caseriqਕੁਰਆਨ ਵਿੱਚ ਅਰਥ ਆਧਾਰਿਤ ਖੋਜ

ਸੂਰਤ Al-A'laa الأعلى

19 ਆਇਤਾਂ · ਮੱਕਾ · ਉਤਰਨ ਦਾ ਕ੍ਰਮ 8

بِسْمِ ٱللَّهِ ٱلرَّحْمَٰنِ ٱلرَّحِيمِ سَبِّحِ ٱسْمَ رَبِّكَ ٱلْأَعْلَى

Punjabi Translation - Arif Haleemਤੁਸੀਂ (ਹੇ ਨਬੀ!) ਆਪਣੇ ਸਭ ਤੋਂ ਉੱਚੇ (ਰੁਤਬੇ ਵਾਲੇ) ਰੱਬ ਦੇ ਨਾਂ ਦੀ ਪਾਕੀ ਬਿਆਨ ਕਰੋ।

ਇਸ ਆਇਤ ਦੇ ਸਾਰੇ ਅਨੁਵਾਦ ਵੇਖੋ →

ٱلَّذِى خَلَقَ فَسَوَّىٰ

Punjabi Translation - Arif Haleemਜਿਸ ਨੇ (ਸਭ ਕੁੱਝ) ਪੈਦਾ ਕੀਤਾ ਅਤੇ ਸੰਤੁਲਨ ਸਥਾਪਤ ਕੀਤਾ।

ਇਸ ਆਇਤ ਦੇ ਸਾਰੇ ਅਨੁਵਾਦ ਵੇਖੋ →

وَٱلَّذِى قَدَّرَ فَهَدَىٰ

Punjabi Translation - Arif Haleemਜਿਸ ਨੇ (ਵੱਖਰੀ ਵੱਖਰੀ) ਤਕਦੀਰ ਬਣਾਈ ਅਤੇ ਫੇਰ ਹਿਦਾਇਤ ਪ੍ਰਦਾਨ ਕੀਤੀ।

ਇਸ ਆਇਤ ਦੇ ਸਾਰੇ ਅਨੁਵਾਦ ਵੇਖੋ →

وَٱلَّذِىٓ أَخْرَجَ ٱلْمَرْعَىٰ

Punjabi Translation - Arif Haleemਅਤੇ ਜਿਸ ਨੇ (ਧਰਤੀ ’ਚੋਂ) ਚਾਰਾ ਕੱਢਿਆ।

ਇਸ ਆਇਤ ਦੇ ਸਾਰੇ ਅਨੁਵਾਦ ਵੇਖੋ →

فَجَعَلَهُۥ غُثَآءً أَحْوَىٰ

Punjabi Translation - Arif Haleemਫੇਰ ਉਸ ਨੂੰ ਕਾਲਾ ਕੂੜਾ-ਕਰਕਟ ਬਣਾ ਦਿੱਤਾ।

ਇਸ ਆਇਤ ਦੇ ਸਾਰੇ ਅਨੁਵਾਦ ਵੇਖੋ →

سَنُقْرِئُكَ فَلَا تَنسَىٰٓ

Punjabi Translation - Arif Haleemਅਸੀਂ ਤੁਹਾਨੂੰ (ਹੇ ਨਬੀ!) ਛੇਤੀ ਹੀ (.ਕੁਰਆਨ) ਯਾਦ ਕਰਵਾ ਦੇਵਾਂਗੇ ਫੇਰ ਤੁਸੀਂ ਭੁੱਲੋਂਗੇ ਨਹੀਂ।

ਇਸ ਆਇਤ ਦੇ ਸਾਰੇ ਅਨੁਵਾਦ ਵੇਖੋ →

إِلَّا مَا شَآءَ ٱللَّهُ إِنَّهُۥ يَعْلَمُ ٱلْجَهْرَ وَمَا يَخْفَىٰ

Punjabi Translation - Arif Haleemਪਰ ਜੋ ਰੱਬ ਚਾਹੇ (ਉਹੀਓ ਯਾਦ ਰੱਖੇਗੇ), ਬੇਸ਼ੱਕ ਉਹੀਓ ਜ਼ਾਹਿਰ ਨੂੰ ਜਾਣਦਾ ਹੈ ਅਤੇ ਲੁਕਿਆ ਹੋਇਆ ਚੀਜ਼ਾਂ ਨੂੰ ਵੀ।

ਇਸ ਆਇਤ ਦੇ ਸਾਰੇ ਅਨੁਵਾਦ ਵੇਖੋ →

وَنُيَسِّرُكَ لِلْيُسْرَىٰ

Punjabi Translation - Arif Haleemਅਸੀਂ ਤੁਹਾਨੂੰ (ਹੇ ਨਬੀ!) ਸੁਖਾਵੇਂ ਰਾਹ ਵੱਲ ਦੀਆਂ ਸਹੂਲਤਾਂ ਪ੍ਰਦਾਨ ਕਰਾਂਗੇ।

ਇਸ ਆਇਤ ਦੇ ਸਾਰੇ ਅਨੁਵਾਦ ਵੇਖੋ →

فَذَكِّرْ إِن نَّفَعَتِ ٱلذِّكْرَىٰ

Punjabi Translation - Arif Haleemਫੇਰ ਤੁਸੀਂ (ਲੋਕਾਂ ਨੂੰ) ਨਸੀਹਤਾਂ ਕਰੋ ਪਰ ਜੇ ਨਸੀਹਤ ਦੇਣ ਦਾ ਲਾਭ ਹੋਵੇ।

