caseriqਕੁਰਆਨ ਵਿੱਚ ਅਰਥ ਆਧਾਰਿਤ ਖੋਜ

ਸੂਰਤ Az-Zukhruf الزخرف

89 ਆਇਤਾਂ · ਮੱਕਾ · ਉਤਰਨ ਦਾ ਕ੍ਰਮ 63

بِسْمِ ٱللَّهِ ٱلرَّحْمَٰنِ ٱلرَّحِيمِ حمٓ

Punjabi Translation - Arif Haleemਹਾ, ਮੀਮ।

ਇਸ ਆਇਤ ਦੇ ਸਾਰੇ ਅਨੁਵਾਦ ਵੇਖੋ →

وَٱلْكِتَٰبِ ٱلْمُبِينِ

Punjabi Translation - Arif Haleemਰੌਸ਼ਨ ਕਿਤਾਬ ਦੀ ਸੁੰਹ।

ਇਸ ਆਇਤ ਦੇ ਸਾਰੇ ਅਨੁਵਾਦ ਵੇਖੋ →

إِنَّا جَعَلْنَٰهُ قُرْءَٰنًا عَرَبِيًّا لَّعَلَّكُمْ تَعْقِلُونَ

Punjabi Translation - Arif Haleemਬੇਸ਼ੱਕ ਅਸੀਂ ਇਸ ਕਿਤਾਬ ਨੂੰ ਅਰਬੀ (ਭਾਸ਼ਾ) ਦਾ .ਕੁਰਆਨ ਬਣਾਇਆ ਹੈ ਤਾਂ ਜੋ ਤੁਸੀਂ ਸਮਝ ਸਕੋ।

ਇਸ ਆਇਤ ਦੇ ਸਾਰੇ ਅਨੁਵਾਦ ਵੇਖੋ →

وَإِنَّهُۥ فِىٓ أُمِّ ٱلْكِتَٰبِ لَدَيْنَا لَعَلِىٌّ حَكِيمٌ

Punjabi Translation - Arif Haleemਬੇਸ਼ੱਕ ਇਹ .ਕੁਰਆਨ ਸਾਡੇ ਕੋਲ ਮੂਲ ਕਿਤਾਬ (ਲੌਹੇ-ਮਹਫ਼ੂਜ਼) ਵਿਚ ਲਿਖਿਆ ਹੋਇਆ ਹੈ। ਜੋ ਕਿ ਸਰਵਉੱਚ ਸ਼ਾਨ ਵਾਲੀ ਤੇ ਯੁਕਤੀਆਂ ਨਾਲ ਭਰਪੂਰ ਕਿਤਾਬ ਹੈ।

ਇਸ ਆਇਤ ਦੇ ਸਾਰੇ ਅਨੁਵਾਦ ਵੇਖੋ →

أَفَنَضْرِبُ عَنكُمُ ٱلذِّكْرَ صَفْحًا أَن كُنتُمْ قَوْمًا مُّسْرِفِينَ

Punjabi Translation - Arif Haleem(ਹੇ ਲੋਕੋ!) ਕੀ ਭਲਾਂ ਅਸੀਂ ਤੁਹਾਥੋਂ ਇਸ ਲਈ ਨਸੀਹਤ ਕਰਨ ਤੋਂ ਮੂੰਹ ਮੋੜ ਲਈਏ ਕਿ ਤੁਸੀਂ (ਅੱਲਾਹ ਦੀਆਂ ਨਿਯਤ ਕੀਤੀਆਂ ਹੋਈਆਂ) ਹੱਦਾਂ ਦੀ ਉਲੰਘਣਾ ਕਰਨ ਵਾਲੇ ਲੋਕ ਹੋ? [1]

ਇਸ ਆਇਤ ਦੇ ਸਾਰੇ ਅਨੁਵਾਦ ਵੇਖੋ →

وَكَمْ أَرْسَلْنَا مِن نَّبِىٍّ فِى ٱلْأَوَّلِينَ

Punjabi Translation - Arif Haleem(ਨਹੀਂ ਇੰਜ ਨਹੀਂ) ਅਸਾਂ ਪਹਿਲਾਂ ਬੀਤ ਚੁੱਕੇ ਲੋਕਾਂ ਵਿਚ ਕਿੰਨੇ ਹੀ ਨਬੀ ਭੇਜੇ।

ਇਸ ਆਇਤ ਦੇ ਸਾਰੇ ਅਨੁਵਾਦ ਵੇਖੋ →

وَمَا يَأْتِيهِم مِّن نَّبِىٍّ إِلَّا كَانُوا۟ بِهِۦ يَسْتَهْزِءُونَ

Punjabi Translation - Arif Haleemਅਤੇ ਉਹਨਾਂ ਕੋਲ ਜਿਹੜਾ ਵੀ ਨਬੀ ਆਉਂਦਾ ਸੀ ਉਹ ਉਸ ਦਾ ਮਖੌਲ ਉਡਾਇਆ ਕਰਦੇ ਸਨ।

ਇਸ ਆਇਤ ਦੇ ਸਾਰੇ ਅਨੁਵਾਦ ਵੇਖੋ →

فَأَهْلَكْنَآ أَشَدَّ مِنْهُم بَطْشًا وَمَضَىٰ مَثَلُ ٱلْأَوَّلِينَ

Punjabi Translation - Arif Haleemਫੇਰ ਅਸੀਂ ਇਹਨਾਂ (ਮੱਕੇ ਵਾਲਿਆਂ) ਨਾਲੋਂ ਕਈ ਗੁਣਾ ਵਧੇਰੇ ਜ਼ੋਰਾਵਰ ਲੋਕਾਂ ਨੂੰ ਬਰਬਾਦ ਕਰ ਦਿੱਤਾ। ਪਿਛਲੀਆਂ ਕੌਮਾਂ ਦੀਆਂ ਉਦਾਹਰਣਾਂ ਬੀਤ ਚੁੱਕੀਆਂ ਹਨ।

ਇਸ ਆਇਤ ਦੇ ਸਾਰੇ ਅਨੁਵਾਦ ਵੇਖੋ →

وَلَئِن سَأَلْتَهُم مَّنْ خَلَقَ ٱلسَّمَٰوَٰتِ وَٱلْأَرْضَ لَيَقُولُنَّ خَلَقَهُنَّ ٱلْعَزِيزُ ٱلْعَلِيمُ

Punjabi Translation - Arif Haleem(ਹੇ ਨਬੀ!) ਜੇ ਤੁਸੀਂ ਇਹਨਾਂ ਤੋਂ ਪੁੱਛੋਂਗੇ ਕਿ ਅਕਾਸ਼ਾਂ ਤੇ ਧਰਤੀ ਨੂੰ ਕਿਸ ਨੇ ਸਾਜਿਆ ਹੈ ? ਤਾਂ ਉਹ ਇਹੋ ਆਖਣਗੇ ਕਿ ਇਹਨਾਂ ਨੂੰ ਇਕ ਵੱਡੀ ਜ਼ੋਰਾਵਰ ਤੇ ਜਾਣਨਹਾਰ ਹਸਤੀ ਨੇ ਸਾਜਿਆ ਹੈ।

ਇਸ ਆਇਤ ਦੇ ਸਾਰੇ ਅਨੁਵਾਦ ਵੇਖੋ →

ٱلَّذِى جَعَلَ لَكُمُ ٱلْأَرْضَ مَهْدًا وَجَعَلَ لَكُمْ فِيهَا سُبُلًا لَّعَلَّكُمْ تَهْتَدُونَ

Punjabi Translation - Arif Haleemਉਹ (ਅੱਲਾਹ) ਹੈ ਜਿਸ ਨੇ ਧਰਤੀ ਨੂੰ ਤੁਹਾਡੇ ਲਈ ਪੰਘੂੜਾ ਬਣਾਇਆ ਅਤੇ ਇਸੇ ਵਿਚ ਤੁਹਾਡੇ ਲਈ ਰਸਤੇ ਬਣਾ ਦਿੱਤੇ ਤਾਂ ਜੋ ਤੁਸੀਂ ਆਪਣੀ ਮੰਜ਼ਿਲ ਦੀ ਰਾਹ ਪਾ ਸਕੋ।

ਇਸ ਆਇਤ ਦੇ ਸਾਰੇ ਅਨੁਵਾਦ ਵੇਖੋ →

وَٱلَّذِى نَزَّلَ مِنَ ٱلسَّمَآءِ مَآءًۢ بِقَدَرٍ فَأَنشَرْنَا بِهِۦ بَلْدَةً مَّيْتًا كَذَٰلِكَ تُخْرَجُونَ

Punjabi Translation - Arif Haleemਉਹ (ਅੱਲਾਹ) ਜਿਸ ਨੇ ਇਕ ਖ਼ਾਸ ਮਾਤਰਾ ਵਿਚ ਅਕਾਸ਼ੋਂ ਪਾਣੀ ਉਤਾਰਿਆ, ਫੇਰ ਅਸੀਂ ਉਸੇ (ਪਾਣੀ) ਦੁਆਰਾ ਮੁਰਦਾ ਸ਼ਹਿਰ (ਬੰਜਰ ਧਰਤੀ) ਨੂੰ ਜਿਊਂਦਾ (ਉਪਜਾਊ) ਕਰ ਦਿੱਤਾ, ਇਸੇ ਤਰ੍ਹਾਂ ਤੁਸੀਂ ਵੀ (ਕਬਰਾਂ ਵਿੱਚੋਂ ਕਿਆਮਤ ਦਿਹਾੜੇ) ਕੱਢੇ ਜਾਵੋਂਗੇ।

ਇਸ ਆਇਤ ਦੇ ਸਾਰੇ ਅਨੁਵਾਦ ਵੇਖੋ →

وَٱلَّذِى خَلَقَ ٱلْأَزْوَٰجَ كُلَّهَا وَجَعَلَ لَكُم مِّنَ ٱلْفُلْكِ وَٱلْأَنْعَٰمِ مَا تَرْكَبُونَ

Punjabi Translation - Arif Haleemਉਹ ਜਿਸ ਨੇ ਸਾਰਿਆਂ ਦੇ ਜੋੜੇ ਪੈਦਾ ਕੀਤੇ ਅਤੇ ਤੁਹਾਡੇ ਲਈ ਬੇੜੀਆਂ ਅਤੇ ਚਾਰ ਪੈਰਾਂ ਵਾਲੇ ਜਾਨਵਰ ਬਣਾਏ, ਜਿਨ੍ਹਾਂ ਉੱਤੇ ਤੁਸੀਂ ਸਵਾਰ ਹੁੰਦੇ ਹੋ।

ਇਸ ਆਇਤ ਦੇ ਸਾਰੇ ਅਨੁਵਾਦ ਵੇਖੋ →

لِتَسْتَوُۥا۟ عَلَىٰ ظُهُورِهِۦ ثُمَّ تَذْكُرُوا۟ نِعْمَةَ رَبِّكُمْ إِذَا ٱسْتَوَيْتُمْ عَلَيْهِ وَتَقُولُوا۟ سُبْحَٰنَ ٱلَّذِى سَخَّرَ لَنَا هَٰذَا وَمَا كُنَّا لَهُۥ مُقْرِنِينَ

