caseriqਕੁਰਆਨ ਵਿੱਚ ਅਰਥ ਆਧਾਰਿਤ ਖੋਜ

ਸੂਰਤ Al-A'raaf, ਆਇਤ 57

ਮੱਕਾ · ਉਤਰਨ ਦਾ ਕ੍ਰਮ 39 · 7:57

وَهُوَ ٱلَّذِى يُرْسِلُ ٱلرِّيَٰحَ بُشْرًۢا بَيْنَ يَدَىْ رَحْمَتِهِۦ حَتَّىٰٓ إِذَآ أَقَلَّتْ سَحَابًا ثِقَالًا سُقْنَٰهُ لِبَلَدٍ مَّيِّتٍ فَأَنزَلْنَا بِهِ ٱلْمَآءَ فَأَخْرَجْنَا بِهِۦ مِن كُلِّ ٱلثَّمَرَٰتِ كَذَٰلِكَ نُخْرِجُ ٱلْمَوْتَىٰ لَعَلَّكُمْ تَذَكَّرُونَ

Punjabi Translation - Arif Haleemਅਤੇ ਉਹ (ਅੱਲਾਹ) ਹੀ ਹੈ ਜਿਹੜਾ ਆਪਣੀ ਰਹਿਮਤ (ਦੀ ਬਾਰਸ਼) ਤੋਂ ਪਹਿਲਾਂ ਖ਼ੁਸ਼ਖ਼ਬਰੀਆਂ ਦੇਣ ਵਾਲੀਆਂ ਹਵਾਵਾਂ ਨੂੰ ਭੇਜਦਾ ਹੈ। ਜਦੋਂ ਉਹ ਹਵਾਵਾਂ ਭਾਰੀ (ਪਾਣੀ ਵਾਲੇ) ਬੱਦਲਾਂ ਨੂੰ ਚੁਕਦੀਆਂ ਹਨ ਤਾਂ ਅਸੀਂ ਇਹਨਾਂ ਬੱਦਲਾਂ ਨੂੰ ਕਿਸੇ ਨਿਰਜੀਵ (ਬੰਜਰ) ਧਰਤੀ ਵੱਲ ਤੌਰ ਦਿੰਦੇ ਹਾਂ। ਫੇਰ ਅਸੀਂ ਇਹਨਾਂ ਬੱਦਲਾਂ ਤੋਂ ਪਾਣੀ ਵਰਾਉਂਦੇ ਹਾਂ, ਫੇਰ ਇਸ ਪਾਣੀ ਤੋਂ ਹਰ ਪ੍ਰਕਾਰ ਦੇ ਫਲ (ਧਰਤੀ ਵਿੱਚੋਂ) ਕੱਢਦੇ ਹਾਂ। ਇਸੇ ਤਰ੍ਹਾਂ ਅਸਾਂ ਮੁਰਦਿਆਂ ਨੂੰ (ਧਰਤੀ ਵਿੱਚੋਂ) ਕੱਢ ਕੇ ਖੜਾ ਕਰ ਦੇਵਾਂਗੇ ਤਾਂ ਜੋ ਤੁਸੀਂ ਸਿੱਖਿਆ ਗ੍ਰਹਿਣ ਕਰੋ।
Looking for a topic? Try the meaning search — your question is scanned across all 6,236 verses.
ਭਾਸ਼ਾ — 70