ਸੂਰਤ Al-Lail الليل
21 ਆਇਤਾਂ · ਮੱਕਾ · ਉਤਰਨ ਦਾ ਕ੍ਰਮ 9
بِسْمِ ٱللَّهِ ٱلرَّحْمَٰنِ ٱلرَّحِيمِ وَٱلَّيْلِ إِذَا يَغْشَىٰ
Punjabi Translation - Arif Haleemਰਾਤ ਦੀ ਸਹੁੰ ਜਦੋਂ ਉਹ ਛਾ ਜਾਵੇ।
ਇਸ ਆਇਤ ਦੇ ਸਾਰੇ ਅਨੁਵਾਦ ਵੇਖੋ →
وَٱلنَّهَارِ إِذَا تَجَلَّىٰ
Punjabi Translation - Arif Haleemਅਤੇ ਦਿਨ ਦੀ ਜਦੋਂ ਉਹ ਚਮਕੇ।
ਇਸ ਆਇਤ ਦੇ ਸਾਰੇ ਅਨੁਵਾਦ ਵੇਖੋ →
وَمَا خَلَقَ ٱلذَّكَرَ وَٱلْأُنثَىٰٓ
Punjabi Translation - Arif Haleemਅਤੇ ਉਸ ਹਸਤੀ (ਅੱਲਾਹ) ਦੀ ਸਹੁੰ ਜਿਸ ਨੇ ਨਰ ਤੇ ਮਦੀਨ ਨੂੰ ਪੈਦਾ ਕੀਤਾ।
ਇਸ ਆਇਤ ਦੇ ਸਾਰੇ ਅਨੁਵਾਦ ਵੇਖੋ →
إِنَّ سَعْيَكُمْ لَشَتَّىٰ
Punjabi Translation - Arif Haleemਹਕੀਕਤ ਇਹ ਹੈ ਕਿ ਤੁਹਾਡੀਆਂ (ਸਭਨਾਂ ਦੀਆਂ) ਕੋਸ਼ਿਸ਼ਾਂ ਵੱਖੋ-ਵੱਖ ਹਨ।
ਇਸ ਆਇਤ ਦੇ ਸਾਰੇ ਅਨੁਵਾਦ ਵੇਖੋ →
فَأَمَّا مَنْ أَعْطَىٰ وَٱتَّقَىٰ
Punjabi Translation - Arif Haleemਸੋ ਜਿਸ ਕਿਸੇ ਨੇ (ਅੱਲਾਹ ਦੀ ਰਾਹ ਵਿਚ ਦਾਨ) ਦਿੱਤਾ ਅਤੇ (ਰੱਬ ਤੋਂ) ਡਰਦਾ ਰਿਹਾ।
ਇਸ ਆਇਤ ਦੇ ਸਾਰੇ ਅਨੁਵਾਦ ਵੇਖੋ →
وَصَدَّقَ بِٱلْحُسْنَىٰ
Punjabi Translation - Arif Haleemਅਤੇ ਉਸ ਨੇ ਸੱਚੀ ਗੱਲ (ਕਲਮਾ-ਏ-ਤੌਹੀਦ) ਦੀ ਪੁਸ਼ਟੀ ਵੀ ਕੀਤੀ।
ਇਸ ਆਇਤ ਦੇ ਸਾਰੇ ਅਨੁਵਾਦ ਵੇਖੋ →
فَسَنُيَسِّرُهُۥ لِلْيُسْرَىٰ
Punjabi Translation - Arif Haleemਤਾਂ ਅਸੀਂ ਜ਼ਰੂਰ ਹੀ ਉਸ ਨੂੰ ਸੌਖੇ ਰਾਹ (ਜੰਨਤ) ਵਲ ਜਾਣ ਦੀਆਂ ਸਹੂਲਤਾਂ ਦਿਆਂਗੇ।
ਇਸ ਆਇਤ ਦੇ ਸਾਰੇ ਅਨੁਵਾਦ ਵੇਖੋ →
