤਾਂ ਆਖਦੇ ਹਨ ਕਿ ਅਸੀਂ ਤਾਂ ਉਹੀਓ ਕਰਾਂਗਾ ਜੋ ਅਸੀਂ ਆਪਣੇ ਪਿਓ ਦਾਦਿਆਂ (ਬਜ਼ੁਰਗਾਂ) ਨੂੰ ਕਰਦੇ ਵੇਖਿਆ ਹੈ। (ਉਹਨਾਂ ਨੂੰ ਪੁਛੋ ਕਿ) ਭਾਵੇਂ ਸ਼ੈਤਾਨ ਉਹਨਾਂ ਨੂੰ ਨਰਕ ਵੱਲ ਹੀ ਬੁਲਾਉਂਦਾ ਹੋਵੇ, ਕੀ ਫੇਰ ਵੀ? (ਉਸੇ ਚੀਜ਼ ਦੀ ਪਾਲਣਾ ਕਰੋਗੇ?)
ਇਸ ਆਇਤ ਦੇ ਸਾਰੇ ਅਨੁਵਾਦ ਵੇਖੋ →
وَمَن يُسْلِمْ وَجْهَهُۥٓ إِلَى ٱللَّهِ وَهُوَ مُحْسِنٌ فَقَدِ ٱسْتَمْسَكَ بِٱلْعُرْوَةِ ٱلْوُثْقَىٰ وَإِلَى ٱللَّهِ عَٰقِبَةُ ٱلْأُمُورِ
Punjabi Translation - Arif Haleemਜਿਹੜਾ ਵਿਅਕਤੀ ਪਾਲਣਾ ਕਰਦੇ ਹੋਏ ਆਪਣਾ ਚਿਹਰਾ ਅੱਲਾਹ ਵੱਲ ਝੁਕਾ ਦੇਵੇ ਜਦ ਕਿ ਉਹ ਨੇਕ ਕੰਮ ਕਰਨ ਵਾਲਾ ਵੀ ਹੋਵੇ, ਵਾਸਤਵ ਵਿਚ ਉਸ ਨੇ ਇਕ ਭਰੋਸੇਯੋਗ ਆਸਰਾ ਫੜ ਲਿਆ ਹੈ। ਸਾਰੇ ਮਾਮਲਿਆਂ ਦਾ ਨਿਬੇੜਾ ਅੱਲਾਹ ਦੇ ਕੋਲ ਹੀ ਹੋਣਾ ਹੈ।
ਇਸ ਆਇਤ ਦੇ ਸਾਰੇ ਅਨੁਵਾਦ ਵੇਖੋ →
وَمَن كَفَرَ فَلَا يَحْزُنكَ كُفْرُهُۥٓ إِلَيْنَا مَرْجِعُهُمْ فَنُنَبِّئُهُم بِمَا عَمِلُوٓا۟ إِنَّ ٱللَّهَ عَلِيمٌۢ بِذَاتِ ٱلصُّدُورِ
Punjabi Translation - Arif Haleem(ਹੇ ਨਬੀ!) ਜਿਹੜਾ (ਰੱਬੀ ਹਿਦਾਇਤਾਂ ਦਾ) ਇਨਕਾਰ ਕਰਦਾ ਹੈ, ਉਸ ਦੇ ਇਨਕਾਰ ਤੋਂ ਤੁਸੀਂ ਦੁਖੀ ਨਾ ਹੋਵੋ। ਅੰਤ ਉਹਨਾਂ ਨੇ ਪਰਤ ਕੇ ਆਉਣਾ ਤਾਂ ਸਾਡੇ ਵੱਲ ਹੀ ਹੈ। ਫੇਰ ਅਸੀਂ ਉਹਨਾਂ ਨੂੰ ਦੱਸਾਂਗੇ ਕਿ ਉਹ ਸੰਸਾਰ ਵਿਚ ਕੀ ਕੁੱਝ ਕਰਦੇ ਸੀ। ਨਿਰਸੰਦੇਹ, ਅੱਲਾਹ ਦਿਲਾਂ ਦੇ ਭੇਤਾਂ ਨੂੰ ਚੰਗੀ ਤਰ੍ਹਾਂ ਜਾਣਦਾ ਹੈ।
