ਸੂਰਤ Al-An'aam الأنعام
165 ਆਇਤਾਂ · ਮੱਕਾ · ਉਤਰਨ ਦਾ ਕ੍ਰਮ 55
بِسْمِ ٱللَّهِ ٱلرَّحْمَٰنِ ٱلرَّحِيمِ ٱلْحَمْدُ لِلَّهِ ٱلَّذِى خَلَقَ ٱلسَّمَٰوَٰتِ وَٱلْأَرْضَ وَجَعَلَ ٱلظُّلُمَٰتِ وَٱلنُّورَ ثُمَّ ٱلَّذِينَ كَفَرُوا۟ بِرَبِّهِمْ يَعْدِلُونَ
Punjabi Translation - Arif Haleemਸਾਰੀਆਂ ਤਾਰੀਫ਼ਾਂ ਉਸ ਅੱਲਾਹ ਲਈ ਜਿਸ ਨੇ ਅਕਾਸ਼ਾਂ ਤੇ ਧਰਤੀ ਨੂੰ ਸਾਜਿਆ ਹੇ, ਹਨੇਰਿਆਂ ਨੂੰ ਅਤੇ ਰੌਸ਼ਨੀ (ਨੂਰ) ਨੂੰ ਬਣਾਇਆ, ਫੇਰ ਵੀ ਕਾਫ਼ਿਰ ਲੋਕ (ਹੋਰਾਂ ਨੂੰ) ਆਪਣੇ ਪਾਲਣਹਾਰ ਦੇ ਬਰਾਬਰ ਦਰਜਾ ਦਿੰਦੇ ਹਨ।
ਇਸ ਆਇਤ ਦੇ ਸਾਰੇ ਅਨੁਵਾਦ ਵੇਖੋ →
هُوَ ٱلَّذِى خَلَقَكُم مِّن طِينٍ ثُمَّ قَضَىٰٓ أَجَلًا وَأَجَلٌ مُّسَمًّى عِندَهُۥ ثُمَّ أَنتُمْ تَمْتَرُونَ
Punjabi Translation - Arif Haleemਉਹ (ਅੱਲਾਹ) ਉਹੀਓ ਰੁ ਜਿਸ ਨੇ ਤੁਹਾਨੂੰ (ਮਨੁੱਖਾਂ ਨੂੰ) ਮਿੱਟੀ ਤੋਂ ਪੈਦਾ ਕੀਤਾ ਹੇ, ਫੇਰ ਉਸ ਨੇ (ਤੁਹਾਡੇ ਲਈ) ਇਕ ਸਮਾਂ (ਮੌਤ) ਦਾ ਨਿਸ਼ਚਿਤ ਕੀਤਾ ਅਤੇ ਉਸ ਦੇ ਕੋਲ (ਕਿਆਮਤ ਦਾ) ਸਮਾਂ ਵੀ ਨਿਸ਼ਚਿਤ ਕੀਤਾ ਹੋਇਆ ਹੇ। (ਵਿਸ਼ੇਸ਼ ਕਿਆਮਤ ਦਾ ਸਮਾਂ ਅੱਲਾਹ ਨੂੰ ਹੀ ਪਤਾ ਹੇ) ਤੁਸੀਂ ਫੇਰ ਵੀ ਸ਼ੱਕ ਕਰਦੇ ਹੋ।
ਇਸ ਆਇਤ ਦੇ ਸਾਰੇ ਅਨੁਵਾਦ ਵੇਖੋ →
وَهُوَ ٱللَّهُ فِى ٱلسَّمَٰوَٰتِ وَفِى ٱلْأَرْضِ يَعْلَمُ سِرَّكُمْ وَجَهْرَكُمْ وَيَعْلَمُ مَا تَكْسِبُونَ
Punjabi Translation - Arif Haleemਅਤੇ ਉਹੀਓ ਅੱਲਾਹ ਅਕਾਸ਼ਾਂ ਵਿਚ ਵੀ ਹੇ ਤੇ ਧਰਤੀ ਵਿਚ ਵੀ ਉਹੀਓ ਹੇ। ਉਹ ਤੁਹਾਡੀਆਂ ਗੁਪਤ ਗੱਲਾਂ ਨੂੰ ਵੀ ਅਤੇ ਤੁਹਾਡੇ ਜ਼ਾਹਿਰ (ਵਿਖਾਵੇ) ਨੂੰ ਵੀ ਜਾਣਦਾ ਹੇ ਅਤੇ ਉਹ ਸਭ ਉਹ ਵੀ ਜਾਣਦਾ ਹੇ ਜੋ ਤੁਸੀਂ ਕਰਦੇ ਹੋ।
ਇਸ ਆਇਤ ਦੇ ਸਾਰੇ ਅਨੁਵਾਦ ਵੇਖੋ →
وَمَا تَأْتِيهِم مِّنْ ءَايَةٍ مِّنْ ءَايَٰتِ رَبِّهِمْ إِلَّا كَانُوا۟ عَنْهَا مُعْرِضِينَ
Punjabi Translation - Arif Haleemਅਤੇ ਇਹਨਾਂ ਕੋਲ ਇਹਨਾਂ ਦੇ ਰੱਬ ਦੀਆਂ ਨਿਸ਼ਾਨੀਆਂ ਵਿੱਚੋਂ ਕੋਈ ਵੀ ਨਿਸ਼ਾਨੀ ਅਜਿਹੀ ਨਹੀਂ ਆਈ ਜਿਸ ਤੋਂ ਇਹਨਾਂ ਨੇ ਮੂੰਹ ਨਾ ਮੋੜ੍ਹਿਆ ਹੋਵੇ।
ਇਸ ਆਇਤ ਦੇ ਸਾਰੇ ਅਨੁਵਾਦ ਵੇਖੋ →
فَقَدْ كَذَّبُوا۟ بِٱلْحَقِّ لَمَّا جَآءَهُمْ فَسَوْفَ يَأْتِيهِمْ أَنۢبَٰٓؤُا۟ مَا كَانُوا۟ بِهِۦ يَسْتَهْزِءُونَ
Punjabi Translation - Arif Haleemਜਦੋਂ ਉਹਨਾਂ ਕੋਲ ਹੱਕ (.ਕੁਰਆਨ) ਆ ਗਿਆ ਤਾਂ ਉਹਨਾਂ ਨੇ ਇਸ ਨੂੰ ਵੀ ਝੁਠਲਾਇਆ। ਸੋ ਛੇਤੀ ਹੀ ਉਹਨਾਂ (ਇਨਕਾਰੀਆਂ) ਨੂੰ (ਉਸ ਦੀ ਮੱਤਹਤਾ ਦਾ) ਪਤਾ ਲੱਗ ਜਾਵੇਗਾ ਜਿਸ ਚੀਜ਼ ਨਾਲ ਇਹ ਲੋਕ ਮਖੌਲ ਕਰਿਆ ਕਰਦੇ ਸਨ।[1]
ਇਸ ਆਇਤ ਦੇ ਸਾਰੇ ਅਨੁਵਾਦ ਵੇਖੋ →
أَلَمْ يَرَوْا۟ كَمْ أَهْلَكْنَا مِن قَبْلِهِم مِّن قَرْنٍ مَّكَّنَّٰهُمْ فِى ٱلْأَرْضِ مَا لَمْ نُمَكِّن لَّكُمْ وَأَرْسَلْنَا ٱلسَّمَآءَ عَلَيْهِم مِّدْرَارًا وَجَعَلْنَا ٱلْأَنْهَٰرَ تَجْرِى مِن تَحْتِهِمْ فَأَهْلَكْنَٰهُم بِذُنُوبِهِمْ وَأَنشَأْنَا مِنۢ بَعْدِهِمْ قَرْنًا ءَاخَرِينَ
Punjabi Translation - Arif Haleemਕੀ ਉਹਨਾਂ ਨੇ ਨਹੀਂ ਵੇਖਿਆ ਕਿ ਇਹਨਾਂ ਤੋਂ ਪਹਿਲਾਂ ਅਸੀਂ ਕਿੰਨੀਆਂ ਹੀ ਕੌਮਾਂ ਨੂੰ ਹਲਾਕ ਕਰ ਚੁੱਕੇ ਹਾਂ ਜਿਨ੍ਹਾਂ ਨੂੰ ਅਸੀਂ ਧਰਤੀ ਉੱਤੇ ਇੰਨਾ ਸ਼ਕਤੀਸ਼ਾਲੀ ਬਣਾਇਆ ਸੀ ਕਿ ਤੁਹਾਨੂੰ ਤਾਂ ਉਹ ਸ਼ਕਤੀ ਦਿੱਤੀ ਹੀ ਨਹੀਂ। ਅਸੀਂ ਉਹਨਾਂ ਉੱਤੇ ਅਕਾਸ਼ ਤੋਂ ਮੋਸਲਾਧਾਰ ਬਾਰਿਸ਼ ਕੀਤੀ ਅਤੇ ਨਹਿਰਾਂ ਬਣਾਈਆਂ ਜਿਹੜੀਆਂ ਉਹਨਾਂ ਦੇ ਘਰਾਂ ਹੇਠ ਵਗਦੀਆਂ ਸਨ। ਫੇਰ ਅਸੀਂ ਉਹਨਾਂ ਦੇ ਪਾਪਾਂ ਕਾਰਨ ਉਹਨਾਂ ਨੂੰ ਹਲਾਕ ਕਰ ਦਿੱਤਾ ਅਤੇ ਉਹਨਾਂ ਦੀ ਥਾਂ ਦੂਜੀਆਂ ਕੌਮਾਂ ਪੈਦਾ ਕੀਤੀਆਂ।
ਇਸ ਆਇਤ ਦੇ ਸਾਰੇ ਅਨੁਵਾਦ ਵੇਖੋ →
وَلَوْ نَزَّلْنَا عَلَيْكَ كِتَٰبًا فِى قِرْطَاسٍ فَلَمَسُوهُ بِأَيْدِيهِمْ لَقَالَ ٱلَّذِينَ كَفَرُوٓا۟ إِنْ هَٰذَآ إِلَّا سِحْرٌ مُّبِينٌ
Punjabi Translation - Arif Haleem(ਹੇ ਨਬੀ!) ਜੇ ਅਸੀਂ ਕਾਗ਼ਜ਼ ’ਤੇ ਲਿਖੀ ਹੋਈ ਕੋਈ ਕਿਤਾਬ ਤੁਹਾਡੇ ਉੱਤੇ ਨਾਜ਼ਿਲ ਕਰ ਦਿੰਦੇ, ਫੇਰ ਇਹ (ਮੱਕੇ ਦੇ ਕਾਫ਼ਿਰ) ਲੋਕ ਇਸ ਨੂੰ ਆਪਣੇ ਹੱਥੀਂ ਛੂ ਕੇ ਵੀ ਵੇਖ ਲੈਂਦੇ ਤਾਂ ਵੀ ਇਹ ਕਾਫ਼ਿਰ ਜ਼ਰੂਰ ਇਹੋ ਆਖਦੇ ਕਿ ਇਹ ਤਾਂ ਪਰਤੱਖ ਜਾਦੂ ਹੀ ਹੇ।
ਇਸ ਆਇਤ ਦੇ ਸਾਰੇ ਅਨੁਵਾਦ ਵੇਖੋ →
وَقَالُوا۟ لَوْلَآ أُنزِلَ عَلَيْهِ مَلَكٌ وَلَوْ أَنزَلْنَا مَلَكًا لَّقُضِىَ ٱلْأَمْرُ ثُمَّ لَا يُنظَرُونَ
Punjabi Translation - Arif Haleemਇਹ ਲੋਕ ਤਾਂ ਇਹ ਵੀ ਕਹਿੰਦੇ ਹਨ ਕਿ ਇਸ ਨਬੀ ਉੱਤੇ ਕੋਈ ਫ਼ਰਿਸ਼ਤਾ ਕਿਉਂ ਨਹੀਂ ਉਤਾਰਿਆ ਗਿਆ। (ਹੇ ਨਬੀ!) ਜੇ ਅਸੀਂ ਕੋਈ ਫ਼ਰਿਸ਼ਤਾ ਵੀ ਭੇਜ ਦਿੰਦੇ ਤਾਂ ਸਾਰਾ ਕਿੱਸਾ ਹੀ ਖ਼ਤਮ ਹੋ ਗਿਆ ਹੁੰਦਾ। ਫੇਰ ਇਹਨਾਂ ਨੂੰ ਕੋਈ ਢਿੱਲ ਵੀ ਨਾ ਮਿਲਦੀ।
ਇਸ ਆਇਤ ਦੇ ਸਾਰੇ ਅਨੁਵਾਦ ਵੇਖੋ →
وَلَوْ جَعَلْنَٰهُ مَلَكًا لَّجَعَلْنَٰهُ رَجُلًا وَلَلَبَسْنَا عَلَيْهِم مَّا يَلْبِسُونَ
Punjabi Translation - Arif Haleemਜੇ ਅਸੀਂ ਇਸ (ਨਬੀ ਨੂੰ) ਫ਼ਰਿਸ਼ਤਾ ਬਣਾ ਕੇ ਉਤਾਰਦੇ ਤਾਂ ਵੀ ਉਹ ਮਨੁੱਖੀ ਰੂਪ ਵਿਚ ਹੀ ਆਉਂਦਾ। ਇਸੇ ਪ੍ਰਕਾਰ ਦਾ ਸ਼ੱਕ ਇਹ ਫੇਰ ਵੀ ਕਰਦੇ ਜਿਸ ਵਿਚ ਇਹ ਹੁਣ ਫਸੇ ਹੋਏ ਹਨ।
ਇਸ ਆਇਤ ਦੇ ਸਾਰੇ ਅਨੁਵਾਦ ਵੇਖੋ →
وَلَقَدِ ٱسْتُهْزِئَ بِرُسُلٍ مِّن قَبْلِكَ فَحَاقَ بِٱلَّذِينَ سَخِرُوا۟ مِنْهُم مَّا كَانُوا۟ بِهِۦ يَسْتَهْزِءُونَ
Punjabi Translation - Arif Haleemਹੇ ਨਬੀ! ਤੁਹਾਥੋਂ ਪਹਿਲਾਂ ਜਿਹੜੇ ਵੀ ਪੈਗ਼ੰਬਰ ਹੋਏ ਹਨ, ਉਹਨਾਂ ਦਾ ਵੀ ਮਖੌਲ ਕੀਤਾ ਗਿਆ ਸੀ। ਫੇਰ ਇਹਨਾਂ ਵਿੱਚੋਂ ਜਿਹੜੇ ਲੋਕਾਂ ਨੇ ਮਖੌਲ ਕੀਤਾ ਸੀ, ਉਹਨਾਂ ਨੂੰ ਉਸ ਅਜ਼ਾਬ ਨੇ ਆ ਘੇਰਿਆ, ਜਿਸ ਦਾ ਉਹ ਮਖੌਲ ਉਡਾਇਆ ਕਰਦੇ ਸਨ।
ਇਸ ਆਇਤ ਦੇ ਸਾਰੇ ਅਨੁਵਾਦ ਵੇਖੋ →
قُلْ سِيرُوا۟ فِى ٱلْأَرْضِ ثُمَّ ٱنظُرُوا۟ كَيْفَ كَانَ عَٰقِبَةُ ٱلْمُكَذِّبِينَ
Punjabi Translation - Arif Haleem(ਹੇ ਨਬੀ!) ਤੁਸੀਂ ਆਖ ਦਿਓ ਕਿ ਰਤਾ ਧਰਤੀ ਉੱਤੇ ਘੁੰਮ ਫਿਰ ਕੇ ਵੇਖੋ ਕਿ (ਰੱਬ ਦੇ) ਇਨਕਾਰੀਆਂ ਦਾ ਕਿਹੋ ਜਿਹਾ ਅੰਤ ਹੋਇਆ ਸੀ।
ਇਸ ਆਇਤ ਦੇ ਸਾਰੇ ਅਨੁਵਾਦ ਵੇਖੋ →
قُل لِّمَن مَّا فِى ٱلسَّمَٰوَٰتِ وَٱلْأَرْضِ قُل لِّلَّهِ كَتَبَ عَلَىٰ نَفْسِهِ ٱلرَّحْمَةَ لَيَجْمَعَنَّكُمْ إِلَىٰ يَوْمِ ٱلْقِيَٰمَةِ لَا رَيْبَ فِيهِ ٱلَّذِينَ خَسِرُوٓا۟ أَنفُسَهُمْ فَهُمْ لَا يُؤْمِنُونَ
Punjabi Translation - Arif Haleemਇਹਨਾਂ ਤੋਂ ਪੁੱਛੋ! ਕਿ ਜੋ ਕੁੱਝ ਵੀ ਅਕਾਸ਼ਾਂ ਤੇ ਧਰਤੀ ਵਿਚ ਮੌਜੂਦ ਹੇ ਉਹਨਾਂ ਸਭ ਦਾ ਮਾਲਿਕ ਕੌਣ ਹੇ? ਤੁਸੀਂ ਕਹੋ ਕਿ ਸਭ ਦਾ ਮਾਲਿਕ ਅੱਲਾਹ ਹੀ ਹੇ। ਅੱਲਾਹ ਨੇ (ਆਪਣੀ ਮਖ਼ਲੂਕ ਉੱਤੇ) ਮਿਹਰਬਾਨੀ[2] ਕਰਨਾ ਆਪਣੇ ਲਈ ਲਾਜ਼ਮ ਕਰ ਲਿਆ ਹੇ। ਉਹ ਕਿਆਮਤ ਦਿਹਾੜੇ ਤੁਹਾਨੂੰ ਸਾਰਿਆਂ ਨੂੰ ਜ਼ਰੂਰ ਹੀ ਇਕੱਠਾ ਕਰੇਗਾ, ਜਿਸ ਦੇ ਆਉਣ ਵਿਚ ਕੋਈ ਸ਼ੱਕ ਨਹੀਂ। ਜਿਨ੍ਹਾਂ ਲੋਕਾਂ ਨੇ ਆਪਣੇ ਆਪ ਨੂੰ ਘਾਟੇ ਵਿਚ ਰੱਖਿਆ ਹੇ ਉਹ ਈਮਾਨ ਨਹੀਂ ਲਿਆਉਣਗੇ।
ਇਸ ਆਇਤ ਦੇ ਸਾਰੇ ਅਨੁਵਾਦ ਵੇਖੋ →
وَلَهُۥ مَا سَكَنَ فِى ٱلَّيْلِ وَٱلنَّهَارِ وَهُوَ ٱلسَّمِيعُ ٱلْعَلِيمُ
Punjabi Translation - Arif Haleemਰਾਤ (ਦੇ ਹਨੇਰਿਆਂ) ਅਤੇ ਦਿਨ (ਦੇ ਉਜਾਲੇ) ਵਿਚ ਜੋ ਕੁਝ ਮੌਜੂਦ ਹੇ, ਉਹ ਸਭ ਅੱਲਾਹ ਦਾ ਹੀ ਹੇ। ਉਹ ਸਭ ਕੁੱਝ ਸੁਣਦਾ ਤੇ ਭਲੀ-ਭਾਂਤ ਜਾਣਦਾ ਹੇ।
ਇਸ ਆਇਤ ਦੇ ਸਾਰੇ ਅਨੁਵਾਦ ਵੇਖੋ →
قُلْ أَغَيْرَ ٱللَّهِ أَتَّخِذُ وَلِيًّا فَاطِرِ ٱلسَّمَٰوَٰتِ وَٱلْأَرْضِ وَهُوَ يُطْعِمُ وَلَا يُطْعَمُ قُلْ إِنِّىٓ أُمِرْتُ أَنْ أَكُونَ أَوَّلَ مَنْ أَسْلَمَ وَلَا تَكُونَنَّ مِنَ ٱلْمُشْرِكِينَ
Punjabi Translation - Arif Haleem(ਹੇ ਨਬੀ!) ਤੁਸੀਂ ਆਖ ਦਿਓ, ਕੀ ਮੈਂ ਉਸ ਅੱਲਾਹ ਤੋਂ ਛੁੱਟ ਕਿਸੇ ਹੋਰ ਨੂੰ ਅਪਣਾ ਇਸ਼ਟ ਬਣਾ ਲਵਾਂ? ਉਹੀਓ ਅਕਾਸ਼ਾਂ ਤੇ ਧਰਤੀ ਦਾ ਪੈਦਾ ਕਰਨ ਵਾਲਾ ਹੇ, ਉਹ (ਸਭ ਨੂੰ) ਖਾਣ ਨੂੰ ਦਿੰਦਾ ਹੇ ਅਤੇ ਉਸ ਨੂੰ ਕੋਈ ਖਾਣ ਨੂੰ ਨਹੀਂ ਦਿੰਦਾ। ਸੋ ਤੁਸੀਂ ਆਖ ਦਿਓ ਕਿ ਮੈਨੂੰ ਇਹ ਹੁਕਮ ਹੋਇਆ ਹੇ ਕਿ ਸਭ ਤੋਂ ਪਹਿਲਾਂ ਮੈਂ ਇਸਲਾਮ ਕਬੂਲ ਕਰਾਂ ਅਤੇ ਮੁਸ਼ਰਿਕਾਂ ਵਿਚ ਸ਼ਾਮਿਲ ਨਾ ਹੋਵਾਂ।
ਇਸ ਆਇਤ ਦੇ ਸਾਰੇ ਅਨੁਵਾਦ ਵੇਖੋ →
قُلْ إِنِّىٓ أَخَافُ إِنْ عَصَيْتُ رَبِّى عَذَابَ يَوْمٍ عَظِيمٍ
Punjabi Translation - Arif Haleem(ਹੇ ਨਬੀ!) ਤੁਸੀਂ ਆਖੋ ਕਿ ਜੇ ਮੈਂ ਅਪਣੇ ਰੱਬ ਦਾ ਕਹਿਣਾ ਨਾਂ ਮੰਨਿਆ ਤਾਂ ਮੈਂ ਇਕ ਵੱਡੇ (ਕਿਆਮਤ ਦੇ) ਦਿਨ ਦੇ ਅਜ਼ਾਬ ਭੋਗਣ ਤੋਂ ਡਰਦਾ ਹਾਂ।
ਇਸ ਆਇਤ ਦੇ ਸਾਰੇ ਅਨੁਵਾਦ ਵੇਖੋ →
مَّن يُصْرَفْ عَنْهُ يَوْمَئِذٍ فَقَدْ رَحِمَهُۥ وَذَٰلِكَ ٱلْفَوْزُ ٱلْمُبِينُ
Punjabi Translation - Arif Haleemਜਿਸ ਵਿਅਕਤੀ ਤੋਂ ਉਸ ਦਿਨ (ਨਰਕ ਦਾ) ਅਜ਼ਾਬ ਹਟਾ ਦਿੱਤਾ ਜਾਵੇਗਾ, ਉਸ ਉੱਤੇ ਅੱਲਾਹ ਦਾ ਬਹੁਤ ਹੀ ਵੱਡਾ ਰਹਿਮ ਹੋਵੇਗਾ। ਇਹੋ ਅਸਲੀ ਕਾਮਯਾਬੀ ਹੇ।
ਇਸ ਆਇਤ ਦੇ ਸਾਰੇ ਅਨੁਵਾਦ ਵੇਖੋ →
وَإِن يَمْسَسْكَ ٱللَّهُ بِضُرٍّ فَلَا كَاشِفَ لَهُۥٓ إِلَّا هُوَ وَإِن يَمْسَسْكَ بِخَيْرٍ فَهُوَ عَلَىٰ كُلِّ شَىْءٍ قَدِيرٌ
Punjabi Translation - Arif Haleemਜੇ ਤੁਹਾਨੂੰ ਅੱਲਾਹ ਵੱਲੋਂ ਕੋਈ ਦੁਖ-ਤਕਲੀਫ਼ ਆਵੇ ਤਾਂ ਉਸ ਦਾ ਦੂਰ ਕਰਨ ਵਾਲਾ ਵੀ ਅੱਲਾਹ ਤੋਂ ਛੁੱਟ ਹੋਰ ਕੋਈ ਨਹੀਂ। ਜੇ ਅੱਲਾਹ ਤੁਹਾਨੂੰ ਕਿਸੇ ਭਲਾਈ ਨਾਲ ਨਿਵਾਜ਼ੇ ਤਾਂ (ਉਹੀਓ ਦੇ ਸਕਦਾ ਹੇ ਕਿਉਂ ਜੋ) ਉਹ ਹਰ ਚੀਜ਼ ’ਤੇ ਕੁਦਰਤ ਰੱਖਣ ਵਾਲਾ ਹੇ।
ਇਸ ਆਇਤ ਦੇ ਸਾਰੇ ਅਨੁਵਾਦ ਵੇਖੋ →
وَهُوَ ٱلْقَاهِرُ فَوْقَ عِبَادِهِۦ وَهُوَ ٱلْحَكِيمُ ٱلْخَبِيرُ
Punjabi Translation - Arif Haleemਉਹੀਓ ਆਪਣੇ ਬੰਦਿਆਂ ਉੱਤੇ ਪੂਰਨ ਅਧਿਕਾਰ ਰੱਖਦਾ ਹੇ ਅਤੇ ਉਹੀਓ ਵੱਡੀਆਂ ਹਿਕਮਤਾਂ ਵਾਲਾ ਅਤੇ ਸਾਰੀਆਂ ਖ਼ਬਰਾਂ ਰੱਖਣ ਵਾਲਾ ਹੇ।
ਇਸ ਆਇਤ ਦੇ ਸਾਰੇ ਅਨੁਵਾਦ ਵੇਖੋ →
قُلْ أَىُّ شَىْءٍ أَكْبَرُ شَهَٰدَةً قُلِ ٱللَّهُ شَهِيدٌۢ بَيْنِى وَبَيْنَكُمْ وَأُوحِىَ إِلَىَّ هَٰذَا ٱلْقُرْءَانُ لِأُنذِرَكُم بِهِۦ وَمَنۢ بَلَغَ أَئِنَّكُمْ لَتَشْهَدُونَ أَنَّ مَعَ ٱللَّهِ ءَالِهَةً أُخْرَىٰ قُل لَّآ أَشْهَدُ قُلْ إِنَّمَا هُوَ إِلَٰهٌ وَٰحِدٌ وَإِنَّنِى بَرِىٓءٌ مِّمَّا تُشْرِكُونَ
Punjabi Translation - Arif Haleem(ਹੇ ਨਬੀ!) ਤੁਸੀਂ ਇਹਨਾਂ ਤੋਂ ਪੁੱਛੋ ਕਿ ਗਵਾਹੀ ਵਜੋਂ ਸਭ ਤੋਂ ਵੱਡੀ ਚੀਜ਼ ਕਿਹੜੀ ਹੇ ? ਤੁਸੀਂ ਆਖੋ ਕਿ ਮੇਰੇ ਤੇ ਤੁਹਾਡੇ ਵਿਚਕਾਰ ਅੱਲਾਹ ਹੀ ਗਵਾਹ ਹੇ ਅਤੇ ਮੇਰੇ ਵੱਲ ਇਹ ਵਹੀ (.ਕੁਰਆਨ) (ਜਿਬਰਾਈਲ ਨਾਂ ਦੇ ਫ਼ਰਿਸ਼ਤੇ ਦੁਆਰਾ) ਭੇਜੀ ਗਈ ਹੇ ਤਾਂ ਜੋ ਮੈਂ ਇਸ .ਕੁਰਆਨ ਦੁਆਰਾ ਤੁਹਾਨੂੰ ਅਤੇ ਜਿਸ ਤਕ ਵੀ ਇਹ (.ਕੁਰਆਨ) ਪਹੁੰਚੇ, ਉਹਨਾਂ ਸਭ ਨੂੰ (ਰੱਬ ਦੇ ਅਜ਼ਾਬ ਤੋਂ) ਡਰਾਵਾਂ। ਕੀ ਤੁਸੀਂ ਵਾਸਤਵ ਵਿਚ ਵੀ ਇਹ ਗਵਾਹੀ ਦੇਵੋਗੇ ਕਿ ਅੱਲਾਹ ਦੇ ਨਾਲ ਦੂਜੇ ਵੀ ਇਸ਼ਟ ਹਨ? (ਹੇ ਨਬੀ!) ਤੁਸੀਂ ਆਖ ਦਿਓ ਕਿ ਮੈਂ ਇਹ ਗਵਾਹੀ ਕਦੇ ਵੀ ਨਹੀਂ ਦਿੰਦਾ ਅਤੇ ਇਹ ਵੀ ਆਖ ਦਿਓ ਕਿ ਕੇਵਲ ਉਹੀਓ ਇੱਕੋ ਇਕ (ਅੱਲਾਹ ਹੀ) ਇਸ਼ਟ ਹੇ ਅਤੇ ਮੈਂ ਉਹਨਾਂ ਤੋਂ ਬਰੀ ਹਾਂ ਜਿਹੜੇ ਸ਼ਰੀਕ ਤੁਸੀਂ ਬਣਾ ਰਹੇ ਹੋ।
ਇਸ ਆਇਤ ਦੇ ਸਾਰੇ ਅਨੁਵਾਦ ਵੇਖੋ →
ٱلَّذِينَ ءَاتَيْنَٰهُمُ ٱلْكِتَٰبَ يَعْرِفُونَهُۥ كَمَا يَعْرِفُونَ أَبْنَآءَهُمُ ٱلَّذِينَ خَسِرُوٓا۟ أَنفُسَهُمْ فَهُمْ لَا يُؤْمِنُونَ
Punjabi Translation - Arif Haleemਜਿਨ੍ਹਾਂ ਲੋਕਾਂ ਨੂੰ ਅਸੀਂ ਕਿਤਾਬ (ਤੌਰੈਤ ਤੇ ਇੰਜੀਲ) ਦਿੱਤੀ ਉਹ ਇਸ (.ਕੁਰਆਨ ਤੇ ਰਸੂਲ ਨੂੰ) ਇੰਝ ਪਛਾਣਦੇ ਹਨ ਜਿਵੇਂ ਆਪਣੇ ਪੁੱਤਰਾਂ ਨੂੰ ਪਛਾਣਦੇ ਹਨ। ਜਿਨ੍ਹਾਂ ਨੇ ਆਪਣੇ ਆਪ ਨੂੰ ਘਾਟੇ ਵਿਚ ਪਾ ਛੱਡਿਆ ਹੇ, ਉਹ ਈਮਾਨ ਨਹੀਂ ਲਿਆਉਣਗੇ।[3]
ਇਸ ਆਇਤ ਦੇ ਸਾਰੇ ਅਨੁਵਾਦ ਵੇਖੋ →
وَمَنْ أَظْلَمُ مِمَّنِ ٱفْتَرَىٰ عَلَى ٱللَّهِ كَذِبًا أَوْ كَذَّبَ بِـَٔايَٰتِهِۦٓ إِنَّهُۥ لَا يُفْلِحُ ٱلظَّٰلِمُونَ
Punjabi Translation - Arif Haleemਉਸ ਵਿਅਕਤੀ ਤੋਂ ਵੱਡਾ ਜ਼ਾਲਮ ਕੌਣ ਹੋਵੇਗਾ, ਜਿਹੜਾ ਅੱਲਾਹ ’ਤੇ ਝੂਠ ਥਾਪੇ ਜਾਂ ਅੱਲਾਹ ਦੀਆਂ ਆਇਤਾਂ (ਨਿਸ਼ਾਨੀਆਂ) ਨੂੰ ਝੂਠਾ ਆਖੇ ? ਅਜਿਹੇ ਜ਼ਾਲਮ ਕਦੇ ਵੀ ਸਫ਼ਲ ਨਹੀਂ ਹੋਣਗੇ।
ਇਸ ਆਇਤ ਦੇ ਸਾਰੇ ਅਨੁਵਾਦ ਵੇਖੋ →
وَيَوْمَ نَحْشُرُهُمْ جَمِيعًا ثُمَّ نَقُولُ لِلَّذِينَ أَشْرَكُوٓا۟ أَيْنَ شُرَكَآؤُكُمُ ٱلَّذِينَ كُنتُمْ تَزْعُمُونَ
Punjabi Translation - Arif Haleemਉਹ ਸਮਾਂ ਵੀ ਯਾਦ ਕਰੋ ਜਦੋਂ ਅਸੀਂ ਸਾਰਿਆਂ ਨੂੰ (ਇਕ ਥਾਂ) ਇਕੱਠਾ ਕਰਾਂਗੇ, ਫੇਰ ਅਸੀਂ ਮੁਸ਼ਰਿਕਾਂ ਨੂੰ ਕਹਾਂਗੇ ਕਿ ਤੁਹਾਡੇ ਉਹ ਸ਼ਰੀਕ ਕਿੱਥੇ ਹਨ, ਜਿਨ੍ਹਾਂ ਨੂੰ ਤੁਸੀਂ ਅੱਲਾਹ ਦਾ ਸਾਂਝੀ ਵਿਚਾਰਦੇ ਸੀ।
ਇਸ ਆਇਤ ਦੇ ਸਾਰੇ ਅਨੁਵਾਦ ਵੇਖੋ →
ثُمَّ لَمْ تَكُن فِتْنَتُهُمْ إِلَّآ أَن قَالُوا۟ وَٱللَّهِ رَبِّنَا مَا كُنَّا مُشْرِكِينَ
Punjabi Translation - Arif Haleemਇਸ (ਪੁੱਛ-ਗਿੱਛ) ’ਤੇ ਇਸ ਤੋਂ ਛੁੱਟ ਹੋਰ ਕੁੱਝ ਵੀ ਬਹਾਨਾ ਨਹੀਂ ਹੋਵੇਗਾ, ਕਿ ਉਹ ਇਹੋ ਆਖਣਗੇ ਕਿ ਹੇ ਅੱਲਾਹ! ਸਾਨੂੰ ਸਾਡੇ ਪਾਲਣਹਾਰ ਦੀ ਸੁੰਹ ਕਿ ਅਸੀਂ ਉੱਕਾ ਹੀ ਮੁਸ਼ਰਿਕ ਨਹੀਂ ਸੀ।
ਇਸ ਆਇਤ ਦੇ ਸਾਰੇ ਅਨੁਵਾਦ ਵੇਖੋ →
ٱنظُرْ كَيْفَ كَذَبُوا۟ عَلَىٰٓ أَنفُسِهِمْ وَضَلَّ عَنْهُم مَّا كَانُوا۟ يَفْتَرُونَ
Punjabi Translation - Arif Haleemਵੇਖਣਾ ਕਿ ਉਹ ਕਿਵੇਂ ਆਪਣੀਆਂ ਜਾਨਾਂ ਉੱਤੇ ਝੂਠ ਘੜ੍ਹਣਗੇ ਅਤੇ ਜਿਨ੍ਹਾਂ ਨੂੰ ਉਹ ਇਸ਼ਟ ਬਣਾਉਂਦੇ ਸੀ ਉਹ ਸਭ ਅਲੋਪ ਹੋ ਜਾਣਗੇ।
ਇਸ ਆਇਤ ਦੇ ਸਾਰੇ ਅਨੁਵਾਦ ਵੇਖੋ →
وَمِنْهُم مَّن يَسْتَمِعُ إِلَيْكَ وَجَعَلْنَا عَلَىٰ قُلُوبِهِمْ أَكِنَّةً أَن يَفْقَهُوهُ وَفِىٓ ءَاذَانِهِمْ وَقْرًا وَإِن يَرَوْا۟ كُلَّ ءَايَةٍ لَّا يُؤْمِنُوا۟ بِهَا حَتَّىٰٓ إِذَا جَآءُوكَ يُجَٰدِلُونَكَ يَقُولُ ٱلَّذِينَ كَفَرُوٓا۟ إِنْ هَٰذَآ إِلَّآ أَسَٰطِيرُ ٱلْأَوَّلِينَ
Punjabi Translation - Arif Haleemਇਹਨਾਂ (ਮੱਕੇ ਦੇ ਕਾਫ਼ਿਰਾਂ) ਵਿੱਚੋਂ ਕੁੱਝ ਉਹ ਵੀ ਹਨ ਜਿਹੜੇ ਕੰਨ ਲਾ ਕੇ ਤੁਹਾਡੀਆਂ ਗੱਲਾਂ ਸੁਣਦੇ ਹਨ, ਜਦ ਕਿ ਅਸੀਂ ਉਹਨਾਂ ਦੇ ਦਿਲਾਂ ’ਤੇ ਪੜਦੇ ਪਾ ਛੱਡੇ ਹਨ ਤਾਂ ਜੋ ਉਹ ਸਮਝ ਹੀ ਨਾ ਸਕਣ ਅਤੇ ਉਹਨਾਂ ਦੇ ਕੰਨਾਂ ਵਿਚ ਡਾਟ ਪਾ ਰੱਖੀ ਹੇ, ਜੇਕਰ ਉਹ ਲੋਕ ਦਲੀਲਾਂ (ਨਿਸ਼ਾਨੀਆਂ) ਵੇਖ ਲੈਣ ਤਾਂ ਵੀ ਉਹ ਈਮਾਨ ਨਹੀਂ ਲਿਆਉਣਗੇ। ਜਦੋਂ ਇਹ ਲੋਕੀ ਤੁਹਾਡੇ ਕੋਲ ਆਉਂਦੇ ਹਨ ਤਾਂ ਤੁਹਾਡੇ ਨਾਲ ਮੱਲੋ-ਮੱਲੀ ਬਹਿਸਾਂ ਕਰਦੇ ਹਨ। ਇਹ ਲੋਕੀ ਜਿਹੜੇ ਕਾਫ਼ਿਰ ਹਨ, ਉਹ ਕਹਿੰਦੇ ਹਨ ਕਿ ਇਹ (.ਕੁਰਆਨ) ਤਾਂ ਕੁੱਝ ਵੀ ਨਹੀਂ ਕੇਵਲ ਬੇ-ਦਲੀਲ ਗੱਲਾਂ ਹਨ, ਜਿਹੜੀਆਂ ਪਹਿਲਾਂ ਤੋਂ ਚੱਲੀਆਂ ਆ ਰਹੀਆਂ ਹਨ।
ਇਸ ਆਇਤ ਦੇ ਸਾਰੇ ਅਨੁਵਾਦ ਵੇਖੋ →
وَهُمْ يَنْهَوْنَ عَنْهُ وَيَنْـَٔوْنَ عَنْهُ وَإِن يُهْلِكُونَ إِلَّآ أَنفُسَهُمْ وَمَا يَشْعُرُونَ
Punjabi Translation - Arif Haleemਇਹ (ਕਾਫ਼ਿਰ) ਦੂਜਿਆਂ ਨੂੰ ਵੀ ਇਸ (.ਕੁਰਆਨ) ਤੋਂ ਰੋਕਦੇ ਹਨ ਅਤੇ ਆਪ ਵੀ ਇਸ ਤੋਂ ਦੂਰ ਰਹਿੰਦੇ ਹਨ। ਇਹ ਲੋਕ ਆਪਣੇ ਆਪ ਨੂੰ ਹੀ ਤਬਾਹ ਕਰ ਰਹੇ ਹਨ ਅਤੇ ਇਹਨਾਂ ਨੂੰ ਇਸ ਦਾ ਪਤਾ ਵੀ ਨਹੀਂ।
