caseriqਕੁਰਆਨ ਵਿੱਚ ਅਰਥ ਆਧਾਰਿਤ ਖੋਜ

ਸੂਰਤ Al-A'raaf الأعراف

206 ਆਇਤਾਂ · ਮੱਕਾ · ਉਤਰਨ ਦਾ ਕ੍ਰਮ 39

بِسْمِ ٱللَّهِ ٱلرَّحْمَٰنِ ٱلرَّحِيمِ الٓمٓصٓ

Punjabi Translation - Arif Haleemਅਲਫ਼ਿ, ਲਾਮ, ਮੀਮ, ਸੁਆਦ।

ਇਸ ਆਇਤ ਦੇ ਸਾਰੇ ਅਨੁਵਾਦ ਵੇਖੋ →

كِتَٰبٌ أُنزِلَ إِلَيْكَ فَلَا يَكُن فِى صَدْرِكَ حَرَجٌ مِّنْهُ لِتُنذِرَ بِهِۦ وَذِكْرَىٰ لِلْمُؤْمِنِينَ

Punjabi Translation - Arif Haleem(ਹੇ ਨਬੀ!) ਇਹ ਕਿਤਾਬ (.ਕੁਰਆਨ) ਤੁਹਾਡੇ (ਮੁਹੰਮਦ ਸ:) ਵੱਲ ਘੱਲੀ ਗਈ ਹੈ (ਤਾਂ ਜੋ) ਤੁਸੀਂ ਇਸ ਦੁਆਰਾ ਲੋਕਾਂ ਨੂੰ ਰੱਬ ਦੇ ਅਜ਼ਾਬ ਤੋਂ ਡਰਾਓ। ਸੋ ਤੁਹਾਡੇ ਮਨ ਵਚਿ (ਕਿਸੇ ਵੀ ਪ੍ਰਕਾਰ ਦੀ) ਕੋਈ ਤੰਗੀ (ਘੁਟਣ) ਨਹੀਂ ਹੋਣੀ ਚਾਹੀਦੀ ਜਦ ਕਿ ਇਹ .ਕੁਰਆਨ ਈਮਾਨ ਲਿਆਉਣ ਵਾਲਿਆਂ ਲਈ ਇਕ ਨਸੀਹਤ ਹੈ।

ਇਸ ਆਇਤ ਦੇ ਸਾਰੇ ਅਨੁਵਾਦ ਵੇਖੋ →

ٱتَّبِعُوا۟ مَآ أُنزِلَ إِلَيْكُم مِّن رَّبِّكُمْ وَلَا تَتَّبِعُوا۟ مِن دُونِهِۦٓ أَوْلِيَآءَ قَلِيلًا مَّا تَذَكَّرُونَ

Punjabi Translation - Arif Haleem(ਹੇ ਈਮਾਨ ਵਾਲਿਓ!) ਤੁਸੀਂ ਲੋਕ ਇਸੇ (.ਕੁਰਆਨ) ਦੀ ਪਾਲਣਾ ਕਰੋ ਜਹਿੜਾ ਤੁਹਾਡੇ ਰੱਬ ਵੱਲੋਂ ਤੁਹਾਡੇ ਵੱਲ ਨਾਜ਼ਲਿ ਕੀਤਾ ਗਆਿ ਹੈ ਅਤੇ ਤੁਸੀਂ (ਅੱਲਾਹ ਨੂੰ ਛੱਡ ਕੇ) ਹੋਰਾਂ (ਇਸ਼ਟਾਂ) ਦੀ ਤਾਬੇਦਾਰੀ ਨਾ ਕਰੋ। ਤੁਸੀਂ ਲੋਕ ਤਾਂ ਬਹੁਤ ਹੀ ਘੱਟ ਨਸੀਹਤ ਮੰਨਦੇ ਹੋ।

ਇਸ ਆਇਤ ਦੇ ਸਾਰੇ ਅਨੁਵਾਦ ਵੇਖੋ →

وَكَم مِّن قَرْيَةٍ أَهْلَكْنَٰهَا فَجَآءَهَا بَأْسُنَا بَيَٰتًا أَوْ هُمْ قَآئِلُونَ

Punjabi Translation - Arif Haleemਬਥੇਰੀਆਂ ਹੀ ਬਸਤੀਆਂ ਅਜਹਿੀਆਂ ਹਨ ਜਿਨ੍ਹਾਂ ਨੂੰ ਅਸੀਂ ਬਰਬਾਦ ਕੀਤਾ ਹੈ ਅਤੇ ਉਹਨਾਂ ਉੱਤੇ ਸਾਡਾ ਅਜ਼ਾਬ ਉਸ ਵੇਲੇ ਆਇਆ ਜਦੋਂ ਉਹ ਰਾਤ ਨੂੰ ਸੁੱਤੇ ਪਏ ਹੋਏ ਸੀ ਜਾਂ ਦੁਪਹਿਰ ਸਮੇਂ, ਜਦੋਂ ਉਹ ਆਰਾਮ ਕਰ ਰਹੇ ਸਨ।

ਇਸ ਆਇਤ ਦੇ ਸਾਰੇ ਅਨੁਵਾਦ ਵੇਖੋ →

فَمَا كَانَ دَعْوَىٰهُمْ إِذْ جَآءَهُم بَأْسُنَآ إِلَّآ أَن قَالُوٓا۟ إِنَّا كُنَّا ظَٰلِمِينَ

Punjabi Translation - Arif Haleemਸੋ ਜਦੋਂ ਉਹਨਾਂ ’ਤੇ ਸਾਡਾ ਅਜ਼ਾਬ ਆਇਆ ਤਾਂ ਉਸ ਸਮੇਂ ਉਹਨਾਂ ਦੇ ਮੂੰਹਾਂ ਤੋਂ ਛੁੱਟ ਇਸ ਤੋਂ ਹੋਰ ਕੁੱਝ ਨਹੀਂ ਨਿੱਕਲਿਆ ਕਿ ਜ਼ਾਲਮ ਤਾਂ ਅਸੀਂ ਆਪ ਹੀ ਸਾਂ।

ਇਸ ਆਇਤ ਦੇ ਸਾਰੇ ਅਨੁਵਾਦ ਵੇਖੋ →

فَلَنَسْـَٔلَنَّ ٱلَّذِينَ أُرْسِلَ إِلَيْهِمْ وَلَنَسْـَٔلَنَّ ٱلْمُرْسَلِينَ

Punjabi Translation - Arif Haleemਫੇਰ ਅਸੀਂ ਉਹਨਾਂ ਲੋਕਾਂ ਤੋਂ ਹਰੇਕ ਸਵਾਲ ਪੁੱਛਾਂਗੇ ਜਿਨ੍ਹਾਂ ਵੱਲ ਰਸੂਲ ਭੇਜੇ ਗਏ ਸਨ ਅਤੇ ਅਸੀਂ ਪੈਗ਼ੰਬਰਾਂ ਤੋਂ ਵੀ ਪੁੱਛਾਂਗੇ।

ਇਸ ਆਇਤ ਦੇ ਸਾਰੇ ਅਨੁਵਾਦ ਵੇਖੋ →

فَلَنَقُصَّنَّ عَلَيْهِم بِعِلْمٍ وَمَا كُنَّا غَآئِبِينَ

Punjabi Translation - Arif Haleemਫੇਰ ਅਸੀਂ (ਸਭ ਕੁੱਝ) ਆਪਣੇ ਗਆਿਨ ਦੇ ਆਧਾਰਤਿ ਉਹਨਾਂ ਦੇ ਸਾਹਮਣੇ (ਉਹਨਾਂ ਤੀਆਂ ਕਰਤੂਤਾਂ) ਬਆਿਨ ਕਰਾਂਗੇ, ਅਸੀਂ (ਦੁਨੀਆਂ ’ਚੋਂ) ਅਲੋਪ ਨਹੀਂ ਸੀ।

ਇਸ ਆਇਤ ਦੇ ਸਾਰੇ ਅਨੁਵਾਦ ਵੇਖੋ →

وَٱلْوَزْنُ يَوْمَئِذٍ ٱلْحَقُّ فَمَن ثَقُلَتْ مَوَٰزِينُهُۥ فَأُو۟لَٰٓئِكَ هُمُ ٱلْمُفْلِحُونَ

Punjabi Translation - Arif Haleemਉਸ ਦਨਿ (ਕਆਿਮਤ ਦਹਿਾੜੇ) ਅਮਲਾਂ ਦਾ ਤੋਲ ਹੱਕ ਅਨੁਸਾਰ ਹੀ ਹੋਵੇਗਾ ਫੇਰ ਜਸਿ ਦਾ ਪਲੜ੍ਹਾ (ਨੇਕ ਅਮਲਾਂ ਦਾ) ਭਾਰੀ ਹੋਵੇਗਾ ਉਹੀਓ ਕਾਮਯਾਬ ਹੋਵੇਗਾ।[1]

ਇਸ ਆਇਤ ਦੇ ਸਾਰੇ ਅਨੁਵਾਦ ਵੇਖੋ →

وَمَنْ خَفَّتْ مَوَٰزِينُهُۥ فَأُو۟لَٰٓئِكَ ٱلَّذِينَ خَسِرُوٓا۟ أَنفُسَهُم بِمَا كَانُوا۟ بِـَٔايَٰتِنَا يَظْلِمُونَ

Punjabi Translation - Arif Haleemਜਿਨ੍ਹਾਂ (ਦੇ ਨੇਕ ਅਮਲਾਂ) ਦਾ ਪਲੜਾ ਹਲਕਾ ਹੋਵੇਗਾ, ਇਹ ਉਹ ਲੋਕ ਹੋਣਗੇ ਜਿਨ੍ਹਾਂ ਨੇ ਅਪਣਾ ਆਪ ਨੂੰ ਘਾਟੇ ਵਚਿ ਪਾਇਆ ਹੋਵੇਗਾ ਕਉਿਂ ਜੋ ਉਹ ਮੇਰੀਆਂ ਆਇਤਾਂ ਨਾਲ ਜ਼ੁਲਮ ਕਰਦੇ ਸਨ।

ਇਸ ਆਇਤ ਦੇ ਸਾਰੇ ਅਨੁਵਾਦ ਵੇਖੋ →

وَلَقَدْ مَكَّنَّٰكُمْ فِى ٱلْأَرْضِ وَجَعَلْنَا لَكُمْ فِيهَا مَعَٰيِشَ قَلِيلًا مَّا تَشْكُرُونَ

Punjabi Translation - Arif Haleemਨਰਿਸੰਦੇਹ, ਅਸਾਂ ਤੁਹਾਨੂੰ ਧਰਤੀ ’ਤੇ ਰਹਣਿ ਦਾ ਅਧਕਿਾਰ ਦਿੱਤਾ ਅਤੇ ਤੁਹਾਡੇ ਲਈ ਇਸ ਵਚਿ (ਹਰ ਪ੍ਰਕਾਰ ਦੀ) ਜੀਵਨ ਸਮੱਗਰੀ ਪੈਦਾ ਕੀਤੀ, ਪਰ ਤੁਸੀਂ ਲੋਕ ਬਹੁਤ ਹੀ ਘੱਟ ਸ਼ੁਕਰ ਅਦਾ ਕਰਦੇ ਹੋ।

ਇਸ ਆਇਤ ਦੇ ਸਾਰੇ ਅਨੁਵਾਦ ਵੇਖੋ →

وَلَقَدْ خَلَقْنَٰكُمْ ثُمَّ صَوَّرْنَٰكُمْ ثُمَّ قُلْنَا لِلْمَلَٰٓئِكَةِ ٱسْجُدُوا۟ لِـَٔادَمَ فَسَجَدُوٓا۟ إِلَّآ إِبْلِيسَ لَمْ يَكُن مِّنَ ٱلسَّٰجِدِينَ

Punjabi Translation - Arif Haleemਅਸੀਂ ਹੀ ਤੁਹਾਨੂੰ ਪੈਦਾ ਕੀਤਾ ਫੇਰ ਤੁਹਾਡੀਆਂ ਸ਼ਕਲਾਂ ਬਣਾਈਆਂ। ਫੇਰ ਅਸੀਂ ਫ਼ਰਸ਼ਿਤਆਿਂ ਨੂੰ ਆਖਆਿ ਕਿ ਆਦਮ ਨੂੰ ਸਜਿਦਾ ਕਰੋ, ਸੋ ਛੁੱਟ ਇਬਲੀਸ ਤੋਂ ਸਾਰਆਿਂ ਨੇ ਸਜਿਦਾ ਕਰ ਦਿੱਤਾ, ਉਹ ਸਜਿਦਾ ਕਰਨ ਵਾਲਆਿਂ ਵਚਿ ਸ਼ਾਮਲਿ ਨਹੀਂ ਹੋਇਆ।

ਇਸ ਆਇਤ ਦੇ ਸਾਰੇ ਅਨੁਵਾਦ ਵੇਖੋ →

قَالَ مَا مَنَعَكَ أَلَّا تَسْجُدَ إِذْ أَمَرْتُكَ قَالَ أَنَا۠ خَيْرٌ مِّنْهُ خَلَقْتَنِى مِن نَّارٍ وَخَلَقْتَهُۥ مِن طِينٍ

Punjabi Translation - Arif Haleemਅੱਲਾਹ ਨੇ ਇਬਲੀਸ ਤੋਂ ਪੁੱਛਆਿ ਕਿ ਤੈਨੂੰ ਕਿਸੇ ਗੱਲ ਨੇ ਸਜਿਦਾ ਕਰਨ ਤੋਂ ਰੋਕ ਕੇ ਰੱਖਆਿ ਜਦ ਕਿ ਮੈਂ ਤੈਨੂੰ ਹੁਕਮ ਦਿੱਤਾ ਸੀ। ਉਹ (ਇਬਲੀਸ) ਆਖਣ ਲੱਗਾ ਕਿ ਮੈਂ ਇਸ (ਆਦਮ) ਤੋਂ ਚੰਗੇਰਾ ਹਾਂ ਕਿਉਂ ਜੋ ਤੂੰ ਮੈਨੂੰ ਅੱਗ ਤੋਂ ਪੈਦਾ ਕੀਤਾ ਹੈ ਅਤੇ ਇਸ (ਆਦਮ) ਨੂੰ ਮਿੱਟੀ ਤੋਂ ਬਣਾਇਆ ਹੈ।

ਇਸ ਆਇਤ ਦੇ ਸਾਰੇ ਅਨੁਵਾਦ ਵੇਖੋ →

قَالَ فَٱهْبِطْ مِنْهَا فَمَا يَكُونُ لَكَ أَن تَتَكَبَّرَ فِيهَا فَٱخْرُجْ إِنَّكَ مِنَ ٱلصَّٰغِرِينَ

Punjabi Translation - Arif Haleemਅੱਲਾਹ ਨੇ ਕਿਹਾ ਕਿ ਤੂੰ ਅਕਾਸ਼ ਤੋਂ ਹੇਠ ਉੱਤਰ ਜਾ, ਤੈਨੂੰ ਕੋਈ ਹੱਕ ਨਹੀਂ ਕਿ ਤੂੰ ਇੱਥੇ ਰਹਿੰਦੇ ਹੋਏ ਘਮੰਡ ਕਰੇਂ, ਸੋ ਇੱਥੋਂ ਨਕਿਲ, ਤੂੰ ਤਾਂ ਜ਼ਲੀਲ ਲੋਕਾਂ ਵਿੱਚੋਂ ਹੀ ਹੈ।

ਇਸ ਆਇਤ ਦੇ ਸਾਰੇ ਅਨੁਵਾਦ ਵੇਖੋ →

قَالَ أَنظِرْنِىٓ إِلَىٰ يَوْمِ يُبْعَثُونَ

Punjabi Translation - Arif Haleemਉਸ (ਇਬਲੀਸ) ਨੇ (ਅੱਲਾਹ ਨੂੰ) ਕਿਹਾ ਕਿ ਤੂੰ ਮੈਨੂੰ ਉਸ ਦਿਨ ਤੀਕ ਲਈ ਮੋਹਲਤ ਦੇ ਜਦੋਂ ਲੋਕੀ ਕਬਰਾਂ ਵਿੱਚੋਂ (ਜਿਉਂਦੇ) ਉਠਾਏ ਜਾਣਗੇ।

ਇਸ ਆਇਤ ਦੇ ਸਾਰੇ ਅਨੁਵਾਦ ਵੇਖੋ →

قَالَ إِنَّكَ مِنَ ٱلْمُنظَرِينَ

Punjabi Translation - Arif Haleemਅੱਲਾਹ ਨੇ ਕਹਿਾ ਕਿ ਤੈਨੂੰ ਮੋਹਲਤ ਦਿੱਤੀ ਜਾਂਦੀ ਹੈ।

ਇਸ ਆਇਤ ਦੇ ਸਾਰੇ ਅਨੁਵਾਦ ਵੇਖੋ →

قَالَ فَبِمَآ أَغْوَيْتَنِى لَأَقْعُدَنَّ لَهُمْ صِرَٰطَكَ ٱلْمُسْتَقِيمَ

Punjabi Translation - Arif Haleemਉਸ (ਸ਼ੈਤਾਨ ਜਾਂ ਇਬਲੀਸ) ਨੇ ਕਿਹਾ ਕਿ ਕਿਉਂ ਜੋ ਤੂੰ ਇਸ (ਆਦਮ) ਦੇ ਕਾਰਨ ਮੈਨੂੰ ਗੁਮਰਾਹ ਕੀਤਾ ਹੇ ਤਾਂ ਮੈਂ ਵੀ ਇਹਨਾਂ (ਆਦਮ ਦੀ ਔਲਾਦ) ਨੂੰ ਗੁਮਰਾਹ ਕਰਨ ਲਈ ਤੇਰੇ ਵੱਲ ਆਉਂਦੀ ਸਿੱਧੀ ਰਾਹ ’ਤੇ ਘਾਤ ਵਚਿ ਬੈਠਾਂਗਾ।

ਇਸ ਆਇਤ ਦੇ ਸਾਰੇ ਅਨੁਵਾਦ ਵੇਖੋ →

ثُمَّ لَـَٔاتِيَنَّهُم مِّنۢ بَيْنِ أَيْدِيهِمْ وَمِنْ خَلْفِهِمْ وَعَنْ أَيْمَٰنِهِمْ وَعَن شَمَآئِلِهِمْ وَلَا تَجِدُ أَكْثَرَهُمْ شَٰكِرِينَ

Punjabi Translation - Arif Haleemਮੈਂ ਇਹਨਾਂ ਦੇ ਅਗਿੱਓਂ ਵੀ ਤੇ ਪਿੱਛਿਓਂ ਵੀ ਸੱਜਿਓਂ ਵੀ ਤੇ ਖੱਬਿਓਂ ਵੀ ਇਹਨਾਂ ਨੂੰ ਗੁਮਰਾਹ ਕਰਨ ਲਈ ਆਵਾਂਗਾ ਤੂੰ ਇਹਨਾਂ ਵਿੱਚੋਂ ਬਹੁਤਿਆਂ ਨੂੰ ਧੰਨਵਾਦੀ ਨਹੀਂ ਵੇਖੇਂਗਾ।

ਇਸ ਆਇਤ ਦੇ ਸਾਰੇ ਅਨੁਵਾਦ ਵੇਖੋ →

قَالَ ٱخْرُجْ مِنْهَا مَذْءُومًا مَّدْحُورًا لَّمَن تَبِعَكَ مِنْهُمْ لَأَمْلَأَنَّ جَهَنَّمَ مِنكُمْ أَجْمَعِينَ

Punjabi Translation - Arif Haleemਅੱਲਾਹ ਨੇ ਆਖਆਿ! ਜਾ ਇੱਥੋਂ ਨਿਕਲ ਜਾ, ਤੂੰ ਜ਼ਲੀਲ ਤੇ ਧੁੱਤਕਾਰਿਆ ਹੋਇਆ ਹੈ। ਜਿਹੜਾ ਵੀ ਵਿਅਕਤੀ ਇਹਨਾਂ ਵਿੱਚੋਂ ਤੇਰਾ ਕਹਿਣਾ ਮੰਨੇਗਾ ਮੈਂ ਜ਼ਰੂਰ ਹੀ ਤੁਹਾਡੇ ਸਾਰਿਆਂ ਨਾਲ ਨਰਕ ਨੂੰ ਭਰ ਦੇਵਾਂਗਾ।

ਇਸ ਆਇਤ ਦੇ ਸਾਰੇ ਅਨੁਵਾਦ ਵੇਖੋ →

وَيَٰٓـَٔادَمُ ٱسْكُنْ أَنتَ وَزَوْجُكَ ٱلْجَنَّةَ فَكُلَا مِنْ حَيْثُ شِئْتُمَا وَلَا تَقْرَبَا هَٰذِهِ ٱلشَّجَرَةَ فَتَكُونَا مِنَ ٱلظَّٰلِمِينَ

Punjabi Translation - Arif Haleemਆਖਆਿ ਕਿ ਹੇ ਆਦਮ! ਤੂੰ ਅਤੇ ਤੇਰੀ ਪਤਨੀ ਜੰਨਤ ਵਿੱਚ ਰਹੋ, ਜਿੱਥਿਓ ਮਰਜ਼ੀ ਖਾਓ ਪਰ ਇਸ ਦਰੱਖ਼ਤ ਦੇ ਨੇੜੇ ਵੀ ਨਹੀਂ ਜਾਣਾ, ਨਹੀਂ ਤਾਂ ਤੁਸੀਂ ਦੋਵੇਂ ਜ਼ਾਲਮਾਂ ਵਿਚ ਗਿਣੇ ਜਾਓਗੇ।

ਇਸ ਆਇਤ ਦੇ ਸਾਰੇ ਅਨੁਵਾਦ ਵੇਖੋ →

فَوَسْوَسَ لَهُمَا ٱلشَّيْطَٰنُ لِيُبْدِىَ لَهُمَا مَا وُۥرِىَ عَنْهُمَا مِن سَوْءَٰتِهِمَا وَقَالَ مَا نَهَىٰكُمَا رَبُّكُمَا عَنْ هَٰذِهِ ٱلشَّجَرَةِ إِلَّآ أَن تَكُونَا مَلَكَيْنِ أَوْ تَكُونَا مِنَ ٱلْخَٰلِدِينَ

Punjabi Translation - Arif Haleemਫੇਰ ਸ਼ੈਤਾਨ ਨੇ ਉਹਨਾਂ ਦੋਵਾਂ (ਆਦਮ ਤੇ ਉਸ ਦੀ ਪਤਨੀ) ਨੂੰ ਬਹਿਕਾਉਣ ਲਈ ਉਹਨਾਂ ਦੇ ਦਿਲਾਂ ਵਿਚ ਵਸਵਸਾ (ਭੈੜੇ ਵਿਚਾਰ) ਦਾ ਦਿੱਤਾ ਤਾਂ ਜੋ ਜਹਿੜੀਆਂ ਗੁਪਤ ਇੰਦਰੀਆਂ ਇਹਨਾਂ ਤੋਂ ਕੱਜੀਆਂ ਹੋਈਆਂ ਸਨ, ਉਹਨਾਂ ਸਾਹਮਣੇ ਖੋਲ ਦੇਵੇ। ਸ਼ੈਤਾਨ ਆਖਣ ਲੱਗਾ ਕਿ ਤੁਹਾਡੇ ਰੱਬ ਨੇ ਤੁਹਾਨੂੰ (ਇਸ ਵਿਸ਼ੇਸ਼ ਦਰਖ਼ਤ ਦਾ ਫਲ ਖਾਣ ਤੋਂ) ਇਸ ਲਈ ਰੋਕਿਆ ਹੈ ਕਿ ਕੀਤੇ ਤੁਸੀਂ ਦੋਵੇਂ ਫ਼ਰਿਸ਼ਤੇ ਨਾ ਬਣ ਜਾਓ ਜਾਂ ਸਦਾ ਲਈ ਹੀ ਜੀਵਿਤ ਰਹਿਣ ਵਾਲਿਆਂ ਵਿੱਚੋਂ ਨਾ ਹੋ ਜਾਓ।

ਇਸ ਆਇਤ ਦੇ ਸਾਰੇ ਅਨੁਵਾਦ ਵੇਖੋ →

وَقَاسَمَهُمَآ إِنِّى لَكُمَا لَمِنَ ٱلنَّٰصِحِينَ

Punjabi Translation - Arif Haleemਉਸ ਨੇ ਉਹਨਾਂ ਦੋਵਾਂ ਦੇ ਸਾਹਮਣੇ ਸੁੰਹ ਖਾਦੀ ਕਿ ਸੱਚ ਜਾਣੋਂ ਮੈਂ ਤੁਹਾਡਾ ਸ਼ੁਭ ਚਿੰਤਕ ਹਾਂ।

ਇਸ ਆਇਤ ਦੇ ਸਾਰੇ ਅਨੁਵਾਦ ਵੇਖੋ →

فَدَلَّىٰهُمَا بِغُرُورٍ فَلَمَّا ذَاقَا ٱلشَّجَرَةَ بَدَتْ لَهُمَا سَوْءَٰتُهُمَا وَطَفِقَا يَخْصِفَانِ عَلَيْهِمَا مِن وَرَقِ ٱلْجَنَّةِ وَنَادَىٰهُمَا رَبُّهُمَآ أَلَمْ أَنْهَكُمَا عَن تِلْكُمَا ٱلشَّجَرَةِ وَأَقُل لَّكُمَآ إِنَّ ٱلشَّيْطَٰنَ لَكُمَا عَدُوٌّ مُّبِينٌ

Punjabi Translation - Arif Haleemਇੰਜ ਸ਼ੈਤਾਨ ਨੇ ਧੋਖਾ ਦੇਕੇ ਉਹਨਾਂ ਦੋਵਾਂ ਨੂੰ ਬਹਿਕਾਇਆ। ਜਦੋਂ ਉਹਨਾਂ ਦੋਵਾਂ ਨੇ ਦਰਖ਼ਤ (ਦਾ ਫਲ) ਖਾਦਾ ਤਾਂ ਦੋਵਾਂ ਦੇ ਗੁਪਤ ਅੰਗ ਇਕ ਦੂਜੇ ਦੇ ਅੱਗੇ ਬੇਪੜਦਾ ਹੋ ਗਏ ਅਤੇ ਫੇਰ ਉਹ ਦੋਵੇਂ ਆਪਣੇ ਆਪ ਨੂੰ ਜੰਨਤ ਦੇ ਪੱਤਿਆਂ ਨਾਲ ਢਕਣ ਲੱਗ ਪਏ। ਉਹਨਾਂ ਦੇ ਰੱਬ ਨੇ ਉਹਨਾਂ ਨੂੰ ਆਵਾਜ਼ ਦਿੱਤੀ, ਕੀ ਮੈਂ ਤੁਹਾਨੂੂੰ ਇਸ ਦਰਖ਼ਤ (ਦੇ ਨੇੜੇ ਜਾਣ) ਤੋਂ ਮਨ੍ਹਾ ਨਹੀਂ ਕੀਤਾ ਸੀ ਅਤੇ ਇਹ ਨਹੀਂ ਕਿਹਾ ਸੀ ਕਿ ਸ਼ੈਤਾਨ ਤੁਹਾਡਾ ਖੁੱਲਾ ਦੁਸ਼ਮਨ ਹੈ ?

ਇਸ ਆਇਤ ਦੇ ਸਾਰੇ ਅਨੁਵਾਦ ਵੇਖੋ →

قَالَا رَبَّنَا ظَلَمْنَآ أَنفُسَنَا وَإِن لَّمْ تَغْفِرْ لَنَا وَتَرْحَمْنَا لَنَكُونَنَّ مِنَ ٱلْخَٰسِرِينَ

Punjabi Translation - Arif Haleemਦੋਵਾਂ ਨੇ ਕਿਹਾ ਕਿ ਹੇ ਸਾਡੇ ਰੱਬ! ਅਸੀਂ ਆਪਣੇ ਆਪ ਨਾਲ ਜ਼ੁਲਮ ਕੀਤਾ ਹੈ। ਜੇ ਤੂੰ ਸਾਨੂੰ ਮੁਆਫ਼ ਨਹੀਂ ਕਰੇਂਗਾ ਅਤੇ ਸਾਡੇ ’ਤੇ ਰਹਿਮ ਨਹੀਂ ਕਰੇਂਗਾ ਤਾਂ ਅਸੀਂ ਘਾਟੇ ਵਿਚ ਰਹਿਣ ਵਾਲਿਆਂ ਵਿਂਚੋਂ ਹੋ ਜਾਵਾਂਗੇ (ਭਾਵ ਬਰਬਾਦ ਹੋ ਜਾਵਾਂਗੇ)।

ਇਸ ਆਇਤ ਦੇ ਸਾਰੇ ਅਨੁਵਾਦ ਵੇਖੋ →

قَالَ ٱهْبِطُوا۟ بَعْضُكُمْ لِبَعْضٍ عَدُوٌّ وَلَكُمْ فِى ٱلْأَرْضِ مُسْتَقَرٌّ وَمَتَٰعٌ إِلَىٰ حِينٍ

Punjabi Translation - Arif Haleemਅੱਲਾਹ ਨੇ ਕਿਹਾ ਕਿ ਤੁਸੀਂ ਇੱਥੋਂ (ਅਕਾਸ਼ ਤੋਂ) ਉੱਤਰ ਜਾਓ, ਤੁਸੀਂ ਦੋਵੇਂ (ਸ਼ੈਤਾਨ ਤੇ ਮਨੁੱਖ) ਇਕ ਦੂਜੇ ਦੇ ਵੈਰੀ ਹੋ। ਹੁਣ ਤੁਸੀਂ ਧਰਤੀ ’ਤੇ ਹੀ ਰਹਿਣਾ-ਵਸਣਾ ਹੈ ਅਤੇ ਇਕ (ਨਿਸ਼ਚਿਤ) ਸਮੇਂ ਤੀਕ (ਜੀਵਨ ਦਾ) ਲਾਭ ਪ੍ਰਾਪਤ ਕਰਨਾ ਹੈ।

ਇਸ ਆਇਤ ਦੇ ਸਾਰੇ ਅਨੁਵਾਦ ਵੇਖੋ →

قَالَ فِيهَا تَحْيَوْنَ وَفِيهَا تَمُوتُونَ وَمِنْهَا تُخْرَجُونَ

Punjabi Translation - Arif Haleemਫ਼ਰਮਾਇਆ ਕਿ ਤੁਸੀਂ (ਉਸ ਧਰਤੀ ’ਤੇ ਹੀ) ਜੀਵਨ ਬਤੀਤ ਕਰਨਾ ਹੈ ਅਤੇ ਉੱਥੇ ਹੀ ਮਰਨਾ ਹੈ ਅਤੇ (ਕਿਆਮਤ ਦਿਹਾੜੇ) ਤੁਸੀਂ ਉਸੇ ਵਿੱਚੋਂ ਹੀ ਕੱਢੇ ਜਾਓਗੇ।

ਇਸ ਆਇਤ ਦੇ ਸਾਰੇ ਅਨੁਵਾਦ ਵੇਖੋ →

يَٰبَنِىٓ ءَادَمَ قَدْ أَنزَلْنَا عَلَيْكُمْ لِبَاسًا يُوَٰرِى سَوْءَٰتِكُمْ وَرِيشًا وَلِبَاسُ ٱلتَّقْوَىٰ ذَٰلِكَ خَيْرٌ ذَٰلِكَ مِنْ ءَايَٰتِ ٱللَّهِ لَعَلَّهُمْ يَذَّكَّرُونَ

Punjabi Translation - Arif Haleemਹੇ ਆਦਮ ਦੀ ਸੰਤਾਨ! ਅਸੀਂ ਤੁਹਾਡੇ ਲਈ ਲਿਬਾਸ ਉਤਾਰਿਆ ਹੈ ਜੋ ਤੁਹਾਡੇ ਗੁਪਤ ਅੰਗਾਂ ਨੂੰ ਛੁਪਾਉਂਦਾ ਹੈ ਅਤੇ ਸਜਾਵਟ ਦਾ ਸਾਧਨ ਵੀ ਹੈ ਅਤੇ ਸਭ ਤੋਂ ਵਧੀਆ ਲਿਬਾਸ ਪਰਹੇਜ਼ਗਾਰੀ ਵਾਲਾ ਲਿਬਾਸ ਹੈ।[2] ਇਹ (ਲਿਬਾਸ) ਅੱਲਾਹ ਦੀਆਂ ਨਿਸ਼ਾਨੀਆਂ ਵਿੱਚੋਂ ਹੈ ਤਾਂ ਜੋ ਲੋਕੀ ਸਿੱਖਿਆ ਪ੍ਰਾਪਤ ਕਰਨ।

ਇਸ ਆਇਤ ਦੇ ਸਾਰੇ ਅਨੁਵਾਦ ਵੇਖੋ →

يَٰبَنِىٓ ءَادَمَ لَا يَفْتِنَنَّكُمُ ٱلشَّيْطَٰنُ كَمَآ أَخْرَجَ أَبَوَيْكُم مِّنَ ٱلْجَنَّةِ يَنزِعُ عَنْهُمَا لِبَاسَهُمَا لِيُرِيَهُمَا سَوْءَٰتِهِمَآ إِنَّهُۥ يَرَىٰكُمْ هُوَ وَقَبِيلُهُۥ مِنْ حَيْثُ لَا تَرَوْنَهُمْ إِنَّا جَعَلْنَا ٱلشَّيَٰطِينَ أَوْلِيَآءَ لِلَّذِينَ لَا يُؤْمِنُونَ

Punjabi Translation - Arif Haleemਹੇ ਆਦਮ ਦੀ ਔਲਾਦ! ਕਤਿੇ ਸ਼ੈਤਾਨ ਤੁਹਾਨੂੰ ਫੇਰ ਕਿਸੇ ਅਜ਼ਮਾਇਸ਼ ਵਿਚ ਨਾ ਪਾ ਦੇਵੇ। ਜਿਵੇਂ ਕਿ ਉਸ ਨੇ ਤੁਹਾਡੇ ਮਾਂ ਬਾਪ (ਆਦਮ ਤੇ ਉਸ ਦੀ ਪਤਨੀ ਹੱਵਾ) ਨੂੰ ਜੰਨਤ ’ਚੋਂ ਬਾਹਰ ਕਢਵਾਇਆ ਸੀ, ਜਦੋਂ ਉਹਨਾਂ ਦੋਵਾਂ ਦਾ ਲਿਬਾਸ ਉਹਨਾਂ ਤੋਂ ਲੁਹਾ ਦਿੱਤਾ ਸੀ, ਤਾਂ ਜੋ ਉਹਨਾਂ ਦੇ ਗੁਪਤ ਅੰਗ ਪ੍ਰਗਟ ਕਰੇ ਬੇਸ਼ੱਕ ਉਹ ਤੇ ਉਸ ਦਾ ਕਬੀਲਾ ਤੁਹਾਨੂੰ ਉਸ ਥਾਂ ਤੋਂ ਵੇਖਦਾ ਹੈ ਜਿੱਥਿਓ ਤੁਸੀਂ ਉਹਨਾਂ ਨੂੰ ਨਹੀਂ ਵੇਖ ਸਕਦੇ ਇਹਨਾਂ ਸ਼ੈਤਾਨਾਂ ਨੂੰ ਅਸੀਂ ਉਹਨਾਂ ਦਾ ਦੋਸਤ ਬਣਾ ਦਿੱਤਾ ਹੈ ਜਿਹੜੇ ਈਮਾਨ ਨਹੀਂ ਲਿਆਉਂਦੇ।

ਇਸ ਆਇਤ ਦੇ ਸਾਰੇ ਅਨੁਵਾਦ ਵੇਖੋ →

وَإِذَا فَعَلُوا۟ فَٰحِشَةً قَالُوا۟ وَجَدْنَا عَلَيْهَآ ءَابَآءَنَا وَٱللَّهُ أَمَرَنَا بِهَا قُلْ إِنَّ ٱللَّهَ لَا يَأْمُرُ بِٱلْفَحْشَآءِ أَتَقُولُونَ عَلَى ٱللَّهِ مَا لَا تَعْلَمُونَ

Punjabi Translation - Arif Haleemਇਹ ਲੋਕ ਜਦੋਂ ਕੋਈ ਅਸ਼ਲੀਲ ਹਰਕਤਾਂ ਕਰਦੇ ਹਨ ਤਾਂ ਆਖਦੇ ਹਨ ਕਿ ਅਸੀਂ ਆਪਣੇ ਬਾਪ ਦਾਦਿਆਂ ਨੂੰ ਇਹੋ ਕਰਦੇ ਵੇਖਿਆ ਹੈ ਅਤੇ ਸਾਨੂੰ ਵੀ ਅੱਲਾਹ ਨੇ ਇਹੋ ਕਰਨ ਦਾ ਹੁਕਮ ਦਿੱਤਾ ਹੈ। (ਹੇ ਨਬੀ!) ਕਹਿ ਦਿਓ ਕਿ ਅੱਲਾਹ ਅਸ਼ਲੀਲ ਗੱਲਾਂ ਦੀ ਸਿੱਖਿਆ ਨਹੀਂ ਦਿੰਦਾ। ਕੀ ਤੁਸੀਂ ਅੱਲਾਹ ਦੇ ਜ਼ਿੰਮੇ ਉਹ ਗੱਲਾਂ ਮੜ੍ਹਦੇ ਹੋ ਜਿਨ੍ਹਾਂ ਨੂੰ ਤੁਸੀਂ ਜਾਣਦੇ ਹੀ ਨਹੀਂ ?