وَأَمَّا مَنۢ بَخِلَ وَٱسْتَغْنَىٰ
Punjabi Translation - Arif Haleemਪਰ ਜਿਸ ਨੇ ਕੰਜੂਸੀ ਕੀਤੀ ਅਤੇ (ਰੱਬ ਦੀ) ਪਰਵਾਹ ਨਹੀਂ ਕੀਤੀ।
ਇਸ ਆਇਤ ਦੇ ਸਾਰੇ ਅਨੁਵਾਦ ਵੇਖੋ →
وَكَذَّبَ بِٱلْحُسْنَىٰ
Punjabi Translation - Arif Haleemਅਤੇ ਉਸ ਨੇ ਸੱਚਾਈ ਨੂੰ ਝੁਠਲਾਇਆ।
ਇਸ ਆਇਤ ਦੇ ਸਾਰੇ ਅਨੁਵਾਦ ਵੇਖੋ →
فَسَنُيَسِّرُهُۥ لِلْعُسْرَىٰ
Punjabi Translation - Arif Haleemਤਾਂ ਅਸੀਂ ਉਸ ਨੂੰ ਕਠਿਨ ਰਾਹ (ਨਰਕ ਵਲ) ਜਾਣ ਵਾਲੀਆਂ ਸਹੂਲਤਾਂ ਦਿਆਂਗੇ।
ਇਸ ਆਇਤ ਦੇ ਸਾਰੇ ਅਨੁਵਾਦ ਵੇਖੋ →
وَمَا يُغْنِى عَنْهُ مَالُهُۥٓ إِذَا تَرَدَّىٰٓ
Punjabi Translation - Arif Haleemਅਤੇ ਜਦੋਂ ਉਹ (ਕੰਜੂਸ ਵਿਅਕਤੀ ਨਰਕ ਵਿਚ) ਸੁੱਟਿਆ ਜਾਵੇਗਾ ਤਾਂ ਉਸ ਦਾ ਧੰਨ ਉਸ ਨੂੰ ਕੁੱਝ ਵੀ ਲਾਭ ਨਹੀਂ ਦੇਵੇਗਾ।
ਇਸ ਆਇਤ ਦੇ ਸਾਰੇ ਅਨੁਵਾਦ ਵੇਖੋ →
إِنَّ عَلَيْنَا لَلْهُدَىٰ
Punjabi Translation - Arif Haleemਬੇਸ਼ੱਕ ਹਿਦਾਇਤ ਦੇਣਾ ਸਾਡੇ ਹੀ ਜ਼ਿੰਮੇ ਹੈ।
ਇਸ ਆਇਤ ਦੇ ਸਾਰੇ ਅਨੁਵਾਦ ਵੇਖੋ →
وَإِنَّ لَنَا لَلْـَٔاخِرَةَ وَٱلْأُولَىٰ
Punjabi Translation - Arif Haleemਬੇਸ਼ੱਕ ਲੋਕ-ਪਰਲੋਕ ਸਾਡੇ ਹੀ ਕਬਜ਼ੇ ਵਿਚ ਹੈ।
ਇਸ ਆਇਤ ਦੇ ਸਾਰੇ ਅਨੁਵਾਦ ਵੇਖੋ →
فَأَنذَرْتُكُمْ نَارًا تَلَظَّىٰ
Punjabi Translation - Arif Haleemਸੋ ਮੈਂਨੇ ਤੁਹਾਨੂੰ (ਨਰਕ ਦੀ) ਭੜਕਦੀ ਹੋਈ ਅੱਗ ਤੋਂ ਡਰਾ ਦਿੱਤਾ ਹੈ।
ਇਸ ਆਇਤ ਦੇ ਸਾਰੇ ਅਨੁਵਾਦ ਵੇਖੋ →
لَا يَصْلَىٰهَآ إِلَّا ٱلْأَشْقَى
Punjabi Translation - Arif Haleemਇਸ ਨਰਕ ਵਿਚ ਉਹ ਬੇ-ਭਾਗ ਜਾਵੇਗਾ।