ਇਸ ਆਇਤ ਦੇ ਸਾਰੇ ਅਨੁਵਾਦ ਵੇਖੋ →
وَلَوْ تَرَىٰٓ إِذْ وُقِفُوا۟ عَلَى ٱلنَّارِ فَقَالُوا۟ يَٰلَيْتَنَا نُرَدُّ وَلَا نُكَذِّبَ بِـَٔايَٰتِ رَبِّنَا وَنَكُونَ مِنَ ٱلْمُؤْمِنِينَ
Punjabi Translation - Arif Haleemਜੇ ਤੁਸੀਂ ਇਹਨਾਂ ਕਾਫ਼ਿਰਾਂ ਨੂੰ ਉਸ ਵੇਲੇ ਵੇਖੋ ਜਦੋਂ ਇਹ ਨਰਕ ਵਿਚ ਖੜ੍ਹੇ ਕੀਤੇ ਜਾਣਗੇ, ਫੇਰ ਆਖਣਗੇ, ਕਾਸ਼! ਜੇ ਸਾਨੂੰ ਇਕ ਵਾਰ ਮੁੜ ਸੰਸਾਰ ਵਿਚ ਵਾਪਸ ਭੇਜਿਆ ਜਾਵੇ ਤਾਂ ਫੇਰ ਅਸੀਂ ਆਪਣੇ ਰੱਬ ਦੀਆਂ ਨਿਸ਼ਾਨੀਆਂ ਨੂੰ ਕਦੇ ਵੀ ਝੂਠਾ ਨਹੀਂ ਕਹਾਂਗੇ ਅਤੇ ਅਸੀਂ ਵੀ ਈਮਾਨ ਵਾਲਿਆਂ ਵਿੱਚੋਂ ਹੋਵਾਂਗੇ।
ਇਸ ਆਇਤ ਦੇ ਸਾਰੇ ਅਨੁਵਾਦ ਵੇਖੋ →
بَلْ بَدَا لَهُم مَّا كَانُوا۟ يُخْفُونَ مِن قَبْلُ وَلَوْ رُدُّوا۟ لَعَادُوا۟ لِمَا نُهُوا۟ عَنْهُ وَإِنَّهُمْ لَكَٰذِبُونَ
Punjabi Translation - Arif Haleemਨਹੀਂ, ਸਗੋਂ ਇਹਨਾਂ ਦੀਆਂ ਉਹ ਕਰਤੂਤਾਂ ਅੱਜ ਪ੍ਰਗਟ ਹੋ ਚੁੱਕੀਆਂ ਹਨ, ਜਿਨ੍ਹਾਂ ਨੂੰ ਉਹ ਪਹਿਲਾਂ (ਸੰਸਾਰ ਵਿਚ) ਲਕੋਇਆ ਕਰਦੇ ਸਨ। ਜੇ ਉਹਨਾਂ ਨੂੰ ਸੰਸਾਰ ਵਿਚ ਮੁੜ ਭੇਜ ਦਿੱਤਾ ਜਾਵੇ, ਫੇਰ ਵੀ ਉਹ ਉਹੀਓ ਕੰਮ ਕਰਨਗੇ ਜਿਨ੍ਹਾਂ ਤੋਂ ਉਹਨਾਂ ਨੂੰ ਰੋਕਿਆ ਗਿਆ ਸੀ। ਬੇਸ਼ੱਕ ਉਹ ਤਾਂ ਉੱਕਾ ਹੀ ਝੂਠੇ ਹਨ।
ਇਸ ਆਇਤ ਦੇ ਸਾਰੇ ਅਨੁਵਾਦ ਵੇਖੋ →
وَقَالُوٓا۟ إِنْ هِىَ إِلَّا حَيَاتُنَا ٱلدُّنْيَا وَمَا نَحْنُ بِمَبْعُوثِينَ
Punjabi Translation - Arif Haleemਅਤੇ ਇਹ (ਕਾਫ਼ਿਰ) ਤਾਂ ਇਹ ਵੀ ਕਹਿੰਦੇ ਹਨ ਕਿ ਜੀਵਨ ਤਾਂ ਕੇਵਲ ਸੰਸਾਰਿਕ ਜੀਵਨ ਹੀ ਹੇ, ਅਸੀਂ ਮੁੜ ਜਿਊਂਦੇ ਨਹੀਂ ਕੀਤੇ ਜਾਵਾਂਗੇ।
ਇਸ ਆਇਤ ਦੇ ਸਾਰੇ ਅਨੁਵਾਦ ਵੇਖੋ →
وَلَوْ تَرَىٰٓ إِذْ وُقِفُوا۟ عَلَىٰ رَبِّهِمْ قَالَ أَلَيْسَ هَٰذَا بِٱلْحَقِّ قَالُوا۟ بَلَىٰ وَرَبِّنَا قَالَ فَذُوقُوا۟ ٱلْعَذَابَ بِمَا كُنتُمْ تَكْفُرُونَ
Punjabi Translation - Arif Haleem(ਹੇ ਨਬੀ!) ਜੇ ਤੁਸੀਂ ਇਹਨਾਂ ਨੂੰ ਉਸ ਸਮੇਂ ਵੇਖੋਂ ਜਦੋਂ ਇਹ ਆਪਣੇ ਪਾਲਣਹਾਰ ਦੇ ਸਾਹਮਣੇ ਖੜੇ ਕੀਤੇ ਜਾਣਗੇ, ਤਦ ਉਹ (ਅੱਲਾਹ) ਫ਼ਰਮਾਏਗਾ, ਕੀ ਇਹ (ਮੁੜ ਜੀਉਣਾ) ਹੱਕ ਨਹੀਂ ਹੇ ? ਤਾਂ ਉਹ ਆਖਣਗੇ ਕਿ ਕਿਉਂ ਨਹੀਂ ਇਹੋ ਹੱਕ ਹੇ, ਆਪਣੇ ਰੱਬ ਦੀ ਸੁੰਹ। ਅੱਲਾਹ ਫ਼ਰਮਾਏਗਾ ਕਿ ਹੁਣ ਤੁਸੀਂ ਅਜ਼ਾਬ ਦਾ ਸੁਆਦ ਲਵੋ ਕਿਉਂ ਜੋ ਤੁਸੀਂ ਕੁਫ਼ਰ ਕਰਦੇ ਸੀ।
ਇਸ ਆਇਤ ਦੇ ਸਾਰੇ ਅਨੁਵਾਦ ਵੇਖੋ →
قَدْ خَسِرَ ٱلَّذِينَ كَذَّبُوا۟ بِلِقَآءِ ٱللَّهِ حَتَّىٰٓ إِذَا جَآءَتْهُمُ ٱلسَّاعَةُ بَغْتَةً قَالُوا۟ يَٰحَسْرَتَنَا عَلَىٰ مَا فَرَّطْنَا فِيهَا وَهُمْ يَحْمِلُونَ أَوْزَارَهُمْ عَلَىٰ ظُهُورِهِمْ أَلَا سَآءَ مَا يَزِرُونَ
Punjabi Translation - Arif Haleemਬੇਸ਼ੱਕ ਉਹੀ ਲੋਕ ਘਾਟੇ ਵਿਚ ਰਹੇ ਜਿਨ੍ਹਾਂ ਨੇ ਅੱਲਾਹ ਨਾਲ ਮੁਲਾਕਾਤ ਹੋਣ ਨੂੰ ਝੁਠਲਾਇਆ।[4] ਪਰ ਜਦੋਂ ਕਿਆਮਤ ਦੀ ਘੜੀ ਅਚਣਚੇਤ ਉਹਨਾਂ ਕੋਲ ਆ ਜਾਵੇਗੀ, ਫੇਰ ਆਖਣਗੇ ਕਿ ਅਫ਼ਸੋਸ! ਇਸ ਸੰਬੰਧ ਵਿਚ ਸਾਥੋਂ ਵੱਡੀ ਭੁੱਲ ਹੋ ਗਈ ਅਤੇ ਉਹ ਆਪਣੀ ਪਿੱਠਾਂ ਉੱਤੇ (ਪਾਪਾਂ ਦਾ) ਭਾਰ ਚੁੱਕੀ ਫਿਰਨਗੇ। ਚੰਗੀ ਤਰ੍ਹਾਂ ਸੁਣ ਲਓ! ਕਿ ਬਹੁਤ ਹੀ ਭੈੜਾ ਹੇ ਉਹ ਭਾਰ ਜੋ ਉਹ (ਕਿਆਮਤ ਦਿਹਾੜੇ) ਚੁੱਕਣਗੇ।
ਇਸ ਆਇਤ ਦੇ ਸਾਰੇ ਅਨੁਵਾਦ ਵੇਖੋ →
وَمَا ٱلْحَيَوٰةُ ٱلدُّنْيَآ إِلَّا لَعِبٌ وَلَهْوٌ وَلَلدَّارُ ٱلْـَٔاخِرَةُ خَيْرٌ لِّلَّذِينَ يَتَّقُونَ أَفَلَا تَعْقِلُونَ
Punjabi Translation - Arif Haleemਸੰਸਾਰਿਕ ਜੀਵਨ ਤਾਂ ਸਿਵਾਏ ਖੇਡ-ਤਮਾਸ਼ੇ ਤੋਂ ਹੋਰ ਕੁੱਝ ਵੀ ਨਹੀਂ ਜਦ ਕਿ ਆਖ਼ਿਰਤ ਦਾ ਜੀਵਨ ਬੁਰਾਈਆਂ ਤੋਂ ਬਚਣ ਵਾਲਿਆਂ ਲਈ ਵਧੀਆ ਥਾਂ[5] ਹੇ। ਕੀ ਤੁਸੀਂ ਸੋਚ ਵਿਚਾਰ ਨਹੀਂ ਕਰੋਗੇ ?
ਇਸ ਆਇਤ ਦੇ ਸਾਰੇ ਅਨੁਵਾਦ ਵੇਖੋ →
قَدْ نَعْلَمُ إِنَّهُۥ لَيَحْزُنُكَ ٱلَّذِى يَقُولُونَ فَإِنَّهُمْ لَا يُكَذِّبُونَكَ وَلَٰكِنَّ ٱلظَّٰلِمِينَ بِـَٔايَٰتِ ٱللَّهِ يَجْحَدُونَ
Punjabi Translation - Arif Haleem(ਹੇ ਨਬੀ!) ਅਸੀਂ ਚੰਗੀ ਤਰ੍ਹਾਂ ਜਾਣਦੇ ਹਾਂ ਕਿ ਤੁਹਾਨੂੰ ਇਹਨਾਂ (ਕਾਫ਼ਿਰਾਂ) ਦੀਆਂ ਗੱਲਾਂ ਤੋਂ ਦੁਖ ਹੁੰਦਾ ਹੇ। ਇਹ ਲੋਕੀ ਤੁਹਾਨੂੰ ਝੂਠਾ ਨਹੀਂ ਕਹਿੰਦੇ, ਸਗੋਂ ਇਹ ਜ਼ਾਲਿਮ ਤਾਂ ਅੱਲਾਹ ਦੀਆਂ ਆਇਤਾਂ ਦਾ ਇਨਕਾਰ ਕਰਦੇ ਹਨ।
ਇਸ ਆਇਤ ਦੇ ਸਾਰੇ ਅਨੁਵਾਦ ਵੇਖੋ →
وَلَقَدْ كُذِّبَتْ رُسُلٌ مِّن قَبْلِكَ فَصَبَرُوا۟ عَلَىٰ مَا كُذِّبُوا۟ وَأُوذُوا۟ حَتَّىٰٓ أَتَىٰهُمْ نَصْرُنَا وَلَا مُبَدِّلَ لِكَلِمَٰتِ ٱللَّهِ وَلَقَدْ جَآءَكَ مِن نَّبَإِى۟ ٱلْمُرْسَلِينَ
Punjabi Translation - Arif Haleem(ਹੇ ਨਬੀ!) ਤੁਹਾਥੋਂ ਪਹਿਲਾਂ ਵੀ ਕਈ ਪੈਗ਼ੰਬਰਾਂ ਨੂੰ ਝੁਠਲਾਇਆ ਜਾ ਚੁੱਕਿਆ ਹੇ। ਪਰ ਉਹਨਾਂ ਨੇ ਝੁਠਲਾਉਣ ਅਤੇ ਤਸੀਹੇ ਦੇਣ ਉੱਤੇ ਸਬਰ ਕੀਤਾ ਸੀ ਇੱਥੋਂ ਤਕ ਕਿ ਉਹਨਾਂ ਨੂੰ ਸਾਡੀ (ਅੱਲਾਹ ਦੀ) ਮਦਦ ਆ ਪਹੁੰਚੀ। ਅੱਲਾਹ ਦੀਆਂ ਗੱਲਾਂ (ਫ਼ੈਸਲਿਆਂ) ਨੂੰ ਕੋਈ ਵੀ ਬਦਲਣ ਵਾਲਾ ਨਹੀਂ ਹੇ ਅਤੇ ਤੁਹਾਡੇ ਕੋਲ ਕੁੱਝ ਪੈਗ਼ੰਬਰਾਂ ਦੀਆਂ ਕੁੱਝ-ਕੁੱਝ ਖ਼ਬਰਾਂ ਪਹੁੰਚ ਵੀ ਚੁੱਕੀਆਂ ਹਨ।
ਇਸ ਆਇਤ ਦੇ ਸਾਰੇ ਅਨੁਵਾਦ ਵੇਖੋ →
وَإِن كَانَ كَبُرَ عَلَيْكَ إِعْرَاضُهُمْ فَإِنِ ٱسْتَطَعْتَ أَن تَبْتَغِىَ نَفَقًا فِى ٱلْأَرْضِ أَوْ سُلَّمًا فِى ٱلسَّمَآءِ فَتَأْتِيَهُم بِـَٔايَةٍ وَلَوْ شَآءَ ٱللَّهُ لَجَمَعَهُمْ عَلَى ٱلْهُدَىٰ فَلَا تَكُونَنَّ مِنَ ٱلْجَٰهِلِينَ
Punjabi Translation - Arif Haleem(ਹੇ ਨਬੀ!) ਜੇ ਇਹਨਾਂ ਕਾਫ਼ਿਰਾਂ ਦਾ ਹੱਕ ਤੋਂ ਮੂੰਹ ਮੋੜਣਾ ਤੁਹਾਥੋਂ ਸਹਿਣ ਨਹੀਂ ਹੁੰਦਾ ਤਾਂ ਜੇ ਤੁਸੀਂ ਕਰ ਸਕਦੇ ਹੋ ਤਾਂ ਧਰਤੀ ਵਿਚ ਕੋਈ ਸੁਰੰਗ ਜਾਂ ਅਕਾਸ਼ ਵਿਚ ਜਾਣ ਲਈ ਕੋਈ ਪੌੜੀ ਲੱਭ ਲਓ, ਫੇਰ ਤੁਸੀਂ ਉਹਨਾਂ ਕੋਲ ਕੋਈ ਨਿਸ਼ਾਨੀ ਲੈ ਆਓ (ਜੇ ਤੁਸੀਂ ਕਰ ਸਕਦੇ ਹੋ ਤਾਂ ਕਰ ਵਿਖਾਓ) ਜੇ ਅੱਲਾਹ ਚਾਹੁੰਦਾ ਤਾਂ ਇਹਨਾਂ ਸਾਰਿਆਂ ਨੂੰ ਸਿੱਧੇ ਰਸਤੇ ਉੱਤੇ ਇਕੱਠਿਆਂ ਕਰ ਦਿੰਦਾ। ਸੋ ਤੁਸੀਂ ਨਾਦਾਨਾਂ ਵਿੱਚੋਂ ਨਾ ਹੋਵੋ (ਭਾਵ ਅੱਲਾਹ ਦੇ ਫ਼ੈਸਲਿਆਂ ਉੱਤੇ ਹੀ ਸਬਰ ਕਰੋ)।
ਇਸ ਆਇਤ ਦੇ ਸਾਰੇ ਅਨੁਵਾਦ ਵੇਖੋ →
إِنَّمَا يَسْتَجِيبُ ٱلَّذِينَ يَسْمَعُونَ وَٱلْمَوْتَىٰ يَبْعَثُهُمُ ٱللَّهُ ثُمَّ إِلَيْهِ يُرْجَعُونَ
Punjabi Translation - Arif Haleemਉਹੀਓ ਲੋਕੀ ਸੱਚਾਈ (ਨਸੀਹਤ) ਕਬੂਲ ਕਰਦੇ ਹਨ ਜਿਹੜੇ ਸੁਣਦੇ ਹਨ। ਜਿੱਥੋਂ ਤਕ ਮੁਰਦਿਆਂ (ਕਾਫ਼ਿਰਾਂ) ਦਾ ਸੰਬੰਧ ਹੇ, ਅੱਲਾਹ ਉਹਨਾਂ ਨੂੰ ਜਿਉਂਦਿਆਂ ਕਰਕੇ ਉਠਾਵੇਗਾ, ਫੇਰ ਉਹ ਸਾਰੇ ਅੱਲਾਹ ਵੱਲ ਹੀ ਲਿਆਏ ਜਾਣਗੇ।
ਇਸ ਆਇਤ ਦੇ ਸਾਰੇ ਅਨੁਵਾਦ ਵੇਖੋ →
وَقَالُوا۟ لَوْلَا نُزِّلَ عَلَيْهِ ءَايَةٌ مِّن رَّبِّهِۦ قُلْ إِنَّ ٱللَّهَ قَادِرٌ عَلَىٰٓ أَن يُنَزِّلَ ءَايَةً وَلَٰكِنَّ أَكْثَرَهُمْ لَا يَعْلَمُونَ
Punjabi Translation - Arif Haleemਇਹ ਕਾਫ਼ਿਰ ਲੋਕ ਕਹਿੰਦੇ ਹਨ ਕਿ ਇਸ (ਮੁਹੰਮਦ ਸ:) ਉੱਤੇ ਕੋਈ ਵਡੀ ਨਿਸ਼ਾਨੀ ਕਿਉਂ ਨਹੀਂ ਉਤਾਰੀ ਗਈ ? (ਹੇ ਨਬੀ!) ਤੁਸੀਂ ਕਹਿ ਦਿਓ ਕਿ ਬੇਸ਼ੱਕ ਅੱਲਾਹ ਇਸ ਦੀ ਸਮਰਥਾ ਰੱਖਦਾ ਹੇ ਕਿ ਉਹ ਕੋਈ ਵੱਡੀ ਨਿਸ਼ਾਨੀ ਨਾਜ਼ਿਲ ਕਰੇ, ਪਰ ਬਹੁਤੇ ਲੋਕਾਂ ਨੂੰ ਇਸ ਦਾ ਗਿਆਨ ਨਹੀਂ।
ਇਸ ਆਇਤ ਦੇ ਸਾਰੇ ਅਨੁਵਾਦ ਵੇਖੋ →
وَمَا مِن دَآبَّةٍ فِى ٱلْأَرْضِ وَلَا طَٰٓئِرٍ يَطِيرُ بِجَنَاحَيْهِ إِلَّآ أُمَمٌ أَمْثَالُكُم مَّا فَرَّطْنَا فِى ٱلْكِتَٰبِ مِن شَىْءٍ ثُمَّ إِلَىٰ رَبِّهِمْ يُحْشَرُونَ
Punjabi Translation - Arif Haleemਧਰਤੀ ’ਤੇ ਚੱਲਣ ਵਾਲਾ ਕੋਈ ਜਾਨਵਰ ਅਤੇ ਦੋਵੇਂ ਖੰਬਾਂ ਨਾਲ ਉੱਡਣ ਵਾਲਾ ਕੋਈ ਵੀ ਪੰਛੀ ਅਜਿਹਾ ਨਹੀਂ ਜਿਹੜਾ ਤੁਹਾਡੇ (ਮਨੁੱਖਾਂ) ਵਾਂਗ ਵੱਖਰੀ ਉੱਮਤ ਨਾ ਹੋਵੇ। ਅਸੀਂ ਕਿਤਾਬ (.ਕੁਰਆਨ) ਵਿਚ ਕੋਈ ਚੀਜ਼ (ਬਿਨਾਂ ਚਰਚਾ ਕੀਤੇ) ਨਹੀਂ ਛੱਡੀ। ਫੇਰ ਉਹ ਸਾਰੇ ਆਪਣੇ ਰੱਬ ਦੇ ਹਜ਼ੂਰ ਇਕੱਤਰਤ ਕੀਤੇ ਜਾਣਗੇ।
ਇਸ ਆਇਤ ਦੇ ਸਾਰੇ ਅਨੁਵਾਦ ਵੇਖੋ →
وَٱلَّذِينَ كَذَّبُوا۟ بِـَٔايَٰتِنَا صُمٌّ وَبُكْمٌ فِى ٱلظُّلُمَٰتِ مَن يَشَإِ ٱللَّهُ يُضْلِلْهُ وَمَن يَشَأْ يَجْعَلْهُ عَلَىٰ صِرَٰطٍ مُّسْتَقِيمٍ
Punjabi Translation - Arif Haleemਜਿਹੜੇ ਲੋਕੀ ਸਾਡੀਆਂ ਆਇਤਾਂ (.ਕੁਰਆਨ) ਨੂੰ ਝੁਠਲਾਉਂਦੇ ਹਨ, ਉਹ ਗੁਮਰਾਹੀ ਦੇ ਹਨੇਰਿਆਂ ਕਾਰਨ ਬੋਲੇ ਤੇ ਗੁੰਗੇ ਹੋ ਗਏ ਹਨ। ਅੱਲਾਹ ਜਿਸ ਨੂੰ ਚਾਹਵੇ ਗੁਮਰਾਹ ਕਰ ਦਿੰਦਾ ਹੇ ਅਤੇ ਜਿਸ ਨੂੰ ਚਾਹਵੇ ਸਿੱਧੀ ਰਾਹ ਤੌਰ ਦਿੰਦਾ ਹੇ।
ਇਸ ਆਇਤ ਦੇ ਸਾਰੇ ਅਨੁਵਾਦ ਵੇਖੋ →
قُلْ أَرَءَيْتَكُمْ إِنْ أَتَىٰكُمْ عَذَابُ ٱللَّهِ أَوْ أَتَتْكُمُ ٱلسَّاعَةُ أَغَيْرَ ٱللَّهِ تَدْعُونَ إِن كُنتُمْ صَٰدِقِينَ
Punjabi Translation - Arif Haleem(ਹੇ ਨਬੀ!) ਤੁਸੀਂ (ਇਹਨਾਂ ਕਾਫ਼ਿਰਾਂ ਨੂੰ) ਪੁੱਛੋ ਕਿ ਜੇਕਰ ਤੁਹਾਡੇ ਉੱਤੇ ਅੱਲਾਹ ਦਾ ਕੋਈ ਅਜ਼ਾਬ ਆ ਜਾਵੇ ਜਾਂ ਤੁਹਾਡੇ ’ਤੇ ਕਿਆਮਤ ਹੀ ਆ ਜਾਵੇ ਤਾਂ ਕੀ ਤੁਸੀਂ ਅੱਲਾਹ ਨੂੰ ਛੱਡ ਕੇ ਕਿਸੇ ਹੋਰ ਨੂੰ (ਆਪਣੀ ਸਹਾਇਤਾ ਲਈ) ਪੁਕਾਰੋਗੇ ? ਜੇ ਤੁਸੀਂ ਸੱਚੇ ਹੋ (ਤਾਂ ਜਵਾਬ ਦਿਓ)।
ਇਸ ਆਇਤ ਦੇ ਸਾਰੇ ਅਨੁਵਾਦ ਵੇਖੋ →
بَلْ إِيَّاهُ تَدْعُونَ فَيَكْشِفُ مَا تَدْعُونَ إِلَيْهِ إِن شَآءَ وَتَنسَوْنَ مَا تُشْرِكُونَ
Punjabi Translation - Arif Haleemਸਗੋਂ ਤੁਸੀਂ ਕੇਵਲ ਉਸੇ (ਅੱਲਾਹ) ਨੂੰ ਹੀ (ਮਦਦ ਲਈ) ਸੱਦੋਗੇ। ਜੇ ਉਹ ਚਾਹੇਗਾ ਤਾਂ ਤੁਹਾਡੀ ਉਸ ਤਕਲੀਫ਼ ਨੂੰ ਦੂਰ ਕਰ ਦੇਵੇਗਾ, ਜਿਸ ਲਈ ਤੁਸੀਂ ਉਸ ਨੂੰ ਅਰਦਾਸ ਕਰੋਗੇ। ਫੇਰ ਤੁਸੀਂ ਉਹਨਾਂ ਸਭ ਨੂੰ ਭੁੱਲ ਜਾਵੋਗੇ, ਜਿਨ੍ਹਾਂ ਨੂੰ ਤੁਸੀਂ (ਰੱਬ ਦਾ) ਸ਼ਰੀਕ ਬਣਾਉਂਦੇ ਸੀ।
ਇਸ ਆਇਤ ਦੇ ਸਾਰੇ ਅਨੁਵਾਦ ਵੇਖੋ →
وَلَقَدْ أَرْسَلْنَآ إِلَىٰٓ أُمَمٍ مِّن قَبْلِكَ فَأَخَذْنَٰهُم بِٱلْبَأْسَآءِ وَٱلضَّرَّآءِ لَعَلَّهُمْ يَتَضَرَّعُونَ
Punjabi Translation - Arif Haleemਹੇ ਨਬੀ! ਅਸੀਂ ਤੁਹਾਥੋਂ ਪਹਿਲੀਆਂ ਉੱਮਤਾਂ ਵੱਲ ਵੀ ਪੈਗ਼ੰਬਰ ਭੇਜੇ। ਫੇਰ ਅਸੀਂ ਉਹਨਾਂ (ਉੱਮਤਾਂ) ਨੂੰ ਕਠਨਾਈਆਂ ਤੇ ਬਿਮਾਰੀਆਂ ਸਹਿਤ ਨੱਪ ਲਿਆ ਤਾਂ ਜੋ ਉਹ ਨਿਮਰਤਾ ਪੂਰਵਕ ਸਾਡੇ ਸਾਹਮਣੇ ਨਿੰਵ ਜਾਣ।
ਇਸ ਆਇਤ ਦੇ ਸਾਰੇ ਅਨੁਵਾਦ ਵੇਖੋ →
فَلَوْلَآ إِذْ جَآءَهُم بَأْسُنَا تَضَرَّعُوا۟ وَلَٰكِن قَسَتْ قُلُوبُهُمْ وَزَيَّنَ لَهُمُ ٱلشَّيْطَٰنُ مَا كَانُوا۟ يَعْمَلُونَ
Punjabi Translation - Arif Haleemਜਦੋਂ ਉਹਨਾਂ ਕੋਲ ਸਾਡਾ (ਚੇਤਾਵਨੀ ਭਰਿਆ) ਅਜ਼ਾਬ ਆਇਆ ਤਾਂ ਉਹਨਾਂ ਨੇ ਨਿਮਰਤਾ ਕਿਉਂ ਨਹੀਂ ਧਾਰੀ? ਸਗੋਂ ਉਹਨਾਂ ਦੇ ਮਨ ਕਠੋਰ ਹੋ ਗਏ ਅਤੇ ਉਹਨਾਂ ਦੇ ਅਮਲਾਂ ਵਿਚ ਸ਼ੈਤਾਨ ਨੇ ਖਿੱਚ ਪੈਦਾ ਕਰ ਦਿੱਤੀ।
ਇਸ ਆਇਤ ਦੇ ਸਾਰੇ ਅਨੁਵਾਦ ਵੇਖੋ →
فَلَمَّا نَسُوا۟ مَا ذُكِّرُوا۟ بِهِۦ فَتَحْنَا عَلَيْهِمْ أَبْوَٰبَ كُلِّ شَىْءٍ حَتَّىٰٓ إِذَا فَرِحُوا۟ بِمَآ أُوتُوٓا۟ أَخَذْنَٰهُم بَغْتَةً فَإِذَا هُم مُّبْلِسُونَ
Punjabi Translation - Arif Haleemਫੇਰ ਜਦੋਂ ਉਹਨਾਂ ਨੇ ਉਸ ਨਸੀਹਤ ਨੂੰ ਹੀ ਭੁਲਾ ਛੱਡਿਆ ਜਿਹੜੀ ਉਹਨਾਂ ਨੂੰ ਕੀਤੀ ਗਈ ਸੀ ਤਾਂ ਅਸੀਂ ਹਰੇਕ ਤਰ੍ਹਾਂ (ਦੀ ਖ਼ੁਸ਼ਹਾਲੀ) ਦੇ ਬੂਹੇ ਉਹਨਾਂ ਲਈ ਖੋਲ ਦਿੱਤੇ, ਇੱਥੋਂ ਤਕ ਕਿ ਜਦੋਂ ਉਹਨਾਂ ਚੀਜ਼ਾਂ ’ਤੇ, ਜਿਹੜੀਆਂ ਉਹਨਾਂ ਨੂੰ ਦਿੱਤੀਆਂ ਗਈਆਂ ਸਨ, ਸ਼ੇਖ਼ੀਆਂ ਮਾਰਨ ਲੱਗ ਪਏ ਤਾਂ ਅਸੀਂ ਅਚਾਨਕ ਹੀ ਉਹਨਾਂ ਨੂੰ (ਅਜ਼ਾਬ ਵਿਚ) ਫੜ ਲਿਆ। ਫੇਰ ਉਹ ਹਰੇਕ (ਭਲਾਈ ਤੋਂ) ਨਿਰਾਸ਼ ਹੋ ਗਏ।
ਇਸ ਆਇਤ ਦੇ ਸਾਰੇ ਅਨੁਵਾਦ ਵੇਖੋ →
فَقُطِعَ دَابِرُ ٱلْقَوْمِ ٱلَّذِينَ ظَلَمُوا۟ وَٱلْحَمْدُ لِلَّهِ رَبِّ ٱلْعَٰلَمِينَ
Punjabi Translation - Arif Haleemਇਸ ਤਰ੍ਹਾਂ ਉਸ ਕੌਮ ਦੀ ਜੜ ਵੱਡ ਦਿੱਤੀ ਗਈ ਜਿਸ ਨੇ ਜ਼ੁਲਮ ਕਮਾਇਆ ਸੀ। ਸਾਰੀਆਂ ਤਾਰੀਫ਼ਾਂ ਉਸ ਅੱਲਾਹ ਲਈ ਹਨ ਜਿਹੜਾ ਸਾਰੇ ਜਹਾਨਾਂ ਦਾ ਪਾਲਣਹਾਰ ਹੇ।
ਇਸ ਆਇਤ ਦੇ ਸਾਰੇ ਅਨੁਵਾਦ ਵੇਖੋ →
قُلْ أَرَءَيْتُمْ إِنْ أَخَذَ ٱللَّهُ سَمْعَكُمْ وَأَبْصَٰرَكُمْ وَخَتَمَ عَلَىٰ قُلُوبِكُم مَّنْ إِلَٰهٌ غَيْرُ ٱللَّهِ يَأْتِيكُم بِهِ ٱنظُرْ كَيْفَ نُصَرِّفُ ٱلْـَٔايَٰتِ ثُمَّ هُمْ يَصْدِفُونَ
Punjabi Translation - Arif Haleem(ਹੇ ਨਬੀ!) ਤੁਸੀਂ ਪੁੱਛੋ ਕਿ ਰਤਾ ਇਹ ਤਾਂ ਦੱਸੋ ਕਿ ਜੇ ਅੱਲਾਹ ਤੁਹਾਡੀ ਸੁਣਨ ਸ਼ਕਤੀ ਅਤੇ ਤੁਹਾਡੀ ਵੇਖਣ ਸ਼ਕਤੀ ਖੋਹ ਲਵੇ ਅਤੇ ਤੁਹਾਡੇ ਦਿਲਾਂ ਉੱਤੇ ਮੋਹਰਾਂ ਲਾ ਦੇਵੇ ਤਾਂ ਅੱਲਾਹ ਤੋਂ ਛੁੱਟ ਹੋਰ ਕਿਹੜਾ ਇਸ਼ਟ ਹੇ ਜਿਹੜਾ ਇਹ ਸਭ ਤੁਹਾਨੂੰ ਵਾਪਸ ਲਿਆ ਦੇਵੇ ? ਤੁਸੀਂ ਵੇਖੋ ਤਾਂ ਸਹੀ ਕਿ ਅਸੀਂ ਦਲੀਲਾਂ ਨੂੰ ਕਿੱਦਾਂ ਵਖੋ-ਵੱਖ ਪੱਖ ਤੋਂ ਪੇਸ਼ ਕਰ ਰਹੇ ਹਾਂ, ਇਹ ਫੇਰ ਵੀ ਮੂੰਹ ਮੋੜੀ ਜਾਂਦੇ ਹਨ।
ਇਸ ਆਇਤ ਦੇ ਸਾਰੇ ਅਨੁਵਾਦ ਵੇਖੋ →
قُلْ أَرَءَيْتَكُمْ إِنْ أَتَىٰكُمْ عَذَابُ ٱللَّهِ بَغْتَةً أَوْ جَهْرَةً هَلْ يُهْلَكُ إِلَّا ٱلْقَوْمُ ٱلظَّٰلِمُونَ
Punjabi Translation - Arif Haleem(ਹੇ ਨਬੀ!) ਤੁਸੀਂ ਕਹੋ ਕਿ ਇਹ ਤਾਂ ਦੱਸੋ ਕਿ ਜੇ ਤੁਹਾਡੇ ਉੱਤੇ ਰੱਬ ਦਾ ਅਜ਼ਾਬ ਅਚਾਨਕ ਜਾਂ ਐਲਾਨੀਆਂ ਆ ਜਾਵੇ ਤਾਂ ਕੀ ਜ਼ਾਲਿਮਾਂ ਤੋਂ ਛੁੱਟ ਹੋਰ ਵੀ ਹਲਾਕ ਕੀਤੇ ਜਾਣਗੇ? (ਉੱਕਾ ਹੀ ਨਹੀਂ।)
ਇਸ ਆਇਤ ਦੇ ਸਾਰੇ ਅਨੁਵਾਦ ਵੇਖੋ →
وَمَا نُرْسِلُ ٱلْمُرْسَلِينَ إِلَّا مُبَشِّرِينَ وَمُنذِرِينَ فَمَنْ ءَامَنَ وَأَصْلَحَ فَلَا خَوْفٌ عَلَيْهِمْ وَلَا هُمْ يَحْزَنُونَ
Punjabi Translation - Arif Haleemਅਸੀਂ ਕੋਈ ਵੀ ਅਜਿਹਾ ਰਸੂਲ ਨਹੀਂ ਭੇਜਿਆ ਜਿਹੜਾ (ਜੰਨਤ ਦੀਆਂ) ਖ਼ੁਸ਼ਖ਼ਬਰੀਆਂ ਦੇਣ ਵਾਲਾ ਅਤੇ (ਨਰਕ ਤੋਂ) ਡਰਾਉਣ ਵਾਲਾ ਨਾ ਹੋਵੇ। ਫੇਰ ਜਿਹੜਾ ਕੋਈ ਈਮਾਨ ਲਿਆਏ ਅਤੇ ਆਪਣੇ (ਅਮਲਾਂ ਦਾ) ਸੁਧਾਰ ਕਰ ਲਵੇ ਤਾਂ (ਕਿਆਮਤ ਦਿਹਾੜੇ) ਉਹਨਾਂ ਲੋਕਾਂ ਨੂੰ ਨਾ ਕੋਈ ਡਰ-ਭੌ ਹੋਵੇਗਾ ਅਤੇ ਨਾ ਹੀ ਉਹ ਉਦਾਸ ਹੋਣਗੇ।
ਇਸ ਆਇਤ ਦੇ ਸਾਰੇ ਅਨੁਵਾਦ ਵੇਖੋ →
وَٱلَّذِينَ كَذَّبُوا۟ بِـَٔايَٰتِنَا يَمَسُّهُمُ ٱلْعَذَابُ بِمَا كَانُوا۟ يَفْسُقُونَ
Punjabi Translation - Arif Haleemਜਿਹੜੇ ਵੀ ਲੋਕ ਸਾਡੀਆਂ ਆਇਤਾਂ (ਨਿਸ਼ਾਨੀਆਂ) ਨੂੰ ਝੁਠਲਾਉਂਦੇ ਹਨ ਉਹਨਾਂ ਨੂੰ ਅਜ਼ਾਬ ਪਹੁੰਚੇਗਾ, ਕਿਉਂ ਜੋ ਉਹ ਨਾ-ਫ਼ਰਮਾਨੀਆਂ ਕਰਦੇ ਸਨ।
ਇਸ ਆਇਤ ਦੇ ਸਾਰੇ ਅਨੁਵਾਦ ਵੇਖੋ →
قُل لَّآ أَقُولُ لَكُمْ عِندِى خَزَآئِنُ ٱللَّهِ وَلَآ أَعْلَمُ ٱلْغَيْبَ وَلَآ أَقُولُ لَكُمْ إِنِّى مَلَكٌ إِنْ أَتَّبِعُ إِلَّا مَا يُوحَىٰٓ إِلَىَّ قُلْ هَلْ يَسْتَوِى ٱلْأَعْمَىٰ وَٱلْبَصِيرُ أَفَلَا تَتَفَكَّرُونَ
Punjabi Translation - Arif Haleem(ਹੇ ਨਬੀ!) ਤੁਸੀਂ ਆਖ ਦਿਓ ਕਿ ਨਾ ਤਾਂ ਮੈਂ ਤੁਹਾਨੂੰ ਇਹ ਕਹਿੰਦਾ ਹਾਂ ਕਿ ਮੇਰੇ ਕੋਲ ਅੱਲਾਹ ਦੇ ਖ਼ਜ਼ਾਨੇ ਹਨ ਤੇ ਨਾ ਹੀ ਮੈਂ ਗ਼ੈਬ (ਪਰੋਖ) ਨੂੰ ਜਾਣਦਾ ਹਾਂ ਅਤੇ ਨਾ ਮੈਂ ਤੁਹਾ` ਇਹ ਕਹਿੰਦਾ ਹਾਂ ਕਿ ਮੈਂ ਫ਼ਰਿਸ਼ਤਾ ਹਾਂ, ਮੈਂ ਤਾਂ ਕੇਵਲ ਜੋ ਮੇਰੇ ਵੱਲ ਵਹੀ (ਰੱਬੀ ਪੈਗ਼ਾਮ) ਆਉਂਦੀ ਹੇ ਉਸ ਦੀ ਪੈਰਵੀ ਕਰਦਾ ਹਾਂ। ਤੁਸੀਂ ਪੁੱਛੋ, ਕੀ ਅੰਨ੍ਹਾ ਤੇ ਸੁਜਾਖਾ ਦੋਵੇਂ ਇਕ ਬਰਾਬਰ ਹੋ ਸਕਦੇ ਹਨ ? ਕੀ ਤੁਸੀਂ ਸੋਚ ਵਿਚਾਰ ਨਹੀਂ ਕਰਦੇ?
