ਸੂਰਤ Ash-Shura الشورى
53 ਆਇਤਾਂ · ਮੱਕਾ · ਉਤਰਨ ਦਾ ਕ੍ਰਮ 62
بِسْمِ ٱللَّهِ ٱلرَّحْمَٰنِ ٱلرَّحِيمِ حمٓ
Punjabi Translation - Arif Haleemਹਾ, ਮੀਮ।
ਇਸ ਆਇਤ ਦੇ ਸਾਰੇ ਅਨੁਵਾਦ ਵੇਖੋ →
عٓسٓقٓ
Punjabi Translation - Arif Haleemਐਨ, ਸੀਨ, ਕਾਫ਼।
ਇਸ ਆਇਤ ਦੇ ਸਾਰੇ ਅਨੁਵਾਦ ਵੇਖੋ →
كَذَٰلِكَ يُوحِىٓ إِلَيْكَ وَإِلَى ٱلَّذِينَ مِن قَبْلِكَ ٱللَّهُ ٱلْعَزِيزُ ٱلْحَكِيمُ
Punjabi Translation - Arif Haleem(ਹੇ ਰਸੂਲ!) ਅੱਲਾਹ ਜਿਹੜਾ ਜ਼ੋਰਾਵਰ ਤੇ ਯੁਕਤੀਮਾਨ ਹੈ, ਉਹ ਤੁਹਾਡੇ ਵੱਲ ਵੀ ਅਤੇ ਇਸੇ ਤਰ੍ਹਾਂ ਤੁਹਾਥੋਂ ਪਹਿਲਾਂ ਬੀਤ ਚੁੱਕੇ ਲੋਕਾਂ ਵੱਲ ਵੀ ਵਹੀ (ਰੱਬੀ ਪੈਗ਼ਾਮ) ਭੇਜਦਾ ਰਿਹਾ ਹੈ।[1]
ਇਸ ਆਇਤ ਦੇ ਸਾਰੇ ਅਨੁਵਾਦ ਵੇਖੋ →
لَهُۥ مَا فِى ٱلسَّمَٰوَٰتِ وَمَا فِى ٱلْأَرْضِ وَهُوَ ٱلْعَلِىُّ ٱلْعَظِيمُ
Punjabi Translation - Arif Haleemਅਕਾਸ਼ਾਂ ਤੇ ਧਰਤੀ ਵਿਚ ਜਿਹੜਾ ਕੁੱਝ ਵੀ ਹੈ ਉਹ ਸਭ ਉਸੇ ਦਾ ਹੈ। ਉਹ ਸਰਵਉੱਚ ਤੇ ਵੱਡੀਆਂ ਸ਼ਾਨਾਂ ਵਾਲਾ ਹੈ।
ਇਸ ਆਇਤ ਦੇ ਸਾਰੇ ਅਨੁਵਾਦ ਵੇਖੋ →
تَكَادُ ٱلسَّمَٰوَٰتُ يَتَفَطَّرْنَ مِن فَوْقِهِنَّ وَٱلْمَلَٰٓئِكَةُ يُسَبِّحُونَ بِحَمْدِ رَبِّهِمْ وَيَسْتَغْفِرُونَ لِمَن فِى ٱلْأَرْضِ أَلَآ إِنَّ ٱللَّهَ هُوَ ٱلْغَفُورُ ٱلرَّحِيمُ
Punjabi Translation - Arif Haleemਹੋ ਸਕਦਾ ਹੈ ਕਿ ਅਕਾਸ਼ (ਅੱਲਾਹ ਦੇ ਜਲਾਲ ਤੋਂ ਡਰਦੇ ਹੋਏ) ਆਪਣੇ ਉੱਤੋਂ ਪਾਟ ਜਾਣ। ਫ਼ਰਿਸ਼ਤੇ ਆਪਣੇ ਪਾਲਣਹਾਰ ਦੀ ਸ਼ਲਾਘਾ ਕਰਦੇ ਹੋਏ ਉਸ ਦੀ ਤਸਬੀਹ (ਸਿਮਰਨ) ਕਰ ਰਹੇ ਹਨ ਅਤੇ ਧਰਤੀ ਦੇ ਵਸਨੀਕਾਂ ਲਈ ਬਖ਼ਸ਼ਿਸ਼ ਦੀਆਂ ਅਰਦਾਸਾਂ ਕਰਦੇ ਹਨ। ਚੇਤੇ ਰਹੇ ਕਿ ਬੇਸ਼ੱਕ ਅੱਲਾਹ ਹੀ ਵੱਡਾ ਬਖ਼ਸ਼ਣਹਾਰ ਤੇ ਮਿਹਰਾਂ ਵਾਲਾ ਹੈ।
ਇਸ ਆਇਤ ਦੇ ਸਾਰੇ ਅਨੁਵਾਦ ਵੇਖੋ →
وَٱلَّذِينَ ٱتَّخَذُوا۟ مِن دُونِهِۦٓ أَوْلِيَآءَ ٱللَّهُ حَفِيظٌ عَلَيْهِمْ وَمَآ أَنتَ عَلَيْهِم بِوَكِيلٍ
Punjabi Translation - Arif Haleemਜਿਨ੍ਹਾਂ ਲੋਕਾਂ ਨੇ ਅੱਲਾਹ ਨੂੰ ਛੱਡ ਕੇ ਦੂਜਿਆਂ ਨੂੰ ਆਪਣਾ ਕਾਰਜ-ਸਾਧਕ ਬਣਾ ਲਿਆ ਹੈ, ਅੱਲਾਹ ਹੀ ਉਹਨਾਂ ਦਾ ਨਿਗਰਾਨ ਹੈ। (ਹੇ ਮੁਹੰਮਦ!) ਤੁਸੀਂ ਉਹਨਾਂ ਦੇ ਜ਼ਿੰਮੇਵਾਰ ਨਹੀਂ।
ਇਸ ਆਇਤ ਦੇ ਸਾਰੇ ਅਨੁਵਾਦ ਵੇਖੋ →
وَكَذَٰلِكَ أَوْحَيْنَآ إِلَيْكَ قُرْءَانًا عَرَبِيًّا لِّتُنذِرَ أُمَّ ٱلْقُرَىٰ وَمَنْ حَوْلَهَا وَتُنذِرَ يَوْمَ ٱلْجَمْعِ لَا رَيْبَ فِيهِ فَرِيقٌ فِى ٱلْجَنَّةِ وَفَرِيقٌ فِى ٱلسَّعِيرِ
Punjabi Translation - Arif Haleem(ਹੇ ਨਬੀ!) ਇਸੇ ਤਰ੍ਹਾਂ ਅਸੀਂ ਤੁਹਾਡੇ ਵੱਲ ਅਰਬੀ (ਭਾਸ਼ਾ ਵਿਚ) .ਕੁਰਆਨ ਇਸ ਲਈ ਘੱਲਿਆ ਹੈ ਤਾਂ ਜੋ ਤੁਸੀਂ ਮੱਕੇ ਵਾਲਿਆਂ ਨੂੰ ਅਤੇ ਇਸ ਦੇ ਆਲੇ-ਦੁਆਲੇ ਵਸਣ ਵਾਲਿਆਂ ਨੂੰ ਸੁਚੇਤ ਕਰ ਦਿਓ ਅਤੇ ਇਕੱਠਿਆਂ ਹੋਣ ਵਾਲੇ ਦਿਹਾੜੇ (ਭਾਵ ਕਿਆਮਤ) ਤੋਂ ਡਰਾ ਦਿਓ, ਜਿਸ ਦੇ ਆਉਣ ਵਿਚ ਕੋਈ ਵੀ ਸ਼ੱਕ ਨਹੀਂ। (ਉਸ ਦਿਨ) ਲੋਕਾਂ ਦਾ ਇਕ ਧੜਾ ਜੰਨਤ ਵਿਚ ਜਾਵੇਗਾ ਤੇ ਦੂਜਾ (ਧੜਾ) ਭੜਕਣ ਵਾਲੀ ਅਗ ਵਿਚ ਵਿਚ ਜਾਵੇਗਾ।[2]
ਇਸ ਆਇਤ ਦੇ ਸਾਰੇ ਅਨੁਵਾਦ ਵੇਖੋ →
وَلَوْ شَآءَ ٱللَّهُ لَجَعَلَهُمْ أُمَّةً وَٰحِدَةً وَلَٰكِن يُدْخِلُ مَن يَشَآءُ فِى رَحْمَتِهِۦ وَٱلظَّٰلِمُونَ مَا لَهُم مِّن وَلِىٍّ وَلَا نَصِيرٍ
Punjabi Translation - Arif Haleemਜੇ ਅੱਲਾਹ ਚਾਹੁੰਦਾ ਤਾਂ ਇਹਨਾਂ ਸਾਰਿਆਂ ਨੂੰ ਇਕ ਹੀ ਉੱਮਤ (ਮੁਦਾਇ) ਬਣਾ ਦਿੰਦਾ, ਪਰ ਉਹ ਜਿਸ ਨੂੰ ਚਾਹੁੰਦਾ ਹੈ (ਹਿਦਾਇਤ ਦੇ ਕੇ) ਆਪਣੀਆਂ ਮਿਹਰਾਂ ਵਿਚ ਦਾਖ਼ਲ ਕਰ ਲੈਂਦਾ ਹੈ ਅਤੇ ਜ਼ਾਲਮਾਂ ਦਾ ਨਾ ਕੋਈ ਮਿੱਤਰ ਹੈ ਅਤੇ ਨਾ ਹੀ ਕੋਈ ਸਹਾਈ।
ਇਸ ਆਇਤ ਦੇ ਸਾਰੇ ਅਨੁਵਾਦ ਵੇਖੋ →
أَمِ ٱتَّخَذُوا۟ مِن دُونِهِۦٓ أَوْلِيَآءَ فَٱللَّهُ هُوَ ٱلْوَلِىُّ وَهُوَ يُحْىِ ٱلْمَوْتَىٰ وَهُوَ عَلَىٰ كُلِّ شَىْءٍ قَدِيرٌ
