ਸੂਰਤ Saad ص
88 ਆਇਤਾਂ · ਮੱਕਾ · ਉਤਰਨ ਦਾ ਕ੍ਰਮ 38
بِسْمِ ٱللَّهِ ٱلرَّحْمَٰنِ ٱلرَّحِيمِ صٓ وَٱلْقُرْءَانِ ذِى ٱلذِّكْرِ
Punjabi Translation - Arif Haleemਸੁਆਦ। ਸੁੰਹ ਹੈ ਨਸੀਹਤਾਂ ਭਰੇ .ਕੁਰਆਨ ਦੀ।
ਇਸ ਆਇਤ ਦੇ ਸਾਰੇ ਅਨੁਵਾਦ ਵੇਖੋ →
بَلِ ٱلَّذِينَ كَفَرُوا۟ فِى عِزَّةٍ وَشِقَاقٍ
Punjabi Translation - Arif Haleemਪਰ ਇਨਕਾਰੀ ਤਾਂ ਘਮੰਡ ਵਿਚ ਅਤੇ (.ਕੁਰਆਨ ਦੀ) ਵਿਰੋਧਤਾ ਵਿਚ ਫਸੇ ਹੋਏ ਹਨ।
ਇਸ ਆਇਤ ਦੇ ਸਾਰੇ ਅਨੁਵਾਦ ਵੇਖੋ →
كَمْ أَهْلَكْنَا مِن قَبْلِهِم مِّن قَرْنٍ فَنَادَوا۟ وَّلَاتَ حِينَ مَنَاصٍ
Punjabi Translation - Arif Haleemਇਹਨਾਂ (ਕਾਫ਼ਿਰਾਂ) ਤੋਂ ਪਹਿਲਾਂ ਵੀ ਅਸੀਂ ਕਿੰਨੀਆਂ ਹੀ ਉੱਮਤਾਂ (ਕੌਮਾਂ) ਨੂੰ (ਅਜ਼ਾਬ ਰਾਹੀਂ) ਹਲਾਕ ਕਰ ਚੁੱਕੇ ਹਾਂ। (ਜਦੋਂ ਅਜ਼ਾਬ ਆ ਗਿਆ) ਤਾਂ ਉਹਨਾਂ ਨੇ (ਮਦਦ ਲਈ) ਸਾਨੂੰ ਹੀ ਸੱਦਿਆ, ਜਦ ਕਿ ਉਹ ਸਮਾਂ (ਅਜ਼ਾਬ ਤੋਂ) ਛੁਟਕਾਰੇ ਦਾ ਨਹੀਂ ਸੀ।
ਇਸ ਆਇਤ ਦੇ ਸਾਰੇ ਅਨੁਵਾਦ ਵੇਖੋ →
وَعَجِبُوٓا۟ أَن جَآءَهُم مُّنذِرٌ مِّنْهُمْ وَقَالَ ٱلْكَٰفِرُونَ هَٰذَا سَٰحِرٌ كَذَّابٌ
Punjabi Translation - Arif Haleemਅਤੇ ਉਹਨਾਂ ਲੋਕਾਂ ਨੂੰ ਇਸ ਗੱਲ ਉੱਤੇ ਰੁਰਾਨੀ ਸੀ ਕਿ ਇਕ ਡਰਾਉਣ ਵਾਲਾ ਆਪ ਉਹਨਾਂ ਵਿੱਚੋਂ ਹੀ ਆ ਗਿਆ ਅਤੇ ਕਾਫ਼ਿਰ ਆਖਣ ਲੱਗੇ ਕਿ ਇਹ ਤਾਂ ਇਕ ਜਾਦੂਗਰ ਹੈ ਅਤੇ ਵੱਡਾ ਝੂਠਾ ਹੈ।
ਇਸ ਆਇਤ ਦੇ ਸਾਰੇ ਅਨੁਵਾਦ ਵੇਖੋ →
أَجَعَلَ ٱلْـَٔالِهَةَ إِلَٰهًا وَٰحِدًا إِنَّ هَٰذَا لَشَىْءٌ عُجَابٌ
Punjabi Translation - Arif Haleemਕੀ ਇਸ ਨੇ ਸਾਰੇ ਇਸ਼ਟਾਂ ਨੂੰ ਇਕ ਹੀ ਇਸ਼ਟ ਬਣਾ ਦਿੱਤਾ ਹੈ? ਇਹ ਤਾਂ ਬਹੁਤ ਹੀ ਅਜੀਬ ਗੱਲ ਹੈ।
ਇਸ ਆਇਤ ਦੇ ਸਾਰੇ ਅਨੁਵਾਦ ਵੇਖੋ →
وَٱنطَلَقَ ٱلْمَلَأُ مِنْهُمْ أَنِ ٱمْشُوا۟ وَٱصْبِرُوا۟ عَلَىٰٓ ءَالِهَتِكُمْ إِنَّ هَٰذَا لَشَىْءٌ يُرَادُ
Punjabi Translation - Arif Haleemਅਤੇ (ਮੱਕੇ ਦੇ) ਸਰਦਾਰ ਇਹ ਕਹਿੰਦੇ ਹੋਏ (ਮੁਹੰਮਦ ਸ: ਦੀ ਸਭਾ ਵਿੱਚੋਂ) ਉੱਠ ਤੁਰੇ ਕਿ ਚੱਲੋ ਅਤੇ ਆਪਣੇ ਇਸ਼ਟਾਂ ਦੀ ਇਬਾਦਤ ’ਤੇ ਹੀ ਡਟੇ ਰਹੋ। ਬੇਸ਼ੱਕ ਇਹ ਗੱਲ ਕਿਸੇ ਨਿਜੀ ਉਦੇਸ਼ ਨੂੰ ਲੈ ਕੇ ਆਖੀ ਜਾ ਰਹੀ ਹੈ।
ਇਸ ਆਇਤ ਦੇ ਸਾਰੇ ਅਨੁਵਾਦ ਵੇਖੋ →
مَا سَمِعْنَا بِهَٰذَا فِى ٱلْمِلَّةِ ٱلْـَٔاخِرَةِ إِنْ هَٰذَآ إِلَّا ٱخْتِلَٰقٌ
Punjabi Translation - Arif Haleemਅਸੀਂ ਤਾਂ ਇਹ ਗੱਲ ਪਹਿਲੀਆਂ ਕੌਮਾਂ ਤੋਂ ਵੀ ਨਹੀਂ ਸੁਣੀ, ਇਹ ਤਾਂ ਕੇਵਲ ਘੜ੍ਹੀ ਹੋਈ ਇਕ ਗੱਲ ਹੈ।
ਇਸ ਆਇਤ ਦੇ ਸਾਰੇ ਅਨੁਵਾਦ ਵੇਖੋ →
أَءُنزِلَ عَلَيْهِ ٱلذِّكْرُ مِنۢ بَيْنِنَا بَلْ هُمْ فِى شَكٍّ مِّن ذِكْرِى بَل لَّمَّا يَذُوقُوا۟ عَذَابِ
Punjabi Translation - Arif Haleemਕੀ ਸਾਡੇ ਵਿੱਚੋਂ ਇਸੇ ’ਤੇ ਹੀ ਜ਼ਿਕਰ (.ਕੁਰਆਨ) ਉੱਤਰਿਆ ਹੈ ? ਅਸਲ ਵਿਚ ਇਹ ਲੋਕ ਮੇਰੇ ਜ਼ਿਕਰ (.ਕੁਰਆਨ) ਉੱਤੇ ਸ਼ੱਕ ਕਰ ਰਹੇ ਹਨ, ਕਿਉਂ ਜੋ ਅਜੇ ਉਹਨਾਂ ਨੇ ਮੇਰੇ ਅਜ਼ਾਬ ਦਾ ਸੁਆਦ ਨਹੀਂ ਚੱਖਿਆ।
ਇਸ ਆਇਤ ਦੇ ਸਾਰੇ ਅਨੁਵਾਦ ਵੇਖੋ →
أَمْ عِندَهُمْ خَزَآئِنُ رَحْمَةِ رَبِّكَ ٱلْعَزِيزِ ٱلْوَهَّابِ
Punjabi Translation - Arif Haleem(ਹੇ ਨਬੀ!) ਕੀ ਇਹਨਾਂ (ਕਾਫ਼ਿਰਾਂ) ਕੋਲ ਤੇਰੇ (ਉਸ) ਰੱਬ ਦੀਆਂ ਰਹਿਮਤਾਂ ਦੇ ਖ਼ਜ਼ਾਨੇ ਹਨ, ਜਿਹੜਾ ਕਿ ਵੱਡਾ ਜ਼ੋਰਾਵਰ ਤੇ ਸਖ਼ੀ ਦਾਤਾ ਹੈ ?
