قُلْ إِنَّمَا حَرَّمَ رَبِّىَ ٱلْفَوَٰحِشَ مَا ظَهَرَ مِنْهَا وَمَا بَطَنَ وَٱلْإِثْمَ وَٱلْبَغْىَ بِغَيْرِ ٱلْحَقِّ وَأَن تُشْرِكُوا۟ بِٱللَّهِ مَا لَمْ يُنَزِّلْ بِهِۦ سُلْطَٰنًا وَأَن تَقُولُوا۟ عَلَى ٱللَّهِ مَا لَا تَعْلَمُونَ
Punjabi Translation - Arif Haleem(ਹੇ ਨਬੀ!) ਤੁਸੀਂ ਆਖ ਦਿਓ ਕਿ ਮੇਰੇ ਰੱਬ ਨੇ ਬੇਹਿਯਾਈ ਵਾਲੀਆਂ (ਭਾਵ ਅਸ਼ਲੀਲ) ਗੱਲਾਂ ਭਾਵੇਂ ਉਹ ਜ਼ਾਹਿਰ ਹੋਣ ਜਾਂ ਗੁਪਤ, ਪਾਪ ਤੇ ਅਣ ਹੱਕਾ ਜ਼ੁਲਮ ਨੂੰ ਹਰਾਮ ਕੀਤਾ ਹੈ ਅਤੇ ਇਹ ਵੀ (ਹਰਾਮ ਕੀਤਾ) ਕਿ ਤੁਸੀਂ ਬਿਨਾਂ ਕਿਸੇ ਦਲੀਲ ਤੋਂ ਕਿਸੇ ਨੂੰ ਅੱਲਾਹ ਦਾ ਸ਼ਰੀਕ ਬਣਾਓ ਅਤੇ ਅੱਲਾਹ ਦੇ ਸੰਬੰਧ ਵਿੱਚ ਉਹ ਗੱਲਾਂ ਆਖੋ ਜਿਸ ਦਾ ਤੁਹਾਨੂੰ ਉੱਕਾ ਹੀ ਗਿਆਨ ਨਹੀਂ (ਹਰਾਮ ਹਨ)।