ਸੂਰਤ Al-Jaathiya الجاثية
37 ਆਇਤਾਂ · ਮੱਕਾ · ਉਤਰਨ ਦਾ ਕ੍ਰਮ 65
بِسْمِ ٱللَّهِ ٱلرَّحْمَٰنِ ٱلرَّحِيمِ حمٓ
Punjabi Translation - Arif Haleemਹਾ, ਮੀਮ।
ਇਸ ਆਇਤ ਦੇ ਸਾਰੇ ਅਨੁਵਾਦ ਵੇਖੋ →
تَنزِيلُ ٱلْكِتَٰبِ مِنَ ٱللَّهِ ٱلْعَزِيزِ ٱلْحَكِيمِ
Punjabi Translation - Arif Haleemਇਹ ਕਿਤਾਬ (.ਕੁਰਆਨ) ਅੱਲਾਹ ਵੱਲੋਂ ਉਤਾਰੀ ਗਈ ਹੈ। ਜਿਹੜਾ ਅਤਿਅੰਤ ਜ਼ੋਰਾਵਰ ਤੇ ਵੱਡਾ ਯੁਕਤੀਮਾਨ ਹੈ।
ਇਸ ਆਇਤ ਦੇ ਸਾਰੇ ਅਨੁਵਾਦ ਵੇਖੋ →
إِنَّ فِى ٱلسَّمَٰوَٰتِ وَٱلْأَرْضِ لَـَٔايَٰتٍ لِّلْمُؤْمِنِينَ
Punjabi Translation - Arif Haleemਨਿਰਸੰਦੇਹ, ਅਕਾਸ਼ਾਂ ਤੇ ਧਰਤੀ ਵਿਚ ਈਮਾਨ ਵਾਲਿਆਂ ਲਈ (ਰੱਬ ਦੀ ਕੁਦਰਤ ਦੀਆਂ) ਕਿੰਨੀਆਂ ਹੀ ਨਿਸ਼ਾਨੀਆਂ ਹਨ।
ਇਸ ਆਇਤ ਦੇ ਸਾਰੇ ਅਨੁਵਾਦ ਵੇਖੋ →
وَفِى خَلْقِكُمْ وَمَا يَبُثُّ مِن دَآبَّةٍ ءَايَٰتٌ لِّقَوْمٍ يُوقِنُونَ
Punjabi Translation - Arif Haleemਤੁਹਾਡੀ ਆਪਣੀ ਸਿਰਜਣਾ ਵਿਚ ਵੀ ਅਤੇ ਉਹਨਾਂ ਜਾਨਵਰਾਂ ਵਿਚ ਵੀ, ਜਿਨ੍ਹਾਂ ਨੂੰ ਅੱਲਾਹ (ਧਰਤੀ ਵਿਚ) ਫੈਲਾ ਰਿਹਾ ਹੈ, ਉਹਨਾਂ ਲੋਕਾਂ ਲਈ ਵੱਡੀਆਂ ਨਿਸ਼ਾਨੀਆਂ ਹਨ, ਜਿਹੜੇ ਅੱਲਾਹ ਉੱਤੇ ਯਕੀਨ ਰੱਖਦੇ ਹਨ।
ਇਸ ਆਇਤ ਦੇ ਸਾਰੇ ਅਨੁਵਾਦ ਵੇਖੋ →
وَٱخْتِلَٰفِ ٱلَّيْلِ وَٱلنَّهَارِ وَمَآ أَنزَلَ ٱللَّهُ مِنَ ٱلسَّمَآءِ مِن رِّزْقٍ فَأَحْيَا بِهِ ٱلْأَرْضَ بَعْدَ مَوْتِهَا وَتَصْرِيفِ ٱلرِّيَٰحِ ءَايَٰتٌ لِّقَوْمٍ يَعْقِلُونَ
Punjabi Translation - Arif Haleemਰਾਤ ਤੇ ਦਿਨ ਦੇ ਬਦਲ-ਬਦਲ ਕੇ ਆਉਣ-ਜਾਣ ਵਿਚ ਅਤੇ ਉਸ ਰਿਜ਼ਕ (ਪਾਣੀ) ਵਿਚ ਜਿਹੜਾ ਅੱਲਾਹ ਨੇ ਅਕਾਸ਼ੋਂ ਨਾਜ਼ਿਲ ਕੀਤਾ ਹੈ, ਫੇਰ ਉਸ ਰਾਹੀਂ ਮੋਈ ਪਈ ਧਰਤੀ ਨੂੰ ਜਿਊਂਦਾ ਕਰਦਾ ਹੈ ਅਤੇ ਹਵਾਵਾਂ ਦੀਆਂ ਦਿਸ਼ਾਵਾਂ ਬਦਲਣ ਵਿਚ ਸੂਝ-ਬੂਝ ਰੱਖਣ ਵਾਲਿਆਂ ਲਈ ਕਿੰਨੀਆਂ ਹੀ ਨਿਸ਼ਾਨੀਆਂ ਹਨ।
ਇਸ ਆਇਤ ਦੇ ਸਾਰੇ ਅਨੁਵਾਦ ਵੇਖੋ →
تِلْكَ ءَايَٰتُ ٱللَّهِ نَتْلُوهَا عَلَيْكَ بِٱلْحَقِّ فَبِأَىِّ حَدِيثٍۭ بَعْدَ ٱللَّهِ وَءَايَٰتِهِۦ يُؤْمِنُونَ
Punjabi Translation - Arif Haleemਇਹ ਅੱਲਾਹ ਦੀਆਂ ਆਇਤਾਂ (ਨਿਸ਼ਾਨੀਆਂ) ਹਨ ਜਿਨ੍ਹਾਂ ਨੂੰ ਅਸੀਂ ਤੁਹਾਡੇ ਸਾਮ੍ਹਣੇ ਹੱਕ ਸੱਚ ਨਾਲ ਬਿਆਨ ਕਰ ਰਹੇ ਹਨ। ਹੁਣ ਉਹ ਉਸ (ਅੱਲਾਹ) ਦੀਆਂ ਨਿਸ਼ਾਨੀਆਂ ਤੋਂ ਮਗਰੋਂ ਕਿਹੜੀ ਗੱਲ ’ਤੇ ਈਮਾਨ ਲਿਉਣਗੇ ?