ਇਸ ਆਇਤ ਦੇ ਸਾਰੇ ਅਨੁਵਾਦ ਵੇਖੋ →
نُمَتِّعُهُمْ قَلِيلًا ثُمَّ نَضْطَرُّهُمْ إِلَىٰ عَذَابٍ غَلِيظٍ
Punjabi Translation - Arif Haleemਅਸੀਂ ਉਹਨਾਂ (ਇਨਕਾਰੀਆਂ) ਇਸ ਸੰਸਾਰ ਵਿਚ ਥੋੜ੍ਹਾ ਜਿਹਾ ਲਾਭ ਦਿੰਦੇ ਹਾਂ, ਫੇਰ ਅਸੀਂ ਉਹਨਾਂ ਨੂੰ ਇਕ ਕਰੜੇ ਅਜ਼ਾਬ ਵੱਲ ਧੂਹ ਲੈ ਜਾਵਾਂਗੇ।
ਇਸ ਆਇਤ ਦੇ ਸਾਰੇ ਅਨੁਵਾਦ ਵੇਖੋ →
وَلَئِن سَأَلْتَهُم مَّنْ خَلَقَ ٱلسَّمَٰوَٰتِ وَٱلْأَرْضَ لَيَقُولُنَّ ٱللَّهُ قُلِ ٱلْحَمْدُ لِلَّهِ بَلْ أَكْثَرُهُمْ لَا يَعْلَمُونَ
Punjabi Translation - Arif Haleemਜੇ ਤੁਸੀਂ ਇਹਨਾਂ ਨੂੰ ਪੁੱਛੋ ਕਿ ਅਕਾਸ਼ ਤੇ ਧਰਤੀ ਦੀ ਰਚਨਾਂ ਕਿਸ ਨੇ ਕੀਤੀ ਹੈ ਤਾਂ ਉਹ ਜ਼ਰੂਰ ਆਖਣਗੇ ਕਿ ਅੱਲਾਹ ਨੇ। (ਹੇ ਨਬੀ!) ਤੁਸੀਂ ਆਖੋ ਕਿ ਸਾਰੀਆਂ ਤਾਰੀਫ਼ਾਂ ਅੱਲਾਹ ਨੂੰ ਹੀ ਸ਼ੋਭਦੀਆਂ ਹਨ ਪਰ ਉਹਨਾਂ ਵਿੱਚੋਂ ਵਧੇਰੇ ਲੋਕ (ਇਹ ਗੱਲ) ਜਾਣਦੇ ਹੀ ਨਹੀਂ।
ਇਸ ਆਇਤ ਦੇ ਸਾਰੇ ਅਨੁਵਾਦ ਵੇਖੋ →
لِلَّهِ مَا فِى ٱلسَّمَٰوَٰتِ وَٱلْأَرْضِ إِنَّ ٱللَّهَ هُوَ ٱلْغَنِىُّ ٱلْحَمِيدُ
Punjabi Translation - Arif Haleemਅਕਾਸ਼ਾਂ ਤੇ ਧਰਤੀ ਵਿਚ ਜੋ ਵੀ ਹੈ ਉਹ ਸਭ ਅੱਲਾਹ ਦਾ ਹੀ ਹੈ। ਬੇਸ਼ੱਕ ਅੱਲਾਹ (ਆਪਣੀ ਪ੍ਰਸ਼ੰਸਾ ਤੋਂ) ਬੇਪਰਵਾਹ ਹੈ, ਤੇ ਆਪੋ ਆਪ ਸਲਾਹਿਆ ਹੋਇਆ ਹੈ।
ਇਸ ਆਇਤ ਦੇ ਸਾਰੇ ਅਨੁਵਾਦ ਵੇਖੋ →
