caseriqਕੁਰਆਨ ਵਿੱਚ ਅਰਥ ਆਧਾਰਿਤ ਖੋਜ

ਸੂਰਤ Az-Zumar الزمر

75 ਆਇਤਾਂ · ਮੱਕਾ · ਉਤਰਨ ਦਾ ਕ੍ਰਮ 59

بِسْمِ ٱللَّهِ ٱلرَّحْمَٰنِ ٱلرَّحِيمِ تَنزِيلُ ٱلْكِتَٰبِ مِنَ ٱللَّهِ ٱلْعَزِيزِ ٱلْحَكِيمِ

Punjabi Translation - Arif Haleemਇਹ ਕਿਤਾਬ (.ਕੁਰਆਨ) ਉਸ ਅੱਲਾਹ ਵੱਲੋਂ (ਹੱਕ ਸੱਚ ਨਾਲ) ਉਤਾਰੀ ਗਈ ਹੈ ਜਿਹੜਾ ਜ਼ੋਰਾਵਰ ਅਤੇ ਹਿਕਮਤ (ਦਾਨਾਈ) ਵਾਲਾ ਹੈ।

ਇਸ ਆਇਤ ਦੇ ਸਾਰੇ ਅਨੁਵਾਦ ਵੇਖੋ →

إِنَّآ أَنزَلْنَآ إِلَيْكَ ٱلْكِتَٰبَ بِٱلْحَقِّ فَٱعْبُدِ ٱللَّهَ مُخْلِصًا لَّهُ ٱلدِّينَ

Punjabi Translation - Arif Haleemਬੇਸ਼ੱਕ ਅਸੀਂ ਇਸ ਕਿਤਾਬ (.ਕੁਰਆਨ) ਨੂੰ ਤੁਹਾਡੇ ਵੱਲ (ਹੇ ਮੁਹੰਮਦ ਸ:) ਹੱਕ ਨਾਲ ਨਾਜ਼ਿਲ ਕੀਤੀ ਹੈ। ਸੋ ਤੁਸੀਂ ਅੱਲਾਹ ਲਈ ਆਪਣੀ ਬੰਦਗੀ ਨੂੰ ਨਿਰੋਲ ਕਰਦੇ ਹੋਏ ਉਸੇ ਦੀ ਹੀ ਇਬਾਦਤ ਕਰੋ।

ਇਸ ਆਇਤ ਦੇ ਸਾਰੇ ਅਨੁਵਾਦ ਵੇਖੋ →

أَلَا لِلَّهِ ٱلدِّينُ ٱلْخَالِصُ وَٱلَّذِينَ ٱتَّخَذُوا۟ مِن دُونِهِۦٓ أَوْلِيَآءَ مَا نَعْبُدُهُمْ إِلَّا لِيُقَرِّبُونَآ إِلَى ٱللَّهِ زُلْفَىٰٓ إِنَّ ٱللَّهَ يَحْكُمُ بَيْنَهُمْ فِى مَا هُمْ فِيهِ يَخْتَلِفُونَ إِنَّ ٱللَّهَ لَا يَهْدِى مَنْ هُوَ كَٰذِبٌ كَفَّارٌ

Punjabi Translation - Arif Haleemਹੁਸ਼ਿਆਰ ਰਹੋ! ਬੰਦਗੀ ਨਿਰੋਲ ਅੱਲਾਹ ਲਈ ਹੀ ਹੈ ਅਤੇ ਜਿਨ੍ਹਾਂ ਲੋਕਾਂ ਨੇ ਉਸ (ਅੱਲਾਹ) ਤੋਂ ਛੁੱਟ ਹੋਰਾਂ ਨੂੰ ਆਪਣਾ ਸਰਪਰਸਤ ਬਣਾ ਰੱਖਿਆ ਹੈ, (ਉਹ ਆਖਦੇ ਹਨ) ਕਿ ਅਸੀਂ ਤਾਂ ਉਹਨਾਂ ਦੀ ਇਬਾਦਤ ਇਸ ਲਈ ਕਰਦੇ ਹਾਂ ਕਿ ਉਹ ਸਾਨੂੰ ਅੱਲਾਹ ਦੇ ਵੱਧ ਨੇੜੇ ਕਰ ਦੇਣਗੇ। ਅੱਲਾਹ ਜ਼ਰੂਰ ਹੀ ਉਹਨਾਂ ਵਿਚਾਲੇ ਉਹਨਾਂ ਸਾਰੀਆਂ ਗੱਲਾਂ ਦਾ ਨਿਬੇੜਾ ਕਰ ਦੇਵੇਗਾ ਜਿਨ੍ਹਾਂ ਵਿਚ ਉਹ ਮੱਤਭੇਦ ਕਰਦੇ ਹਨ। ਬੇਸ਼ੱਕ ਅੱਲਾਹ ਝੂਠਿਆਂ ਅਤੇ ਨਾ-ਸ਼ੁਕਰਿਆਂ ਨੂੰ ਸਿੱਧੀ ਰਾਹ ਨਹੀਂ ਵਿਖਾਉਂਦਾ।

ਇਸ ਆਇਤ ਦੇ ਸਾਰੇ ਅਨੁਵਾਦ ਵੇਖੋ →

لَّوْ أَرَادَ ٱللَّهُ أَن يَتَّخِذَ وَلَدًا لَّٱصْطَفَىٰ مِمَّا يَخْلُقُ مَا يَشَآءُ سُبْحَٰنَهُۥ هُوَ ٱللَّهُ ٱلْوَٰحِدُ ٱلْقَهَّارُ

Punjabi Translation - Arif Haleemਜੇਕਰ ਅੱਲਾਹ ਦੀ ਇੱਛਾ (ਆਪਣੇ ਲਈ) ਪੁੱਤਰ ਧਾਪਣ ਦੀ ਹੁੰਦੀ ਤਾਂ ਆਪਣੀ ਰਚਾਈ ਰਚਨਾ ਵਿੱਚੋਂ ਜਿਸ ਨੂੰ ਚਾਹੁੰਦਾ ਚੁਣ ਲੈਂਦਾ, ਜਦ ਕਿ ਅੱਲਾਹ ਤਾਂ ਇਹਨਾਂ ਗੱਲਾਂ ਤੋਂ ਪਾਕ ਹੈ[1] ਉਹ ਅੱਲਾਹ ਇੱਕੋ-ਇਕ ਹੈ ਅਤੇ ਸ਼ਕਤੀਸ਼ਾਲੀ ਹੈ।

ਇਸ ਆਇਤ ਦੇ ਸਾਰੇ ਅਨੁਵਾਦ ਵੇਖੋ →

خَلَقَ ٱلسَّمَٰوَٰتِ وَٱلْأَرْضَ بِٱلْحَقِّ يُكَوِّرُ ٱلَّيْلَ عَلَى ٱلنَّهَارِ وَيُكَوِّرُ ٱلنَّهَارَ عَلَى ٱلَّيْلِ وَسَخَّرَ ٱلشَّمْسَ وَٱلْقَمَرَ كُلٌّ يَجْرِى لِأَجَلٍ مُّسَمًّى أَلَا هُوَ ٱلْعَزِيزُ ٱلْغَفَّٰرُ

Punjabi Translation - Arif Haleemਉਸ ਨੇ ਅਕਾਸ਼ਾਂ ਤੇ ਧਰਤੀ ਨੂੰ ਹੱਕ ਨਾਲ ਸਾਜਿਆ। ਉਹ ਰਾਤ ਨੂੰ ਦਿਨ ਵਿਚ ਅਤੇ ਦਿਨ ਨੂੰ ਰਾਤ ਵਿਚ ਵਲੇਟਦਾ ਹੈ। ਉਸੇ ਨੇ ਸੂਰਜ ਅਤੇ ਚੰਨ ਨੂੰ ਕੰਮ ਲਾ ਰੱਖਿਆ ਹੈ, ਹਰੇਕ ਇਕ ਨਿਯਤ ਸਮੇਂ ਤੀਕ ਚੱਲ ਰਿਹਾ ਹੈ। ਸੱਚ ਜਾਣੋ, ਕਿ ਉਹ ਜ਼ੋਰਾਵਰ ਤੇ ਬਖ਼ਸ਼ਣਹਾਰ ਹੈ।

ਇਸ ਆਇਤ ਦੇ ਸਾਰੇ ਅਨੁਵਾਦ ਵੇਖੋ →

خَلَقَكُم مِّن نَّفْسٍ وَٰحِدَةٍ ثُمَّ جَعَلَ مِنْهَا زَوْجَهَا وَأَنزَلَ لَكُم مِّنَ ٱلْأَنْعَٰمِ ثَمَٰنِيَةَ أَزْوَٰجٍ يَخْلُقُكُمْ فِى بُطُونِ أُمَّهَٰتِكُمْ خَلْقًا مِّنۢ بَعْدِ خَلْقٍ فِى ظُلُمَٰتٍ ثَلَٰثٍ ذَٰلِكُمُ ٱللَّهُ رَبُّكُمْ لَهُ ٱلْمُلْكُ لَآ إِلَٰهَ إِلَّا هُوَ فَأَنَّىٰ تُصْرَفُونَ

Punjabi Translation - Arif Haleemਉਸੇ (ਅੱਲਾਹ) ਨੇ ਤੁਹਾਨੂੰ ਸਭ ਨੂੰ ਇਕ ਹੀ ਜਾਨ (ਭਾਵ ਆਦਮ) ਤੋਂ ਪੈਦਾ ਕੀਤਾ ਹੈ, ਫੇਰ ਉਸ ਨੇ ਉਸੇ ਤੋਂ ਉਸ ਦਾ ਜੋੜਾ (ਪਤਨੀ ਹੱਵਾ ਨੂੰ) ਬਣਾਇਆ ਅਤੇ ਉਸੇ ਨੇ ਤੁਹਾਡੇ ਲਈ ਅੱਠ ਪ੍ਰਕਾਰ ਦੇ ਮਵੇਸ਼ੀ (ਨਰ ਤੇ ਮਦੀਨ) ਉਤਾਰੇ। ਉਹ ਤੁਹਾਨੂੰ ਤੁਹਾਡੀਆਂ ਮਾਵਾਂ ਦੇ ਢਿੱਡਾਂ ਵਿਚ ਹੀ ਇਕ ਬਣਤਰ ਤੋਂ ਮਗਰੋਂ ਦੂਜੀ ਬਣਤਰ ਵਿਚ ਪੈਦਾ ਕਰਦਾ ਹੈ ਜੋ ਕਿ ਤਿੰਨ ਤਰ੍ਹਾਂ ਦੇ ਹਨੇਰੇ ਪੜਦਿਆਂ (ਭਾਵ ਗਰਵ) ਦੇ ਅੰਦਰ ਹੈ, ਇਹ ਹੈ ਅੱਲਾਹ, ਜਿਹੜਾ ਤੁਹਾਡਾ ਰੱਬ ਹੈ, ਪਾਤਸ਼ਾਹੀ ਉਸੇ ਦੀ ਹੈ, ਉਸ ਤੋਂ ਛੁੱਟ ਹੋਰ ਕੋਈ ਇਸ਼ਟ ਨਹੀਂ, ਫੇਰ ਤੁਸੀਂ ਕਿੱਥੇ ਭਟਕੇ ਫਿਰਦੇ ਹੋ? ਤੁਸੀਂ ਕਿਧਰੋਂ ਫੇਰੇ ਜਾ ਰਹੇ ਹਨ?

ਇਸ ਆਇਤ ਦੇ ਸਾਰੇ ਅਨੁਵਾਦ ਵੇਖੋ →

إِن تَكْفُرُوا۟ فَإِنَّ ٱللَّهَ غَنِىٌّ عَنكُمْ وَلَا يَرْضَىٰ لِعِبَادِهِ ٱلْكُفْرَ وَإِن تَشْكُرُوا۟ يَرْضَهُ لَكُمْ وَلَا تَزِرُ وَازِرَةٌ وِزْرَ أُخْرَىٰ ثُمَّ إِلَىٰ رَبِّكُم مَّرْجِعُكُمْ فَيُنَبِّئُكُم بِمَا كُنتُمْ تَعْمَلُونَ إِنَّهُۥ عَلِيمٌۢ بِذَاتِ ٱلصُّدُورِ

Punjabi Translation - Arif Haleemਜੇ ਤੁਸੀਂ ਕੁਫ਼ਰ (ਭਾਵ ਨਾ-ਸ਼ੁਕਰੀ) ਕਰੋਗੇ ਤਾਂ ਇਹ ਵੀ ਯਾਦ ਰੱਖੋ ਕਿ ਅੱਲਾਹ ਵੀ ਤੁਹਾਥੋਂ ਬੇਪਰਵਾਹ ਹੈ, ਪਰ ਉਹ ਆਪਣੇ ਬੰਦਿਆਂ ਲਈ ਨਾ-ਸ਼ੁਕਰੀ (ਕੁਫ਼ਰ) ਕਰਨ ਨੂੰ ਪਸੰਦ ਨਹੀਂ ਕਰਦਾ। ਜੇ ਤੁਸੀਂ ਸ਼ੁਕਰ ਅਦਾ ਕਰੋਗੇ ਤਾਂ ਉਹ ਉਸ ਨੂੰ ਤੁਹਾਡੇ ਲਈ ਪਸੰਦ ਕਰਦਾ ਹੈ। ਅਤੇ (ਕਿਆਮਤ ਦਿਹਾੜੇ) ਕੋਈ ਭਾਰ ਚੁੱਕਣ ਵਾਲਾ ਕਿਸੇ ਦੂਜੇ ਦਾ ਭਾਰ ਨਹੀਂ ਚੁੱਕੇਗਾ। ਜਾਣਾ ਤੁਸੀਂ ਸਾਰਿਆਂ ਨੇ ਰੱਬ ਵੱਲ ਹੀ ਹੈ, ਫੇਰ ਉਹ ਤੁਹਾਨੂੰ ਦੱਸ ਦੇਵੇਗਾ ਕਿ ਤੁਸੀਂ (ਸੰਸਾਰ ਵਿਚ) ਕੀ ਕਰਦੇ ਰਹੇ ਹੋ? ਉਹ ਤਾਂ ਦਿਲਾਂ ਦਾ ਹਾਲ ਤਕ ਜਾਣਦਾ ਹੈ।