ਇਸ ਆਇਤ ਦੇ ਸਾਰੇ ਅਨੁਵਾਦ ਵੇਖੋ →
وَيْلٌ لِّكُلِّ أَفَّاكٍ أَثِيمٍ
Punjabi Translation - Arif Haleemਹਰੇਕ ਝੂਠੇ ਗੁਨਾਹਗਾਰ ਲਈ ਬਰਬਾਦੀ ਹੈ।
ਇਸ ਆਇਤ ਦੇ ਸਾਰੇ ਅਨੁਵਾਦ ਵੇਖੋ →
يَسْمَعُ ءَايَٰتِ ٱللَّهِ تُتْلَىٰ عَلَيْهِ ثُمَّ يُصِرُّ مُسْتَكْبِرًا كَأَن لَّمْ يَسْمَعْهَا فَبَشِّرْهُ بِعَذَابٍ أَلِيمٍ
Punjabi Translation - Arif Haleemਜਦੋਂ ਅੱਲਾਹ ਦੀਆਂ ਆਇਤਾਂ ਉਸ ਦੇ ਸਾਮ੍ਹਣੇ ਪੜ੍ਹੀਆਂ ਜਾਂਦੀਆਂ ਹਨ ਅਤੇ ਉਹ ਉਨ੍ਹਾਂ ਨੂੰ ਸੁਣਦਾ ਵੀ ਹੈ, ਪਰ ਉਹ ਹੰਕਾਰ ਵਿਚ ਆ ਕੇ ਆਪਣੀ ਗੱਲ ਉੱਤੇ ਅੜ ਜਾਂਦਾ ਹੈ ਜਿਵੇਂ ਉਸ ਨੇ ਕੁੱਝ ਸੁਣਿਆ ਹੀ ਨਹੀਂ। (ਹੇ ਨਬੀ!) ਤੁਸੀਂ ਉਸ ਨੂੰ ਦਰਦਨਾਕ ਅਜ਼ਾਬ ਦੀ ਖ਼ੁਸ਼ਖ਼ਬਰੀ ਸੁਣਾ ਦਿਓ।
ਇਸ ਆਇਤ ਦੇ ਸਾਰੇ ਅਨੁਵਾਦ ਵੇਖੋ →
وَإِذَا عَلِمَ مِنْ ءَايَٰتِنَا شَيْـًٔا ٱتَّخَذَهَا هُزُوًا أُو۟لَٰٓئِكَ لَهُمْ عَذَابٌ مُّهِينٌ
Punjabi Translation - Arif Haleemਜਦੋਂ ਉਹ ਸਾਡੀਆਂ ਕੁੱਝ ਆਇਤਾਂ (ਆਦੇਸ਼ਾਂ) ਵਿੱਚੋਂ ਕੁਝ ਨੂੰ ਜਾਣ ਲੈਂਦਾ ਹੈ ਤਾਂ ਉਹਨਾਂ ਦਾ ਮਖੌਲ ਉਡਾਉਂਦਾ ਹੈ, ਅਜਿਹੇ ਲੋਕਾਂ ਲਈ ਹੀਣਤਾ ਭਰਿਆ ਅਜ਼ਾਬ ਹੈ।
ਇਸ ਆਇਤ ਦੇ ਸਾਰੇ ਅਨੁਵਾਦ ਵੇਖੋ →
مِّن وَرَآئِهِمْ جَهَنَّمُ وَلَا يُغْنِى عَنْهُم مَّا كَسَبُوا۟ شَيْـًٔا وَلَا مَا ٱتَّخَذُوا۟ مِن دُونِ ٱللَّهِ أَوْلِيَآءَ وَلَهُمْ عَذَابٌ عَظِيمٌ
Punjabi Translation - Arif Haleemਉਹਨਾਂ ਦੇ ਅੱਗੇ ਨਰਕ ਹੈ। ਜੋ ਕੁੱਝ ਵੀ ਉਹਨਾਂ ਨੇ ਸੰਸਾਰ ਵਿਚ ਕਮਾਇਆ ਹੈ, ਉਹ ਉਹਨਾਂ ਦੇ ਕੁੱਝ ਵੀ ਕੰਮ ਨਹੀਂ ਆਵੇਗਾ ਅਤੇ ਨਾ ਹੀ ਉਹ ਇਸ਼ਟ ਕੰਮ ਆਉਣਗੇ ਜਿਨ੍ਹਾਂ ਨੂੰ ਉਹਨਾਂ ਨੇ ਅੱਲਾਹ ਤੋਂ ਛੁੱਟ ਆਪਣਾ ਕਾਰਜ-ਸਾਧਕ ਬਣਾ ਛੱਡਿਆ ਹੈ ਅਤੇ ਉਹਨਾਂ ਲਈ ਦੁਖਦਾਈ ਅਜ਼ਾਬ ਹੈ।
ਇਸ ਆਇਤ ਦੇ ਸਾਰੇ ਅਨੁਵਾਦ ਵੇਖੋ →
هَٰذَا هُدًى وَٱلَّذِينَ كَفَرُوا۟ بِـَٔايَٰتِ رَبِّهِمْ لَهُمْ عَذَابٌ مِّن رِّجْزٍ أَلِيمٌ
Punjabi Translation - Arif Haleemਇਹ (.ਕੁਰਆਨ) ਤਾਂ ਹਿਦਾਇਤ ਹੈ ਅਤੇ ਉਹ ਲੋਕ ਜਿਨ੍ਹਾਂ ਨੇ ਆਪਣੇ ਰੱਬ ਦੀਆਂ ਆਇਤਾਂ (ਹੁਕਮਾਂ) ਦਾ ਇਨਕਾਰ ਕੀਤਾ ਹੈ, ਉਹਨਾਂ ਲਈ ਲੋਹੜੇ ਦਾ ਦੁਖਦਾਈ ਅਜ਼ਾਬ ਹੈ।
ਇਸ ਆਇਤ ਦੇ ਸਾਰੇ ਅਨੁਵਾਦ ਵੇਖੋ →