وَلَوْ أَنَّمَا فِى ٱلْأَرْضِ مِن شَجَرَةٍ أَقْلَٰمٌ وَٱلْبَحْرُ يَمُدُّهُۥ مِنۢ بَعْدِهِۦ سَبْعَةُ أَبْحُرٍ مَّا نَفِدَتْ كَلِمَٰتُ ٱللَّهِ إِنَّ ٱللَّهَ عَزِيزٌ حَكِيمٌ
Punjabi Translation - Arif Haleemਜੇ ਧਰਤੀ ਦੇ (ਸਾਰੇ) ਰੁੱਖਾਂ ਦੀਆਂ ਕਲਮਾਂ ਬਣ ਜਾਣ ਅਤੇ ਸਾਰੇ ਸਮੁੰਦਰਾਂ (ਦੇ ਪਾਣੀ) ਦੀ ਸਿਆਹੀ ਬਣ ਜਾਵੇ ਅਤੇ ਉਹਨਾਂ ਦੇ ਨਾਲ ਹੀ ਸੱਤ ਸਮੁੰਦਰ ਹੋਰ ਸਿਆਹੀ ਜਟਾਉਣ ਫੇਰ ਵੀ ਅੱਲਾਹ ਦੀਆਂ ਗੱਲਾਂ (ਲਿਖਣੋਂ) ਖ਼ਤਮ ਨਹੀਂ ਹੋਣਗੀਆਂ। ਬੇਸ਼ੱਕ ਅੱਲਾਹ ਡਾਢਾ ਜ਼ੋਰਾਵਰ ਤੇ ਹਿਕਮਤ ਵਾਲਾ (ਦਾਨਾਈ ਤੇ ਸੂਝ-ਬੂਝ) ਵਾਲਾ ਹੈ।
ਇਸ ਆਇਤ ਦੇ ਸਾਰੇ ਅਨੁਵਾਦ ਵੇਖੋ →
مَّا خَلْقُكُمْ وَلَا بَعْثُكُمْ إِلَّا كَنَفْسٍ وَٰحِدَةٍ إِنَّ ٱللَّهَ سَمِيعٌۢ بَصِيرٌ
Punjabi Translation - Arif Haleemਤੁਹਾਨੂੰ ਸਭ ਨੂੰ ਪੈਦਾ ਕਰਨਾ ਅਤੇ ਮੁੜ ਸੁਰਜੀਤ ਕਰਨਾ (ਅੱਲਾਹ ਲਈ) ਤਾਂ ਇੰਜ ਹੈ ਜਿਵੇਂ ਕਿਸੇ ਇਕ ਜੀ ਨੂੰ ਪੈਦਾ ਕਰਨਾ। ਬੇਸ਼ੱਕ ਅੱਲਾਹ ਸਭ ਕੁੱਝ ਸੁਣਨ ਤੇ ਵੇਖਣ ਵਾਲਾ ਹੈ।
ਇਸ ਆਇਤ ਦੇ ਸਾਰੇ ਅਨੁਵਾਦ ਵੇਖੋ →
أَلَمْ تَرَ أَنَّ ٱللَّهَ يُولِجُ ٱلَّيْلَ فِى ٱلنَّهَارِ وَيُولِجُ ٱلنَّهَارَ فِى ٱلَّيْلِ وَسَخَّرَ ٱلشَّمْسَ وَٱلْقَمَرَ كُلٌّ يَجْرِىٓ إِلَىٰٓ أَجَلٍ مُّسَمًّى وَأَنَّ ٱللَّهَ بِمَا تَعْمَلُونَ خَبِيرٌ