ਇਸ ਆਇਤ ਦੇ ਸਾਰੇ ਅਨੁਵਾਦ ਵੇਖੋ →

قُلْ أَمَرَ رَبِّى بِٱلْقِسْطِ وَأَقِيمُوا۟ وُجُوهَكُمْ عِندَ كُلِّ مَسْجِدٍ وَٱدْعُوهُ مُخْلِصِينَ لَهُ ٱلدِّينَ كَمَا بَدَأَكُمْ تَعُودُونَ

Punjabi Translation - Arif Haleem(ਹੇ ਨਬੀ!) ਤੁਸੀਂ ਆਖ ਦਿਓ ਕਿ ਮੇਰੇ ਰੱਬ ਨੇ ਸੱਚਾਈ ਤੇ ਇਨਸਾਫ਼ ਦਾ ਹੁਕਮ ਦਿੱਤਾ ਹੈ ਅਤੇ ਹੁਕਮ ਦਿੱਤਾ ਹੈ ਕਿ ਤੁਸੀਂ ਨਮਾਜ਼ ਵੇਲੇ ਆਪਣਾ ਮੂੰਹ ਸਿੱਧਾ (ਖ਼ਾਨਾ-ਕਾਅਬਾ ਵੱਲ) ਰੱਖੋ। ਬੰਦਗੀ ਨੂੰ ਉਸੇ ਲਈ ਖ਼ਾਲਸ ਕਰਦੇ ਹੋਏ ਉਸੇ ਨੂੰ (ਮਦਦ ਲਈ) ਸੱਦੋ। ਜਿਵੇਂ ਉਸ ਨੇ ਤੁਹਾਨੂੰ ਪਹਲਿਾਂ ਪੈਦਾ ਕੀਤਾ ਉਸੇ ਤਰ੍ਹਾਂ ਮੁੜ੍ਹ ਸੁਰਜੀਤ ਕੀਤੇ ਜਾਓਗੇ।

ਇਸ ਆਇਤ ਦੇ ਸਾਰੇ ਅਨੁਵਾਦ ਵੇਖੋ →

فَرِيقًا هَدَىٰ وَفَرِيقًا حَقَّ عَلَيْهِمُ ٱلضَّلَٰلَةُ إِنَّهُمُ ٱتَّخَذُوا۟ ٱلشَّيَٰطِينَ أَوْلِيَآءَ مِن دُونِ ٱللَّهِ وَيَحْسَبُونَ أَنَّهُم مُّهْتَدُونَ

Punjabi Translation - Arif Haleemਕੁੱਝ ਲੋਕਾਂ ਨੂੰ ਅੱਲਾਹ ਨੇ ਹਿਦਾਇਤ ਦਿੱਤੀ ਹੈ ਅਤੇ ਕੁੱਝ ਨੂੰ ਗੁਮਰਾਹੀ ਚਿੰਬੜ ਗਈ ਹੈ। ਇਹਨਾਂ ਲੋਕਾਂ ਨੇ ਅੱਲਾਹ ਨੂੰ ਛੱਡ ਕੇ ਸ਼ੈਤਾਨਾਂ ਨੂੰ ਆਪਣਾ ਮਿੱਤਰ ਬਣਾ ਲਿਆ ਹੈ ਅਤੇ ਇਹ ਸਮਝਦੇ ਹਨ ਕਿ ਉਹ ਸਿੱਧੀ ਰਾਹ ’ਤੇ ਹਨ।

ਇਸ ਆਇਤ ਦੇ ਸਾਰੇ ਅਨੁਵਾਦ ਵੇਖੋ →

يَٰبَنِىٓ ءَادَمَ خُذُوا۟ زِينَتَكُمْ عِندَ كُلِّ مَسْجِدٍ وَكُلُوا۟ وَٱشْرَبُوا۟ وَلَا تُسْرِفُوٓا۟ إِنَّهُۥ لَا يُحِبُّ ٱلْمُسْرِفِينَ

Punjabi Translation - Arif Haleemਹੇ ਆਦਮ ਦੀ ਔਲਾਦ! ਹਰੇਕ ਇਬਾਦਤ ਦੇ ਮੌਕੇ ’ਤੇ ਆਪਣੀ ਸਜਾਵਟ ਨਾਲ ਸਜੇ ਰਹੋ।[3] ਖਾਓ ਪਿਓ ਪਰ ਲੋੜ ਤੋਂ ਵੱਧ ਖ਼ਰਚ ਨਾ ਕਰੋ। ਬੇਸ਼ੱਕ ਉਹ ਬਿਨਾਂ ਲੋੜ ਖ਼ਰਚ ਕਰਨ ਵਾਲਿਆ ਨੂੰ ਪਸੰਦ ਨਹੀਂ ਕਰਦਾ।

ਇਸ ਆਇਤ ਦੇ ਸਾਰੇ ਅਨੁਵਾਦ ਵੇਖੋ →

قُلْ مَنْ حَرَّمَ زِينَةَ ٱللَّهِ ٱلَّتِىٓ أَخْرَجَ لِعِبَادِهِۦ وَٱلطَّيِّبَٰتِ مِنَ ٱلرِّزْقِ قُلْ هِىَ لِلَّذِينَ ءَامَنُوا۟ فِى ٱلْحَيَوٰةِ ٱلدُّنْيَا خَالِصَةً يَوْمَ ٱلْقِيَٰمَةِ كَذَٰلِكَ نُفَصِّلُ ٱلْـَٔايَٰتِ لِقَوْمٍ يَعْلَمُونَ

Punjabi Translation - Arif Haleem(ਹੇ ਨਬੀ!) ਇਹਨਾਂ ਨੂੰ ਆਖੋ ਜਿਹੜੀਆਂ ਸਜਾਵਟ ਤੇ ਖਾਣ ਪੀਣ ਦੀਆਂ ਪਵਿੱਤਰ ਚੀਜ਼ਾਂ ਅੱਲਾਹ ਨੇ ਆਪਣੇ ਬੰਦਿਆਂ ਲਈ ਪੈਦਾ ਕੀਤੀਆਂ ਹਨ ਉਹਨਾਂ ਨੂੰ ਕਿਸੇ ਨੇ ਹਰਾਮ ਕੀਤਾ ਹੈ? ਤੁਸੀਂ ਕਹਿ ਦਿਓ ਕਿ ਇਹ ਸਾਰੀਆਂ (ਪਵਿੱਤਰ ਚੀਜ਼ਾਂ) ਸੰਸਾਰ ਵਚਿ ਵੀ ਉਹਨਾਂ ਲਈ ਹਨ ਜਹਿੜੇ ਈਮਾਨ ਲਆਿਏ ਜਦ ਕਿ ਕਿਆਮਤ ਦਿਹਾੜੇ ਇਹ ਵਿਸ਼ੇਸ਼ ਮੋਮਿਨਾਂ ਲਈ ਹੀ ਹੋਣਗਿਆਂ। ਇਸ ਤਰ੍ਹਾਂ ਅਸੀਂ ਆਪਣੇ ਆਦੇਸ਼ਾਂ ਨੂੰ ਉਹਨਾਂ ਲਈ ਖੋਲ੍ਹ-ਖੋਲ੍ਹ ਕੇ ਬਿਆਨ ਕਰਦੇ ਹਾਂ ਜਿਹੜੇ ਗਿਆਨ ਰੱਖਦੇ ਹਨ।

ਇਸ ਆਇਤ ਦੇ ਸਾਰੇ ਅਨੁਵਾਦ ਵੇਖੋ →

قُلْ إِنَّمَا حَرَّمَ رَبِّىَ ٱلْفَوَٰحِشَ مَا ظَهَرَ مِنْهَا وَمَا بَطَنَ وَٱلْإِثْمَ وَٱلْبَغْىَ بِغَيْرِ ٱلْحَقِّ وَأَن تُشْرِكُوا۟ بِٱللَّهِ مَا لَمْ يُنَزِّلْ بِهِۦ سُلْطَٰنًا وَأَن تَقُولُوا۟ عَلَى ٱللَّهِ مَا لَا تَعْلَمُونَ

Punjabi Translation - Arif Haleem(ਹੇ ਨਬੀ!) ਤੁਸੀਂ ਆਖ ਦਿਓ ਕਿ ਮੇਰੇ ਰੱਬ ਨੇ ਬੇਹਿਯਾਈ ਵਾਲੀਆਂ (ਭਾਵ ਅਸ਼ਲੀਲ) ਗੱਲਾਂ ਭਾਵੇਂ ਉਹ ਜ਼ਾਹਿਰ ਹੋਣ ਜਾਂ ਗੁਪਤ, ਪਾਪ ਤੇ ਅਣ ਹੱਕਾ ਜ਼ੁਲਮ ਨੂੰ ਹਰਾਮ ਕੀਤਾ ਹੈ ਅਤੇ ਇਹ ਵੀ (ਹਰਾਮ ਕੀਤਾ) ਕਿ ਤੁਸੀਂ ਬਿਨਾਂ ਕਿਸੇ ਦਲੀਲ ਤੋਂ ਕਿਸੇ ਨੂੰ ਅੱਲਾਹ ਦਾ ਸ਼ਰੀਕ ਬਣਾਓ ਅਤੇ ਅੱਲਾਹ ਦੇ ਸੰਬੰਧ ਵਿੱਚ ਉਹ ਗੱਲਾਂ ਆਖੋ ਜਿਸ ਦਾ ਤੁਹਾਨੂੰ ਉੱਕਾ ਹੀ ਗਿਆਨ ਨਹੀਂ (ਹਰਾਮ ਹਨ)।

ਇਸ ਆਇਤ ਦੇ ਸਾਰੇ ਅਨੁਵਾਦ ਵੇਖੋ →

وَلِكُلِّ أُمَّةٍ أَجَلٌ فَإِذَا جَآءَ أَجَلُهُمْ لَا يَسْتَأْخِرُونَ سَاعَةً وَلَا يَسْتَقْدِمُونَ

Punjabi Translation - Arif Haleemਹਰੇਕ (ਕੌਮ) ਲਈ ਇਕ ਸਮਾਂ ਨਿਯਤ ਹੈ ਸੋ ਜਦੋਂ ਉਸ ਦਾ ਨਿਯਤ ਸਮਾਂ ਆਵੇਗਾ ਤਾਂ ਉਹ (ਕੌਮ) ਉਸ (ਸਮੇਂ) ਤੋਂ (ਬਚਣ ਲਈ) ਇਕ ਪਲ ਲਈ ਵੀ ਅੱਗੇ-ਪਿੱਛੇ ਨਹੀਂ ਹੋਵੇਗੀ।

ਇਸ ਆਇਤ ਦੇ ਸਾਰੇ ਅਨੁਵਾਦ ਵੇਖੋ →

يَٰبَنِىٓ ءَادَمَ إِمَّا يَأْتِيَنَّكُمْ رُسُلٌ مِّنكُمْ يَقُصُّونَ عَلَيْكُمْ ءَايَٰتِى فَمَنِ ٱتَّقَىٰ وَأَصْلَحَ فَلَا خَوْفٌ عَلَيْهِمْ وَلَا هُمْ يَحْزَنُونَ

Punjabi Translation - Arif Haleemਹੇ ਆਦਮ ਦੀ ਔਲਾਦ! ਜੇ ਤੁਹਾਡੇ ਵਿੱਚੋਂ ਹੀ ਤੁਹਾਡੇ ਕੋਲ ਪੈਗ਼ੰਬਰ ਆਉਣ ਜਿਹੜੇ ਤੁਹਾਨੂੰ ਮੇਰੀਆਂ ਆਇਤਾਂ ਸੁਣਾਉਣ ਤਾਂ ਜਿਹੜਾ ਵਿਅਕਤੀ ਬੁਰਾਇਆਂ ਤੋਂ ਬਚੇਗਾ ਅਤੇ ਆਪਣਾ ਸੁਧਾਰ ਕਰੇਗਾ ਤਾਂ (ਕਿਆਮਤ ਦਿਹਾੜੇ) ਉਸ ਨੂੰ ਨਾ ਕੋਈ ਡਰ ਹੋਵੇਗਾ ਅਤੇ ਨਾ ਹੀ ਕੋਈ ਚਿੰਤਾ ਹੋਵੇਗੀ।

ਇਸ ਆਇਤ ਦੇ ਸਾਰੇ ਅਨੁਵਾਦ ਵੇਖੋ →

وَٱلَّذِينَ كَذَّبُوا۟ بِـَٔايَٰتِنَا وَٱسْتَكْبَرُوا۟ عَنْهَآ أُو۟لَٰٓئِكَ أَصْحَٰبُ ٱلنَّارِ هُمْ فِيهَا خَٰلِدُونَ

Punjabi Translation - Arif Haleemਜਿਹੜੇ ਲੋਕ ਮੇਰੇ ਇਹਨਾਂ ਹੁਕਮਾਂ ਨੂੰ ਝੁਠਲਾਉਣਗੇ ਅਤੇ ਸਰਕਸ਼ੀ ਕਰਨਗੇ ਉਹ ਲੋਕ ਨਰਕ ਵਿਚ ਜਾਣਗੇ, ਜਿੱਥੇ ਉਹ ਸਦਾ ਲਈ ਰਹਿਣਗੇ।

ਇਸ ਆਇਤ ਦੇ ਸਾਰੇ ਅਨੁਵਾਦ ਵੇਖੋ →

فَمَنْ أَظْلَمُ مِمَّنِ ٱفْتَرَىٰ عَلَى ٱللَّهِ كَذِبًا أَوْ كَذَّبَ بِـَٔايَٰتِهِۦٓ أُو۟لَٰٓئِكَ يَنَالُهُمْ نَصِيبُهُم مِّنَ ٱلْكِتَٰبِ حَتَّىٰٓ إِذَا جَآءَتْهُمْ رُسُلُنَا يَتَوَفَّوْنَهُمْ قَالُوٓا۟ أَيْنَ مَا كُنتُمْ تَدْعُونَ مِن دُونِ ٱللَّهِ قَالُوا۟ ضَلُّوا۟ عَنَّا وَشَهِدُوا۟ عَلَىٰٓ أَنفُسِهِمْ أَنَّهُمْ كَانُوا۟ كَٰفِرِينَ

Punjabi Translation - Arif Haleemਸੋ ਉਸ ਤੋਂ ਵੱਡਾ ਜ਼ਾਲਮ ਕੌਣ ਹੋਵੇਗਾ ਜਿਹੜਾ ਅੱਲਾਹ ’ਤੇ ਹੀ ਝੂਠ ਲਾਵੇ ਜਾਂ ਉਸ ਦੀਆਂ ਨਿਸ਼ਾਨੀਆਂ ਨੂੂੰ ਹੀ ਝੂਠਾ ਕਹੇ। ਜੋ ਕੁੱਝ ਉਸ ਦੇ ਮੁਕੱਦਰ ਵਿਚ ਲਿਖਿਆ ਹੋਇਆ ਹੈ ਉਹ ਉਸ ਨੂੰ ਮਿਲ ਜਾਵੇਗਾ, ਜਦੋਂ ਉਹਨਾਂ (ਜ਼ਾਲਮਾਂ) ਕੋਲ ਸਾਡੇ ਫ਼ਰਿਸ਼ਤੇ ਉਹਨਾਂ ਦੀ ਜਾਨ ਕੱਢਣ ਲਈ ਆਉਣਗੇ ਤਾਂ ਪੁੱਛਣਗੇ ਕਿ ਜਿਨ੍ਹਾਂ ਨੂੰ ਤੁਸੀਂ ਰੱਬ ਨੂੰ ਛੱਡ ਕੇ ਪੂਜਦੇ ਸੀ ਅੱਜ ਉਹ ਕਿੱਥੇ ਹਨ? ਤਾਂ ਜਵਾਬ ਦੇਣਗੇ ਕਿ ਉਹ ਸਾਥੋਂ ਖੁੱਸ ਗਏ ਅਤੇ ਉਹ ਆਪਣੇ ਵਿਰੁੱਧ ਗਵਾਹੀ ਦੇਣਗੇ ਕਿ ਬੇਸ਼ੱਕ ਉਹੀਓ (ਸੱਚਾਈ ਦੇ) ਇਨਕਾਰੀ ਸੀ।

ਇਸ ਆਇਤ ਦੇ ਸਾਰੇ ਅਨੁਵਾਦ ਵੇਖੋ →

قَالَ ٱدْخُلُوا۟ فِىٓ أُمَمٍ قَدْ خَلَتْ مِن قَبْلِكُم مِّنَ ٱلْجِنِّ وَٱلْإِنسِ فِى ٱلنَّارِ كُلَّمَا دَخَلَتْ أُمَّةٌ لَّعَنَتْ أُخْتَهَا حَتَّىٰٓ إِذَا ٱدَّارَكُوا۟ فِيهَا جَمِيعًا قَالَتْ أُخْرَىٰهُمْ لِأُولَىٰهُمْ رَبَّنَا هَٰٓؤُلَآءِ أَضَلُّونَا فَـَٔاتِهِمْ عَذَابًا ضِعْفًا مِّنَ ٱلنَّارِ قَالَ لِكُلٍّ ضِعْفٌ وَلَٰكِن لَّا تَعْلَمُونَ

Punjabi Translation - Arif Haleem(ਅੱਲਾਹ ਹੁਕਮ ਦੇ ਕੇ) ਕਹੇਗਾ ਕਿ ਤੁਸੀਂ ਵੀ ਉਸੇ ਨਰਕ ਵਿਚ ਚਲੇ ਜਾਓ ਜਿਸ ਵਿਚ ਤੁਹਾਥੋਂ ਪਹਿਲਾਂ ਬੀਤ ਚੁੱਕੇ ਮਨੁੱਖਾਂ ਤੇ ਜਿੰਨਾਂ ਦੇ ਟੋਲੇ ਜਾ ਚੁੱਕੇ ਹਨ। ਉਹ ਇਕ ਦੂਜੇ ਨੂੰ ਫ਼ਿਟਕਾਰਾਂ ਪਾਉਣਗੇ ਇੱਥੋਂ ਤਕ ਕਿ ਜਦੋਂ ਉਹ ਸਾਰੇ ਉੱਥੇ ਜਮ੍ਹਾਂ ਹੋ ਜਾਣਗੇ ਤਾਂ ਇਕ ਟੋਲਾ ਦੂਜੇ ਟੋਲੇ ਨੂੰ ਆਖੇਗਾ ਕਿ ਹੇ ਸਾਡੇ ਰੱਬ! ਇਹਨਾਂ ਲੋਕਾਂ ਨੇ ਹੀ ਸਾਨੂੰ ਕੁਰਾਹੇ ਪਾਇਆ ਸੀ ਇਸ ਲਈ ਤੂੰ ਇਹਨਾਂ ਨੂੰ ਅੱਗ ਦਾ ਦੂਣਾ ਅਜ਼ਾਬ ਦੇ। ਅੱਲਾਹ ਆਖੇਗਾ ਕਿ ਤੁਹਾਡੇ ਸਾਰਿਆਂ ਲਈ ਦੂਣਾ ਅਜ਼ਾਬ ਹੈ, ਪਰ ਤੁਸੀਂ ਜਾਣਦੇ ਨਹੀਂ।

ਇਸ ਆਇਤ ਦੇ ਸਾਰੇ ਅਨੁਵਾਦ ਵੇਖੋ →

وَقَالَتْ أُولَىٰهُمْ لِأُخْرَىٰهُمْ فَمَا كَانَ لَكُمْ عَلَيْنَا مِن فَضْلٍ فَذُوقُوا۟ ٱلْعَذَابَ بِمَا كُنتُمْ تَكْسِبُونَ

Punjabi Translation - Arif Haleemਉਹਨਾਂ ਦਾ ਪਹਿਲਾ ਟੋਲਾ ਦੂਜੇ ਟੋਲੇ ਨੂੰ ਆਖੇਗਾ (ਕਿ ਜੇ ਇਹ ਗੱਲ ਹੈ ਤਾਂ) ਫੇਰ ਤੁਹਾਨੂੰ ਸਾਡੇ ਤੋਂ ਕੋਈ ਵਿਸ਼ੇਸ਼ਤਾ ਪ੍ਰਾਪਤ ਨਹੀਂ ਸੋ ਤੁਸੀਂ ਵੀ ਆਪਣੀ ਕਮਾਈ ਅਨੁਸਾਰ ਅਜ਼ਾਬ ਦਾ ਸੁਆਦ ਲਵੋ।

ਇਸ ਆਇਤ ਦੇ ਸਾਰੇ ਅਨੁਵਾਦ ਵੇਖੋ →

إِنَّ ٱلَّذِينَ كَذَّبُوا۟ بِـَٔايَٰتِنَا وَٱسْتَكْبَرُوا۟ عَنْهَا لَا تُفَتَّحُ لَهُمْ أَبْوَٰبُ ٱلسَّمَآءِ وَلَا يَدْخُلُونَ ٱلْجَنَّةَ حَتَّىٰ يَلِجَ ٱلْجَمَلُ فِى سَمِّ ٱلْخِيَاطِ وَكَذَٰلِكَ نَجْزِى ٱلْمُجْرِمِينَ

Punjabi Translation - Arif Haleemਜਿਨ੍ਹਾਂ ਲੋਕਾਂ ਨੇ ਸਾਡੀਆਂ ਆਇਤਾਂ (ਹੁਕਮਾਂ) ਨੂੰ ਝੁਠਲਾਇਆ ਅਤੇ ਉਹਨਾਂ ਤੋਂ ਸਰਕਸ਼ੀ ਕੀਤੀ, ਉਹਨਾਂ ਲਈ ਅਕਾਸ਼ ਦੇ ਬੂਹੇ ਨਹੀਂ ਖੋਲ੍ਹੇ ਜਾਣਗੇ। ਉਹ ਲੋਕੀ ਉਦੋਂ ਤਕ ਜੰਨਤ ਵਿਚ ਨਹੀਂ ਜਾਣਗੇ ਜਦੋਂ ਤਕ ਊਂਠ ਸੂਈ ਦੇ ਨੱਕੇ ਵਿਚ ਦੀ ਲੰਘ ਨਹੀਂ ਜਾਂਦਾ (ਜਿਹੜਾ ਸੰਭਵ ਨਹੀਂ )। ਅਸੀਂ ਅਪਰਾਧੀਆਂ ਨੂੰ ਅਜਿਹਾ ਹੀ ਬਦਲਾ ਦਿਆ ਕਰਦੇ ਹਾਂ।

ਇਸ ਆਇਤ ਦੇ ਸਾਰੇ ਅਨੁਵਾਦ ਵੇਖੋ →

لَهُم مِّن جَهَنَّمَ مِهَادٌ وَمِن فَوْقِهِمْ غَوَاشٍ وَكَذَٰلِكَ نَجْزِى ٱلظَّٰلِمِينَ

Punjabi Translation - Arif Haleemਉਹਨਾਂ ਲਈ ਨਰਕ ਵਿਚ ਅੱਗ ਦਾ ਵਿਛੌਣਾ ਹੋਵੇਗਾ ਅਤੇ ਉਹਨਾਂ ਦਾ ਓਢਣਾ ਵੀ ਉਹੀਓ ਹੋਵੇਗਾ, ਅਸੀਂ ਜ਼ਾਲਮਾ ਨੂੰ ਅਜਿਹਾ ਹੀ ਬਦਲਾ ਦਿਆ ਕਰਦੇ ਹਾਂ।

ਇਸ ਆਇਤ ਦੇ ਸਾਰੇ ਅਨੁਵਾਦ ਵੇਖੋ →

وَٱلَّذِينَ ءَامَنُوا۟ وَعَمِلُوا۟ ٱلصَّٰلِحَٰتِ لَا نُكَلِّفُ نَفْسًا إِلَّا وُسْعَهَآ أُو۟لَٰٓئِكَ أَصْحَٰبُ ٱلْجَنَّةِ هُمْ فِيهَا خَٰلِدُونَ

Punjabi Translation - Arif Haleemਜਿਹੜੇ ਲੋਕ ਈਮਾਨ ਲਿਆਏ ਅਤੇ ਉਹਨਾਂ ਨੇ ਨੇਕ ਕੰਮ ਵੀ ਕੀਤੇ ਅਤੇ ਅਸੀਂ (ਅੱਲਾਹ) ਕਿਸੇ ਵਿਅਕਤੀ ਨੂੰ ਉਸ ਦੀ ਸਮਰਥਾ ਤੋਂ ਵੱਧ ਤਕਲੀਫ਼ ਨਹੀਂ ਦਿੰਦੇ। ਉਹੀਓ ਲੋਕ ਜੰਨਤ ਵਿਚ ਜਾਣਗੇ ਅਤੇ ਸਦਾ ਉਸੇ ਵਿਚ ਹੀ ਰਹਿਣਗੇ।

ਇਸ ਆਇਤ ਦੇ ਸਾਰੇ ਅਨੁਵਾਦ ਵੇਖੋ →

وَنَزَعْنَا مَا فِى صُدُورِهِم مِّنْ غِلٍّ تَجْرِى مِن تَحْتِهِمُ ٱلْأَنْهَٰرُ وَقَالُوا۟ ٱلْحَمْدُ لِلَّهِ ٱلَّذِى هَدَىٰنَا لِهَٰذَا وَمَا كُنَّا لِنَهْتَدِىَ لَوْلَآ أَنْ هَدَىٰنَا ٱللَّهُ لَقَدْ جَآءَتْ رُسُلُ رَبِّنَا بِٱلْحَقِّ وَنُودُوٓا۟ أَن تِلْكُمُ ٱلْجَنَّةُ أُورِثْتُمُوهَا بِمَا كُنتُمْ تَعْمَلُونَ

Punjabi Translation - Arif Haleemਜੇ ਉਹਨਾਂ (ਜੰਨਤੀਆਂ) ਦੇ ਦਿਲਾਂ ਵਿਚ (ਇਕ ਦੂਜੇ ਦੇ ਵਿਰੁੱਧ) ਕੋਈ ਮੈਲ ਹੋਵੇਗੀ ਅਸੀਂ ਉਸ ਨੂੰ ਕੱਢ ਸੁੱਟਾਂਗੇ। ਉਹਨਾਂ ਦੇ ਹੇਠ ਨਹਿਰਾਂ ਵਗਦੀਆਂ ਹੋਣਗੀਆਂ ਅਤੇ ਉਹ ਲੋਕ ਆਖਣਗੇ ਕਿ ਅੱਲਾਹ ਦਾ ਸ਼ੁਕਰ ਹੈ ਕਿ ਉਸ ਨੇ ਸਾਨੂੰ ਸਿੱਧੀ ਰਾਹ ਵਿਖਾਇਆ, ਅਸੀਂ ਆਪ ਸਿੱਧੀ ਰਾਹ ਨਹੀਂ ਸੀ ਪੈ ਸਕਦੇ, ਜੇ ਅੱਲਾਹ ਸਾਨੂੰ ਰਾਹੇ ਨਾ ਪਾਉਂਦਾ। ਬੇਸ਼ੱਕ ਸਾਡੇ ਰੱਬ ਦੇ ਪੈਗ਼ੰਬਰ ਸੱਚੀਆਂ ਗੱਲਾਂ ਲੈਕੇ ਆਏ ਸਨ ਅਤੇ ਉਹਨਾਂ ਨੂੰ ਆਵਾਜ਼ ਦਿੱਤੀ ਜਾਵੇਗੀ ਕਿ ਇਹ ਹੈ ਉਹ ਜੰਨਤ ਜਿਸ ਦੇ ਵਾਰਸ ਤੁਸੀਂ ਉਹਨਾਂ ਅਮਲਾਂ ਕਾਰਨ ਬਣਾਏ ਗਏ ਹੋ ਜੋ ਤੁਸੀਂ (ਸੰਸਾਰ ਵਿਚ) ਕਰਦੇ ਸਾਂ।

ਇਸ ਆਇਤ ਦੇ ਸਾਰੇ ਅਨੁਵਾਦ ਵੇਖੋ →

وَنَادَىٰٓ أَصْحَٰبُ ٱلْجَنَّةِ أَصْحَٰبَ ٱلنَّارِ أَن قَدْ وَجَدْنَا مَا وَعَدَنَا رَبُّنَا حَقًّا فَهَلْ وَجَدتُّم مَّا وَعَدَ رَبُّكُمْ حَقًّا قَالُوا۟ نَعَمْ فَأَذَّنَ مُؤَذِّنٌۢ بَيْنَهُمْ أَن لَّعْنَةُ ٱللَّهِ عَلَى ٱلظَّٰلِمِينَ

Punjabi Translation - Arif Haleemਜੰਨਤ ਵਾਲੇ ਨਰਕੀਆਂ ਨੂੰ ਕਹਿਣਗੇ ਕਿ(ਰੱਬ ਨੇ) ਸਾਡੇ ਨਾਲ ਜਿਹੜਾ ਵਾਅਦਾ ਕੀਤਾ ਸੀ ਅਸੀਂ ਤਾਂ ਉਸ ਨੂੰ ਸੱਚਾ ਹੀ ਵੇਖਿਆ ਹੈ। ਕੀ ਤੁਸੀਂ ਵੀ ਜਿਹੜਾ ਤੁਹਾਡੇ ਰੱਬ ਨੇ ਤੁਹਾਡੇ ਨਾਲ ਵਾਅਦਾ ਕੀਤਾ ਸੀ ਉਸ ਨੂੰ ਸੱਚਾ ਵੇਖਿਆ ਹੈ? ਉਹ (ਨਰਕੀ) ਆਖਣਗੇ ਕਿ‘ਹਾਂ’ ਫੇਰ ਇਕ ਪੁਕਾਰਨ ਵਾਲਾ ਪੁਕਾਰੇਗਾ ਕਿ ਜ਼ਾਲਮਾਂ ’ਤੇ ਅੱਲਾਹ ਦੀ ਫ਼ਿਟਕਾਰ ਹੋਵੇ।

ਇਸ ਆਇਤ ਦੇ ਸਾਰੇ ਅਨੁਵਾਦ ਵੇਖੋ →

ٱلَّذِينَ يَصُدُّونَ عَن سَبِيلِ ٱللَّهِ وَيَبْغُونَهَا عِوَجًا وَهُم بِٱلْـَٔاخِرَةِ كَٰفِرُونَ

Punjabi Translation - Arif Haleemਜਿਹੜੇ ਲੋਕੀ ਅੱਲਾਹ ਦੇ ਰਸਤੇ ਤੋਂ ਲੋਕਾਂ ਨੂੰ ਰੋਕਦੇ ਸਨ ਅਤੇ ਇਸ ਵਿਚ ਕੋਈ ਵਿੰਗ-ਵੱਲ ਲੱਭਦੇ ਸਨ ਅਤੇ ਉਹ ਆਖ਼ਿਰਤ ਦੇ ਵੀ ਇਨਕਾਰੀ ਸਨ। (ਉਹਨਾਂ ’ਤੇ ਅੱਲਾਹ ਦੀ ਫਿਟਕਾਰ ਹੈ)

ਇਸ ਆਇਤ ਦੇ ਸਾਰੇ ਅਨੁਵਾਦ ਵੇਖੋ →

وَبَيْنَهُمَا حِجَابٌ وَعَلَى ٱلْأَعْرَافِ رِجَالٌ يَعْرِفُونَ كُلًّۢا بِسِيمَىٰهُمْ وَنَادَوْا۟ أَصْحَٰبَ ٱلْجَنَّةِ أَن سَلَٰمٌ عَلَيْكُمْ لَمْ يَدْخُلُوهَا وَهُمْ يَطْمَعُونَ

Punjabi Translation - Arif Haleemਉਹਨਾਂ ਦੋਵਾਂ (ਨਰਕੀਆਂ ਤੇ ਜੰਨਤੀਆਂ) ਵਿਚਕਾਰ ਇਕ ਓਟ ਹੋਵੇਗੀ ਅਤੇ ਆਰਾਫ਼[4] (ਉੱਚਾਈਆਂ) ’ਤੇ ਕੁੱਝ ਹੋਰ ਲੋਕ ਹੋਣਗੇ ਇਹ ਹਰੇਕ (ਜੰਨਤੀ ਤੇ ਨਰਕੀ) ਨੂੰ ਉਹਨਾਂ ਦੇ ਲੱਛਣਾ ਤੋਂ ਪਛਾਣ ਲੈਣਗੇ। ਉਹ ਜੰਨਤੀਆਂ ਨੂੰ ਪੁਕਾਰਦੇ ਹੋਏ ਆਖਣਗੇ ਕਿ ਅੱਸਲਾਮਾ ਅਲੈਕੁਮ (ਤੁਹਾਡੇ ’ਤੇ ਸਲਾਮਤੀ ਹੋਵੇ) ਇਹ ਆਰਾਫ਼ ਵਾਲੇ ਜੰਨਤ ਵਿਚ ਦਾਖ਼ਲ ਤਾਂ ਨਹੀਂ ਹੋਏ ਹੋਣਗੇ, ਹਾਂ! ਆਸਵੰਦ ਹੋਣਗੇ।

ਇਸ ਆਇਤ ਦੇ ਸਾਰੇ ਅਨੁਵਾਦ ਵੇਖੋ →

وَإِذَا صُرِفَتْ أَبْصَٰرُهُمْ تِلْقَآءَ أَصْحَٰبِ ٱلنَّارِ قَالُوا۟ رَبَّنَا لَا تَجْعَلْنَا مَعَ ٱلْقَوْمِ ٱلظَّٰلِمِينَ

Punjabi Translation - Arif Haleemਜਦੋਂ ਉਹਨਾਂ (ਆਰਾਫ਼ ਵਾਲਿਆਂ ਦੀਆਂ) ਨਜ਼ਰਾਂ ਨਰਕੀਆਂ ਵੱਲ ਜਾਣਗੀਆਂ ਫੇਰ ਆਖਣਗੇ ਕਿ ਹੇ ਸਾਡੇ ਰੱਬਾ! ਸਾਨੂੰ ਇਹਨਾਂ ਜ਼ਾਲਮਾਂ ਦੇ ਸੰਗ ਨਾ ਰੱਖੀਂ।

ਇਸ ਆਇਤ ਦੇ ਸਾਰੇ ਅਨੁਵਾਦ ਵੇਖੋ →

وَنَادَىٰٓ أَصْحَٰبُ ٱلْأَعْرَافِ رِجَالًا يَعْرِفُونَهُم بِسِيمَىٰهُمْ قَالُوا۟ مَآ أَغْنَىٰ عَنكُمْ جَمْعُكُمْ وَمَا كُنتُمْ تَسْتَكْبِرُونَ

Punjabi Translation - Arif Haleemਆਰਾਫ਼ ਵਾਲੇ ਕੁੱਝ (ਨਰਕਧਾਰੀ) ਲੋਕਾਂ ਨੂੰ ਉਹਨਾਂ ਦੇ ਲੱਛਣਾ ਤੋਂ ਪਛਾਣ ਕੇ ਆਵਾਜ਼ ਦੇਣਗੇ ਕਿ ਨਾ ਅੱਜ ਤੁਹਾਡੇ ਜੱਥੇ ਨੇ ਅਤੇ ਨਾ ਹੀ ਤੁਹਾਡੀ (ਜੀਵਨ ਸਮੱਗਰੀ) ਨੇ ਤੁਹਾਨੂੰ ਕੋਈ ਲਾਭ ਦਿੱਤਾ ਹੈ ਜਿਸ ’ਤੇ ਤੁਸੀਂ ਘਮੰਡ ਕਰਦੇ ਸਾਂ।

ਇਸ ਆਇਤ ਦੇ ਸਾਰੇ ਅਨੁਵਾਦ ਵੇਖੋ →

أَهَٰٓؤُلَآءِ ٱلَّذِينَ أَقْسَمْتُمْ لَا يَنَالُهُمُ ٱللَّهُ بِرَحْمَةٍ ٱدْخُلُوا۟ ٱلْجَنَّةَ لَا خَوْفٌ عَلَيْكُمْ وَلَآ أَنتُمْ تَحْزَنُونَ

Punjabi Translation - Arif Haleemਕੀ ਇਹ ਉਹੀਓ ਲੋਕੀ ਹਨ ਜਿਨ੍ਹਾਂ ਬਾਰੇ ਤੁਸੀਂ ਕਸਮਾਂ ਖਾ ਖਾ ਕੇ ਕਿਹਾ ਕਰਦੇ ਸੀ ਕਿ ਅੱਲਾਹ ਇਹਨਾਂ ’ਤੇ ਕਦੇ ਵੀ ਆਪਣੀਆਂ ਮਿਹਰਾਂ ਨਹੀਂ ਕਰੇਗਾ (ਜਦ ਕਿ ਇਹਨਾਂ ਨੂੰ ਤਾਂ ਹੁਕਮ ਹੋ ਗਿਆ ਹੈ ਕਿ ਤੁਸੀਂ ਜੰਨਤ ਵਿਚ ਦਾਖ਼ਲ ਹੋ ਜਾਓ। ਅਜ ਨਾ ਤੁਹਾਡੇ ਲਈ ਕੋਈ ਡਰ ਹੈ ਅਤੇ ਨਾ ਹੀ ਕੋਈ ਚਿੰਤਾ ਹੈ।

ਇਸ ਆਇਤ ਦੇ ਸਾਰੇ ਅਨੁਵਾਦ ਵੇਖੋ →

وَنَادَىٰٓ أَصْحَٰبُ ٱلنَّارِ أَصْحَٰبَ ٱلْجَنَّةِ أَنْ أَفِيضُوا۟ عَلَيْنَا مِنَ ٱلْمَآءِ أَوْ مِمَّا رَزَقَكُمُ ٱللَّهُ قَالُوٓا۟ إِنَّ ٱللَّهَ حَرَّمَهُمَا عَلَى ٱلْكَٰفِرِينَ

Punjabi Translation - Arif Haleemਅਤੇ ਨਰਕੀ ਜੰਨਤੀਆਂ ਨੂੰ ਪੁਕਾਰ ਕੇ ਆਖਣਗੇ ਕਿ ਸਾਡੇ ’ਤੇ ਥੋੜ੍ਹਾ ਪਾਣੀ ਹੀ ਪਾ ਦਿਓ ਜਾਂ ਜਿਹੜਾ ਰਿਜ਼ਕ ਅੱਲਾਹ ਨੇ ਤੁਹਾਨੂੰ ਦੇ ਛੱਡਿਆ ਹੈ ਉਸ ਵਿੱਚੋਂ ਕੁੱਝ ਸਾਨੂੰ ਵੀ ਦੇ ਦਿਓ। ਜੰਨਤੀ ਆਖਣਗੇ ਕਿ ਅੱਲਾਹ ਨੇ ਦੋਵੇਂ ਚੀਜ਼ਾਂ ਕਾਫ਼ਿਰਾਂ ਲਈ ਹਰਾਮ ਕਰ ਰੱਖਿਆ ਹੈ।

ਇਸ ਆਇਤ ਦੇ ਸਾਰੇ ਅਨੁਵਾਦ ਵੇਖੋ →

ٱلَّذِينَ ٱتَّخَذُوا۟ دِينَهُمْ لَهْوًا وَلَعِبًا وَغَرَّتْهُمُ ٱلْحَيَوٰةُ ٱلدُّنْيَا فَٱلْيَوْمَ نَنسَىٰهُمْ كَمَا نَسُوا۟ لِقَآءَ يَوْمِهِمْ هَٰذَا وَمَا كَانُوا۟ بِـَٔايَٰتِنَا يَجْحَدُونَ

Punjabi Translation - Arif Haleemਜਿਨ੍ਹਾਂ ਨੇ ਸੰਸਾਰ ਵਿਚ ਆਪਣੇ ਧਰਮ ਨੂੰ ਖੇਡ-ਤਮਾਸ਼ਾ ਬਣਾ ਰੱਖਿਆ ਸੀ ਅਤੇ ਜਿਨ੍ਹਾਂ ਨੂੰ ਸੰਸਾਰਿਕ ਜੀਵਨ ਨੇ ਧੋਖੇ ਵਿਚ ਪਾਇਆ ਹੋਇਆ ਸੀ ਅੱਜ ਅਸੀਂ (ਅੱਲਾਹ) ਉਹਨਾਂ ਨੂੰ ਉਸੇ ਤਰ੍ਹਾਂ ਭੁਲ ਜਾਵਾਂਗੇ ਜਿਵੇਂ ਕਿ ਉਹਨਾਂ ਨੇ ਇਸ ਕਿਆਮਤ) ਦਿਹਾੜੇ ਦੀ ਮਿਲਣੀ ਨੂੰ ਭੁਲਾ ਛੱਡਿਆ ਸੀ ਅਤੇ ਸਾਡੀਆਂ ਆਇਤਾਂ (ਰੱਬੀ ਕਲਾਮ) ਦਾ ਇਨਕਾਰ ਕਰਦੇ ਸਨ।

ਇਸ ਆਇਤ ਦੇ ਸਾਰੇ ਅਨੁਵਾਦ ਵੇਖੋ →

وَلَقَدْ جِئْنَٰهُم بِكِتَٰبٍ فَصَّلْنَٰهُ عَلَىٰ عِلْمٍ هُدًى وَرَحْمَةً لِّقَوْمٍ يُؤْمِنُونَ

Punjabi Translation - Arif Haleemਅਤੇ ਅਸੀਂ ਇਹਨਾਂ ਲੋਕਾਂ ਕੋਲ ਇਕ ਅਜਿਹੀ ਕਿਤਾਬ (ਰਸੂਲ ਰਾਹੀਂ) ਪਹੁੰਚਾਈ ਹੈ ਜਿਸ ਵਿਚ ਅਸੀਂ ਆਪਣੇ ਗਿਆਨ ਤੇ ਅਧਾਰਿਤ ਬਹੁਤ ਹੀ ਵਿਸਥਾਰ ਨਾਲ (ਹਰ ਗੱਲ) ਬਿਆਨ ਕੀਤਾ ਹੈ। ਜਦ ਕਿ ਇਹ ਉਹਨਾਂ ਲੋਕਾਂ ਲਈ ਹਿਦਾਇਤ ਤੇ ਰਹਿਮਤ ਹੈ ਜਿਹੜੇ ਈਮਾਨ ਲਿਆਏ ਹਨ।

