caseriqਕੁਰਆਨ ਵਿੱਚ ਅਰਥ ਆਧਾਰਿਤ ਖੋਜ

ਸੂਰਤ Al-Anfaal الأنفال

75 ਆਇਤਾਂ · ਮਦੀਨਾ · ਉਤਰਨ ਦਾ ਕ੍ਰਮ 88

بِسْمِ ٱللَّهِ ٱلرَّحْمَٰنِ ٱلرَّحِيمِ يَسْـَٔلُونَكَ عَنِ ٱلْأَنفَالِ قُلِ ٱلْأَنفَالُ لِلَّهِ وَٱلرَّسُولِ فَٱتَّقُوا۟ ٱللَّهَ وَأَصْلِحُوا۟ ذَاتَ بَيْنِكُمْ وَأَطِيعُوا۟ ٱللَّهَ وَرَسُولَهُۥٓ إِن كُنتُم مُّؤْمِنِينَ

Punjabi Translation - Arif Haleem(ਹੇ ਨਬੀ!) ਇਹ ਲੋਕ ਤੁਹਾਥੋਂ ਮਾਲੇ-ਗ਼ਨੀਮਤ (ਜੰਗ ਵਿਚ ਪ੍ਰਾਪਤ ਹੋਣ ਵਾਲੇ ਧਨ-ਪਦਾਰਥਾਂ) ਦੇ ਸੰਬੰਧ ਵਿਚ ਪੁੱਛਦੇ ਹਨ। ਤੁਸੀਂ ਆਖ ਦਿਓ ਕਿ ਇਹ ਮਾਲੇ-ਗ਼ਨੀਮਤ ਅੱਲਾਹ ਅਤੇ ਉਸ ਦੇ ਰਸੂਲ (ਮੁਹੰਮਦ ਸ:) ਦਾ ਹੈ। ਸੋ ਤੁਸੀਂ ਅੱਲਾਹ ਤੋਂ ਡਰੋ ਅਤੇ ਆਪੋ ਵਿਚਾਲੇ ਸੰਬੰਧਾਂ ਨੂੰ ਸੁਧਾਰੋ। ਅੱਲਾਹ ਅਤੇ ਉਸ ਦੇ ਰਸੂਲ ਦੀ ਆਗਿਆ ਦਾ ਪਾਲਣ ਕਰੋ ਜੇ ਤੁਸੀਂ (ਸੱਚੇ) ਈਮਾਨ ਵਾਲੇ ਹੋ।

ਇਸ ਆਇਤ ਦੇ ਸਾਰੇ ਅਨੁਵਾਦ ਵੇਖੋ →

إِنَّمَا ٱلْمُؤْمِنُونَ ٱلَّذِينَ إِذَا ذُكِرَ ٱللَّهُ وَجِلَتْ قُلُوبُهُمْ وَإِذَا تُلِيَتْ عَلَيْهِمْ ءَايَٰتُهُۥ زَادَتْهُمْ إِيمَٰنًا وَعَلَىٰ رَبِّهِمْ يَتَوَكَّلُونَ

Punjabi Translation - Arif Haleem(ਸੱਚੇ) ਈਮਾਨ ਵਾਲੇ ਤਾਂ ਉਹ ਲੋਕ ਹਨ ਕਿ ਜਦੋਂ ਉਹ ਅੱਲਾਹ ਦਾ ਜ਼ਿਕਰ ਸੁਣਦੇ ਹਨ ਤਾਂ ਉਹਨਾਂ ਦੇ ਦਿਲ ਕੰਬ ਜਾਂਦੇ ਹਨ ਅਤੇ ਜਦੋਂ ਉਹਨਾਂ ਨੂੰ ਅੱਲਾਹ ਦੀਆਂ ਆਇਤਾਂ ਸੁਣਾਈਆਂ ਜਾਂਦੀਆਂ ਹਨ ਤਾਂ ਉਹ ਆਇਤਾਂ ਉਹਨਾਂ ਦੇ ਈਮਾਨ ਵਿਚ ਹੋਰ ਵਾਧਾ ਕਰ ਦਿੰਦੀਆਂ ਹਨ। ਉਹਨਾਂ ਦਾ ਭਰੋਸਾ ਆਪਣੇ ਪਾਲਣਹਾਰ ’ਤੇ ਹੀ ਹੈ।

ਇਸ ਆਇਤ ਦੇ ਸਾਰੇ ਅਨੁਵਾਦ ਵੇਖੋ →

ٱلَّذِينَ يُقِيمُونَ ٱلصَّلَوٰةَ وَمِمَّا رَزَقْنَٰهُمْ يُنفِقُونَ

Punjabi Translation - Arif Haleemਜਿਹੜੇ ਲੋਕ ਨਮਾਜ਼ਾਂ ਦੀ ਪਾਬੰਦੀ ਕਰਦੇ ਹਨ ਅਤੇ ਜੋ ਵੀ ਰਿਜ਼ਕ (ਧਨ-ਪਦਾਰਥ) ਅਸੀਂ ਉਹਨਾਂ ਨੂੰ ਦੇ ਛੱਡਿਆ ਹੈ ਉਸ ਵਿੱਚੋਂ (ਅੱਲਾਹ ਦੇ ਰਾਹ ਵਿਚ) ਖ਼ਰਚ ਕਰਦੇ ਹਨ।

ਇਸ ਆਇਤ ਦੇ ਸਾਰੇ ਅਨੁਵਾਦ ਵੇਖੋ →

أُو۟لَٰٓئِكَ هُمُ ٱلْمُؤْمِنُونَ حَقًّا لَّهُمْ دَرَجَٰتٌ عِندَ رَبِّهِمْ وَمَغْفِرَةٌ وَرِزْقٌ كَرِيمٌ

Punjabi Translation - Arif Haleemਅਜਿਹੇ ਲੋਕ ਹੀ ਸੱਚੇ ਈਮਾਨ ਵਾਲੇ ਹਨ। ਉਹਨਾਂ ਲਈ ਉਹਨਾਂ ਦੇ ਰੱਬ ਦੇ ਕੋਲ ਵੱਡੇ ਉੱਚੇ ਦਰਜੇ ਹਨ ਅਤੇ (ਭੁੱਲਾਂ ਦੀ) ਮੁਆਫ਼ੀ ਤੇ ਇੱਜ਼ਤ ਵਾਲੀ ਰੋਜ਼ੀ ਹੈ।

ਇਸ ਆਇਤ ਦੇ ਸਾਰੇ ਅਨੁਵਾਦ ਵੇਖੋ →

كَمَآ أَخْرَجَكَ رَبُّكَ مِنۢ بَيْتِكَ بِٱلْحَقِّ وَإِنَّ فَرِيقًا مِّنَ ٱلْمُؤْمِنِينَ لَكَٰرِهُونَ

Punjabi Translation - Arif Haleem(ਹੇ ਨਬੀ! ਯਾਦ ਕਰੋ ਜਦੋਂ ਬਦਰ ਦੀ ਜੰਗ ਸਮੇਂ) ਤੁਹਾਡੇ ਰੱਬ ਨੇ ਤੁਹਾਨੂੰ ਹੱਕ ਸੱਚ ਨਾਲ ਘਰੋਂ (ਮਦੀਨੇ ਤੋਂ) ਤੋਰਿਆ ਸੀ। ਬੇਸ਼ੱਕ ਉਸ ਸਮੇਂ ਮੁਸਲਮਾਨਾਂ ਦੀ ਹੀ ਇਕ ਟੋਲੀ ਇਸ ਨਿਕਲਣ ਨੂੰ ਪਸੰਦ ਨਹੀਂ ਸੀ ਕਰਦੀ।

ਇਸ ਆਇਤ ਦੇ ਸਾਰੇ ਅਨੁਵਾਦ ਵੇਖੋ →

يُجَٰدِلُونَكَ فِى ٱلْحَقِّ بَعْدَ مَا تَبَيَّنَ كَأَنَّمَا يُسَاقُونَ إِلَى ٱلْمَوْتِ وَهُمْ يَنظُرُونَ

Punjabi Translation - Arif Haleemਉਹ ਉਸ ਹੱਕ ਦੇ ਮਾਮਲੇ ’ਚ ਇਸ ਦੇ ਸਪਸ਼ਟ ਹੋਣ ਤੋਂ ਬਾਅਦ ਵੀ ਤੁਹਾਡੇ ਨਾਲ ਝਗੜ ਰਹੇ ਸਨ। ਉਹ ਇੰਜ ਸਮਝਦੇ ਸਨ ਕਿ ਜਿਵੇਂ ਉਹਨ੍ਹਾਂ ਨੂੰ ਮੌਤ ਵੱਲ ਧੱਕਿਆ ਜਾ ਰਿਹਾ ਹੋਵੇ ਅਤੇ ਉਹ (ਮੌਤ ਨੂੰ) ਵੇਖ ਰਹੇ ਹੋਣ।

ਇਸ ਆਇਤ ਦੇ ਸਾਰੇ ਅਨੁਵਾਦ ਵੇਖੋ →

وَإِذْ يَعِدُكُمُ ٱللَّهُ إِحْدَى ٱلطَّآئِفَتَيْنِ أَنَّهَا لَكُمْ وَتَوَدُّونَ أَنَّ غَيْرَ ذَاتِ ٱلشَّوْكَةِ تَكُونُ لَكُمْ وَيُرِيدُ ٱللَّهُ أَن يُحِقَّ ٱلْحَقَّ بِكَلِمَٰتِهِۦ وَيَقْطَعَ دَابِرَ ٱلْكَٰفِرِينَ

Punjabi Translation - Arif Haleem(ਹੇ ਈਮਾਨ ਵਾਲਿਓ! ਯਾਦ ਕਰੋ) ਜਦੋਂ ਅੱਲਾਹ ਤੁਹਾਡੇ ਨਾਲ (ਕਾਫ਼ਿਰਾਂ ਦੀਆਂ) ਦੋਵਾਂ ਟੋਲੀਆਂ ਵਿੱਚੋਂ ਇਕ ਦੇ ਮਿਲਣ ਦਾ ਵਾਅਦਾ ਕਰ ਰਿਹਾ ਸੀ ਕਿ ਇਹ ਬੇਸ਼ਕ ਤੁਹਾਡੇ ਲਈ ਹੈ, ਪਰ ਤੁਸੀਂ ਇਹ ਚਾਹੁੰਦੇ ਸੀ ਕਿ ਬਿਨਾਂ ਹਥਿਆਰੋਂ ਟੋਲੀ (ਤਜਾਰਤੀ ਕਾਫ਼ਲਾ) ਹੀ ਤੁਹਾਡੇ ਹੱਥ ਆਵੇ ਜਦ ਕਿ ਅੱਲਾਹ ਇਹ ਚਾਹੁੰਦਾ ਸੀ ਕਿ ਉਹ ਆਪਣੇ ਫ਼ਰਮਾਨਾਂ ਦੁਆਰਾ ਹੱਕ ਨੂੰ ਸੱਚ ਸਿੱਧ ਕਰ ਵਿਖਾਵੇ ਅਤੇ ਕਾਫ਼ਿਰਾਂ ਦੀ ਜੜ੍ਹ ਵੱਡ ਸੁੱਟੇ।

ਇਸ ਆਇਤ ਦੇ ਸਾਰੇ ਅਨੁਵਾਦ ਵੇਖੋ →

لِيُحِقَّ ٱلْحَقَّ وَيُبْطِلَ ٱلْبَٰطِلَ وَلَوْ كَرِهَ ٱلْمُجْرِمُونَ

Punjabi Translation - Arif Haleemਤਾਂ ਜੋ ਹੱਕ ਹੱਕ ਹੋਕੇ ਰਹੇ ਅਤੇ ਕੂੜ ਕੂੜ ਹੋਕੇ ਰਹੇ, ਭਾਵੇਂ ਅਪਰਾਧੀ ਇਸ ਨੂੰ ਕਿੰਨਾ ਹੀ ਨਾਪਸੰਦ ਕਰਦੇ ਹੋਣ।

ਇਸ ਆਇਤ ਦੇ ਸਾਰੇ ਅਨੁਵਾਦ ਵੇਖੋ →

إِذْ تَسْتَغِيثُونَ رَبَّكُمْ فَٱسْتَجَابَ لَكُمْ أَنِّى مُمِدُّكُم بِأَلْفٍ مِّنَ ٱلْمَلَٰٓئِكَةِ مُرْدِفِينَ

Punjabi Translation - Arif Haleem(ਹੇ ਮੋਮਿਨੋ! ਉਸ ਸਮੇਂ ਨੂੰ ਯਾਦ ਕਰੋ) ਜਦੋਂ ਤੁਸੀਂ ਆਪਣੇ ਰੱਬ ਤੋਂ ਬੇਨਤੀਆਂ ਕਰ ਰਹੇ ਸੀ, ਫੇਰ ਅੱਲਾਹ ਨੇ ਤੁਹਾਡੀ (ਬੇਨਤੀ) ਸੁਣ ਲਈ (ਅਤੇ ਕਿਹਾ ਕਿ) ਬੇਸ਼ੱਕ ਮੈਂ ਉੱਪਰ-ਥੱਲੇ ਆਉਣ ਵਾਲੇ ਇਕ ਹਜ਼ਾਰ ਫ਼ਰਿਸ਼ਤਿਆਂ ਨਾਲ ਤੁਹਾਡੀ ਸਹਾਇਤਾ ਕਰਾਂਗਾ।

ਇਸ ਆਇਤ ਦੇ ਸਾਰੇ ਅਨੁਵਾਦ ਵੇਖੋ →

وَمَا جَعَلَهُ ٱللَّهُ إِلَّا بُشْرَىٰ وَلِتَطْمَئِنَّ بِهِۦ قُلُوبُكُمْ وَمَا ٱلنَّصْرُ إِلَّا مِنْ عِندِ ٱللَّهِ إِنَّ ٱللَّهَ عَزِيزٌ حَكِيمٌ

Punjabi Translation - Arif Haleemਇਸ (ਸੂਚਨਾ) ਨੂੰ ਅੱਲਾਹ ਨੇ ਖ਼ੁਸ਼ਖ਼ਬਰੀ ਬਣਾ ਦਿੱਤਾ ਤਾਂ ਜੋ ਇਸ ਨਾਲ ਤੁਹਾਡੇ ਦਿਲ ਸੰਤੁਸ਼ਟ ਹੋ ਜਾਣ। ਮਦਦ ਤਾਂ ਅੱਲਾਹ ਵੱਲੋਂ ਹੀ ਹੁੰਦੀ ਹੈ, ਨਿਰਸੰਦੇਹ, ਅੱਲਾਹ ਵੱਡਾ ਜ਼ੋਰਾਵਰ ਤੇ ਸਿਆਣਾ ਹੈ।

ਇਸ ਆਇਤ ਦੇ ਸਾਰੇ ਅਨੁਵਾਦ ਵੇਖੋ →

إِذْ يُغَشِّيكُمُ ٱلنُّعَاسَ أَمَنَةً مِّنْهُ وَيُنَزِّلُ عَلَيْكُم مِّنَ ٱلسَّمَآءِ مَآءً لِّيُطَهِّرَكُم بِهِۦ وَيُذْهِبَ عَنكُمْ رِجْزَ ٱلشَّيْطَٰنِ وَلِيَرْبِطَ عَلَىٰ قُلُوبِكُمْ وَيُثَبِّتَ بِهِ ٱلْأَقْدَامَ