Punjabi Translation - Arif Haleemਕੀ ਤੁਸੀਂ ਨਹੀਂ ਵੇਖਦੇ ਕਿ ਅੱਲਾਹ ਰਾਤ ਨੂੰ ਦਿਨ ਵਿਚ ਤੇ ਦਿਨ ਨੂੰ ਰਾਤ ਵਿਚ ਦਾਖ਼ਿਲ ਕਰਦਾ ਹੈ ? ਸੂਰਜ ਤੇ ਚੰਨ ਨੂੰ ਉਸੇ ਨੇ ਕੰਮ ’ਤੇ ਲਾ ਰੱਖਿਆ ਹੈ ਤੇ ਹਰੇਕ (ਅੱਲਾਹ ਵੱਲੋਂ) ਨਿਰਧਾਰਿਤ ਸਮੇਂ ਤਕ ਚਲਦਾ ਰਹੇਗਾ। ਬੇਸ਼ੱਕ ਅੱਲਾਹ ਹਰ ਉਸ ਕੰਮ ਤੋਂ, ਜੋ ਵੀ ਤੁਸੀਂ ਕਰਦੇ ਹੋ, ਭਲੀ-ਭਾਂਤ ਜਾਣੂ ਹੈ।
ਇਸ ਆਇਤ ਦੇ ਸਾਰੇ ਅਨੁਵਾਦ ਵੇਖੋ →
ذَٰلِكَ بِأَنَّ ٱللَّهَ هُوَ ٱلْحَقُّ وَأَنَّ مَا يَدْعُونَ مِن دُونِهِ ٱلْبَٰطِلُ وَأَنَّ ٱللَّهَ هُوَ ٱلْعَلِىُّ ٱلْكَبِيرُ
Punjabi Translation - Arif Haleemਇਹ ਸਭ ਇਸ ਲਈ (ਦੱਸਿਆ ਜਾਂਦਾ ਹੈ) ਹੈ ਕਿ ਅੱਲਾਹ ਹੀ ਹੱਕ ਹੈ ਅਤੇ ਬੇਸ਼ੱਕ ਉਸ (ਅੱਲਾਹ)ਨੂੰ ਛੱਡ ਕੇ ਜਿਨ੍ਹਾਂ (ਇਸ਼ਟਾਂ) ਨੂੰ ਇਹ (ਕਾਫ਼ਿਰ) ਪੁਕਾਰਦੇ ਹਨ ਉਹ ਸਭ ਝੂਠੇ ਹਨ। ਬੇਸ਼ੱਕ ਅੱਲਾਹ ਹੀ ਉੱਚੀਆਂ ਸ਼ਾਨਾਂ ਵਾਲਾ ਤੇ ਸਭ ਤੋਂ ਵੱਡਾ ਹੈ।
ਇਸ ਆਇਤ ਦੇ ਸਾਰੇ ਅਨੁਵਾਦ ਵੇਖੋ →
أَلَمْ تَرَ أَنَّ ٱلْفُلْكَ تَجْرِى فِى ٱلْبَحْرِ بِنِعْمَتِ ٱللَّهِ لِيُرِيَكُم مِّنْ ءَايَٰتِهِۦٓ إِنَّ فِى ذَٰلِكَ لَـَٔايَٰتٍ لِّكُلِّ صَبَّارٍ شَكُورٍ
Punjabi Translation - Arif Haleemਕੀ ਤੁਸੀਂ ਇਸ ’ਤੇ ਵਿਚਾਰ ਨਹੀਂ ਕਰਦੇ ਕਿ ਬੇਸ਼ੱਕ ਸਮੁੰਦਰਾਂ ਵਿਚ ਬੇੜੀਆਂ ਅੱਲਾਹ ਦੀ ਮਿਹਰਬਾਨੀਆਂ ਨਾਲ ਹੀ ਚਲਦੀਆਂ ਹਨ ਤਾਂ ਜੋ ਉਹ ਤੁਹਾਨੂੰ ਆਪਣੀ (ਕੁਦਰਤ ਦੀਆਂ) ਨਿਸ਼ਾਨੀਆਂ ਵਿਖਾਵੇ। ਨਿਰਸੰਦੇਹ, ਇਸ ਵਿਚ ਹਰ ਸਬਰ ਤੇ ਸ਼ੁਕਰ ਕਰਨ ਵਾਲੇ ਲਈ ਨਿਸ਼ਾਨੀਆਂ ਹਨ।