ਇਸ ਆਇਤ ਦੇ ਸਾਰੇ ਅਨੁਵਾਦ ਵੇਖੋ →

وَإِذَا مَسَّ ٱلْإِنسَٰنَ ضُرٌّ دَعَا رَبَّهُۥ مُنِيبًا إِلَيْهِ ثُمَّ إِذَا خَوَّلَهُۥ نِعْمَةً مِّنْهُ نَسِىَ مَا كَانَ يَدْعُوٓا۟ إِلَيْهِ مِن قَبْلُ وَجَعَلَ لِلَّهِ أَندَادًا لِّيُضِلَّ عَن سَبِيلِهِۦ قُلْ تَمَتَّعْ بِكُفْرِكَ قَلِيلًا إِنَّكَ مِنْ أَصْحَٰبِ ٱلنَّارِ

Punjabi Translation - Arif Haleemਜਦੋਂ ਮਨੁੱਖ ਨੂੰ ਕੋਈ ਕਸ਼ਟ ਪਹੁੰਚਦਾ ਹੈ ਤਾਂ ਉਹ ਆਪਣੇ ਰੱਬ ਨੂੰ (ਮਦਦ ਲਈ) ਪੁਕਾਰਦਾ ਹੈ। ਫੇਰ ਜਦੋਂ ਉਹ ਉਸ ਨੂੰ ਆਪਣੇ ਵੱਲੋਂ ਕੋਈ ਨਿਅਮਤ ਬਖ਼ਸ਼ਦਾ ਹੈ (ਜਾਂ ਪਰੇਸ਼ਾਨੀ ਨੂੰ ਦੂਰ ਕਰ ਦਿੰਦਾ ਹੈ) ਤਾਂ ਉਹ ਉਹਨਾਂ ਦੁਆਵਾਂ ਨੂੰ ਭੁੱਲ ਜਾਂਦਾ ਹੈ ਜਿਹੜੀਆਂ ਉਹ ਪਹਿਲਾਂ ਕਰਿਆ ਕਰਦਾ ਸੀ, ਸਗੋਂ ਅੱਲਾਹ ਦੇ ਸ਼ਰੀਕ ਬਣਾਉਣ ਲੱਗ ਜਾਂਦਾ ਹੈ ਤਾਂ ਜੋ ਹੋਰਾਂ ਨੂੰ ਵੀ ਉਸ ਦੇ ਰਾਹੋਂ (ਲੋਕਾਂ ਨੂੰ) ਦੂਰ ਕਰੇ। (ਹੇ ਨਬੀ!) ਤੁਸੀਂ ਉਸ ਨੂੰ ਆਖ ਦਿਓ ਕਿ ਤੂੰ ਆਪਣੇ ਇਸ ਕੁਫ਼ਰ (ਨਾ-ਸ਼ੁਕਰੀ) ਦਾ ਕੁੱਝ ਦੇਰ ਲਈ (ਸੰਸਾਰਿਕ) ਲਾਭ ਉਠਾ ਲੈ। ਨਿਰਸੰਦੇਹ, ਤੂੰ ਨਰਕੀਆਂ ਵਿੱਚੋਂ ਹੈ।

ਇਸ ਆਇਤ ਦੇ ਸਾਰੇ ਅਨੁਵਾਦ ਵੇਖੋ →

أَمَّنْ هُوَ قَٰنِتٌ ءَانَآءَ ٱلَّيْلِ سَاجِدًا وَقَآئِمًا يَحْذَرُ ٱلْـَٔاخِرَةَ وَيَرْجُوا۟ رَحْمَةَ رَبِّهِۦ قُلْ هَلْ يَسْتَوِى ٱلَّذِينَ يَعْلَمُونَ وَٱلَّذِينَ لَا يَعْلَمُونَ إِنَّمَا يَتَذَكَّرُ أُو۟لُوا۟ ٱلْأَلْبَٰبِ

Punjabi Translation - Arif Haleemਕੀ (ਮੁਸ਼ਰਿਕ ਵਧੀਆ ਹੈ ਜਾਂ) ਉਹ ਵਿਅਕਤੀ ਜਿਹੜਾ ਰਾਤ ਦੀਆਂ ਘੜ੍ਹੀਆਂ ਵਿਚ ਸਿਜਦਾ ਕਰਦਾ ਹੋਵੇ ਅਤੇ ਖੜਾ-ਖੜਾ (ਅੱਲਾਹ ਦੀ) ਇਬਾਦਤ ਕਰਦਾ ਹੈ, ਜਦ ਕਿ ਉਹ ਪਰਲੋਕ ਤੋਂ ਡਰਦਾ ਹੈ ਅਤੇ ਆਪਣੇ ਰੱਬ ਦੀ ਰਹਿਮਤ ਦੀ ਆਸ ਵੀ ਰੱਖਦਾ ਹੈ ? (ਹੇ ਨਬੀ!) ਇਹਨਾਂ ਤੋਂ ਪੁੱਛੋ, ਕੀ ਗਿਆਨੀ ਅਤੇ ਅਗਿਆਨੀ ਇੱਕੋ ਬਰਾਬਰ ਹੋ ਸਕਦੇ ਹਨ ? ਬੇਸ਼ੱਕ ਅਕਲ ਵਾਲੇ ਹੀ ਨਸੀਹਤ ਗ੍ਰਹਿਣ ਕਰਦੇ ਹਨ।

ਇਸ ਆਇਤ ਦੇ ਸਾਰੇ ਅਨੁਵਾਦ ਵੇਖੋ →

قُلْ يَٰعِبَادِ ٱلَّذِينَ ءَامَنُوا۟ ٱتَّقُوا۟ رَبَّكُمْ لِلَّذِينَ أَحْسَنُوا۟ فِى هَٰذِهِ ٱلدُّنْيَا حَسَنَةٌ وَأَرْضُ ٱللَّهِ وَٰسِعَةٌ إِنَّمَا يُوَفَّى ٱلصَّٰبِرُونَ أَجْرَهُم بِغَيْرِ حِسَابٍ

Punjabi Translation - Arif Haleemਆਖ ਦਿਓ ਕਿ ਹੇ ਮੇਰੇ ਈਮਾਨ ਲਿਆਉਣ ਵਾਲੇ ਬੰਦਿਓ! ਆਪਣੇ ਰੱਬ ਤੋਂ ਡਰੋ। ਜਿਨ੍ਹਾਂ ਨੇ ਇਸ ਸੰਸਾਰ ਵਿਚ ਭਲੇ ਕੰਮ ਕੀਤੇ ਉਹਨਾਂ ਲਈ ਭਲਾਈ ਹੈ ਅਤੇ (ਭਲੇ ਕੰਮ ਕਰਨ ਲਈ) ਅੱਲਾਹ ਦੀ ਧਰਤੀ ਵਿਸ਼ਾਲ ਹੈ। ਸਬਰ ਕਰਨ ਵਾਲਿਆਂ ਨੂੰ ਉਹਨਾਂ ਦਾ ਬਦਲਾ ਬਿਨਾਂ ਹਿਸਾਬ ਦਿੱਤਾ ਜਾਵੇਗਾ।

ਇਸ ਆਇਤ ਦੇ ਸਾਰੇ ਅਨੁਵਾਦ ਵੇਖੋ →

قُلْ إِنِّىٓ أُمِرْتُ أَنْ أَعْبُدَ ٱللَّهَ مُخْلِصًا لَّهُ ٱلدِّينَ

Punjabi Translation - Arif Haleem(ਹੇ ਨਬੀ!) ਆਖੋ ਕਿ ਮੈਨੂੰ (ਰੱਬ ਵੱਲੋਂ) ਹੁਕਮ ਹੋਇਆ ਹੈ ਕਿ ਮੈਂ ਅੱਲਾਹ ਲਈ ਬੰਦਗੀ ਨੂੰ ਨਿਰੋਲ ਕਰਦੇ ਹੋਏ ਉਸੇ ਦੀ ਇਬਾਦਤ ਕਰਾਂ।

ਇਸ ਆਇਤ ਦੇ ਸਾਰੇ ਅਨੁਵਾਦ ਵੇਖੋ →

وَأُمِرْتُ لِأَنْ أَكُونَ أَوَّلَ ٱلْمُسْلِمِينَ

Punjabi Translation - Arif Haleemਅਤੇ ਮੈਨੂੰ ਹੁਕਮ ਦਿੱਤਾ ਗਿਆ ਹੈ ਕਿ ਮੈਂ ਪਹਿਲਾਂ ਮੁਸਲਮਾਨ (ਆਗਿਆਕਾਰੀ) ਬਣ ਜਾਵਾਂ।

ਇਸ ਆਇਤ ਦੇ ਸਾਰੇ ਅਨੁਵਾਦ ਵੇਖੋ →

قُلْ إِنِّىٓ أَخَافُ إِنْ عَصَيْتُ رَبِّى عَذَابَ يَوْمٍ عَظِيمٍ

Punjabi Translation - Arif Haleemਆਖ ਦਿਓ ਕਿ ਜੇ ਮੈਂ ਆਪਣੇ ਰੱਬ ਦੀ ਨਾ-ਫ਼ਰਮਾਨੀ ਕਰਾਂ ਤਾਂ ਬੇਸ਼ੱਕ ਮੈਨੂੰ ਵੱਡੇ ਦਿਨ ਭਾਵ ਕਿਆਮਤ ਦੇ ਅਜ਼ਾਬ ਤੋਂ ਡਰ ਲੱਗਦਾ ਹੈ।

ਇਸ ਆਇਤ ਦੇ ਸਾਰੇ ਅਨੁਵਾਦ ਵੇਖੋ →

قُلِ ٱللَّهَ أَعْبُدُ مُخْلِصًا لَّهُۥ دِينِى

Punjabi Translation - Arif Haleemਆਖ ਦਿਓ ਕਿ ਮੈਂ ਅੱਲਾਹ ਲਈ ਆਪਣੀ ਬੰਦਗੀ ਨੂੰ ਖ਼ਾਲਸ ਕਰਦੇ ਹੋਏ ਉਸੇ ਦੀ ਇਬਾਦਤ ਕਰਦਾ ਹਾਂ।

ਇਸ ਆਇਤ ਦੇ ਸਾਰੇ ਅਨੁਵਾਦ ਵੇਖੋ →

فَٱعْبُدُوا۟ مَا شِئْتُم مِّن دُونِهِۦ قُلْ إِنَّ ٱلْخَٰسِرِينَ ٱلَّذِينَ خَسِرُوٓا۟ أَنفُسَهُمْ وَأَهْلِيهِمْ يَوْمَ ٱلْقِيَٰمَةِ أَلَا ذَٰلِكَ هُوَ ٱلْخُسْرَانُ ٱلْمُبِينُ

Punjabi Translation - Arif Haleem(ਹੇ ਮੁਸ਼ਰਿਕੋ ਤੁਹਾਨੂੰ ਛੂਟ ਹੈ) ਤੁਸੀਂ ਉਸ (ਅੱਲਾਹ) ਨੂੰ ਛੱਡ ਕੇ ਜਿਸ ਦੀ ਚਾਹੇ ਇਬਾਦਤ ਕਰੋ। (ਹੇ ਨਬੀ!) ਆਖ ਦਿਓ, ਬੇਸ਼ੱਕ ਅਸਲੀ ਘਾਟੇ ਵਿਚ ਤਾਂ ਉਹ ਲੋਕ ਹਨ ਜਿਨ੍ਹਾਂ ਨੇ ਆਪਣੇ ਆਪ ਨੂੰ ਅਤੇ ਆਪਣੇ ਪਰਿਵਾਰਾਂ ਨੂੰ ਕਿਆਮਤ ਵਾਲੇ ਦਿਨ ਘਾਟੇ ਵਿਚ ਰੱਖਿਆ। ਯਾਦ ਰੱਖੋ ਕਿ ਇਹੋ ਅਸਲੀ ਘਾਟਾ ਹੈ।

ਇਸ ਆਇਤ ਦੇ ਸਾਰੇ ਅਨੁਵਾਦ ਵੇਖੋ →

لَهُم مِّن فَوْقِهِمْ ظُلَلٌ مِّنَ ٱلنَّارِ وَمِن تَحْتِهِمْ ظُلَلٌ ذَٰلِكَ يُخَوِّفُ ٱللَّهُ بِهِۦ عِبَادَهُۥ يَٰعِبَادِ فَٱتَّقُونِ

Punjabi Translation - Arif Haleemਉਹਨਾਂ (ਘਾਟੇ ਵਾਲਿਆਂ) ਲਈ ਉਹਨਾਂ ਦੇ ਉੱਤੇ ਵੀ ਅੱਗ ਦੀਆਂ ਛਤਰੀਆਂ ਹੋਣਗੀਆਂ ਅਤੇ ਉਹਨਾਂ ਦੇ ਹੇਠ ਵੀ ਅੱਗ ਦੀਆਂ ਛਤਰੀਆਂ ਹੋਣਗੀਆਂ। ਇਹੋ ਉਹ (ਅਜ਼ਾਬ) ਹੈ ਜਿਸ ਤੋਂ ਅੱਲਾਹ ਆਪਣੇ ਬੰਦਿਆਂ ਨੂੰ ਡਰਾ ਰਿਹਾ ਹੈ (ਅਤੇ ਆਖਦਾ ਹੈ ਕਿ) ਹੇ ਮੇਰੇ ਬੰਦਿਓ! ਬਸ ਤੁਸੀਂ ਮੈਂਥੋ ਹੀ ਡਰਦੇ ਰਹੋ।

ਇਸ ਆਇਤ ਦੇ ਸਾਰੇ ਅਨੁਵਾਦ ਵੇਖੋ →

وَٱلَّذِينَ ٱجْتَنَبُوا۟ ٱلطَّٰغُوتَ أَن يَعْبُدُوهَا وَأَنَابُوٓا۟ إِلَى ٱللَّهِ لَهُمُ ٱلْبُشْرَىٰ فَبَشِّرْ عِبَادِ