Punjabi Translation - Arif Haleemਤਾਂ ਜੋ ਤੁਸੀਂ ਉਹਨਾਂ (ਪਸ਼ੂਆਂ) ਦੀ ਪਿੱਠ ਉੱਤੇ ਚੱੜ੍ਹ ਕੇ ਬੈਠੋ। ਜਦੋਂ ਤੁਸੀਂ ਚੰਗੀ ਤਰ੍ਹਾਂ ਬੈਠ ਜਾਓ ਤਾਂ ਆਪਣੇ ਰੱਬ ਦੀ ਨਿਅਮਤ ਨੂੰ ਯਾਦ ਕਰੋ ਅਤੇ ਆਖੋ ਕਿ ਅੱਲਾਹ (ਹਰ ਐਬ ਤੋਂ) ਪਾਕ ਹੈ, ਜਿਸ ਨੇ ਇਸ (ਸਵਾਰੀ) ਨੂੰ ਸਾਡੇ ਵਸ ਵਿਚ ਕਰ ਛੱਡਿਆ ਹੈ, ਜਦ ਕਿ ਅਸੀਂ ਇਸ ਨੂੰ ਕਾਬੂ ਕਰ ਲੈਣ ਦੀ ਸਮਰਥਾ ਨਹੀਂ ਸੀ ਰੱਖਦੇ।

ਇਸ ਆਇਤ ਦੇ ਸਾਰੇ ਅਨੁਵਾਦ ਵੇਖੋ →

وَإِنَّآ إِلَىٰ رَبِّنَا لَمُنقَلِبُونَ

Punjabi Translation - Arif Haleemਅਸੀਂ ਜ਼ਰੂਰ ਹੀ ਆਪਣੇ ਰੱਬ ਵੱਲ ਪਰਤਨ ਵਾਲੇ ਹਾਂ।

ਇਸ ਆਇਤ ਦੇ ਸਾਰੇ ਅਨੁਵਾਦ ਵੇਖੋ →

وَجَعَلُوا۟ لَهُۥ مِنْ عِبَادِهِۦ جُزْءًا إِنَّ ٱلْإِنسَٰنَ لَكَفُورٌ مُّبِينٌ

Punjabi Translation - Arif Haleemਅਤੇ ਇਹਨਾਂ ਲੋਕਾਂ ਨੇ ਅੱਲਾਹ ਦੇ ਹੀ ਕੁੱਝ ਬੰਦਿਆਂ ਨੂੰ ਉਸ ਦਾ ਅੰਸ਼ (ਸੰਤਾਨ) ਥਾਪ ਦਿੱਤਾ। ਬੇਸ਼ੱਕ ਮਨੁੱਖ ਸਪਸ਼ਟ ਰੂਪ ਵਿਚ (ਰੱਬ ਦਾ) ਨਾ-ਸ਼ੁਕਰਾ ਹੈ।

ਇਸ ਆਇਤ ਦੇ ਸਾਰੇ ਅਨੁਵਾਦ ਵੇਖੋ →

أَمِ ٱتَّخَذَ مِمَّا يَخْلُقُ بَنَاتٍ وَأَصْفَىٰكُم بِٱلْبَنِينَ

Punjabi Translation - Arif Haleemਕੀ ਉਸ (ਅੱਲਾਹ) ਨੇ ਉਸ ਵਿੱਚੋਂ, ਜੋ ਉਹ ਪੈਦਾ ਕਰਦਾ ਹੈ, (ਆਪਣੇ ਲਈ ਤਾਂ) ਧੀਆਂ ਦੀ ’ਚੋਂਣ ਕਰ ਲਈ ਅਤੇ ਤੁਹਾਨੂੰ ਪੁੱਤਰਾਂ ਨਾਲ ਨਿਵਾਜ਼ ਦਿੱਤਾ ?

ਇਸ ਆਇਤ ਦੇ ਸਾਰੇ ਅਨੁਵਾਦ ਵੇਖੋ →

وَإِذَا بُشِّرَ أَحَدُهُم بِمَا ضَرَبَ لِلرَّحْمَٰنِ مَثَلًا ظَلَّ وَجْهُهُۥ مُسْوَدًّا وَهُوَ كَظِيمٌ

Punjabi Translation - Arif Haleemਜਦੋਂ ਉਹਨਾਂ ਵਿੱਚੋਂ ਕਿਸੇ ਨੂੰ ਉਸ (ਧੀ ਪੈਦਾ ਹੋਣ) ਦੀ ਖ਼ੁਸ਼ਖ਼ਬਰੀ ਸੁਣਾਈ ਜਾਂਦੀ ਹੈ, ਜਿਸ ਦਾ ਸੰਬੰਧ ਇਹ ਲੋਕ ਰਹਿਮਾਨ (ਭਾਵ ਅੱਲਾਹ) ਨਾਲ ਜੋੜਦੇ ਹਨ, ਤਾਂ ਉਸ ਦੇ ਚਿਹਰੇ ਉੱਤੇ ਕਾਲਸ ਛਾ ਜਾਂਦੀ ਹੈ ਅਤੇ ਉਹ ਸੋਗ ਨਾਲ ਭਰ ਜਾਂਦਾ ਹੈ।

ਇਸ ਆਇਤ ਦੇ ਸਾਰੇ ਅਨੁਵਾਦ ਵੇਖੋ →

أَوَمَن يُنَشَّؤُا۟ فِى ٱلْحِلْيَةِ وَهُوَ فِى ٱلْخِصَامِ غَيْرُ مُبِينٍ

Punjabi Translation - Arif Haleemਕੀ ਉਹ (ਇਸਤਰੀ) ਜਿਹੜੀ ਗਿਹਨਿਆਂ ਵਿਚ ਪਾਲੀ ਪੋਸੀ ਜਾਂਦੀ ਹੈ ਅਤੇ ਵਾਦ-ਵਿਵਾਦ ਸਮੇਂ ਆਪਣੀ ਗੱਲ ਵੀ ਸਪਸ਼ਟ ਨਈਂ ਕਰ ਸਕਦੀ, ਅੱਲਾਹ ਦੀ ਧੀ ਹੋ ਸਕਦੀ ਹੈ?

ਇਸ ਆਇਤ ਦੇ ਸਾਰੇ ਅਨੁਵਾਦ ਵੇਖੋ →

وَجَعَلُوا۟ ٱلْمَلَٰٓئِكَةَ ٱلَّذِينَ هُمْ عِبَٰدُ ٱلرَّحْمَٰنِ إِنَٰثًا أَشَهِدُوا۟ خَلْقَهُمْ سَتُكْتَبُ شَهَٰدَتُهُمْ وَيُسْـَٔلُونَ

Punjabi Translation - Arif Haleemਉਹਨਾਂ ਨੇ ਫਰਿਸ਼ਤਿਆਂ ਨੂੰ, ਜਿਹੜੇ ਕਿ ਰਹਿਮਾਨ ਦੇ ਬੰਦੇ ਹਨ, ਰਹਿਮਾਨ (ਅੱਲਾਹ) ਦੀਆਂ ਧੀਆਂ ਮੰਨ ਲਿਆ। ਕੀ ਉਹ (ਫਰਿਸ਼ਤਿਆਂ) ਦੇ ਜਨਮ ਸਮੇਂ ਹਾਜ਼ਰ ਸਨ? ਇਹਨਾਂ ਦੀ ਗਵਾਹੀ ਜ਼ਰੂਰ ਲਿਖੀ ਜਾਵੇਗੀ ਅਤੇ ਇਹਨਾਂ ਤੋਂ ਇਸ (ਗੱਲ) ਦੀ ਪੁੱਛ-ਗਿੱਛ ਵੀ ਕੀਤੀ ਜਾਵੇਗੀ।

ਇਸ ਆਇਤ ਦੇ ਸਾਰੇ ਅਨੁਵਾਦ ਵੇਖੋ →

وَقَالُوا۟ لَوْ شَآءَ ٱلرَّحْمَٰنُ مَا عَبَدْنَٰهُم مَّا لَهُم بِذَٰلِكَ مِنْ عِلْمٍ إِنْ هُمْ إِلَّا يَخْرُصُونَ

Punjabi Translation - Arif Haleemਉਹ (ਮੁਸ਼ਰਿਕ) ਆਖਦੇ ਹਨ ਕਿ ਜੇ ਅੱਲਾਹ ਚਾਹੁੰਦਾ ਤਾਂ ਅਸੀਂ ਇਹਨਾਂ ਝੂਠੇ ਇਸ਼ਟਾਂ ਦੀ ਇਬਾਦਤ ਕਦੇ ਵੀ ਨਾ ਕਰਦੇ। ਇਹ ਲੋਕ ਕੁੱਝ ਵੀ ਗਿਆਨ ਨਹੀਂ ਰੱਖਦੇ, ਨਿਰੇ ਤੀਰ-ਤੁੱਕੇ ਚਲਾ ਰਹੇ ਹਨ।

ਇਸ ਆਇਤ ਦੇ ਸਾਰੇ ਅਨੁਵਾਦ ਵੇਖੋ →

أَمْ ءَاتَيْنَٰهُمْ كِتَٰبًا مِّن قَبْلِهِۦ فَهُم بِهِۦ مُسْتَمْسِكُونَ

Punjabi Translation - Arif Haleemਜਾਂ ਅਸੀਂ ਇਸ ਤੋਂ ਪਹਿਲਾਂ ਇਹਨਾਂ ਨੂੰ ਕੋਈ ਕਿਤਾਬ ਦਿੱਤੀ ਹੋਈ ਹੈ ਜਿਸ ਨੂੰ ਇਹ ਲੋਕ ਮਜ਼ਬੂਤੀ ਨਾਲ ਫੜੀ ਫਿਰਦੇ ਹਨ ?

ਇਸ ਆਇਤ ਦੇ ਸਾਰੇ ਅਨੁਵਾਦ ਵੇਖੋ →

بَلْ قَالُوٓا۟ إِنَّا وَجَدْنَآ ءَابَآءَنَا عَلَىٰٓ أُمَّةٍ وَإِنَّا عَلَىٰٓ ءَاثَٰرِهِم مُّهْتَدُونَ

Punjabi Translation - Arif Haleemਨਹੀਂ, ਸਗੋਂ ਇਹ ਲੋਕ ਆਖਦੇ ਹਨ ਕਿ ਬੇਸ਼ੱਕ ਅਸੀਂ ਤਾਂ ਆਪਣੇ ਪਿਓ ਦਾਦਿਆਂ ਨੂੰ ਇਕ ਰਾਹ ਉੱਤੇ ਹੀ ਵੇਖਿਆ ਹੈ ਅਤੇ ਅਸੀਂ ਤਾਂ ਉਹਨਾਂ ਦੀ ਪੈਰਵੀ ਕਰਨ ਵਾਲੇ ਹਾਂ।

ਇਸ ਆਇਤ ਦੇ ਸਾਰੇ ਅਨੁਵਾਦ ਵੇਖੋ →

وَكَذَٰلِكَ مَآ أَرْسَلْنَا مِن قَبْلِكَ فِى قَرْيَةٍ مِّن نَّذِيرٍ إِلَّا قَالَ مُتْرَفُوهَآ إِنَّا وَجَدْنَآ ءَابَآءَنَا عَلَىٰٓ أُمَّةٍ وَإِنَّا عَلَىٰٓ ءَاثَٰرِهِم مُّقْتَدُونَ

