ਸੂਰਤ An-Noor النور
64 ਆਇਤਾਂ · ਮਦੀਨਾ · ਉਤਰਨ ਦਾ ਕ੍ਰਮ 102
بِسْمِ ٱللَّهِ ٱلرَّحْمَٰنِ ٱلرَّحِيمِ سُورَةٌ أَنزَلْنَٰهَا وَفَرَضْنَٰهَا وَأَنزَلْنَا فِيهَآ ءَايَٰتٍۭ بَيِّنَٰتٍ لَّعَلَّكُمْ تَذَكَّرُونَ
Punjabi Translation - Arif Haleemਇਹ ਉਹ ਸੂਰਤ ਹੈ ਜਿਸ ਨੂੰ ਅਸੀਂ ਨਾਜ਼ਿਲ ਕੀਤਾ ਹੈ ਅਤੇ ਇਸ ਦੇ ਹੁਕਮਾਂ ਦੀ ਪਾਲਣਾ ਕਰਨਾ (ਹਰ ਮੋਮਿਨ ਲਈ) ਫ਼ਰਜ਼ ਕੀਤਾ ਹੈ ਅਤੇ ਇਸ ਵਿਚ ਅਸੀਂ ਸਾਫ਼-ਸਾਫ਼ ਆਇਤਾਂ (ਹਿਦਾਇਤਾਂ) ਉਤਾਰੀਆਂ ਹਨ ਤਾਂ ਜੋ ਤੁਸੀਂ ਸਿੱਖਿਆ ਗ੍ਰਹਿਣ ਕਰ ਸਕੋ।
ਇਸ ਆਇਤ ਦੇ ਸਾਰੇ ਅਨੁਵਾਦ ਵੇਖੋ →
ٱلزَّانِيَةُ وَٱلزَّانِى فَٱجْلِدُوا۟ كُلَّ وَٰحِدٍ مِّنْهُمَا مِا۟ئَةَ جَلْدَةٍ وَلَا تَأْخُذْكُم بِهِمَا رَأْفَةٌ فِى دِينِ ٱللَّهِ إِن كُنتُمْ تُؤْمِنُونَ بِٱللَّهِ وَٱلْيَوْمِ ٱلْـَٔاخِرِ وَلْيَشْهَدْ عَذَابَهُمَا طَآئِفَةٌ مِّنَ ٱلْمُؤْمِنِينَ
Punjabi Translation - Arif Haleemਜ਼ਾਨੀਆਂ ਔਰਤ (ਵਿਭਚਾਰਣ) ਤੇ ਜ਼ਾਨੀ ਮਰਦ (ਵਿਭਚਾਰੀ), ਉਹਨਾਂ ਦੋਹਾਂ ਵਿੱਚੋਂ ਹਰੇਕ ਨੂੰ ਸੋ-ਸੋ ਕੋੜੇ ਮਾਰੋ।[1] ਜੇ ਤੁਹਾਡਾ ਅੱਲਾਹ ਤੇ ਆਖ਼ਿਰਤ ਦੇ ਦਿਹਾੜੇ ’ਤੇ ਈਮਾਨ ਹੈ ਤਾਂ ਅੱਲਾਹ ਦੇ ਧਰਮ (ਤਰੀਕੇ) ’ਤੇ ਅਮਲ ਕਰਦੇ ਹੋਏ ਤੁਹਾਨੂੰ ਉਹਨਾਂ ਦੋਹਾਂ (ਜ਼ਾਨੀ ਮਰਦ ਤੇ ਔਰਤ) ’ਤੇ ਉੱਕਾ ਹੀ ਤਰਸ ਨਹੀਂ ਆਉਣਾ ਚਾਹੀਦਾ। ਉਹਨਾਂ ਨੂੰ ਸਜ਼ਾ ਦਿੰਦੇ ਸਮੇਂ ਮੁਸਲਮਨਾਂ ਦੀ ਇਕ ਭੀੜ ਜ਼ਰੂਰ ਮੌਜੂਦ ਹੋਣੀ ਚਾਹੀਦੀ ਹੈ (ਤਾਂ ਜੋ ਲੋਕੀ ਨਸੀਹਤ ਪ੍ਰਾਪਤ ਕਰ ਸਕਣ)।
ਇਸ ਆਇਤ ਦੇ ਸਾਰੇ ਅਨੁਵਾਦ ਵੇਖੋ →
