caseriqਕੁਰਆਨ ਵਿੱਚ ਅਰਥ ਆਧਾਰਿਤ ਖੋਜ

ਸੂਰਤ Al-Ahqaf الأحقاف

35 ਆਇਤਾਂ · ਮੱਕਾ · ਉਤਰਨ ਦਾ ਕ੍ਰਮ 66

بِسْمِ ٱللَّهِ ٱلرَّحْمَٰنِ ٱلرَّحِيمِ حمٓ

Punjabi Translation - Arif Haleemਹਾ, ਮੀਮ।

ਇਸ ਆਇਤ ਦੇ ਸਾਰੇ ਅਨੁਵਾਦ ਵੇਖੋ →

تَنزِيلُ ٱلْكِتَٰبِ مِنَ ٱللَّهِ ٱلْعَزِيزِ ٱلْحَكِيمِ

Punjabi Translation - Arif Haleemਇਸ ਕਿਤਾਬ (.ਕੁਰਆਨ) ਨੂੰ ਉਤਾਰਨਾ ਉਸ ਅੱਲਾਹ ਵੱਲੋਂ ਹੈ ਜਿਹੜਾ ਵੱਡਾ ਜ਼ੋਰਾਵਰ ਅਤੇ ਹਿਕਮਤ ਵਾਲਾ (ਯੁਕਤੀਮਾਨ) ਹੈ।

ਇਸ ਆਇਤ ਦੇ ਸਾਰੇ ਅਨੁਵਾਦ ਵੇਖੋ →

مَا خَلَقْنَا ٱلسَّمَٰوَٰتِ وَٱلْأَرْضَ وَمَا بَيْنَهُمَآ إِلَّا بِٱلْحَقِّ وَأَجَلٍ مُّسَمًّى وَٱلَّذِينَ كَفَرُوا۟ عَمَّآ أُنذِرُوا۟ مُعْرِضُونَ

Punjabi Translation - Arif Haleemਅਸੀਂ ਅਕਾਸ਼ਾਂ ਤੇ ਧਰਤੀ ਅਤੇ ਜੋ ਇਹਨਾਂ ਦੋਹਾਂ ਦੇ ਵਿਚਾਲੇ ਹੈ (ਉਸ ਨੂੰ) ਹੱਕ ’ਤੇ ਆਧਾਰਿਤ ਅਤੇ ਇਕ ਨਿਸ਼ਚਿਤ ਸਮੇਂ ਲਈ ਪੈਦਾ ਕੀਤਾ ਹੈ। ਜਿਹੜੇ ਲੋਕਾਂ ਨੇ (ਰੱਬੀ ਨਿਸ਼ਾਨੀਆਂ) ਦਾ ਇਨਕਾਰ ਕੀਤਾ ਹੈ, ਉਹ ਉਹਨਾਂ ਚੀਜ਼ਾਂ ਤੋਂ ਮੂੰਹ ਮੋੜੀ ਬੈਠੇ ਹਨ, ਜਿਨ੍ਹਾਂ ਤੋਂ ਇਨ੍ਹਾਂ ਨੂੰ ਡਰਾਇਆ ਗਿਆ ਹੈ।

ਇਸ ਆਇਤ ਦੇ ਸਾਰੇ ਅਨੁਵਾਦ ਵੇਖੋ →

قُلْ أَرَءَيْتُم مَّا تَدْعُونَ مِن دُونِ ٱللَّهِ أَرُونِى مَاذَا خَلَقُوا۟ مِنَ ٱلْأَرْضِ أَمْ لَهُمْ شِرْكٌ فِى ٱلسَّمَٰوَٰتِ ٱئْتُونِى بِكِتَٰبٍ مِّن قَبْلِ هَٰذَآ أَوْ أَثَٰرَةٍ مِّنْ عِلْمٍ إِن كُنتُمْ صَٰدِقِينَ

Punjabi Translation - Arif Haleem(ਹੇ ਨਬੀ!) ਤੁਸੀਂ ਆਖ ਦਿਓ! ਚੰਗਾ ਇਹ ਦੱਸੋ ਕਿ ਜਿਨ੍ਹਾਂ (ਇਸ਼ਟਾਂ) ਨੂੰ ਤੁਸੀਂ ਅੱਲਾਹ ਨੂੰ ਛੱਡ ਕੇ ਪੁਕਾਰਦੇ ਹੋ, ਮੈਨੂੰ ਵਿਖਾਓ ਕਿ ਉਹਨਾਂ ਨੇ ਧਰਤੀ ਵਿਚ ਕੀ ਪੈਦਾ ਕੀਤਾ ਹੈ ? ਜਾਂ ਉਹਨਾਂ ਦਾ ਅਕਾਸ਼ (ਦੇ ਬਣਾਉਣ) ਵਿਚ ਕੋਈ ਹਿੱਸਾ ਹੈ ? ਜੇ ਤੁਸੀਂ ਸੱਚੇ ਹੋ ਤਾਂ ਇਸ (.ਕੁਰਆਨ) ਤੋਂ ਪਹਿਲਾਂ ਆਈ ਹੋਈ ਕੋਈ ਕਿਤਾਬ ਜਾਂ ਕੋਈ ਗਿਆਨ ਦੀ ਰਹਿੰਦ-ਖੂੰਧ ਹੈ ਤਾਂ ਉਹ ਮੇਰੇ ਕੋਲ ਲੈ ਆਓ!

ਇਸ ਆਇਤ ਦੇ ਸਾਰੇ ਅਨੁਵਾਦ ਵੇਖੋ →

وَمَنْ أَضَلُّ مِمَّن يَدْعُوا۟ مِن دُونِ ٱللَّهِ مَن لَّا يَسْتَجِيبُ لَهُۥٓ إِلَىٰ يَوْمِ ٱلْقِيَٰمَةِ وَهُمْ عَن دُعَآئِهِمْ غَٰفِلُونَ

Punjabi Translation - Arif Haleemਉਸ ਤੋਂ ਵੱਧ ਗੁਮਰਾਹ ਕੌਣ ਹੋ ਸਕਦਾ ਹੈ, ਜਿਹੜਾ ਅੱਲਾਹ ਤੋਂ ਛੁੱਟ ਉਸ ਨੂੰ ਪੁਕਾਰਦਾ ਹੈ, ਜਿਹੜਾ ਕਿਆਮਤ ਤਕ ਉਹਨਾਂ ਨੂੰ ਉੱਤਰ ਨਹੀਂ ਦੇ ਸਕਦਾ ? ਜਦ ਕਿ ਉਹ ਉਹਨਾਂ ਦੀ ਪੁਕਾਰ ਤੋਂ ਹੀ ਬੇਸੁਰਤ ਹਨ।[1]

ਇਸ ਆਇਤ ਦੇ ਸਾਰੇ ਅਨੁਵਾਦ ਵੇਖੋ →

وَإِذَا حُشِرَ ٱلنَّاسُ كَانُوا۟ لَهُمْ أَعْدَآءً وَكَانُوا۟ بِعِبَادَتِهِمْ كَٰفِرِينَ

Punjabi Translation - Arif Haleemਜਦੋਂ ਲੋਕੀ ਇਕੱਠੇ ਕੀਤੇ ਜਾਣਗੇ ਤਾਂ ਉਹ (ਘੜ੍ਹੇ ਹੋਏ ਇਸ਼ਟ) ਉਹਨਾਂ ਦੇ ਵੈਰੀ ਹੋਣਗੇ। ਉਹ (ਇਸ਼ਟ) ਉਹਨਾਂ ਦੀ ਪੂਜਾ ਪਾਠ ਦੇ ਇਨਕਾਰੀ ਹੋਣਗੇ।