ਇਸ ਆਇਤ ਦੇ ਸਾਰੇ ਅਨੁਵਾਦ ਵੇਖੋ →
وَأَنذِرْ بِهِ ٱلَّذِينَ يَخَافُونَ أَن يُحْشَرُوٓا۟ إِلَىٰ رَبِّهِمْ لَيْسَ لَهُم مِّن دُونِهِۦ وَلِىٌّ وَلَا شَفِيعٌ لَّعَلَّهُمْ يَتَّقُونَ
Punjabi Translation - Arif Haleem(ਹੇ ਨਬੀ!) ਤੁਸੀਂ ਇਸ (.ਕੁਰਆਨ) ਰਾਹੀਂ ਉਹਨਾਂ ਲੋਕਾਂ ਨੂੰ ਡਰਾਓ ਜਿਹੜੇ ਇਸ ਗੱਲ ਤੋਂ ਡਰਦੇ ਹਨ ਕਿ ਆਪਣੇ ਰੱਬ ਦੀ ਹਜ਼ੂਰੀ ਵਿਚ ਇਸ ਹਾਲਤ ਵਿਚ ਇਕੱਠੇ ਕੀਤੇ ਜਾਣਗੇ, ਜਿੱਥੇ ਉਸ (ਅੱਲਾਹ) ਤੋਂ ਛੁੱਟ ਉਹਨਾਂ ਦਾ ਨਾ ਕੋਈ ਯਾਰ-ਮਿੱਤਰ ਹੋਵੇਗਾ ਅਤੇ ਨਾ ਹੀ ਕੋਈ ਸਿਫ਼ਾਰਸ਼ੀ ਹੋਵੇਗਾ। ਹੋ ਸਕਦਾ ਹੇ ਕਿ (ਇਸੇ ਡਰ ਕਾਰਨ) ਉਹ ਬੁਰਾਈਆਂ ਤੋਂ ਬਚਣ ਵਾਲੇ ਬਣ ਜਾਣ।
ਇਸ ਆਇਤ ਦੇ ਸਾਰੇ ਅਨੁਵਾਦ ਵੇਖੋ →
وَلَا تَطْرُدِ ٱلَّذِينَ يَدْعُونَ رَبَّهُم بِٱلْغَدَوٰةِ وَٱلْعَشِىِّ يُرِيدُونَ وَجْهَهُۥ مَا عَلَيْكَ مِنْ حِسَابِهِم مِّن شَىْءٍ وَمَا مِنْ حِسَابِكَ عَلَيْهِم مِّن شَىْءٍ فَتَطْرُدَهُمْ فَتَكُونَ مِنَ ٱلظَّٰلِمِينَ
Punjabi Translation - Arif Haleemਹੇ ਨਬੀ! ਉਹਨਾਂ ਲੋਕਾਂ ਨੂੰ ਆਪਣੇ ਤੋਂ ਦੂਰ ਨਾ ਕਰੋ ਜਿਹੜੇ ਸਵੇਰੇ-ਸ਼ਾਮ ਆਪਣੇ ਪਾਲਣਹਾਰ ਦੀ ਇਬਾਦਤ ਕਰਦੇ ਹਨ, ਕੇਵਲ ਉਸੇ ਦੀ ਰਜ਼ਾ ਚਾਹੁੰਦੇ ਹਨ। ਉਹਨਾਂ ਦੇ ਹਿਸਾਬ ਦਾ ਤੁਹਾਡੇ ’ਤੇ ਕੋਈ ਭਾਰ ਨਹੀਂ ਅਤੇ ਤੁਹਾਡੇ ਹਿਸਾਬ ਦਾ ਬੋਝ ਭਾਰ ਉਹਨਾਂ ’ਤੇ ਨਹੀਂ। ਜੇ ਤੁਸੀਂ ਉਹਨਾਂ ਨੂੰ ਆਪਣੇ ਤੋਂ ਦੂਰ ਕਰੋਂਗੇ ਤਾਂ ਤੁਸੀਂ ਵੀ ਜ਼ਾਲਮਾਂ ਵਿਚ ਗਿਣੇ ਜਾਓਗੇ।
ਇਸ ਆਇਤ ਦੇ ਸਾਰੇ ਅਨੁਵਾਦ ਵੇਖੋ →
وَكَذَٰلِكَ فَتَنَّا بَعْضَهُم بِبَعْضٍ لِّيَقُولُوٓا۟ أَهَٰٓؤُلَآءِ مَنَّ ٱللَّهُ عَلَيْهِم مِّنۢ بَيْنِنَآ أَلَيْسَ ٱللَّهُ بِأَعْلَمَ بِٱلشَّٰكِرِينَ
Punjabi Translation - Arif Haleemਇਸ ਤਰ੍ਹਾਂ ਅਸੀਂ ਕਈਆਂ ਨੂੰ ਕਈਆਂ ਰਾਹੀਂ ਅਜ਼ਮਾਇਸ਼ ਵਿਚ ਪਾਉਂਦੇ ਹਾਂ ਤਾਂ ਜੋ ਇਹ (ਮੱਕੇ ਦੇ ਸਰਦਾਰ) ਆਖਣ, ਕੀ ਇਹ ਉਹ ਲੋਕ ਹਨ ਜਿਨ੍ਹਾਂ ਉੱਤੇ ਸਾਡੇ ਵਿੱਚੋਂ ਅੱਲਾਹ ਨੇ ਫ਼ਜ਼ਲ ਕੀਤਾ ਹੇ ?ਹਾਂ, ਕੀ ਇਹ ਗੱਲ (ਸੱਚ) ਨਹੀਂ ਕਿ ਅੱਲਾਹ ਸ਼ੁਕਰਗੁਜ਼ਾਰ ਬੰਦਿਆਂ ਨੂੰ (ਇਹਨਾਂ ਕਾਫ਼ਿਰਾਂ) ਤੋਂ ਵੱਧ ਜਾਣਦਾ ਹੇ
ਇਸ ਆਇਤ ਦੇ ਸਾਰੇ ਅਨੁਵਾਦ ਵੇਖੋ →
وَإِذَا جَآءَكَ ٱلَّذِينَ يُؤْمِنُونَ بِـَٔايَٰتِنَا فَقُلْ سَلَٰمٌ عَلَيْكُمْ كَتَبَ رَبُّكُمْ عَلَىٰ نَفْسِهِ ٱلرَّحْمَةَ أَنَّهُۥ مَنْ عَمِلَ مِنكُمْ سُوٓءًۢا بِجَهَٰلَةٍ ثُمَّ تَابَ مِنۢ بَعْدِهِۦ وَأَصْلَحَ فَأَنَّهُۥ غَفُورٌ رَّحِيمٌ
Punjabi Translation - Arif Haleem(ਹੇ ਨਬੀ!) ਜਦੋਂ ਉਹ ਲੋਕ ਤੁਹਾਡੇ ਕੋਲ ਆਉਣ ਜਿਹੜੇ ਸਾਡੀਆਂ ਆਇਤਾਂ ਉੱਤੇ ਈਮਾਨ ਰੱਖਦੇ ਹਨ ਤਾਂ ਉਹਨਾਂ ਨੂੰ ਆਖੋ ਕਿ ਤੁਹਾਡੇ ’ਤੇ ਸਲਮਾਤੀ ਹੋਵੇ, ਤੁਹਾਡੇ ਰੱਬ ਨੇ ਮਿਹਰਾਂ ਕਰਨੀਆਂ ਆਪਣੇ ਜ਼ਿੰਮੇ ਲੈ ਰੱਖੀਆਂ ਹਨ। ਜੇ ਤੁਹਾਡੇ ਵਿੱਚੋਂ ਕੋਈ ਵਿਅਕਤੀ ਨਾਦਾਨੀ ਨਾਲ ਕੋਈ ਭੈੜਾ ਕੰਮ ਕਰ ਬੈਠੇ, ਫੇਰ ਉਸ ਤੋਂ ਤੌਬਾ ਕਰਕੇ ਆਪਣਾ ਸੁਧਾਰ ਕਰ ਲਵੇ ਤਾਂ ਅੱਲਾਹ ਬਹੁਤ ਹੀ ਵੱਡਾ ਬਖ਼ਸ਼ਣਹਾਰ ਤੇ ਮਿਹਰਾਂ ਵਾਲਾ ਹੇ।
ਇਸ ਆਇਤ ਦੇ ਸਾਰੇ ਅਨੁਵਾਦ ਵੇਖੋ →
وَكَذَٰلِكَ نُفَصِّلُ ٱلْـَٔايَٰتِ وَلِتَسْتَبِينَ سَبِيلُ ٱلْمُجْرِمِينَ
Punjabi Translation - Arif Haleemਇਸੇ ਤਰ੍ਹਾਂ ਅਸੀਂ ਆਇਤਾਂ (ਹੁਕਮਾਂ) ਦੀ ਵਿਆਖਿਆ ਕਰਦੇ ਰਹਿੰਦੇ ਹਾਂ ਤਾਂ ਜੋ ਅਪਰਾਧੀਆਂ ਲਈ (ਨਰਕ ਵਿਚ ਜਾਣ ਵਾਲੀ ਰਾਹ) ਸਪਸ਼ਟ ਹੋ ਜਾਵੇ।
ਇਸ ਆਇਤ ਦੇ ਸਾਰੇ ਅਨੁਵਾਦ ਵੇਖੋ →
قُلْ إِنِّى نُهِيتُ أَنْ أَعْبُدَ ٱلَّذِينَ تَدْعُونَ مِن دُونِ ٱللَّهِ قُل لَّآ أَتَّبِعُ أَهْوَآءَكُمْ قَدْ ضَلَلْتُ إِذًا وَمَآ أَنَا۠ مِنَ ٱلْمُهْتَدِينَ
Punjabi Translation - Arif Haleem(ਹੇ ਨਬੀ!) ਤੁਸੀਂ ਆਖ ਦਿਓ ਕਿ ਮੈਨੂੰ ਇਸ ਗੱਲ ਤੋਂ ਰੋਕਿਆ ਗਿਆ ਹੇ ਕਿ ਮੈਂ ਵੀ ਉਸ ਦੀ ਇਬਾਦਤ ਕਰਾਂ ਜਿਨ੍ਹਾਂ ਦੀ ਤੁਸੀਂ (ਅੱਲਾਹ ਨੂੰ ਛੱਡ ਕੇ) ਇਬਾਦਤ ਕਰਦੇ ਹੋ। ਤੁਸੀਂ ਆਖੋ ਕਿ ਮੈਂ ਤੁਹਾਡੀਆਂ ਇੱਛਾਵਾਂ ਦੀ ਪੈਰਵੀ ਨਹੀਂ ਕਰਾਂਗਾ ਕਿਉਂ ਜੋ ਇੰਜ ਤਾਂ ਮੈਂ ਕੁਰਾਹੇ ਪੈ ਜਾਵਾਂਗਾ ਅਤੇ ਸਿੱਧੀ ਰਾਹ ’ਤੇ ਚੱਲਣ ਵਾਲਿਆਂ ਵਿੱਚੋਂ ਨਾ ਰਹਾਂਗਾ।
ਇਸ ਆਇਤ ਦੇ ਸਾਰੇ ਅਨੁਵਾਦ ਵੇਖੋ →
قُلْ إِنِّى عَلَىٰ بَيِّنَةٍ مِّن رَّبِّى وَكَذَّبْتُم بِهِۦ مَا عِندِى مَا تَسْتَعْجِلُونَ بِهِۦٓ إِنِ ٱلْحُكْمُ إِلَّا لِلَّهِ يَقُصُّ ٱلْحَقَّ وَهُوَ خَيْرُ ٱلْفَٰصِلِينَ
Punjabi Translation - Arif Haleem(ਹੇ ਨਬੀ!) ਤੁਸੀਂ ਆਖ ਦਿਓ ਕਿ ਮੈਂ ਆਪਣੇ ਰੱਬ ਵੱਲੋਂ ਇਕ ਸਪਸ਼ਟ ਦਲੀਲ ’ਤੇ ਕਾਇਮ ਹਾਂ ਅਤੇ ਤੁਸੀਂ ਉਸ ਦਲੀਲ ਨੂੰ ਝੁਠਲਾ ਰਹੇ ਹੋ, ਜਿਸ ਚੀਜ਼ (ਭਾਵ ਅਜ਼ਾਬ) ਦੀ ਤੁਸੀਂ ਛੇਤੀ ਕਰ ਰਹੇ ਹੋ ਉਸ ਦੇ ਫ਼ੈਸਲੇ ਦਾ ਅਧਿਕਾਰ ਅੱਲਾਹ ਨੂੰ ਹੀ ਹੇ। ਉਹੀਓ ਹੱਕ ਬਿਆਨ ਕਰਦਾ ਹੇ ਅਤੇ ਸਭ ਤੋਂ ਚੰਗਾ ਫ਼ੈਸਲਾ ਕਰਨ ਵਾਲਾ ਵੀ ਉਹੀਓ ਹੇ।
ਇਸ ਆਇਤ ਦੇ ਸਾਰੇ ਅਨੁਵਾਦ ਵੇਖੋ →
قُل لَّوْ أَنَّ عِندِى مَا تَسْتَعْجِلُونَ بِهِۦ لَقُضِىَ ٱلْأَمْرُ بَيْنِى وَبَيْنَكُمْ وَٱللَّهُ أَعْلَمُ بِٱلظَّٰلِمِينَ
Punjabi Translation - Arif Haleem(ਹੇ ਨਬੀ!) ਤੁਸੀਂ ਆਖ ਦਿਓ ਕਿ ਜੇ ਮੇਰੇ ਵੱਸ ਵਿਚ ਉਹ ਚੀਜ਼ ਹੁੰਦੀ ਜਿਸ ਲਈ ਤੁਸੀਂ ਕਾਹਲੀ ਕਰਦੇ ਹੋ, ਤਾਂ ਮੇਰੇ ਅਤੇ ਤੁਹਾਡੇ ਵਿਚਾਲੇ ਕਦੋਂ ਦਾ ਫ਼ੈਸਲਾ ਹੋ ਗਿਆ ਹੁੰਦਾ। ਜ਼ਾਲਮਾਂ ਨੂੰ ਤਾਂ ਅੱਲਾਹ ਚੰਗੀ ਤਰ੍ਹਾਂ ਜਾਣਦਾ ਹੇ।
ਇਸ ਆਇਤ ਦੇ ਸਾਰੇ ਅਨੁਵਾਦ ਵੇਖੋ →
وَعِندَهُۥ مَفَاتِحُ ٱلْغَيْبِ لَا يَعْلَمُهَآ إِلَّا هُوَ وَيَعْلَمُ مَا فِى ٱلْبَرِّ وَٱلْبَحْرِ وَمَا تَسْقُطُ مِن وَرَقَةٍ إِلَّا يَعْلَمُهَا وَلَا حَبَّةٍ فِى ظُلُمَٰتِ ٱلْأَرْضِ وَلَا رَطْبٍ وَلَا يَابِسٍ إِلَّا فِى كِتَٰبٍ مُّبِينٍ
Punjabi Translation - Arif Haleemਗ਼ੈਬ (ਪਰੋਖ) ਦੀਆਂ ਕੁੰਜੀਆਂ ਤਾਂ ਅੱਲਾਹ ਕੋਲ ਹੀ ਹਨ, ਉਹਨਾਂ ਨੂੰ ਉਸ ਤੋਂ ਛੁੱਟ ਕੋਈ ਨਹੀਂ ਜਾਣਦਾ। ਜਲ ਤੇ ਥਲ ਵਿਚ ਜੋ ਵੀ ਹੇ ਉਹ ਸਭ ਜਾਣਦਾ ਹੇ। ਕੋਈ ਵੀ ਰੁੱਖ ਤੋਂ ਗਿਰਨ ਵਾਲਾ ਪੱਤਾ ਅਜਿਹਾ ਨਹੀਂ ਜਿਸ ਦਾ ਉਸ ਨੂੰ ਗਿਆਨ ਨਾ ਹੋਵੇ। ਧਰਤੀ ਦੇ ਹਨੇਰਿਆਂ ਵਿਚ ਕੋਈ ਦਾਣਾ ਅਜਿਹਾ ਨਹੀਂ ਜਿਸ ਨੂੰ ਉਹ ਨਾ ਜਾਣਦਾ ਹੋਵੇ। ਗਿੱਲੀ, ਸੁੱਕੀ ਕੋਈ ਚੀਜ਼ ਅਜਿਹੀ ਨਹੀਂ ਜਿਹੜੀ ਖੱਲ੍ਹੀ ਕਿਤਾਬ (ਲੌਹੇ-ਮਹਿਫ਼ੂਜ) ਵਿਚ ਨਾ ਲਿਖੀ ਹੋਵੇ।
ਇਸ ਆਇਤ ਦੇ ਸਾਰੇ ਅਨੁਵਾਦ ਵੇਖੋ →
وَهُوَ ٱلَّذِى يَتَوَفَّىٰكُم بِٱلَّيْلِ وَيَعْلَمُ مَا جَرَحْتُم بِٱلنَّهَارِ ثُمَّ يَبْعَثُكُمْ فِيهِ لِيُقْضَىٰٓ أَجَلٌ مُّسَمًّى ثُمَّ إِلَيْهِ مَرْجِعُكُمْ ثُمَّ يُنَبِّئُكُم بِمَا كُنتُمْ تَعْمَلُونَ
Punjabi Translation - Arif Haleemਅਤੇ ਉਹੀਓ (ਅੱਲਾਹ) ਹੇ ਜਿਹੜਾ ਰਾਤ ਨੂੰ (ਸੌਂਦੇ ਹੋਏ) ਤੁਹਾਡੀਆਂ ਰੂਹਾਂ ਨੂੰ ਕਬਜ਼ ਕਰ ਲੈਂਦਾ ਹੇ। ਜੋ ਤੁਸੀਂ ਦਿਨ ਵਿਚ ਕਰਦੇ ਹੋ ਉਸ ਨੂੰ ਜਾਣਦਾ ਹੇ, ਫੇਰ ਦੂਜੇ ਦਿਨ ਉਹ ਤੁਹਾਨੂੰ ਜਗਾਉਂਦਾ ਹੇ, ਤਾਂ ਜੋ ਤੁਸੀਂ ਆਪਣੇ ਜੀਵਨ ਦਾ ਨਿਸ਼ਚਿਤ ਸਮਾਂ ਪੂਰਾ ਕਰ ਲਵੋ। ਤੁਸੀਂ ਸਭ ਨੇ ਉਸੇ ਵੱਲ ਜਾਣਾ ਹੇ, ਫੇਰ ਉਹ ਅੱਲਾਹ ਤੁਹਾਨੂੰ ਦੱਸੇਗਾ ਜੋ ਤੁਸੀਂ (ਸੰਸਾਰ ਵਿਚ) ਕਰਦੇ ਸੀ।
ਇਸ ਆਇਤ ਦੇ ਸਾਰੇ ਅਨੁਵਾਦ ਵੇਖੋ →
وَهُوَ ٱلْقَاهِرُ فَوْقَ عِبَادِهِۦ وَيُرْسِلُ عَلَيْكُمْ حَفَظَةً حَتَّىٰٓ إِذَا جَآءَ أَحَدَكُمُ ٱلْمَوْتُ تَوَفَّتْهُ رُسُلُنَا وَهُمْ لَا يُفَرِّطُونَ
Punjabi Translation - Arif Haleemਉਹੀਓ (ਅੱਲਾਹ) ਆਪਣੇ ਬੰਦਿਆਂ ਉੱਤੇ ਹਰ ਪੱਖੋਂ ਭਾਰੂ ਹੇ ਅਤੇ ਤੁਹਾਡੀ ਨਿਗਰਾਨੀ ਲਈ (ਫ਼ਰਿਸ਼ਤਿਆਂ ਨੂ) ਭੇਜਦਾ ਹੇ,[6] ਇੱਥੋਂ ਤੀਕ ਕਿ ਜਦੋਂ ਤੁਹਾਡੇ ਵਿੱਚੋਂ ਕਿਸੇ ਦੀ ਮੌਤ ਦਾ ਸਮਾਂ ਆਉਂਦਾ ਹੇ, ਉਸ ਦੀ ਰੂਹ ਸਾਡੇ ਭੇਜੇ ਹੋਏ ਫ਼ਰਿਸ਼ਤੇ ਕਬਜ਼ ਕਰਦੇ ਹਨ। ਉਹ ਕੁੱਝ ਵੀ ਗ਼ਲਤੀ ਨਹੀਂ ਕਰਦੇ।
ਇਸ ਆਇਤ ਦੇ ਸਾਰੇ ਅਨੁਵਾਦ ਵੇਖੋ →
ثُمَّ رُدُّوٓا۟ إِلَى ٱللَّهِ مَوْلَىٰهُمُ ٱلْحَقِّ أَلَا لَهُ ٱلْحُكْمُ وَهُوَ أَسْرَعُ ٱلْحَٰسِبِينَ
Punjabi Translation - Arif Haleemਫੇਰ ਉਹ ਸਾਰੇ ਆਪਣੇ ਸੱਚੇ ਮਾਲਿਕ ਵੱਲ ਪਰਤਾਏ ਜਾਣਗੇ। ਚੰਗੀਂ ਤਰ੍ਹਾਂ ਸੁਣ ਲਵੋ ਕਿ ਫ਼ੈਸਲਿਆਂ ਦਾ ਸਾਰਾ ਅਧਿਕਾਰ ਅੱਲਾਹ ਨੂੰ ਹੀ ਪ੍ਰਾਪਤ ਹੇ ਅਤੇ ਉਹ ਹਿਸਾਬ ਲੈਣ ਵਿਚ ਬਹੁਤ ਹੀ ਛੇਤੀ ਕਰਦਾ ਹੇ।
ਇਸ ਆਇਤ ਦੇ ਸਾਰੇ ਅਨੁਵਾਦ ਵੇਖੋ →
قُلْ مَن يُنَجِّيكُم مِّن ظُلُمَٰتِ ٱلْبَرِّ وَٱلْبَحْرِ تَدْعُونَهُۥ تَضَرُّعًا وَخُفْيَةً لَّئِنْ أَنجَىٰنَا مِنْ هَٰذِهِۦ لَنَكُونَنَّ مِنَ ٱلشَّٰكِرِينَ
Punjabi Translation - Arif Haleem(ਹੇ ਨਬੀ!) ਤੁਸੀਂ ਇਹਨਾਂ ਨੂੰ ਪੁੱਛੋ ਕਿ ਉਹ ਕੌਣ ਹੇ ਜਿਹੜਾ ਤੁਹਾਨੂੰ ਥਲ (ਧਰਤੀ) ਅਤੇ ਜਲ (ਦਰਿਆਵਾਂ) ਦੇ ਹਨੇਰਿਆਂ ਦੇ ਖ਼ਤਰਿਆਂ ਤੋਂ ਬਚਾਉਂਦਾ ਹੇ ? ਤੁਸੀਂ ਉਸੇ ਨੂੰ ਮਿੰਨਤਾਂ ਤਰਲੇ ਪਾ ਕੇ ਅਤੇ ਹੌਲੀ-ਹੌਲੀ ਅਰਦਾਸਾਂ ਕਰਦੇ ਹੋ ਕਿ ਜੇ ਉਹ ਸਾਨੂੰ ਇਹਨਾਂ (ਮੁਸੀਬਤਾਂ) ਤੋਂ ਬਚਾ ਲਵੇ ਤਾਂ ਅਸੀਂ ਜ਼ਰੂਰ ਹੀ ਧੰਨਵਾਦੀ ਹੋਵਾਂਗੇ।
ਇਸ ਆਇਤ ਦੇ ਸਾਰੇ ਅਨੁਵਾਦ ਵੇਖੋ →
قُلِ ٱللَّهُ يُنَجِّيكُم مِّنْهَا وَمِن كُلِّ كَرْبٍ ثُمَّ أَنتُمْ تُشْرِكُونَ
Punjabi Translation - Arif Haleemਤੁਸੀਂ ਆਖ ਦਿਓ ਕਿ ਅੱਲਾਹ ਹੀ ਤੁਹਾਨੂੰ ਇਸ (ਮੁਸੀਬਤ) ਤੋਂ ਅਤੇ ਹਰ ਤਕਲੀਫ਼ ਤੋਂ ਮੁਕਤ ਕਰਦਾ ਹੇ, ਫੇਰ ਵੀ ਤੁਸੀਂ ਉਸ ਦੇ ਨਾਲ ਸ਼ਿਰਕ ਕਰਨ ਲੱਗ ਜਾਂਦੇ ਹੋ!