ਇਸ ਆਇਤ ਦੇ ਸਾਰੇ ਅਨੁਵਾਦ ਵੇਖੋ →
وَإِذَا غَشِيَهُم مَّوْجٌ كَٱلظُّلَلِ دَعَوُا۟ ٱللَّهَ مُخْلِصِينَ لَهُ ٱلدِّينَ فَلَمَّا نَجَّىٰهُمْ إِلَى ٱلْبَرِّ فَمِنْهُم مُّقْتَصِدٌ وَمَا يَجْحَدُ بِـَٔايَٰتِنَآ إِلَّا كُلُّ خَتَّارٍ كَفُورٍ
Punjabi Translation - Arif Haleemਜਦੋਂ ਸਮੁੰਦਰ ਦੀਆਂ ਛੱਲਾਂ ਛਤਰ੍ਹਾਂ ਵਾਂਗ ਉਹਨਾਂ ਉੱਤੇ ਛਾ ਜਾਂਦੀਆਂ ਹਨ ਤਾਂ ਫੇਰ ਉਹ (ਬੇੜੀ ਚਾਲਕ) ਖ਼ਾਲਿਸ ਈਮਾਨ ਰੱਖਦਾ ਹੋਇਆ ਅੱਲਾਹ ਨੂੰ ਹੀ ਪੁਕਾਰਦਾ ਹੈ। ਫੇਰ ਜਦੋਂ ਉਹ (ਅੱਲਾਹ) ਉਸ ਨੂੰ ਬਚਾ ਕੇ ਥਲ ਤਕ ਪਹੁੰਚਾ ਦਿੰਦਾ ਹੈ ਤਾਂ ਉਹਨਾਂ ਵਿਚ ਕੁੱਝ ਹੀ ਲੋਕ ਆਪਣੇ ਵਚਨਾਂ ’ਤੇ ਕਾਇਮ ਰਹਿੰਦੇ ਹਨ। ਸਾਡੀਆਂ ਆਇਤਾਂ (ਨਿਸ਼ਾਨੀਆਂ) ਦਾ ਇਨਕਾਰ ਕੇਵਲ ਉਹੀਓ ਕਰਦਾ ਹੈ, ਜਿਹੜਾ ਦਿੱਤੇ ਵਚਨਾਂ ਨੂੰ ਤੋੜਣ ਵਾਲਾ ਤੇ ਨਾ-ਸ਼ੁਕਰਾ ਹੈ।[5]
ਇਸ ਆਇਤ ਦੇ ਸਾਰੇ ਅਨੁਵਾਦ ਵੇਖੋ →
يَٰٓأَيُّهَا ٱلنَّاسُ ٱتَّقُوا۟ رَبَّكُمْ وَٱخْشَوْا۟ يَوْمًا لَّا يَجْزِى وَالِدٌ عَن وَلَدِهِۦ وَلَا مَوْلُودٌ هُوَ جَازٍ عَن وَالِدِهِۦ شَيْـًٔا إِنَّ وَعْدَ ٱللَّهِ حَقٌّ فَلَا تَغُرَّنَّكُمُ ٱلْحَيَوٰةُ ٱلدُّنْيَا وَلَا يَغُرَّنَّكُم بِٱللَّهِ ٱلْغَرُورُ