Punjabi Translation - Arif Haleem(ਹੇ ਨਬੀ!) ਇਸ ਤਰ੍ਹਾਂ ਤਹਾਥੋਂ ਪਹਿਲਾਂ ਅਸੀਂ ਜਿਸ ਬਸਤੀ ਵਿਚ ਵੀ ਕੋਈ ਡਰਾਉਣ ਵਾਲਾ (ਪੈਗ਼ੰਬਰ) ਭੇਜਿਆ ਤਾਂ ਉੱਥੇ ਦੇ ਖ਼ੁਸ਼ਹਾਲ ਲੋਕਾਂ ਨੇ ਇਹੋ ਆਖਿਆ ਕਿ ਅਸੀਂ ਆਪਣੇ ਪਿਓ ਦਾਦਿਆਂ ਨੂੰ ਇਸੇ ਇਕ ਰਾਹ ਉੱਤੇ ਹੀ ਵੇਖਿਆ ਹੈ ਤੇ ਅਸੀਂ ਉਹਨਾਂ ਦੀ ਹੀ ਪੈਰਵੀ ਕਰਾਂਗੇ।

ਇਸ ਆਇਤ ਦੇ ਸਾਰੇ ਅਨੁਵਾਦ ਵੇਖੋ →

قَٰلَ أَوَلَوْ جِئْتُكُم بِأَهْدَىٰ مِمَّا وَجَدتُّمْ عَلَيْهِ ءَابَآءَكُمْ قَالُوٓا۟ إِنَّا بِمَآ أُرْسِلْتُم بِهِۦ كَٰفِرُونَ

Punjabi Translation - Arif Haleemਹਰੇਕ ਨਬੀ ਨੇ (ਆਪਣੀ ਬਸਤੀ ਵਾਲਿਆਂ ਨੂੰ) ਇਹੋ ਪੁੱਛਿਆ, (ਕਿ ਫੇਰ ਵੀ ਇਨਕਾਰ ਕਰੋਗੇ) ਭਾਵੇਂ ਮੈਂ ਤੁਹਾਨੂੰ ਉਸ ਨਾਲੋਂ ਵਧੇਰੇ ਸਿੱਧਾ ਰਾਹ ਦਰਸਾ ਦਿਆਂ, ਜਿਸ ਉੱਤੇ ਤੁਸੀਂ ਆਪਣੇ ਪਿਓ ਦਾਪਦਆਂ (ਬਜ਼ੁਰਗਾਂ) ਨੂੰ ਵੇਖਿਆ ਹੈ ? ਜਵਾਬ ਵਿਚ ਉਹਨਾਂ ਸਭ ਨੇ (ਪੈਗ਼ੰਬਰਾਂ ਨੂੰ) ਇਹੋ ਆਖਿਆ ਕਿ ਤੁਹਾਨੂੰ ਜਿਹੜਾ ਧਰਮ ਦੇ ਕੇ ਭੇਜਿਆ ਹੈ, ਅਸੀਂ ਉਸ ਦਾ ਇਨਕਾਰ ਕਰਦੇ ਹਾਂ।

ਇਸ ਆਇਤ ਦੇ ਸਾਰੇ ਅਨੁਵਾਦ ਵੇਖੋ →

فَٱنتَقَمْنَا مِنْهُمْ فَٱنظُرْ كَيْفَ كَانَ عَٰقِبَةُ ٱلْمُكَذِّبِينَ

Punjabi Translation - Arif Haleemਸੋ ਅਸਾਂ ਉਹਨਾਂ (ਇਨਕਾਰੀਆਂ) ਤੋਂ ਬਦਲਾ ਲਿਆ। ਰਤਾ ਵੇਖੋ ਤਾਂ ਸਹੀ ਕਿ ਝੁਠਲਾਉਣ ਵਾਲਿਆਂ ਦਾ ਅੰਤ ਕਿਹੋ ਜਿਹਾ ਹੋਇਆ।

ਇਸ ਆਇਤ ਦੇ ਸਾਰੇ ਅਨੁਵਾਦ ਵੇਖੋ →

وَإِذْ قَالَ إِبْرَٰهِيمُ لِأَبِيهِ وَقَوْمِهِۦٓ إِنَّنِى بَرَآءٌ مِّمَّا تَعْبُدُونَ

Punjabi Translation - Arif Haleem(ਹੇ ਨਬੀ! ਉਹ ਵੇਲਾ ਵੀ ਯਾਦ ਕਰੋ) ਜਦੋਂ ਇਬਰਾਹੀਮ ਨੇ ਆਪਣੇ ਪਿਓ ਤੇ ਆਪਣੀ ਕੌਮ ਨੂੰ ਆਖਿਆ ਸੀ ਕਿ ਬੇਸ਼ੱਕ ਮੇਰਾ ਇਹਨਾਂ ਬੁਤਾਂ ਨਾਲ ਕੋਈ ਸੰਬੰਧ ਨਹੀਂ ਜਿਨ੍ਹਾਂ ਦੀ ਪੂਜਾ ਤੁਸੀਂ ਕਰਦੇ ਹੋ।

ਇਸ ਆਇਤ ਦੇ ਸਾਰੇ ਅਨੁਵਾਦ ਵੇਖੋ →

إِلَّا ٱلَّذِى فَطَرَنِى فَإِنَّهُۥ سَيَهْدِينِ

Punjabi Translation - Arif Haleemਛੁੱਟ ਉਸ ਤੋਂ ਜਿਸ (ਅੱਲਾਹ) ਨੇ ਮੈਨੂੰ ਪੈਦਾ ਕੀਤਾ ਹੈ ਅਤੇ ਉਹ ਛੇਤੀ ਹੀ ਮੇਰੀ ਅਗਵਾਈ ਕਰੇਗਾ।

ਇਸ ਆਇਤ ਦੇ ਸਾਰੇ ਅਨੁਵਾਦ ਵੇਖੋ →

وَجَعَلَهَا كَلِمَةًۢ بَاقِيَةً فِى عَقِبِهِۦ لَعَلَّهُمْ يَرْجِعُونَ

Punjabi Translation - Arif Haleemਅਤੇ ਇਬਰਾਹੀਮ ਆਪਣੀ ਔਲਾਦ ਲਈ ਇਸੇ (ਤੌਹੀਦ ਦੇ ਕਲਮੇ ਨੂੰ) ਸਦਾ ਬਾਕੀ ਰਹਿਣ ਵਾਲਾ ਕਲਮਾ ਬਣਾ ਗਿਆ ਤਾਂ ਜੋ ਉਹ (ਅੱਲਾਹ ਵੱਲ) ਪਰਤ ਆਉਣ।

ਇਸ ਆਇਤ ਦੇ ਸਾਰੇ ਅਨੁਵਾਦ ਵੇਖੋ →

بَلْ مَتَّعْتُ هَٰٓؤُلَآءِ وَءَابَآءَهُمْ حَتَّىٰ جَآءَهُمُ ٱلْحَقُّ وَرَسُولٌ مُّبِينٌ

Punjabi Translation - Arif Haleemਸਗੋਂ ਮੈਂ ਉਹਨਾਂ ਨੂੰ ਅਤੇ ਉਹਨਾਂ ਦੇ ਪਿਓ ਦਾਦਿਆਂ ਨੂੰ (ਜੀਵਨ ਸਮੱਗਰੀ ਦੇ ਕੇ) ਲਾਭ ਪਹੁੰਚਾਇਆ, ਇੱਥੋਂ ਤਕ ਕਿ ਉਹਨਾਂ ਕੋਲ ਹੱਕ (ਭਾਵ ਸੱਚਾ ਧਰਮ) ਤੇ ਸਪਸ਼ਟ ਰੂਪ ਵਿਚ (ਅੱਲਾਹ ਦੇ ਹੁਕਮਾਂ ਨੂੰ) ਬਿਆਨ ਕਰਨ ਵਾਲਾ ਰਸੂਲ ਆ ਗਿਆ।

ਇਸ ਆਇਤ ਦੇ ਸਾਰੇ ਅਨੁਵਾਦ ਵੇਖੋ →

وَلَمَّا جَآءَهُمُ ٱلْحَقُّ قَالُوا۟ هَٰذَا سِحْرٌ وَإِنَّا بِهِۦ كَٰفِرُونَ

Punjabi Translation - Arif Haleemਜਦੋਂ ਇਹੋ ਹੱਕ (.ਕੁਰਆਨ) ਇਹਨਾਂ (ਮੱਕੇ ਵਾਲਿਆਂ) ਕੋਲ ਪਹੁੰਚਿਆ ਤਾਂ ਇਹ ਆਖਣ ਲੱਗੇ, ਇਹ ਤਾਂ ਨਿਰਾ ਜਾਦੂ ਹੈ, ਅਸੀਂ ਇਸ ਦੇ ਇਨਕਾਰੀ ਹਾਂ।

ਇਸ ਆਇਤ ਦੇ ਸਾਰੇ ਅਨੁਵਾਦ ਵੇਖੋ →

وَقَالُوا۟ لَوْلَا نُزِّلَ هَٰذَا ٱلْقُرْءَانُ عَلَىٰ رَجُلٍ مِّنَ ٱلْقَرْيَتَيْنِ عَظِيمٍ

Punjabi Translation - Arif Haleemਅਤੇ ਆਖਿਆ ਕਿ ਇਹ .ਕੁਰਆਨ ਇਹਨਾਂ ਦੋਵਾਂ ਬਸਤੀਆਂ (ਮੱਕਾ ਜਾਂ ਤਾਇਫ਼) ਦੇ ਕਿਸੇ ਵੱਡੇ ਆਦਮੀ ਉੱਤੇ ਨਾਜ਼ਿਲ ਕਿਉਂ ਨਹੀਂ ਕੀਤਾ ਗਿਆ ?

ਇਸ ਆਇਤ ਦੇ ਸਾਰੇ ਅਨੁਵਾਦ ਵੇਖੋ →

أَهُمْ يَقْسِمُونَ رَحْمَتَ رَبِّكَ نَحْنُ قَسَمْنَا بَيْنَهُم مَّعِيشَتَهُمْ فِى ٱلْحَيَوٰةِ ٱلدُّنْيَا وَرَفَعْنَا بَعْضَهُمْ فَوْقَ بَعْضٍ دَرَجَٰتٍ لِّيَتَّخِذَ بَعْضُهُم بَعْضًا سُخْرِيًّا وَرَحْمَتُ رَبِّكَ خَيْرٌ مِّمَّا يَجْمَعُونَ

Punjabi Translation - Arif Haleem(ਹੇ ਨਬੀ!) ਕੀ ਤੁਹਾਡੇ ਰੱਬ ਦੀ ਮਿਹਰ ਦੀ ਵੰਡ ਇਹ ਲੋਕ ਕਰਦੇ ਹਨ? ਜਦ ਕਿ ਅਸੀਂ ਹੀ ਸੰਸਾਰਿਕ ਜਿਵਨ ਵਿਚ ਇਹਨਾਂ ਵਿਚਾਲੇ ਰੋਜ਼ੀ ਵੰਡੀ ਹੈ ਅਤੇ ਅਸਾਂ ਹੀ ਮਰਤਬਿਆਂ ਵਿਚ ਇਹਨਾਂ ਨੂੰ ਇਕ ਦੂਜੇ ਤੋਂ ਉੱਚਾ ਦਰਜਾ ਦਿੱਤਾ ਹੈ, ਤਾਂ ਜੋ ਉਹ ਇਕ ਦੂਜੇ ਤੋਂ ਸੇਵਾ ਕਰਵਾ ਸਕਣ। ਤੁਹਾਡੇ ’ਤੇ ਰੱਬ ਦੀ ਮਿਹਰ (ਭਾਵ ਪੈਗ਼ੰਬਰੀ) ਉਸ ਧਨ-ਪਦਾਰਥ ਨਾਲੋਂ ਕਿਤੇ ਵੱਧ ਕੀਮਤੀ ਹੈ ਜੋ ਇਹ ਜਮ੍ਹਾਂ ਕਰ ਰਹੇ ਹਨ।