ਇਸ ਆਇਤ ਦੇ ਸਾਰੇ ਅਨੁਵਾਦ ਵੇਖੋ →
قُلْ هُوَ ٱلْقَادِرُ عَلَىٰٓ أَن يَبْعَثَ عَلَيْكُمْ عَذَابًا مِّن فَوْقِكُمْ أَوْ مِن تَحْتِ أَرْجُلِكُمْ أَوْ يَلْبِسَكُمْ شِيَعًا وَيُذِيقَ بَعْضَكُم بَأْسَ بَعْضٍ ٱنظُرْ كَيْفَ نُصَرِّفُ ٱلْـَٔايَٰتِ لَعَلَّهُمْ يَفْقَهُونَ
Punjabi Translation - Arif Haleem(ਹੇ ਨਬੀ!) ਤੁਸੀਂ ਕਹੋ ਕਿ ਇਹ ਗੱਲ ਦੀ ਵੀ ਉਸੇ ਨੂੰ ਕੁਦਰਤ ਹੇ ਕਿ ਤੁਹਾਡੇ ਉੱਤੇ ਕੋਈ ਅਜ਼ਾਬ ਉਪਰੋਂ (ਅਕਾਸ਼ੋ) ੳਤਾਰ ਦੇਵੇ ਜਾਂ ਤੁਹਾਡੇ ਪੈਰਾਂ ਹੇਠੋਂ (ਧਰਤੀਓਂ) ਕੱਢ ਲਿਆਵੇ ਜਾਂ ਤੁਹਾਨੂੰ ਵੱਖ-ਵੱਖ ਟੋਲਿਆਂ ਵਿਚ ਵੰਡ ਕੇ ਇਕ ਦੂਜੇ ਦੀ ਸ਼ਕਤੀ ਦਾ ਸੁਆਦ ਚਖਾਵੇ। ਤੁਸੀਂ ਵੇਖੋ ਤਾਂ ਸਹੀ ਕਿ ਅਸੀਂ ਕਿਵੇਂ ਵੱਖੋ-ਵੱਖ ਢੰਗ ਨਾਲ ਦਲੀਲਾਂ ਦਿੰਦੇ ਹਾਂ ਤਾਂ ਜੋ ਉਹ (ਇਨਕਾਰੀ) ਸਮਝ ਸਕਣ।
ਇਸ ਆਇਤ ਦੇ ਸਾਰੇ ਅਨੁਵਾਦ ਵੇਖੋ →
وَكَذَّبَ بِهِۦ قَوْمُكَ وَهُوَ ٱلْحَقُّ قُل لَّسْتُ عَلَيْكُم بِوَكِيلٍ
Punjabi Translation - Arif Haleemਅਤੇ ਤੁਹਾਡੀ ਕੌਮ ਇਸ (.ਕੁਰਆਨ) ਨੂੰ ਝੁਠਲਾਉਂਦੀ ਹੇ ਜਦ ਕਿ ਉਹ ਹੱਕ ਹੇ। ਤੁਸੀਂ ਕਹਿ ਦਿਓ ਕਿ ਮੈਂ ਤੁਹਾਡੇ ਉੱਤੇ ਕੋਈ ਨਿਗਰਾਨ ਨਹੀਂ ਹਾਂ।
ਇਸ ਆਇਤ ਦੇ ਸਾਰੇ ਅਨੁਵਾਦ ਵੇਖੋ →
لِّكُلِّ نَبَإٍ مُّسْتَقَرٌّ وَسَوْفَ تَعْلَمُونَ
Punjabi Translation - Arif Haleemਹਰੇਕ ਖ਼ਬਰ ਦੇ ਪ੍ਰਗਟ ਹੋਣ ਦਾ ਇਕ ਸਮਾਂ ਨਿਸ਼ਚਿਤ ਹੇ ਅਤੇ ਤੁਹਾਨੂੰ ਛੇਤੀ ਹੀ ਪਤਾ ਲੱਗ ਜਾਵੇਗਾ (ਜਦੋਂ ਕਿਆਮਤ ਆਵੇਗੀ)।
ਇਸ ਆਇਤ ਦੇ ਸਾਰੇ ਅਨੁਵਾਦ ਵੇਖੋ →
وَإِذَا رَأَيْتَ ٱلَّذِينَ يَخُوضُونَ فِىٓ ءَايَٰتِنَا فَأَعْرِضْ عَنْهُمْ حَتَّىٰ يَخُوضُوا۟ فِى حَدِيثٍ غَيْرِهِۦ وَإِمَّا يُنسِيَنَّكَ ٱلشَّيْطَٰنُ فَلَا تَقْعُدْ بَعْدَ ٱلذِّكْرَىٰ مَعَ ٱلْقَوْمِ ٱلظَّٰلِمِينَ
Punjabi Translation - Arif Haleem(ਹੇ ਨਬੀ!) ਜਦੋਂ ਤੁਸੀਂ ਵੇਖੋ ਕਿ ਇਹ (ਕਾਫ਼ਿਰ) ਲੋਕ ਸਾਡੀਆਂ ਆਇਤਾਂ (ਆਦੇਸ਼ਾ) ਦੀ ਨਿੰਦਾ ਕਰਦੇ ਹਨ ਤਾਂ ਇਹਨਾਂ ਲੋਕਾਂ ਤੋਂ ਦੂਰ ਹੱਟ ਜਾਓ। ਜਦੋਂ ਤਕ ਕਿ ਉਹ ਦੂਜੀਆਂ ਗੱਲਾਂ ਵਿਚ ਨਾ ਰੁਝ ਜਾਣ। ਜੇ ਸ਼ੈਤਾਨ ਤੁਹਾਨੂੰ ਇਹ ਗੱਲ ਭੁਲਾ ਵੀ ਦੇਵੇ ਤਾਂ ਯਾਦ ਆਉਣ ’ਤੇ ਇਹਨਾਂ ਜ਼ਾਲਮਾਂ ਨਾਲ ਨਾ ਬੈਠੋ।
ਇਸ ਆਇਤ ਦੇ ਸਾਰੇ ਅਨੁਵਾਦ ਵੇਖੋ →
وَمَا عَلَى ٱلَّذِينَ يَتَّقُونَ مِنْ حِسَابِهِم مِّن شَىْءٍ وَلَٰكِن ذِكْرَىٰ لَعَلَّهُمْ يَتَّقُونَ
Punjabi Translation - Arif Haleemਜਿਹੜੇ ਲੋਕੀ ਪਰਹੇਜ਼ਗਾਰ ਹਨ ਉਹਨਾਂ ’ਤੇ ਉਹਨਾਂ (ਕਾਫ਼ਿਰਾਂ) ਦੇ ਲੇਖੇ ’ਚੋਂ ਕਿਸੇ ਗੱਲ ਦੀ ਕੋਈ ਜ਼ਿੰਮੇਵਾਰੀ ਨਹੀਂ, ਪਰ ਨਸੀਹਤ ਕਰਨਾ ਉਹਨਾਂ ਦਾ ਫ਼ਰਜ਼ ਹੇ। ਹੋ ਸਕਦਾ ਹੇ ਕਿ ਉਹ (ਕਾਫ਼ਿਰ) ਵੀ (ਰੱਬ ਤੋਂ) ਡਰਨ ਵਾਲੇ ਬਣ ਜਾਣ।
ਇਸ ਆਇਤ ਦੇ ਸਾਰੇ ਅਨੁਵਾਦ ਵੇਖੋ →
وَذَرِ ٱلَّذِينَ ٱتَّخَذُوا۟ دِينَهُمْ لَعِبًا وَلَهْوًا وَغَرَّتْهُمُ ٱلْحَيَوٰةُ ٱلدُّنْيَا وَذَكِّرْ بِهِۦٓ أَن تُبْسَلَ نَفْسٌۢ بِمَا كَسَبَتْ لَيْسَ لَهَا مِن دُونِ ٱللَّهِ وَلِىٌّ وَلَا شَفِيعٌ وَإِن تَعْدِلْ كُلَّ عَدْلٍ لَّا يُؤْخَذْ مِنْهَآ أُو۟لَٰٓئِكَ ٱلَّذِينَ أُبْسِلُوا۟ بِمَا كَسَبُوا۟ لَهُمْ شَرَابٌ مِّنْ حَمِيمٍ وَعَذَابٌ أَلِيمٌۢ بِمَا كَانُوا۟ يَكْفُرُونَ
Punjabi Translation - Arif Haleem(ਹੇ ਨਬੀ!) ਅਜਿਹੇ ਲੋਕਾਂ ਦਾ ਖਹਿੜਾ ਛੱਡੋ ਦਿਓ ਜਿਨ੍ਹਾਂ ਨੇ ਆਪਣੇ ਧਰਮ ਨੂੰ ਖੇਡ-ਤਮਾਸ਼ਾ ਬਣਾ ਛੱਡਿਆ ਹੇ ਅਤੇ ਸੰਸਾਰਿਕ ਜੀਵਨ ਨੇ ਉਹਨਾਂ ਨੂੰ ਧੋਖੇ ਵਿਚ ਪਾ ਛੱਡਿਆ ਹੇ (ਕਿ ਜੀਵਨ ਤਾਂ ਬਸ ਇਹੋ ਹੇ)। ਤੁਸੀਂ ਇਸ .ਕੁਰਆਨ ਦੁਆਰਾ ਨਸੀਹਤ ਕਰਦੇ ਰਹੋ ਤਾਂ ਜੋ ਕੋਈ ਵਿਅਕਤੀ ਆਪਣੀਆਂ ਹੀ ਕਰਤੂਤਾਂ ਕਾਰਨ ਰਾਹੀਂ ਬਰਬਾਦ ਨਾ ਹੋ ਜਾਵੇ। ਫੇਰ ਛੁੱਟ ਅੱਲਾਹ ਤੋਂ ਨਾ ਤਾਂ ਉਸ ਦਾ ਕੋਈ ਸਹਾਈ ਹੋਵੇਗਾ ਅਤੇ ਨਾ ਹੀ ਸਿਫ਼ਾਰਸ਼ੀ ਹੋਵੇਗਾ। ਜੇ ਉਹ ਦੁਨੀਆਂ ਭਰ ਦੀਆਂ ਸੰਭਵ ਚੀਜ਼ਾਂ ਵੀ (ਆਪਣੇ ਬਚਾਓ ਦੇ) ਬਦਲੇ ਵਿਚ ਦੇ ਦੇਣ ਤਾਂ ਵੀ ਉਸ ਤੋਂ ਕੁੱਝ ਨਹੀਂ ਲਿਆ ਜਾਵੇਗਾ। ਇਹ ਉਹ ਲੋਕ ਹਨ ਜਿਨ੍ਹਾਂ ਨੂੰ ਉਹਨਾਂ ਦੇ ਕਰਮਾਂ ਕਾਰਨ ਹਲਾਕ ਕੀਤਾ ਗਿਆ ਹੇ ਅਤੇ ਜਿਹੜਾ ਉਹ ਕੁਫ਼ਰ ਕਰਦੇ ਰਹੇ ਉਸ ਕਾਰਨ ਉਹਨਾਂ ਨੂੰ ਨਰਕ ਵਿਚ ਉਬਲਦਾ ਹੋਇਆ ਪਾਣੀ ਪੀਣ ਲਈ ਮਿਲੇਗਾ ਅਤੇ ਦਰਦਨਾਕ ਸਜ਼ਾ ਮਿਲੇਗੀ।
ਇਸ ਆਇਤ ਦੇ ਸਾਰੇ ਅਨੁਵਾਦ ਵੇਖੋ →
قُلْ أَنَدْعُوا۟ مِن دُونِ ٱللَّهِ مَا لَا يَنفَعُنَا وَلَا يَضُرُّنَا وَنُرَدُّ عَلَىٰٓ أَعْقَابِنَا بَعْدَ إِذْ هَدَىٰنَا ٱللَّهُ كَٱلَّذِى ٱسْتَهْوَتْهُ ٱلشَّيَٰطِينُ فِى ٱلْأَرْضِ حَيْرَانَ لَهُۥٓ أَصْحَٰبٌ يَدْعُونَهُۥٓ إِلَى ٱلْهُدَى ٱئْتِنَا قُلْ إِنَّ هُدَى ٱللَّهِ هُوَ ٱلْهُدَىٰ وَأُمِرْنَا لِنُسْلِمَ لِرَبِّ ٱلْعَٰلَمِينَ
Punjabi Translation - Arif Haleem(ਹੇ ਨਬੀ!) ਤੁਸੀਂ ਆਖ ਦਿਓ! ਕੀ ਅਸੀਂ ਅੱਲਾਹ ਨੂੰ ਛੱਡ ਕੇ ਉਹਨਾਂ ਨੂੰ ਪੁਕਾਰੀਏ ਜੋ ਨਾ ਸਾਨੂੰ ਕੋਈ ਲਾਭ ਦੇ ਸਕਦੇ ਹਨ ਤੇ ਨਾ ਹੀ ਹਾਨੀ ? ਕੀ ਅਸੀਂ ਅੱਲਾਹ ਦੀ ਹਿਦਾਇਤ ਤੋਂ ਬਾਅਦ ਵੀ ਪੁੱਠੇ ਤੁਰੀਏ? ਜਾਂ ਅਸੀਂ ਉਸ ਵਿਅਕਤੀ ਵਾਂਗ ਹੋ ਜਾਈਏ ਜਿਸ ਨੂੰ ਜੰਗਲ ਵਿਚ ਸ਼ੈਤਾਨ ਨੇ ਰਾਹ ਤੋਂ ਬੇਰਾਹ ਕਰ ਦਿੱਤਾ ਹੋਵੇ ਅਤੇ ਉਹ ਰੁਰਾਨ ਪਰੇਸ਼ਾਨ ਭਟਕਦਾ ਫਿਰਦਾ ਹੋਵੇ, ਉਸ ਦੇ ਕੁੱਝ ਸਾਥੀ ਵੀ ਹੋਣ ਜਿਹੜੇ ਉਸ ਨੂੰ ਠੀਕ ਰਸਤੇ ਵੱਲ ਬੁਲਾ ਰਹੇ ਹੋਣ ਕਿ ਸਾਡੇ ਨਾਲ ਆ ਜਾ (ਇਹੋ ਸਿੱਧੀ ਰਾਹ ਹੇ)। (ਹੇ ਨਬੀ!) ਤੁਸੀਂ ਕਹੋ ਕਿ ਹਕੀਕਤ ਇਹੋ ਹੇ ਕਿ ਸਿੱਧੀ ਰਾਹ ਉਹੀਓ ਹੇ ਜਿਹੜੀ ਖ਼ਾਸ ਅੱਲਾਹ ਵੱਲ ਹੀ ਜਾਂਦੀ ਹੋਵੇ ਅਤੇ ਸਾਨੂੰ ਇਹ ਵੀ ਹੁਕਮ ਹੋਇਆ ਹੇ ਕਿ ਅਸੀਂ ਕੁੱਲ ਜਹਾਨ ਦੇ ਪਾਲਣਹਾਰ ਦੀ ਅਧੀਨਗੀ ਇਖ਼ਤਿਆਰ ਕਰੀਏ।
ਇਸ ਆਇਤ ਦੇ ਸਾਰੇ ਅਨੁਵਾਦ ਵੇਖੋ →
وَأَنْ أَقِيمُوا۟ ٱلصَّلَوٰةَ وَٱتَّقُوهُ وَهُوَ ٱلَّذِىٓ إِلَيْهِ تُحْشَرُونَ
Punjabi Translation - Arif Haleemਅਤੇ ਇਹ ਵੀ (ਹੁਕਮ ਹੋਇਆ ਹੇ) ਕਿ ਨਮਾਜ਼ਾਂ ਦੀ ਪਾਬੰਦੀ ਕਰੀਏ ਅਤੇ ਉਸੇ ਅੱਲਾਹ ਤੋਂ ਹੀ ਡਰੀਏ ਹੇ ਜਿਸ ਦੇ ਕੋਲ ਸਭ ਨੇ ਇਕਠਿਆਂ ਹੋਣਾ ਹੇ।
ਇਸ ਆਇਤ ਦੇ ਸਾਰੇ ਅਨੁਵਾਦ ਵੇਖੋ →
وَهُوَ ٱلَّذِى خَلَقَ ٱلسَّمَٰوَٰتِ وَٱلْأَرْضَ بِٱلْحَقِّ وَيَوْمَ يَقُولُ كُن فَيَكُونُ قَوْلُهُ ٱلْحَقُّ وَلَهُ ٱلْمُلْكُ يَوْمَ يُنفَخُ فِى ٱلصُّورِ عَٰلِمُ ٱلْغَيْبِ وَٱلشَّهَٰدَةِ وَهُوَ ٱلْحَكِيمُ ٱلْخَبِيرُ
Punjabi Translation - Arif Haleemਉਹੀਓ ਹੇ ਜਿਸ ਨੇ ਅਕਾਸ਼ਾਂ ਤੇ ਧਰਤੀ ਨੂੰ ਹੱਕ ਸੱਚ ਨਾਲ ਪੈਦਾ ਕੀਤਾ ਹੇ ਅਤੇ ਜਿਸ ਦਿਨ ਅੱਲਾਹ ਆਖੇਗਾ ਕਿ ‘ਹੋ ਜਾ’ ਬਸ ਉਹ (ਕਿਆਮਤ) ਹੋ ਜਾਵੇਗੀ। ਉਸ ਦਾ ਕਹਿਣਾ ਹੀ ਸੱਚ ਹੇ। (ਕਿਆਮਤ ਦਿਹਾੜੇ ਸਾਰੀ ਹਕੂਮਤ ਅੱਲਾਹ ਦੀ ਹੀ ਹੋਵੇਗੀ) ਜਦੋਂ ਸੂਰ (ਨਰਸਿੰਘਾ) ਵਿਚ ਫੂਂਕ ਮਾਰੀ ਜਾਵੇਗੀ। ਉਹ ਗੁਪਤ ਗੱਲਾਂ ਦਾ ਵੀ ਅਤੇ ਪ੍ਰਗਟ ਹੋਣ ਵਾਲੀਆਂ ਸਾਰੀਆਂ ਗੱਲਾਂ ਦਾ ਜਾਣਨਹਾਰ ਹੇ ਅਤੇ ਉਹੀਓ ਹਿਕਮਤਾਂ ਵਾਲਾ ਅਤੇ ਪੂਰੀ ਜਾਣਕਾਰੀ ਰੱਖਣ ਵਾਲਾ ਹੇ।
ਇਸ ਆਇਤ ਦੇ ਸਾਰੇ ਅਨੁਵਾਦ ਵੇਖੋ →
وَإِذْ قَالَ إِبْرَٰهِيمُ لِأَبِيهِ ءَازَرَ أَتَتَّخِذُ أَصْنَامًا ءَالِهَةً إِنِّىٓ أَرَىٰكَ وَقَوْمَكَ فِى ضَلَٰلٍ مُّبِينٍ
Punjabi Translation - Arif Haleemਉਹ ਸਮਾਂ ਵੀ ਯਾਦ ਰੱਖਣ ਯੋਗ ਹੇ ਜਦੋਂ ਇਬਰਾਹੀਮ ਨੇ ਆਪਣੇ ਪਿਤਾ ਆਜ਼ਰ ਨੂੰ ਕਿਹਾ ਸੀ, ਕੀ ਤੁਸੀਂ ਬੁਤਾਂ ਨੂੰ ਇਸ਼ਟ ਬਣਾਉਂਦੇ ਹੋ ? ਮੈਂ ਤੁਹਾਨੂੰ ਅਤੇ ਤੁਹਾਡੀ ਸਾਰੀ ਬਰਾਦਰੀ ਨੂੰ ਗੁਮਰਾਹੀ ਵਿਚ ਪਿਆ ਵੇਖ ਰਿਹਾ ਹਾਂ।[7]
ਇਸ ਆਇਤ ਦੇ ਸਾਰੇ ਅਨੁਵਾਦ ਵੇਖੋ →
وَكَذَٰلِكَ نُرِىٓ إِبْرَٰهِيمَ مَلَكُوتَ ٱلسَّمَٰوَٰتِ وَٱلْأَرْضِ وَلِيَكُونَ مِنَ ٱلْمُوقِنِينَ
Punjabi Translation - Arif Haleemਅਸੀਂ ਇਬਰਾਹੀਮ ਨੂੰ ਅਕਾਸ਼ਾਂ ਤੇ ਧਰਤੀ ਦੀਆਂ ਸਾਰੀਆਂ ਚੀਜ਼ਾਂ ਇਸ ਲਈ ਵਿਖਾਉਂਦੇ ਸੀ ਤਾਂ ਜੋ ਉਹ ਪੂਰਨ ਵਿਸ਼ਵਾਸ ਕਰਨ ਵਾਲਿਆਂ ਵਿੱਚੋਂ ਹੋ ਜਾਵੇ।
ਇਸ ਆਇਤ ਦੇ ਸਾਰੇ ਅਨੁਵਾਦ ਵੇਖੋ →
فَلَمَّا جَنَّ عَلَيْهِ ٱلَّيْلُ رَءَا كَوْكَبًا قَالَ هَٰذَا رَبِّى فَلَمَّآ أَفَلَ قَالَ لَآ أُحِبُّ ٱلْـَٔافِلِينَ
Punjabi Translation - Arif Haleemਜਦੋਂ ਰਾਤ ਦਾ ਹਨੇਰਾ ਉਹਨਾਂ ਉੱਤੇ ਛਾ ਗਿਆ ਤਾਂ ਉਸ (ਇਬਰਾਹੀਮ) ਨੇ ਇਕ ਤਾਰਾ ਵੇਖਿਆ ਅਤੇ ਆਖਿਆ ਕਿ ਇਹੋ ਮੇਰਾ ਰੱਬ ਹੇ, ਪਰ ਜਦੋਂ ਉਹ ਡੁੱਬ ਗਿਆ ਤਾਂ ਆਖਿਆ ਕਿ ਮੈਂ ਡੁੱਬਣ ਵਾਲਿਆਂ ਨਾਲ ਮੁਹੱਬਤ ਨਹੀਂ ਰੱਖਦਾ।
ਇਸ ਆਇਤ ਦੇ ਸਾਰੇ ਅਨੁਵਾਦ ਵੇਖੋ →
فَلَمَّا رَءَا ٱلْقَمَرَ بَازِغًا قَالَ هَٰذَا رَبِّى فَلَمَّآ أَفَلَ قَالَ لَئِن لَّمْ يَهْدِنِى رَبِّى لَأَكُونَنَّ مِنَ ٱلْقَوْمِ ٱلضَّآلِّينَ
Punjabi Translation - Arif Haleemਫੇਰ ਜਦੋਂ ਚੰਨ ਨੂੰ ਚਮਕਦਾ ਦੇਖਿਆ ਤਾਂ ਕਿਹਾ ਕਿ ਇਹ ਮੇਰਾ ਰੱਬ ਹੇ। ਪ੍ਰੰਤੂ ਜਦੋਂ ਉਹ ਵੀ ਡੁੱਬ ਗਿਆ ਤਾਂ ਆਪ ਨੇ ਕਿਹਾ ਕਿ ਜੇ ਮੈਨੂੰ ਮੇਰੇ ਰੱਬ ਨੇ ਹਿਦਾਇਤ ਨਾ ਬਖ਼ਸ਼ੀ ਤਾਂ ਮੈਂ ਵੀ ਕੁਰਾਹੇ ਪੈਣ ਵਾਲਿਆਂ ਵਿੱਚੋਂ ਹੋ ਜਾਵਾਂਗਾ।
ਇਸ ਆਇਤ ਦੇ ਸਾਰੇ ਅਨੁਵਾਦ ਵੇਖੋ →
فَلَمَّا رَءَا ٱلشَّمْسَ بَازِغَةً قَالَ هَٰذَا رَبِّى هَٰذَآ أَكْبَرُ فَلَمَّآ أَفَلَتْ قَالَ يَٰقَوْمِ إِنِّى بَرِىٓءٌ مِّمَّا تُشْرِكُونَ
Punjabi Translation - Arif Haleemਫੇਰ ਜਦੋਂ ਉਸ ਨੇ ਸੂਰਜ ਨੂੰ ਲਿਸ਼ਕਾਰੇ ਮਾਰਦਾ ਹੋਇਆ ਵੇਖਿਆ ਤਾਂ ਆਖਿਆ ਕਿ ਇਹ ਮੇਰਾ ਰੱਬ ਹੇ, ਇਹ ਤਾਂ ਸਾਰਿਆਂ ਤੋਂ ਵੱਡਾ ਹੇ। ਜਦੋਂ ਉਹ ਵੀ ਡੁੱਬ ਗਿਆ ਤਾਂ ਆਪ (ਇਬਰਾਹੀਮ) ਨੇ ਆਖਿਆ ਕਿ ਹੇ ਮੇਰੀ ਕੌਮ! ਬੇਸ਼ੱਕ ਮੈਂ ਤੁਹਾਡੀਆਂ ਉਹਨਾਂ ਸਾਰੀਆਂ ਚੀਜ਼ਾਂ ਤੋਂ ਬੇਜ਼ਾਰ ਹਾਂ ਜਿਨ੍ਹਾਂ ਨੂੰ ਤੁਸੀਂ ਰੱਬ ਦਾ ਸਾਂਝੀ ਬਣਾਇਆ ਹੋਇਆ ਹੇ।
ਇਸ ਆਇਤ ਦੇ ਸਾਰੇ ਅਨੁਵਾਦ ਵੇਖੋ →
إِنِّى وَجَّهْتُ وَجْهِىَ لِلَّذِى فَطَرَ ٱلسَّمَٰوَٰتِ وَٱلْأَرْضَ حَنِيفًا وَمَآ أَنَا۠ مِنَ ٱلْمُشْرِكِينَ
Punjabi Translation - Arif Haleemਮੈਂ ਨੇ ਆਪਣਾ ਮੂੰਹ ਉਸ ਹਸਤੀ ਵੱਲ ਹੀ ਕਰ ਲਿਆ ਹੇ ਜਿਸ ਨੇ ਅਕਾਸ਼ਾਂ ਨੂੰ ਅਤੇ ਧਰਤੀ ਨੂੰ ਸਾਜਿਆ ਹੇ। ਮੈਂ ਉਸੇ (ਅੱਲਾਹ) ਦਾ ਪਰਸਤਾਰ ਹਾਂ ਅਤੇ ਸ਼ਿਰਕ ਕਰਨ ਵਾਲਿਆਂ ਵਿੱਚੋਂ ਨਹੀਂ ਹਾਂ।
ਇਸ ਆਇਤ ਦੇ ਸਾਰੇ ਅਨੁਵਾਦ ਵੇਖੋ →
وَحَآجَّهُۥ قَوْمُهُۥ قَالَ أَتُحَٰٓجُّوٓنِّى فِى ٱللَّهِ وَقَدْ هَدَىٰنِ وَلَآ أَخَافُ مَا تُشْرِكُونَ بِهِۦٓ إِلَّآ أَن يَشَآءَ رَبِّى شَيْـًٔا وَسِعَ رَبِّى كُلَّ شَىْءٍ عِلْمًا أَفَلَا تَتَذَكَّرُونَ
Punjabi Translation - Arif Haleemਜਦੋਂ ਉਹ ਦੀ ਕੌਮ ਉਸ ਨਾਲ ਝਗੜਨ ਲੱਗੀ ਤਾਂ ਉਸ ਨੇ ਕੌਮ ਨੂੰ ਆਖਿਆ, ਕੀ ਤੁਸੀਂ ਅੱਲਾਹ ਦੇ ਮਾਮਲੇ ਵਿਚ ਮੇਰੇ ਨਾਲ ਝਗੜਦੇ ਹੋ? ਜਦ ਕਿ ਉਸੇ (ਅੱਲਾਹ) ਨੇ ਮੈਨੂੰ ਹਿਦਾਇਤ ਬਖ਼ਸ਼ੀ ਹੇ। ਮੈਂ ਉਹਨਾਂ ਤੋਂ ਨਹੀਂ ਡਰਦਾ ਜਿਨ੍ਹਾਂ ਨੂੰ ਤੁਸੀਂ ਅੱਲਾਹ ਦਾ ਸ਼ਰੀਕ ਬਣਾਇਆ ਹੇ। ਹਾਂ! ਜੇ ਮੇਰਾ ਰੱਬ ਹੀ ਕੁੱਝ ਚਾਹੇ ਤਾਂ ਉਹ ਕਰ ਸਕਦਾ ਹੇ। ਮੇਰੇ ਰੱਬ ਦੇ ਗਿਆਨ ਦੇ ਘੇਰੇ ਵਿਚ ਹਰ ਚੀਜ਼ ਹੇ। ਕੀ ਤੁਸੀਂ ਫੇਰ ਵੀ ਨਹੀਂ ਵਿਚਾਰ ਕਰਦੇ ?
ਇਸ ਆਇਤ ਦੇ ਸਾਰੇ ਅਨੁਵਾਦ ਵੇਖੋ →
وَكَيْفَ أَخَافُ مَآ أَشْرَكْتُمْ وَلَا تَخَافُونَ أَنَّكُمْ أَشْرَكْتُم بِٱللَّهِ مَا لَمْ يُنَزِّلْ بِهِۦ عَلَيْكُمْ سُلْطَٰنًا فَأَىُّ ٱلْفَرِيقَيْنِ أَحَقُّ بِٱلْأَمْنِ إِن كُنتُمْ تَعْلَمُونَ
Punjabi Translation - Arif Haleemਮੈਂ ਉਹਨਾਂ (ਇਸ਼ਟਾਂ) ਤੋਂ ਕਿਵੇਂ ਡਰਾਂ ਜਿਨ੍ਹਾਂ ਨੂੰ ਤੁਸੀਂ (ਰੱਬ ਦਾ) ਸ਼ਰੀਕ ਬਣਾਇਆ ਹੇ, ਜਦ ਕਿ ਤੁਸੀਂ ਇਸ ਗੱਲ ਤੋਂ ਨਹੀਂ ਡਰਦੇ ਕਿ ਤੁਸੀਂ ਉਹਨਾਂ ਨੂੰ ਅੱਲਾਹ ਦਾ ਸ਼ਰੀਕ ਬਣਾਇਆ ਹੇ ਜਿਨ੍ਹਾਂ ਲਈ ਉਸ ਨੇ ਕੋਈ ਦਲੀਲ ਨਹੀਂ ਉਤਾਰੀ? ਸੋ ਇਹਨਾਂ ਦੋਹਾਂ (ਮੁਸ਼ਰਿਕ ਤੇ ਮੋਮਿਨ) ਧੜ੍ਹਿਆਂ ਵਿੱਚੋਂ ਕੌਣ ਵਧੇਰੇ ਨਿਸ਼ਚਿੰਤ ਹੋਣ ਦਾ ਅਧਿਕਾਰ ਰੱਖਦਾ ਹੇ, ਜੇ ਤੁਸੀਂ ਜਾਣਦੇ ਹੋ (ਤਾਂ ਦੱਸੋ)?
ਇਸ ਆਇਤ ਦੇ ਸਾਰੇ ਅਨੁਵਾਦ ਵੇਖੋ →
ٱلَّذِينَ ءَامَنُوا۟ وَلَمْ يَلْبِسُوٓا۟ إِيمَٰنَهُم بِظُلْمٍ أُو۟لَٰٓئِكَ لَهُمُ ٱلْأَمْنُ وَهُم مُّهْتَدُونَ
Punjabi Translation - Arif Haleemਜਿਹੜੇ ਲੋਕ ਈਮਾਨ ਲਿਆਏ ਅਤੇ ਉਹਨਾਂ ਨੇ ਆਪਣੇ ਈਮਾਨ ਨੂੰ ਜ਼ੁਲਮ (ਸ਼ਿਰਕ) ਨਾਲ ਨਹੀਂ ਲਬੇੜ੍ਹਿਆ ਉਹਨਾਂ ਲਈ ਹੀ ਅਮਨ ਹੇ ਅਤੇ ਸਿੱਧੇ ਰਾਹ ’ਤੇ ਵੀ ਇਹੋ ਚੱਲ ਰਹੇ ਹਨ।
ਇਸ ਆਇਤ ਦੇ ਸਾਰੇ ਅਨੁਵਾਦ ਵੇਖੋ →
وَتِلْكَ حُجَّتُنَآ ءَاتَيْنَٰهَآ إِبْرَٰهِيمَ عَلَىٰ قَوْمِهِۦ نَرْفَعُ دَرَجَٰتٍ مَّن نَّشَآءُ إِنَّ رَبَّكَ حَكِيمٌ عَلِيمٌ
Punjabi Translation - Arif Haleemਇਹ ਸਾਡੀ (ਅੱਲਾਹ ਦੀ) ਦਲੀਲ ਸੀ ਜਿਹੜੀ ਅਸੀਂ ਇਬਰਾਹੀਮ ਨੂੰ ਉਸ ਦੀ ਕੌਮ ਦਾ ਮੁਕਾਬਲਾ ਕਰਨ ਲਈ ਬਖ਼ਸ਼ੀ ਸੀ। ਅਸੀਂ ਜਿਸ ਨੂੰ ਵੀ ਚਾਹੁੰਦੇ ਹਾਂ ਉਸ ਦੇ ਮਰਤਬੇ ਉੱਚੇ ਕਰ ਦਿੰਦੇ ਹਾਂ। ਬੇਸ਼ੱਕ (ਹੇ ਨਬੀ!) ਤੁਹਾਡਾ ਰੱਬ ਬਹੁਤ ਹੀ ਹਿਕਮਤ ਤੇ ਗਿਆਨ ਵਾਲਾ ਹੇ।
ਇਸ ਆਇਤ ਦੇ ਸਾਰੇ ਅਨੁਵਾਦ ਵੇਖੋ →
وَوَهَبْنَا لَهُۥٓ إِسْحَٰقَ وَيَعْقُوبَ كُلًّا هَدَيْنَا وَنُوحًا هَدَيْنَا مِن قَبْلُ وَمِن ذُرِّيَّتِهِۦ دَاوُۥدَ وَسُلَيْمَٰنَ وَأَيُّوبَ وَيُوسُفَ وَمُوسَىٰ وَهَٰرُونَ وَكَذَٰلِكَ نَجْزِى ٱلْمُحْسِنِينَ
Punjabi Translation - Arif Haleemਅਸੀਂ ਉਸ (ਇਬਰਾਹੀਮ) ਨੂੰ ਇਸਹਾਕ (ਪੁੱਤਰ) ਦਿੱਤਾ ਅਤੇ ਯਾਕੂਬ (ਪੋਤਰਾ) ਦਿੱਤਾ ਅਤੇ ਅਸੀਂ ਸਭ ਨੂੰ ਹਿਦਾਇਤ (ਭਾਵ ਨਬੂੱਵਤ) ਬਖ਼ਸ਼ੀ। ਇਸ ਤੋਂ ਪਹਿਲਾਂ ਅਸੀਂ ਨੂਹ ਨੂੰ ਹਿਦਾਇਤ ਬਖ਼ਸ਼ੀ ਸੀ ਅਤੇ ਉਸ ਦੀ ਔਲਾਦ ਵਿੱਚੋਂ ਦਾਊਦ, ਸੁਲੈਮਾਨ, ਅਯੂੱਬ, ਯੂਸੁਫ਼, ਮੂਸਾ ਤੇ ਹਾਰੂਨ ਨੂੰ ਵੀ ਹਿਦਾਇਤ ਬਖ਼ਸ਼ੀ ਸੀ, ਨੇਕੀ ਕਰਨ ਵਾਲਿਆਂ ਨੂੰ ਅਸੀਂ ਇੰਜ ਹੀ ਚੰਗਾ ਬਦਲਾ ਦਿਆ ਕਰਦੇ ਹਾਂ।
ਇਸ ਆਇਤ ਦੇ ਸਾਰੇ ਅਨੁਵਾਦ ਵੇਖੋ →
وَزَكَرِيَّا وَيَحْيَىٰ وَعِيسَىٰ وَإِلْيَاسَ كُلٌّ مِّنَ ٱلصَّٰلِحِينَ
Punjabi Translation - Arif Haleemਇਸੇ ਤਰ੍ਹਾਂ ਜ਼ਕਰੀਆ, ਯਾਹੱਯਾ, ਈਸਾ ਅਤੇ ਇਲਯਾਸ ਨੂੰ ਵੀ ਹਿਦਾਇਤ ਬਖ਼ਸ਼ੀ, ਇਹ ਸਾਰੇ ਹੀ ਨੇਕ ਲੋਕਾਂ (ਨਬੀਆਂ) ਵਿੱਚੋਂ ਸਨ।
ਇਸ ਆਇਤ ਦੇ ਸਾਰੇ ਅਨੁਵਾਦ ਵੇਖੋ →
وَإِسْمَٰعِيلَ وَٱلْيَسَعَ وَيُونُسَ وَلُوطًا وَكُلًّا فَضَّلْنَا عَلَى ٱلْعَٰلَمِينَ
Punjabi Translation - Arif Haleem(ਉਸੇ ਦੇ ਵੰਸ਼ ਵਿੱਚੋਂ ਅਸੀਂ) ਇਸਮਾਈਲ, ਅਲ-ਯਸਾਅ, ਯੂਨੁਸ ਅਤੇ ਲੂਤ ਨੂੰ ਵੀ ਹਿਦਾਇਤ (ਨਬੂੱਵਤ) ਬਖ਼ਸ਼ੀ ਅਤੇ ਇਹਨਾਂ ਸਾਰਿਆਂ ਨੂੰ ਸਮੂਹ ਸੰਸਾਰ ਵਾਸੀਆਂ ਉੱਤੇ ਵਡਿਆਈ ਬਖ਼ਸ਼ੀ।
ਇਸ ਆਇਤ ਦੇ ਸਾਰੇ ਅਨੁਵਾਦ ਵੇਖੋ →
وَمِنْ ءَابَآئِهِمْ وَذُرِّيَّٰتِهِمْ وَإِخْوَٰنِهِمْ وَٱجْتَبَيْنَٰهُمْ وَهَدَيْنَٰهُمْ إِلَىٰ صِرَٰطٍ مُّسْتَقِيمٍ
Punjabi Translation - Arif Haleemਇਸ ਦੇ ਨਾਲ ਹੀ ਉਹਨਾਂ ਦੇ ਪਿਓ ਦਾਦਿਆਂ, ਉਹਨਾਂ ਦੀ ਔਲਾਦ ਅਤੇ ਉਹਨਾਂ ਦੇ ਭਰਾਵਾਂ ਵਿੱਚੋਂ ਕੁੱਝ ਨੂੰ ਅਸੀਂ (ਆਪਣੀ ਸੇਵਾ ਲਈ) ਚੁਣ ਲਿਆ ਅਤੇ ਸਿੱਧੇ ਰਾਹ ਵੱਲ ਉਹਨਾਂ ਦੀ ਅਗਵਾਈ ਕੀਤੀ।
ਇਸ ਆਇਤ ਦੇ ਸਾਰੇ ਅਨੁਵਾਦ ਵੇਖੋ →
ذَٰلِكَ هُدَى ٱللَّهِ يَهْدِى بِهِۦ مَن يَشَآءُ مِنْ عِبَادِهِۦ وَلَوْ أَشْرَكُوا۟ لَحَبِطَ عَنْهُم مَّا كَانُوا۟ يَعْمَلُونَ
Punjabi Translation - Arif Haleemਇਹ ਅੱਲਾਹ ਦੀ ਹਿਦਾਇਤ ਹੀ ਹੇ, ਉਹ ਆਪਣੇ ਬੰਦਿਆਂ ਵਿੱਚੋਂ ਜਿਸ ਨੂੰ ਚਾਹੁੰਦਾ ਹੇ ਇਸ ਵੱਲ ਅਗਵਾਈ ਕਰਦਾ ਹੇ। ਜੇ ਕੀਤੇ ਉਹ ਲੋਕ ਵੀ ਸ਼ਿਰਕ ਕਰਦੇ ਤਾਂ ਜੋ ਵੀ ਉਹ ਨੇਕੀ ਕਰਦੇ ਉਹ ਸਾਰੀ ਕੀਤੀ ਕੱਤਰੀ ਅਜਾਈਂ ਚੱਲੀ ਜਾਂਦੀ।