Punjabi Translation - Arif Haleemਕੀ ਉਹਨਾਂ ਲੋਕਾਂ ਨੇ ਉਸ (ਅੱਲਾਹ) ਤੋਂ ਛੁੱਟ ਦੂਜਿਆਂ ਨੂੰ ਕਾਰਜ-ਸਾਧਕ ਬਣਾ ਲਿਆ ਹੈ ? ਕਾਰਜ-ਸਾਧਕ ਤਾਂ ਕੇਵਲ ਅੱਲਾਹ ਹੀ ਹੈ, ਉਹੀਓ ਮੋਇਆਂ ਨੂੰ (ਕਿਆਮਤ ਦਿਹਾੜੇ) ਸੁਰਜੀਤ ਕਰੇਗਾ। ਉਹ ਹਰ ਪ੍ਰਕਾਰ ਦੀ ਸਮਰਥਾ ਰੱਖਦਾ ਹੈ।
ਇਸ ਆਇਤ ਦੇ ਸਾਰੇ ਅਨੁਵਾਦ ਵੇਖੋ →
وَمَا ٱخْتَلَفْتُمْ فِيهِ مِن شَىْءٍ فَحُكْمُهُۥٓ إِلَى ٱللَّهِ ذَٰلِكُمُ ٱللَّهُ رَبِّى عَلَيْهِ تَوَكَّلْتُ وَإِلَيْهِ أُنِيبُ
Punjabi Translation - Arif Haleem(ਧਰਮ ਦੇ ਸੰਬੰਧ ਵਿਚ) ਜਿਸ ਗੱਲ ਵਿਚ ਵੀ ਤੁਸੀਂ ਮਤਭੇਦ ਰਖਦੇ ਹੋ ਉਸ ਦਾ ਫ਼ੈਸਲਾ ਕਰਨਾ ਅੱਲਾਹ ਦੇ ਜ਼ਿੰਮੇ ਹੈ। ਉਹੀਓ ਅੱਲਾਹ ਮੇਰਾ ਰੱਬ ਹੈ, ਉਸੇ ਉੱਤੇ ਮੇਰਾ ਭਰੋਸਾ ਰੁ ਅਤੇ ਮੈਂ ਉਸ ਵੱਲ ਮੁੜ ਆਉਂਦਾ ਹਾਂ।
ਇਸ ਆਇਤ ਦੇ ਸਾਰੇ ਅਨੁਵਾਦ ਵੇਖੋ →
فَاطِرُ ٱلسَّمَٰوَٰتِ وَٱلْأَرْضِ جَعَلَ لَكُم مِّنْ أَنفُسِكُمْ أَزْوَٰجًا وَمِنَ ٱلْأَنْعَٰمِ أَزْوَٰجًا يَذْرَؤُكُمْ فِيهِ لَيْسَ كَمِثْلِهِۦ شَىْءٌ وَهُوَ ٱلسَّمِيعُ ٱلْبَصِيرُ
Punjabi Translation - Arif Haleemਅਕਾਸ਼ਾਂ ਤੇ ਧਰਤੀ ਦਾ ਸਿਰਜਨਹਾਰ ਵੀ ਉਹੀਓ ਹੈ। ਉਸੇ ਨੇ ਤੁਹਾਡੀ ਜਿਨਸ ਵਿੱਚੋਂ ਤੁਹਾਡੇ ਲਈ ਜੋੜੇ ਬਣਾਏ ਅਤੇ ਪਸ਼ੂਆਂ ਵਿੱਚੋਂ ਵੀ ਉਹਨਾਂ ਦੀ ਜਿਨਸ ਦੇ ਜੋੜੇ ਬਣਾਏ। ਇਸ ਤਰ੍ਹਾਂ ਉਹ ਤੁਹਾਡੀਆਂ ਨਸਲਾਂ ਨੂੰ ਫੈਲਾਉਂਦਾ ਰਹਿੰਦਾ ਹੈ। (ਸ੍ਰਿਸ਼ਟੀ ਦੀ) ਕੋਈ ਵੀ ਸ਼ੈਅ ਉਸ ਵਰਗੀ ਨਹੀਂ। ਉਹ (ਹਰ ਗੱਲ ਨੂੰ) ਚੰਗੀ ਤਰ੍ਹਾਂ ਸੁਣਦਾ ਹੈ ਤੇ (ਹਰ ਕੰਮ ਨੂੰ) ਚੰਗੀ ਤਰ੍ਹਾਂ ਵੇਖਦਾ ਹੈ।
ਇਸ ਆਇਤ ਦੇ ਸਾਰੇ ਅਨੁਵਾਦ ਵੇਖੋ →
لَهُۥ مَقَالِيدُ ٱلسَّمَٰوَٰتِ وَٱلْأَرْضِ يَبْسُطُ ٱلرِّزْقَ لِمَن يَشَآءُ وَيَقْدِرُ إِنَّهُۥ بِكُلِّ شَىْءٍ عَلِيمٌ
Punjabi Translation - Arif Haleemਅਕਾਸ਼ਾਂ ਤੇ ਧਰਤੀ ਦੇ ਖ਼ਜ਼ਾਨਿਆਂ ਦੀਆਂ ਕੁੰਜੀਆਂ ਉਸੇ ਕੋਲ ਹਨ। ਉਹ ਜਿਸ ਨੂੰ ਚਾਹੁੰਦਾ ਹੈ, ਖੁੱਲ੍ਹਾ-ਡੁੱਲਾ ਰਿਜ਼ਕ ਦਿੰਦਾ ਹੈ ਅਤੇ ਜਿਸ ਲਈ ਚਾਹੁੰਦਾ ਹੈ, ਰੋਜ਼ੀ ਵਿਚ ਤੰਗੀ ਕਰ ਦਿੰਦਾ ਹੈ। ਬੇਸ਼ੱਕ ਉਹ ਹਰੇਕ ਚੀਜ਼ ਤੋਂ ਚੰਗੀ ਤਰ੍ਹਾਂ ਜਾਣੂ ਹੈ।
ਇਸ ਆਇਤ ਦੇ ਸਾਰੇ ਅਨੁਵਾਦ ਵੇਖੋ →
شَرَعَ لَكُم مِّنَ ٱلدِّينِ مَا وَصَّىٰ بِهِۦ نُوحًا وَٱلَّذِىٓ أَوْحَيْنَآ إِلَيْكَ وَمَا وَصَّيْنَا بِهِۦٓ إِبْرَٰهِيمَ وَمُوسَىٰ وَعِيسَىٰٓ أَنْ أَقِيمُوا۟ ٱلدِّينَ وَلَا تَتَفَرَّقُوا۟ فِيهِ كَبُرَ عَلَى ٱلْمُشْرِكِينَ مَا تَدْعُوهُمْ إِلَيْهِ ٱللَّهُ يَجْتَبِىٓ إِلَيْهِ مَن يَشَآءُ وَيَهْدِىٓ إِلَيْهِ مَن يُنِيبُ
Punjabi Translation - Arif Haleem(ਹੇ ਮੁਹੰਮਦ!) ਉਸ ਨੇ ਤੁਹਾਡੇ ਲਈ ਵੀ ਉਹੀਓ ਧਰਮ ਨਿਯਤ ਕੀਤਾ ਹੈ, ਜਿਸ ਦਾ ਹੁਕਮ ਉਸ ਨੇ ਨੂਹ ਨੂੰ ਦਿੱਤਾ ਸੀ ਅਤੇ ਅਸੀਂ ਉਹੀ ਵਹੀ ਤੁਹਾਡੇ ਵੱਲ ਭੇਜੀ ਹੈ ਅਤੇ ਇਸੇ ਦਾ ਤਾਕੀਦੀ ਹੁਕਮ ਅਸੀਂ ਇਬਰਾਹੀਮ, ਮੂਸਾ ਅਤੇ ਈਸਾ ਨੂੰ ਦਿੱਤਾ ਸੀ ਕਿ ਤੁਸੀਂ ਸਾਰੇ ਇਸੇ ਦੀਨ ਨੂੰ ਕਾਇਮ ਰੱਖੋ ਅਤੇ ਤੁਸੀਂ ਇਸ ਵਿਚ ਅੱਡੋ-ਅੱਡ ਨਾ ਹੋ ਜਾਣਾ।[3] (ਹੇ ਨਬੀ!) ਜਿਸ ਗੱਲ (ਭਾਵ ਇਕ ਅੱਲਾਹ) ਵੱਲ ਤੁਸੀਂ ਉਹਨਾਂ ਨੂੰ ਸੱਦਾ ਦੇ ਰਹੇ ਹੋ, ਇਹੋ ਗੱਲ ਇਹਨਾਂ ਮੁਸ਼ਰਿਕਾਂ ਨੂੰ ਅਤਿ ਭੈੜੀ ਜਾਪਦੀ ਹੈ। ਅੱਲਾਹ ਜਿਸ ਨੂੰ ਚਾਹੁੰਦਾ ਹੈ ਆਪਣੇ ਲਈ ਚੁਣ ਲੈਂਦਾ ਹੈ ਅਤੇ ਹਿਦਾਇਤ ਉਸੇ ਨੂੰ ਬਖ਼ਸ਼ਦਾ ਹੈ ਜਿਹੜਾ ਉਸ ਵੱਲ ਮੁੜ ਆਉਂਦਾ ਹੈ।
ਇਸ ਆਇਤ ਦੇ ਸਾਰੇ ਅਨੁਵਾਦ ਵੇਖੋ →
وَمَا تَفَرَّقُوٓا۟ إِلَّا مِنۢ بَعْدِ مَا جَآءَهُمُ ٱلْعِلْمُ بَغْيًۢا بَيْنَهُمْ وَلَوْلَا كَلِمَةٌ سَبَقَتْ مِن رَّبِّكَ إِلَىٰٓ أَجَلٍ مُّسَمًّى لَّقُضِىَ بَيْنَهُمْ وَإِنَّ ٱلَّذِينَ أُورِثُوا۟ ٱلْكِتَٰبَ مِنۢ بَعْدِهِمْ لَفِى شَكٍّ مِّنْهُ مُرِيبٍ