ਇਸ ਆਇਤ ਦੇ ਸਾਰੇ ਅਨੁਵਾਦ ਵੇਖੋ →
ٱلَّذِى كَذَّبَ وَتَوَلَّىٰ
Punjabi Translation - Arif Haleemਜਿਸ ਨੇ (ਸੱਚਾਈ ਨੂੰ) ਝੁਠਲਾਇਆ ਅਤੇ ਮੂੰਹ ਫੇਰਿਆ।
ਇਸ ਆਇਤ ਦੇ ਸਾਰੇ ਅਨੁਵਾਦ ਵੇਖੋ →
وَسَيُجَنَّبُهَا ٱلْأَتْقَى
Punjabi Translation - Arif Haleemਅਤੇ ਮੁੱਤਕੀ (ਰੱਬ ਤੋਂ ਡਰਣ ਵਾਲਿਆਂ ਨੂੰ) ਇਸ (ਨਰਕ) ਤੋਂ ਅਵੱਸ਼ ਹੀ ਦੂਰ ਰੱਖਿਆ ਜਾਵੇਗਾ।
ਇਸ ਆਇਤ ਦੇ ਸਾਰੇ ਅਨੁਵਾਦ ਵੇਖੋ →
ٱلَّذِى يُؤْتِى مَالَهُۥ يَتَزَكَّىٰ
Punjabi Translation - Arif Haleemਜਿਹੜਾ ਪਾਕ ਹੋਣ ਲਈ ਆਪਣਾ ਮਾਲ (ਰੱਬ ਦੀ ਰਾਹ ਵਿਚ) ਦਿੰਦਾ ਹੈ।
ਇਸ ਆਇਤ ਦੇ ਸਾਰੇ ਅਨੁਵਾਦ ਵੇਖੋ →
وَمَا لِأَحَدٍ عِندَهُۥ مِن نِّعْمَةٍ تُجْزَىٰٓ
Punjabi Translation - Arif Haleemਅਤੇ ਇਸ ਉੱਤੇ ਕਿਸੇ ਦਾ ਕੋਈ ਅਹਿਸਾਨ ਵੀ ਨਹੀਂ, ਜਿਸ ਦਾ ਬਦਲਾ ਉਸ ਨੇ ਦੇਣਾ ਹੈ।
ਇਸ ਆਇਤ ਦੇ ਸਾਰੇ ਅਨੁਵਾਦ ਵੇਖੋ →
إِلَّا ٱبْتِغَآءَ وَجْهِ رَبِّهِ ٱلْأَعْلَىٰ
Punjabi Translation - Arif Haleemਹਾਂ ਜਿਹੜਾ ਕੇਵਲ ਆਪਣੇ ਰੱਬੇ ਬਰਤਰ ਦਾ ਚਿਹਰਾ ਵੇਖਣਾ ਚਾਹੁੰਦਾ ਹੈ (ਉਹੀਓ ਉਸ ਦੀ ਰਾਹ ਵਿਚ ਮਾਲ ਖ਼ਰਚ ਕਰਦਾ ਹੈ)।
ਇਸ ਆਇਤ ਦੇ ਸਾਰੇ ਅਨੁਵਾਦ ਵੇਖੋ →
وَلَسَوْفَ يَرْضَىٰ
Punjabi Translation - Arif Haleemਬੇਸ਼ੱਕ ਉਹ (ਅੱਲਾਹ) ਛੇਤੀ ਹੀ ਉਸ ਤੋਂ ਰਾਜ਼ੀ ਹੋ ਜਾਵੇਗਾ।
ਇਸ ਆਇਤ ਦੇ ਸਾਰੇ ਅਨੁਵਾਦ ਵੇਖੋ →
Looking for a topic? Try the meaning search — your question is scanned across all 6,236 verses.
→