Punjabi Translation - Arif Haleemਰਤਾ ਉਸ ਵੇਲੇ ਨੂੰ ਵੀ ਯਾਦ ਕਰੋ ਜਦੋਂ ਉਸ (ਅੱਲਾਹ) ਨੇ ਆਪਣੇ ਵੱਲੋਂ ਤੁਹਾਨੂੰ ਅਮਨ ਸ਼ਾਂਤੀ ਦੇਣ ਲਈ ਤੁਹਾਡੇ ’ਤੇ ਉੰਘ ਉਤਾਰੀ ਅਤੇ ਤੁਹਾਡੇ ’ਤੇ ਅਕਾਸ਼ ਤੋਂ ਪਾਣੀ (ਮੀਂਹ) ਬਰਸਾਇਆ, ਤਾਂ ਜੋ ਇਸ ਪਾਣੀ (ਮੀਂਹ) ਰਾਹੀਂ ਤੁਹਾਨੂੰ ਪਵਿੱਤਰ ਕਰ ਦੇਵੇ ਅਤੇ ਸ਼ੈਤਾਨ ਦੀ ਪਾਈ ਹੋਈ (ਭੈੜੇ ਵਿਚਾਰਾਂ ਦੀ) ਗੰਦਗੀ ਤੋਂ ਤੁਹਾਨੂੰ ਛੁਟਕਾਰਾ ਦੇਵੇ ਅਤੇ ਤੁਹਾਡੇ ਦਿਲਾਂ ਨੂੰ ਮਜ਼ਬੂਤ ਕਰੇ (ਭਾਵ ਹਿੱਮਤ ਹੌਸਲਾ ਦੇਵੇ) ਅਤੇ ਤਾਂ ਜੋ ਤੁਹਾਡੇ ਪੈਰ ਜਮਾ ਦੇਵੇ।

ਇਸ ਆਇਤ ਦੇ ਸਾਰੇ ਅਨੁਵਾਦ ਵੇਖੋ →

إِذْ يُوحِى رَبُّكَ إِلَى ٱلْمَلَٰٓئِكَةِ أَنِّى مَعَكُمْ فَثَبِّتُوا۟ ٱلَّذِينَ ءَامَنُوا۟ سَأُلْقِى فِى قُلُوبِ ٱلَّذِينَ كَفَرُوا۟ ٱلرُّعْبَ فَٱضْرِبُوا۟ فَوْقَ ٱلْأَعْنَاقِ وَٱضْرِبُوا۟ مِنْهُمْ كُلَّ بَنَانٍ

Punjabi Translation - Arif Haleem(ਹੇ ਨਬੀ! ਉਸ ਸਮੇਂ ਨੂੰ ਯਾਦ ਕਰੋ) ਜਦੋਂ ਤੁਹਾਡਾ ਰੱਬ ਫ਼ਰਿਸ਼ਤਿਆਂ ਵੱਲ ਵਹੀ ਘੱਲ ਰਿਹਾ ਸੀ ਕਿ ਬੇਸ਼ੱਕ ਮੈਂ ਤੁਹਾਡੇ ਅੰਗ-ਸੰਗ ਹਾਂ, ਤੁਸੀਂ ਈਮਾਨ ਵਾਲਿਆਂ ਨੂੰ ਪੱਕੇ ਪੈਰੀਂ ਰੱਖੋ, ਮੈਂ ਛੇਤੀ ਹੀ ਇਹਨਾਂ ਕਾਫ਼ਿਰਾਂ ਦੇ ਦਿਲਾਂ ਵਿਚ ਤੁਹਾਡਾ ਰੋਅਬ ਪਾ ਦੇਵਾਂਗਾ, ਸੋ ਤੁਸੀਂ ਉਹਨਾਂ ਦੀਆਂ ਧੋਣਾਂ ’ਤੇ ਵਾਰ ਕਰੋ ਅਤੇ ਅਤੇ ਉਹਨਾਂ ਦੇ ਜੋੜ-ਜੋੜ ’ਤੇ ਸੱਟ ਮਾਰੋ।

ਇਸ ਆਇਤ ਦੇ ਸਾਰੇ ਅਨੁਵਾਦ ਵੇਖੋ →

ذَٰلِكَ بِأَنَّهُمْ شَآقُّوا۟ ٱللَّهَ وَرَسُولَهُۥ وَمَن يُشَاقِقِ ٱللَّهَ وَرَسُولَهُۥ فَإِنَّ ٱللَّهَ شَدِيدُ ٱلْعِقَابِ

Punjabi Translation - Arif Haleemਇਹ (ਸਜ਼ਾ) ਇਸ ਲਈ ਹੈ ਕਿ ਉਹਨਾਂ (ਕਾਫ਼ਿਰਾਂ) ਨੇ ਅੱਲਾਹ ਅਤੇ ਉਸ ਦੇ ਰਸੂਲ ਦਾ ਵਿਰੋਧ ਕੀਤਾ ਸੀ, ਜਿਹੜਾ ਕੋਈ ਅੱਲਾਹ ਅਤੇ ਉਸ ਦੇ ਰਸੂਲ ਦਾ ਵਿਰੋਧੀ ਹੋਵੇਗਾ, ਉਸ ਨੂੰ ਅੱਲਾਹ ਕਰੜੀ ਸਜ਼ਾ ਦੇਣ ਵਾਲਾ ਹੈ।

ਇਸ ਆਇਤ ਦੇ ਸਾਰੇ ਅਨੁਵਾਦ ਵੇਖੋ →

ذَٰلِكُمْ فَذُوقُوهُ وَأَنَّ لِلْكَٰفِرِينَ عَذَابَ ٱلنَّارِ

Punjabi Translation - Arif Haleemਸੋ (ਹੇ ਕਾਫ਼ਿਰੋ!) ਤੁਸੀਂ ਇਸ (ਸਜ਼ਾ) ਦਾ ਸੁਆਦ ਵੇਖੋ। (ਚੇਤੇ ਰੱਖੋ ਕਿ) ਕਾਫ਼ਿਰਾਂ ਲਈ ਨਰਕ ਦੇ ਅਜ਼ਾਬ ਦਾ ਪ੍ਰਬੰਧ ਕੀਤਾ ਹੋਇਆ ਹੈ।

ਇਸ ਆਇਤ ਦੇ ਸਾਰੇ ਅਨੁਵਾਦ ਵੇਖੋ →

يَٰٓأَيُّهَا ٱلَّذِينَ ءَامَنُوٓا۟ إِذَا لَقِيتُمُ ٱلَّذِينَ كَفَرُوا۟ زَحْفًا فَلَا تُوَلُّوهُمُ ٱلْأَدْبَارَ

Punjabi Translation - Arif Haleemਹੇ ਈਮਾਨ ਵਾਲਿਓ! ਜਦੋਂ ਤੁਹਾਡਾ ਟਾਕਰਾ ਕਾਫ਼ਿਰਾਂ ਦੀ ਸੈਨਾ ਨਾਲ ਹੋ ਜਾਵੇ ਤਾਂ ਤੁਸੀਂ ਉਹਨਾਂ ਤੋਂ ਪਿੱਠ ਨਾ ਵਿਖਾਓ।

ਇਸ ਆਇਤ ਦੇ ਸਾਰੇ ਅਨੁਵਾਦ ਵੇਖੋ →

وَمَن يُوَلِّهِمْ يَوْمَئِذٍ دُبُرَهُۥٓ إِلَّا مُتَحَرِّفًا لِّقِتَالٍ أَوْ مُتَحَيِّزًا إِلَىٰ فِئَةٍ فَقَدْ بَآءَ بِغَضَبٍ مِّنَ ٱللَّهِ وَمَأْوَىٰهُ جَهَنَّمُ وَبِئْسَ ٱلْمَصِيرُ

Punjabi Translation - Arif Haleemਜਿਹੜਾ ਵਿਅਕਤੀ ਉਹਨਾਂ (ਕਾਫ਼ਿਰਾਂ) ਨੂੰ ਉਸ ਸਮੇਂ ਪਿੱਠ ਵਿਖਾਕੇ ਨੱਸੇਗਾ, ਛੁੱਟ ਉਸ ਤੋਂ ਕਿ ਜੰਗੀ ਚਾਲ ਵਜੋਂ ਅਜਿਹਾ ਕਰੇ ਜਾਂ ਆਪਣੀ ਕਿਸੇ ਟੋਲੀ ਵੱਲ ਬਚਾਓ ਲਈ ਆਵੇ, ਤਾਂ ਉਹ ਅੱਲਾਹ ਦੇ ਕਰੋਧ ਵਿਚ ਫੱਸ ਜਾਵੇਗਾ। ਉਸ ਦਾ ਟਿਕਾਣਾ ਨਰਕ ਹੋਵੇਗਾ ਅਤੇ ਉਹ ਬਹੁਤ ਹੀ ਭੈੜੀ ਪਰਤਣ ਵਾਲੀ ਥਾਂ ਹੈ।

ਇਸ ਆਇਤ ਦੇ ਸਾਰੇ ਅਨੁਵਾਦ ਵੇਖੋ →

فَلَمْ تَقْتُلُوهُمْ وَلَٰكِنَّ ٱللَّهَ قَتَلَهُمْ وَمَا رَمَيْتَ إِذْ رَمَيْتَ وَلَٰكِنَّ ٱللَّهَ رَمَىٰ وَلِيُبْلِىَ ٱلْمُؤْمِنِينَ مِنْهُ بَلَآءً حَسَنًا إِنَّ ٱللَّهَ سَمِيعٌ عَلِيمٌ

Punjabi Translation - Arif Haleem(ਹੇ ਮੋਮਿਨੋ!) ਤੁਸੀਂ ਉਹਨਾਂ ਕਾਫ਼ਿਰਾਂ) ਨੂੰ ਕਤਲ ਨਹੀਂ ਕੀਤਾ, ਸਗੋਂ ਉਹਨਾਂ ਨੂੰ ਅੱਲਾਹ ਨੇ ਹੀ ਕਤਲ ਕੀਤਾ ਹੈ। (ਹੇ ਨਬੀ!) ਜਿਹੜੀ (ਮਿੱਟੀ ਦੀ ਮੁੱਠੀ) ਉਹਨਾਂ (ਕਾਫ਼ਿਰਾਂ) ’ਤੇ ਸੁੱਟੀ ਸੀ, ਉਹ ਤੁਸੀਂ ਨਹੀਂ ਸੁੱਟੀ ਸੀ ਸਗੋਂ ਅੱਲਾਹ ਨੇ ਹੀ ਸੁੱਟੀ ਸੀ, ਤਾਂ ਜੋ ਉਹ ਆਪਣੇ ਵੱਲੋਂ ਮੁਸਲਮਾਨਾਂ ਨੂੰ ਵਧੀਆ ਇਨਾਮ (ਜਿੱਤ) ਨਾਲ ਨਿਵਾਜ਼ੇ। ਬੇਸ਼ੱਕ ਅੱਲਾਹ ਸੁਣਨ ਵਾਲਾ ਅਤੇ ਭਲੀ-ਭਾਂਤ ਜਾਣਨ ਵਾਲਾ ਹੈ।

ਇਸ ਆਇਤ ਦੇ ਸਾਰੇ ਅਨੁਵਾਦ ਵੇਖੋ →

ذَٰلِكُمْ وَأَنَّ ٱللَّهَ مُوهِنُ كَيْدِ ٱلْكَٰفِرِينَ

Punjabi Translation - Arif Haleem(ਦੂਜੀ ਗੱਲ ਇਹ ਵੀ ਹੈ) ਕਿ ਅੱਲਾਹ ਹੀ ਕਾਫ਼ਿਰਾਂ ਦੀਆਂ ਚਾਲਾਂ ਨੂੰ ਕਮਜ਼ੋਰ ਕਰਨ ਵਾਲਾ ਹੈ।

ਇਸ ਆਇਤ ਦੇ ਸਾਰੇ ਅਨੁਵਾਦ ਵੇਖੋ →

إِن تَسْتَفْتِحُوا۟ فَقَدْ جَآءَكُمُ ٱلْفَتْحُ وَإِن تَنتَهُوا۟ فَهُوَ خَيْرٌ لَّكُمْ وَإِن تَعُودُوا۟ نَعُدْ وَلَن تُغْنِىَ عَنكُمْ فِئَتُكُمْ شَيْـًٔا وَلَوْ كَثُرَتْ وَأَنَّ ٱللَّهَ مَعَ ٱلْمُؤْمِنِينَ

Punjabi Translation - Arif Haleem(ਕਾਫ਼ਿਰਾਂ ਨੂੰ ਆਖ ਦਿਓ) ਜੋ ਤੁਸੀਂ ਫ਼ੈਸਲਾ ਚਾਹੁੰਦੇ ਸੀ ਤਾਂ ਉਹ ਫ਼ੈਸਲਾ ਤੁਹਾਡੇ ਸਾਹਮਣੇ (ਤੁਹਾਡੀ ਹਾਰ ਦੇ ਰੂਪ ਵਿਚ) ਆ ਗਿਆ ਹੈ। ਜੇ ਤੁਸੀਂ ਹੁਣ ਵੀ (ਆਪਣੀਆਂ ਹਰਕਤਾਂ ਤੋਂ) ਬਾਜ਼ ਆ ਜਾਓ ਤਾਂ ਇਹ ਤੁਹਾਡੇ ਲਈ ਵਧੀਆ ਗੱਲ ਹੈ। ਜੇ ਤੁਸੀਂ ਫੇਰ ਮੁੜ (ਪਹਿਲਾਂ ਵਾਂਗ) ਹੀ ਕਰੋਗੇ ਤਾਂ ਅਸੀਂ ਵੀ ਤੁਹਾਨੂੰ ਉਸੇ ਤਰ੍ਹਾਂ (ਦੰਡਿਤ) ਕਰਾਂਗਾ। ਅਤੇ ਤੁਹਾਡੀ ਜੱਥੇਬੰਦੀ, ਭਾਵੇਂ ਉਹ ਕਿੰਨੀ ਹੀ ਵੱਡੀ ਕਿਉਂ ਨਾ ਹੋਵੇ, ਤੁਹਾਡੇ ਕੁੱਝ ਵੀ ਕੰਮ ਨਹੀਂ ਆਵੇਗੀ ਬੇਸ਼ੱਕ ਅੱਲਾਹ ਈਮਾਨ ਵਾਲਿਆਂ ਦਾ ਸਾਥੀ ਹੈ।

ਇਸ ਆਇਤ ਦੇ ਸਾਰੇ ਅਨੁਵਾਦ ਵੇਖੋ →

يَٰٓأَيُّهَا ٱلَّذِينَ ءَامَنُوٓا۟ أَطِيعُوا۟ ٱللَّهَ وَرَسُولَهُۥ وَلَا تَوَلَّوْا۟ عَنْهُ وَأَنتُمْ تَسْمَعُونَ

Punjabi Translation - Arif Haleemਹੇ ਈਮਾਨ ਵਾਲਿਓ! ਅੱਲਾਹ ਦਾ ਅਤੇ ਉਸ ਦੇ ਰਸੂਲ ਦਾ ਕਹਿਣਾ ਮੰਨੋ ਅਤੇ ਉਸ ਤੋਂ ਮੂੰਹ ਨਾ ਮੋੜੋ, ਜਦੋਂ ਕਿ ਤੁਸੀਂ (ਹੁਕਮਾਂ ਨੂੰ) ਸੁਣ ਰਹੇ ਹੋ।