ਇਸ ਆਇਤ ਦੇ ਸਾਰੇ ਅਨੁਵਾਦ ਵੇਖੋ →

وَإِذَا تُتْلَىٰ عَلَيْهِمْ ءَايَٰتُنَا بَيِّنَٰتٍ قَالَ ٱلَّذِينَ كَفَرُوا۟ لِلْحَقِّ لَمَّا جَآءَهُمْ هَٰذَا سِحْرٌ مُّبِينٌ

Punjabi Translation - Arif Haleemਜਦੋਂ ਉਹਨਾਂ (ਇਨਕਾਰੀਆਂ) ਨੂੰ ਸਾਡੀਆਂ ਸਪਸ਼ਟ ਆਇਤਾਂ ਸੁਣਾਈਆਂ ਜਾਂਦੀਆਂ ਹਨ ਤਾਂ ਕਾਫ਼ਿਰ ਲੋਕ ਇਸ ਹੱਕ (.ਕੁਰਆਨ) ਦੇ ਸੰਬੰਧ ਵਿਚ ਆਖਦੇ ਹਨ ਕਿ ਇਹ ਤਾਂ ਖੁੱਲ੍ਹਾ ਜਾਦੂ ਹੈ, ਜਦ ਕਿ ਇਹ ਉਹਨਾਂ ਕੋਲ ਆ ਚੁੱਕਿਆ ਹੈ।

ਇਸ ਆਇਤ ਦੇ ਸਾਰੇ ਅਨੁਵਾਦ ਵੇਖੋ →

أَمْ يَقُولُونَ ٱفْتَرَىٰهُ قُلْ إِنِ ٱفْتَرَيْتُهُۥ فَلَا تَمْلِكُونَ لِى مِنَ ٱللَّهِ شَيْـًٔا هُوَ أَعْلَمُ بِمَا تُفِيضُونَ فِيهِ كَفَىٰ بِهِۦ شَهِيدًۢا بَيْنِى وَبَيْنَكُمْ وَهُوَ ٱلْغَفُورُ ٱلرَّحِيمُ

Punjabi Translation - Arif Haleemਸਗੋਂ ਉਹ ਤਾਂ ਇਹ ਵੀ ਆਖਦੇ ਹਨ ਕਿ ਉਸ (ਮੁਹੰਮਦ ਸ:) ਨੇ ਇਸ (.ਕੁਰਆਨ) ਨੂੰ ਆਪੇ ਘੜ੍ਹ ਲਿਆ ਹੈ। (ਹੇ ਨਬੀ!) ਤੁਸੀਂ ਆਖ ਦਿਓ! ਜੇ ਮੈਂਨੇ ਇਹ ਆਪੇ ਘੜ੍ਹਿਆ ਹੈ ਤਾਂ ਮੈਨੂੰ ਅੱਲਾਹ ਦੇ ਅਜ਼ਾਬ ਤੋਂ ਬਚਾਉਣਾ ਤੁਹਾਡੇ ਵੱਸ ਵਿਚ ਨਹੀਂ। ਉਹ ਉਹਨਾਂ ਗੱਲਾਂ ਨੂੰ ਚੰਗੀ ਤਰ੍ਹਾਂ ਜਾਣਦਾ ਹੈ ਜੋ ਤੁਸੀਂ ਇਸ (.ਕੁਰਆਨ) ਦੇ ਸੰਬੰਧ ਵਿਚ ਬਣਾਉਂਦੇ ਹੋ। ਮੇਰੇ ਤੇ ਤੁਹਾਡੇ ਵਿਚਕਾਰ ਉਸੇ ਦੀ ਗਵਾਹੀ ਕਾਫ਼ੀ ਹੈ। ਉਹ ਅਤਿ ਬਖ਼ਸ਼ਣਹਾਰ ਤੇ ਅਤਿ ਰਹਿਮ ਵਾਲਾ ਹੈ।

ਇਸ ਆਇਤ ਦੇ ਸਾਰੇ ਅਨੁਵਾਦ ਵੇਖੋ →

قُلْ مَا كُنتُ بِدْعًا مِّنَ ٱلرُّسُلِ وَمَآ أَدْرِى مَا يُفْعَلُ بِى وَلَا بِكُمْ إِنْ أَتَّبِعُ إِلَّا مَا يُوحَىٰٓ إِلَىَّ وَمَآ أَنَا۠ إِلَّا نَذِيرٌ مُّبِينٌ

Punjabi Translation - Arif Haleem(ਹੇ ਨਬੀ!) ਇਹ ਵੀ ਆਖ ਦਿਓ! ਮੈਂ ਰਸੂਲਾਂ ਵਿਚ ਕੋਈ ਨਿਆਰਾ ਰਸੂਲ ਨਹੀਂ। ਮੈਂ ਨਹੀਂ ਜਾਣਦਾ ਕਿ ਮੇਰੇ ਨਾਲ ਤੇ ਤੁਹਾਡੇ ਨਾਲ ਕੀ ਵਾਪਰੇਗਾ। ਮੈਂ ਤਾਂ ਬਸ ਉਸੇ ਦੀ ਪੈਰਵੀ ਕਰਦਾ ਹਾਂ, ਜਿਹੜੀ ਵਹੀ (ਰੱਬੀ ਸੁਨੇਹਾ) ਮੇਰੇ ਵੱਲ ਭੇਜੀ ਜਾਂਦੀ ਹੈ। ਮੈਂ ਤਾਂ ਕੇਵਲ ਸਾਵਧਾਨ ਕਰਨ ਵਾਲਾ ਹਾਂ।

ਇਸ ਆਇਤ ਦੇ ਸਾਰੇ ਅਨੁਵਾਦ ਵੇਖੋ →

قُلْ أَرَءَيْتُمْ إِن كَانَ مِنْ عِندِ ٱللَّهِ وَكَفَرْتُم بِهِۦ وَشَهِدَ شَاهِدٌ مِّنۢ بَنِىٓ إِسْرَٰٓءِيلَ عَلَىٰ مِثْلِهِۦ فَـَٔامَنَ وَٱسْتَكْبَرْتُمْ إِنَّ ٱللَّهَ لَا يَهْدِى ٱلْقَوْمَ ٱلظَّٰلِمِينَ

Punjabi Translation - Arif Haleem(ਹੇ ਨਬੀ!) ਰਤਾ ਇਹ ਵੀ ਪੁੱਛੋ ਕਿ ਜੇ ਇਹ .ਕੁਰਆਨ ਅਲਾਹ ਵੱਲੋਂ ਹੋਵੇ ਅਤੇ ਤੁਸੀਂ ਇਸ ਦਾ ਇਨਕਾਰ ਕਰ ਦਿੱਤਾ ਤਾਂ ਤੁਹਾਡਾ ਕੀ ਬਚੇਗਾ? ਬਨੀ-ਇਸਰਾਈਲ ਦਾ ਇਕ ਵਿਅਕਤੀ ਇਹੋ ਜਿਹੇ (ਕਿਤਾਬ ਉੱਤਰਨ ਦੀ) ਗਵਾਹੀ ਦੇ ਚੁੱਕਿਆ ਹੈ, ਉਹ ਈਮਾਨ ਲੈ ਆਇਆ, ਪਰ ਤੁਸੀਂ ਘਮੰਡ ਕੀਤਾ। ਬੇਸ਼ੱਕ ਅੱਲਾਹ ਜ਼ਾਲਮਾਂ ਨੂੰ ਹਿਦਾਇਤ ਨਹੀਂ ਦਿੰਦਾ।[2]

ਇਸ ਆਇਤ ਦੇ ਸਾਰੇ ਅਨੁਵਾਦ ਵੇਖੋ →

وَقَالَ ٱلَّذِينَ كَفَرُوا۟ لِلَّذِينَ ءَامَنُوا۟ لَوْ كَانَ خَيْرًا مَّا سَبَقُونَآ إِلَيْهِ وَإِذْ لَمْ يَهْتَدُوا۟ بِهِۦ فَسَيَقُولُونَ هَٰذَآ إِفْكٌ قَدِيمٌ