ਇਸ ਆਇਤ ਦੇ ਸਾਰੇ ਅਨੁਵਾਦ ਵੇਖੋ →

هَلْ يَنظُرُونَ إِلَّا تَأْوِيلَهُۥ يَوْمَ يَأْتِى تَأْوِيلُهُۥ يَقُولُ ٱلَّذِينَ نَسُوهُ مِن قَبْلُ قَدْ جَآءَتْ رُسُلُ رَبِّنَا بِٱلْحَقِّ فَهَل لَّنَا مِن شُفَعَآءَ فَيَشْفَعُوا۟ لَنَآ أَوْ نُرَدُّ فَنَعْمَلَ غَيْرَ ٱلَّذِى كُنَّا نَعْمَلُ قَدْ خَسِرُوٓا۟ أَنفُسَهُمْ وَضَلَّ عَنْهُم مَّا كَانُوا۟ يَفْتَرُونَ

Punjabi Translation - Arif Haleemਇਹਨਾਂ ਲੋਕਾਂ ਨੂੰ ਹੋਰ ਕਿਸੇ ਗੱਲ ਦੀ ਉਡੀਕ ਨਹੀਂ ਕੇਵਲ ਇਸ (ਸੰਸਾਰ) ਦੇ ਅੰਤ ਦੀ ਉਡੀਕ ਕਰ ਰਹੇ ਹਨ। ਜਿਸ ਦਿਨ ਇਸ (ਸੰਸਾਰ) ਦਾ ਅੰਤ ਆਵੇਗਾ ਤਾਂ ਜਿਹੜੇ ਲੋਕ ਇਸ ਨੂੰ ਭੁੱਲੀ ਬੈਠੇ ਸਨ ਉਹ ਆਖਣਗੇ ਕਿ ਬੇਸ਼ੱਕ ਸਾਡੇ ਰੱਬ ਦੇ ਪੈਗ਼ੰਬਰ ਹੱਕ ਲੈ ਕੇ ਆਏ ਸਨ। ਕੀ ਸਾਡਾ ਕੋਈ ਸਿਫ਼ਾਰਸ਼ੀ ਹੈ ਕਿ ਉਹ ਸਾਡੀ ਲਈ (ਰੱਬ ਦੇ ਕੋਲ) ਸਿਫ਼ਾਰਸ਼ ਕਰੇ ? ਜਾਂ ਸਾਨੂੰ ਮੁੜ ਸੰਸਾਰ ਵਿਚ ਭੇਜੇ ਤਾਂ ਜੋ ਅਸੀਂ ਇਹਨਾਂ ਕੰਮਾਂ ਦੀ ਥਾਂ ਦੂਜੇ ਕੰਮ ਕਰੀਏ ਜੋ ਅਸੀਂ ਪਹਿਲਾਂ ਕਰਿਆ ਕਰਦੇ ਸੀ। ਬੇਸ਼ੱਕ ਇਹਨਾਂ ਲੋਕਾਂ ਨੇ ਆਪਣੇ ਆਪ ਨੂੰ ਘਾਟੇ ਵਿਚ ਪਾ ਲਿਆ ਅਤੇ ਜਿਹੜੀਆਂ ਗੱਲਾਂ ਉਹ ਬਣਾਉਂਦੇ ਸਨ ਅੱਜ ਉਹ ਸਾਰੀਆਂ ਗੁਆਚੀਆਂ ਗਈਆਂ।

ਇਸ ਆਇਤ ਦੇ ਸਾਰੇ ਅਨੁਵਾਦ ਵੇਖੋ →

إِنَّ رَبَّكُمُ ٱللَّهُ ٱلَّذِى خَلَقَ ٱلسَّمَٰوَٰتِ وَٱلْأَرْضَ فِى سِتَّةِ أَيَّامٍ ثُمَّ ٱسْتَوَىٰ عَلَى ٱلْعَرْشِ يُغْشِى ٱلَّيْلَ ٱلنَّهَارَ يَطْلُبُهُۥ حَثِيثًا وَٱلشَّمْسَ وَٱلْقَمَرَ وَٱلنُّجُومَ مُسَخَّرَٰتٍۭ بِأَمْرِهِۦٓ أَلَا لَهُ ٱلْخَلْقُ وَٱلْأَمْرُ تَبَارَكَ ٱللَّهُ رَبُّ ٱلْعَٰلَمِينَ

Punjabi Translation - Arif Haleemਬੇਸ਼ੱਕ ਤੇਰਾ ਰੱਬ ਉਹ ਅੱਲਾਹ ਹੀ ਹੈ ਜਿਸ ਨੇ ਛੇ ਦਿਨਾਂ ਵਿਚ ਸਾਰੇ ਅਕਾਸ਼ਾਂ ਤੇ ਧਰਤੀ ਨੂੰ ਪੈਦਾ ਕੀਤਾ ਫੇਰ ਉਹ ਅਰਸ਼ (ਰਾਜ ਸਿਘਾਸਨ) ’ਤੇ ਜਾ ਬੈਠਿਆ। ਉਹ (ਅੱਲਾਹ) ਦਨਿ ਨੂੰ ਰਾਤ ਨਾਲ ਇੰਜ ਢੱਕ ਦਿੰਦਾ ਹੈ ਕਿ ਉਹ ਰਾਤ ਛੇਤੀ ਹੀ ਦਿਨ ਦੇ ਪਿੱਛੇ ਚੱਲੀ ਆਉਂਦੀ ਹੈ। ਉਸ ਨੇ ਸੂਰਜ, ਚੰਨ, ਅਤੇ ਤਾਰਿਆਂ ਨੂੰ ਪੈਦਾ ਕੀਤਾ ਕਿ ਉਹ ਸਾਰੇ ਉਸ (ਅੱਲਾਹ ਦੇ) ਹੁਕਮ ਅਧੀਨ ਹਨ। ਖ਼ਬਰਦਾਰ ਰਹੋ! ਪੈਦਾ ਕਰਨਾ ਤੇ ਹੁਕਮ ਦੇਣਾ ਉਸੇ ਨੂੰ ਹੀ ਸ਼ੋਭਾ ਦਿੰਦਾ ਹੈ। ਅੱਲਾਹ, ਸਾਰੇ ਜਹਾਨਾਂ ਦਾ ਪਾਲਣਹਾਰ ਅਤੇ ਬਹੁਤ ਹੀ ਬਰਕਤਾਂ ਵਾਲਾ ਹੈ।

ਇਸ ਆਇਤ ਦੇ ਸਾਰੇ ਅਨੁਵਾਦ ਵੇਖੋ →

ٱدْعُوا۟ رَبَّكُمْ تَضَرُّعًا وَخُفْيَةً إِنَّهُۥ لَا يُحِبُّ ٱلْمُعْتَدِينَ

Punjabi Translation - Arif Haleemਤੁਸੀਂ ਆਪਣੇ ਪਾਲਣਹਾਰ ਤੋਂ ਗਿੜਗਿੜਾਉਂਦੇ ਹੋਏ ਅਤੇ ਹੋਲੇ ਹੋਲੇ ਦੁਆਵਾਂ ਕਰਿਆ ਕਰੋ। ਬੇਸ਼ੱਕ ਉਹ (ਅੱਲਾਹ) ਹੱਦੋਂ ਟੱਪਣ ਵਾਲਿਆਂ ਨੂੰ ਪਸੰਦ ਨਹੀਂ ਕਰਦਾ।

ਇਸ ਆਇਤ ਦੇ ਸਾਰੇ ਅਨੁਵਾਦ ਵੇਖੋ →

وَلَا تُفْسِدُوا۟ فِى ٱلْأَرْضِ بَعْدَ إِصْلَٰحِهَا وَٱدْعُوهُ خَوْفًا وَطَمَعًا إِنَّ رَحْمَتَ ٱللَّهِ قَرِيبٌ مِّنَ ٱلْمُحْسِنِينَ

Punjabi Translation - Arif Haleemਧਰਤੀ ਵਿਚ ਜਦ ਕਿ ਇਸ ਨੂੰ ਸੁਆਰਿਆ ਜਾ ਚੁੱਕਿਆ ਹੈ, ਵਿਗਾੜ ਨਾ ਪੈਦਾ ਕਰੋ ਅਤੇ ਡਰਦੇ ਹੋਏ ਤੇ (ਬਖ਼ਸ਼ਿਸ਼ ਦੀਆਂ) ਆਸਾਂ ਰੱਖਦੇ ਹੋਏ ਉਸੇ ਨੂੰ ਹੀ ਪੁਕਾਰੋ। ਬੇਸ਼ੱਕ ਅੱਲਾਹ ਦੀਆਂ ਮਿਹਰਾਂ ਸੋਹਣੇ ਚਰਿੱਤਰ ਵਾਲਿਆਂ ਦੇ ਵਧੇਰੇ ਨੇੜੇ ਹਨ।

ਇਸ ਆਇਤ ਦੇ ਸਾਰੇ ਅਨੁਵਾਦ ਵੇਖੋ →

وَهُوَ ٱلَّذِى يُرْسِلُ ٱلرِّيَٰحَ بُشْرًۢا بَيْنَ يَدَىْ رَحْمَتِهِۦ حَتَّىٰٓ إِذَآ أَقَلَّتْ سَحَابًا ثِقَالًا سُقْنَٰهُ لِبَلَدٍ مَّيِّتٍ فَأَنزَلْنَا بِهِ ٱلْمَآءَ فَأَخْرَجْنَا بِهِۦ مِن كُلِّ ٱلثَّمَرَٰتِ كَذَٰلِكَ نُخْرِجُ ٱلْمَوْتَىٰ لَعَلَّكُمْ تَذَكَّرُونَ

Punjabi Translation - Arif Haleemਅਤੇ ਉਹ (ਅੱਲਾਹ) ਹੀ ਹੈ ਜਿਹੜਾ ਆਪਣੀ ਰਹਿਮਤ (ਦੀ ਬਾਰਸ਼) ਤੋਂ ਪਹਿਲਾਂ ਖ਼ੁਸ਼ਖ਼ਬਰੀਆਂ ਦੇਣ ਵਾਲੀਆਂ ਹਵਾਵਾਂ ਨੂੰ ਭੇਜਦਾ ਹੈ। ਜਦੋਂ ਉਹ ਹਵਾਵਾਂ ਭਾਰੀ (ਪਾਣੀ ਵਾਲੇ) ਬੱਦਲਾਂ ਨੂੰ ਚੁਕਦੀਆਂ ਹਨ ਤਾਂ ਅਸੀਂ ਇਹਨਾਂ ਬੱਦਲਾਂ ਨੂੰ ਕਿਸੇ ਨਿਰਜੀਵ (ਬੰਜਰ) ਧਰਤੀ ਵੱਲ ਤੌਰ ਦਿੰਦੇ ਹਾਂ। ਫੇਰ ਅਸੀਂ ਇਹਨਾਂ ਬੱਦਲਾਂ ਤੋਂ ਪਾਣੀ ਵਰਾਉਂਦੇ ਹਾਂ, ਫੇਰ ਇਸ ਪਾਣੀ ਤੋਂ ਹਰ ਪ੍ਰਕਾਰ ਦੇ ਫਲ (ਧਰਤੀ ਵਿੱਚੋਂ) ਕੱਢਦੇ ਹਾਂ। ਇਸੇ ਤਰ੍ਹਾਂ ਅਸਾਂ ਮੁਰਦਿਆਂ ਨੂੰ (ਧਰਤੀ ਵਿੱਚੋਂ) ਕੱਢ ਕੇ ਖੜਾ ਕਰ ਦੇਵਾਂਗੇ ਤਾਂ ਜੋ ਤੁਸੀਂ ਸਿੱਖਿਆ ਗ੍ਰਹਿਣ ਕਰੋ।

ਇਸ ਆਇਤ ਦੇ ਸਾਰੇ ਅਨੁਵਾਦ ਵੇਖੋ →

وَٱلْبَلَدُ ٱلطَّيِّبُ يَخْرُجُ نَبَاتُهُۥ بِإِذْنِ رَبِّهِۦ وَٱلَّذِى خَبُثَ لَا يَخْرُجُ إِلَّا نَكِدًا كَذَٰلِكَ نُصَرِّفُ ٱلْـَٔايَٰتِ لِقَوْمٍ يَشْكُرُونَ

Punjabi Translation - Arif Haleemਜਿਹੜੀ ਧਰਤੀ ਚੰਗੀ (ਉਪਜਾਊ) ਹੁੰਦੀ ਹੈ ਉਸ ਦੀ ਉਪਜ ਤਾਂ ਅੱਲਾਹ ਦੇ ਹੁਕਮ ਨਾਲ ਬਥੇਰੀ ਨਿਕਲਦੀ ਹੈ ਅਤੇ ਜਿਹੜਾ ਧਰਤੀ ਖਰਾਬ ਹੁੰਦੀ ਹੈ ਉਸ ਦੀ ਉਪਜ ਬਹੁਤ ਹੀ ਨਿਕੰਮੀ ਹੁੰਦੀ ਹੈ। ਇਸ ਤਰ੍ਹਾਂ ਅਸੀਂ ਖੋਲ੍ਹ-ਖੋਲ੍ਹ ਕੇ ਆਪਣੀਆਂ ਦਲੀਲਾਂ ਬਿਆਨ ਕਰਦੇ ਹਾਂ ਉਹਨਾਂ ਲੋਕਾਂ ਲਈ ਜਿਹੜੇ ਸ਼ੁਕਰ ਅਦਾ ਕਰਦੇ ਹਨ।

ਇਸ ਆਇਤ ਦੇ ਸਾਰੇ ਅਨੁਵਾਦ ਵੇਖੋ →

لَقَدْ أَرْسَلْنَا نُوحًا إِلَىٰ قَوْمِهِۦ فَقَالَ يَٰقَوْمِ ٱعْبُدُوا۟ ٱللَّهَ مَا لَكُم مِّنْ إِلَٰهٍ غَيْرُهُۥٓ إِنِّىٓ أَخَافُ عَلَيْكُمْ عَذَابَ يَوْمٍ عَظِيمٍ

Punjabi Translation - Arif Haleemਅਸੀਂ ਨੂਹ ਨੂੰ ਉਸ ਦੀ ਕੌਮ ਵੱਲ (ਪੈਗ਼ੰਬਰ ਬਣਾਕੇ) ਭੇਜਿਆ। ਉਹਨਾਂ ਨੇ ਆਖਿਆ ਕਿ ਹੇ ਮੇਰੀ ਕੌਮ! ਤੁਸੀਂ ਅੱਲਾਹ ਦੀ ਹੀ ਇਬਾਦਤ ਕਰੋ ਉਸ ਤੋਂ ਛੁੱਟ ਹੋਰ ਕੋਈ ਤੁਹਾਡਾ ਇਸ਼ਟ ਨਹੀਂ, ਮੈਂ ਤੁਹਾਡੇ ’ਤੇ ਇਕ ਵੱਡੇ ਦਿਨ (ਕਿਆਮਤ) ਦੇ ਅਜ਼ਾਬ ਆਉਣ ਤੋਂ ਡਰਦਾ ਹਾਂ।

ਇਸ ਆਇਤ ਦੇ ਸਾਰੇ ਅਨੁਵਾਦ ਵੇਖੋ →

قَالَ ٱلْمَلَأُ مِن قَوْمِهِۦٓ إِنَّا لَنَرَىٰكَ فِى ضَلَٰلٍ مُّبِينٍ

Punjabi Translation - Arif Haleemਉਸ (ਨੂਹ) ਦੀ ਕੌਮ ਦੇ ਕੁੱਝ ਸਰਦਾਰਾਂ ਨੇ ਆਖਿਆ। ਬੇਸ਼ੱਕ ਅਸੀਂ ਤਾਂ ਤੈਨੂੰ ਸਪਸ਼ਟ ਤੌਰ ’ਤੇ ਕੁਰਾਹੇ ਪਿਆ ਹੋਇਆ ਵੇਖ ਰਹੇ ਹਾਂ।

ਇਸ ਆਇਤ ਦੇ ਸਾਰੇ ਅਨੁਵਾਦ ਵੇਖੋ →

قَالَ يَٰقَوْمِ لَيْسَ بِى ضَلَٰلَةٌ وَلَٰكِنِّى رَسُولٌ مِّن رَّبِّ ٱلْعَٰلَمِينَ

Punjabi Translation - Arif Haleemਉਹਨਾਂ(ਨੂਹ) ਨੇ ਆਖਿਆ ਕਿ ਹੇ ਮੇਰੀ ਕੌਮ! ਮੈਂ ਉੱਕਾ ਹੀ ਗੁਮਰਾਹੀ ’ਤੇ ਨਹੀਂ, ਮੈਂ ਤਾਂ ਸੰਸਾਰ ਦੇ ਪਾਲਣਹਾਰ ਦਾ ਰਸੂਲ ਹਾਂ।

ਇਸ ਆਇਤ ਦੇ ਸਾਰੇ ਅਨੁਵਾਦ ਵੇਖੋ →

أُبَلِّغُكُمْ رِسَٰلَٰتِ رَبِّى وَأَنصَحُ لَكُمْ وَأَعْلَمُ مِنَ ٱللَّهِ مَا لَا تَعْلَمُونَ

Punjabi Translation - Arif Haleemਮੈਂ ਤੁਹਾਨੂੰ ਆਪਣੇ ਰੱਬ ਦੇ ਪੈਗ਼ਾਮ ਪਹੁੰਚਾਉਂਦਾ ਹਾਂ ਅਤੇ ਤੁਹਾਡੀ ਭਲਾਈ ਚਾਹੁੰਦਾ ਹਾਂ, ਮੈਂ ਅੱਲਾਹ ਵੱਲੋਂ ਉਹਨਾਂ ਗੱਲਾਂ ਦੀ ਖ਼ਬਰ ਰੱਖਦਾ ਹਾਂ ਜਿਨ੍ਹਾਂ ਦੀ ਖ਼ਬਰ ਤੁਹਾਨੂੰ ਨਹੀਂ।

ਇਸ ਆਇਤ ਦੇ ਸਾਰੇ ਅਨੁਵਾਦ ਵੇਖੋ →

أَوَعَجِبْتُمْ أَن جَآءَكُمْ ذِكْرٌ مِّن رَّبِّكُمْ عَلَىٰ رَجُلٍ مِّنكُمْ لِيُنذِرَكُمْ وَلِتَتَّقُوا۟ وَلَعَلَّكُمْ تُرْحَمُونَ

Punjabi Translation - Arif Haleemਕੀ ਤੁਹਾਨੂੰ ਇਸ ਗੱਲ ਦੀ ਹੈਰਾਨੀ ਹੁੰਦੀ ਹੈ ਕਿ ਤੁਹਾਡੇ ਪਾਲਣਹਾਰ ਵੱਲੋਂ ਤੁਹਾਡੇ ਕੋਲ ਇਕ ਅਜਿਹੇ ਬੰਦੇ ਰਾਹੀਂ ਨਸੀਹਤ ਆਈ ਹੈ ਜਿਹੜਾ ਤੁਹਾਡੇ ਹੀ ਵਿੱਚੋਂ ਹੈ ਕਿ ਉਹ ਤੁਹਾਨੂੰ (ਅੱਲਾਹ ਦੀ ਸਜ਼ਾ) ਤੋਂ ਡਰਾਏ ਅਤੇ ਤੁਸੀਂ ਡਰ ਜਾਵੋ ਤਾਂ ਜੋ ਤੁਹਾਡੇ ’ਤੇ ਰਹਿਮ ਕੀਤਾ ਜਾਵੇ।

ਇਸ ਆਇਤ ਦੇ ਸਾਰੇ ਅਨੁਵਾਦ ਵੇਖੋ →

فَكَذَّبُوهُ فَأَنجَيْنَٰهُ وَٱلَّذِينَ مَعَهُۥ فِى ٱلْفُلْكِ وَأَغْرَقْنَا ٱلَّذِينَ كَذَّبُوا۟ بِـَٔايَٰتِنَآ إِنَّهُمْ كَانُوا۟ قَوْمًا عَمِينَ

Punjabi Translation - Arif Haleemਫੇਰ ਉਹਨਾਂ ਨੇ ਉਸ (ਨੂਹ) ਨੂੰ ਝੁਠਲਾਇਆ ਅਤੇ ਅਸੀਂ (ਅੱਲਾਹ ਨੇ) ਉਸ ਨੂੰ ਅਤੇ ਉਸ ਦੇ (ਈਮਾਨ ਲਿਆਉਣ ਵਾਲੇ) ਸਾਥੀਆਂ ਨੂੰ ਇਕ ਬੇੜੀ ਵਿਚ ਛੁਟਕਾਰਾ ਦਿੱਤਾ ਅਤੇ ਜਿਨ੍ਹਾਂ ਲੋਕਾਂ ਨੇ ਸਾਡੀਆਂ ਆਇਤਾਂ (ਰੱਬੀ ਆਦੇਸ਼ਾਂ) ਨੂੰ ਝੁਠਲਾਇਆ ਸੀ ਉਹਨਾਂ ਨੂੰ ਅਸੀਂ ਡੋਬ ਦਿੱਤਾ। ਬੇਸ਼ੱਕ ਉਹ ਲੋਕੀ (ਕੁਫ਼ਰ ਵਿਚ) ਅੰਨ੍ਹੇ ਹੋ ਰਹੇ ਸਨ।

ਇਸ ਆਇਤ ਦੇ ਸਾਰੇ ਅਨੁਵਾਦ ਵੇਖੋ →

وَإِلَىٰ عَادٍ أَخَاهُمْ هُودًا قَالَ يَٰقَوْمِ ٱعْبُدُوا۟ ٱللَّهَ مَا لَكُم مِّنْ إِلَٰهٍ غَيْرُهُۥٓ أَفَلَا تَتَّقُونَ

Punjabi Translation - Arif Haleemਅਸੀਂ ਆਦ ਕੌਮ ਵੱਲ ਉਹਨਾਂ ਦੇ ਹੀ ਭਰਾ ਹੂਦ ਨੂੰ (ਨਬੀ ਬਣਾ ਕੇ) ਭੇਜਿਆ। ਉਸ ਨੇ ਆਖਿਆ ਕਿ ਹੇ ਮੇਰੀ ਕੌਮ! ਤੁਸੀਂ ਅੱਲਾਹ ਦੀ ਹੀ ਇਬਾਦਤ ਕਰੋ ਉਸ ਤੋਂ ਛੁੱਟ ਤੁਹਾਡਾ ਕੋਈ ਇਸ਼ਟ ਨਹੀਂ। ਕੀ ਤੁਸੀਂ (ਅੱਲਾਹ ਤੋਂ) ਨਹੀਂ ਡਰਦੇ ?

ਇਸ ਆਇਤ ਦੇ ਸਾਰੇ ਅਨੁਵਾਦ ਵੇਖੋ →

قَالَ ٱلْمَلَأُ ٱلَّذِينَ كَفَرُوا۟ مِن قَوْمِهِۦٓ إِنَّا لَنَرَىٰكَ فِى سَفَاهَةٍ وَإِنَّا لَنَظُنُّكَ مِنَ ٱلْكَٰذِبِينَ

Punjabi Translation - Arif Haleemਉਸ ਦੀ ਕੌਮ ਦੇ ਕਾਫ਼ਿਰ ਸਰਦਾਰਾਂ ਨੇ ਕਿਹਾ ਕਿ ਅਸੀਂ ਤਾਂ ਤੈਨੂੰ ਮੂਰਖਤਾ ਵਿਚ ਫ਼ਸਿਆ ਹੋਇਆ ਵੇਖ ਰਹੇ ਹਾਂ ਅਤੇ ਅਸੀਂ ਤਾਂ ਤੈਨੂੰ ਝੂਠੇ ਲੋਕਾਂ ਵਿੱਚੋਂ ਸਮਝਦੇ ਹਾਂ।

ਇਸ ਆਇਤ ਦੇ ਸਾਰੇ ਅਨੁਵਾਦ ਵੇਖੋ →

قَالَ يَٰقَوْمِ لَيْسَ بِى سَفَاهَةٌ وَلَٰكِنِّى رَسُولٌ مِّن رَّبِّ ٱلْعَٰلَمِينَ

Punjabi Translation - Arif Haleemਉਸ (ਹੂਦ) ਨੇ ਆਖਿਆ ਕਿ ਹੇ ਮੇਰੀ ਕੌਮ! ਮੈਂ ਕੋਈ ਮੂਰਖ ਨਹੀਂ ਹਾਂ, ਮੈਂ ਤਾਂ ਸਾਰੇ ਜਹਾਨਾਂ ਦੇ ਪਾਲਣਹਾਰ ਵੱਲੋਂ ਭੇਜਿਆ ਹੋਇਆ ਪੈਗ਼ੰਬਰ ਹਾਂ।

ਇਸ ਆਇਤ ਦੇ ਸਾਰੇ ਅਨੁਵਾਦ ਵੇਖੋ →

أُبَلِّغُكُمْ رِسَٰلَٰتِ رَبِّى وَأَنَا۠ لَكُمْ نَاصِحٌ أَمِينٌ

Punjabi Translation - Arif Haleemਤੁਹਾਨੂੰ ਆਪਣੇ ਰੱਬ ਦਾ ਪੈਗ਼ਾਮ ਪਹੁੰਚਾਉਂਦਾ ਹਾਂ, ਮੈਂ ਤੁਹਾਡਾ ਸੱਚਾ ਸ਼ੁਭ-ਚਿੰਤਕ ਹਾਂ।

ਇਸ ਆਇਤ ਦੇ ਸਾਰੇ ਅਨੁਵਾਦ ਵੇਖੋ →

أَوَعَجِبْتُمْ أَن جَآءَكُمْ ذِكْرٌ مِّن رَّبِّكُمْ عَلَىٰ رَجُلٍ مِّنكُمْ لِيُنذِرَكُمْ وَٱذْكُرُوٓا۟ إِذْ جَعَلَكُمْ خُلَفَآءَ مِنۢ بَعْدِ قَوْمِ نُوحٍ وَزَادَكُمْ فِى ٱلْخَلْقِ بَصْۜطَةً فَٱذْكُرُوٓا۟ ءَالَآءَ ٱللَّهِ لَعَلَّكُمْ تُفْلِحُونَ

Punjabi Translation - Arif Haleemਕੀ ਤੁਹਾਨੂੰ ਇਸ ਗੱਲ ਦੀ ਹੈਰਾਨੀ ਹੈ ਕਿ ਤੁਹਾਡੇ ਪਾਲਣਹਾਰ ਵੱਲੋਂ ਤੁਹਾਡੇ ਵੱਲ ਇਕ ਅਜਿਹੇ ਵਿਅਕਤੀ ਰਾਹੀਂ ਨਸੀਹਤ ਪੁੱਜੀ ਹੈ ਜਿਹੜਾ ਤੁਹਾਡੇ ਵਿੱਚੋਂ ਹੀ ਹੈ ਤਾਂ ਜੋ ਉਹ ਤੁਹਾਨੂੰ (ਰੱਬ ਦੇ ਅਜ਼ਾਬ ਤੋਂ) ਡਰਾਏ। ਤੁਸੀਂ ਇਹ ਗੱਲ ਵੀ ਯਾਦ ਰੱਖੋ ਕਿ ਅੱਲਾਹ ਨੇ ਤੁਹਾਨੂੰ ਨੂਹ ਦੀ ਕੌਮ ਤੋਂ ਬਾਅਦ ਧਰਤੀ ਦਾ ਜਾਨਸ਼ੀਨ ਬਣਾਇਆ ਅਤੇ ਤੁਹਾਨੂੰ ਵਧੇਰੇ ਰਿਸ਼ਟ-ਪੁੱਸ਼ਟ ਕੀਤਾ, ਸੋ ਤੁਸੀਂ ਅੱਲਾਹ ਦੀਆਂ ਨਿਅਮਤਾਂ ਨੂੰ ਯਾਦ ਕਰੋ ਤਾਂ ਜੋ ਤੁਸੀਂ ਸਫਲਤਾ ਪਾਓ।

ਇਸ ਆਇਤ ਦੇ ਸਾਰੇ ਅਨੁਵਾਦ ਵੇਖੋ →

قَالُوٓا۟ أَجِئْتَنَا لِنَعْبُدَ ٱللَّهَ وَحْدَهُۥ وَنَذَرَ مَا كَانَ يَعْبُدُ ءَابَآؤُنَا فَأْتِنَا بِمَا تَعِدُنَآ إِن كُنتَ مِنَ ٱلصَّٰدِقِينَ

Punjabi Translation - Arif Haleemਉਹਨਾਂ (ਹੂਦ ਦੀ ਕੌਮ) ਨੇ ਆਖਆਿ, ਕੀ ਤੂੰ ਸਾਡੇ ਕੋਲ ਇਸ ਲਈ ਆਇਆ ਹੈ ਕਿ ਅਸੀਂ ਬਸ ਇਕ ਅੱਲਾਹ ਦੀ ਹੀ ਇਬਾਦਤ ਕਰੀਏ ਅਤੇ ਜਿਨ੍ਹਾਂ ਨੂੰ ਸਾਡੇ ਬਾਪ ਦਾਦਾ ਪੂਜਦੇ ਆਏ ਹਨ ਉਹਨਾਂ ਨੂੰ ਤਿਆਗ ਦਈਏ? ਜਿਹੜੇ ਅਜ਼ਾਬ ਦੀ ਧਮਕੀ ਤੂੰ ਦਿੰਦਾ ਹੈ ਉਹ ਲੈ ਆ, ਜੇ ਤੂੰ ਸੱਚਾ ਹੈ।

ਇਸ ਆਇਤ ਦੇ ਸਾਰੇ ਅਨੁਵਾਦ ਵੇਖੋ →

قَالَ قَدْ وَقَعَ عَلَيْكُم مِّن رَّبِّكُمْ رِجْسٌ وَغَضَبٌ أَتُجَٰدِلُونَنِى فِىٓ أَسْمَآءٍ سَمَّيْتُمُوهَآ أَنتُمْ وَءَابَآؤُكُم مَّا نَزَّلَ ٱللَّهُ بِهَا مِن سُلْطَٰنٍ فَٱنتَظِرُوٓا۟ إِنِّى مَعَكُم مِّنَ ٱلْمُنتَظِرِينَ

Punjabi Translation - Arif Haleemਉਸ (ਹੂਦ) ਨੇ ਆਖਿਆ ਕਿਹੁਣ ਤੁਹਾਡੇ ਉੱਤੇ ਅੱਲਾਹ ਦਾ ਅਜ਼ਾਬ ਆਉਣ ਵਾਲਾ ਹੀ ਹੈ। ਕੀ ਤੁਸੀਂ ਮੇਰੇ ਨਾਲ ਉਹਨਾਂ ਨਾਵਾਂ ਲਈ ਝਗੜਦੇ ਹੋ ਜਿਨ੍ਹਾਂ ਨੂੰ ਤੁਸੀਂ ਅਤੇ ਤੁਹਾਡੇ ਪਿਓ ਦਾਦਿਆਂ ਨੇ (ਆਪਣੇ ਇਸ਼ਟ) ਘੜ੍ਹ ਲਏ ਹਨ? ਇਹਨਾਂ ਦੇ ਇਸ਼ਟ ਹੋਣ ਦੀ ਅੱਲਾਹ ਨੇ ਕੋਈ ਦਲੀਲ ਨਹੀਂ ਭੇਜੀ, ਸੋ ਤੁਸੀਂ (ਅਜ਼ਾਬ ਦੀ) ਉਡੀਕ ਕਰੋ ਮੈਂ ਵੀ ਤੁਹਾਡੇ ਨਾਲ ਉਡੀਕ ਕਰ ਰਿਹਾ ਹਾਂ।

ਇਸ ਆਇਤ ਦੇ ਸਾਰੇ ਅਨੁਵਾਦ ਵੇਖੋ →

فَأَنجَيْنَٰهُ وَٱلَّذِينَ مَعَهُۥ بِرَحْمَةٍ مِّنَّا وَقَطَعْنَا دَابِرَ ٱلَّذِينَ كَذَّبُوا۟ بِـَٔايَٰتِنَا وَمَا كَانُوا۟ مُؤْمِنِينَ

Punjabi Translation - Arif Haleemਅੰਤ ਅਸੀਂ ਆਪਣੀ ਮਿਹਰ ਨਾਲ ਉਸ (ਹੂਦ) ਨੂੰ ਅਤੇ ਉਸ ਦੇ ਸਾਥੀਆਂ ਨੂੰ ਬਚਾ ਲਿਆ ਅਤੇ ਉਹਨਾਂ ਲੋਕਾਂ ਦੀ ਜੜ੍ਹ ਵੱਢ ਸੁੱਟੀ ਜਿਹੜੇ ਸਾਡੀਆਂ ਆਇਤਾਂ ਦਾ ਇਨਕਾਰ ਕਰਦੇ ਸੀ ਅਤੇ ਉਹ ਈਮਾਨ ਲਿਆਉਣ ਵਾਲੇ ਵੀ ਨਹੀਂ ਸੀ।

ਇਸ ਆਇਤ ਦੇ ਸਾਰੇ ਅਨੁਵਾਦ ਵੇਖੋ →

وَإِلَىٰ ثَمُودَ أَخَاهُمْ صَٰلِحًا قَالَ يَٰقَوْمِ ٱعْبُدُوا۟ ٱللَّهَ مَا لَكُم مِّنْ إِلَٰهٍ غَيْرُهُۥ قَدْ جَآءَتْكُم بَيِّنَةٌ مِّن رَّبِّكُمْ هَٰذِهِۦ نَاقَةُ ٱللَّهِ لَكُمْ ءَايَةً فَذَرُوهَا تَأْكُلْ فِىٓ أَرْضِ ٱللَّهِ وَلَا تَمَسُّوهَا بِسُوٓءٍ فَيَأْخُذَكُمْ عَذَابٌ أَلِيمٌ

Punjabi Translation - Arif Haleemਅਸੀਂ ਸਮੂਦ ਵੱਲ ਉਹਨਾਂ ਦੇ ਹੀ ਭਰਾ ਸਾਲੇਹ ਨੂੰ (ਨਬੀ ਬਣਾਕੇ) ਭੇਜਿਆ। ਉਸ ਨੇ ਕਿਹਾ ਕਿ ਹੇ ਮੇਰੀ ਕੌਮ! ਤੁਸੀਂ ਅੱਲਾਹ ਦੀ ਹੀ ਇਬਾਦਤ ਕਰੋ, ਉਸ ਤੋਂ ਛੁੱਟ ਤੁਹਾਡਾ ਕੋਈ ਇਸ਼ਟ ਨਹੀਂ, ਤੁਹਾਡੇ ਕੋਲ ਤੁਹਾਡੇ ਪਾਲਣਹਾਰ ਵੱਲੋਂ ਇਕ ਸਪਸ਼ਟ ਦਲੀਲ ਆ ਚੁੱਕੀ ਹੈ। ਇਹ ਅੱਲਾਹ ਦੀ ਊਂਠਣੀ ਤੁਹਾਡੇ ਲਈ ਇਕ ਵਿਸ਼ੇਸ਼ ਨਿਸ਼ਾਨੀ ਹੈ ਸੋ ਤੁਸੀਂ ਇਸ ਨੂੰ ਛੱਡ ਦਿਓ ਕਿ ਅੱਲਾਹ ਦੀ ਧਰਤੀ ’ਤੇ ਚੁਗਦੀ-ਚਰਦੀ ਫਿਰੇ ਅਤੇ ਇਸ ਨੂੰ ਕਿਸੇ ਬੁਰੇ ਇਰਾਦੇ ਨਾਲ ਹੱਥ ਨਹੀਂ ਲਾਉਣਾ, ਨਹੀਂ ਤਾਂ ਤੁਹਾਨੂੰ ਦਰਦਨਾਕ ਅਜ਼ਾਬ ਆ ਨੱਪੇਗਾ।

ਇਸ ਆਇਤ ਦੇ ਸਾਰੇ ਅਨੁਵਾਦ ਵੇਖੋ →

وَٱذْكُرُوٓا۟ إِذْ جَعَلَكُمْ خُلَفَآءَ مِنۢ بَعْدِ عَادٍ وَبَوَّأَكُمْ فِى ٱلْأَرْضِ تَتَّخِذُونَ مِن سُهُولِهَا قُصُورًا وَتَنْحِتُونَ ٱلْجِبَالَ بُيُوتًا فَٱذْكُرُوٓا۟ ءَالَآءَ ٱللَّهِ وَلَا تَعْثَوْا۟ فِى ٱلْأَرْضِ مُفْسِدِينَ

Punjabi Translation - Arif Haleemਤੁਸੀਂ ਉਸ ਵੇਲੇ ਨੂੰ ਯਾਦ ਕਰੋ ਜਦੋਂ ਅੱਲਾਹ ਨੇ ਤੁਹਾਨੂੰ ਆਦ ਤੋਂ ਮਗਰੋਂ (ਧਰਤੀ ਦਾ) ਜਾਨ-ਨਸ਼ੀਨ ਬਣਾਇਆ ਸੀ ਅਤੇ ਤੁਹਾਨੂੰ ਧਰਤੀ ਉੱਤੇ ਵਸਣ ਦਾ ਟਿਕਾਣਾ ਦਿੱਤਾ। ਤੁਸੀਂ ਇਸ ਦੀ ਨਰਮ ਮਿੱਟੀ ਤੋਂ ਮਹੱਲ ਉਸਾਰਦੇ ਹੋ ਅਤੇ ਪਹਾੜਾਂ ਨੂੰ ਕੱਟ ਕੇ ਘਰ ਬਣਾਉਂਦੇ ਹੋ। ਸੋ ਅੱਲਾਹ ਦੀਆਂ ਨਿਅਮਤਾਂ ਨੂੰ ਯਾਦ ਰੱਖੋ ਅਤੇ ਧਰਤੀ ਵਿਚ ਫ਼ਸਾਦ ਨਾ ਫ਼ੈਲਾਓ।

ਇਸ ਆਇਤ ਦੇ ਸਾਰੇ ਅਨੁਵਾਦ ਵੇਖੋ →

قَالَ ٱلْمَلَأُ ٱلَّذِينَ ٱسْتَكْبَرُوا۟ مِن قَوْمِهِۦ لِلَّذِينَ ٱسْتُضْعِفُوا۟ لِمَنْ ءَامَنَ مِنْهُمْ أَتَعْلَمُونَ أَنَّ صَٰلِحًا مُّرْسَلٌ مِّن رَّبِّهِۦ قَالُوٓا۟ إِنَّا بِمَآ أُرْسِلَ بِهِۦ مُؤْمِنُونَ

Punjabi Translation - Arif Haleemਉਸ ਦੀ ਕੌਮ ਦੇ ਘਮੰਡੀ ਸਰਦਾਰਾਂ ਨੇ ਉਹਨਾਂ ਦੀ ਕੌਮ ਦੇ ਕਮਜ਼ੋਰ ਵਰਗ ਦੇ ਲੋਕਾਂ ਨੂੰ ਜਹਿੜੇ ਈਮਾਨ ਲਿਆਏ ਸਨ ਪੁੱਛਿਆ, ਕੀ ਤੁਹਾਨੂੰ ਇਸ ਗੱਲ ਦਾ ਵਿਸ਼ਵਾਸ ਹੈ ਕਿ ਸਾਲੇਹ ਆਪਣੇ ਰੱਬ ਵੱਲੋਂ ਭੇਜਿਆ ਹੋਇਆ (ਪੈਗ਼ੰਬਰ) ਹੇੈ ? ਉਹਨਾਂ ਨੇ ਆਖਿਆ ਬੇਸ਼ੱਕ ਸਾਨੂੰ ਇਸ ’ਤੇ ਪੂਰਾ ਯਕੀਨ ਹੈ ਜੋ ਵੀ ਸੁਨੇਹਾ ਉਸ ਨੂੰ ਦੇਕੇ ਭੇਜਿਆ ਹੈ।