Punjabi Translation - Arif Haleemਉਹ ਲੋਕ ਆਪਣੇ ਕੋਲ ਗਿਆਨ ਆ ਚੁੱਕਣ ਮਗਰੋਂ ਕੇਵਲ ਆਪਣੇ ਵਿਚਾਲੇ ਦੀ ਹਟ ਧਰਮੀ ਕਾਰਨ ਧੜੇਬੰਦੀ ਦਾ ਸ਼ਿਕਾਰ ਹੋਏ। (ਹੇ ਨਬੀ!) ਜੇ ਤੁਹਾਡੇ ਰੱਬ ਵੱਲੋਂ ਇਕ ਨਿਯਤ ਸਮੇਂ ਤਕ ਲਈ ਫ਼ੈਸਲਾ ਅੱਗੇ ਪਾਉਣ ਦੀ ਗੱਲ ਪਹਿਲਾਂ ਤੋਂ ਹੀ ਨਾ ਆਖੀ ਹੁੰਦੀ ਤਾਂ ਉਹਨਾਂ ਦਾ ਨਿਬੇੜਾ ਕਦੋਂ ਦਾ ਹੋ ਚੁੱਕਿਆ ਹੁੰਦਾ। ਜਿਹੜੇ ਲੋਕ ਉਹਨਾਂ ਤੋਂ ਬਾਅਦ ਅੱਲਾਹ ਦੀ ਕਿਤਾਬ ਦੇ ਵਾਰਸ ਬਣਾਏ ਗਏ ਉਹ ਉਸ ਪ੍ਰਤੀ ਦੁਵਿਧਾ ਭਰੇ ਸ਼ੱਕ ਵਿਚ ਹਨ।
ਇਸ ਆਇਤ ਦੇ ਸਾਰੇ ਅਨੁਵਾਦ ਵੇਖੋ →
فَلِذَٰلِكَ فَٱدْعُ وَٱسْتَقِمْ كَمَآ أُمِرْتَ وَلَا تَتَّبِعْ أَهْوَآءَهُمْ وَقُلْ ءَامَنتُ بِمَآ أَنزَلَ ٱللَّهُ مِن كِتَٰبٍ وَأُمِرْتُ لِأَعْدِلَ بَيْنَكُمُ ٱللَّهُ رَبُّنَا وَرَبُّكُمْ لَنَآ أَعْمَٰلُنَا وَلَكُمْ أَعْمَٰلُكُمْ لَا حُجَّةَ بَيْنَنَا وَبَيْنَكُمُ ٱللَّهُ يَجْمَعُ بَيْنَنَا وَإِلَيْهِ ٱلْمَصِيرُ
Punjabi Translation - Arif Haleemਸੋ (ਹੇ ਮੁਹੰਮਦ!) ਤੁਸੀਂ ਲੋਕਾਂ ਨੂੰ ਇਸੇ (ਧਰਮ ਇਸਲਾਮ) ਵੱਲ ਸੱਦਾ ਦਿਓ ਅਤੇ ਜਿਹੜਾ ਤੁਹਾਨੂੰ ਹੁਕਮ ਦਿੱਤਾ ਗਿਆ ਹੈ ਉਸੇ ਉੱਤੇ ਦ੍ਰਿੜਤਾ ਪੂਰਬਕ ਡਟ ਜਾਓ। ਇਹਨਾਂ ਲੋਕਾਂ ਦੀਆਂ ਕਾਮਨਾਵਾਂ ਦੇ ਪਿੱਛੇ ਨਾ ਤੁਰੋ ਅਤੇ ਆਖ ਦਿਓ ਕਿ ਜਿਹੜੀ ਕਿਤਾਬ ਅੱਲਾਹ ਨੇ ਉਤਾਰੀ ਹੈ ਮੈਂ ਉਸ ਉੱਤੇ ਈਮਾਨ ਲਿਆਇਆ ਹਾਂ ਅਤੇ ਮੈਨੂੰ ਹੁਕਮ ਹੋਇਆ ਹੈ ਕਿ ਮੈਂ ਤੁਹਾਡੇ ਵਿਚਾਲੇ ਇਨਸਾਫ ਕਰਾਂ। ਸਾਡਾ ਪਾਲਣਹਾਰ ਵੀ ਅੱਲਾਹ ਹੈ ਅਤੇ ਤੁਹਾਡਾ ਪਾਲਣਹਾਰ ਵੀ ੳਹੀਓ ਹੈ। ਸਾਡੀਆਂ ਕਰਨੀਆਂ ਸਾਡੇ ਲਈ ਹਨ ਅਤੇ ਤੁਹਾਡੀਆਂ ਕਰਨੀਆਂ ਤੁਹਾਡੇ ਲਈ ਹਨ। ਤੁਹਾਡੇ ਤੇ ਸਾਡੇ ਵਿਚਾਲੇ ਕੋਈ ਝਗੜਾ ਨਹੀਂ। (ਕਿਆਮਤ ਦਿਹਾੜੇ) ਅੱਲਾਹ ਸਾਨੂੰ ਸਾਰਿਆਂ ਨੂੰ ਜਮ੍ਹਾਂ ਕਰੇਗਾ ਅਤੇ ਉਸੇ ਵੱਲ ਸਾਰਿਆਂ ਨੇ ਪਰਤਣਾ ਹੈ।
ਇਸ ਆਇਤ ਦੇ ਸਾਰੇ ਅਨੁਵਾਦ ਵੇਖੋ →
وَٱلَّذِينَ يُحَآجُّونَ فِى ٱللَّهِ مِنۢ بَعْدِ مَا ٱسْتُجِيبَ لَهُۥ حُجَّتُهُمْ دَاحِضَةٌ عِندَ رَبِّهِمْ وَعَلَيْهِمْ غَضَبٌ وَلَهُمْ عَذَابٌ شَدِيدٌ
Punjabi Translation - Arif Haleemਜਿਹੜੇ ਲੋਕ ਅੱਲਾਹ ਦੇ ਸੱਦੇ ਨੂੰ ਪਰਵਾਨ ਕਰ ਲੈਣ ਤੋਂ ਬਾਅਦ ਅੱਲਾਹ ਦੇ ਸੰਬੰਧ ਵਿਚ ਵਾਦ-ਵਿਵਾਦ ਕਰਦੇ ਹਨ, ਉਹਨਾਂ ਦੀਆਂ ਇਹ ਦਲੀਲਾਂ ਉਹਨਾਂ ਦੇ ਰੱਬ ਦੀਆਂ ਨਜ਼ਰਾਂ ਵਿਚ ਝੂਠੀਆਂ ਹਨ। (ਅੱਲਾਹ ਦਾ) ਉਹਨਾਂ ਉੱਤੇ ਕਰੋਪ ਹੈ ਅਤੇ ਉਹਨਾਂ ਲਈ ਕਰੜਾ ਅਜ਼ਾਬ ਹੈ।[4]
ਇਸ ਆਇਤ ਦੇ ਸਾਰੇ ਅਨੁਵਾਦ ਵੇਖੋ →
ٱللَّهُ ٱلَّذِىٓ أَنزَلَ ٱلْكِتَٰبَ بِٱلْحَقِّ وَٱلْمِيزَانَ وَمَا يُدْرِيكَ لَعَلَّ ٱلسَّاعَةَ قَرِيبٌ
Punjabi Translation - Arif Haleemਅੱਲਾਹ ਉਹ ਹੈ ਜਿਸ ਨੇ ਹੱਕ ਸੱਚ ਨਾਲ ਇਹ ਕਿਤਾਬ ਅਤੇ ਮੀਜ਼ਾਨ (ਇਨਸਾਫ਼ ਕਰਨ ਵਾਲੀ ਤਕੜੀ) ਨੂੰ ਉਤਾਰਿਆ। ਤੁਸੀਂ ਕੀ ਜਾਣੋ! ਹੋ ਸਕਦਾ ਹੈ ਕਿ ਕਿਆਮਤ ਨੇੜੇ ਹੀ ਹੋਵੇ।
ਇਸ ਆਇਤ ਦੇ ਸਾਰੇ ਅਨੁਵਾਦ ਵੇਖੋ →
يَسْتَعْجِلُ بِهَا ٱلَّذِينَ لَا يُؤْمِنُونَ بِهَا وَٱلَّذِينَ ءَامَنُوا۟ مُشْفِقُونَ مِنْهَا وَيَعْلَمُونَ أَنَّهَا ٱلْحَقُّ أَلَآ إِنَّ ٱلَّذِينَ يُمَارُونَ فِى ٱلسَّاعَةِ لَفِى ضَلَٰلٍۭ بَعِيدٍ
Punjabi Translation - Arif Haleemਜਿਹੜੇ ਲੋਕੀ ਉਸ (ਕਿਆਮਤ) ਉੱਤੇ ਵਿਸ਼ਵਾਸ ਨਹੀਂ ਰਖੱਦੇ, ਉਹ ਤਾਂ ਉਸ ਲਈ ਕਾਹਲੀਆਂ ਪਾ ਰਹੇ ਹਨ। ਪਰ ਜਿਨ੍ਹਾਂ ਦਾ ਉਸ ਉੱਤੇ ਈਮਾਨ ਹੈ ਉਹ ਉਸ ਤੋਂ ਡਰਦੇ ਹਨ ਕਿਉਂ ਜੋ ਉਹ ਜਾਣਦੇ ਹਨ ਕਿ ਉਸ ਦਾ ਆਉਣਾ ਅਟਲ ਸੱਚਾਈ ਹੈ। ਸਾਵਧਾਨ ਰਹੋ! ਜਿਹੜੇ ਲੋਕ ਕਿਆਮਤ ਦੇ ਬਾਰੇ ਝਗੜਦੇ ਹਨ ਉਹ ਗੁਮਰਾਹੀ ਵਿਚ ਬਹੁਤ ਦੂਰ ਨਿਕਲ ਗਏ ਹਨ।
ਇਸ ਆਇਤ ਦੇ ਸਾਰੇ ਅਨੁਵਾਦ ਵੇਖੋ →
ٱللَّهُ لَطِيفٌۢ بِعِبَادِهِۦ يَرْزُقُ مَن يَشَآءُ وَهُوَ ٱلْقَوِىُّ ٱلْعَزِيزُ