ਇਸ ਆਇਤ ਦੇ ਸਾਰੇ ਅਨੁਵਾਦ ਵੇਖੋ →

وَلَوْلَآ أَن يَكُونَ ٱلنَّاسُ أُمَّةً وَٰحِدَةً لَّجَعَلْنَا لِمَن يَكْفُرُ بِٱلرَّحْمَٰنِ لِبُيُوتِهِمْ سُقُفًا مِّن فِضَّةٍ وَمَعَارِجَ عَلَيْهَا يَظْهَرُونَ

Punjabi Translation - Arif Haleemਜੇ ਇਹ ਸ਼ੰਕਾ ਨਾ ਹੁੰਦੀ ਕਿ ਸਾਰੇ ਹੀ ਲੋਕ ਇਕ ਹੀ ਟੋਲਾ (ਭਾਵ ਕਾਫ਼ਿਰ) ਹੋ ਜਾਣਗੇ ਤਾਂ ਅਸਾਂ ਉਹਨਾਂ ਲੋਕਾਂ ਲਈ, ਜਿਹੜੇ ਰਹਿਮਾਨ (ਅੱਲਾਹ) ਦਾ ਇਨਕਾਰ ਕਰਦੇ ਹਨ, ਉਹਨਾਂ ਦੇ ਘਰਾਂ ਦੀਆਂ ਛੱਤਾਂ ਅਤੇ ਪੌੜੀਆਂ ਚਾਂਦੀ ਦੀਆਂ ਬਣਾ ਦਿੰਦੇ, ਜਿਨ੍ਹਾਂ ਉੱਤੇ ਉਹ ਚੜ੍ਹਦੇ ਹਨ।

ਇਸ ਆਇਤ ਦੇ ਸਾਰੇ ਅਨੁਵਾਦ ਵੇਖੋ →

وَلِبُيُوتِهِمْ أَبْوَٰبًا وَسُرُرًا عَلَيْهَا يَتَّكِـُٔونَ

Punjabi Translation - Arif Haleemਅਤੇ ਉਹਨਾਂ ਦੇ ਘਰਾਂ ਦੇ ਬੂਹੇ ਅਤੇ ਤਖ਼ਤ ਵੀ (ਚਾਂਦੀ ਦੇ ਬਣਾ ਦਿੰਦੇ) ਜਿਨ੍ਹਾਂ ਉੱਤੇ ਉਹ ਤਕੀਏ ਲਾ ਕੇ ਬਹਿੰਦੇ ਹਨ।

ਇਸ ਆਇਤ ਦੇ ਸਾਰੇ ਅਨੁਵਾਦ ਵੇਖੋ →

وَزُخْرُفًا وَإِن كُلُّ ذَٰلِكَ لَمَّا مَتَٰعُ ٱلْحَيَوٰةِ ٱلدُّنْيَا وَٱلْـَٔاخِرَةُ عِندَ رَبِّكَ لِلْمُتَّقِينَ

Punjabi Translation - Arif Haleemਅਤੇ ਇਹ ਸਭ ਸੋਨੇ ਦੇ ਵੀ ਬਣਾ ਦਿੰਦੇ ਅਤੇ ਇਹ ਸਭ ਸੰਸਾਰਿਕ ਜੀਵਨ ਸਮੱਗਰੀ ਹੈ, ਜਦ ਕਿ ਆਖ਼ਿਰਤ ਦੀ ਸਮੱਗਰੀ, ਤੁਹਾਡੇ ਰੱਬ ਦੀ ਨਜ਼ਰ ਵਿਚ ਕੇਵਲ ਰੱਬ ਦਾ ਡਰ-ਭੌ ਮੰਣਨ ਵਾਲਿਆਂ ਲਈ ਹੈ।

ਇਸ ਆਇਤ ਦੇ ਸਾਰੇ ਅਨੁਵਾਦ ਵੇਖੋ →

وَمَن يَعْشُ عَن ذِكْرِ ٱلرَّحْمَٰنِ نُقَيِّضْ لَهُۥ شَيْطَٰنًا فَهُوَ لَهُۥ قَرِينٌ

Punjabi Translation - Arif Haleemਜਿਹੜਾ ਵਿਅਕਤੀ ਰਹਿਮਾਨ (ਅੱਲਾਹ) ਦੇ ਸਿਮਰਨ ਤੋਂ ਅੰਨਾਂ (ਬੇ-ਸੁਰਤ) ਹੁੰਦਾ ਹੈ ਤਾਂ ਅਸੀਂ ਉਸ ’ਤੇ ਇਕ ਸ਼ੈਤਾਨ ਨਿਯੁਕਤ ਕਰ ਦਿੰਦੇ ਹਾਂ, ਫੇਰ ਉਹ ਉਸ ਦਾ ਸਾਥੀ ਬਣ ਜਾਂਦਾ ਹੈ।

ਇਸ ਆਇਤ ਦੇ ਸਾਰੇ ਅਨੁਵਾਦ ਵੇਖੋ →

وَإِنَّهُمْ لَيَصُدُّونَهُمْ عَنِ ٱلسَّبِيلِ وَيَحْسَبُونَ أَنَّهُم مُّهْتَدُونَ

Punjabi Translation - Arif Haleemਉਹ (ਸ਼ੈਤਾਨ) ਉਹਨਾਂ ਨੂੰ ਸਿੱਧੇ ਰਾਹ ਤੋਂ ਰੋਕਦਾ ਹੈ ਜਦ ਕਿ ਉਹ ਆਪ ਇਹ ਸਮਝਦੇ ਹਨ ਕਿ ਉਹ ਹਿਦਾਇਤ (ਵਾਲੀ ਰਾਹ) ਉੱਤੇ ਹਨ।

ਇਸ ਆਇਤ ਦੇ ਸਾਰੇ ਅਨੁਵਾਦ ਵੇਖੋ →

حَتَّىٰٓ إِذَا جَآءَنَا قَالَ يَٰلَيْتَ بَيْنِى وَبَيْنَكَ بُعْدَ ٱلْمَشْرِقَيْنِ فَبِئْسَ ٱلْقَرِينُ

Punjabi Translation - Arif Haleemਅਖ਼ੀਰ,ਜਦੋਂ ਉਹ(ਕੁਰਾਹੇ ਪਿਆ ਹੋਇਆ ਵਿਅਕਤੀ) ਸਾਡੇ ਕੋਲ ਆਵੇਗਾ ਤਾਂ(ਸ਼ੈਤਾਨ ਨੂੰ) ਆਖੇਗਾ, ਕਾਸ਼! ਮੇਰੇ ਤੇ ਤੇਰੇ ਵਿਚਾਲੇ ਪੂਰਬ ਤੇ ਪੱਛਮ ਜਿੱਨੀ ਦੂਰੀ ਹੁੰਦੀ,ਤੂੰ ਤਾਂ ਬਹੁਤ ਹੀ ਭੈੜਾ ਸਾਥੀ ਹੈ।

ਇਸ ਆਇਤ ਦੇ ਸਾਰੇ ਅਨੁਵਾਦ ਵੇਖੋ →

وَلَن يَنفَعَكُمُ ٱلْيَوْمَ إِذ ظَّلَمْتُمْ أَنَّكُمْ فِى ٱلْعَذَابِ مُشْتَرِكُونَ

Punjabi Translation - Arif Haleemਉਸ ਵੇਲੇ ਉਹਨਾਂ ਕਾਫ਼ਿਰਾਂ ਨੂੰ ਆਖਿਆ ਜਾਵੇਗਾ ਕਿ ਜਦੋਂ ਤੁਸੀਂ ਵਧੀਕੀਆਂ ਕਰ ਚੁੱਕੇ ਤਾਂ ਅੱਜ ਇਹ ਗੱਲ (ਆਖਣੀ) ਤੁਹਾਡੇ ਲਈ ਕੁੱਝ ਵੀ ਲਾਹੇਵੰਦ ਨਹੀਂ ਹੋਵੇਗੀ, ਅੱਜ ਤੁਸੀਂ ਸਾਰੇ ਅਜ਼ਾਬ ਵਿਚ ਭਾਈਵਾਲ ਹੋ।

ਇਸ ਆਇਤ ਦੇ ਸਾਰੇ ਅਨੁਵਾਦ ਵੇਖੋ →

أَفَأَنتَ تُسْمِعُ ٱلصُّمَّ أَوْ تَهْدِى ٱلْعُمْىَ وَمَن كَانَ فِى ضَلَٰلٍ مُّبِينٍ

Punjabi Translation - Arif Haleem(ਹੇ ਨਬੀ!) ਕੀ ਤੁਸੀਂ ਬੋਲਿਆਂ ਨੂੰ ਸੁਣਾ ਸਕਦੇ ਹੋ? ਜਾਂ ਅਨ੍ਹਿਆਂ ਨੂੰ ਰਾਹ ਵਿਖਾ ਸਕਦੇ ਹੋ, ਜਿਹੜੇ ਖੁੱਲ੍ਹੀ ਗੁਮਰਾਹੀ ਵਿਚ ਪਏ ਹੋਏ ਹਨ?

ਇਸ ਆਇਤ ਦੇ ਸਾਰੇ ਅਨੁਵਾਦ ਵੇਖੋ →

فَإِمَّا نَذْهَبَنَّ بِكَ فَإِنَّا مِنْهُم مُّنتَقِمُونَ

Punjabi Translation - Arif Haleemਜੇ ਅਸੀਂ (ਹੇ ਮੁਹੰਮਦ!) ਤੁਹਾਨੂੰ ਸੰਸਾਰ ਤੋਂ ਚੁੱਕ ਵੀ ਲਈਏ ਫੇਰ ਵੀ ਅਸੀਂ ਇਹਨਾਂ (ਜ਼ਾਲਮਾਂ) ਤੋਂ ਬਦਲਾ ਲੈਣਾ ਹੀ ਲੈਣਾ ਹੈ।

ਇਸ ਆਇਤ ਦੇ ਸਾਰੇ ਅਨੁਵਾਦ ਵੇਖੋ →

أَوْ نُرِيَنَّكَ ٱلَّذِى وَعَدْنَٰهُمْ فَإِنَّا عَلَيْهِم مُّقْتَدِرُونَ

Punjabi Translation - Arif Haleemਜਾਂ (ਹੋ ਸਕਦਾ ਹੈ ਕਿ) ਅਸੀਂ ਉਹ ਅਜ਼ਾਬ ਤੁਹਾਨੂੰ (ਜਿਊਂਦੇ ਜੀ) ਵਿਖਾ ਦਈਏ ਜਿਸ ਦਾ ਬਚਨ ਅਸੀਂ ਇਹਨਾਂ ਨਾਲ ਕੀਤਾ ਹੋਇਆ ਹੈ। ਬੇਸ਼ੱਕ ਅਸੀਂ ਇਹ ਸਭ ਕਰਨ ਦੀ ਸਮਰਥਾ ਰੱਖਦੇ ਹਾਂ।