ਇਸ ਆਇਤ ਦੇ ਸਾਰੇ ਅਨੁਵਾਦ ਵੇਖੋ →
أُو۟لَٰٓئِكَ ٱلَّذِينَ ءَاتَيْنَٰهُمُ ٱلْكِتَٰبَ وَٱلْحُكْمَ وَٱلنُّبُوَّةَ فَإِن يَكْفُرْ بِهَا هَٰٓؤُلَآءِ فَقَدْ وَكَّلْنَا بِهَا قَوْمًا لَّيْسُوا۟ بِهَا بِكَٰفِرِينَ
Punjabi Translation - Arif Haleemਇਹ ਉਹ ਲੋਕ ਹਨ ਜਿਨ੍ਹਾਂ ਨੂੰ ਅਸੀਂ ਕਿਤਾਬ, ਹਿਕਮਤ ਅਤੇ ਨਬੁਵੱਤ ਰਾਹੀਂ ਨਿਵਾਜ਼ਿਆ ਸੀ। ਜੇ ਇਹ ਲੋਕ ਇਸ (ਰੱਬੀ ਹਿਦਾਇਤ) ਦਾ ਇਨਕਾਰ ਕਰਦੇ ਹਨ ਤਾਂ ਅਸੀਂ ਇਸ (ਨਿਅਮਤ) ਦੀ ਸੰਭਾਲ ਲਈ ਇਕ ਅਜਿਹੀ ਕੌਮ ਤਿਆਰ ਕਰ ਰੱਖੀ ਹੇ ਜਿਹੜੀ ਇਹਨਾਂ (ਹਿਦਾਇਤਾਂ) ਦਾ ਇਨਕਾਰ ਕਰਨ ਵਾਲੀ ਨਹੀਂ ਹੋਵੇਗੀ।
ਇਸ ਆਇਤ ਦੇ ਸਾਰੇ ਅਨੁਵਾਦ ਵੇਖੋ →
أُو۟لَٰٓئِكَ ٱلَّذِينَ هَدَى ٱللَّهُ فَبِهُدَىٰهُمُ ٱقْتَدِهْ قُل لَّآ أَسْـَٔلُكُمْ عَلَيْهِ أَجْرًا إِنْ هُوَ إِلَّا ذِكْرَىٰ لِلْعَٰلَمِينَ
Punjabi Translation - Arif Haleemਇਹੋ ਉਹ ਲੋਕ ਹਨ ਜਿਨ੍ਹਾਂ ਦੀ ਹਿਦਾਇਤ ਅੱਲਾਹ ਵੱਲੋਂ ਹੋਈ ਸੀ। ਸੋ (ਹੇ ਮੁਹੰਮਦ ਸ:!) ਤੁਸੀਂ ਵੀ ਉਹਨਾਂ ਦੇ ਹੀ ਰਾਹ ’ਤੇ ਟੁਰੋ ਅਤੇ ਆਖ ਦਿਓ! ਕਿ ਮੈਂ ਤੁਹਾਥੋਂ ਇਸ ਕੰਮ (ਹਿਦਾਇਤ ਦੇਣ) ਦਾ ਕੋਈ ਬਦਲਾ ਨਹੀਂ ਚਾਹੁੰਦਾ। ਇਹ ਤਾਂ ਸਾਰੇ ਜਹਾਨ ਵਾਲਿਆਂ ਲਈ ਇਕ ਨਸੀਹਤ ਹੇ।
ਇਸ ਆਇਤ ਦੇ ਸਾਰੇ ਅਨੁਵਾਦ ਵੇਖੋ →
وَمَا قَدَرُوا۟ ٱللَّهَ حَقَّ قَدْرِهِۦٓ إِذْ قَالُوا۟ مَآ أَنزَلَ ٱللَّهُ عَلَىٰ بَشَرٍ مِّن شَىْءٍ قُلْ مَنْ أَنزَلَ ٱلْكِتَٰبَ ٱلَّذِى جَآءَ بِهِۦ مُوسَىٰ نُورًا وَهُدًى لِّلنَّاسِ تَجْعَلُونَهُۥ قَرَاطِيسَ تُبْدُونَهَا وَتُخْفُونَ كَثِيرًا وَعُلِّمْتُم مَّا لَمْ تَعْلَمُوٓا۟ أَنتُمْ وَلَآ ءَابَآؤُكُمْ قُلِ ٱللَّهُ ثُمَّ ذَرْهُمْ فِى خَوْضِهِمْ يَلْعَبُونَ
Punjabi Translation - Arif Haleemਇਹਨਾਂ ਲੋਕਾਂ (ਕਾਫ਼ਿਰਾਂ) ਨੇ ਅੱਲਾਹ ਦੀ ਉਹ ਕਦਰ ਨਹੀਂ ਕੀਤੀ ਜਿਸ ਦਾ ਉਹ ਹੱਕਦਾਰ ਸੀ, ਜਦੋਂ ਉਹਨਾਂ ਨੇ ਇਹ ਕਿਹਾ ਕਿ ਅੱਲਾਹ ਨੇ ਕਿਸੇ ਮਨੁੱਖ ਉੱਤੇ ਕੋਈ ਵੀ ਚੀਜ਼ (.ਕੁਰਆਨ) ਨਾਜ਼ਿਲ ਨਹੀਂ ਕੀਤੀ। (ਹੇ ਮੁਹੰਮਦ!) ਤੁਸੀਂ ਇਹਨਾਂ ਤੋਂ ਇਹ ਪੁੱਛੋ ਕਿ ਉਹ ਕਿਤਾਬ ਕਿਸ ਨੇ ਨਾਜ਼ਿਲ ਕੀਤੀ ਸੀ ਜਿਸ ਨੂੰ ਮੂਸਾ ਲਿਆਏ ਸੀ ਜਿਹੜੀ ਸਾਰੇ ਲੋਕਾਂ ਲਈ ਇਕ ਨੂਰ ਅਤੇ ਹਿਦਾਇਤ ਸੀ। ਜਿਸ (ਦੀਆਂ ਹਿਦਾਇਤਾਂ) ਨੂੰ ਤੁਸੀਂ (ਆਪਣੀ ਇੱਛਾ ਅਨੁਸਾਰ) ਵੱਖਰੇ-ਵੱਖਰੇ ਪਤਰਿਆਂ ਉੱਤੇ ਨਕਲ ਕਰਦੇ ਰਹੇ ਹੋ। ਇਹਨਾਂ ਵਿੱਚੋਂ ਕੁੱਝ ਹੁਕਮਾਂ ਨੂੰ ਸਾਹਮਣੇ ਲਿਆਉਂਦੇ ਹੋ ਅਤੇ ਕੁੱਝ ਨੂੰ ਲੁਕਾ ਲੈਂਦੇ ਹੋ (ਉਸ ਕਿਤਾਬ ਤੌਰੈਤ ਰਾਹੀਂ) ਤੁਹਾਨੂੰ ਉਹ ਗਿਆਨ ਦਿੱਤਾ ਗਿਆ ਜਿਹੜਾ ਨਾ ਤੁਹਾਡੇ ਕੋਲ ਸੀ ਅਤੇ ਨਾ ਹੀ ਤੁਹਾਡੇ ਪਿਓ ਦਾਦਿਆਂ ਨੂੰ ਹੀ ਸੀ। ਸੋ (ਹੇ ਨਬੀ!) ਤੁਸੀਂ ਆਖ ਦਿਓ ਕਿ ਉਹ (ਤੌਰੈਤ ਦਾ ਗਿਆਨ) ਅੱਲਾਹ ਨੇ ਹੀ ਉਤਾਰਿਆ ਸੀ। ਫੇਰ ਇਹਨਾਂ ਨੂੰ (ਇਹਨਾਂ ਦੇ ਹਾਲ ’ਤੇ) ਛੱਡ ਦਿਓ, ਉਹ ਆਪਣੀਆਂ ਦਲੀਲ ਬਾਜ਼ੀਆਂ ਵਿਚ ਖੇਡਦੇ ਰਹਿਣ।
ਇਸ ਆਇਤ ਦੇ ਸਾਰੇ ਅਨੁਵਾਦ ਵੇਖੋ →
وَهَٰذَا كِتَٰبٌ أَنزَلْنَٰهُ مُبَارَكٌ مُّصَدِّقُ ٱلَّذِى بَيْنَ يَدَيْهِ وَلِتُنذِرَ أُمَّ ٱلْقُرَىٰ وَمَنْ حَوْلَهَا وَٱلَّذِينَ يُؤْمِنُونَ بِٱلْـَٔاخِرَةِ يُؤْمِنُونَ بِهِۦ وَهُمْ عَلَىٰ صَلَاتِهِمْ يُحَافِظُونَ
Punjabi Translation - Arif Haleemਇਹ ਕਿਤਾਬ (.ਕੁਰਆਨ) ਨੂੰ ਅਸੀਂ ਉਤਾਰਿਆ ਹੇ, ਜਿਹੜੀ ਬਹੁਤ ਹੀ ਬਰਕਤਾਂ ਵਾਲੀ ਹੇ ਅਤੇ ਆਪਣੇ ਤੋਂ ਪਹਿਲੀਆਂ (ਕਿਤਾਬਾਂ) ਦੀ ਪੁਸ਼ਟੀ ਕਰਦੀ ਹੇ। ਤਾਂ ਜੋ ਤੁਸੀਂ ਇਸ ਦੁਆਰਾ ਮੱਕੇ ਵਾਲਿਆਂ ਨੂੰ ਅਤੇ ਆਲੇ-ਦੁਆਲੇ ਦੇ ਲੋਕਾਂ ਨੂੰ ਡਰਾਓ। ਜਿਹੜੇ ਲੋਕੀ ਆਖ਼ਿਰਤ ਉੱਤੇ ਵਿਸ਼ਵਾਸ ਰੱਖਦੇ ਹਨ ਅਜਿਹੇ ਲੋਕ ਹੀ ਇਸ (.ਕੁਰਆਨ) ਉੱਤੇ ਈਮਾਨ ਰੱਖਦੇ ਹਨ ਅਤੇ ਆਪਣੀਆਂ ਨਮਾਜ਼ਾਂ ਦੀ ਰਖਵਾਲੀ ਕਰਦੇ ਹਨ।
ਇਸ ਆਇਤ ਦੇ ਸਾਰੇ ਅਨੁਵਾਦ ਵੇਖੋ →
وَمَنْ أَظْلَمُ مِمَّنِ ٱفْتَرَىٰ عَلَى ٱللَّهِ كَذِبًا أَوْ قَالَ أُوحِىَ إِلَىَّ وَلَمْ يُوحَ إِلَيْهِ شَىْءٌ وَمَن قَالَ سَأُنزِلُ مِثْلَ مَآ أَنزَلَ ٱللَّهُ وَلَوْ تَرَىٰٓ إِذِ ٱلظَّٰلِمُونَ فِى غَمَرَٰتِ ٱلْمَوْتِ وَٱلْمَلَٰٓئِكَةُ بَاسِطُوٓا۟ أَيْدِيهِمْ أَخْرِجُوٓا۟ أَنفُسَكُمُ ٱلْيَوْمَ تُجْزَوْنَ عَذَابَ ٱلْهُونِ بِمَا كُنتُمْ تَقُولُونَ عَلَى ٱللَّهِ غَيْرَ ٱلْحَقِّ وَكُنتُمْ عَنْ ءَايَٰتِهِۦ تَسْتَكْبِرُونَ
Punjabi Translation - Arif Haleemਉਸ ਵਿਅਕਤੀ ਤੋਂ ਵੱਧ ਜ਼ਾਲਮ ਕੌਣ ਹੋਵੇਗਾ ਜਿਹੜਾ ਅੱਲਾਹ ਉੱਤੇ ਝੂਠੀ ਊਜ ਲਾਵੇ ਜਾਂ ਇਹ ਕਹੇ ਕਿ ਮੇਰੇ ਉੱਤੇ ਵੀ ਵਹੀ ਨਾਜ਼ਿਲ ਕੀਤੀ ਗਈ ਹੇ, ਜਦੋਂ ਕਿ ਉਸ ਕੋਲ ਰੱਬ ਵੱਲੋਂ ਕੋਈ ਵੀ ਵਹੀ ਨਾਜ਼ਿਲ ਨਹੀਂ ਹੋਈ ਜਾਂ ਜਿਹੜਾ ਵਿਅਕਤੀ ਇਹ ਕਹੇ ਕਿ ਜਿਹੋ ਜਿਹਾ ਕਲਾਮ ਅੱਲਾਹ ਨੇ ਉਤਾਰਿਆ ਹੇ ਮੈਂ ਵੀ ਇਸੇ ਪ੍ਰਕਾਰ ਦਾ ਲਿਆ ਸਕਦਾ ਹਾਂ। ਜਦੋਂ ਤੁਸੀਂ ਇਹਨਾਂ ਜ਼ਾਲਮਾਂ ਨੂੰ ਮੌਤ ਦੀਆਂ ਸਖ਼ਤੀਆਂ ਵਿਚ ਗਿਰਫ਼ਤਾਰ ਵੇਖੋਗੇ ਅਤੇ ਫ਼ਰਿਸ਼ਤੇ ਇਹ ਕਹਿੰਦੇ ਹੋਏ ਆਪਣੇ ਹੱਥ ਵਧਾ ਰਹੇ ਹੋਣਗੇ ਕਿ ਕੱਢੋ ਆਪਣੀਆਂ ਜਾਨਾਂ, ਅੱਜ ਤੁਹਾਨੂੰ ਜ਼ਲੀਲ ਕਰਨ ਵਾਲੀ ਸਜ਼ਾ ਦਿੱਤੀ ਜਾਵੇਗੀ[8] ਕਿਉਂ ਜੋ ਤੁਸੀਂ ਅੱਲਾਹ ’ਤੇ ਊਜਾਂ ਲਾਕੇ ਅਣ-ਹੱਕੀਆਂ ਗੱਲਾਂ ਘੜ੍ਹਦੇ ਸੀ ਅਤੇ ਉਸ ਦੀਆਂ ਆਇਤਾਂ ਤੋਂ ਤਕੱਬਰ (ਘਮੰਡ ਵਿਚ ਆ ਕੇ ਇਨਕਾਰ) ਕਰਦੇ ਸੀ।
ਇਸ ਆਇਤ ਦੇ ਸਾਰੇ ਅਨੁਵਾਦ ਵੇਖੋ →
وَلَقَدْ جِئْتُمُونَا فُرَٰدَىٰ كَمَا خَلَقْنَٰكُمْ أَوَّلَ مَرَّةٍ وَتَرَكْتُم مَّا خَوَّلْنَٰكُمْ وَرَآءَ ظُهُورِكُمْ وَمَا نَرَىٰ مَعَكُمْ شُفَعَآءَكُمُ ٱلَّذِينَ زَعَمْتُمْ أَنَّهُمْ فِيكُمْ شُرَكَٰٓؤُا۟ لَقَد تَّقَطَّعَ بَيْنَكُمْ وَضَلَّ عَنكُم مَّا كُنتُمْ تَزْعُمُونَ
Punjabi Translation - Arif Haleemਅੱਜ ਤੁਸੀਂ ਸਾਡੇ ਕੋਲ ਉਸੇ ਤਰ੍ਹਾਂ ਇਕੱਲੇ-ਇਕੱਲੇ ਆਏ ਹੋ ਜਿਵੇਂ ਅਸੀਂ ਤੁਹਾਨੂੰ ਪਹਿਲੀ ਵਾਰ ਇਕੱਲਾ ਪੈਦਾ ਕੀਤਾ ਸੀ। ਜੋ ਕੁੱਝ ਅਸੀਂ ਤੁਹਾਨੂੰ (ਮਾਲ ਔਲਾਦ ਆਦਿ) ਦਿੱਤਾ ਸੀ ਉਸ ਨੂੰ ਆਪਣੇ ਪਿੱਛੇ ਛੱਡ ਆਏ ਹੋ। ਅੱਜ ਅਸੀਂ ਤੁਹਾਡੇ ਨਾਲ ਤੁਹਾਡੇ ਉਹਨਾਂ ਸਿਫ਼ਾਰਸ਼ੀਆਂ ਨੂੰ ਨਹੀਂ ਵੇਖਦੇ ਜਿਨ੍ਹਾਂ ਬਾਰੇ ਤੁਸੀਂ ਦਾਅਵਾ ਕਰਦੇ ਸੀ ਕਿ ਉਹ (ਤੁਹਾਡੀ ਬੰਦਗੀ ਵਿਚ) ਅੱਲਾਹ ਦੇ ਸ਼ਰੀਕ ਹਨ। ਅੱਜ ਤੁਹਾਡੇ ਸਾਰੇ ਆਪਸੀ ਸੰਪਰਕ ਟੱਟ ਗਏ ਹਨ। ਅੱਜ ਉਹ ਸਾਰੇ ਤੁਹਾਥੋਂ ਖੁੱਸ ਗਏ ਜਿਨ੍ਹਾਂ ਨੂੰ ਤੁਸੀਂ ਆਪਣਾ ਇਸ਼ਟ ਸਮਝਦੇ ਸੀ।
ਇਸ ਆਇਤ ਦੇ ਸਾਰੇ ਅਨੁਵਾਦ ਵੇਖੋ →
إِنَّ ٱللَّهَ فَالِقُ ٱلْحَبِّ وَٱلنَّوَىٰ يُخْرِجُ ٱلْحَىَّ مِنَ ٱلْمَيِّتِ وَمُخْرِجُ ٱلْمَيِّتِ مِنَ ٱلْحَىِّ ذَٰلِكُمُ ٱللَّهُ فَأَنَّىٰ تُؤْفَكُونَ
Punjabi Translation - Arif Haleemਬੇਸ਼ੱਕ ਅੱਲਾਹ ਹੀ ਦਾਣੇ ਅਤੇ ਗੁਠਲੀ ਨੂੰ ਫ਼ਾੜਣ ਵਾਲਾ ਹੇ। ਉਹ ਜਾਨਦਾਰ ਨੂੰ ਬੇਜਾਨ ਵਿਚੋਂ ਅਤੇ ਬੇਜਾਨ ਨੂੰ ਜਾਨਦਾਰ ਵਿੱਚੋਂ ਕੱਢਦਾ ਹੇ। ਇਹ ਹੇ ਅੱਲਾਹ, ਸਾਰੇ ਕੰਮ ਕਰਨ ਵਾਲਾ, ਸੋ ਤੁਸੀਂ ਕਿੱਧਰ ਭਟਕੇ ਫਿਰ ਰਹੇ ਹੋ।
ਇਸ ਆਇਤ ਦੇ ਸਾਰੇ ਅਨੁਵਾਦ ਵੇਖੋ →
فَالِقُ ٱلْإِصْبَاحِ وَجَعَلَ ٱلَّيْلَ سَكَنًا وَٱلشَّمْسَ وَٱلْقَمَرَ حُسْبَانًا ذَٰلِكَ تَقْدِيرُ ٱلْعَزِيزِ ٱلْعَلِيمِ
Punjabi Translation - Arif Haleemਉਹ ਸਵੇਰ ਦਾ ਚਾਨਣ (ਰਾਤ ਵਿੱਚੋਂ) ਕੱਢਦਾ ਹੇ। ਉਸੇ ਨੇ ਰਾਤ ਨੂੰ ਆਰਾਮ ਦਾ ਸਾਧਨ ਬਣਾਇਆ, ਸੂਰਜ ਤੇ ਚੰਨ ਨੂੰ ਸਮੇਂ ਦਾ ਇਕ ਹਿਸਾਬ ਰੱਖਣ ਦਾ ਸਾਧਨ ਬਣਾਇਆ। ਇਹ ਸਭ ਗੱਲਾਂ ਉਸੇ ਜ਼ੋਰਾਵਰ ਤੇ ਜਾਣਨਹਾਰ ਦੇ ਨਿਸ਼ਚਿਤ ਕੀਤੇ ਹੋਏ ਅਨੁਮਾਨ ਹਨ।
ਇਸ ਆਇਤ ਦੇ ਸਾਰੇ ਅਨੁਵਾਦ ਵੇਖੋ →
وَهُوَ ٱلَّذِى جَعَلَ لَكُمُ ٱلنُّجُومَ لِتَهْتَدُوا۟ بِهَا فِى ظُلُمَٰتِ ٱلْبَرِّ وَٱلْبَحْرِ قَدْ فَصَّلْنَا ٱلْـَٔايَٰتِ لِقَوْمٍ يَعْلَمُونَ
Punjabi Translation - Arif Haleemਅਤੇ ਉਹੀਓ ਹੇ ਜਿਸ ਨੇ ਤੁਹਾਡੇ ਲਈ ਤਾਰੇ ਬਣਾਏ ਤਾਂ ਜੋ ਤੁਸੀਂ ਇਹਨਾਂ ਦੁਆਰਾ ਜਲ ਤੇ ਥਲ[9] ਦੇ ਹਨੇਰਿਆਂ ਵਿਚ ਰਸਤਾ ਲਭ ਸਕੋ। ਬੇਸ਼ੱਕ ਅਸੀਂ ਸਾਰੀਆਂ ਆਇਤਾਂ (ਨਿਸ਼ਾਨੀਆਂ) ਗਿਆਨ ਰੱਖਣ ਵਾਲਿਆਂ ਲਈ ਵਿਸਥਾਰ ਨਾਲ ਬਿਆਨ ਕਰ ਦਿੱਤੀਆਂ ਹਨ।
ਇਸ ਆਇਤ ਦੇ ਸਾਰੇ ਅਨੁਵਾਦ ਵੇਖੋ →
وَهُوَ ٱلَّذِىٓ أَنشَأَكُم مِّن نَّفْسٍ وَٰحِدَةٍ فَمُسْتَقَرٌّ وَمُسْتَوْدَعٌ قَدْ فَصَّلْنَا ٱلْـَٔايَٰتِ لِقَوْمٍ يَفْقَهُونَ
Punjabi Translation - Arif Haleemਉਹੀਓ ਹੇ ਜਿਸ ਨੇ ਤੁਹਾਨੂੰ ਇਕ ਜਾਨ ਤੋਂ ਪੈਦਾ ਕੀਤਾ ਫੇਰ ਹਰੇਕ ਲਈ ਇਕ ਥਾਂ ਰਹਿਣ ਵਾਲੀ (ਭਾਵ ਆਖ਼ਿਰਤ) ਹੇ ਅਤੇ ਦੂਜੀ ਥਾਂ ਅਮਾਨਤ ਵਜੋਂ (ਭਾਵ ਸੰਸਾਰ) ਹੇ। ਬੇਸ਼ੱਕ ਅਸੀਂ ਸਾਰੀਆਂ ਦਲੀਲਾਂ ਖੋਲ ਖੋਲ ਕੇ ਬਿਆਨ ਕਰਦੇ ਹਾਂ, ਉਹਨਾਂ ਲੋਕਾਂ ਲਈ, ਜਿਹੜੇ ਸੂਝ-ਬੂਝ ਰੱਖਦੇ ਹਨ।
ਇਸ ਆਇਤ ਦੇ ਸਾਰੇ ਅਨੁਵਾਦ ਵੇਖੋ →
وَهُوَ ٱلَّذِىٓ أَنزَلَ مِنَ ٱلسَّمَآءِ مَآءً فَأَخْرَجْنَا بِهِۦ نَبَاتَ كُلِّ شَىْءٍ فَأَخْرَجْنَا مِنْهُ خَضِرًا نُّخْرِجُ مِنْهُ حَبًّا مُّتَرَاكِبًا وَمِنَ ٱلنَّخْلِ مِن طَلْعِهَا قِنْوَانٌ دَانِيَةٌ وَجَنَّٰتٍ مِّنْ أَعْنَابٍ وَٱلزَّيْتُونَ وَٱلرُّمَّانَ مُشْتَبِهًا وَغَيْرَ مُتَشَٰبِهٍ ٱنظُرُوٓا۟ إِلَىٰ ثَمَرِهِۦٓ إِذَآ أَثْمَرَ وَيَنْعِهِۦٓ إِنَّ فِى ذَٰلِكُمْ لَـَٔايَٰتٍ لِّقَوْمٍ يُؤْمِنُونَ
Punjabi Translation - Arif Haleemਉਹੀਓ ਹੇ ਜਿਸ ਨੇ ਅਕਾਸ਼ ਤੋਂ ਪਾਣੀ ਬਰਸਾਇਆ, ਉਸ ਦੁਆਰਾ ਅਸੀਂ ਹਰ ਪ੍ਰਕਾਰ ਦੀ ਪੈਦਾਵਾਰ ਉਗਾਈ, ਫੇਰ ਇਸੇ ਨਾਲ ਹਰੀਆਂ ਭਰੀਆਂ ਖੇਤੀਆਂ ਉਗਾਈਆਂ ਜਿਨ੍ਹਾਂ ਤੋਂ ਉੱਪਰ ਥੱਲੇ ਦਾਣੇ ਕੱਢਦੇ ਹਾਂ ਅਤੇ ਖਜੂਰ ਦੇ ਦਰਖ਼ਤਾਂ ਤੋਂ ਫਲਾਂ ਦੇ ਗੁੱਛੇ ਦੇ ਗੁੱਛੇ ਪੈਦਾ ਕੀਤੇ ਜਿਹੜੇ ਭਾਰ ਕਾਰਨ ਝੁਕ ਜਾਂਦੇ ਹਨ। ਅੰਗੂਰ, ਜ਼ੈਤੂਨ ਤੇ ਅਨਾਰ ਦੇ ਬਾਗ਼ ਲਾਏ ਜਿਨ੍ਹਾਂ ਦੇ ਫਲ ਇਕ ਦੂਜੇ ਨਾਲ ਰਲਦੇ-ਮਿਲਦੇ ਹਨ, ਪਰ ਹਰੇਕ ਦੀ ਵਿਸ਼ੇਸ਼ਤਾ ਵੱਖੋ-ਵੱਖ ਹੇ। ਜਦੋਂ ਇਹ ਦਰਖ਼ਤ ਫਲ ਦੇਣ ਲੱਗਦੇ ਹਨ ਫੇਰ ਉਹਨਾਂ ਦੇ ਫਲ ਦੇਣ ਅਤੇ ਪੱਕਣ ਦੀ ਹਾਲਤ ਵੱਲ ਧਿਆਨ ਦਿਓ। ਇਹਨਾਂ ਵਿਚ ਦਲੀਲਾਂ ਹਨ ਉਹਨਾਂ ਲੋਕਾਂ ਲਈ ਜਿਹੜੇ ਈਮਾਨ ਰੱਖਦੇ ਹਨ।
ਇਸ ਆਇਤ ਦੇ ਸਾਰੇ ਅਨੁਵਾਦ ਵੇਖੋ →
وَجَعَلُوا۟ لِلَّهِ شُرَكَآءَ ٱلْجِنَّ وَخَلَقَهُمْ وَخَرَقُوا۟ لَهُۥ بَنِينَ وَبَنَٰتٍۭ بِغَيْرِ عِلْمٍ سُبْحَٰنَهُۥ وَتَعَٰلَىٰ عَمَّا يَصِفُونَ
Punjabi Translation - Arif Haleemਪਰ ਫੇਰ ਵੀ ਲੋਕਾਂ ਨੇ ਜਿੰਨਾਂ ਨੂੰ ਅੱਲਾਹ ਦਾ ਸ਼ਰੀਕ ਬਣਾ ਰੱਖਿਆ ਹੇ ਜਦੋਂ ਕਿ ਇਹਨਾਂ ਸਾਰਿਆਂ ਨੂੰ ਅੱਲਾਹ ਨੇ ਹੀ ਪੈਦਾ ਕੀਤਾ ਹੇ ਅਤੇ ਇਹਨਾਂ ਲੋਕਾਂ ਨੇ ਬਿਨਾਂ ਗਿਆਨ ਤੋਂ ਅੱਲਾਹ ਲਈ ਪੁੱਤਰ ਤੇ ਧੀਆਂ ਥਾਪ ਦਿੱਤੀਆਂ ਹਨ।[10] ਉਹ (ਅੱਲਾਹ) ਪਾਕ ਹੇ, ਉਹਨਾਂ ਸਾਰੀਆਂ ਗੱਲਾਂ ਤੋਂ ਉੱਚਾ ਹੇ ਜਿਹੜੀਆਂ ਉਹ ਕਰਦੇ ਹਨ।
ਇਸ ਆਇਤ ਦੇ ਸਾਰੇ ਅਨੁਵਾਦ ਵੇਖੋ →
بَدِيعُ ٱلسَّمَٰوَٰتِ وَٱلْأَرْضِ أَنَّىٰ يَكُونُ لَهُۥ وَلَدٌ وَلَمْ تَكُن لَّهُۥ صَٰحِبَةٌ وَخَلَقَ كُلَّ شَىْءٍ وَهُوَ بِكُلِّ شَىْءٍ عَلِيمٌ
Punjabi Translation - Arif Haleemਉਹ ਅਕਾਸ਼ਾਂ ਤੇ ਧਰਤੀ ਦਾ ਰਚਣਹਾਰ ਹੇ। ਉਸ ਦੇ ਔਲਾਦ ਕਿਵੇਂ ਹੋ ਸਕਦੀ ਹੇ ਜਦ ਕਿ ਉਸ ਦੀ ਕੋਈ ਪਤਨੀ ਹੀ ਨਹੀਂ ? ਉਹੀਓ ਹਰ ਚੀਜ਼ ਨੂੰ ਪੈਦਾ ਕਰਨ ਵਾਲਾ ਨੂੰ ਅਤੇ ਉਹ ਹਰ ਚੀਜ਼ ਨੂੰ ਭਲੀ-ਭਾਂਤ ਜਾਣਦਾ ਹੇ।
ਇਸ ਆਇਤ ਦੇ ਸਾਰੇ ਅਨੁਵਾਦ ਵੇਖੋ →
ذَٰلِكُمُ ٱللَّهُ رَبُّكُمْ لَآ إِلَٰهَ إِلَّا هُوَ خَٰلِقُ كُلِّ شَىْءٍ فَٱعْبُدُوهُ وَهُوَ عَلَىٰ كُلِّ شَىْءٍ وَكِيلٌ
Punjabi Translation - Arif Haleemਇਹ ਅੱਲਾਹ ਤੁਹਾਡਾ ਰੱਬ ਹੇ। ਇਸ ਤੋਂ ਛੁੱਟ ਹੋਰ ਕੋਈ ਇਬਾਦਤ ਦੇ ਯੋਗ ਨਹੀਂ ਹੇ। ਉਹ ਹਰ ਚੀਜ਼ ਦਾ ਪੈਦਾ ਕਰਨ ਵਾਲਾ ਹੇ, ਤੁਸੀਂ ਉਸੇ ਦੀ ਇਬਾਦਤ ਕਰੋ ਅਤੇ ਉਹੀਓ ਹਰ ਚੀਜ਼ ਦਾ ਨਿਗਰਾਨ ਹੇ।
ਇਸ ਆਇਤ ਦੇ ਸਾਰੇ ਅਨੁਵਾਦ ਵੇਖੋ →
لَّا تُدْرِكُهُ ٱلْأَبْصَٰرُ وَهُوَ يُدْرِكُ ٱلْأَبْصَٰرَ وَهُوَ ٱللَّطِيفُ ٱلْخَبِيرُ
Punjabi Translation - Arif Haleemਉਸ ਤਕ ਕਿਸੇ ਦੀਆਂ ਨਜ਼ਰਾਂ ਨਹੀਂ ਪਹੁੰਚ ਸਕਦੀਆਂ, ਪਰ ਉਹ (ਸਭ ਦੀਆਂ ਨਜ਼ਰਾਂ ਤੱਕ) ਪਹੁੰਚ ਰਖਦਾ ਹੇ। ਉਹ ਬਹੁਤ ਬਰੀਕੀ ਨਾਲ ਹਰ ਗੱਲ ਦੀ ਖ਼ਬਰ ਰੱਖਦਾ ਹੇ।
ਇਸ ਆਇਤ ਦੇ ਸਾਰੇ ਅਨੁਵਾਦ ਵੇਖੋ →
قَدْ جَآءَكُم بَصَآئِرُ مِن رَّبِّكُمْ فَمَنْ أَبْصَرَ فَلِنَفْسِهِۦ وَمَنْ عَمِىَ فَعَلَيْهَا وَمَآ أَنَا۠ عَلَيْكُم بِحَفِيظٍ
Punjabi Translation - Arif Haleemਬੇਸ਼ੱਕ ਤੁਹਾਡੇ ਕੋਲ ਤੁਹਾਡੇ ਰੱਬ ਵੱਲੋਂ ਖੁੱਲ੍ਹੀਆਂ ਦਲੀਲਾਂ ਆ ਚੁੱਕੀਆਂ ਹਨ। ਜਿਹੜਾ ਸੂਝ-ਬੂਝ ਤੋਂ ਕੰਮ ਲਵੇਗਾ ਉਸ ਦਾ ਆਪਣਾ ਹੀ ਲਾਭ ਹੇ, ਪਰ ਜਿਹੜਾ (ਅਕਲੋਂ) ਅੰਨ੍ਹਾ ਬਣਿਆ ਰਿਹਾ ਉਸ ਦਾ ਆਪਣਾ ਹੀ ਨੁਕਸਾਨ ਹੇ। (ਹੇ ਮੁਹੰਮਦ!) ਤੁਸੀਂ ਆਖ ਦਿਓ ਕਿ ਮੈਂ ਤੁਹਾਡੇ ਉੱਤੇ ਨਿਗਰਾਨੀ ਕਰਨ ਵਾਲਾ ਨਹੀਂ। (ਮੈਂ ਤਾਂ ਤੁਹਾਨੂੰ ਖ਼ਬਰਦਾਰ ਕਰਨ ਲਈ ਆਇਆ ਹਾਂ)।
ਇਸ ਆਇਤ ਦੇ ਸਾਰੇ ਅਨੁਵਾਦ ਵੇਖੋ →
وَكَذَٰلِكَ نُصَرِّفُ ٱلْـَٔايَٰتِ وَلِيَقُولُوا۟ دَرَسْتَ وَلِنُبَيِّنَهُۥ لِقَوْمٍ يَعْلَمُونَ
Punjabi Translation - Arif Haleemਇਸੇ ਪ੍ਰਕਾਰ ਅਸੀਂ ਆਪਣੀਆਂ ਆਇਤਾਂ ਘੜੀ-ਮੁੜੀ ਵੱਖੋ-ਵੱਖ ਢੰਗ ਨਾਲ ਬਿਆਨ ਕਰਦੇ ਹਾਂ ਤਾਂ ਜੋ ਕਾਫ਼ਿਰ ਆਖਣ ਕਿ ਤੁਸੀਂ (ਹੇ ਮੁਹੰਮਦ ਸ:!) ਕਿਸੇ ਤੋਂ ਪੜ੍ਹ ਕੇ ਆਏ ਹੋ ਅਤੇ ਜਿਹੜੇ ਲੋਕ ਗਿਆਨਵਾਨ ਹਨ ਅਸੀਂ ਉਹਨਾਂ ਉੱਤੇ (ਸੱਚਾਈ) ਪ੍ਰਗਟ ਕਰ ਦਈਏ।
ਇਸ ਆਇਤ ਦੇ ਸਾਰੇ ਅਨੁਵਾਦ ਵੇਖੋ →
ٱتَّبِعْ مَآ أُوحِىَ إِلَيْكَ مِن رَّبِّكَ لَآ إِلَٰهَ إِلَّا هُوَ وَأَعْرِضْ عَنِ ٱلْمُشْرِكِينَ
Punjabi Translation - Arif Haleem(ਹੇ ਨਬੀ!) ਤੁਸੀਂ ਇਸੇ ਵਹੀ ਦੀ ਪਾਲਣਾ ਕਰਦੇ ਰਹੋ ਜਿਹੜੀ ਤੁਹਾਡੇ ਵੱਲ ਤੁਹਾਡੇ ਰੱਬ ਵੱਲੋਂ ਆਈ ਹੇ। ਉਸ ਤੋਂ ਛੁੱਟ ਹੋਰ ਕੋਈ ਇਬਾਦਤ ਦੇ ਯੋਗ ਨਹੀਂ। ਮੁਸ਼ਰਿਕਾਂ ਵੱਲ ਉੱਕਾ ਹੀ ਧਿਆਨ ਨਾ ਦੇਵੋ।
ਇਸ ਆਇਤ ਦੇ ਸਾਰੇ ਅਨੁਵਾਦ ਵੇਖੋ →
وَلَوْ شَآءَ ٱللَّهُ مَآ أَشْرَكُوا۟ وَمَا جَعَلْنَٰكَ عَلَيْهِمْ حَفِيظًا وَمَآ أَنتَ عَلَيْهِم بِوَكِيلٍ
Punjabi Translation - Arif Haleemਜੇ ਅੱਲਾਹ ਚਾਹੁੰਦਾ ਤਾਂ ਇਹ ਸ਼ਿਰਕ ਨਾ ਕਰਦੇ ਅਤੇ ਅਸੀਂ ਤੁਹਾਨੂੰ ਇਹਨਾਂ ਦੀ ਨਿਗਰਾਨੀ ਕਰਨ ਲਈ ਨਹੀਂ ਭੇਜਿਆ ਅਤੇ ਨਾ ਹੀ ਤੁਸੀਂ ਇਹਨਾਂ ਦੇ ਜ਼ਿੰਮੇਵਾਰ ਹੋ।
ਇਸ ਆਇਤ ਦੇ ਸਾਰੇ ਅਨੁਵਾਦ ਵੇਖੋ →
وَلَا تَسُبُّوا۟ ٱلَّذِينَ يَدْعُونَ مِن دُونِ ٱللَّهِ فَيَسُبُّوا۟ ٱللَّهَ عَدْوًۢا بِغَيْرِ عِلْمٍ كَذَٰلِكَ زَيَّنَّا لِكُلِّ أُمَّةٍ عَمَلَهُمْ ثُمَّ إِلَىٰ رَبِّهِم مَّرْجِعُهُمْ فَيُنَبِّئُهُم بِمَا كَانُوا۟ يَعْمَلُونَ
Punjabi Translation - Arif Haleem(ਹੇ ਮੁਸਲਮਾਨੋ!) ਮੁਸ਼ਰਿਕ ਲੋਕ ਅੱਲਾਹ ਨੂੰ ਛੱਡ ਕੇ ਜਿਨ੍ਹਾਂ ਦੀ ਪੂਜਾ ਕਰਦੇ ਹਨ, ਤੁਸੀਂ ਉਹਨਾਂ ਨੂੰ ਬੁਰਾ ਭਲਾ ਨਾ ਆਖੋ ਕਿਉਂ ਜੋ ਜਹਾਲਤ ਦੀਆਂ ਹੱਦਾਂ ਟੱਪਦੇ ਹੋਏ ਇਹ ਲੋਕ ਵੀ ਅੱਲਾਹ ਦੀ ਸ਼ਾਨ ਵਿਚ ਗ਼ੁਸਤਾਖੀਆਂ ਕਰਨਗੇ। ਅਸੀਂ ਇਸ ਪ੍ਰਕਾਰ ਹਰ ਉੱਮਤ (ਧਰਮ ਵਾਲਿਆਂ) ਲਈ ਉਹਨਾਂ ਦੇ ਕਰਮਾਂ ਵਿਚ ਖਿੱਚ ਪੈਦਾ ਕਰ ਛੱਡੀ ਹੇ। ਉਹਨਾਂ ਨੇ ਪਰਤ ਕੇ ਆਉਣਾ ਤਾਂ ਆਪਣੇ ਰੱਬ ਵੱਲ ਹੀ ਹੇ, ਫੇਰ ਉਹ ਉਹਨਾਂ ਨੂੰ ਦੱਸੇਗਾ ਕਿ ਉਹ (ਸੰਸਾਰ ਵਿਚ) ਕੀ ਕਰਦੇ ਸੀ?
