ਸੂਰਤ Al-Muminoon المؤمنون
118 ਆਇਤਾਂ · ਮੱਕਾ · ਉਤਰਨ ਦਾ ਕ੍ਰਮ 74
بِسْمِ ٱللَّهِ ٱلرَّحْمَٰنِ ٱلرَّحِيمِ قَدْ أَفْلَحَ ٱلْمُؤْمِنُونَ
Punjabi Translation - Arif Haleemਬੇਸ਼ੱਕ ਉਹ ਈਮਾਨ ਵਾਲੇ (ਆਖ਼ਿਰਤ ਵਿਚ) ਜ਼ਰੂਰ ਕਾਮਯਾਬ ਹੋਣਗੇ।
ਇਸ ਆਇਤ ਦੇ ਸਾਰੇ ਅਨੁਵਾਦ ਵੇਖੋ →
ٱلَّذِينَ هُمْ فِى صَلَاتِهِمْ خَٰشِعُونَ
Punjabi Translation - Arif Haleemਜਿਹੜੇ ਆਪਣੀਆਂ ਨਮਾਜ਼ਾਂ ਵਿਚ ਆਜਜ਼ੀ (ਨਿਮਰਤਾ) ਧਾਰਨ ਕਰਦੇ ਹਨ।
ਇਸ ਆਇਤ ਦੇ ਸਾਰੇ ਅਨੁਵਾਦ ਵੇਖੋ →
وَٱلَّذِينَ هُمْ عَنِ ٱللَّغْوِ مُعْرِضُونَ
Punjabi Translation - Arif Haleemਜਿਹੜੇ ਵਿਅਰਥ ਗੱਲਾਂ ਤੋਂ ਦੂਰ ਰਹਿੰਦੇ ਹਨ।
ਇਸ ਆਇਤ ਦੇ ਸਾਰੇ ਅਨੁਵਾਦ ਵੇਖੋ →
وَٱلَّذِينَ هُمْ لِلزَّكَوٰةِ فَٰعِلُونَ
Punjabi Translation - Arif Haleemਜਿਹੜੇ ਜ਼ਕਾਤ ਅਦਾ ਕਰਦੇ ਹਨ।
ਇਸ ਆਇਤ ਦੇ ਸਾਰੇ ਅਨੁਵਾਦ ਵੇਖੋ →
وَٱلَّذِينَ هُمْ لِفُرُوجِهِمْ حَٰفِظُونَ
Punjabi Translation - Arif Haleemਜਿਹੜੇ ਆਪਣੇ ਗੁਪਤ ਅੰਗਾਂ ਦੀ ਰਾਖੀ ਕਰਦੇ ਹਨ।
ਇਸ ਆਇਤ ਦੇ ਸਾਰੇ ਅਨੁਵਾਦ ਵੇਖੋ →
إِلَّا عَلَىٰٓ أَزْوَٰجِهِمْ أَوْ مَا مَلَكَتْ أَيْمَٰنُهُمْ فَإِنَّهُمْ غَيْرُ مَلُومِينَ
Punjabi Translation - Arif Haleemਛੁੱਟ ਆਪਣੀਆਂ ਪਤਨੀਆਂ ਤੋਂ ਜਾਂ ਉਹਨਾਂ ਇਸਤਰੀਆਂ ਤੋਂ ਜਿਨ੍ਹਾਂ ਦੇ ਉਹ ਮਾਲਿਕ ਹਨ, ਫੇਰ ਉਹਨਾਂ ਦੇ ਜ਼ਿੰਮੇ ਕੋਈ ਗੁਨਾਹ ਨਹੀਂ।
ਇਸ ਆਇਤ ਦੇ ਸਾਰੇ ਅਨੁਵਾਦ ਵੇਖੋ →
فَمَنِ ٱبْتَغَىٰ وَرَآءَ ذَٰلِكَ فَأُو۟لَٰٓئِكَ هُمُ ٱلْعَادُونَ
Punjabi Translation - Arif Haleemਜਿਹੜਾ ਵਿਅਕਤੀ ਇਸ ਤੋਂ ਛੁੱਟ ਕਿਸੇ ਹੋਰ ਢੰਗ (ਨਾਲ ਆਪਣੀ ਕਾਮਵਾਸਨਾ ਪੂਰੀ ਕਰਨ) ਦੀ ਇੱਛਾ ਰੱਖਦਾ ਹੈ ਅਜਿਹੇ ਲੋਕ ਹੀ ਹੱਦੋਂ ਟੱਪਣ ਵਾਲੇ ਹਨ।
ਇਸ ਆਇਤ ਦੇ ਸਾਰੇ ਅਨੁਵਾਦ ਵੇਖੋ →
وَٱلَّذِينَ هُمْ لِأَمَٰنَٰتِهِمْ وَعَهْدِهِمْ رَٰعُونَ
Punjabi Translation - Arif Haleemਜਿਹੜੇ ਆਪਣੀਆਂ ਅਮਾਨਤਾਂ ਅਤੇ ਆਪਣੇ ਵਚਨਾਂ ਦੀ ਰਾਖੀ ਕਰਦੇ ਹਨ।
ਇਸ ਆਇਤ ਦੇ ਸਾਰੇ ਅਨੁਵਾਦ ਵੇਖੋ →
وَٱلَّذِينَ هُمْ عَلَىٰ صَلَوَٰتِهِمْ يُحَافِظُونَ
Punjabi Translation - Arif Haleemਜਿਹੜੇ ਆਪਣੀਆਂ ਨਮਾਜ਼ਾਂ ਦੀ ਦੇਖ ਭਾਲ ਕਰਦੇ ਹਨ।
ਇਸ ਆਇਤ ਦੇ ਸਾਰੇ ਅਨੁਵਾਦ ਵੇਖੋ →
أُو۟لَٰٓئِكَ هُمُ ٱلْوَٰرِثُونَ
Punjabi Translation - Arif Haleemਇਹ (ਸਿਫ਼ਤਾਂ ਰੱਖਣ ਵਾਲੇ ਹੀ ਜੰਨਤ ਦੇ) ਵਾਰਸ ਹੋਣਗੇ।
ਇਸ ਆਇਤ ਦੇ ਸਾਰੇ ਅਨੁਵਾਦ ਵੇਖੋ →
ٱلَّذِينَ يَرِثُونَ ٱلْفِرْدَوْسَ هُمْ فِيهَا خَٰلِدُونَ
Punjabi Translation - Arif Haleemਉਹ ਉਸ ਜੰਨਤੇ-ਫਿਰਦੌਸ ਦੇ ਵਾਰਸ ਹੋਣਗੇ ਜਿੱਥੇ ਉਹ ਸਦਾ ਰਹਿਣਗੇ।
ਇਸ ਆਇਤ ਦੇ ਸਾਰੇ ਅਨੁਵਾਦ ਵੇਖੋ →
وَلَقَدْ خَلَقْنَا ٱلْإِنسَٰنَ مِن سُلَٰلَةٍ مِّن طِينٍ
Punjabi Translation - Arif Haleemਅਸਾਂ ਮਨੁੱਖ ਨੂੰ ਮਿੱਟੀ ਦੇ ਸਤ ਤੋਂ ਪੈਦਾ ਕੀਤਾ।
ਇਸ ਆਇਤ ਦੇ ਸਾਰੇ ਅਨੁਵਾਦ ਵੇਖੋ →
ثُمَّ جَعَلْنَٰهُ نُطْفَةً فِى قَرَارٍ مَّكِينٍ
Punjabi Translation - Arif Haleemਫੇਰ ਅਸੀਂ ਉਸ ਨੂੰ ਇਕ ਸੁਰੱਖਿਅਤ ਥਾਂ (ਮਾਂ ਦੇ ਗਰਭ ਵਿਚ) ਵੀਰਜ ਬਣਾ ਕੇ ਰੱਖ ਦਿੱਤਾ।
ਇਸ ਆਇਤ ਦੇ ਸਾਰੇ ਅਨੁਵਾਦ ਵੇਖੋ →
ثُمَّ خَلَقْنَا ٱلنُّطْفَةَ عَلَقَةً فَخَلَقْنَا ٱلْعَلَقَةَ مُضْغَةً فَخَلَقْنَا ٱلْمُضْغَةَ عِظَٰمًا فَكَسَوْنَا ٱلْعِظَٰمَ لَحْمًا ثُمَّ أَنشَأْنَٰهُ خَلْقًا ءَاخَرَ فَتَبَارَكَ ٱللَّهُ أَحْسَنُ ٱلْخَٰلِقِينَ
Punjabi Translation - Arif Haleemਫੇਰ ਅਸੀਂ ਉਸੇ ਵੀਰਜ ਨੂੰ ਜੰਮਿਆ ਹੋਇਆ ਖ਼ੂਨ (ਬੁੱਥ) ਬਣਾਇਆ ਫੇਰ ਜੱਮੇ ਹੋਏ ਖ਼ੂਨ ਨੂੰ ਲੋਥੜਾ ਬਣਾਇਆ, ਫੇਰ ਇਸ ਲੋਥੜੇ ਤੋਂ ਹੱਡੀਆਂ ਬਣਾਈਆਂ, ਫੇਰ ਹੱਡੀਆਂ ’ਤੇ ਮਾਸ ਚੜ੍ਹਾਇਆ ਫੇਰ ਉਸ ਵਿਚ (ਰੂਹ ਫੂਂਕ ਕੇ) ਇਕ ਹੋਰ ਹੀ ਰੂਪ ਬਣਾ ਦਿੱਤਾ। ਉਹ ਅੱਲਾਹ ਵਡੀਆਂ ਬਰਕਤਾਂ ਵਾਲਾ ਹੈ ਜਿਹੜਾ ਸਭ ਤੋਂ ਵਧੀਆ ਰਚਨਾਹਾਰ ਹੈ।[1]
ਇਸ ਆਇਤ ਦੇ ਸਾਰੇ ਅਨੁਵਾਦ ਵੇਖੋ →
ثُمَّ إِنَّكُم بَعْدَ ذَٰلِكَ لَمَيِّتُونَ
Punjabi Translation - Arif Haleemਫੇਰ ਇਸ (ਪੈਦਾ ਹੋਣ) ਤੋਂ ਪਿੱਛੋਂ ਤੁਸੀਂ (ਸਾਰੇ ਇਕ ਦਿਨ) ਜ਼ਰੂਰ ਹੀ ਮਰ ਜਾਣ ਵਾਲੇ ਹੋ।
ਇਸ ਆਇਤ ਦੇ ਸਾਰੇ ਅਨੁਵਾਦ ਵੇਖੋ →
ثُمَّ إِنَّكُمْ يَوْمَ ٱلْقِيَٰمَةِ تُبْعَثُونَ
Punjabi Translation - Arif Haleemਫੇਰ ਤੁਸੀਂ ਸਾਰੇ (ਮਰੇ ਹੋਏ) ਲੋਕ ਕਿਆਮਤ ਵਾਲੇ ਦਿਨ ਮੁੜ ਉਠਾਏ ਜਾਓਗੇ।
ਇਸ ਆਇਤ ਦੇ ਸਾਰੇ ਅਨੁਵਾਦ ਵੇਖੋ →
وَلَقَدْ خَلَقْنَا فَوْقَكُمْ سَبْعَ طَرَآئِقَ وَمَا كُنَّا عَنِ ٱلْخَلْقِ غَٰفِلِينَ
Punjabi Translation - Arif Haleemਅਸੀਂ ਤੁਹਾਡੇ ਉੱਤੇ ਸਤ ਅਕਾਸ਼ ਬਣਾਏ। ਅਸੀਂ ਆਪਣੀ ਬਣਾਈਆਂ ਹੋਈਆਂ ਵਸਤੂਆਂ ਤੋਂ ਕੁੱਝ ਵੀ ਬੇਖ਼ਬਰ ਨਹੀਂ।
ਇਸ ਆਇਤ ਦੇ ਸਾਰੇ ਅਨੁਵਾਦ ਵੇਖੋ →
وَأَنزَلْنَا مِنَ ٱلسَّمَآءِ مَآءًۢ بِقَدَرٍ فَأَسْكَنَّٰهُ فِى ٱلْأَرْضِ وَإِنَّا عَلَىٰ ذَهَابٍۭ بِهِۦ لَقَٰدِرُونَ
Punjabi Translation - Arif Haleemਅਸੀਂ ਇਕ ਵਿਸ਼ੇਸ਼ ਮਾਤਰਾ ਵਿਚ ਅਕਾਸ਼ੋਂ ਪਾਣੀ ਉਤਾਰਿਆ, ਫੇਰ ਉਸ (ਪਾਣੀ) ਨੂੰ ਧਰਤੀ ਵਿਚ ਰੋਕ ਛੱਡਿਆ। ਅਤੇ ਅਸੀਂ ਇਸ ਨੂੰ ਅਲੋਪ ਵੀ ਕਰ ਸਕਦੇ ਹਾਂ।
ਇਸ ਆਇਤ ਦੇ ਸਾਰੇ ਅਨੁਵਾਦ ਵੇਖੋ →
فَأَنشَأْنَا لَكُم بِهِۦ جَنَّٰتٍ مِّن نَّخِيلٍ وَأَعْنَٰبٍ لَّكُمْ فِيهَا فَوَٰكِهُ كَثِيرَةٌ وَمِنْهَا تَأْكُلُونَ
Punjabi Translation - Arif Haleemਇਸੇ ਪਾਣੀ ਰਾਹੀਂ ਅਸੀਂ ਤੁਹਾਡੇ ਲਈ ਖਜੂਰਾਂ ਅਤੇ ਅੰਗੂਰਾਂ ਦੇ ਬਾਗ਼ ਉਗਾਏ, ਉਹਨਾਂ ਵਿਚ ਤੁਹਾਡੇ ਲਈ ਬਹੁਤ ਸਾਰੇ ਸੁਆਦਲੇ ਫਲ ਹਨ, ਉਹਨਾਂ ਵਿੱਚੋਂ ਕੁੱਝ (ਫਲਾਂ ਨੂੰ) ਤੁਸੀਂ ਖਾਂਦੇ ਹੋ।
ਇਸ ਆਇਤ ਦੇ ਸਾਰੇ ਅਨੁਵਾਦ ਵੇਖੋ →
وَشَجَرَةً تَخْرُجُ مِن طُورِ سَيْنَآءَ تَنۢبُتُ بِٱلدُّهْنِ وَصِبْغٍ لِّلْـَٔاكِلِينَ