Punjabi Translation - Arif Haleemਕੁਫ਼ਰ ਕਰਨ ਵਾਲਿਆਂ ਨੇ ਈਮਾਨ ਲਿਆਉਣ ਵਾਲਿਆਂ ਨੂੰ ਆਖਿਆ, ਜੇ ਇਹ (ਧਰਮ) ਚੰਗਾ ਹੁੰਦਾ ਤਾਂ ਦੂਜੇ ਲੋਕ ਉਸ ਨੂੰ ਕਬੂਲ ਕਰਨ ਵਿਚ ਸਾਥੋਂ ਅੱਗੇ ਨਾ ਲੰਘਦੇ। ਜਦੋਂ ਉਹਨਾਂ ਨੇ ਇਸ (.ਕੁਰਆਨ) ਤੋਂ ਹਿਦਾਇਤ ਪ੍ਰਾਪਤ ਕੀਤੀ ਹੀ ਨਹੀਂ ਫੇਰ ਉਹ ਤਾਂ ਹੁਣ ਇਹੋ ਕਹਿਣਗੇ ਕਿ ਇਹ ਤਾਂ ਪੁਰਾਣਾ ਝੂਠ ਹੈ।

ਇਸ ਆਇਤ ਦੇ ਸਾਰੇ ਅਨੁਵਾਦ ਵੇਖੋ →

وَمِن قَبْلِهِۦ كِتَٰبُ مُوسَىٰٓ إِمَامًا وَرَحْمَةً وَهَٰذَا كِتَٰبٌ مُّصَدِّقٌ لِّسَانًا عَرَبِيًّا لِّيُنذِرَ ٱلَّذِينَ ظَلَمُوا۟ وَبُشْرَىٰ لِلْمُحْسِنِينَ

Punjabi Translation - Arif Haleemਇਸ (.ਕੁਰਆਨ) ਤੋਂ ਪਹਿਲਾਂ ਮੂਸਾ ਦੀ ਕਿਤਾਬ (ਤੌਰੈਤ) ਅਗਵਾਈ ਕਰਨ ਵਾਲੀ ਅਤੇ ਰਹਿਮਤ ਸੀ ਅਤੇ ਹੁਣ ਇਹ (.ਕੁਰਆਨ) ਅਰਬੀ ਭਾਸ਼ਾ ਵਿਚ ਉਸ (ਤੌਰੈਤ) ਦੀ ਪੁਸ਼ਟੀ ਕਰਨ ਵਾਲੀ ਕਿਤਾਬ ਹੈ, ਤਾਂ ਜੋ ਉਹ ਉਹਨਾਂ ਲੋਕਾਂ ਨੂੰ (ਨਰਕ ਤੋਂ) ਡਰਾਵੇ, ਜਿਨ੍ਹਾਂ ਨੇ ਜ਼ੁਲਮ ਕੀਤਾ ਹੈ ਅਤੇ ਨੇਕੀਆਂ ਕਰਨ ਵਾਲਿਆਂ ਲਈ ਇਸ ਵਿਚ ਖ਼ੁਸ਼ਖ਼ਬਰੀਆਂ ਹਨ।

ਇਸ ਆਇਤ ਦੇ ਸਾਰੇ ਅਨੁਵਾਦ ਵੇਖੋ →

إِنَّ ٱلَّذِينَ قَالُوا۟ رَبُّنَا ٱللَّهُ ثُمَّ ٱسْتَقَٰمُوا۟ فَلَا خَوْفٌ عَلَيْهِمْ وَلَا هُمْ يَحْزَنُونَ

Punjabi Translation - Arif Haleemਬੇਸ਼ਕ ਜਿਨ੍ਹਾਂ ਲੋਕਾਂ ਨੇ ਇਹ ਕਿਹਾ ਕਿ ਸਾਡਾ ਰੱਬ ਤਾਂ ਅੱਲਾਹ ਹੈ ਫੇਰ ਇਸੇ ’ਤੇ ਕਾਇਮ ਰਹੇ, ਉਹਨਾਂ ਲਈ (ਕਿਆਮਤ ਦਿਹਾੜੇ) ਨਾ ਕੋਈ ਡਰ-ਖ਼ੌਫ਼ ਹੈ ਤੇ ਨਾ ਹੀ ਉਹ (ਕਿਆਮਤ ਦਿਹਾੜੇ) ਦੁਖੀ ਹੋਣਗੇ।

ਇਸ ਆਇਤ ਦੇ ਸਾਰੇ ਅਨੁਵਾਦ ਵੇਖੋ →

أُو۟لَٰٓئِكَ أَصْحَٰبُ ٱلْجَنَّةِ خَٰلِدِينَ فِيهَا جَزَآءًۢ بِمَا كَانُوا۟ يَعْمَلُونَ

Punjabi Translation - Arif Haleemਇਹੋ ਲੋਕ ਜੰਨਤੀ ਹਨ, ਉਹ ਸਦਾ ਲਈ ਇਸ ਵਿਚ ਰਹਿਣਗੇ। ਇਹ ਉਹਨਾਂ ਦੇ (ਨੇਕ) ਅਮਲਾਂ ਦਾ ਬਦਲਾ ਹੈ ਜਿਹੜੇ ਉਹ (ਸੰਸਾਰ ਵਿਚ) ਕਰਿਆ ਕਰਦੇ ਸਨ।

ਇਸ ਆਇਤ ਦੇ ਸਾਰੇ ਅਨੁਵਾਦ ਵੇਖੋ →

وَوَصَّيْنَا ٱلْإِنسَٰنَ بِوَٰلِدَيْهِ إِحْسَٰنًا حَمَلَتْهُ أُمُّهُۥ كُرْهًا وَوَضَعَتْهُ كُرْهًا وَحَمْلُهُۥ وَفِصَٰلُهُۥ ثَلَٰثُونَ شَهْرًا حَتَّىٰٓ إِذَا بَلَغَ أَشُدَّهُۥ وَبَلَغَ أَرْبَعِينَ سَنَةً قَالَ رَبِّ أَوْزِعْنِىٓ أَنْ أَشْكُرَ نِعْمَتَكَ ٱلَّتِىٓ أَنْعَمْتَ عَلَىَّ وَعَلَىٰ وَٰلِدَىَّ وَأَنْ أَعْمَلَ صَٰلِحًا تَرْضَىٰهُ وَأَصْلِحْ لِى فِى ذُرِّيَّتِىٓ إِنِّى تُبْتُ إِلَيْكَ وَإِنِّى مِنَ ٱلْمُسْلِمِينَ