ਇਸ ਆਇਤ ਦੇ ਸਾਰੇ ਅਨੁਵਾਦ ਵੇਖੋ →

قَالَ ٱلَّذِينَ ٱسْتَكْبَرُوٓا۟ إِنَّا بِٱلَّذِىٓ ءَامَنتُم بِهِۦ كَٰفِرُونَ

Punjabi Translation - Arif Haleemਉਹ ਹੰਕਾਰੇ ਹੋਏ ਲੋਕ ਆਖਣ ਲੱਗੇ ਕਿ ਜਿਸ ਗੱਲ ’ਤੇ ਤੁਸੀਂ ਯਕੀਨ ਰੱਖਦੇ ਹੋ ਅਸੀਂ ਤਾਂ ਉਸ ਦਾ ਇਨਕਾਰ ਕਰਦੇ ਹਾਂ।

ਇਸ ਆਇਤ ਦੇ ਸਾਰੇ ਅਨੁਵਾਦ ਵੇਖੋ →

فَعَقَرُوا۟ ٱلنَّاقَةَ وَعَتَوْا۟ عَنْ أَمْرِ رَبِّهِمْ وَقَالُوا۟ يَٰصَٰلِحُ ٱئْتِنَا بِمَا تَعِدُنَآ إِن كُنتَ مِنَ ٱلْمُرْسَلِينَ

Punjabi Translation - Arif Haleemਸੋ ਉਹਨਾਂ ਨੇ ਊਠਣੀ ਦੀਆਂ ਟੰਗਾਂ ਵੱਢ ਸੁੱਟੀਆਂ ਅਤੇ ਆਪਣੇ ਪਾਲਣਹਾਰ ਦੇ ਹੁਕਮਾਂ ਤੋਂ ਸਰਕਸ਼ੀ ਕੀਤੀ ਅਤੇ ਆਖਣ ਲੱਗੇ ਕਿ ਹੇ ਸਾਲੇਹ! ਜਿਸ (ਅਜ਼ਾਬ) ਦੀ ਤੂੰ ਸਾਨੂੰ ਚਿਤਾਵਨੀ ਦੇ ਰਿਹਾ ਹੈ, ਜੇ ਤੂੰ ਪੈਗ਼ੰਬਰਾਂ ਵਿੱਚੋਂ ਹੈ ਤਾਂ ਉਹ ਅਜ਼ਾਬ ਲੈ ਆ।

ਇਸ ਆਇਤ ਦੇ ਸਾਰੇ ਅਨੁਵਾਦ ਵੇਖੋ →

فَأَخَذَتْهُمُ ٱلرَّجْفَةُ فَأَصْبَحُوا۟ فِى دَارِهِمْ جَٰثِمِينَ

Punjabi Translation - Arif Haleemਫੇਰ ਉਹਨਾਂ ਨੂੰ ਇਕ ਭੁਚਾਲ ਨੇ ਆ ਨੱਪਿਆ, ਉਹ ਆਪਣੇ ਘਰਾਂ ਵਿਚ ਮੂਧੇ ਮੂੰਹ ਪਏ ਰਹਿਗਏ।

ਇਸ ਆਇਤ ਦੇ ਸਾਰੇ ਅਨੁਵਾਦ ਵੇਖੋ →

فَتَوَلَّىٰ عَنْهُمْ وَقَالَ يَٰقَوْمِ لَقَدْ أَبْلَغْتُكُمْ رِسَالَةَ رَبِّى وَنَصَحْتُ لَكُمْ وَلَٰكِن لَّا تُحِبُّونَ ٱلنَّٰصِحِينَ

Punjabi Translation - Arif Haleemਉਸੇ ਵੇਲੇ ਉਹ (ਸਾਲੇਹ) ਨੇ ਉਹਨਾਂ ਤੋਂ ਮੂੰਹ ਫੇਰ ਲਿਆ ਅਤੇ ਆਖਣ ਲੱਗਾ ਕਿ ਹੇ ਮੇਰੀ ਕੌਮ! ਮੈਂ ਤਾਂ ਤੁਹਾਨੂੰ ਆਪਣੇ ਪਾਲਣਹਾਰ ਦਾ ਹੁਕਮ ਪਹੁੰਚਾ ਦਿੱਤਾ ਅਤੇ ਤੁਹਾਨੂੰ ਨਸੀਹਤ ਕੀਤੀ ਸੀ, ਪਰ ਤੁਸੀਂ ਲੋਕ ਨਸੀਹਤ ਕਰਨ ਵਾਲਿਆਂ ਨੂੰ ਪਸੰਦ ਨਹੀਂ ਸੀ ਕਰਦੇ।

ਇਸ ਆਇਤ ਦੇ ਸਾਰੇ ਅਨੁਵਾਦ ਵੇਖੋ →

وَلُوطًا إِذْ قَالَ لِقَوْمِهِۦٓ أَتَأْتُونَ ٱلْفَٰحِشَةَ مَا سَبَقَكُم بِهَا مِنْ أَحَدٍ مِّنَ ٱلْعَٰلَمِينَ

Punjabi Translation - Arif Haleemਅਸੀਂ ਲੂਤ ਨੂੰ ਭੇਜਿਆ, ਜਦੋਂ ਉਸ ਨੇ ਆਪਣੀ ਕੌਮ ਨੂੰ ਕਿਹਾ ਕਿ ਤੁਸੀਂ ਉਹ ਅਸ਼ਲੀਲ ਕੰਮ ਕਰਦੇ ਹੋ ਜਿਸ ਨੂੰ ਸੰਸਾਰ ਵਿਚ ਤੁਹਾਥੋਂ ਪਹਿਲਾਂ ਕਿਸੇ ਨੇ ਵੀ ਨਹੀਂ ਸੀ ਕੀਤਾ।

ਇਸ ਆਇਤ ਦੇ ਸਾਰੇ ਅਨੁਵਾਦ ਵੇਖੋ →

إِنَّكُمْ لَتَأْتُونَ ٱلرِّجَالَ شَهْوَةً مِّن دُونِ ٱلنِّسَآءِ بَلْ أَنتُمْ قَوْمٌ مُّسْرِفُونَ

Punjabi Translation - Arif Haleemਤੁਸੀਂ ਇਸਤਰੀਆਂ ਨੂੰ ਛੱਡ ਕੇ ਮਰਦਾਂ ਤੋਂ ਆਪਣੀ ਕਾਮ ਵਾਸਨਾ ਪੂਰੀ ਕਰਦੇ ਹੋ, ਤੁਸੀਂ ਤਾਂ ਹੱਦੋਂ ਟੱਪ ਗਏ ਹੋ।

ਇਸ ਆਇਤ ਦੇ ਸਾਰੇ ਅਨੁਵਾਦ ਵੇਖੋ →

وَمَا كَانَ جَوَابَ قَوْمِهِۦٓ إِلَّآ أَن قَالُوٓا۟ أَخْرِجُوهُم مِّن قَرْيَتِكُمْ إِنَّهُمْ أُنَاسٌ يَتَطَهَّرُونَ

Punjabi Translation - Arif Haleemਪਰ ਉਸ ਦੀ ਕੌਮ ਨੇ ਉੱਤਰ ਵਿਚ ਕਿਹਾ ਕਿ ਇਹਨਾਂ ਲੋਕਾਂ ਨੂ ਆਪਣੀ ਬਸਤੀ ਵਿੱਚੋਂ ਕੱਢ ਦਿਓ, ਇਹ ਲੋਕ ਬਹੁਤ ਹੀ ਪਾਕਬਾਜ਼ ਬਣਦੇ ਹਨ।

ਇਸ ਆਇਤ ਦੇ ਸਾਰੇ ਅਨੁਵਾਦ ਵੇਖੋ →

فَأَنجَيْنَٰهُ وَأَهْلَهُۥٓ إِلَّا ٱمْرَأَتَهُۥ كَانَتْ مِنَ ٱلْغَٰبِرِينَ

Punjabi Translation - Arif Haleemਅਖ਼ੀਰ ਅਸੀਂ ਉਸ (ਲੂਤ) ਨੂੰ ਅਤੇ ਉਸ ਦੇ ਘਰ ਵਾਲਿਆਂ ਨੂੰ, ਛੁੱਟ ਉਸ ਦੀ ਪਤਨੀ, ਅਜ਼ਾਬ ਤੋਂ ਬਚਾ ਲਿਆ। ਉਸ ਦੀ (ਪਤਨੀ) ਪਿੱਛੇ ਰਹਿਣ (ਹਲਾਕ ਹੋਣ) ਵਾਲਿਆਂ ਵਿਚ ਜਾ ਰਲੀ।

ਇਸ ਆਇਤ ਦੇ ਸਾਰੇ ਅਨੁਵਾਦ ਵੇਖੋ →

وَأَمْطَرْنَا عَلَيْهِم مَّطَرًا فَٱنظُرْ كَيْفَ كَانَ عَٰقِبَةُ ٱلْمُجْرِمِينَ

Punjabi Translation - Arif Haleemਅਤੇ ਅਸੀਂ ਉਹਨਾਂ (ਲੂਤ ਦੀ ਕੌਮ) ’ਤੇ ਪੱਥਰਾਂ ਦਾ ਮੀਂਹ ਬਰਸਾਇਆ। ਵੇਖੋ ਤਾਂ ਸਹੀ ਉਹਨਾਂ ਮੁਜਰਮਾਂ ਦਾ ਅੰਤ ਕਿਹੋ ਜਿਹਾ ਹੋਇਆ!

ਇਸ ਆਇਤ ਦੇ ਸਾਰੇ ਅਨੁਵਾਦ ਵੇਖੋ →

وَإِلَىٰ مَدْيَنَ أَخَاهُمْ شُعَيْبًا قَالَ يَٰقَوْمِ ٱعْبُدُوا۟ ٱللَّهَ مَا لَكُم مِّنْ إِلَٰهٍ غَيْرُهُۥ قَدْ جَآءَتْكُم بَيِّنَةٌ مِّن رَّبِّكُمْ فَأَوْفُوا۟ ٱلْكَيْلَ وَٱلْمِيزَانَ وَلَا تَبْخَسُوا۟ ٱلنَّاسَ أَشْيَآءَهُمْ وَلَا تُفْسِدُوا۟ فِى ٱلْأَرْضِ بَعْدَ إِصْلَٰحِهَا ذَٰلِكُمْ خَيْرٌ لَّكُمْ إِن كُنتُم مُّؤْمِنِينَ

Punjabi Translation - Arif Haleemਅਸੀਂ ਮਦਯਨ ਵਾਲਿਆਂ ਵੱਲ ਉਹਨਾਂ ਦੇ ਭਰਾ ਸ਼ੁਐਬ ਨੂੰ ਭੇਜਿਆ, ਉਸ ਨੇ ਕਿਹਾ ਕਿ ਹੇ ਮੇਰੀ ਕੌਮ! ਤੁਸੀਂ ਅੱਲਾਹ ਦੀ ਹੀ ਇਬਾਦਤ ਕਰੋ ਉਸ ਤੋਂ ਛੁੱਟ ਤੁਹਾਡਾ ਕੋਈ ਇਸ਼ਟ ਨਹੀਂ, ਤੁਹਾਡੇ ਕੋਲ ਤੁਹਾਡੇ ਰੱਬ ਵੱਲੋਂ ਇਕ ਸਪਸ਼ਟ ਦਲੀਲ ਆ ਚੁੱਕੀ ਹੈ ਸੋ ਤੁਸੀਂ ਨਾਪ ਤੇ ਤੋਲ ਪੂਰਾ ਕਰੋ ਅਤੇ ਲੋਕਾਂ ਨੂੰ ਉਹਨਾਂ ਦੀਆਂ ਚੀਜ਼ਾਂ ਘੱਟ ਕਰਕੇ ਨਾ ਦਿਓ ਅਤੇ ਧਰਤੀ ਦੇ ਸੁਧਾਰ ਮਗਰੋਂ ਉਸ ਵਿਚ ਵਿਗਾੜ ਨਾ ਫੈਲਾਓ ਇਸੇ ਵਿਚ ਹੀ ਤੁਹਾਡੀ ਭਲਾਈ ਹੈ, ਜੇ ਤੁਸੀਂ ਸੱਚੇ ਈਮਾਨ ਵਾਲੇ ਹੋ।

ਇਸ ਆਇਤ ਦੇ ਸਾਰੇ ਅਨੁਵਾਦ ਵੇਖੋ →

وَلَا تَقْعُدُوا۟ بِكُلِّ صِرَٰطٍ تُوعِدُونَ وَتَصُدُّونَ عَن سَبِيلِ ٱللَّهِ مَنْ ءَامَنَ بِهِۦ وَتَبْغُونَهَا عِوَجًا وَٱذْكُرُوٓا۟ إِذْ كُنتُمْ قَلِيلًا فَكَثَّرَكُمْ وَٱنظُرُوا۟ كَيْفَ كَانَ عَٰقِبَةُ ٱلْمُفْسِدِينَ

Punjabi Translation - Arif Haleemਤੁਸੀਂ ਲੋਕਾਂ ਨੂੰ (ਕੁਰਾਹੇ ਪਾਉਣ ਲਈ) ਰਸਤਿਆਂ ਵਿਚ ਨਾ ਬੈਠੋ। ਤੁਸੀਂ ਹਰ ਉਸ ਵਿਅਕਤੀ ਨੂੰ ਡਰਾਉਂਦੇ ਹੋ ਅਤੇ ਅੱਲਾਹ ਦੇ ਰਸਤੇ ਵਿਚ ਚੱਲਣ ਤੋਂ ਰੋਕਦੇ ਹੋ, ਜਿਹੜਾ ਉਸ ’ਤੇ ਈਮਾਨ ਲਿਆਉਂਦਾ ਹੈ ਜਦ ਕਿ ਤੁਸੀਂ ਉਸੇ ਰਾਹ ਵਿਚ ਵਿੰਗ-ਵੱਲ ਲੱਭਦੇ ਹੋ। (ਹੇ ਮੋਮਿਨੋ!) ਯਾਦ ਕਰੋ ਜਦੋਂ ਤੁਸੀਂ ਬਹੁਤ ਹੀ ਥੋੜ੍ਹੇ ਸੀ, ਫੇਰ ਅੱਲਾਹ ਨੇ ਤੁਹਾਡੇ ਵਿਚ ਵਾਧਾ ਕਰ ਦਿੱਤਾ ਅਤੇ ਇਹ ਵੀ ਵੇਖੋ ਕਿ ਫ਼ਿਸਾਦੀਆਂ ਦਾ ਅੰਤ ਕਿਹੋ ਜਿਹਾ ਹੋਇਆ ਸੀ ?

ਇਸ ਆਇਤ ਦੇ ਸਾਰੇ ਅਨੁਵਾਦ ਵੇਖੋ →

وَإِن كَانَ طَآئِفَةٌ مِّنكُمْ ءَامَنُوا۟ بِٱلَّذِىٓ أُرْسِلْتُ بِهِۦ وَطَآئِفَةٌ لَّمْ يُؤْمِنُوا۟ فَٱصْبِرُوا۟ حَتَّىٰ يَحْكُمَ ٱللَّهُ بَيْنَنَا وَهُوَ خَيْرُ ٱلْحَٰكِمِينَ

Punjabi Translation - Arif Haleemਜੇ ਤੁਹਾਡੇ ਵਿਚ ਕੁੱਝ ਲੋਕ ਉਸ ਰੱਬੀ ਆਦੇਸ਼ ’ਤੇ, ਜਿਸ ਨਾਲ ਮੈਨੂੰ (ਸ਼ੁਐਬ ਨੂੰ) ਭੇਜਿਆ ਗਿਆ ਹੈ, ਈਮਾਨ ਲਿਆਏ ਅਤੇ ਕੁੱਝ ਈਮਾਨ ਨਾ ਲਿਆਏ ਤਾਂ ਰਤਾ ਤੁਸੀਂ ਧੀਰਜ ਰੱਖੋ ਇੱਥੋਂ ਤਕ ਕਿ ਅੱਲਾਹ ਸਾਡੇ ਵਿਚਾਲੇ ਕੋਈ ਫ਼ੈਸਲਾ ਕਰ ਦੇਵੇ ਅਤੇ ਉਹ (ਅੱਲਾਹ) ਸਭ ਤੋਂ[5] ਵਧੀਆ ਫ਼ੈਸਲਾ ਕਰਨ ਵਾਲਾ ਹੈ।

ਇਸ ਆਇਤ ਦੇ ਸਾਰੇ ਅਨੁਵਾਦ ਵੇਖੋ →

قَالَ ٱلْمَلَأُ ٱلَّذِينَ ٱسْتَكْبَرُوا۟ مِن قَوْمِهِۦ لَنُخْرِجَنَّكَ يَٰشُعَيْبُ وَٱلَّذِينَ ءَامَنُوا۟ مَعَكَ مِن قَرْيَتِنَآ أَوْ لَتَعُودُنَّ فِى مِلَّتِنَا قَالَ أَوَلَوْ كُنَّا كَٰرِهِينَ

Punjabi Translation - Arif Haleemਉਸ ਦੀ ਕੌਮ ਦੇ ਘਮੰਡੀ ਸਰਦਾਰਾਂ ਨੇ ਕਿਹਾ ਕਿ ਹੇ ਸ਼ੁਐਬ! ਅਸੀਂ ਤੈਨੂੰ ਅਤੇ ਜਿਹੜੇ ਤੇਰੇ ਨਾਲ ਈਮਾਨ ਲਿਆਉਣ ਵਾਲੇ ਹਨ ਉਹਨਾਂ ਸਭ ਨੂੰ ਆਪਣੀ ਬਸਤੀ ’ਚੋਂ ਕੱਢ ਦੇਵਾਂਗੇ ਜਾਂ ਤੁਸੀਂ ਸਾਡੇ ਧਰਮ ਵਿਚ ਮੁੜ ਆਓਗੇ। ਸ਼ੁਐਬ ਨੇ ਕਿਹਾ, ਕੀ ਅਸੀਂ ਤੁਹਾਡੇ ਉਸ ਧਰਮ ਵੱਲ ਪਰਤ ਆਈਏ ਭਾਵੇਂ ਕਿ ਉਸ ਤੋਂ ਅਸੀਂ ਘਿਰਨਾ ਹੀ ਕਰਦੇ ਹੋਈਏ।

ਇਸ ਆਇਤ ਦੇ ਸਾਰੇ ਅਨੁਵਾਦ ਵੇਖੋ →

قَدِ ٱفْتَرَيْنَا عَلَى ٱللَّهِ كَذِبًا إِنْ عُدْنَا فِى مِلَّتِكُم بَعْدَ إِذْ نَجَّىٰنَا ٱللَّهُ مِنْهَا وَمَا يَكُونُ لَنَآ أَن نَّعُودَ فِيهَآ إِلَّآ أَن يَشَآءَ ٱللَّهُ رَبُّنَا وَسِعَ رَبُّنَا كُلَّ شَىْءٍ عِلْمًا عَلَى ٱللَّهِ تَوَكَّلْنَا رَبَّنَا ٱفْتَحْ بَيْنَنَا وَبَيْنَ قَوْمِنَا بِٱلْحَقِّ وَأَنتَ خَيْرُ ٱلْفَٰتِحِينَ

Punjabi Translation - Arif Haleemਜੇ ਅਸੀਂ ਤੁਹਾਡੇ ਧਰਮ ਵਿਚ ਆ ਜਾਵਾਂਗੇ ਫੇਰ ਤਾਂ ਅਸੀਂ ਅੱਲਾਹ ਉੱਤੇ ਬਹੁਤ ਹੀ ਝੂਠੀਆਂ ਗੱਲਾਂ ਜੋੜਣ ਵਾਲੇ ਹੋ ਜਾਵਾਂਗੇ ਜਦ ਕਿ ਅੱਲਾਹ ਸਾਨੂੰ (ਤੁਹਾਡੇ ਇਸ ਧਰਮ) ਤੋਂ ਛੁਟਕਾਰਾ ਦੇ ਚੁੱਕਿਆ ਹੈ। ਸਾਨੂੰ ਇਹ ਸ਼ੋਭਾ ਨਹੀਂ ਦਿੰਦਾ ਕਿ ਅਸੀਂ ਉਸ ਧਰਮ ਵਿਚ ਮੁੜ ਆਈਏ। ਹਾਂ, ਜੇ ਸਾਡਾ ਰੱਬ ਹੀ ਇਹ ਚਾਹਵੇ ਤਾਂ ਗੱਲ ਵ੍ਖੱਰੀ ਹੈ। ਸਾਡੇ ਰੱਬ ਦਾ ਗਿਆਨ ਹਰ ਚੀਜ਼ ਨੂੰ ਆਪਣੇ ਘੇਰੇ ਵਿਚ ਰੱਖਦਾ ਹੈ, ਅਸੀਂ ਅੱਲਾਹ ’ਤੇ ਹੀ ਭਰੋਸਾ ਰਖਦੇ ਹਾਂ ਅਤੇ ਉਸੇ ਤੋਂ ਦੁਆ ਕਰਦੇ ਹਾਂ, ਹੇ ਸਾਡੇ ਪਾਲਣਹਾਰ! ਤੂੰ ਸਾਡੇ ਤੇ ਸਾਡੀ ਕੌਮ ਵਿਚਾਲੇ ਹੱਕ ਅਨੁਸਾਰ ਫ਼ੈਸਲਾ ਕਰਦੇ ਅਤੇ ਤੂੰ ਹੀ ਸਭ ਤੋਂ ਵਧੀਆ ਫ਼ੈਸਲਾ ਕਰਨ ਵਾਲਾ ਹੈ।

ਇਸ ਆਇਤ ਦੇ ਸਾਰੇ ਅਨੁਵਾਦ ਵੇਖੋ →

وَقَالَ ٱلْمَلَأُ ٱلَّذِينَ كَفَرُوا۟ مِن قَوْمِهِۦ لَئِنِ ٱتَّبَعْتُمْ شُعَيْبًا إِنَّكُمْ إِذًا لَّخَٰسِرُونَ

Punjabi Translation - Arif Haleemਉਸ ਦੀ ਕੌਮ ਦੇ ਕੁਫ਼ਰ ਕਰਨ ਵਾਲੇ ਸਰਦਾਰਾਂ ਨੇ ਆਖਿਆ ਕਿ ਹੇ ਲੋਕੋ! ਜੇ ਤੁਸੀਂ ਸ਼ੁਐਬ ਦੀ ਰਾਹ ਟੁਰੋਗੇ ਤਾਂ ਬੇਸ਼ੱਕ ਤੁਸੀਂ ਭਾਰੀ ਘਾਟੇ ਵਿਚ ਰਹੋਗੇ।

ਇਸ ਆਇਤ ਦੇ ਸਾਰੇ ਅਨੁਵਾਦ ਵੇਖੋ →

فَأَخَذَتْهُمُ ٱلرَّجْفَةُ فَأَصْبَحُوا۟ فِى دَارِهِمْ جَٰثِمِينَ

Punjabi Translation - Arif Haleemਫੇਰ ਉਹਨਾਂ ਨੂੰ ਇਕ ਭੁਚਾਲ ਨੇ ਆ ਫ਼ੜ੍ਹਿਆ ਅਤੇ ਉਹ ਆਪਣੇ ਘਰਾਂ ਵਿਚ ਮੂਧੇ ਮੂੰਹ ਪਏ ਰਹੇ ਗਏ।

ਇਸ ਆਇਤ ਦੇ ਸਾਰੇ ਅਨੁਵਾਦ ਵੇਖੋ →

ٱلَّذِينَ كَذَّبُوا۟ شُعَيْبًا كَأَن لَّمْ يَغْنَوْا۟ فِيهَا ٱلَّذِينَ كَذَّبُوا۟ شُعَيْبًا كَانُوا۟ هُمُ ٱلْخَٰسِرِينَ

Punjabi Translation - Arif Haleemਜਿਨ੍ਹਾਂ ਲੋਕਾਂ ਨੇ ਸ਼ੁਐਬ ਨੂੰ ਝੁਠਲਾਇਆ ਸੀ ਉਹਨਾਂ ਦੀ ਇਹ ਹਾਲਤ ਹੋ ਗਈ ਸੀ ਜਿਵੇਂ ਇਹਨਾਂ ਘਰਾਂ ਵਿਚ ਉਹ ਕਦੇ ਵਸੇ ਹੀ ਨਹੀਂ ਸੀ। ਜਿਨ੍ਹਾਂ ਨੇ ਸ਼ੁਐਬ ਨੂੰ ਝੁਠਲਾਇਆ ਸੀ ਉਹੀਓ ਘਾਟੇ ਵਿਚ ਰਹਿ ਗਏ।

ਇਸ ਆਇਤ ਦੇ ਸਾਰੇ ਅਨੁਵਾਦ ਵੇਖੋ →

فَتَوَلَّىٰ عَنْهُمْ وَقَالَ يَٰقَوْمِ لَقَدْ أَبْلَغْتُكُمْ رِسَٰلَٰتِ رَبِّى وَنَصَحْتُ لَكُمْ فَكَيْفَ ءَاسَىٰ عَلَىٰ قَوْمٍ كَٰفِرِينَ

Punjabi Translation - Arif Haleemਫੇਰ ਸ਼ੁਐਬ ਨੇ ਉਹਨਾਂ ਤੋਂ ਮੂੰਹ ਫੇਰ ਕੇ ਆਖਆਿ ਕਿ ਹੇ ਮੇਰੀ ਕੌਮ! ਮੈਂ ਤੁਹਾਨੂੰ ਆਪਣੇ ਪਾਲਣਹਾਰ (ਰੱਬ) ਦੇ ਸਾਰੇ ਪੈਗ਼ਾਮ ਪਹੁੰਚਾ ਦਿੱਤੇ ਅਤੇ ਤੁਹਾਡੀ ਭਲਾਈ ਚਾਹੀ ਫੇਰ ਭਲਾ ਮੈਂ ਇਨਕਾਰੀਆਂ ਉੱਤੇ ਕਿਉਂਅਫ਼ਸੋਸ ਕਰਾਂ?

ਇਸ ਆਇਤ ਦੇ ਸਾਰੇ ਅਨੁਵਾਦ ਵੇਖੋ →

وَمَآ أَرْسَلْنَا فِى قَرْيَةٍ مِّن نَّبِىٍّ إِلَّآ أَخَذْنَآ أَهْلَهَا بِٱلْبَأْسَآءِ وَٱلضَّرَّآءِ لَعَلَّهُمْ يَضَّرَّعُونَ

Punjabi Translation - Arif Haleemਅਸੀਂ ਜਦੋਂ ਵੀ ਕਿਸੇ ਬਸਤੀ (ਕੌਮ) ਵੱਲ ਕੋਈ ਪੈਗ਼ੰਬਰ ਭੇਜਿਆ ਤਾਂ ਉੱਥੋਂ ਦੇ ਵਸਨੀਕਾਂ ਨੂੰ ਪਹਿਲੋਂ ਤੰਗੀ ਤੇ ਤਕਲੀਫ਼ਾਂ ਵਿਚ ਫਸਾਇਆ ਤਾਂ ਜੋ ਉਹ ਅਧੀਨਗੀ ਧਾਰਨ ਕਰ ਲੈਣ।

ਇਸ ਆਇਤ ਦੇ ਸਾਰੇ ਅਨੁਵਾਦ ਵੇਖੋ →

ثُمَّ بَدَّلْنَا مَكَانَ ٱلسَّيِّئَةِ ٱلْحَسَنَةَ حَتَّىٰ عَفَوا۟ وَّقَالُوا۟ قَدْ مَسَّ ءَابَآءَنَا ٱلضَّرَّآءُ وَٱلسَّرَّآءُ فَأَخَذْنَٰهُم بَغْتَةً وَهُمْ لَا يَشْعُرُونَ

Punjabi Translation - Arif Haleemਫੇਰ ਅਸੀਂ ਉਹਨਾਂ ਦੀ ਮੰਦਹਾਲੀ ਨੂੰ ਖ਼ੁਸ਼ਹਾਲੀ ਵਿਚ ਬਦਲ ਦਿੱਤਾ ਇੱਥੋਂ ਤਕ ਕਿ ਉਹ ਬਹੁਤ ਵੱਧ ਫ਼ੁਲ ਗਏ ਅਤੇ ਆਖਣ ਲੱਗੇ ਕਿ ਸਾਡੇ ਬਜ਼ੁਰਗਾਂ ’ਤੇ ਵੀ ਚੰਗੇ-ਮਾੜੇ ਦਿਨ ਆਏ ਸਨ। ਅਖ਼ੀਰ ਅਸੀਂ ਉਹਨਾਂ ਖ਼ੁਸ਼ਹਾਲ ਲੋਕਾਂ ਨੂੰ ਅਚਾਨਕ ਹੀ ਆ ਨੱਪਿਆ ਅਤੇ ਉਹਨਾਂ ਨੂੰ ਖ਼ਬਰ ਤਕ ਨਾ ਹੋ ਸਕੀ।

ਇਸ ਆਇਤ ਦੇ ਸਾਰੇ ਅਨੁਵਾਦ ਵੇਖੋ →

وَلَوْ أَنَّ أَهْلَ ٱلْقُرَىٰٓ ءَامَنُوا۟ وَٱتَّقَوْا۟ لَفَتَحْنَا عَلَيْهِم بَرَكَٰتٍ مِّنَ ٱلسَّمَآءِ وَٱلْأَرْضِ وَلَٰكِن كَذَّبُوا۟ فَأَخَذْنَٰهُم بِمَا كَانُوا۟ يَكْسِبُونَ

Punjabi Translation - Arif Haleemਜੇ ਉਹਨਾਂ ਬਸਤੀਆਂ ਵਾਲੇ ਈਮਾਨ ਲਿਆਉਂਦੇ ਅਤੇ ਪਰਹੇਜ਼ਗਾਰੀ ਇਖਤਿਆਰ ਕਰਦੇ ਤਾਂ ਅਸੀਂ (ਅੱਲਾਹ) ਉਹਨਾਂ ’ਤੇ ਅਕਾਸ਼ਾਂ ਅਤੇ ਧਰਤੀ ਦੀਆਂ ਬਰਕਤਾਂ ਦੇ ਬੂਹੇ ਖੋਲ ਦਿੰਦੇ ਪਰ ਉਹਨਾਂ (ਸੱਚੇ ਧਰਮ ਨੂੰ) ਝੂਠ ਜਾਣਿਆ ਫੇਰ ਅਸੀਂ ਉਹਨਾਂ ਦੇ (ਭੈੜੇ) ਅਮਲਾਂ ਦੇ ਬਦਲੇ ਉਹਨਾਂ ਨੂੰ ਫੜ ਲਿਆ।

ਇਸ ਆਇਤ ਦੇ ਸਾਰੇ ਅਨੁਵਾਦ ਵੇਖੋ →

أَفَأَمِنَ أَهْلُ ٱلْقُرَىٰٓ أَن يَأْتِيَهُم بَأْسُنَا بَيَٰتًا وَهُمْ نَآئِمُونَ

Punjabi Translation - Arif Haleemਕੀ ਫੇਰ ਵੀ ਇਹਨਾਂ ਬਸਤੀਆਂ ਵਾਲੇ ਇਸ ਗੱਲ ਤੋਂ ਨਿਸ਼ਚਿਤ ਹੋ ਗਏ ਹਨ ਕਿ ਇਹਨਾਂ ’ਤੇ ਸਾਡਾ ਅਜ਼ਾਬ ਰਾਤ ਨੂੰ ਸੁੱਤੇ ਪਿਆਂ ਆ ਜਾਵੇ ?

ਇਸ ਆਇਤ ਦੇ ਸਾਰੇ ਅਨੁਵਾਦ ਵੇਖੋ →

أَوَأَمِنَ أَهْلُ ٱلْقُرَىٰٓ أَن يَأْتِيَهُم بَأْسُنَا ضُحًى وَهُمْ يَلْعَبُونَ

Punjabi Translation - Arif Haleemਜਾਂ ਬਸਤੀਆਂ ਵਾਲੇ ਇਸ ਗੱਲ ਤੋਂ ਨਹੀਂ ਡਰਦੇ ਕਿ ਇਹਨਾਂ ’ਤੇ ਸਾਡਾ ਅਜ਼ਾਬ ਦਿਨ ਚੜ੍ਹੇ ਆਵੇ ਜਦੋਂ ਉਹ ਖੇਡ ਤਮਾਸ਼ਿਆਂ ਵਿਚ ਮਸਤ ਹੋਣ।

ਇਸ ਆਇਤ ਦੇ ਸਾਰੇ ਅਨੁਵਾਦ ਵੇਖੋ →

أَفَأَمِنُوا۟ مَكْرَ ٱللَّهِ فَلَا يَأْمَنُ مَكْرَ ٱللَّهِ إِلَّا ٱلْقَوْمُ ٱلْخَٰسِرُونَ

Punjabi Translation - Arif Haleemਕੀ ਉਹ ਅੱਲਾਹ ਦੇ ਦਾਅ ਤੋਂ ਬੇਪਰਵਾਹ ਹੋ ਗਏ ਹਨ ? ਸੋ ਅੱਲਾਹ ਦੇ ਦਾਅ ਤੋਂ ਛੁੱਟ ਉਸ ਤੋਂ, ਜਿਸ ਦੀ ਬਰਬਾਦੀ ਹੀ ਆ ਗਈ ਹੋਵੇ, ਹੋਰ ਕੋਈ ਬੇ-ਪਰਵਾਹ ਨਹੀਂ ਹੁੰਦਾ।

ਇਸ ਆਇਤ ਦੇ ਸਾਰੇ ਅਨੁਵਾਦ ਵੇਖੋ →

أَوَلَمْ يَهْدِ لِلَّذِينَ يَرِثُونَ ٱلْأَرْضَ مِنۢ بَعْدِ أَهْلِهَآ أَن لَّوْ نَشَآءُ أَصَبْنَٰهُم بِذُنُوبِهِمْ وَنَطْبَعُ عَلَىٰ قُلُوبِهِمْ فَهُمْ لَا يَسْمَعُونَ

Punjabi Translation - Arif Haleemਕੀ ਉਹਨਾਂ ਲੋਕਾਂ ਨੂੰ, ਜਿਹੜੇ ਧਰਤੀ ’ਤੇ ਪਹਿਲਾਂ ਬੀਤ ਚੁੱਕੇ ਵਸਨੀਕਾਂ ਦੀ ਬਰਬਾਦੀ ਤੋਂ ਮਗਰੋਂ ਇਸ ਦੇ ਵਾਰਸ ਬਣੇ ਹਨ ਇਹ (ਅਜ਼ਾਬ ਦੀ ਗੱਲ) ਅਜੇ ਸਪਸ਼ਟ ਨਹੀਂ ਹੋਈ। ਜੇਕਰ ਅਸੀਂ (ਅੱਲਾਹ) ਚਾਹੀਏ ਤਾਂ ਇਹਨਾਂ ਦੇ ਜੁਰਮਾਂ ਕਾਰਨ ਇਹਨਾਂ ਨੂੰ ਹਲਾਕ ਕਰ ਦਈਏ ਅਤੇ ਇਹਨਾਂ ਦੇ ਮਨਾਂ ਉੱਤੇ ਅਸੀਂ ਮੋਹਰਾਂ ਲਗਾ ਦਈਏ ਫੇਰ ਉਹ ਕੁੱਝ ਵੀ ਸੁਣ ਨਹੀਂ ਸਕਣਗੇ।

ਇਸ ਆਇਤ ਦੇ ਸਾਰੇ ਅਨੁਵਾਦ ਵੇਖੋ →

تِلْكَ ٱلْقُرَىٰ نَقُصُّ عَلَيْكَ مِنْ أَنۢبَآئِهَا وَلَقَدْ جَآءَتْهُمْ رُسُلُهُم بِٱلْبَيِّنَٰتِ فَمَا كَانُوا۟ لِيُؤْمِنُوا۟ بِمَا كَذَّبُوا۟ مِن قَبْلُ كَذَٰلِكَ يَطْبَعُ ٱللَّهُ عَلَىٰ قُلُوبِ ٱلْكَٰفِرِينَ

Punjabi Translation - Arif Haleem(ਹੇ ਨਬੀ!) ਇਹ ਉਹ ਬਸਤੀਆਂ ਹਨ ਜਿਨ੍ਹਾਂ ਦੀਆਂ ਖ਼ਬਰਾਂ ਅਸੀਂ ਤੁਹਾਨੂੰ ਸੁਣਾ ਰਹੇ ਹਾਂ। ਬੇਸ਼ੱਕ ਉਹਨਾਂ ਦੇ ਰਸੂਲ ਉਹਨਾਂ ਕੋਲ ਖੁੱਲ੍ਹੀਆਂ ਨਿਸ਼ਾਨੀਆਂ ਲੈ ਕੇ ਆਏ ਪਰ ਜਿਸ ਚੀਜ਼ ਨੂੰ ਉਹ ਪਹਿਲਾਂ ਝੁਠਲਾ ਚੁੱਕੇ ਸੀ ਉਸ ’ਤੇ ਈਮਾਨ ਲਿਆਉਣ ਵਾਲੇ ਨਹੀਂ ਸੀ। ਅੱਲਾਹ ਇੰਜ ਹੀ ਕਾਫ਼ਰਿਾਂ ਦੇ ਦਿਲਾਂ ’ਤੇ ਮੋਹਰਾਂ ਲਾ ਦਿੰਦਾ ਹੈ।

ਇਸ ਆਇਤ ਦੇ ਸਾਰੇ ਅਨੁਵਾਦ ਵੇਖੋ →

وَمَا وَجَدْنَا لِأَكْثَرِهِم مِّنْ عَهْدٍ وَإِن وَجَدْنَآ أَكْثَرَهُمْ لَفَٰسِقِينَ

Punjabi Translation - Arif Haleemਅਸੀਂ ਇਹਨਾਂ ਵਿੱਚੋਂ ਬਹੁਤਿਆਂ ਨੂੰ ਪ੍ਰਤਿੱਗਿਆ ਦੀ ਪਾਲਣਾ ਕਰਦੇ ਹੋਏ ਨਹੀਂ ਵਖਆਿ, ਸਗੋਂ ਬਹੁਤਿਆਂ ਨੂੰ (ਹੁਕਮਾਂ) ਦੀ ਉਲੰਘਣਾ ਕਰਦੇ ਹੋਏ ਨਹੀਂ ਵੇਖਿਆ।

ਇਸ ਆਇਤ ਦੇ ਸਾਰੇ ਅਨੁਵਾਦ ਵੇਖੋ →

ثُمَّ بَعَثْنَا مِنۢ بَعْدِهِم مُّوسَىٰ بِـَٔايَٰتِنَآ إِلَىٰ فِرْعَوْنَ وَمَلَإِي۟هِۦ فَظَلَمُوا۟ بِهَا فَٱنظُرْ كَيْفَ كَانَ عَٰقِبَةُ ٱلْمُفْسِدِينَ

Punjabi Translation - Arif Haleemਫੇਰ ਇਹਨਾਂ (ਨਬੀਆਂ) ਤੋਂ ਬਾਅਦ ਅਸੀਂ ਮੂਸਾ ਨੂੰ ਆਪਣੀਆਂ ਨਿਸ਼ਾਨੀਆਂ ਦੇ ਨਾਲ ਫ਼ਿਰਔਨ ਅਤੇ ਉਸ ਦੇ ਦਰਬਾਰੀਆਂ ਕੋਲ ਭੇਜਿਆ ਪਰ ਉਹਨਾਂ ਨੇ ਉਹਨਾਂ ਨਿਸ਼ਾਨੀਆਂ ਨੂੰ (ਸੱਚਾ) ਨਹੀਂ ਮੰਨਿਆ, ਫੇਰ ਵੇਖੋ ਉਹਨਾਂ ਫ਼ਸਾਦੀਆਂ ਦਾ ਅੰਤ ਕਿਹੋ ਜਿਹਾ ਹੋਇਆ ਸੀ ?