ਇਸ ਆਇਤ ਦੇ ਸਾਰੇ ਅਨੁਵਾਦ ਵੇਖੋ →
وَأَقْسَمُوا۟ بِٱللَّهِ جَهْدَ أَيْمَٰنِهِمْ لَئِن جَآءَتْهُمْ ءَايَةٌ لَّيُؤْمِنُنَّ بِهَا قُلْ إِنَّمَا ٱلْـَٔايَٰتُ عِندَ ٱللَّهِ وَمَا يُشْعِرُكُمْ أَنَّهَآ إِذَا جَآءَتْ لَا يُؤْمِنُونَ
Punjabi Translation - Arif Haleemਉਹਨਾਂ ਲੋਕਾਂ ਨੇ ਪੱਕੀਆਂ ਕਸਮਾਂ ਅੱਲਾਹ ਦੇ ਨਾਂ ਦੀਆਂ ਖਾਦੀਆਂ ਕਿ ਜੇ ਉਹਨਾਂ ਕੋਲ ਕੋਈ ਨਿਸ਼ਾਨੀ (ਨਬੀ ਹੋਣ ਦੀ) ਆ ਜਾਵੇ ਤਾਂ ਉਹ ਜ਼ਰੂਰ ਹੀ ਈਮਾਨ ਲਿਆਉਣਗੇ। (ਹੇ ਨਬੀ!) ਤੁਸੀਂ ਆਖੋ ਕਿ ਨਿਸ਼ਾਨੀਆਂ ਤਾਂ ਸਾਰੀਆਂ ਅੱਲਾਹ ਦੇ ਕਬਜ਼ੇ ਵਿਚ ਹਨ, ਤੁਹਾਨੂੰ ਇਹ ਗੱਲ ਕੌਣ ਸਮਝਾਵੇ ਕਿ ਜਦੋਂ ਉਹ ਨਿਸ਼ਾਨੀ ਆ ਜਾਵੇਗੀ ਇਹ ਲੋਕ ਫੇਰ ਵੀ ਈਮਾਨ ਨਹੀਂ ਲਿਆਉਣਗੇ।
ਇਸ ਆਇਤ ਦੇ ਸਾਰੇ ਅਨੁਵਾਦ ਵੇਖੋ →
وَنُقَلِّبُ أَفْـِٔدَتَهُمْ وَأَبْصَٰرَهُمْ كَمَا لَمْ يُؤْمِنُوا۟ بِهِۦٓ أَوَّلَ مَرَّةٍ وَنَذَرُهُمْ فِى طُغْيَٰنِهِمْ يَعْمَهُونَ
Punjabi Translation - Arif Haleemਅਸੀਂ ਉਸੇ ਤਰ੍ਹਾਂ ਇਹਨਾਂ ਦੇ ਦਿਲਾਂ ਨੂੰ ਅਤੇ ਇਹਨਾਂ ਦੀਆਂ ਨਜ਼ਰਾਂ ਨੂੰ ਫੇਰ ਦਿਆਂਗੇ ਜਿਸ ਤਰ੍ਹਾਂ ਇਹ ਪਹਿਲੀ ਵਾਰ ਇਸ (.ਕੁਰਆਨ) ’ਤੇ ਈਮਾਨ ਨਹੀਂ ਲਿਆਏ ਸਨ। ਅਸੀਂ ਇਹਨਾਂ ਦੀ ਸਰਕਸ਼ੀ ਵਿਚ ਹੀ ਇਹਨਾਂ ਨੂੰ ਭਟਕਣ ਲਈ ਛੱਡ ਦੇਵਾਂਗੇ।
ਇਸ ਆਇਤ ਦੇ ਸਾਰੇ ਅਨੁਵਾਦ ਵੇਖੋ →
وَلَوْ أَنَّنَا نَزَّلْنَآ إِلَيْهِمُ ٱلْمَلَٰٓئِكَةَ وَكَلَّمَهُمُ ٱلْمَوْتَىٰ وَحَشَرْنَا عَلَيْهِمْ كُلَّ شَىْءٍ قُبُلًا مَّا كَانُوا۟ لِيُؤْمِنُوٓا۟ إِلَّآ أَن يَشَآءَ ٱللَّهُ وَلَٰكِنَّ أَكْثَرَهُمْ يَجْهَلُونَ
Punjabi Translation - Arif Haleemਜੇਕਰ ਅਸੀਂ (ਅੱਲਾਹ) ਇਹਨਾਂ ਵੱਲ (ਕਾਫ਼ਿਰਾਂ ਦੀ ਮੰਗ ’ਤੇ) ਫ਼ਰਿਸ਼ਤੇ ਭੇਜ ਦਿੰਦੇ ਅਤੇ ਇਹਨਾਂ ਨਾਲ ਮੁਰਦੇ ਗੱਲਾਂ ਕਰਨ ਲਗ ਜਾਂਦੇ ਅਤੇ ਅਸੀਂ ਉਹ ਸਾਰੀਆਂ ਨਿਸ਼ਾਨੀਆਂ (ਜੋ ਉਹ ਮੰਗ ਕਰਦੇ ਹਨ) ਉਹਨਾਂ ਦੀਆਂ ਅੱਖਾਂ ਦੇ ਸਾਹਮਣੇ ਜਮਾਂ ਕਰ ਦਿੰਦੇ ਤਾਂ ਵੀ ਇਹ ਲੋਕ ਈਮਾਨ ਨਹੀਂ ਲਿਆਉਣਗੇ। ਹਾਂ! ਜੇ ਅੱਲਾਹ ਹੀ ਚਾਹਵੇ ਤਾਂ ਵੱਖਰੀ ਗੱਲ ਹੇ। ਪਰ ਇਹਨਾਂ ਵਿਚ ਬਹੁਤੇ ਲੋਕ ਤਾਂ ਨਾ-ਸਮਝੀ ਦੀਆਂ ਗੱਲਾਂ ਕਰਦੇ ਹਨ।
ਇਸ ਆਇਤ ਦੇ ਸਾਰੇ ਅਨੁਵਾਦ ਵੇਖੋ →
وَكَذَٰلِكَ جَعَلْنَا لِكُلِّ نَبِىٍّ عَدُوًّا شَيَٰطِينَ ٱلْإِنسِ وَٱلْجِنِّ يُوحِى بَعْضُهُمْ إِلَىٰ بَعْضٍ زُخْرُفَ ٱلْقَوْلِ غُرُورًا وَلَوْ شَآءَ رَبُّكَ مَا فَعَلُوهُ فَذَرْهُمْ وَمَا يَفْتَرُونَ
Punjabi Translation - Arif Haleemਇਸੇ ਤਰ੍ਹਾਂ ਅਸੀਂ ਹਰ ਨਬੀ ਦੇ ਦੁਸ਼ਮਨ ਮਨੁੱਖਾਂ ਤੇ ਜਿੰਨਾਂ ਵਿੱਚੋਂ ਬਣਾਏ, ਜਿਹੜੇ ਇਕ ਦੂਜੇ ਦੇ ਕੰਨਾਂ ਵਿਚ ਸੋਹਣੀਆਂ ਜਾਪਣ ਵਾਲੀਆਂ ਗੱਲਾਂ ਪਾਉਂਦੇ ਰਹਿੰਦੇ ਹਨ, ਤਾਂ ਜੋ ਉਸ ਨੂੰ ਧੋਖੇ ਵਿਚ ਰੱਖਿਆ ਜਾ ਸਕੇ। (ਹੇ ਨਬੀ!) ਜੇ ਅੱਲਾਹ ਚਾਹੁੰਦਾ ਤਾਂ ਇਹ ਅਜਿਹਾ ਨਾ ਕਰਦੇ। ਸੋ ਤੁਸੀਂ ਇਹਨਾਂ ਲੋਕਾਂ ਨੂੰ ਅਤੇ ਜੋ ਇਹ ਬੁਹਤਾਨ ਲਗਾ ਰਹੇ ਹਨ ਉਸ ਨੂੰ (ਉਹਨਾਂ ਦੇ ਹਾਲ ’ਤੇ) ਛੱਡ ਦਿਓ।
ਇਸ ਆਇਤ ਦੇ ਸਾਰੇ ਅਨੁਵਾਦ ਵੇਖੋ →
وَلِتَصْغَىٰٓ إِلَيْهِ أَفْـِٔدَةُ ٱلَّذِينَ لَا يُؤْمِنُونَ بِٱلْـَٔاخِرَةِ وَلِيَرْضَوْهُ وَلِيَقْتَرِفُوا۟ مَا هُم مُّقْتَرِفُونَ
Punjabi Translation - Arif Haleemਤਾਂ ਜੋ ਜਿਹੜੇ ਲੋਕ ਆਖ਼ਿਰਤ ਉੱਤੇ ਈਮਾਨ ਨਹੀਂ ਲਿਆਉਂਦੇ ਉਹਨਾਂ ਦੇ ਮਨ ਉਸ ਝੂਠ ਵੱਲ ਝੁਕ ਜਾਣ ਅਤੇ ਉਹ ਇਸ ਝੂਠ ਨੂੰ ਪਸੰਦ ਕਰਦੇ ਰਹਿਣ ਅਤੇ ਜਿਹੜੇ ਭੈੜੇ ਕੰਮ ਉਹ ਕਰ ਰਹੇ ਹਨ ਉਹ ਕਰਦੇ ਰਹਿਣ।
ਇਸ ਆਇਤ ਦੇ ਸਾਰੇ ਅਨੁਵਾਦ ਵੇਖੋ →
أَفَغَيْرَ ٱللَّهِ أَبْتَغِى حَكَمًا وَهُوَ ٱلَّذِىٓ أَنزَلَ إِلَيْكُمُ ٱلْكِتَٰبَ مُفَصَّلًا وَٱلَّذِينَ ءَاتَيْنَٰهُمُ ٱلْكِتَٰبَ يَعْلَمُونَ أَنَّهُۥ مُنَزَّلٌ مِّن رَّبِّكَ بِٱلْحَقِّ فَلَا تَكُونَنَّ مِنَ ٱلْمُمْتَرِينَ
Punjabi Translation - Arif Haleem(ਹੇ ਨਬੀ!) ਆਖੋ, ਕੀ ਮੈਂ ਅੱਲਾਹ ਤੋਂ ਛੁੱਟ ਕਿਸੇ ਹੋਰ ਹਾਕਮ ਦੀ ਭਾਲ ਕਰਾਂ? ਹਾਲਾਂ ਕਿ ਉਹੀਓ ਹੇ ਜਿਸ ਨੇ ਇਹ ਕਿਤਾਬ ਵਿਸਥਾਰ ਨਾਲ ਤੁਹਾਡੇ ਵੱਲ ਭੇਜੀ। ਜਿਨ੍ਹਾਂ ਲੋਕਾਂ ਨੂੰ ਅਸੀਂ ਕਿਤਾਬ ਦਿੱਤੀ ਹੇ ਉਹ ਇਸ ਗੱਲ ਨੂੰ ਯਕੀਨ ਨਾਲ ਜਾਣਦੇ ਹਨ ਕਿ ਇਹ ਤੁਹਾਡੇ ਰੱਬ ਵੱਲੋਂ ਹੱਕ ਸੱਚ ਨਾਲ ਨਾਜ਼ਿਲ ਹੋਈ ਹੇ, ਸੋ ਤੁਸੀਂ ਸ਼ੱਕ ਕਰਨ ਵਾਲਿਆਂ ਵਿੱਚੋਂ ਨਾ ਹੋ ਜਾਈਓ।
ਇਸ ਆਇਤ ਦੇ ਸਾਰੇ ਅਨੁਵਾਦ ਵੇਖੋ →
وَتَمَّتْ كَلِمَتُ رَبِّكَ صِدْقًا وَعَدْلًا لَّا مُبَدِّلَ لِكَلِمَٰتِهِۦ وَهُوَ ٱلسَّمِيعُ ٱلْعَلِيمُ
Punjabi Translation - Arif Haleemਤੁਹਾਡੇ ਰੱਬ ਦਾ ਕਲਾਮ ਸੱਚਾਈ ਤੇ ਇਨਸਾਫ਼ ਪੱਖੋਂ ਮੁੱਕਮਲ ਹੇ ਅਤੇ ਇਸ ਦੀਆਂ ਗੱਲਾਂ ਨੂੰ ਕੋਈ ਬਦਲਣ ਵਾਲਾ ਨਹੀਂ। ਉਹ ਭਲੀ-ਭਾਂਤ ਸੁਣਨ ਵਾਲਾ ਤੇ ਜਾਣਨ ਵਾਲਾ ਹੇ।
ਇਸ ਆਇਤ ਦੇ ਸਾਰੇ ਅਨੁਵਾਦ ਵੇਖੋ →
وَإِن تُطِعْ أَكْثَرَ مَن فِى ٱلْأَرْضِ يُضِلُّوكَ عَن سَبِيلِ ٱللَّهِ إِن يَتَّبِعُونَ إِلَّا ٱلظَّنَّ وَإِنْ هُمْ إِلَّا يَخْرُصُونَ
Punjabi Translation - Arif Haleemਜੇ ਤੁਸੀਂ (ਹੇ ਨਬੀ!) ਧਰਤੀ ’ਤੇ ਵਸਨ ਵਾਲੀ ਬਹੁਗਿਣਤੀ ਦੇ ਆਖੇ ਲੱਗੋਗੇ ਤਾਂ ਉਹ ਤੁਹਾਨੂੰ ਰਾਹੋ ਬੇ-ਰਾਹ ਕਰ ਦੇਵੇਗੀ। ਉਹ ਤਾਂ ਕੇਵਲ ਭਰਮਾਂ ਉੱਤੇ ਚਲਦੇ ਹਨ ਅਤੇ ਖ਼ਿਆਲੀ ਗੱਲਾਂ ਹੀ ਕਰਦੇ ਹਨ।
ਇਸ ਆਇਤ ਦੇ ਸਾਰੇ ਅਨੁਵਾਦ ਵੇਖੋ →
إِنَّ رَبَّكَ هُوَ أَعْلَمُ مَن يَضِلُّ عَن سَبِيلِهِۦ وَهُوَ أَعْلَمُ بِٱلْمُهْتَدِينَ
Punjabi Translation - Arif Haleem(ਹਕੀਕਤ ਇਹ ਹੇ) ਕਿ ਤੁਹਾਡਾ ਰੱਬ ਉਸ ਵਿਅਕਤੀ ਨੂੰ ਚੰਗੀ ਤਰ੍ਹਾਂ ਜਾਣਦਾ ਹੇ ਜਿਹੜਾ ਉਸ ਦੀ ਰਾਹ ਤੋਂ ਬੇਰਾਹ ਹੋ ਜਾਂਦਾ ਹੇ ਅਤੇ ਉਹ ਹਿਦਾਇਤ ਵਾਲੇ ਲੋਕਾਂ ਨੂੰ ਵੀ ਜਾਣਦਾ ਹੇ (ਜਿਹੜੇ ਉਸ ਦੀ ਰਾਹ ’ਤੇ ਹੀ ਚਲਦੇ ਹਨ।)
ਇਸ ਆਇਤ ਦੇ ਸਾਰੇ ਅਨੁਵਾਦ ਵੇਖੋ →
فَكُلُوا۟ مِمَّا ذُكِرَ ٱسْمُ ٱللَّهِ عَلَيْهِ إِن كُنتُم بِـَٔايَٰتِهِۦ مُؤْمِنِينَ
Punjabi Translation - Arif Haleemਸੋ ਤੁਸੀਂ ਉਸ (ਜਾਨਵਰ) ਦਾ ਮਾਸ ਖਾਓ ਜਿਸ ਉੱਤੇ ਅੱਲਾਹ ਦਾ ਨਾਂ (ਜ਼ਿਬਹ ਕਰਨ ਸਮੇਂ) ਲਿਆ ਗਿਆ ਹੋਵੇ। ਜੇ ਤੁਸੀਂ ਉਸ ਦੇ ਹੁਕਮਾਂ ਨੂੰ ਮੰਨਦੇ ਹੋ।
ਇਸ ਆਇਤ ਦੇ ਸਾਰੇ ਅਨੁਵਾਦ ਵੇਖੋ →
وَمَا لَكُمْ أَلَّا تَأْكُلُوا۟ مِمَّا ذُكِرَ ٱسْمُ ٱللَّهِ عَلَيْهِ وَقَدْ فَصَّلَ لَكُم مَّا حَرَّمَ عَلَيْكُمْ إِلَّا مَا ٱضْطُرِرْتُمْ إِلَيْهِ وَإِنَّ كَثِيرًا لَّيُضِلُّونَ بِأَهْوَآئِهِم بِغَيْرِ عِلْمٍ إِنَّ رَبَّكَ هُوَ أَعْلَمُ بِٱلْمُعْتَدِينَ
Punjabi Translation - Arif Haleemਕੀ ਕਾਰਨ ਹੇ ਕਿ ਤੁਸੀਂ ਉਸ ਜਾਨਵਰ ਦਾ (ਮਾਸ) ਨਹੀਂ ਖਾਂਦੇ ਜਿਸ ’ਤੇ ਅੱਲਾਹ ਦਾ ਨਾਂ ਲਿਆ ਗਿਆ ਹੇ। ਹਾਲਾਂ ਕਿ ਅੱਲਾਹ ਨੇ ਉਹਨਾਂ ਸਾਰੇ ਜਾਨਵਰਾਂ ਦੀ ਜਾਣਕਾਰੀ ਦੇ ਰਖੀ ਹੇ ਜਿਹੜੇ ਤੁਹਾਡੇ ਲਈ ਹਰਾਮ ਹਨ, ਪਰ ਜੇ ਸਖ਼ਤ ਮਜਬੂਰੀ ਦੀ ਗੱਲ ਹੋਵੇ ਤਾਂ ਉਹ (ਹਰਾਮ) ਵੀ ਹਲਾਲ (ਜਾਇਜ਼) ਹੇ ਅਤੇ ਇਹ ਵੀ ਗੱਲ ਲਾਜ਼ਮੀ ਹੇ ਕਿ ਲੋਕਾਂ ਦੀ ਬਹੁਗਿਣਤੀ ਆਪਣੀਆਂ ਇੱਛਾਵਾਂ ਕਾਰਨ ਬਿਨਾਂ ਕਿਸੇ ਦਲੀਲ ਤੋਂ ਦੂਜਿਆਂ ਨੂੰ ਗੁਮਰਾਹ ਕਰਦੇ ਹਨ। ਇਸ ਵਿਚ ਕੋਈ ਸ਼ੱਕ ਨਹੀਂ ਕਿ ਅੱਲਾਹ ਹੱਦਾ ਟੱਪਣ ਵਾਲਿਆਂ ਨੂੰ ਚੰਗੀ ਤਰ੍ਹਾਂ ਜਾਣਦਾ ਹੇ।
ਇਸ ਆਇਤ ਦੇ ਸਾਰੇ ਅਨੁਵਾਦ ਵੇਖੋ →
وَذَرُوا۟ ظَٰهِرَ ٱلْإِثْمِ وَبَاطِنَهُۥٓ إِنَّ ٱلَّذِينَ يَكْسِبُونَ ٱلْإِثْمَ سَيُجْزَوْنَ بِمَا كَانُوا۟ يَقْتَرِفُونَ
Punjabi Translation - Arif Haleemਤੁਸੀਂ ਖ਼ੁੱਲੇ ਗੁਨਾਹਾਂ ਤੋਂ ਵੀ ਬਚੋ ਅਤੇ ਲੁਕਵੇਂ ਗੁਨਾਹਾਂ ਤੋਂ ਵੀ ਬਚੋ। ਬੇਸ਼ੱਕ ਜਿਹੜੇ ਲੋਕੀ ਗੁਨਾਹ ਕਰ ਰਹੇ ਹਨ ਉਹਨਾਂ ਨੂੰ ਉਹਨਾਂ ਦੇ ਕਰਮਾਂ ਦਾ ਬਦਲਾ ਜ਼ਰੂਰ ਮਿਲੇਗਾ।
ਇਸ ਆਇਤ ਦੇ ਸਾਰੇ ਅਨੁਵਾਦ ਵੇਖੋ →
وَلَا تَأْكُلُوا۟ مِمَّا لَمْ يُذْكَرِ ٱسْمُ ٱللَّهِ عَلَيْهِ وَإِنَّهُۥ لَفِسْقٌ وَإِنَّ ٱلشَّيَٰطِينَ لَيُوحُونَ إِلَىٰٓ أَوْلِيَآئِهِمْ لِيُجَٰدِلُوكُمْ وَإِنْ أَطَعْتُمُوهُمْ إِنَّكُمْ لَمُشْرِكُونَ
Punjabi Translation - Arif Haleemਅਜਿਹੇ ਜਾਨਵਰ ਨਾ ਖਾਓ ਜਿਨ੍ਹਾਂ ਉੱਤੇ (ਜ਼ਿਬਹ ਕਰਦੇ ਹੋਏ) ਅੱਲਾਹ ਦਾ ਨਾਂ ਨਹੀਂ ਲਿਆ ਗਿਆ, ਇਹ ਕੰਮ ਨਾ-ਫ਼ਰਮਾਨੀ ਵਾਲਾ ਹੇ ਅਤੇ ਸ਼ੈਤਾਨ ਆਪਣੇ ਸਾਥੀਆਂ ਦੇ ਮਨਾਂ ਵਿਚ ਸ਼ੰਕਾ ਪਾਉਂਦਾ ਹੇ ਤਾਂ ਜੋ ਇਹ ਤੁਹਾਡੇ ਨਾਲ ਝਗੜਣ। (ਹੇ ਨਬੀ!) ਜੇ ਤੁਸੀਂ ਇਹਨਾਂ ਲੋਕਾਂ ਦੀ ਪੈਰਵੀ ਕਰੋਗੇ ਤਾਂ ਤੁਸੀਂ ਵੀ ਮੁਸ਼ਰਿਕ ਬਣ ਜਾਓਗੇ।[11]
ਇਸ ਆਇਤ ਦੇ ਸਾਰੇ ਅਨੁਵਾਦ ਵੇਖੋ →
أَوَمَن كَانَ مَيْتًا فَأَحْيَيْنَٰهُ وَجَعَلْنَا لَهُۥ نُورًا يَمْشِى بِهِۦ فِى ٱلنَّاسِ كَمَن مَّثَلُهُۥ فِى ٱلظُّلُمَٰتِ لَيْسَ بِخَارِجٍ مِّنْهَا كَذَٰلِكَ زُيِّنَ لِلْكَٰفِرِينَ مَا كَانُوا۟ يَعْمَلُونَ
Punjabi Translation - Arif Haleemਉਹ ਵਿਅਕਤੀ ਜਿਹੜਾ ਪਹਿਲਾਂ ਮੁਰਦਾ (ਭਾਵ ਈਮਾਨ ਤੋਂ ਖਾਲੀ) ਸੀ ਫੇਰ ਅਸੀਂ ਉਸ ਨੂੰ (ਈਮਾਨ ਬਖ਼ਸ਼ ਕੇ) ਜਿਊਂਦਾ ਕਰ ਦਿੱਤਾ ਅਤੇ ਉਸ ਨੂੰ ਅਜਿਹਾ ਨੂਰ (ਈਮਾਨ) ਦਿੱਤਾ ਜਿਸ ਦੀ ਰੌਸ਼ਨੀ ਵਿਚ ਲੋਕਾਂ ਵਿਚਾਲੇ ਤੁਰਦਾ ਫਿਰਦਾ ਹੇ, ਕੀ ਉਹ ਉਸ ਵਿਅਕਤੀ ਵਾਂਗ ਹੋ ਸਕਦਾ ਹੇ ਜਿਹੜਾ ਹਨੇਰਿਆਂ ਵਿਚ ਫਸਿਆ ਹੋਇਆ ਹੇ ਅਤੇ ਇਹਨਾਂ ਵਿੱਚੋਂ ਨਿੱਕਲ ਵੀ ਨਹੀਂ ਸਕਦਾ ? ਇਸੇ ਪ੍ਰਕਾਰ ਕਾਫ਼ਿਰਾਂ ਲਈ ਉਹਨਾਂ ਦੀਆਂ ਕਰਤੂਤਾਂ ਵਿਚ ਖਿੱਚ ਪੈਦਾ ਕਰ ਦਿੱਤੀ ਗਈ ਹੈ।
ਇਸ ਆਇਤ ਦੇ ਸਾਰੇ ਅਨੁਵਾਦ ਵੇਖੋ →
وَكَذَٰلِكَ جَعَلْنَا فِى كُلِّ قَرْيَةٍ أَكَٰبِرَ مُجْرِمِيهَا لِيَمْكُرُوا۟ فِيهَا وَمَا يَمْكُرُونَ إِلَّا بِأَنفُسِهِمْ وَمَا يَشْعُرُونَ
Punjabi Translation - Arif Haleemਇਸੇ ਤਰ੍ਹਾਂ ਅਸੀਂ ਹਰੇਕ ਬਸਤੀ ਵਿਚ ਉਸ ਦੇ ਵੱਡੇ-ਵੱਡੇ ਅਪਰਾਧੀਆਂ ਨੂੰ ਉਸ ਬਸਤੀ ਵਿਚ ਆਪਣੇ ਛਲ-ਕਪਟ ਦਾ ਜਾਲ ਫ਼ੈਲਾਉਣ ਲਈ ਛੱਡਿਆ ਹੋਇਆ ਹੇ। ਅਸਲ ਵਿਚ ਉਹ ਆਪਣੇ ਕਪਟ ਦੇ ਜਾਲ ਵਿਚ ਆਪ ਹੀ ਫਸਦੇ ਹਨ ਪਰ ਉਹਨਾਂ ਨੂੰ ਇਸ ਦੀ ਸਮਝ ਹੀ ਨਹੀਂ।
ਇਸ ਆਇਤ ਦੇ ਸਾਰੇ ਅਨੁਵਾਦ ਵੇਖੋ →
وَإِذَا جَآءَتْهُمْ ءَايَةٌ قَالُوا۟ لَن نُّؤْمِنَ حَتَّىٰ نُؤْتَىٰ مِثْلَ مَآ أُوتِىَ رُسُلُ ٱللَّهِ ٱللَّهُ أَعْلَمُ حَيْثُ يَجْعَلُ رِسَالَتَهُۥ سَيُصِيبُ ٱلَّذِينَ أَجْرَمُوا۟ صَغَارٌ عِندَ ٱللَّهِ وَعَذَابٌ شَدِيدٌۢ بِمَا كَانُوا۟ يَمْكُرُونَ
Punjabi Translation - Arif Haleemਜਦੋਂ ਉਹਨਾਂ ਕੋਲ ਕੋਈ ਆਇਤ (ਨਿਸ਼ਾਨੀ) ਆਉਂਦੀ ਹੇ ਤਾਂ ਇਹ ਕਹਿੰਦੇ ਹਨ ਕਿ ਅਸੀਂ ਉੱਕਾ ਹੀ ਈਮਾਨ ਨਹੀਂ ਲਿਆਉਂਦੇ ਜਦੋਂ ਤੀਕ ਸਾਨੂੰ ਵੀ ਅਜਿਹੀ ਚੀਜ਼ ਨਾ ਦਿੱਤੀ ਜਾਵੇ ਜਿਹੜੀ ਰਸੂਲਾਂ ਨੂੰ ਦਿੱਤੀ ਗਈ ਹੇ। ਇਹ ਗੱਲ ਤਾਂ ਅੱਲਾਹ ਹੀ ਜਾਣਦਾ ਹੇ ਕਿ ਆਪਣੀ ਪੈਗ਼ੰਬਰੀ ਦਾ ਕੰਮ ਕਿਸ ਤੋਂ ਲਵੇ। ਛੇਤੀ ਹੀ ਉਹ ਅਪਰਾਧੀ ਲੋਕ ਅੱਲਾਹ ਕੋਲ ਜਾ ਕੇ ਜ਼ਲੀਲ ਹੋਣਗੇ ਅਤੇ ਉਹਨਾਂ ਦੀਆਂ ਚਾਲਾਂ ਦੇ ਬਦਲੇ ਵਿਚ ਜੋ ਉਹ ਕਰਦੇ ਸਨ ਕਰੜੀ ਸਜ਼ਾ ਮਿਲੇਗੀ।
ਇਸ ਆਇਤ ਦੇ ਸਾਰੇ ਅਨੁਵਾਦ ਵੇਖੋ →
فَمَن يُرِدِ ٱللَّهُ أَن يَهْدِيَهُۥ يَشْرَحْ صَدْرَهُۥ لِلْإِسْلَٰمِ وَمَن يُرِدْ أَن يُضِلَّهُۥ يَجْعَلْ صَدْرَهُۥ ضَيِّقًا حَرَجًا كَأَنَّمَا يَصَّعَّدُ فِى ٱلسَّمَآءِ كَذَٰلِكَ يَجْعَلُ ٱللَّهُ ٱلرِّجْسَ عَلَى ٱلَّذِينَ لَا يُؤْمِنُونَ
Punjabi Translation - Arif Haleemਸੋ ਜਿਸ ਵਿਅਕਤੀ ਨੂੰ ਅੱਲਾਹ ਨੇ ਰਾਹ ’ਤੇ ਪਾਉਣਾ ਹੁੰਦਾ ਹੈ ਉਸ ਦਾ ਸੀਨਾ (ਦਿਲ) ਇਸਲਾਮ ਲਈ ਖੋਲ੍ਹ ਦਿੰਦਾ ਹੈ[12] ਅਤੇ ਜਿਸ ਨੂੰ ਬੇਰਾਹ ਕਰਨਾ ਹੁੰਦਾ ਹੈ ਉਸ ਦੇ ਸੀਨੇ ਨੂੰ ਤੰਗ ਕਰ ਦਿੰਦਾ ਹੈ। ਜਿਵੇਂ ਕੋਈ ਅਕਾਸ਼ ਵੱਲ ਚੜ੍ਹਦਾ ਹੋਵੇ (ਭਾਵ ਦਮ ਘੁਟਣ ਕਾਰਨ ਮਰ ਰਿਹਾ ਹੋਵੇ)। ਇਸ ਤਰ੍ਹਾਂ ਅੱਲਾਹ ਈਮਾਨ ਨਾ ਲਿਆਉਣ ਵਾਲਿਆਂ ਉੱਤੇ (ਗੁਮਰਾਹੀ ਦੀ) ਗੰਦਗੀ ਸੁੱਟ ਦਿੰਦਾ ਹੈ।
ਇਸ ਆਇਤ ਦੇ ਸਾਰੇ ਅਨੁਵਾਦ ਵੇਖੋ →
وَهَٰذَا صِرَٰطُ رَبِّكَ مُسْتَقِيمًا قَدْ فَصَّلْنَا ٱلْـَٔايَٰتِ لِقَوْمٍ يَذَّكَّرُونَ
Punjabi Translation - Arif Haleemਇਹੋ ਤੇਰੇ ਰੱਬ ਦਾ ਸਿੱਧਾ ਰਾਹ ਹੇ। ਨਸੀਹਤ ਲੈਣ ਵਾਲਿਆਂ ਲਈ ਅਸੀਂ ਇਹਨਾਂ (.ਕੁਰਆਨ ਦੀਆਂ) ਆਇਤਾਂ ਨੂੰ ਖੋਲ੍ਹ-ਖੋਲ੍ਹ ਕੇ ਬਿਆਨ ਕਰਦੇ ਹਾਂ।
ਇਸ ਆਇਤ ਦੇ ਸਾਰੇ ਅਨੁਵਾਦ ਵੇਖੋ →
لَهُمْ دَارُ ٱلسَّلَٰمِ عِندَ رَبِّهِمْ وَهُوَ وَلِيُّهُم بِمَا كَانُوا۟ يَعْمَلُونَ
Punjabi Translation - Arif Haleemਉਹਨਾਂ (ਈਮਾਨ ਲਿਆਉਣ ਵਾਲੇ) ਲੋਕਾਂ ਲਈ ਉਹਨਾਂ ਦੇ ਰੱਬ ਦੇ ਕੋਲ ਸਲਾਮਤੀ ਵਾਲਾ ਘਰ (ਸਵਰਗ) ਹੇ। ਅੱਲਾਹ ਨੂੰ ਉਹਨਾਂ ਨਾਲ ਉਹਨਾਂ ਦੇ ਨੇਕ ਕੰਮਾਂ ਕਾਰਨ ਮੁਹੱਬਤ ਹੇ।
ਇਸ ਆਇਤ ਦੇ ਸਾਰੇ ਅਨੁਵਾਦ ਵੇਖੋ →
وَيَوْمَ يَحْشُرُهُمْ جَمِيعًا يَٰمَعْشَرَ ٱلْجِنِّ قَدِ ٱسْتَكْثَرْتُم مِّنَ ٱلْإِنسِ وَقَالَ أَوْلِيَآؤُهُم مِّنَ ٱلْإِنسِ رَبَّنَا ٱسْتَمْتَعَ بَعْضُنَا بِبَعْضٍ وَبَلَغْنَآ أَجَلَنَا ٱلَّذِىٓ أَجَّلْتَ لَنَا قَالَ ٱلنَّارُ مَثْوَىٰكُمْ خَٰلِدِينَ فِيهَآ إِلَّا مَا شَآءَ ٱللَّهُ إِنَّ رَبَّكَ حَكِيمٌ عَلِيمٌ
Punjabi Translation - Arif Haleemਜਿਸ ਦਿਨ ਉਹ ਉਹਨਾਂ ਸਾਰਿਆਂ ਨੂੰ ਇਕੱਠਾ ਕਰੇਗਾ ਅਤੇ ਆਖੇਗਾ ਕਿ ਹੇ ਜਿੰਨੋ! ਤੁਸੀਂ ਮਨੁੱਖਾਂ ਵਿੱਚੋਂ ਕਈਆਂ ਨੂੰ ਕੁਰਾਹੇ ਪਾਇਆ ਸੀ ਅਤੇ ਮਨੁੱਖਾਂ ’ਚੋਂ ਉਹਨਾਂ (ਜਿੰਨਾਂ) ਦੇ ਮਿੱਤਰ ਆਖਣਗੇ ਹੇ ਸਾਡੇ ਰੱਬਾ! ਅਸੀਂ ਇਕ ਦੂਜੇ ਤੋਂ ਲਾਭ ਖੱਟਿਆ ਸੀ। ਅੱਜ ਅਸੀਂ ਉਸ ਸਮੇਂ ਨੂੰ ਪਹੁੰਚ ਗਏ ਹਾਂ ਜਿਹੜਾ ਤੁਸੀਂ ਸਾਡੇ ਲਈ ਨਿਸ਼ਚਿਤ ਕੀਤਾ ਸੀ। ਹੁਣ ਅੱਲਾਹ ਫ਼ਰਮਾਏਗਾ ਕਿ ਤੁਹਾਡਾ ਸਾਰਿਆਂ ਦਾ ਟਿਕਾਣਾ ਨਰਕ ਹੇ, ਜਿੱਥੇ ਤੁਸੀਂ ਸਦਾ ਰਹੋਗੇ, ਹਾਂ ਜੇ ਅੱਲਾਹ ਨੂੰ ਹੀ (ਤੁਹਾਡੀ ਰਿਹਾਈ) ਮਨਜ਼ੂਰ ਹੋਵੇ ਤਾਂ ਗੱਲ ਵੱਖਰੀ ਹੇ। ਬੇਸ਼ੱਕ ਤੁਹਾਡਾ ਰੱਬ ਵੱਡੀਆਂ ਹਿਕਮਤਾਂ ਵਾਲਾ ਅਤੇ ਗਿਆਨ ਵਾਲਾ ਹੇ।
ਇਸ ਆਇਤ ਦੇ ਸਾਰੇ ਅਨੁਵਾਦ ਵੇਖੋ →
وَكَذَٰلِكَ نُوَلِّى بَعْضَ ٱلظَّٰلِمِينَ بَعْضًۢا بِمَا كَانُوا۟ يَكْسِبُونَ