Punjabi Translation - Arif Haleemਅਸਾਂ ਮਨੁੱਖ ਨੂੰ ਉਸ ਦੇ ਮਾਪਿਆਂ ਨਾਲ ਸੋਹਣਾ ਵਿਹਾਰ ਕਰਨ ਦਾ ਆਦੇਸ਼ ਦਿੱਤਾ। ਉਸ ਦੀ ਮਾਤਾ ਨੇ ਉਸ ਨੂੰ ਕਸ਼ਟਾਂ ਨਾਲ ਢਿੱਡ ਵਿਚ ਰੱਖਿਆ ਤੇ ਕਸ਼ਟ ਸਹਿ ਕੇ ਹੀ ਜਣਿਆ। ਉਸ ਦੇ ਗਰਭ ਅਤੇ ਦੁੱਧ ਛੁਡਾਉਣ ਵਿਚ ਤੀਹ ਮਹੀਨਿਆਂ ਦਾ ਸਮਾਂ ਹੈ। ਇੱਥੋਂ ਤਕ ਕਿ ਜਦੋਂ ਉਹ ਆਪਣੀ ਪੁੂਰੀ ਜਵਾਨੀ ਨੂੰ ਪੁਜਿਆ ਅਤੇ ਚਾਲੀ ਵਰ੍ਹਿਆਂ ਦਾ ਹੋ ਗਿਆ ਤਾਂ ਉਸ ਨੇ ਦੁਆ ਕੀਤੀ ਕਿ ਰੱਬਾ! ਮੈਨੂੰ ਬਲ ਬਖ਼ਸ਼ ਕਿ ਮੈਂ ਤੇਰੀ ਉਸ ਨਿਅਮਤਾਂ ਦਾ ਧੰਨਵਾਦ ਕਰਾਂ ਜੋ ਤੂੰ ਮੈਨੂੰ ਤੇ ਮੇਰੇ ਮਾਪਿਆਂ ਨੂੰ ਬਖ਼ਸ਼ੀਆਂ ਹਨ। ਮੇਰੇ ਰੱਬਾ! ਮੈਨੂੰ ਹਿੰਮਤ ਦੇ ਕਿ ਮੈਂ ਉਹ ਨੇਕ ਕੰਮ ਕਰਾਂ ਜਿਸ ਨੂੰ ਤੂੰ ਪਸੰਦ ਕਰੇਂ। ਤੂੰ ਮੇਰੇ ਲਈ ਮੇਰੀ ਸੰਤਾਨ ਦਾ ਸੁਧਾਰ ਕਰ। ਬੇਸ਼ਕ ਮੈਨੇ ਤੇਰੇ ਹਜ਼ੂਰ ਤੌਬਾ ਕੀਤੀ ਹੈ ਅਤੇ ਮੈਂ ਮੁਸਲਮਾਨਾਂ (ਆਗਿਆਕਾਰੀਆਂ) ਵਿੱਚੋਂ ਹਾਂ।

ਇਸ ਆਇਤ ਦੇ ਸਾਰੇ ਅਨੁਵਾਦ ਵੇਖੋ →

أُو۟لَٰٓئِكَ ٱلَّذِينَ نَتَقَبَّلُ عَنْهُمْ أَحْسَنَ مَا عَمِلُوا۟ وَنَتَجَاوَزُ عَن سَيِّـَٔاتِهِمْ فِىٓ أَصْحَٰبِ ٱلْجَنَّةِ وَعْدَ ٱلصِّدْقِ ٱلَّذِى كَانُوا۟ يُوعَدُونَ

Punjabi Translation - Arif Haleemਇਹ ਉਹ ਲੋਕ ਹਨ ਜਿਨ੍ਹਾਂ ਦੇ ਨੇਕ ਅਮਲਾਂ ਨੂੰ, ਜਿਹੜੇ ਉਹ ਕਰਦੇ ਹਨ, ਅਸੀਂ ਕਬੂਲ ਕਰਦੇ ਹਾਂ ਅਤੇ ਉਹਨਾਂ ਦੀਆਂ ਬੁਰਾਈਆਂ ਨੂੰ ਮੁਆਫ਼ ਕਰਦੇ ਹਾਂ, ਇਹ ਜੰਨਤੀਆਂ ਵਿੱਚੋਂ ਹੋਣਗੇ। ਇਹ ਸੱਚਾ ਵਾਅਦਾ ਹੈ ਜਿਹੜਾ ਉਹਨਾਂ ਨਾਲ (ਰੱਬ ਵੱਲੋਂ) ਕੀਤਾ ਜਾ ਰਿਹਾ ਹੈ।

ਇਸ ਆਇਤ ਦੇ ਸਾਰੇ ਅਨੁਵਾਦ ਵੇਖੋ →

وَٱلَّذِى قَالَ لِوَٰلِدَيْهِ أُفٍّ لَّكُمَآ أَتَعِدَانِنِىٓ أَنْ أُخْرَجَ وَقَدْ خَلَتِ ٱلْقُرُونُ مِن قَبْلِى وَهُمَا يَسْتَغِيثَانِ ٱللَّهَ وَيْلَكَ ءَامِنْ إِنَّ وَعْدَ ٱللَّهِ حَقٌّ فَيَقُولُ مَا هَٰذَآ إِلَّآ أَسَٰطِيرُ ٱلْأَوَّلِينَ

Punjabi Translation - Arif Haleemਅਤੇ ਜਿਸ ਕਿਸੇ ਨੇ ਆਪਣੇ ਮਾਪਿਆਂ ਨੂੰ ਆਖਿਆ, ਅਫਸੂਸ ਹੈ! ਤੁਹਾਡੇ ਦੋਵਾਂ (ਦੀ ਸੋਚ) ’ਤੇ, ਕੀ ਤੁਸੀਂ ਦੋਵੇਂ ਮੈਨੂੰ ਇਹ ਵਚਨ ਦਿੰਦੇ ਹੋ ਕਿ ਮੈਨੂੰ (ਕਬਰ) ਵਿੱਚੋਂ (ਜਿਊਂਦਾ) ਕੱਢਿਆ ਜਾਵੇਗਾ, ਜਦ ਕਿ ਮੈਥੋਂ ਪਹਿਲਾਂ ਬਹੁਤ ਸਾਰੀਆਂ ਉੱਮਤਾਂ ਬੀਤ ਚੁੱਕੀਆਂ ਹਨ? ਜਦ ਕਿ ਉਹ ਦੋਵੇਂ (ਮਾਂ ਤੇ ਪਿਓ ਪੁਤੱਰ ਲਈ) ਅੱਲਾਹ ਤੋਂ ਅਰਦਾਸ ਕਰਦੇ ਹਨ, (ਤੇ ਆਖਦੇ ਹਨ ਕਿ) ਪੁਤੱਰ ਈਮਾਨ ਲੈ ਆ, ਨਹੀਂ ਤਾਂ ਤੂੰ ਬਰਬਰਾਦ ਹੋ ਜਾਵੇਂਗਾ। ਬੇਸ਼ੱਕ ਅੱਲਾਹ ਦਾ ਵਾਅਦਾ (ਕਿਆਮਤ ਆਉਣ ਦਾ) ਸੱਚਾ ਹੈ। ਪਰ ਉਹ (ਪੁੱਤਰ) ਆਖਦਾ ਹੈ ਕਿ ਇਹ ਸਭ ਬੀਤੇ ਸਮੇਂ ਦੀਆਂ ਕਹਾਣੀਆਂ ਹਨ।

ਇਸ ਆਇਤ ਦੇ ਸਾਰੇ ਅਨੁਵਾਦ ਵੇਖੋ →

أُو۟لَٰٓئِكَ ٱلَّذِينَ حَقَّ عَلَيْهِمُ ٱلْقَوْلُ فِىٓ أُمَمٍ قَدْ خَلَتْ مِن قَبْلِهِم مِّنَ ٱلْجِنِّ وَٱلْإِنسِ إِنَّهُمْ كَانُوا۟ خَٰسِرِينَ

Punjabi Translation - Arif Haleemਇਹ ਉਹ ਲੋਕ ਹਨ ਜਿਨ੍ਹਾਂ ਉੱਤੇ ਅੱਲਾਹ ਵੱਲੋਂ ਅਜ਼ਾਬ ਆਉਣ ਦੀ ਗੱਲ ਠੀਕ ਬੈਠ ਚੁੱਕੀ ਹੈ (ਅਤੇ ਉਹਨਾਂ ਉੱਤੇ ਵੀ ਜਿਹੜੇ) ਜਿੰਨਾਂ ਤੇ ਮਨੁੱਖਾਂ ਦੇ ਟੋਲੇ ਇਹਨਾਂ ਤੋਂ ਪਹਿਲਾਂ ਬੀਤ ਚੁੱਕੇ ਹਨ। ਬੇਸ਼ਕ ਉਹ ਘਾਟੇ ਪਾਉਣ ਵਾਲੇ ਲੋਕ ਸਨ।