ਇਸ ਆਇਤ ਦੇ ਸਾਰੇ ਅਨੁਵਾਦ ਵੇਖੋ →

وَقَالَ مُوسَىٰ يَٰفِرْعَوْنُ إِنِّى رَسُولٌ مِّن رَّبِّ ٱلْعَٰلَمِينَ

Punjabi Translation - Arif Haleem(ਫ਼ਿਰਔਨ ਦੇ ਦਰਬਾਰ ਵਿਚ ਜਾ ਕੇ) ਮੂਸਾ ਨੇ ਆਖਿਆ ਕਿ ਹੇ ਫ਼ਿਰਔਨ! ਮੈਂ ਕੁੱਲ ਜਹਾਨਾਂ ਦੇ ਪਾਲਣਹਾਰ ਵੱਲੋਂ (ਭੇਜਿਆ ਹੋਇਆ) ਪੈਗ਼ੰਬਰ ਹਾਂ।

ਇਸ ਆਇਤ ਦੇ ਸਾਰੇ ਅਨੁਵਾਦ ਵੇਖੋ →

حَقِيقٌ عَلَىٰٓ أَن لَّآ أَقُولَ عَلَى ٱللَّهِ إِلَّا ٱلْحَقَّ قَدْ جِئْتُكُم بِبَيِّنَةٍ مِّن رَّبِّكُمْ فَأَرْسِلْ مَعِىَ بَنِىٓ إِسْرَٰٓءِيلَ

Punjabi Translation - Arif Haleemਮੇਰੇ ਲਈ ਇਹ ਜ਼ਰੂਰੀ ਹੈ ਕਿ ਮੈਂ ਅੱਲਾਹ ਵੱਲੋਂ ਹੱਕ ਸੱਚ ਤੋਂ ਬਿਨਾਂ ਹੋਰ ਕੁੱਝ ਵੀ ਨਾ ਆਖਾਂ। ਮੈਂ ਤੇਰੇ ਵੱਲ ਤੇਰੇ ਰੱਬ ਵੱਲੋਂ (ਰਸੂਲ ਹੋਣ ਦੀਆਂ) ਖੁੱਲ੍ਹੀਆਂ ਨਿਸ਼ਾਂਨੀਆਂ ਲੈ ਕੇ ਆਇਆ ਹਾਂ, ਸੋ ਤੂੰ ਬਨੀ-ਇਸਰਾਈਲ ਨੂੰ ਮੇਰੇ ਨਾਲ ਭੇਜ ਦੇ।

ਇਸ ਆਇਤ ਦੇ ਸਾਰੇ ਅਨੁਵਾਦ ਵੇਖੋ →

قَالَ إِن كُنتَ جِئْتَ بِـَٔايَةٍ فَأْتِ بِهَآ إِن كُنتَ مِنَ ٱلصَّٰدِقِينَ

Punjabi Translation - Arif Haleemਫ਼ਿਰਔਨ ਨੇ ਕਿਹਾ ਕਿ ਜੇ ਤੂੰ ਕੋਈ ਨਿਸ਼ਾਂਨੀ ਲੈ ਕੇ ਆਇਆ ਹੈ ਤਾਂ ਉਸ ਨੂੰ ਵਿਖਾ, ਜੇ ਤੂੰ ਸੱਚਾ ਹੈ।

ਇਸ ਆਇਤ ਦੇ ਸਾਰੇ ਅਨੁਵਾਦ ਵੇਖੋ →

فَأَلْقَىٰ عَصَاهُ فَإِذَا هِىَ ثُعْبَانٌ مُّبِينٌ

Punjabi Translation - Arif Haleemਸੋ ਆਪ ਜੀ (ਮੂਸਾ) ਨੇ ਆਪਣਾ ਅਸਾ (ਲਾਠੀ) ਨੂੰ (ਧਰਤੀ ’ਤੇ) ਸੁੱਟਿਆ, ਉਹ ਉਸੇ ਵੇਲੇ ਇਕ ਅਜਗਰ ਵਿਖਾਈ ਦੇਣ ਲੱਗ ਪਿਆ।

ਇਸ ਆਇਤ ਦੇ ਸਾਰੇ ਅਨੁਵਾਦ ਵੇਖੋ →

وَنَزَعَ يَدَهُۥ فَإِذَا هِىَ بَيْضَآءُ لِلنَّٰظِرِينَ

Punjabi Translation - Arif Haleemਫੇਰ ਉਸ (ਮੂਸਾ) ਨੇ ਆਪਣਾ ਹੱਥ ਕੁੱਛ ਵਿੱਚੋਂ ਬਾਹਰ ਕੱਢਿਆ ਤਾਂ ਉਹ ਵੇਖਣ ਵਾਲਿਆਂ ਲਈ ਚਮਕਦਾ ਹੋਇਆ ਸਫ਼ੈਦ (ਹੱਥ) ਸੀ।

ਇਸ ਆਇਤ ਦੇ ਸਾਰੇ ਅਨੁਵਾਦ ਵੇਖੋ →

قَالَ ٱلْمَلَأُ مِن قَوْمِ فِرْعَوْنَ إِنَّ هَٰذَا لَسَٰحِرٌ عَلِيمٌ

Punjabi Translation - Arif Haleemਫ਼ਿਰਔਨ ਦੀ ਕੌਮ ਦੇ ਸਰਦਾਰਾਂ ਨੇ ਆਖਿਆ ਕਿ ਬੇਸ਼ੱਕ ਇਹ ਵਿਅਕਤੀ ਤਾਂ ਇਕ ਮਾਹਿਰ ਜਾਦੂਗਰ ਹੈ।

ਇਸ ਆਇਤ ਦੇ ਸਾਰੇ ਅਨੁਵਾਦ ਵੇਖੋ →

يُرِيدُ أَن يُخْرِجَكُم مِّنْ أَرْضِكُمْ فَمَاذَا تَأْمُرُونَ

Punjabi Translation - Arif Haleem(ਫ਼ਿਰਔਨ ਨੇ ਆਖਿਆ ਕਿ) ਇਹ ਚਾਹੁੰਦਾ ਹੈ ਕਿ ਤੁਹਾਨੂੰ (ਫ਼ਿਰਔਨ ਤੇ ਉਸ ਦੇ ਸਾਥੀਆਂ ਨੂੰ) ਤੁਹਾਡੇ ਦੇਸ਼ ਵਿਚੋਂ ਬਾਹਰ ਕੱਢ ਦੇਵੇ ਤੁਹਾਡਾ ਕੀ ਵਿਚਾਰ ਹੈ?

ਇਸ ਆਇਤ ਦੇ ਸਾਰੇ ਅਨੁਵਾਦ ਵੇਖੋ →

قَالُوٓا۟ أَرْجِهْ وَأَخَاهُ وَأَرْسِلْ فِى ٱلْمَدَآئِنِ حَٰشِرِينَ

Punjabi Translation - Arif Haleem(ਫ਼ਿਰਔਨ ਦੇ ਪੁੱਛਣ ’ਤੇ ਦਰਬਾਰੀਆਂ ਨੇ) ਕਿਹਾ ਕਿ ਤੁਸੀਂ ਇਸ (ਮੂਸਾ) ਨੂੰ ਅਤੇ ਇਸ ਦੇ ਭਰਾ (ਹਾਰੂਨ) ਨੂੰ ਥੋੜ੍ਹਾ ਸਮਾਂ ਦੇ ਦਿਓ ਅਤੇ ਸ਼ਹਿਰ ਵਿਚ ਹਰਕਾਰੇ ਭੇਜ ਦਿਓ।

ਇਸ ਆਇਤ ਦੇ ਸਾਰੇ ਅਨੁਵਾਦ ਵੇਖੋ →

يَأْتُوكَ بِكُلِّ سَٰحِرٍ عَلِيمٍ

Punjabi Translation - Arif Haleemਤਾਂ ਜੋ ਉਹ ਸਾਰੇ ਹੀ ਮਾਹਿਰ ਜਾਦੂਗਰਾਂ ਨੂੰ ਤੁਹਾਡੇ ਕੋਲ ਹਾਜ਼ਰ ਕਰਨ।

ਇਸ ਆਇਤ ਦੇ ਸਾਰੇ ਅਨੁਵਾਦ ਵੇਖੋ →

وَجَآءَ ٱلسَّحَرَةُ فِرْعَوْنَ قَالُوٓا۟ إِنَّ لَنَا لَأَجْرًا إِن كُنَّا نَحْنُ ٱلْغَٰلِبِينَ

Punjabi Translation - Arif Haleemਜਦੋਂ ਜਾਦੂਗਰ ਫ਼ਿਰਔਨ ਕੋਲ ਹਾਜ਼ਰ ਹੋਏ ਅਤੇ ਕਹਿਣ ਲੱਗੇ ਕਿ ਜੇਕਰ ਅਸੀਂ (ਮੂਸਾ ’ਤੇ) ਭਾਰੂ ਰਹੇ ਤਾਂ ਕੀ ਸਾਨੂੰ ਕੋਈ ਵੱਡਾ ਬਦਲਾ (ਇਨਾਮ) ਮਿਲੇਗਾ ?

ਇਸ ਆਇਤ ਦੇ ਸਾਰੇ ਅਨੁਵਾਦ ਵੇਖੋ →

قَالَ نَعَمْ وَإِنَّكُمْ لَمِنَ ٱلْمُقَرَّبِينَ

Punjabi Translation - Arif Haleem(ਫ਼ਿਰਔਨ ਨੇ) ਕਿਹਾ, ਹਾਂ! ਤੁਸੀਂ ਮੇਰੇ ਨਿਕਟਵਰਤੀ ਲੋਕਾਂ ਵਿੱਚੋਂ ਹੋ ਜਾਓਗੇ।

ਇਸ ਆਇਤ ਦੇ ਸਾਰੇ ਅਨੁਵਾਦ ਵੇਖੋ →

قَالُوا۟ يَٰمُوسَىٰٓ إِمَّآ أَن تُلْقِىَ وَإِمَّآ أَن نَّكُونَ نَحْنُ ٱلْمُلْقِينَ

Punjabi Translation - Arif Haleem(ਜਾਦੂਗਰਾਂ ਨੇ) ਕਿਹਾ ਕਿ ਹੇ ਮੂਸਾ! ਪਹਿਲਾਂ ਤੁਸੀਂ (ਜਾਦੂ) ਵਿਖਾਓਗੇ ਜਾਂ ਪਹਿਲਾਂ ਅਸੀਂ ਵਿਖਾਈਏ।

ਇਸ ਆਇਤ ਦੇ ਸਾਰੇ ਅਨੁਵਾਦ ਵੇਖੋ →

قَالَ أَلْقُوا۟ فَلَمَّآ أَلْقَوْا۟ سَحَرُوٓا۟ أَعْيُنَ ٱلنَّاسِ وَٱسْتَرْهَبُوهُمْ وَجَآءُو بِسِحْرٍ عَظِيمٍ

Punjabi Translation - Arif Haleem(ਮੂਸਾ) ਨੇ ਆਖਿਆ ਕਿ ਪਹਿਲਾਂ ਤੁਸੀਂ ਹੀ ਕਰੋ। ਫੇਰ ਜਦੋਂ ਉਹਨਾਂ (ਜਾਦੂਗਰਾਂ) ਨੇ (ਆਪਣੀਆਂ ਰੱਸੀਆਂ ਤੇ ਲਾਠੀਆਂ) ਸੁੱਟੀਆਂ ਤਾਂ ਲੋਕਾਂ ਦੀਆਂ ਨਜ਼ਰਾਂ ’ਤੇ ਜਾਦੂ ਹੋ ਗਿਆ ਅਤੇ ਉਹਨਾਂ ਨੂੰ (ਲਾਠੀਆਂ ਤੇ ਰੱਸੀਆਂ ਤੋਂ ਸੱਪ ਬਣਾ ਕੇ) ਡਰਾ ਦਿੱਤਾ, ਉਹ ਬਹੁਤ ਵੱਡਾ ਜਾਦੂ ਲਿਆਏ ਸਨ।

ਇਸ ਆਇਤ ਦੇ ਸਾਰੇ ਅਨੁਵਾਦ ਵੇਖੋ →

وَأَوْحَيْنَآ إِلَىٰ مُوسَىٰٓ أَنْ أَلْقِ عَصَاكَ فَإِذَا هِىَ تَلْقَفُ مَا يَأْفِكُونَ

Punjabi Translation - Arif Haleemਅਤੇ ਫੇਰ ਅਸੀਂ ਮੂਸਾ ਨੂੰ ਹੁਕਮ ਦਿੱਤਾ ਕਿ ਤੂੰ ਵੀ ਆਪਣਾ ਅਸਾ (ਸੋਟੀ ਇਹਨਾਂ ਸੱਪਾਂ) ਅੱਗੇ ਸੁੱਟਦੇ। ਜਦੋਂ ਉਸ ਨੇ ਸੁੱਟਿਆ ਤਾਂ ਉਹ (ਅਸਾ) ਵੇਖਦੇ ਹੀ ਵੇਖਦੇ (ਅਜਗਰ ਬਣ ਕੇ ਉਹਨਾਂ ਸੱਪਾਂ ਨੂੂੰ) ਨਿਗਲਣ ਲੱਗ ਪਿਆ, ਜੋ ਉਹ ਜਾਦੂਗਰ ਘੜ ਕੇ ਲਿਆਏ ਸਨ।

ਇਸ ਆਇਤ ਦੇ ਸਾਰੇ ਅਨੁਵਾਦ ਵੇਖੋ →

فَوَقَعَ ٱلْحَقُّ وَبَطَلَ مَا كَانُوا۟ يَعْمَلُونَ

Punjabi Translation - Arif Haleemਅੰਤ ਸੱਚਾਈ ਸਿੱਧ ਹੋ ਗਈ ਅਤੇ ਉਹਨਾਂ ਨੇ ਜੋ ਕੁੱਝ ਵੀ (ਜਾਦੂ) ਕੀਤਾ ਸੀ ਉਹ ਸਭ ਮਲੀਆਂਮੇਟ ਹੋ ਗਿਆ।

ਇਸ ਆਇਤ ਦੇ ਸਾਰੇ ਅਨੁਵਾਦ ਵੇਖੋ →

فَغُلِبُوا۟ هُنَالِكَ وَٱنقَلَبُوا۟ صَٰغِرِينَ

Punjabi Translation - Arif Haleemਜਾਦੂਗਰਾਂ ਨੇ ਉੱਥੇ ਹੀ ਹਾਰ ਮੰਨ ਲਈ ਅਤੇ ਹੀਣੇ ਹੋ ਕੇ (ਮੈਦਾਨ ਤੋਂ) ਪਰਾ ਹੱਟ ਗਏ।

ਇਸ ਆਇਤ ਦੇ ਸਾਰੇ ਅਨੁਵਾਦ ਵੇਖੋ →

وَأُلْقِىَ ٱلسَّحَرَةُ سَٰجِدِينَ

Punjabi Translation - Arif Haleemਅਤੇ ਸਾਰੇ ਜਾਦੂਗਰ ਸਿਜਦੇ ਵਿਚ ਡਿਗ ਪਏ।

ਇਸ ਆਇਤ ਦੇ ਸਾਰੇ ਅਨੁਵਾਦ ਵੇਖੋ →

قَالُوٓا۟ ءَامَنَّا بِرَبِّ ٱلْعَٰلَمِينَ

Punjabi Translation - Arif Haleemਆਖਣ ਲੱਗੇ ਕਿ ਅਸੀਂ ਤਾਂ ਸਾਰੇ ਜਹਾਨਾਂ ਦੇ ਰੱਬ ’ਤੇ ਈਮਾਨ ਲਿਆਏ ਹਾਂ।

ਇਸ ਆਇਤ ਦੇ ਸਾਰੇ ਅਨੁਵਾਦ ਵੇਖੋ →

رَبِّ مُوسَىٰ وَهَٰرُونَ

Punjabi Translation - Arif Haleemਜਿਹੜਾ ਮੂਸਾ ਤੇ ਹਾਰੂਨ ਦਾ ਵੀ ਰੱਬ ਹੈ।

ਇਸ ਆਇਤ ਦੇ ਸਾਰੇ ਅਨੁਵਾਦ ਵੇਖੋ →

قَالَ فِرْعَوْنُ ءَامَنتُم بِهِۦ قَبْلَ أَنْ ءَاذَنَ لَكُمْ إِنَّ هَٰذَا لَمَكْرٌ مَّكَرْتُمُوهُ فِى ٱلْمَدِينَةِ لِتُخْرِجُوا۟ مِنْهَآ أَهْلَهَا فَسَوْفَ تَعْلَمُونَ

Punjabi Translation - Arif Haleemਫ਼ਿਰਔਨ ਨੇ ਕਿਹਾ ਕਿ ਤੁਸੀਂ ਬਿਨਾਂ ਮੇਰੀ ਆਗਿਆ ਤੋਂ ਇਸ ਮੂਸਾ ’ਤੇ ਈਮਾਨ ਲਿਆਏ ਹੋ, ਬੇਸ਼ੱਕ ਇਹ ਇਕ ਚਾਲ ਹੈ ਜਿਹੜੀ ਤੁਸੀਂ ਇਸ ਸ਼ਹਿਰ ਵਿਚ ਰਲ ਮਿਲ ਕੇ ਰਚੀ ਹੈ ਤਾਂ ਜੋ ਤੁਸੀਂ ਇਸ ਸ਼ਹਿਰ ਦੇ ਵਸਨੀਕਾਂ ਨੂੰ ਇੱਥੋਂ ਬਾਹਰ ਕੱਢ ਦਿਓ! ਛੇਤੀ ਹੀ ਤੁਹਾਨੂੰ ਇਸ ਦੇ ਸਿੱਟੇ ਦਾ ਪਤਾ ਲੱਗ ਜਾਵੇਗਾ।

ਇਸ ਆਇਤ ਦੇ ਸਾਰੇ ਅਨੁਵਾਦ ਵੇਖੋ →

لَأُقَطِّعَنَّ أَيْدِيَكُمْ وَأَرْجُلَكُم مِّنْ خِلَٰفٍ ثُمَّ لَأُصَلِّبَنَّكُمْ أَجْمَعِينَ

Punjabi Translation - Arif Haleemਮੈਂ ਤੁਹਾਡੇ (ਜਾਦੂਗਰਾਂ ਦੇ) ਇਕ ਪਾਸੇ ਦੇ ਹੱਥ ਅਤੇ ਦੂਜੇ ਪਾਸੇ ਦੇ ਪੈਰਾਂ ਨੂੰ ਵਢਵਾ ਦੇਵਾਂਗਾ ਅਤੇ ਤੁਹਾਨੂੰ ਸਾਰਿਆਂ ਨੂੰ ਫ਼ਾਂਸੀ ’ਤੇ ਲਟਕਵਾ ਦੇਵਾਂਗਾ।

ਇਸ ਆਇਤ ਦੇ ਸਾਰੇ ਅਨੁਵਾਦ ਵੇਖੋ →

قَالُوٓا۟ إِنَّآ إِلَىٰ رَبِّنَا مُنقَلِبُونَ

Punjabi Translation - Arif Haleemਉਹਨਾਂ (ਜਾਦੂਗਰਾਂ ਨੇ) ਜਵਾਬ ਵਿਚ ਕਿਹਾ ਕਿ ਬੇਸ਼ੱਕ (ਫਾਂਸੀ ਮਗਰੋਂ) ਅਸੀਂ ਆਪਣੇ ਮਾਲਿਕ ਵੱਲ ਹੀ ਪਰਤ ਕੇ ਜਾਵਾਂਗੇ।

ਇਸ ਆਇਤ ਦੇ ਸਾਰੇ ਅਨੁਵਾਦ ਵੇਖੋ →

وَمَا تَنقِمُ مِنَّآ إِلَّآ أَنْ ءَامَنَّا بِـَٔايَٰتِ رَبِّنَا لَمَّا جَآءَتْنَا رَبَّنَآ أَفْرِغْ عَلَيْنَا صَبْرًا وَتَوَفَّنَا مُسْلِمِينَ

Punjabi Translation - Arif Haleem(ਹੇ ਫ਼ਿਰਔਨ!) ਤੂੰ ਸਾਨੂੰ ਇਸ ਲਈ ਸਜ਼ਾ ਦੇ ਰਿਹਾ ਹੈ ਕਿ ਅਸੀਂ ਅਪਣੇ ਰੱਬ ਦੀਆਂ ਨਿਸ਼ਾਨੀਆਂ ’ਤੇ ਈਮਾਨ ਲਿਆਏ ਹਾਂ ਜਦੋਂ ਕਿ ਉਹ ਸਾਡੇ ਸਾਹਮਣੇ ਆ ਗਈਆਂ ਹਨ। ਹੇ ਰੱਬਾ! ਸਾਨੂੰ ਸਬਰ ਦੇ ਅਤੇ ਸਾਨੂੰ ਇਸ ਹਾਲਤ ਵਿਚ ਮੌਤ ਦਈਂ ਕਿ ਅਸੀਂ ਮੁਸਲਮਾਨ ਹੋਈਏ।

ਇਸ ਆਇਤ ਦੇ ਸਾਰੇ ਅਨੁਵਾਦ ਵੇਖੋ →

وَقَالَ ٱلْمَلَأُ مِن قَوْمِ فِرْعَوْنَ أَتَذَرُ مُوسَىٰ وَقَوْمَهُۥ لِيُفْسِدُوا۟ فِى ٱلْأَرْضِ وَيَذَرَكَ وَءَالِهَتَكَ قَالَ سَنُقَتِّلُ أَبْنَآءَهُمْ وَنَسْتَحْىِۦ نِسَآءَهُمْ وَإِنَّا فَوْقَهُمْ قَٰهِرُونَ

Punjabi Translation - Arif Haleemਫ਼ਿਰਔਨ ਦੀ ਕੌਮ ਦੇ ਸਰਦਾਰਾਂ ਨੇ ਕਿਹਾ, ਕੀ ਤੁਸੀਂ ਮੂਸਾ ਅਤੇ ਉਸ ਦੇ ਸਾਥੀਆਂ ਨੂੰ ਐਵੇਂ ਹੀ ਛੱਡ ਦਿਓਗੇ ਤਾਂ ਜੋ ਉਹ ਧਰਤੀ ਉੱਤੇ ਫ਼ਸਾਦ ਕਰਨ ਅਤੇ ਉਹ ਤੁਹਾਨੂੰ ਅਤੇ ਤੁਹਾਡੇ ਇਸ਼ਟਾਂ ਨੂੰ ਛੱਡ ਦੇਣ? ਫ਼ਿਰਔਨ ਨੇ ਕਿਹਾ ਕਿ ਅਸੀਂ ਉਹਨਾਂ ਦੇ ਜੰਮਦੇ ਮੁੰਡਿਆਂ ਨੂੰ ਕਤਲ ਕਰ ਦੇਵਾਂਗੇ ਅਤੇ ਉਹਨਾਂ ਦੀਆਂ ਧੀਆਂ ਨੂੰ (ਜਿਉਦੀਆਂ) ਛੱਡ ਦੇਵਾਂਗੇ। ਬੇਸ਼ੱਕ ਅਸੀਂ ਉਹਨਾਂ ’ਤੇ ਹਰ ਪੱਖੋਂ ਭਾਰੂ ਹਾਂ।

ਇਸ ਆਇਤ ਦੇ ਸਾਰੇ ਅਨੁਵਾਦ ਵੇਖੋ →

قَالَ مُوسَىٰ لِقَوْمِهِ ٱسْتَعِينُوا۟ بِٱللَّهِ وَٱصْبِرُوٓا۟ إِنَّ ٱلْأَرْضَ لِلَّهِ يُورِثُهَا مَن يَشَآءُ مِنْ عِبَادِهِۦ وَٱلْعَٰقِبَةُ لِلْمُتَّقِينَ

Punjabi Translation - Arif Haleemਮੂਸਾ ਨੇ ਆਪਣੀ ਕੌਮ ਨੂੰ ਕਿਹਾ ਕਿ ਤੁਸੀਂ ਅੱਲਾਹ ਤੋਂ ਮਦਦ ਮੰਗੋ ਅਤੇ ਧੀਰਜ ਤੋਂ ਕੰਮ ਲਵੋ। ਬੇਸ਼ੱਕ ਧਰਤੀ ਤਾਂ ਅੱਲਾਹ ਦੀ ਹੀ ਹੈ, ਉਹ ਆਪਣੇ ਬੰਦਿਆਂ ’ਚੋਂ ਜਿਸ ਨੂੰ ਚਾਹੁੰਦਾ ਹੈ ਉਸ ਦਾ ਵਾਰਸ ਬਣਾ ਦਿੰਦਾ ਹੈ, ਵਧੀਆ ਅੰਤ ਤਾਂ ਪਰਹੇਜ਼ਗਾਰਾਂ ਦਾ ਹੀ ਹੈ।

ਇਸ ਆਇਤ ਦੇ ਸਾਰੇ ਅਨੁਵਾਦ ਵੇਖੋ →

قَالُوٓا۟ أُوذِينَا مِن قَبْلِ أَن تَأْتِيَنَا وَمِنۢ بَعْدِ مَا جِئْتَنَا قَالَ عَسَىٰ رَبُّكُمْ أَن يُهْلِكَ عَدُوَّكُمْ وَيَسْتَخْلِفَكُمْ فِى ٱلْأَرْضِ فَيَنظُرَ كَيْفَ تَعْمَلُونَ

Punjabi Translation - Arif Haleemਉਸ ਦੀ ਕੌਮ ਨੇ ਮੂਸਾ ਨੂੰ ਕਿਹਾ ਕਿ ਤੁਹਾਡੇ ਆਉਣ ਤੋਂ ਪਹਿਲਾਂ ਵੀ ਅਤੇ ਤੁਹਾਥੋਂ ਬਾਅਦ ਵਿਚ ਵੀ ਸਾਨੂੰ ਤਸੀਹੇ ਦਿੱਤੇ ਗਏ। ਮੂਸਾ ਨੇ ਕਿਹਾ ਕਿ ਆਸ ਹੈ ਤੁਹਾਡਾ ਰੱਬ ਛੇਤੀ ਹੀ ਤੁਹਾਡੇ ਵੈਰੀ ਨੂੰ ਮਾਰ ਮੁਕਾਵੇਗਾ ਅਤੇ ਤੁਹਾਨੂੰ ਧਰਤੀ (ਦੇਸ਼) ਦਾ ਵਾਰਸ ਬਣਾ ਦੇਵੇਗਾ ਅਤੇ ਫੇਰ ਵੇਖੇਗਾ ਕਿ ਤੁਸੀਂ ਕੀ ਕਰਦੇ ਹੋ ?

ਇਸ ਆਇਤ ਦੇ ਸਾਰੇ ਅਨੁਵਾਦ ਵੇਖੋ →

وَلَقَدْ أَخَذْنَآ ءَالَ فِرْعَوْنَ بِٱلسِّنِينَ وَنَقْصٍ مِّنَ ٱلثَّمَرَٰتِ لَعَلَّهُمْ يَذَّكَّرُونَ

Punjabi Translation - Arif Haleemਫੇਰ ਅਸੀਂ ਫ਼ਿਰਔਨੀਆਂ ਨੂੰ ਕਾਲ ਤੇ ਫਲਾਂ ਦੀ ਉਪਜ ਦੇ ਘਾਟੇ ਵਿਚ ਫਸਾਈਂ ਰੱਖਿਆ ਤਾਂ ਜੋ ਉਹ ਸਿੱਖਿਆ ਲੈਣ।

ਇਸ ਆਇਤ ਦੇ ਸਾਰੇ ਅਨੁਵਾਦ ਵੇਖੋ →

فَإِذَا جَآءَتْهُمُ ٱلْحَسَنَةُ قَالُوا۟ لَنَا هَٰذِهِۦ وَإِن تُصِبْهُمْ سَيِّئَةٌ يَطَّيَّرُوا۟ بِمُوسَىٰ وَمَن مَّعَهُۥٓ أَلَآ إِنَّمَا طَٰٓئِرُهُمْ عِندَ ٱللَّهِ وَلَٰكِنَّ أَكْثَرَهُمْ لَا يَعْلَمُونَ

Punjabi Translation - Arif Haleemਜਦੋਂ ਉਹਨਾਂ ’ਤੇ ਖ਼ੁਸ਼ਹਾਲੀ ਆ ਜਾਂਦੀ ਤਾਂ ਆਖਦੇ ਕਿ ਇਹ ਤਾਂ ਸਾਡੇ ਲਈ ਹੋਣਾ ਹੀ ਸੀ ਜੇ ਉਹਨਾਂ ਨੂੰ ਕਿਸੇ ਭੈੜੀ ਹਾਲਤ ਦਾ ਸਾਹਮਣਾ ਕਰਨਾ ਪੈਂਦਾ ਤਾਂ ਉਸ ਲਈ ਮੂਸਾ ਅਤੇ ਉਹਨਾਂ ਦੇ ਸਾਥੀਆਂ ਨੂੰ ਬੇ-ਭਾਗ ਦੱਸਦੇ। ਯਾਦ ਰੱਖੋ ਇਹਨਾਂ ਦੀ ਬੇਭਾਗੀ (ਬਦਸ਼ੁਗਨੀ) ਤਾਂ ਅੱਲਾਹ ਦੇ ਕੋਲ ਹੈ ਪਰ ਇਹਨਾਂ ਵਿਚ ਕਿੰਨੇ ਹੀ ਲੋਕ ਜਾਣਦੇ ਹੀ ਨਹੀਂ।

ਇਸ ਆਇਤ ਦੇ ਸਾਰੇ ਅਨੁਵਾਦ ਵੇਖੋ →

وَقَالُوا۟ مَهْمَا تَأْتِنَا بِهِۦ مِنْ ءَايَةٍ لِّتَسْحَرَنَا بِهَا فَمَا نَحْنُ لَكَ بِمُؤْمِنِينَ

Punjabi Translation - Arif Haleemਅਤੇ ਉਹ ਕਹਿੰਦੇ ਸੀ ਕਿ(ਹੇ ਮੂਸਾ!) ਤੂੰ ਸਾਡੇ ਸਾਹਮਣੇ ਭਾਵੇਂ ਕੋਈ ਵੀ ਨਿਸ਼ਾਨੀ, ਸਾਡੇ ’ਤੇ ਜਾਦੂ ਕਰਨ ਲਈ, ਲੈ ਆ ਤਾਂ ਵੀ ਅਸੀਂ ਤੇਰੀ ਗੱਲ ਨਹੀਂ ਮੰਣਨੀ।

ਇਸ ਆਇਤ ਦੇ ਸਾਰੇ ਅਨੁਵਾਦ ਵੇਖੋ →

فَأَرْسَلْنَا عَلَيْهِمُ ٱلطُّوفَانَ وَٱلْجَرَادَ وَٱلْقُمَّلَ وَٱلضَّفَادِعَ وَٱلدَّمَ ءَايَٰتٍ مُّفَصَّلَٰتٍ فَٱسْتَكْبَرُوا۟ وَكَانُوا۟ قَوْمًا مُّجْرِمِينَ

Punjabi Translation - Arif Haleemਫੇਰ ਅਸੀਂ ਉਹਨਾਂ ਫ਼ਿਰਔਨੀਆਂ ’ਤੇ ਤੂਫ਼ਾਨ ਭੇਜਿਆ, ਅਤੇ ਟਿੱਡੀ ਦਲ, ਸੁਸਰੀਆਂ, ਡੱਡੂ ਅਤੇ ਖ਼ੂਨ ਦੇ ਅਜ਼ਾਬ ਭੇਜੇ। ਇਹ ਸਾਰੀਆਂ ਨਿਸ਼ਾਨੀਆਂ ਅੱਡ-ਅੱਡ ਕਰਕੇ ਵਿਖਾਈਆਂ, ਫੇਰ ਵੀ ਉਹ ਘਮੰਡ ਕਰਦੇ ਰਹੇ। ਉਹ ਲੋਕ ਅਪਰਾਧੀ ਹੀ ਸਨ।

ਇਸ ਆਇਤ ਦੇ ਸਾਰੇ ਅਨੁਵਾਦ ਵੇਖੋ →

وَلَمَّا وَقَعَ عَلَيْهِمُ ٱلرِّجْزُ قَالُوا۟ يَٰمُوسَى ٱدْعُ لَنَا رَبَّكَ بِمَا عَهِدَ عِندَكَ لَئِن كَشَفْتَ عَنَّا ٱلرِّجْزَ لَنُؤْمِنَنَّ لَكَ وَلَنُرْسِلَنَّ مَعَكَ بَنِىٓ إِسْرَٰٓءِيلَ

Punjabi Translation - Arif Haleemਜਦੋਂ ਉਹਨਾਂ ’ਤੇ ਕੋਈ ਅਜ਼ਾਬ ਆ ਜਾਂਦਾ ਤਾਂ ਆਖਦੇ ਕਿ ਹੇ ਮੂਸਾ! ਤਸੀਂ ਸਾਡੇ ਲਈ ਆਪਣੇ ਰੱਬ ਤੋਂ ਦੁਆ ਕਰੋ ਜਿਸ (ਦੀ ਗਬੂਲੀ) ਦਾ ਉਸ ਨੇ ਤੁਹਾਡੇ ਨਾਲ ਵਾਅਦਾ ਕੀਤਾ ਹੋਇਆ ਹੈ। ਜੇ ਤੁਸੀਂ ਸਾਥੋਂ ਇਸ ਅਜ਼ਾਬ ਨੂੰ ਹਟਾ ਦਿਓ ਤਾਂ ਅਸੀਂ ਜ਼ਰੂਰ ਹੀ ਤੁਹਾਡੇ ਉੱਤੇ ਈਮਾਨ ਲਿਆਵਾਂਗੇ ਅਤੇ ਬਨੀ-ਇਸਰਾਈਲ ਨੂੰ ਤੁਹਾਡੇ ਨਾਲ ਭੇਜ ਦੇਵਾਂਗੇ।

ਇਸ ਆਇਤ ਦੇ ਸਾਰੇ ਅਨੁਵਾਦ ਵੇਖੋ →

فَلَمَّا كَشَفْنَا عَنْهُمُ ٱلرِّجْزَ إِلَىٰٓ أَجَلٍ هُم بَٰلِغُوهُ إِذَا هُمْ يَنكُثُونَ

Punjabi Translation - Arif Haleemਫੇਰ ਜਦੋਂ ਅਸੀਂ ਉਹਨਾਂ ਤਕ ਪਹੁੰਚਣ ਵਾਲਾ ਅਜ਼ਾਬ ਇਕ ਨਿਯਤ ਸਮੇਂ ਲਈ ਹਟਾ ਦਿੰਦੇ ਤਾਂ ਉਹ ਉਸੇ ਸਮੇਂ ਆਪਣੇ ਵਚਨਾਂ ਤੋਂ ਫਿਰ ਜਾਂਦੇ।

ਇਸ ਆਇਤ ਦੇ ਸਾਰੇ ਅਨੁਵਾਦ ਵੇਖੋ →

فَٱنتَقَمْنَا مِنْهُمْ فَأَغْرَقْنَٰهُمْ فِى ٱلْيَمِّ بِأَنَّهُمْ كَذَّبُوا۟ بِـَٔايَٰتِنَا وَكَانُوا۟ عَنْهَا غَٰفِلِينَ

Punjabi Translation - Arif Haleemਫੇਰ ਅਸੀਂ ਉਹਨਾਂ ਤੋਂ ਬਦਲਾ ਲਿਆ ਭਾਵ ਉਹਨਾਂ ਨੂੰ ਦਰਿਆ ਵਿਚ ਡੋਬ ਦਿੱਤਾ ਉਹ ਇਸ ਲਈ ਕਿ ਉਹ ਸਾਡੀਆਂ ਨਿਸ਼ਾਨੀਆਂ ਨੂੰ ਝੁਠਲਾਉਂਦੇ ਸੀ ਅਤੇ ਉਹਨਾਂ ਦੀ ਉੱਕਾ ਹੀ ਪਰਵਾਹ ਨਹੀਂ ਸੀ ਕਰਦੇ।

ਇਸ ਆਇਤ ਦੇ ਸਾਰੇ ਅਨੁਵਾਦ ਵੇਖੋ →

وَأَوْرَثْنَا ٱلْقَوْمَ ٱلَّذِينَ كَانُوا۟ يُسْتَضْعَفُونَ مَشَٰرِقَ ٱلْأَرْضِ وَمَغَٰرِبَهَا ٱلَّتِى بَٰرَكْنَا فِيهَا وَتَمَّتْ كَلِمَتُ رَبِّكَ ٱلْحُسْنَىٰ عَلَىٰ بَنِىٓ إِسْرَٰٓءِيلَ بِمَا صَبَرُوا۟ وَدَمَّرْنَا مَا كَانَ يَصْنَعُ فِرْعَوْنُ وَقَوْمُهُۥ وَمَا كَانُوا۟ يَعْرِشُونَ

Punjabi Translation - Arif Haleemਅਸੀਂ ਉਹਨਾਂ ਲੋਕਾਂ ਨੂੰ ਜਿਹੜੇ ਕਮਜ਼ੋਰ ਸਮਝੇ ਜਾਂਦੇ ਸਨ, ਇਸ ਧਰਤੀ ਦੇ ਪੂਰਬ ਪੱਛਮ ਤਕ ਦਾ ਵਾਰਸ ਬਣਾ ਦਿੱਤਾ ਜਿਸ ਵਿਚ ਅਸੀਂ ਬਰਕਤਾਂ ਰੱਖੀਆਂ ਸਨ ਅਤੇ ਤੁਹਾਡੇ ਰੱਬ ਦਾ ਸੱਚਾ ਵਾਅਦਾ ਬਨੀ-ਇਸਰਾਈਲ ਦੇ ਹੱਕ ਵਿਚ ਉਹਨਾਂ ਦੇ ਧੀਰਜ ਤੋਂ ਕੰਮ ਲੈਣ ਕਾਰਨ ਪੂਰਾ ਹੋਇਆ। ਅਸਾਂ ਫ਼ਿਰਔਨ ਅਤੇ ਉਸ ਦੀ ਕੌਮ ਵੱਲੋਂ ਬਣਾਈਆਂ ਹੋਈਆਂ ਚੀਜ਼ਾਂ (ਭਾਵ ਕਾਰਖ਼ਾਨੇ ਆਦਿ) ਅਤੇ ਜਿਹੜੀਆਂ ਉਹ ਉੱਚੀਆਂ-ਉੱਚੀਆਂ (ਮਹਿਲਾਂ ਦੀਆਂ) ਇਮਾਰਤਾਂ ਉਸਾਰਦੇ ਸੀ ਉਹਨਾਂ ਸਭ ਨੂੰ ਮਲੀਆ ਮੇਟ ਕਰ ਦਿੱਤਾ।

ਇਸ ਆਇਤ ਦੇ ਸਾਰੇ ਅਨੁਵਾਦ ਵੇਖੋ →

وَجَٰوَزْنَا بِبَنِىٓ إِسْرَٰٓءِيلَ ٱلْبَحْرَ فَأَتَوْا۟ عَلَىٰ قَوْمٍ يَعْكُفُونَ عَلَىٰٓ أَصْنَامٍ لَّهُمْ قَالُوا۟ يَٰمُوسَى ٱجْعَل لَّنَآ إِلَٰهًا كَمَا لَهُمْ ءَالِهَةٌ قَالَ إِنَّكُمْ قَوْمٌ تَجْهَلُونَ