Punjabi Translation - Arif Haleemਇਸ ਪ੍ਰਕਾਰ ਅਸੀਂ (ਆਖ਼ਿਰਤ ਵਿਚ) ਕੁੱਝ ਜ਼ਾਲਮਾਂ ਨੂੰ ਦੂਜੇ (ਜ਼ਾਲਮਾਂ) ਦਾ ਸਾਥੀ ਬਣਾਵਾਗੇ ਇਹ ਸਭ ਉਹਨਾਂ ਦੀਆਂ ਕਰਤੂਤਾਂ ਕਾਰਨ ਹੀ ਹੋਵੇਗਾ।
ਇਸ ਆਇਤ ਦੇ ਸਾਰੇ ਅਨੁਵਾਦ ਵੇਖੋ →
يَٰمَعْشَرَ ٱلْجِنِّ وَٱلْإِنسِ أَلَمْ يَأْتِكُمْ رُسُلٌ مِّنكُمْ يَقُصُّونَ عَلَيْكُمْ ءَايَٰتِى وَيُنذِرُونَكُمْ لِقَآءَ يَوْمِكُمْ هَٰذَا قَالُوا۟ شَهِدْنَا عَلَىٰٓ أَنفُسِنَا وَغَرَّتْهُمُ ٱلْحَيَوٰةُ ٱلدُّنْيَا وَشَهِدُوا۟ عَلَىٰٓ أَنفُسِهِمْ أَنَّهُمْ كَانُوا۟ كَٰفِرِينَ
Punjabi Translation - Arif Haleemਹੇ ਜਿੰਨੋ ਤੇ ਮਨੁੱਖਾਂ ਦੀ ਟੋਲੀਓ! ਕੀ ਤੁਹਾਡੇ ਕੋਲ ਤੁਹਾਡੇ ਹੀ ਵਿੱਚੋਂ ਪੈਗ਼ੰਬਰ ਨਹੀਂ ਆਏ ਸਨ ਜੋ ਤੁਹਾਨੂੰ ਮੇਰੇ ਆਦੇਸ਼ ਸੁਣਾਉਂਦੇ ਸਨ ਅਤੇ ਤੁਹਾਨੂੰ ਇਸ (ਕਿਆਮਤ ਦੇ) ਦਿਨ ਦੀ ਮਿਲਣੀ ਤੋਂ ਡਰਾਉਂਦੇ ਸਨ? ਉਹ ਆਖਣਗੇ ਕਿ ਅਸੀਂ ਇਸ ਗੱਲ ਨੂੰ ਮੰਨਦੇ ਹਾਂ। ਉਹਨਾਂ ਨੂੰ ਸੰਸਾਰਿਕ ਜੀਵਨ ਨੇ ਭੁਲੇਖੇ ਵਿਚ ਪਾ ਰੱਖਿਆ ਸੀ। ਇਹ ਲੋਕ ਆਪ ਆਪਣੇ ਵਿਰੁੱਧ ਗਵਾਹੀ ਦੇਣਗੇ ਕਿ ਉਹ ਇਨਕਾਰੀ ਸਨ।
ਇਸ ਆਇਤ ਦੇ ਸਾਰੇ ਅਨੁਵਾਦ ਵੇਖੋ →
ذَٰلِكَ أَن لَّمْ يَكُن رَّبُّكَ مُهْلِكَ ٱلْقُرَىٰ بِظُلْمٍ وَأَهْلُهَا غَٰفِلُونَ
Punjabi Translation - Arif Haleemਇਹ ਰਸੂਲ ਇਸ ਲਈ ਭੇਜੇ ਗਏ ਕਿ ਤੁਹਾਡਾ ਰੱਬ ਕਿਸੇ ਵੀ ਬਸਤੀ ਨੂ ਜ਼ੁਲਮ ਕਾਰਨ ਉਦੋਂ ਤਕ ਹਲਾਕ ਨਹੀਂ ਕਰਦਾ ਜਦੋਂ ਤਕ ਉਸ ਦੇ ਵਸਨੀਕ ਹਕੀਕਤ ਤੋਂ ਅਣਜਾਨ ਹਨ।
ਇਸ ਆਇਤ ਦੇ ਸਾਰੇ ਅਨੁਵਾਦ ਵੇਖੋ →
وَلِكُلٍّ دَرَجَٰتٌ مِّمَّا عَمِلُوا۟ وَمَا رَبُّكَ بِغَٰفِلٍ عَمَّا يَعْمَلُونَ
Punjabi Translation - Arif Haleemਹਰ ਇਕ ਨੂ ਉਹਨਾਂ ਦੇ ਕਰਮਾਂ ਅਨੁਸਾਰ (ਆਖ਼ਿਰਤ ਵਿਚ) ਦਰਜੇ ਮਿਲਣਗੇ ਅਤੇ ਤੁਹਾਡਾ ਰੱਬ ਉਹਨਾਂ ਦੇ ਅਮਲਾਂ ਤੋਂ ਬੇਖ਼ਬਰ ਨਹੀਂ ਹੇ।
ਇਸ ਆਇਤ ਦੇ ਸਾਰੇ ਅਨੁਵਾਦ ਵੇਖੋ →
وَرَبُّكَ ٱلْغَنِىُّ ذُو ٱلرَّحْمَةِ إِن يَشَأْ يُذْهِبْكُمْ وَيَسْتَخْلِفْ مِنۢ بَعْدِكُم مَّا يَشَآءُ كَمَآ أَنشَأَكُم مِّن ذُرِّيَّةِ قَوْمٍ ءَاخَرِينَ
Punjabi Translation - Arif Haleemਅਤੇ ਤੁਹਾਡਾ ਰੱਬ ਕਿਸੇ ਦਾ ਮੁਥਾਜ ਨਹੀਂ ਸਗੋਂ ਮਿਹਰਾਂ ਕਰਦਾ ਹੇ। ਜੇ ਉਹ ਚਾਹਵੇ ਤਾਂ ਤੁਹਾਨੂੰ ਸਭ ਨੂੰ ਚੁੱਕ ਲਵੇ (ਭਾਵ ਖ਼ਤਮ ਕਰ ਦੇਵੇ) ਅਤੇ ਤੁਹਾਥੋਂ ਬਾਅਦ ਜਿਸ ਨੂੰ ਚਾਹੇ ਤੁਹਾਡਾ ਉੱਤਰ-ਅਧਿਕਾਰੀ ਬਣਾ ਦੇਵੇ ਜਿਵੇਂ ਉਸ ਨੇ ਤੁਹਾਨੂੰ ਦੂਜੀ ਕੌਮ ਦੀ ਨਸਲ ਵਿੱਚੋਂ ਪੈਦਾ ਕੀਤਾ ਹੇ।
ਇਸ ਆਇਤ ਦੇ ਸਾਰੇ ਅਨੁਵਾਦ ਵੇਖੋ →
إِنَّ مَا تُوعَدُونَ لَـَٔاتٍ وَمَآ أَنتُم بِمُعْجِزِينَ
Punjabi Translation - Arif Haleemਜਿਸ ਚੀਜ਼ ਕਿਆਮਤ ਦਾ ਤੁਹਾਡੇ ਨਾਲ ਵਾਅਦਾ ਕੀਤਾ ਜਾ ਰਿਹਾ ਹੇ ਉਹ ਲਾਜ਼ਮੀ ਆਉਣ ਵਾਲੀ ਸ਼ੈਅ ਹੇੈ। ਤੁਸੀਂ (ਅੱਲਾਹ ਨੂੰ) ਆਜਿਜ਼ ਭਾਵ ਬੇਵਸ ਨਹੀਂ ਕਰ ਸਕਦੇ।
ਇਸ ਆਇਤ ਦੇ ਸਾਰੇ ਅਨੁਵਾਦ ਵੇਖੋ →
قُلْ يَٰقَوْمِ ٱعْمَلُوا۟ عَلَىٰ مَكَانَتِكُمْ إِنِّى عَامِلٌ فَسَوْفَ تَعْلَمُونَ مَن تَكُونُ لَهُۥ عَٰقِبَةُ ٱلدَّارِ إِنَّهُۥ لَا يُفْلِحُ ٱلظَّٰلِمُونَ
Punjabi Translation - Arif Haleem(ਹੇ ਨਬੀ!) ਤੁਸੀਂ ਕਹਿ ਦਿਓ ਕਿ ਹੇ ਮੇਰੀ ਕੌਮ! ਤੁਸੀਂ ਆਪਣਾ ਕੰਮ ਕਰਦੇ ਰਹੋ ਮੈਂ ਆਪਣਾ ਕੰਮ ਕਰ ਰਿਹਾ ਹਾਂ। ਤੁਹਾਨੂੰ ਛੇਤੀ ਹੀ ਪਤਾ ਲੱਗ ਜਾਵੇਗਾ ਕਿ ਇਸ ਆਖ਼ਿਰਤ ਦਾ ਅੰਤ ਕਿਸ ਲਈ ਚੰਗਾ ਹੈ। ਇਹ ਗੱਲ ਸੱਚ ਹੈ ਕਿ ਜ਼ਾਲਮਾਂ ਨੂੰ ਕਦੇ ਵੀ ਕਾਮਯਾਬੀ ਨਹੀਂ ਮਿਲਦੀ।
ਇਸ ਆਇਤ ਦੇ ਸਾਰੇ ਅਨੁਵਾਦ ਵੇਖੋ →
وَجَعَلُوا۟ لِلَّهِ مِمَّا ذَرَأَ مِنَ ٱلْحَرْثِ وَٱلْأَنْعَٰمِ نَصِيبًا فَقَالُوا۟ هَٰذَا لِلَّهِ بِزَعْمِهِمْ وَهَٰذَا لِشُرَكَآئِنَا فَمَا كَانَ لِشُرَكَآئِهِمْ فَلَا يَصِلُ إِلَى ٱللَّهِ وَمَا كَانَ لِلَّهِ فَهُوَ يَصِلُ إِلَىٰ شُرَكَآئِهِمْ سَآءَ مَا يَحْكُمُونَ
Punjabi Translation - Arif Haleemਅੱਲਾਹ ਨੇ ਜੋ ਵੀ ਖੇਤੀ ਅਤੇ ਪਸ਼ੂਆਂ ਦੇ ਰੂਪ ਵਿਚ ਪੈਦਾ ਕੀਤਾ ਹੈ ਇਹਨਾਂ ਲੋਕਾਂ ਨੇ ਆਪਣੇ ਗੁਮਾਨ ਅਨੁਸਾਰ ਉਹਨਾਂ ਵਿੱਚੋਂ ਕੁੱਝ ਹਿੱਸਾ ਅੱਲਾਹ ਲਈ ਨਿਸ਼ਚਿਤ ਕੀਤਾ ਹੈ ਅਤੇ ਆਖਦੇ ਹਨ ਕਿ ਇਹ ਅੱਲਾਹ ਲਈ ਹੈ ਅਤੇ ਇਹ ਸਾਡੇ ਇਸ਼ਟਾਂ ਲਈ ਹੈ, ਫਿਰ ਜਿਹੜਾ ਹਿੱਸਾ ਉਹਨਾਂ ਦੇ ਇਸ਼ਟਾਂ ਦਾ ਹੁੰਦਾ ਹੈ ਉਹ ਤਾਂ ਅੱਲਾਹ ਕੋਲ ਨਹੀਂ ਪੁੱਜਦਾ ਪਰ ਜਿਹੜਾ ਅੱਲਾਹ ਦਾ ਹਿੱਸਾ ਹੁੰਦਾ ਹੈ ਉਹ ਉਹਨਾਂ ਦੇ ਇਸ਼ਟਾਂ ਨੂੰ ਮਿਲ ਜਾਂਦਾ ਹੈ। ਕਿੰਨੀ ਬੇਇਨਸਾਫ਼ੀ ਦੇ ਫ਼ੈਸਲੇ ਕਰਦੇ ਹਨ!
ਇਸ ਆਇਤ ਦੇ ਸਾਰੇ ਅਨੁਵਾਦ ਵੇਖੋ →
وَكَذَٰلِكَ زَيَّنَ لِكَثِيرٍ مِّنَ ٱلْمُشْرِكِينَ قَتْلَ أَوْلَٰدِهِمْ شُرَكَآؤُهُمْ لِيُرْدُوهُمْ وَلِيَلْبِسُوا۟ عَلَيْهِمْ دِينَهُمْ وَلَوْ شَآءَ ٱللَّهُ مَا فَعَلُوهُ فَذَرْهُمْ وَمَا يَفْتَرُونَ
Punjabi Translation - Arif Haleemਇਸੇ ਤਰ੍ਹਾਂ ਬਹੁਤ ਸਾਰੇ ਮੁਸ਼ਰਿਕਾਂ ਲਈ ਉਹਨਾਂ ਦੀ ਸੰਤਾਨ ਦਾ ਕਤਲ ਕਰਨਾ ਉਹਨਾਂ ਦੇ ਸ਼ਰੀਕਾਂ ਨੇ ਸੋਹਣਾ ਬਣਾ ਛੱਡਿਆ ਹੈ ਤਾਂ ਜੋ ਉਹਨਾਂ ਨੂੰ ਬਰਬਾਦ ਕਰ ਦੇਣ ਅਤੇ ਉਹਨਾਂ ਦੇ ਧਰਮ ਨੂੰ ਸ਼ੱਕ-ਸ਼ੁਬਹ ਵਿਚ ਪਾ ਦੇਣ। ਜੇ ਅੱਲਾਹ ਨੂੰ ਮਨਜ਼ੂਰ ਹੁੰਦਾ ਤਾਂ ਇਹ ਇੰਜ ਨਾ ਕਰਦੇ। ਸੋ ਤੁਸੀਂ (ਹੇ ਨਬੀ!) ਇਹਨਾਂ ਨੂੰ ਅਤੇ ਇਨ੍ਹਾਂ ਦੇ ਝੂਠ ਨੂੰ ਉਹਨਾਂ ਦੇ ਹਾਲ ’ਤੇ ਛੱਡ ਦਿਓ।
ਇਸ ਆਇਤ ਦੇ ਸਾਰੇ ਅਨੁਵਾਦ ਵੇਖੋ →
وَقَالُوا۟ هَٰذِهِۦٓ أَنْعَٰمٌ وَحَرْثٌ حِجْرٌ لَّا يَطْعَمُهَآ إِلَّا مَن نَّشَآءُ بِزَعْمِهِمْ وَأَنْعَٰمٌ حُرِّمَتْ ظُهُورُهَا وَأَنْعَٰمٌ لَّا يَذْكُرُونَ ٱسْمَ ٱللَّهِ عَلَيْهَا ٱفْتِرَآءً عَلَيْهِ سَيَجْزِيهِم بِمَا كَانُوا۟ يَفْتَرُونَ
Punjabi Translation - Arif Haleemਉਹ ਇਹ ਵੀ ਵਿਚਾਰ ਰੱਖਦੇ ਹਨ ਕਿ ਇਹ ਡੰਗਰ-ਪਸ਼ੂ ਅਤੇ ਖੇਤੀਆਂ (ਨੂੰ ਖਾਣਾ) ਮਨ੍ਹਾ ਹੈ, ਇਹਨਾਂ ਨੂੰ ਕੇਵਲ ਉਹੀਓ ਖਾ ਸਕਦਾ ਹੈ ਜਿਸ ਨੂੰ ਅਸੀਂ ਚਾਹੀਏ। ਫੇਰ ਕੁੱਝ ਜਾਨਵਰ ਹਨ ਜਿਨ੍ਹਾਂ ਉੱਤੇ ਸਵਾਰੀ ਕਰਨੀ ਹਰਾਮ ਕਰ ਦਿੱਤੀ ਗਈ ਹੈ ਅਤੇ ਕੁੱਝ ਜਾਨਵਰ ਅਜਿਹੇ ਹਨ ਜਿਨ੍ਹਾਂ ਉੱਤੇ (ਜ਼ਿਬਹ ਕਰਦੇ ਹੋਏ) ਅੱਲਾਹ ਦਾ ਨਾਂ ਨਹੀਂ ਲੈਂਦੇ। ਇਹ ਸਭ ਉਹਨਾਂ ਨੇ ਅੱਲਾਹ ਦੇ ਨਾਂ ’ਤੇ ਝੂਠ ਘੜ੍ਹਿਆ ਹੈ ਅਤੇ ਉਹ ਛੇਤੀ ਹੀ ਉਹਨਾਂ ਨੂੰ ਇਸ ਝੂਠ ਘੜ੍ਹਣ ਦੀ ਸਜ਼ਾ ਦੇਵੇਗਾ।
ਇਸ ਆਇਤ ਦੇ ਸਾਰੇ ਅਨੁਵਾਦ ਵੇਖੋ →
وَقَالُوا۟ مَا فِى بُطُونِ هَٰذِهِ ٱلْأَنْعَٰمِ خَالِصَةٌ لِّذُكُورِنَا وَمُحَرَّمٌ عَلَىٰٓ أَزْوَٰجِنَا وَإِن يَكُن مَّيْتَةً فَهُمْ فِيهِ شُرَكَآءُ سَيَجْزِيهِمْ وَصْفَهُمْ إِنَّهُۥ حَكِيمٌ عَلِيمٌ
Punjabi Translation - Arif Haleemਉਹ (ਮੁਸ਼ਰਿਕ) ਆਖਦੇ ਹਨ ਕਿ ਜਿਹੜੀ ਚੀਜ਼ ਇਹਨਾਂ ਹਰਾਮ (ਕੀਤੇ ਹੋਏ) ਜਾਨਵਰਾਂ ਦੇ ਗਰਭ ਵਿਚ ਹੈ, ਉਹ ਖ਼ਾਸ ਸਾਡੇ ਮਰਦਾਂ ਲਈ ਹੈ ਅਤੇ ਔਰਤਾਂ ਲਈ ਹਰਾਮ ਹੈ। ਜੇ ਉਹ ਮੁਰਦਾ ਬੱਚਾ ਹੋਵੇ ਤਾਂ ਦੋਵੇਂ ਉਸ ਦੇ ਖਾਣ ਵਿਚ ਸਾਰੇ ਬਰਾਬਰ ਹਨ। ਛੇਤੀ ਹੀ ਅੱਲਾਹ ਇਹਨਾਂ ਨੂੰ ਇਹਨਾਂ ਦੀਆਂ ਮਨ ਘੜਤ ਗੱਲਾਂ ਦਾ ਬਦਲਾ ਦੇਵੇਗਾ। ਬੇਸ਼ੱਕ ਉਹ ਹਿਕਮਤ ਵਾਲਾ ਅਤੇ ਸਾਰੀਆਂ ਗੱਲਾਂ ਦੀ ਖ਼ਬਰ ਰੱਖਦਾ ਹੈ।
ਇਸ ਆਇਤ ਦੇ ਸਾਰੇ ਅਨੁਵਾਦ ਵੇਖੋ →
قَدْ خَسِرَ ٱلَّذِينَ قَتَلُوٓا۟ أَوْلَٰدَهُمْ سَفَهًۢا بِغَيْرِ عِلْمٍ وَحَرَّمُوا۟ مَا رَزَقَهُمُ ٱللَّهُ ٱفْتِرَآءً عَلَى ٱللَّهِ قَدْ ضَلُّوا۟ وَمَا كَانُوا۟ مُهْتَدِينَ
Punjabi Translation - Arif Haleemਜ਼ਰੂਰ ਹੀ ਉਹ ਲੋਕ ਘਾਟੇ ਵਿਚ ਹਨ ਜਿਹੜੇ ਆਪਣੀ ਔਲਾਦ ਨੂੰ ਮੂਰਖਤਾ ਅਤੇ ਅਗਿਆਨਤਾ ਕਾਰਨ ਕਤਲ ਕਰ ਦਿੰਦੇ ਹਨ ਅਤੇ ਜਿਹੜਾ ਰਿਜ਼ਕ ਅੱਲਾਹ ਨੇ ਉਹਨਾਂ ਨੂੰ (ਖਾਣ-ਪੀਣ ਲਈ) ਬਖ਼ਸ਼ਿਆ ਹੈ, ਅੱਲਾਹ ਉੱਤੇ ਝੂਠ ਮੜ੍ਹ ਕੇ ਉਸ ਨੂੰ ਹਰਾਮ ਬਣਾ ਲੈਂਦੇ ਹਨ। ਬੇਸ਼ੱਕ ਇਹ ਲੋਕੀ ਗੁਮਰਾਹੀ ਵਿਚ ਜਾ ਪਏ ਅਤੇ ਹੁਣ ਉਹ ਸਿੱਧੇ ਰਸਤੇ ਨਹੀਂ ਆਉਣਗੇ।
ਇਸ ਆਇਤ ਦੇ ਸਾਰੇ ਅਨੁਵਾਦ ਵੇਖੋ →
وَهُوَ ٱلَّذِىٓ أَنشَأَ جَنَّٰتٍ مَّعْرُوشَٰتٍ وَغَيْرَ مَعْرُوشَٰتٍ وَٱلنَّخْلَ وَٱلزَّرْعَ مُخْتَلِفًا أُكُلُهُۥ وَٱلزَّيْتُونَ وَٱلرُّمَّانَ مُتَشَٰبِهًا وَغَيْرَ مُتَشَٰبِهٍ كُلُوا۟ مِن ثَمَرِهِۦٓ إِذَآ أَثْمَرَ وَءَاتُوا۟ حَقَّهُۥ يَوْمَ حَصَادِهِۦ وَلَا تُسْرِفُوٓا۟ إِنَّهُۥ لَا يُحِبُّ ٱلْمُسْرِفِينَ
Punjabi Translation - Arif Haleemਅਤੇ ਉਹੀਓ ਹੈ ਜਿਸ ਨੇ ਛੱਪਰਾਂ ’ਤੇ ਚਾੜ੍ਹੇ ਹੋਏ ਅਤੇ ਬਿਨਾਂ ਛੱਪਰਾਂ ’ਤੇ ਚਾੜ੍ਹੇ ਬਾਗ਼ ਪੈਦਾ ਕੀਤੇ। ਖਜੂਰਾਂ ਤੇ (ਦੂਜੇ ਫਲਾਂ ਦੀਆਂ) ਫ਼ਸਲਾਂ ਉਗਾਈਆਂ, ਇਹਨਾਂ ਦੇ ਫਲਾਂ ਦਾ ਸੁਆਦ ਵੱਖੋ-ਵੱਖ ਹੁੰਦਾ ਹੈ। ਜ਼ੈਤੂਨ ਤੇ ਅਨਾਰ ਪੈਦਾ ਕੀਤੇ ਜਿਹੜੇ ਵੇਖਣ ਵਿਚ ਰਲਦੇ-ਮਿਲਦੇ ਹੁੰਦੇ ਹਨ ਤੇ ਸੁਆਦ ਵਿਚ ਵੱਖਰੇ। ਜਦੋਂ ਇਹਨਾਂ (ਰੁੱਖਾਂ) ’ਤੇ ਫਲ ਆਉਣ ਤਾਂ ਤੁਸੀਂ ਇਹਨਾਂ ਦੇ ਫਲ ਖਾਓ। ਇਹਨਾਂ ਫਲਾਂ ਦੀ ਵਾਢੀ ਸਮੇਂ ਅੱਲਾਹ ਦਾ ਹੱਕ ਅਦਾ ਕਰੋ। ਫ਼ਜ਼ੂਲ ਖ਼ਰਚੀ ਨਾ ਕਰੋ, ਬੇਸ਼ੱਕ ਅੱਲਾਹ ਫ਼ਜ਼ੂਲ ਖ਼ਰਚੀ (ਲੋੜ ਤੋਂ ਵੱਧ ਖ਼ਰਚ) ਕਰਨ ਵਾਲਿਆਂ ਨੂੰ ਪਸੰਦ ਨਹੀਂ ਕਰਦਾ।
ਇਸ ਆਇਤ ਦੇ ਸਾਰੇ ਅਨੁਵਾਦ ਵੇਖੋ →
وَمِنَ ٱلْأَنْعَٰمِ حَمُولَةً وَفَرْشًا كُلُوا۟ مِمَّا رَزَقَكُمُ ٱللَّهُ وَلَا تَتَّبِعُوا۟ خُطُوَٰتِ ٱلشَّيْطَٰنِ إِنَّهُۥ لَكُمْ عَدُوٌّ مُّبِينٌ
Punjabi Translation - Arif Haleemਉਸੇ ਨੇ ਭਾਰ ਦੀ ਢੋਆ-ਢੁਆਈ ਲਈ ਛੋਟੇ ਕੱਦ ਦੇ ਜਾਨਵਰ ਪੈਦਾ ਕੀਤੇ। ਅੱਲਾਹ ਨੇ ਤੁਹਾਨੂੰ ਜਿਹੜਾ ਰਿਜ਼ਕ ਬਖ਼ਸ਼ਿਆ ਹੈ ਉਸ ਵਿੱਚੋਂ ਖਾਓ ਅਤੇ ਸ਼ੈਤਾਨ ਦੀ ਪੈਰਵੀ ਨਾ ਕਰੋ, ਕਿਉਂ ਜੋ ਉਹ ਤੁਹਾਡਾ ਵੈਰੀ ਹੈ।
ਇਸ ਆਇਤ ਦੇ ਸਾਰੇ ਅਨੁਵਾਦ ਵੇਖੋ →
ثَمَٰنِيَةَ أَزْوَٰجٍ مِّنَ ٱلضَّأْنِ ٱثْنَيْنِ وَمِنَ ٱلْمَعْزِ ٱثْنَيْنِ قُلْ ءَآلذَّكَرَيْنِ حَرَّمَ أَمِ ٱلْأُنثَيَيْنِ أَمَّا ٱشْتَمَلَتْ عَلَيْهِ أَرْحَامُ ٱلْأُنثَيَيْنِ نَبِّـُٔونِى بِعِلْمٍ إِن كُنتُمْ صَٰدِقِينَ
Punjabi Translation - Arif Haleemਇਹ ਅੱਠ ਪ੍ਰਕਾਰ ਦੇ ਨਰ ਤੇ ਮਦੀਨ ਹਨ, ਦੋ ਭੇਡ ਦੀ ਨਸਲੋਂ ਅਤੇ ਦੋ ਬਕਰੀ ਦੀ ਨਸਲ ਵਿੱਚੋਂ। (ਹੇ ਨਬੀ!) ਤੁਸੀਂ ਇਹਨਾਂ ਤੋਂ ਪੁੱਛੋ, ਕੀ ਦੋਵਾਂ ਦੇ ਨਰ ਹਰਾਮ ਕੀਤੇ ਹਨ ਜਾਂ ਮਦੀਨ ਜਾਂ ਉਹ ਬੱਚੇ ਜਿਹੜੇ ਦੋਵੇਂ (ਨਸਲਾਂ) ਦੇ ਮਦੀਨ ਦੇ ਢਿੱਡਾਂ ਵਿਚ ਹਨ? ਜੇ ਤੁਸੀਂ ਸੱਚੇ ਹੋ ਤਾਂ ਮੈਨੂੰ ਸ਼ੁੱਧ ਗਿਆਨ ਸਹਿਤ ਦੱਸੋ।
ਇਸ ਆਇਤ ਦੇ ਸਾਰੇ ਅਨੁਵਾਦ ਵੇਖੋ →
وَمِنَ ٱلْإِبِلِ ٱثْنَيْنِ وَمِنَ ٱلْبَقَرِ ٱثْنَيْنِ قُلْ ءَآلذَّكَرَيْنِ حَرَّمَ أَمِ ٱلْأُنثَيَيْنِ أَمَّا ٱشْتَمَلَتْ عَلَيْهِ أَرْحَامُ ٱلْأُنثَيَيْنِ أَمْ كُنتُمْ شُهَدَآءَ إِذْ وَصَّىٰكُمُ ٱللَّهُ بِهَٰذَا فَمَنْ أَظْلَمُ مِمَّنِ ٱفْتَرَىٰ عَلَى ٱللَّهِ كَذِبًا لِّيُضِلَّ ٱلنَّاسَ بِغَيْرِ عِلْمٍ إِنَّ ٱللَّهَ لَا يَهْدِى ٱلْقَوْمَ ٱلظَّٰلِمِينَ
Punjabi Translation - Arif Haleemਦੋ ਨਸਲਾਂ ਊਂਠ ਦੀਆਂ ਅਤੇ ਦੋ ਹੀ ਗਊ ਦੀਆਂ ਹਨ।[13] (ਹੇ ਨਬੀ!) ਰਤਾ ਪੂੱਛੋ, ਕੀ ਅੱਲਾਹ ਨੇ ਦੋਵਾਂ ਦੇ ਨਰ ਹਰਾਮ ਕੀਤੇ ਹਨ ਜਾਂ ਦੋਵਾਂ ਦੇ ਮਦੀਨ ਜਾਂ ਉਹ ਬੱਚੇ ਜਿਹੜੇ ਦੋਵਾਂ ਮਦੀਨ ਦੇ ਢਿੱਡਾਂ ਵਿਚ ਹਨ? ਕੀ ਉਸ ਸਮੇਂ ਤੁਸੀਂ ਹਾਜ਼ਰ ਸੀ ਜਦੋਂ ਅੱਲਾਹ ਤੁਹਾਨੂੰ ਹੁਕਮ ਦੇ ਰਿਹਾ ਸੀ? ਇਸ ਤੋਂ ਵੱਡਾ ਜ਼ਾਲਮ ਕੌੌਣ ਹੋਵਗਾ ਜਿਹੜਾ ਅੱਲਾਹ ਦੇ ਸਿਰ ਬਿਨਾਂ ਕਿਸੇ ਦਲੀਲ ਤੋਂ ਝੂਠ ਮੜ੍ਹੇ ਤਾਂ ਜੋ ਲੋਕਾਂ ਨੂੰ ਇਹ ਬਿਨਾਂ ਗਿਆਨ ਤੋਂ ਗੁਮਰਾਹ ਕਰ ਸਕੇ। ਬੇਸ਼ੱਕ ਜ਼ਾਲਮਾਂ ਨੂੰ ਅੱਲਾਹ ਸਿੱਧੀ ਰਾਹ ਨਹੀਂ ਵਿਖਾਉਂਦਾ।
ਇਸ ਆਇਤ ਦੇ ਸਾਰੇ ਅਨੁਵਾਦ ਵੇਖੋ →
قُل لَّآ أَجِدُ فِى مَآ أُوحِىَ إِلَىَّ مُحَرَّمًا عَلَىٰ طَاعِمٍ يَطْعَمُهُۥٓ إِلَّآ أَن يَكُونَ مَيْتَةً أَوْ دَمًا مَّسْفُوحًا أَوْ لَحْمَ خِنزِيرٍ فَإِنَّهُۥ رِجْسٌ أَوْ فِسْقًا أُهِلَّ لِغَيْرِ ٱللَّهِ بِهِۦ فَمَنِ ٱضْطُرَّ غَيْرَ بَاغٍ وَلَا عَادٍ فَإِنَّ رَبَّكَ غَفُورٌ رَّحِيمٌ
Punjabi Translation - Arif Haleem(ਹੇ ਨਬੀ!) ਤੁਸੀਂ ਕਹੋ ਕਿ ਜੋ ਵੀ ਵਹੀ (ਰੱਬੀ ਆਦੇਸ਼) ਮੇਰੇ ਵੱਲ ਆਈ ਹੈ ਮੈਂ ਇਸ ਵਿੱਚੋਂ ਕੁੱਝ ਵੀ ਅਜਿਹਾ ਨਹੀਂ ਵੇਖਦਾ ਜੋ ਕਿਸੇ ਖਾਣ ਵਾਲੇ ਲਈ, ਜੋਵੀ ਉਸ ਨੂੰ ਖਾਏ, ਹਰਾਮ ਹੋਵੇ ਪਰ ਹਾਂ! ਮੁਰਦਾਰ, ਵਗਦਾ ਖ਼ੂਨ, ਸੂਰ ਦਾ ਮਾਸ ਕਿਉਂ ਜੋ ਇਹ ਨਾ-ਪਾਕ ਹਨ (ਇਸ ਲਈ ਇਹ ਹਰਾਮ ਹਨ) ਜਾਂ ਉਹ ਜਾਨਵਰ ਜਿਸ ’ਤੇ ਜ਼ਿਬਹ ਕਰਦੇ ਸਮੇਂ ਛੁੱਟ ਅੱਲਾਹ ਤੋਂ ਕਿਸੇ ਹੋਰ ਦਾ ਨਾਂ ਲਿਆ ਗਿਆ ਹੋਵੇ। ਫੇਰ ਜੇ ਕੋਈ ਵਿਅਕਤੀ (ਭੁੱਖ ਤੋਂ) ਮਜਬੂਰ ਹੋ ਜਾਵੇ ਪਰ ਉਹ ਨਾ-ਫ਼ਰਮਾਨ ਤੇ (ਸ਼ਰੀਅਤ ਦੀਆਂ) ਸੀਮਾਵਾਂ ਟੱਪਣ ਵਾਲਾ ਨਾ ਹੋਵੇ (ਜੇ ਅਜਿਹਾ ਵਿਅਕਤੀ ਹਰਾਮ ਖਾ ਲਵੇ) ਤਾਂ ਬੇਸ਼ੱਕ ਤੁਹਾਡਾ ਰੱਬ ਅਤਿ ਬਖ਼ਸ਼ਣਹਾਰ ਤੇ ਰਹਿਮ ਵਾਲਾ ਹੈ।
ਇਸ ਆਇਤ ਦੇ ਸਾਰੇ ਅਨੁਵਾਦ ਵੇਖੋ →
وَعَلَى ٱلَّذِينَ هَادُوا۟ حَرَّمْنَا كُلَّ ذِى ظُفُرٍ وَمِنَ ٱلْبَقَرِ وَٱلْغَنَمِ حَرَّمْنَا عَلَيْهِمْ شُحُومَهُمَآ إِلَّا مَا حَمَلَتْ ظُهُورُهُمَآ أَوِ ٱلْحَوَايَآ أَوْ مَا ٱخْتَلَطَ بِعَظْمٍ ذَٰلِكَ جَزَيْنَٰهُم بِبَغْيِهِمْ وَإِنَّا لَصَٰدِقُونَ
Punjabi Translation - Arif Haleemਯਹੂਦੀਆਂ ਲਈ ਅਸੀਂ ਸਾਰੇ ਹੀ ਨੌਹਾਂ ਵਾਲੇ ਜਾਨਵਰ ਹਰਾਮ ਕੀਤੇ ਸੀ ਅਤੇ ਗਊ ਤੇ ਬਕਰੀਆਂ ਦੀ ਚਰਬੀ ਵੀ ਉਹਨਾਂ ਲਈ ਹਰਾਮ ਕੀਤਾ ਸੀ, ਛੁੱਟ ਉਸ ਚਰਬੀ ਤੋਂ ਜਿਹੜੀ ਉਹਨਾਂ ਦੀਆਂ ਪਿੱਠਾਂ ਜਾਂ ਆਂਤੜੀਆਂ ਜਾਂ ਹੱਡੀ ਨਾਲ ਚਿੰਬੜੀ ਰਹਿ ਜਾਵੇ। ਅਸੀਂ ਉਹਨਾਂ ਨੂੰ ਇਹ ਸਜ਼ਾ ਉਹਨਾਂ ਦੀਆਂ ਨਾ-ਫ਼ਰਮਾਨੀਆਂ ਕਾਰਨ ਦਿੱਤੀ ਸੀ।
ਇਸ ਆਇਤ ਦੇ ਸਾਰੇ ਅਨੁਵਾਦ ਵੇਖੋ →
فَإِن كَذَّبُوكَ فَقُل رَّبُّكُمْ ذُو رَحْمَةٍ وَٰسِعَةٍ وَلَا يُرَدُّ بَأْسُهُۥ عَنِ ٱلْقَوْمِ ٱلْمُجْرِمِينَ
Punjabi Translation - Arif Haleem(ਹੇ ਨਬੀ!) ਜੇ ਇਹ ਤੁਹਾਨੂੰ ਝੂਠਾ ਕਹਿਣ ਤਾਂ ਤੁਸੀਂ ਇਹਨਾਂ ਨੂੰ ਆਖੋ ਕਿ ਤੁਹਾਡਾ ਰੱਬ ਬਹੁਤ ਹੀ ਖੁੱਲ੍ਹੀ-ਡੁੱਲ੍ਹੀ ਰਹਿਮਤ ਵਾਲਾ ਹੈ ਅਤੇ ਉਸ ਦਾ ਅਜ਼ਾਬ ਅਪਰਾਧੀਆਂ ਤੋਂ ਟਲਿਆ ਨਹੀਂ ਕਰਦਾ।