ਇਸ ਆਇਤ ਦੇ ਸਾਰੇ ਅਨੁਵਾਦ ਵੇਖੋ →

سَيَذَّكَّرُ مَن يَخْشَىٰ

Punjabi Translation - Arif Haleemਜਿਹੜਾ (ਨਰਕ ਤੋਂ) ਡਰਦਾ ਹੈ ਉਹ ਜ਼ਰੂਰ ਹੀ ਨਸੀਹਤ ਨੂੰ ਕਬੂਲ ਕਰੇਗਾ।

ਇਸ ਆਇਤ ਦੇ ਸਾਰੇ ਅਨੁਵਾਦ ਵੇਖੋ →

وَيَتَجَنَّبُهَا ٱلْأَشْقَى

Punjabi Translation - Arif Haleemਅਤੇ ਅਤਿਅੰਤ ਅਭਾਗਾ ਹੀ ਇਸ (ਨਸੀਹਤ) ਤੋਂ ਦੂਰ ਰਹੇਗਾ।

ਇਸ ਆਇਤ ਦੇ ਸਾਰੇ ਅਨੁਵਾਦ ਵੇਖੋ →

ٱلَّذِى يَصْلَى ٱلنَّارَ ٱلْكُبْرَىٰ

Punjabi Translation - Arif Haleemਜਿਹੜਾ (ਅੰਤ) ਇਕ ਵੱਡੀ ਅੱਗ ਵਿਚ ਜਾਵੇਗਾ।

ਇਸ ਆਇਤ ਦੇ ਸਾਰੇ ਅਨੁਵਾਦ ਵੇਖੋ →

ثُمَّ لَا يَمُوتُ فِيهَا وَلَا يَحْيَىٰ

Punjabi Translation - Arif Haleemਫੇਰ ਉਸ ਵਿਚ ਨਾ ਤਾਂ ਉਹ ਮਰੇਗਾ ਅਤੇ ਨਾ ਹੀ ਜੀਵੇਗਾ।

ਇਸ ਆਇਤ ਦੇ ਸਾਰੇ ਅਨੁਵਾਦ ਵੇਖੋ →

قَدْ أَفْلَحَ مَن تَزَكَّىٰ

Punjabi Translation - Arif Haleemਬੇਸ਼ੱਕ ਉਹ ਵਿਅਕਤੀ ਸਫ਼ਲ ਹੋ ਗਿਆ ਜਿਹੜਾ (ਬੁਰਾਈਆਂ ਤੋਂ) ਪਾਕ ਹੋ ਗਿਆ।

ਇਸ ਆਇਤ ਦੇ ਸਾਰੇ ਅਨੁਵਾਦ ਵੇਖੋ →

وَذَكَرَ ٱسْمَ رَبِّهِۦ فَصَلَّىٰ

Punjabi Translation - Arif Haleemਅਤੇ ਆਪਣੇ ਰੱਬ ਦੇ ਨਾਂ ਦਾ ਸਿਮਰਨ ਕੀਤਾ ਅਤੇ ਨਮਾਜ਼ ਪੜ੍ਹੀ।

ਇਸ ਆਇਤ ਦੇ ਸਾਰੇ ਅਨੁਵਾਦ ਵੇਖੋ →

بَلْ تُؤْثِرُونَ ٱلْحَيَوٰةَ ٱلدُّنْيَا

Punjabi Translation - Arif Haleemਪਰ ਤੁਸੀਂ ਲੋਕ ਸੰਸਾਰਿਕ ਜੀਵਨ ਨੂੰ ਹੀ ਪਹਿਲ ਦਿੰਦੇ ਹੋ।

ਇਸ ਆਇਤ ਦੇ ਸਾਰੇ ਅਨੁਵਾਦ ਵੇਖੋ →

وَٱلْـَٔاخِرَةُ خَيْرٌ وَأَبْقَىٰٓ

Punjabi Translation - Arif Haleemਜਦ ਕਿ ਪਰਲੋਕ ਬਹੁਤ ਹੀ ਵਧੀਆ ਅਤੇ ਸਦਾ ਰਹਿਣ ਵਾਲੀ (ਥਾਂ) ਹੈ।

ਇਸ ਆਇਤ ਦੇ ਸਾਰੇ ਅਨੁਵਾਦ ਵੇਖੋ →

إِنَّ هَٰذَا لَفِى ٱلصُّحُفِ ٱلْأُولَىٰ

Punjabi Translation - Arif Haleemਇਹ (ਗੱਲਾਂ) ਪਹਿਲਾਂ ਆਈਆਂ ਹੋਈਆਂ ਕਿਤਾਬਾਂ ਵਿਚ ਵੀ (ਆਖੀਆਂ ਗਈਆਂ) ਸਨ।

ਇਸ ਆਇਤ ਦੇ ਸਾਰੇ ਅਨੁਵਾਦ ਵੇਖੋ →

صُحُفِ إِبْرَٰهِيمَ وَمُوسَىٰ

Punjabi Translation - Arif Haleemਅਰਥਾਤ ਇਬਰਾਹੀਮ ਤੇ ਮੂਸਾ ਦੀਆਂ ਪੋਥੀਆਂ ਵਿਚ ਵੀ ਸਨ।

ਇਸ ਆਇਤ ਦੇ ਸਾਰੇ ਅਨੁਵਾਦ ਵੇਖੋ →

Looking for a topic? Try the meaning search — your question is scanned across all 6,236 verses.
ਭਾਸ਼ਾ — 70