ਇਸ ਆਇਤ ਦੇ ਸਾਰੇ ਅਨੁਵਾਦ ਵੇਖੋ →
أَمْ لَهُم مُّلْكُ ٱلسَّمَٰوَٰتِ وَٱلْأَرْضِ وَمَا بَيْنَهُمَا فَلْيَرْتَقُوا۟ فِى ٱلْأَسْبَٰبِ
Punjabi Translation - Arif Haleemਜਾਂ ਕੀ ਇਹ ਅਕਾਸ਼ ਤੇ ਧਰਤੀ ਅਤੇ ਉਹਨਾਂ ਦੇ ਵਿਚਕਾਰ ਹਰੇਕ ਚੀਜ਼ ਦੇ ਮਾਲਿਕ ਹਨ ? (ਜੇ ਇੰਜ ਹੈ) ਤਾਂ ਇਹਨਾਂ ਨੂੰ ਚਾਹੀਦਾ ਹੈ ਕਿ (ਵਹੀ ਨੂੰ ਰੋਕਣ ਲਈ) ਰੱਸਿਆਂ ਰਾਹੀਂ ਅਕਾਸ਼ ’ਤੇ ਚੜ੍ਹ ਜਾਣ।
ਇਸ ਆਇਤ ਦੇ ਸਾਰੇ ਅਨੁਵਾਦ ਵੇਖੋ →
جُندٌ مَّا هُنَالِكَ مَهْزُومٌ مِّنَ ٱلْأَحْزَابِ
Punjabi Translation - Arif Haleemਇਹ ਤਾਂ (ਦੋ ਵੱਡੇ-ਵੱਡੇ) ਹਾਰੇ ਹੋਏ ਜੱਥਿਆਂ ਵਿੱਚੋਂ ਇਕ ਨਿੱਕਾ ਜਿਹਾ ਜੱਥਾ ਹੈ, ਜਿਹੜਾ ਮਾਤ ਖਾਵੇਗਾ।
ਇਸ ਆਇਤ ਦੇ ਸਾਰੇ ਅਨੁਵਾਦ ਵੇਖੋ →
كَذَّبَتْ قَبْلَهُمْ قَوْمُ نُوحٍ وَعَادٌ وَفِرْعَوْنُ ذُو ٱلْأَوْتَادِ
Punjabi Translation - Arif Haleemਇਹਨਾਂ ਤੋਂ ਪਹਿਲਾਂ ਨੂਹ ਅਤੇ ਆਦ ਦੀ ਕੌਮ ਅਤੇ ਮੇਖਾਂ ਵਾਲੇ ਫ਼ਿਰਔਨ ਨੇ (ਪੈਗ਼ੰਬਰਾਂ ਨੂੰ) ਝੁਠਲਾਇਆ ਸੀ।
ਇਸ ਆਇਤ ਦੇ ਸਾਰੇ ਅਨੁਵਾਦ ਵੇਖੋ →
وَثَمُودُ وَقَوْمُ لُوطٍ وَأَصْحَٰبُ لْـَٔيْكَةِ أُو۟لَٰٓئِكَ ٱلْأَحْزَابُ
Punjabi Translation - Arif Haleemਅਤੇ ਸਮੂਦ ਅਤੇ ਲੂਤ ਦੀ ਕੌਮ ਨੇ ਅਤੇ ਐਕਾ ਵਾਲਿਆਂ ਨੇ ਵੀ (ਹੱਕ ਨੂੰ) ਝੁਠਲਾਇਆ ਸੀ। ਇਹ ਸਭ ਵੱਡੇ-ਵੱਡੇ (ਸ਼ਕਤੀਸ਼ਾਲੀ) ਜੱਥੇ ਸਨ।
ਇਸ ਆਇਤ ਦੇ ਸਾਰੇ ਅਨੁਵਾਦ ਵੇਖੋ →
إِن كُلٌّ إِلَّا كَذَّبَ ٱلرُّسُلَ فَحَقَّ عِقَابِ
Punjabi Translation - Arif Haleemਇਹਨਾਂ ਵਿੱਚੋਂ ਹਰੇਕ ਨੇ ਪੈਗ਼ੰਬਰਾਂ ਨੂੰ ਝੁਠਲਾਇਆ, ਸੋ ਉਹਨਾਂ ਉੱਤੇ ਮੇਰੇ ਅਜ਼ਾਬ ਦਾ ਫ਼ੈਸਲਾ ਲਾਗੂ ਹੋ ਗਿਆ।
ਇਸ ਆਇਤ ਦੇ ਸਾਰੇ ਅਨੁਵਾਦ ਵੇਖੋ →
وَمَا يَنظُرُ هَٰٓؤُلَآءِ إِلَّا صَيْحَةً وَٰحِدَةً مَّا لَهَا مِن فَوَاقٍ
Punjabi Translation - Arif Haleemਇਹ (ਕਾਫ਼ਿਰ) ਲੋਕ ਵੀ ਕੇਵਲ ਇਕ ਡਰਾਉਣ ਵਾਲੀ ਚੀਕ ਦੀ ਉਡੀਕ ਕਰ ਰਹੇ ਹਨ ਜਿਸ ਵਿਚ ਕੋਈ ਦੇਰੀ ਨਹੀਂ।
ਇਸ ਆਇਤ ਦੇ ਸਾਰੇ ਅਨੁਵਾਦ ਵੇਖੋ →
وَقَالُوا۟ رَبَّنَا عَجِّل لَّنَا قِطَّنَا قَبْلَ يَوْمِ ٱلْحِسَابِ
Punjabi Translation - Arif Haleemਉਹ ਇਨਕਾਰੀ (ਮਖੌਲ ਵਿਚ) ਆਖਦੇ ਹਨ ਕਿ ਹੇ ਸਾਡਿਆ ਰੱਬਾ! ਸਾਨੂੰ ਸਾਡੀ ਸਜ਼ਾ ਦਾ ਹਿੱਸਾ ਹਿਸਾਬ ਵਾਲੇ ਦਿਨ (ਭਾਵ ਕਿਆਮਤ) ਤੋਂ ਪਹਿਲਾਂ ਛੇਤੀ ਹੀ ਦੇ ਦੇ।
ਇਸ ਆਇਤ ਦੇ ਸਾਰੇ ਅਨੁਵਾਦ ਵੇਖੋ →
ٱصْبِرْ عَلَىٰ مَا يَقُولُونَ وَٱذْكُرْ عَبْدَنَا دَاوُۥدَ ذَا ٱلْأَيْدِ إِنَّهُۥٓ أَوَّابٌ
Punjabi Translation - Arif Haleem(ਹੇ ਨਬੀ!) ਤੁਸੀਂ ਇਹਨਾਂ (ਕਾਫ਼ਿਰਾਂ) ਦੀਆਂ ਗੱਲਾਂ ਉੱਤੇ ਜੋ ਇਹ ਕਹਿ ਰਹੇ ਹਨ, ਧੀਰਜ ਤੋਂ ਕੰਮ ਲਓ ਅਤੇ ਸਾਡੇ ਬੰਦੇ ਦਾਊਦ ਨੂੰ ਯਾਦ ਕਰੋ ਜੋ ਜ਼ੋਰਾਵਰ, ਸ਼ਕਤੀਸ਼ਾਲੀ ਅਤੇ ਹਰੇਕ ਮਾਮਲੇ ਵਿਚ (ਰੱਬ ਵੱਲ) ਪਰਤਣ ਵਾਲਾ ਸੀ।
ਇਸ ਆਇਤ ਦੇ ਸਾਰੇ ਅਨੁਵਾਦ ਵੇਖੋ →
إِنَّا سَخَّرْنَا ٱلْجِبَالَ مَعَهُۥ يُسَبِّحْنَ بِٱلْعَشِىِّ وَٱلْإِشْرَاقِ
Punjabi Translation - Arif Haleemਅਸੀਂ ਪਹਾੜਾਂ ਨੂੰ ਉਸ ਦੇ ਅਧੀਨ ਕਰ ਛੱਡਿਆ ਸੀ ਅਤੇ ਉਹ ਉਸ ਦੇ ਨਾਲ ਸੰਝ-ਸਵੇਰੇ (ਅੱਲਾਹ ਦੀ) ਤਸਬੀਹ (ਪਾਕੀ) ਬਿਆਨ ਕਰਿਆ ਕਰਦੇ ਸਨ।
ਇਸ ਆਇਤ ਦੇ ਸਾਰੇ ਅਨੁਵਾਦ ਵੇਖੋ →
وَٱلطَّيْرَ مَحْشُورَةً كُلٌّ لَّهُۥٓ أَوَّابٌ
Punjabi Translation - Arif Haleemਅਤੇ ਪੰਛੀ ਵੀ (ਤਸਬੀਹ ਕਰਨ ਲਈ) ਇਕੱਠੇ ਹੋ ਆਉਂਦੇ ਅਤੇ ਉਹ ਸਾਰੇ ਉਸ (ਦਾਊਦ) ਦੇ ਆਗਿਆਕਾਰੀ ਸਨ।
ਇਸ ਆਇਤ ਦੇ ਸਾਰੇ ਅਨੁਵਾਦ ਵੇਖੋ →
وَشَدَدْنَا مُلْكَهُۥ وَءَاتَيْنَٰهُ ٱلْحِكْمَةَ وَفَصْلَ ٱلْخِطَابِ
Punjabi Translation - Arif Haleemਅਤੇ ਅਸੀਂ ਉਸ ਦੀ ਹਕੂਮਤ ਨੂੰ ਮਜ਼ਬੂਤ ਕਰ ਦਿੱਤਾ ਅਤੇ ਉਸ ਨੂੰ ਹਿਕਮਤ (ਦਾਨਾਈ, ਸੂਝ-ਬੂਝ) ਬਖ਼ਸ਼ੀ ਅਤੇ ਫ਼ੈਸਲਾਕੁਨ ਗੱਲ ਆਖਣ ਦੀ ਯੋਗਤਾ ਵੀ ਦਿੱਤੀ ਸੀ।
ਇਸ ਆਇਤ ਦੇ ਸਾਰੇ ਅਨੁਵਾਦ ਵੇਖੋ →
وَهَلْ أَتَىٰكَ نَبَؤُا۟ ٱلْخَصْمِ إِذْ تَسَوَّرُوا۟ ٱلْمِحْرَابَ
Punjabi Translation - Arif Haleem(ਹੇ ਮੁਹੰਮਦ!) ਕੀ ਤੁਹਾਨੂੰ ਝਗੜਨ ਵਾਲਿਆਂ ਦੀ ਖ਼ਬਰ ਹੈ, ਜਦੋਂ ਉਹ ਕੰਧ ਟੱਪ ਕੇ (ਦਾਊਦ ਦੇ) ਕਮਰੇ ਵਿਚ ਆ ਗਏ ਸਨ ?