Punjabi Translation - Arif Haleem(ਹੇ ਲੋਕੋ!) ਆਪਣੇ ਰੱਬ (ਦੀ ਕਰੋਪੀ) ਤੋਂ ਡਰੋ ਅਤੇ ਉਸ ਦਿਨ ਤੋਂ ਡਰੋ ਜਦੋਂ ਕੋਈ ਪਿਓ ਆਪਣੇ ਸੰਤਾਨ ਦੇ ਕਿਸੇ ਕੰਮ ਨਹੀਂ ਆਵੇਗਾ ਅਤੇ ਨਾ ਹੀ ਸੰਤਾਨ ਆਪਣੇ ਪਿਓ ਦੇ ਕੁੱਝ ਕੰਮ ਆਵੇਗੀ। ਬੇਸ਼ੱਕ ਅੱਲਾਹ ਦਾ ਵਾਅਦਾ (ਕਿਆਮਤ ਆਉਣ ਦਾ) ਸੱਚਾ ਹੈ। ਸੋ ਇਹ ਸੰਸਾਰਿਕ ਜੀਵਨ ਤੁਹਾਨੂੰ ਕਿਸੇ ਧੋਖੇ ਵਿਚ ਨਾ ਪਾ ਦੇਵੇ ਅਤੇ ਨਾ ਧੋਖੇਬਾਜ਼ (ਸ਼ੈਤਾਨ) ਤੁਹਾਨੂੰ ਅੱਲਾਹ ਪ੍ਰਤੀ ਕਿਸੇ ਧੋਖੇ ਵਿਚ ਪਾ ਦੇਵੇ।
ਇਸ ਆਇਤ ਦੇ ਸਾਰੇ ਅਨੁਵਾਦ ਵੇਖੋ →
إِنَّ ٱللَّهَ عِندَهُۥ عِلْمُ ٱلسَّاعَةِ وَيُنَزِّلُ ٱلْغَيْثَ وَيَعْلَمُ مَا فِى ٱلْأَرْحَامِ وَمَا تَدْرِى نَفْسٌ مَّاذَا تَكْسِبُ غَدًا وَمَا تَدْرِى نَفْسٌۢ بِأَىِّ أَرْضٍ تَمُوتُ إِنَّ ٱللَّهَ عَلِيمٌ خَبِيرٌۢ
Punjabi Translation - Arif Haleemਬੇਸ਼ੱਕ ਕਿਆਮਤ ਦਾ ਗਿਆਨ ਅੱਲਾਹ ਦੇ ਕੋਲ ਹੀ ਹੈ। ਉਹੀ ਬਰਖਾ ਵਰ੍ਹਾਉਂਦਾ ਹੈ ਅਤੇ ਉਹੀਓ ਜਾਣਦਾ ਹੈ ਕਿ ਮਾਵਾਂ ਦੇ ਗਰਭਾਂ ਵਿਚ ਕੀ (ਪਲ ਰਿਹਾ) ਹੈ ? ਕੋਈ ਨਹੀਂ ਜਾਣਦਾ ਕਿ ਕੱਲ ਉਹ ਕੀ ਕਰਨ ਵਾਲਾ ਹੈ ਤੇ ਨਾ ਕਿਸੇ ਨੂੰ ਇਹ ਪਤਾ ਹੈ ਕਿ ਕਿਸ ਧਰਤੀ ਉੱਤੇ ਉਸ ਨੂੰ ਮੌਤ ਆਵੇਗੀ। (ਜਾਣ ਲਵੋ ਕਿ) ਬੇਸ਼ੱਕ ਅੱਲਾਹ ਹੀ ਸਾਰਾ ਕੁੱਝ ਜਾਣਦਾ ਹੈ ਤੇ ਹਰ ਚੀਜ਼ ਦੀ ਖ਼ਬਰ ਰਖਦਾ ਹੈ।
ਇਸ ਆਇਤ ਦੇ ਸਾਰੇ ਅਨੁਵਾਦ ਵੇਖੋ →
Looking for a topic? Try the meaning search — your question is scanned across all 6,236 verses.
→