ٱلزَّانِى لَا يَنكِحُ إِلَّا زَانِيَةً أَوْ مُشْرِكَةً وَٱلزَّانِيَةُ لَا يَنكِحُهَآ إِلَّا زَانٍ أَوْ مُشْرِكٌ وَحُرِّمَ ذَٰلِكَ عَلَى ٱلْمُؤْمِنِينَ
Punjabi Translation - Arif Haleemਜ਼ਾਨੀ ਪੁਰਸ਼ ਦਾ ਛੁੱਟ ਜ਼ਾਨੀ ਜਾਂ ਮੁਸ਼ਰਿਕ ਔਰਤ ਤੋਂ ਹੋਰ ਕਿਸੇ (ਨੇਕ ਔਰਤ) ਨਾਲ ਨਿਕਾਹ ਨਹੀਂ ਹੋਣਾ ਚਾਹੀਦਾ ਅਤੇ ਜ਼ਾਨੀ ਔਰਤ ਦਾ ਛੁੱਟ ਜ਼ਾਨੀ ਮਰਦ ਜਾਂ ਮੁਸ਼ਰਿਕ ਮਰਦ ਤੋਂ ਹੋਰ (ਕਿਸੇ ਨੇਕ ਮਰਦ) ਨਾਲ ਨਿਕਾਹ ਨਹੀਂ ਹੋਣਾ ਚਾਹੀਦਾ ਅਤੇ ਈਮਾਨ ਵਾਲਿਆਂ ਨੂੰ ਇਸ ਤੋਂ ਰੋਕ (ਭਾਵ ਹਰਾਮ ਕਰ) ਦਿੱਤਾ ਗਿਆ ਹੈ।
ਇਸ ਆਇਤ ਦੇ ਸਾਰੇ ਅਨੁਵਾਦ ਵੇਖੋ →
وَٱلَّذِينَ يَرْمُونَ ٱلْمُحْصَنَٰتِ ثُمَّ لَمْ يَأْتُوا۟ بِأَرْبَعَةِ شُهَدَآءَ فَٱجْلِدُوهُمْ ثَمَٰنِينَ جَلْدَةً وَلَا تَقْبَلُوا۟ لَهُمْ شَهَٰدَةً أَبَدًا وَأُو۟لَٰٓئِكَ هُمُ ٱلْفَٰسِقُونَ
Punjabi Translation - Arif Haleemਜਿਹੜੇ ਲੋਕ ਪਵਿੱਤਰ ਔਰਤਾਂ ਉੱਤੇ ਜ਼ਨਾ ਦੀ ਤੁਹੱਮਤ ਲਾਉਣ ਫੇਰ ਉਹ ਚਾਰ ਗਵਾਹ ਪੇਸ਼ ਨਾ ਕਰ ਸਕਣ ਤਾਂ ਤੁਸੀਂ ਉਹਨਾਂ ਨੂੰ ਅੱਸੀ ਕੋੜੇ ਮਾਰੋ ਅਤੇ ਉਹਨਾਂ ਦੀ ਗਵਾਹੀ ਕਦੇ ਵੀ ਕਬੂਲ ਨਾ ਕਰੋ, ਇਹ ਤਾਂ ਝੂਠੇ (ਨਾ-ਫ਼ਰਮਾਨ) ਲੋਕ ਹਨ।
ਇਸ ਆਇਤ ਦੇ ਸਾਰੇ ਅਨੁਵਾਦ ਵੇਖੋ →
إِلَّا ٱلَّذِينَ تَابُوا۟ مِنۢ بَعْدِ ذَٰلِكَ وَأَصْلَحُوا۟ فَإِنَّ ٱللَّهَ غَفُورٌ رَّحِيمٌ
Punjabi Translation - Arif Haleemਹਾਂ ਜਿਹੜੇ ਲੋਕ ਇਸ (ਕੁਕਰਮ) ਪਿੱਛੋਂ ਤੌਬਾ ਕਰ ਲੈਣ ਅਤੇ ਆਪਣੇ ਆਪ ਨੂੰ ਸੁਧਾਰ ਲੈਣ ਤਾਂ ਬੇਸ਼ੱਕ ਅੱਲਾਹ ਬਖ਼ਸ਼ਣਹਾਰ ਤੇ ਰਹਿਮ ਕਰਨ ਵਾਲਾ ।
ਇਸ ਆਇਤ ਦੇ ਸਾਰੇ ਅਨੁਵਾਦ ਵੇਖੋ →
وَٱلَّذِينَ يَرْمُونَ أَزْوَٰجَهُمْ وَلَمْ يَكُن لَّهُمْ شُهَدَآءُ إِلَّآ أَنفُسُهُمْ فَشَهَٰدَةُ أَحَدِهِمْ أَرْبَعُ شَهَٰدَٰتٍۭ بِٱللَّهِ إِنَّهُۥ لَمِنَ ٱلصَّٰدِقِينَ