Punjabi Translation - Arif Haleemਅੱਲਾਹ ਆਪਣੇ ਬੰਦਿਆਂ ਉੱਤੇ ਬਹੁਤ ਮਿਹਰਬਾਨ ਹੈ, ਉਹ ਜਿਸ ਨੂੰ ਚਾਹੁੰਦਾ ਹੈ ਰਿਜ਼ਕ ਦਿੰਦਾ ਹੈ। ਉਹ ਵੱਡਾ ਬਲਵਾਨ ਤੇ ਡਾਢਾ ਜ਼ੋਰਾਵਰ ਹੈ।
ਇਸ ਆਇਤ ਦੇ ਸਾਰੇ ਅਨੁਵਾਦ ਵੇਖੋ →
مَن كَانَ يُرِيدُ حَرْثَ ٱلْـَٔاخِرَةِ نَزِدْ لَهُۥ فِى حَرْثِهِۦ وَمَن كَانَ يُرِيدُ حَرْثَ ٱلدُّنْيَا نُؤْتِهِۦ مِنْهَا وَمَا لَهُۥ فِى ٱلْـَٔاخِرَةِ مِن نَّصِيبٍ
Punjabi Translation - Arif Haleemਜਿਹੜਾ ਵਿਅਕਤੀ ਆਖ਼ਿਰਤ ਦੀ ਖੇਤੀ ਦਾ ਚਾਹਵਾਨ ਹੈ ਅਸਾਂ ਉਸ ਲਈ ਉਸੇ ਖੇਤੀ ਵਿਚ ਵਾਧਾ ਕਰ ਦਿੰਦੇ ਹਾਂ ਅਤੇ ਜਿਹੜਾ ਵਿਅਕਤੀ ਸੰਸਾਰ ਦੀ ਖੇਤੀ ਚਾਹੁੰਦਾ ਹੈ ਅਸੀਂ ਉਸ ਨੂੰ ਉਸ ਵਿੱਚੋਂ ਹੀ ਕੁੱਝ ਦੇ ਦਿੰਦੇ ਹਾਂ। ਪਰ ਉਸ ਲਈ ਆਖ਼ਿਰਤ ਵਿਚ ਕੁੱਝ ਵੀ ਹਿੱਸਾ ਨਹੀਂ।
ਇਸ ਆਇਤ ਦੇ ਸਾਰੇ ਅਨੁਵਾਦ ਵੇਖੋ →
أَمْ لَهُمْ شُرَكَٰٓؤُا۟ شَرَعُوا۟ لَهُم مِّنَ ٱلدِّينِ مَا لَمْ يَأْذَنۢ بِهِ ٱللَّهُ وَلَوْلَا كَلِمَةُ ٱلْفَصْلِ لَقُضِىَ بَيْنَهُمْ وَإِنَّ ٱلظَّٰلِمِينَ لَهُمْ عَذَابٌ أَلِيمٌ
Punjabi Translation - Arif Haleemਕੀ ਇਹਨਾਂ ਲਈ (ਅੱਲਾਹ ਤੋਂ ਛੁੱਟ) ਕੁੱਝ ਹੋਰ ਸ਼ਰੀਕ ਹਨ ਜਿਨ੍ਹਾਂ ਨੇ ਇਹਨਾਂ ਲਈ ਉਹ ਦੀਨ ਨੀਯਤ ਕੀਤਾ ਹੈ ਜਿਸ ਦਾ ਹੁਕਮ ਅੱਲਾਹ ਨੇ ਨਹੀਂ ਦਿੱਤਾ ? ਜੇਕਰ ਫ਼ੈਸਲੇ (ਕਿਆਮਤ) ਦੀ ਗੱਲ ਨਿਸ਼ਚਿਤ ਨਾ ਹੋ ਗਈ ਹੁੰਦੀ ਤਾਂ ਇਹਨਾਂ ਦਾ ਨਿਬੇੜਾ ਕਦੋਂ ਦਾ ਹੋ ਗਿਆ ਹੁੰਦਾ। ਬੇਸ਼ੱਕ ਇਹਨਾਂ ਜ਼ਾਲਮਾਂ ਲਈ ਦੁਖਦਾਈ ਅਜ਼ਾਬ ਹੈ।
ਇਸ ਆਇਤ ਦੇ ਸਾਰੇ ਅਨੁਵਾਦ ਵੇਖੋ →
تَرَى ٱلظَّٰلِمِينَ مُشْفِقِينَ مِمَّا كَسَبُوا۟ وَهُوَ وَاقِعٌۢ بِهِمْ وَٱلَّذِينَ ءَامَنُوا۟ وَعَمِلُوا۟ ٱلصَّٰلِحَٰتِ فِى رَوْضَاتِ ٱلْجَنَّاتِ لَهُم مَّا يَشَآءُونَ عِندَ رَبِّهِمْ ذَٰلِكَ هُوَ ٱلْفَضْلُ ٱلْكَبِيرُ
Punjabi Translation - Arif Haleemਤੁਸੀਂ ਇਹਨਾਂ ਜ਼ਾਲਮਾਂ ਨੂੰ (ਕਿਆਮਤ ਦਿਹਾੜੇ) ਵੇਖੋਗੇ ਕਿ ਉਹ ਆਪਣੀਆਂ ਕਰਣੀਆਂ ਦੀ ਸਜ਼ਾ ਤੋਂ ਡਰ ਰਹੇ ਹੋਣਗੇ, ਜਦੋਂ ਕਿ ਉਹ ਸਜ਼ਾ ਉਹਨਾਂ ਨੂੰ ਮਿਲ ਕੇ ਰਹੇਗੀ, ਅਤੇ ਜਿਹੜੇ ਲੋਕ ਈਮਾਨ ਲਿਆਏ ਤੇ ਉਹਨਾਂ ਨੇ ਭਲੇ ਕੰਮ ਵੀ ਕੀਤੇ ਉਹ ਲੋਕ ਜੰਨਤ ਦੇ ਬਾਗ਼ਾਂ ਵਿਚ ਹੋਣਗੇ। ਉਹਨਾਂ ਲਈ ਉਹਨਾਂ ਦੇ ਰੱਬ ਦੇ ਕੋਲ ਉਹ ਸਭ ਕੁੱਝ ਹੋਵੇਗਾ ਜੋ ਉਹ ਚਾਹੁਣਗੇ। ਇਹੋ ਸਭ ਤੋਂ ਵੱਡੀ ਕ੍ਰਿਪਾਲਤਾ ਹੈ।
ਇਸ ਆਇਤ ਦੇ ਸਾਰੇ ਅਨੁਵਾਦ ਵੇਖੋ →
ذَٰلِكَ ٱلَّذِى يُبَشِّرُ ٱللَّهُ عِبَادَهُ ٱلَّذِينَ ءَامَنُوا۟ وَعَمِلُوا۟ ٱلصَّٰلِحَٰتِ قُل لَّآ أَسْـَٔلُكُمْ عَلَيْهِ أَجْرًا إِلَّا ٱلْمَوَدَّةَ فِى ٱلْقُرْبَىٰ وَمَن يَقْتَرِفْ حَسَنَةً نَّزِدْ لَهُۥ فِيهَا حُسْنًا إِنَّ ٱللَّهَ غَفُورٌ شَكُورٌ
Punjabi Translation - Arif Haleemਇਹੋ ਉਹ ਚੀਜ਼ ਹੈ ਜਿਸ ਦੀ ਖ਼ੁਸ਼ਖ਼ਬਰੀ ਅੱਲਾਹ ਆਪਣੇ ਉਹਨਾਂ ਬੰਦਿਆਂ ਨੂੰ ਦਿੰਦਾ ਹੈ ਜਿਹੜੇ ਈਮਾਨ ਲਿਆਏ ਤੇ ਨੇਕ ਕੰਮ ਕਰਦੇ ਰਹੇ। (ਹੇ ਨਬੀ!) ਤੁਸੀਂ (ਇਹਨਾਂ ਲੋਕਾਂ ਨੂੰ) ਆਖ ਦਿਓ ਕਿ ਮੈਂ ਤੁਹਾਥੋਂ ਇਸ (ਧਰਮ ਪ੍ਰਚਾਰ) ਲਈ ਕਿਸੇ ਬਦਲੇ ਦੀ ਮੰਗ ਨਹੀਂ ਕਰਦਾ। ਪਰ ਹਾਂ! ਸਾਕ-ਸੰਬੰਧਿਆਂ ਵਾਲਾ ਪ੍ਰੇਮਭਾਵ ਜ਼ਰੂਰ ਚਾਹੁੰਦਾ ਹੈ।[5] ਜੇ ਕੋਈ ਨੇਕੀ ਕਮਾਵੇਗਾ ਤਾਂ ਅਸਾਂ ਉਸ ਲਈ ਉਸ ਭਲਾਈ ਵਿਚ ਸੁਹੱਪਣ ਦਾ ਵਾਧਾ ਕਰ ਦਿੰਦੇ ਹਾਂ। ਬੇਸ਼ੱਕ ਅੱਲਾਹ (ਭੁੱਲਾਂ ਨੂੰ) ਬਖ਼ਸ਼ਣਵਾਲਾ ਅਤੇ (ਨੇਕੀਆਂ ਦੀ) ਕਦਰ ਕਰਨ ਵਾਲਾ ਹੈ।
ਇਸ ਆਇਤ ਦੇ ਸਾਰੇ ਅਨੁਵਾਦ ਵੇਖੋ →
أَمْ يَقُولُونَ ٱفْتَرَىٰ عَلَى ٱللَّهِ كَذِبًا فَإِن يَشَإِ ٱللَّهُ يَخْتِمْ عَلَىٰ قَلْبِكَ وَيَمْحُ ٱللَّهُ ٱلْبَٰطِلَ وَيُحِقُّ ٱلْحَقَّ بِكَلِمَٰتِهِۦٓ إِنَّهُۥ عَلِيمٌۢ بِذَاتِ ٱلصُّدُورِ
