caseriqਕੁਰਆਨ ਵਿੱਚ ਅਰਥ ਆਧਾਰਿਤ ਖੋਜ

ਸੂਰਤ Al-A'raaf, ਆਇਤ 157

ਮੱਕਾ · ਉਤਰਨ ਦਾ ਕ੍ਰਮ 39 · 7:157

ٱلَّذِينَ يَتَّبِعُونَ ٱلرَّسُولَ ٱلنَّبِىَّ ٱلْأُمِّىَّ ٱلَّذِى يَجِدُونَهُۥ مَكْتُوبًا عِندَهُمْ فِى ٱلتَّوْرَىٰةِ وَٱلْإِنجِيلِ يَأْمُرُهُم بِٱلْمَعْرُوفِ وَيَنْهَىٰهُمْ عَنِ ٱلْمُنكَرِ وَيُحِلُّ لَهُمُ ٱلطَّيِّبَٰتِ وَيُحَرِّمُ عَلَيْهِمُ ٱلْخَبَٰٓئِثَ وَيَضَعُ عَنْهُمْ إِصْرَهُمْ وَٱلْأَغْلَٰلَ ٱلَّتِى كَانَتْ عَلَيْهِمْ فَٱلَّذِينَ ءَامَنُوا۟ بِهِۦ وَعَزَّرُوهُ وَنَصَرُوهُ وَٱتَّبَعُوا۟ ٱلنُّورَ ٱلَّذِىٓ أُنزِلَ مَعَهُۥٓ أُو۟لَٰٓئِكَ هُمُ ٱلْمُفْلِحُونَ

Punjabi Translation - Arif Haleemਜਿਹੜੇ ਲੋਕੀ ਅਜਿਹੇ ਉੱਮੀ ਪੈਗ਼ੰਬਰ (ਬੇ-ਪੜੇ ਲਿਖੇ ਨਬੀ) ਦੀ ਤਾਬੇਦਾਰੀ ਕਰਦੇ ਹਨ, ਜਿਸ ਦੇ ਬਾਰੇ ਉਹ ਤੌਰੈਤ ਤੇ ਇੰਜੀਲ ਵਿਚ ਲਿਖਿਆ ਹੋਇਆ ਵੇਖਦੇ ਹਾਂ,[7] ਉਹ (ਨਬੀ) ਉਹਨਾਂ ਨੂੰ ਨੇਕੀਆਂ ਦਾ ਹੁਕਮ ਦਿੰਦਾ ਹੈ ਅਤੇ ਬੁਰਾਈਆਂ ਤੋਂ ਰੋਕਦਾ ਹੈ, ਪਾਕ ਚੀਜ਼ਾਂ ਨੂੰ ਹਲਾਲ (ਜਾਇਜ਼) ਕਰਦਾ ਹੈ ਅਤੇ ਨਾ-ਪਾਕ ਚੀਜ਼ਾਂ ਨੂੰ ਹਰਾਮ ਕਰਦਾ ਹੈ ਅਤੇ ਉਹਨਾਂ ਲੋਕਾਂ ਦਾ ਭਾਰ ਉਤਾਰਦਾ ਹੈ ਜਿਹੜੇ ਉਹਨਾਂ ਉੱਤੇ ਲੱਦੇ ਹੋਏ ਸਨ। ਸੋ ਜਿਹੜੇ ਲੋਕ ਇਸ ਨਬੀ (ਮੁਹੰਮਦ ਸ .) ’ਤੇ ਈਮਾਨ ਲਿਆਏ, ਉਸ ਦਾ ਸਤਿਕਾਰ ਅਤੇ ਉਸ ਦੀ ਮਦਦ ਕਰਦੇ ਹਨ ਅਤੇ ਉਸ ਨੂਰ (.ਕੁਰਆਨ) ਦੀ ਪੈਰਵੀ ਕਰਦੇ ਹਨ ਜਿਹੜਾ ਉਸ ਦੇ ਨਾਲ ਹੀ ਭੇਜਿਆ ਗਿਆ ਹੈ, ਅਜਿਹੇ ਲੋਕੀ ਹੀ ਪੂਰੀ ਤਰ੍ਹਾਂ ਕਾਮਯਾਬ ਹੁੰਦੇ ਹਨ।
Looking for a topic? Try the meaning search — your question is scanned across all 6,236 verses.
ਭਾਸ਼ਾ — 70