ٱللَّهُ ٱلَّذِى سَخَّرَ لَكُمُ ٱلْبَحْرَ لِتَجْرِىَ ٱلْفُلْكُ فِيهِ بِأَمْرِهِۦ وَلِتَبْتَغُوا۟ مِن فَضْلِهِۦ وَلَعَلَّكُمْ تَشْكُرُونَ
Punjabi Translation - Arif Haleemਅੱਲਾਹ ਉਹ ਹੈ ਜਿਸ ਨੇ ਸਮੁੰਦਰ ਨੂੰ ਤੁਹਾਡੇ ਅਧੀਨ ਕਰ ਰੱਖਿਆ ਹੈ ਤਾਂ ਜੋ ਉਸ ਦੇ ਹੁਕਮ ਨਾਲ ਇਸ ਵਿਚ ਬੇੜੀਆਂ ਚੱਲਣ, ਤਾਂ ਜੋ ਤੁਸੀਂ ਉਸ ਵਿੱਚੋਂ ਉਸ ਦਾ ਫ਼ਜ਼ਲ (ਰਿਜ਼ਕ) ਦੀ ਭਾਲ ਕਰ ਸਕੋਂ ਅਤੇ ਉਸ ਦੇ ਧੰਨਵਾਦੀ ਹੋਵੋਂ।
ਇਸ ਆਇਤ ਦੇ ਸਾਰੇ ਅਨੁਵਾਦ ਵੇਖੋ →
وَسَخَّرَ لَكُم مَّا فِى ٱلسَّمَٰوَٰتِ وَمَا فِى ٱلْأَرْضِ جَمِيعًا مِّنْهُ إِنَّ فِى ذَٰلِكَ لَـَٔايَٰتٍ لِّقَوْمٍ يَتَفَكَّرُونَ
Punjabi Translation - Arif Haleemਉਸ (ਅੱਲਾਹ) ਨੇ ਆਪਣੇ ਵੱਲੋਂ, ਜੋ ਕੁੱਝ ਅਕਾਸ਼ਾਂ ਵਿਚ ਅਤੇ ਜੋ ਕੁੱਝ ਧਰਤੀ ਵਿਚ ਹੈ, ਉਹ ਸਭ ਤੁਹਾਡੇ ਅਧੀਨ ਕਰ ਛੱਡਿਆ ਹੈ। ਬੇਸ਼ੱਕ ਇਸ ਵਿਚ ਉਹਨਾਂ ਲੋਕਾਂ ਲਈ ਨਿਸ਼ਾਨੀਆਂ ਹਨ ਜਿਹੜੇ ਸੋਚ ਵਿਚਾਰ ਕਰਦੇ ਹਨ।
ਇਸ ਆਇਤ ਦੇ ਸਾਰੇ ਅਨੁਵਾਦ ਵੇਖੋ →
قُل لِّلَّذِينَ ءَامَنُوا۟ يَغْفِرُوا۟ لِلَّذِينَ لَا يَرْجُونَ أَيَّامَ ٱللَّهِ لِيَجْزِىَ قَوْمًۢا بِمَا كَانُوا۟ يَكْسِبُونَ
Punjabi Translation - Arif Haleem(ਹੇ ਨਬੀ!) ਤੁਸੀਂ ਈਮਾਨ ਵਾਲਿਆਂ ਨੂੰ ਆਖ ਦਿਓ ਕਿ ਉਹ ਉਹਨਾਂ ਲੋਕਾਂ ਦੀ ਪਰਵਾਹ ਨਾ ਕਰਨ ਜਿਹੜੇ ਅੱਲਾਹ ਵੱਲੋਂ ਮਾੜੇ ਦਿਨਾਂ (ਭਾਵ ਕਿਆਮਤ) ਦੇ ਆਉਣ ਦਾ ਵਿਸ਼ਵਾਸ ਨਹੀਂ ਰੱਖਦੇ, ਤਾਂ ਜੋ ਅੱਲਾਹ ਕੁੱਝ ਲੋਕਾਂ ਨੂੰ ਉਹਨਾਂ (ਦੇ ਕਰਮਾਂ) ਦੀ ਸਜ਼ਾ ਦੇਵੇ ਜੋ ਉਹ ਕਮਾਉਂਦੇ ਰਹੇ ਹਨ।
ਇਸ ਆਇਤ ਦੇ ਸਾਰੇ ਅਨੁਵਾਦ ਵੇਖੋ →
مَنْ عَمِلَ صَٰلِحًا فَلِنَفْسِهِۦ وَمَنْ أَسَآءَ فَعَلَيْهَا ثُمَّ إِلَىٰ رَبِّكُمْ تُرْجَعُونَ
Punjabi Translation - Arif Haleemਜਿਹੜਾ ਕੋਈ ਨੇਕ ਕੰਮ ਕਰੇਗਾ ਤਾਂ ਉਸ ਦਾ ਲਾਭ ਉਸ ਨੂੰ ਹੋਵੇਗਾ ਅਤੇ ਜਿਸ ਨੇ ਬੁਰੇ ਕੰਮ ਕੀਤੇ ਤਾਂ ਉਸ ਦੀ ਸਜ਼ਾ ਵੀ ਉਹੀਓ ਭੋਗੇਗਾ ਅਤੇ ਤੁਸੀਂ ਸਾਰੇ ਆਪਣੇ ਰੱਬ ਵੱਲ ਹੀ ਪਰਤਾਏ ਜਾਵੋਗੇ।
ਇਸ ਆਇਤ ਦੇ ਸਾਰੇ ਅਨੁਵਾਦ ਵੇਖੋ →
وَلَقَدْ ءَاتَيْنَا بَنِىٓ إِسْرَٰٓءِيلَ ٱلْكِتَٰبَ وَٱلْحُكْمَ وَٱلنُّبُوَّةَ وَرَزَقْنَٰهُم مِّنَ ٱلطَّيِّبَٰتِ وَفَضَّلْنَٰهُمْ عَلَى ٱلْعَٰلَمِينَ