ਇਸ ਆਇਤ ਦੇ ਸਾਰੇ ਅਨੁਵਾਦ ਵੇਖੋ →

وَلِكُلٍّ دَرَجَٰتٌ مِّمَّا عَمِلُوا۟ وَلِيُوَفِّيَهُمْ أَعْمَٰلَهُمْ وَهُمْ لَا يُظْلَمُونَ

Punjabi Translation - Arif Haleemਹਰੇਕ ਲਈ ਉਸ ਦੇ ਕਰਮਾਂ ਅਨੁਸਾਰ ਦਰਜੇ ਹਨ, ਤਾਂ ਜੋ ਅੱਲਾਹ ਉਹਨਾਂ ਦੇ ਕਰਮਾਂ ਦਾ ਪੂਰਾ-ਪੂਰਾ ਬਦਲਾ ਦੇਵੇ। ਉਹਨਾਂ ਨਾਲ ਕਿਸੇ ਤਰ੍ਹਾਂ ਦੀ ਵਧੀਕੀ ਨਹੀਂ ਕੀਤੀ ਜਾਵੇਗੀ।

ਇਸ ਆਇਤ ਦੇ ਸਾਰੇ ਅਨੁਵਾਦ ਵੇਖੋ →

وَيَوْمَ يُعْرَضُ ٱلَّذِينَ كَفَرُوا۟ عَلَى ٱلنَّارِ أَذْهَبْتُمْ طَيِّبَٰتِكُمْ فِى حَيَاتِكُمُ ٱلدُّنْيَا وَٱسْتَمْتَعْتُم بِهَا فَٱلْيَوْمَ تُجْزَوْنَ عَذَابَ ٱلْهُونِ بِمَا كُنتُمْ تَسْتَكْبِرُونَ فِى ٱلْأَرْضِ بِغَيْرِ ٱلْحَقِّ وَبِمَا كُنتُمْ تَفْسُقُونَ

Punjabi Translation - Arif Haleemਜਿਸ ਦਿਨ ਕਾਫ਼ਿਰਾਂ ਨੂੰ ਅੱਗ ਦੇ ਸਾਮ੍ਹਣੇ ਪੇਸ਼ ਕੀਤਾ ਜਾਵੇਗਾ ਤਾਂ ਉਹਨਾਂ ਨੂੰ ਆਖਿਆ ਜਾਵੇਗਾ ਕਿ ਤੁਸੀਂ ਤਾਂ ਸੰਸਾਰਿਕ ਜੀਵਨ ਵਿਚ ਹੀ ਆਪਣੇ ਹਿੱਸੇ ਦੀਆਂ ਨਿਅਮਤਾਂ ਦਾ ਪੂਰਾ-ਪੂਰਾ ਸੁਆਦ ਲੈ ਲਿਆ ਅਤੇ ਤੁਸੀਂ ਉਹਨਾਂ ਤੋਂ ਪੂਰਾ ਲਾਭ ਵੀ ਉਠਾਇਆ, ਸੋ ਅੱਜ (ਕਿਆਮਤ ਦਿਹਾੜੇ) ਤੁਹਾਨੂੰ ਹੀਣਤਾ ਭਰਿਆ ਅਜ਼ਾਬ ਦਿੱਤਾ ਜਾਵੇਗਾ। ਇਸ ਲਈ ਕਿ ਤੁਸੀਂ ਧਰਤੀ ਉੱਤੇ ਅਣ-ਹੱਕਾ ਹੰਕਾਰ ਕਰਦੇ ਰਹੇ ਅਤੇ ਇਸ ਲਈ ਵੀ ਕਿ ਤੁਸੀਂ ਨਾ-ਫ਼ਰਮਾਨੀਆਂ ਕਰਦੇ ਰਹੇ।

ਇਸ ਆਇਤ ਦੇ ਸਾਰੇ ਅਨੁਵਾਦ ਵੇਖੋ →

وَٱذْكُرْ أَخَا عَادٍ إِذْ أَنذَرَ قَوْمَهُۥ بِٱلْأَحْقَافِ وَقَدْ خَلَتِ ٱلنُّذُرُ مِنۢ بَيْنِ يَدَيْهِ وَمِنْ خَلْفِهِۦٓ أَلَّا تَعْبُدُوٓا۟ إِلَّا ٱللَّهَ إِنِّىٓ أَخَافُ عَلَيْكُمْ عَذَابَ يَوْمٍ عَظِيمٍ

Punjabi Translation - Arif Haleem(ਹੇ ਨਬੀ!) ਰਤਾ ਆਦ ਦੇ ਭਰਾ (ਹੂਦ) ਨੂੰ ਯਾਦ ਕਰੋ ਜਦੋਂ ਉਸ ਨੇ ਅਹਕਾਫ਼ (ਯਮਨ) ਵਿਖੇ ਆਪਣੀ ਕੌਮ ਨੂੰ (ਰੱਬੀ ਅਜ਼ਾਬ ਤੋਂ) ਡਰਾਇਆ ਸੀ। ਬੇਸ਼ਕ ਇਸ (ਹੂਦ) ਤੋਂ ਪਹਿਲਾਂ ਵੀ ਕਿੰਨੇ ਹੀ ਡਰਾਉਣ ਵਾਲੇ (ਰਸੂਲ) ਬੀਤ ਚੁੱਕੇ ਅਤੇ ਇਸ ਤੋਂ ਮਗਰੋਂ ਵੀ ਹੋ ਚੁੱਕੇ ਹਨ। (ਹਰੇਕ ਨੇ ਇਹੋ ਆਖਿਆ ਕਿ) ਤੁਸੀਂ ਅੱਲਾਹ ਤੋਂ ਛੁੱਟ ਕਿਸੇ ਹੋਰ ਦੀ ਬੰਦਗੀ ਨਾ ਕਰੋ। ਬੇਸ਼ੱਕ ਮੈਂ ਤੁਹਾਡੇ ਬਾਰੇ ਇਕ ਵੱਡੇ ਦਿਹਾੜੇ (ਕਿਆਮਤ) ਦੇ ਅਜ਼ਾਬ ਤੋਂ ਡਰਦਾ ਹਾਂ।

ਇਸ ਆਇਤ ਦੇ ਸਾਰੇ ਅਨੁਵਾਦ ਵੇਖੋ →

قَالُوٓا۟ أَجِئْتَنَا لِتَأْفِكَنَا عَنْ ءَالِهَتِنَا فَأْتِنَا بِمَا تَعِدُنَآ إِن كُنتَ مِنَ ٱلصَّٰدِقِينَ

Punjabi Translation - Arif Haleemਉਹਨਾਂ (ਕੌਮ) ਨੇ ਆਖਿਆ, (ਹੇ ਹੂਦ!) ਕੀ ਤੂੰ ਸਾਡੇ ਕੋਲ ਇਸ ਲਈ ਆਇਆ ਹੈ ਕਿ ਤੂੰ ਸਾਨੂੰ ਸਾਡੇ ਇਸ਼ਟਾਂ (ਦੀ ਪੂਜਾ) ਤੋਂ ਫੇਰ ਦੇਵੇਂ? ਜੇ ਤੂੰ ਸੱਚਾ ਹੈ ਤਾਂ ਸਾਡੇ ਲਈ ਉਹ ਅਜ਼ਾਬ ਲੈ ਆ ਜਿਸ ਤੋਂ ਤੂੰ ਸਾਨੂੰ ਡਰਾਉਣਦਾ ਹੈ।