ਇਸ ਆਇਤ ਦੇ ਸਾਰੇ ਅਨੁਵਾਦ ਵੇਖੋ →
إِذْ دَخَلُوا۟ عَلَىٰ دَاوُۥدَ فَفَزِعَ مِنْهُمْ قَالُوا۟ لَا تَخَفْ خَصْمَانِ بَغَىٰ بَعْضُنَا عَلَىٰ بَعْضٍ فَٱحْكُم بَيْنَنَا بِٱلْحَقِّ وَلَا تُشْطِطْ وَٱهْدِنَآ إِلَىٰ سَوَآءِ ٱلصِّرَٰطِ
Punjabi Translation - Arif Haleemਜਦੋਂ ਉਹ ਦਾਊਦ ਦੇ ਕੋਲ ਪਹੁੰਚੇ ਤਾਂ ਉਹ (ਦਾਊਦ) ਉਹਨਾਂ ਤੋਂ ਡਰ ਗਿਆ। ਤਾਂ ਉਹਨਾਂ (ਆਉਣ ਵਾਲਿਆਂ) ਨੇ ਆਖਿਆ ਕਿ ਤੁਸੀਂ ਸਾਥੋਂ ਡਰੋ ਨਾ ਅਸੀਂ ਦੋਵੇਂ ਇਕ ਦੂਜੇ ਨਾਲ ਝਗੜ ਪਏ ਹਾਂ, ਅਸੀਂ ਇਕ ਦੂਜੇ ਨਾਲ ਵਧੀਕੀ ਕੀਤੀ ਹੈ, ਸੋ ਤੁਸੀਂ ਸਾਡੇ ਵਿਚਾਲੇ ਹੱਕ ਅਨੁਸਾਰ ਫ਼ੈਸਲਾ ਕਰ ਦਿਓ ਅਤੇ ਬੇਇਨਸਾਫ਼ੀ ਨਾ ਹੋਵੇ ਅਤੇ ਇਨਸਾਫ਼ ਵੱਲ ਹੀ ਸਾਡੀ ਅਗਵਾਈ ਕਰੋ।
ਇਸ ਆਇਤ ਦੇ ਸਾਰੇ ਅਨੁਵਾਦ ਵੇਖੋ →
إِنَّ هَٰذَآ أَخِى لَهُۥ تِسْعٌ وَتِسْعُونَ نَعْجَةً وَلِىَ نَعْجَةٌ وَٰحِدَةٌ فَقَالَ أَكْفِلْنِيهَا وَعَزَّنِى فِى ٱلْخِطَابِ
Punjabi Translation - Arif Haleem(ਇਕ ਬੋਲਿਆ ਕਿ) ਇਹ ਮੇਰਾ ਭਰਾ ਹੈ ਇਸ ਦੇ ਕੋਲੇ ਨੜ੍ਹਿਨਵੇਂ ਦੁੰਬੀਆਂ ਹਨ, ਜਦੋਂ ਕਿ ਮੇਰੇ ਕੋਲ ਇਕ ਹੀ ਦੁੰਬੀ ਹੈ। ਇਹ ਆਖਦਾ ਹੈ ਕਿ ਉਹ ਇਕ ਦੁੰਬੀ ਵੀ ਮੇਰੇ ਹਵਾਲੇ ਕਰਦੇ ਅਤੇ ਗੱਲੀਂ ਬਾਤੀਂ ਮੈਨੂੰ ਦਬਾ ਲੈਂਦਾ ਹੈ।
ਇਸ ਆਇਤ ਦੇ ਸਾਰੇ ਅਨੁਵਾਦ ਵੇਖੋ →
قَالَ لَقَدْ ظَلَمَكَ بِسُؤَالِ نَعْجَتِكَ إِلَىٰ نِعَاجِهِۦ وَإِنَّ كَثِيرًا مِّنَ ٱلْخُلَطَآءِ لَيَبْغِى بَعْضُهُمْ عَلَىٰ بَعْضٍ إِلَّا ٱلَّذِينَ ءَامَنُوا۟ وَعَمِلُوا۟ ٱلصَّٰلِحَٰتِ وَقَلِيلٌ مَّا هُمْ وَظَنَّ دَاوُۥدُ أَنَّمَا فَتَنَّٰهُ فَٱسْتَغْفَرَ رَبَّهُۥ وَخَرَّ رَاكِعًا وَأَنَابَ
Punjabi Translation - Arif Haleemਦਾਊਦ ਨੇ (ਬਿਨਾ ਦੂਜੇ ਧਿਰ ਦੀ ਗੱਲ ਸੁਣੇ ਅਤੇ ਬਿਨਾ ਕਿਸੇ ਗਵਾਹੀ ਤੋਂ ਫ਼ੈਸਲਾ) ਫ਼ਰਮਾਇਆ ਕਿ ਤੇਰੀ ਇਕ ਦੁੰਬੀ ਨੂੰ ਆਪਣੀਆਂ ਦੁੰਬੀਆਂ ਨਾਲ ਜੋੜਣ ਦੀ ਗੱਲ ਕਰਕੇ ਬੇਸ਼ੱਕ ਇਸ ਨੇ ਤੇਰੇ ਨਾਲ ਵਧੀਕੀ ਕੀਤੀ ਹੈ। ਆਮ ਕਰਕੇ ਸਾਝੀਂਦਾਰ ਇਕ ਦੂਜੇ ਨਾਲ ਧੱਕਾ ਕਰਦੇ ਹਨ, ਛੁੱਟ ਉਹਨਾਂ ਤੋਂ ਜਿਹੜੇ (ਰੱਬ ’ਤੇ) ਈਮਾਨ ਰੱਖਦੇ ਹਨ ਅਤੇ ਭਲੇ ਕੰਮ ਕਰਦੇ ਹਨ, ਅਜਿਹੇ ਲੋਕੀ ਤਾਂ ਬਹੁਤ ਹੀ ਥੋੜ੍ਹੇ ਹਨ। ਦਾਊਦ ਸਮਝ ਗਿਆ ਕਿ ਅਸੀਂ (ਇਸ ਫ਼ੈਸਲੇ ਰਾਹੀਂ) ਉਸ ਨੂੰ ਅਜ਼ਮਾਇਆ ਹੈ। ਫੇਰ ਤਾਂ ਉਸ (ਦਾਊਦ) ਨੇ ਆਪਣੇ ਰੱਬ ਤੋਂ ਬਖ਼ਸ਼ਿਸ਼ ਦੀ ਦੁਆ ਮੰਗੀ ਅਤੇ ਰੁਕੂਅ ਵਿਚ ਝੁਕ ਗਿਆ ਅਤੇ (ਰੱਬ ਵੱਲ) ਪਰਤ ਆਇਆ।
ਇਸ ਆਇਤ ਦੇ ਸਾਰੇ ਅਨੁਵਾਦ ਵੇਖੋ →
فَغَفَرْنَا لَهُۥ ذَٰلِكَ وَإِنَّ لَهُۥ عِندَنَا لَزُلْفَىٰ وَحُسْنَ مَـَٔابٍ
Punjabi Translation - Arif Haleemਅਸੀਂ (ਰੱਬ ਨੇ) ਉਸ ਦੀ ਇਹ ਭੁੱਲ ਬਖ਼ਸ਼ ਦਿੱਤੀ। ਬੇਸ਼ੱਕ ਉਸ ਲਈ ਸਾਡੇ ਕੋਲ ਨਿਕਟਵਰਤੀ ਸਥਾਨ ਤੇ ਸੋਹਣਾ ਟਿਕਾਣਾ (ਭਾਵ ਜੰਨਤ) ਹੈ।
ਇਸ ਆਇਤ ਦੇ ਸਾਰੇ ਅਨੁਵਾਦ ਵੇਖੋ →
يَٰدَاوُۥدُ إِنَّا جَعَلْنَٰكَ خَلِيفَةً فِى ٱلْأَرْضِ فَٱحْكُم بَيْنَ ٱلنَّاسِ بِٱلْحَقِّ وَلَا تَتَّبِعِ ٱلْهَوَىٰ فَيُضِلَّكَ عَن سَبِيلِ ٱللَّهِ إِنَّ ٱلَّذِينَ يَضِلُّونَ عَن سَبِيلِ ٱللَّهِ لَهُمْ عَذَابٌ شَدِيدٌۢ بِمَا نَسُوا۟ يَوْمَ ٱلْحِسَابِ
Punjabi Translation - Arif Haleemਅਸੀਂ ਕਿਹਾ ਕਿ ਹੇ ਦਾਊਦ! ਅਸੀਂ ਤੁਹਾਨੂੰ ਧਰਤੀ ’ਤੇ ਖ਼ਲੀਫ਼ਾ (ਰੱਬੀ ਹਾਕਮ) ਬਣਾਇਆ ਹੈ, ਸੋ ਤੂੰ ਲੋਕਾਂ ਵਿਚਕਾਰ ਇਨਸਾਫ਼ ਅਨੁਸਾਰ ਫ਼ੈਸਲੇ ਕਰ ਅਤੇ ਆਪਣੀ ਇੱਛਾ ਦੇ ਪਿੱਛੇ ਨਾ ਲੱਗ। ਇਹ (ਮਨ ਦੀ ਇੱਛਾ) ਤੈਨੂੰ ਅੱਲਾਹ ਦੇ ਰਸਤੇ ਤੋਂ ਹਟਾ ਦੇਵੇਗੀ। ਜਿਹੜੇ ਲੋਕ ਅੱਲਾਹ ਦੀ ਰਾਹ ਤੋਂ ਭਟਕ ਜਾਂਦੇ ਹਨ ਉਹਨਾਂ ਲਈ ਕਰੜਾ ਅਜ਼ਾਬ ਹੈ ਇਸ ਲਈ ਕਿ ਉਹਨਾਂ ਨੇ ਹਿਸਾਬ ਹੋਣ ਵਾਲੇ ਦਿਨ (ਕਿਆਮਤ) ਨੂੰ ਭੁਲਾ ਦਿੱਤਾ ਹੈ।
ਇਸ ਆਇਤ ਦੇ ਸਾਰੇ ਅਨੁਵਾਦ ਵੇਖੋ →
وَمَا خَلَقْنَا ٱلسَّمَآءَ وَٱلْأَرْضَ وَمَا بَيْنَهُمَا بَٰطِلًا ذَٰلِكَ ظَنُّ ٱلَّذِينَ كَفَرُوا۟ فَوَيْلٌ لِّلَّذِينَ كَفَرُوا۟ مِنَ ٱلنَّارِ