Punjabi Translation - Arif Haleemਜਿਹੜੇ ਲੋਕ ਤਾਗੂਤ [2] ਦੀ ਪੈਰਵੀ ਕਰਨ ਤੋਂ ਬਚੇ ਰਹੇ ਅਤੇ ਉਹਨਾਂ ਨੇ ਅੱਲਾਹ ਦੇ ਹੁਕਮਾਂ ਵੱਲ ਹੀ ਧਿਆਨ ਦਿੱਤਾ, ਉਹਨਾਂ ਲੋਕਾਂ ਲਈ ਖ਼ੁਸ਼ਖ਼ਬਰੀਆਂ ਹਨ। ਸੋ (ਹੇ ਨਬੀ!) ਤੁਸੀਂ ਮੇਰੇ ਨੇਕ ਬੰਦਿਆਂ ਨੂੰ (ਜੰਨਤ ਦੀ) ਖ਼ੁਸ਼ਖ਼ਬਰੀ ਸੁਣਾ ਦਿਓ।

ਇਸ ਆਇਤ ਦੇ ਸਾਰੇ ਅਨੁਵਾਦ ਵੇਖੋ →

ٱلَّذِينَ يَسْتَمِعُونَ ٱلْقَوْلَ فَيَتَّبِعُونَ أَحْسَنَهُۥٓ أُو۟لَٰٓئِكَ ٱلَّذِينَ هَدَىٰهُمُ ٱللَّهُ وَأُو۟لَٰٓئِكَ هُمْ أُو۟لُوا۟ ٱلْأَلْبَٰبِ

Punjabi Translation - Arif Haleemਜਿਹੜੇ ਲੋਕ ਧਿਆਨ ਨਾਲ ਗੱਲ ਸੁਣਦੇ ਹਨ ਫੇਰ ਉਹ ਵਧੀਆ (ਨੇਕ) ਗੱਲ ਦੀ ਪਾਲਣਾ ਕਰਦੇ ਹਨ, ਅੱਲਾਹ ਵੱਲੋਂ ਉਹਨਾਂ ਨੂੰ ਹੀ ਹਿਦਾਇਤ ਮਿਲਦੀ ਹੈ ਅਤੇ ਇਹੋ ਲੋਕ ਅਕਲ ਵਾਲੇ ਹਨ।

ਇਸ ਆਇਤ ਦੇ ਸਾਰੇ ਅਨੁਵਾਦ ਵੇਖੋ →

أَفَمَنْ حَقَّ عَلَيْهِ كَلِمَةُ ٱلْعَذَابِ أَفَأَنتَ تُنقِذُ مَن فِى ٱلنَّارِ

Punjabi Translation - Arif Haleem(ਹੇ ਨਬੀ!) ਭਲਾ ਜਿਸ ਵਿਅਕਤੀ ’ਤੇ ਅਜ਼ਾਬ ਦਾ ਫ਼ੈਸਲਾ ਢੁੱਕ ਚੁੱਕਿਆ ਹੋਵੇ ਤਾਂ ਕੀ ਤੁਸੀਂ ਉਸ ਨੂੰ ਅੱਗ (ਨਰਕ) ਤੋਂ ਛੁੜਵਾ ਲਓਂਗੇ?

ਇਸ ਆਇਤ ਦੇ ਸਾਰੇ ਅਨੁਵਾਦ ਵੇਖੋ →

لَٰكِنِ ٱلَّذِينَ ٱتَّقَوْا۟ رَبَّهُمْ لَهُمْ غُرَفٌ مِّن فَوْقِهَا غُرَفٌ مَّبْنِيَّةٌ تَجْرِى مِن تَحْتِهَا ٱلْأَنْهَٰرُ وَعْدَ ٱللَّهِ لَا يُخْلِفُ ٱللَّهُ ٱلْمِيعَادَ

Punjabi Translation - Arif Haleemਪਰ ਉਹ ਲੋਕ ਜਿਹੜੇ ਆਪਣੇ ਰੱਬ ਤੋਂ ਡਰ ਗਏ ਉਹਨਾਂ ਲਈ (ਜੰਨਤ ਵਿਚ) ’ਚੋਬਾਰੇ ਹਨ ਉਹਨਾਂ ਦੇ ਉੱਪਰ ਹੋਰ ਵੀ ’ਚੋਬਾਰੇ ਬਣੇ ਹੋਏ ਹਨ ਜਦ ਕਿ ਉਹਨਾਂ ਦੇ ਹੇਠ ਨਹਿਰਾਂ ਵਗ ਰਹੀਆਂ ਹਨ। (ਨੇਕ ਲੋਕਾਂ ਨਾਲ) ਇਹ ਅੱਲਾਹ ਦਾ ਵਚਨ ਹੈ ਅਤੇ ਅੱਲਾਹ ਕਦੇ ਵੀ ਆਪਣੇ ਵਚਨਾਂ ਤੋਂ ਫਿਰਦਾ ਨਹੀਂ।

ਇਸ ਆਇਤ ਦੇ ਸਾਰੇ ਅਨੁਵਾਦ ਵੇਖੋ →

أَلَمْ تَرَ أَنَّ ٱللَّهَ أَنزَلَ مِنَ ٱلسَّمَآءِ مَآءً فَسَلَكَهُۥ يَنَٰبِيعَ فِى ٱلْأَرْضِ ثُمَّ يُخْرِجُ بِهِۦ زَرْعًا مُّخْتَلِفًا أَلْوَٰنُهُۥ ثُمَّ يَهِيجُ فَتَرَىٰهُ مُصْفَرًّا ثُمَّ يَجْعَلُهُۥ حُطَٰمًا إِنَّ فِى ذَٰلِكَ لَذِكْرَىٰ لِأُو۟لِى ٱلْأَلْبَٰبِ

Punjabi Translation - Arif Haleemਕੀ ਤੁਸੀਂ ਨਹੀਂ ਵੇਖਿਆ ਕਿ ਬੇਸ਼ੱਕ ਅੱਲਾਹ ਨੇ ਅਕਾਸ਼ ਤੋਂ ਪਾਣੀ ਉਤਾਰਿਆ ਫੇਰ ਉਸ ਨੂੰ ਧਰਤੀ ਦੇ ਚਸ਼ਮਿਆਂ ਵਿਚ ਦਾਖ਼ਲ ਕੀਤਾ ਫੇਰ ਉਹ ਉਸ (ਪਾਣੀ ਰਾਹੀਂ) ਖੇਤੀਆਂ (ਫ਼ਸਲਾਂ) ਕੱਢਦਾ ਹੈ ਜਦ ਕਿ ਉਹਨਾਂ ਫ਼ਸਲਾਂ ਦੇ ਅਨੇਕਾਂ ਹੀ ਰੰਗ ਹੁੰਦੇ ਹਨ, ਫੇਰ ਉਹ ਫ਼ਸਲ ਪੱਕ ਕੇ ਸੁੱਕ ਜਾਂਦੀ ਹੈ ਫੇਰ ਤੁਸੀਂ ਉਸ ਨੂੰ ਪੀਲੀਆਂ ਪੈਂਦੀਆਂ ਵੇਖਦੇ ਹੋ, ਫੇਰ ਉਹ ਉਸ ਨੂੰ ਚੂਰਾ-ਚੂਰਾ (ਭਾਵ ਤੂੜੀ) ਕਰ ਦਿੰਦਾ ਹੈ। ਬੇਸ਼ੱਕ ਇਸ ਵਿਚ ਅਕਲਮੰਦਾ ਲਈ ਬਹੁਤ ਵੱਡੀ ਨਸੀਹਤ ਵਾਲੀ ਗੱਲ ਹੈ।

ਇਸ ਆਇਤ ਦੇ ਸਾਰੇ ਅਨੁਵਾਦ ਵੇਖੋ →

أَفَمَن شَرَحَ ٱللَّهُ صَدْرَهُۥ لِلْإِسْلَٰمِ فَهُوَ عَلَىٰ نُورٍ مِّن رَّبِّهِۦ فَوَيْلٌ لِّلْقَٰسِيَةِ قُلُوبُهُم مِّن ذِكْرِ ٱللَّهِ أُو۟لَٰٓئِكَ فِى ضَلَٰلٍ مُّبِينٍ

Punjabi Translation - Arif Haleemਕੀ ਉਹ ਵਿਅਕਤੀ (ਕਠੋਰ ਦਿਲ ਕਾਫ਼ਿਰਾਂ ਵਾਂਗ ਹੋ ਸਕਦਾ ਹੈ) ਜਿਸ ਦਾ ਸੀਨਾ ਅੱਲਾਹ ਨੇ ਇਸਲਾਮ (ਕਬੂਲਣ) ਲਈ ਖੋਲ ਦਿੱਤਾ ਹੈ ਅਤੇ ਉਹ ਆਪਣੇ ਰੱਬ ਵੱਲੋਂ ਨੂਰ ’ਤੇ ਹੈ ? ਸੋ ਉਨ੍ਹਾਂ ਲਈ ਬਰਬਾਦੀ ਹੈ, ਜਿਨ੍ਹਾਂ ਦੇ ਦਿਲ ਅੱਲਾਹ ਦੀ ਯਾਦ ਦੇ ਮਾਮਲੇ ਵਿਚ ਸਖ਼ਤ ਹਨ। (ਹਾਂ!) ਉਹੀਓ ਲੋਕ ਖੁੱਲ੍ਹਮ-ਖੁੱਲ੍ਹਾ ਰਾਹੋਂ ਭਟਕੇ ਹੋਏ ਹਨ।

ਇਸ ਆਇਤ ਦੇ ਸਾਰੇ ਅਨੁਵਾਦ ਵੇਖੋ →

ٱللَّهُ نَزَّلَ أَحْسَنَ ٱلْحَدِيثِ كِتَٰبًا مُّتَشَٰبِهًا مَّثَانِىَ تَقْشَعِرُّ مِنْهُ جُلُودُ ٱلَّذِينَ يَخْشَوْنَ رَبَّهُمْ ثُمَّ تَلِينُ جُلُودُهُمْ وَقُلُوبُهُمْ إِلَىٰ ذِكْرِ ٱللَّهِ ذَٰلِكَ هُدَى ٱللَّهِ يَهْدِى بِهِۦ مَن يَشَآءُ وَمَن يُضْلِلِ ٱللَّهُ فَمَا لَهُۥ مِنْ هَادٍ

Punjabi Translation - Arif Haleemਅੱਲਾਹ ਨੇ ਸਭ ਤੋਂ ਉੱਤਮ ਕਲਾਮ (.ਕੁਰਆਨ) ਉਤਾਰਿਆ ਹੈ ਜਿਹੜਾ ਅਜਿਹੀ ਕਿਤਾਬ ਵਿਚ ਹੈ, ਜਿਸ ਦੀਆਂ ਆਇਤਾਂ (ਅੰਸ਼) ਰਲਦੀਆਂ ਮਿਲਦੀਆਂ ਅਤੇ ਵਾਰ-ਵਾਰ ਦੁਹਰਾਈਆਂ ਜਾਣ ਵਾਲੀਆਂ ਹਨ। ਜਿਸ ਨੂੰ ਸੁਣ ਕੇ ਉਹਨਾਂ ਲੋਕਾਂ ਦੇ ਰੋਂਗਟੇ (ਰੂਆਂ-ਰੂਆਂ) ਖੜੇ ਹੋ ਜਾਂਦੇ ਹਨ, ਜਿਹੜੇ ਆਪਣੇ ਰੱਬ ਦਾ ਡਰ ਰੱਖਦੇ ਹਨ, ਉਹਨਾਂ ਦੇ ਸਰੀਰ ਤੇ ਦਿਲ ਨਰਮ ਹੋ ਕੇ ਅੱਲਾਹ ਦੀ ਯਾਦ ਵੱਲ ਝੁੱਕ ਜਾਂਦੇ ਹਨ। ਇਹੋ (.ਕੁਰਆਨ) ਅੱਲਾਹ ਦੀ ਹਿਦਾਇਤ ਹੈ। ਉਹ ਜਿਸ ਨੂੰ ਚਾਹੁੰਦਾ ਹੈ, ਇਸ (.ਕੁਰਆਨ) ਰਾਹੀਂ ਹਿਦਾਇਤ ਦਿੰਦਾ ਹੈ ਅਤੇ ਜਿਸ ਨੂੰ ਅੱਲਾਹ ਹੀ ਰਾਹੋਂ ਭਟਕਾ ਦੇਵੇ ਉਸ ਨੂੰ ਰਾਹ ਦੱਸਣ ਵਾਲਾ ਕੋਈ ਨਹੀਂ।

ਇਸ ਆਇਤ ਦੇ ਸਾਰੇ ਅਨੁਵਾਦ ਵੇਖੋ →

أَفَمَن يَتَّقِى بِوَجْهِهِۦ سُوٓءَ ٱلْعَذَابِ يَوْمَ ٱلْقِيَٰمَةِ وَقِيلَ لِلظَّٰلِمِينَ ذُوقُوا۟ مَا كُنتُمْ تَكْسِبُونَ

Punjabi Translation - Arif Haleemਕੀ ਉਹ ਵਿਅਕਤੀ (ਜੰਨਤੀ ਦੇ ਸਮਾਨ ਹੋ ਸਕਦਾ ਹੈ) ਜਿਹੜਾ ਕਿਆਮਤ ਦਿਹਾੜੇ ਆਪਣੇ ਚਿਹਰੇ ਰਾਹੀਂ (ਭਾਵ ਢਾਲ ਬਣਾ ਕੇ) ਅਜ਼ਾਬ ਤੋਂ ਬਚਣ ਦੇ ਜਤਨ ਕਰਦਾ ਹੈ ? ਅਤੇ ਜ਼ਾਲਮਾਂ ਨੂੰ ਕਿਹਾ ਜਾਵੇਗਾ ਕਿ ਤੁਸੀਂ ਅੱਜ ਉਸ ਕਮਾਈ ਦਾ ਸੁਆਦ ਲਵੋ ਜੋ ਤੁਸੀਂ ਕਰਦੇ ਸੀ।

