وَأَوْرَثْنَا ٱلْقَوْمَ ٱلَّذِينَ كَانُوا۟ يُسْتَضْعَفُونَ مَشَٰرِقَ ٱلْأَرْضِ وَمَغَٰرِبَهَا ٱلَّتِى بَٰرَكْنَا فِيهَا وَتَمَّتْ كَلِمَتُ رَبِّكَ ٱلْحُسْنَىٰ عَلَىٰ بَنِىٓ إِسْرَٰٓءِيلَ بِمَا صَبَرُوا۟ وَدَمَّرْنَا مَا كَانَ يَصْنَعُ فِرْعَوْنُ وَقَوْمُهُۥ وَمَا كَانُوا۟ يَعْرِشُونَ
Punjabi Translation - Arif Haleemਅਸੀਂ ਉਹਨਾਂ ਲੋਕਾਂ ਨੂੰ ਜਿਹੜੇ ਕਮਜ਼ੋਰ ਸਮਝੇ ਜਾਂਦੇ ਸਨ, ਇਸ ਧਰਤੀ ਦੇ ਪੂਰਬ ਪੱਛਮ ਤਕ ਦਾ ਵਾਰਸ ਬਣਾ ਦਿੱਤਾ ਜਿਸ ਵਿਚ ਅਸੀਂ ਬਰਕਤਾਂ ਰੱਖੀਆਂ ਸਨ ਅਤੇ ਤੁਹਾਡੇ ਰੱਬ ਦਾ ਸੱਚਾ ਵਾਅਦਾ ਬਨੀ-ਇਸਰਾਈਲ ਦੇ ਹੱਕ ਵਿਚ ਉਹਨਾਂ ਦੇ ਧੀਰਜ ਤੋਂ ਕੰਮ ਲੈਣ ਕਾਰਨ ਪੂਰਾ ਹੋਇਆ। ਅਸਾਂ ਫ਼ਿਰਔਨ ਅਤੇ ਉਸ ਦੀ ਕੌਮ ਵੱਲੋਂ ਬਣਾਈਆਂ ਹੋਈਆਂ ਚੀਜ਼ਾਂ (ਭਾਵ ਕਾਰਖ਼ਾਨੇ ਆਦਿ) ਅਤੇ ਜਿਹੜੀਆਂ ਉਹ ਉੱਚੀਆਂ-ਉੱਚੀਆਂ (ਮਹਿਲਾਂ ਦੀਆਂ) ਇਮਾਰਤਾਂ ਉਸਾਰਦੇ ਸੀ ਉਹਨਾਂ ਸਭ ਨੂੰ ਮਲੀਆ ਮੇਟ ਕਰ ਦਿੱਤਾ।