Punjabi Translation - Arif Haleem(ਹੇ ਨਬੀ!) ਕੀ ਉਹ (ਕਾਫ਼ਿਰ ਤੁਹਾਡੇ ਸੰਬੰਧ ਵਿਚ) ਆਖਦੇ ਹਨ ਕਿ ਇਸ ਰਸੂਲ ਨੇ ਅੱਲਾਹ ਉੱਤੇ ਝੂਠਾ ਆਰੋਪ ਘੜ੍ਹਿਆ ਹੈ ਜੇ ਅੱਲਾਹ ਚਾਹੇ ਤਾਂ ਤੁਹਾਡੇ ਦਿਲ ਉੱਤੇ ਠੱਪਾ ਲਾ ਦਿੰਦਾ। ਅੱਲਾਹ ਝੂਠ ਦਾ ਸਰਵਨਾਸ਼ ਕਰਦਾ ਹੈ ਅਤੇ ਹੱਕ ਸੱਚ ਨੂੰ ਆਪਣੀ ਬਾਣੀ ਰਾਹੀਂ ਸੱਚ ਕਰ ਵਿਖਾਉਂਦਾ ਹੈ। ਬੇਸ਼ੱਕ ਉਹ ਸੀਨਿਆਂ (ਦਿਲਾਂ) ਦੇ ਲੁਕੇ ਹੋਏ ਭੇਤਾਂ ਨੂੰ ਚੰਗੀ ਤਰ੍ਹਾਂ ਜਾਣਦਾ ਹੈ।
ਇਸ ਆਇਤ ਦੇ ਸਾਰੇ ਅਨੁਵਾਦ ਵੇਖੋ →
وَهُوَ ٱلَّذِى يَقْبَلُ ٱلتَّوْبَةَ عَنْ عِبَادِهِۦ وَيَعْفُوا۟ عَنِ ٱلسَّيِّـَٔاتِ وَيَعْلَمُ مَا تَفْعَلُونَ
Punjabi Translation - Arif Haleemਉਹੀ ਤਾਂ ਹੈ ਜਿਹੜਾ ਆਪਣੇ ਬੰਦਿਆਂ ਦੀਆਂ ਤੌਬਾ ਨੂੰ ਕਬੂਲ ਕਰਦਾ ਹੈ ਅਤੇ ਉਹਨਾਂ ਦੀਆਂ ਬੁਰਾਈਆਂ ਨੂੰ ਮੁਆਫ਼ ਕਰਦਾ ਹੈ। ਤੁਸੀਂ ਲੋਕ ਜੋ ਵੀ ਕਰਦੇ ਹੋ ਉਹ ਸਭ ਜਾਣਦਾ ਹੈ।
ਇਸ ਆਇਤ ਦੇ ਸਾਰੇ ਅਨੁਵਾਦ ਵੇਖੋ →
وَيَسْتَجِيبُ ٱلَّذِينَ ءَامَنُوا۟ وَعَمِلُوا۟ ٱلصَّٰلِحَٰتِ وَيَزِيدُهُم مِّن فَضْلِهِۦ وَٱلْكَٰفِرُونَ لَهُمْ عَذَابٌ شَدِيدٌ
Punjabi Translation - Arif Haleemਉਹ ਉਹਨਾਂ ਲੋਕਾਂ ਦੀ ਦੁਆ ਕਬੂਲ ਕਰਦਾ ਹੈ ਜਿਹੜੇ ਈਮਾਨ ਲਿਆਏ ਤੇ ਉਹਨਾਂ ਨੇ ਭਲੇ ਕੰਮ ਵੀ ਕੀਤੇ। ਉਹ ਉਹਨਾਂ ਨੂੰ ਆਪਣੀ ਕ੍ਰਿਪਾਲਤਾ ਨਾਲ ਹੋਰ ਵੀ ਵਧਾ ਕੇ ਦਿੰਦਾ ਹੈ ਅਤੇ ਕਾਫ਼ਿਰਾਂ ਲਈ ਕਰੜਾ ਅਜ਼ਾਬ ਹੈ।
ਇਸ ਆਇਤ ਦੇ ਸਾਰੇ ਅਨੁਵਾਦ ਵੇਖੋ →
وَلَوْ بَسَطَ ٱللَّهُ ٱلرِّزْقَ لِعِبَادِهِۦ لَبَغَوْا۟ فِى ٱلْأَرْضِ وَلَٰكِن يُنَزِّلُ بِقَدَرٍ مَّا يَشَآءُ إِنَّهُۥ بِعِبَادِهِۦ خَبِيرٌۢ بَصِيرٌ
Punjabi Translation - Arif Haleemਜੇ ਅੱਲਾਹ ਆਪਣੇ ਸਾਰਿਆਂ ਬੰਦਿਆਂ ਨੂੰ ਖੱਲ੍ਹਾ-ਡੁਲ੍ਹਾ ਰਿਜ਼ਕ ਦੇ ਦਿੰਦਾ ਤਾਂ ਉਹ ਜ਼ਰੂਰ ਹੀ ਧਰਤੀ ਉੱਤੇ ਸਰਕਸ਼ੀ ਕਰਦੇ ਪਰ ਉਹ ਇਕ ਹਿਸਾਬ ਨਾਲ ਜਿੱਨਾ ਚਾਹੁੰਦਾ ਹੈ (ਰਿਜ਼ਕ) ਉਤਾਰਦਾ ਹੈ। ਨਿਰਸੰਦੇਹ ਉਹ ਆਪਣੇ ਬੰਦਿਆਂ (ਦੇ ਹਾਲ) ਤੋਂ ਬਾ-ਖ਼ਬਰ ਹੈ ਅਤੇ (ਉਹਨਾਂ ਨੂੰ) ਵੇਖ ਰਿਹਾ ਹੈ।
ਇਸ ਆਇਤ ਦੇ ਸਾਰੇ ਅਨੁਵਾਦ ਵੇਖੋ →
وَهُوَ ٱلَّذِى يُنَزِّلُ ٱلْغَيْثَ مِنۢ بَعْدِ مَا قَنَطُوا۟ وَيَنشُرُ رَحْمَتَهُۥ وَهُوَ ٱلْوَلِىُّ ٱلْحَمِيدُ
Punjabi Translation - Arif Haleemਉਹੀ ਹੈ ਜਿਹੜਾ ਲੋਕਾਂ ਦੇ ਨਿਰਾਸ਼ ਹੋਣ ਪਿੱਛੋਂ ਮੀਂਹ ਬਰਸਾਉਂਦਾ ਹੈ ਅਤੇ ਆਪਣੀ ਰਹਿਮਤ ਨੂੰ ਆਮ ਕਰ ਦਿੰਦਾ ਹੈ। ਉਹੀ ਕਾਰਜ ਸਾਧਕ ਤੇ ਸ਼ਲਾਘਾਯੋਗ ਹੈ।
ਇਸ ਆਇਤ ਦੇ ਸਾਰੇ ਅਨੁਵਾਦ ਵੇਖੋ →
وَمِنْ ءَايَٰتِهِۦ خَلْقُ ٱلسَّمَٰوَٰتِ وَٱلْأَرْضِ وَمَا بَثَّ فِيهِمَا مِن دَآبَّةٍ وَهُوَ عَلَىٰ جَمْعِهِمْ إِذَا يَشَآءُ قَدِيرٌ
Punjabi Translation - Arif Haleemਅਕਾਸ਼ਾਂ ਤੇ ਧਰਤੀ ਦੀ ਰਚਨਾ ਅਤੇ ਉਹ ਜੀਅ-ਜੰਤੂ ਜਿਹੜੇ ਉਸ ਨੇ ਦੋਵੇਂ ਥਾਈਂ ਫ਼ੈਲਾ ਰੱਖੇ ਹਨ, ਉਸ ਦੀਆਂ ਨਿਸ਼ਾਨੀਆਂ ਵਿੱਚੋਂ ਹਨ ਜਦੋਂ ਵੀ ਉਹ ਚਾਹੇ ਉਹਨਾਂ ਨੂੰ ਇੱਕਠਿਆਂ ਕਰਨ ਦੀ ਸਮਰਥਾ ਦਾ ਹੈ।
ਇਸ ਆਇਤ ਦੇ ਸਾਰੇ ਅਨੁਵਾਦ ਵੇਖੋ →
وَمَآ أَصَٰبَكُم مِّن مُّصِيبَةٍ فَبِمَا كَسَبَتْ أَيْدِيكُمْ وَيَعْفُوا۟ عَن كَثِيرٍ
Punjabi Translation - Arif Haleemਤੁਹਾਡੇ ਉੱਤੇ ਜਿਹੜੀ ਵੀ ਬਿਪਤਾ ਆਈ ਹੈ ਉਹ ਤੁਹਾਡੀਆਂ ਆਪਣੀਆਂ ਹੀ ਕਰਤੂਤਾਂ ਕਾਰਨ ਆਈ ਹੈ ਅਤੇ ਬਹੁਤ ਸਾਰੀਆਂ ਭੁੱਲਾ-ਚੁੱਕਾਂ ਨੂੰ ਤਾਂ ਉਹ ਐਵੇਂ ਹੀ ਮੁਆਫ਼ ਕਰ ਦਿੰਦਾ ਹੈ।
ਇਸ ਆਇਤ ਦੇ ਸਾਰੇ ਅਨੁਵਾਦ ਵੇਖੋ →
وَمَآ أَنتُم بِمُعْجِزِينَ فِى ٱلْأَرْضِ وَمَا لَكُم مِّن دُونِ ٱللَّهِ مِن وَلِىٍّ وَلَا نَصِيرٍ
Punjabi Translation - Arif Haleemਤੁਸੀਂ ਧਰਤੀ ਉੱਤੇ ਉਸ (ਅੱਲਾਹ) ਨੂੰ ਬੇਵਸ ਨਹੀਂ ਕਰ ਸਕਦੇ ਅਤੇ ਤੁਹਾਡੇ ਲਈ ਛੁੱਟ ਅੱਲਾਹ ਤੋਂ ਕੋਈ ਕਾਰਜ-ਸਾਧਕ ਨਹੀਂ ਅਤੇ ਨਾ ਹੀ ਕੋਈ ਸਹਾਈ ਹੈ।
ਇਸ ਆਇਤ ਦੇ ਸਾਰੇ ਅਨੁਵਾਦ ਵੇਖੋ →
وَمِنْ ءَايَٰتِهِ ٱلْجَوَارِ فِى ٱلْبَحْرِ كَٱلْأَعْلَٰمِ
Punjabi Translation - Arif Haleemਉਸੇ ਦੀਆਂ ਨਿਸ਼ਾਨੀਆਂ ਵਿੱਚੋਂ ਸਮੁੰਦਰ ਵਿਚ ਚੱਲਣ ਵਾਲੇ ਪਹਾੜਾਂ ਵਾਂਗ ਜਹਾਜ਼ ਹਨ।