ਇਸ ਆਇਤ ਦੇ ਸਾਰੇ ਅਨੁਵਾਦ ਵੇਖੋ →

كَذَّبَ ٱلَّذِينَ مِن قَبْلِهِمْ فَأَتَىٰهُمُ ٱلْعَذَابُ مِنْ حَيْثُ لَا يَشْعُرُونَ

Punjabi Translation - Arif Haleemਜਿਹੜੇ ਲੋਕ ਉਹਨਾਂ ਤੋਂ ਪਹਿਲਾਂ ਸਨ ਉਹਨਾਂ ਨੇ ਵੀ (ਸੱਚੇ ਧਰਮ ਇਸਲਾਮ ਨੂੰ) ਝੁਠਲਾਇਆ ਸੀ ਫੇਰ ਉਹਨਾਂ ’ਤੇ ਉੱਥਿਓਂ ਅਜ਼ਾਬ ਆਇਆ ਜਿੱਥੋਂ ਉਹ ਸੋਚ ਵੀ ਨਹੀਂ ਸਕਦੇ ਸੀ।

ਇਸ ਆਇਤ ਦੇ ਸਾਰੇ ਅਨੁਵਾਦ ਵੇਖੋ →

فَأَذَاقَهُمُ ٱللَّهُ ٱلْخِزْىَ فِى ٱلْحَيَوٰةِ ٱلدُّنْيَا وَلَعَذَابُ ٱلْـَٔاخِرَةِ أَكْبَرُ لَوْ كَانُوا۟ يَعْلَمُونَ

Punjabi Translation - Arif Haleemਸੋ ਅੱਲਾਹ ਨੇ ਉਹਨਾਂ ਨੂੰ ਸੰਸਾਰਿਕ ਜੀਵਨ ਵਿਚ ਹੀ ਰੁਸਵਾਈ ਦਾ ਸੁਆਦ ਚਖਾ ਦਿੱਤਾ ਅਤੇ ਪਰਲੋਕ ਦਾ ਅਜ਼ਾਬ ਤਾਂ ਬਹੁਤ ਹੀ ਵੱਡਾ ਹੈ, ਕਾਸ਼ ਕਿ ਉਹ (ਇਨਕਾਰੀ) ਵੀ ਜਾਣਦੇ ਹੁੰਦੇ।

ਇਸ ਆਇਤ ਦੇ ਸਾਰੇ ਅਨੁਵਾਦ ਵੇਖੋ →

وَلَقَدْ ضَرَبْنَا لِلنَّاسِ فِى هَٰذَا ٱلْقُرْءَانِ مِن كُلِّ مَثَلٍ لَّعَلَّهُمْ يَتَذَكَّرُونَ

Punjabi Translation - Arif Haleemਨਿਰਸੰਦੇਹ, ਅਸੀਂ ਇਸ਼ਕੁਰਆਨ ਵਿਚ ਹਰ ਪ੍ਰਕਾਰ ਦੀਆਂ ਉਦਾਹਰਣਾਂ ਬਿਆਨ ਕੀਤੀਆਂ ਹਨ ਤਾਂ ਜੋ ਉਹ ਸਿੱਖਿਆ ਗ੍ਰਹਿਣ ਕਰ ਲੈਣ।

ਇਸ ਆਇਤ ਦੇ ਸਾਰੇ ਅਨੁਵਾਦ ਵੇਖੋ →

قُرْءَانًا عَرَبِيًّا غَيْرَ ذِى عِوَجٍ لَّعَلَّهُمْ يَتَّقُونَ

Punjabi Translation - Arif Haleem.ਕੁਰਆਨ ਅਰਬੀ ਭਾਸ਼ਾ ਵਿਚ ਹੈ, ਇਸ ਵਿਚ ਕੋਈ ਵਿੰਗ-ਵੱਲ ਨਹੀਂ, ਤਾਂ ਜੋ ਉਹ ਸੁਣ ਕੇ ਡਰ ਜਾਣ।

ਇਸ ਆਇਤ ਦੇ ਸਾਰੇ ਅਨੁਵਾਦ ਵੇਖੋ →

ضَرَبَ ٱللَّهُ مَثَلًا رَّجُلًا فِيهِ شُرَكَآءُ مُتَشَٰكِسُونَ وَرَجُلًا سَلَمًا لِّرَجُلٍ هَلْ يَسْتَوِيَانِ مَثَلًا ٱلْحَمْدُ لِلَّهِ بَلْ أَكْثَرُهُمْ لَا يَعْلَمُونَ

Punjabi Translation - Arif Haleemਅੱਲਾਹ ਇਕ ਵਿਅਕਤੀ (ਭਾਵ ਗ਼ੁਲਾਮ) ਦੀ ਉਦਾਹਰਨ ਦਿੰਦਾ ਹੈ ਜਿਸ ਦੇ ਕਈ ਮੱਤਭੇਦ ਰੱਖਣ ਵਾਲੇ ਮਾਲਿਕ ਹਨ ਅਤੇ ਦੂਜਾ ਵਿਅਕਤੀ ਉਹ ਹੈ ਜਿਹੜਾ ਕੇਵਲ ਇਕ ਦਾ ਹੀ ਗ਼ੁਲਾਮ ਹੈ। ਕੀ ਉਹਨਾਂ ਦੋਵਾਂ ਦੀ ਹਾਲਤ ਇਕ ਸਮਾਨ ਹੋ ਸਕਦੀ ਹੈ ? (ਉੱਕਾ ਹੀ ਨਹੀਂ) ਸਾਰੀਆਂ ਤਾਰੀਫ਼ਾਂ ਅੱਲਾਹ ਲਈ ਹੀ ਹਨ ਪ੍ਰੰਤੂ ਉਹਨਾਂ ਵਿੱਚੋਂ ਬਹੁਤੇ ਲੋਕ ਇਹ ਗੱਲ ਨਹੀਂ ਜਾਣਦੇ।

ਇਸ ਆਇਤ ਦੇ ਸਾਰੇ ਅਨੁਵਾਦ ਵੇਖੋ →

إِنَّكَ مَيِّتٌ وَإِنَّهُم مَّيِّتُونَ

Punjabi Translation - Arif Haleem(ਹੇ ਨਬੀ!) ਹਕੀਕਤ ਇਹ ਹੈ ਕਿ ਤੁਸੀਂ ਵੀ ਮਰਨਾ ਹੈ ਅਤੇ ਉਹ ਸਾਰੇ ਵੀ ਮਰਨ ਵਾਲੇ ਹਨ।

ਇਸ ਆਇਤ ਦੇ ਸਾਰੇ ਅਨੁਵਾਦ ਵੇਖੋ →

ثُمَّ إِنَّكُمْ يَوْمَ ٱلْقِيَٰمَةِ عِندَ رَبِّكُمْ تَخْتَصِمُونَ

Punjabi Translation - Arif Haleemਫੇਰ ਤੁਸੀਂ ਸਾਰੇ ਕਿਆਮਤ ਦਿਹਾੜੇ ਆਪਣੇ ਰੱਬ ਦੇ ਹਜ਼ੂਰ ਝਗੜਾ ਕਰੋਗੇ।

ਇਸ ਆਇਤ ਦੇ ਸਾਰੇ ਅਨੁਵਾਦ ਵੇਖੋ →

فَمَنْ أَظْلَمُ مِمَّن كَذَبَ عَلَى ٱللَّهِ وَكَذَّبَ بِٱلصِّدْقِ إِذْ جَآءَهُۥٓ أَلَيْسَ فِى جَهَنَّمَ مَثْوًى لِّلْكَٰفِرِينَ

Punjabi Translation - Arif Haleemਫੇਰ ਉਸ ਵਿਅਕਤੀ ਤੋਂ ਵੱਡਾ ਜ਼ਾਲਿਮ ਕੌਣ ਹੋਵੇਗਾ ਜਿਹੜਾ ਅੱਲਾਹ ’ਤੇ ਝੂਠ ਜੜੇ, ਜਦੋਂ ਉਸ ਦੇ ਕੋਲ ਸੱਚਾਈ ਆ ਜਾਵੇ ਤਾਂ ਉਸ ਨੂੰ ਝੁਠਲਾਵੇ ? (ਕੀ ਕਾਫ਼ਿਰਾਂ ਲਈ ਨਰਕ ਟਿਕਾਣਾ ਨਹੀਂ ਹੋਵੇਗਾ?)

ਇਸ ਆਇਤ ਦੇ ਸਾਰੇ ਅਨੁਵਾਦ ਵੇਖੋ →

وَٱلَّذِى جَآءَ بِٱلصِّدْقِ وَصَدَّقَ بِهِۦٓ أُو۟لَٰٓئِكَ هُمُ ٱلْمُتَّقُونَ

Punjabi Translation - Arif Haleemਜਿਹੜਾ ਵਿਅਕਤੀ ਸੱਚਾਈ (ਸੱਚਾ ਧਰਮ) ਲੈ ਕੇ ਆਇਆ ਤੇ ਜਿਨ੍ਹਾਂ ਨੇ ਉਸ ਦੀ ਪੁਸ਼ਟੀ ਕੀਤੀ, ਉਹੀ ਲੋਕ ਮੁੱਤਕੀ (ਬੁਰਾਈਆਂ ਤੋਂ ਬਚਣ ਵਾਲੇ) ਹਨ।

ਇਸ ਆਇਤ ਦੇ ਸਾਰੇ ਅਨੁਵਾਦ ਵੇਖੋ →

لَهُم مَّا يَشَآءُونَ عِندَ رَبِّهِمْ ذَٰلِكَ جَزَآءُ ٱلْمُحْسِنِينَ

Punjabi Translation - Arif Haleemਉਹਨਾਂ ਲਈ ਉਹਨਾਂ ਦੇ ਰੱਬ ਕੋਲ ਉਹ ਸਭ ਕੁੱਝ ਹੈ, ਜੋ ਉਹ ਇੱਛਾ ਕਰਨਗੇ। ਨੇਕ ਲੋਕਾਂ ਲਈ ਇਹੋ ਬਦਲਾ ਹੈ।

ਇਸ ਆਇਤ ਦੇ ਸਾਰੇ ਅਨੁਵਾਦ ਵੇਖੋ →

لِيُكَفِّرَ ٱللَّهُ عَنْهُمْ أَسْوَأَ ٱلَّذِى عَمِلُوا۟ وَيَجْزِيَهُمْ أَجْرَهُم بِأَحْسَنِ ٱلَّذِى كَانُوا۟ يَعْمَلُونَ

Punjabi Translation - Arif Haleemਤਾਂ ਜੋ ਅੱਲਾਹ ਉਹਨਾਂ ਤੋਂ ਉਹ ਬੁਰਾਈਆਂ ਪਰਾਂ ਕਰ ਦੇਵੇ ਜਿਹੜੀਆਂ ਉਨ੍ਹਾਂ ਨੇ ਕੀਤੀਆਂ ਹਨ ਅਤੇ ਉਹਨਾਂ ਨੂੰ ਉਹਨਾਂ ਦੇ (ਕਰਮਾਂ ਅਨੁਸਾਰ ਚੰਗਾ) ਬਦਲਾ ਦੇਵੇ ਜੋ ਉਹ ਕਰਦੇ ਰਹਿੰਦੇ ਸੀ।[3]

ਇਸ ਆਇਤ ਦੇ ਸਾਰੇ ਅਨੁਵਾਦ ਵੇਖੋ →

أَلَيْسَ ٱللَّهُ بِكَافٍ عَبْدَهُۥ وَيُخَوِّفُونَكَ بِٱلَّذِينَ مِن دُونِهِۦ وَمَن يُضْلِلِ ٱللَّهُ فَمَا لَهُۥ مِنْ هَادٍ

Punjabi Translation - Arif Haleemਕੀ ਅੱਲਾਹ ਆਪਣੇ (ਨੇਕ) ਬੰਦਿਆਂ ਲਈ ਕਾਫ਼ੀ ਨਹੀਂ ਹੈ ? ਇਹ ਲੋਕ (ਕਾਫ਼ਿਰ) ਤੁਹਾਨੂੰ (ਹੇ ਨਬੀ!) ਅੱਲਾਹ ਤੋਂ ਛੁੱਟ ਹੋਰਨਾਂ (ਇਸ਼ਟਾਂ ਤੋਂ) ਡਰਾ ਰਹੇ ਹਨ। ਜਦ ਕਿ ਜਿਸ ਨੂੰ ਅੱਲਾਹ ਰਾਹੋਂ ਭਟਕਾ ਦੇਵੇ ਉਸ ਨੂੰ ਸਿੱਧੀ ਰਾਹ ਦਰਸਾਉਣ ਵਾਲਾ ਵੀ ਕੋਈ ਨਹੀਂ।

ਇਸ ਆਇਤ ਦੇ ਸਾਰੇ ਅਨੁਵਾਦ ਵੇਖੋ →

وَمَن يَهْدِ ٱللَّهُ فَمَا لَهُۥ مِن مُّضِلٍّ أَلَيْسَ ٱللَّهُ بِعَزِيزٍ ذِى ٱنتِقَامٍ

Punjabi Translation - Arif Haleemਅਤੇ ਜਿਸ ਨੂੰ ਅੱਲਾਹ ਹਿਦਾਇਤ ਦੇਵੇ ਉਸ ਨੂੰ ਕੋਈ ਵੀ ਰਾਹੋ ਨਹੀਂ ਭਟਕਾ ਸਕਦਾ ਕੀ ਅੱਲਾਹ ਸ਼ਕਤੀਸ਼ਾਲੀ ਤੇ (ਆਪਣੇ ਦੁਸ਼ਮਨਾਂ ਤੋਂ) ਬਦਲਾ ਲੈਣ ਵਾਲਾ ਨਹੀਂ ?