ਇਸ ਆਇਤ ਦੇ ਸਾਰੇ ਅਨੁਵਾਦ ਵੇਖੋ →

وَلَا تَكُونُوا۟ كَٱلَّذِينَ قَالُوا۟ سَمِعْنَا وَهُمْ لَا يَسْمَعُونَ

Punjabi Translation - Arif Haleemਅਤੇ ਤੁਸੀਂ ਉਹਨਾਂ ਲੋਕਾਂ ਵਾਂਗ ਨਾ ਹੋ ਜਾਣਾ ਜਿਹੜੇ ਕਹਿੰਦੇ ਤਾਂ ਇਹ ਹਨ ਕਿ ਅਸੀਂ ਸੁਣ ਲਿਆ, ਪਰ ਉਹ ਸੁਣਦੇ ਕੁੱਝ ਵੀ ਨਹੀਂ ਸੀ।

ਇਸ ਆਇਤ ਦੇ ਸਾਰੇ ਅਨੁਵਾਦ ਵੇਖੋ →

إِنَّ شَرَّ ٱلدَّوَآبِّ عِندَ ٱللَّهِ ٱلصُّمُّ ٱلْبُكْمُ ٱلَّذِينَ لَا يَعْقِلُونَ

Punjabi Translation - Arif Haleemਬੇਸ਼ੱਕ ਅੱਲਾਹ ਦੀਆਂ ਨਜ਼ਰਾਂ ਵਿਚ ਧਰਤੀ ਉੱਤੇ ਚੱਲਣ-ਫਿਰਨ ਵਾਲਿਆਂ ਵਿੱਚੋਂ ਸਭ ਤੋਂ ਵੱਧ ਭੈੜੇ ਉਹ ਲੋਕ ਹਨ ਜਿਹੜੇ (ਕੰਨ ਤੇ ਜ਼ੁਬਾਨ ਰੱਖਦੇ ਹੋਏ ਵੀ) ਬੋਲੇ ਤੇ ਗੂੰਗੇ ਹਨ, ਜਿਹੜੇ ਕੁੱਝ ਵੀ ਨਹੀਂ ਸਮਝਦੇ।

ਇਸ ਆਇਤ ਦੇ ਸਾਰੇ ਅਨੁਵਾਦ ਵੇਖੋ →

وَلَوْ عَلِمَ ٱللَّهُ فِيهِمْ خَيْرًا لَّأَسْمَعَهُمْ وَلَوْ أَسْمَعَهُمْ لَتَوَلَّوا۟ وَّهُم مُّعْرِضُونَ

Punjabi Translation - Arif Haleemਜੇ ਅੱਲਾਹ ਉਹਨਾਂ ਵਿਚ ਕੁੱਝ ਵੀ ਭਲਾਈ ਵੇਖਦਾ ਹੈ ਤਾਂ ਉਹਨਾਂ ਨੂੰ ਜ਼ਰੂਰ ਹੀ ਸੁਣਨ ਦਾ ਬਲ ਬੱਖਸ਼ ਦਿੰਦਾ। ਜੇ ਉਹ ਉਹਨਾਂ ਨੂੰ ਸੁਣਨ ਦਾ ਬਲ ਦੇ ਵੀ ਦਿੰਦਾ ਤਾਂ ਵੀ ਉਹ ਮੂੰਹ ਮੋੜ ਕੇ ਭੱਜ ਜਾਂਦੇ।

ਇਸ ਆਇਤ ਦੇ ਸਾਰੇ ਅਨੁਵਾਦ ਵੇਖੋ →

يَٰٓأَيُّهَا ٱلَّذِينَ ءَامَنُوا۟ ٱسْتَجِيبُوا۟ لِلَّهِ وَلِلرَّسُولِ إِذَا دَعَاكُمْ لِمَا يُحْيِيكُمْ وَٱعْلَمُوٓا۟ أَنَّ ٱللَّهَ يَحُولُ بَيْنَ ٱلْمَرْءِ وَقَلْبِهِۦ وَأَنَّهُۥٓ إِلَيْهِ تُحْشَرُونَ

Punjabi Translation - Arif Haleemਹੇ ਈਮਾਨ ਵਾਲਿਓ! ਤੁਸੀਂ ਅੱਲਾਹ ਅਤੇ ਉਸ ਦੇ ਰਸੂਲ ਦੇ ਆਗਿਆਕਾਰੀ ਬਣੋ[1] ਜਦੋਂ ਕਿ ਉਹ (ਰਸੂਲ) ਤੁਹਾਨੂੰ ਉਸ (ਹੁਕਮ) ਵੱਲ ਬੁਲਾਉਂਦਾ ਹੈ ਜਿਹੜਾ ਤੁਹਾਨੂੰ (ਰੂਹਾਨੀ) ਜੀਵਨ ਬਖ਼ਸ਼ਦਾ ਹੈ ਅਤੇ ਤੁਸੀਂ ਇਹ ਵੀ ਜਾਣ ਲਵੋ ਕਿ ਬੇਸ਼ੱਕ ਅੱਲਾਹ ਬੰਦੇ ਤੇ ਉਸ ਦੇ ਮਨ ਵਿਚਕਾਰ ਇਕ ਓਟ ਬਣ ਜਾਂਦਾ ਹੈ ਅਤੇ ਇਹ ਵੀ ਕਿ ਤੁਸੀਂ ਸਾਰਿਆਂ ਨੇ ਅੱਲਾਹ ਦੇ ਕੋਲ ਹੀ ਇਕੱਠਾ ਹੋਣਾ ਹੈ।

ਇਸ ਆਇਤ ਦੇ ਸਾਰੇ ਅਨੁਵਾਦ ਵੇਖੋ →

وَٱتَّقُوا۟ فِتْنَةً لَّا تُصِيبَنَّ ٱلَّذِينَ ظَلَمُوا۟ مِنكُمْ خَآصَّةً وَٱعْلَمُوٓا۟ أَنَّ ٱللَّهَ شَدِيدُ ٱلْعِقَابِ

Punjabi Translation - Arif Haleemਅਤੇ ਤੁਸੀਂ ਫ਼ਿਤਨੇ (ਬਿਪਤਾ) ਤੋਂ ਬਚੋ ਜਿਹੜਾ ਤੁਹਾਡੇ ਵਿੱਚੋਂ ਕੇਵਲ ਉਹਨਾਂ ਲੋਕਾਂ ਨੂੰ ਹੀ ਨਹੀਂ ਘੇਰੇਗਾ ਸਗੋਂ ਇਸ ਦੇ ਘੇਰੇ ਵਿਚ ਸਾਰੇ ਵੀ ਫਸ ਸਕਦੇ ਹਨ ਅਤੇ ਇਹ ਵੀ ਯਾਦ ਰੱਖੋ ਕਿ ਅੱਲਾਹ ਕਰੜੀ ਸਜ਼ਾ ਦੇਣ ਵਾਲਾ ਹੈ।

ਇਸ ਆਇਤ ਦੇ ਸਾਰੇ ਅਨੁਵਾਦ ਵੇਖੋ →

وَٱذْكُرُوٓا۟ إِذْ أَنتُمْ قَلِيلٌ مُّسْتَضْعَفُونَ فِى ٱلْأَرْضِ تَخَافُونَ أَن يَتَخَطَّفَكُمُ ٱلنَّاسُ فَـَٔاوَىٰكُمْ وَأَيَّدَكُم بِنَصْرِهِۦ وَرَزَقَكُم مِّنَ ٱلطَّيِّبَٰتِ لَعَلَّكُمْ تَشْكُرُونَ

Punjabi Translation - Arif Haleemਉਸ ਵੇਲੇ ਨੂੰ ਯਾਦ ਕਰੋ ਜਦੋਂ ਤੁਸੀਂ ਧਰਤੀ ਉੱਤੇ ਥੋੜ੍ਹੀ ਗਿਣਤੀ ਵਿਚ ਸੀ ਅਤੇ ਤੁਹਾਨੂੰ ਨਿਰਬਲ ਸਮਝਿਆ ਜਾਂਦਾ ਸੀ। ਤੁਹਾਨੂੰ ਇਸੇ ਗੱਲ ਦੀ ਚਿੰਤਾ ਲੱਗੀ ਰਹਿੰਦੀ ਸੀ ਕਿ ਲੋਕੀ ਤੁਹਾਨੂੰ ਕੀਤੇ ਮਿਟਾ ਹੀ ਨਾ ਦੇਣ। ਸੋ ਅੱਲਾਹ ਨੇ ਤੁਹਾਨੂੰ ਰਹਿਣ ਲਈ ਠਿਕਾਣਾ ਦਿੱਤਾ ਅਤੇ ਆਪਣੀ ਸਹਾਇਤਾ ਨਾਲ ਤੁਹਾਡੇ ਹੱਥ ਤਕੜੇ ਕੀਤੇ ਅਤੇ ਤੁਹਾਨੂੰ ਪਾਕੀਜ਼ਾ ਚੀਜ਼ਾਂ ਦਿੱਤੀਆਂ ਤਾਂ ਜੋ ਤੁਸੀਂ ਉਸ ਦੇ ਧੰਨਵਾਦੀ ਬਣੋ।

ਇਸ ਆਇਤ ਦੇ ਸਾਰੇ ਅਨੁਵਾਦ ਵੇਖੋ →

يَٰٓأَيُّهَا ٱلَّذِينَ ءَامَنُوا۟ لَا تَخُونُوا۟ ٱللَّهَ وَٱلرَّسُولَ وَتَخُونُوٓا۟ أَمَٰنَٰتِكُمْ وَأَنتُمْ تَعْلَمُونَ

Punjabi Translation - Arif Haleemਹੇ ਈਮਾਨ ਵਾਲਿਓ! ਤੁਸੀਂ ਅੱਲਾਹ ਅਤੇ ਉਸ ਦੇ ਰਸੂਲ ਨਾਲ ਖ਼ਿਆਨਤ (ਧੋਖਾ) ਨਾ ਕਰੋ[2] ਅਤੇ ਨਾ ਹੀ ਤੁਸੀਂ ਆਪਣੀਆਂ ਅਮਾਨਤਾਂ ਵਿਚ ਖ਼ਿਆਨਤਾਂ ਕਰੋ, ਜਦ ਕਿ ਤੁਸੀਂ ਜਾਣਦੇ ਹੋ।

ਇਸ ਆਇਤ ਦੇ ਸਾਰੇ ਅਨੁਵਾਦ ਵੇਖੋ →

وَٱعْلَمُوٓا۟ أَنَّمَآ أَمْوَٰلُكُمْ وَأَوْلَٰدُكُمْ فِتْنَةٌ وَأَنَّ ٱللَّهَ عِندَهُۥٓ أَجْرٌ عَظِيمٌ

Punjabi Translation - Arif Haleemਅਤੇ ਤੁਸੀਂ ਇਹ ਗੱਲ ਵੀ ਯਾਦ ਰੱਖੋ ਕਿ ਬੇਸ਼ਕ ਤੁਹਾਡੇ ਧਨ ਪਦਾਰਥ ਤੇ ਤੁਹਾਡੀਆਂ ਔਲਾਦਾਂ ਅਸਲ ਵਿਚ ਤੁਹਾਡੇ ਲਈ ਫਿਤਨਾ (ਅਜ਼ਮਾਇਸ਼) ਹਨ ਅਤੇ (ਇਹ ਵੀ ਯਾਦ ਰੱਖੋ) ਕਿ ਅੱਲਾਹ ਕੋਲ ਦੇਣ ਲਈ ਬਹੁਤ ਹੀ ਵਧੀਆ ਬਦਲਾ ਹੈ।

ਇਸ ਆਇਤ ਦੇ ਸਾਰੇ ਅਨੁਵਾਦ ਵੇਖੋ →

يَٰٓأَيُّهَا ٱلَّذِينَ ءَامَنُوٓا۟ إِن تَتَّقُوا۟ ٱللَّهَ يَجْعَل لَّكُمْ فُرْقَانًا وَيُكَفِّرْ عَنكُمْ سَيِّـَٔاتِكُمْ وَيَغْفِرْ لَكُمْ وَٱللَّهُ ذُو ٱلْفَضْلِ ٱلْعَظِيمِ

Punjabi Translation - Arif Haleemਹੇ ਈਮਾਨ ਵਾਲਿਓ! ਜੇ ਤੁਸੀਂ ਅੱਲਾਹ ਤੋਂ ਡਰਦੇ ਰਹੋਗੇ ਤਾਂ ਉਹ ਤੁਹਾਡੇ ਲਈ ਹੱਕ ਸੱਚ ਨੂੰ ਪਰਖਣ ਲਈ ਇਕ ਕਸੌਟੀ ਉਪਲਬਧ ਕਰ ਦੇਵੇਗਾ ਅਤੇ ਤੁਹਾਡੀਆਂ ਬੁਰਾਈਆਂ ਤੁਹਾਥੋਂ ਦੂਰ ਕਰ ਦੇਵੇਗਾ ਅਤੇ ਤੁਹਾਨੂੰ ਬਖ਼ਸ਼ ਦੇਵੇਗਾ, ਅੱਲਾਹ ਵੱਡੇ ਫ਼ਜ਼ਲਾਂ ਵਾਲਾ ਹੈ।

ਇਸ ਆਇਤ ਦੇ ਸਾਰੇ ਅਨੁਵਾਦ ਵੇਖੋ →

وَإِذْ يَمْكُرُ بِكَ ٱلَّذِينَ كَفَرُوا۟ لِيُثْبِتُوكَ أَوْ يَقْتُلُوكَ أَوْ يُخْرِجُوكَ وَيَمْكُرُونَ وَيَمْكُرُ ٱللَّهُ وَٱللَّهُ خَيْرُ ٱلْمَٰكِرِينَ

Punjabi Translation - Arif Haleem(ਹੇ ਨਬੀ!) ਯਾਦ ਕਰੋ ਜਦੋਂ ਕਾਫ਼ਿਰ ਲੋਕ ਆਪ ਜੀ ਬਾਰੇ ਸੋਚ ਰਹੇ ਸੀ ਕਿ ਉਹ ਤੁਹਾਨੂੰ ਬੰਦੀ ਬਣਾ ਲੈਣ ਜਾਂ ਕਤਲ ਕਰ ਦੇਣ ਜਾਂ ਆਪ ਜੀ ਨੂੰ (ਮੱਕੇ ਤੋਂ) ਦੇਸ਼ ਨਿਕਾਲਾ ਦੇਣ। ਉਹ (ਕਾਫ਼ਿਰ) ਆਪਣੀਆਂ ਚਾਲਾਂ ਚੱਲ ਰਹੇ ਸੀ ਅਤੇ ਅੱਲਾਹ ਆਪਣੀਆਂ ਚਾਲਾਂ ਚੱਲ ਰਿਹਾ ਸੀ ਅਤੇ ਸਭ ਤੋਂ ਵਧੀਆ ਚਾਲਾਂ ਚੱਲਣ ਵਾਲਾ ਤਾਂ ਅੱਲਾਹ ਹੀ ਹੈ।

ਇਸ ਆਇਤ ਦੇ ਸਾਰੇ ਅਨੁਵਾਦ ਵੇਖੋ →

وَإِذَا تُتْلَىٰ عَلَيْهِمْ ءَايَٰتُنَا قَالُوا۟ قَدْ سَمِعْنَا لَوْ نَشَآءُ لَقُلْنَا مِثْلَ هَٰذَآ إِنْ هَٰذَآ إِلَّآ أَسَٰطِيرُ ٱلْأَوَّلِينَ