Punjabi Translation - Arif Haleemਜਦੋਂ ਅਸੀਂ ਬਨੀ ਇਸਰਾਈਲ ਨੂੰ ਸਮੁੰਦਰੋਂ ਪਾਰ ਲੰਘਾ ਦਿੱਤਾ ਤਾਂ ਉਹ ਅਜਿਹੀ ਕੌਮ ਦੇ ਕੋਲੋਂ ਦੀ ਹੋ ਕੇ ਲੰਘੇ ਜਿਹੜੀ ਆਪਣੇ ਬੁਤਾਂ ਦੀ ਪੂਜਾ ਕਰ ਰਹੇ ਸੀ। ਉਹ ਆਖਣ ਲੱਗੇ ਕਿ ਹੇ ਮੂਸਾ! ਸਾਡੇ ਲਈ ਵੀ ਇਕ ਅਜਿਹਾ ਇਸ਼ਟ ਬਣਾ ਦਿਓ ਜਿਵੇਂ ਇਹਨਾਂ ਦੇ ਇਸ਼ਟ ਹਨ। ਉਸ (ਮੂਸਾ) ਨੇ ਕਿਹਾ ਕਿ ਤੁਸੀਂ ਲੋਕ ਤਾਂ ਨਿਰੇ ਜਾਹਲ ਹੋ।

ਇਸ ਆਇਤ ਦੇ ਸਾਰੇ ਅਨੁਵਾਦ ਵੇਖੋ →

إِنَّ هَٰٓؤُلَآءِ مُتَبَّرٌ مَّا هُمْ فِيهِ وَبَٰطِلٌ مَّا كَانُوا۟ يَعْمَلُونَ

Punjabi Translation - Arif Haleemਇਹ ਲੋਕੀ ਜਿਹੜੇ ਕੰਮ ਵਿਚ ਰੁਝੇ ਹੋਏ ਹਨ ਇਹ ਸਭ ਤਾਂ ਨਸ਼ਟ ਹੋਣ ਵਾਲਾ ਹੈ ਅਤੇ ਜੋ ਵੀ ਇਹ ਕਰ ਰਹੇ ਹਨ ਉਹ ਉੱਕਾ ਹੀ ਗ਼ਲਤ ਹੈ।

ਇਸ ਆਇਤ ਦੇ ਸਾਰੇ ਅਨੁਵਾਦ ਵੇਖੋ →

قَالَ أَغَيْرَ ٱللَّهِ أَبْغِيكُمْ إِلَٰهًا وَهُوَ فَضَّلَكُمْ عَلَى ٱلْعَٰلَمِينَ

Punjabi Translation - Arif Haleemਮੂਸਾ ਨੇ ਆਖਿਆ! ਕੀ ਮੈਂ ਅੱਲਾਹ ਨੂੰ ਛੱਡ ਕੇ ਤੁਹਾਡੇ ਲਈ ਕਿਸੇ ਹੋਰ ਇਸ਼ਟ ਦੀ ਭਾਲ ਕਰਾਂ? ਜਦੋਂ ਕਿ ਉਸ ਨੇ ਤੁਹਾਨੂੰ ਸਾਰੇ ਜਹਾਨਾਂ ਵਾਲਿਆਂ ਉੱਤੇ ਵਡਿਆਈ ਬਖ਼ਸ਼ੀ ਹੈ।

ਇਸ ਆਇਤ ਦੇ ਸਾਰੇ ਅਨੁਵਾਦ ਵੇਖੋ →

وَإِذْ أَنجَيْنَٰكُم مِّنْ ءَالِ فِرْعَوْنَ يَسُومُونَكُمْ سُوٓءَ ٱلْعَذَابِ يُقَتِّلُونَ أَبْنَآءَكُمْ وَيَسْتَحْيُونَ نِسَآءَكُمْ وَفِى ذَٰلِكُم بَلَآءٌ مِّن رَّبِّكُمْ عَظِيمٌ

Punjabi Translation - Arif Haleem(ਹੇ ਬਨੀ-ਇਸਰਾਈਲ!) ਉਹ ਵੇਲਾ ਵੀ ਯਾਦ ਕਰੋ ਜਦੋਂ ਅਸੀਂ ਤੁਹਾਨੂੰ ਫ਼ਿਰਔਨੀਆਂ ਤੋਂ ਛੁਟਕਾਰਾ ਦੁਆਇਆ ਸੀ। ਉਹ ਤੁਹਾਨੂੰ ਕਰੜੇ ਅਜ਼ਾਬ ਦਿੰਦੇ ਸੀ, ਤੁਹਾਡੇ ਪੁੱਤਰਾਂ ਨੂੰ ਕਤਲ ਕਰ ਸੁੱਟਦੇ ਸੀ ਅਤੇ ਤੁਹਾਡੀਆਂ ਇਸਤਰੀਆਂ (ਧੀਆਂ) ਨੂੰ ਜਿਉਂਦੀਆਂ ਰਹਣਿ ਦਿੰਦੇ ਸੀ, ਇਸ ਵਿਚ ਤੁਹਾਡੇ ਪਾਲਣਹਾਰ ਵੱਲੋਂ ਵੱਡੀ ਭਾਰੀ ਅਜ਼ਮਾਇਸ਼ ਸੀ।

ਇਸ ਆਇਤ ਦੇ ਸਾਰੇ ਅਨੁਵਾਦ ਵੇਖੋ →

وَوَٰعَدْنَا مُوسَىٰ ثَلَٰثِينَ لَيْلَةً وَأَتْمَمْنَٰهَا بِعَشْرٍ فَتَمَّ مِيقَٰتُ رَبِّهِۦٓ أَرْبَعِينَ لَيْلَةً وَقَالَ مُوسَىٰ لِأَخِيهِ هَٰرُونَ ٱخْلُفْنِى فِى قَوْمِى وَأَصْلِحْ وَلَا تَتَّبِعْ سَبِيلَ ٱلْمُفْسِدِينَ

Punjabi Translation - Arif Haleemਅਸੀਂ ਮੂਸਾ ਤੋਂ ਤੂਰ ਪਹਾੜ ’ਤੇ ਤੀਹ ਰਾਤਾਂ ਬਿਤਾਉਣ ਦਾ ਵਚਨ ਲਿਆ ਅਤੇ ਮਗਰੋਂ ਦਸ ਦਿਨ ਹੋਰ ਵਧਾ ਦਿੱਤੇ। ਸੋ ਉਹਨਾਂ ਦੇ ਪਾਲਣਹਾਰ ਦਾ (ਕੋਹੇ-ਤੂਰ ’ਤੇ ਮੂਸਾ ਨੂੰ) ਮਿਲਣ ਦਾ ਸਮਾਂ ਪੂਰੇ ਚਾਲੀ ਰਾਤਾਂ ਦਾ ਹੋ ਗਿਆ। (ਜਾਣ ਤੋਂ ਪਹਿਲਾਂ) ਮੂਸਾ ਨੇ ਆਪਣੇ ਭਰਾ ਹਾਰੂਨ ਨੂੰ ਕਿਹਾ ਕਿ ਤੂੰ ਮੇਰੇ ਮਗਰੋਂ ਮੇਰੀ ਕੌਮ ਦੀ ਜਾਨਸ਼ੀਨੀ ਕਰੀਂ ਅਤੇ ਇਹਨਾਂ ਦਾ ਸੁਧਾਰ ਕਰਦਾ ਰਹੀਂ ਅਤੇ ਵਿਗੜੇ ਹੋਏ ਲੋਕਾਂ ਦੇ ਰਸਤੇ ਨਾ ਤੁਰੀਂ।

ਇਸ ਆਇਤ ਦੇ ਸਾਰੇ ਅਨੁਵਾਦ ਵੇਖੋ →

وَلَمَّا جَآءَ مُوسَىٰ لِمِيقَٰتِنَا وَكَلَّمَهُۥ رَبُّهُۥ قَالَ رَبِّ أَرِنِىٓ أَنظُرْ إِلَيْكَ قَالَ لَن تَرَىٰنِى وَلَٰكِنِ ٱنظُرْ إِلَى ٱلْجَبَلِ فَإِنِ ٱسْتَقَرَّ مَكَانَهُۥ فَسَوْفَ تَرَىٰنِى فَلَمَّا تَجَلَّىٰ رَبُّهُۥ لِلْجَبَلِ جَعَلَهُۥ دَكًّا وَخَرَّ مُوسَىٰ صَعِقًا فَلَمَّآ أَفَاقَ قَالَ سُبْحَٰنَكَ تُبْتُ إِلَيْكَ وَأَنَا۠ أَوَّلُ ٱلْمُؤْمِنِينَ

Punjabi Translation - Arif Haleemਜਦੋਂ ਮੂਸਾ ਸਾਡੇ (ਅੱਲਾਹ ਦੇ) ਨਿਸ਼ਚਿਤ ਕੀਤੇ ਹੋਏ ਸਮੇਂ (ਤੂਰ ਪਹਾੜ) ’ਤੇ ਪਹੁੰਚਿਆ, ਅਤੇ ਰੱਬ ਨੇ ਉਹ ਦੇ ਨਾਲ ਵਾਰਤਾਲਾਪ ਕੀਤੀ ਤਾਂ ਉਹ (ਮੂਸਾ) ਨੇ ਬੇਨਤੀ ਕੀਤੀ ਕਿ ਹੇ ਮੇਰੇ ਪਾਲਣਹਾਰ! ਮੈਨੂੰ (ਇਕ ਝਲਕ) ਵਿਖਾ ਕਿ ਮੈਂ ਤੇਰੇ ਦਰਸ਼ਨ ਕਰ ਸਕਾਂ। ਫ਼ਰਮਾਇਆ ਕਿ ਤੂੰ ਮੈਨੂੰ ਨਹੀਂ ਵੇਖ ਸਕਦਾ। ਤੂੰ ਉਸ ਪਹਾੜ ਵੱਲ ਵੇਖ ਜੇ ਉਹ ਆਪਣੀ ਥਾਂ ’ਤੇ ਰਹਿੰਦਾ ਹੈ ਤਾਂ ਤੂੰ ਵੀ ਮੈਨੂੰ ਵੇਖ ਸਕੇਂਗਾ। ਸੋ ਜਦੋਂ ਉਹ ਦੇ ਰੱਬ ਨੇ ਪਹਾੜ ’ਤੇ ਅਪਣਾ ਪ੍ਰਕਾਸ਼ਨ ਕੀਤਾ (ਭਾਵ ਜਲਵਾ ਵਿਖਾਇਆ) ਤਾਂ ਉਸ (ਪਹਾੜ) ਨੂੰ ਚੂਰ ਚੂਰ ਕਰ ਦਿੱਤਾ ਅਤੇ ਮੂਸਾ ਬੇਹੋਸ਼ ਹੋ ਕੇ ਡਿਗ ਪਿਆ।[6] ਜਦੋਂ ਹੋਸ਼ ਆਇਆ ਤਾਂ ਬੇਨਤੀ ਕੀਤੀ ਕਿ ਬੇਸ਼ੱਕ (ਹੇ ਅੱਲਾਹ!) ਤੂੰ ਪਾਕ ਹੈ, ਮੈਂ ਤੇਰੇ ਹਜ਼ੂਰ ਤੌਬਾ ਕਰਦਾ ਹਾਂ ਅਤੇ ਮੈਂ ਸਾਰਿਆਂ ਤੋਂ ਪਹਿਲਾਂ ਈਮਾਨ ਲਿਆਉਣ ਵਾਲਾ ਹਾਂ।

ਇਸ ਆਇਤ ਦੇ ਸਾਰੇ ਅਨੁਵਾਦ ਵੇਖੋ →

قَالَ يَٰمُوسَىٰٓ إِنِّى ٱصْطَفَيْتُكَ عَلَى ٱلنَّاسِ بِرِسَٰلَٰتِى وَبِكَلَٰمِى فَخُذْ مَآ ءَاتَيْتُكَ وَكُن مِّنَ ٱلشَّٰكِرِينَ

Punjabi Translation - Arif Haleemਫ਼ਰਮਾਇਆ ਕਿ ਹੇ ਮੂਸਾ! ਮੈਂਨੇ ਸਾਰੇ ਲੋਕਾਂ ਵਿੱਚੋਂ ਪੈਗ਼ੰਬਰੀ ਕਰਨ ਲਈ ਅਤੇ ਵਾਰਤਾਲਾਪ ਲਈ ਤੈਨੂੰ ਚੁਣਿਆ ਹੈ। ਸੋ ਜੋ (ਪੈਗ਼ੰਬਰੀ) ਮੈਂ ਤੈਨੂੰ ਦਿੰਦਾ ਹਾਂ, ਉਸ ਨੂੰ ਲੈ ਅਤੇ ਮੇਰਾ ਸ਼ੁਕਰ ਅਦਾ ਕਰ।

ਇਸ ਆਇਤ ਦੇ ਸਾਰੇ ਅਨੁਵਾਦ ਵੇਖੋ →

وَكَتَبْنَا لَهُۥ فِى ٱلْأَلْوَاحِ مِن كُلِّ شَىْءٍ مَّوْعِظَةً وَتَفْصِيلًا لِّكُلِّ شَىْءٍ فَخُذْهَا بِقُوَّةٍ وَأْمُرْ قَوْمَكَ يَأْخُذُوا۟ بِأَحْسَنِهَا سَأُو۟رِيكُمْ دَارَ ٱلْفَٰسِقِينَ

Punjabi Translation - Arif Haleemਅਸੀਂ ਮੂਸਾ ਨੂੰ ਜੀਵਨ ਦੇ ਹਰੇਕ ਖੇਤਰ ਬਾਰੇ ਨਸੀਹਤਾਂ ਅਤੇ ਹਰ ਚੀਜ਼ ਦੀ ਵਿਆਖਿਆ ਤਖ਼ਤੀਆਂ ’ਤੇ ਲਿਖ ਦਿੱਤੀਆਂ ਅਤੇ ਕਿਹਾ ਕਿ ਇਹਨਾਂ (ਹਿਦਾਇਤਾਂ) ਨੂੰ ਚੰਗੀ ਤਰ੍ਹਾਂ ਸਾਂਭ ਅਤੇ ਆਪਣੀ ਕੌਮ ਨੂੰ ਹੁਕਮ ਦੇ ਕਿ ਇਹਨਾਂ ਚੰਗੀਆਂ ਗੱਲਾਂ ਦੀ ਹੀ ਪਾਲਣਾ ਕਰਨ। ਮੈਂ ਬਹੁਤ ਛੇਤੀ ਹੀ ਉਹਨਾਂ ਲੋਕਾਂ ਦਾ ਟਿਕਾਣਾ ਤੈਨੂੰ ਵਿਖਾਵਾਂਗਾ ਜਿਹੜੇ ਨਾ-ਫ਼ਰਮਾਨ ਹਨ।

ਇਸ ਆਇਤ ਦੇ ਸਾਰੇ ਅਨੁਵਾਦ ਵੇਖੋ →

سَأَصْرِفُ عَنْ ءَايَٰتِىَ ٱلَّذِينَ يَتَكَبَّرُونَ فِى ٱلْأَرْضِ بِغَيْرِ ٱلْحَقِّ وَإِن يَرَوْا۟ كُلَّ ءَايَةٍ لَّا يُؤْمِنُوا۟ بِهَا وَإِن يَرَوْا۟ سَبِيلَ ٱلرُّشْدِ لَا يَتَّخِذُوهُ سَبِيلًا وَإِن يَرَوْا۟ سَبِيلَ ٱلْغَىِّ يَتَّخِذُوهُ سَبِيلًا ذَٰلِكَ بِأَنَّهُمْ كَذَّبُوا۟ بِـَٔايَٰتِنَا وَكَانُوا۟ عَنْهَا غَٰفِلِينَ

Punjabi Translation - Arif Haleemਮੈਂ (ਛੇਤੀ ਹੀ) ਅਜਿਹੇ ਲੋਕਾਂ ਨੂੰ ਆਪਣੇ ਹੁਕਮਾਂ ਤੋਂ ਦੂਰ ਹੀ ਰੱਖਾਂਗਾ ਜਿਹੜੇ ਸੰਸਾਰ ਵਿਚ ਤਕੱਬਰ (ਵਡਿਆਈ) ਕਰਦੇ ਹਨ ਜਿਸ ਦਾ ਉਹਨਾਂ ਨੂੰ ਕੋਈ ਹੱਕ ਨਹੀਂ। ਜੇ ਉਹ ਸਾਰੀਆਂ ਨਿਸ਼ਾਨੀਆਂ ਵੀ ਵੇਖ ਲੈਣ ਤਾਂ ਵੀ ਉਹ ਈਮਾਨ ਨਹੀਂ ਲਿਆਉਣਗੇ। ਜੇ ਕੋਈ ਹਿਦਾਇਤ ਵਾਲੀ ਰਾਹ ਵੇਖ ਲੈਣ ਤਾਂ ਉਸ ਰਾਹ ਨੂੰ ਨਹੀਂ ਅਪਣਾਉਂਦੇ, ਹਾਂ! ਜੇ ਗੁਮਰਾਹੀ ਵਾਲਾ ਰਾਹ ਵੇਖ ਲੈਣ ਤਾਂ ਉਸ ਰਾਹ ਨੂੰ ਅਪਣਾਉਂਦੇ ਹਨ। ਇਹ ਸਭ ਇਸ ਲਈ ਹੈ ਕਿਉਂ ਜੋ ਉਹਨਾਂ ਨੇ ਸਾਡੀਆਂ ਆਇਤਾਂ (ਆਦੇਸ਼ਾਂ) ਨੂੰ ਝੁਠਲਾਇਆ ਅਤੇ ਇਹਨਾਂ ਤੋਂ ਬੇਸੁਰਤ ਰਹੇ।

ਇਸ ਆਇਤ ਦੇ ਸਾਰੇ ਅਨੁਵਾਦ ਵੇਖੋ →

وَٱلَّذِينَ كَذَّبُوا۟ بِـَٔايَٰتِنَا وَلِقَآءِ ٱلْـَٔاخِرَةِ حَبِطَتْ أَعْمَٰلُهُمْ هَلْ يُجْزَوْنَ إِلَّا مَا كَانُوا۟ يَعْمَلُونَ

Punjabi Translation - Arif Haleemਉਹ ਲੋਕੀ ਜਿਨ੍ਹਾਂ ਨੇ ਸਾਡੀਆਂ ਆਇਤਾਂ ਨੂੰ ਅਤੇ ਕਿਆਮਤ ਦੇ ਆਉਣ ਨੂੰ ਵੀ ਝੁਠਲਾਇਆ, ਉਹਨਾਂ ਦੇ ਸਾਰੇ ਹੀ ਕੰਮ ਵਿਅਰਥ ਹੋ ਗਏ, ਉਹਨਾਂ ਨੂੰ ਉਹੀਓ ਬਦਲਾ ਦਿੱਤਾ ਜਾਵੇਗਾ ਜੋ ਉਹ (ਸੰਸਾਰ ਵਿਚ) ਕਰਦੇ ਸਨ।

ਇਸ ਆਇਤ ਦੇ ਸਾਰੇ ਅਨੁਵਾਦ ਵੇਖੋ →

وَٱتَّخَذَ قَوْمُ مُوسَىٰ مِنۢ بَعْدِهِۦ مِنْ حُلِيِّهِمْ عِجْلًا جَسَدًا لَّهُۥ خُوَارٌ أَلَمْ يَرَوْا۟ أَنَّهُۥ لَا يُكَلِّمُهُمْ وَلَا يَهْدِيهِمْ سَبِيلًا ٱتَّخَذُوهُ وَكَانُوا۟ ظَٰلِمِينَ

Punjabi Translation - Arif Haleemਮੂਸਾ ਦੀ ਕੌਮ ਨੇ ਉਹ ਦੇ (ਕੋਹੇ-ਤੂਰ ’ਤੇ) ਜਾਣ ਮਗਰੋਂ ਆਪਣੇ ਗਹਿਣਿਆਂ ਦਾ ਇਕ ਵੱਛਾ ਬਣਾ ਲਿਆ ਜਿਹੜਾ ਇਕ ਧੜ ਸੀ, ਜਿਸ ਵਿੱਚੋਂ ਗਊ ਦੀ ਅਵਾਜ਼ ਨਿਕਲਦੀ ਸੀ। ਕੀ ਉਹਨਾਂ ਨੇ ਇਹ ਨਹੀਂ ਵੇਖਿਆ ਕਿ ਨਾ ਤਾਂ ਉਹ (ਵੱਛਾ) ਉਹਨਾਂ ਨਾਲ ਕੋਈ ਗੱਲ ਹੀ ਕਰਦਾ ਹੈ ਨਾ ਹੀ ਉਹਨਾਂ ਨੂੰ ਕੋਈ ਰਾਹ ਦਰਸਾਉਂਦਾ ਹੈ ? ਫੇਰ ਵੀ ਉਹਨਾਂ ਨੇ ਉਸ ਨੂੰ ਇਸ਼ਟ ਬਣਾ ਲਿਆ ਹੈ ਅਤੇ ਉਹ ਬਹੁਤ ਜ਼ਾਲਮ ਸਨ।

ਇਸ ਆਇਤ ਦੇ ਸਾਰੇ ਅਨੁਵਾਦ ਵੇਖੋ →

وَلَمَّا سُقِطَ فِىٓ أَيْدِيهِمْ وَرَأَوْا۟ أَنَّهُمْ قَدْ ضَلُّوا۟ قَالُوا۟ لَئِن لَّمْ يَرْحَمْنَا رَبُّنَا وَيَغْفِرْ لَنَا لَنَكُونَنَّ مِنَ ٱلْخَٰسِرِينَ

Punjabi Translation - Arif Haleemਜਦੋਂ ਉਹ ਆਪਣੇ ਕੀਤੇ ਉੱਤੇ ਪਛਤਾਏ ਅਤੇ ਪਤਾ ਚੱਲਿਆ ਕਿ ਹਕੀਕਤਨ ਉਹ ਲੋਕ ਕੁਰਾਹੇ ਪਏ ਗਏ ਸੀ ਤਾਂ ਆਖਣ ਲੱਗੇ ਕਿ ਹੇ ਸਾਡੇ ਰੱਬ! ਜੇ ਸਾਡੇ ’ਤੇ ਰਹਿਮ ਨਾ ਕੀਤਾ ਅਤੇ ਸਾਡੀਆਂ ਗ਼ਲਤੀਆਂ ਨੂੰ ਮੁਆਫ਼ ਨਾ ਕੀਤਾ ਤਾਂ ਅਸੀਂ ਬਰਬਾਦ ਹੋ ਜਾਵਾਂਗੇ।

ਇਸ ਆਇਤ ਦੇ ਸਾਰੇ ਅਨੁਵਾਦ ਵੇਖੋ →

وَلَمَّا رَجَعَ مُوسَىٰٓ إِلَىٰ قَوْمِهِۦ غَضْبَٰنَ أَسِفًا قَالَ بِئْسَمَا خَلَفْتُمُونِى مِنۢ بَعْدِىٓ أَعَجِلْتُمْ أَمْرَ رَبِّكُمْ وَأَلْقَى ٱلْأَلْوَاحَ وَأَخَذَ بِرَأْسِ أَخِيهِ يَجُرُّهُۥٓ إِلَيْهِ قَالَ ٱبْنَ أُمَّ إِنَّ ٱلْقَوْمَ ٱسْتَضْعَفُونِى وَكَادُوا۟ يَقْتُلُونَنِى فَلَا تُشْمِتْ بِىَ ٱلْأَعْدَآءَ وَلَا تَجْعَلْنِى مَعَ ٱلْقَوْمِ ٱلظَّٰلِمِينَ

Punjabi Translation - Arif Haleemਜਦੋਂ ਮੂਸਾ (ਕੋਹੇ ਤੂਰ ਤੋਂ) ਵਾਪਸ ਆਪਣੀ ਕੌਮ ਵੱਲ ਆਇਆ ਤਾਂ ਗੁੱਸੇ ਤੇ ਦੁਖ ਭਰੀ ਹਾਲਤ ਵਿਚ (ਹਾਰੂਨ ਨੂੰ) ਕਿਹਾ ਕਿ ਤੂੰ ਮੈਥੋ ਮਗਰੋਂ ਬਹੁਤ ਹੀ ਭੈੜੀ ਜਾਨਸ਼ੀਨੀ ਕੀਤੀ ਹੈ। ਤੂੰ ਆਪਣੇ ਰੱਬ ਦੇ ਹੁਕਮ ਤੋਂ ਪਹਿਲਾਂ ਹੀ ਮੂੰਹ ਮੋੜਣ ਵਿਚ ਛੇਤੀ ਕੀਤੀ ਅਤੇ (ਹਿਦਾਇਤ ਵਾਲੀਆਂ) ਤਖ਼ਤੀਆਂ ਇਕ ਪਾਸੇ ਸੁੱਟ ਦਿੱਤੀਆਂ। ਜਦੋਂ (ਮੂਸਾ) ਆਪਣੇ ਭਰਾ (ਹਾਰੂਨ) ਦਾ ਸਿਰ ਫੜ ਕੇ ਆਪਣੇ ਵੱਲ ਘਸੀਟਣ ਲੱਗਿਆ ਤਾਂ ਹਾਰੂਨ ਨੇ ਕਿਹਾ ਕਿ ਹੇ ਮੇਰੇ ਮਾਂ ਜਾਇ ਭਰਾ! ਇਹਨਾਂ ਲੋਕਾਂ ਨੇ ਮੈਨੂੰ ਕਮਜ਼ੋਰ ਸਮਝਿਆ, ਨੇੜੇ ਸੀ ਕਿ ਉਹ ਮੈਨੂੰ ਕਤਲ ਹੀ ਕਰ ਦਿੰਦੇ, ਸੋ ਤੂੰ ਦੁਸ਼ਮਨਾਂ ਨੂੰ ਮੇਰੇ ’ਤੇ ਨਾ ਹਸਾ ਅਤੇ ਮੈਨੂੰ ਇਹਨਾਂ ਜ਼ਾਲਮਾਂ ਵਿਚ ਸ਼ਾਮਲ ਨਾ ਕਰ।

ਇਸ ਆਇਤ ਦੇ ਸਾਰੇ ਅਨੁਵਾਦ ਵੇਖੋ →

قَالَ رَبِّ ٱغْفِرْ لِى وَلِأَخِى وَأَدْخِلْنَا فِى رَحْمَتِكَ وَأَنتَ أَرْحَمُ ٱلرَّٰحِمِينَ

Punjabi Translation - Arif Haleemਮੂਸਾ ਨੇ ਕਿਹਾ ਕਿ ਹੇ ਮੇਰੇ ਰੱਬ! ਮੇਰੀਆਂ ਤੇ ਮੇਰੇ ਭਰਾ (ਹਾਰੂਨ) ਦੀਆਂ ਗ਼ਲਤੀਆਂ ਨੂੰ ਮੁਆਫ਼ ਕਰ ਅਤੇ ਸਾਨੂੰ ਆਪਣੀਆਂ ਮਿਹਰਾਂ ਬਖ਼ਸ਼ ਦੇ, ਤੂੰ ਸਾਰੇ ਹੀ ਰਹਿਮ ਕਰਨ ਵਾਲਿਆਂ ਤੋਂ ਵੱਧ ਰਹਿਮ ਕਰਨ ਵਾਲਾ ਹੈ।

ਇਸ ਆਇਤ ਦੇ ਸਾਰੇ ਅਨੁਵਾਦ ਵੇਖੋ →

إِنَّ ٱلَّذِينَ ٱتَّخَذُوا۟ ٱلْعِجْلَ سَيَنَالُهُمْ غَضَبٌ مِّن رَّبِّهِمْ وَذِلَّةٌ فِى ٱلْحَيَوٰةِ ٱلدُّنْيَا وَكَذَٰلِكَ نَجْزِى ٱلْمُفْتَرِينَ

Punjabi Translation - Arif Haleemਬੇਸ਼ੱਕ ਜਿਨ੍ਹਾਂ ਨੇ ਗਊ ਦੀ ਪੂਜਾ ਕੀਤੀ ਉਹਨਾਂ ਉੱਤੇ ਛੇਤੀ ਹੀ ਉਹਨਾਂ ਦੇ ਰੱਬ ਵੱਲੋਂ ਕਹਿਰ ਆਵੇਗਾ ਅਤੇ ਉਹ ਇਸ ਸੰਸਾਰ ਵਿਚ ਵੀ ਹੀਣੇ ਹੋਣਗੇ। ਅਸੀਂ ਝੂਠ ਘੜ੍ਹਣ ਵਾਲਿਆਂ ਨੂੰ ਅਜਿਹੀ ਹੀ ਸਜ਼ਾ ਦਿਆ ਕਰਦੇ ਹਾਂ।

ਇਸ ਆਇਤ ਦੇ ਸਾਰੇ ਅਨੁਵਾਦ ਵੇਖੋ →

وَٱلَّذِينَ عَمِلُوا۟ ٱلسَّيِّـَٔاتِ ثُمَّ تَابُوا۟ مِنۢ بَعْدِهَا وَءَامَنُوٓا۟ إِنَّ رَبَّكَ مِنۢ بَعْدِهَا لَغَفُورٌ رَّحِيمٌ

Punjabi Translation - Arif Haleemਜਿਨ੍ਹਾਂ ਲੋਕਾਂ ਨੇ ਗੁਨਾਹ ਕੀਤੇ ਅਤੇ ਫੇਰ ਉਸ ਤੋਂ ਬਾਅਦ ਤੌਬਾ ਕੀਤੀ ਅਤੇ ਈਮਾਨ ਵੀ ਲਿਆਏ ਤਾਂ ਤੁਹਾਡਾ ਰੱਬ ਇਸ ਤੌਬਾ ਤੋਂ ਬਾਅਦ ਸਾਰੇ ਗੁਨਾਹ ਮੁਆਫ਼ ਕਰ ਦੇਣ ਵਾਲਾ ਹੈ ਅਤੇ ਮਿਹਰਾਂ ਕਰਨ ਵਾਲਾ ਹੈ।

ਇਸ ਆਇਤ ਦੇ ਸਾਰੇ ਅਨੁਵਾਦ ਵੇਖੋ →

وَلَمَّا سَكَتَ عَن مُّوسَى ٱلْغَضَبُ أَخَذَ ٱلْأَلْوَاحَ وَفِى نُسْخَتِهَا هُدًى وَرَحْمَةٌ لِّلَّذِينَ هُمْ لِرَبِّهِمْ يَرْهَبُونَ

Punjabi Translation - Arif Haleemਜਦੋਂ ਮੂਸਾ ਦਾ ਰੋਹ ਢਲਿਆ ਤਾਂ ਉਹਨਾਂ ਨੇ ਉਹਨਾਂ ਤਖ਼ਤੀਆਂ ਨੂੰ ਚੁੱਕਿਆ ਜਿਨ੍ਹਾਂ ਵਿਚ ਉਹਨਾਂ ਲੋਕਾਂ ਲਈ ਹਿਦਾਇਤਾਂ ਤੇ ਮਿਹਰਾਂ ਸੀ ਜਿਹੜੇ ਆਪਣੇ ਰੱਬ ਤੋਂ ਡਰਦੇ ਸੀ।

ਇਸ ਆਇਤ ਦੇ ਸਾਰੇ ਅਨੁਵਾਦ ਵੇਖੋ →

وَٱخْتَارَ مُوسَىٰ قَوْمَهُۥ سَبْعِينَ رَجُلًا لِّمِيقَٰتِنَا فَلَمَّآ أَخَذَتْهُمُ ٱلرَّجْفَةُ قَالَ رَبِّ لَوْ شِئْتَ أَهْلَكْتَهُم مِّن قَبْلُ وَإِيَّٰىَ أَتُهْلِكُنَا بِمَا فَعَلَ ٱلسُّفَهَآءُ مِنَّآ إِنْ هِىَ إِلَّا فِتْنَتُكَ تُضِلُّ بِهَا مَن تَشَآءُ وَتَهْدِى مَن تَشَآءُ أَنتَ وَلِيُّنَا فَٱغْفِرْ لَنَا وَٱرْحَمْنَا وَأَنتَ خَيْرُ ٱلْغَٰفِرِينَ

Punjabi Translation - Arif Haleemਮੂਸਾ ਨੇ ਸੱਤਰ ਆਦਮੀ ਆਪਣੀ ਕੌਮ ਵਿੱਚੋਂ ਚੁਣੇ ਤਾਂ ਜੋ ਸਾਡੇ ਵੱਲੋਂ ਨਿਸ਼ਚਿਤ ਸਮੇਂ (ਕੋਹੇ-ਤੂਰ) ’ਤੇ ਪਹੁੰਚਣ। ਜਦੋਂ ਉਹਨਾਂ ਨੂੰ ਭੁਚਾਲ ਨੇ ਆ ਨੱਪਿਆ ਤਾਂ ਮੂਸਾ ਆਖਣ ਲੱਗਿਆ ਕਿ ਹੇ ਮੇਰੇ ਮਾਲਿਕ! ਜੇ ਤੂੰ ਇਹੋ ਕਰਨਾ ਸੀ ਤਾਂ ਇਸ ਤੋਂ ਪਹਿਲਾਂ ਹੀ ਇਹਨਾਂ ਨੂੰ ਅਤੇ ਮੈਨੂੰ ਹਲਾਕ ਕਰ ਦਿੰਦਾ। ਕੀ ਤੂੰ ਸਾਡੇ ਵਿੱਚੋਂ ਕੁੱਝ ਮੂਰਖਾਂ ਦੀਆਂ ਹਰਕਤਾਂ ਕਾਰਨ ਸਾਰਿਆਂ ਨੂੰ ਹੀ ਹਲਾਕ ਕਰ ਦੇਵੇਂਗਾ? ਇਹ ਤਾਂ ਤੇਰੇ ਵੱਲੋਂ ਇਕ ਪ੍ਰੀਖਿਆ ਸੀ। ਅਜਿਹੀਆਂ ਅਜ਼ਮਾਇਸ਼ਾਂ ਦੁਆਰਾ ਤੂੰ ਜਿਸ ਨੂੰ ਵੀ ਚਾਹੇਂ ਗੁਮਰਾਹੀ ਵਿਚ ਪਾ ਦੇਵੇਂ ਅਤੇ ਜਿਸ ਨੂੰ ਚਾਹੇਂ ਹਿਦਾਇਤ ’ਤੇ ਕਾਇਮ ਰੱਖੇਂ। ਤੂੰ ਹੀ ਤਾਂ ਸਾਡੇ ਕੰਮ ਸਵਾਰਨ ਵਾਲਾ ਹੈ। ਸੋ ਤੂੰ ਸਾਡੇ ’ਤੇ ਬਖ਼ਸ਼ਿਸ਼ਾਂ ਅਤੇ ਰਹਿਮਤਾਂ ਫਰਮਾ ਅਤੇ ਤੂੰ ਸਾਰਿਆਂ ਤੋਂ ਵੱਧ ਮੁਆਫ਼ੀਆਂ ਦੇਣ ਵਾਲਾ ਹੈ।

ਇਸ ਆਇਤ ਦੇ ਸਾਰੇ ਅਨੁਵਾਦ ਵੇਖੋ →

وَٱكْتُبْ لَنَا فِى هَٰذِهِ ٱلدُّنْيَا حَسَنَةً وَفِى ٱلْـَٔاخِرَةِ إِنَّا هُدْنَآ إِلَيْكَ قَالَ عَذَابِىٓ أُصِيبُ بِهِۦ مَنْ أَشَآءُ وَرَحْمَتِى وَسِعَتْ كُلَّ شَىْءٍ فَسَأَكْتُبُهَا لِلَّذِينَ يَتَّقُونَ وَيُؤْتُونَ ٱلزَّكَوٰةَ وَٱلَّذِينَ هُم بِـَٔايَٰتِنَا يُؤْمِنُونَ

Punjabi Translation - Arif Haleemਅਤੇ ਤੂੰ ਸਾਡੇ ਲਈ ਇਸ ਦੁਨੀਆਂ ਵਿਚ ਵੀ ਭਲਾਈ ਲਿਖ ਦੇ ਅਤੇ ਆਖ਼ਿਰਤ ਦੀ ਵੀ ਭਲਾਈ ਲਿਖ ਦੇ। ਬੇਸ਼ੱਕ ਅਸੀਂ ਤੇਰੇ ਵੱਲ ਹੀ ਪਰਤਦੇ ਹਾਂ। ਅੱਲਾਹ ਨੇ ਫ਼ਰਮਾਇਆ ਕਿ ਮੈਂ ਉਸ ਨੂੰ ਆਪਣਾ ਅਜ਼ਾਬ ਦਿੰਦਾ ਹਾਂ ਜਿਸ ’ਤੇ ਚਾਹੁੰਦਾ ਹਾਂ ਅਤੇ ਮੇਰੀ ਰਹਿਮਤ ਨੇ ਹਰੇਕ ਚੀਜ਼ ਨੂੰ ਘੇਰੇ ਵਿਚ ਲਿਆ ਹੋਇਆ ਹੈ। ਮੈਂ ਛੇਤੀ ਹੀ ਇਸ ਰਹਿਮਤ ਨੂੰ ਉਹਨਾਂ ਦੇ ਨਾਂ ਜ਼ਰੂਰ ਲਿਖ ਦੇਵਾਂਗਾ ਜਿਹੜੇ ਅੱਲਾਹ ਤੋਂ ਡਰਦੇ ਹਨ, ਜ਼ਕਾਤ ਦਿੰਦੇ ਹਨ ਅਤੇ ਸਾਡੀਆਂ ਆਇਤਾਂ ਉੱਤੇ ਈਮਾਨ ਲਿਆਉਂਦੇ ਹਨ।

ਇਸ ਆਇਤ ਦੇ ਸਾਰੇ ਅਨੁਵਾਦ ਵੇਖੋ →

ٱلَّذِينَ يَتَّبِعُونَ ٱلرَّسُولَ ٱلنَّبِىَّ ٱلْأُمِّىَّ ٱلَّذِى يَجِدُونَهُۥ مَكْتُوبًا عِندَهُمْ فِى ٱلتَّوْرَىٰةِ وَٱلْإِنجِيلِ يَأْمُرُهُم بِٱلْمَعْرُوفِ وَيَنْهَىٰهُمْ عَنِ ٱلْمُنكَرِ وَيُحِلُّ لَهُمُ ٱلطَّيِّبَٰتِ وَيُحَرِّمُ عَلَيْهِمُ ٱلْخَبَٰٓئِثَ وَيَضَعُ عَنْهُمْ إِصْرَهُمْ وَٱلْأَغْلَٰلَ ٱلَّتِى كَانَتْ عَلَيْهِمْ فَٱلَّذِينَ ءَامَنُوا۟ بِهِۦ وَعَزَّرُوهُ وَنَصَرُوهُ وَٱتَّبَعُوا۟ ٱلنُّورَ ٱلَّذِىٓ أُنزِلَ مَعَهُۥٓ أُو۟لَٰٓئِكَ هُمُ ٱلْمُفْلِحُونَ

Punjabi Translation - Arif Haleemਜਿਹੜੇ ਲੋਕੀ ਅਜਿਹੇ ਉੱਮੀ ਪੈਗ਼ੰਬਰ (ਬੇ-ਪੜੇ ਲਿਖੇ ਨਬੀ) ਦੀ ਤਾਬੇਦਾਰੀ ਕਰਦੇ ਹਨ, ਜਿਸ ਦੇ ਬਾਰੇ ਉਹ ਤੌਰੈਤ ਤੇ ਇੰਜੀਲ ਵਿਚ ਲਿਖਿਆ ਹੋਇਆ ਵੇਖਦੇ ਹਾਂ,[7] ਉਹ (ਨਬੀ) ਉਹਨਾਂ ਨੂੰ ਨੇਕੀਆਂ ਦਾ ਹੁਕਮ ਦਿੰਦਾ ਹੈ ਅਤੇ ਬੁਰਾਈਆਂ ਤੋਂ ਰੋਕਦਾ ਹੈ, ਪਾਕ ਚੀਜ਼ਾਂ ਨੂੰ ਹਲਾਲ (ਜਾਇਜ਼) ਕਰਦਾ ਹੈ ਅਤੇ ਨਾ-ਪਾਕ ਚੀਜ਼ਾਂ ਨੂੰ ਹਰਾਮ ਕਰਦਾ ਹੈ ਅਤੇ ਉਹਨਾਂ ਲੋਕਾਂ ਦਾ ਭਾਰ ਉਤਾਰਦਾ ਹੈ ਜਿਹੜੇ ਉਹਨਾਂ ਉੱਤੇ ਲੱਦੇ ਹੋਏ ਸਨ। ਸੋ ਜਿਹੜੇ ਲੋਕ ਇਸ ਨਬੀ (ਮੁਹੰਮਦ ਸ .) ’ਤੇ ਈਮਾਨ ਲਿਆਏ, ਉਸ ਦਾ ਸਤਿਕਾਰ ਅਤੇ ਉਸ ਦੀ ਮਦਦ ਕਰਦੇ ਹਨ ਅਤੇ ਉਸ ਨੂਰ (.ਕੁਰਆਨ) ਦੀ ਪੈਰਵੀ ਕਰਦੇ ਹਨ ਜਿਹੜਾ ਉਸ ਦੇ ਨਾਲ ਹੀ ਭੇਜਿਆ ਗਿਆ ਹੈ, ਅਜਿਹੇ ਲੋਕੀ ਹੀ ਪੂਰੀ ਤਰ੍ਹਾਂ ਕਾਮਯਾਬ ਹੁੰਦੇ ਹਨ।