Punjabi Translation - Arif Haleemਉਹ (ਜ਼ੈਤੂਨ ਦਾ) ਰੁੱਖ ਜਿਹੜਾ ਸੀਨਾ ਦੇ ਪਹਾੜਾਂ ਵਿਚ ਪੈਦਾ ਹੁੰਦਾ ਹੈ, ਉਹ ਖਾਣ ਵਾਲਿਆਂ ਲਈ ਤੇਲ ਤੇ ਸਾਲਣ ਲੈਕੇ ਉਗਦਾ ਹੈ।
ਇਸ ਆਇਤ ਦੇ ਸਾਰੇ ਅਨੁਵਾਦ ਵੇਖੋ →
وَإِنَّ لَكُمْ فِى ٱلْأَنْعَٰمِ لَعِبْرَةً نُّسْقِيكُم مِّمَّا فِى بُطُونِهَا وَلَكُمْ فِيهَا مَنَٰفِعُ كَثِيرَةٌ وَمِنْهَا تَأْكُلُونَ
Punjabi Translation - Arif Haleemਬੇਸ਼ੱਕ ਤੁਹਾਡੇ ਲਈ ਪਸ਼ੂਆਂ ਵਿਚ ਵੀ ਇਕ ਸਿੱਖਿਆ ਹੈ। ਜੋ ਉਹਨਾਂ ਦੇ ਢਿੱਡਾਂ ਵਿਚ ਹੈ ਅਸੀਂ ਤੁਹਾਨੂੰ ਉਹ ਦੁੱਧ ਪਿਆਉਂਦੇ ਹਾਂ। ਉਹਨਾਂ ਪਸ਼ੂਆਂ ਵਿਚ ਤੁਹਾਡੇ ਲਈ ਅਨੇਕਾਂ ਹੀ ਲਾਭ ਹਨ, ਉਹਨਾਂ ਵਿੱਚੋਂ ਕਈਆਂ ਨੂੰ ਤੁਸੀਂ ਖਾਂਦੇ ਵੀ ਹੋ।
ਇਸ ਆਇਤ ਦੇ ਸਾਰੇ ਅਨੁਵਾਦ ਵੇਖੋ →
وَعَلَيْهَا وَعَلَى ٱلْفُلْكِ تُحْمَلُونَ
Punjabi Translation - Arif Haleemਉਹਨਾਂ (ਪਸ਼ੂਆਂ) ਉੱਤੇ ਅਤੇ ਬੇੜੀਆਂ ਉੱਤੇ ਤੁਸੀਂ ਲੋਕ ਸਵਾਰ ਵੀ ਹੁੰਦੇ ਹੋ।
ਇਸ ਆਇਤ ਦੇ ਸਾਰੇ ਅਨੁਵਾਦ ਵੇਖੋ →
وَلَقَدْ أَرْسَلْنَا نُوحًا إِلَىٰ قَوْمِهِۦ فَقَالَ يَٰقَوْمِ ٱعْبُدُوا۟ ٱللَّهَ مَا لَكُم مِّنْ إِلَٰهٍ غَيْرُهُۥٓ أَفَلَا تَتَّقُونَ
Punjabi Translation - Arif Haleemਬੇਸ਼ੱਕ ਅਸੀਂ ਨੂਹ ਨੂੰ ਉਸੇ ਦੀ ਕੌਮ ਵੱਲ (ਰਸੂਲ ਬਣਾ ਕੇ) ਭੇਜਿਆ। ਉਹਨਾਂ ਨੇ ਕਿਹਾ ਕਿ ਹੇ ਮੇਰੀ ਕੌਮ! ਅੱਲਾਹ ਦੀ ਬੰਦਗੀ ਕਰੋ, ਇਸ ਤੋਂ ਛੁੱਟ ਤੁਹਾਡਾ ਹੋਰ ਕੋਈ ਇਸ਼ਟ ਨਹੀਂ। ਕੀ ਤੁਸੀਂ (ਅੱਲਾਹ ਤੋਂ) ਨਹੀਂ ਡਰਦੇ ?
ਇਸ ਆਇਤ ਦੇ ਸਾਰੇ ਅਨੁਵਾਦ ਵੇਖੋ →
فَقَالَ ٱلْمَلَؤُا۟ ٱلَّذِينَ كَفَرُوا۟ مِن قَوْمِهِۦ مَا هَٰذَآ إِلَّا بَشَرٌ مِّثْلُكُمْ يُرِيدُ أَن يَتَفَضَّلَ عَلَيْكُمْ وَلَوْ شَآءَ ٱللَّهُ لَأَنزَلَ مَلَٰٓئِكَةً مَّا سَمِعْنَا بِهَٰذَا فِىٓ ءَابَآئِنَا ٱلْأَوَّلِينَ
Punjabi Translation - Arif Haleemਉਸ ਦੀ ਕੌਮ ਦੇ ਸਰਦਾਰ, ਜਿਨ੍ਹਾਂ ਨੇ ਕੁਫ਼ਰ ਕੀਤਾ ਸੀ, (ਕੌਮ ਨੂੰ) ਆਖਣ ਲੱਗੇ ਕਿ ਇਹ (ਨੂਹ) ਤਾਂ ਤੁਹਾਡੇ ਜਿਹਾ ਹੀ ਇਕ ਵਿਅਕਤੀ ਹੈ, ਇਹ ਤਾਂ ਤੁਹਾਡੇ ਉੱਤੇ ਸਰਦਾਰੀ ਕਰਨਾ ਚਾਹੁੰਦਾ ਹੈ। ਜੇ ਅੱਲਾਹ ਚਾਹੁੰਦਾ ਤਾਂ ਕਿਸੇ ਫ਼ਰਿਸ਼ਤੇ ਨੂੰ (ਨਬੀ ਬਣਾ ਕੇ) ਭੇਜਦਾ। ਅਸੀਂ ਤਾਂ ਅਜਿਹੀ (ਤੌਹੀਦ ਦੀ) ਗੱਲ ਆਪਣੇ ਪਿਓ ਦਾਦੇ ਦੇ ਸਮੇਂ ਤੋਂ ਕਦੇ ਸੁਣੀ ਹੀ ਨਹੀਂ।
ਇਸ ਆਇਤ ਦੇ ਸਾਰੇ ਅਨੁਵਾਦ ਵੇਖੋ →
إِنْ هُوَ إِلَّا رَجُلٌۢ بِهِۦ جِنَّةٌ فَتَرَبَّصُوا۟ بِهِۦ حَتَّىٰ حِينٍ
Punjabi Translation - Arif Haleem(ਅਤੇ ਆਖਿਆ) ਇਹ ਇਕ ਮਨੁੱਖ ਹੀ ਤਾਂ ਹੈ ਜਿਸ ਨੂੰ ਸੁਦਾ ਹੋ ਗਿਆ ਹੈ, ਤੁਸੀਂ ਕੁੱਝ ਸਮੇਂ ਲਈ ਉਡੀਕ ਕਰ ਲਓ (ਹੋ ਸਕਦਾ ਹੈ ਕਿ ਠੀਕ ਹੋ ਜਾਵੇ)।
ਇਸ ਆਇਤ ਦੇ ਸਾਰੇ ਅਨੁਵਾਦ ਵੇਖੋ →
قَالَ رَبِّ ٱنصُرْنِى بِمَا كَذَّبُونِ
Punjabi Translation - Arif Haleemਨੂਹ ਨੇ ਕਿਹਾ ਕਿ ਹੇ ਰੱਬਾ! ਤੂੰ ਮੇਰੀ ਸਹਾਇਤਾ ਕਰ, ਉਹਨਾਂ ਨੇ ਮੈਨੂੰ ਝੁਠਲਾਇਆ ਹੈ।
ਇਸ ਆਇਤ ਦੇ ਸਾਰੇ ਅਨੁਵਾਦ ਵੇਖੋ →
فَأَوْحَيْنَآ إِلَيْهِ أَنِ ٱصْنَعِ ٱلْفُلْكَ بِأَعْيُنِنَا وَوَحْيِنَا فَإِذَا جَآءَ أَمْرُنَا وَفَارَ ٱلتَّنُّورُ فَٱسْلُكْ فِيهَا مِن كُلٍّ زَوْجَيْنِ ٱثْنَيْنِ وَأَهْلَكَ إِلَّا مَن سَبَقَ عَلَيْهِ ٱلْقَوْلُ مِنْهُمْ وَلَا تُخَٰطِبْنِى فِى ٱلَّذِينَ ظَلَمُوٓا۟ إِنَّهُم مُّغْرَقُونَ
Punjabi Translation - Arif Haleemਅਸੀਂ ਉਸ (ਨੂਹ) ਵੱਲ ਇਕ ਵਹੀ (ਪੈਗ਼ਾਮ) ਭੇਜੀ ਕਿ ਤੂੰ ਸਾਡੀ ਦੇਖ ਰੇਖ ਵਿਚ ਸਾਡੀ ਵਹੀ (ਆਦੇਸ਼) ਅਨੁਸਾਰ ਇਕ ਬੇੜੀ ਤਿਆਰ ਕਰ। ਜਦੋਂ ਸਾਡਾ ਹੁਕਮ ਆ ਜਾਵੇ ਅਤੇ ਤੰਦੂਰ ਉੱਬਲ ਪਵੇ (ਭਾਵ ਧਰਤੀ ਵਿਚ ਪਾਣੀ ਹੜ ਵਾਂਗ ਨਿਕਲ ਆਵੇ) ਤਾਂ ਤੂੰ ਹਰੇਕ ਭਾਂਤ ਦੇ ਜਾਨਵਰਾਂ ਦਾ ਇਕ-ਇਕ (ਨਰ-ਮਦੀਨ ਦਾ) ਜੋੜਾ ਅਤੇ ਆਪਣੇ ਪਰਿਵਾਰ ਨੂੰ ਇਸ ਬੇੜੀ ਵਿਚ ਸਵਾਰ ਕਰ ਲੈ। ਪਰੰਤੂ ਉਸ ਨੂੰ ਸਵਾਰ ਨਹੀਂ ਕਰਨਾ, ਜਿਸ ਦੇ ਸੰਬੰਧ ਵਿਚ ਅਸੀਂ ਪਹਿਲਾਂ ਹੀ ਫ਼ੈਸਲਾ ਦੇ ਚੁੱਕੇ ਹਾਂ (ਭਾਵ ਨੂਹ ਦੀ ਪਤਨੀ ਜਿਹੜੀ ਕਾਫ਼ਿਰਾਂ ਦਾ ਸਾਥ ਦੇ ਰਹੀ ਸੀ)। ਜਿਨ੍ਹਾਂ ਨੇ ਜ਼ੁਲਮ ਕੀਤਾ ਹੈ, ਉਹਨਾਂ ਬਾਰੇ ਮੇਰੇ ਨਾਲ ਕੋਈ ਗੱਲ ਨਹੀਂ ਕਰਨੀ। ਉਹ ਤਾਂ ਸਾਰੇ ਹੀ ਡੋਬ ਦਿੱਤੇ ਜਾਣਗੇ।
ਇਸ ਆਇਤ ਦੇ ਸਾਰੇ ਅਨੁਵਾਦ ਵੇਖੋ →
فَإِذَا ٱسْتَوَيْتَ أَنتَ وَمَن مَّعَكَ عَلَى ٱلْفُلْكِ فَقُلِ ٱلْحَمْدُ لِلَّهِ ٱلَّذِى نَجَّىٰنَا مِنَ ٱلْقَوْمِ ٱلظَّٰلِمِينَ
Punjabi Translation - Arif Haleem(ਅਤੇ ਆਖਿਆ) ਜਦੋਂ ਤੂੰ (ਨੂਹ) ਅਤੇ ਤੇਰੇ ਸਾਥੀ ਬੇੜੀ ਉੱਤੇ ਸਵਾਰ ਹੋ ਜਾਣ ਤਾਂ ਕਹਿਣਾ ਕਿ ਸਾਰੀਆਂ ਤਾਰੀਫ਼ਾਂ ਤੇ ਸ਼ੁਕਰਾਨੇ ਉਸ ਅੱਲਾਹ ਲਈ ਹੀ ਹਨ ਜਿਸ ਨੇ ਸਾਨੂੰ ਜ਼ਾਲਮਾਂ ਤੋਂ ਮੁਕਤ ਕਰਵਾਇਆ।
ਇਸ ਆਇਤ ਦੇ ਸਾਰੇ ਅਨੁਵਾਦ ਵੇਖੋ →
وَقُل رَّبِّ أَنزِلْنِى مُنزَلًا مُّبَارَكًا وَأَنتَ خَيْرُ ٱلْمُنزِلِينَ
Punjabi Translation - Arif Haleemਅਤੇ ਕਹਿਣਾ ਕਿ ਹੇ ਮੇਰੇ ਮਾਲਿਕ! ਮੈਨੂੰ ਬਰਕਤਾਂ ਵਾਲੀ ਥਾਂ ਉਤਾਰ ਅਤੇ ਤੂੰਹੀਓ ਸਭ ਤੋਂ ਵਧੀਆ (ਥਾਂ) ਉਤਾਰਨ ਵਾਲਾ ਹੈ।
ਇਸ ਆਇਤ ਦੇ ਸਾਰੇ ਅਨੁਵਾਦ ਵੇਖੋ →
إِنَّ فِى ذَٰلِكَ لَـَٔايَٰتٍ وَإِن كُنَّا لَمُبْتَلِينَ
Punjabi Translation - Arif Haleemਇਸ ਕਿੱਸੇ ਵਿਚ ਵੱਡੀਆਂ ਨਿਸ਼ਾਨੀਆਂ ਹਨ। ਬੇਸ਼ੱਕ ਅਸੀਂ ਹੀ (ਲੋਕਾਂ ਦੀ) ਪਰੀਖਿਆ ਲੈਣ ਵਾਲੇ ਹਾਂ।
ਇਸ ਆਇਤ ਦੇ ਸਾਰੇ ਅਨੁਵਾਦ ਵੇਖੋ →
ثُمَّ أَنشَأْنَا مِنۢ بَعْدِهِمْ قَرْنًا ءَاخَرِينَ
Punjabi Translation - Arif Haleemਫੇਰ ਅਸੀਂ ਉਹਨਾਂ (ਨੂਹ ਦੀ ਕੌਮ) ਮਗਰੋਂ ਇਕ ਹੋਰ ਉੱਮਤ (ਕੌਮ) ਨੂੰ ਪੈਦਾ ਕੀਤਾ।
ਇਸ ਆਇਤ ਦੇ ਸਾਰੇ ਅਨੁਵਾਦ ਵੇਖੋ →
فَأَرْسَلْنَا فِيهِمْ رَسُولًا مِّنْهُمْ أَنِ ٱعْبُدُوا۟ ٱللَّهَ مَا لَكُم مِّنْ إِلَٰهٍ غَيْرُهُۥٓ أَفَلَا تَتَّقُونَ
Punjabi Translation - Arif Haleemਅਸੀਂ ਉਹਨਾਂ ਵਿੱਚੋਂ ਹੀ ਉਹਨਾਂ ਵੱਲ ਇਕ ਰਸੂਲ ਘੱਲਿਆ (ਇਹ ਕਹਿਣ ਲਈ) ਕਿ ਤੁਸੀਂ ਸਾਰੇ ਅੱਲਾਹ ਦੀ ਹੀ ਇਬਾਦਤ ਕਰੋ, ਇਸ ਤੋਂ ਛੁੱਟ ਤੁਹਾਡਾ ਹੋਰ ਕੋਈ ਇਸ਼ਟ ਨਹੀਂ। ਤੁਸੀਂ (ਰੱਬ ਦੇ ਅਜ਼ਾਬ ਤੋਂ) ਕਿਉਂ ਨਹੀਂ ਡਰਦੇ ?