Punjabi Translation - Arif Haleemਜਦੋਂ ਉਹਨਾਂ (ਕਾਫ਼ਿਰਾਂ) ਦੇ ਸਾਹਮਣੇ ਸਾਡੀਆਂ ਆਇਤਾਂ ਪੜ੍ਹੀਆਂ ਜਾਂਦੀਆਂ ਹਨ ਤਾਂ ਉਹ ਆਖਦੇ ਹਨ ਕਿ ਅਸੀਂ ਸੁਣ ਲਿਆ ਜੇ ਅਸੀਂ ਚਾਹੀਏ ਤਾਂ ਇਸ ਤਰ੍ਹਾਂ ਦਾ ਕਲਾਮ ਅਸੀਂ ਵੀ ਕਹਿ ਸਕਦੇ ਹਾਂ, ਇਹ ਤਾਂ ਬੀਤ ਚੁੱਕੇ ਲੋਕਾਂ ਦੇ ਕਿੱਸੇ ਹਨ।

ਇਸ ਆਇਤ ਦੇ ਸਾਰੇ ਅਨੁਵਾਦ ਵੇਖੋ →

وَإِذْ قَالُوا۟ ٱللَّهُمَّ إِن كَانَ هَٰذَا هُوَ ٱلْحَقَّ مِنْ عِندِكَ فَأَمْطِرْ عَلَيْنَا حِجَارَةً مِّنَ ٱلسَّمَآءِ أَوِ ٱئْتِنَا بِعَذَابٍ أَلِيمٍ

Punjabi Translation - Arif Haleemਜਦੋਂ ਉਹਨਾਂ (ਕਾਫ਼ਿਰਾਂ) ਨੇ ਕਿਹਾ ਕਿ ਹੇ ਅੱਲਾਹ! ਜੇ ਇਹ .ਕੁਰਆਨ ਅਸਲੋਂ ਤੇਰੇ ਵੱਲੋਂ ਹੀ ਹੈ (ਤਾਂ ਇਸ ਦੀ ਨਿਖੇਦੀ ਕਰਨ ’ਤੇ) ਜਾਂ ਤਾਂ ਸਾਡੇ ’ਤੇ ਅਕਾਸ਼ ਤੋਂ ਪੱਥਰ ਵਰਸਾ ਦੇ ਜਾਂ ਸਾਡੇ ’ਤੇ ਕੋਈ ਦੁਖ ਭਰਿਆ ਅਜ਼ਾਬ ਲੈ ਆ।

ਇਸ ਆਇਤ ਦੇ ਸਾਰੇ ਅਨੁਵਾਦ ਵੇਖੋ →

وَمَا كَانَ ٱللَّهُ لِيُعَذِّبَهُمْ وَأَنتَ فِيهِمْ وَمَا كَانَ ٱللَّهُ مُعَذِّبَهُمْ وَهُمْ يَسْتَغْفِرُونَ

Punjabi Translation - Arif Haleem(ਹੇ ਨਬੀ!) ਅੱਲਾਹ ਅਜਿਹਾ ਨਹੀਂ ਕਿ ਇਹਨਾਂ ਨੂੰ ਅਜ਼ਾਬ ਦੇਵੇ, ਜਦ ਕਿ ਤੁਸੀਂ ਇਹਨਾਂ ਵਿਚ ਮੌਜੂਦ ਹਨ ਅਤੇ ਜੇ ਉਹ ਆਪਣੀਆਂ ਭੁੱਲਾਂ ਦੀ ਖਿਮਾਂ ਲਈ ਬੇਨਤੀਆਂ ਕਰਦੇ ਹਨ ਤਾਂ ਵੀ ਅੱਲਾਹ ਉਹਨਾਂ ਨੂੰ ਅਜ਼ਾਬ ਨਹੀਂ ਦੇਵੇਗਾ।

ਇਸ ਆਇਤ ਦੇ ਸਾਰੇ ਅਨੁਵਾਦ ਵੇਖੋ →

وَمَا لَهُمْ أَلَّا يُعَذِّبَهُمُ ٱللَّهُ وَهُمْ يَصُدُّونَ عَنِ ٱلْمَسْجِدِ ٱلْحَرَامِ وَمَا كَانُوٓا۟ أَوْلِيَآءَهُۥٓ إِنْ أَوْلِيَآؤُهُۥٓ إِلَّا ٱلْمُتَّقُونَ وَلَٰكِنَّ أَكْثَرَهُمْ لَا يَعْلَمُونَ

Punjabi Translation - Arif Haleemਪਰ ਹੁਣ ਉਹ ਕਿਹੜੀ ਅਜਿਹੀ ਗੱਲ ਹੈ ਕਿ ਅੱਲਾਹ ਉਹਨਾਂ ਨੂੰ ਸਜ਼ਾ ਨਾ ਦੇਵੇ ਜਦ ਕਿ ਉਹ ਲੋਕਾਂ ਨੂੰ ਮਸਜਿਦੇ-ਹਰਾਮ (ਖ਼ਾਨਾ-ਕਾਅਬਾ) ਤੋਂ ਰੋਕਦੇ ਹਨ ਜਦ ਕਿ ਉਹ ਇਸ ਦੇ ਮਤਵੱਲੀ (ਪ੍ਰਬੰਧਕ) ਵੀ ਨਹੀਂ। ਇਸ ਦੇ ਮਤਵੱਲੀ ਤਾਂ ਨੇਕ ਪਰਹੇਜ਼ਗਾਰ ਲੋਕ ਹੀ ਹਨ। ਪਰ ਇਹਨਾਂ ਵਿੱਚੋਂ ਬਹੁਤੇ ਲੋਕ ਤਾਂ ਇਸ ਗੱਲ ਦੀ ਹਕੀਕਤ ਨੂੰ ਨਹੀਂ ਜਾਣਦੇ।

ਇਸ ਆਇਤ ਦੇ ਸਾਰੇ ਅਨੁਵਾਦ ਵੇਖੋ →

وَمَا كَانَ صَلَاتُهُمْ عِندَ ٱلْبَيْتِ إِلَّا مُكَآءً وَتَصْدِيَةً فَذُوقُوا۟ ٱلْعَذَابَ بِمَا كُنتُمْ تَكْفُرُونَ

Punjabi Translation - Arif Haleemਖ਼ਾਨਾ-ਕਾਅਬਾ ਦੇ ਕੋਲ ਇਹਨਾਂ (ਮੁਸ਼ਰਿਕਾਂ) ਦੀ ਨਮਾਜ਼ ਸੀਟੀਆਂ ਤੇ ਤਾਲੀਆਂ ਬਜਾਉਣ ਤੋਂ ਛੁੱਟ ਹੋਰ ਕੁੱਝ ਵੀ ਨਹੀਂ ਸੀ। ਸੋ ਹੁਣ (ਹੇ ਕਾਫ਼ਿਰੋ!) ਤੁਸੀਂ ਅਜ਼ਾਬ ਦਾ ਸੁਆਦ ਲਵੋ, ਉਸ ਕੁਫ਼ਰ ਕਾਰਨ ਜੋ ਤੁਸੀਂ ਕਰਦੇ ਸੀ।

ਇਸ ਆਇਤ ਦੇ ਸਾਰੇ ਅਨੁਵਾਦ ਵੇਖੋ →

إِنَّ ٱلَّذِينَ كَفَرُوا۟ يُنفِقُونَ أَمْوَٰلَهُمْ لِيَصُدُّوا۟ عَن سَبِيلِ ٱللَّهِ فَسَيُنفِقُونَهَا ثُمَّ تَكُونُ عَلَيْهِمْ حَسْرَةً ثُمَّ يُغْلَبُونَ وَٱلَّذِينَ كَفَرُوٓا۟ إِلَىٰ جَهَنَّمَ يُحْشَرُونَ

Punjabi Translation - Arif Haleemਬੇਸ਼ੱਕ ਇਹ ਕਾਫ਼ਿਰ ਲੋਕ ਆਪਣਾ ਮਾਲ ਇਸ ਲਈ ਖ਼ਰਚ ਕਰ ਰਹੇ ਹਨ ਤਾਂ ਜੋ ਲੋਕਾਂ ਨੂੰ ਅੱਲਾਹ ਦੀ ਰਾਹ ਤੋਂ ਰੋਕਿਆ ਜਾਵੇ। ਹਾਲਾਂ ਇਹ ਆਪਣਾ ਮਾਲ (ਇੰਜ ਹੀ) ਹੋਰ ਖ਼ਰਚ ਕਰਨਗੇ, ਫੇਰ ਉਹ (ਖ਼ਰਚਿਆ ਹੋਇਆ) ਮਾਲ ਇਹਨਾਂ ਦੇ ਪਛਤਾਵੇ ਦਾ ਕਾਰਨ ਹੋ ਜਾਵੇਗਾ। ਫੇਰ ਇਹ ਅਧੀਨ ਹੋ ਜਾਣਗੇ ਅਤੇ ਜਿਨ੍ਹਾਂ ਲੋਕਾਂ ਨੇ ਕੁਫ਼ਰ ਕੀਤਾ ਹੈ (ਕਿਆਮਤ ਦਿਹਾੜੇ) ਨਰਕ ਵੱਲ ਜਮਾਂ ਕਰਕੇ ਲਿਆਇਆ ਜਾਵੇਗਾ।

ਇਸ ਆਇਤ ਦੇ ਸਾਰੇ ਅਨੁਵਾਦ ਵੇਖੋ →

لِيَمِيزَ ٱللَّهُ ٱلْخَبِيثَ مِنَ ٱلطَّيِّبِ وَيَجْعَلَ ٱلْخَبِيثَ بَعْضَهُۥ عَلَىٰ بَعْضٍ فَيَرْكُمَهُۥ جَمِيعًا فَيَجْعَلَهُۥ فِى جَهَنَّمَ أُو۟لَٰٓئِكَ هُمُ ٱلْخَٰسِرُونَ

Punjabi Translation - Arif Haleem(ਇਹ ਇਸ ਲਈ ਹੋਵੇਗਾ) ਤਾਂ ਜੋ ਅੱਲਾਹ ਅਪਵਿੱਤਰ (ਕਾਫ਼ਿਰ) ਲੋਕਾਂ ਨੂੰ ਪਵਿੱਤਰ (ਈਮਾਨ ਵਾਲੇ) ਲੋਕਾਂ ਤੋਂ ਵਖਰਾ ਕਰ ਦੇਵੇ। ਅਤੇ ਨਾ-ਪਾਕ (ਲੋਕਾਂ) ਨੂੰ ਇਕ ਦੂਜੇ ਦੇ ਉੱਪਰ ਥੱਲੇ ਰੱਖ ਕੇ ਸਭ ਨੂੰ ਇਕ ਥਾਂ ਇਕੱਠਾ ਕਰਕੇ ਉਹਨਾਂ ਸਭ ਨੂੰ ਨਰਕ ਵਿਚ ਸੁੱਟ ਦੇਵੇ। ਅਜਿਹੇ ਲੋਕ ਹੀ ਘਾਟੇ ਵਿਚ ਰਹਿਣ ਵਾਲੇ ਹਨ।

ਇਸ ਆਇਤ ਦੇ ਸਾਰੇ ਅਨੁਵਾਦ ਵੇਖੋ →

قُل لِّلَّذِينَ كَفَرُوٓا۟ إِن يَنتَهُوا۟ يُغْفَرْ لَهُم مَّا قَدْ سَلَفَ وَإِن يَعُودُوا۟ فَقَدْ مَضَتْ سُنَّتُ ٱلْأَوَّلِينَ

Punjabi Translation - Arif Haleem(ਹੇ ਮੁਹੰਮਦ ਸ:!) ਤੁਸੀਂ ਇਹਨਾਂ ਕਾਫ਼ਿਰਾਂ ਨੂੰ ਦੱਸ ਦਿਓ ਕਿ ਜੇ ਇਹ ਲੋਕ (ਆਪਣੀਆਂ ਹਰਕਤਾਂ ਤੋਂ) ਬਾਜ਼ ਆ ਜਾਣ ਤਾਂ ਇਹਨਾਂ ਦੇ ਉਹ ਸਾਰੇ ਹੀ ਗੁਨਾਹ, ਜਿਹੜੇ ਹੋ ਚੁੱਕੇ ਹਨ, ਸਭ ਮੁਆਫ਼ ਕਰ ਦਿੱਤੇ ਜਾਣਗੇ। ਜੇ ਮੁੜ ਉਹੀਓ ਕਰਨਗੇ ਤਾਂ ਪਹਿਲੀਆਂ ਕੌਮਾਂ ਨਾਲ ਜੋ ਹੋ ਚੁੱਕਿਆ ਹੈ ਇਹਨਾਂ ਨਾਲ ਵੀ ਉਹੀਓ ਹੋਵੇਗਾ।

ਇਸ ਆਇਤ ਦੇ ਸਾਰੇ ਅਨੁਵਾਦ ਵੇਖੋ →

وَقَٰتِلُوهُمْ حَتَّىٰ لَا تَكُونَ فِتْنَةٌ وَيَكُونَ ٱلدِّينُ كُلُّهُۥ لِلَّهِ فَإِنِ ٱنتَهَوْا۟ فَإِنَّ ٱللَّهَ بِمَا يَعْمَلُونَ بَصِيرٌ

Punjabi Translation - Arif Haleem(ਹੇ ਮੋਮਿਨੋ!) ਤੁਸੀਂ ਕਾਫ਼ਿਰਾਂ ਨਾਲ ਇੱਥੋਂ ਤਕ ਲੜੋ ਕਿ ਫ਼ਿਤਨਾ (ਸ਼ਿਰਕ) ਬਾਕੀ ਨਾ ਰਹੇ ਅਤੇ (ਹਰ ਥਾਂ) ਦੀਨ ਸੰਪੂਰਨ ਰੂਪ ਵਿਚ ਅੱਲਾਹ ਦਾ ਹੀ ਹੋ ਜਾਵੇ। ਫੇਰ ਜੇ ਇਹ (ਕਾਫ਼ਿਰ) ਬਾਜ਼ ਆ ਜਾਣ ਤਾਂ ਬੇਸ਼ੱਕ ਅੱਲਾਹ ਉਹਨਾਂ ਦੇ ਕਰਮਾਂ ਨੂੰ ਚੰਗੀ ਤਰ੍ਹਾਂ ਵੇਖ ਰਿਹਾ ਹੈ।

ਇਸ ਆਇਤ ਦੇ ਸਾਰੇ ਅਨੁਵਾਦ ਵੇਖੋ →

وَإِن تَوَلَّوْا۟ فَٱعْلَمُوٓا۟ أَنَّ ٱللَّهَ مَوْلَىٰكُمْ نِعْمَ ٱلْمَوْلَىٰ وَنِعْمَ ٱلنَّصِيرُ

Punjabi Translation - Arif Haleemਜੇ ਉਹ ਮੂੰਹ ਮੋੜਨਗੇ ਤਾਂ ਵਿਸਵਾਸ਼ ਰੱਖੋ ਕਿ ਅੱਲਾਹ ਤੁਹਾਡੇ ਸਾਰੇ ਕੰਮ ਸਵਾਰਨ ਵਾਲਾ ਹੈ ਅਤੇ ਉਹ ਬਹੁਤ ਹੀ ਵਧੀਆ ਕੰਮ ਸਵਾਰਨ ਵਾਲਾ ਤੇ ਸਹਾਈ ਹੈ।[3]

ਇਸ ਆਇਤ ਦੇ ਸਾਰੇ ਅਨੁਵਾਦ ਵੇਖੋ →

وَٱعْلَمُوٓا۟ أَنَّمَا غَنِمْتُم مِّن شَىْءٍ فَأَنَّ لِلَّهِ خُمُسَهُۥ وَلِلرَّسُولِ وَلِذِى ٱلْقُرْبَىٰ وَٱلْيَتَٰمَىٰ وَٱلْمَسَٰكِينِ وَٱبْنِ ٱلسَّبِيلِ إِن كُنتُمْ ءَامَنتُم بِٱللَّهِ وَمَآ أَنزَلْنَا عَلَىٰ عَبْدِنَا يَوْمَ ٱلْفُرْقَانِ يَوْمَ ٱلْتَقَى ٱلْجَمْعَانِ وَٱللَّهُ عَلَىٰ كُلِّ شَىْءٍ قَدِيرٌ