ਇਸ ਆਇਤ ਦੇ ਸਾਰੇ ਅਨੁਵਾਦ ਵੇਖੋ →

وَلَئِن سَأَلْتَهُم مَّنْ خَلَقَ ٱلسَّمَٰوَٰتِ وَٱلْأَرْضَ لَيَقُولُنَّ ٱللَّهُ قُلْ أَفَرَءَيْتُم مَّا تَدْعُونَ مِن دُونِ ٱللَّهِ إِنْ أَرَادَنِىَ ٱللَّهُ بِضُرٍّ هَلْ هُنَّ كَٰشِفَٰتُ ضُرِّهِۦٓ أَوْ أَرَادَنِى بِرَحْمَةٍ هَلْ هُنَّ مُمْسِكَٰتُ رَحْمَتِهِۦ قُلْ حَسْبِىَ ٱللَّهُ عَلَيْهِ يَتَوَكَّلُ ٱلْمُتَوَكِّلُونَ

Punjabi Translation - Arif Haleem(ਹੇ ਨਬੀ!) ਜੇ ਤੁਸੀਂ ਉਹਨਾਂ ਤੋਂ ਇਹ ਪੁੱਛੋ ਕਿ ਅਕਾਸ਼ ਤੇ ਧਰਤੀ ਨੂੰ ਕਿਸ ਨੇ ਰਚਾਇਆ ਹੈ ? ਤਾਂ ਉਹ ਕਹਿਣਗੇ ਕਿ ਅੱਲਾਹ ਨੇ। (ਇਹ ਵੀ ਪੁੱਛੋ ਕਿ) ਜਿਹਨਾਂ ਨੂੰ ਤੁਸੀਂ ਅੱਲਾਹ ਨੂੰ ਛੱਡ ਕੇ (ਮਦਦ ਲਈ) ਪੁਕਾਰਦੇ ਹੋ, ਰਤਾ ਦੱਸੋ, ਉਹ ਕੀ ਕਰਦੇ ਹਨ? ਪੁੱਛੋ! ਜੇਕਰ ਅੱਲਾਹ ਮੈਨੂੰ ਕੋਈ ਤਕਲੀਫ਼ ਪਹੁੰਚਾਉਣਾ ਚਾਵੇ ਤਾਂ ਕੀ ਉਹ (ਤੁਹਾਡੇ ਝੂਠੇ ਇਸ਼ਟ) ਮੈਨੂ ਉਸ ਦੀ ਪਹੁੰਚਾਈ ਹੋਈ ਤਕਲੀਫ਼ ਤੋਂ ਦੂਰ ਕਰ ਸਕਦੇ ਹਨ ? ਜਾਂ ਜੇਕਰ ਉਹ ਮੇਰੇ ਉੱਤੇ ਕੋਈ ਮਿਹਰ ਕਰਨਾ ਚਾਵੇ ਤਾਂ ਕੀ ਉਹ ਉਸ ਦੀ ਮਿਹਰ ਨੂੰ ਰੋਕ ਸਕਦੇ ਹਨ ? (ਹੇ ਨਬੀ!) ਤੁਸੀਂ ਆਖ ਦਿਓ ਕਿ ਮੇਰੇ ਲਈ ਤਾਂ ਅੱਲਾਹ ਹੀ ਬਥੇਰਾ ਹੈ, ਭਰੋਸਾ ਕਰਨ ਵਾਲੇ ਤਾਂ ਉਸੇ (ਅੱਲਾਹ) ’ਤੇ ਹੀ ਭਰੋਸਾ ਕਰਦੇ ਹਨ।[4]

ਇਸ ਆਇਤ ਦੇ ਸਾਰੇ ਅਨੁਵਾਦ ਵੇਖੋ →

قُلْ يَٰقَوْمِ ٱعْمَلُوا۟ عَلَىٰ مَكَانَتِكُمْ إِنِّى عَٰمِلٌ فَسَوْفَ تَعْلَمُونَ

Punjabi Translation - Arif Haleem(ਹੇ ਨਬੀ!) ਕਹੋ ਕਿ ਹੇ ਮੇਰੀ ਕੌਮ! ਤੁਸੀਂ ਆਪਣੀ ਥਾਂ ’ਤੇ ਭਾਵ ਸਮਝ ਅਨੁਸਾਰ ਕਰਮ ਕਰਦੇ ਰਹੋ, ਮੈਂ ਆਪਣਾ ਕੰਮ ਕਰਦਾ ਰਹਾਂਗਾ। ਛੇਤੀ ਹੀ ਤੁਸੀਂ (ਹਕੀਕਤ ਨੂੰ) ਜਾਣ ਲਓਗੇ (ਕਿ ਕੌਣ ਸੱਚਾ ਹੈ)।

ਇਸ ਆਇਤ ਦੇ ਸਾਰੇ ਅਨੁਵਾਦ ਵੇਖੋ →

مَن يَأْتِيهِ عَذَابٌ يُخْزِيهِ وَيَحِلُّ عَلَيْهِ عَذَابٌ مُّقِيمٌ

Punjabi Translation - Arif Haleemਕਿ ਸੰਸਾਰ ਵਿਚ ਹੀਣਤਾ ਭਰਿਆ ਅਜ਼ਾਬ ਕਿਸ ਉੱਤੇ ਆਵੇਗਾ ਅਤੇ ਸਦਾ ਰਹਿਣ ਵਾਲਾ (ਪਰਲੋਕ ਦਾ) ਅਜ਼ਾਬ ਕਿਸ ’ਤੇ ਉੱਤਰਦਾ ਹੈ।

ਇਸ ਆਇਤ ਦੇ ਸਾਰੇ ਅਨੁਵਾਦ ਵੇਖੋ →

إِنَّآ أَنزَلْنَا عَلَيْكَ ٱلْكِتَٰبَ لِلنَّاسِ بِٱلْحَقِّ فَمَنِ ٱهْتَدَىٰ فَلِنَفْسِهِۦ وَمَن ضَلَّ فَإِنَّمَا يَضِلُّ عَلَيْهَا وَمَآ أَنتَ عَلَيْهِم بِوَكِيلٍ

Punjabi Translation - Arif Haleem(ਹੇ ਨਬੀ!) ਬੇਸ਼ੱਕ ਅਸੀਂ ਤੁਹਾਡੇ ’ਤੇ ਸੱਚਾਈ ’ਤੇ ਆਧਾਰਿਤ ਇਹ ਕਿਤਾਬ (.ਕੁਰਆਨ) ਸਾਰੇ ਲੋਕਾਂ (ਦੀ ਹਿਦਾਇਤ) ਲਈ ਨਾਜ਼ਿਲ ਫ਼ਰਮਾਈ ਹੈ। ਸੋ ਹੁਣ ਜਿਹੜਾ ਵੀ ਸਿੱਧੇ ਰਾਹ ਆਪਣਾਵੇਗਾ, ਆਪਣੇ ਹੀ ਭਲੇ ਲਈ ਆਪਣਾਵੇਗਾ ਅਤੇ ਜਿਹੜਾ ਰਾਹੋਂ ਭਟਕ ਜਾਵੇ, ਉਸ ਦੀ ਗੁਮਰਾਹੀ ਦਾ ਦੋਸ਼ ਉਸੇ ਲਈ ਹੈ, ਤੁਸੀਂ ਉਹਨਾਂ ਦੇ ਜ਼ਿੰਮੇਵਾਰ ਨਹੀਂ।[5]

ਇਸ ਆਇਤ ਦੇ ਸਾਰੇ ਅਨੁਵਾਦ ਵੇਖੋ →

ٱللَّهُ يَتَوَفَّى ٱلْأَنفُسَ حِينَ مَوْتِهَا وَٱلَّتِى لَمْ تَمُتْ فِى مَنَامِهَا فَيُمْسِكُ ٱلَّتِى قَضَىٰ عَلَيْهَا ٱلْمَوْتَ وَيُرْسِلُ ٱلْأُخْرَىٰٓ إِلَىٰٓ أَجَلٍ مُّسَمًّى إِنَّ فِى ذَٰلِكَ لَـَٔايَٰتٍ لِّقَوْمٍ يَتَفَكَّرُونَ

Punjabi Translation - Arif Haleemਅੱਲਾਹ ਹੀ ਮਰਨ ਸਮੇਂ ਪ੍ਰਾਣ ਕੱਢਦਾ ਹੈ ਅਤੇ ਜਿਨ੍ਹਾਂ ਨੂੰ ਹਾਲਾਂ ਮੌਤ ਨਹੀਂ, ਉਹਨਾਂ ਦੀ ਰੂਹ (ਜਾਨ) ਨੂੰ ਉਸ ਦੀ ਨੀਂਦਰ ਵੇਲੇ ਕੱਢਦਾ ਹੈ, ਫੇਰ ਉਹ ਉਸ (ਰੂਹ) ਨੂੰ ਰੋਕ ਲੈਂਦਾ ਹੈ ਜਿਸ ਲਈ ਉਸ ਨੇ ਮੌਤ ਦਾ ਫ਼ੈਸਲਾ ਕੀਤਾ ਹੁੰਦਾ ਹੈ ਅਤੇ ਦੂਜਿਆਂ (ਰੂਹਾਂ) ਨੂੰ ਇਕ ਨਿਯਤ ਸਮੇਂ ਲਈ ਵਾਪਸ ਭੇਜ ਦਿੰਦਾ ਹੈ। ਬੇਸ਼ੱਕ ਸੋਚ ਵਿਚਾਰ ਕਰਨ ਵਾਲਿਆਂ ਲਈ ਇਸ ਵਿਚ ਬਥੇਰੀਆਂ ਨਿਸ਼ਾਨੀਆਂ ਹਨ।

ਇਸ ਆਇਤ ਦੇ ਸਾਰੇ ਅਨੁਵਾਦ ਵੇਖੋ →

أَمِ ٱتَّخَذُوا۟ مِن دُونِ ٱللَّهِ شُفَعَآءَ قُلْ أَوَلَوْ كَانُوا۟ لَا يَمْلِكُونَ شَيْـًٔا وَلَا يَعْقِلُونَ

Punjabi Translation - Arif Haleemਕੀ ਉਹਨਾਂ (ਮੁਸ਼ਰਿਕਾਂ) ਨੇ ਅੱਲਾਹ ਤੋਂ ਛੁੱਟ ਹੋਰਾਂ ਨੂੰ ਸਿਫ਼ਾਰਸ਼ੀ ਬਣਾ ਰੱਖਿਆ ਹੈ ? (ਹੇ ਨਬੀ!) ਤੁਸੀਂ ਕਹਿ ਦਿਓ ਕਿ ਭਾਵੇਂ ਉਹ (ਸਿਫ਼ਾਰਸ਼ੀ) ਕੁੱਝ ਵੀ ਅਧਿਕਾਰ ਨਹੀਂ ਰੱਖਦੇ ਅਤੇ ਨਾ ਹੀ ਉਹਨਾਂ ਨੂੰ (ਕਿਸੇ ਪ੍ਰਕਾਰ ਦੀ) ਅਕਲ-ਸਮਝ ਹੈ। (ਕੀ ਫੇਰ ਵੀ ਉਹ ਸਿਫ਼ਾਰਸ਼ੀ ਹਨ ?)

ਇਸ ਆਇਤ ਦੇ ਸਾਰੇ ਅਨੁਵਾਦ ਵੇਖੋ →

قُل لِّلَّهِ ٱلشَّفَٰعَةُ جَمِيعًا لَّهُۥ مُلْكُ ٱلسَّمَٰوَٰتِ وَٱلْأَرْضِ ثُمَّ إِلَيْهِ تُرْجَعُونَ

Punjabi Translation - Arif Haleem(ਹੇ ਨਬੀ!) ਤੁਸੀਂ ਆਖ ਦਿਓ ਕਿ ਸਾਰੀਆਂ ਸਿਫ਼ਾਰਸ਼ਾਂ ਉਸੇ (ਅੱਲਾਹ) ਦੇ ਅਧਿਕਾਰ ਵਿਚ ਹਨ। ਅਕਾਸ਼ਾਂ ਤੇ ਧਰਤੀ ਉੱਤੇ ਉਸੇ ਦਾ ਰਾਜ ਹੈ, ਤੁਸੀਂ ਸਾਰੇ (ਮਰਨ ਮਗਰੋਂ) ਉਸੇ ਵੱਲ ਪਰਤਾਏ ਜਾਵੋਗੇ।

ਇਸ ਆਇਤ ਦੇ ਸਾਰੇ ਅਨੁਵਾਦ ਵੇਖੋ →

وَإِذَا ذُكِرَ ٱللَّهُ وَحْدَهُ ٱشْمَأَزَّتْ قُلُوبُ ٱلَّذِينَ لَا يُؤْمِنُونَ بِٱلْـَٔاخِرَةِ وَإِذَا ذُكِرَ ٱلَّذِينَ مِن دُونِهِۦٓ إِذَا هُمْ يَسْتَبْشِرُونَ

Punjabi Translation - Arif Haleemਜਦੋਂ ਇੱਕੋ ਇੱਕ ਅੱਲਾਹ ਦੀ ਚਰਚਾ ਕੀਤੀ ਜਾਂਦੀ ਹੈ ਤਾਂ ਉਹਨਾਂ ਦੇ ਦਿਲ ਸੜਣ ਲੱਗ ਜਾਂਦੇ ਹਨ ਜਿਹੜੇ ਪਰਲੋਕ ’ਤੇ ਵਿਸ਼ਵਾਸ ਨਹੀਂ ਰੱਖਦੇ, ਜਦੋਂ ਇਸ (ਅੱਲਾਹ) ਤੋਂ ਛੁੱਟ ਹੋਰਨਾਂ (ਇਸ਼ਟਾਂ) ਦੀ ਚਰਚਾ ਕੀਤੀ ਜਾਂਦੀ ਹੈ ਤਾਂ ਉਹ ਬਹੁਤ ਖ਼ੁਸ਼ ਹੁੰਦੇ ਹਨ।[6]

ਇਸ ਆਇਤ ਦੇ ਸਾਰੇ ਅਨੁਵਾਦ ਵੇਖੋ →

قُلِ ٱللَّهُمَّ فَاطِرَ ٱلسَّمَٰوَٰتِ وَٱلْأَرْضِ عَٰلِمَ ٱلْغَيْبِ وَٱلشَّهَٰدَةِ أَنتَ تَحْكُمُ بَيْنَ عِبَادِكَ فِى مَا كَانُوا۟ فِيهِ يَخْتَلِفُونَ

