وَكَذَٰلِكَ مَآ أَرْسَلْنَا مِن قَبْلِكَ فِى قَرْيَةٍ مِّن نَّذِيرٍ إِلَّا قَالَ مُتْرَفُوهَآ إِنَّا وَجَدْنَآ ءَابَآءَنَا عَلَىٰٓ أُمَّةٍ وَإِنَّا عَلَىٰٓ ءَاثَٰرِهِم مُّقْتَدُونَ
Punjabi Translation - Arif Haleem(ਹੇ ਨਬੀ!) ਇਸ ਤਰ੍ਹਾਂ ਤਹਾਥੋਂ ਪਹਿਲਾਂ ਅਸੀਂ ਜਿਸ ਬਸਤੀ ਵਿਚ ਵੀ ਕੋਈ ਡਰਾਉਣ ਵਾਲਾ (ਪੈਗ਼ੰਬਰ) ਭੇਜਿਆ ਤਾਂ ਉੱਥੇ ਦੇ ਖ਼ੁਸ਼ਹਾਲ ਲੋਕਾਂ ਨੇ ਇਹੋ ਆਖਿਆ ਕਿ ਅਸੀਂ ਆਪਣੇ ਪਿਓ ਦਾਦਿਆਂ ਨੂੰ ਇਸੇ ਇਕ ਰਾਹ ਉੱਤੇ ਹੀ ਵੇਖਿਆ ਹੈ ਤੇ ਅਸੀਂ ਉਹਨਾਂ ਦੀ ਹੀ ਪੈਰਵੀ ਕਰਾਂਗੇ।