Punjabi Translation - Arif Haleem(ਇਸ ਤੋਂ ਪਹਿਲਾਂ) ਅਸੀਂ ਬਨੀ-ਇਸਰਾਈਲ ਨੂੰ ਕਿਤਾਬ (ਤੌਰੈਤ), ਹਕੂਮਤ ਅਤੇ ਪੈਗ਼ੰਬਰੀ ਬਖ਼ਸ਼ੀ ਸੀ ਅਤੇ ਉਹਨਾਂ ਨੂੰ ਪਵਿੱਤਰ ਰਿਜ਼ਕ ਬਖ਼ਸ਼ਿਆ ਅਤੇ ਉਹਨਾਂ ਨੂੰ ਕੁੱਲ ਜਹਾਨ ਦੀਆਂ ਕੌਮਾਂ ਉੱਤੇ ਵਡਿਆਈ ਬਖ਼ਸ਼ੀ।
ਇਸ ਆਇਤ ਦੇ ਸਾਰੇ ਅਨੁਵਾਦ ਵੇਖੋ →
وَءَاتَيْنَٰهُم بَيِّنَٰتٍ مِّنَ ٱلْأَمْرِ فَمَا ٱخْتَلَفُوٓا۟ إِلَّا مِنۢ بَعْدِ مَا جَآءَهُمُ ٱلْعِلْمُ بَغْيًۢا بَيْنَهُمْ إِنَّ رَبَّكَ يَقْضِى بَيْنَهُمْ يَوْمَ ٱلْقِيَٰمَةِ فِيمَا كَانُوا۟ فِيهِ يَخْتَلِفُونَ
Punjabi Translation - Arif Haleemਅਤੇ ਅਸੀਂ ਉਹਨਾਂ ਨੂੰ ਧਰਮ ਪੱਖੋਂ ਖੁੱਲ੍ਹੀਆਂ ਦਲੀਲਾਂ ਬਖ਼ਸ਼ੀਆਂ। ਫੇਰ ਆਪਣੇ ਕੋਲ ਗਿਆਨ ਆਉਣ ਮਗਰੋਂ, ਕੇਵਲ ਆਪੋ ਵਿਚ ਹਟਧਰਮੀ ਕਾਰਨ ਉਹਨਾਂ ਵਿਚਾਲੇ ਮਤਭੇਦ ਹੋ ਗਏ। ਬੇਸ਼ੱਕ ਤੁਹਾਡਾ ਰੱਬ ਕਿਆਮਤ ਦਿਹਾੜੇ ਉਹਨਾਂ ਗੱਲਾਂ ਦਾ ਫ਼ੈਸਲਾ ਕਰ ਦੇਵੇਗਾ ਜਿਨ੍ਹਾਂ ਵਿਚ ਉਹ ਮਤਭੇਦ ਕਰਦੇ ਰਹੇ ਹਨ।
ਇਸ ਆਇਤ ਦੇ ਸਾਰੇ ਅਨੁਵਾਦ ਵੇਖੋ →
ثُمَّ جَعَلْنَٰكَ عَلَىٰ شَرِيعَةٍ مِّنَ ٱلْأَمْرِ فَٱتَّبِعْهَا وَلَا تَتَّبِعْ أَهْوَآءَ ٱلَّذِينَ لَا يَعْلَمُونَ
Punjabi Translation - Arif Haleem(ਹੇ ਨਬੀ!) ਅਸੀਂ ਤੁਹਾਨੂੰ ਧਰਮ ਦੇ ਮਾਮਲੇ ਵਿਚ ਇਕ ਸ਼ਰੀਅਤ (ਸਪਸ਼ਟ ਰਾਹ) ਉੱਤੇ ਕਾਇਮ ਕੀਤਾ ਹੈ, ਸੋ ਤੁਸੀਂ ਉਸ ਰਾਹ ’ਤੇ ਤੁਰੋ ਅਤੇ ਉਹਨਾਂ ਲੋਕਾਂ ਦੀਆਂ ਕਾਮਨਾਵਾਂ ਦੇ ਪਿੱਛੇ ਨਾ ਲੱਗੋ ਜਿਹੜੇ ਅਗਿਆਨੀ ਹਨ।
ਇਸ ਆਇਤ ਦੇ ਸਾਰੇ ਅਨੁਵਾਦ ਵੇਖੋ →
إِنَّهُمْ لَن يُغْنُوا۟ عَنكَ مِنَ ٱللَّهِ شَيْـًٔا وَإِنَّ ٱلظَّٰلِمِينَ بَعْضُهُمْ أَوْلِيَآءُ بَعْضٍ وَٱللَّهُ وَلِىُّ ٱلْمُتَّقِينَ
Punjabi Translation - Arif Haleemਬੇਸ਼ੱਕ ਇਹ ਲੋਕ (ਅੱਲਾਹ ਦੇ ਅਜ਼ਾਬ ਤੋਂ ਬਚਾਉਣ ਲਈ) ਤੁਹਾਡੇ ਕੁਝ ਵੀ ਕੰਮ ਨਹੀਂ ਆਉਣਗੇ। ਬੇਸ਼ੱਕ ਜ਼ਾਲਿਮ ਲੋਕ ਹੀ ਇਕ ਦੂਜੇ ਦੇ ਮਿੱਤਰ ਹਨ ਅਤੇ ਅੱਲਾਹ ਮੁੱਤਕੀਆਂ (ਰੱਬ ਦਾ ਡਰ ਰੱਖਣ ਵਾਲਿਆਂ) ਦਾ ਮਿੱਤਰ ਹੈ।
ਇਸ ਆਇਤ ਦੇ ਸਾਰੇ ਅਨੁਵਾਦ ਵੇਖੋ →
هَٰذَا بَصَٰٓئِرُ لِلنَّاسِ وَهُدًى وَرَحْمَةٌ لِّقَوْمٍ يُوقِنُونَ