ਇਸ ਆਇਤ ਦੇ ਸਾਰੇ ਅਨੁਵਾਦ ਵੇਖੋ →
إِن يَشَأْ يُسْكِنِ ٱلرِّيحَ فَيَظْلَلْنَ رَوَاكِدَ عَلَىٰ ظَهْرِهِۦٓ إِنَّ فِى ذَٰلِكَ لَـَٔايَٰتٍ لِّكُلِّ صَبَّارٍ شَكُورٍ
Punjabi Translation - Arif Haleemਜੇ ਉਹ (ਅੱਲਾਹ) ਚਾਹੇ ਤਾਂ ਹਵਾ ਨੂੰ ਰੋਕ ਲਵੇ ਫੇਰ ਉਹ (ਜਹਾਜ਼) ਸਮੁੰਦਰ ਦੀ ਸਤਹ (ਪਿਠ) ਉੱਤੇ ਖਲੋਤੇ ਹੀ ਰਹਿ ਜਾਣ (ਨਿਰਸੰਦੇਹ, ਇਸ ਵਿਚ ਹਰੇਕ ਸਬਰ ਤੇ ਸ਼ੁਕਰ ਕਰਨ ਵਾਲੇ ਵਿਅਕਤੀ ਲਈ ਵੱਡੀਆਂ ਨਿਸ਼ਾਨੀਆਂ ਹਨ।
ਇਸ ਆਇਤ ਦੇ ਸਾਰੇ ਅਨੁਵਾਦ ਵੇਖੋ →
أَوْ يُوبِقْهُنَّ بِمَا كَسَبُوا۟ وَيَعْفُ عَن كَثِيرٍ
Punjabi Translation - Arif Haleemਜਾਂ ਜੇ ਉਹ (ਚਾਹੇ ਤਾਂ) ਉਹਨਾਂ (ਕਾਫ਼ਿਰਾਂ) ਦੀਆਂ ਕਰਤੂਤਾਂ ਕਾਰਨ ਉਹਨਾਂ (ਜਹਾਜ਼ਾਂ ਨੂੰ) ਤਬਾਹ ਕਰ ਦੇਵੇ ਅਤੇ ਜੇ ਚਾਹੇ ਤਾਂ ਬਹੁਤ ਸਾਰੇ (ਅਪਰਾਧਾਂ) ਨੂੰ ਮੁਆਫ਼ ਕਰ ਦੇਵੇ।
ਇਸ ਆਇਤ ਦੇ ਸਾਰੇ ਅਨੁਵਾਦ ਵੇਖੋ →
وَيَعْلَمَ ٱلَّذِينَ يُجَٰدِلُونَ فِىٓ ءَايَٰتِنَا مَا لَهُم مِّن مَّحِيصٍ
Punjabi Translation - Arif Haleemਤਾਂ ਜੋ ਉਹ ਲੋਕੀ, ਜਿਹੜੇ ਸਾਡੀਆਂ ਆਇਤਾਂ (ਨਿਸ਼ਾਨੀਆਂ) ਵਿਚ ਝਗੜਦੇ ਹਨ, ਉਹ ਜਾਣ ਲੈਣ ਕਿ ਉਹਨਾਂ ਦੇ ਨੱਸਣ ਲਈ ਕੋਈ ਵੀ ਥਾਂ ਨਹੀਂ।
ਇਸ ਆਇਤ ਦੇ ਸਾਰੇ ਅਨੁਵਾਦ ਵੇਖੋ →
فَمَآ أُوتِيتُم مِّن شَىْءٍ فَمَتَٰعُ ٱلْحَيَوٰةِ ٱلدُّنْيَا وَمَا عِندَ ٱللَّهِ خَيْرٌ وَأَبْقَىٰ لِلَّذِينَ ءَامَنُوا۟ وَعَلَىٰ رَبِّهِمْ يَتَوَكَّلُونَ
Punjabi Translation - Arif Haleem(ਹੇ ਲੋਕੋ!) ਤੁਹਾਨੂੰ ਜੋ ਵੀ ਦਿੱਤਾ ਗਿਆ ਹੈ ਉਹ ਸੰਸਾਰਿਕ ਜੀਵਨ ਦੀ ਤੁੱਛ ਜਿਹੀ ਸਮੱਗਰੀ ਹੈ। ਪਰ ਜੋ ਅੱਲਾਹ ਦੇ ਕੋਲ ਹੈ ਉਹ ਉਹਨਾਂ ਲੋਕਾਂ ਲਈ ਇਸ ਤੋਂ ਕਿਤੇ ਵਧੀਆ ਤੇ ਸਦਾ ਰਹਿਣ ਵਾਲਾ ਹੈ, ਜਿਹੜੇ ਈਮਾਨ ਲਿਆਏ ਉਹ ਆਪਣੇ ਰੱਬ ਉੱਤੇ ਹੀ ਭਰੋਸਾ ਕਰਦੇ ਹਨ।
ਇਸ ਆਇਤ ਦੇ ਸਾਰੇ ਅਨੁਵਾਦ ਵੇਖੋ →
وَٱلَّذِينَ يَجْتَنِبُونَ كَبَٰٓئِرَ ٱلْإِثْمِ وَٱلْفَوَٰحِشَ وَإِذَا مَا غَضِبُوا۟ هُمْ يَغْفِرُونَ
Punjabi Translation - Arif Haleemਅਤੇ ਉਹ ਈਮਾਨ ਵਾਲੇ ਲੋਕ ਜਿਹੜੇ ਮਹਾਂ ਪਾਪਾਂ ਤੇ ਅਸ਼ਲੀਲ ਕੰਮਾਂ ਤੋਂ ਬਚਦੇ ਹਨ [6] ਅਤੇ ਜਦੋਂ ਗ਼ੁੱਸਾ ਆਵੇ ਤਾਂ ਉਹ ਮੁਆਫ਼ ਕਰ ਦਿੰਦੇ ਹਨ।
ਇਸ ਆਇਤ ਦੇ ਸਾਰੇ ਅਨੁਵਾਦ ਵੇਖੋ →
وَٱلَّذِينَ ٱسْتَجَابُوا۟ لِرَبِّهِمْ وَأَقَامُوا۟ ٱلصَّلَوٰةَ وَأَمْرُهُمْ شُورَىٰ بَيْنَهُمْ وَمِمَّا رَزَقْنَٰهُمْ يُنفِقُونَ
Punjabi Translation - Arif Haleemਅਤੇ ਉਹ ਲੋਕ ਜਿਹੜੇ ਆਪਣੇ ਰੱਬ ਦਾ ਹੁਕਮ ਮੰਨਦੇ ਹਨ, ਨਮਾਜ਼ ਕਾਇਮ ਕਰਦੇ ਹਨ ਅਤੇ ਉਹਨਾਂ ਦਾ ਹਰੇਕ ਕੰਮ ਆਪੋ ਵਿਚ ਸਲਾਹ ਮਸ਼ਵਰੇ ਨਾਲ ਨਜਿੱਠਿਆ ਜਾਂਦਾ ਹੈ ਅਤੇ ਅਸੀਂ ਜੋ ਕੁੱਝ ਵੀ (ਰਿਜ਼ਕ) ਉਹਨਾਂ ਨੂੰ ਬਖ਼ਸ਼ਿਆ ਹੈ ਉਹ ਉਸ ਵਿੱਚੋਂ (ਅੱਲਾਹ ਦੀ ਰਾਹ ਵਿਚ) ਖ਼ਰਚ ਕਰਦੇ ਹਨ।
ਇਸ ਆਇਤ ਦੇ ਸਾਰੇ ਅਨੁਵਾਦ ਵੇਖੋ →
وَٱلَّذِينَ إِذَآ أَصَابَهُمُ ٱلْبَغْىُ هُمْ يَنتَصِرُونَ
Punjabi Translation - Arif Haleemਜਦੋਂ ਉਹਨਾਂ ਨਾਲ ਕੋਈ ਵਧੀਕੀ ਕੀਤੀ ਜਾਂਦੀ ਹੈ ਤਾਂ ਉਹ ਬਸ ਉਸ ਦਾ ਹੀ ਬਦਲਾ ਲੈਂਦੇ ਹਨ।
ਇਸ ਆਇਤ ਦੇ ਸਾਰੇ ਅਨੁਵਾਦ ਵੇਖੋ →
وَجَزَٰٓؤُا۟ سَيِّئَةٍ سَيِّئَةٌ مِّثْلُهَا فَمَنْ عَفَا وَأَصْلَحَ فَأَجْرُهُۥ عَلَى ٱللَّهِ إِنَّهُۥ لَا يُحِبُّ ٱلظَّٰلِمِينَ
Punjabi Translation - Arif Haleemਬੁਰਾਈ ਦਾ ਬਦਲਾ ਉਹੋ ਜਿਹੀ ਬੁਰਾਈ ਹੈ, ਫੇਰ ਜਿਹੜਾ ਮੁਆਫ਼ ਕਰ ਦੇਵੇ ਅਤੇ ਸੁਲਾਹ ਕਰ ਲੇਵੇ ਤਾਂ ਉਸ ਦਾ ਬਦਲਾ ਦੇਣਾ ਅੱਲਾਹ ਦੇ ਜ਼ਿੰਮੇ ਹੈ। ਬੇਸ਼ੱਕ ਅੱਲਾਹ ਜ਼ਾਲਮਾਂ ਨੂੰ ਪਸੰਦ ਨਹੀਂ ਕਰਦਾ।
ਇਸ ਆਇਤ ਦੇ ਸਾਰੇ ਅਨੁਵਾਦ ਵੇਖੋ →
وَلَمَنِ ٱنتَصَرَ بَعْدَ ظُلْمِهِۦ فَأُو۟لَٰٓئِكَ مَا عَلَيْهِم مِّن سَبِيلٍ