Punjabi Translation - Arif Haleemਅਸੀਂ ਅਕਾਸ਼ ਤੇ ਧਰਤੀ ਨੂੰ ਅਤੇ ਜੋ ਇਹਨਾਂ ਦੇ ਵਿਚਾਲੇ ਹੈ, ਵਿਅਰਥ ਨਹੀਂ ਸਾਜਿਆ, ਇਹ ਤਾਂ ਵਿਚਾਰ ਉਹਨਾਂ ਲੋਕਾਂ ਦਾ ਹੈ ਜਿਹੜੇ ਰੱਬ ਦਾ ਇਨਕਾਰ ਕਰਦੇ ਹਨ ਅਤੇ ਜਿਹੜੇ ਇਨਕਾਰੀ ਹਨ ਉਹਨਾਂ ਲਈ ਨਰਕ ਦੀ ਅੱਗ ਰਾਹੀਂ ਬਰਬਾਦੀ ਹੈ।
ਇਸ ਆਇਤ ਦੇ ਸਾਰੇ ਅਨੁਵਾਦ ਵੇਖੋ →
أَمْ نَجْعَلُ ٱلَّذِينَ ءَامَنُوا۟ وَعَمِلُوا۟ ٱلصَّٰلِحَٰتِ كَٱلْمُفْسِدِينَ فِى ٱلْأَرْضِ أَمْ نَجْعَلُ ٱلْمُتَّقِينَ كَٱلْفُجَّارِ
Punjabi Translation - Arif Haleemਕੀ ਅਸੀਂ ਈਮਾਨ ਲਿਆਉਣ ਵਾਲੇ ਤੇ ਭਲੇ ਕੰਮ ਕਰਨ ਵਾਲਿਆਂ ਨੂੰ ਉਹਨਾਂ ਲੋਕਾਂ ਦੇ ਬਰਾਬਰ ਕਰ ਦਿਆਂਗੇ ਜਿਹੜੇ ਧਰਤੀ ’ਤੇ ਵਿਗਾੜ ਪਾਉਣ ਵਾਲੇ ਹਨ ? ਜਾਂ ਅਸੀਂ ਮੁੱਤਕੀਨ (ਬੁਰਾਈਆਂ ਤੋਂ ਬਚਣ ਵਾਲਿਆਂ) ਨਾਲ ਬਦਕਾਰਾਂ ਵਰਗਾ (ਸਲੂਕ) ਕਰਾਂਗੇ।
ਇਸ ਆਇਤ ਦੇ ਸਾਰੇ ਅਨੁਵਾਦ ਵੇਖੋ →
كِتَٰبٌ أَنزَلْنَٰهُ إِلَيْكَ مُبَٰرَكٌ لِّيَدَّبَّرُوٓا۟ ءَايَٰتِهِۦ وَلِيَتَذَكَّرَ أُو۟لُوا۟ ٱلْأَلْبَٰبِ
Punjabi Translation - Arif Haleemਇਹ (.ਕੁਰਆਨ) ਬਰਕਤਾਂ ਵਾਲੀ ਕਿਤਾਬ ਹੈ ਜਿਸ ਨੂੰ ਅਸੀਂ ਤੁਹਾਡੇ ਵੱਲ (ਹੇ ਮੁਹੰਮਦ!) ਇਸ ਲਈ ਉਤਾਰੀ ਹੈ ਤਾਂ ਜੋ ਲੋਕੀ ਇਸ ਦੀਆਂ ਆਇਤਾਂ (ਆਦੇਸ਼ਾਂ) ’ਤੇ ਸੋਚ ਵਿਚਾਰ ਕਰਨ ਅਤੇ ਅਕਲ ਵਾਲੇ ਇਸ ਤੋਂ ਨਸੀਹਤ ਗ੍ਰਹਿਣ ਕਰਨ।
ਇਸ ਆਇਤ ਦੇ ਸਾਰੇ ਅਨੁਵਾਦ ਵੇਖੋ →
وَوَهَبْنَا لِدَاوُۥدَ سُلَيْمَٰنَ نِعْمَ ٱلْعَبْدُ إِنَّهُۥٓ أَوَّابٌ
Punjabi Translation - Arif Haleemਅਸੀਂ ਦਾਊਦ ਨੂੰ ਸੁਲੇਮਾਨ ਜਿਹਾ ਪੁੱਤਰ ਬਖ਼ਸ਼ਿਆ, ਜਿਹੜਾ ਬਹੁਤ ਹੀ ਨੇਕ ਬੰਦਾ ਸੀ ਅਤੇ ਉਹ ਬਹੁਲਤਾ ਨਾਲ (ਰੱਬ ਵੱਲ) ਪਰਤਣ ਵਾਲਾ ਸੀ।
ਇਸ ਆਇਤ ਦੇ ਸਾਰੇ ਅਨੁਵਾਦ ਵੇਖੋ →
إِذْ عُرِضَ عَلَيْهِ بِٱلْعَشِىِّ ٱلصَّٰفِنَٰتُ ٱلْجِيَادُ
Punjabi Translation - Arif Haleemਜਦੋਂ ਸ਼ਾਮ ਵੇਲੇ ਉਸ (ਸੁਲੈਮਾਨ) ਦੇ ਅੱਗੇ ਤੇਜ਼ ਭੱਜਣ ਵਾਲੇ ਅਸੀਲ ਘੋੜੇ ਹਾਜ਼ਰ ਕੀਤੇ ਗਏ। (ਜਿਸ ਕਾਰਨ ਨਮਾਜ਼ ਦਾ ਸਮਾਂ ਬੀਤ ਗਿਆ)
ਇਸ ਆਇਤ ਦੇ ਸਾਰੇ ਅਨੁਵਾਦ ਵੇਖੋ →
فَقَالَ إِنِّىٓ أَحْبَبْتُ حُبَّ ٱلْخَيْرِ عَن ذِكْرِ رَبِّى حَتَّىٰ تَوَارَتْ بِٱلْحِجَابِ
Punjabi Translation - Arif Haleem(ਯਾਦ ਆਉਣ ’ਤੇ) ਉਸ ਨੇ ਆਖਿਆ ਕਿ ਮੈਨੇ ਆਪਣੇ ਰੱਬ ਦੀ ਯਾਦ ਨੂੰ ਇਸ ਮਾਲ (ਘੋੜ੍ਹਿਆਂ) ਦੀ ਮੁਹੱਬਤ ’ਤੇ ਪਹਿਲ ਦਿੱਤੀ, ਇੱਥੋਂ ਤਕ ਕਿ ਸੂਰਜ ਅੱਖਾਂ ਤੋਂ ਉਹਲੇ ਹੋ ਗਿਆ।
ਇਸ ਆਇਤ ਦੇ ਸਾਰੇ ਅਨੁਵਾਦ ਵੇਖੋ →
رُدُّوهَا عَلَىَّ فَطَفِقَ مَسْحًۢا بِٱلسُّوقِ وَٱلْأَعْنَاقِ
Punjabi Translation - Arif Haleemਸੁਲੇਮਾਨ ਨੇ ਹੁਕਮ ਦਿੱਤਾ ਕਿ ਇਹਨਾਂ ਘੋੜ੍ਹਿਆਂ ਨੂ ਮੇਰੇ ਕੋਲ ਲਿਆਓ। ਫੇਰ ਉਹਨਾਂ ਦੀਆਂ ਪਿੰਨੀਆਂ ਤੇ ਗਰਦਨਾਂ ’ਤੇ ਹੱਥ ਫੇਰਨ ਲੱਗਾ। (ਭਾਵ ਵਡਣ ਲੱਗ ਪਿਆ)
ਇਸ ਆਇਤ ਦੇ ਸਾਰੇ ਅਨੁਵਾਦ ਵੇਖੋ →
وَلَقَدْ فَتَنَّا سُلَيْمَٰنَ وَأَلْقَيْنَا عَلَىٰ كُرْسِيِّهِۦ جَسَدًا ثُمَّ أَنَابَ
Punjabi Translation - Arif Haleemਨਿਰਸੰਦੇਹ, ਅਸੀਂ ਸੁਲੇਮਾਨ ਨੂੰ ਅਜ਼ਮਾਇਆ ਅਤੇ ਅਸੀਂ ਉਸ ਦੀ ਕੁਰਸੀ ਉੱਤੇ ਇਕ ਬੇਜਾਨ ਧੜ ਰੱਖ ਦਿੱਤਾ। ਫੇਰ ਉਸ (ਸੁਲੈਮਾਨ) ਨੇ ਰੱਬ ਵੱਲ ਧਿਆਨ ਦਿੱਤਾ।
ਇਸ ਆਇਤ ਦੇ ਸਾਰੇ ਅਨੁਵਾਦ ਵੇਖੋ →
قَالَ رَبِّ ٱغْفِرْ لِى وَهَبْ لِى مُلْكًا لَّا يَنۢبَغِى لِأَحَدٍ مِّنۢ بَعْدِىٓ إِنَّكَ أَنتَ ٱلْوَهَّابُ
Punjabi Translation - Arif Haleemਉਸ ਨੇ ਕਿਹਾ ਕਿ ਹੇ ਮੇਰੇ ਰੱਬ! ਮੈਨੂੰ ਬਖ਼ਸ਼ ਦੇ ਅਤੇ ਮੈਨੂੰ ਉਹ ਪਾਤਸ਼ਾਹੀ ਬਖ਼ਸ਼ ਜਿਹੜੀ ਮੇਰੇ ਪਿੱਛੋਂ ਕਿਸੇ ਨੂੰ ਨਾ ਫਬੇ। ਬੇਸ਼ੱਕ ਤੂੰ ਹੀ ਸਭ ਤੋਂ ਵੱਡਾ ਦਾਤਾ ਹੈ।
ਇਸ ਆਇਤ ਦੇ ਸਾਰੇ ਅਨੁਵਾਦ ਵੇਖੋ →
فَسَخَّرْنَا لَهُ ٱلرِّيحَ تَجْرِى بِأَمْرِهِۦ رُخَآءً حَيْثُ أَصَابَ
Punjabi Translation - Arif Haleemਫੇਰ ਅਸੀਂ ਹਵਾ ਨੂੰ ਉਸ ਦੇ ਅਧੀਨ ਕਰ ਦਿੱਤਾ, ਉਹ (ਹਵਾ) ਉਸ ਦੇ ਹੁਕਮ ਅਨੁਸਾਰ ਜਿੱਧਰ ਉਹ ਚਾਹੁੰਦਾ ਸੀ, ਨਰਮੀ ਨਾਲ ਵਗਦੀ ਸੀ।
ਇਸ ਆਇਤ ਦੇ ਸਾਰੇ ਅਨੁਵਾਦ ਵੇਖੋ →
وَٱلشَّيَٰطِينَ كُلَّ بَنَّآءٍ وَغَوَّاصٍ
Punjabi Translation - Arif Haleemਸ਼ੈਤਾਨਾਂ (ਜਿੰਨਾਂ) ਨੂੰ ਵੀ, ਜਿਹੜੇ ਭਵਨ ਉਸਾਰਦੇ ਸੀ ਅਤੇ (ਸਮੁੰਦਰਾਂ ਵਿਚ) ਗੋਤੇ ਲਗਾਉਂਦੇ ਸੀ, ਉਸ ਦੇ ਅਧੀਨ ਕਰ ਛੱਡੇ ਸਨ।