ਇਸ ਆਇਤ ਦੇ ਸਾਰੇ ਅਨੁਵਾਦ ਵੇਖੋ →

قُلْ يَٰٓأَيُّهَا ٱلنَّاسُ إِنِّى رَسُولُ ٱللَّهِ إِلَيْكُمْ جَمِيعًا ٱلَّذِى لَهُۥ مُلْكُ ٱلسَّمَٰوَٰتِ وَٱلْأَرْضِ لَآ إِلَٰهَ إِلَّا هُوَ يُحْىِۦ وَيُمِيتُ فَـَٔامِنُوا۟ بِٱللَّهِ وَرَسُولِهِ ٱلنَّبِىِّ ٱلْأُمِّىِّ ٱلَّذِى يُؤْمِنُ بِٱللَّهِ وَكَلِمَٰتِهِۦ وَٱتَّبِعُوهُ لَعَلَّكُمْ تَهْتَدُونَ

Punjabi Translation - Arif Haleem(ਹੇ ਮੁਹੰਮਦ ਸ :!) ਕਹਿਦਿਓ ਕਿ ਹੇ ਲੋਕੋ! ਮੈਂ ਤੁਹਾਡੇ ਸਾਰਿਆਂ ਲਈ ਪੈਗ਼ੰਬਰ ਬਣਾ ਕੇ ਉਸ ਅੱਲਾਹ ਵੱਲੋਂ ਭੇਜਿਆ ਗਿਆ ਹਾਂ ਜਿਸਦੀ ਹਕੂਮਤ ਸਾਰੇ ਅਕਾਸ਼ਾਂ ਅਤੇ ਧਰਤੀ ਵਿਚ ਹੈ। ਉਸ ਤੋਂ ਛੁੱਟ ਹੋਰ ਕੋਈ ਵੀ ਇਬਾਦਤ ਦੀ ਯੋਗਤਾ ਨਹੀਂ ਰੱਖਦਾ ਉਹੀ ਜੀਵਨ ਦਿੰਦਾ ਹੈ ਅਤੇ ਉਹੀਓ ਮੌਤ ਦਿੰਦਾ ਹੈ। ਸੋ ਅੱਲਾਹ ’ਤੇ ਈਮਾਨ ਲਿਆਓ ਅਤੇ ਉਸ ਦੇ ਪੈਗ਼ੰਬਰ ਉੱਮੀ ਨਬੀ ’ਤੇ ਵੀ ਈਮਾਨ ਲਿਆਓ ਜੋ ਕਿ ਅੱਲਾਹ ਅਤੇ ਉਸ ਦੇ ਹੁਕਮਾਂ ਉੱਤੇ ਈਮਾਨ ਰੱਖਦਾ ਹੈ। ਤੁਸੀਂ ਉਸੇ (ਪੈਗ਼ੰਬਰ) ਦੀ ਹੀ ਪੈਰਵੀ ਕਰੋ ਤਾਂ ਜੋ ਤੁਸੀਂ ਹਿਦਾਇਤ ਪਾ ਸਕੋਂ।

ਇਸ ਆਇਤ ਦੇ ਸਾਰੇ ਅਨੁਵਾਦ ਵੇਖੋ →

وَمِن قَوْمِ مُوسَىٰٓ أُمَّةٌ يَهْدُونَ بِٱلْحَقِّ وَبِهِۦ يَعْدِلُونَ

Punjabi Translation - Arif Haleemਮੂਸਾ ਦੀ ਕੌਮ ਵਿਚ ਇਕ ਧੜਾ ਅਜਿਹਾ ਵੀ ਸੀ ਜਿਹੜਾ ਹੱਕ ਅਨੁਸਾਰ ਅਗਵਾਈ ਕਰਦਾ ਹੈ ਅਤੇ ਉਸੇ ਅਨੁਸਾਰ ਇਨਸਾਫ਼ ਵੀ ਕਰਦਾ ਹੈ।

ਇਸ ਆਇਤ ਦੇ ਸਾਰੇ ਅਨੁਵਾਦ ਵੇਖੋ →

وَقَطَّعْنَٰهُمُ ٱثْنَتَىْ عَشْرَةَ أَسْبَاطًا أُمَمًا وَأَوْحَيْنَآ إِلَىٰ مُوسَىٰٓ إِذِ ٱسْتَسْقَىٰهُ قَوْمُهُۥٓ أَنِ ٱضْرِب بِّعَصَاكَ ٱلْحَجَرَ فَٱنۢبَجَسَتْ مِنْهُ ٱثْنَتَا عَشْرَةَ عَيْنًا قَدْ عَلِمَ كُلُّ أُنَاسٍ مَّشْرَبَهُمْ وَظَلَّلْنَا عَلَيْهِمُ ٱلْغَمَٰمَ وَأَنزَلْنَا عَلَيْهِمُ ٱلْمَنَّ وَٱلسَّلْوَىٰ كُلُوا۟ مِن طَيِّبَٰتِ مَا رَزَقْنَٰكُمْ وَمَا ظَلَمُونَا وَلَٰكِن كَانُوٓا۟ أَنفُسَهُمْ يَظْلِمُونَ

Punjabi Translation - Arif Haleemਅਸੀਂ ਉਹਨਾਂ (ਬਨੀ-ਇਸਰਾਈਲ) ਨੂੰ ਬਾਰਾਂ ਪਰਿਵਾਰਾਂ ਵਿਚ ਵੰਡ ਕੇ ਅੱਡ-ਅੱਡ ਗਰੋਹ ਬਣਾ ਦਿੱਤੇ। ਜਦੋਂ ਮੂਸਾ ਦੀ ਕੌਮ ਨੇ ਉਸ ਤੋਂ ਪਾਣੀ ਮੰਗਿਆ ਤਾਂ ਅਸੀਂ ਮੂਸਾ ਨੂੰ ਹੁਕਮ ਦਿੱਤਾ ਕਿ ਆਪਣਾ ਅਸਾ (ਸੋਟੀ) ਉਸ ਪੱਥਰ ਉੱਤੇ ਮਾਰ, ਉਸ ਵਿੱਚੋਂ ਉਸੇ ਵੇਲੇ ਬਾਰਾਂ ਚਸ਼ਮੇ ਫੁਟ ਵਗੇ ਅਤੇ ਹਰੇਕ ਨੇ ਆਪਣੀ ਪਾਣੀ ਪੀਣ ਦੀ ਥਾਂ ਨਿਰਧਾਰਤ ਕਰ ਲਈ। ਅਸੀਂ ਉਹਨਾਂ ਉੱਤੇ ਬੱਦਲਾਂ ਦੀ ਛਾਂ ਕੀਤੀ ਅਤੇ ਉਹਨਾਂ (ਦੇ ਖਾਣ) ਲਈ ਮਨੋ-ਸਲਵਾ ਦਾ ਪ੍ਰਬੰਦ ਕੀਤਾ ਤਾਂ ਜੋ ਪਾਕ ਚੀਜ਼ਾਂ ਖਾਣ ਜਿਹੜੀਆਂ ਅਸੀਂ ਤੁਹਾਨੂੰ ਦਿੱਤੀਆਂ ਹਨ। ਇਸ ਤੋਂ ਮਗਰੋਂ (ਜੇ ਆਗਿਆ ਦਾ ਪਾਲਣ ਨਹੀਂ ਕੀਤਾ) ਤਾਂ ਉਹਨਾਂ ਨੇ ਸਾਡੇ ’ਤੇ ਜ਼ੁਲਮ ਨਹੀਂ ਕੀਤਾ ਸਗੋਂ ਉਹ ਤਾਂ ਆਪਣੇ ਆਪ ਨਾਲ ਹੀ ਜ਼ੁਲਮ ਕਰਦੇ ਰਹੇ।

ਇਸ ਆਇਤ ਦੇ ਸਾਰੇ ਅਨੁਵਾਦ ਵੇਖੋ →

وَإِذْ قِيلَ لَهُمُ ٱسْكُنُوا۟ هَٰذِهِ ٱلْقَرْيَةَ وَكُلُوا۟ مِنْهَا حَيْثُ شِئْتُمْ وَقُولُوا۟ حِطَّةٌ وَٱدْخُلُوا۟ ٱلْبَابَ سُجَّدًا نَّغْفِرْ لَكُمْ خَطِيٓـَٰٔتِكُمْ سَنَزِيدُ ٱلْمُحْسِنِينَ

Punjabi Translation - Arif Haleemਅਤੇ ਜਦੋਂ ਉਹਨਾਂ ਨੂੰ ਕਿਹਾ ਗਿਆ ਕਿ ਤੁਸੀਂ ਇਸ ਬਸਤੀ ਵਿਚ ਜਾ ਵਸੋ ਅਤੇ ਜੋ ਤੁਸੀਂ ਪਸੰਦ ਕਰਦੇ ਹੋ ਖਾਓ ਅਤੇ ਜ਼ੁਬਾਨ ਤੋਂ ਹਿਤਾੱਤੁਨ ਆਖਦੇ ਜਾਣਾ (ਕਿ ਤੌਬਾ ਹੈ) ਅਤੇ ਸ਼ਹਿਰ ਦੇ ਬੂਹੇ ਵਿਚ ਝੁਕਦੇ ਹੋਏ ਦਾਖ਼ਲ ਹੋਣਾ, ਫੇਰ ਅਸੀਂ ਤੁਹਾਡੀਆਂ ਸਾਰੀਆਂ ਗ਼ਲਤੀਆਂ ਨੂੰ ਮੁਆਫ਼ ਕਰ ਦਿਆਂਗਾ ਅਤੇ ਜਿਹੜੇ ਲੋਕੀ ਨੇਕ ਕੰਮ ਕਰਨਗੇ ਉਹਨਾਂ ਨੂੰ ਹੋਰ ਬਥੇਰਾ ਕੁੱਝ ਦੇਵਾਂਗੇ।

ਇਸ ਆਇਤ ਦੇ ਸਾਰੇ ਅਨੁਵਾਦ ਵੇਖੋ →

فَبَدَّلَ ٱلَّذِينَ ظَلَمُوا۟ مِنْهُمْ قَوْلًا غَيْرَ ٱلَّذِى قِيلَ لَهُمْ فَأَرْسَلْنَا عَلَيْهِمْ رِجْزًا مِّنَ ٱلسَّمَآءِ بِمَا كَانُوا۟ يَظْلِمُونَ

Punjabi Translation - Arif Haleemਪਰ ਉਹਨਾਂ ਜ਼ਾਲਮਾਂ ਨੇ ਉਸ ਗੱਲ ਨੂੰ ਹੀ ਬਦਲ ਦਿੱਤਾ ਜਿਹੜੀ ਉਹਨਾਂ ਨੂੰ ਆਖੀ ਗਈ ਸੀ। ਇਸੇ ਕਾਰਨ ਅਸੀਂ ਉਹਨਾਂ ਉੱਤੇ ਇਕ ਅਕਾਸ਼ੋਂ ਅਜ਼ਾਬ ਭੇਜਿਆ ਕਿਉਂ ਜੋ ਉਹ ਜ਼ੁਲਮ ਕਰਦੇ ਸਨ।

ਇਸ ਆਇਤ ਦੇ ਸਾਰੇ ਅਨੁਵਾਦ ਵੇਖੋ →

وَسْـَٔلْهُمْ عَنِ ٱلْقَرْيَةِ ٱلَّتِى كَانَتْ حَاضِرَةَ ٱلْبَحْرِ إِذْ يَعْدُونَ فِى ٱلسَّبْتِ إِذْ تَأْتِيهِمْ حِيتَانُهُمْ يَوْمَ سَبْتِهِمْ شُرَّعًا وَيَوْمَ لَا يَسْبِتُونَ لَا تَأْتِيهِمْ كَذَٰلِكَ نَبْلُوهُم بِمَا كَانُوا۟ يَفْسُقُونَ

Punjabi Translation - Arif Haleemਤੁਸੀਂ (ਹੇ ਮੁਹੰਮਦ!) ਇਹਨਾਂ (ਯਹੂਦੀਆਂ) ਲੋਕਾਂ ਤੋਂ ਉਸ ਬਸਤੀ (ਈਲਾ) ਬਾਰੇ ਪੁੱਛੋ ਜਿਹੜੀ ਦਰਿਆ ਦੇ ਕੰਡੇ ਆਬਾਦ ਸੀ ਜਦੋਂ ਕਿ ਉਹ ਸੱਬਤ (ਸਨਿਚਰਵਾਰ) ਵਾਲੇ ਦਿਨ ਹੱਦੋਂ ਟੱਪ ਜਾਂਦੇ ਸੀ। ਸਬਤ ਵਾਲੇ ਦਿਨ ਤਾਂ ਮੱਛੀਆਂ ਉਹਨਾਂ ਨੂੰ ਵਿਖਾਈ ਦਿੰਦੀਆਂ ਸਨ ਜਦੋਂ ਸਬਤ ਵਾਲਾ ਦਿਨ ਨਾ ਹੁੰਦਾ ਤਾਂ ਉਹਨਾਂ ਦੇ ਸਾਹਮਣੇ ਨਾ ਆਉਂਦੀਆਂ। ਅਸੀਂ ਉਹਨਾਂ ਦੀ ਇਸ ਪ੍ਰਕਾਰ ਪਰਖ ਕਰਦੇ ਸੀ ਕਿਉਂ ਜੋ ਉਹ ਕਹਿਣਾ ਨਹੀਂ ਸੀ ਮੰਨਦੇ।

ਇਸ ਆਇਤ ਦੇ ਸਾਰੇ ਅਨੁਵਾਦ ਵੇਖੋ →

وَإِذْ قَالَتْ أُمَّةٌ مِّنْهُمْ لِمَ تَعِظُونَ قَوْمًا ٱللَّهُ مُهْلِكُهُمْ أَوْ مُعَذِّبُهُمْ عَذَابًا شَدِيدًا قَالُوا۟ مَعْذِرَةً إِلَىٰ رَبِّكُمْ وَلَعَلَّهُمْ يَتَّقُونَ

Punjabi Translation - Arif Haleemਜਦੋਂ ਉਹਨਾਂ (ਮੂਸਾ) ਦੀ ਇਕ (ਨੇਕ) ਜਮਾਅਤ ਨੇ ਕਿਹਾ ਕਿ ਤੁਸੀਂ ਅਜਿਹੇ ਲੋਕਾਂ ਨੂੰ ਕਿਉਂ ਨਸੀਹਤਾਂ ਕਰਦੇ ਹੋ ਜਿਨ੍ਹਾਂ ਨੂੰ ਅੱਲਾਹ ਉੱਕਾ ਹੀ ਹਲਾਕ ਕਰਨਾ ਚਾਹੁੰਦਾ ਹੈ ਜਾਂ ਉਹਨਾਂ ਨੂੰ ਕਰੜੀ ਸਜ਼ਾ ਦੇਣ ਵਾਲਾ ਹੈ? ਉਹਨਾਂ (ਮੂਸਾ) ਨੇ ਜਵਾਬ ਦਿੱਤਾ, ਇਸ ਲਈ (ਹਿਦਾਇਤ ਕਰਦਾਂ ਹਾਂ) ਕਿ ਤੁਹਾਡੇ ਰੱਬ ਦੇ ਹਜ਼ੂਰ ਉਜ਼ਰ (ਹੁੱਜਤ) ਪੇਸ਼ ਕਰ ਸਕਾਂ ਅਤੇ ਇਹ ਵੀ ਹੋ ਸਕਦਾ ਹੈ ਕਿ ਉਹ ਡਰ ਜਾਣ।

ਇਸ ਆਇਤ ਦੇ ਸਾਰੇ ਅਨੁਵਾਦ ਵੇਖੋ →

فَلَمَّا نَسُوا۟ مَا ذُكِّرُوا۟ بِهِۦٓ أَنجَيْنَا ٱلَّذِينَ يَنْهَوْنَ عَنِ ٱلسُّوٓءِ وَأَخَذْنَا ٱلَّذِينَ ظَلَمُوا۟ بِعَذَابٍۭ بَـِٔيسٍۭ بِمَا كَانُوا۟ يَفْسُقُونَ

Punjabi Translation - Arif Haleemਸੋ ਜਦੋਂ ਉਹ ਸਭ (ਨਸੀਹਤਾਂ) ਭੁੱਲ ਗਏ ਜਿਹੜੀਆਂ ਉਹਨਾਂ ਨੂੰ ਸਮਝਾਈਆਂ ਜਾਂਦੀਆਂ ਸੀ ਫੇਰ ਅਸੀਂ ਉਹਨਾਂ ਨੂੰ (ਅਜ਼ਾਬ ਤੋਂ) ਬਚਾ ਲਿਆ ਜਿਹੜੇ ਭੈੜੀਆਂ ਗੱਲਾਂ ਤੋਂ ਰੋਕਿਆ ਕਰਦੇ ਸੀ ਪਰ ਉਹ ਲੋਕੀ, ਜਿਹੜੇ ਜ਼ੁਲਮ ਕਰਦੇ ਸੀ, ਉਹਨਾਂ ਨੂੰ ਇਕ ਕਰੜੇ ਅਜ਼ਾਬ ਵਿਚ ਫੜ ਲਿਆ, ਇਸ ਲਈ ਕਿ ਉਹ ਨਾ-ਫ਼ਰਮਾਨੀਆਂ ਕਰਿਆ ਕਰਦੇ ਸੀ।

ਇਸ ਆਇਤ ਦੇ ਸਾਰੇ ਅਨੁਵਾਦ ਵੇਖੋ →

فَلَمَّا عَتَوْا۟ عَن مَّا نُهُوا۟ عَنْهُ قُلْنَا لَهُمْ كُونُوا۟ قِرَدَةً خَٰسِـِٔينَ

Punjabi Translation - Arif Haleemਜਦੋਂ ਜਿਸ ਕੰਮ ਤੋਂ ਉਹਨਾਂ ਨੂੰ ਰੋਕਿਆ ਸੀ, ਉਸ ਵਿਚ ਹੱਦੋਂ ਟੱਪ ਗਏ ਤਾਂ ਅਸੀਂ ਉਹਨਾਂ ਨੂੰ ਆਖ ਦਿੱਤਾ ਕਿ ਤੁਸੀਂ ਜ਼ਲੀਲ ਬਾਂਦਰ ਬਣ ਜਾਓ।[8]

ਇਸ ਆਇਤ ਦੇ ਸਾਰੇ ਅਨੁਵਾਦ ਵੇਖੋ →

وَإِذْ تَأَذَّنَ رَبُّكَ لَيَبْعَثَنَّ عَلَيْهِمْ إِلَىٰ يَوْمِ ٱلْقِيَٰمَةِ مَن يَسُومُهُمْ سُوٓءَ ٱلْعَذَابِ إِنَّ رَبَّكَ لَسَرِيعُ ٱلْعِقَابِ وَإِنَّهُۥ لَغَفُورٌ رَّحِيمٌ

Punjabi Translation - Arif Haleem(ਹੇ ਨਬੀ! ਉਹ ਵੇਲਾ ਵੀ ਯਾਦ ਰੱਖਣਾ ਚਾਹੀਦਾ ਹੈ) ਜਦੋਂ ਤੁਹਾਡੇ ਰੱਬ ਨੇ ਇਹ ਚਿਤਾਵਨੀ ਦਿੱਤੀ ਸੀ ਕਿ ਉਹ ਇਹਨਾਂ (ਯਹੂਦੀਆਂ) ਉੱਤੇ ਕਿਆਮਤ ਤਕ ਇਕ ਅਜਿਹਾ ਵਿਅਕਤੀ ਜ਼ਰੂਰ ਹੀ ਥੋਪਦਾ ਰਹੇਗਾ, ਜਿਹੜਾ ਉਹਨਾਂ ਨੂੰ ਸਖ਼ਤ ਤਕਲੀਫ਼ਾਂ ਦਿੰਦਾ ਰਹੇਗਾ। ਬੇਸ਼ੱਕ ਤੁਹਾਡਾ ਰੱਬ ਛੇਤੀ ਹੀ ਸਜ਼ਾ ਦੇਣ ਵਾਲਾ ਹੈ। ਉਹ ਬਹੁਤ ਵੱਡਾ ਬਖ਼ਸ਼ਣਹਾਰ ਅਤੇ ਰਹਿਮਤਾਂ ਵਾਲਾ ਹੈ।

ਇਸ ਆਇਤ ਦੇ ਸਾਰੇ ਅਨੁਵਾਦ ਵੇਖੋ →

وَقَطَّعْنَٰهُمْ فِى ٱلْأَرْضِ أُمَمًا مِّنْهُمُ ٱلصَّٰلِحُونَ وَمِنْهُمْ دُونَ ذَٰلِكَ وَبَلَوْنَٰهُم بِٱلْحَسَنَٰتِ وَٱلسَّيِّـَٔاتِ لَعَلَّهُمْ يَرْجِعُونَ

Punjabi Translation - Arif Haleemਅਸੀਂ ਸੰਸਾਰ ਵਿਚ ਉਹਨਾਂ ਨੂੰ ਵੱਖ-ਵੱਖ ਧੜ੍ਹਿਆਂ ਵਿਚ ਵੰਡ ਦਿੱਤਾ। ਕੁੱਝ ਉਹਨਾਂ ਵਿੱਚੋਂ ਨੇਕ ਸੀ ਅਤੇ ਕੁੱਝ ਉਸ ਦੇ ਉਲਟ (ਭੈੜੇ) ਸੀ। ਅਸੀਂ ਉਹਨਾਂ ਨੂੰ ਚੰਗੇ ਮਾੜੇ ਹਾਲਤਾਂ ਦੁਆਰਾਂ ਪਰਖਦੇ ਰਹੇ ਕਿ ਹੋ ਸਕਦਾ ਹੈ ਕਿ ਉਹ (ਆਪਣੀਆਂ ਹਰਕਤਾਂ ਤੋਂ) ਬਾਜ਼ ਆ ਜਾਣ।

ਇਸ ਆਇਤ ਦੇ ਸਾਰੇ ਅਨੁਵਾਦ ਵੇਖੋ →

فَخَلَفَ مِنۢ بَعْدِهِمْ خَلْفٌ وَرِثُوا۟ ٱلْكِتَٰبَ يَأْخُذُونَ عَرَضَ هَٰذَا ٱلْأَدْنَىٰ وَيَقُولُونَ سَيُغْفَرُ لَنَا وَإِن يَأْتِهِمْ عَرَضٌ مِّثْلُهُۥ يَأْخُذُوهُ أَلَمْ يُؤْخَذْ عَلَيْهِم مِّيثَٰقُ ٱلْكِتَٰبِ أَن لَّا يَقُولُوا۟ عَلَى ٱللَّهِ إِلَّا ٱلْحَقَّ وَدَرَسُوا۟ مَا فِيهِ وَٱلدَّارُ ٱلْـَٔاخِرَةُ خَيْرٌ لِّلَّذِينَ يَتَّقُونَ أَفَلَا تَعْقِلُونَ

Punjabi Translation - Arif Haleemਫੇਰ ਉਹਨਾਂ ਤੋਂ ਬਾਅਦ ਅਯੋਗ ਲੋਕ ਉਹਨਾਂ ਦੇ ਜਾਨਸ਼ੀਨ ਹੋਏ ਜਿਹੜੇ ਕਿਤਾਬ (ਤੌਰੈਤ) ਦੇ ਵਾਰਸ ਬਣੇ ਉਹ ਦੁਨੀਆਂ ਦੇ ਤੁੱਛ ਲਾਭ ਸੈਂਤਦੇ ਹਨ ਅਤੇ ਆਖਦੇ ਹਨ ਕਿ ਸਾਡੀ ਬਖ਼ਸ਼ਿਸ਼ ਜ਼ਰੂਰ ਹੋਵੇਗੀ। ਜਦ ਕਿ ਉਹਨਾਂ ਦਾ ਹਾਲ ਇਹ ਹੈ ਕਿ ਜੇ ਉਹੀਓ ਸੰਸਾਰਿਕ ਸਮੱਗਰੀ ਉਹਨਾਂ ਕੋਲ ਮੁੜ ਆਜਾਵੇ ਤਾਂ ਉਸ ਨੂੰ ਵੀ ਲੈ ਲੈਣਗੇ। ਕੀ ਉਹਨਾਂ ਤੋਂ ਇਸ ਕਿਤਾਬ ਤੌਰੈਤ ਵਿਚ ਪ੍ਰਤਿੱਗਿਆ ਨਹੀਂ ਲਈ ਗਈ ਸੀ ਕਿ ਉਹ ਅੱਲਾਹ ਬਾਰੇ ਛੁੱਟ ਹੱਕ ਬਾਤ ਤੋਂ ਹੋਰ ਕੋਈ ਗੱਲ ਨਹੀਂ ਜੋੜਣਗੇ ਜਦ ਕਿ ਉਹਨਾਂ ਨੇ ਇਸ ਕਿਤਾਬ ਵਿਚ ਜੋ ਵੀ ਸੀ ਉਸ ਨੂੰ ਪੜ੍ਹ ਲਿਆ ਹੈ। ਆਖ਼ਿਰਤ ਵਾਲਾ ਘਰ ਉਹਨਾਂ ਲੋਕਾਂ ਲਈ ਵਧੀਆ ਹੈ ਜਿਹੜੇ ਰੱਬ ਦਾ ਡਰ ਰੱਖਦੇ ਹਨ। ਕੀ ਤੁਸੀਂ ਕੁੱਝ ਵੀ ਨਹੀਂ ਸਮਝਦੇ ?

ਇਸ ਆਇਤ ਦੇ ਸਾਰੇ ਅਨੁਵਾਦ ਵੇਖੋ →

وَٱلَّذِينَ يُمَسِّكُونَ بِٱلْكِتَٰبِ وَأَقَامُوا۟ ٱلصَّلَوٰةَ إِنَّا لَا نُضِيعُ أَجْرَ ٱلْمُصْلِحِينَ

Punjabi Translation - Arif Haleemਜਿਹੜੇ ਲੋਕੀ ਕਿਤਾਬ (ਦੇ ਹੁਕਮਾਂ) ਦੀ ਪਾਬੰਦੀ ਕਰਦੇ ਹਨ ਅਤੇ ਨਮਾਜ਼ ਨੂੰ ਕਾਇਮ ਕਰਦੇ ਹਨ ਅਸੀਂ (ਅੱਲਾਹ) ਅਜਿਹੇ ਨੇਕ ਲੋਕਾਂ ਦਾ ਬਦਲਾ ਅਜਾਈਂ ਨਹੀਂ ਕਰਦੇ।

ਇਸ ਆਇਤ ਦੇ ਸਾਰੇ ਅਨੁਵਾਦ ਵੇਖੋ →

وَإِذْ نَتَقْنَا ٱلْجَبَلَ فَوْقَهُمْ كَأَنَّهُۥ ظُلَّةٌ وَظَنُّوٓا۟ أَنَّهُۥ وَاقِعٌۢ بِهِمْ خُذُوا۟ مَآ ءَاتَيْنَٰكُم بِقُوَّةٍ وَٱذْكُرُوا۟ مَا فِيهِ لَعَلَّكُمْ تَتَّقُونَ

Punjabi Translation - Arif Haleemਉਹ ਸਮਾਂ ਵੀ ਜ਼ਿਕਰ ਯੋਗ ਹੈ ਜਦੋਂ ਅਸਾਂ (ਉਹਨਾਂ ਦੇ ਸਿਰਾਂ ਉੱਤੇ) ਪਹਾੜ ਨੂੰ ਇੰਜ ਖੜਾ ਕਰ ਦਿੱਤਾ ਸੀ ਜਿਵੇਂ ਉਹ ਇਕ ਛਤਰ ਹੋਏ ਅਤੇ ਉਹ ਸਮਝਦੇ ਸੀ ਕਿ ਇਹ ਪਹਾੜ ਉਹਨਾਂ ਉੱਤੇ ਡਿਗਿਆ ਹੀ ਡਿਗਿਆ ਹੈ ਅਤੇ ਅਸੀਂ ਕਿਹਾ ਸੀ ਕਿ ਜਿਹੜੀ ਕਿਤਾਬ (ਤੌਰੈਤ) ਅਸੀਂ ਤੁਹਾਨੂੰ ਦਿੱਤੀ ਹੈ ਉਸ ਨੂੰ ਦ੍ਰਿੜਤਾ ਨਾਲ ਫੜੋ ਅਤੇ ਜਿਹੜੇ ਇਸ ਵਿਚ ਆਦੇਸ਼ ਹਨ ਉਹਨਾਂ ਦੀ ਪਾਲਣਾ ਕਰੋ, ਆਸ ਹੈ ਕਿ ਤੁਸੀਂ ਰੱਬ ਤੋਂ ਡਰਨ ਵਾਲੇ ਬਣ ਜਾਓਗੇ।

ਇਸ ਆਇਤ ਦੇ ਸਾਰੇ ਅਨੁਵਾਦ ਵੇਖੋ →

وَإِذْ أَخَذَ رَبُّكَ مِنۢ بَنِىٓ ءَادَمَ مِن ظُهُورِهِمْ ذُرِّيَّتَهُمْ وَأَشْهَدَهُمْ عَلَىٰٓ أَنفُسِهِمْ أَلَسْتُ بِرَبِّكُمْ قَالُوا۟ بَلَىٰ شَهِدْنَآ أَن تَقُولُوا۟ يَوْمَ ٱلْقِيَٰمَةِ إِنَّا كُنَّا عَنْ هَٰذَا غَٰفِلِينَ

Punjabi Translation - Arif Haleemਜਦੋਂ ਤੁਹਾਡੇ ਰੱਬ ਨੇ ਆਦਮ ਦੇ ਪੁੱਤਰਾਂ ਦੀਆਂ ਪਿੱਠਾਂ ਵਿੱਚੋਂ ਉਸ ਦੀ ਔਲਾਦ ਨੂੰ ਕੱਢਿਆ ਸੀ ਅਤੇ ਉਹਨਾਂ ਨੂੰ ਉਹਨਾਂ ਦੀਆਂ ਜਾਨਾਂ ਉੱਤੇ ਗਵਾਹ ਬਣਾਇਆ ਸੀ, ਕੀ ਮੈਂ ਤੁਹਾਡਾ ਰੱਬ ਨਹੀਂ ਹਾਂ? ਸਭ ਨੇ ਉੱਤਰ ਦਿੱਤਾ ਸੀ ਕਿ ਕਿਉਂ ਨਹੀਂ! ਅਸੀਂ ਸਾਰੇ ਇਸ ਗੱਲ ਦੀ ਪੁਸ਼ਟੀ ਕਰਦੇ ਹਾਂ (ਇਹ ਇਸ ਲਈ ਪੁੱਛਿਆ ਸੀ) ਤਾਂ ਜੋ ਕਿਆਮਤ ਦਿਹਾੜੇ ਤੁਸੀਂ ਇਹ ਨਾ ਕਹਿਸਕੋ ਕਿ ਸਾਨੂੰ ਤਾਂ ਪਤਾ ਹੀ ਨਹੀਂ ਸੀ।

ਇਸ ਆਇਤ ਦੇ ਸਾਰੇ ਅਨੁਵਾਦ ਵੇਖੋ →

أَوْ تَقُولُوٓا۟ إِنَّمَآ أَشْرَكَ ءَابَآؤُنَا مِن قَبْلُ وَكُنَّا ذُرِّيَّةً مِّنۢ بَعْدِهِمْ أَفَتُهْلِكُنَا بِمَا فَعَلَ ٱلْمُبْطِلُونَ

Punjabi Translation - Arif Haleemਜਾਂ ਤੁਸੀਂ ਇਹ ਕਹੋ ਕਿ ਸਾਥੋਂ ਪਹਿਲਾਂ ਸ਼ਿਰਕ ਸਾਡੇ ਬਜ਼ੁਰਗਾਂ ਨੇ ਕੀਤਾ ਸੀ ਅਤੇ ਅਸੀਂ ਤਾਂ ਉਹਨਾਂ ਦੀ ਨਸਲ ਵਿੱਚੋਂ ਹਾਂ। ਕੀ ਤੂੰ ਸਾਨੂੰ ਉਹਨਾਂ ਕੁਰਾਹੇ ਪਏ ਲੋਕਾਂ ਦੇ ਅਮਲਾਂ ਕਾਰਨ ਹਲਾਕ ਕਰਦਾ ਹੈ ?

ਇਸ ਆਇਤ ਦੇ ਸਾਰੇ ਅਨੁਵਾਦ ਵੇਖੋ →

وَكَذَٰلِكَ نُفَصِّلُ ٱلْـَٔايَٰتِ وَلَعَلَّهُمْ يَرْجِعُونَ

Punjabi Translation - Arif Haleemਅਸੀਂ ਇਸੇ ਪ੍ਰਕਾਰ ਸਾਫ਼-ਸਾਫ਼ ਆਇਤਾਂ ਬਿਆਨ ਕਰਦੇ ਹਾਂ ਤਾਂ ਜੋ ਉਹ (ਆਪਣੀਆਂ ਹਰਕਤਾਂ ਤੋਂ) ਬਾਜ਼ ਆ ਜਾਣ।

ਇਸ ਆਇਤ ਦੇ ਸਾਰੇ ਅਨੁਵਾਦ ਵੇਖੋ →

وَٱتْلُ عَلَيْهِمْ نَبَأَ ٱلَّذِىٓ ءَاتَيْنَٰهُ ءَايَٰتِنَا فَٱنسَلَخَ مِنْهَا فَأَتْبَعَهُ ٱلشَّيْطَٰنُ فَكَانَ مِنَ ٱلْغَاوِينَ

Punjabi Translation - Arif Haleem(ਹੇ ਨਬੀ!) ਇਹਨਾਂ ਲੋਕਾਂ ਨੂੰ ਉਸ ਵਿਅਕਤੀ ਦਾ ਵੀ ਹਾਲ ਸੁਣਾਓ ਜਿਸ ਨੂੰ ਅਸੀਂ ਆਇਤਾਂ ਦਾ ਗਿਆਨ ਦਿੱਤਾ ਸੀ ਪਰ ਉਹ ਉਹਨਾਂ ਦੀ ਪਾਬੰਦੀ ਤੋਂ ਨੱਸ ਗਿਆ, ਸਗੋਂ ਸ਼ੈਤਾਨ ਦੇ ਪਿੱਛੇ ਲੱਗ ਗਿਆ। ਸੋ ਉਹ ਕੁਰਾਹੇ ਪਏ ਲੋਕਾਂ ਵਿੱਚੋਂ ਹੋ ਗਿਆ।

ਇਸ ਆਇਤ ਦੇ ਸਾਰੇ ਅਨੁਵਾਦ ਵੇਖੋ →

وَلَوْ شِئْنَا لَرَفَعْنَٰهُ بِهَا وَلَٰكِنَّهُۥٓ أَخْلَدَ إِلَى ٱلْأَرْضِ وَٱتَّبَعَ هَوَىٰهُ فَمَثَلُهُۥ كَمَثَلِ ٱلْكَلْبِ إِن تَحْمِلْ عَلَيْهِ يَلْهَثْ أَوْ تَتْرُكْهُ يَلْهَث ذَّٰلِكَ مَثَلُ ٱلْقَوْمِ ٱلَّذِينَ كَذَّبُوا۟ بِـَٔايَٰتِنَا فَٱقْصُصِ ٱلْقَصَصَ لَعَلَّهُمْ يَتَفَكَّرُونَ

Punjabi Translation - Arif Haleemਜੇ ਅਸੀਂ ਚਾਹੁੰਦੇ ਤਾਂ ਇਹਨਾਂ ਆਇਤਾਂ ਦੁਆਰਾ ਹੀ ਉਸ ਦਾ ਦਰਜਾ ਬੁਲੰਦ ਕਰ ਦਿੰਦੇ ਪਰ ਉਹ ਦੁਨੀਆਂ ਵੱਲ ਹੀ ਝੁਕ ਗਿਆ ਅਤੇ ਆਪਣੀ ਮਨ ਦੀਆਂ ਇੱਛਾਵਾਂ ਦੀ ਪੈਰਵੀ ਕਰਨ ਲੱਗ ਪਿਆ। ਸੋ ਉਸ ਦੀ ਹਾਲਤ ਕੁੱਤੇ ਵਾਂਗ ਹੋ ਗਈ ਕਿ ਜੇ ਤੁਸੀਂ ਉਸ ’ਤੇ ਹਮਲਾ ਕਰੋ ਤਾਂ ਵੀ ਹੱਫ ਜਾਂਦਾ ਹੈ ਤੇ ਜੇ ਉਸ ਨੂੰ ਛੱਡ ਦਿਓ ਤਾਂ ਵੀ ਹੱਫਣ ਲੱਗਦਾ ਹੈ। ਇਹੋ ਹਾਲਤ ਉਹਨਾਂ ਲੋਕਾਂ ਦੀ ਹੈ ਜਿਨ੍ਹਾਂ ਨੇ ਸਾਡੀਆਂ ਆਇਤਾਂ ਦਾ ਇਨਕਾਰ ਕੀਤਾ, ਸੋ ਤੁਸੀਂ (ਹੇ ਨਬੀ!) ਉਹਨਾਂ (ਯਹੂਦੀਆਂ) ਨੂੰ ਇਹ ਕਿੱਸਾ ਬਿਆਨ ਕਰੋ, ਹੋ ਸਕਦਾ ਹੈ ਉਹ ਕੁੱਝ ਸੋਚਣ।

ਇਸ ਆਇਤ ਦੇ ਸਾਰੇ ਅਨੁਵਾਦ ਵੇਖੋ →

سَآءَ مَثَلًا ٱلْقَوْمُ ٱلَّذِينَ كَذَّبُوا۟ بِـَٔايَٰتِنَا وَأَنفُسَهُمْ كَانُوا۟ يَظْلِمُونَ

Punjabi Translation - Arif Haleemਉਹਨਾਂ ਦੀ ਵੀ ਹਾਲਤ ਬੁਰੀ ਹੈ ਜਿਹੜੇ ਸਾਡੀਆਂ ਆਇਤਾਂ ਨੂੰ ਝੁਠਲਾਉਂਦੇ ਹਨ ਅਤੇ ਇੰਜ ਉਹ ਆਪਣਾ ਹੀ ਨੁਕਸਾਨ ਕਰਦੇ ਹਨ।

ਇਸ ਆਇਤ ਦੇ ਸਾਰੇ ਅਨੁਵਾਦ ਵੇਖੋ →

مَن يَهْدِ ٱللَّهُ فَهُوَ ٱلْمُهْتَدِى وَمَن يُضْلِلْ فَأُو۟لَٰٓئِكَ هُمُ ٱلْخَٰسِرُونَ