ਇਸ ਆਇਤ ਦੇ ਸਾਰੇ ਅਨੁਵਾਦ ਵੇਖੋ →
وَقَالَ ٱلْمَلَأُ مِن قَوْمِهِ ٱلَّذِينَ كَفَرُوا۟ وَكَذَّبُوا۟ بِلِقَآءِ ٱلْـَٔاخِرَةِ وَأَتْرَفْنَٰهُمْ فِى ٱلْحَيَوٰةِ ٱلدُّنْيَا مَا هَٰذَآ إِلَّا بَشَرٌ مِّثْلُكُمْ يَأْكُلُ مِمَّا تَأْكُلُونَ مِنْهُ وَيَشْرَبُ مِمَّا تَشْرَبُونَ
Punjabi Translation - Arif Haleemਕੌਮ ਦੇ ਉਹ ਸਰਦਾਰ, ਜਿਨ੍ਹਾਂ ਨੇ (ਰਸੂਲ) ਮੰਣਨ ਤੋਂ ਨਾ ਕਰ ਦਿੱਤੀ ਸੀ ਅਤੇ ਪਰਲੋਕ ਦੀ ਮੁਲਾਕਾਤ ਨੂੰ ਝੂਠ ਆਖਦੇ ਸੀ, ਉਹਨਾਂ ਨੂੰ ਅਸੀਂ ਸੰਸਾਰਿਕ ਜੀਵਨ ਦੀ ਖ਼ੁਸ਼ਹਾਲੀ ਵੀ ਦੇ ਛੱਡੀ ਸੀ, (ਕੌਮ ਨੂੰ ਆਖਣ ਲੱਗੇ) ਕਿ ਇਹ ਰਸੂਲ ਤਾਂ ਤੁਹਾਡੇ ਵਰਗਾ ਹੀ ਇਕ ਮਨੁੱਖ ਹੈ। ਜੋ ਤੁਸੀਂ ਖਾਂਦੇ ਹੋ ਉਹਨਾਂ ਚੀਜ਼ਾਂ ਨੂੰ ਇਹ ਵੀ ਖਾਂਦਾ ਹੈ ਅਤੇ ਜਿਹੜਾ ਪਾਣੀ ਤੁਸੀਂ ਪੀਂਦੇ ਹੋ ਉਹੀਓ ਇਹ ਪੀਂਦਾ ਹੈ।
ਇਸ ਆਇਤ ਦੇ ਸਾਰੇ ਅਨੁਵਾਦ ਵੇਖੋ →
وَلَئِنْ أَطَعْتُم بَشَرًا مِّثْلَكُمْ إِنَّكُمْ إِذًا لَّخَٰسِرُونَ
Punjabi Translation - Arif Haleemਜੇ ਤੁਸੀਂ ਆਪਣੇ ਜਿਹੇ ਮਨੁੱਖ ਦੇ ਆਖੇ ਲੱਗ ਗਏ ਤਾਂ ਬੇਸ਼ੱਕ ਇਸ ਸਮੇਂ ਤੁਸੀਂ ਘਾਟੇ ਵਿਚ ਰਹੋਗੇ।
ਇਸ ਆਇਤ ਦੇ ਸਾਰੇ ਅਨੁਵਾਦ ਵੇਖੋ →
أَيَعِدُكُمْ أَنَّكُمْ إِذَا مِتُّمْ وَكُنتُمْ تُرَابًا وَعِظَٰمًا أَنَّكُم مُّخْرَجُونَ
Punjabi Translation - Arif Haleemਕੀ ਇਹ ਰਸੂਲ ਤੁਹਾਨੂੰ ਇਹ ਵਚਨ ਦਿੰਦਾ ਹੈ ਕਿ ਜਦੋਂ ਤੁਸੀਂ ਮਰ ਜਾਓਗੇ ਅਤੇ ਮਿੱਟੀ ਤੇ ਹੱਡੀਆਂ ਹੋ ਕੇ ਰਹਿ ਜਾਓਗੇ ਤਾਂ ਫੇਰ (ਕਬਰਾਂ ਵਿੱਚੋਂ ਕੱਢ ਕੇ) ਮੁੜ ਜੀਵਿਤ ਕੀਤੇ ਜਾਓਗੇ?
ਇਸ ਆਇਤ ਦੇ ਸਾਰੇ ਅਨੁਵਾਦ ਵੇਖੋ →
هَيْهَاتَ هَيْهَاتَ لِمَا تُوعَدُونَ
Punjabi Translation - Arif Haleemਜਿਹੜਾ ਵਚਨ ਤੁਹਾਨੂੰ ਦਿੱਤਾ ਜਾ ਰਿਹਾ ਹੈ ਉਹ ਪੂਰਾ ਹੋਣਾ ਅਸੰਭਵ ਹੈ।
ਇਸ ਆਇਤ ਦੇ ਸਾਰੇ ਅਨੁਵਾਦ ਵੇਖੋ →
إِنْ هِىَ إِلَّا حَيَاتُنَا ٱلدُّنْيَا نَمُوتُ وَنَحْيَا وَمَا نَحْنُ بِمَبْعُوثِينَ
Punjabi Translation - Arif Haleemਇਹੋ ਸਾਡਾ ਸੰਸਾਰਿਕ ਜੀਵਨ (ਹੀ ਤਾਂ ਸਭ ਕੁੱਝ) ਹੈ, ਜਿੱਥੇ ਅਸੀਂ ਮਰਦੇ ਤੇ ਜਿਊਂਦੇ ਰਹਿੰਦੇ ਹਾਂ ਅਤੇ ਸਾਨੂੰ ਮੁੜ ਉਠਾਇਆ ਨਹੀਂ ਜਾਵੇਗਾ।
ਇਸ ਆਇਤ ਦੇ ਸਾਰੇ ਅਨੁਵਾਦ ਵੇਖੋ →
إِنْ هُوَ إِلَّا رَجُلٌ ٱفْتَرَىٰ عَلَى ٱللَّهِ كَذِبًا وَمَا نَحْنُ لَهُۥ بِمُؤْمِنِينَ
Punjabi Translation - Arif Haleemਉਹ ਇਕ ਮਨੁੱਖ ਹੀ ਤਾਂ ਹੈ ਜਿਸ ਨੇ (ਅੱਲਾਹ) ’ਤੇ ਝੂਠ ਜੜ ਦਿੱਤਾ ਹੈ, ਅਸੀਂ ਤਾਂ ਇਸ ਦੀਆਂ ਗੱਲਾਂ ਨੂੰ ਮੰਣਨ ਵਾਲੇ ਨਹੀਂ।
ਇਸ ਆਇਤ ਦੇ ਸਾਰੇ ਅਨੁਵਾਦ ਵੇਖੋ →
قَالَ رَبِّ ٱنصُرْنِى بِمَا كَذَّبُونِ
Punjabi Translation - Arif Haleemਨਬੀ ਨੇ ਦੁਆ ਕੀਤੀ ਕਿ ਹੇ ਮੇਰੇ ਰੱਬਾ! ਉਹਨਾਂ ਨੇ ਮੈਨੂੰ ਝੁਠਲਾਇਆ ਹੈ, ਸੋ ਹੁਣ ਤੂੰ ਮੇਰੀ ਮਦਦ ਕਰ।
ਇਸ ਆਇਤ ਦੇ ਸਾਰੇ ਅਨੁਵਾਦ ਵੇਖੋ →
قَالَ عَمَّا قَلِيلٍ لَّيُصْبِحُنَّ نَٰدِمِينَ
Punjabi Translation - Arif Haleemਅੱਲਾਹ ਨੇ ਫ਼ਰਮਾਇਆ ਕਿ ਇਹ (ਕਾਫ਼ਿਰ) ਛੇਤੀ ਹੀ (ਆਪਣੀਆਂ ਕਰਤੂਤਾਂ ਲਈ) ਪਛਤਾਉਣਗੇ।
ਇਸ ਆਇਤ ਦੇ ਸਾਰੇ ਅਨੁਵਾਦ ਵੇਖੋ →
فَأَخَذَتْهُمُ ٱلصَّيْحَةُ بِٱلْحَقِّ فَجَعَلْنَٰهُمْ غُثَآءً فَبُعْدًا لِّلْقَوْمِ ٱلظَّٰلِمِينَ
Punjabi Translation - Arif Haleemਅੰਤ ਬਣਦੇ ਹੱਕ ਅਨੁਸਾਰ ਇਕ ਤੇਜ਼ ਚੀਕ ਨੇ ਉਹਨਾਂ ਨੂੰ ਆ ਨੱਪਿਆ ਅਤੇ ਅਸੀਂ ਉਹਨਾਂ ਨੂੰ ਕੂੜਾ-ਕਚਰਾ ਬਣਾ ਕੇ ਸੁੱਟ ਦਿੱਤਾ। ਸੋ ਜ਼ਾਲਮਾਂ ਲਈ ਲਾਅਨਤ ਹੈ।
ਇਸ ਆਇਤ ਦੇ ਸਾਰੇ ਅਨੁਵਾਦ ਵੇਖੋ →
ثُمَّ أَنشَأْنَا مِنۢ بَعْدِهِمْ قُرُونًا ءَاخَرِينَ
Punjabi Translation - Arif Haleemਉਹਨਾਂ ਤੋਂ ਮਗਰੋਂ ਅਸੀਂ ਹੋਰ ਵੀ ਕਈ ਉੱਮਤਾਂ (ਕੌਮਾਂ) ਨੂੰ ਪੈਦਾ ਕੀਤਾ।
ਇਸ ਆਇਤ ਦੇ ਸਾਰੇ ਅਨੁਵਾਦ ਵੇਖੋ →
مَا تَسْبِقُ مِنْ أُمَّةٍ أَجَلَهَا وَمَا يَسْتَـْٔخِرُونَ
Punjabi Translation - Arif Haleemਨਾ ਕੋਈ ਉੱਮਤ ਆਪਣੇ ਮਿਥੇ ਸਮੇਂ ਤੋਂ ਅੱਗੇ ਲੰਘ ਸਕਦੀ ਹੈ (ਭਾਵ ਜਿਊਂਦੀ ਰਹਿ ਸਕਦੀ ਹੈ) ਅਤੇ ਨਾ ਹੀ ਉਹ ਪਿੱਛੇ ਰਹਿ ਸਕਦੀ ਹੈ (ਭਾਵ ਮਰ ਸਕਦੀ ਹੈ)।
ਇਸ ਆਇਤ ਦੇ ਸਾਰੇ ਅਨੁਵਾਦ ਵੇਖੋ →
ثُمَّ أَرْسَلْنَا رُسُلَنَا تَتْرَا كُلَّ مَا جَآءَ أُمَّةً رَّسُولُهَا كَذَّبُوهُ فَأَتْبَعْنَا بَعْضَهُم بَعْضًا وَجَعَلْنَٰهُمْ أَحَادِيثَ فَبُعْدًا لِّقَوْمٍ لَّا يُؤْمِنُونَ
Punjabi Translation - Arif Haleemਅਸੀਂ ਨਾਲੋ-ਨਾਲ ਰਸੂਲ ਭੇਜਦੇ ਰਹੇ ਹਾਂ, ਜਦ ਵੀ ਕਿਸੇ ਉੱਮਤ ਕੋਲ ਉਹਨਾਂ ਦਾ ਰਸੂਲ ਆਇਆ ਤਾਂ ਉਸ (ਉੱਮਤ) ਨੇ ਉਸ ਨੂੰ ਝੁਠਲਾਇਆ। ਅਸੀਂ ਇਕ ਤੋਂ ਬਾਅਦ ਦੂਜੀ ਉੱਮਤ ਨੂੰ ਹਲਾਕ ਕਰਦੇ ਗਏ ਅਤੇ ਉਹ (ਕੌਮਾਂ) ਕੇਵਲ ਕਹਾਣੀ ਬਣ ਕੇ ਰਹਿ ਗਈਆਂ। ਉਹਨਾਂ ਲੋਕਾਂ ਲਈ ਫਿਟਕਾਰ ਹੈ ਜਿਹੜੇ ਈਮਾਨ ਨਹੀਂ ਲਿਆਉਂਦੇ।
ਇਸ ਆਇਤ ਦੇ ਸਾਰੇ ਅਨੁਵਾਦ ਵੇਖੋ →
ثُمَّ أَرْسَلْنَا مُوسَىٰ وَأَخَاهُ هَٰرُونَ بِـَٔايَٰتِنَا وَسُلْطَٰنٍ مُّبِينٍ
Punjabi Translation - Arif Haleemਅਸੀਂ ਮੂਸਾ ਅਤੇ ਉਸ ਦੇ ਭਰਾ ਹਾਰੂਨ ਨੂੰ ਆਪਣੀਆਂ ਨਿਸ਼ਾਨੀਆਂ ਅਤੇ ਖੁੱਲ੍ਹੀਆਂ ਦਲੀਲਾਂ ਦੇਕੇ ਭੇਜਿਆ।
ਇਸ ਆਇਤ ਦੇ ਸਾਰੇ ਅਨੁਵਾਦ ਵੇਖੋ →