ਇਸ ਆਇਤ ਦੇ ਸਾਰੇ ਅਨੁਵਾਦ ਵੇਖੋ →
وَءَاخَرِينَ مُقَرَّنِينَ فِى ٱلْأَصْفَادِ
Punjabi Translation - Arif Haleemਅਤੇ ਹੋਰ (ਜਿੰਨ) ਜਿਹੜੇ ਸੰਗਲਾਂ ਨਾਲ ਜਕੜੇ ਹੋਏ ਸਨ। (ਉਹ ਵੀ ਅਧੀਨ ਸੀ)।
ਇਸ ਆਇਤ ਦੇ ਸਾਰੇ ਅਨੁਵਾਦ ਵੇਖੋ →
هَٰذَا عَطَآؤُنَا فَٱمْنُنْ أَوْ أَمْسِكْ بِغَيْرِ حِسَابٍ
Punjabi Translation - Arif Haleem(ਹੇ ਸੁਲੈਮਾਨ!) ਇਹ ਹੈ ਸਾਡੇ ਵੱਲੋਂ ਬਖ਼ਸ਼ਿਸ਼, ਸੋ ਹੁਣ ਤੂੰ ਭਾਵੇਂ ਕਿਸੇ ’ਤੇ ਅਹਿਸਾਨ ਕਰ ਜਾਂ ਨਾ ਕਰ, ਇਸ ਦੀ ਕੋਈ ਪੁੱਛ-ਗਿੱਛ ਨਹੀਂ।
ਇਸ ਆਇਤ ਦੇ ਸਾਰੇ ਅਨੁਵਾਦ ਵੇਖੋ →
وَإِنَّ لَهُۥ عِندَنَا لَزُلْفَىٰ وَحُسْنَ مَـَٔابٍ
Punjabi Translation - Arif Haleemਬੇਸ਼ੱਕ ਉਸ ਲਈ ਸਾਡੇ ਕੋਲ ਨਿਕਟਵਰਤੀ ਅਤੇ ਵਧੀਆ ਟਿਕਾਣਾ ਹੈ।
ਇਸ ਆਇਤ ਦੇ ਸਾਰੇ ਅਨੁਵਾਦ ਵੇਖੋ →
وَٱذْكُرْ عَبْدَنَآ أَيُّوبَ إِذْ نَادَىٰ رَبَّهُۥٓ أَنِّى مَسَّنِىَ ٱلشَّيْطَٰنُ بِنُصْبٍ وَعَذَابٍ
Punjabi Translation - Arif Haleemਅਤੇ (ਹੇ ਮੁਹੰਮਦ!) ਰਤਾ ਸਾਡੇ ਬੰਦੇ ਅੱਯੂਬ ਦੀ ਵੀ ਚਰਚਾ ਕਰੋ, ਜਦੋਂ ਉਸ ਨੇ ਆਪਣੇ ਰੱਬ ਨੂੰ ਅਰਦਾਸ ਕੀਤੀ ਸੀ ਕਿ ਮੈਨੂੰ ਸ਼ੈਤਾਨ ਨੇ ਦੁੱਖ ਤੇ (ਬੀਮਾਰੀ ਦੇ) ਅਜ਼ਾਬ ਵਿਚ ਪਾ ਸੁੱਟਿਆ ਹੈ।
ਇਸ ਆਇਤ ਦੇ ਸਾਰੇ ਅਨੁਵਾਦ ਵੇਖੋ →
ٱرْكُضْ بِرِجْلِكَ هَٰذَا مُغْتَسَلٌۢ بَارِدٌ وَشَرَابٌ
Punjabi Translation - Arif Haleemਅਸਾਂ ਕਿਹਾ ਕਿ ਆਪਣਾ ਪੈਰ ਧਰਤੀ ’ਤੇ (ਦੱਬ ਕੇ) ਮਾਰ (ਕੇ ਪਾਣੀ ਕੱਢੋ), ਇਹ ਠੰਡਾ ਪਾਣੀ ਇਸ਼ਨਾਨ ਲਈ ਤੇ ਪੀਣ ਲਈ ਹੈ।
ਇਸ ਆਇਤ ਦੇ ਸਾਰੇ ਅਨੁਵਾਦ ਵੇਖੋ →
وَوَهَبْنَا لَهُۥٓ أَهْلَهُۥ وَمِثْلَهُم مَّعَهُمْ رَحْمَةً مِّنَّا وَذِكْرَىٰ لِأُو۟لِى ٱلْأَلْبَٰبِ
Punjabi Translation - Arif Haleemਅਸੀਂ ਉਸ (ਅੱਯੂਬ) ਨੂੰ ਉਸ ਦਾ ਪੂਰਾ ਪਰਿਵਾਰ ਦੇ ਦਿੱਤਾ ਸਗੋਂ ਆਪਣੇ ਵੱਲੋਂ ਮਿਹਰ ਵਜੋਂ ਉੱਨੇ ਹੀ ਹੋਰ ਬਖ਼ਸ਼ ਦਿੱਤੇ। (ਇਹਨਾਂ ਗੱਲਾਂ ਵਿਚ) ਅਕਲ ਵਾਲਿਆਂ ਲਈ ਨਸੀਹਤਾਂ ਹਨ।
ਇਸ ਆਇਤ ਦੇ ਸਾਰੇ ਅਨੁਵਾਦ ਵੇਖੋ →
وَخُذْ بِيَدِكَ ضِغْثًا فَٱضْرِب بِّهِۦ وَلَا تَحْنَثْ إِنَّا وَجَدْنَٰهُ صَابِرًا نِّعْمَ ٱلْعَبْدُ إِنَّهُۥٓ أَوَّابٌ
Punjabi Translation - Arif Haleemਅਸੀਂ ਆਦੇਸ਼ ਦਿੱਤਾ ਕਿ ਆਪਣੇ ਹੱਥ ਵਿਚ ਸੋ ਤੀਲ੍ਹੀਆਂ ਦਾ ਇਕ ਮੁੱਠਾ (ਭਾਵ ਝਾੜੂ) ਫੜ ਅਤੇ (ਆਪਣੀ ਕਸਮ ਨੂੰ ਪੂਰਾ ਕਰਨ ਲਈ) ਉਸ ਦੇ ਨਾਲ ਆਪਣੀ ਪਤਨੀ ਨੂੰ ਮਾਰ, ਆਪਣੀ ਕਸਮ ਨੂੰ ਨਾ ਤੋੜ।[1] (ਸੱਚੀ ਗੱਲ ਤਾਂ ਉਹ ਹੈ ਕਿ) ਅਸੀਂ ਉਸ (ਅੱਯੂਬ) ਨੂੰ ਸਬਰ ਕਰਨ ਵਾਲਾ ਪਾਇਆ। (ਉਹ) ਬਹੁਤ ਹੀ ਨੇਕ ਬੰਦਾ ਸੀ ਅਤੇ (ਰੱਬ ਵੱਲ) ਮੁੜ ਆਉਣ ਵਾਲਾ ਸੀ।
ਇਸ ਆਇਤ ਦੇ ਸਾਰੇ ਅਨੁਵਾਦ ਵੇਖੋ →
وَٱذْكُرْ عِبَٰدَنَآ إِبْرَٰهِيمَ وَإِسْحَٰقَ وَيَعْقُوبَ أُو۟لِى ٱلْأَيْدِى وَٱلْأَبْصَٰرِ
Punjabi Translation - Arif Haleemਸਾਡੇ ਬੰਦੇ ਇਬਰਾਹੀਮ, ਇਸਹਾਕ ਤੇ ਯਾਕੂਬ ਦੀ ਵੀ ਚਰਚਾ ਕਰੋ, ਜਿਹੜੇ ਕਾਰਜਸ਼ਕਤੀ ਰੱਖਣ ਵਾਲੇ ਸੂਝਵਾਨ ਲੋਕ ਸਨ।
ਇਸ ਆਇਤ ਦੇ ਸਾਰੇ ਅਨੁਵਾਦ ਵੇਖੋ →
إِنَّآ أَخْلَصْنَٰهُم بِخَالِصَةٍ ذِكْرَى ٱلدَّارِ
Punjabi Translation - Arif Haleemਅਸੀਂ ਉਹਨਾਂ ਨੂੰ ਇਕ ਵਿਸ਼ੇਸ਼ ਗੁਣ, ਪਰਲੋਕ ਦੀ ਯਾਦ, ਕਾਰਨ ਚੁਣ ਲਿਆ ਸੀ।
ਇਸ ਆਇਤ ਦੇ ਸਾਰੇ ਅਨੁਵਾਦ ਵੇਖੋ →
وَإِنَّهُمْ عِندَنَا لَمِنَ ٱلْمُصْطَفَيْنَ ٱلْأَخْيَارِ
Punjabi Translation - Arif Haleemਉਹ ਸਾਰੇ ਸਾਡੇ ਲਈ (ਰੱਬ ਲਈ) ’ਚੋਂਣਵੇਂ ਨੇਕ ਲੋਕਾਂ ਵਿੱਚੋਂ ਸਨ।
ਇਸ ਆਇਤ ਦੇ ਸਾਰੇ ਅਨੁਵਾਦ ਵੇਖੋ →
وَٱذْكُرْ إِسْمَٰعِيلَ وَٱلْيَسَعَ وَذَا ٱلْكِفْلِ وَكُلٌّ مِّنَ ٱلْأَخْيَارِ
Punjabi Translation - Arif Haleemਇਸਮਾਈਲ, ਅਲ-ਯਾਸਆ ਤੇ ਜ਼ੁਲ-ਕਿਫ਼ਲ ਦੀ ਵੀ ਚਰਚਾ ਕਰੋ, ਇਹ ਸਾਰੇ ਨੇਕ ਲੋਕਾਂ ਵਿੱਚੋਂ ਸਨ।
ਇਸ ਆਇਤ ਦੇ ਸਾਰੇ ਅਨੁਵਾਦ ਵੇਖੋ →
هَٰذَا ذِكْرٌ وَإِنَّ لِلْمُتَّقِينَ لَحُسْنَ مَـَٔابٍ
Punjabi Translation - Arif Haleemਇਹ (.ਕੁਰਆਨ) ਇਕ ਨਸੀਹਤ ਹੈ ਅਤੇ (ਸੱਚ ਜਾਣ ਕਿ) ਮੁੱਤਕੀਨ (ਬੁਰਾਈਆਂ ਤੋਂ ਬਚਣ ਵਾਲਿਆਂ) ਲਈ ਬਹੁਤ ਹੀ ਵਧੀਆ ਥਾਂ (ਸਵਰਗ) ਹੈ।