Punjabi Translation - Arif Haleemਜਿਹੜੇ ਲੋਕ ਜ਼ੁਲਮ ਹੋਣ ਮਗਰੋਂ ਬਦਲਾ ਲੈਣ, ਉਹਨਾਂ ਦਾ ਕੋਈ ਦੋਸ਼ ਨਹੀਂ।
ਇਸ ਆਇਤ ਦੇ ਸਾਰੇ ਅਨੁਵਾਦ ਵੇਖੋ →
إِنَّمَا ٱلسَّبِيلُ عَلَى ٱلَّذِينَ يَظْلِمُونَ ٱلنَّاسَ وَيَبْغُونَ فِى ٱلْأَرْضِ بِغَيْرِ ٱلْحَقِّ أُو۟لَٰٓئِكَ لَهُمْ عَذَابٌ أَلِيمٌ
Punjabi Translation - Arif Haleemਦੋਸ਼ ਤਾਂ ਉਹਨਾਂ ਦਾ ਹੈ ਜਿਹੜੇ ਦੂਜਿਆਂ ਉੱਤੇ ਜ਼ੁਲਮ ਕਰਦੇ ਹਨ ਅਤੇ ਧਰਤੀ ਉੱਤੇ ਅਨੁਚਿਤ ਵਧੀਕੀਆਂ ਕਰਦੇ ਹਨ। ਅਜਿਹੇ ਲੋਕਾਂ ਲਈ ਦੁਖਦਾਈ ਅਜ਼ਾਬ ਹੈ।
ਇਸ ਆਇਤ ਦੇ ਸਾਰੇ ਅਨੁਵਾਦ ਵੇਖੋ →
وَلَمَن صَبَرَ وَغَفَرَ إِنَّ ذَٰلِكَ لَمِنْ عَزْمِ ٱلْأُمُورِ
Punjabi Translation - Arif Haleemਪਰ ਹਾਂ! ਜਿਹੜਾ ਧੀਰਜ ਤੋਂ ਕੰਮ ਲਵੇ ਅਤੇ ਮੁਆਫ਼ ਕਰ ਦੇਵੇ ਤਾਂ ਬੇਸ਼ੱਕ ਇਹ ਦਲੇਰੀ ਦੇ ਕੰਮਾਂ ਵਿੱਚੋਂ ਹੈ।
ਇਸ ਆਇਤ ਦੇ ਸਾਰੇ ਅਨੁਵਾਦ ਵੇਖੋ →
وَمَن يُضْلِلِ ٱللَّهُ فَمَا لَهُۥ مِن وَلِىٍّ مِّنۢ بَعْدِهِۦ وَتَرَى ٱلظَّٰلِمِينَ لَمَّا رَأَوُا۟ ٱلْعَذَابَ يَقُولُونَ هَلْ إِلَىٰ مَرَدٍّ مِّن سَبِيلٍ
Punjabi Translation - Arif Haleemਜਿਸ ਨੂੰ ਅੱਲਾਹ ਹੀ ਗੁਮਰਾਹ ਕਰ ਦੇਵੇ ਉਸ ਨੂੰ ਅੱਲਾਹ ਪਿੱਛੋਂ ਕੋਈ ਵੀ ਸਾਭਣ ਵਾਲਾ ਨਹੀਂ। (ਹੇ ਨਬੀ!) ਤੁਸੀਂ ਜ਼ਾਲਮਾਂ ਨੂੰ ਵੇਖੋਗੇ ਕਿ ਜਦੋਂ ਉਹ ਅਜ਼ਾਬ ਨੂੰ ਵੇਖਣਗੇ ਤਾਂ ਆਖਣਗੇ, ਕੀ ਭਲਾਂ ਹੁਣ (ਸੰਸਾਰ ਵੱਲ) ਮੁੜ ਕੇ ਜਾਣ ਦਾ ਵੀ ਕੋਈ ਰਾਹ ਹੈ ?
ਇਸ ਆਇਤ ਦੇ ਸਾਰੇ ਅਨੁਵਾਦ ਵੇਖੋ →
وَتَرَىٰهُمْ يُعْرَضُونَ عَلَيْهَا خَٰشِعِينَ مِنَ ٱلذُّلِّ يَنظُرُونَ مِن طَرْفٍ خَفِىٍّ وَقَالَ ٱلَّذِينَ ءَامَنُوٓا۟ إِنَّ ٱلْخَٰسِرِينَ ٱلَّذِينَ خَسِرُوٓا۟ أَنفُسَهُمْ وَأَهْلِيهِمْ يَوْمَ ٱلْقِيَٰمَةِ أَلَآ إِنَّ ٱلظَّٰلِمِينَ فِى عَذَابٍ مُّقِيمٍ
Punjabi Translation - Arif Haleem(ਹੇ ਨਬੀ!) ਤੁਸੀਂ ਉਹਨਾਂ ਨੂੰ ਵੇਖੋਗੇ ਕਿ ਜਦੋਂ ਉਹ ਨਰਕ ਦੇ ਸਾਹਮਣੇ ਹਾਜ਼ਰ ਕੀਤੇ ਜਾਣਗੇ ਤਾਂ ਹੀਣਤਾ ਕਾਰਨ ਝੁਕੇ ਜਾ ਰਹੇ ਹੋਣਗੇ ਅਤੇ ਨਜ਼ਰਾਂ ਬਚਾ ਬਚਾ ਕੇ ਕਨੱਖੀਆਂ ਨਾਲ ਵੇਖਦੇ ਹੋਣਗੇ। ਜਿਹੜੇ ਈਮਾਨ ਲਿਆਏ ਹਨ ਉਹ ਆਖਣਗੇ ਕਿ ਬੇਸ਼ੱਕ ਘਾਟੇ ਵਿਚ ਤਾਂ ਉਹੀਓ ਲੋਕ ਹਨ ਜਿਨ੍ਹਾਂ ਨੇ ਅੱਜ (ਕਿਆਮਤ ਦਿਹਾੜ) ਆਪਣੇ ਆਪ ਨੂੰ ਅਤੇ ਆਪਣੇ ਘਰ ਵਾਲਿਆਂ ਨੂੰ ਘਾਟੇ ਵਿਚ ਪਾਈਂ ਰੱਖਿਆ। ਖ਼ਬਰਦਾਰ! ਜ਼ਾਲਮ ਲੋਕ ਸਦੀਵੀ ਅਜ਼ਾਬ ਵਿਚ ਫਸੇ ਰਹਿਣਗੇ।
ਇਸ ਆਇਤ ਦੇ ਸਾਰੇ ਅਨੁਵਾਦ ਵੇਖੋ →
وَمَا كَانَ لَهُم مِّنْ أَوْلِيَآءَ يَنصُرُونَهُم مِّن دُونِ ٱللَّهِ وَمَن يُضْلِلِ ٱللَّهُ فَمَا لَهُۥ مِن سَبِيلٍ
Punjabi Translation - Arif Haleemਅਤੇ ਉਹਨਾਂ ਲਈ ਛੁੱਟ ਅੱਲਾਹ ਤੋਂ ਕੋਈ ਵੀ ਅਜਿਹਾ ਮਿੱਤਰ ਨਹੀਂ ਹੋਵੇਗਾ ਜਿਹੜਾ ਉਹਨਾਂ ਦੀ ਸਹਾਇਤਾ ਕਰ ਸਕੇ। ਜਿਸ ਨੂੰ ਅੱਲਾਹ ਹੀ ਕੁਰਾਹੇ ਪਾ ਦੇਵੇ, ਫੇਰ ਉਸ ਲਈ (ਹਿਦਾਇਤ ਦਾ) ਕੋਈ ਰਾਹ ਨਹੀਂ।
ਇਸ ਆਇਤ ਦੇ ਸਾਰੇ ਅਨੁਵਾਦ ਵੇਖੋ →
ٱسْتَجِيبُوا۟ لِرَبِّكُم مِّن قَبْلِ أَن يَأْتِىَ يَوْمٌ لَّا مَرَدَّ لَهُۥ مِنَ ٱللَّهِ مَا لَكُم مِّن مَّلْجَإٍ يَوْمَئِذٍ وَمَا لَكُم مِّن نَّكِيرٍ
Punjabi Translation - Arif Haleem(ਹੇ ਲੋਕੋ) ਤੁਸੀਂ ਆਪਣੇ ਰੱਬ ਦਾ ਹੁਕਮ ਮੰਨ ਲਓ, ਇਸ ਤੋਂ ਪਹਿਲਾਂ ਕਿ ਅੱਲਾਹ ਵੱਲੋਂ ਉਹ ਦਿਨ ਆ ਜਾਵੇ ਜਿਹੜਾ (ਕਿਸੇ ਵੀ ਤਰ੍ਹਾਂ) ਟਲਣ ਵਾਲਾ ਨਹੀਂ। ਉਸ ਦਿਹਾੜੇ ਤੁਹਾਡੇ ਲਈ ਕੋਈ ਸ਼ਰਨ ਸਥਾਨ ਨਹੀਂ ਹੋਵੇਗਾ ਅਤੇ ਨਾ ਹੀ ਤੁਹਾਥੋਂ ਗੁਨਾਹਾਂ ਦਾ ਇਨਕਾਰ ਹੀ ਕੀਤਾ ਜਾਵੇਗਾ।
ਇਸ ਆਇਤ ਦੇ ਸਾਰੇ ਅਨੁਵਾਦ ਵੇਖੋ →
فَإِنْ أَعْرَضُوا۟ فَمَآ أَرْسَلْنَٰكَ عَلَيْهِمْ حَفِيظًا إِنْ عَلَيْكَ إِلَّا ٱلْبَلَٰغُ وَإِنَّآ إِذَآ أَذَقْنَا ٱلْإِنسَٰنَ مِنَّا رَحْمَةً فَرِحَ بِهَا وَإِن تُصِبْهُمْ سَيِّئَةٌۢ بِمَا قَدَّمَتْ أَيْدِيهِمْ فَإِنَّ ٱلْإِنسَٰنَ كَفُورٌ