Punjabi Translation - Arif Haleem(ਹੇ ਮੁਸਲਮਾਨੋ!) ਤੁਹਾਨੂੰ ਪਤਾ ਹੋਣਾ ਚਾਹੁੰਦਾ ਹੈ ਕਿ ਤੁਸੀਂ ਜੋ ਵੀ ਮਾਲੇ-ਗ਼ਨੀਮਤ (ਜੰਗ ਵਿੱਚੋਂ ਵੈਰੀਆਂ ਦਾ ਮਾਲ) ਪ੍ਰਾਪਤ ਕਰੋਗੇ ਉਸ ਵਿੱਚੋਂ ਪੰਜਵਾਂ ਹਿੱਸਾ ਅੱਲਾਹ ਦਾ ਅਤੇ ਉਸ ਦੇ ਰਸੂਲ ਦਾ ਅਤੇ (ਉਹ ਦੇ) ਰਿਸ਼ਤੇਦਾਰਾਂ, ਯਤੀਮਾਂ, ਮਸਕੀਨਾਂ ਅਤੇ ਮੁਸਾਫ਼ਰਾਂ ਦਾ ਹੈ। ਜੇ ਤੁਸੀਂ ਅੱਲਾਹ ’ਤੇ ਉਸ ਚੀਜ਼ (ਰੱਬੀ ਮਦਦ) ਉੱਤੇ ਈਮਾਨ ਲਿਆਏ ਹੋ ਜਿਹੜੀ ਮਦਦ ਅਸਾਂ ਫ਼ੈਸਲੇ (ਭਾਵ ਬਦਰ ਦੀ ਜੰਗ) ਵਾਲੇ ਦਿਨ ਉਤਾਰੀ ਸੀ, ਜਦੋਂ ਦੋਵੇਂ ਫ਼ੌਜਾਂ ਭਿੜ ਰਹੀਆਂ ਸਨ (ਤਾਂ ਤੁਸੀਂ ਇਸ ਵੰਡ ਨੂੰ ਵੀ ਮੰਨੋ) ਅੱਲਾਹ ਹਰ ਚੀਜ਼ ਦੀ ਕੁਦਰਤ ਰੱਖਦਾ ਹੈ।

ਇਸ ਆਇਤ ਦੇ ਸਾਰੇ ਅਨੁਵਾਦ ਵੇਖੋ →

إِذْ أَنتُم بِٱلْعُدْوَةِ ٱلدُّنْيَا وَهُم بِٱلْعُدْوَةِ ٱلْقُصْوَىٰ وَٱلرَّكْبُ أَسْفَلَ مِنكُمْ وَلَوْ تَوَاعَدتُّمْ لَٱخْتَلَفْتُمْ فِى ٱلْمِيعَٰدِ وَلَٰكِن لِّيَقْضِىَ ٱللَّهُ أَمْرًا كَانَ مَفْعُولًا لِّيَهْلِكَ مَنْ هَلَكَ عَنۢ بَيِّنَةٍ وَيَحْيَىٰ مَنْ حَىَّ عَنۢ بَيِّنَةٍ وَإِنَّ ٱللَّهَ لَسَمِيعٌ عَلِيمٌ

Punjabi Translation - Arif Haleemਉਸ ਵੇਲੇ ਨੂੰ ਯਾਦ ਕਰੋ ਜਦੋਂ ਤੁਸੀਂ (ਮੁਸਲਮਾਨ) ਘਾਟੀ (ਬਦਰ ਦੇ ਮੈਦਾਨ) ਦੇ ਉਰਲੇ ਪਾਸੇ ਸੀ ਅਤੇ ਉਹ (ਕਾਫ਼ਿਰ) ਘਾਟੀ ਦੇ ਪਰਲੇ ਪਾਸੇ ਸੀ ਅਤੇ (ਕੁਰੈਸ਼ ਦਾ ਤਜਾਰਤੀ) ਕਾਫ਼ਲਾ ਤੁਹਾਡੇ ਹੇਠ (ਬਹਰੇ-ਕੁਲਜ਼ੁਮ ਦੇ ਤਟ ਵੱਲ) ਸੀ। ਜੇ ਤੁਸੀਂ ਦੋਵੇਂ ਧਿਰਾਂ ਪਹਿਲਾਂ ਤੋਂ ਹੀ ਆਪਸ ਵਿਚ ਲੜਣ ਦਾ ਇਰਾਦਾ ਕਰਦੇ ਤਾਂ ਲਾਜ਼ਮਨ ਹੀ ਉਸ ਸਮੇਂ ਤੁਹਾਡੇ ਵਿਚਕਾਰ ਮਤਭੇਦ ਹੋ ਜਾਂਦੇ, ਪਰ ਦੋਵੇਂ ਮੁਸਲਮਾਨ ਤੇ ਕਾਫ਼ਿਰਾਂ ਦੇ ਟੋਲੇ ਆਹਮਣੇ ਸਾਹਮਣੇ ਆ ਗਏ ਤਾਂ ਜੋ ਅੱਲਾਹ ਉਸ ਕੰਮ ਨੂੰ ਪੂਰਾ ਕਰ ਦੇਵੇ ਜਿਹੜਾ ਹੋਣ ਵਾਲਾ ਸੀ। ਕਿ ਜਿਹੜਾ (ਜੰਗ ਵਿਚ) ਮਰੇ ਉਹ ਵੀ ਦਲੀਲ ਨਾਲ ਹੀ ਮਰੇ ਅਤੇ ਜਿਊਂਦਾ ਰਹੇ ਉਹ ਵੀ ਦਲੀਲ ਨਾਲ ਹੀ ਜਿਊਂਦਾ ਰਹੇ। ਬੇਸ਼ੱਕ ਅੱਲਾਹ ਸਭ ਕੁੱਝ ਸੁਣਨ ਵਾਲਾ ਅਤੇ ਜਾਣਨ ਵਾਲਾ ਹੈ।

ਇਸ ਆਇਤ ਦੇ ਸਾਰੇ ਅਨੁਵਾਦ ਵੇਖੋ →

إِذْ يُرِيكَهُمُ ٱللَّهُ فِى مَنَامِكَ قَلِيلًا وَلَوْ أَرَىٰكَهُمْ كَثِيرًا لَّفَشِلْتُمْ وَلَتَنَٰزَعْتُمْ فِى ٱلْأَمْرِ وَلَٰكِنَّ ٱللَّهَ سَلَّمَ إِنَّهُۥ عَلِيمٌۢ بِذَاتِ ٱلصُّدُورِ

Punjabi Translation - Arif Haleem(ਹੇ ਨਬੀ!) ਉਹ ਵੇਲਾ ਵੀ ਯਾਦ ਕਰੋ ਜਦੋਂ ਅੱਲਾਹ ਨੇ ਤੁਹਾਨੂੰ ਸੁਪਨੇ ਵਿਚ ਉਹਨਾਂ (ਕਾਫ਼ਿਰਾਂ) ਦੀ ਗਿਣਤੀ ਘੱਟ ਕਰਕੇ ਵਿਖਾਈ ਸੀ, ਜੇ ਉਹ ਉਹਨਾਂ ਦੀ ਗਿਣਤੀ ਵੱਧ ਵਿਖਾ ਦਿੰਦਾ ਤਾਂ ਤੁਸੀਂ ਜ਼ਰੂਰ ਹੀ ਹਿੱਮਤ ਹਾਰ ਜਾਂਦੇ ਅਤੇ ਇਸ (ਜੰਗ) ਦੇ ਮਾਮਲੇ ਵਿਚ ਮਤਭੇਦ ਕਰਨ ਲੱਗ ਜਾਂਦੇ (ਕਿ ਲੜੀਏ ਜਾਂ ਨਾ) ਪਰ ਅੱਲਾਹ ਨੇ ਤੁਹਾਨੂੰ ਇਸ ਤੋਂ ਬਚਾ ਲਿਆ। ਬੇਸ਼ੱਕ ਉਹ ਦਿਲਾਂ ਦੀਆਂ ਗੱਲਾਂ ਤੋਂ ਜਾਣੂ ਹੈ।

ਇਸ ਆਇਤ ਦੇ ਸਾਰੇ ਅਨੁਵਾਦ ਵੇਖੋ →

وَإِذْ يُرِيكُمُوهُمْ إِذِ ٱلْتَقَيْتُمْ فِىٓ أَعْيُنِكُمْ قَلِيلًا وَيُقَلِّلُكُمْ فِىٓ أَعْيُنِهِمْ لِيَقْضِىَ ٱللَّهُ أَمْرًا كَانَ مَفْعُولًا وَإِلَى ٱللَّهِ تُرْجَعُ ٱلْأُمُورُ

Punjabi Translation - Arif Haleem(ਹੇ ਮੁਸਲਮਾਨੋ! ਯਾਦ ਕਰੋ) ਜਦੋਂ ਉਸ (ਅੱਲਾਹ) ਨੇ ਟਾਕਰੇ ਦੇ ਸਮੇਂ ਉਹਨਾਂ (ਕਾਫ਼ਿਰਾਂ) ਨੂੰ ਤੁਹਾਡੀਆਂ ਨਜ਼ਰਾਂ ਵਿਚ ਬਹੁਤ ਹੀ ਘੱਟ ਗਿਣਤੀ ਵਿਚ ਵਿਖਾਇਆ ਸੀ ਅਤੇ ਤੁਹਾਨੂੰ ਉਹਨਾਂ (ਕਾਫ਼ਿਰਾਂ) ਦੀਆਂ ਨਜ਼ਰਾਂ ਵਿਚ ਘੱਟ ਕਰਕੇ ਵਿਖਾਇਆ ਤਾਂ ਜੋ ਉਸ (ਅੱਲਾਹ) ਨੇ ਜਿਹੜਾ ਕੰਮ ਕਰਨਾ ਹੈ ਉਸ ਨੂੰ ਅੰਤ ਤਕ ਪਹੁੰਚਾ ਦੇਵੇ ਅਤੇ ਅੱਲਾਹ ਵੱਲ ਹੀ ਸਾਰੇ ਕੰਮ ਪਰਤਾਏ ਜਾਂਦੇ ਹਨ।

ਇਸ ਆਇਤ ਦੇ ਸਾਰੇ ਅਨੁਵਾਦ ਵੇਖੋ →

يَٰٓأَيُّهَا ٱلَّذِينَ ءَامَنُوٓا۟ إِذَا لَقِيتُمْ فِئَةً فَٱثْبُتُوا۟ وَٱذْكُرُوا۟ ٱللَّهَ كَثِيرًا لَّعَلَّكُمْ تُفْلِحُونَ

Punjabi Translation - Arif Haleemਹੇ ਈਮਾਨ ਵਾਲਿਓ! ਜਦੋਂ ਤੁਹਾਡਾ ਟਾਕਰਾ ਕਿਸੇ ਵਿਰੋਧੀ ਧਿਰ ਨਾਲ ਹੋ ਜਾਵੇ ਤਾਂ ਡਟੇ ਰਹੋ ਅਤੇ ਅੱਲਾਹ ਨੂੰ ਵੱਧ ਤੋਂ ਵੱਧ ਯਾਦ ਕਰੋ ਤਾਂ ਜੋ ਤੁਹਾਨੂੰ ਸਫ਼ਲਤਾ ਪ੍ਰਾਪਤ ਹੋ ਸਕੋ।

ਇਸ ਆਇਤ ਦੇ ਸਾਰੇ ਅਨੁਵਾਦ ਵੇਖੋ →

وَأَطِيعُوا۟ ٱللَّهَ وَرَسُولَهُۥ وَلَا تَنَٰزَعُوا۟ فَتَفْشَلُوا۟ وَتَذْهَبَ رِيحُكُمْ وَٱصْبِرُوٓا۟ إِنَّ ٱللَّهَ مَعَ ٱلصَّٰبِرِينَ

Punjabi Translation - Arif Haleem(ਹੇ ਮੋਮਿਨੋ!) ਅੱਲਾਹ ਅਤੇ ਉਸ ਦੇ ਰਸੂਲ ਦੀ ਆਗਿਆ ਦੀ ਪਾਲਣਾ ਕਰਦੇ ਰਹੋ। ਆਪੋ ਵਿਚਾਲੇ ਝਗੜਾ ਨਾ ਕਰੋ, ਨਹੀਂ ਤਾਂ ਤੁਸੀਂ ਕਮਜ਼ੋਰ ਹੋ ਜਾਵੋਗੇ ਅਤੇ ਤੁਹਾਡੀ ਹਵਾ ਉੱਖੜ ਜਾਵੇਗੀ ਸੋ ਤੁਸੀਂ ਧੀਰਜ ਤੋਂ ਕੰਮ ਲਵੋ। ਅੱਲਾਹ ਧੀਰਜ ਨਾਲ ਕੰਮ ਕਰਨ ਵਾਲਿਆਂ ਦਾ ਹੀ ਸਾਥੀ ਹੈ।

ਇਸ ਆਇਤ ਦੇ ਸਾਰੇ ਅਨੁਵਾਦ ਵੇਖੋ →

وَلَا تَكُونُوا۟ كَٱلَّذِينَ خَرَجُوا۟ مِن دِيَٰرِهِم بَطَرًا وَرِئَآءَ ٱلنَّاسِ وَيَصُدُّونَ عَن سَبِيلِ ٱللَّهِ وَٱللَّهُ بِمَا يَعْمَلُونَ مُحِيطٌ

Punjabi Translation - Arif Haleemਤੁਸੀਂ ਉਹਨਾਂ ਲੋਕਾਂ ਵਾਂਗ ਨਾ ਹੋ ਜਾਣਾ ਜਿਹੜੇ ਘਮੰਡ ਕਰਦੇ ਹੋਏ ਅਤੇ ਲੋਕਾਂ ਨੂੰ ਆਪਣੀ ਵਡਿਆਈ ਵਿਖਾਉਂਦੇ ਹੋਏ ਘਰਾਂ ਤੋਂ (ਲੜਾਈ ਲਈ) ਨਿਕਲੇ (ਲੋਕਾਂ ਨੂੰ) ਅੱਲਾਹ ਦੇ ਰਸਤੇ ਚੱਲਣ ਤੋਂ ਰੋਕਦੇ ਸਨ, ਜੋ ਕੁੱਝ ਉਹ ਕਰ ਰਹੇ ਹਨ ਅੱਲਾਹ ਨੇ ਉਹ ਸਭ (ਗਿਆਨ ਦੇ) ਘੇਰੇ ਵਿਚ ਲਿਆ ਹੋਇਆ ਹੈ।

ਇਸ ਆਇਤ ਦੇ ਸਾਰੇ ਅਨੁਵਾਦ ਵੇਖੋ →

وَإِذْ زَيَّنَ لَهُمُ ٱلشَّيْطَٰنُ أَعْمَٰلَهُمْ وَقَالَ لَا غَالِبَ لَكُمُ ٱلْيَوْمَ مِنَ ٱلنَّاسِ وَإِنِّى جَارٌ لَّكُمْ فَلَمَّا تَرَآءَتِ ٱلْفِئَتَانِ نَكَصَ عَلَىٰ عَقِبَيْهِ وَقَالَ إِنِّى بَرِىٓءٌ مِّنكُمْ إِنِّىٓ أَرَىٰ مَا لَا تَرَوْنَ إِنِّىٓ أَخَافُ ٱللَّهَ وَٱللَّهُ شَدِيدُ ٱلْعِقَابِ