Punjabi Translation - Arif Haleem(ਹੇ ਨਬੀ!) ਤੁਸੀਂ ਆਖੋ ਕਿ ਹੇ ਅੱਲਾਹ! ਅਕਾਸ਼ਾਂ ਤੇ ਧਰਤੀ ਦੇ ਰਚਨਾਹਾਰ! ਗੁਪਤ ਤੇ ਪ੍ਰਗਟ ਦੇ ਜਾਣਨਹਾਰ! ਤੂੰ ਹੀ (ਕਿਆਮਤ ਦਿਹਾੜੇ) ਆਪਣੇ ਬੰਦਿਆਂ ਦੇ ਉਹਨਾਂ ਮਾਮਲਿਆਂ ਵਿਚਾਲੇ ਫ਼ੈਸਲਾ ਕਰੇਗਾ ਜਿਨ੍ਹਾਂ ਵਿਚ ਉਹ ਮਤਭੇਦ ਕਰਿਆ ਕਰਦੇ ਸੀ।

ਇਸ ਆਇਤ ਦੇ ਸਾਰੇ ਅਨੁਵਾਦ ਵੇਖੋ →

وَلَوْ أَنَّ لِلَّذِينَ ظَلَمُوا۟ مَا فِى ٱلْأَرْضِ جَمِيعًا وَمِثْلَهُۥ مَعَهُۥ لَٱفْتَدَوْا۟ بِهِۦ مِن سُوٓءِ ٱلْعَذَابِ يَوْمَ ٱلْقِيَٰمَةِ وَبَدَا لَهُم مِّنَ ٱللَّهِ مَا لَمْ يَكُونُوا۟ يَحْتَسِبُونَ

Punjabi Translation - Arif Haleemਜੇਕਰ ਉਹਨਾਂ ਜ਼ਾਲਮਾਂ ਦੇ ਕੋਲੇ ਉਹ ਸਭ ਕੁੱਝ ਹੋਵੇ ਜਿਹੜਾ ਧਰਤੀ ਉੱਤੇ (ਧਨ-ਦੌਲਤ) ਹੈ ਅਤੇ ਇੰਨਾ ਹੀ ਹੋਰ ਹੋਵੇ ਤਾਂ ਵੀ ਉਹ ਭੈੜੇ ਅਜ਼ਾਬ ਤੋਂ ਬਚਣ ਲਈ ਸਾਰਾ ਕੁੱਝ ਛੁਡਵਾਈ ਵਜੋਂ ਦੇਣ ਲਈ ਤਿਆਰ ਹੋ ਜਾਣਗੇ। ਉਹਨਾਂ ਦੇ ਸਾਹਮਣੇ ਅੱਲਾਹ ਵੱਲੋਂ ਉਹ (ਅਜ਼ਾਬ) ਪ੍ਰਗਟ ਹੋਵੇਗਾ ਜਿਸ ਦਾ ਉਹਨਾਂ ਨੂੰ ਚਿੱਤ-ਚੇਤਾ ਵੀ ਨਹੀਂ ਸੀ। [7]

ਇਸ ਆਇਤ ਦੇ ਸਾਰੇ ਅਨੁਵਾਦ ਵੇਖੋ →

وَبَدَا لَهُمْ سَيِّـَٔاتُ مَا كَسَبُوا۟ وَحَاقَ بِهِم مَّا كَانُوا۟ بِهِۦ يَسْتَهْزِءُونَ

Punjabi Translation - Arif Haleemਉਹਨਾਂ ਲਈ ਉਹਨਾਂ ਦੀਆਂ ਕਰਤੂਤਾਂ ਦੀਆਂ ਬੁਰਾਈਆਂ (ਭਾਵ ਭੈੜੇ ਸਿੱਟ) ਪ੍ਰਗਟ ਹੋ ਜਾਣਗੀਆਂ ਅਤੇ ਜਿਸ (ਅਜ਼ਾਬ) ਨੂੰ ਉਹ ਮਖੌਲ ਸਮਝਦੇ ਸੀ, ਉਹ (ਨਰਕ) ਉਹਨਾਂ ਨੂੰ ਘੇਰ ਲਵੇਗੀ।

ਇਸ ਆਇਤ ਦੇ ਸਾਰੇ ਅਨੁਵਾਦ ਵੇਖੋ →

فَإِذَا مَسَّ ٱلْإِنسَٰنَ ضُرٌّ دَعَانَا ثُمَّ إِذَا خَوَّلْنَٰهُ نِعْمَةً مِّنَّا قَالَ إِنَّمَآ أُوتِيتُهُۥ عَلَىٰ عِلْمٍۭ بَلْ هِىَ فِتْنَةٌ وَلَٰكِنَّ أَكْثَرَهُمْ لَا يَعْلَمُونَ

Punjabi Translation - Arif Haleem(ਮਨੁੱਖ ਦਾ ਤਾਂ ਉਹ ਹਾਲ ਹੈ ਕਿ) ਜਦੋਂ ਮਨੁੱਖ ਨੂੰ ਕੋਈ ਤਕਲੀਫ਼ ਪੁੱਜਦੀ ਹਾ ਤਾਂ ਉਹ ਸਾਨੂੰ (ਮਦਦ ਲਈ) ਪੁਕਾਰਦਾ ਹੈ, ਜਦੋਂ ਅਸੀਂ ਉਸ ਨੂੰ ਆਪਣੇ ਵੱਲੋਂ ਕੋਈ ਇਨਾਮ ਬਖ਼ਸ਼ ਦਈਏ ਤਾਂ ਆਖਣ ਲੱਗਦਾ ਹੈ ਕਿ ਇਹ (ਇਨਾਮ) ਤਾਂ ਮੈਨੂੰ ਆਪਣੇ ਗਿਆਨ (ਸੂਝ-ਬੂਝ) ਰਾਹੀਂ ਮਿਲਿਆ ਹੈ। (ਨਹੀਂ!) ਸਗੋਂ ਇਹ ਇਨਾਮ ਤਾਂ ਇਕ ਅਜ਼ਮਾਇਸ਼ ਵਜੋਂ ਹੈ, ਪ੍ਰੰਤੂ ਵਧੇਰੇ ਲੋਕ ਅਜਿਹੇ ਹਨ ਜਿਹੜੇ ਗਿਆਨ ਨਹੀਂ ਰੱਖਦੇ।

ਇਸ ਆਇਤ ਦੇ ਸਾਰੇ ਅਨੁਵਾਦ ਵੇਖੋ →

قَدْ قَالَهَا ٱلَّذِينَ مِن قَبْلِهِمْ فَمَآ أَغْنَىٰ عَنْهُم مَّا كَانُوا۟ يَكْسِبُونَ

Punjabi Translation - Arif Haleemਇਹਨਾਂ ਤੋਂ ਪਹਿਲਾਂ ਦੇ ਲੋਕ ਵੀ ਇਹੋ ਗੱਲ ਕਹਿੰਦੇ ਸੀ ਪਰ ਉਹਨਾਂ ਦਾ ਕੀਤਾ ਕਮਾਇਆ ਉਹਨਾਂ ਦੇ ਕੁੱਝ ਵੀ ਕੰਮ ਨਹੀਂ ਆਇਆ।

ਇਸ ਆਇਤ ਦੇ ਸਾਰੇ ਅਨੁਵਾਦ ਵੇਖੋ →

فَأَصَابَهُمْ سَيِّـَٔاتُ مَا كَسَبُوا۟ وَٱلَّذِينَ ظَلَمُوا۟ مِنْ هَٰٓؤُلَآءِ سَيُصِيبُهُمْ سَيِّـَٔاتُ مَا كَسَبُوا۟ وَمَا هُم بِمُعْجِزِينَ

Punjabi Translation - Arif Haleemਸੋ ਉਹਨਾਂ ਨੂੰ ਉਹਨਾਂ ਕਰਤੂਤਾਂ ਦੀ ਸਜ਼ਾ ਮਿਲੀ (ਜਿਹੜੀਆਂ ਉਹ ਕਰਦੇ ਸੀ) ਅਤੇ ਜਿਹੜੇ ਇਹਨਾਂ ਵਿੱਚੋਂ ਜ਼ਾਲਮ ਹਨ ਉਹਨਾਂ ਨੂੰ ਉਹਨਾਂ ਦੇ ਕੀਤੇ ਦੀ ਸਜ਼ਾ ਛੇਤੀ ਹੀ ਮਿਲੇਗੀ। ਇਹ (ਅੱਲਾਹ ਨੂੰ) ਆਜਿਜ਼ (ਬੇਵਸ) ਨਹੀਂ ਕਰ ਸਕਦੇ।

ਇਸ ਆਇਤ ਦੇ ਸਾਰੇ ਅਨੁਵਾਦ ਵੇਖੋ →

أَوَلَمْ يَعْلَمُوٓا۟ أَنَّ ٱللَّهَ يَبْسُطُ ٱلرِّزْقَ لِمَن يَشَآءُ وَيَقْدِرُ إِنَّ فِى ذَٰلِكَ لَـَٔايَٰتٍ لِّقَوْمٍ يُؤْمِنُونَ

Punjabi Translation - Arif Haleemਕੀ ਉਹ ਨਹੀਂ ਜਾਣਦੇ ਕਿ ਅੱਲਾਹ ਜਿਸ ਲਈ ਚਾਹੁੰਦਾ ਹੈ ਰਿਜ਼ਕ ਵਿਚ ਖੁੱਲ੍ਹ ਪੈਦਾ ਕਰ ਦਿੰਦਾ ਹੈ ਅਤੇ (ਚਾਹੇ ਤਾਂ) ਤੰਗ ਵੀ ਕਰ ਦਿੰਦਾ ਹੈ। ਬੇਸ਼ੱਕ ਇਸ ਵਿਚ ਈਮਾਨ ਰੱਖਣ ਵਾਲਿਆਂ ਲਈ ਬਥੇਰੀਆਂ ਹੀ ਨਿਸ਼ਾਨੀਆਂ ਹਨ।

ਇਸ ਆਇਤ ਦੇ ਸਾਰੇ ਅਨੁਵਾਦ ਵੇਖੋ →

قُلْ يَٰعِبَادِىَ ٱلَّذِينَ أَسْرَفُوا۟ عَلَىٰٓ أَنفُسِهِمْ لَا تَقْنَطُوا۟ مِن رَّحْمَةِ ٱللَّهِ إِنَّ ٱللَّهَ يَغْفِرُ ٱلذُّنُوبَ جَمِيعًا إِنَّهُۥ هُوَ ٱلْغَفُورُ ٱلرَّحِيمُ

Punjabi Translation - Arif Haleem(ਹੇ ਨਬੀ! ਅੱਲਾਹ ਦਾ ਫ਼ਰਮਾਨ ਹੈ ਕਿ) ਹੇ ਮੇਰੇ ਉਹ ਬੰਦਿਓ! ਜਿਨ੍ਹਾਂ ਨੇ ਆਪਣੀਆਂ ਜਾਨਾਂ ਨਾਲ ਧੱਕਾ ਕੀਤਾ ਹੈ (ਭਾਵ ਗੁਨਾਹ ਕੀਤੇ ਹਨ), ਉਹ ਅੱਲਾਹ ਦੀ ਰਹਿਮਤ ਤੋਂ ਨਿਰਾਸ਼ ਨਾ ਹੋਣ। ਅੱਲਾਹ ਸਾਰੇ ਗੁਨਾਹਾਂ ਨੂੰ ਬਖ਼ਸ਼ ਦੇਣ ਵਾਲਾ ਹੈ। ਉਹ ਵੱਡਾ ਬਖ਼ਸ਼ਣਹਾਰ ਤੇ ਰਹਿਮ ਕਰਨ ਵਾਲਾ ਹੈ।[8]

ਇਸ ਆਇਤ ਦੇ ਸਾਰੇ ਅਨੁਵਾਦ ਵੇਖੋ →

وَأَنِيبُوٓا۟ إِلَىٰ رَبِّكُمْ وَأَسْلِمُوا۟ لَهُۥ مِن قَبْلِ أَن يَأْتِيَكُمُ ٱلْعَذَابُ ثُمَّ لَا تُنصَرُونَ

Punjabi Translation - Arif Haleemਤੁਸੀਂ ਸਾਰੇ ਆਪਣੇ ਪਾਲਣਹਾਰ ਵੱਲ ਮੁੜ ਆਓ ਅਤੇ ਉਸੇ ਦੇ ਆਗਿਆਕਾਰੀ ਬਣ ਜਾਓ, ਇਸ ਤੋਂ ਪਹਿਲਾਂ ਕਿ ਤੁਹਾਡੇ ਉੱਤੇ ਅਚਣਚੇਤ ਕੋਈ ਅਜ਼ਾਬ ਆ ਜਾਵੇ ਅਤੇ ਫੇਰ ਤੁਹਾਡੀ ਕੋਈ ਸਹਾਇਤਾ ਵੀ ਨਹੀਂ ਕੀਤੀ ਜਾਵੇਗੀ।

ਇਸ ਆਇਤ ਦੇ ਸਾਰੇ ਅਨੁਵਾਦ ਵੇਖੋ →

وَٱتَّبِعُوٓا۟ أَحْسَنَ مَآ أُنزِلَ إِلَيْكُم مِّن رَّبِّكُم مِّن قَبْلِ أَن يَأْتِيَكُمُ ٱلْعَذَابُ بَغْتَةً وَأَنتُمْ لَا تَشْعُرُونَ

Punjabi Translation - Arif Haleemਅਤੇ ਤੁਸੀਂ ਉਸ ਉੱਚਤਮ ਚੀਜ਼ (.ਕੁਰਆਨ) ਦੀ ਪੈਰਵੀ ਕਰੋ ਜਿਹੜੀ ਤੁਹਾਡੇ ਵੱਲ ਤੁਹਾਡੇ ਪਾਲਣਹਾਰ ਨੇ ਨਾਜ਼ਿਲ ਕੀਤੀ ਹੈ, ਇਸ ਤੋਂ ਪਹਿਲਾਂ ਕਿ ਤੁਹਾਡੇ ਉੱਤੇ ਅਚਣਚੇਤ ਕੋਈ ਅਜ਼ਾਬ ਆ ਜਾਵੇ ਅਤੇ ਤੁਹਾਨੂੰ ਪਤਾ ਵੀ ਨਾ ਲੱਗੇ।