Punjabi Translation - Arif Haleem(ਹੇ ਨਬੀ!) ਜੇ ਉਹ ਮੂੰਹ ਮੋੜਦੇ ਹਨ ਤਾਂ ਮੋੜ ਲੈਣ ਅਸੀਂ ਤੁਹਾਨੂੰ ਉਹਨਾਂ ਉੱਤੇ ਕੋਈ ਨਿਗਰਾਨ ਬਣਾ ਕੇ ਨਹੀਂ ਭੇਜਿਆ ? ਤੁਹਾਡੇ ਜ਼ਿੰਮੇ ਤਾਂ (ਰੱਬੀ ਪੈਗ਼ਾਮ ਨੂੰ ਲੋਕਾਂ ਤੱਕ) ਪਹੁੰਚਾ ਦੇਣਾ ਹੀ ਹੈ। ਜਦੋਂ ਮਨੁੱਖ ਨੂੰ ਅਸੀਂ ਆਪਣੀਆਂ ਮਿਹਰਾਂ ਦਾ ਸੁਆਦ ਚਖਾਉਂਦੇ ਹਾਂ ਤਾਂ ਉਹ ਸੇਖ਼ੀਆਂ ਮਾਰਦਾ ਹੈ, ਜੇ ਉਸ ਨੂੰ ਆਪਣੀਆਂ ਕਰਤੂਤਾਂ ਕਾਰਨ ਕੋਈ ਬਿਪਤਾ ਆ ਪਹੁੰਚਦੀ ਹੈ ਤਾਂ (ਸਾਰੇ ਅਹਿਸਾਨ ਭੁੱਲ ਕੇ) ਵੱਡਾ ਨਾ-ਸ਼ੁਕਰਾ ਬਣ ਜਾਂਦਾ ਹੈ।
ਇਸ ਆਇਤ ਦੇ ਸਾਰੇ ਅਨੁਵਾਦ ਵੇਖੋ →
لِّلَّهِ مُلْكُ ٱلسَّمَٰوَٰتِ وَٱلْأَرْضِ يَخْلُقُ مَا يَشَآءُ يَهَبُ لِمَن يَشَآءُ إِنَٰثًا وَيَهَبُ لِمَن يَشَآءُ ٱلذُّكُورَ
Punjabi Translation - Arif Haleemਅਕਾਸ਼ਾਂ ਤੇ ਧਰਤੀ ਦੀ ਪਾਤਸ਼ਾਹੀ ਦਾ ਮਾਲਿਕ ਅੱਲਾਹ ਹੀ ਹੈ। ਜੋ ਉਹ ਚਾਹੁੰਦਾ ਹੈ ਪੈਦਾ ਕਰਦਾ ਹੈ। ਜਿਸ ਨੂੰ ਚਾਹੁੰਦਾ ਹੈ (ਕੇਵਲ) ਧੀਆਂ ਹੀ ਬਖ਼ਸ਼ਦਾ ਹੈ ਅਤੇ ਜਿਸ ਨੂੰ ਚਾਹੁੰਦਾ ਹੈ (ਕੇਵਲ) ਪੁੱਤਰ ਦਿੰਦਾ ਹੈ।
ਇਸ ਆਇਤ ਦੇ ਸਾਰੇ ਅਨੁਵਾਦ ਵੇਖੋ →
أَوْ يُزَوِّجُهُمْ ذُكْرَانًا وَإِنَٰثًا وَيَجْعَلُ مَن يَشَآءُ عَقِيمًا إِنَّهُۥ عَلِيمٌ قَدِيرٌ
Punjabi Translation - Arif Haleemਜਾਂ (ਜੇ ਚਾਹੁੰਦਾ ਹੈ ਤਾਂ) ਉਹਨਾਂ ਨੂੰ ਪੁੱਤਰ ਤੇ ਧੀਆਂ ਰਲਾ-ਮਲਾ ਕੇ (ਭਾਵ ਦੋਵੇਂ) ਦਿੰਦਾ ਹੈ ਅਤੇ ਜਿਸ ਨੂੰ ਚਾਹੁੰਦਾ ਹੈ ਬੇ-ਔਲਾਦ ਰਖਦਾ ਹੈ। ਬੇਸ਼ੱਕ ਉਹ ਵੱਡਾ ਜਾਣਨਹਾਰ ਤੇ ਮਹਾਨ ਸਮਰਥਾ ਰੱਖਦਾ ਹੈ।
ਇਸ ਆਇਤ ਦੇ ਸਾਰੇ ਅਨੁਵਾਦ ਵੇਖੋ →
وَمَا كَانَ لِبَشَرٍ أَن يُكَلِّمَهُ ٱللَّهُ إِلَّا وَحْيًا أَوْ مِن وَرَآئِ حِجَابٍ أَوْ يُرْسِلَ رَسُولًا فَيُوحِىَ بِإِذْنِهِۦ مَا يَشَآءُ إِنَّهُۥ عَلِىٌّ حَكِيمٌ
Punjabi Translation - Arif Haleemਕੋਈ ਵੀ ਮਨੁੱਖ ਇਸ ਯੋਗ ਨਹੀਂ ਕਿ ਅੱਲਾਹ ਉਸ ਨਾਲ (ਸਿੱਧੀ) ਗੱਲ ਬਾਤ ਕਰੇ, ਪਰ ਇਲਹਾਮ ਰਾਹੀਂ (ਭਾਵ ਦਿਲ ਵਿਚ ਕੋਈ ਗੱਲ ਪਾ ਦੇਣਾ ਜਾਂ ਸੁਪਨੇ ਵਿਚ ਵਿਖਾ ਦੇਣਾ) ਜਾਂ ਪੜਦੇ ਦੇ ਪਿੱਛਿਓਂ ਜਾਂ ਫ਼ਰਿਸ਼ਤੇ ਭੇਜ ਕੇ, (ਗੱਲ ਕਰਦਾ ਹੈ) ਅਤੇ ਉਹ ਫ਼ਰਿਸ਼ਤੇ ਅੱਲਾਹ ਦੇ ਹੁਕਮ ਨਾਲ ਹੀ ਆਉਂਦੇ ਹਨ। ਅੱਲਾਹ ਜੋ ਚਾਹੁੰਦਾ ਹੈ ਉਹੀਓ ਕਰਦਾ ਹੈ।[7] ਬੇਸ਼ੱਕ ਉਹ ਸਰਵਉੱਚ ਤੇ ਦਾਨਾਈ ਵਾਲਾ ਹੈ।
ਇਸ ਆਇਤ ਦੇ ਸਾਰੇ ਅਨੁਵਾਦ ਵੇਖੋ →
وَكَذَٰلِكَ أَوْحَيْنَآ إِلَيْكَ رُوحًا مِّنْ أَمْرِنَا مَا كُنتَ تَدْرِى مَا ٱلْكِتَٰبُ وَلَا ٱلْإِيمَٰنُ وَلَٰكِن جَعَلْنَٰهُ نُورًا نَّهْدِى بِهِۦ مَن نَّشَآءُ مِنْ عِبَادِنَا وَإِنَّكَ لَتَهْدِىٓ إِلَىٰ صِرَٰطٍ مُّسْتَقِيمٍ
Punjabi Translation - Arif Haleem(ਹੇ ਨਬੀ!) ਇਸੇ ਤਰ੍ਹਾਂ ਅਸੀਂ ਤੁਹਾਡੇ ਵੱਲ ਆਪਣੇ ਹੁਕਮ ਨਾਲ ਇਕ ਰੂਹ (.ਕੁਰਆਨ) ਦੀ ਵਹੀ ਭੇਜੀ। (ਇਸ ਤੋਂ ਪਹਿਲਾਂ) ਤੁਸੀਂ ਨਹੀਂ ਜਾਣਦੇ ਸੀ ਕਿ ਕਿਤਾਬ ਕੀ ਹੈ ਅਤੇ ਈਮਾਨ ਕੀ ਹੈ? ਪਰ ਅਸਾਂ ਇਸ ਕਿਤਾਬ ਨੂੰ ਨੂਰ ਬਣਾ ਦਿੱਤਾ। ਅਸੀਂ ਆਪਣੇ ਬੰਦਿਆਂ ਵਿੱਚੋਂ ਜਿਸ ਨੂੰ ਚਾਹੁੰਦੇ ਹਾਂ ਇਸ ਨੂਰ (ਭਾਵ .ਕੁਰਆਨ) ਰਾਹੀਂ ਹਿਦਾਇਤ ਬਖ਼ਸ਼ ਦਿੰਦੇ ਹਾਂ। ਬੇਸ਼ੱਕ ਤੁਸੀਂ ਸਿੱਧੇ ਰਾਹ ਵੱਲ ਵੀ ਅਗਵਾਈ ਕਰਦੇ ਹੋ।
ਇਸ ਆਇਤ ਦੇ ਸਾਰੇ ਅਨੁਵਾਦ ਵੇਖੋ →
صِرَٰطِ ٱللَّهِ ٱلَّذِى لَهُۥ مَا فِى ٱلسَّمَٰوَٰتِ وَمَا فِى ٱلْأَرْضِ أَلَآ إِلَى ٱللَّهِ تَصِيرُ ٱلْأُمُورُ
Punjabi Translation - Arif Haleemਅਤੇ ਹੇ ਨਬੀ! ਉਸ ਅੱਲਾਹ ਵੱਲ (ਅਗਵਾਈ ਕਰਦੇ ਹੋ) ਜਿਹੜਾ ਅਕਾਸ਼ਾਂ ਤੇ ਧਰਤੀ ਦੀ ਹਰੇਕ ਚੀਜ਼ ਦਾ ਮਾਲਿਕ ਹੈ। ਖ਼ਬਰਦਾਰ! ਸਾਰੇ ਮਾਮਲੇ ਅੱਲਾਹ ਵੱਲ ਹੀ ਪਰਤਦੇ ਹਨ।
ਇਸ ਆਇਤ ਦੇ ਸਾਰੇ ਅਨੁਵਾਦ ਵੇਖੋ →
Looking for a topic? Try the meaning search — your question is scanned across all 6,236 verses.
→