ਇਸ ਆਇਤ ਦੇ ਸਾਰੇ ਅਨੁਵਾਦ ਵੇਖੋ →

فَٱسْتَمْسِكْ بِٱلَّذِىٓ أُوحِىَ إِلَيْكَ إِنَّكَ عَلَىٰ صِرَٰطٍ مُّسْتَقِيمٍ

Punjabi Translation - Arif Haleem(ਹੇ ਨਬੀ!) ਜਿਹੜੀ ਵਹੀ ਤੁਹਾਡੇ ਵੱਲ ਘੱਲੀ ਗਈ ਹੈ ਤੁਸੀਂ ਉਸ ਨੂੰ ਮਜ਼ਬੂਤੀ ਨਾਲ ਫੜੀ ਰੱਖੋ। ਬੇਸ਼ੱਕ ਤੁਸੀਂ ਸਿੱਧੇ ਰਾਹ ਉੱਤੇ ਹੋ।

ਇਸ ਆਇਤ ਦੇ ਸਾਰੇ ਅਨੁਵਾਦ ਵੇਖੋ →

وَإِنَّهُۥ لَذِكْرٌ لَّكَ وَلِقَوْمِكَ وَسَوْفَ تُسْـَٔلُونَ

Punjabi Translation - Arif Haleemਬੇਸ਼ੱਕ ਇਹ .ਕੁਰਆਨ ਤੁਹਾਡੇ ਲਈ ਤੇ ਤੁਹਾਡੀ ਕੌਮ ਲਈ ਨਸੀਹਤ ਹੈ, ਛੇਤੀ ਹੀ ਤੁਹਾਥੋਂ (ਤੁਹਾਡੇ ਅਮਲਾਂ ਦੀ) ਪੁੱਛ-ਗਿੱਛ ਹੋਵੇਗੀ।

ਇਸ ਆਇਤ ਦੇ ਸਾਰੇ ਅਨੁਵਾਦ ਵੇਖੋ →

وَسْـَٔلْ مَنْ أَرْسَلْنَا مِن قَبْلِكَ مِن رُّسُلِنَآ أَجَعَلْنَا مِن دُونِ ٱلرَّحْمَٰنِ ءَالِهَةً يُعْبَدُونَ

Punjabi Translation - Arif Haleem(ਹੇ ਨਬੀ!) ਅਸੀਂ ਜਿਹੜੇ ਵੀ ਰਸੂਲ ਤੁਹਾਥੋਂ ਪਹਿਲਾਂ ਘੱਲੇ ਸਨ ਉਹਨਾਂ ਤੋਂ ਪੁੱਛ ਲਓ, ਕੀ ਅਸੀਂ ਰਹਿਮਾਨ (ਅੱਲਾਹ) ਤੋਂ ਛੁੱਟ ਕੋਈ ਹੋਰ ਇਸ਼ਟ ਵੀ ਨਿਯੁਕਤ ਕੀਤੇ ਸਨ ਕਿ ਉਹਨਾਂ ਦੀ ਇਬਾਦਤ ਕੀਤੀ ਜਾਵੇ?

ਇਸ ਆਇਤ ਦੇ ਸਾਰੇ ਅਨੁਵਾਦ ਵੇਖੋ →

وَلَقَدْ أَرْسَلْنَا مُوسَىٰ بِـَٔايَٰتِنَآ إِلَىٰ فِرْعَوْنَ وَمَلَإِي۟هِۦ فَقَالَ إِنِّى رَسُولُ رَبِّ ٱلْعَٰلَمِينَ

Punjabi Translation - Arif Haleemਨਿਰਸੰਦੇਹ, ਅਸੀਂ ਮੂਸਾ ਨੂੰ ਆਪਣੀਆਂ ਨਿਸ਼ਾਨੀਆਂ ਸਹਿਤ ਫ਼ਿਰਔਨ ਅਤੇ ਉਸ (ਦੀ ਕੌਮ) ਦੇ ਸਰਦਾਰਾਂ ਵੱਲ ਭੇਜਿਆ ਅਤੇ ਮੂਸਾ ਨੇ ਉਹਨਾਂ ਨੂੰ ਆਖਿਆ ਕਿ ਮੈਂ ਕੁੱਲ ਜਹਾਨ ਦੇ ਪਾਲਣਹਾਰ (ਅੱਲਾਹ) ਦਾ ਭੇਜਿਆ ਹੋਇਆ ਰਸੂਲ ਹਾਂ।

ਇਸ ਆਇਤ ਦੇ ਸਾਰੇ ਅਨੁਵਾਦ ਵੇਖੋ →

فَلَمَّا جَآءَهُم بِـَٔايَٰتِنَآ إِذَا هُم مِّنْهَا يَضْحَكُونَ

Punjabi Translation - Arif Haleemਜਦੋਂ ਉਹ (ਮੂਸਾ) ਉਹਨਾਂ (ਫ਼ਿਰਔਨੀਆਂ) ਕੋਲ ਸਾਡੇ ਮੁਅਜਜ਼ੇ (ਨਿਸ਼ਾਨੀਆਂ) ਲੈਕੇ ਆਇਆ ਤਾਂ ਉਹ ਲੋਕ ਉਹਨਾਂ (ਨਿਸ਼ਾਨੀਆਂ) ਦਾ ਮਖੌਲ ਉਡਾਉਣ ਲੱਗੇ।

ਇਸ ਆਇਤ ਦੇ ਸਾਰੇ ਅਨੁਵਾਦ ਵੇਖੋ →

وَمَا نُرِيهِم مِّنْ ءَايَةٍ إِلَّا هِىَ أَكْبَرُ مِنْ أُخْتِهَا وَأَخَذْنَٰهُم بِٱلْعَذَابِ لَعَلَّهُمْ يَرْجِعُونَ

Punjabi Translation - Arif Haleemਅਸੀਂ ਉਹਨਾਂ ਨੂੰ ਜਿਹੜੀ ਵੀ ਨਿਸ਼ਾਨੀਆਂ ਵਿਖਾਉਂਦੇ ਉਹ ਪਹਿਲੀ ਨਿਸ਼ਾਨੀ ਨਾਲੋਂ ਵਧ-ਚੜ੍ਹ ਕੇ ਹੁੰਦੀ। ਅੰਤ ਅਸੀਂ ਉਹਨਾਂ ਨੂੰ ਅਜ਼ਾਬ ਵਿਚ ਨੱਪ ਲਿਆ ਤਾਂ ਜੋ ਉਹ ਆਪਣੀਆਂ ਕਰਤੂਤਾਂ ਤੋਂ ਬਾਜ਼ ਆ ਜਾਣ।

ਇਸ ਆਇਤ ਦੇ ਸਾਰੇ ਅਨੁਵਾਦ ਵੇਖੋ →

وَقَالُوا۟ يَٰٓأَيُّهَ ٱلسَّاحِرُ ٱدْعُ لَنَا رَبَّكَ بِمَا عَهِدَ عِندَكَ إِنَّنَا لَمُهْتَدُونَ

Punjabi Translation - Arif Haleem(ਜਦੋਂ ਅਜ਼ਾਬ ਆ ਗਿਆ ਤਾਂ) ਉਹਨਾਂ (ਫ਼ਿਰਔਨੀਆਂ) ਨੇ (ਮੂਸਾ ਨੂੰ) ਆਖਿਆ ਕਿ ਹੇ ਜਾਦੂਗਰ! ਤੇਰੇ ਰੱਬ ਨੇ ਜਿਹੜਾ ਤੇਰੇ ਨਾਲ (ਦੁਆ ਕਬੂਲ ਕਰਨ ਦਾ) ਵਾਅਦਾ ਕੀਤਾ ਹੋਇਆ ਹੈ, ਉਸ ਦੇ ਆਧਾਰ ’ਤੇ ਤੂੰ ਸਾਡੇ ਲਈ ਦੁਆ ਕਰ, ਫੇਰ ਅਸੀਂ ਜ਼ਰੂਰ ਹੀ ਹਿਦਾਇਤ ਪ੍ਰਾਪਤ ਕਰ ਲਵਾਂਗੇ।

ਇਸ ਆਇਤ ਦੇ ਸਾਰੇ ਅਨੁਵਾਦ ਵੇਖੋ →

فَلَمَّا كَشَفْنَا عَنْهُمُ ٱلْعَذَابَ إِذَا هُمْ يَنكُثُونَ

Punjabi Translation - Arif Haleemਜਿਵੇਂ ਹੀ ਅਸੀਂ ਉਹਨਾਂ ਤੋਂ ਅਜ਼ਾਬ ਦੂਰ ਕਰ ਦਿੰਦੇ ਤਾਂ ਉਹ ਉਸੇ ਵੇਲੇ ਆਪਣਾ ਵਚਣ ਤੋੜ ਦਿੰਦੇ।

ਇਸ ਆਇਤ ਦੇ ਸਾਰੇ ਅਨੁਵਾਦ ਵੇਖੋ →

وَنَادَىٰ فِرْعَوْنُ فِى قَوْمِهِۦ قَالَ يَٰقَوْمِ أَلَيْسَ لِى مُلْكُ مِصْرَ وَهَٰذِهِ ٱلْأَنْهَٰرُ تَجْرِى مِن تَحْتِىٓ أَفَلَا تُبْصِرُونَ

Punjabi Translation - Arif Haleemਇਕ ਦਿਨ ਫ਼ਿਰਔਨ ਨੇ ਆਪਣੀ ਕੌਮ ਵਿਚ ਮੁਨਾਦੀ ਕਰਵਾਈ। ਉਸ ਨੇ ਆਖਿਆ ਕਿ ਹੇ ਮੇਰੀ ਕੌਮ! ਕੀ ਮਿਸਰ ਦੀ ਪਾਤਸ਼ਾਹੀ ਅਤੇ ਇਹ ਨਹਿਰਾਂ, ਜਿਹੜੀਆਂ ਮੇਰੇ ਮਹਿਲਾਂ ਦੇ ਹੇਠ ਵਗਦੀਆਂ ਹਨ, ਮੇਰੀਆਂ ਨਹੀਂ ? ਕੀ ਤੁਸੀਂ ਵੇਖਦੇ ਨਹੀਂ ?

ਇਸ ਆਇਤ ਦੇ ਸਾਰੇ ਅਨੁਵਾਦ ਵੇਖੋ →

أَمْ أَنَا۠ خَيْرٌ مِّنْ هَٰذَا ٱلَّذِى هُوَ مَهِينٌ وَلَا يَكَادُ يُبِينُ

Punjabi Translation - Arif Haleemਅਤੇ ਕਿਹਾ ਮੈਂ ਤਾਂ ਇਸ (ਮੂਸਾ) ਤੋਂ ਕਿਤੇ ਵਧੀਆ ਹਾਂ, ਇਹ ਤਾਂ ਇਕ ਜ਼ਲੀਲ ਵਿਅਕਤੀ ਹੈ ਅਤੇ ਠੀਕ ਬੋਲ ਵੀ ਨਹੀਂ ਸਕਦਾ।

ਇਸ ਆਇਤ ਦੇ ਸਾਰੇ ਅਨੁਵਾਦ ਵੇਖੋ →

فَلَوْلَآ أُلْقِىَ عَلَيْهِ أَسْوِرَةٌ مِّن ذَهَبٍ أَوْ جَآءَ مَعَهُ ٱلْمَلَٰٓئِكَةُ مُقْتَرِنِينَ

Punjabi Translation - Arif Haleem(ਜੇ ਇਹ ਅੱਲਾਹ ਦਾ ਰਸੂਲ ਹੈ) ਫੇਰ ਇਸ ਲਈ ਸੋਨੇ ਦੇ ਕੰਗਣ ਕਿਉਂ ਨਹੀਂ ਉਤਾਰੇ ਗਏ? ਜਾਂ ਇਸ ਦੀ ਅਰਦਲ ਵਿਚ ਫ਼ਰਿਸ਼ਤੇ ਕਿਉਂ ਨਹੀਂ ਆਉਂਦੇ ?