ਇਸ ਆਇਤ ਦੇ ਸਾਰੇ ਅਨੁਵਾਦ ਵੇਖੋ →
جَنَّٰتِ عَدْنٍ مُّفَتَّحَةً لَّهُمُ ٱلْأَبْوَٰبُ
Punjabi Translation - Arif Haleemਸਦੀਵੀ ਰਹਿਣ ਵਾਲੇ ਬਾਗ਼ ਹਨ ਜਿਨ੍ਹਾਂ ਦੇ ਬੂਹੇ ਉਹਨਾਂ (ਨੇਕ ਲੋਕਾਂ) ਲਈ ਖੁੱਲ੍ਹੇ ਹੋਣਗੇ।
ਇਸ ਆਇਤ ਦੇ ਸਾਰੇ ਅਨੁਵਾਦ ਵੇਖੋ →
مُتَّكِـِٔينَ فِيهَا يَدْعُونَ فِيهَا بِفَٰكِهَةٍ كَثِيرَةٍ وَشَرَابٍ
Punjabi Translation - Arif Haleemਜਿੱਥੇ ਉਹ ਬੜੇ ਆਰਾਮ ਨਾਲ ਢਾਸਣੇ ਲਾਈਂ ਬੈਠੇ ਹੋਣਗੇ ਅਤੇ ਤਰ੍ਹਾਂ-ਤਰ੍ਹਾਂ ਦੇ ਫਲਾਂ ਦੀਆਂ ਤੇ ਪੀਣ ਵਾਲੀਆਂ ਚੀਜ਼ਾਂ ਦੀਆਂ ਫ਼ਰਮਾਇਸ਼ਾਂ ਕਰਣਗੇ।
ਇਸ ਆਇਤ ਦੇ ਸਾਰੇ ਅਨੁਵਾਦ ਵੇਖੋ →
وَعِندَهُمْ قَٰصِرَٰتُ ٱلطَّرْفِ أَتْرَابٌ
Punjabi Translation - Arif Haleemਉਹਨਾਂ ਦੇ ਕੋਲ ਨਜ਼ਰਾਂ ਨੂੰ ਨੀਵੀਆਂ ਰੱਖਣ ਵਾਲੀਆਂ ਤੇ ਹਾਣ-ਪਰਵਾਣ ਦੀਆਂ ਪਤਨੀਆਂ ਹੋਣਗੀਆਂ।
ਇਸ ਆਇਤ ਦੇ ਸਾਰੇ ਅਨੁਵਾਦ ਵੇਖੋ →
هَٰذَا مَا تُوعَدُونَ لِيَوْمِ ٱلْحِسَابِ
Punjabi Translation - Arif Haleem(ਆਖਿਆ ਜਾਵੇਗਾ ਕਿ) ਇਹ ਹੈ ਉਹ ਵਾਅਦਾ, ਜਿਹੜਾ ਤੁਹਾਡੇ (ਨੇਕ ਲੋਕਾਂ) ਨਾਲ ਹਿਸਾਬ ਵਾਲੇ ਦਿਨ ਲਈ ਕੀਤਾ ਜਾਂਦਾ ਸੀ।
ਇਸ ਆਇਤ ਦੇ ਸਾਰੇ ਅਨੁਵਾਦ ਵੇਖੋ →
إِنَّ هَٰذَا لَرِزْقُنَا مَا لَهُۥ مِن نَّفَادٍ
Punjabi Translation - Arif Haleemਬੇਸ਼ੱਕ ਇਹ ਰਿਜ਼ਕ ਸਾਡੇ ਵੱਲੋਂ ਵਿਸ਼ੇਸ਼ ਬਖ਼ਸ਼ਿਸ਼ ਹੈ, ਜਿਹੜਾ ਕਦੇ ਵੀ ਮੁੱਕੇਗਾ ਨਹੀਂ।
ਇਸ ਆਇਤ ਦੇ ਸਾਰੇ ਅਨੁਵਾਦ ਵੇਖੋ →
هَٰذَا وَإِنَّ لِلطَّٰغِينَ لَشَرَّ مَـَٔابٍ
Punjabi Translation - Arif Haleemਇਹ ਤਾਂ ਹੈ (ਨੇਕ ਲੋਕਾਂ) ਦਾ ਬਦਲਾ, ਪ੍ਰੰਤੂ ਬਾਗ਼ੀਆਂ ਲਈ ਬਹੁਤ ਹੀ (ਭੈੜਾ) ਟਿਕਾਣਾ ਹੈ।
ਇਸ ਆਇਤ ਦੇ ਸਾਰੇ ਅਨੁਵਾਦ ਵੇਖੋ →
جَهَنَّمَ يَصْلَوْنَهَا فَبِئْسَ ٱلْمِهَادُ
Punjabi Translation - Arif Haleemਭਾਵ ਨਰਕ ਹੈ ਜਿਸ ਵਿਚ ਉਹ (ਇਨਕਾਰੀ) ਜਾਣਗੇ, ਉਹ ਬਹੁਤ ਹੀ ਭੈੜਾ ਨਿਵਾਸ-ਸਥਾਨ ਹੈ।
ਇਸ ਆਇਤ ਦੇ ਸਾਰੇ ਅਨੁਵਾਦ ਵੇਖੋ →
هَٰذَا فَلْيَذُوقُوهُ حَمِيمٌ وَغَسَّاقٌ
Punjabi Translation - Arif Haleemਇਹ ਖੌਲਦਾ ਹੋਇਆ ਪਾਣੀ ਤੇ ਪੀਪ ਹੈ, ਹੁਣ ਉਹ ਇਸ ਦਾ ਸੁਆਦ ਚਖਣ।
ਇਸ ਆਇਤ ਦੇ ਸਾਰੇ ਅਨੁਵਾਦ ਵੇਖੋ →
وَءَاخَرُ مِن شَكْلِهِۦٓ أَزْوَٰجٌ
Punjabi Translation - Arif Haleemਇਸੇ ਪ੍ਰਕਾਰ ਦੀਆਂ ਹੋਰ ਕਈ ਤਰ੍ਹਾਂ ਦੀਆਂ ਦੂਜੀਆਂ ਸਜ਼ਾਵਾਂ ਵੀ ਹੋਣਗੀਆਂ।
ਇਸ ਆਇਤ ਦੇ ਸਾਰੇ ਅਨੁਵਾਦ ਵੇਖੋ →
هَٰذَا فَوْجٌ مُّقْتَحِمٌ مَّعَكُمْ لَا مَرْحَبًۢا بِهِمْ إِنَّهُمْ صَالُوا۟ ٱلنَّارِ
Punjabi Translation - Arif Haleemਕਿਹਾ ਜਾਵੇਗਾ ਇਹ ਤੁਹਾਡੇ ਪੈਰੋਕਾਰਾਂ ਦਾ ਜੱਥਾ ਹੈ ਜਿਹੜਾ ਤੁਹਾਡੇ ਨਾਲ (ਨਰਕ ਵਿਚ) ਘੁਸਦਾ ਜਾ ਰਿਹਾ ਹੈ। ਇਹਨਾਂ ਲਈ ਕੋਈ ਖ਼ੁਸ਼ੀ ਜਾਂ ਕੋਈ ਖੁੱਲ੍ਹ ਨਹੀਂ ਹੋਵੇਗੀ ਸਗੋਂ ਇਹ ਤਾਂ ਨਰਕ ਦੀ ਅੱਗ ਵਿਚ ਜਾਣ ਵਾਲੇ ਹਨ।
ਇਸ ਆਇਤ ਦੇ ਸਾਰੇ ਅਨੁਵਾਦ ਵੇਖੋ →
قَالُوا۟ بَلْ أَنتُمْ لَا مَرْحَبًۢا بِكُمْ أَنتُمْ قَدَّمْتُمُوهُ لَنَا فَبِئْسَ ٱلْقَرَارُ
Punjabi Translation - Arif Haleemਉਹ (ਸਰਕਸ਼ੀ ਕਰਨ ਵਾਲੇ) ਆਖਣਗੇ ਕਿ ਸਗੋਂ ਤੁਸੀਂ ਹੀ ਇਸ ਯੋਗ ਹੋ ਕਿ ਤੁਹਾਡੇ ਲਈ ਕੋਈ ਖ਼ੁਸ਼ੀ ਜਾ ਕੋਈ ਖੁੱਲ੍ਹ ਨਹੀਂ ਭਾਵ ਕੋਈ ਆਓ-ਭਗਤ ਨਹੀਂ। ਤੁਸੀਂ ਹੀ ਇਸ (ਨਰਕ) ਨੂੰ ਸਾਡੇ ਸਾਹਮਣੇ ਲਿਆਏ ਹੋ, ਇਹ ਬਹੁਤ ਹੀ ਭੈੜਾ ਨਿਵਾਸ-ਸਥਾਨ ਹੈ।
ਇਸ ਆਇਤ ਦੇ ਸਾਰੇ ਅਨੁਵਾਦ ਵੇਖੋ →
قَالُوا۟ رَبَّنَا مَن قَدَّمَ لَنَا هَٰذَا فَزِدْهُ عَذَابًا ضِعْفًا فِى ٱلنَّارِ
Punjabi Translation - Arif Haleemਉਹ ਆਖਣਗੇ ਕਿ ਹੇ ਸਾਡੇ ਰੱਬਾ ਜਿਹੜਾ ਵੀ ਕੋਈ ਸਾਡੇ ਸਾਹਮਣੇ ਇਹ ਅੰਤ ਲਿਆਇਆ ਹੈ ਉਸ ਲਈ ਨਰਕ ਦੀ ਸਜ਼ਾ (ਅਜ਼ਾਬ) ਦੂਣੀ ਕਰਦੇ।
ਇਸ ਆਇਤ ਦੇ ਸਾਰੇ ਅਨੁਵਾਦ ਵੇਖੋ →
وَقَالُوا۟ مَا لَنَا لَا نَرَىٰ رِجَالًا كُنَّا نَعُدُّهُم مِّنَ ٱلْأَشْرَارِ
Punjabi Translation - Arif Haleemਉਹ (ਨਰਕੀ) ਆਖਣਗੇ, ਕੀ ਗੱਲ ਹੈ ਕਿ ਅੱਜ ਸਾਨੂੰ ਉਹ ਲੋਕੀ ਵਿਖਾਈ ਨਹੀਂ ਦਿੰਦੇ, ਜਿਨ੍ਹਾਂ ਨੂੰ ਅਸੀਂ ਭੈੜ੍ਹਿਆਂ ਵਿਚ ਗਿਣਦੇ ਸਾਂ ?