إِلَىٰ فِرْعَوْنَ وَمَلَإِي۟هِۦ فَٱسْتَكْبَرُوا۟ وَكَانُوا۟ قَوْمًا عَالِينَ
Punjabi Translation - Arif Haleemਅਸਾਂ ਫ਼ਿਰਔਨ ਅਤੇ ਉਸ ਦੇ ਸਰਦਾਰਾਂ ਵੱਲ (ਮੂਸਾ ਤੇ ਹਾਰੂਨ ਨੂੰ) ਭੇਜਿਆ, ਪਰ ਉਹਨਾਂ ਨੇ ਹੰਕਾਰ ਕੀਤਾ, ਉਹ ਸਰਕਸ਼ (ਬਾਗ਼ੀ) ਲੋਕ ਸੀ।
ਇਸ ਆਇਤ ਦੇ ਸਾਰੇ ਅਨੁਵਾਦ ਵੇਖੋ →
فَقَالُوٓا۟ أَنُؤْمِنُ لِبَشَرَيْنِ مِثْلِنَا وَقَوْمُهُمَا لَنَا عَٰبِدُونَ
Punjabi Translation - Arif Haleemਉਹ (ਫ਼ਿਰਔਨ ਅਤੇ ਉਸ ਦੇ ਸਾਥੀ) ਕਹਿਣ ਲੱਗੇ ਕਿ ਕੀ ਅਸੀਂ ਆਪਣੇ ਹੀ ਵਰਗੇ ਦੋ ਵਿਅਕਤੀਆਂ ’ਤੇ ਈਮਾਨ ਲਿਆਈਏ? ਜਦੋਂ ਕਿ ਉਹਨਾਂ ਦੀ ਕੌਮ ਸਾਡੀ ਗ਼ੁਲਾਮ ਹੈ।
ਇਸ ਆਇਤ ਦੇ ਸਾਰੇ ਅਨੁਵਾਦ ਵੇਖੋ →
فَكَذَّبُوهُمَا فَكَانُوا۟ مِنَ ٱلْمُهْلَكِينَ
Punjabi Translation - Arif Haleemਬਸ ਫੇਰ ਉਹਨਾਂ (ਫ਼ਿਰਔਨੀਆਂ) ਨੇ ਉਹਨਾਂ ਨੂੰ (ਰਸੂਲ) ਮੰਣਨ ਤੋਂ ਇਨਕਾਰ ਕਰ ਦਿੱਤਾ ਅਤੇ ਉਹ ਵੀ ਤਬਾਹ ਹੋਣ ਵਾਲਿਆਂ ਵਿੱਚੋਂ ਹੋ ਗਏ।
ਇਸ ਆਇਤ ਦੇ ਸਾਰੇ ਅਨੁਵਾਦ ਵੇਖੋ →
وَلَقَدْ ءَاتَيْنَا مُوسَى ٱلْكِتَٰبَ لَعَلَّهُمْ يَهْتَدُونَ
Punjabi Translation - Arif Haleemਅਸੀਂ ਮੂਸਾ ਨੂੰ ਕਿਤਾਬ (ਤੌਰੈਤ) ਵੀ ਦਿੱਤੀ ਸੀ, ਤਾਂ ਜੋ ਉਹ ਲੋਕ ਸਿੱਧੇ ਰਾਹ ਉੱਤੇ ਆ ਜਾਣ।
ਇਸ ਆਇਤ ਦੇ ਸਾਰੇ ਅਨੁਵਾਦ ਵੇਖੋ →
وَجَعَلْنَا ٱبْنَ مَرْيَمَ وَأُمَّهُۥٓ ءَايَةً وَءَاوَيْنَٰهُمَآ إِلَىٰ رَبْوَةٍ ذَاتِ قَرَارٍ وَمَعِينٍ
Punjabi Translation - Arif Haleemਅਸੀਂ ਮਰੀਅਮ ਦੇ ਪੁੱਤਰ (ਈਸਾ) ਨੂੰ ਅਤੇ ਉਸ ਦੀ ਮਾਂ (ਮਰੀਅਮ) ਨੂੰ (ਕੁਦਰਤ ਦੀ) ਇਕ ਨਿਸ਼ਾਨੀ ਬਣਾਇਆ ਅਤੇ ਉਹਨਾਂ ਦੋਵਾਂ (ਮਾਂ ਅਤੇ ਪੁੱਤਰ) ਨੂੰ ਉੱਚੀ ਪਾਕ ਥਾਂ ’ਤੇ ਠਹਿਰਾਇਆ, ਜਿੱਥੇ ਚਸ਼ਮੇ ਵਗਦੇ ਸੀ।
ਇਸ ਆਇਤ ਦੇ ਸਾਰੇ ਅਨੁਵਾਦ ਵੇਖੋ →
يَٰٓأَيُّهَا ٱلرُّسُلُ كُلُوا۟ مِنَ ٱلطَّيِّبَٰتِ وَٱعْمَلُوا۟ صَٰلِحًا إِنِّى بِمَا تَعْمَلُونَ عَلِيمٌ
Punjabi Translation - Arif Haleemਅੱਲਾਹ ਨੇ ਫ਼ਰਮਾਇਆ ਕਿ ਹੇ ਪੈਗ਼ੰਬਰੋ! ਪਾਕ ਚੀਜ਼ਾਂ ਖਾਓ ਅਤੇ ਨੇਕ ਕੰਮ ਕਰੋ, ਤੁਸੀਂ ਜੋ ਵੀ ਕਰ ਰਹੇ ਹੋ ਮੈਂ ਉਸ ਤੋਂ ਭਲੀ-ਭਾਂਤ ਜਾਣੂ ਹਾਂ।
ਇਸ ਆਇਤ ਦੇ ਸਾਰੇ ਅਨੁਵਾਦ ਵੇਖੋ →
وَإِنَّ هَٰذِهِۦٓ أُمَّتُكُمْ أُمَّةً وَٰحِدَةً وَأَنَا۠ رَبُّكُمْ فَٱتَّقُونِ
Punjabi Translation - Arif Haleemਅਤੇ ਤੁਹਾਡੇ ਸਾਰੇ (ਰਸੂਲਾਂ) ਦੀ ਇਕ ਹੀ ਉੱਮਤ ਭਾਵ ਧਰਮ ਹੈ ਅਤੇ ਮੈਂ ਹੀ ਤੁਹਾਡੇ ਸਭ ਦਾ ਰੱਬ ਹਾਂ, ਸੋ ਮੈਂਥੋ ਹੀ ਡਰੋ।
ਇਸ ਆਇਤ ਦੇ ਸਾਰੇ ਅਨੁਵਾਦ ਵੇਖੋ →
فَتَقَطَّعُوٓا۟ أَمْرَهُم بَيْنَهُمْ زُبُرًا كُلُّ حِزْبٍۭ بِمَا لَدَيْهِمْ فَرِحُونَ
Punjabi Translation - Arif Haleemਕੁੱਝ ਸਮੇਂ ਬਾਅਦ ਉਹਨਾਂ ਨੇ ਆਪਣੇ ਦੀਨ ਨੂੰ ਆਪੋ ਵਿਚਾਲੇ ਟੋਟੇ-ਟੋਟੇ ਕਰ ਛੱਡਿਆ। ਹਰ ਧੜ੍ਹਾ ਉਸ ਵਿਚ ਮਸਤ ਹੈ ਜਿਹੜਾ ਉਸ ਦੇ ਕੋਲ ਹੈ।[2]
ਇਸ ਆਇਤ ਦੇ ਸਾਰੇ ਅਨੁਵਾਦ ਵੇਖੋ →
فَذَرْهُمْ فِى غَمْرَتِهِمْ حَتَّىٰ حِينٍ
Punjabi Translation - Arif Haleemਬਸ (ਹੇ ਨਬੀ!) ਤੁਸੀਂ ਵੀ ਕੁੱਝ ਸਮੇਂ ਲਈ ਉਹਨਾਂ ਨੂੰ ਮਸਤੀ ਵਿਚ ਰਹਿਣ ਦਿਓ।
ਇਸ ਆਇਤ ਦੇ ਸਾਰੇ ਅਨੁਵਾਦ ਵੇਖੋ →
أَيَحْسَبُونَ أَنَّمَا نُمِدُّهُم بِهِۦ مِن مَّالٍ وَبَنِينَ
Punjabi Translation - Arif Haleemਕੀ ਉਹ ਇਹ ਸਮਝਦੇ ਹਨ ਕਿ ਜਿਹੜਾ ਵੀ ਅਸੀਂ ਉਨ੍ਹਾਂ ਦੇ ਮਾਲ ਅਤੇ ਔਲਾਦ ਵਿਚ ਵਾਧਾ ਕਰ ਰਹੇ ਹਾਂ।
ਇਸ ਆਇਤ ਦੇ ਸਾਰੇ ਅਨੁਵਾਦ ਵੇਖੋ →
نُسَارِعُ لَهُمْ فِى ٱلْخَيْرَٰتِ بَل لَّا يَشْعُرُونَ
Punjabi Translation - Arif Haleemਤਾਂ ਕੀ ਅਸੀਂ ਉਹਨਾਂ ਲਈ ਭਲਾਈਆਂ ਕਰਨ ਵਿਚ ਛੇਤੀ ਕਰ ਰਹੇ ਹਾਂ ? ਇੰਜ ਨਹੀਂ, ਸਗੋਂ ਇਹ ਲੋਕ (ਹਕੀਕਤ ਨੂੰ) ਸਮਝਦੇ ਹੀ ਨਹੀਂ।
ਇਸ ਆਇਤ ਦੇ ਸਾਰੇ ਅਨੁਵਾਦ ਵੇਖੋ →
إِنَّ ٱلَّذِينَ هُم مِّنْ خَشْيَةِ رَبِّهِم مُّشْفِقُونَ
Punjabi Translation - Arif Haleemਜਿਹੜੇ ਲੋਕ ਆਪਣੇ ਰੱਬ ਦੇ ਗੁੱਸੇ ਤੋਂ ਡਰਦੇ ਹਨ।
ਇਸ ਆਇਤ ਦੇ ਸਾਰੇ ਅਨੁਵਾਦ ਵੇਖੋ →
وَٱلَّذِينَ هُم بِـَٔايَٰتِ رَبِّهِمْ يُؤْمِنُونَ
Punjabi Translation - Arif Haleemਅਤੇ ਜਿਹੜੇ ਆਪਣੇ ਰੱਬ ਦੀਆਂ ਆਇਤਾਂ (.ਕੁਰਆਨ) ਨੂੰ ਮੰਨਦੇ ਹਨ।
ਇਸ ਆਇਤ ਦੇ ਸਾਰੇ ਅਨੁਵਾਦ ਵੇਖੋ →
وَٱلَّذِينَ هُم بِرَبِّهِمْ لَا يُشْرِكُونَ
Punjabi Translation - Arif Haleemਅਤੇ ਜਿਹੜੇ ਆਪਣੇ ਰੱਬ ਨਾਲ ਕਿਸੇ ਨੂੰ ਸ਼ਰੀਕ ਨਹੀਂ ਕਰਦੇ।
ਇਸ ਆਇਤ ਦੇ ਸਾਰੇ ਅਨੁਵਾਦ ਵੇਖੋ →
وَٱلَّذِينَ يُؤْتُونَ مَآ ءَاتَوا۟ وَّقُلُوبُهُمْ وَجِلَةٌ أَنَّهُمْ إِلَىٰ رَبِّهِمْ رَٰجِعُونَ
Punjabi Translation - Arif Haleemਅਤੇ ਜਿਹੜੇ (ਰੱਬ ਦੀ ਰਾਹ ਵਿਚ) ਜੋ ਵੀ ਬਣਦਾ ਸਰਦਾ ਹੈ ਦਿੰਦੇ ਹਨ ਉਹਨਾਂ ਦੇ ਦਿਲ ਕੰਬਦੇ ਹਨ ਕਿ ਜਾਣਾ ਤਾਂ ਉਹਨਾਂ ਨੇ ਆਪਣੇ ਰੱਬ ਵੱਲ ਹੀ ਹੈ। [3]
ਇਸ ਆਇਤ ਦੇ ਸਾਰੇ ਅਨੁਵਾਦ ਵੇਖੋ →
أُو۟لَٰٓئِكَ يُسَٰرِعُونَ فِى ٱلْخَيْرَٰتِ وَهُمْ لَهَا سَٰبِقُونَ
Punjabi Translation - Arif Haleemਇਹ ਉਹ ਹਨ ਜਿਹੜੇ ਨੇਕੀਆਂ ਕਰਨ ਵਿਚ ਛੇਤੀ ਕਰਦੇ ਅਤੇ ਭਲਾਈਆਂ ਵੱਲ ਇਕ ਦੂਜੇ ਤੋਂ ਅੱਗੇ ਜਾਣ ਵਾਲੇ ਹਨ।
