قَالَ ٱدْخُلُوا۟ فِىٓ أُمَمٍ قَدْ خَلَتْ مِن قَبْلِكُم مِّنَ ٱلْجِنِّ وَٱلْإِنسِ فِى ٱلنَّارِ كُلَّمَا دَخَلَتْ أُمَّةٌ لَّعَنَتْ أُخْتَهَا حَتَّىٰٓ إِذَا ٱدَّارَكُوا۟ فِيهَا جَمِيعًا قَالَتْ أُخْرَىٰهُمْ لِأُولَىٰهُمْ رَبَّنَا هَٰٓؤُلَآءِ أَضَلُّونَا فَـَٔاتِهِمْ عَذَابًا ضِعْفًا مِّنَ ٱلنَّارِ قَالَ لِكُلٍّ ضِعْفٌ وَلَٰكِن لَّا تَعْلَمُونَ
Punjabi Translation - Arif Haleem(ਅੱਲਾਹ ਹੁਕਮ ਦੇ ਕੇ) ਕਹੇਗਾ ਕਿ ਤੁਸੀਂ ਵੀ ਉਸੇ ਨਰਕ ਵਿਚ ਚਲੇ ਜਾਓ ਜਿਸ ਵਿਚ ਤੁਹਾਥੋਂ ਪਹਿਲਾਂ ਬੀਤ ਚੁੱਕੇ ਮਨੁੱਖਾਂ ਤੇ ਜਿੰਨਾਂ ਦੇ ਟੋਲੇ ਜਾ ਚੁੱਕੇ ਹਨ। ਉਹ ਇਕ ਦੂਜੇ ਨੂੰ ਫ਼ਿਟਕਾਰਾਂ ਪਾਉਣਗੇ ਇੱਥੋਂ ਤਕ ਕਿ ਜਦੋਂ ਉਹ ਸਾਰੇ ਉੱਥੇ ਜਮ੍ਹਾਂ ਹੋ ਜਾਣਗੇ ਤਾਂ ਇਕ ਟੋਲਾ ਦੂਜੇ ਟੋਲੇ ਨੂੰ ਆਖੇਗਾ ਕਿ ਹੇ ਸਾਡੇ ਰੱਬ! ਇਹਨਾਂ ਲੋਕਾਂ ਨੇ ਹੀ ਸਾਨੂੰ ਕੁਰਾਹੇ ਪਾਇਆ ਸੀ ਇਸ ਲਈ ਤੂੰ ਇਹਨਾਂ ਨੂੰ ਅੱਗ ਦਾ ਦੂਣਾ ਅਜ਼ਾਬ ਦੇ। ਅੱਲਾਹ ਆਖੇਗਾ ਕਿ ਤੁਹਾਡੇ ਸਾਰਿਆਂ ਲਈ ਦੂਣਾ ਅਜ਼ਾਬ ਹੈ, ਪਰ ਤੁਸੀਂ ਜਾਣਦੇ ਨਹੀਂ।