قَدِ ٱفْتَرَيْنَا عَلَى ٱللَّهِ كَذِبًا إِنْ عُدْنَا فِى مِلَّتِكُم بَعْدَ إِذْ نَجَّىٰنَا ٱللَّهُ مِنْهَا وَمَا يَكُونُ لَنَآ أَن نَّعُودَ فِيهَآ إِلَّآ أَن يَشَآءَ ٱللَّهُ رَبُّنَا وَسِعَ رَبُّنَا كُلَّ شَىْءٍ عِلْمًا عَلَى ٱللَّهِ تَوَكَّلْنَا رَبَّنَا ٱفْتَحْ بَيْنَنَا وَبَيْنَ قَوْمِنَا بِٱلْحَقِّ وَأَنتَ خَيْرُ ٱلْفَٰتِحِينَ
Punjabi Translation - Arif Haleemਜੇ ਅਸੀਂ ਤੁਹਾਡੇ ਧਰਮ ਵਿਚ ਆ ਜਾਵਾਂਗੇ ਫੇਰ ਤਾਂ ਅਸੀਂ ਅੱਲਾਹ ਉੱਤੇ ਬਹੁਤ ਹੀ ਝੂਠੀਆਂ ਗੱਲਾਂ ਜੋੜਣ ਵਾਲੇ ਹੋ ਜਾਵਾਂਗੇ ਜਦ ਕਿ ਅੱਲਾਹ ਸਾਨੂੰ (ਤੁਹਾਡੇ ਇਸ ਧਰਮ) ਤੋਂ ਛੁਟਕਾਰਾ ਦੇ ਚੁੱਕਿਆ ਹੈ। ਸਾਨੂੰ ਇਹ ਸ਼ੋਭਾ ਨਹੀਂ ਦਿੰਦਾ ਕਿ ਅਸੀਂ ਉਸ ਧਰਮ ਵਿਚ ਮੁੜ ਆਈਏ। ਹਾਂ, ਜੇ ਸਾਡਾ ਰੱਬ ਹੀ ਇਹ ਚਾਹਵੇ ਤਾਂ ਗੱਲ ਵ੍ਖੱਰੀ ਹੈ। ਸਾਡੇ ਰੱਬ ਦਾ ਗਿਆਨ ਹਰ ਚੀਜ਼ ਨੂੰ ਆਪਣੇ ਘੇਰੇ ਵਿਚ ਰੱਖਦਾ ਹੈ, ਅਸੀਂ ਅੱਲਾਹ ’ਤੇ ਹੀ ਭਰੋਸਾ ਰਖਦੇ ਹਾਂ ਅਤੇ ਉਸੇ ਤੋਂ ਦੁਆ ਕਰਦੇ ਹਾਂ, ਹੇ ਸਾਡੇ ਪਾਲਣਹਾਰ! ਤੂੰ ਸਾਡੇ ਤੇ ਸਾਡੀ ਕੌਮ ਵਿਚਾਲੇ ਹੱਕ ਅਨੁਸਾਰ ਫ਼ੈਸਲਾ ਕਰਦੇ ਅਤੇ ਤੂੰ ਹੀ ਸਭ ਤੋਂ ਵਧੀਆ ਫ਼ੈਸਲਾ ਕਰਨ ਵਾਲਾ ਹੈ।