ਇਸ ਆਇਤ ਦੇ ਸਾਰੇ ਅਨੁਵਾਦ ਵੇਖੋ →
أَتَّخَذْنَٰهُمْ سِخْرِيًّا أَمْ زَاغَتْ عَنْهُمُ ٱلْأَبْصَٰرُ
Punjabi Translation - Arif Haleemਕੀ ਅਸੀਂ ਐਂਵੇ ਹੀ (ਸੰਸਾਰ ਵਿਚ) ਉਹਨਾਂ ਦਾ ਮਖੌਲ ਕਰਦੇ ਸੀ ਜਾਂ ਸਾਡੀਆਂ ਅੱਖਾਂ ਹੀ ਉਹਨਾਂ ਤੋਂ ਫਿਰ ਗਈਆਂ ਹਨ ?
ਇਸ ਆਇਤ ਦੇ ਸਾਰੇ ਅਨੁਵਾਦ ਵੇਖੋ →
إِنَّ ذَٰلِكَ لَحَقٌّ تَخَاصُمُ أَهْلِ ٱلنَّارِ
Punjabi Translation - Arif Haleemਇਹ ਗੱਲ ਸੱਚੀ ਹੈ ਕਿ ਨਰਕੀਆਂ ਵਿਚ ਆਪਸੀ ਝਗੜਾ ਜ਼ਰੂਰ ਹੋਵੇਗਾ।
ਇਸ ਆਇਤ ਦੇ ਸਾਰੇ ਅਨੁਵਾਦ ਵੇਖੋ →
قُلْ إِنَّمَآ أَنَا۠ مُنذِرٌ وَمَا مِنْ إِلَٰهٍ إِلَّا ٱللَّهُ ٱلْوَٰحِدُ ٱلْقَهَّارُ
Punjabi Translation - Arif Haleem(ਹੇ ਮੁਹੰਮਦ) ਤੁਸੀਂ ਕਹਿ ਦਿਓ ਕਿ ਮੈਂ ਤਾਂ ਕੇਵਲ ਚਿਤਾਵਨੀ ਦੇਣ ਵਾਲਾ ਹਾਂ ਅਤੇ ਛੁੱਟ ਅੱਲਾਹ ਜ਼ੋਰਾਵਰ ਤੋਂ ਹੋਰ ਕੋਈ ਪੂਜਣਹਾਰ ਨਹੀਂ।
ਇਸ ਆਇਤ ਦੇ ਸਾਰੇ ਅਨੁਵਾਦ ਵੇਖੋ →
رَبُّ ٱلسَّمَٰوَٰتِ وَٱلْأَرْضِ وَمَا بَيْنَهُمَا ٱلْعَزِيزُ ٱلْغَفَّٰرُ
Punjabi Translation - Arif Haleemਜਿਹੜਾ ਕਿ ਅਕਾਸ਼ਾਂ ਤੇ ਧਰਤੀ ਦਾ ਅਤੇ ਜੋ ਕੁੱਝ ਵੀ ਉਹਨਾਂ ਦੇ ਵਿਚਾਲੇ ਹੈ ਉਹਨਾਂ ਸਭ ਦਾ ਮਾਲਿਕ ਹੈ। ਉਹ ਜ਼ੋਰਾਵਰ ਤੇ ਬਖ਼ਸ਼ਣਹਾਰ ਹੈ।
ਇਸ ਆਇਤ ਦੇ ਸਾਰੇ ਅਨੁਵਾਦ ਵੇਖੋ →
قُلْ هُوَ نَبَؤٌا۟ عَظِيمٌ
Punjabi Translation - Arif Haleem(ਹੇ ਨਬੀ!) ਤੁਸੀਂ ਆਖ ਦਿਓ ਕਿ ਇਹ ਇਕ ਵੱਡੀ ਖ਼ਬਰ ਹੈ।
ਇਸ ਆਇਤ ਦੇ ਸਾਰੇ ਅਨੁਵਾਦ ਵੇਖੋ →
أَنتُمْ عَنْهُ مُعْرِضُونَ
Punjabi Translation - Arif Haleemਜਿਸ ਨੂੰ ਸੁਣ ਕੇ ਤੁਸੀਂ ਮੂੰਹ ਫੇਰਨ ਵਾਲੇ ਹੋ।
ਇਸ ਆਇਤ ਦੇ ਸਾਰੇ ਅਨੁਵਾਦ ਵੇਖੋ →
مَا كَانَ لِىَ مِنْ عِلْمٍۭ بِٱلْمَلَإِ ٱلْأَعْلَىٰٓ إِذْ يَخْتَصِمُونَ
Punjabi Translation - Arif Haleem(ਹੇ ਨਬੀ!) ਉਹਨਾਂ ਨੂੰ ਆਖ ਦਿਓ ਕਿ ਮੈਨੂੰ ਸਭ ਤੋਂ ਉੱਚੇ ਦਰਬਾਰ (ਵਾਲੇ ਫ਼ਰਿਸ਼ਤਿਆਂ) ਦਾ ਕੁੱਝ ਵੀ ਗਿਆਨ ਨਹੀਂ ਜਦੋਂ ਉਹ (ਮਨੁੱਖੀ ਸਿਰਜਨ ’ਤੇ ਰੱਬ ਨਾਲ) ਝਗੜ ਰਹੇ ਸੀ।
ਇਸ ਆਇਤ ਦੇ ਸਾਰੇ ਅਨੁਵਾਦ ਵੇਖੋ →
إِن يُوحَىٰٓ إِلَىَّ إِلَّآ أَنَّمَآ أَنَا۠ نَذِيرٌ مُّبِينٌ
Punjabi Translation - Arif Haleemਮੇਰੇ ਵੱਲ ਤਾਂ ਕੇਵਲ ਵਹੀ ਘੱਲੀ ਜਾਂਦੀ ਹੈ ਅਤੇ ਮੈਂ ਤਾਂ ਸਪਸ਼ਟ ਰੂਪ ਵਿਚ (ਨਰਕ ਦੀ ਅੱਗ ਤੋਂ) ਖ਼ਬਰਦਾਰ ਕਰਨ ਵਾਲਾ ਹਾਂ।
ਇਸ ਆਇਤ ਦੇ ਸਾਰੇ ਅਨੁਵਾਦ ਵੇਖੋ →
إِذْ قَالَ رَبُّكَ لِلْمَلَٰٓئِكَةِ إِنِّى خَٰلِقٌۢ بَشَرًا مِّن طِينٍ
Punjabi Translation - Arif Haleem(ਯਾਦ ਕਰੋ) ਜਦੋਂ ਤੁਹਾਡੇ ਪਾਲਣਹਾਰ ਨੇ ਫ਼ਰਿਸ਼ਤਿਆਂ ਨੂੰ ਕਿਹਾ ਕਿ ਮੈਂ ਮਿੱਟੀ ਤੋਂ ਇਕ ਮਨੁੱਖ ਨੂੰ ਪੈਦਾ ਕਰਨ ਵਾਲਾ ਹਾਂ।
ਇਸ ਆਇਤ ਦੇ ਸਾਰੇ ਅਨੁਵਾਦ ਵੇਖੋ →
فَإِذَا سَوَّيْتُهُۥ وَنَفَخْتُ فِيهِ مِن رُّوحِى فَقَعُوا۟ لَهُۥ سَٰجِدِينَ
Punjabi Translation - Arif Haleemਜਦੋਂ ਮੈਂ ਇਸ (ਮਨੁੱਖ) ਨੂੰ ਠੀਕ-ਠਾਕ ਕਰ ਲਵਾਂ ਅਤੇ ਉਸ ਵਿਚ ਆਪਣੀ ਰੂਹ ਪਾ ਦੇਵਾਂ ਤਾਂ ਤੁਸੀਂ ਸਾਰੇ ਉਸ ਦੇ ਅੱਗੇ ਸਿਜਦੇ ਵਿਚ ਡਿਗ ਪੈਣਾ।
ਇਸ ਆਇਤ ਦੇ ਸਾਰੇ ਅਨੁਵਾਦ ਵੇਖੋ →
فَسَجَدَ ٱلْمَلَٰٓئِكَةُ كُلُّهُمْ أَجْمَعُونَ
Punjabi Translation - Arif Haleem(ਇਸ ਆਦੇਸ਼ ਅਨੁਸਾਰ) ਸਾਰੇ ਫ਼ਰਿਸ਼ਤਿਆਂ ਨੇ ਇਕੱਠਾ ਹੋ ਕੇ ਸਿਜਦਾ ਕੀਤਾ।
ਇਸ ਆਇਤ ਦੇ ਸਾਰੇ ਅਨੁਵਾਦ ਵੇਖੋ →
إِلَّآ إِبْلِيسَ ٱسْتَكْبَرَ وَكَانَ مِنَ ٱلْكَٰفِرِينَ
Punjabi Translation - Arif Haleemਛੁੱਟ ਇਬਲੀਸ ਤੋਂ, ਉਸ ਨੇ ਘਮੰਡ ਕੀਤਾ, ਇੰਜ ਉਹ ਇਨਕਾਰੀਆਂ ਵਿੱਚੋਂ ਹੋ ਗਿਆ।
ਇਸ ਆਇਤ ਦੇ ਸਾਰੇ ਅਨੁਵਾਦ ਵੇਖੋ →
قَالَ يَٰٓإِبْلِيسُ مَا مَنَعَكَ أَن تَسْجُدَ لِمَا خَلَقْتُ بِيَدَىَّ أَسْتَكْبَرْتَ أَمْ كُنتَ مِنَ ٱلْعَالِينَ