ਇਸ ਆਇਤ ਦੇ ਸਾਰੇ ਅਨੁਵਾਦ ਵੇਖੋ →

فَٱسْتَخَفَّ قَوْمَهُۥ فَأَطَاعُوهُ إِنَّهُمْ كَانُوا۟ قَوْمًا فَٰسِقِينَ

Punjabi Translation - Arif Haleemਇੰਜ ਫ਼ਿਰਔਨ ਨੇ ਆਪਣੀ ਕੌਮ ਦੀ ਮੱਤ ਮਾਰ ਦਿੱਤੀ ਤੇ ਉਹਨਾਂ ਨੇ ਉਸ ਦੀ ਗੱਲ ਮੰਨ ਲਈ। ਨਿਰਸੰਦੇਹ, ਉਹੀ ਲੋਕ ਅਵੱਗਿਆਕਾਰੀ ਸਨ।

ਇਸ ਆਇਤ ਦੇ ਸਾਰੇ ਅਨੁਵਾਦ ਵੇਖੋ →

فَلَمَّآ ءَاسَفُونَا ٱنتَقَمْنَا مِنْهُمْ فَأَغْرَقْنَٰهُمْ أَجْمَعِينَ

Punjabi Translation - Arif Haleemਫੇਰ ਜਦੋਂ ਉਹਨਾਂ (ਫ਼ਿਰਔਨੀਆਂ) ਨੇ ਸਾਨੂੰ ਗ਼ੁੱਸਾ ਚਾੜ੍ਹ ਦਿੱਤਾ ਤਾਂ ਅਸੀਂ ਉਹਨਾਂ ਤੋਂ ਬਦਲਾ ਲਿਆ ਅਤੇ ਉਹਨਾਂ ਸਭ ਨੂੰ (ਇੱਕਠਿਆਂ) ਡੋਬ ਦਿੱਤਾ।

ਇਸ ਆਇਤ ਦੇ ਸਾਰੇ ਅਨੁਵਾਦ ਵੇਖੋ →

فَجَعَلْنَٰهُمْ سَلَفًا وَمَثَلًا لِّلْـَٔاخِرِينَ

Punjabi Translation - Arif Haleemਇਸ ਤਰ੍ਹਾਂ ਅਸੀਂ ਉਹਨਾਂ ਨੂੰ ਹੋਏ-ਬੀਤੇ ਕਰ ਦਿੱਤਾ ਅਤੇ ਆਉਣ ਵਾਲਿਆਂ ਨਸਲਾਂ ਲਈ (ਸਿੱਖਿਆ ਦਾਇਕ) ਉਦਾਹਰਨ ਬਣਾ ਛੱਡਿਆ।

ਇਸ ਆਇਤ ਦੇ ਸਾਰੇ ਅਨੁਵਾਦ ਵੇਖੋ →

وَلَمَّا ضُرِبَ ٱبْنُ مَرْيَمَ مَثَلًا إِذَا قَوْمُكَ مِنْهُ يَصِدُّونَ

Punjabi Translation - Arif Haleem(ਹੇ ਨਬੀ!) ਜਦੋਂ ਮਰੀਅਮ ਦੇ ਪੁੱਤਰ (ਈਸਾ) ਦੀ ਉਦਾਹਰਨ ਦਿੱਤੀ ਗਈ ਤਾਂ ਤੁਹਾਡੀ ਕੌਮ (ਖ਼ੁਸ਼ੀ ਨਾਲ) ਰੌਲਾ ਪਾਉਣ ਲੱਗ ਪਈ।

ਇਸ ਆਇਤ ਦੇ ਸਾਰੇ ਅਨੁਵਾਦ ਵੇਖੋ →

وَقَالُوٓا۟ ءَأَٰلِهَتُنَا خَيْرٌ أَمْ هُوَ مَا ضَرَبُوهُ لَكَ إِلَّا جَدَلًۢا بَلْ هُمْ قَوْمٌ خَصِمُونَ

Punjabi Translation - Arif Haleemਅਤੇ ਆਖਣ ਲੱਗੀ ਕੀ ਸਾਡੇ ਇਸ਼ਟ ਚੰਗੇ ਹਨ ਜਾਂ ਉਹ (ਈਸਾ)? ਉਹਨਾਂ ਨੇ ਇਹ ਉਦਾਹਰਨ ਤੁਹਾਡੇ ਨਾਲ ਝਗੜਾ ਕਰਨ ਲਈ ਬਿਆਨ ਕੀਤੀ ਸੀ। ਸੱਚਾਈ ਇਹੋ ਹੈ ਕਿ ਇਹ ਲੋਕ ਨਿਰੇ ਝਗੜਾਲੂ ਹਨ।

ਇਸ ਆਇਤ ਦੇ ਸਾਰੇ ਅਨੁਵਾਦ ਵੇਖੋ →

إِنْ هُوَ إِلَّا عَبْدٌ أَنْعَمْنَا عَلَيْهِ وَجَعَلْنَٰهُ مَثَلًا لِّبَنِىٓ إِسْرَٰٓءِيلَ

Punjabi Translation - Arif Haleemਉਹ (ਈਸਾ) ਤਾਂ ਕੇਵਲ ਇਕ ਬੰਦਾ ਹੈ ਜਿਸ ’ਤੇ ਅਸਾਂ ਇਨਾਮ ਕੀਤਾ ਅਤੇ ਬਨੀ-ਇਸਰਾਈਲ ਲਈ ਆਪਣੀ ਕੁਦਰਤ ਦਾ ਇਕ ਚਮਤਕਾਰ ਬਣਾ ਦਿੱਤਾ।

ਇਸ ਆਇਤ ਦੇ ਸਾਰੇ ਅਨੁਵਾਦ ਵੇਖੋ →

وَلَوْ نَشَآءُ لَجَعَلْنَا مِنكُم مَّلَٰٓئِكَةً فِى ٱلْأَرْضِ يَخْلُفُونَ

Punjabi Translation - Arif Haleemਜੇ ਅਸੀਂ ਚਾਹੁੰਦੇ ਤਾਂ (ਤੁਹਾਡੇ ਵਿੱਚੋਂ ਹੀ) ਫ਼ਰਿਸ਼ਤੇ ਬਣਾ ਦਿੰਦੇ, ਜਿਹੜੇ ਧਰਤੀ ਉੱਤੇ (ਤੁਹਾਡੇ) ਜਾਨਸ਼ੀਨ ਹੁੰਦੇ।

ਇਸ ਆਇਤ ਦੇ ਸਾਰੇ ਅਨੁਵਾਦ ਵੇਖੋ →

وَإِنَّهُۥ لَعِلْمٌ لِّلسَّاعَةِ فَلَا تَمْتَرُنَّ بِهَا وَٱتَّبِعُونِ هَٰذَا صِرَٰطٌ مُّسْتَقِيمٌ

Punjabi Translation - Arif Haleemਬੇਸ਼ੱਕ ਉਹ (ਈਸਾ) ਕਿਆਮਤ ਦੀ ਨਿਸ਼ਾਨੀ ਹੈ। ਸੋ ਤੁਸੀਂ ਇਸ (ਕਿਆਮਤ) ਦੇ ਆਉਣ ਵਿਚ ਸ਼ੱਕ ਨਾ ਕਰੋ ਅਤੇ ਮੇਰੀ ਪੈਰਵੀ ਕਰੋ, ਇਹੋ ਸਿੱਧਾ ਰਾਹ ਹੈ।

ਇਸ ਆਇਤ ਦੇ ਸਾਰੇ ਅਨੁਵਾਦ ਵੇਖੋ →

وَلَا يَصُدَّنَّكُمُ ٱلشَّيْطَٰنُ إِنَّهُۥ لَكُمْ عَدُوٌّ مُّبِينٌ

Punjabi Translation - Arif Haleem(ਹੇ ਲੋਕੋ!) ਸ਼ੈਤਾਨ ਤੁਹਾਨੂੰ (ਸਿੱਧੀ ਰਾਹ ਤੋਂ) ਨਾ ਰੋਕ ਦੇਵੇ, ਕਿਉਂ ਜੋ ਉਹ ਤੁਹਾਡਾ ਖੁੱਲ੍ਹਾ ਵੈਰੀ ਹੈ।

ਇਸ ਆਇਤ ਦੇ ਸਾਰੇ ਅਨੁਵਾਦ ਵੇਖੋ →

وَلَمَّا جَآءَ عِيسَىٰ بِٱلْبَيِّنَٰتِ قَالَ قَدْ جِئْتُكُم بِٱلْحِكْمَةِ وَلِأُبَيِّنَ لَكُم بَعْضَ ٱلَّذِى تَخْتَلِفُونَ فِيهِ فَٱتَّقُوا۟ ٱللَّهَ وَأَطِيعُونِ

Punjabi Translation - Arif Haleemਜਦੋਂ ਈਸਾ ਖੁੱਲ੍ਹੀਆਂ ਨਿਸ਼ਾਨੀਆਂ (ਮੁਅਜਜ਼ੇ) ਲੈਕੇ ਆਇਆ ਤਾਂ ਉਸ ਨੇ (ਕੌਮ ਨੂੰ) ਆਖਿਆ, ਮੈਂ ਤੁਹਾਡੇ ਲਈ ਹਿਕਮਤ (ਯੁਕਤੀ) ਲੈਕੇ ਆਇਆ ਹਾਂ ਤਾਂ ਜੋ ਮੈਂ ਤੁਹਾਡੇ ਉੱਤੇ ਕੁੱਝ ਉਹਨਾਂ ਗੱਲਾਂ ਨੂੰ ਸਪਸ਼ਟ ਕਰ ਦੇਵਾਂ ਜਿਨ੍ਹਾਂ ਵਿਚ ਤੁਸੀਂ ਮਦ-ਭੇਦ ਕਰਦੇ ਹੋ। ਸੋ ਤੁਸੀਂ ਅੱਲਾਹ ਤੋਂ ਡਰੋ ਅਤੇ ਮੇਰੀ ਤਾਬੇਦਾਰੀ ਕਰੋ।

ਇਸ ਆਇਤ ਦੇ ਸਾਰੇ ਅਨੁਵਾਦ ਵੇਖੋ →

إِنَّ ٱللَّهَ هُوَ رَبِّى وَرَبُّكُمْ فَٱعْبُدُوهُ هَٰذَا صِرَٰطٌ مُّسْتَقِيمٌ

Punjabi Translation - Arif Haleemਬੇਸ਼ੱਕ ਅੱਲਾਹ ਹੀ ਮੇਰਾ ਤੇ ਤੁਹਾਡਾ ਰੱਬ ਹੈ। ਸੋ ਤੁਸੀਂ ਉਸੇ ਦੀ ਇਬਾਦਤ ਕਰੋ, ਇਹੋ ਸਿੱਧਾ ਰਾਹ ਹੈ।

ਇਸ ਆਇਤ ਦੇ ਸਾਰੇ ਅਨੁਵਾਦ ਵੇਖੋ →

فَٱخْتَلَفَ ٱلْأَحْزَابُ مِنۢ بَيْنِهِمْ فَوَيْلٌ لِّلَّذِينَ ظَلَمُوا۟ مِنْ عَذَابِ يَوْمٍ أَلِيمٍ