ਇਸ ਆਇਤ ਦੇ ਸਾਰੇ ਅਨੁਵਾਦ ਵੇਖੋ →
وَلَا نُكَلِّفُ نَفْسًا إِلَّا وُسْعَهَا وَلَدَيْنَا كِتَٰبٌ يَنطِقُ بِٱلْحَقِّ وَهُمْ لَا يُظْلَمُونَ
Punjabi Translation - Arif Haleemਅਸੀਂ ਕਿਸੇ ਵਿਅਕਤੀ ਨੂੰ ਉਸ ਦੀ ਹਿੱਮਤ ਤੋਂ ਵੱਧ (ਕਰਮ ਕਰਨ ਦੀ) ਤਕਲੀਫ਼ ਨਹੀਂ ਦਿੰਦੇ ਅਤੇ ਸਾਡੇ ਕੋਲ ਇਕ ਅਜਿਹੀ ਕਿਤਾਬ (ਕਰਮਪਤਰੀ) ਹੈ ਜੋ (ਹਰੇਕ ਦਾ ਹਾਲ) ਇੰਨ-ਬਿੰਨ ਦੱਸ ਦੇਵੇਗੀ। ਸੋ ਕਿਸੇ ਨਾਲ ਵੀ ਕੋਈ ਧੱਕਾ ਨਹੀਂ ਹੋਵੇਗਾ।
ਇਸ ਆਇਤ ਦੇ ਸਾਰੇ ਅਨੁਵਾਦ ਵੇਖੋ →
بَلْ قُلُوبُهُمْ فِى غَمْرَةٍ مِّنْ هَٰذَا وَلَهُمْ أَعْمَٰلٌ مِّن دُونِ ذَٰلِكَ هُمْ لَهَا عَٰمِلُونَ
Punjabi Translation - Arif Haleemਜਦ ਕਿ ਉਹਨਾਂ (ਕਾਫ਼ਿਰਾਂ) ਦੇ ਦਿਲ ਇਸ (.ਕੁਰਆਨ) ਤੋਂ ਬੇਪਰਵਾਹ ਹਨ ਅਤੇ (ਇਸ ਬੇਪਰਵਾਹੀ) ਤੋਂ ਛੁੱਟ ਹੋਰ ਵੀ ਵਧੇਰੇ (ਭੈੜੇ) ਕੰਮ ਹਨ ਜਿਨ੍ਹਾਂ ਨੂੰ ਉਹ ਕਰਨ ਵਾਲੇ ਹਨ।
ਇਸ ਆਇਤ ਦੇ ਸਾਰੇ ਅਨੁਵਾਦ ਵੇਖੋ →
حَتَّىٰٓ إِذَآ أَخَذْنَا مُتْرَفِيهِم بِٱلْعَذَابِ إِذَا هُمْ يَجْـَٔرُونَ
Punjabi Translation - Arif Haleemਇੱਥੋਂ ਤੀਕ ਕਿ ਜਦੋਂ ਅਸੀਂ ਉਹਨਾਂ ਦੇ ਖਾਂਦੇ ਪੀਂਦੇ ਲੋਕਾਂ ਨੂੰ ਅਜ਼ਾਬ ਵਿਚ ਫੜਾਂਗੇ ਫੇਰ ਉਹ ਉਸ ਸਮੇਂ ਰੋਣ ਪੀਟੱਣਗੇ।
ਇਸ ਆਇਤ ਦੇ ਸਾਰੇ ਅਨੁਵਾਦ ਵੇਖੋ →
لَا تَجْـَٔرُوا۟ ٱلْيَوْمَ إِنَّكُم مِّنَّا لَا تُنصَرُونَ
Punjabi Translation - Arif Haleem(ਉਹਨਾਂ ਨੂੰ ਕਿਹਾ ਜਾਵੇਗਾ ਕਿ) ਅੱਜ ਹਾਏ ਦੁਹਾਈ ਨਾ ਕਰੋ, ਸਾਡੇ ਵੱਲੋਂ ਤੁਹਾਨੂੰ ਕੁੱਝ ਵੀ ਮਦਦ ਨਹੀਂ ਪਹੁੰਚੇਗੀ।
ਇਸ ਆਇਤ ਦੇ ਸਾਰੇ ਅਨੁਵਾਦ ਵੇਖੋ →
قَدْ كَانَتْ ءَايَٰتِى تُتْلَىٰ عَلَيْكُمْ فَكُنتُمْ عَلَىٰٓ أَعْقَٰبِكُمْ تَنكِصُونَ
Punjabi Translation - Arif Haleem(ਕਿਹਾ ਜਾਵੇਗਾ ਕਿ) ਜਦੋਂ ਸਾਡੀਆਂ ਆਇਤਾਂ ਤੁਹਾਡੇ ਸਾਹਮਣੇ ਪੜ੍ਹੀਆਂ ਜਾਂਦੀਆਂ ਸਨ ਤਾਂ ਤੁਸੀਂ ਪਿਛਲੇ ਪੈਰੀਂ ਨੱਠ ਜਾਂਦੇ ਸੀ।
ਇਸ ਆਇਤ ਦੇ ਸਾਰੇ ਅਨੁਵਾਦ ਵੇਖੋ →
مُسْتَكْبِرِينَ بِهِۦ سَٰمِرًا تَهْجُرُونَ
Punjabi Translation - Arif Haleemਘਮੰਡ ਕਰਦੇ ਸੀ ਅਤੇ ਇਸ (.ਕੁਰਆਨ) ਨੂੰ ਕਿੱਸਾ ਕਹਾਣੀ ਕਹਿੰਦੇ ਹੋਏ ਬਕਵਾਸ ਕਰਦੇ ਸੀ।
ਇਸ ਆਇਤ ਦੇ ਸਾਰੇ ਅਨੁਵਾਦ ਵੇਖੋ →
أَفَلَمْ يَدَّبَّرُوا۟ ٱلْقَوْلَ أَمْ جَآءَهُم مَّا لَمْ يَأْتِ ءَابَآءَهُمُ ٱلْأَوَّلِينَ
Punjabi Translation - Arif Haleemਕੀ ਉਹਨਾਂ (ਕਾਫ਼ਿਰਾਂ) ਨੇ ਕਦੇ ਇਸ (.ਕੁਰਆਨ) ’ਤੇ ਸੋਚ ਵਿਚਾਰ ਕੀਤਾ ਹੀ ਨਹੀਂ? ਜਾਂ ਉਹਨਾਂ ਕੋਲ ਉਹ ਚੀਜ਼ ਆ ਗਈ ਹੈ ਜਿਹੜੀ ਉਹਨਾਂ ਦੇ ਪਿਓ ਦਾਦਿਆਂ ਕੋਲ ਨਹੀਂ ਸੀ ਆਈ ?
ਇਸ ਆਇਤ ਦੇ ਸਾਰੇ ਅਨੁਵਾਦ ਵੇਖੋ →
أَمْ لَمْ يَعْرِفُوا۟ رَسُولَهُمْ فَهُمْ لَهُۥ مُنكِرُونَ
Punjabi Translation - Arif Haleemਜਾਂ ਉਹਨਾਂ ਨੇ ਆਪਣੇ ਪੈਗ਼ੰਬਰ (ਮੁਹੰਮਦ ਸ:) ਨੂੰ ਪਛਾਣਿਆ ਹੀ ਨਹੀਂ ਇਸ ਲਈ ਉਸ ਦੇ ਇਨਕਾਰੀ ਹੋ ਰਹੇ ਹਨ।
ਇਸ ਆਇਤ ਦੇ ਸਾਰੇ ਅਨੁਵਾਦ ਵੇਖੋ →
أَمْ يَقُولُونَ بِهِۦ جِنَّةٌۢ بَلْ جَآءَهُم بِٱلْحَقِّ وَأَكْثَرُهُمْ لِلْحَقِّ كَٰرِهُونَ
Punjabi Translation - Arif Haleemਇਹ ਕਾਫ਼ਿਰ ਆਖਦੇ ਹਨ ਕਿ ਇਹ (ਮੁਹੰਮਦ) ਤਾਂ ਪਾਗਲ ਹੈ ਜਦ ਕਿ ਉਹ ਤਾਂ ਉਹਨਾਂ ਦੇ ਕੋਲ ਹੱਕ ਲੈ ਕੇ ਆਇਆ ਹੈ ਅਤੇ ਉਹਨਾਂ ਵਿੱਚੋਂ ਬਹੁਤੇ ਤਾਂ ਹੱਕ ਨੂੰ ਨਾ-ਪਸੰਦ ਕਰਦੇ ਹਾਂ।
ਇਸ ਆਇਤ ਦੇ ਸਾਰੇ ਅਨੁਵਾਦ ਵੇਖੋ →
وَلَوِ ٱتَّبَعَ ٱلْحَقُّ أَهْوَآءَهُمْ لَفَسَدَتِ ٱلسَّمَٰوَٰتُ وَٱلْأَرْضُ وَمَن فِيهِنَّ بَلْ أَتَيْنَٰهُم بِذِكْرِهِمْ فَهُمْ عَن ذِكْرِهِم مُّعْرِضُونَ
Punjabi Translation - Arif Haleemਜੇ ਹੱਕ (ਧਰਮ) ਹੀ ਉਹਨਾਂ ਦੀਆਂ ਇੱਛਾਵਾ ਦੇ ਅਧੀਨ ਹੋ ਜਾਵੇ ਤਾਂ ਧਰਤੀ, ਅਕਾਸ਼ ਅਤੇ ਉਹਨਾਂ ਵਿਚਾਲੇ ਦੀ ਹਰੇਕ ਚੀਜ਼ ਉਥਲ-ਪੁਥਲ ਹੋ ਜਾਵੇ। ਸੱਚ ਤਾਂ ਇਹ ਹੈ ਕਿ ਅਸੀਂ ਉਹਨਾਂ ਲਈ ਨਸੀਹਤ (ਭਾਵ .ਕੁਰਆਨ) ਲਿਆਏ ਹਾਂ, ਪਰ ਉਹ ਆਪਣੀ ਹੀ ਨਸੀਹਤ ਤੋਂ ਮੂੰਹ ਮੋੜਦੇ ਹਨ।
ਇਸ ਆਇਤ ਦੇ ਸਾਰੇ ਅਨੁਵਾਦ ਵੇਖੋ →
أَمْ تَسْـَٔلُهُمْ خَرْجًا فَخَرَاجُ رَبِّكَ خَيْرٌ وَهُوَ خَيْرُ ٱلرَّٰزِقِينَ
Punjabi Translation - Arif Haleem(ਹੇ ਨਬੀ!) ਕੀ ਤੁਸੀਂ ਉਹਨਾਂ ਤੋਂ ਕੋਈ ਬਦਲਾ ਚਾਹੁੰਦੇ ਹੋ, ਬਦਲਾ ਤਾਂ ਤੁਹਾਡੇ ਰੱਬ ਵੱਲੋਂ ਹੀ ਵਧੀਆ ਮਿਲੇਗਾ ਅਤੇ ਉਹੀਓ ਸਭ ਤੋਂ ਵਧੀਆ ਰਾਜ਼ਿਕ (ਬਦਲਾ ਦੇਣ ਵਾਲਾ) ਹੈ।
ਇਸ ਆਇਤ ਦੇ ਸਾਰੇ ਅਨੁਵਾਦ ਵੇਖੋ →
وَإِنَّكَ لَتَدْعُوهُمْ إِلَىٰ صِرَٰطٍ مُّسْتَقِيمٍ
Punjabi Translation - Arif Haleem(ਹੇ ਪੈਗ਼ੰਬਰ ਮੁਹੰਮਦ ਸ:!) ਤੁਸੀਂ ਤਾਂ ਉਹਨਾਂ ਸਿੱਧੀ ਰਾਹ ਵੱਲ ਬੁਲਾ ਰਹੇ ਹੋ।
ਇਸ ਆਇਤ ਦੇ ਸਾਰੇ ਅਨੁਵਾਦ ਵੇਖੋ →
وَإِنَّ ٱلَّذِينَ لَا يُؤْمِنُونَ بِٱلْـَٔاخِرَةِ عَنِ ٱلصِّرَٰطِ لَنَٰكِبُونَ
Punjabi Translation - Arif Haleemਪ੍ਰੰਤੂ ਜਿਹੜੇ ਲੋਕੀ ਆਖ਼ਿਰਤ ’ਤੇ ਵਿਸ਼ਵਾਸ ਨਹੀਂ ਰੱਖਦੇ ਉਹ ਸਿੱਧੀ ਰਾਹ ਤੋਂ ਮੂਹ ਮੋੜ ਲੈਂਦੇ ਹਨ।
ਇਸ ਆਇਤ ਦੇ ਸਾਰੇ ਅਨੁਵਾਦ ਵੇਖੋ →
وَلَوْ رَحِمْنَٰهُمْ وَكَشَفْنَا مَا بِهِم مِّن ضُرٍّ لَّلَجُّوا۟ فِى طُغْيَٰنِهِمْ يَعْمَهُونَ