ਇਸ ਆਇਤ ਦੇ ਸਾਰੇ ਅਨੁਵਾਦ ਵੇਖੋ →

قَالَ إِنَّمَا ٱلْعِلْمُ عِندَ ٱللَّهِ وَأُبَلِّغُكُم مَّآ أُرْسِلْتُ بِهِۦ وَلَٰكِنِّىٓ أَرَىٰكُمْ قَوْمًا تَجْهَلُونَ

Punjabi Translation - Arif Haleem(ਹੂਦ ਨੇ) ਆਖਿਆ ਕਿ ਇਸ (ਅਜ਼ਾਬ) ਦੇ ਆਉਣ ਦਾ ਗਿਆਨ ਤਾਂ ਕੇਵਲ ਅੱਲਾਹ ਕੋਲ ਹੀ ਹੈ, ਮੈਂ ਤਾਂ ਤੁਹਾਨੂੰ ਉਹ ਸੁਨੇਹਾ ਪਹੁੰਚਾ ਰਿਹਾ ਹਾਂ ਜਿਸ ਦੇ ਨਾਲ ਮੈਨੂੰ ਭੇਜਿਆ ਗਿਆ ਹੈ। ਪਰ ਮੈਂ ਤੁਹਾਨੂੰ ਅਜਿਹੇ ਲੋਕ ਵੇਖ ਰਿਹਾ ਹਾਂ ਜਿਹੜੇ ਅਗਿਆਨਤਾ ਤੋਂ ਕੰਮ ਲੈ ਰਹੇ ਹਨ।

ਇਸ ਆਇਤ ਦੇ ਸਾਰੇ ਅਨੁਵਾਦ ਵੇਖੋ →

فَلَمَّا رَأَوْهُ عَارِضًا مُّسْتَقْبِلَ أَوْدِيَتِهِمْ قَالُوا۟ هَٰذَا عَارِضٌ مُّمْطِرُنَا بَلْ هُوَ مَا ٱسْتَعْجَلْتُم بِهِۦ رِيحٌ فِيهَا عَذَابٌ أَلِيمٌ

Punjabi Translation - Arif Haleemਫੇਰ ਜਦੋਂ ਉਹਨਾਂ (ਹੂਦ ਦੀ ਕੌਮ) ਨੇ ਉਸ (ਅਜ਼ਾਬ) ਨੂੰ ਵੇਖਿਆ ਕਿ ਉਹਨਾਂ ਦੀਆਂ ਘਾਟੀਆਂ ਵੱਲ ਇਕ ਬਦੱਲ ਤੁਰਿਆ ਆ ਰਿਹਾ ਹੈ ਤਾਂ ਉਹ ਆਖਣ ਲੱਗੇ ਕਿ ਇਹ ਬੱਦਲ ਤਾਂ ਸਾਡੇ ‘ਤੇ ਮੀਂਹ ਵਰ੍ਹਾਉਣ ਵਾਲਾ ਹੈ। ਤਾਂ ਹੂਦ ਨੇ ਆਖਿਆ ਕਿ ਨਹੀਂ ਇਹ ਤਾਂ ਅਜ਼ਾਬ ਹੈ, ਜਿਸ ਲਈ ਤੁਸੀਂ ਕਾਹਲੀ ਕਰਦੇ ਸੀ। ਇਹ ਹਨੇਰੀ ਹੈ ਜਿਸ ਵਿਚ ਦੁਖਦਾਈ ਅਜ਼ਾਬ (ਲੁਕਿਆ ਹੋਇਆ) ਹੈ।

ਇਸ ਆਇਤ ਦੇ ਸਾਰੇ ਅਨੁਵਾਦ ਵੇਖੋ →

تُدَمِّرُ كُلَّ شَىْءٍۭ بِأَمْرِ رَبِّهَا فَأَصْبَحُوا۟ لَا يُرَىٰٓ إِلَّا مَسَٰكِنُهُمْ كَذَٰلِكَ نَجْزِى ٱلْقَوْمَ ٱلْمُجْرِمِينَ

Punjabi Translation - Arif Haleemਉਹ (ਹਨੇਰੀ) ਆਪਣੇ ਰੱਬ ਦੇ ਹੁਕਮ ਨਾਲ ਹਰੇਕ ਚੀਜ਼ ਨੂੰ ਬਰਬਾਦ ਕਰ ਦੇਵੇਗੀ, ਫੇਰ ਉਹ ਇੰਜ ਹੋ ਗਏ ਕਿ ਉਹਨਾਂ ਦੇ ਘਰਾਂ ਤੋਂ ਛੁੱਟ ਉੱਥੇ ਕੁੱਝ ਵੀ ਨਹੀਂ ਸੀ ਦਿਸਦਾ। ਅਸਾਂ ਅਪਰਾਧੀਆਂ ਨੂੰ ਇਸੇ ਤਰ੍ਹਾਂ ਸਜ਼ਾ ਦਿਆ ਕਰਦੇ ਹਾਂ।

ਇਸ ਆਇਤ ਦੇ ਸਾਰੇ ਅਨੁਵਾਦ ਵੇਖੋ →

وَلَقَدْ مَكَّنَّٰهُمْ فِيمَآ إِن مَّكَّنَّٰكُمْ فِيهِ وَجَعَلْنَا لَهُمْ سَمْعًا وَأَبْصَٰرًا وَأَفْـِٔدَةً فَمَآ أَغْنَىٰ عَنْهُمْ سَمْعُهُمْ وَلَآ أَبْصَٰرُهُمْ وَلَآ أَفْـِٔدَتُهُم مِّن شَىْءٍ إِذْ كَانُوا۟ يَجْحَدُونَ بِـَٔايَٰتِ ٱللَّهِ وَحَاقَ بِهِم مَّا كَانُوا۟ بِهِۦ يَسْتَهْزِءُونَ

Punjabi Translation - Arif Haleemਅਸੀਂ ਆਦ ਕੌਮ ਨੂੰ ਉਹ ਕੁੱਝ ਦਿੱਤਾ ਸੀ ਜੋ ਤੁਹਾਨੂੰ ਨਹੀਂ ਬਖ਼ਸ਼ਿਆ। ਅਸਾਂ ਉਹਨਾਂ ਨੂੰ ਕੰਨ, ਅੱਖਾਂ ਤੇ ਦਿਲ ਦਿੱਤੇ, ਪਰ ਨਾ ਉਹਨਾਂ ਦੇ ਕੰਨਾਂ ਨੇ, ਨਾ ਉਹਨਾਂ ਦੀਆਂ ਅੱਖਾਂ ਨੇ ਅਤੇ ਨਾ ਹੀ ਉਹਨਾਂ ਦੇ ਦਿਲਾਂ (ਅਕਲਾਂ) ਨੇ ਉਹਨਾਂ ਨੂੰ ਕੋਈ ਲਾਭ ਦਿੱਤਾ, ਸਗੋਂ ਉਹ ਅੱਲਾਹ ਦੀਆਂ ਆਇਤਾਂ (ਨਿਸ਼ਾਨੀਆਂ) ਦਾ ਇਨਕਾਰ ਕਰਦੇ ਰਹੇ ਅਤੇ ਉਹਨਾਂ ਨੂੰ ਉਸ ਅਜ਼ਾਬ ਨੇ ਘੇਰ ਲਿਆ ਜਿਸ ਦਾ ਉਹ ਮਖੌਲ ਉਡਾਇਆ ਕਰਦੇ ਸਨ।

ਇਸ ਆਇਤ ਦੇ ਸਾਰੇ ਅਨੁਵਾਦ ਵੇਖੋ →

وَلَقَدْ أَهْلَكْنَا مَا حَوْلَكُم مِّنَ ٱلْقُرَىٰ وَصَرَّفْنَا ٱلْـَٔايَٰتِ لَعَلَّهُمْ يَرْجِعُونَ