Punjabi Translation - Arif Haleemਜਿਸ ਨੂੰ ਅੱਲਾਹ ਹਿਦਾਇਤ ਦਿੰਦਾ ਹੈ ਹਿਦਾਇਤ ਉਸੇ ਨੂੰ ਹੀ ਮਿਲਦੀ ਹੈ ਅਤੇ ਜਿਸ ਨੂੰ ਉਹ ਗੁਮਰਾਹ ਕਰ ਦੇਵੇ ਉਹੀਓ ਘਾਟੇ ਵਿਚ ਰਹਿਣ ਵਾਲਾ ਹੈ।

ਇਸ ਆਇਤ ਦੇ ਸਾਰੇ ਅਨੁਵਾਦ ਵੇਖੋ →

وَلَقَدْ ذَرَأْنَا لِجَهَنَّمَ كَثِيرًا مِّنَ ٱلْجِنِّ وَٱلْإِنسِ لَهُمْ قُلُوبٌ لَّا يَفْقَهُونَ بِهَا وَلَهُمْ أَعْيُنٌ لَّا يُبْصِرُونَ بِهَا وَلَهُمْ ءَاذَانٌ لَّا يَسْمَعُونَ بِهَآ أُو۟لَٰٓئِكَ كَٱلْأَنْعَٰمِ بَلْ هُمْ أَضَلُّ أُو۟لَٰٓئِكَ هُمُ ٱلْغَٰفِلُونَ

Punjabi Translation - Arif Haleemਅਸੀਂ ਕਿੰਨੇ ਹੀ ਜਿੰਨ ਤੇ ਮਨੁੱਖ ਨਰਕ ਲਈ ਪੈਦਾ ਕੀਤੇ ਹਨ, ਉਹਨਾਂ ਦੀਆਂ ਅਕਲਾਂ ਤਾਂ ਹਨ ਪਰ ਉਹਨਾਂ ਤੋਂ ਹੱਕ ਨੂੰ ਸਮਝਦੇ ਨਹੀਂ ਅਤੇ ਉਹਨਾਂ ਦੀਆਂ ਅੱਖਾਂ ਤਾਂ ਹਨ ਜਿਨ੍ਹਾਂ ਤੋਂ ਵੇਖਦੇ ਨਹੀਂ ਅਤੇ ਉਹਨਾਂ ਦੇ ਕੰਨ ਤਾਂ ਹਨ ਜਿਨ੍ਹਾਂ ਤੋਂ ਸੁਣਦੇ ਨਹੀਂ। ਇਹ ਲੋਕੀ ਜਾਨਵਰਾਂ ਵਾਂਗ ਹਨ ਸਗੋਂ ਉਹਨਾਂ ਤੋਂ ਵੀ ਵੱਧ ਗੁਮਰਾਹ ਹਨ, ਇਹੋ ਲੋਕੀ ਬੇਸੁਰਤ ਹਨ।

ਇਸ ਆਇਤ ਦੇ ਸਾਰੇ ਅਨੁਵਾਦ ਵੇਖੋ →

وَلِلَّهِ ٱلْأَسْمَآءُ ٱلْحُسْنَىٰ فَٱدْعُوهُ بِهَا وَذَرُوا۟ ٱلَّذِينَ يُلْحِدُونَ فِىٓ أَسْمَٰٓئِهِۦ سَيُجْزَوْنَ مَا كَانُوا۟ يَعْمَلُونَ

Punjabi Translation - Arif Haleemਸਾਰੇ ਹੀ ਸੋਹਣੇ ਨਾਂ ਅੱਲਾਹ ਦੇ ਲਈ ਹਨ ਸੋ ਤੁਸੀਂ ਉਸ ਨੂੰ[9] ਇਹਨਾਂ ਨਾਵਾਂ ਨਾਲ ਹੀ ਸੱਦੋ। ਅਜਿਹੇ ਲੋਕਾਂ ਨਾਲ ਸੰਬੰਧ ਵੀ ਨਾ ਰੱਖੇ ਜਿਹੜੇ ਉਸ ਦੇ ਨਾਵਾਂ ਵਿਚ ਵਿੰਗ-ਵੱਲ ਪਾਉਂਦੇ ਹਨ। ਇਹਨਾਂ ਲੋਕਾਂ ਨੂੰ ਇਹਨਾਂ ਦੇ ਕੀਤੇ ਦੀ ਸਜ਼ਾ ਛੇਤੀ ਹੀ ਮਿਲੇਗੀ।

ਇਸ ਆਇਤ ਦੇ ਸਾਰੇ ਅਨੁਵਾਦ ਵੇਖੋ →

وَمِمَّنْ خَلَقْنَآ أُمَّةٌ يَهْدُونَ بِٱلْحَقِّ وَبِهِۦ يَعْدِلُونَ

Punjabi Translation - Arif Haleemਸਾਡੀ ਮਖ਼ਲੂਕ ਵਿਚ ਇਕ ਗਰੋਹ ਅਜਹਿਾ ਵੀ ਹੈ ਜਹਿੜਾ ਹੱਕ ਅਨੁਸਾਰ ਰਾਹ ਦਰਸਾਉਂਦਾ ਹੈ ਅਤੇ ਉਸੇ ਅਨੁਸਾਰ ਫ਼ੈਸਲੇ ਕਰਦਾ ਹੈ।

ਇਸ ਆਇਤ ਦੇ ਸਾਰੇ ਅਨੁਵਾਦ ਵੇਖੋ →

وَٱلَّذِينَ كَذَّبُوا۟ بِـَٔايَٰتِنَا سَنَسْتَدْرِجُهُم مِّنْ حَيْثُ لَا يَعْلَمُونَ

Punjabi Translation - Arif Haleemਜਿਹੜੇ ਲੋਕ ਸਾਡੀਆਂ ਆਇਤਾਂ ਨੂੰ ਝੁਠਲਾਉਂਦੇ ਹਨ ਅਸੀਂ ਜ਼ਰੂਰ ਹੀ ਉਹਨਾਂ ਨੂੰ ਹੌਲੀ-ਹੌਲੀ ਆਪਣੀ ਪਕੜ ਵਿਚ ਇੰਜ ਲਈ ਜਾਂਦੇ ਹਨ ਕਿ ਉਹਨਾਂ ਨੂੰ ਪਤਾ ਵੀ ਨਾ ਚਲੇ।

ਇਸ ਆਇਤ ਦੇ ਸਾਰੇ ਅਨੁਵਾਦ ਵੇਖੋ →

وَأُمْلِى لَهُمْ إِنَّ كَيْدِى مَتِينٌ

Punjabi Translation - Arif Haleemਅਤੇ ਮੈਂ ਇਹਨਾਂ (ਇਨਕਾਰੀਆਂ) ਨੂੰ ਮੋਹਲਤ ਦਿੰਦਾ ਹਾਂ, ਬੇਸ਼ੱਕ ਮੇਰੀ ਤਦਬੀਰ ਬਹੁਤ ਹੀ ਮਜ਼ਬੂਤ ਹੁੰਦੀ ਹੈ।

ਇਸ ਆਇਤ ਦੇ ਸਾਰੇ ਅਨੁਵਾਦ ਵੇਖੋ →

أَوَلَمْ يَتَفَكَّرُوا۟ مَا بِصَاحِبِهِم مِّن جِنَّةٍ إِنْ هُوَ إِلَّا نَذِيرٌ مُّبِينٌ

Punjabi Translation - Arif Haleemਕੀ ਉਹਨਾਂ (ਮੱਕੇ ਦੇ) ਲੋਕਾਂ ਨੇ ਇਸ ਗੱਲ ’ਤੇ ਉੱਕਾ ਹੀ ਵਿਚਾਰ ਨਹੀਂ ਕੀਤਾ ਕਿ ਉਹਨਾਂ ਦੇ ਸਾਥੀ (ਮੁਹੰਮਦ ਸ:) ਨੂੰ ਰਤਾ ਵੀ ਪਾਗਲਪਣ ਨਹੀਂ, ਉਹ ਤਾਂ ਕੇਵਲ (ਅੱਲਾਹ ਦੇ ਅਜ਼ਾਬ ਤੋਂ) ਸਾਫ਼-ਸਾਫ਼ ਡਰਾਉਣ ਵਾਲਾ ਹੈ।

ਇਸ ਆਇਤ ਦੇ ਸਾਰੇ ਅਨੁਵਾਦ ਵੇਖੋ →

أَوَلَمْ يَنظُرُوا۟ فِى مَلَكُوتِ ٱلسَّمَٰوَٰتِ وَٱلْأَرْضِ وَمَا خَلَقَ ٱللَّهُ مِن شَىْءٍ وَأَنْ عَسَىٰٓ أَن يَكُونَ قَدِ ٱقْتَرَبَ أَجَلُهُمْ فَبِأَىِّ حَدِيثٍۭ بَعْدَهُۥ يُؤْمِنُونَ

Punjabi Translation - Arif Haleemਕੀ ਉਹਨਾਂ ਨੇ ਅਕਾਸ਼ ਤੇ ਧਰਤੀ ਦੀ ਪਾਤਸ਼ਾਹੀ ਅਤੇ ਦੂਜੀਆਂ ਚੀਜ਼ਾਂ ਨੂੰ ਜਿਹੜੀਆਂ ਅੱਲਾਹ ਨੇ ਪੈਦਾ ਕੀਤੀਆਂ ਹਨ, ਨਹੀਂ ਵੇਖਿਆ ਅਤੇ ਇਸ ਗੱਲ ਲਈ ਵਿਚਾਰ ਨਹੀਂ ਕੀਤਾ ਕਿ ਹੋ ਸਕਦਾ ਹੈ ਕਿ ਉਹਨਾਂ ਦੀ ਮੌਤ ਨੇੜੇ ਹੀ ਆ ਲੱਗੀ ਹੋਵੇ? ਫੇਰ ਇਸ .ਕੁਰਆਨ ਤੋਂ ਬਾਅਦ ਕਿਹੜੀ ਗੱਲ ਉੱਤੇ ਇਹ ਲੋਕ ਈਮਾਨ ਲਿਆਉਂਗੇ?

ਇਸ ਆਇਤ ਦੇ ਸਾਰੇ ਅਨੁਵਾਦ ਵੇਖੋ →

مَن يُضْلِلِ ٱللَّهُ فَلَا هَادِىَ لَهُۥ وَيَذَرُهُمْ فِى طُغْيَٰنِهِمْ يَعْمَهُونَ

Punjabi Translation - Arif Haleemਜਿਸ ਨੂੰ ਅੱਲਾਹ ਕੁਰਾਹੇ ਪਾ ਦੇਵੇ ਉਸ ਨੂੰ ਕੋਈ ਰਾਹ ’ਤੇ ਨਹੀਂ ਪਾ ਸਕਦਾ ਅਤੇ ਅੱਲਾਹ ਉਹਨਾਂ ਨੂੰ ਉਹਨਾਂ ਦੀ ਗੁਮਰਾਹੀ ਵਿਚ ਹੀ ਭਟਕਦਾ ਹੋਇਆ ਛੱਡ ਦਿੰਦਾ ਹੈ।

ਇਸ ਆਇਤ ਦੇ ਸਾਰੇ ਅਨੁਵਾਦ ਵੇਖੋ →

يَسْـَٔلُونَكَ عَنِ ٱلسَّاعَةِ أَيَّانَ مُرْسَىٰهَا قُلْ إِنَّمَا عِلْمُهَا عِندَ رَبِّى لَا يُجَلِّيهَا لِوَقْتِهَآ إِلَّا هُوَ ثَقُلَتْ فِى ٱلسَّمَٰوَٰتِ وَٱلْأَرْضِ لَا تَأْتِيكُمْ إِلَّا بَغْتَةً يَسْـَٔلُونَكَ كَأَنَّكَ حَفِىٌّ عَنْهَا قُلْ إِنَّمَا عِلْمُهَا عِندَ ٱللَّهِ وَلَٰكِنَّ أَكْثَرَ ٱلنَّاسِ لَا يَعْلَمُونَ

Punjabi Translation - Arif Haleem(ਹੇ ਨਬੀ ਸ.!) ਇਹ (ਕਾਫ਼ਿਰ) ਲੋਕ ਤੁਹਾਥੋਂ ਕਿਆਮਤ ਦੇ ਬਾਰੇ ਪੁੱਛਦੇ ਹਨ ਕਿ ਇਹ ਕਦੋਂ ਹੋਵੇਗੀ? ਤੁਸੀਂ ਆਖ ਦਿਓ ਕਿ ਇਸ ਦਾ ਗਿਆਨ ਤਾਂ ਕੇਵਲ ਮੇਰੇ ਰੱਬ ਦੇ ਕੋਲ ਹੀ ਹੈ। ਇਸ ਦੇ ਸਮੇਂ ’ਤੇ ਇਸ ਨੂੰ ਸਿਵਾਏ ਅੱਲਾਹ ਤੋਂ ਹੋਰ ਕੋਈ ਜ਼ਾਹਿਰ ਨਹੀਂ ਕਰੇਗਾ, ਉਹ (ਸਮਾਂ) ਅਕਾਸ਼ਾਂ ਤੇ ਧਰਤੀ ਵਿਚ ਬਹੁਤ ਵੱਡੀ (ਘਟਨਾ) ਹੋਵੇਗੀ। ਉਹ ਤੁਹਾਡੇ ’ਤੇ ਅਚਾਨਕ ਹੀ ਆ ਜਾਵੇਗੀ। ਉਹ (ਕਾਫ਼ਿਰ) (ਹੇ ਨਬੀ!) ਤੁਹਾਥੋਂ ਇਸ ਤਰ੍ਹਾਂ ਪੁੱਛਦੇ ਹਨ ਜਿਵੇਂ ਤੁਸੀਂ ਇਸ ਦੀ ਜਾਣਕਾਰੀ ਲੈ ਚੁੱਕੇ ਹੋ। ਤੁਸੀਂ ਆਖ ਦਿਓ ਕਿ ਇਸ ਦਾ ਗਿਆਨ ਤਾਂ ਅੱਲਾਹ ਦੇ ਕੋਲ ਹੀ ਹੈ ਪਰ ਬਥੇਰੇ ਲੋਕੀ ਨਹੀਂ ਜਾਣਦੇ।

ਇਸ ਆਇਤ ਦੇ ਸਾਰੇ ਅਨੁਵਾਦ ਵੇਖੋ →

قُل لَّآ أَمْلِكُ لِنَفْسِى نَفْعًا وَلَا ضَرًّا إِلَّا مَا شَآءَ ٱللَّهُ وَلَوْ كُنتُ أَعْلَمُ ٱلْغَيْبَ لَٱسْتَكْثَرْتُ مِنَ ٱلْخَيْرِ وَمَا مَسَّنِىَ ٱلسُّوٓءُ إِنْ أَنَا۠ إِلَّا نَذِيرٌ وَبَشِيرٌ لِّقَوْمٍ يُؤْمِنُونَ

Punjabi Translation - Arif Haleem(ਹੇ ਨਬੀ!) ਤੁਸੀਂ ਕਹਿ ਦਿਓ ਕਿ ਮੈਂ ਆਪ ਵੀ ਆਪਣੀ ਜ਼ਾਤ ਲਈ ਕਿਸੇ ਲਾਭ ਜਾਂ ਹਾਨੀ ਦਾ ਅਧਿਕਾਰ ਨਹੀਂ ਰੱਖਦਾ, ਪਰ ਹਾਂ! ਉੱਨਾਂ ਹੀ (ਅਧਿਕਾਰ) ਰੱਖਦਾ ਹਾਂ ਜਿੰਨਾਂ ਅੱਲਾਹ ਦੇਣਾ ਚਾਹੇ। ਜੇਕਰ ਮੈਂ ਗ਼ੈਬ ਦੀਆਂ ਗੱਲਾਂ ਜਾਣਦਾ ਹੁੰਦਾ ਤਾਂ ਮੈਂ ਕਿੰਨੇ ਹੀ ਲਾਭ ਪ੍ਰਾਪਤ ਕਰ ਲੈਂਦਾ ਅਤੇ ਨਾ ਹੀ ਮੈਨੂੰ ਕਦੇ ਕੋਈ ਨੁਕਸਾਨ ਹੁੰਦਾ। ਮੈਂ ਤਾਂ ਕੇਵਲ (ਨਰਕ ਦੀ ਅੱਗ ਤੋਂ) ਡਰਾਉਣ ਵਾਲਾ ਅਤੇ (ਜੰਨਤ ਦੀਆਂ) ਖ਼ੁਸ਼ਖ਼ਬਰੀਆਂ ਸੁਣਾਉਣ ਵਾਲਾ ਹਾਂ (ਉਹ ਵੀ ਉਹਨਾਂ ਨੂੰ) ਜਿਹੜੇ ਈਮਾਨ ਰੱਖਦੇ ਹਨ।

ਇਸ ਆਇਤ ਦੇ ਸਾਰੇ ਅਨੁਵਾਦ ਵੇਖੋ →

هُوَ ٱلَّذِى خَلَقَكُم مِّن نَّفْسٍ وَٰحِدَةٍ وَجَعَلَ مِنْهَا زَوْجَهَا لِيَسْكُنَ إِلَيْهَا فَلَمَّا تَغَشَّىٰهَا حَمَلَتْ حَمْلًا خَفِيفًا فَمَرَّتْ بِهِۦ فَلَمَّآ أَثْقَلَت دَّعَوَا ٱللَّهَ رَبَّهُمَا لَئِنْ ءَاتَيْتَنَا صَٰلِحًا لَّنَكُونَنَّ مِنَ ٱلشَّٰكِرِينَ

Punjabi Translation - Arif Haleemਉਹ ਅੱਲਾਹ ਹੀ ਤਾਂ ਹੈ ਕਿ ਜਿਸ ਨੇ ਤੁਹਾਨੂੰ (ਸਾਰੇ ਲੋਕਾਂ ਨੂੰ) ਇਕ ਜਾਨ ਤੋਂ ਪੈਦਾ ਕੀਤਾ ਅਤੇ ਫੇਰ ਉਸੇ (ਇਕ ਤੋਂ ਹੀ) ਉਸ ਦਾ ਜੋੜਾ ਬਣਾਇਆ ਤਾਂ ਜੋ ਉਹ ਆਪਣੇ ਜੋੜੇ (ਪਤਨੀ) ਤੋਂ ਸ਼ਾਂਤੀ ਲੈ ਸਕੇ। ਫੇਰ ਜਦੋਂ ਪਤੀ ਨੇ ਪਤਨੀ ਨਾਲ (ਸਰੀਰਿਕ) ਨੇੜਤਾ ਕੀਤੀ ਤਾਂ ਉਸ (ਪਤਨੀ) ਨੂੰ ਹੋਲਾ ਜਿਹਾ (ਗਰਭ) ਠਹਿਰ ਗਿਆ ਉਸ ਹਮਲ ਨੂੰ ਲੈ ਕੇ ਉਹ ਤੁਰਦੀ ਫਿਰਦੀ ਰਹੀ, ਜਦੋਂ ਉਹ ਗਰਭ ਨਾਲ ਭਾਰੀ ਹੋ ਗਈ ਤਾਂ ਦੋਵੇਂ ਪਤੀ ਪਤਨੀ (ਆਪਣੇ ਰੱਬ ਤੋਂ) ਦੁਆ ਕਰਨ ਲੱਗੇ ਕਿ (ਹੇ ਅੱਲਾਹ!) ਜੇ ਤੈਨੇ ਸਾਨੂੰ ਸਵਸਥ ਔਲਾਦ ਦਿੱਤੀ ਤਾਂ ਅਸੀਂ ਤੇਰੇ ਧੰਨਵਾਦੀ ਹੋਵਾਗੇ।

ਇਸ ਆਇਤ ਦੇ ਸਾਰੇ ਅਨੁਵਾਦ ਵੇਖੋ →

فَلَمَّآ ءَاتَىٰهُمَا صَٰلِحًا جَعَلَا لَهُۥ شُرَكَآءَ فِيمَآ ءَاتَىٰهُمَا فَتَعَٰلَى ٱللَّهُ عَمَّا يُشْرِكُونَ

Punjabi Translation - Arif Haleemਜਦੋਂ ਉਹਨਾਂ ਨੂੰ ਸਹੀ ਸਲਾਮਤ ਔਲਾਦ ਬਖ਼ਸ਼ ਦਿੱਤੀ ਤਾਂ ਉਹ ਦੋਵੇਂ (ਇਸ ਬੱਚੇ ਦੀ ਦਾਤ ਵਿਚ) ਹੋਰਾਂ ਨੂੰ ਸ਼ਰੀਕ ਕਰਨ ਲੱਗ ਪਏ ਜਦੋਂ ਕਿ ਅੱਲਾਹ ਉਹਨਾਂ ਦੇ ਸ਼ਿਰਕ ਤੋਂ ਬਹੁਤ ਉੱਚਾ ਹੈ।

ਇਸ ਆਇਤ ਦੇ ਸਾਰੇ ਅਨੁਵਾਦ ਵੇਖੋ →

أَيُشْرِكُونَ مَا لَا يَخْلُقُ شَيْـًٔا وَهُمْ يُخْلَقُونَ

Punjabi Translation - Arif Haleemਕੀ ਉਹ ਅਜਿਹਾਂ ਨੂੰ (ਅੱਲਾਹ ਦਾ) ਸ਼ਰੀਕ ਜਾਪਦੇ ਹਨ ਜਿਹੜੇ ਕਿਸੇ ਵੀ ਚੀਜ਼ ਨੂੰ ਪੈਦਾ ਨਹੀਂ ਕਰ ਸਕਦੇ? ਸਗੋਂ ਉਹ ਵੀ ਪੈਦਾ ਕੀਤੇ ਗਏ ਹਨ।

ਇਸ ਆਇਤ ਦੇ ਸਾਰੇ ਅਨੁਵਾਦ ਵੇਖੋ →

وَلَا يَسْتَطِيعُونَ لَهُمْ نَصْرًا وَلَآ أَنفُسَهُمْ يَنصُرُونَ

Punjabi Translation - Arif Haleemਉਹ (ਝੂਠੇ ਇਸ਼ਟ) ਉਹਨਾਂ ਦੀ ਕਿਸੇ ਤਰ੍ਹਾਂ ਦੀ ਵੀ ਮਦਦ ਨਹੀਂ ਕਰ ਸਕਦੇ, ਉਹ ਤਾਂ ਆਪਣੀ ਵੀ ਮਦਦ ਨਹੀਂ ਕਰ ਸਕਦੇ।

ਇਸ ਆਇਤ ਦੇ ਸਾਰੇ ਅਨੁਵਾਦ ਵੇਖੋ →

وَإِن تَدْعُوهُمْ إِلَى ٱلْهُدَىٰ لَا يَتَّبِعُوكُمْ سَوَآءٌ عَلَيْكُمْ أَدَعَوْتُمُوهُمْ أَمْ أَنتُمْ صَٰمِتُونَ

Punjabi Translation - Arif Haleemਜੇ ਤੁਸੀਂ ਉਹਨਾਂ ਨੂੰ ਹਿਦਾਇਤ ਵੱਲ ਸੱਦੋ ਤਾਂ ਤੁਹਾਡੇ ਕਹਿਣ ’ਤੇ ਨਹੀਂ ਚੱਲਣਗੇ। ਭਾਵੇਂ ਤੁਸੀਂ ਉਹਨਾਂ ਨੂੰ ਪੁਕਾਰੋ ਜਾਂ ਚੁੱਪ ਰਹੋ, ਤੁਹਾਡੇ ਲਈ ਦੋਵੇਂ ਬਰਾਬਰ ਹਨ।

ਇਸ ਆਇਤ ਦੇ ਸਾਰੇ ਅਨੁਵਾਦ ਵੇਖੋ →

إِنَّ ٱلَّذِينَ تَدْعُونَ مِن دُونِ ٱللَّهِ عِبَادٌ أَمْثَالُكُمْ فَٱدْعُوهُمْ فَلْيَسْتَجِيبُوا۟ لَكُمْ إِن كُنتُمْ صَٰدِقِينَ

Punjabi Translation - Arif Haleemਹੇ ਮੁਸ਼ਰਿਕੋ! ਤੁਸੀਂ ਅੱਲਾਹ ਨੂੰ ਛੱਡ ਕੇ ਜਿਨ੍ਹਾਂ ਦੀ ਵੀ ਇਬਾਦਤ ਕਰਦੇ ਹੋ ਉਹ ਵੀ ਤੁਹਾਡੇ ਵਾਂਗ ਬੰਦੇ ਹੀ ਹਨ। ਜਦੋਂ ਤੁਸੀਂ ਉਹਨਾਂ ਨੂੰ ਪੁਕਾਰਦੇ ਹੋ, ਉਹਨਾਂ ਨੂੰ ਚਾਹੀਦਾ ਹੈ ਕਿ ਤੁਹਾਡੀ ਪੁਕਾਰ ਦਾ ਜਵਾਬ ਦੇਣ, ਜੇ ਤੁਸੀਂ ਸੱਚੇ ਹੋ।

ਇਸ ਆਇਤ ਦੇ ਸਾਰੇ ਅਨੁਵਾਦ ਵੇਖੋ →

أَلَهُمْ أَرْجُلٌ يَمْشُونَ بِهَآ أَمْ لَهُمْ أَيْدٍ يَبْطِشُونَ بِهَآ أَمْ لَهُمْ أَعْيُنٌ يُبْصِرُونَ بِهَآ أَمْ لَهُمْ ءَاذَانٌ يَسْمَعُونَ بِهَا قُلِ ٱدْعُوا۟ شُرَكَآءَكُمْ ثُمَّ كِيدُونِ فَلَا تُنظِرُونِ

Punjabi Translation - Arif Haleemਕੀ ਉਹਨਾਂ ਦੇ ਪੈਰ ਹਨ ਜਿਨ੍ਹਾਂ ਤੋਂ ਉਹ ਚਲਦੇ ਹਨ, ਕੀ ਉਹਨਾਂ ਦੇ ਹੱਥ ਹਨ ਜਿਨ੍ਹਾਂ ਤੋਂ ਉਹ ਕਿਸੇ ਚੀਜ਼ ਨੂੰ ਫੜਦੇ ਹਨ ਜਾਂ ਉਹਨਾਂ ਦੀਆਂ ਅੱਖਾਂ ਹਨ ਜਿਨ੍ਹਾਂ ਤੋਂ ਉਹ ਵੇਖਦੇ ਹਨ ਜਾਂ ਉਹਨਾਂ ਦੇ ਕੰਨ ਹਨ ਜਿਨ੍ਹਾਂ ਤੋਂ ਉਹ ਸੁਣਦੇ ਹਨ। ਤੁਸੀਂ (ਹੇ ਨਬੀ!) ਇਹਨਾਂ ਨੂੰ ਆਖੋ ਕਿ ਤੁਸੀਂ ਸਾਰੇ ਆਪਣੇ ਥਾਪੇ ਹੋਏ ਸ਼ਰੀਕਾਂ ਨੂੰ (ਮਦਦ ਲਈ) ਬੁਲਾ ਲਵੋ ਫੇਰ ਮੇਰੇ ਵਿਰੁੱਧ ਦਾਓ ਖੇਡੋ, ਮੈਨੂੰ ਕੁੱਝ ਵੀ ਢਿੱਲ੍ਹ ਨਾ ਦਿਓ। (ਫੇਰ ਵੇਖੋਂ ਕਿ ਉਹ ਮੇਰਾ ਕੀ ਵਿਗਾੜਦੇ ਹਨ)

ਇਸ ਆਇਤ ਦੇ ਸਾਰੇ ਅਨੁਵਾਦ ਵੇਖੋ →

إِنَّ وَلِـِّۧىَ ٱللَّهُ ٱلَّذِى نَزَّلَ ٱلْكِتَٰبَ وَهُوَ يَتَوَلَّى ٱلصَّٰلِحِينَ

Punjabi Translation - Arif Haleemਬੇਸ਼ੱਕ ਮੇਰਾ ਮਦਦਗਾਰ ਅੱਲਾਹ ਹੈ ਜਿਸ ਨੇ ਇਹ ਕਿਤਾਬ (.ਕੁਰਆਨ) ਨਾਜ਼ਿਲ ਕੀਤੀ ਹੈ ਉਹੀਓ ਨੇਕ ਬੰਦਿਆਂ ਦੀ ਮਦਦ ਕਰਦਾ ਹੈ।

ਇਸ ਆਇਤ ਦੇ ਸਾਰੇ ਅਨੁਵਾਦ ਵੇਖੋ →

وَٱلَّذِينَ تَدْعُونَ مِن دُونِهِۦ لَا يَسْتَطِيعُونَ نَصْرَكُمْ وَلَآ أَنفُسَهُمْ يَنصُرُونَ

Punjabi Translation - Arif Haleemਤੁਸੀਂ ਜਿਨ੍ਹਾਂ ਲੋਕਾਂ ਦੀ ਇਬਾਦਤ ਅੱਲਾਹ ਨੂੰ ਛੱਡ ਕੇ ਕਰਦੇ ਹੋ ਉਹ ਤੁਹਾਡੀ ਕੁੱਝ ਵੀ ਮਦਦ ਨਹੀਂ ਕਰ ਸਕਦੇ ਨਾ ਹੀ ਉਹ ਆਪਣੀ ਮਦਦ ਕਰ ਸਕਦੇ ਹਨ।

ਇਸ ਆਇਤ ਦੇ ਸਾਰੇ ਅਨੁਵਾਦ ਵੇਖੋ →

وَإِن تَدْعُوهُمْ إِلَى ٱلْهُدَىٰ لَا يَسْمَعُوا۟ وَتَرَىٰهُمْ يَنظُرُونَ إِلَيْكَ وَهُمْ لَا يُبْصِرُونَ

Punjabi Translation - Arif Haleemਜੇ ਤੁਸੀਂ ਉਹਨਾਂ ਨੂੰ ਹਿਦਾਇਤ ਵੱਲ ਪੁਕਾਰੋ ਤਾਂ ਸੁਣ ਨਹੀਂ ਸਕਦੇ (ਹੇ ਨਬੀ!) ਤੁਸੀਂ ਉਹਨਾਂ ਨੂੰ ਇੰਜ ਵੇਖਦੇ ਹੋ ਜਿਵੇਂ ਉਹ ਤੁਹਾਨੂੰ ਵੇਖ ਰਹੇ ਹਨ ਜਦ ਕਿ ਉਹ ਕੁੱਝ ਵੀ ਨਹੀਂ ਵੇਖਦੇ।

ਇਸ ਆਇਤ ਦੇ ਸਾਰੇ ਅਨੁਵਾਦ ਵੇਖੋ →

خُذِ ٱلْعَفْوَ وَأْمُرْ بِٱلْعُرْفِ وَأَعْرِضْ عَنِ ٱلْجَٰهِلِينَ

Punjabi Translation - Arif Haleem(ਹੇ ਨਬੀ!) ਤੁਸੀਂ (ਇਹਨਾਂ ਮੱਕੇ ਵਾਲਿਆਂ ਨਾਲ) ਨਰਮੀ ਤੇ ਖਿਮਾ ਦੀ ਨੀਤੀ ਆਪਣਾਓ, ਚੰਗੇ ਕੰਮਾਂ ਦੀ ਸਿੱਖਿਆ ਦਿਓ ਅਤੇ ਜਾਹਲਾਂ ਤੋਂ ਦੂਰ ਰਹੋ।

ਇਸ ਆਇਤ ਦੇ ਸਾਰੇ ਅਨੁਵਾਦ ਵੇਖੋ →

وَإِمَّا يَنزَغَنَّكَ مِنَ ٱلشَّيْطَٰنِ نَزْغٌ فَٱسْتَعِذْ بِٱللَّهِ إِنَّهُۥ سَمِيعٌ عَلِيمٌ

Punjabi Translation - Arif Haleemਜੇ ਤੁਹਾਨੂੰ ਕੋਈ ਵਿਚਾਰ ਸ਼ੈਤਾਨ ਵੱਲੋਂ ਆਵੇ ਤਾਂ ਅੱਲਾਹ ਤੋਂ ਸ਼ਰਨ ਮੰਗੋ, ਬੇਸ਼ੱਕ ਉਹੀਓ ਭਲੀ-ਭਾਂਤ ਸੁਣਨ ਵਾਲਾ ਅਤੇ ਜਾਣਨ ਵਾਲਾ ਹੈ।

ਇਸ ਆਇਤ ਦੇ ਸਾਰੇ ਅਨੁਵਾਦ ਵੇਖੋ →

إِنَّ ٱلَّذِينَ ٱتَّقَوْا۟ إِذَا مَسَّهُمْ طَٰٓئِفٌ مِّنَ ٱلشَّيْطَٰنِ تَذَكَّرُوا۟ فَإِذَا هُم مُّبْصِرُونَ

Punjabi Translation - Arif Haleemਜਿਹੜੇ ਲੋਕੀ ਰੱਬ ਤੋਂ ਡਰਨ ਵਾਲੇ ਹਨ ਜਦੋਂ ਵੀ ਉਹਨਾਂ ਨੂੰ ਸ਼ੈਤਾਨ ਵੱਲੋਂ ਕੋਈ ਭੈੜਾ ਵਿਚਾਰ ਆਉਂਦਾ ਹੈ ਤਾਂ ਉਹ ਝੱਟ ਚੁੱਕੰਨੇ ਹੋ ਜਾਂਦੇ ਹਨ ਤਾਂ ਉਹਨਾਂ ਦੀ ਅੱਖਾਂ ਖੁਲ੍ਹ ਜਾਂਦੀਆਂ ਹਨ।

ਇਸ ਆਇਤ ਦੇ ਸਾਰੇ ਅਨੁਵਾਦ ਵੇਖੋ →

وَإِخْوَٰنُهُمْ يَمُدُّونَهُمْ فِى ٱلْغَىِّ ثُمَّ لَا يُقْصِرُونَ

Punjabi Translation - Arif Haleemਉਹਨਾਂ (ਮੁਸ਼ਰਿਕਾਂ) ਦਾ ਭਰਾ ਸ਼ੈਤਾਨ ਉਹਨਾਂ ਨੂੰ ਕੁਰਾਹੇ ਵੱਲ ਧੂਹੀਂ ਲਈ ਜਾਂਦਾ ਹੈ ਅਤੇ ਇਸ ਵਿਚ ਕੋਈ ਕਸਰ ਨਹੀਂ ਛੱਡਦਾ।

ਇਸ ਆਇਤ ਦੇ ਸਾਰੇ ਅਨੁਵਾਦ ਵੇਖੋ →

وَإِذَا لَمْ تَأْتِهِم بِـَٔايَةٍ قَالُوا۟ لَوْلَا ٱجْتَبَيْتَهَا قُلْ إِنَّمَآ أَتَّبِعُ مَا يُوحَىٰٓ إِلَىَّ مِن رَّبِّى هَٰذَا بَصَآئِرُ مِن رَّبِّكُمْ وَهُدًى وَرَحْمَةٌ لِّقَوْمٍ يُؤْمِنُونَ

Punjabi Translation - Arif Haleemਜਦੋਂ ਤੁਸੀਂ (ਹੇ ਨਬੀ!) ਇਹਨਾਂ ਦੇ ਸਾਹਮਣੇ ਕੋਈ ਮੁਅਜਜ਼ਾ (ਨਿਸ਼ਾਨੀ ਜਾਂ ਚਮਤਕਾਰ) ਪੇਸ਼ ਨਹੀਂ ਕਰਦੇ ਤਾਂ ਆਖਦੇ ਹਨ ਕਿ ਤੁਸੀਂ ਆਪਣੇ ਲਈ ਮੁਅਜਜ਼ਾ ਕਿਉਂ ਨਹੀਂ ਲਿਆਏ ?[10] ਤੁਸੀਂ ਆਖ ਦfਓ ਕਿ ਮੈਂ ਤਾਂ ਕੇਵਲ ਉਸੇ ਵਹੀ ਦੀ ਪੈਰਵੀ ਕਰਦਾ ਹਾਂ ਜਿਹੜੀ ਮੇਰੇ ਰੱਬ ਨੇ ਮੇਰੇ ਵੱਲ ਭੇਜੀ ਹੈ। ਇਹ (.ਕੁਰਆਨ) ਬਹੁਤ ਵੱਡੀ ਦਲੀਲ ਹੈ ਤੁਹਾਡੇ ਰੱਬ ਵੱਲੋਂ, ਅਤੇ ਰਹਿਮਤ ਹੈ ਉਹਨਾਂ ਲੋਕਾਂ ਲਈ ਜਿਹੜੇ ਈਮਾਨ ਰੱਖਦੇ ਹਨ।

ਇਸ ਆਇਤ ਦੇ ਸਾਰੇ ਅਨੁਵਾਦ ਵੇਖੋ →

وَإِذَا قُرِئَ ٱلْقُرْءَانُ فَٱسْتَمِعُوا۟ لَهُۥ وَأَنصِتُوا۟ لَعَلَّكُمْ تُرْحَمُونَ

Punjabi Translation - Arif Haleem(ਹੇ ਮੋਮਿਨੋ!) ਜਦੋਂ .ਕੁਰਆਨ ਪੜ੍ਹਿਆ ਜਾਵੇ ਤਾਂ ਉਸ ਨੂੰ ਕੰਨ ਲਾ ਕੇ (ਧਿਆਨ ਨਾਲ) ਸੁਣੋ ਅਤੇ ਚੁੱਪ ਰਹੋ। ਆਸ ਹੈ ਕਿ ਤੁਹਾਡੇ ’ਤੇ ਰਹਿਮਤਾਂ ਹੋਣਗੀਆਂ।

ਇਸ ਆਇਤ ਦੇ ਸਾਰੇ ਅਨੁਵਾਦ ਵੇਖੋ →

وَٱذْكُر رَّبَّكَ فِى نَفْسِكَ تَضَرُّعًا وَخِيفَةً وَدُونَ ٱلْجَهْرِ مِنَ ٱلْقَوْلِ بِٱلْغُدُوِّ وَٱلْـَٔاصَالِ وَلَا تَكُن مِّنَ ٱلْغَٰفِلِينَ

Punjabi Translation - Arif Haleemਹੇ ਨਬੀ! ਆਪਣੇ ਪਾਲਣਹਾਰ ਨੂੰ ਆਪਣੇ ਦਿਲ ਵਿਚ ਨਿਮਰਤਾ ਸਹਿਤ, ਡਰਦੇ ਹੋਏ, ਹੌਲੀ ਹੌਲੀ ਸਵੇਰੇ ਸ਼ਾਮ ਯਾਦ ਕਰੋ[11] ਅਤੇ ਗ਼ਫ਼ਲਤ ਵਚਿ (ਬੇਪਰਵਾਹ) ਪਏ ਲੋਕਾਂ ਵਚਿ ਨਾ ਹੋ ਜਾਣਾ।

ਇਸ ਆਇਤ ਦੇ ਸਾਰੇ ਅਨੁਵਾਦ ਵੇਖੋ →

إِنَّ ٱلَّذِينَ عِندَ رَبِّكَ لَا يَسْتَكْبِرُونَ عَنْ عِبَادَتِهِۦ وَيُسَبِّحُونَهُۥ وَلَهُۥ يَسْجُدُونَ

Punjabi Translation - Arif Haleemਜਿਹੜੇ ਫ਼ਰਿਸ਼ਤੇ ਤੁਹਾਡੇ ਰੱਬ ਦੇ ਨਜ਼ਦੀਕ ਹਨ ਉਹ ਉਸ ਦੀ ਇਬਾਦਤ ਤੋਂ ਤਕੱਬਰ (ਘਮੰਡ) ਨਹੀਂ ਕਰਦੇ ਅਤੇ ਉਸ ਦੀ ਪਾਕੀ ਬਿਆਨ ਕਰਦੇ ਹਨ ਅਤੇ ਉਸੇ ਨੂੰ ਸਿਜਦਾ ਕਰਦੇ ਹਨ।

ਇਸ ਆਇਤ ਦੇ ਸਾਰੇ ਅਨੁਵਾਦ ਵੇਖੋ →

Looking for a topic? Try the meaning search — your question is scanned across all 6,236 verses.
ਭਾਸ਼ਾ — 70