Punjabi Translation - Arif Haleemਜੇ ਅਸੀਂ ਉਹਨਾਂ (ਇਨਕਾਰੀਆਂ) ਉੱਤੇ ਮਿਹਰਾਂ ਕਰੀਏ ਅਤੇ ਉਹਨਾਂ ਦੀਆਂ ਤਕਲੀਫ਼ਾਂ ਦੂਰ ਕਰ ਦਈਏ ਫੇਰ ਵੀ ਉਹ ਆਪਣੀ ਸਰਕਸ਼ੀ ’ਤੇ ਅੜੇ ਰਹਿਣਗੇ ਅਤੇ ਭਟਕੇ ਫਿਰਨਗੇ।
ਇਸ ਆਇਤ ਦੇ ਸਾਰੇ ਅਨੁਵਾਦ ਵੇਖੋ →
وَلَقَدْ أَخَذْنَٰهُم بِٱلْعَذَابِ فَمَا ٱسْتَكَانُوا۟ لِرَبِّهِمْ وَمَا يَتَضَرَّعُونَ
Punjabi Translation - Arif Haleemਜਦੋਂ ਅਸੀਂ ਉਹਨਾਂ ਨੂੰ ਅਜ਼ਾਬ ਦੇ ਘੇਰੇ ਵਿਚ ਫੜ੍ਹਿਆ ਸੀ ਫੇਰ ਵੀ ਇਹ ਲੋਕ ਆਪਣੇ ਪਾਲਣਹਾਰ ਅੱਗੇ ਨਹੀਂ ਝੁੱਕੇ ਅਤੇ ਨਾ ਹੀ ਨਿਮਰਤਾ ਧਾਰਨ ਕੀਤੀ।
ਇਸ ਆਇਤ ਦੇ ਸਾਰੇ ਅਨੁਵਾਦ ਵੇਖੋ →
حَتَّىٰٓ إِذَا فَتَحْنَا عَلَيْهِم بَابًا ذَا عَذَابٍ شَدِيدٍ إِذَا هُمْ فِيهِ مُبْلِسُونَ
Punjabi Translation - Arif Haleemਇੱਥੋਂ ਤੀਕ ਕਿ ਜਦੋਂ ਅਸੀਂ ਉਹਨਾਂ ਲਈ ਕਰੜੇ ਅਜ਼ਾਬ ਦਾ ਬੂਹਾ ਖੋਲ ਦਿੱਤਾ ਤਾਂ ਉਸੇ ਸਮੇਂ ਉਹ ਨਿਰਾਸ਼ ਹੋ ਗਏ।
ਇਸ ਆਇਤ ਦੇ ਸਾਰੇ ਅਨੁਵਾਦ ਵੇਖੋ →
وَهُوَ ٱلَّذِىٓ أَنشَأَ لَكُمُ ٱلسَّمْعَ وَٱلْأَبْصَٰرَ وَٱلْأَفْـِٔدَةَ قَلِيلًا مَّا تَشْكُرُونَ
Punjabi Translation - Arif Haleemਉਹ ਅੱਲਾਹ ਹੀ ਹੈ ਜਿਸ ਨੇ ਤੁਹਾਨੂੰ ਕੰਨ, ਅੱਖਾਂ ਅਤੇ ਦਿਲ ਦੀਆਂ ਸ਼ਕਤੀਆਂ ਬਖ਼ਸ਼ੀਆਂ, ਪਰ ਤੁਸੀਂ ਲੋਕ ਬਹੁਤ ਹੀ ਘੱਟ ਧੰਨਵਾਦੀ ਹੁੰਦੇ ਹੋ।
ਇਸ ਆਇਤ ਦੇ ਸਾਰੇ ਅਨੁਵਾਦ ਵੇਖੋ →
وَهُوَ ٱلَّذِى ذَرَأَكُمْ فِى ٱلْأَرْضِ وَإِلَيْهِ تُحْشَرُونَ
Punjabi Translation - Arif Haleemਅਤੇ ਉਸੇ ਨੇ ਤੁਹਾਨੂੰ ਧਰਤੀ ’ਤੇ ਫੈਲਾਇਆ ਹੈ ਅਤੇ ਉਸੇ ਵੱਲ ਤੁਸੀਂ ਸਾਰੇ ਇਕੱਠੇ ਕੀਤੇ ਜਾਵੋਗੇ।
ਇਸ ਆਇਤ ਦੇ ਸਾਰੇ ਅਨੁਵਾਦ ਵੇਖੋ →
وَهُوَ ٱلَّذِى يُحْىِۦ وَيُمِيتُ وَلَهُ ٱخْتِلَٰفُ ٱلَّيْلِ وَٱلنَّهَارِ أَفَلَا تَعْقِلُونَ
Punjabi Translation - Arif Haleemਅਤੇ ਇਹ (ਅੱਲਾਹ) ਉਹੀਓ ਹੈ ਜਿਹੜਾ ਜੀਵਨ ਦਿੰਦਾ ਹੈ ਅਤੇ ਮੌਤ ਦਿੰਦਾ ਹੈ ਅਤੇ ਰਾਤ ਤੇ ਦਿਨ ਦਾ ਉਲਟ ਫੇਰ ਉਸੇ ਨੇ ਹੀ ਪੈਦਾ ਕੀਤਾ ਹੈ। ਕੀ ਤੁਸੀਂ ਫੇਰ ਵੀ ਨਹੀਂ ਸਮਝਦੇ ?
ਇਸ ਆਇਤ ਦੇ ਸਾਰੇ ਅਨੁਵਾਦ ਵੇਖੋ →
بَلْ قَالُوا۟ مِثْلَ مَا قَالَ ٱلْأَوَّلُونَ
Punjabi Translation - Arif Haleemਸਗੋਂ ਉਹਨਾਂ ਲੋਕਾਂ ਨੇ ਵੀ ਉਹੀਓ ਗੱਲ ਆਖੀ ਜਿਹੜੀ ਉਹਨਾਂ ਤੋਂ ਪਹਿਲਾਂ ਦੇ ਲੋਕਾਂ ਨੇ ਆਖੀਆਂ ਸਨ।
ਇਸ ਆਇਤ ਦੇ ਸਾਰੇ ਅਨੁਵਾਦ ਵੇਖੋ →
قَالُوٓا۟ أَءِذَا مِتْنَا وَكُنَّا تُرَابًا وَعِظَٰمًا أَءِنَّا لَمَبْعُوثُونَ
Punjabi Translation - Arif Haleemਕਿ ਜਦੋਂ ਅਸੀਂ ਮਰ ਕੇ ਮਿੱਟੀ ਅਤੇ ਹੱਡੀ ਹੋ ਜਾਵਾਂਗੇ, ਕੀ ਫੇਰ ਵੀ ਸਾਨੂੰ (ਜਿਊਂਦਾ ਕਰਕੇ) ਉਠਾਇਆ ਜਾਵੇਗਾ ?
ਇਸ ਆਇਤ ਦੇ ਸਾਰੇ ਅਨੁਵਾਦ ਵੇਖੋ →
لَقَدْ وُعِدْنَا نَحْنُ وَءَابَآؤُنَا هَٰذَا مِن قَبْلُ إِنْ هَٰذَآ إِلَّآ أَسَٰطِيرُ ٱلْأَوَّلِينَ
Punjabi Translation - Arif Haleemਸਾਥੋਂ ਵੀ ਅਤੇ ਸਾਥੋਂ ਪਹਿਲਾਂ ਅਤੇ ਸਾਡੇ ਪਿਓ ਦਾਦਿਆਂ ਤੋਂ ਵੀ ਪਹਿਲਾਂ ਤੋਂ ਇਹੋ (ਮੁੜ ਜੀਵਿਤ ਹੋਣ ਦਾ) ਵਾਅਦਾ ਹੁੰਦਾ ਆ ਰਿਹਾ ਹੈ, ਇਹ ਕੁੱਝ ਵੀ ਨਹੀਂ, ਇਹ ਤਾਂ ਕੇਵਲ ਪਹਿਲੇ ਲੋਕਾਂ ਦੇ ਕਿੱਸੇ ਕਹਾਣੀਆਂ ਹਨ।
ਇਸ ਆਇਤ ਦੇ ਸਾਰੇ ਅਨੁਵਾਦ ਵੇਖੋ →
قُل لِّمَنِ ٱلْأَرْضُ وَمَن فِيهَآ إِن كُنتُمْ تَعْلَمُونَ
Punjabi Translation - Arif Haleem(ਹੇ ਨਬੀ!) ਤੁਸੀਂ ਉਹਨਾਂ ਤੋਂ ਪੁੱਛੋ ਕਿ ਧਰਤੀ ਅਤੇ ਇਸ ਦੀਆਂ ਕੁੱਲ ਚੀਜ਼ਾਂ ਕਿਸ ਦੀਆਂ ਹਨ? ਜੇ ਤੁਸੀਂ ਜਾਣਦੇ ਹੋ ਤਾਂ ਦੱਸੋ?
ਇਸ ਆਇਤ ਦੇ ਸਾਰੇ ਅਨੁਵਾਦ ਵੇਖੋ →
سَيَقُولُونَ لِلَّهِ قُلْ أَفَلَا تَذَكَّرُونَ
Punjabi Translation - Arif Haleemਇਹ ਆਖਣਗੇ ਕਿ ਇਹ ਸਭ ਅੱਲਾਹ ਦੀ ਹੀ (ਮਲਕੀਅਤ) ਹੈ। ਤੁਸੀਂ ਆਖੋ ਕਿ ਫੇਰ ਤੁਸੀਂ ਨਸੀਹਤ ਗ੍ਰਹਿਣ ਕਿਉਂ ਨਹੀਂ ਕਰਦੇ ?
ਇਸ ਆਇਤ ਦੇ ਸਾਰੇ ਅਨੁਵਾਦ ਵੇਖੋ →
قُلْ مَن رَّبُّ ٱلسَّمَٰوَٰتِ ٱلسَّبْعِ وَرَبُّ ٱلْعَرْشِ ٱلْعَظِيمِ
Punjabi Translation - Arif Haleemਤੁਸੀਂ ਉਹਨਾਂ (ਇਨਕਾਰੀਆਂ) ਤੋਂ ਇਹ ਵੀ ਪੁੱਛੋ ਕਿ ਸੱਤੋ ਅਕਾਸ਼ਾਂ ਦਾ ਅਤੇ ਵੱਡੇ ਅਰਸ਼ਾ ਦਾ ਮਾਲਿਕ ਕੌਣ ਹੈ ?
ਇਸ ਆਇਤ ਦੇ ਸਾਰੇ ਅਨੁਵਾਦ ਵੇਖੋ →
سَيَقُولُونَ لِلَّهِ قُلْ أَفَلَا تَتَّقُونَ
Punjabi Translation - Arif Haleemਉਹ ਜਵਾਬ ਵਿਚ ਆਖਣਗੇ ਕਿ ਅੱਲਾਹ ਹੀ (ਮਾਲਿਕ) ਹੈ। ਪੁੱਛੋ ਕਿ ਫੇਰ ਤੁਸੀਂ (ਉਸ ਤੋਂ) ਡਰਦੇ ਕਿਉਂ ਨਹੀਂ।
ਇਸ ਆਇਤ ਦੇ ਸਾਰੇ ਅਨੁਵਾਦ ਵੇਖੋ →
قُلْ مَنۢ بِيَدِهِۦ مَلَكُوتُ كُلِّ شَىْءٍ وَهُوَ يُجِيرُ وَلَا يُجَارُ عَلَيْهِ إِن كُنتُمْ تَعْلَمُونَ
Punjabi Translation - Arif Haleem(ਹੇ ਮੁਹੰਮਦ!) ਉਹਨਾਂ ਨੂੰ ਪੁੱਛੋ ਕਿ ਉਹਨਾਂ ਸਾਰੀਆਂ ਚੀਜ਼ਾਂ ਦੀ ਪਾਤਸ਼ਾਹੀ ਕਿਸ ਦੇ ਹੱਥ ਵਿਚ ਹੈ ਜਿਹੜਾ ਸ਼ਰਨ ਵੀ ਦਿੰਦਾ ਹੈ ਅਤੇ ਜਿਸ ਵਰਗੀ ਸ਼ਰਨ ਕੋਈ ਹੋਰ ਦੇ ਵੀ ਨਹੀਂ ਸਕਦਾ। ਜੇ ਤੁਸੀਂ ਜਾਣਦੇ ਹੋ ਤਾਂ ਦੱਸੋ ?
ਇਸ ਆਇਤ ਦੇ ਸਾਰੇ ਅਨੁਵਾਦ ਵੇਖੋ →
سَيَقُولُونَ لِلَّهِ قُلْ فَأَنَّىٰ تُسْحَرُونَ
Punjabi Translation - Arif Haleemਇਹ ਸਭ ਇਹੋ ਆਖਣਗੇ ਕਿ (ਪਾਤਸ਼ਾਹੀ ਦਾ ਮਾਲਿਕ) ਅੱਲਾਹ ਹੀ ਹੈ। ਉਹਨਾਂ ਨੂੰ ਪੁੱਛੋ ਫੇਰ ਤੁਸੀਂ ਕਿਸ ਪਾਸੇ ਤੋਂ ਧੋਖਾ ਖਾ ਰਹੇ ਹੋ ?