Punjabi Translation - Arif Haleemਯਾਦ ਕਰੋ, ਜਦੋਂ ਸ਼ੈਤਾਨ ਉਹਨਾਂ (ਕਾਫ਼ਿਰਾਂ) ਦੀਆਂ ਕਰਤੂਤਾਂ ਨੂੰ ਸੋਹਣੀਆਂ ਕਰਕੇ ਵਿਖਾ ਰਿਹਾ ਸੀ ਅਤੇ ਕਹਿ ਰਿਹਾ ਸੀ ਕਿ ਅੱਜ ਤੁਹਾਡੇ ’ਤੇ ਕੋਈ ਵੀ ਜਿੱਤ ਪ੍ਰਾਪਤ ਨਹੀਂ ਕਰ ਸਕਦਾ, ਮੈਂ ਆਪ ਤੁਹਾਡਾ ਹਿਮਾਇਤੀ ਹਾਂ, ਪਰ ਜਦੋਂ ਦੋਵੇਂ ਫ਼ੌਜਾਂ ਦਾ ਸਾਹਮਣਾ ਹੋਇਆ ਤਾਂ ਉਹ (ਸ਼ੈਤਾਨ) ਪਿਛਲੇ ਪੈਰੀਂ ਮੁੜ ਗਿਆ ਅਤੇ ਆਖਣ ਲੱਗਿਆ ਕਿ ਮੇਰਾ ਤੇ ਤੁਹਾਡਾ ਕੋਈ ਸਾਥ ਨਹੀਂ। ਬੇਸ਼ੱਕ ਮੈਂ ਉਹ (ਫ਼ਰਿਸ਼ਤੇ) ਵੇਖ ਰਿਹਾ ਹਾਂ ਜੋ ਤੁਸੀਂ ਨਹੀਂ ਵੇਖ ਰਹੇ। ਮੈਂ ਅੱਲਾਹ ਤੋਂ ਡਰਦਾ ਹਾਂ ਅੱਲਾਹ ਸਖ਼ਤ ਅਜ਼ਾਬ ਦੇਣ ਵਾਲਾ ਹੈ।

ਇਸ ਆਇਤ ਦੇ ਸਾਰੇ ਅਨੁਵਾਦ ਵੇਖੋ →

إِذْ يَقُولُ ٱلْمُنَٰفِقُونَ وَٱلَّذِينَ فِى قُلُوبِهِم مَّرَضٌ غَرَّ هَٰٓؤُلَآءِ دِينُهُمْ وَمَن يَتَوَكَّلْ عَلَى ٱللَّهِ فَإِنَّ ٱللَّهَ عَزِيزٌ حَكِيمٌ

Punjabi Translation - Arif Haleemਜਦ ਕਿ ਮੁਨਾਫ਼ਿਕ ਅਤੇ ਉਹ ਲੋਕ, ਜਿਨ੍ਹਾਂ ਦੇ ਦਿਲਾਂ ਵਿਚ (ਘਮੰਡ ਦਾ) ਰੋਗ ਸੀ, ਇਹ ਕਹਿ ਰਹੇ ਸਨ ਕਿ ਇਹਨਾਂ (ਮੁਸਲਮਾਨਾਂ) ਨੂੰ ਤਾਂ ਇਹਨਾਂ ਦੇ ਦੀਨ (ਇਸਲਾਮ) ਨੇ ਧੋਖੇ ਵਿਚ ਪਾ ਰੱਖਿਆ ਹੈ ਅਤੇ ਜਿਹੜਾ ਵੀ ਕੋਈ ਅੱਲਾਹ ਉੱਤੇ ਭਰੋਸਾਂ ਕਰੇਗਾ (ਉਹੀਓ ਸਫ਼ਲ ਹੋਵੇਗਾ)। ਬੇਸ਼ੱਕ ਜ਼ੋਰਾਵਰ ਤੇ ਹਿਕਮਤਾਂ ਵਾਲਾ (ਅੱਲਾਹ) ਹੈ।

ਇਸ ਆਇਤ ਦੇ ਸਾਰੇ ਅਨੁਵਾਦ ਵੇਖੋ →

وَلَوْ تَرَىٰٓ إِذْ يَتَوَفَّى ٱلَّذِينَ كَفَرُوا۟ ٱلْمَلَٰٓئِكَةُ يَضْرِبُونَ وُجُوهَهُمْ وَأَدْبَٰرَهُمْ وَذُوقُوا۟ عَذَابَ ٱلْحَرِيقِ

Punjabi Translation - Arif Haleem(ਹੇ ਨਬੀ!) ਕਾਸ਼ ਤੁਸੀਂ ਵੇਖਦੇ ਜਦੋਂ ਫ਼ਰਿਸ਼ਤੇ ਕਾਫ਼ਿਰਾਂ ਦੀਆਂ ਰੂਹਾਂ ਕਬਜ਼ੇ ਵਿਚ ਕਰਦੇ ਹਨ, ਉਹ ਉਹਨਾਂ ਦੇ ਮੂੰਹਾਂ ਤੇ ਪਿੱਠਾਂ ’ਤੇ ਮਾਰਦੇ ਹਨ ਅਤੇ ਆਖਦੇ ਹਨ ਕਿ ਹੁਣ ਤੁਸੀਂ ਨਰਕ ਦੀ ਅੱਗ ਵਿਚ ਸੜਣ ਵਾਲਾ ਅਜ਼ਾਬ ਭੋਗੋ।

ਇਸ ਆਇਤ ਦੇ ਸਾਰੇ ਅਨੁਵਾਦ ਵੇਖੋ →

ذَٰلِكَ بِمَا قَدَّمَتْ أَيْدِيكُمْ وَأَنَّ ٱللَّهَ لَيْسَ بِظَلَّٰمٍ لِّلْعَبِيدِ

Punjabi Translation - Arif Haleemਇਹ (ਅਜ਼ਾਬ) ਉਹਨਾਂ ਕੰਮਾਂ ਦਾ ਬਦਲਾ ਹੈ ਜਿਹੜੇ ਤੁਸੀਂ ਆਪਣੇ ਹੱਥੀਂ ਪਹਿਲਾਂ ਹੀ ਅੱਗੇ ਭੇਜ ਚੁੱਕੇ ਹੋ ਅਤੇ ਇਹ ਵੀ ਜਾਣ ਲਵੋ ਕਿ ਬੇਸ਼ੱਕ ਅੱਲਾਹ ਆਪਣੇ ਬੰਦਿਆਂ ’ਤੇ ਜ਼ੁਲਮ ਕਰਨ ਵਾਲਾ ਨਹੀਂ।

ਇਸ ਆਇਤ ਦੇ ਸਾਰੇ ਅਨੁਵਾਦ ਵੇਖੋ →

كَدَأْبِ ءَالِ فِرْعَوْنَ وَٱلَّذِينَ مِن قَبْلِهِمْ كَفَرُوا۟ بِـَٔايَٰتِ ٱللَّهِ فَأَخَذَهُمُ ٱللَّهُ بِذُنُوبِهِمْ إِنَّ ٱللَّهَ قَوِىٌّ شَدِيدُ ٱلْعِقَابِ

Punjabi Translation - Arif Haleemਇਹਨਾਂ (ਮੱਕੇ ਵਾਲਿਆਂ) ਦਾ ਵਤੀਰਾ ਵੀ ਉਹਨਾਂ ਵਾਂਗ ਹੀ ਹੈ ਜਿਹੜਾ ਇਹਨਾਂ ਤੋਂ ਪਹਿਲਾਂ ਫ਼ਿਰਔਨੀਆਂ ਅਤੇ ਉਹਨਾਂ ਤੋਂ ਪਹਿਲਾਂ ਬੀਤ ਚੁੱਕੇ ਲੋਕਾਂ ਦਾ ਸੀ। ਉਹਨਾਂ ਨੇ ਅੱਲਾਹ ਦੀਆਂ ਆਇਤਾਂ (ਆਦੇਸ਼ਾਂ) ਦਾ ਇਨਕਾਰ ਕੀਤਾ ਤਾਂ ਅੱਲਾਹ ਨੇ ਉਹਨਾਂ ਦੇ ਗੁਨਾਹਾਂ ਕਾਰਨ ਉਹਨਾਂ ਨੂੰ ਫੜ ਲਿਆ। ਬੇਸ਼ੱਕ ਅੱਲਾਹ ਬਹੁਤ ਹੀ ਸ਼ਕਤੀਸ਼ਾਲੀ ਅਤੇ ਕਰੜਾ ਅਜ਼ਾਬ ਦੇਣ ਵਾਲਾ ਹੈ।

ਇਸ ਆਇਤ ਦੇ ਸਾਰੇ ਅਨੁਵਾਦ ਵੇਖੋ →

ذَٰلِكَ بِأَنَّ ٱللَّهَ لَمْ يَكُ مُغَيِّرًا نِّعْمَةً أَنْعَمَهَا عَلَىٰ قَوْمٍ حَتَّىٰ يُغَيِّرُوا۟ مَا بِأَنفُسِهِمْ وَأَنَّ ٱللَّهَ سَمِيعٌ عَلِيمٌ

Punjabi Translation - Arif Haleemਇਹ ਇਸ ਲਈ ਹੋਇਆ ਕਿ ਅੱਲਾਹ ਇੰਜ ਨਹੀਂ ਕਿ ਉਹ ਕਿਸੇ ਕੌਮ ਨੂੰ ਕੋਈ ਨਿਅਮਤ ਬਖ਼ਸ਼ੇ ਫੇਰ ਉਸ ਨੂੰ ਉਦੋਂ ਤਕ ਨਹੀਂ ਬਦਲਦਾ ਜਦੋਂ ਤੀਕ ਕਿ ਉਹ (ਕੌਮ) ਆਪੇ ਆਪਣੇ ਦਿਲਾਂ ਦੀ ਹਾਲਤ ਨੂੰ ਨਹੀਂ ਬਦਲਦੀ। ਬੇਸ਼ੱਕ ਅੱਲਾਹ ਸੁਣਨ ਵਾਲਾ ਤੇ ਜਾਣਨ ਵਾਲਾ ਹੈ।

ਇਸ ਆਇਤ ਦੇ ਸਾਰੇ ਅਨੁਵਾਦ ਵੇਖੋ →

كَدَأْبِ ءَالِ فِرْعَوْنَ وَٱلَّذِينَ مِن قَبْلِهِمْ كَذَّبُوا۟ بِـَٔايَٰتِ رَبِّهِمْ فَأَهْلَكْنَٰهُم بِذُنُوبِهِمْ وَأَغْرَقْنَآ ءَالَ فِرْعَوْنَ وَكُلٌّ كَانُوا۟ ظَٰلِمِينَ

Punjabi Translation - Arif Haleemਇਹਨਾਂ ਮੱਕੇ ਦੇ ਕਾਫ਼ਿਰਾਂ ਦੀਆਂ ਕਰਤੂਤਾਂ ਵੀ ਫ਼ਿਰਔਨੀਆਂ ਅਤੇ ਉਹਨਾਂ ਤੋਂ ਪਹਿਲਾਂ ਬੀਤ ਚੁੱਕੇ ਲੋਕਾਂ ਵਾਂਗ ਹੀ ਹਨ ਉਹਨਾਂ ਨੇ ਆਪਣੇ ਰੱਬ ਦੀਆਂ ਆਇਤਾਂ (ਹੁਕਮਾਂ)ਨੂੰ ਝੁਠਲਾਇਆ ਤਾਂ ਅਸਾਂ ਵੀ ਉਹਨਾਂ ਦੇ ਅਪਰਾਧਾਂ ਕਾਰਨ ਉਹਨਾਂ ਨੂੰ ਹਲਾਕ ਕਰ ਦਿੱਤਾ ਅਤੇ ਅਸੀਂ ਫ਼ਿਰਔਨੀਆਂ ਨੂੰ (ਸਮੁੰਦਰ ਵਿਚ) ਡਬੋ ਦਿੱਤਾ ਇਹ ਸਾਰੇ ਹੀ ਜ਼ਾਲਮ ਸਨ।

ਇਸ ਆਇਤ ਦੇ ਸਾਰੇ ਅਨੁਵਾਦ ਵੇਖੋ →

إِنَّ شَرَّ ٱلدَّوَآبِّ عِندَ ٱللَّهِ ٱلَّذِينَ كَفَرُوا۟ فَهُمْ لَا يُؤْمِنُونَ

Punjabi Translation - Arif Haleemਧਰਤੀ ’ਤੇ ਚੱਲਣ ਵਾਲੇ ਸਾਰੇ ਪ੍ਰਾਣੀਆਂ ’ਚੋਂ ਅੱਲਾਹ ਦੀਆਂ ਨਜ਼ਰਾਂ ਵਿਚ ਸਭ ਤੋਂ ਵੱਧ ਭੈੜਾ ਉਹ ਹੈ ਜਿਹੜਾ ਕੁਫ਼ਰ ਕਰਦਾ[4] ਹੈ, ਫੇਰ ਉਹ ਈਮਾਨ ਵੀ ਨਹੀਂ ਲਿਆਉਂਦਾ।

ਇਸ ਆਇਤ ਦੇ ਸਾਰੇ ਅਨੁਵਾਦ ਵੇਖੋ →

ٱلَّذِينَ عَٰهَدتَّ مِنْهُمْ ثُمَّ يَنقُضُونَ عَهْدَهُمْ فِى كُلِّ مَرَّةٍ وَهُمْ لَا يَتَّقُونَ

Punjabi Translation - Arif Haleem(ਹੇ ਨਬੀ!) ਉਹ ਜਿਨ੍ਹਾਂ ਨਾਲ ਤੁਹਾਡੀ ਸੰਧੀ ਹੋਈ ਹੈ। ਫੇਰ ਵੀ ਉਹ ਹਰ ਵਾਰ ਆਪਣੀ ਸੰਧੀ ਨੂੰ ਤੋੜ ਦਿੰਦੇ ਹਨ, ਉਹ ਅੱਲਾਹ ਤੋਂ ਰਤਾ ਵੀ ਨਹੀਂ ਡਰਦੇ।

ਇਸ ਆਇਤ ਦੇ ਸਾਰੇ ਅਨੁਵਾਦ ਵੇਖੋ →

فَإِمَّا تَثْقَفَنَّهُمْ فِى ٱلْحَرْبِ فَشَرِّدْ بِهِم مَّنْ خَلْفَهُمْ لَعَلَّهُمْ يَذَّكَّرُونَ

Punjabi Translation - Arif Haleemਸੋ ਜਦੋਂ ਤੁਸੀਂ ਉਹਨਾਂ ਨੂੰ ਲੜਾਈ (ਦੇ ਮੈਦਾਨ) ਵਿਚ ਵੇਖੋ ਤਾਂ ਉਹਨਾਂ ਨੂੰ ਅਜਿਹੀ ਮਾਰ-ਮਾਰੋ ਕਿ ਉਹਨਾਂ (ਕਾਫ਼ਿਰਾਂ) ਦੇ ਪਿਛਲੇ ਲੋਕ (ਭਾਵ ਸਹਾਈ) ਵੀ ਨੱਸ ਜਾਣ। ਹੋ ਸਕਦਾ ਹੈ ਕਿ ਉਹ ਸਿੱਖਿਆ ਗ੍ਰਹਿਣ ਕਰ ਲੈਣ।