Punjabi Translation - Arif Haleemਇਹ (.ਕੁਰਆਨ) ਲੋਕਾਂ ਲਈ ਹਿਦਾਇਤ ਵਾਲੀਆਂ ਦਲੀਲਾਂ ’ਤੇ ਆਧਾਰਿਤ ਹੈ ਅਤੇ ਉਹਨਾਂ ਲਈ ਹਿਦਾਇਤ ਅਤੇ ਰਹਿਮਤ ਹੈ ਜਿਹੜੇ ਇਸ ਉੱਤੇ ਵਿਸ਼ਵਾਸ ਰਖਦੇ ਹਨ।[1]
ਇਸ ਆਇਤ ਦੇ ਸਾਰੇ ਅਨੁਵਾਦ ਵੇਖੋ →
أَمْ حَسِبَ ٱلَّذِينَ ٱجْتَرَحُوا۟ ٱلسَّيِّـَٔاتِ أَن نَّجْعَلَهُمْ كَٱلَّذِينَ ءَامَنُوا۟ وَعَمِلُوا۟ ٱلصَّٰلِحَٰتِ سَوَآءً مَّحْيَاهُمْ وَمَمَاتُهُمْ سَآءَ مَا يَحْكُمُونَ
Punjabi Translation - Arif Haleemਕੀ ਉਹ ਲੋਕ ਜਿਨ੍ਹਾਂ ਨੇ ਬੁਰਾਈਆਂ ਕੀਤੀਆਂ ਹਨ, ਇਹ ਸਮਝੀਂ ਬੈਠੇ ਹਨ ਕਿ ਅਸੀਂ ਉਹਨਾਂ ਨੂੰ ਅਤੇ ਈਮਾਨ ਲਿਆਉਣ ਵਾਲਿਆਂ ਤੇ ਭਲੇ ਕੰਮ ਕਰਨ ਵਾਲਿਆਂ ਨੂੰ ਇੱਕੋ ਜਿਹਾ ਕਰ ਦਿਆਂਗੇ ਕਿ ਉਹਨਾਂ ਦਾ ਜਿਊਣ ਮਰਨ ਇਕ ਬਰਾਬਰ ਹੋ ਜਾਵੇ ? ਉਹ ਬਹੁਤ ਹੀ ਭੈੜੇ ਫ਼ੈਸਲੇ ਕਰ ਰਹੇ ਹਨ।
ਇਸ ਆਇਤ ਦੇ ਸਾਰੇ ਅਨੁਵਾਦ ਵੇਖੋ →
وَخَلَقَ ٱللَّهُ ٱلسَّمَٰوَٰتِ وَٱلْأَرْضَ بِٱلْحَقِّ وَلِتُجْزَىٰ كُلُّ نَفْسٍۭ بِمَا كَسَبَتْ وَهُمْ لَا يُظْلَمُونَ
Punjabi Translation - Arif Haleemਅੱਲਾਹ ਨੇ ਅਕਾਸ਼ਾਂ ਤੇ ਧਰਤੀ ਨੂੰ ਹੱਕ ਦੇ ਆਧਾਰ ’ਤੇ ਸਾਜਿਆ ਹੈ, ਤਾਂ ਜੋ ਹਰੇਕ ਵਿਅਕਤੀ ਨੂੰ ਉਸ ਦੇ ਅਮਲਾਂ ਦਾ ਠੀਕ-ਠੀਕ ਬਦਲਾ ਦਿੱਤਾ ਜਾਵੇ। ਉਹਨਾਂ ਉੱਤੇ ਕੋਈ ਜ਼ੁਲਮ ਨਹੀਂ ਕੀਤਾ ਜਾਵੇਗਾ। [2]
ਇਸ ਆਇਤ ਦੇ ਸਾਰੇ ਅਨੁਵਾਦ ਵੇਖੋ →
أَفَرَءَيْتَ مَنِ ٱتَّخَذَ إِلَٰهَهُۥ هَوَىٰهُ وَأَضَلَّهُ ٱللَّهُ عَلَىٰ عِلْمٍ وَخَتَمَ عَلَىٰ سَمْعِهِۦ وَقَلْبِهِۦ وَجَعَلَ عَلَىٰ بَصَرِهِۦ غِشَٰوَةً فَمَن يَهْدِيهِ مِنۢ بَعْدِ ٱللَّهِ أَفَلَا تَذَكَّرُونَ
Punjabi Translation - Arif Haleemਕੀ ਤੁਸੀਂ ਕਦੇ ਉਸ ਵਿਅਕਤੀ ਨੂੰ ਵੇਖਿਆ ਹੈ ਜਿਸ ਨੇ ਆਪਣੀ ਮਨੋਕਾਮਨਾ ਨੂੰ ਆਪਣਾ ਇਸ਼ਟ ਬਣਾ ਰੱਖਿਆ ਹੈ। ਅੱਲਾਹ ਨੇ ਉਸ ਨੂੰ ਕੁਰਾਹੇ ਪਾ ਸੁੱਟਿਆ ਅਤੇ ਉਸ ਦੇ ਕੰਨਾਂ ਅਤੇ ਦਿਲ (ਅਕਲ) ਉੱਤੇ ਮੋਹਰ ਲਾ ਛੱਡੀ ਹੈ ਅਤੇ ਉਸ ਦੀਆਂ ਅੱਖਾਂ ’ਤੇ ਪੜਦਾ ਪਾ ਦਿੱਤਾ, ਜਦ ਕਿ ਉਸ ਨੂੰ (ਹੱਕ-ਸੱਚ ਦਾ) ਗਿਆਨ ਸੀ। ਅੱਲਾਹ ਤੋਂ ਛੁੱਟ ਹੋਰ ਕੌਣ ਹੈ ਜਿਹੜਾ ਉਸ ਨੂੰ ਹਿਦਾਇਤ ਦੇਵੇ ? ਕੀ ਤੁਸੀਂ ਫੇਰ ਵੀ ਨਸੀਹਤ ਗ੍ਰਹਿਣ ਨਹੀਂ ਕਰਦੇ ?