ਇਸ ਆਇਤ ਦੇ ਸਾਰੇ ਅਨੁਵਾਦ ਵੇਖੋ →
بَلْ أَتَيْنَٰهُم بِٱلْحَقِّ وَإِنَّهُمْ لَكَٰذِبُونَ
Punjabi Translation - Arif Haleemਅਸੀਂ ਉਹਨਾਂ ਕੋਲ ਹੱਕ ਲਿਆਏ ਹਾਂ ਅਸਲ ਵਿਚ ਇਹੋ ਝੂਠੇ ਹਨ।
ਇਸ ਆਇਤ ਦੇ ਸਾਰੇ ਅਨੁਵਾਦ ਵੇਖੋ →
مَا ٱتَّخَذَ ٱللَّهُ مِن وَلَدٍ وَمَا كَانَ مَعَهُۥ مِنْ إِلَٰهٍ إِذًا لَّذَهَبَ كُلُّ إِلَٰهٍۭ بِمَا خَلَقَ وَلَعَلَا بَعْضُهُمْ عَلَىٰ بَعْضٍ سُبْحَٰنَ ٱللَّهِ عَمَّا يَصِفُونَ
Punjabi Translation - Arif Haleemਅੱਲਾਹ ਨੇ ਕਿਸੇ ਨੂੰ ਆਪਣੀ ਔਲਾਦ ਨਹੀਂ ਬਣਾਇਆ ਤੇ ਨਾ ਹੀ ਉਸ ਵਰਗਾ ਕੋਈ ਹੋਰ ਇਸ਼ਟ ਹੈ, ਜੇ ਕੋਈ ਹੁੰਦਾ ਤਾਂ ਹਰ ਇਸ਼ਟ ਆਪਣੀ ਸਾਜੀ ਹੋਈ ਚੀਜ਼ ਨੂੰ ਲੈ ਜਾਂਦਾ ਅਤੇ (ਇਸ ਦੇ ਲਈ) ਹਰੇਕ ਦੂਜੇ ’ਤੇ ਚੜ੍ਹਾਈ ਕਰ ਦਿੰਦਾ। ਅੱਲਾਹ ਉਹਨਾਂ ਗੱਲਾਂ ਤੋਂ ਪਾਕ ਹੈ ਜੋ ਉਹ ਬਿਆਨ ਕਰਦੇ ਹਨ।
ਇਸ ਆਇਤ ਦੇ ਸਾਰੇ ਅਨੁਵਾਦ ਵੇਖੋ →
عَٰلِمِ ٱلْغَيْبِ وَٱلشَّهَٰدَةِ فَتَعَٰلَىٰ عَمَّا يُشْرِكُونَ
Punjabi Translation - Arif Haleemਉਹ ਗ਼ੈਬ (ਪਰੋਖ) ਤੇ ਹਾਜ਼ਰ (ਮੋਜੂਦ) ਦਾ ਜਾਣਨ ਵਾਲਾ ਹੈ, ਉਹ ਉਹਨਾਂ ਨਾਲੋਂ ਬਹੁਤ ਉੱਚੇਰਾ ਹੈ ਜਿਨ੍ਹਾਂ ਨੂੰ ਇਹ ਉਸਦੀ ਬਰਾਬਰੀ ਦਿੰਦੇ ਹਨ।
ਇਸ ਆਇਤ ਦੇ ਸਾਰੇ ਅਨੁਵਾਦ ਵੇਖੋ →
قُل رَّبِّ إِمَّا تُرِيَنِّى مَا يُوعَدُونَ
Punjabi Translation - Arif Haleem(ਹੇ ਨਬੀ!) ਆਖੋ ਕਿ ਹੇ ਮੇਰਾ ਰੱਬਾ! ਜੇ ਤੂੰ ਮੇਰੇ ਹੁੰਦੇ ਉਹ (ਅਜ਼ਾਬ) ਵਿਖਾਵੇਂ ਜਿਸ ਦਾ ਉਹਨਾਂ ਨੂੰ ਵਾਅਦਾ ਦਿੱਤਾ ਗਿਆ ਹੈ।
ਇਸ ਆਇਤ ਦੇ ਸਾਰੇ ਅਨੁਵਾਦ ਵੇਖੋ →
رَبِّ فَلَا تَجْعَلْنِى فِى ٱلْقَوْمِ ٱلظَّٰلِمِينَ
Punjabi Translation - Arif Haleemਤਾਂ ਹੇ ਮੇਰਿਆ ਰੱਬਾ! ਤੂੰ ਮੈਨੂੰ ਉਹਨਾਂ ਜ਼ਾਲਮਾਂ ਵਿਚ ਨਾ ਰਲਾਈਂ।
ਇਸ ਆਇਤ ਦੇ ਸਾਰੇ ਅਨੁਵਾਦ ਵੇਖੋ →
وَإِنَّا عَلَىٰٓ أَن نُّرِيَكَ مَا نَعِدُهُمْ لَقَٰدِرُونَ
Punjabi Translation - Arif Haleem(ਹੇ ਨਬੀ!) ਨਿਰਸੰਦੇਹ, ਉਹਨਾਂ ਨਾਲ ਅਸੀਂ ਜਿਹੜੇ ਵਾਅਦਾ ਕਰਦੇ ਹਾਂ ਤਾਂ ਅਸਾਂ ਇਸ ਗੱਲ ਦੀ ਵੀ ਕੁਰਦਰਤ ਰਖਦੇ ਹਾਂ ਕਿ ਉਸ ਨੂੰ ਤੁਹਾਨੂੰ ਕਰ ਵਿਖਾਈਏ।
ਇਸ ਆਇਤ ਦੇ ਸਾਰੇ ਅਨੁਵਾਦ ਵੇਖੋ →
ٱدْفَعْ بِٱلَّتِى هِىَ أَحْسَنُ ٱلسَّيِّئَةَ نَحْنُ أَعْلَمُ بِمَا يَصِفُونَ
Punjabi Translation - Arif Haleem(ਹੇ ਨਬੀ!) ਬੁਰਾਈ ਨੂੰ ਸਭ ਤੋਂ ਵਧੀਆ ਢੰਗ ਨਾਲ ਦੂਰ ਕਰੋ। ਜੋ ਕੁੱਝ ਵੀ ਇਹ ਬਿਆਨ ਕਰ ਰਹੇ ਹਨ, ਅਸੀਂ ਉਹਨਾਂ ਸਭ ਨੂੰ ਚੰਗੀ ਤਰ੍ਹਾਂ ਜਾਣਦੇ ਹਾਂ।
ਇਸ ਆਇਤ ਦੇ ਸਾਰੇ ਅਨੁਵਾਦ ਵੇਖੋ →
وَقُل رَّبِّ أَعُوذُ بِكَ مِنْ هَمَزَٰتِ ٱلشَّيَٰطِينِ
Punjabi Translation - Arif Haleemਸੋ ਤੁਸੀਂ (ਹੇ ਨਬੀ!) ਦੁਆ ਕਰੋ ਕਿ ਹੇ ਮੇਰੇ ਰੱਬਾ! ਮੈਂ ਸ਼ੈਤਾਨਾਂ ਦੀਆਂ ਉਕਸਾਹਟਾਂ ਤੋਂ ਬਚਣ ਲਈ ਤੇਰੀ ਸ਼ਰਨ ਭਾਲਦਾ ਹਾਂ।
ਇਸ ਆਇਤ ਦੇ ਸਾਰੇ ਅਨੁਵਾਦ ਵੇਖੋ →
وَأَعُوذُ بِكَ رَبِّ أَن يَحْضُرُونِ
Punjabi Translation - Arif Haleemਅਤੇ ਹੇ ਮੇਰੇ ਰੱਬਾ! ਮੈਂ ਇਸ ਗੱਲ ਤੋਂ ਵੀ ਤੇਰੀ ਸ਼ਰਨ ਚਾਹੁੰਦਾ ਹਾਂ ਕਿ ਉਹ (ਸ਼ੈਤਾਨ) ਮੇਰੇ ਕੋਲ ਆਉਣ।
ਇਸ ਆਇਤ ਦੇ ਸਾਰੇ ਅਨੁਵਾਦ ਵੇਖੋ →
حَتَّىٰٓ إِذَا جَآءَ أَحَدَهُمُ ٱلْمَوْتُ قَالَ رَبِّ ٱرْجِعُونِ
Punjabi Translation - Arif Haleemਪ੍ਰੰਤੂ ਜਦੋਂ ਉਹਨਾਂ (ਕਾਫ਼ਿਰਾਂ) ਵਿੱਚੋਂ ਕਿਸੇ ਨੂੰ ਮੌਤ ਆਉਂਦੀ ਹੈ ਤਾਂ ਆਖਦਾ ਹੈ ਕਿ ਹੇ ਪਾਲਣਹਾਰ! ਮੈਨੂੰ ਵਾਪਸ (ਸੰਸਾਰ ਵਿਚ) ਭੇਜ ਦੇ।
ਇਸ ਆਇਤ ਦੇ ਸਾਰੇ ਅਨੁਵਾਦ ਵੇਖੋ →
لَعَلِّىٓ أَعْمَلُ صَٰلِحًا فِيمَا تَرَكْتُ كَلَّآ إِنَّهَا كَلِمَةٌ هُوَ قَآئِلُهَا وَمِن وَرَآئِهِم بَرْزَخٌ إِلَىٰ يَوْمِ يُبْعَثُونَ
Punjabi Translation - Arif Haleemਤਾਂ ਜੋ ਮੈਂ ਆਪਣੀ ਛੱਡੀ ਹੋਈ ਦੁਨੀਆਂ ਵਿਚ ਨੇਕ ਤੇ ਭਲੇ ਕੰਮ ਕਰ ਲਵਾਂ। ਪਰ ਇੰਜ ਉੱਕਾ ਹੀ ਨਹੀਂ ਹੋਵੇਗਾ ਇਹ ਤਾਂ ਕੇਵਲ ਇਕ ਕਹਿਣ ਦੀ ਗੱਲ ਹੈ ਜੋ ਉਹ ਕਹਿ ਰਿਹਾ ਹੈ। ਉਹਨਾਂ (ਮਰਨ ਵਾਲਿਆਂ) ਦੇ ਪਿੱਛੇ ਇਕ ਪੜਦਾ ਹੈ ਜਿਹੜਾ ਮੁੜ ਜੀਵਿਤ ਕਰਨ ਵਾਲੇ ਦਿਨ (ਕਿਆਮਤ) ਤਕ ਰਹੇਗਾ।
ਇਸ ਆਇਤ ਦੇ ਸਾਰੇ ਅਨੁਵਾਦ ਵੇਖੋ →
فَإِذَا نُفِخَ فِى ٱلصُّورِ فَلَآ أَنسَابَ بَيْنَهُمْ يَوْمَئِذٍ وَلَا يَتَسَآءَلُونَ
Punjabi Translation - Arif Haleemਜਦੋਂ ਬਿਗਲ ਬਜਾ ਦਿੱਤਾ ਜਾਵੇਗਾ ਫੇਰ ਨਾ ਤਾਂ ਕੋਈ ਰਿਸ਼ਤੇਦਾਰੀਆਂ ਹੀ ਰਹਿਣਗੀਆਂ ਅਤੇ ਨਾ ਹੀ ਇਕ ਦੂਜੇ ਦਾ (ਹਾਲ ਚਾਲ) ਪੁੱਛਿਆ ਜਾਵੇਗਾ।
ਇਸ ਆਇਤ ਦੇ ਸਾਰੇ ਅਨੁਵਾਦ ਵੇਖੋ →
فَمَن ثَقُلَتْ مَوَٰزِينُهُۥ فَأُو۟لَٰٓئِكَ هُمُ ٱلْمُفْلِحُونَ
Punjabi Translation - Arif Haleemਜਿਨ੍ਹਾਂ ਦੇ ਕਰਮਾਂ ਦੇ ਤੋਲ ਭਾਰੀ ਹੋਣਗੇ ਉਹੀਓ ਸਫ਼ਲ ਹੋਣਗੇ।
ਇਸ ਆਇਤ ਦੇ ਸਾਰੇ ਅਨੁਵਾਦ ਵੇਖੋ →
وَمَنْ خَفَّتْ مَوَٰزِينُهُۥ فَأُو۟لَٰٓئِكَ ٱلَّذِينَ خَسِرُوٓا۟ أَنفُسَهُمْ فِى جَهَنَّمَ خَٰلِدُونَ
Punjabi Translation - Arif Haleemਅਤੇ ਜਿਨ੍ਹਾਂ ਦਾ ਤੋਲ ਹਲਕਾ ਹੋਵੇਗਾ ਇਹ ਉਹ ਹੋਣਗੇ ਜਿਨ੍ਹਾਂ ਨੇ ਆਪਣਾ ਨੁਕਸਾਨ ਆਪ ਹੀ ਕੀਤਾ ਹੋਵੇਗਾ ਅਤੇ ਉਹ ਸਦਾ ਲਈ ਨਰਕ ਵਿਚ ਜਾਣਗੇ।
ਇਸ ਆਇਤ ਦੇ ਸਾਰੇ ਅਨੁਵਾਦ ਵੇਖੋ →
تَلْفَحُ وُجُوهَهُمُ ٱلنَّارُ وَهُمْ فِيهَا كَٰلِحُونَ
Punjabi Translation - Arif Haleemਉਹਨਾਂ ਦੇ ਚਿਹਰਿਆਂ ਨੂੰ ਅੱਗ ਸਾੜੇਗੀ ਅਤੇ ਉਹਨਾਂ ਦੀਆਂ ਸ਼ਕਲਾਂ ਭੈੜੀਆਂ ਹੋ ਜਾਣਗੀਆਂ।