ਇਸ ਆਇਤ ਦੇ ਸਾਰੇ ਅਨੁਵਾਦ ਵੇਖੋ →

وَإِمَّا تَخَافَنَّ مِن قَوْمٍ خِيَانَةً فَٱنۢبِذْ إِلَيْهِمْ عَلَىٰ سَوَآءٍ إِنَّ ٱللَّهَ لَا يُحِبُّ ٱلْخَآئِنِينَ

Punjabi Translation - Arif Haleemਜੇ ਤੁਹਾਨੂੰ ਕਿਸੇ ਕੌਮ ਵੱਲੋਂ ਵਿਸ਼ਵਾਸਘਾਤ ਦਾ ਡਰ ਹੋਵੇ ਤਾਂ ਬਰਾਬਰੀ ਦੀ ਹਾਲਤ ਵਿਚ ਆ ਕੇ (ਭਾਵ ਐਲਾਨੀਆਂ) ਸੰਧੀ ਨੂੰ ਉਹਨਾਂ ਦੇ ਮੂੰਹ ’ਤੇ ਮਾਰੋ। ਅੱਲਾਹ ਵਿਸ਼ਵਾਸ ਘਾਤੀਆਂ ਨੂੰ ਪਸੰਦ ਨਹੀਂ ਕਰਦਾ।

ਇਸ ਆਇਤ ਦੇ ਸਾਰੇ ਅਨੁਵਾਦ ਵੇਖੋ →

وَلَا يَحْسَبَنَّ ٱلَّذِينَ كَفَرُوا۟ سَبَقُوٓا۟ إِنَّهُمْ لَا يُعْجِزُونَ

Punjabi Translation - Arif Haleemਕਾਫ਼ਿਰ ਇਹ ਨਾ-ਸਮਝਣ ਕਿ ਉਹ ਬੱਚ ਗਏ, ਹਕੀਕਤ ਇਹ ਹੈ ਕਿ ਉਹ (ਕਾਫ਼ਿਰ) ਕਦੇ ਵੀ (ਆਪਣੀਆਂ ਚਾਲਾਂ ਨਾਲ ਰੱਬ ਨੂੰ) ਬੇਵਸ ਨਹੀਂ ਕਰ ਸਕਦੇ।

ਇਸ ਆਇਤ ਦੇ ਸਾਰੇ ਅਨੁਵਾਦ ਵੇਖੋ →

وَأَعِدُّوا۟ لَهُم مَّا ٱسْتَطَعْتُم مِّن قُوَّةٍ وَمِن رِّبَاطِ ٱلْخَيْلِ تُرْهِبُونَ بِهِۦ عَدُوَّ ٱللَّهِ وَعَدُوَّكُمْ وَءَاخَرِينَ مِن دُونِهِمْ لَا تَعْلَمُونَهُمُ ٱللَّهُ يَعْلَمُهُمْ وَمَا تُنفِقُوا۟ مِن شَىْءٍ فِى سَبِيلِ ٱللَّهِ يُوَفَّ إِلَيْكُمْ وَأَنتُمْ لَا تُظْلَمُونَ

Punjabi Translation - Arif Haleem(ਹੇ ਮੋਮਿਨੋ!) ਤੁਸੀਂ ਇਹਨਾਂ (ਆਪਣੇ ਵੈਰੀਆਂ) ਦੇ ਮੁਕਾਬਲੇ ਲਈ ਸਮਰਥਾ ਅਨੁਸਾਰ ਵੱਧ ਤੋਂ ਵੱਧ ਸ਼ਕਤੀਸ਼ਾਲੀ ਬਣੋ ਅਤੇ ਆਪਣੇ ਘੋੜ੍ਹਿਆਂ (ਭਾਵ ਸਵਾਰੀਆਂ ਆਦਿ) ਨੂੰ ਵੀ (ਸਦਾ) ਤਿਆਰ ਰੱਖੋ ਤਾਂ ਜੋ ਤੁਸੀਂ ਅੱਲਾਹ ਦੇ ਵੈਰੀਆਂ ਨੂੰ ਅਤੇ ਆਪਣੇ ਵੈਰੀਆਂ ਨੂੰ ਇਹਨਾਂ (ਕਾਫ਼ਿਰਾਂ) ਤੋਂ ਛੁੱਟ ਹੋਰਾਂ (ਵੈਰੀਆਂ) ਨੂੰ ਵੀ ਭੈ ਭੀਤ ਕਰ ਸਕੋ, ਜਿਨ੍ਹਾਂ ਨੂੰ ਤੁਸੀਂ ਨਹੀਂ ਜਾਣਦੇ, ਪਰ ਅੱਲਾਹ ਉਹਨਾਂ ਨੂੰ ਚੰਗੀ ਤਰ੍ਹਾਂ ਜਾਣਦਾ ਹੈ। ਜੋ ਕੁੱਝ ਵੀ ਤੁਸੀਂ ਅੱਲਾਹ ਦੀ ਰਾਹ ਵਿਚ ਜਾਨ ਮਾਲ ਖ਼ਰਚ ਕਰੋਗੇ (ਅੱਲਾਹ ਉਸ ਦਾ) ਤੁਹਾਨੂੰ ਪੂਰਾ-ਪੂਰਾ ਬਦਲਾ ਦੇਵੇਗਾ ਬੇਸ਼ੱਕ ਤੁਹਾਡਾ ਹੱਕ ਨਹੀਂ ਰੱਖਿਆ ਜਾਵੇਗਾ।

ਇਸ ਆਇਤ ਦੇ ਸਾਰੇ ਅਨੁਵਾਦ ਵੇਖੋ →

وَإِن جَنَحُوا۟ لِلسَّلْمِ فَٱجْنَحْ لَهَا وَتَوَكَّلْ عَلَى ٱللَّهِ إِنَّهُۥ هُوَ ٱلسَّمِيعُ ٱلْعَلِيمُ

Punjabi Translation - Arif Haleem(ਹੇ ਨਬੀ!) ਜੇ ਉਹ ਕਾਫ਼ਿਰ ਸੁਲਾਹ ਵੱਲ ਝੁਕਣ ਤਾਂ ਤੁਸੀਂ ਵੀ ਸੁਲਾਹ ਵੱਲ ਝੁਕੋ ਅਤੇ ਅੱਲਾਹ ’ਤੇ ਹੀ ਭਰੋਸਾ ਰੱਖੋ, ਹਕੀਕਤ ਵਿਚ ਉਹੀਓ ਸਭ ਕੁੱਝ ਸੁਣਨ ਵਾਲਾ ਤੇ ਜਾਣਨ ਵਾਲਾ ਹੈ।

ਇਸ ਆਇਤ ਦੇ ਸਾਰੇ ਅਨੁਵਾਦ ਵੇਖੋ →

وَإِن يُرِيدُوٓا۟ أَن يَخْدَعُوكَ فَإِنَّ حَسْبَكَ ٱللَّهُ هُوَ ٱلَّذِىٓ أَيَّدَكَ بِنَصْرِهِۦ وَبِٱلْمُؤْمِنِينَ

Punjabi Translation - Arif Haleemਜੇ ਉਹ ਤੁਹਾਡੇ ਨਾਲ ਧੋਖਾ ਕਰਦੇ ਹਨ ਤਾਂ ਬੇਸ਼ਕ ਤੁਹਾਡੇ ਲਈ ਅੱਲਾਹ ਹੀ ਬਥੇਰਾ ਹੈ। (ਹੇ ਨਬੀ!) ਉਹੀਓ ਹੈ ਜਿਸ ਨੇ ਆਪਣੀ ਸਹਾਇਤਾ ਅਤੇ ਮੋਮਿਨਾਂ ਰਾਹੀਂ ਤੁਹਾਡੀ ਹਿਮਾਇਤ ਕੀਤੀ।

ਇਸ ਆਇਤ ਦੇ ਸਾਰੇ ਅਨੁਵਾਦ ਵੇਖੋ →

وَأَلَّفَ بَيْنَ قُلُوبِهِمْ لَوْ أَنفَقْتَ مَا فِى ٱلْأَرْضِ جَمِيعًا مَّآ أَلَّفْتَ بَيْنَ قُلُوبِهِمْ وَلَٰكِنَّ ٱللَّهَ أَلَّفَ بَيْنَهُمْ إِنَّهُۥ عَزِيزٌ حَكِيمٌ

Punjabi Translation - Arif Haleemਇਹਨਾਂ (ਮੁਸਲਮਾਨਾਂ) ਦੇ ਮਨਾਂ ਵਿਚ ਮਹੁੱਬਤ ਵੀ ਉਸੇ (ਅੱਲਾਹ) ਨੇ ਹੀ ਪਾਈ ਹੈ। (ਹੇ ਨਬੀ!) ਜੇ ਤੁਸੀਂ ਸੰਸਾਰ ਦੇ ਸਾਰੇ ਖ਼ਜ਼ਾਨੇ ਵੀ ਖ਼ਰਚ ਕਰ ਦਿੰਦੇ ਤਾਂ ਵੀ ਤੁਸੀਂ ਇਹਨਾਂ ਲੋਕਾਂ ਦੇ ਮਨਾਂ ਵਿਚ ਮੁਹੱਬਤ ਨਹੀਂ ਸੀ ਪਾ ਸਕਦੇ। ਇਹ ਮਹੁੱਬਤ ਤਾਂ (ਇਹਨਾਂ ਵਿਚ) ਅੱਲਾਹ ਨੇ ਹੀ ਪਾਈ ਹੈ। ਉਹੀਓ ਜ਼ੋਰਾਵਰ ਤੇ ਹਿਕਮਤਾਂ (ਸੂਝ-ਬੂਝ) ਵਾਲਾ ਹੈ।

ਇਸ ਆਇਤ ਦੇ ਸਾਰੇ ਅਨੁਵਾਦ ਵੇਖੋ →

يَٰٓأَيُّهَا ٱلنَّبِىُّ حَسْبُكَ ٱللَّهُ وَمَنِ ٱتَّبَعَكَ مِنَ ٱلْمُؤْمِنِينَ

Punjabi Translation - Arif Haleemਹੇ ਨਬੀ! ਤੁਹਾਡੇ ਲਈ ਤਾਂ ਅੱਲਾਹ ਹੀ ਬਥੇਰਾ ਹੈ ਅਤੇ ਉਹਨਾਂ ਲਈ ਵੀ ਜਿਹੜੇ ਮੋਮਿਨਾਂ ਵਿੱਚੋਂ ਤੁਹਾਡੀ ਪੈਰਵੀ ਕਰਦੇ ਹਨ।

ਇਸ ਆਇਤ ਦੇ ਸਾਰੇ ਅਨੁਵਾਦ ਵੇਖੋ →

يَٰٓأَيُّهَا ٱلنَّبِىُّ حَرِّضِ ٱلْمُؤْمِنِينَ عَلَى ٱلْقِتَالِ إِن يَكُن مِّنكُمْ عِشْرُونَ صَٰبِرُونَ يَغْلِبُوا۟ مِا۟ئَتَيْنِ وَإِن يَكُن مِّنكُم مِّا۟ئَةٌ يَغْلِبُوٓا۟ أَلْفًا مِّنَ ٱلَّذِينَ كَفَرُوا۟ بِأَنَّهُمْ قَوْمٌ لَّا يَفْقَهُونَ

Punjabi Translation - Arif Haleemਹੇ ਨਬੀ! ਈਮਾਨ ਵਾਲਿਆਂ ਨੂੰ(ਅੱਲਾਹ ਦੇ ਵੈਰੀਆਂ ਨਾਲ) ਯੁੱਧ (ਜਿਹਾਦ) ਕਰਨ ਲਈ ਪ੍ਰੇਰਿਤ ਕਰੋ। ਜੇ ਤੁਹਾਡੇ ਵਿੱਚੋਂ ਵੀਹ ਲੋਕ ਵੀ ਡਟਣ ਵਾਲੇ ਹਨ ਤਾਂ ਉਹ ਦੋ ਸੌ ਕਾਫ਼ਿਰਾਂ ’ਤੇ ਭਾਰੂ ਰਹਿਣਗੇ, ਜੇ ਤੁਹਾਡੇ ਇਕ ਸੌ ਹੋਣਗੇ ਤਾਂ ਇਕ ਹਜ਼ਾਰ ਕਾਫ਼ਿਰਾਂ ’ਤੇ ਭਾਰੂ ਹੋਣਗੇ, ਇਸ ਲਈ ਕਿਉਂ ਜੋ (ਕਾਫ਼ਿਰ ਤਾਂ) ਬੇਸਮਝ ਲੋਕ ਹਨ।

ਇਸ ਆਇਤ ਦੇ ਸਾਰੇ ਅਨੁਵਾਦ ਵੇਖੋ →

ٱلْـَٰٔنَ خَفَّفَ ٱللَّهُ عَنكُمْ وَعَلِمَ أَنَّ فِيكُمْ ضَعْفًا فَإِن يَكُن مِّنكُم مِّا۟ئَةٌ صَابِرَةٌ يَغْلِبُوا۟ مِا۟ئَتَيْنِ وَإِن يَكُن مِّنكُمْ أَلْفٌ يَغْلِبُوٓا۟ أَلْفَيْنِ بِإِذْنِ ٱللَّهِ وَٱللَّهُ مَعَ ٱلصَّٰبِرِينَ

Punjabi Translation - Arif Haleemਹੁਣ ਅੱਲਾਹ ਨੇ ਤੁਹਾਡਾ ਭਾਰ ਹੌਲਾ ਕਰ ਦਿੱਤਾ ਹੈ। ਉਹ ਚੰਗੀ ਤਰ੍ਹਾਂ ਜਾਣਦਾ ਹੈ ਕਿ ਤੁਹਾਡੇ ਅੰਦਰ ਅਜੇ ਕਮਜ਼ੋਰੀ ਹੈ, ਸੋ ਜੇ ਤੁਹਾਡੇ ਵਿਚ ਇਕ ਸੌ (ਮੋਮਿਨ) ਧੀਰਜ ਰੱਖਣ ਵਾਲੇ ਹੋਣਗੇ ਤਾਂ ਅੱਲਾਹ ਦੀ ਕ੍ਰਿਪਾ ਨਾਲ ਦੋ ਸੌ (ਕਾਫ਼ਿਰਾਂ) ’ਤੇ ਭਾਰੂ ਹੋਣਗੇ। ਜੇ ਤੁਹਾਡੇ ਵਿੱਚੋਂ ਇਕ ਹਜ਼ਾਰ ਡਟਣ ਵਾਲੇ ਹੋਣਗੇ ਤਾਂ ਉਹ ਅੱਲਾਹ ਦੇ ਹੁਕਮ ਨਾਲ ਦੋ ਹਜ਼ਾਰ ’ਤੇ ਭਾਰੂ ਹੋਣਗੇ। ਅੱਲਾਹ ਸਬਰ ਕਰਨ ਵਾਲਿਆਂ ਦੇ ਨਾਲ ਹੈ।

ਇਸ ਆਇਤ ਦੇ ਸਾਰੇ ਅਨੁਵਾਦ ਵੇਖੋ →

مَا كَانَ لِنَبِىٍّ أَن يَكُونَ لَهُۥٓ أَسْرَىٰ حَتَّىٰ يُثْخِنَ فِى ٱلْأَرْضِ تُرِيدُونَ عَرَضَ ٱلدُّنْيَا وَٱللَّهُ يُرِيدُ ٱلْـَٔاخِرَةَ وَٱللَّهُ عَزِيزٌ حَكِيمٌ