ਇਸ ਆਇਤ ਦੇ ਸਾਰੇ ਅਨੁਵਾਦ ਵੇਖੋ →
وَقَالُوا۟ مَا هِىَ إِلَّا حَيَاتُنَا ٱلدُّنْيَا نَمُوتُ وَنَحْيَا وَمَا يُهْلِكُنَآ إِلَّا ٱلدَّهْرُ وَمَا لَهُم بِذَٰلِكَ مِنْ عِلْمٍ إِنْ هُمْ إِلَّا يَظُنُّونَ
Punjabi Translation - Arif Haleemਉਹ ਲੋਕ ਆਖਦੇ ਹਨ ਕਿ ਸਾਡਾ ਜੀਵਨ ਤਾਂ ਬੱਸ ਇਹੋ (ਸੰਸਾਰਿਕ ਜੀਵਨ) ਹੈ, ਅਸੀਂ ਇੱਥੇ ਹੀ ਮਰਦੇ ਹਾਂ ਅਤੇ ਇੱਥੇ ਹੀ ਜਿਊਂਦੇ ਹਾਂ, ਸਮੇਂ ਦਾ ਫੇਰ ਹੀ ਸਾਨੂੰ ਹਲਾਕ ਕਰਦਾ ਹੈ।[3] (ਹੇ ਨਬੀ) ਇਹਨਾਂ ਲੋਕਾਂ ਨੂੰ ਇਸ ਦੀ ਕੁੱਝ ਵੀ ਜਾਣਕਾਰੀ ਨਹੀਂ। ਇਹ ਲੋਕ ਤਾਂ ਨਿਰੀ ਅਟਕਲ ਦੇ ਆਧਾਰ ’ਤੇ ਹੀ ਗੱਲਾਂ ਕਰਦੇ ਹਨ।
ਇਸ ਆਇਤ ਦੇ ਸਾਰੇ ਅਨੁਵਾਦ ਵੇਖੋ →
وَإِذَا تُتْلَىٰ عَلَيْهِمْ ءَايَٰتُنَا بَيِّنَٰتٍ مَّا كَانَ حُجَّتَهُمْ إِلَّآ أَن قَالُوا۟ ٱئْتُوا۟ بِـَٔابَآئِنَآ إِن كُنتُمْ صَٰدِقِينَ
Punjabi Translation - Arif Haleemਜਦੋਂ ਇਹਨਾਂ ਨੂੰ ਸਾਡੀਆਂ ਸਪਸ਼ਟ ਆਇਤਾਂ ਸੁਣਾਈਆਂ ਜਾਂਦੀਆਂ ਹਨ, ਤਾਂ ਉਹਨਾਂ ਦੀ ਦਲੀਲ ਤਾਂ ਬੱਸ ਇਹੋ ਹੁੰਦੀ ਹੈ ਕਿ ਉਹ ਕਹਿੰਦੇ ਹਨ ਕਿ ਜੇਕਰ ਤੁਸੀਂ ਸੱਚੇ ਹੋ ਤਾਂ ਸਾਡੇ ਪਿਓ ਦਾਦਿਆਂ ਨੂੰ ਉਠਾ ਲਿਆਓ।
ਇਸ ਆਇਤ ਦੇ ਸਾਰੇ ਅਨੁਵਾਦ ਵੇਖੋ →
قُلِ ٱللَّهُ يُحْيِيكُمْ ثُمَّ يُمِيتُكُمْ ثُمَّ يَجْمَعُكُمْ إِلَىٰ يَوْمِ ٱلْقِيَٰمَةِ لَا رَيْبَ فِيهِ وَلَٰكِنَّ أَكْثَرَ ٱلنَّاسِ لَا يَعْلَمُونَ
Punjabi Translation - Arif Haleem(ਹੇ ਨਬੀ!) ਤੁਸੀਂ ਆਖ ਦਿਓ ਕਿ ਅੱਲਾਹ ਹੀ ਤੁਹਾਨੂੰ ਜਿਊਂਦਾ ਕਰਦਾ ਹੈ, ਉਹੀਓ ਤੁਹਾਨੂੰ ਮੌਤ ਦਿੰਦਾ ਹੈ, ਫੇਰ ਕਿਆਮਤ ਦਿਹਾੜੇ ਉਹੀਓ ਤੁਹਾਨੂੰ ਜਮ੍ਹਾਂ ਕਰੇਗਾ, ਜਿਸ ਦੇ ਆਉਣ ਵਿਚ ਕੁੱਝ ਵੀ ਸ਼ੱਕ ਨਹੀਂ। ਪਰ ਵਧੇਰੇ ਲੋਕ ਜਾਣਦੇ ਨਹੀਂ।
ਇਸ ਆਇਤ ਦੇ ਸਾਰੇ ਅਨੁਵਾਦ ਵੇਖੋ →
وَلِلَّهِ مُلْكُ ٱلسَّمَٰوَٰتِ وَٱلْأَرْضِ وَيَوْمَ تَقُومُ ٱلسَّاعَةُ يَوْمَئِذٍ يَخْسَرُ ٱلْمُبْطِلُونَ
Punjabi Translation - Arif Haleemਅਕਾਸ਼ਾਂ ਤੇ ਧਰਤੀ ਦੀ ਪਾਤਸ਼ਾਹੀ ਅੱਲਾਹ ਦੀ ਹੀ ਹੈ ਅਤੇ ਜਦੋਂ ਕਿਆਮਤ ਦੀ ਘੜੀ ਆਵੇਗੀ, ਉਸ ਦਿਨ ਝੂਠੇ ਲੋਕ ਘਾਟੇ ਵਿਚ ਰਹਿਣਗੇ।
ਇਸ ਆਇਤ ਦੇ ਸਾਰੇ ਅਨੁਵਾਦ ਵੇਖੋ →
وَتَرَىٰ كُلَّ أُمَّةٍ جَاثِيَةً كُلُّ أُمَّةٍ تُدْعَىٰٓ إِلَىٰ كِتَٰبِهَا ٱلْيَوْمَ تُجْزَوْنَ مَا كُنتُمْ تَعْمَلُونَ