Punjabi Translation - Arif Haleemਫੇਰ ਉਹਨਾਂ (ਬਨੀ-ਇਸਰਾਈਲ) ਵਿੱਚੋਂ ਕਈ ਧੜਿਆਂ ਨੇ ਆਪੋ ਵਿਚ ਮਤਭੇਦ ਕੀਤਾ ਤੇ ਜਿਨ੍ਹਾਂ ਲੋਕਾਂ ਨੇ ਜ਼ੁਲਮ ਕੀਤਾ ਉਹਨਾਂ ਲਈ ਦੁਖਦਾਈ ਦਿਹਾੜੇ ਦਾ ਬਰਬਾਦ ਕਰਨ ਵਾਲਾ ਅਜ਼ਾਬ ਹੈ।

ਇਸ ਆਇਤ ਦੇ ਸਾਰੇ ਅਨੁਵਾਦ ਵੇਖੋ →

هَلْ يَنظُرُونَ إِلَّا ٱلسَّاعَةَ أَن تَأْتِيَهُم بَغْتَةً وَهُمْ لَا يَشْعُرُونَ

Punjabi Translation - Arif Haleemਕੀ ਇਹ ਲੋਕ ਕਿਆਮਤ ਦਿਹਾੜੇ ਦੀ ਉਡੀਕ ਕਰ ਰਹੇ ਹਨ ਕਿ ਉਹ ਅਚਣਚੇਤ ਇਹਨਾਂ ਉੱਤੇ ਆ ਜਾਵੇ ਤੇ ਇਹਨਾਂ ਨੂੰ ਖ਼ਬਰ ਵੀ ਨਾ ਹੋਵੇ।

ਇਸ ਆਇਤ ਦੇ ਸਾਰੇ ਅਨੁਵਾਦ ਵੇਖੋ →

ٱلْأَخِلَّآءُ يَوْمَئِذٍۭ بَعْضُهُمْ لِبَعْضٍ عَدُوٌّ إِلَّا ٱلْمُتَّقِينَ

Punjabi Translation - Arif Haleemਉਸ ਦਿਹਾੜੇ ਰੱਬ ਦਾ ਡਰ-ਭੌ ਮੰਣਨ ਵਾਲਿਆਂ ਤੋਂ ਛੁੱਟ ਬਾਕੀ ਸਾਰੇ ਮਿੱਤਰ-ਪਿਆਰੇ ਇਕ ਦੂਜੇ ਦੇ ਵੈਰੀ ਬਣ ਜਾਣਗੇ।

ਇਸ ਆਇਤ ਦੇ ਸਾਰੇ ਅਨੁਵਾਦ ਵੇਖੋ →

يَٰعِبَادِ لَا خَوْفٌ عَلَيْكُمُ ٱلْيَوْمَ وَلَآ أَنتُمْ تَحْزَنُونَ

Punjabi Translation - Arif Haleem(ਉਸ ਦਿਨ ਨੇਕ ਲੋਕਾਂ ਨੂੰ ਕਿਹਾ ਜਾਵੇਗਾ ਕਿ) ਹੇ ਮੇਰੇ ਬੰਦਿਓ! ਅੱਜ ਨਾ ਤੁਹਾਨੂੰ ਕਿਸੇ ਤਰ੍ਹਾਂ ਦੀ ਕੋਈ ਚਿੰਤਾ ਹੋਵੇਗੀ ਅਤੇ ਨਾ ਹੀ ਕੋਈ ਦੁੱਖ ਹੋਵੇਗਾ।

ਇਸ ਆਇਤ ਦੇ ਸਾਰੇ ਅਨੁਵਾਦ ਵੇਖੋ →

ٱلَّذِينَ ءَامَنُوا۟ بِـَٔايَٰتِنَا وَكَانُوا۟ مُسْلِمِينَ

Punjabi Translation - Arif Haleemਭਾਵ ਜਿਹੜੇ ਲੋਕ ਸਾਡੀਆਂ ਆਇਤਾਂ ਉੱਤੇ ਈਮਾਨ ਲਿਆਏ ਅਤੇ ਉਹ ਸਾਡੇ ਆਗਿਆਕਾਰੀ ਬਣ ਕੇ ਰਹੇ।

ਇਸ ਆਇਤ ਦੇ ਸਾਰੇ ਅਨੁਵਾਦ ਵੇਖੋ →

ٱدْخُلُوا۟ ٱلْجَنَّةَ أَنتُمْ وَأَزْوَٰجُكُمْ تُحْبَرُونَ

Punjabi Translation - Arif Haleem(ਉਹਨਾਂ ਨੂੰ ਆਖਿਆ ਜਾਵੇਗਾ) ਤੁਸੀਂ ਸਵਰਗ ਵਿਚ ਦਾਖ਼ਲ ਹੋ ਜਾਓ, ਜਿੱਥੇ ਤੁਹਾਨੂੰ ਤੇ ਤੁਹਾਡੀਆਂ ਪਤਨੀਆਂ ਨੂੰ ਨਿਹਾਲ ਕਰ ਦਿੱਤਾ ਜਾਵੇਗਾ।

ਇਸ ਆਇਤ ਦੇ ਸਾਰੇ ਅਨੁਵਾਦ ਵੇਖੋ →

يُطَافُ عَلَيْهِم بِصِحَافٍ مِّن ذَهَبٍ وَأَكْوَابٍ وَفِيهَا مَا تَشْتَهِيهِ ٱلْأَنفُسُ وَتَلَذُّ ٱلْأَعْيُنُ وَأَنتُمْ فِيهَا خَٰلِدُونَ

Punjabi Translation - Arif Haleemਉਹਨਾਂ ਦੇ ਅੱਗੇ (ਸਵਰਗ ਵਿਚ) ਸੋਨੇ ਦੇ ਥਾਲ ਤੇ ਸਾਗਰ (ਪਿਆਲੇ) ਫਿਰਾਏ ਜਾਣਗੇ ਅਤੇ ਹਰ ਮਨ-ਭਾਉਂਦੀ ਅਤੇ ਅੱਖਾਂ ਨੂੰ ਸੋਹਣੀ ਲੱਗਣ ਵਾਲੀ ਚੀਜ਼ ਇਸ ਵਿਚ ਹੋਵੇਗੀ ਅਤੇ ਤੁਸੀਂ ਇਸੇ ਵਿਚ ਸਦਾ ਲਈ ਰਹੋਗੇ।

ਇਸ ਆਇਤ ਦੇ ਸਾਰੇ ਅਨੁਵਾਦ ਵੇਖੋ →

وَتِلْكَ ٱلْجَنَّةُ ٱلَّتِىٓ أُورِثْتُمُوهَا بِمَا كُنتُمْ تَعْمَلُونَ

Punjabi Translation - Arif Haleemਇਹੋ ਉਹ ਸਵਰਗ ਹੈ ਜਿਸ ਦੇ ਤੁਸੀਂ ਵਾਰਿਸ (ਹਿੱਸੇਦਾਰ) ਬਣਾਏ ਗਏ ਹੋ, ਆਪਣੇ ਉਹਨਾਂ ਨੇਕ ਕਰਮਾਂ ਦੇ ਬਦਲੇ ਜੋ ਤੁਸੀਂ (ਸੰਸਾਰ ਵਿਚ) ਕਰਦੇ ਰਹੇ ਹੋ।

ਇਸ ਆਇਤ ਦੇ ਸਾਰੇ ਅਨੁਵਾਦ ਵੇਖੋ →

لَكُمْ فِيهَا فَٰكِهَةٌ كَثِيرَةٌ مِّنْهَا تَأْكُلُونَ

Punjabi Translation - Arif Haleemਇਸ (ਸਵਰਗ ਵਿਚ) ਤੁਹਾਡੇ ਲਈ ਅਨੇਕਾਂ ਹੀ ਫਲ ਹੋਣਗੇ ਜਿਨ੍ਹਾਂ ਵਿੱਚੋਂ ਤੁਸੀਂ ਖਾਉਂਗੇ।

ਇਸ ਆਇਤ ਦੇ ਸਾਰੇ ਅਨੁਵਾਦ ਵੇਖੋ →

إِنَّ ٱلْمُجْرِمِينَ فِى عَذَابِ جَهَنَّمَ خَٰلِدُونَ

Punjabi Translation - Arif Haleemਅਤੇ ਅਪਰਾਧੀ ਲੋਕ ਨਰਕ ਦੇ ਅਜ਼ਾਬ ਵਿਚ ਸਦਾ ਲਈ ਫਸੇ ਰਹਿਣਗੇ।

ਇਸ ਆਇਤ ਦੇ ਸਾਰੇ ਅਨੁਵਾਦ ਵੇਖੋ →

لَا يُفَتَّرُ عَنْهُمْ وَهُمْ فِيهِ مُبْلِسُونَ

Punjabi Translation - Arif Haleemਉਹ ਅਜ਼ਾਬ ਘਟਾਇਆ ਨਹੀਂ ਜਾਵੇਗਾ ਅਤੇ ਉਹ ਉਸ ਵਿਚ ਨਿਰਾਸ਼ ਪਏ ਰਹਿਣਗੇ।

ਇਸ ਆਇਤ ਦੇ ਸਾਰੇ ਅਨੁਵਾਦ ਵੇਖੋ →

وَمَا ظَلَمْنَٰهُمْ وَلَٰكِن كَانُوا۟ هُمُ ٱلظَّٰلِمِينَ

Punjabi Translation - Arif Haleemਅਸਾਂ ਉਹਨਾਂ ਉੱਤੇ ਕੋਈ ਜ਼ੁਲਮ ਨਹੀਂ ਕੀਤਾ ਸਗੋਂ ਜ਼ਾਲਮ ਤਾਂ ਉਹ ਆਪੇ ਹੀ ਸਨ।

ਇਸ ਆਇਤ ਦੇ ਸਾਰੇ ਅਨੁਵਾਦ ਵੇਖੋ →

وَنَادَوْا۟ يَٰمَٰلِكُ لِيَقْضِ عَلَيْنَا رَبُّكَ قَالَ إِنَّكُم مَّٰكِثُونَ

Punjabi Translation - Arif Haleemਉਹ (ਨਰਕ ਦੇ ਪਹਿਰੇਦਾਰਾਂ ਨੂੰ) ਆਖਣਗੇ ਕਿ ਹੇ ਮਾਲਿਕ! ਚੰਗਾ ਹੋਵੇ ਜੇ ਤੁਹਾਡਾ ਰੱਬ ਸਾਡਾ ਕਜ਼ੀਆਂ ਹੀ ਮੁਕਾ ਦੇਵੇ। ਉਹ (ਫ਼ਰਿਸ਼ਤੇ) ਆਖਣਗੇ ਕਿ ਹੁਣ ਤੂੰ ਸਦਾ ਇਸੇ ਅਜ਼ਾਬ ਵਿਚ ਰਹੇਗਾ।

ਇਸ ਆਇਤ ਦੇ ਸਾਰੇ ਅਨੁਵਾਦ ਵੇਖੋ →

لَقَدْ جِئْنَٰكُم بِٱلْحَقِّ وَلَٰكِنَّ أَكْثَرَكُمْ لِلْحَقِّ كَٰرِهُونَ

Punjabi Translation - Arif Haleemਅਸੀਂ ਤੇਰੇ ਕੋਲ ਹੱਕ ਲੈਕੇ ਆਏ ਸੀ ਪਰ ਤੁਹਾਡੀ ਬਹੁ ਗਿਣਤੀ ਹੱਕ ਨੂੰ ਨਾ-ਪਸੰਦ ਕਰਨ ਵਾਲੀ ਸੀ।