ਇਸ ਆਇਤ ਦੇ ਸਾਰੇ ਅਨੁਵਾਦ ਵੇਖੋ →
أَلَمْ تَكُنْ ءَايَٰتِى تُتْلَىٰ عَلَيْكُمْ فَكُنتُم بِهَا تُكَذِّبُونَ
Punjabi Translation - Arif Haleemਉਹਨਾਂ ਨੂੰ ਪੂੱਛਿਆ ਜਾਵੇਗਾ, ਕੀ ਮੇਰੀਆਂ ਆਇਤਾਂ ਤੁਹਾਨੂੰ ਨਹੀਂ ਸੁਣਾਈਆਂ ਜਾਂਦੀਆਂ ਸੀ ? ਫੇਰ ਤੁਸੀਂ ਉਹਨਾਂ ਨੂੰ ਝੁਠਲਾ ਦਿਆ ਕਰਦੇ ਸੀ।
ਇਸ ਆਇਤ ਦੇ ਸਾਰੇ ਅਨੁਵਾਦ ਵੇਖੋ →
قَالُوا۟ رَبَّنَا غَلَبَتْ عَلَيْنَا شِقْوَتُنَا وَكُنَّا قَوْمًا ضَآلِّينَ
Punjabi Translation - Arif Haleem(ਇਨਕਾਰੀ) ਜਵਾਬ ਵਿਚ ਆਖਣਗੇ ਕਿ ਹੇ ਸਾਡੇ ਰੱਬਾ! ਸਾਡੀ ਮਾੜੀ ਕਿਸਮਤ ਸਾਡੇ ’ਤੇ ਭਾਰੂ ਹੋ ਗਈ ਸੀ, ਬੇਸ਼ੱਕ ਅਸੀਂ ਰਾਹੋਂ ਭਟਕ ਗਏ ਸੀ।
ਇਸ ਆਇਤ ਦੇ ਸਾਰੇ ਅਨੁਵਾਦ ਵੇਖੋ →
رَبَّنَآ أَخْرِجْنَا مِنْهَا فَإِنْ عُدْنَا فَإِنَّا ظَٰلِمُونَ
Punjabi Translation - Arif Haleemਹੇ ਸਾਡੇ ਰੱਬਾ! ਸਾਨੂੰ ਇਸ ਥਾਂ (ਨਰਕ) ਤੋਂ ਬਾਹਰ ਕੱਢ (ਤੇ ਸੰਸਾਰ ਵਿਚ ਭੇਜ), ਜੇ ਅਸੀਂ ਫੇਰ ਵੀ (ਕੁਫ਼ਰ) ਕਰੀਏ ਫੇਰ ਅਸੀਂ ਜ਼ਾਲਮ ਹੋਵਾਂਗੇ।
ਇਸ ਆਇਤ ਦੇ ਸਾਰੇ ਅਨੁਵਾਦ ਵੇਖੋ →
قَالَ ٱخْسَـُٔوا۟ فِيهَا وَلَا تُكَلِّمُونِ
Punjabi Translation - Arif Haleemਅੱਲਾਹ ਫ਼ਰਮਾਏਗਾ ਕਿ ਹੁਣ ਇਸੇ (ਨਰਕ) ਵਿਚ ਪਏ ਰਹੋ ਅਤੇ ਮੇਰੇ ਨਾਲ ਕਲਾਮ ਨਾ ਕਰੋ।
ਇਸ ਆਇਤ ਦੇ ਸਾਰੇ ਅਨੁਵਾਦ ਵੇਖੋ →
إِنَّهُۥ كَانَ فَرِيقٌ مِّنْ عِبَادِى يَقُولُونَ رَبَّنَآ ءَامَنَّا فَٱغْفِرْ لَنَا وَٱرْحَمْنَا وَأَنتَ خَيْرُ ٱلرَّٰحِمِينَ
Punjabi Translation - Arif Haleemਮੇਰੇ (ਨੇਕ) ਬੰਦਿਆਂ ਦੀ ਇਕ ਜਮਾਅਤ ਸੀ, ਜਿਹੜੀ ਇਹੋ ਕਿਹਾ ਕਰਦੀ ਸੀ ਕਿ ਹੇ ਸਾਡੇ ਮਾਲਿਕ! ਅਸੀਂ ਈਮਾਨ ਲਿਆਏ ਹਾਂ, ਤੂੰ ਸਾਨੂੰ ਬਖ਼ਸ਼ ਦੇ ਅਤੇ ਸਾਡੇ ਉੱਤੇ ਰਹਿਮ ਫ਼ਰਮਾ। ਤੂੰ ਸਭ ਤੋਂ ਵੱਧ ਮਿਹਰਾਂ ਕਰਨ ਵਾਲਾ ਹੈ।
ਇਸ ਆਇਤ ਦੇ ਸਾਰੇ ਅਨੁਵਾਦ ਵੇਖੋ →
فَٱتَّخَذْتُمُوهُمْ سِخْرِيًّا حَتَّىٰٓ أَنسَوْكُمْ ذِكْرِى وَكُنتُم مِّنْهُمْ تَضْحَكُونَ
Punjabi Translation - Arif Haleemਪਰ ਤੁਸੀਂ (ਕਾਫ਼ਿਰੋ) ਉਹਨਾਂ (ਈਮਾਨ ਵਾਲਿਆਂ) ਦਾ ਮਖੌਲ ਕਰਦੇ ਰਹੇ ਇੱਥੋਂ ਤੀਕ ਕਿ ਤੁਸੀਂ ਮੈਨੂੰ ਵੀ ਭੁਲਾ ਦਿੱਤਾ ਤੁਸੀਂ ਉਹਨਾਂ ਉੱਤੇ ਹਸਿਆ ਕਰਦੇ ਸੀ।
ਇਸ ਆਇਤ ਦੇ ਸਾਰੇ ਅਨੁਵਾਦ ਵੇਖੋ →
إِنِّى جَزَيْتُهُمُ ٱلْيَوْمَ بِمَا صَبَرُوٓا۟ أَنَّهُمْ هُمُ ٱلْفَآئِزُونَ
Punjabi Translation - Arif Haleemਅੱਜ ਮੈਂਨੇ ਉਹਨਾਂ (ਮੋਮਿਨਾਂ) ਨੂੰ ਉਹਨਾਂ ਦੇ ਸਬਰ ਦਾ ਬਦਲਾ (ਜੰਨਤ) ਦੇ ਦਿੱਤਾ ਹੈ ਅਤੇ ਉਹ ਆਪਣੀ ਸਫ਼ਲਤਾ ਨੂੰ ਪਹੁੰਚਗੇ।
ਇਸ ਆਇਤ ਦੇ ਸਾਰੇ ਅਨੁਵਾਦ ਵੇਖੋ →
قَٰلَ كَمْ لَبِثْتُمْ فِى ٱلْأَرْضِ عَدَدَ سِنِينَ
Punjabi Translation - Arif Haleemਅੱਲਾਹ ਪੁੱਛੇਗਾ ਕਿ ਤੁਸੀਂ ਧਰਤੀ ’ਤੇ ਕਿੰਨੇ ਸਾਲ ਰਹੇ ਸੀ।
ਇਸ ਆਇਤ ਦੇ ਸਾਰੇ ਅਨੁਵਾਦ ਵੇਖੋ →
قَالُوا۟ لَبِثْنَا يَوْمًا أَوْ بَعْضَ يَوْمٍ فَسْـَٔلِ ٱلْعَآدِّينَ
Punjabi Translation - Arif Haleemਉਹ ਕਹਿਣਗੇ ਕਿ ਇਕ ਦਿਨ ਜਾਂ ਇਕ ਦਿਨ ਤੋਂ ਵੀ ਘੱਟ (ਧਰਤੀ) ਉੱਤੇ ਰਹੇ ਸੀ, ਗਿਣਤੀਕਾਰਾਂ ਕੋਲੋਂ ਪੁੱਛ ਲਵੋ।
ਇਸ ਆਇਤ ਦੇ ਸਾਰੇ ਅਨੁਵਾਦ ਵੇਖੋ →
قَٰلَ إِن لَّبِثْتُمْ إِلَّا قَلِيلًا لَّوْ أَنَّكُمْ كُنتُمْ تَعْلَمُونَ
Punjabi Translation - Arif Haleemਅੱਲਾਹ ਫ਼ਰਮਾਏਗਾ, ਫੇਰ ਤਾਂ ਤੁਸੀਂ ਉੱਥੇ (ਧਰਤੀ ਉੱਤੇ) ਬਹੁਤ ਹੀ ਘੱਟ ਰਹੇ ਹੋ। ਕਾਸ਼! ਤੁਸੀਂ (ਇਹ ਗੱਲ ਸੰਸਾਰ ਵਿਚ ਹੀ) ਜਾਣ ਲੈਂਦੇ।
ਇਸ ਆਇਤ ਦੇ ਸਾਰੇ ਅਨੁਵਾਦ ਵੇਖੋ →
أَفَحَسِبْتُمْ أَنَّمَا خَلَقْنَٰكُمْ عَبَثًا وَأَنَّكُمْ إِلَيْنَا لَا تُرْجَعُونَ
Punjabi Translation - Arif Haleemਕੀ ਤੁਸੀਂ ਇਸ ਖ਼ਿਆਲ ਵਿਚ ਸੀ ਕਿ ਅਸੀਂ ਤੁਹਾਨੂੰ ਐਵੇਂ ਬੇਕਾਰ ਹੀ ਪੈਦਾ ਕੀਤਾ ਹੈ ਅਤੇ ਇਹ ਵੀ ਕਿ ਤੁਸੀਂ ਸਾਡੇ ਵੱਲ ਪਰਤੇ ਨਹੀਂ ਜਾਓਗੇ ?
ਇਸ ਆਇਤ ਦੇ ਸਾਰੇ ਅਨੁਵਾਦ ਵੇਖੋ →
فَتَعَٰلَى ٱللَّهُ ٱلْمَلِكُ ٱلْحَقُّ لَآ إِلَٰهَ إِلَّا هُوَ رَبُّ ٱلْعَرْشِ ٱلْكَرِيمِ
Punjabi Translation - Arif Haleemਜਦ ਕਿ ਅੱਲਾਹ ਦੀ ਪਾਤਸ਼ਾਹੀ ਹੱਕ ਹੈ ਅਤੇ ਉਹ ਸਭ ਤੋਂ ਉੱਚਾ ਹੈ, ਇਸ ਤੋਂ ਛੁੱਟ ਹੋਰ ਕੋਈ ਇਸ਼ਟ ਨਹੀਂ, ਉਹੀਓ ਉੱਚੇ ਅਰਸ਼ਾਂ ਦਾ ਮਾਲਿਕ ਹੈ।
ਇਸ ਆਇਤ ਦੇ ਸਾਰੇ ਅਨੁਵਾਦ ਵੇਖੋ →
وَمَن يَدْعُ مَعَ ٱللَّهِ إِلَٰهًا ءَاخَرَ لَا بُرْهَٰنَ لَهُۥ بِهِۦ فَإِنَّمَا حِسَابُهُۥ عِندَ رَبِّهِۦٓ إِنَّهُۥ لَا يُفْلِحُ ٱلْكَٰفِرُونَ
Punjabi Translation - Arif Haleemਜਿਹੜਾ ਵੀ ਕੋਈ ਅੱਲਾਹ ਦੇ ਨਾਲ-ਨਾਲ ਕਿਸੇ ਦੂਜੇ ਇਸ਼ਟ ਨੂੰ (ਮਦਦ ਲਈ) ਪੁਕਾਰਦਾ ਹੈ, ਜਿਸ ਲਈ ਉਸ ਦੇ ਕੋਲ ਦਲੀਲ ਵੀ ਨਹੀਂ, ਉਸ ਦੀ ਪੁੱਛ-ਗਿੱਛ ਕਰਨਾ ਰੱਬ ਦੇ ਜ਼ਿੰਮੇ ਹੈ। ਬੇਸ਼ੱਕ ਕਾਫ਼ਿਰ ਲੋਕ ਕਦੇ ਵੀ ਸਫ਼ਲ ਨਹੀਂ ਹੋ ਸਕਦੇ।
ਇਸ ਆਇਤ ਦੇ ਸਾਰੇ ਅਨੁਵਾਦ ਵੇਖੋ →
وَقُل رَّبِّ ٱغْفِرْ وَٱرْحَمْ وَأَنتَ خَيْرُ ٱلرَّٰحِمِينَ
Punjabi Translation - Arif Haleemਹੇ ਨਬੀ! (ਦੁਆਵਾਂ ਕਰਦੇ ਹੋਏ) ਆਖੋ ਕਿ ਹੇ ਮੇਰੇ ਪਾਲਣਹਾਰ! ਤੂੰ ਮੈਨੂੰ ਬਖ਼ਸ਼ ਦੇ ਅਤੇ (ਮੇਰੇ ਹਾਲ ਉੱਤੇ) ਰਹਿਮ ਕਰ, ਤੂੰ ਸਭ ਤੋਂ ਵੱਧ ਮਿਹਰਾਂ ਕਰਨ ਵਾਲਾ ਹੈ।
ਇਸ ਆਇਤ ਦੇ ਸਾਰੇ ਅਨੁਵਾਦ ਵੇਖੋ →
Looking for a topic? Try the meaning search — your question is scanned across all 6,236 verses.
→