ਇਸ ਆਇਤ ਦੇ ਸਾਰੇ ਅਨੁਵਾਦ ਵੇਖੋ →

أَن تَقُولَ نَفْسٌ يَٰحَسْرَتَىٰ عَلَىٰ مَا فَرَّطتُ فِى جَنۢبِ ٱللَّهِ وَإِن كُنتُ لَمِنَ ٱلسَّٰخِرِينَ

Punjabi Translation - Arif Haleem(ਫੇਰ ਇੰਜ ਨਾ ਹੋਵੇ ਕਿ) ਕੋਈ ਵਿਅਕਤੀ ਇਹ ਕਹੇ ਕਿ ਹਾਏ ਅਫ਼ਸੋਸ! ਮੈਨੇ ਅੱਲਾਹ ਦੀ ਬੰਦਗੀ ਕਰਨ ਦਾ ਹੱਕ ਅਦਾ ਕਰਨ ਵਿਚ ਵਧੀਕੀ ਕੀਤੀ ਹੈ, ਸਗੋਂ ਮੈਂ ਤਾਂ ਮਖੌਲ ਕਰਨ ਵਾਲਿਆਂ ਨਾਲ ਹੀ ਸ਼ਾਮਿਲ ਰਿਹਾ।

ਇਸ ਆਇਤ ਦੇ ਸਾਰੇ ਅਨੁਵਾਦ ਵੇਖੋ →

أَوْ تَقُولَ لَوْ أَنَّ ٱللَّهَ هَدَىٰنِى لَكُنتُ مِنَ ٱلْمُتَّقِينَ

Punjabi Translation - Arif Haleemਜਾਂ ਉਹ ਕਹੇ ਕਿ ਜੇ ਅੱਲਾਹ ਮੈਨੂੰ ਹਿਦਾਇਤ ਦਿੰਦਾ ਤਾਂ ਮੈਂ ਵੀ ਪਰਹੇਜ਼ਗਾਰਾਂ (ਭਾਵ ਰੱਬ ਦਾ ਡਰ-ਭੌ ਰੱਖਣ ਵਾਲਿਆਂ) ਵਿੱਚੋਂ ਹੁੰਦਾ।

ਇਸ ਆਇਤ ਦੇ ਸਾਰੇ ਅਨੁਵਾਦ ਵੇਖੋ →

أَوْ تَقُولَ حِينَ تَرَى ٱلْعَذَابَ لَوْ أَنَّ لِى كَرَّةً فَأَكُونَ مِنَ ٱلْمُحْسِنِينَ

Punjabi Translation - Arif Haleemਜਾਂ ਅਜ਼ਾਬ ਵੇਖ ਕੇ ਆਖੇ ਕਿ ਕਾਸ਼! ਕਿਸੇ ਤਰ੍ਹਾਂ ਮੇਰਾ (ਸੰਸਾਰ ਵਿਚ) ਮੁੜ ਜਾਣਾ ਹੋ ਜਾਵੇ ਤਾਂ ਮੈਂ ਵੀ ਨੇਕ ਲੋਕਾਂ ਵਿੱਚੋਂ ਹੋ ਜਾਵਾਂ।

ਇਸ ਆਇਤ ਦੇ ਸਾਰੇ ਅਨੁਵਾਦ ਵੇਖੋ →

بَلَىٰ قَدْ جَآءَتْكَ ءَايَٰتِى فَكَذَّبْتَ بِهَا وَٱسْتَكْبَرْتَ وَكُنتَ مِنَ ٱلْكَٰفِرِينَ

Punjabi Translation - Arif Haleem(ਅੱਲਾਹ ਪਛਤਾਵਾ ਕਰਨ ਵਾਲੇ ਵਿਅਕਤੀ ਨੂੰ ਆਖੇਗਾ) ਤੈਨੂੰ ਸਜ਼ਾ ਕਿਉਂ ਨਾ ਮਿਲੇ, ਜਦੋਂ ਤੇਰੇ ਕੋਲ ਮੇਰੀਆਂ ਆਇਤਾਂ (ਹਿਦਾਇਤਾਂ) ਪਹੁੰਚੀਆਂ ਤਾਂ ਤੂੰ ਉਹਨਾਂ ਨੂੰ ਝੁਠਲਾਇਆ ਤੇ ਹੰਕਾਰ ਕੀਤਾ। ਤੂੰ ਤਾਂ ਕਾਫ਼ਿਰਾਂ ਵਿੱਚੋਂ ਸੀ।

ਇਸ ਆਇਤ ਦੇ ਸਾਰੇ ਅਨੁਵਾਦ ਵੇਖੋ →

وَيَوْمَ ٱلْقِيَٰمَةِ تَرَى ٱلَّذِينَ كَذَبُوا۟ عَلَى ٱللَّهِ وُجُوهُهُم مُّسْوَدَّةٌ أَلَيْسَ فِى جَهَنَّمَ مَثْوًى لِّلْمُتَكَبِّرِينَ

Punjabi Translation - Arif Haleemਅਤੇ ਜਿਨ੍ਹਾਂ ਲੋਕਾਂ ਨੇ ਅੱਲਾਹ ’ਤੇ ਝੂਠ ਘੜ੍ਹਿਆ ਸੀ, ਤੁਸੀਂ ਵੇਖੋਗੇ ਕਿ ਕਿਆਮਤ ਵਾਲੇ ਦਿਨ ਉਹਨਾਂ ਦੇ ਮੂੰਹ ਕਾਲੇ ਹੋ ਗਏ ਹੋਣਗੇ। ਕੀ ਘਮੰਡੀਆਂ ਦਾ ਟਿਕਾਣਾ ਨਰਕ ਨਹੀਂ ਹੈ ?

ਇਸ ਆਇਤ ਦੇ ਸਾਰੇ ਅਨੁਵਾਦ ਵੇਖੋ →

وَيُنَجِّى ٱللَّهُ ٱلَّذِينَ ٱتَّقَوْا۟ بِمَفَازَتِهِمْ لَا يَمَسُّهُمُ ٱلسُّوٓءُ وَلَا هُمْ يَحْزَنُونَ

Punjabi Translation - Arif Haleemਅਤੇ ਜਿਨ੍ਹਾਂ ਨੇ ਪਰਹੇਜ਼ਗਾਰੀ ਕੀਤੀ ਭਾਵ ਬੁਰਾਈਆਂ ਤੋਂ ਬਚਾਓ ਕੀਤਾ, ਅੱਲਾਹ ਉਹਨਾਂ ਦੀ ਸਫ਼ਲਤਾ ਦੇ ਕਾਰਨ (ਸਜ਼ਾ ਤੋਂ) ਬਚਾ ਲਵੇਗਾ, ਨਾ ਤਾਂ ਉਹਨਾਂ ਨੂੰ ਕੋਈ ਕਸ਼ਟ ਹੋਵੇਗਾ ਅਤੇ ਨਾ ਹੀ ਕੋਈ ਡਰ-ਭੈ ਹੋਵੇਗਾ।

ਇਸ ਆਇਤ ਦੇ ਸਾਰੇ ਅਨੁਵਾਦ ਵੇਖੋ →

ٱللَّهُ خَٰلِقُ كُلِّ شَىْءٍ وَهُوَ عَلَىٰ كُلِّ شَىْءٍ وَكِيلٌ

Punjabi Translation - Arif Haleemਅੱਲਾਹ ਹਰੇਕ ਚੀਜ਼ ਦਾ ਪੈਦਾ ਕਰਨ ਵਾਲਾ ਹੈ ਅਤੇ ਉਹੀ ਹਰੇਕ ਚੀਜ਼ ਦੀ ਦੇਖ ਭਾਲ ਵੀ ਕਰਦਾ ਹੈ।

ਇਸ ਆਇਤ ਦੇ ਸਾਰੇ ਅਨੁਵਾਦ ਵੇਖੋ →

لَّهُۥ مَقَالِيدُ ٱلسَّمَٰوَٰتِ وَٱلْأَرْضِ وَٱلَّذِينَ كَفَرُوا۟ بِـَٔايَٰتِ ٱللَّهِ أُو۟لَٰٓئِكَ هُمُ ٱلْخَٰسِرُونَ

Punjabi Translation - Arif Haleemਉਸੇ ਕੋਲ ਅਕਾਸ਼ ਤੇ ਧਰਤੀ ਦੇ ਖਜ਼ਾਨਿਆਂ ਦੀਆਂ ਕੁੰਜੀਆਂ ਹਨ। ਜਿਨ੍ਹਾਂ ਨੇ ਵੀ ਅੱਲਾਹ ਦੀਆਂ ਆਇਤਾਂ (.ਕੁਰਆਨੀ ਹੁਕਮਾਂ) ਦਾ ਇਨਕਾਰ ਕੀਤਾ ਉਹੀ ਘਾਟੇ ਵਿਚ ਰਹਿਣ ਵਾਲੇ ਹਨ।

ਇਸ ਆਇਤ ਦੇ ਸਾਰੇ ਅਨੁਵਾਦ ਵੇਖੋ →

قُلْ أَفَغَيْرَ ٱللَّهِ تَأْمُرُوٓنِّىٓ أَعْبُدُ أَيُّهَا ٱلْجَٰهِلُونَ

Punjabi Translation - Arif Haleem(ਹੇ ਨਬੀ!) ਤੁਸੀਂ ਆਖ ਦਿਓ ਕਿ ਹੇ ਜਾਹਿਲੋ! ਕੀ ਤੁਸੀਂ ਮੈਨੂੰ ਅੱਲਾਹ ਤੋਂ ਛੁੱਟ ਦੂਜਿਆਂ ਦੀ ਇਬਾਦਤ ਕਰਨ ਲਈ ਆਖਦੇ ਹੋ ?

ਇਸ ਆਇਤ ਦੇ ਸਾਰੇ ਅਨੁਵਾਦ ਵੇਖੋ →

وَلَقَدْ أُوحِىَ إِلَيْكَ وَإِلَى ٱلَّذِينَ مِن قَبْلِكَ لَئِنْ أَشْرَكْتَ لَيَحْبَطَنَّ عَمَلُكَ وَلَتَكُونَنَّ مِنَ ٱلْخَٰسِرِينَ

Punjabi Translation - Arif Haleemਜਦ ਕਿ (ਹੇ ਮੁਹੰਮਦ ਸ:!) ਤੁਹਾਡੇ ਵੱਲ ਵੀ ਅਤੇ ਤੁਹਾਥੋਂ ਪਹਿਲਾਂ ਦੇ ਸਾਰੇ ਨਬੀਆਂ ਨੂੰ ਇਹੋ ਵਹੀ ਭੇਜੀ ਜਾ ਚੁੱਕੀ ਹੈ ਕਿ ਜੇ ਤੁਸੀਂ ਸ਼ਿਰਕ ਕੀਤਾ ਤਾਂ ਤੁਹਾਡੇ ਸਾਰੇ ਹੀ ਕੀਤੇ ਕਰਾਏ ਕੰਮ ਵਿਅਰਥ ਜਾਣਗੇ ਅਤੇ ਤੁਸੀਂ ਘਾਟੇ ਵਿਚ ਰਹਿਣ ਵਾਲਿਆਂ ਵਿੱਚੋਂ ਹੋ ਜਾਵੋਗੇ।

ਇਸ ਆਇਤ ਦੇ ਸਾਰੇ ਅਨੁਵਾਦ ਵੇਖੋ →

بَلِ ٱللَّهَ فَٱعْبُدْ وَكُن مِّنَ ٱلشَّٰكِرِينَ

Punjabi Translation - Arif Haleemਤੁਸੀਂ ਅੱਲਾਹ ਦੀ ਹੀ ਬੰਦਗੀ ਕਰੋ ਅਤੇ ਧੰਨਵਾਦੀਆਂ ਵਿੱਚੋਂ ਹੋ ਜਾਓ।

ਇਸ ਆਇਤ ਦੇ ਸਾਰੇ ਅਨੁਵਾਦ ਵੇਖੋ →

وَمَا قَدَرُوا۟ ٱللَّهَ حَقَّ قَدْرِهِۦ وَٱلْأَرْضُ جَمِيعًا قَبْضَتُهُۥ يَوْمَ ٱلْقِيَٰمَةِ وَٱلسَّمَٰوَٰتُ مَطْوِيَّٰتٌۢ بِيَمِينِهِۦ سُبْحَٰنَهُۥ وَتَعَٰلَىٰ عَمَّا يُشْرِكُونَ

Punjabi Translation - Arif Haleemਅਤੇ ਉਹਨਾਂ (ਮੁਸ਼ਰਿਕਾਂ) ਨੇ ਅੱਲਾਹ ਦੀ ਕਦਰ ਨਹੀਂ ਕੀਤੀ ਜਿਵੇਂ ਕਿ ਉਸ ਦੀ ਕਦਰ ਕਰਨ ਦਾ ਹੱਕ ਹੈ। ਕਿਆਮਤ ਵਾਲੇ ਦਿਨ ਸਾਰੀ ਧਰਤੀ ਉਸ ਦੀ ਮੁੱਠੀ ਵਿਚ ਹੋਵੇਗੀ ਅਤੇ ਅਕਾਸ਼ ਉਸ ਦੇ ਸੱਜੇ ਹੱਥ ਵਿਚ ਵਲੇਟੇ ਹੋਏ ਹੋਣਗੇ। ਉਹ ਪਾਕ ਹੈ ਅਤੇ ਉਸ ਸ਼ਿਰਕ ਤੋਂ ਸਰਵੁਚ ਹੈ ਜੋ ਇਹ ਲੋਕ ਕਰਦੇ ਹਨ।