ਇਸ ਆਇਤ ਦੇ ਸਾਰੇ ਅਨੁਵਾਦ ਵੇਖੋ →

أَمْ أَبْرَمُوٓا۟ أَمْرًا فَإِنَّا مُبْرِمُونَ

Punjabi Translation - Arif Haleemਕੀ ਇਹਨਾਂ (ਮੱਕੇ ਦੇ ਕਾਫ਼ਿਰਾਂ) ਨੇ ਸਾਡੇ ਵਿਰੁੱਧ ਕੋਈ ਫ਼ੈਸਲਾ ਕਰ ਲਿਆ ਹੈ ? ਤਾਂ ਅਸੀਂ ਵੀ ਇਕ ਫ਼ੈਸਲਾ ਕਰਨ ਵਾਲੇ ਹਾਂ।

ਇਸ ਆਇਤ ਦੇ ਸਾਰੇ ਅਨੁਵਾਦ ਵੇਖੋ →

أَمْ يَحْسَبُونَ أَنَّا لَا نَسْمَعُ سِرَّهُمْ وَنَجْوَىٰهُم بَلَىٰ وَرُسُلُنَا لَدَيْهِمْ يَكْتُبُونَ

Punjabi Translation - Arif Haleemਕੀ ਉਹ ਸਮਝਦੇ ਹਨ ਕਿ ਅਸੀਂ ਇਹਨਾਂ ਦੀਆਂ ਗੁਪਤ ਗੱਲਾਂ ਤੇ ਕਾਨਾਫੂਸੀਆਂ ਨਹੀਂ ਸੁਣਦੇ ? ਕਿਉਂ ਨਹੀਂ ਸੁਣਦੇ, ਸਗੋਂ ਸਾਡੇ ਫ਼ਰਿਸ਼ਤੇ ਇਹਨਾਂ ਦੇ ਲਾਗੇ ਹੀ ਲਿਖਦੇ ਰਹਿੰਦੇ ਹਨ।

ਇਸ ਆਇਤ ਦੇ ਸਾਰੇ ਅਨੁਵਾਦ ਵੇਖੋ →

قُلْ إِن كَانَ لِلرَّحْمَٰنِ وَلَدٌ فَأَنَا۠ أَوَّلُ ٱلْعَٰبِدِينَ

Punjabi Translation - Arif Haleem(ਹੇ ਨਬੀ!) ਤੁਸੀਂ ਆਖ ਦਿਓ! ਜੇ ਰਹਿਮਾਨ (ਅੱਲਾਹ) ਦੀ ਸੰਤਾਨ ਹੁੰਦੀ ਤਾਂ ਸਾਰਿਆਂ ਤੋਂ ਪਹਿਲਾਂ ਮੈਂ ਉਸ ਦੀ ਇਬਾਦਤ ਕਰਨ ਵਾਲਾ ਹੁੰਦਾ।

ਇਸ ਆਇਤ ਦੇ ਸਾਰੇ ਅਨੁਵਾਦ ਵੇਖੋ →

سُبْحَٰنَ رَبِّ ٱلسَّمَٰوَٰتِ وَٱلْأَرْضِ رَبِّ ٱلْعَرْشِ عَمَّا يَصِفُونَ

Punjabi Translation - Arif Haleemਅਕਾਸ਼ਾਂ ਤੇ ਧਰਤੀ ਦਾ ਰੱਬ ਤੇ ਅਰਸ਼ਾਂ ਦਾ ਮਾਲਿਕ ਉਹਨਾਂ ਸਾਰੀਆਂ ਗੱਲਾਂ ਤੋਂ ਪਾਕ ਹੈ ਜਿਹੜੀਆਂ ਇਹ (ਮੁਸ਼ਰਿਕ) ਕਰਦੇ ਹਨ।

ਇਸ ਆਇਤ ਦੇ ਸਾਰੇ ਅਨੁਵਾਦ ਵੇਖੋ →

فَذَرْهُمْ يَخُوضُوا۟ وَيَلْعَبُوا۟ حَتَّىٰ يُلَٰقُوا۟ يَوْمَهُمُ ٱلَّذِى يُوعَدُونَ

Punjabi Translation - Arif Haleemਸੋ ਤੁਸੀਂ ਇਹਨਾਂ ਦੇ ਹਾਲ ’ਤੇ ਛੱਡ ਦਿਓ, ਉਹ ਤਾਂ ਆਪਣੇ ਤੱਥਹੀਣ ਵਿਚਾਰਾਂ ਵਿਚ ਉਲਝੇ ਹੋਏ ਹਨ ਅਤੇ ਖੇਡਾਂ ਵਿਚ ਮਸਤ ਹਨ, ਇੱਥੋਂ ਤਕ ਕਿ ਇਹ ਆਪਣੇ ਉਸ ਦਿਨ ਨੂੰ ਵੇਖ ਲੈਣਗੇ, ਜਿਸ ਦਾ ਇਹਨਾਂ ਨਾਲ ਵਾਅਦਾ ਕੀਤਾ ਹੋਇਆ ਹੈ।

ਇਸ ਆਇਤ ਦੇ ਸਾਰੇ ਅਨੁਵਾਦ ਵੇਖੋ →

وَهُوَ ٱلَّذِى فِى ٱلسَّمَآءِ إِلَٰهٌ وَفِى ٱلْأَرْضِ إِلَٰهٌ وَهُوَ ٱلْحَكِيمُ ٱلْعَلِيمُ

Punjabi Translation - Arif Haleemਉਹੀਓ ਅੱਲਾਹ ਅਕਾਸ਼ਾਂ ਵਿਚ ਵੀ ਇਸ਼ਟ ਹੈ ਅਤੇ ਧਰਤੀ ਵਿਚ ਵੀ ਉਹੀਓ ਇਸ਼ਟ ਹੈ। ਉਹੀਓ ਵੱਡਾ ਯੁਕਤੀਮਾਨ ਤੇ ਜਾਣਨਹਾਰ ਹੈ।

ਇਸ ਆਇਤ ਦੇ ਸਾਰੇ ਅਨੁਵਾਦ ਵੇਖੋ →

وَتَبَارَكَ ٱلَّذِى لَهُۥ مُلْكُ ٱلسَّمَٰوَٰتِ وَٱلْأَرْضِ وَمَا بَيْنَهُمَا وَعِندَهُۥ عِلْمُ ٱلسَّاعَةِ وَإِلَيْهِ تُرْجَعُونَ

Punjabi Translation - Arif Haleemਉਹ ਜ਼ਾਤ ਬਹੁਤ ਹੀ ਬਰਕਤਾਂ ਵਾਲੀ ਹੈ ਜਿਸ ਲਈ ਅਕਾਸ਼ਾਂ ਤੇ ਧਰਤੀ ਅਤੇ ਜੋ ਇਹਨਾਂ ਦੇ ਵਿਚਾਲੇ ਹੈ ਉਹਨਾਂ ਸਭ ਦੀ ਪਾਤਸ਼ਾਹੀ ਹੈ, ਅਤੇ ਕਿਆਮਤ ਦਾ ਗਿਆਨ ਵੀ ਉਸੇ ਕੋਲ ਹੈ, ਅਤੇ ਤੁਸੀਂ ਸਾਰੇ ਉਸੇ ਵੱਲ ਪਰਤਾਏ ਜਾਉਂਗੇ।

ਇਸ ਆਇਤ ਦੇ ਸਾਰੇ ਅਨੁਵਾਦ ਵੇਖੋ →

وَلَا يَمْلِكُ ٱلَّذِينَ يَدْعُونَ مِن دُونِهِ ٱلشَّفَٰعَةَ إِلَّا مَن شَهِدَ بِٱلْحَقِّ وَهُمْ يَعْلَمُونَ

Punjabi Translation - Arif Haleemਉਹ ਅੱਲਾਹ ਨੂੰ ਛੱਡ ਕੇ ਜਿਨ੍ਹਾਂ ਨੂੰ ਬੇਨਤੀਆਂ ਕਰਦੇ ਹਨ ਉਹ ਸਿਫ਼ਾਰਿਸ਼ ਕਰਨ ਦਾ ਅਧਿਕਾਰ ਨਹੀਂ ਰੱਖਦੇ। ਛੁੱਟ ਉਹਨ ਲੋਕਾਂ ਤੋਂ ਜਿਨ੍ਹਾਂ ਨੇ ਹੱਕ ਦੀ ਗਵਾਹੀ ਦਿੱਤੀ ਹੋਵੇ ਅਤੇ ਉਹ ਗਿਆਨ ਵੀ ਰਖਦੇ ਹਨ।[2]

ਇਸ ਆਇਤ ਦੇ ਸਾਰੇ ਅਨੁਵਾਦ ਵੇਖੋ →

وَلَئِن سَأَلْتَهُم مَّنْ خَلَقَهُمْ لَيَقُولُنَّ ٱللَّهُ فَأَنَّىٰ يُؤْفَكُونَ

Punjabi Translation - Arif Haleemਜੇ ਤੁਸੀਂ (ਹੇ ਮੁੰਹਮਦ!) ਉਹਨਾਂ ਤੋਂ ਪੁੱਛੋਂ ਕਿ ਤੁਹਾਨੂੰ ਕਿਸ ਨੇ ਪੈਦਾ ਕੀਤਾ ਹੈ? ਤਾਂ ਉਹ ਜ਼ਰੂਰ ਹੀ ਇਹੋ ਆਖਣਗੇ ਕਿ ਅੱਲਾਹ ਨੇ (ਇਹ ਸਭ ਜਾਣਦੇ ਹੋਏ) ਫੇਰ ਇਹ ਕਿੱਥਿਓਂ ਧੋਖਾ ਖਾ ਰਹੇ ਹਨ।

ਇਸ ਆਇਤ ਦੇ ਸਾਰੇ ਅਨੁਵਾਦ ਵੇਖੋ →

وَقِيلِهِۦ يَٰرَبِّ إِنَّ هَٰٓؤُلَآءِ قَوْمٌ لَّا يُؤْمِنُونَ

Punjabi Translation - Arif Haleemਇਸ (ਰਸੂਲ ਮੁਹੰਮਦ ਸ:) ਦੇ ਇਸ ਕਥਨ ਦੀ ਸੁੰਹ ਕਿ ਹੇ ਰੱਬ! ਬੇਸ਼ੱਕ ਇਹ (ਮੱਕੇ) ਦੇ ਲੋਕ ਈਮਾਨ ਨਹੀਂ ਲਿਆਉਂਗੇ।

ਇਸ ਆਇਤ ਦੇ ਸਾਰੇ ਅਨੁਵਾਦ ਵੇਖੋ →

فَٱصْفَحْ عَنْهُمْ وَقُلْ سَلَٰمٌ فَسَوْفَ يَعْلَمُونَ

Punjabi Translation - Arif Haleemਸੋ (ਹੇ ਨਬੀ!) ਤੁਸੀਂ ਇਹਨਾਂ ਦਾ ਖਹਿੜਾ ਛੱਡ ਦਿਓ ਅਤੇ ਆਖ ਦਿਓ ਕਿ ਤੁਹਾਨੂੰ ਮੇਰਾ ਸਲਾਮ! ਫੇਰ ਛੇਤੀ ਹੀ (ਹਕੀਕਤ ਨੂੰ) ਜਾਣ ਲੈਣਗੇ।

ਇਸ ਆਇਤ ਦੇ ਸਾਰੇ ਅਨੁਵਾਦ ਵੇਖੋ →

Looking for a topic? Try the meaning search — your question is scanned across all 6,236 verses.
ਭਾਸ਼ਾ — 70