ਇਸ ਆਇਤ ਦੇ ਸਾਰੇ ਅਨੁਵਾਦ ਵੇਖੋ →
سَيَقُولُ ٱلَّذِينَ أَشْرَكُوا۟ لَوْ شَآءَ ٱللَّهُ مَآ أَشْرَكْنَا وَلَآ ءَابَآؤُنَا وَلَا حَرَّمْنَا مِن شَىْءٍ كَذَٰلِكَ كَذَّبَ ٱلَّذِينَ مِن قَبْلِهِمْ حَتَّىٰ ذَاقُوا۟ بَأْسَنَا قُلْ هَلْ عِندَكُم مِّنْ عِلْمٍ فَتُخْرِجُوهُ لَنَآ إِن تَتَّبِعُونَ إِلَّا ٱلظَّنَّ وَإِنْ أَنتُمْ إِلَّا تَخْرُصُونَ
Punjabi Translation - Arif Haleemਛੇਤੀ ਹੀ ਇਹ ਮੁਸ਼ਰਿਕ ਆਖਣਗੇ ਕਿ ਜੇ ਅੱਲਾਹ ਨੂੰ ਮਨਜ਼ੂਰ ਹੁੰਦਾ ਤਾਂ ਨਾ ਅਸੀਂ ਸ਼ਿਰਕ ਕਰਦੇ ਅਤੇ ਨਾ ਹੀ ਸਾਡੇ ਬਾਪ ਦਾਦਾ ਅਤੇ ਨਾ ਹੀ ਅਸੀਂ ਕਿਸੇ ਚੀਜ਼ ਨੂੰ ਹਰਾਮ ਕਹਿੰਦੇ। ਇਸੇ ਪ੍ਰਕਾਰ ਜਿਹੜੇ ਲੋਕੀ ਇਹਨਾਂ ਤੋਂ ਪਹਿਲਾਂ ਬੀਤ ਚੁੱਕੇ ਹਨ ਉਹਨਾਂ ਨੇ ਵੀ (ਨਬੀਆਂ ਨੂੰ) ਝੁਠਲਾਇਆ ਸੀ ਇੱਥੋਂ ਤਕ ਕਿ ਉਹਨਾਂ ਨੇ ਸਾਡੇ ਅਜ਼ਾਬ ਦਾ ਸੁਆਦ ਲੈ ਲਿਆ। ਤੁਸੀਂ ਕਹੋ ਕਿ ਤੁਹਾਡੇ ਕੋਲ ਜੇ ਕੋਈ ਦਲੀਲ ਹੈ ਤਾਂ ਸਾਡੇ ਸਾਹਮਣੇ ਹਾਜ਼ਰ ਕਰੋ। ਤੁਸੀਂ ਲੋਕ ਕੇਵਲ ਖ਼ਿਆਲੀ ਗੱਲਾਂ ’ਤੇ ਚੱਲ ਰਹੇ ਹੋ ਅਤੇ ਤੁਸੀਂ ਬਿਲਕੁਲ ਹੀ ਬੇਤੁਕੀਆਂ ਗੱਲਾਂ ਤੋਂ ਕੰਮ ਲੈਂਦੇ ਹੋ।
ਇਸ ਆਇਤ ਦੇ ਸਾਰੇ ਅਨੁਵਾਦ ਵੇਖੋ →
قُلْ فَلِلَّهِ ٱلْحُجَّةُ ٱلْبَٰلِغَةُ فَلَوْ شَآءَ لَهَدَىٰكُمْ أَجْمَعِينَ
Punjabi Translation - Arif Haleem(ਹੇ ਨਬੀ!) ਤੁਸੀਂ ਆਖੋ ਕਿ ਸੱਚੀ ਦਲੀਲ ਤਾਂ ਅੱਲਾਹ ਦੀ ਹੀ ਹੈ ਫਿਰ ਜੇ ਉਹ ਚਾਹੁੰਦਾ ਤਾਂ ਤੁਹਾਨੂੰ ਸਾਰਿਆਂ ਨੂੰ ਸਿੱਧੇ ਰਸਤੇ ਪਾ ਦਿੰਦਾਂ।
ਇਸ ਆਇਤ ਦੇ ਸਾਰੇ ਅਨੁਵਾਦ ਵੇਖੋ →
قُلْ هَلُمَّ شُهَدَآءَكُمُ ٱلَّذِينَ يَشْهَدُونَ أَنَّ ٱللَّهَ حَرَّمَ هَٰذَا فَإِن شَهِدُوا۟ فَلَا تَشْهَدْ مَعَهُمْ وَلَا تَتَّبِعْ أَهْوَآءَ ٱلَّذِينَ كَذَّبُوا۟ بِـَٔايَٰتِنَا وَٱلَّذِينَ لَا يُؤْمِنُونَ بِٱلْـَٔاخِرَةِ وَهُم بِرَبِّهِمْ يَعْدِلُونَ
Punjabi Translation - Arif Haleem(ਹੇ ਨਬੀ!) ਤੁਸੀਂ ਇਹਨਾਂ ਨੂੰ ਆਖੋ ਕਿ ਤੁਸੀਂ ਆਪਣੇ ਉਹਨਾਂ ਗਵਾਹਾਂ ਨੂੰ ਲੈ ਆਓ ਜਿਹੜੇ ਇਸ ਗੱਲ ਦੀ ਗਵਾਹੀ ਦੇਣ ਕਿ ਅੱਲਾਹ ਨੇ ਇਹਨਾਂ ਚੀਜ਼ਾਂ ਨੂੰ ਹਰਾਮ ਕੀਤਾ ਹੈ। ਜੇ ਉਹ ਗਵਾਹੀ ਦੇਣ ਤਾਂ ਵੀ ਤੁਸੀਂ ਗਵਾਹੀ ਨਾ ਦਿਓ ਅਤੇ ਨਾ ਹੀ ਅਜਿਹੇ ਝੂਠੇ ਵਿਚਾਰਾਂ ਵਾਲੇ ਲੋਕਾਂ ਦੀ ਪੈਰਵੀ ਕਰੋ, ਜਿਹੜੇ ਸਾਡੀਆਂ ਆਇਤਾਂ ਦਾ ਇਨਕਾਰ ਕਰਦੇ ਹਨ, ਨਾ ਹੀ ਆਖ਼ਿਰਤ ’ਤੇ ਈਮਾਨ ਰੱਖਦੇ ਹਨ ਅਤੇ ਦੂਜਿਆਂ ਨੂੰ ਆਪਣੇ ਰੱਬ ਦਾ ਭਾਈਭਾਲ ਬਣਾਉਂਦੇ ਹਨ।
ਇਸ ਆਇਤ ਦੇ ਸਾਰੇ ਅਨੁਵਾਦ ਵੇਖੋ →
قُلْ تَعَالَوْا۟ أَتْلُ مَا حَرَّمَ رَبُّكُمْ عَلَيْكُمْ أَلَّا تُشْرِكُوا۟ بِهِۦ شَيْـًٔا وَبِٱلْوَٰلِدَيْنِ إِحْسَٰنًا وَلَا تَقْتُلُوٓا۟ أَوْلَٰدَكُم مِّنْ إِمْلَٰقٍ نَّحْنُ نَرْزُقُكُمْ وَإِيَّاهُمْ وَلَا تَقْرَبُوا۟ ٱلْفَوَٰحِشَ مَا ظَهَرَ مِنْهَا وَمَا بَطَنَ وَلَا تَقْتُلُوا۟ ٱلنَّفْسَ ٱلَّتِى حَرَّمَ ٱللَّهُ إِلَّا بِٱلْحَقِّ ذَٰلِكُمْ وَصَّىٰكُم بِهِۦ لَعَلَّكُمْ تَعْقِلُونَ
Punjabi Translation - Arif Haleem(ਹੇ ਨਬੀ!) ਤੁਸੀਂ (ਮੁਸ਼ਰਿਕਾਂ ਤੇ ਕਾਫ਼ਿਰਾਂ ਨੂੰ) ਆਖੋ ਕਿ ਆਓ ਮੈਂ ਤੁਹਾਨੂੰ ਉਹ ਚੀਜ਼ਾਂ ਪੜ੍ਹ ਕੇ ਸੁਣਾਵਾਂ ਜਿਨ੍ਹਾਂ ਨੂੰ ਤੁਹਾਡੇ ਰੱਬ ਨੇ ਤੁਹਾਡੇ ਲਈ ਹਰਾਮ ਕੀਤਾ ਹੈ ਉਹ ਇਹ ਹੈ ਕਿ ਉਸ ਦੇ ਨਾਲ ਕਿਸੇ ਚੀਜ਼ ਨੂੰ ਸ਼ਰੀਕ ਨਾ ਕਰੋ, ਮਾਂ-ਬਾਪ ਨਾਲ ਇਹਸਾਨ (ਵਧੀਆ ਵਰਤਾਓ) ਕਰੋ, ਗ਼ਰੀਬੀ ਤੋਂ ਡਰਦੇ ਹੋਏ ਆਪਣੀ ਔਲਾਦ ਨੂੰ ਕਤਲ ਨਾ ਕਰੋ, ਅਸੀਂ ਤੁਹਾਨੂੰ ਵੀ ਅਤੇ ਉਹਨਾਂ (ਬੱਚਿਆਂ) ਨੂੰ ਵੀ ਰਿਜ਼ਕ ਦਿੰਦੇ ਹਾਂ, ਅਸ਼ਲੀਲਤਾ ਦੇ ਨੇੜੇ ਵੀ ਨਾ ਜਾਓ, ਭਾਵੇਂ ਉਹ ਗੁਪਤ ਹੈ ਜਾਂ ਖੁੱਲ੍ਹੇ ਆਮ ਹੈ, ਜਿਸ ਦਾ ਕਤਲ ਕਰਨਾ ਅੱਲਾਹ ਨੇ ਹਰਾਮ ਕੀਤਾ ਹੈ ਉਸ ਨੂੰ ਕਤਲ ਨਾ ਕਰੋ ਛੁੱਟ ਉਸ ਤੋਂ ਜਿਸਦਾ ਕਤਲ ਕਰਨਾ ਹੱਕ ਹੋਵੇ। ਇਹ ਉਹ ਗਲਾਂ ਹਨ ਜਿਨ੍ਹਾਂ ਦਾ ਹੁਕਮ ਤੁਹਾਨੂੰ ਦਿੱਤਾ ਜਾਂਦਾ ਹੈ ਤਾਂ ਜੋ ਤੁਸੀਂ ਸੂਝ ਬੂਝ ਤੋਂ ਕੰਮ ਲਵੋਂ।
ਇਸ ਆਇਤ ਦੇ ਸਾਰੇ ਅਨੁਵਾਦ ਵੇਖੋ →
وَلَا تَقْرَبُوا۟ مَالَ ٱلْيَتِيمِ إِلَّا بِٱلَّتِى هِىَ أَحْسَنُ حَتَّىٰ يَبْلُغَ أَشُدَّهُۥ وَأَوْفُوا۟ ٱلْكَيْلَ وَٱلْمِيزَانَ بِٱلْقِسْطِ لَا نُكَلِّفُ نَفْسًا إِلَّا وُسْعَهَا وَإِذَا قُلْتُمْ فَٱعْدِلُوا۟ وَلَوْ كَانَ ذَا قُرْبَىٰ وَبِعَهْدِ ٱللَّهِ أَوْفُوا۟ ذَٰلِكُمْ وَصَّىٰكُم بِهِۦ لَعَلَّكُمْ تَذَكَّرُونَ
Punjabi Translation - Arif Haleemਯਤੀਮ ਦੇ ਮਾਲ ਦੇ ਨੇੜੇ ਵੀ ਨਾਂ ਜਾਓ ਪਰ ਅਜਿਹੇ ਤਰੀਕੇ ਨਾਲ ਜਾਓ ਜਿਹੜਾ ਸਭ ਤੋਂ ਵਧੀਆ ਹੈ, ਇੱਥੋਂ ਤਕ ਕਿ ਉਹ ਆਪਣੀ ਜਵਾਨੀ ਦੀ ਉਮਰ ਨੂੰ ਪੁੱਜ ਜਾਣ। ਨਾਪ-ਤੋਲ ਵਿਚ ਇਨਸਾਫ਼ ਕਰੋ। ਅਸੀਂ ਕਿਸੇ ਵਿਅਕਤੀ ਉੱਤੇ ਉਸ ਦੀ ਸਮਰਥਾ ਤੋਂ ਵੱਧ ਜ਼ਿੰਮੇਵਾਰ ਨਹੀਂ ਪਾਉਂਦੇ। ਜਦੋਂ ਕੋਈ ਵੀ ਗੱਲ (ਫ਼ੈਸਲਾ) ਕਰੋ ਤਾਂ ਇਨਸਾਫ਼ ਦਾ ਹੀ ਕਰੋ ਭਾਵੇਂ ਉਹ (ਮਾਮਲਾ ਤੁਹਾਡੇ) ਸਕੇ-ਸੰਬੰਧੀ ਦਾ ਹੋਵੇ। ਅੱਲਾਹ ਨਾਲ ਕੀਤੇ ਵਚਨਾਂ ਨੂੰ ਪੂਰਾ ਕਰੋ। ਇਹਨਾਂ (ਗੱਲਾਂ) ਦਾ ਅੱਲਾਹ ਨੇ ਤੁਹਾਨੂੰ ਕਰਨ ਲਈ ਹੁਕਮ ਦਿੱਤਾ ਹੈ ਤਾਂ ਜੋ ਤੁਸੀਂ ਯਾਦ ਰੱਖੋ।
ਇਸ ਆਇਤ ਦੇ ਸਾਰੇ ਅਨੁਵਾਦ ਵੇਖੋ →
وَأَنَّ هَٰذَا صِرَٰطِى مُسْتَقِيمًا فَٱتَّبِعُوهُ وَلَا تَتَّبِعُوا۟ ٱلسُّبُلَ فَتَفَرَّقَ بِكُمْ عَن سَبِيلِهِۦ ذَٰلِكُمْ وَصَّىٰكُم بِهِۦ لَعَلَّكُمْ تَتَّقُونَ
Punjabi Translation - Arif Haleem(ਅਤੇ ਇਹ ਵੀ ਹੁਕਮ ਦਿੱਤਾ ਹੈ) ਕਿ ਇਹ (ਦੀਨ ਇਸਲਾਮ) ਮੇਰੀ ਰਾਹ ਹੈ ਜਿਹੜਾ ਸਿੱਧਾ ਹੈ, ਸੋ ਤੁਸੀਂ ਇਸੇ ਰਾਹ ’ਤੇ ਚੱਲੋ ਅਤੇ ਦੂਜੀਆਂ ਰਾਹਾਂ ’ਤੇ ਨਾ ਤੁਰੋ, ਉਹ ਰਾਹਾਂ ਤੁਹਾਨੂੰ ਅੱਲਾਹ ਤੋਂ ਜੁਦਾ ਕਰ ਦੇਣਗੀਆਂ। ਅੱਲਾਹ ਨੇ ਤੁਹਾਨੂੰ ਇਸ ਦਾ ਆਦੇਸ਼ ਦਿੱਤਾ ਹੈ ਤਾਂ ਜੋ ਤੁਸੀਂ ਬੁਰਾਈਆਂ ਤੋਂ ਬਚ ਸਕੋ।
ਇਸ ਆਇਤ ਦੇ ਸਾਰੇ ਅਨੁਵਾਦ ਵੇਖੋ →
ثُمَّ ءَاتَيْنَا مُوسَى ٱلْكِتَٰبَ تَمَامًا عَلَى ٱلَّذِىٓ أَحْسَنَ وَتَفْصِيلًا لِّكُلِّ شَىْءٍ وَهُدًى وَرَحْمَةً لَّعَلَّهُم بِلِقَآءِ رَبِّهِمْ يُؤْمِنُونَ
Punjabi Translation - Arif Haleemਅਸੀਂ ਮੂਸਾ ਨੂੰ ਕਿਤਾਬ (ਤੌਰੈਤ) ਇਸ ਲਈ ਦਿੱਤੀ ਸੀ ਕਿ ਚੰਗੇ ਕਰਮ ਕਰਨ ਵਾਲਿਆਂ ਉੱਤੇ ਮੇਰੀਆਂ ਨਿਅਮਤਾਂ ਪੂਰੀਆਂ ਹੋਣ ਅਤੇ ਹਰ ਗੱਲ ਦੀ ਵਿਸਥਾਰ ਨਾਲ ਚਰਚਾ ਕਰਨ ਲਈ ਇਹ ਹਿਦਾਇਤ ਅਤੇ ਰਹਿਮਤਾਂ ਦਾ ਸਾਧਨ ਹੈ। ਤਾਂ ਜੋ ਉਹ ਲੋਕ ਆਪਣੇ ਰੱਬ ਨਾਲ ਮੁਲਾਕਾਤ ਦਾ ਯਕੀਨ ਕਰ ਲੈਣ।
ਇਸ ਆਇਤ ਦੇ ਸਾਰੇ ਅਨੁਵਾਦ ਵੇਖੋ →
وَهَٰذَا كِتَٰبٌ أَنزَلْنَٰهُ مُبَارَكٌ فَٱتَّبِعُوهُ وَٱتَّقُوا۟ لَعَلَّكُمْ تُرْحَمُونَ
Punjabi Translation - Arif Haleemਅਤੇ ਇਹ (.ਕੁਰਆਨ) ਇਕ ਉੱਚ ਕੋਟੀ ਦੀ ਕਿਤਾਬ ਹੈ ਜਿਸ ਨੂੰ ਅਸੀਂ ਨਾਜ਼ਿਲ ਕੀਤਾ ਹੈ। ਇਹ ਬਰਕਤਾਂ ਵਾਲੀ ਹੈ। ਸੋ ਤੁਸੀਂ ਇਸੇ ਦੀ ਪੈਰਵੀ ਕਰੋ ਅਤੇ ਪਰਹੇਜ਼ਗਾਰ ਬਣੋ ਤਾਂ ਜੋ ਤੁਹਾਡੇ ’ਤੇ ਮਿਹਰਾਂ ਕੀਤੀਆਂ ਜਾਣ।
ਇਸ ਆਇਤ ਦੇ ਸਾਰੇ ਅਨੁਵਾਦ ਵੇਖੋ →
أَن تَقُولُوٓا۟ إِنَّمَآ أُنزِلَ ٱلْكِتَٰبُ عَلَىٰ طَآئِفَتَيْنِ مِن قَبْلِنَا وَإِن كُنَّا عَن دِرَاسَتِهِمْ لَغَٰفِلِينَ
Punjabi Translation - Arif Haleemਤਾਂ ਜੋ ਤੁਸੀਂ ਇਹ ਨਾ ਕਹਿ ਸਕੋਂ ਕਿ ਕਿਤਾਬ ਤਾਂ ਸਾਥੋਂ ਪਹਿਲੇ ਦੋ ਫ਼ਿਰਕਿਆਂ (ਯਹੂਦੀ ਤੇ ਈਸਾਈ) ਉੱਤੇ ਹੀ ਉਤਾਰੀ ਗਈ ਸੀ ਅਤੇ ਅਸੀਂ ਤਾਂ ਉਹਨਾਂ ਦੇ ਪੜ੍ਹਣ ਪੜ੍ਹਾਉਣ ਤੋਂ ਬੇਖ਼ਬਰ ਸੀ।
ਇਸ ਆਇਤ ਦੇ ਸਾਰੇ ਅਨੁਵਾਦ ਵੇਖੋ →
أَوْ تَقُولُوا۟ لَوْ أَنَّآ أُنزِلَ عَلَيْنَا ٱلْكِتَٰبُ لَكُنَّآ أَهْدَىٰ مِنْهُمْ فَقَدْ جَآءَكُم بَيِّنَةٌ مِّن رَّبِّكُمْ وَهُدًى وَرَحْمَةٌ فَمَنْ أَظْلَمُ مِمَّن كَذَّبَ بِـَٔايَٰتِ ٱللَّهِ وَصَدَفَ عَنْهَا سَنَجْزِى ٱلَّذِينَ يَصْدِفُونَ عَنْ ءَايَٰتِنَا سُوٓءَ ٱلْعَذَابِ بِمَا كَانُوا۟ يَصْدِفُونَ
Punjabi Translation - Arif Haleemਜਾਂ ਤੁਸੀਂ (ਇਹ ਨਾ ਕਹੋ) ਕਿ ਜੇ ਸਾਡੇ ਉੱਤੇ ਕੋਈ ਕਿਤਾਬ ਨਾਜ਼ਿਲ ਹੋਈ ਹੁੰਦੀ ਤਾਂ ਅਸੀਂ ਇਹਨਾਂ ਤੋਂ ਵੀ ਕਿਤੇ ਵੱਧ ਸਿੱਧੇ ਰਸਤੇ ’ਤੇ ਹੁੰਦੇ। ਸੋ ਹੁਣ ਤੁਹਾਡੇ ਕੋਲ ਤੁਹਾਡੇ ਰੱਬ ਵੱਲੋਂ ਇਕ ਖੁੱਲੀ ਕਿਤਾਬ ਆ ਗਈ ਹੈ ਜਿਹੜੀ ਰਾਹਨੁਮਾਈ ਦਾ ਸਾਧਨ ਹੈ ਅਤੇ ਰਹਿਮਤ ਵੀ ਹੈ। ਉਸ ਵਿਅਕਤੀ ਤੋਂ ਵਧਕੇ ਜ਼ਾਲਮ ਕੌਣ ਹੋਵੇਗਾ ਜਿਹੜਾ ਅੱਲਾਹ ਦੀਆਂ ਆਇਤਾਂ ਤੋਂ ਮੂੰਹ ਮੋੜਦਾ ਹੈ ? ਅਸੀਂ ਛੇਤੀ ਹੀ ਇਹਨਾਂ ਲੋਕਾਂ ਨੂੰ ਅਜ਼ਾਬ ਦੀ ਸ਼ਕਲ ਵਿਚ ਸਜ਼ਾ ਦੇਵਾਂਗੇ ਕਿਉਂ ਜੋ ਉਹ ਹੱਕ ਤੋਂ ਮੂੰਹ ਮੋੜਦੇ ਸਨ।
ਇਸ ਆਇਤ ਦੇ ਸਾਰੇ ਅਨੁਵਾਦ ਵੇਖੋ →
هَلْ يَنظُرُونَ إِلَّآ أَن تَأْتِيَهُمُ ٱلْمَلَٰٓئِكَةُ أَوْ يَأْتِىَ رَبُّكَ أَوْ يَأْتِىَ بَعْضُ ءَايَٰتِ رَبِّكَ يَوْمَ يَأْتِى بَعْضُ ءَايَٰتِ رَبِّكَ لَا يَنفَعُ نَفْسًا إِيمَٰنُهَا لَمْ تَكُنْ ءَامَنَتْ مِن قَبْلُ أَوْ كَسَبَتْ فِىٓ إِيمَٰنِهَا خَيْرًا قُلِ ٱنتَظِرُوٓا۟ إِنَّا مُنتَظِرُونَ
Punjabi Translation - Arif Haleemਕੀ ਇਹ ਲੋਕ ਇਸ ਗੱਲ ਦੀ ਉਡੀਕ ਵਿਚ ਹਨ ਕਿ ਇਹਨਾਂ ਕੋਲ ਫ਼ਰਿਸ਼ਤੇ ਆਉਣ ਜਾਂ ਤੁਹਾਡਾ ਰੱਬ ਆਵੇ ਜਾਂ ਤੁਹਾਡੇ ਰੱਬ ਵੱਲੋਂ ਕੋਈ ਨਿਸ਼ਾਨੀ ਆਵੇ? ਜਿਸ ਦਿਨ ਤੁਹਾਡੇ ਰੱਬ ਵੱਲੋਂ ਕੋਈ ਵੱਡੀ ਨਿਸ਼ਾਨੀ ਆ ਜਾਵੇਗੀ ਤਾਂ ਕਿਸੇ ਵੀ ਅਜਿਹੇ ਵਿਅਕਤੀ ਦਾ ਈਮਾਨ ਉਸ ਦੇ ਕੰਮ ਨਹੀਂ ਆਵੇਗਾ ਜਿਹੜਾ ਇਸ (ਨਿਸ਼ਾਨੀ ਆਉਣ ਤੋਂ) ਪਹਿਲਾਂ ਈਮਾਨ ਨਹੀਂ ਰੱਖਦਾ ਸੀ,[14] ਜਾਂ ਉਸ ਨੇ ਆਪਣੇ ਈਮਾਨ ਵਿਚ ਰਹਿੰਦੇ ਹੋਏ ਕੋਈ ਨੇਕ ਅਮਲ ਨਾ ਕੀਤਾ ਹੋਵੇ। (ਹੇ ਨਬੀ!) ਤੁਸੀਂ ਆਖੋ ਕਿ ਤੁਸੀਂ ਵੀ (ਰੱਬੀ ਫੈਸਲੇ ਦੀ) ਉਡੀਕ ਕਰੋ ਅਸੀਂ ਵੀ ਉਡੀਕ ਕਰਦੇ ਹਾਂ।
ਇਸ ਆਇਤ ਦੇ ਸਾਰੇ ਅਨੁਵਾਦ ਵੇਖੋ →
إِنَّ ٱلَّذِينَ فَرَّقُوا۟ دِينَهُمْ وَكَانُوا۟ شِيَعًا لَّسْتَ مِنْهُمْ فِى شَىْءٍ إِنَّمَآ أَمْرُهُمْ إِلَى ٱللَّهِ ثُمَّ يُنَبِّئُهُم بِمَا كَانُوا۟ يَفْعَلُونَ
Punjabi Translation - Arif Haleemਜਿਨ੍ਹਾਂ ਲੋਕਾਂ ਨੇ ਆਪਣੇ ਦੀਨ ਨੂੰ ਅੱਡ-ਅੱਡ ਕਰ ਰੱਖਿਆ ਹੈ ਅਤੇ ਧੜ੍ਹਿਆਂ ਵਿਚ ਵੰਡੇ ਹੋਏ ਹਨ। ਹੇ ਨਬੀ! ਤੁਹਾਡਾ ਉਹਨਾਂ ਨਾਲ ਕੋਈ ਸੰਬੰਧ ਨਹੀਂ, ਉਹਨਾਂ ਦਾ ਮਾਮਲਾ ਅੱਲਾਹ ਦੇ ਹਵਾਲੇ ਹੈ[15] ਫੇਰ ਉਹ ਉਹਨਾਂ ਨੂੰ ਦੱਸੇਗਾ ਜਿਹੜੇ ਕੰਮ ਉਹ ਕਰਿਆ ਕਰਦੇ ਸਨ।
ਇਸ ਆਇਤ ਦੇ ਸਾਰੇ ਅਨੁਵਾਦ ਵੇਖੋ →
مَن جَآءَ بِٱلْحَسَنَةِ فَلَهُۥ عَشْرُ أَمْثَالِهَا وَمَن جَآءَ بِٱلسَّيِّئَةِ فَلَا يُجْزَىٰٓ إِلَّا مِثْلَهَا وَهُمْ لَا يُظْلَمُونَ
Punjabi Translation - Arif Haleemਜਿਹੜਾ ਵਿਅਕਤੀ ਅੱਲਾਹ ਦੇ ਹਜ਼ੂਰ ਇਕ ਨੇਕੀ ਲੈ ਕੇ ਹਾਜ਼ਰ ਹੋਵੇਗਾ ਉਸ ਨੂੰ ਉਸ ਦਾ ਦਸ ਗੁਣਾ ਬਦਲਾ ਮਿਲੇਗਾ। ਜਿਹੜਾ ਇਕ ਬੁਰਾਈ ਕਰੇਗਾ ਉਸ ਨੂੰ ਉਸ ਦੇ ਬਰਾਬਰ ਸਜ਼ਾ ਮਿਲੇਗੀ। [16] ਕਿਸੇ ’ਤੇ ਕੋਈ ਜ਼ੁਲਮ ਨਹੀਂ ਕੀਤਾ ਜਾਵੇਗਾ।
ਇਸ ਆਇਤ ਦੇ ਸਾਰੇ ਅਨੁਵਾਦ ਵੇਖੋ →
قُلْ إِنَّنِى هَدَىٰنِى رَبِّىٓ إِلَىٰ صِرَٰطٍ مُّسْتَقِيمٍ دِينًا قِيَمًا مِّلَّةَ إِبْرَٰهِيمَ حَنِيفًا وَمَا كَانَ مِنَ ٱلْمُشْرِكِينَ
Punjabi Translation - Arif Haleem(ਹੇ ਨਬੀ!) ਤੁਸੀਂ ਆਖੋ ਕਿ ਬੇਸ਼ੱਕ ਮੇਰੇ ਰੱਬ ਨੇ ਮੈ` ਸਿੱਧੀ ਰਾਹ ਵੱਲ ਚੱਲਣ ਦੀ ਹਿਦਾਇਤ ਦਿੱਤੀ ਹੈ ਜੋ ਕਿ ਉੱਚੀਆਂ ਕਦਰਾਂ ਵਾਲਾ ਦੀਨ ਹੈ, ਜਿਹੜਾ ਇਕ ਰੱਬ ਦੀ ਬੰਦਗੀ ਕਰਨ ਵਾਲੇ ਇਬਰਾਹੀਮ ਦਾ ਦੀਨ ਹੈ ਅਤੇ ਉਹ ਮੁਸ਼ਰਿਕਾਂ ਵਿੱਚੋਂ ਨਹੀਂ ਸੀ।
ਇਸ ਆਇਤ ਦੇ ਸਾਰੇ ਅਨੁਵਾਦ ਵੇਖੋ →
قُلْ إِنَّ صَلَاتِى وَنُسُكِى وَمَحْيَاىَ وَمَمَاتِى لِلَّهِ رَبِّ ٱلْعَٰلَمِينَ
Punjabi Translation - Arif Haleem(ਹੇ ਨਬੀ!) ਤੁਸੀਂ ਆਖ ਦਿਓ ਕਿ ਮੇਰੀ ਨਮਾਜ਼, ਮੇਰੀ ਕੁਰਬਾਨੀ, ਮੇਰਾ ਜੀਨਾ ਤੇ ਮੇਰਾ ਮਰਨਾ, ਇਹ ਸਭ ਅੱਲਾਹ ਵਾਸਤੇ ਹੀ ਹੈ ਜਿਹੜਾ ਸਾਰੀ ਸਰਿਸ਼ਟੀ ਦਾ ਮਾਲਿਕ ਹੈ।
ਇਸ ਆਇਤ ਦੇ ਸਾਰੇ ਅਨੁਵਾਦ ਵੇਖੋ →
لَا شَرِيكَ لَهُۥ وَبِذَٰلِكَ أُمِرْتُ وَأَنَا۠ أَوَّلُ ٱلْمُسْلِمِينَ
Punjabi Translation - Arif Haleemਉਸ ਦਾ ਕੋਈ ਸਾਂਝੀ ਨਹੀਂ ਅਤੇ ਮੈਨੂੰ ਇਸੇ ਦਾ ਹੁਕਮ ਹੋਇਆ ਹੈ ਅਤੇ ਸਭ ਤੋਂ ਪਹਿਲਾਂ ਮੈਂ (ਉਸ ਦੇ ਹੁਕਮਾਂ ਨੂੰ) ਮੰਣਨ ਵਾਲਾ ਹਾਂ।
ਇਸ ਆਇਤ ਦੇ ਸਾਰੇ ਅਨੁਵਾਦ ਵੇਖੋ →
قُلْ أَغَيْرَ ٱللَّهِ أَبْغِى رَبًّا وَهُوَ رَبُّ كُلِّ شَىْءٍ وَلَا تَكْسِبُ كُلُّ نَفْسٍ إِلَّا عَلَيْهَا وَلَا تَزِرُ وَازِرَةٌ وِزْرَ أُخْرَىٰ ثُمَّ إِلَىٰ رَبِّكُم مَّرْجِعُكُمْ فَيُنَبِّئُكُم بِمَا كُنتُمْ فِيهِ تَخْتَلِفُونَ
Punjabi Translation - Arif Haleem(ਹੇ ਨਬੀ!) ਤੁਸੀਂ ਕਹੋ, ਕੀ ਮੈਂ ਅੱਲਾਹ ਨੂੰ ਛੱਡ ਕੇ ਕਿਸੇ ਹੋਰ ਨੂੰ ਰੱਬ ਬਣਾਉਣ ਲਈ ਭਾਲਦਾ ਫਿਰਾਂ, ਜਦ ਕਿ ਉਹ ਹਰ ਚੀਜ਼ ਦਾ ਮਾਲਿਕ ਹੈ। ਕੋਈ ਵੀ ਵਿਅਕਤੀ ਅਜਿਹਾ (ਗੁਨਾਹ) ਨਹੀਂ ਕਮਾਉਂਦਾ ਜਿਸ ਦਾ ਬੋਝ-ਭਾਰ ਉਸੇ ’ਤੇ ਨਾ ਹੋਵੇ। ਕੋਈ ਵੀ ਭਾਰ ਚੁੱਕਣ ਵਾਲਾ ਕਿਸੇ ਦੂਜੇ ਦਾ ਭਾਰ ਨਹੀਂ ਚੁੱਕੇਗਾ। ਤੁਸੀਂ ਸਭ ਨੇ ਆਪਣੇ ਰੱਬ ਦੇ ਕੋਲ ਹੀ ਜਾਣਾ ਹੈ, ਫੇਰ ਉਹ ਤੁਹਾਨੂੰ ਦੱਸੇਗਾ ਜਿਸ ਚੀਜ਼ ਵਿਚ ਤੁਸੀਂ ਮਤਭੇਦ ਰੱਖਦੇ ਸੀ।
ਇਸ ਆਇਤ ਦੇ ਸਾਰੇ ਅਨੁਵਾਦ ਵੇਖੋ →
وَهُوَ ٱلَّذِى جَعَلَكُمْ خَلَٰٓئِفَ ٱلْأَرْضِ وَرَفَعَ بَعْضَكُمْ فَوْقَ بَعْضٍ دَرَجَٰتٍ لِّيَبْلُوَكُمْ فِى مَآ ءَاتَىٰكُمْ إِنَّ رَبَّكَ سَرِيعُ ٱلْعِقَابِ وَإِنَّهُۥ لَغَفُورٌ رَّحِيمٌۢ
Punjabi Translation - Arif Haleemਅਤੇ ਉਹੀਓ ਰੁ ਜਿਸ ਨੇ ਧਰਤੀ ’ਤੇ ਤੁਹਾਨੂੰ ਇਕ ਦੂਜੇ ਦਾ ਉੱਤਰ-ਅਧਿਕਾਰੀ ਬਣਾਇਆ ਅਤੇ ਤੁਹਾਡੇ ਵਿੱਚੋਂ ਕਈਆਂ ਨੂੰ ਉੱਚੇ ਦਰਜੇ ਬਖ਼ਸ਼ੇ ਤਾਂ ਜੋ ਉਹ ਉਹਨਾਂ ਨਿਅਮਤਾਂ ਦੁਆਰਾ ਤੁਹਾਡੀ ਪਰਖ ਕਰੇ ਜਿਹੜੀਆਂ ਉਸ ਨੇ ਤੁਹਾਨੂੰ ਬਖ਼ਸ਼ੀਆਂ ਹਨ। ਤੁਹਾਡਾ ਰੱਬ ਸਜ਼ਾ ਦੇਣ ਵਿਚ ਬਹੁਤ ਤੇਜ਼ ਹੈ ਅਤੇ ਬੇਸ਼ੱਕ ਉਹ ਅਤਿ ਬਖ਼ਸ਼ਣਹਾਰ ਤੇ ਰਹਿਮ ਕਰਨ ਵਾਲਾ ਹੈ।
ਇਸ ਆਇਤ ਦੇ ਸਾਰੇ ਅਨੁਵਾਦ ਵੇਖੋ →
Looking for a topic? Try the meaning search — your question is scanned across all 6,236 verses.
→