Punjabi Translation - Arif Haleemਅਸਾਂ ਤੁਹਾਡੇ ਆਲੇ ਦੁਅਲੇ ਦੀਆਂ ਬਸਤੀਆਂ ਨਸ਼ਟ ਕਰ ਛੱਡੀਆਂ। ਅਸੀਂ ਆਪਣੀਆਂ ਆਇਤਾਂ ਨੂੰ ਤਰ੍ਹਾਂ-ਤਰ੍ਹਾਂ ਬਿਆਨ ਕੀਤਾ ਤਾਂ ਜੋ ਉਹ ਸਾਡੇ ਵੱਲ ਪਰਤ ਆਉਣ।

ਇਸ ਆਇਤ ਦੇ ਸਾਰੇ ਅਨੁਵਾਦ ਵੇਖੋ →

فَلَوْلَا نَصَرَهُمُ ٱلَّذِينَ ٱتَّخَذُوا۟ مِن دُونِ ٱللَّهِ قُرْبَانًا ءَالِهَةًۢ بَلْ ضَلُّوا۟ عَنْهُمْ وَذَٰلِكَ إِفْكُهُمْ وَمَا كَانُوا۟ يَفْتَرُونَ

Punjabi Translation - Arif Haleemਫੇਰ ਉਹਨਾਂ ਲੋਕਾਂ ਨੇ ਉਹਨਾਂ ਦੀ ਸਹਾਇਤਾ ਕਿਉਂ ਨਹੀਂ ਕੀਤੀ ਜਿਨ੍ਹਾਂ ਨੂੰ ਉਹਨਾਂ ਨੇ ਅੱਲਾਹ ਦੀ ਨੇੜਤਾ ਪ੍ਰਾਪਤ ਕਰਨ ਲਈ ਅੱਲਾਹ ਨੂੰ ਛੱਡ ਕੇ ਇਸ਼ਟ ਬਣਾ ਰੱਖਿਆ ਸੀ। ਸਗੋਂ ਉਹ ਇਸ਼ਟ ਤਾਂ ਉਹਨਾਂ ਕੋਲੋਂ ਗੁਆਚ ਗਏ ਇਹ ਸਭ ਉਹਨਾਂ ਦਾ ਝੂਠ ਤੇ ਉਹਨਾਂ ਦੀਆਂ ਘੜ੍ਹੀਆਂ ਹੋਈਆਂ ਗੱਲਾਂ ਸਨ।

ਇਸ ਆਇਤ ਦੇ ਸਾਰੇ ਅਨੁਵਾਦ ਵੇਖੋ →

وَإِذْ صَرَفْنَآ إِلَيْكَ نَفَرًا مِّنَ ٱلْجِنِّ يَسْتَمِعُونَ ٱلْقُرْءَانَ فَلَمَّا حَضَرُوهُ قَالُوٓا۟ أَنصِتُوا۟ فَلَمَّا قُضِىَ وَلَّوْا۟ إِلَىٰ قَوْمِهِم مُّنذِرِينَ

Punjabi Translation - Arif Haleem(ਹੇ ਨਬੀ! ਰਤਾ ਯਾਦ ਕਰੋ) ਜਦੋਂ ਅਸੀਂ ਜਿੰਨਾਂ ਦੀ ਇਕ ਟੋਲੀ ਨੂੰ ਤੁਹਾਡੇ ਵੱਲ ਧਿਆਨ ਦੁਆਇਆ ਸੀ ਜਦੋਂ ਕਿ ਉਹ .ਕੁਰਆਨ ਸੁਣਦੇ ਸੀ। ਜਦੋਂ ਉਹ ਜਿੰਨ ਉਸ .ਕੁਰਆਨ ਨੂੰ ਸੁਣਨ ਲਈ ਹਾਜ਼ਰ ਹੋਏ ਤਾਂ (ਇਕ ਦੂਜੇ ਨੂੰ) ਆਖਿਆ “ਚੁੱਪ ਹੋ ਜਾਓ”। ਜਦੋਂ ਉਹ ਪੜ੍ਹਿਆ ਜਾ ਚੁੱਕਿਆ ਫੇਰ ਉਹ ਆਪਣੀ ਕੌਮ ਵੱਲ (ਰੱਬ ਤੋਂ) ਡਰਾਉਣ ਵਾਲੇ ਬਣ ਕੇ ਆਏ।

ਇਸ ਆਇਤ ਦੇ ਸਾਰੇ ਅਨੁਵਾਦ ਵੇਖੋ →

قَالُوا۟ يَٰقَوْمَنَآ إِنَّا سَمِعْنَا كِتَٰبًا أُنزِلَ مِنۢ بَعْدِ مُوسَىٰ مُصَدِّقًا لِّمَا بَيْنَ يَدَيْهِ يَهْدِىٓ إِلَى ٱلْحَقِّ وَإِلَىٰ طَرِيقٍ مُّسْتَقِيمٍ

Punjabi Translation - Arif Haleemਉਹਨਾਂ (ਜਿੰਨਾਂ ਨੇ) ਆਖਿਆ ਕਿ ਹੇ ਸਾਡੀ ਕੌਮ! ਬੇਸ਼ੱਕ ਅਸੀਂ ਇਕ ਕਿਤਾਬ ਸੁਣੀ ਹੈ ਜਿਹੜੀ ਮੂਸਾ ਤੋਂ ਪਿੱਛੋਂ ਉਤਾਰੀ ਗਈ ਹੈ। ਉਹ ਉਹਨਾਂ ਕਿਤਾਬਾਂ ਦੀ (ਅੱਲਾਹ ਵੱਲੋਂ ਹੋਣ ਦੀ) ਪੁਸ਼ਟੀ ਕਰਦੀ ਹੈ ਜਿਹੜੀਆਂ ਇਸ ਤੋਂ ਪਹਿਲਾਂ ਦੀਆਂ ਹਨ। ਉਹ ਕਿਤਾਬ ਹੱਕ ਸੱਚ ਵੱਲ ਤੇ ਸਿੱਧੇ ਰਾਹ ਵੱਲ ਅਗਵਾਈ ਕਰਦੀ ਹੈ।

ਇਸ ਆਇਤ ਦੇ ਸਾਰੇ ਅਨੁਵਾਦ ਵੇਖੋ →

يَٰقَوْمَنَآ أَجِيبُوا۟ دَاعِىَ ٱللَّهِ وَءَامِنُوا۟ بِهِۦ يَغْفِرْ لَكُم مِّن ذُنُوبِكُمْ وَيُجِرْكُم مِّنْ عَذَابٍ أَلِيمٍ

Punjabi Translation - Arif Haleemਹੇ ਸਾਡੀ ਕੌਮ ਵਾਲਿਓ! ਅੱਲਾਹ ਵੱਲ ਸੱਦਾ ਦੇਣ ਵਾਲੇ ਦੀ ਗੱਲ ਕਬੂਲ ਕਰ ਲਓ ਅਤੇ ਉਸ ਉੱਤੇ ਈਮਾਨ ਲੈ ਆਓ। ਉਹ ਤੁਹਾਡੇ ਗੁਨਾਹ ਬਖ਼ਸ਼ ਦੇਵੇਗਾ ਅਤੇ ਤੁਹਾਨੂੰ ਦੁਖਦਾਈ ਅਜ਼ਾਬ ਤੋਂ ਬਚਾ ਲਵੇਗਾ।[3]

ਇਸ ਆਇਤ ਦੇ ਸਾਰੇ ਅਨੁਵਾਦ ਵੇਖੋ →

وَمَن لَّا يُجِبْ دَاعِىَ ٱللَّهِ فَلَيْسَ بِمُعْجِزٍ فِى ٱلْأَرْضِ وَلَيْسَ لَهُۥ مِن دُونِهِۦٓ أَوْلِيَآءُ أُو۟لَٰٓئِكَ فِى ضَلَٰلٍ مُّبِينٍ