Punjabi Translation - Arif Haleem(ਹੇ ਨਬੀ!) ਉਸ ਦਿਨ ਤੁਸੀਂ ਹਰੇਕ ਉੱਮਤ ਨੂੰ ਗੋਡਿਆਂ ਭਾਰ ਡਿੱਗਿਆ ਵੇਖੋਗੇ। ਹਰੇਕ ਉੱਮਤ ਨੂੰ ਉਸ ਦੀ ਕਰਮ-ਪਰਤੀ ਵੱਲ ਸੱਦਿਆ ਜਾਵੇਗਾ। (ਉਹਨਾਂ ਨੂੰ ਆਖਿਆ ਜਾਵੇਗਾ ਕਿ) ਅੱਜ ਤੁਹਾਨੂੰ ਉਹਨਾਂ ਕਰਮਾਂ ਦਾ ਬਦਲਾ ਦਿੱਤਾ ਜਾਵੇਗਾ ਜਿਹੜੇ ਤੁਸੀਂ (ਸੰਸਾਰ ਵਿਚ) ਕਰਦੇ ਹਰੇ ਸੀ।
ਇਸ ਆਇਤ ਦੇ ਸਾਰੇ ਅਨੁਵਾਦ ਵੇਖੋ →
هَٰذَا كِتَٰبُنَا يَنطِقُ عَلَيْكُم بِٱلْحَقِّ إِنَّا كُنَّا نَسْتَنسِخُ مَا كُنتُمْ تَعْمَلُونَ
Punjabi Translation - Arif Haleemਆਖਿਆ ਜਾਵੇਗਾ ਕਿ ਇਹ (ਕਰਮ-ਪਤਰੀ) ਸਾਡੀ ਕਿਤਾਬ ਹੈ। ਇਹ ਤੁਹਾਡੇ ਬਾਰੇ ਸੱਚ ਬੋਲਦੀ ਹੈ। ਨਿਰਸੰਦੇਹ, ਅਸੀਂ ਉਹੀਓ ਲਿਖਵਾਉਂਦੇ ਸੀ ਜੋ ਤੁਸੀਂ ਕਰਮ ਕਰਦੇ ਰਹੇ ਹੋ।
ਇਸ ਆਇਤ ਦੇ ਸਾਰੇ ਅਨੁਵਾਦ ਵੇਖੋ →
فَأَمَّا ٱلَّذِينَ ءَامَنُوا۟ وَعَمِلُوا۟ ٱلصَّٰلِحَٰتِ فَيُدْخِلُهُمْ رَبُّهُمْ فِى رَحْمَتِهِۦ ذَٰلِكَ هُوَ ٱلْفَوْزُ ٱلْمُبِينُ
Punjabi Translation - Arif Haleemਪਰੰਤੂ ਜਿਹੜੇ ਲੋਕ ਈਮਾਨ ਲਿਆਏ ਅਤੇ ਉਹਨਾਂ ਨੇ ਕੰਮ ਵੀ ਭਲੇ ਕੀਤੇ ਅੱਲਾਹ ਉਹਨਾਂ ਨੂੰ ਆਪਣੀ ਮਿਹਰ (ਭਾਵ ਸਵਰਗ) ਵਿਚ ਦਾਖ਼ਿਲ ਕਰੇਗਾ। ਇਹੋ ਅਸਲੀ ਕਾਮਯਾਬੀ ਹੈ।
ਇਸ ਆਇਤ ਦੇ ਸਾਰੇ ਅਨੁਵਾਦ ਵੇਖੋ →
وَأَمَّا ٱلَّذِينَ كَفَرُوٓا۟ أَفَلَمْ تَكُنْ ءَايَٰتِى تُتْلَىٰ عَلَيْكُمْ فَٱسْتَكْبَرْتُمْ وَكُنتُمْ قَوْمًا مُّجْرِمِينَ
Punjabi Translation - Arif Haleemਅਤੇ ਜਿਨ੍ਹਾਂ ਲੋਕਾਂ ਨੇ ਇਨਕਾਰ ਕੀਤਾ ਉਹਨਾਂ ਨੂੰ ਪੁੱਛਿਆ ਜਾਵੇਗਾ ਕਿ ਕੀ ਤੁਹਾਨੂੰ ਮੇਰੀਆਂ ਆਇਤਾਂ ਨਹੀਂ ਸੁਣਾਈਆਂ ਜਾਂਦੀਆਂ ਸੀ ? ਪਰ ਤੁਸੀਂ ਘਮੰਡ ਕੀਤਾ, ਕਿਉਂ ਜੋ ਤੁਸੀਂ ਅਪਰਾਧੀ ਸੀ।
ਇਸ ਆਇਤ ਦੇ ਸਾਰੇ ਅਨੁਵਾਦ ਵੇਖੋ →
وَإِذَا قِيلَ إِنَّ وَعْدَ ٱللَّهِ حَقٌّ وَٱلسَّاعَةُ لَا رَيْبَ فِيهَا قُلْتُم مَّا نَدْرِى مَا ٱلسَّاعَةُ إِن نَّظُنُّ إِلَّا ظَنًّا وَمَا نَحْنُ بِمُسْتَيْقِنِينَ
Punjabi Translation - Arif Haleemਜਦੋਂ ਤੁਹਾਨੂੰ ਆਖਿਆ ਜਾਂਦਾ ਸੀ ਕਿ ਅੱਲਾਹ ਦਾ ਵਾਅਦਾ ਸੱਚਾ ਹੈ, ਕਿਆਮਤ ਦੇ ਆਉਣ ਵਿਚ ਕੋਈ ਸ਼ੱਕ ਨਹੀਂ, ਤਾਂ ਤੁਸੀਂ ਆਖਦੇ ਸੀ ਕਿ ਅਸੀਂ ਨਹੀਂ ਜਾਣਦੇ ਕਿ ਕਿਆਮਤ ਕੀ ਹੈ ? ਸਾਨੂੰ ਤਾਂ ਬੱਸ ਇਕ ਭਰਮ ਜਿਹਾ ਹੈ, ਪਰ ਅਸੀਂ ਯਕੀਨ ਨਹੀਂ ਕਰ ਸਕਦੇ।
ਇਸ ਆਇਤ ਦੇ ਸਾਰੇ ਅਨੁਵਾਦ ਵੇਖੋ →