ਇਸ ਆਇਤ ਦੇ ਸਾਰੇ ਅਨੁਵਾਦ ਵੇਖੋ →

وَنُفِخَ فِى ٱلصُّورِ فَصَعِقَ مَن فِى ٱلسَّمَٰوَٰتِ وَمَن فِى ٱلْأَرْضِ إِلَّا مَن شَآءَ ٱللَّهُ ثُمَّ نُفِخَ فِيهِ أُخْرَىٰ فَإِذَا هُمْ قِيَامٌ يَنظُرُونَ

Punjabi Translation - Arif Haleemਜਦੋਂ ਸੂਰ (ਨਰਸਿੰਘਾ) ਵਿਚ ਫੂਂਕ ਮਾਰੀ ਜਾਵੇਗੀ ਤਾਂ ਜੋ ਕੋਈ ਵੀ (ਜੀਵ-ਜੰਤੂ) ਅਕਾਸ਼ ਤੇ ਧਰਤੀ ਵਿਚ ਹੈ, ਉਹ ਸਾਰੇ ਬੇਹੋਸ਼ ਹੋ ਜਾਣਗੇ, ਛੁੱਟ ਉਹਨਾਂ ਤੋਂ ਜਿਨ੍ਹਾਂ ਨੂੰ ਅੱਲਾਹ ਜਿਊਂਦਾ ਰੱਖੇ। ਫੇਰ ਜਦੋਂ ਦੂਜੀ ਵਾਰ ਉਸ ਵਿਚ ਫੂਂਕ ਮਾਰੀ ਜਾਵੇਗੀ ਤਾਂ ਉਹ ਅਚਣਚੇਤ ਖੜ੍ਹੇ ਹੋ ਕੇ ਵੇਖਣ ਲੱਗ ਪੈਣਗੇ।

ਇਸ ਆਇਤ ਦੇ ਸਾਰੇ ਅਨੁਵਾਦ ਵੇਖੋ →

وَأَشْرَقَتِ ٱلْأَرْضُ بِنُورِ رَبِّهَا وَوُضِعَ ٱلْكِتَٰبُ وَجِا۟ىٓءَ بِٱلنَّبِيِّـۧنَ وَٱلشُّهَدَآءِ وَقُضِىَ بَيْنَهُم بِٱلْحَقِّ وَهُمْ لَا يُظْلَمُونَ

Punjabi Translation - Arif Haleemਅਤੇ ਧਰਤੀ ਆਪਣੇ ਰੱਬ ਦੇ ਨੂਰ ਨਾਲ ਲਿਸ਼ਕਾ ਮਾਰੇਗੀ, ਕਰਮ-ਪੱਤਰੀਆਂ (ਰੱਬ ਦੇ ਹਜ਼ੂਰ) ਪੇਸ਼ ਕੀਤੀਆਂ, ਜਾਣਗੀਆਂ ਪੈਗ਼ੰਬਰਾਂ ਤੇ ਗਵਾਹਾਂ ਨੂੰ ਹਾਜ਼ਰ ਕੀਤਾ ਜਾਵੇਗਾ ਅਤੇ ਲੋਕਾਂ ਵਿਚਾਲੇ ਨਿਆਂ-ਪੂਰਵਕ ਫ਼ੈਸਲਾ ਕੀਤਾ ਜਾਵੇਗਾ ਅਤੇ ਉਨ੍ਹਾਂ ’ਤੇ ਕੋਈ ਜ਼ੁਲਮ ਨਹੀਂ ਹੋਵੇਗਾ।

ਇਸ ਆਇਤ ਦੇ ਸਾਰੇ ਅਨੁਵਾਦ ਵੇਖੋ →

وَوُفِّيَتْ كُلُّ نَفْسٍ مَّا عَمِلَتْ وَهُوَ أَعْلَمُ بِمَا يَفْعَلُونَ

Punjabi Translation - Arif Haleemਅਤੇ ਜਿਸ ਵਿਅਕਤੀ ਨੇ ਜੋ ਵੀ ਕਰਮ ਕੀਤਾ ਰੁ ਉਸ ਨੂੰ ਉਸ ਦਾ ਪੂਰਾ-ਪੂਰਾ ਬਦਲਾ ਦਿੱਤਾ ਜਾਵੇਗਾ। ਲੋਕੀ ਜੋ ਕੁੱਝ ਵੀ ਕਰਦੇ ਹਨ ਉਹ ਉਸ ਨੂੰ ਭਲੀ-ਭਾਂਤ ਜਾਣਦਾ ਹੈ।

ਇਸ ਆਇਤ ਦੇ ਸਾਰੇ ਅਨੁਵਾਦ ਵੇਖੋ →

وَسِيقَ ٱلَّذِينَ كَفَرُوٓا۟ إِلَىٰ جَهَنَّمَ زُمَرًا حَتَّىٰٓ إِذَا جَآءُوهَا فُتِحَتْ أَبْوَٰبُهَا وَقَالَ لَهُمْ خَزَنَتُهَآ أَلَمْ يَأْتِكُمْ رُسُلٌ مِّنكُمْ يَتْلُونَ عَلَيْكُمْ ءَايَٰتِ رَبِّكُمْ وَيُنذِرُونَكُمْ لِقَآءَ يَوْمِكُمْ هَٰذَا قَالُوا۟ بَلَىٰ وَلَٰكِنْ حَقَّتْ كَلِمَةُ ٱلْعَذَابِ عَلَى ٱلْكَٰفِرِينَ

Punjabi Translation - Arif Haleem(ਫ਼ੈਸਲਿਆਂ ਪਿੱਛੋਂ) ਕਾਫ਼ਿਰਾਂ ਦੇ ਟੋਲੇ ਦੇ ਟੋਲੇ ਨਰਕ ਵੱਲ ਹੱਕੇ ਜਾਣਗੇ, ਜਦੋਂ ਉਹ (ਕਾਫ਼ਿਰ) ਉਸ ਦੇ ਨੇੜੇ ਪਹੁੰਚਣਗੇ ਤਾਂ ਉਸ ਦੇ ਬੂਹੇ ਉਹਨਾਂ ਲਈ ਖੋਲ੍ਹ ਦਿੱਤੇ ਜਾਣਗੇ ਅਤੇ ਉੱਥੇ ਦੇ ਪਹਿਰੇਦਾਰ ਉਹਨਾਂ ਤੋਂ ਪੁੱਛਣਗੇ, ਕੀ ਤੁਹਾਡੇ ਕੋਲ ਤੁਹਾਡੇ ਵਿੱਚੋਂ ਰਸੂਲ ਨਹੀਂ ਆਏ ਸੀ ਜਿਹੜੇ ਤੁਹਾਨੂੰ ਤੁਹਾਡੇ ਰੱਬ ਦੀਆਂ ਆਇਤਾਂ ਪੜ੍ਹ ਕੇ ਸਣਾਉਂਦੇ ਸਨ ਅਤੇ ਤੁਹਾਨੂੰ ਉਸ (ਕਿਆਮਤ) ਦਿਨ ਦੀ ਮਿਲਣੀ ਤੋਂ ਡਰਾਉਂਦੇ ਸਨ? ਉਹ (ਕਾਫ਼ਿਰ) ਕਹਿਣਗੇ ਕਿ ਹਾਂ! (ਆਏ ਸਨ)। ਹੁਣ ਅਜ਼ਾਬ ਦਾ ਫ਼ੈਸਲਾ ਕਾਫ਼ਿਰਾਂ ਲਈ ਠੀਕ ਸਿੱਧ ਹੋ ਗਿਆ ਹੈ।[9]

ਇਸ ਆਇਤ ਦੇ ਸਾਰੇ ਅਨੁਵਾਦ ਵੇਖੋ →

قِيلَ ٱدْخُلُوٓا۟ أَبْوَٰبَ جَهَنَّمَ خَٰلِدِينَ فِيهَا فَبِئْسَ مَثْوَى ٱلْمُتَكَبِّرِينَ

Punjabi Translation - Arif Haleemਕਿਹਾ ਜਾਵੇਗਾ ਕਿ ਹੁਣ ਤੁਸੀਂ ਨਰਕ ਦੇ ਬੂਹਿਆਂ ਵਿਚ ਪ੍ਰਵੇਸ਼ ਕਰ ਜਾਓ, ਜਿੱਥੇ ਤੁਸੀਂ ਸਦਾ ਰਹੋਗੇ। ਸੋ ਘਮੰਡੀਆਂ ਦਾ (ਇਹ) ਟਿਕਾਣਾ ਬਹੁਤ ਹੀ ਭੈੜਾ ਹੈ।

ਇਸ ਆਇਤ ਦੇ ਸਾਰੇ ਅਨੁਵਾਦ ਵੇਖੋ →

وَسِيقَ ٱلَّذِينَ ٱتَّقَوْا۟ رَبَّهُمْ إِلَى ٱلْجَنَّةِ زُمَرًا حَتَّىٰٓ إِذَا جَآءُوهَا وَفُتِحَتْ أَبْوَٰبُهَا وَقَالَ لَهُمْ خَزَنَتُهَا سَلَٰمٌ عَلَيْكُمْ طِبْتُمْ فَٱدْخُلُوهَا خَٰلِدِينَ

Punjabi Translation - Arif Haleemਜਿਹੜੇ ਲੋਕ (ਸੰਸਾਰ ਵਿਚ) ਆਪਣੇ ਰੱਬ ਤੋਂ ਡਰਦੇ ਸੀ ਉਹਨਾਂ ਦੀਆਂ ਟੋਲੀਆਂ ਦੀਆਂ ਟੋਲੀਆਂ ਜੰਨਤ ਵੱਲ ਘੱਲੀਆਂ ਜਾਣਗੀਆਂ। ਜਦੋਂ ਉਹ ਉਸ (ਜੰਨਤ) ਦੇ ਨੇੜੇ ਜਾਣਗੇ ਤਾਂ ਉਸ ਦੇ ਬੂਹੇ ਖੁੱਲ੍ਹ ਜਾਣਗੇ ਅਤੇ ਉੱਥੇ ਦੇ ਪਹਿਰੇਦਾਰ ਉਹਨਾਂ ਨੂੰ ਆਖਣਗੇ ਕਿ ਤੁਹਾਡੇ ’ਤੇ ਸਲਾਮ ਹੋਵੇ, ਤੁਸੀਂ (ਗੁਨਾਹਾਂ ਤੋਂ) ਪਾਕ ਹੋ। ਹੁਣ ਤੁਸੀਂ ਸਦਾ ਲਈ ਇਸ ਸਵਰਗ ਵਿਚ ਦਾਖ਼ਲ ਹੋ ਜਾਓ।

ਇਸ ਆਇਤ ਦੇ ਸਾਰੇ ਅਨੁਵਾਦ ਵੇਖੋ →

وَقَالُوا۟ ٱلْحَمْدُ لِلَّهِ ٱلَّذِى صَدَقَنَا وَعْدَهُۥ وَأَوْرَثَنَا ٱلْأَرْضَ نَتَبَوَّأُ مِنَ ٱلْجَنَّةِ حَيْثُ نَشَآءُ فَنِعْمَ أَجْرُ ٱلْعَٰمِلِينَ

Punjabi Translation - Arif Haleemਉਹ ਨੇਕ ਲੋਕ ਕਹਿਣਗੇ ਕਿ ਅੱਲਾਹ ਦਾ ਸ਼ੁਕਰ ਹੈ ਜਿਸ ਨੇ ਅਪਣਾ ਵਚਨ ਸੱਚ ਕਰ ਵਿਖਾਇਆ ਅਤੇ ਸਾਨੂੰ ਇਸ (ਸਵਰਗ) ਦੀ ਧਰਤੀ ਦਾ ਵਾਰਸ ਬਣਾ ਦਿੱਤਾ, ਹੁਣ ਅਸੀਂ ਜੰਨਤ ਵਿਚ ਜਿੱਥੇ ਚਾਹੀਏ ਉੱਥੇ ਹੀ ਆਪਣਾ ਟਿਕਾਣਾ ਬਣਾ ਸਕਦੇ ਹਾਂ। ਸੋ ਨੇਕ ਅਮਲ ਕਰਨ ਵਾਲਿਆਂ ਲਈ ਕਿੰਨਾ ਸੋਹਣਾ ਬਦਲਾ ਹੈ।

ਇਸ ਆਇਤ ਦੇ ਸਾਰੇ ਅਨੁਵਾਦ ਵੇਖੋ →

وَتَرَى ٱلْمَلَٰٓئِكَةَ حَآفِّينَ مِنْ حَوْلِ ٱلْعَرْشِ يُسَبِّحُونَ بِحَمْدِ رَبِّهِمْ وَقُضِىَ بَيْنَهُم بِٱلْحَقِّ وَقِيلَ ٱلْحَمْدُ لِلَّهِ رَبِّ ٱلْعَٰلَمِينَ

Punjabi Translation - Arif Haleemਅਤੇ ਤੁਸੀਂ ਫ਼ਰਿਸ਼ਤਿਆਂ ਨੂੰ ਅੱਲਾਹ ਦੇ ਤਖ਼ਤ ਦੇ ਆਲੇ-ਦੁਆਲੇ ਘੇਰਾ ਪਾਈਂ ਵੇਖੋਗੇ, ਜਦ ਕਿ ਉਹ ਆਪਣੇ ਰੱਬ ਦੀ ਤਸਬੀਹ ਕਰ ਰਹੇ ਹੋਣਗੇ ਅਤੇ ਲੋਕਾਂ ਵਿਚਾਲੇ ਇਨਸਾਫ਼ ਨਾਲ ਫ਼ੈਸਲਾ ਕੀਤਾ ਜਾਵੇਗਾ ਅਤੇ ਕਿਹਾ ਜਾਵੇਗਾ ਕਿ ਸਾਰੀਆਂ ਤਾਰੀਫ਼ਾਂ ਅੱਲਾਹ ਲਈ ਹਨ, ਜਿਹੜਾ ਸਾਰੇ ਜਹਾਨਾਂ ਦਾ ਪਾਲਣਹਾਰ ਹੈ।

ਇਸ ਆਇਤ ਦੇ ਸਾਰੇ ਅਨੁਵਾਦ ਵੇਖੋ →

Looking for a topic? Try the meaning search — your question is scanned across all 6,236 verses.
ਭਾਸ਼ਾ — 70