Punjabi Translation - Arif Haleemਕਿਸੇ ਨਬੀ ਲਈ ਇਹ ਉਚਿਤ ਨਹੀਂ ਕਿ ਉਸ ਦੇ ਕੋਲ ਕੈਦੀ ਹੋਣ ਜਦੋਂ ਤੀਕ ਕਿ ਉਹ ਧਰਤੀ ’ਤੇ ਵੈਰੀਆਂ ਨੂੰ ਚੰਗੀ ਤਰ੍ਹਾਂ ਕੁਚਲ ਨਾ ਦੇਵੇ। (ਹੇ ਮੁਸਲਮਾਨੋ!) ਤੁਸੀਂ ਤਾਂ ਸੰਸਾਰਿਕ ਲਾਭ (ਮਾਲੇ-ਗ਼ਨੀਮਤ) ਚਾਹੁੰਦੇ ਹੋ ਅਤੇ ਅੱਲਾਹ ਤੁਹਾਡੀ ਆਖ਼ਿਰਤ ਚਾਹੁੰਦਾ ਹੈ। ਅੱਲਾਹ ਜ਼ੋਰਾਵਰ ਤੇ ਹਿਕਮਤ (ਦਾਨਾਈ) ਵਾਲਾ ਹੈ।

ਇਸ ਆਇਤ ਦੇ ਸਾਰੇ ਅਨੁਵਾਦ ਵੇਖੋ →

لَّوْلَا كِتَٰبٌ مِّنَ ٱللَّهِ سَبَقَ لَمَسَّكُمْ فِيمَآ أَخَذْتُمْ عَذَابٌ عَظِيمٌ

Punjabi Translation - Arif Haleemਜੇ ਪਹਿਲਾਂ ਤੋਂ ਹੀ ਅੱਲਾਹ ਵੱਲੋਂ (ਤੁਹਾਡੀ ਜਿਤ) ਨਾ ਲਿਖੀ ਹੁੰਦੀ ਤਾਂ ਜੋ (ਫ਼ਿਦਿਆ) ਤੁਸੀਂ ਲੋਕਾਂ ਨੇ (ਬਦਰ ਦੇ ਕੈਦੀਆਂ ਤੋਂ) ਲਿਆ ਹੈ, ਉਸ ਦੇ ਬਦਲੇ ਵਿਚ ਤੁਹਾਨੂੰ ਕਰੜੀ ਸਜ਼ਾ ਦਿੱਤੀ ਜਾਂਦੀ।

ਇਸ ਆਇਤ ਦੇ ਸਾਰੇ ਅਨੁਵਾਦ ਵੇਖੋ →

فَكُلُوا۟ مِمَّا غَنِمْتُمْ حَلَٰلًا طَيِّبًا وَٱتَّقُوا۟ ٱللَّهَ إِنَّ ٱللَّهَ غَفُورٌ رَّحِيمٌ

Punjabi Translation - Arif Haleemਸੋ, ਹੁਣ ਜੋ ਵੀ ਹਲਾਲ ਤੇ ਪਾਕ ਮਾਲੇ-ਗ਼ਨੀਮਤ ਤੁਹਾਨੂੰ ਮਿਲਿਆ ਹੈ ਉਸ ਨੂੰ ਖਾਓ ਅਤੇ ਅੱਲਾਹ ਤੋਂ ਡਰਦੇ ਰਹੋ, ਬੇਸ਼ੱਕ ਅੱਲਾਹ ਹੀ (ਭੁੱਲਾਂ ਦਾ) ਬਖ਼ਸ਼ਣਹਾਰ ਤੇ ਰਹਿਮ ਕਰਨ ਵਾਲਾ ਹੈ।

ਇਸ ਆਇਤ ਦੇ ਸਾਰੇ ਅਨੁਵਾਦ ਵੇਖੋ →

يَٰٓأَيُّهَا ٱلنَّبِىُّ قُل لِّمَن فِىٓ أَيْدِيكُم مِّنَ ٱلْأَسْرَىٰٓ إِن يَعْلَمِ ٱللَّهُ فِى قُلُوبِكُمْ خَيْرًا يُؤْتِكُمْ خَيْرًا مِّمَّآ أُخِذَ مِنكُمْ وَيَغْفِرْ لَكُمْ وَٱللَّهُ غَفُورٌ رَّحِيمٌ

Punjabi Translation - Arif Haleemਹੇ ਨਬੀ! ਤੁਹਾਡੇ ਕਬਜ਼ੇ ਵਿਚ ਆਏ ਹੋਏ ਕੈਦੀਆਂ ਨੂੰ ਆਖੋ ਕਿ ਜੇ ਅੱਲਾਹ ਤੁਹਾਡੇ ਦਿਲਾਂ ਦੀ ਨੇਕ ਨਿੱਯਤੀ ਵੇਖੇਗਾ ਤਾਂ ਜੋ ਕੁੱਝ ਵੀ ਤੁਹਾਥੋਂ (ਫ਼ਿਦਿਆ) ਲਿਆ ਗਿਆ ਹੈ ਉਸ ਤੋਂ ਕੀਤੇ ਵਧੀਆ ਤੁਹਾਨੂੰ ਹੋਰ ਦੇਵੇਗਾ, ਨਾਲ ਹੀ ਤੁਹਾਡੇ ਗੁਨਾਹ ਵੀ ਮੁਆਫ਼ ਕਰੇਗਾ। ਅੱਲਾਹ ਹੀ ਬਖ਼ਸ਼ਣਹਾਰ ਤੇ ਮਿਹਰਾਂ ਵਾਲਾ ਹੈ।

ਇਸ ਆਇਤ ਦੇ ਸਾਰੇ ਅਨੁਵਾਦ ਵੇਖੋ →

وَإِن يُرِيدُوا۟ خِيَانَتَكَ فَقَدْ خَانُوا۟ ٱللَّهَ مِن قَبْلُ فَأَمْكَنَ مِنْهُمْ وَٱللَّهُ عَلِيمٌ حَكِيمٌ

Punjabi Translation - Arif Haleem(ਹੇ ਨਬੀ!) ਜੇ ਉਹ ਤੁਹਾਡੇ ਨਾਲ ਖ਼ਿਆਨਤ (ਧੋਖਾ) ਕਰਨਾ ਚਾਹੁੰਦੇ ਹਨ ਤਾਂ ਇਸ ਤੋਂ ਪਹਿਲਾਂ ਉਹ ਅੱਲਾਹ ਨਾਲ ਵੀ ਧੋਖਾ ਕਰ ਚੁੱਕੇ ਹਨ ਅਤੇ ਉਸ ਨੇ ਉਹਨਾਂ ਨੂੰ ਤੁਹਾਡੇ ਕਾਬੂ ਵਿਚ ਕਰ ਦਿੱਤਾ ਹੈ। ਅੱਲਾਹ ਸਭ ਕੁੱਝ ਜਾਣਦਾ ਹੈ ਤੇ ਸੂਝ-ਬੂਝ ਵਾਲਾ ਹੈ।

ਇਸ ਆਇਤ ਦੇ ਸਾਰੇ ਅਨੁਵਾਦ ਵੇਖੋ →

إِنَّ ٱلَّذِينَ ءَامَنُوا۟ وَهَاجَرُوا۟ وَجَٰهَدُوا۟ بِأَمْوَٰلِهِمْ وَأَنفُسِهِمْ فِى سَبِيلِ ٱللَّهِ وَٱلَّذِينَ ءَاوَوا۟ وَّنَصَرُوٓا۟ أُو۟لَٰٓئِكَ بَعْضُهُمْ أَوْلِيَآءُ بَعْضٍ وَٱلَّذِينَ ءَامَنُوا۟ وَلَمْ يُهَاجِرُوا۟ مَا لَكُم مِّن وَلَٰيَتِهِم مِّن شَىْءٍ حَتَّىٰ يُهَاجِرُوا۟ وَإِنِ ٱسْتَنصَرُوكُمْ فِى ٱلدِّينِ فَعَلَيْكُمُ ٱلنَّصْرُ إِلَّا عَلَىٰ قَوْمٍۭ بَيْنَكُمْ وَبَيْنَهُم مِّيثَٰقٌ وَٱللَّهُ بِمَا تَعْمَلُونَ بَصِيرٌ

Punjabi Translation - Arif Haleemਜਿਹੜੇ ਲੋਕ ਈਮਾਨ ਲਿਆਏ ਅਤੇ ਹਿਜਰਤ ਕੀਤੀ ਅਤੇ ਆਪਣੇ ਮਾਲਾਂ ਤੇ ਜਾਨਾਂ ਨਾਲ ਅੱਲਾਹ ਦੀ ਰਾਹ ਵਿਚ ਜਿਹਾਦ ਕੀਤਾ ਅਤੇ ਜਿਹੜੇ ਲੋਕਾਂ ਨੇ ਉਹਨਾਂ ਨੂੰ ਪਨਾਹ ਦਿੱਤੀ ਅਤੇ ਉਹਨਾਂ ਦੀ ਮਦਦ ਕੀਤੀ ਉਹ ਸਭ ਆਪਸ ਵਿਚ ਇਕ ਦੂਜੇ ਦੇ ਦੋਸਤ ਹਨ। ਜਿਹੜੇ ਈਮਾਨ ਤਾਂ ਲੈ ਆਏ ਹਨ ਪਰ ਹਿਜਰਤ ਨਹੀਂ ਕੀਤੀ ਉਹਨਾਂ ਨਾਲ ਤੁਹਾਡਾ ਕੋਈ ਦੋਸਤਾਨਾ ਨਹੀਂ ਜਦੋਂ ਤੀਕ ਕਿ ਉਹ ਹਿਜਰਤ ਨਾ ਕਰ ਲੈਣ। ਹਾਂ! ਜੇ ਉਹ ਦੀਨ ਦੇ ਮਾਮਲੇ ਵਿਚ ਤੁਹਾਡੀ ਕੋਈ ਸਹਾਇਤਾ ਚਾਹੁੰਦੇ ਹਨ ਤਾਂ ਉਹਨਾਂ ਦੀ ਮਦਦ ਕਰਨਾ ਤੁਹਾਡੇ ਲਈ ਜ਼ਰੂਰੀ ਹੈ, ਛੁੱਟ ਉਹਨਾਂ ਦੇ ਮੁਕਾਬਲੇ ਵਿਚ ਜਿਨ੍ਹਾਂ ਨਾਲ ਤੁਹਾਡੀ ਸੰਧੀ ਹੋ ਚੁੱਕੀ ਹੈ, ਤੁਸੀਂ ਜੋ ਵੀ ਕਰਦੇ ਹੋ ਅੱਲਾਹ ਚੰਗੀ ਤਰ੍ਹਾਂ ਵੇਖਦਾ ਹੈ।

ਇਸ ਆਇਤ ਦੇ ਸਾਰੇ ਅਨੁਵਾਦ ਵੇਖੋ →

وَٱلَّذِينَ كَفَرُوا۟ بَعْضُهُمْ أَوْلِيَآءُ بَعْضٍ إِلَّا تَفْعَلُوهُ تَكُن فِتْنَةٌ فِى ٱلْأَرْضِ وَفَسَادٌ كَبِيرٌ

Punjabi Translation - Arif Haleemਕਾਫ਼ਿਰ ਆਪਸ ਵਿਚ ਇਕ ਦੂਜੇ ਦੇ ਦੋਸਤ ਹਨ[5] (ਹੇ ਮੋਮਿਨੋ) ਜੇ ਤੁਸੀਂ ਵੀ ਇੰਜ ਹੀ (ਕਾਫ਼ਿਰਾਂ ਵਾਂਗ) ਮਿੱਤਰਤਾ ਨਾ ਕੀਤੀ ਤਾਂ ਧਰਤੀ ਉੱਤੇ ਬਹੁਤ ਵੱਡਾ ਵਿਗਾੜ ਹੋ ਜਾਵੇਗਾ।

ਇਸ ਆਇਤ ਦੇ ਸਾਰੇ ਅਨੁਵਾਦ ਵੇਖੋ →

وَٱلَّذِينَ ءَامَنُوا۟ وَهَاجَرُوا۟ وَجَٰهَدُوا۟ فِى سَبِيلِ ٱللَّهِ وَٱلَّذِينَ ءَاوَوا۟ وَّنَصَرُوٓا۟ أُو۟لَٰٓئِكَ هُمُ ٱلْمُؤْمِنُونَ حَقًّا لَّهُم مَّغْفِرَةٌ وَرِزْقٌ كَرِيمٌ

Punjabi Translation - Arif Haleemਜਿਹੜੇ ਲੋਕ ਈਮਾਨ ਲਿਆਏ, ਹਿਜਰਤ ਕੀਤੀ ਅਤੇ ਅੱਲਾਹ ਦੀ ਰਾਹ ਵਿਚ ਜਿਹਾਦ ਵੀ ਕੀਤਾ ਅਤੇ ਜਿਨ੍ਹਾਂ ਨੇ ਉਹਨਾਂ ਨੂੰ ਸ਼ਰਨ ਦਿੱਤੀ ਅਤੇ ਉਹਨਾਂ ਮਦਦ ਵੀ ਕੀਤੀ ਅਸਲ ਵਿੱਚ ਸੱਚੇ ਮੋਮਿਨ ਤਾਂ ਇਹੋ ਹਨ। ਇਹਨਾਂ ਲਈ ਬਖ਼ਸ਼ਿਸ਼ ਹੈ ਅਤੇ ਇੱਜ਼ਤ ਵਾਲੀ ਰੋਜ਼ੀ ਹੈ।

ਇਸ ਆਇਤ ਦੇ ਸਾਰੇ ਅਨੁਵਾਦ ਵੇਖੋ →

وَٱلَّذِينَ ءَامَنُوا۟ مِنۢ بَعْدُ وَهَاجَرُوا۟ وَجَٰهَدُوا۟ مَعَكُمْ فَأُو۟لَٰٓئِكَ مِنكُمْ وَأُو۟لُوا۟ ٱلْأَرْحَامِ بَعْضُهُمْ أَوْلَىٰ بِبَعْضٍ فِى كِتَٰبِ ٱللَّهِ إِنَّ ٱللَّهَ بِكُلِّ شَىْءٍ عَلِيمٌۢ

Punjabi Translation - Arif Haleemਅਤੇ ਜਿਹੜੇ ਲੋਕ (ਹਿਜਰਤ ਤੋਂ) ਬਾਅਦ ਈਮਾਨ ਲਿਆਏ, ਫੇਰ ਉਹਨਾਂ ਨੇ ਹਿਜਰਤ ਵੀ ਕੀਤੀ ਅਤੇ ਤੁਹਾਡੇ ਨਾਲ ਮਿਲਕੇ ਜਿਹਾਦ ਵੀ ਕੀਤਾ, ਉਹ ਲੋਕ ਵੀ ਤੁਹਾਡੇ ਵਿੱਚੋਂ ਹੀ ਹਨ। ਪਰ ਅੱਲਾਹ ਦੀ ਕਿਤਾਬ (.ਕੁਰਆਨ) ਅਨੁਸਾਰ ਖ਼ੂਨ ਦੇ ਰਿਸ਼ਤੇ ਇਕ ਦੂਜੇ ਦਾ ਵਧੇਰੇ ਹੱਕ ਰੱਖਦੇ ਹਨ। ਬੇਸ਼ੱਕ ਅੱਲਾਹ ਹਰ ਚੀਜ਼ ਦਾ ਜਾਣਨ ਵਾਲਾ ਹੈ।

ਇਸ ਆਇਤ ਦੇ ਸਾਰੇ ਅਨੁਵਾਦ ਵੇਖੋ →

Looking for a topic? Try the meaning search — your question is scanned across all 6,236 verses.
ਭਾਸ਼ਾ — 70