وَبَدَا لَهُمْ سَيِّـَٔاتُ مَا عَمِلُوا۟ وَحَاقَ بِهِم مَّا كَانُوا۟ بِهِۦ يَسْتَهْزِءُونَ
Punjabi Translation - Arif Haleem(ਉਸ ਦਿਹਾੜੇ) ਇਹਨਾਂ ਦੇ ਸਾਹਮਣੇ ਇਹਨਾਂ ਦੀਆਂ ਕਰਤੂਤਾਂ ਪ੍ਰਗਟ ਹੋ ਜਾਣਗੀਆਂ ਅਤੇ ਫੇਰ ਇਹਨਾਂ ਨੂੰ ਉਹ ਅਜ਼ਾਬ ਘੇਰ ਲਵੇਗਾ ਜਿਸ ਦਾ ਇਹ ਮਖੌਲ ਉਡਾਇਆ ਕਰਦੇ ਸਨ।
ਇਸ ਆਇਤ ਦੇ ਸਾਰੇ ਅਨੁਵਾਦ ਵੇਖੋ →
وَقِيلَ ٱلْيَوْمَ نَنسَىٰكُمْ كَمَا نَسِيتُمْ لِقَآءَ يَوْمِكُمْ هَٰذَا وَمَأْوَىٰكُمُ ٱلنَّارُ وَمَا لَكُم مِّن نَّٰصِرِينَ
Punjabi Translation - Arif Haleemਉਹਨਾਂ (ਨਰਕੀਆਂ) ਨੂੰ ਆਖਿਆ ਜਾਵੇਗਾ ਕਿ ਅੱਜ ਅਸੀਂ ਤੁਹਾਨੂੰ ਉਸੇ ਤਰ੍ਹਾਂ ਭੁੱਲ ਜਾਵਾਂਗੇ ਜਿਵੇਂ ਤੁਸੀਂ ਇਸ ਦਿਹਾੜੀ ਦੀ ਮਿਲਣੀ ਨੂੰ ਭੁੱਲ ਗਏ ਸੀ ਅਤੇ ਤੁਹਾਡਾ ਟਿਕਾਣਾ ਅੱਗ ਹੈ, ਜਿੱਥੇ ਤੁਹਾਡਾ ਕੋਈ ਵੀ ਸਹਾਈ ਨਹੀਂ ਹੋਵੇਗਾ।
ਇਸ ਆਇਤ ਦੇ ਸਾਰੇ ਅਨੁਵਾਦ ਵੇਖੋ →
ذَٰلِكُم بِأَنَّكُمُ ٱتَّخَذْتُمْ ءَايَٰتِ ٱللَّهِ هُزُوًا وَغَرَّتْكُمُ ٱلْحَيَوٰةُ ٱلدُّنْيَا فَٱلْيَوْمَ لَا يُخْرَجُونَ مِنْهَا وَلَا هُمْ يُسْتَعْتَبُونَ
Punjabi Translation - Arif Haleem(ਇਹ ਤੁਹਾਡਾ ਅੰਤ) ਇਸ ਲਈ ਹੋਇਆ ਹੈ ਕਿਉਂ ਜੋ ਤੁਸੀਂ ਅੱਲਾਹ ਦੀਆਂ ਆਇਤਾਂ (.ਕੁਰਆਨ) ਦਾ ਮਖੌਲ ਬਣਾ ਛੱਡਿਆ ਸੀ ਅਤੇ ਸੰਸਾਰਿਕ ਜੀਵਨ ਨੇ ਤੁਹਾਨੂੰ ਧੋਖੇ ਵਿਚ ਪਾ ਰੱਖਿਆ ਸੀ। ਸੋ ਅੱਜ ਉਹ ਇਸ ਨਰਕ ’ਚੋਂ ਕੱਢੇ ਨਹੀਂ ਜਾਣਗੇ ਤੇ ਨਾ ਹੀ ਉਹਨਾਂ ਤੋਂ ਅੱਲਾਹ ਨੂੰ ਰਾਜ਼ੀ ਕਰਨ (ਲਈ ਮੁਆਫ਼ੀ) ਦੀ ਮੰਗ ਕੀਤੀ ਜਾਵੇਗੀ।[4]
ਇਸ ਆਇਤ ਦੇ ਸਾਰੇ ਅਨੁਵਾਦ ਵੇਖੋ →
فَلِلَّهِ ٱلْحَمْدُ رَبِّ ٱلسَّمَٰوَٰتِ وَرَبِّ ٱلْأَرْضِ رَبِّ ٱلْعَٰلَمِينَ
Punjabi Translation - Arif Haleemਸੋ ਸਾਰੀਆਂ ਤਾਰੀਫ਼ਾ ਅੱਲਾਹ ਲਈ ਹੀ ਹਨ ਜਿਹੜਾ ਅਕਾਸ਼ਾਂ ਤੇ ਧਰਤੀ ਦਾ ਰੱਬ ਹੈ ਅਤੇ ਕੁੱਲ ਜਹਾਨਾਂ ਦਾ ਪਾਲਣਹਾਰ ਹੈ।
ਇਸ ਆਇਤ ਦੇ ਸਾਰੇ ਅਨੁਵਾਦ ਵੇਖੋ →
وَلَهُ ٱلْكِبْرِيَآءُ فِى ٱلسَّمَٰوَٰتِ وَٱلْأَرْضِ وَهُوَ ٱلْعَزِيزُ ٱلْحَكِيمُ
Punjabi Translation - Arif Haleemਅਕਾਸ਼ਾਂ ਤੇ ਧਰਤੀ ਵਿਚ ਉਸੇ ਦੀ ਵਡਿਆਈ ਹੈ, ਉਹੀ ਵੱਡਾ ਜ਼ੋਰਾਵਰ ਅਤੇ ਯੁਕਤੀਮਾਨ ਹੈ।
ਇਸ ਆਇਤ ਦੇ ਸਾਰੇ ਅਨੁਵਾਦ ਵੇਖੋ →
Looking for a topic? Try the meaning search — your question is scanned across all 6,236 verses.
→