فَخَلَفَ مِنۢ بَعْدِهِمْ خَلْفٌ وَرِثُوا۟ ٱلْكِتَٰبَ يَأْخُذُونَ عَرَضَ هَٰذَا ٱلْأَدْنَىٰ وَيَقُولُونَ سَيُغْفَرُ لَنَا وَإِن يَأْتِهِمْ عَرَضٌ مِّثْلُهُۥ يَأْخُذُوهُ أَلَمْ يُؤْخَذْ عَلَيْهِم مِّيثَٰقُ ٱلْكِتَٰبِ أَن لَّا يَقُولُوا۟ عَلَى ٱللَّهِ إِلَّا ٱلْحَقَّ وَدَرَسُوا۟ مَا فِيهِ وَٱلدَّارُ ٱلْـَٔاخِرَةُ خَيْرٌ لِّلَّذِينَ يَتَّقُونَ أَفَلَا تَعْقِلُونَ
Punjabi Translation - Arif Haleemਫੇਰ ਉਹਨਾਂ ਤੋਂ ਬਾਅਦ ਅਯੋਗ ਲੋਕ ਉਹਨਾਂ ਦੇ ਜਾਨਸ਼ੀਨ ਹੋਏ ਜਿਹੜੇ ਕਿਤਾਬ (ਤੌਰੈਤ) ਦੇ ਵਾਰਸ ਬਣੇ ਉਹ ਦੁਨੀਆਂ ਦੇ ਤੁੱਛ ਲਾਭ ਸੈਂਤਦੇ ਹਨ ਅਤੇ ਆਖਦੇ ਹਨ ਕਿ ਸਾਡੀ ਬਖ਼ਸ਼ਿਸ਼ ਜ਼ਰੂਰ ਹੋਵੇਗੀ। ਜਦ ਕਿ ਉਹਨਾਂ ਦਾ ਹਾਲ ਇਹ ਹੈ ਕਿ ਜੇ ਉਹੀਓ ਸੰਸਾਰਿਕ ਸਮੱਗਰੀ ਉਹਨਾਂ ਕੋਲ ਮੁੜ ਆਜਾਵੇ ਤਾਂ ਉਸ ਨੂੰ ਵੀ ਲੈ ਲੈਣਗੇ। ਕੀ ਉਹਨਾਂ ਤੋਂ ਇਸ ਕਿਤਾਬ ਤੌਰੈਤ ਵਿਚ ਪ੍ਰਤਿੱਗਿਆ ਨਹੀਂ ਲਈ ਗਈ ਸੀ ਕਿ ਉਹ ਅੱਲਾਹ ਬਾਰੇ ਛੁੱਟ ਹੱਕ ਬਾਤ ਤੋਂ ਹੋਰ ਕੋਈ ਗੱਲ ਨਹੀਂ ਜੋੜਣਗੇ ਜਦ ਕਿ ਉਹਨਾਂ ਨੇ ਇਸ ਕਿਤਾਬ ਵਿਚ ਜੋ ਵੀ ਸੀ ਉਸ ਨੂੰ ਪੜ੍ਹ ਲਿਆ ਹੈ। ਆਖ਼ਿਰਤ ਵਾਲਾ ਘਰ ਉਹਨਾਂ ਲੋਕਾਂ ਲਈ ਵਧੀਆ ਹੈ ਜਿਹੜੇ ਰੱਬ ਦਾ ਡਰ ਰੱਖਦੇ ਹਨ। ਕੀ ਤੁਸੀਂ ਕੁੱਝ ਵੀ ਨਹੀਂ ਸਮਝਦੇ ?