Punjabi Translation - Arif Haleemਅਤੇ ਜਿਹੜਾ ਕੋਈ ਅੱਲਾਹ ਦੇ ਦਾਅਈ (ਰੱਬ ਵੱਲ ਸੱਦਣ ਵਾਲੇ) ਦੀ ਗੱਲ ਨਹੀਂ ਮੰਨੇਗਾ ਤਾਂ ਉਹ ਧਰਤੀ ਉੱਤੇ ਅੱਲਾਹ ਨੂੰ ਬੇਵਸ ਨਹੀਂ ਕਰ ਸਕੇਗਾ। ਅੱਲਾਹ ਤੋਂ ਛੁੱਟ ਉਸ ਦਾ ਕੋਈ ਸਹਾਈ ਵੀ ਨਹੀਂ ਹੋਵੇਗਾ। ਇਹੋ ਲੋਕ ਸਪਸ਼ਟ ਕੁਰਾਹੇ ਪਏ ਹੋਏ ਹਨ।

ਇਸ ਆਇਤ ਦੇ ਸਾਰੇ ਅਨੁਵਾਦ ਵੇਖੋ →

أَوَلَمْ يَرَوْا۟ أَنَّ ٱللَّهَ ٱلَّذِى خَلَقَ ٱلسَّمَٰوَٰتِ وَٱلْأَرْضَ وَلَمْ يَعْىَ بِخَلْقِهِنَّ بِقَٰدِرٍ عَلَىٰٓ أَن يُحْـِۧىَ ٱلْمَوْتَىٰ بَلَىٰٓ إِنَّهُۥ عَلَىٰ كُلِّ شَىْءٍ قَدِيرٌ

Punjabi Translation - Arif Haleemਕੀ ਉਹਨਾਂ ਨੇ ਵੇਖਿਆ ਨਹੀਂ ਕਿ ਬੇਸ਼ੱਕ ਉਹ ਅੱਲਾਹ ਹੈ, ਜਿਸ ਨੇ ਅਕਾਸ਼ਾਂ ਅਤੇ ਧਰਤੀ ਨੂੰ ਸਾਜਿਆ ਅਤੇ ਉਹ ਇਹਨਾਂ ਦੀ ਰਚਨਾ ਰਚਾਉਣ ਵਿਚ ਥੱਕਿਆ ਨਹੀਂ। ਕੀ ਉਹ ਮੁਰਦਿਆਂ ਨੂੰ ਜਿਊਂਦਾ ਕਰਨ ਦੀ ਸਮਰਥਾ ਨਹੀਂ ਰਖਦਾ? ਕਿਉਂ ਨਹੀਂ! ਨਿਰਸੰਦੇਹ, ਉਹ ਤਾਂ ਹਰੇਕ ਚੀਜ਼ ਦੀ ਸਮਰਥਾ ਰਖਦਾ ਹੈ।

ਇਸ ਆਇਤ ਦੇ ਸਾਰੇ ਅਨੁਵਾਦ ਵੇਖੋ →

وَيَوْمَ يُعْرَضُ ٱلَّذِينَ كَفَرُوا۟ عَلَى ٱلنَّارِ أَلَيْسَ هَٰذَا بِٱلْحَقِّ قَالُوا۟ بَلَىٰ وَرَبِّنَا قَالَ فَذُوقُوا۟ ٱلْعَذَابَ بِمَا كُنتُمْ تَكْفُرُونَ

Punjabi Translation - Arif Haleemਜਦੋਂ ਕਾਫ਼ਿਰਾਂ ਨੂੰ (ਨਰਕ ਦੀ) ਅੱਗ ਦੇ ਸਾਹਮਣੇ ਲਿਆਂਦਾ ਜਾਵੇਗਾ, (ਫੇਰ ਉਹਨਾਂ ਨੂੰ ਪੁੱਛਿਆ ਜਾਵੇਗਾ), ਕੀ ਇਹ (ਨਰਕ) ਸੱਚ ਨਹੀਂ ਹੈ ? ਤਾਂ ਉਹ ਆਖਣਗੇ ਕਿ ਕਿਉਂ ਨਹੀਂ! ਸਾਡੇ ਰੱਬ ਦੀ ਸੁੰਹ! (ਇਹ ਸੱਚ ਹੈ)। ਅੱਲਾਹ ਆਖੇਗਾ, ਹੁਣ ਤੁਸੀਂ ਆਪਣੇ ਇਨਕਾਰੀ ਹੋਣ ਕਾਰਨ ਅਜ਼ਾਬ ਦਾ ਸੁਆਦ ਚਖੋ।

ਇਸ ਆਇਤ ਦੇ ਸਾਰੇ ਅਨੁਵਾਦ ਵੇਖੋ →

فَٱصْبِرْ كَمَا صَبَرَ أُو۟لُوا۟ ٱلْعَزْمِ مِنَ ٱلرُّسُلِ وَلَا تَسْتَعْجِل لَّهُمْ كَأَنَّهُمْ يَوْمَ يَرَوْنَ مَا يُوعَدُونَ لَمْ يَلْبَثُوٓا۟ إِلَّا سَاعَةً مِّن نَّهَارٍۭ بَلَٰغٌ فَهَلْ يُهْلَكُ إِلَّا ٱلْقَوْمُ ٱلْفَٰسِقُونَ

Punjabi Translation - Arif Haleem(ਹੇ ਨਬੀ!) ਤੁਸੀਂ ਧੀਰਜ ਤੋਂ ਕੰਮ ਲਓ, ਜਿਸ ਤਰ੍ਹਾਂ (ਤੁਹਾਥੋਂ ਪਹਿਲਾਂ) ਹਿੰਮਤ ਤੇ ਹੌਸਲੇ ਵਾਲੇ ਰਸੂਲਾਂ ਨੇ ਧੀਰਜ ਤੋਂ ਕੰਮ ਲਿਆ ਸੀ।[4] ਇਹਨਾਂ ਕਾਫ਼ਿਰਾਂ ਲਈ ਅਜ਼ਾਬ ਮੰਗਣ ਵਿਚ ਕਾਹਲੀ ਨਾ ਕਰੋ। ਜਿਸ ਦਿਨ ਉਹ (ਕਾਫ਼ਿਰ) ਉਸ (ਅਜ਼ਾਬ) ਨੂੰ ਵੇਖ ਲੈਣਗੇ, ਜਿਸ ਦਾ ਇਹਨਾਂ ਨਾਲ ਵਾਅਦਾ ਕੀਤਾ ਜਾ ਰਿਹਾ ਹੈ (ਤਾਂ ਉਹ ਸਮਝਣਗੇ) ਕਿ ਉਹ ਤਾਂ (ਸੰਸਾਰ ਵਿਚ) ਦਿਨ ਦੀ ਬਸ ਇਕ ਘੜੀ ਹੀ ਠਹਿਰੇ ਸਨ। (ਹੇ ਨਬੀ) ਇਹ (ਰੱਬੀ ਪੈਗ਼ਾਮ ਲੋਕਾਂ ਤੱਕ) ਪਹੁੰਚਾ ਦਿਓ ਹੈ, ਸੋ ਨਾ-ਫ਼ਰਮਾਨ ਲੋਕਾਂ ਤੋਂ ਛੁੱਟ ਹੋਰ ਕੋਈ ਵੀ ਬਰਬਾਦ ਨਹੀਂ ਹੋਵੇਗਾ।

ਇਸ ਆਇਤ ਦੇ ਸਾਰੇ ਅਨੁਵਾਦ ਵੇਖੋ →

Looking for a topic? Try the meaning search — your question is scanned across all 6,236 verses.
ਭਾਸ਼ਾ — 70