Punjabi Translation - Arif Haleemਪੁੱਛਿਆ ਕਿ ਹੇ ਇਬਲੀਸ! ਤੈਨੂੰ ਕਿਹੜੀ ਗੱਲ ਨੇ ਇਸ (ਮਨੁੱਖ) ਨੂੰ ਸਿਜਦਾ ਕਰਨ ਤੋਂ ਰੋਕਿਆ, ਜਿਸ ਨੂੰ ਮੈਂਨੇ ਆਪਣੇ ਹੱਥੀਂ ਸਾਜਿਆ ਹੈ ? ਕੀ ਤੂੰ ਘਮੰਡੀ ਹੋ ਗਿਆ ਜਾਂ ਤੇਰਾ ਦਰਜਾ (ਉਹਨਾਂ ਫ਼ਰਿਸ਼ਤਿਆਂ ਨਾਲੋਂ) ਉੱਚਾ ਹੈ? [2]
ਇਸ ਆਇਤ ਦੇ ਸਾਰੇ ਅਨੁਵਾਦ ਵੇਖੋ →
قَالَ أَنَا۠ خَيْرٌ مِّنْهُ خَلَقْتَنِى مِن نَّارٍ وَخَلَقْتَهُۥ مِن طِينٍ
Punjabi Translation - Arif Haleemਉਸ (ਇਬਲੀਸ) ਨੇ ਉੱਤਰ ਦਿੱਤਾ ਕਿ ਮੈਂ ਇਸ (ਆਦਮ) ਤੋਂ ਚੰਗਾ ਹਾਂ, ਤੁਸਾਂ ਮੈਨੂੰ ਅੱਗ ਤੋਂ ਪੈਦਾ ਕੀਤਾ ਹੈ ਜਦ ਕਿ ਇਸ (ਮਨੁੱਖ) ਨੂੰ ਮਿੱਟੀ ਤੋਂ ਬਣਾਇਆ ਹੈ।
ਇਸ ਆਇਤ ਦੇ ਸਾਰੇ ਅਨੁਵਾਦ ਵੇਖੋ →
قَالَ فَٱخْرُجْ مِنْهَا فَإِنَّكَ رَجِيمٌ
Punjabi Translation - Arif Haleemਅੱਲਾਹ ਵੱਲੋਂ ਹੁਕਮ ਹੋਇਆ ਕਿ ਤੂੰ ਐਥੋਂ ਨਿਕਲ ਜਾ ਤੂੰ ਤਾਂ ਮਰਦੂਦ (ਧਿੱਕਾਰਿਆ ਹੋਇਆ) ਹੈ।
ਇਸ ਆਇਤ ਦੇ ਸਾਰੇ ਅਨੁਵਾਦ ਵੇਖੋ →
وَإِنَّ عَلَيْكَ لَعْنَتِىٓ إِلَىٰ يَوْمِ ٱلدِّينِ
Punjabi Translation - Arif Haleemਅਤੇ ਕਿਅਮਾਤ ਤਕ ਲਈ ਤੇਰੇ ਉੱਤੇ ਮੇਰੀ ਫ਼ਿਟਕਾਰ ਹੈ।
ਇਸ ਆਇਤ ਦੇ ਸਾਰੇ ਅਨੁਵਾਦ ਵੇਖੋ →
قَالَ رَبِّ فَأَنظِرْنِىٓ إِلَىٰ يَوْمِ يُبْعَثُونَ
Punjabi Translation - Arif Haleem(ਇਬਲੀਸ ਭਾਵ ਸ਼ੈਤਾਨ ਨੇ) ਆਖਿਆ ਕਿ ਹੇ ਮੇਰੇ ਰੱਬਾ! ਤਾਂ ਫੇਰ ਮੈਨੂੰ ਉਸ ਦਿਨ ਤਕ ਦੀ ਮੋਹਲਤ ਦੇ, ਜਦੋਂ ਲੋਕ ਮੁੜ (ਕਬਰਾਂ ’ਚੋਂ) ਉਠਾਏ ਜਾਣਗੇ।
ਇਸ ਆਇਤ ਦੇ ਸਾਰੇ ਅਨੁਵਾਦ ਵੇਖੋ →
قَالَ فَإِنَّكَ مِنَ ٱلْمُنظَرِينَ
Punjabi Translation - Arif Haleemਫ਼ਰਮਾਇਆ ਕਿ ਬੇਸ਼ੱਕ ਤੂੰ ਵੀ ਮੋਹਲਤ ਦਿੱਤੀ ਜਾਣ ਵਾਲੇ ਲੋਕਾਂ ਵਿੱਚੋਂ ਹੋ ਗਿਆ।
ਇਸ ਆਇਤ ਦੇ ਸਾਰੇ ਅਨੁਵਾਦ ਵੇਖੋ →
إِلَىٰ يَوْمِ ٱلْوَقْتِ ٱلْمَعْلُومِ
Punjabi Translation - Arif Haleemਉਸ ਦਿਨ ਤਕ (ਮੋਹਲਤ) ਹੈ ਜਿਸ ਦਾ ਸਮਾਂ ਮੇਰੇ ਵੱਲੋਂ ਮਿਥਿਆ ਹੋਇਆ ਹੈ।
ਇਸ ਆਇਤ ਦੇ ਸਾਰੇ ਅਨੁਵਾਦ ਵੇਖੋ →
قَالَ فَبِعِزَّتِكَ لَأُغْوِيَنَّهُمْ أَجْمَعِينَ
Punjabi Translation - Arif Haleem(ਸ਼ੈਤਾਨ ਨੇ) ਕਿਹਾ ਕਿ ਮੈਨੂੰ ਤੇਰੀ ਇੱਜ਼ਤ ਦੀ ਕਸਮ! ਮੈਂ ਉਹਨਾਂ ਸਭ (ਮਨੁੱਖਾਂ) ਨੂੰ (ਰੱਬ ਦੇ ਰਸਤਿਓਂ) ਲਾਜ਼ਮੀ ਕੁਰਾਹੇ ਪਾਵਾਂਗਾ।
ਇਸ ਆਇਤ ਦੇ ਸਾਰੇ ਅਨੁਵਾਦ ਵੇਖੋ →
إِلَّا عِبَادَكَ مِنْهُمُ ٱلْمُخْلَصِينَ
Punjabi Translation - Arif Haleemਛੁੱਟ ਉਹਨਾਂ ਤੋਂ ਜਿਹੜੇ ਉਹਨਾਂ ਵਿੱਚੋਂ ਤੇਰੇ ਚੋਂਣਵੇਂ ਤੇ ਪਸੰਦ ਦੇ ਬੰਦੇ ਹਨ।
ਇਸ ਆਇਤ ਦੇ ਸਾਰੇ ਅਨੁਵਾਦ ਵੇਖੋ →
قَالَ فَٱلْحَقُّ وَٱلْحَقَّ أَقُولُ
Punjabi Translation - Arif Haleemਫ਼ਰਮਾਇਆ ਕਿ ਸੱਚੀ ਗੱਲ ਤਾਂ ਇਹੋ ਹੈ ਅਤੇ ਮੈਂ ਸੱਚ ਹੀ ਕਿਹਾ ਕਰਦਾ ਹਾਂ।
ਇਸ ਆਇਤ ਦੇ ਸਾਰੇ ਅਨੁਵਾਦ ਵੇਖੋ →
لَأَمْلَأَنَّ جَهَنَّمَ مِنكَ وَمِمَّن تَبِعَكَ مِنْهُمْ أَجْمَعِينَ
Punjabi Translation - Arif Haleemਕਿ ਮੈਂ ਤੇਰੇ ਅਤੇ ਤੇਰਾ ਕਹਿਣਾ ਮੰਣਨ ਵਾਲਿਆਂ ਨਾਲ ਨਰਕ ਨੂੰ ਜ਼ਰੂਰ ਭਰ ਦੇਵਾਂਗਾਂ।
ਇਸ ਆਇਤ ਦੇ ਸਾਰੇ ਅਨੁਵਾਦ ਵੇਖੋ →
قُلْ مَآ أَسْـَٔلُكُمْ عَلَيْهِ مِنْ أَجْرٍ وَمَآ أَنَا۠ مِنَ ٱلْمُتَكَلِّفِينَ
Punjabi Translation - Arif Haleem(ਹੇ ਨਬੀ!) ਆਖ ਦਿਓ ਕਿ ਮੈਂ ਤੁਹਾਥੋਂ (ਰੱਬੀ ਸੁਨੇਹਾ ਪਚਾਉਣ ਦਾ) ਕੋਈ ਬਦਲਾ ਨਹੀਂ ਮੰਗਦਾ ਅਤੇ ਨਾ ਹੀ ਮੈਂ ਕੋਈ ਬਣਾਵਟੀ ਕੰਮ ਕਰਨ ਵਾਲਿਆਂ ਵਿੱਚੋਂ ਹਾਂ।
ਇਸ ਆਇਤ ਦੇ ਸਾਰੇ ਅਨੁਵਾਦ ਵੇਖੋ →
إِنْ هُوَ إِلَّا ذِكْرٌ لِّلْعَٰلَمِينَ
Punjabi Translation - Arif Haleemਇਹ (.ਕੁਰਆਨ) ਤਾਂ ਸਾਰੇ ਜਹਾਨਾਂ ਲਈ ਇਕ ਨਸੀਹਤ ਹੈ।
ਇਸ ਆਇਤ ਦੇ ਸਾਰੇ ਅਨੁਵਾਦ ਵੇਖੋ →
وَلَتَعْلَمُنَّ نَبَأَهُۥ بَعْدَ حِينٍۭ
Punjabi Translation - Arif Haleemਅਤੇ ਤੁਸੀਂ ਇਸ ਦੀ ਸੱਚਾਈ ਨੂੰ ਕੁੱਝ ਦੇਰ ਮਗਰੋਂ (ਭਾਵ ਕਿਆਮਤ ਵੇਲੇ ਜ਼ਰੂਰ ਹੀ) ਜਾਣ ਲਵੋਗੇ।
ਇਸ ਆਇਤ ਦੇ ਸਾਰੇ ਅਨੁਵਾਦ ਵੇਖੋ →
Looking for a topic? Try the meaning search — your question is scanned across all 6,236 verses.
→