Punjabi Translation - Arif Haleemਜਿਹੜੇ ਲੋਕ ਆਪਣੀਆਂ ਪਤਨੀਆਂ ਉੱਤੇ ਤੁਹਮਤਾਂ (ਦੋਸ਼) ਲਾਉਣ ਅਤੇ ਉਹਨਾਂ ਕੋਲ ਆਪਣੇ ਆਪ ਤੋਂ ਛੁੱਟ ਹੋਰ ਕੋਈ ਗਵਾਹ ਨਾ ਹੋਵੇ ਤਾਂ ਅਜਿਹੀ ਸਥਿਤੀ ਵਿਚ ਉਹਨਾਂ ਵਿੱਚੋਂ ਇਕ ਵਿਅਕਤੀ (ਪਤੀ) ਦੀ ਗਵਾਹੀ ਇਹ ਹੈ ਕਿ ਉਹ ਚਾਰ ਵਾਰ ਅੱਲਾਹ ਦੀ ਸੁੰਹ ਚੁੱਕ ਕੇ ਆਖੇ ਕਿ ਉਹ ਸੱਚਾ ਹੈ।
ਇਸ ਆਇਤ ਦੇ ਸਾਰੇ ਅਨੁਵਾਦ ਵੇਖੋ →
وَٱلْخَٰمِسَةُ أَنَّ لَعْنَتَ ٱللَّهِ عَلَيْهِ إِن كَانَ مِنَ ٱلْكَٰذِبِينَ
Punjabi Translation - Arif Haleemਅਤੇ ਪੰਜਵੀ ਵਾਰ ਆਖੇ ਕਿ ਜੇ ਉਹ ਝੂਠਾ ਹੋਵੇ ਤਾਂ ਉਸ ’ਤੇ ਅੱਲਾਹ ਦੀ ਫ਼ਿਟਕਾਰ ਹੋਵੇ।
ਇਸ ਆਇਤ ਦੇ ਸਾਰੇ ਅਨੁਵਾਦ ਵੇਖੋ →
وَيَدْرَؤُا۟ عَنْهَا ٱلْعَذَابَ أَن تَشْهَدَ أَرْبَعَ شَهَٰدَٰتٍۭ بِٱللَّهِ إِنَّهُۥ لَمِنَ ٱلْكَٰذِبِينَ
Punjabi Translation - Arif Haleemਅਤੇ ਔਰਤ ਸਜ਼ਾ ਤੋਂ ਇੰਜ ਬਚ ਸਕਦੀ ਹੈ ਕਿ ਉਹ ਚਾਰ ਵਾਰ ਅੱਲਾਹ ਦੀ ਸੁੰਹ ਚੁੱਕ ਕੇ ਆਖੇ ਕਿ ਉਸ ਦਾ ਪਤੀ ਝੂਠ ਬੋਲਦਾ ਹੈ।
ਇਸ ਆਇਤ ਦੇ ਸਾਰੇ ਅਨੁਵਾਦ ਵੇਖੋ →
وَٱلْخَٰمِسَةَ أَنَّ غَضَبَ ٱللَّهِ عَلَيْهَآ إِن كَانَ مِنَ ٱلصَّٰدِقِينَ
Punjabi Translation - Arif Haleemਅਤੇ ਪੰਜਵੀ ਵਾਰ ਕਹੇ ਕਿ ਉਸ ਉੱਤੇ ਅੱਲਾਹ ਦਾ ਗ਼ਜ਼ਬ (ਅਜ਼ਾਬ) ਹੋਵੇ, ਜੇ ਉਸ ਦਾ ਪਤੀ ਸੱਚਾ ਹੋਵੇ।
ਇਸ ਆਇਤ ਦੇ ਸਾਰੇ ਅਨੁਵਾਦ ਵੇਖੋ →
وَلَوْلَا فَضْلُ ٱللَّهِ عَلَيْكُمْ وَرَحْمَتُهُۥ وَأَنَّ ٱللَّهَ تَوَّابٌ حَكِيمٌ
Punjabi Translation - Arif Haleemਜੇ ਤੁਹਾਡੇ ਉੱਤੇ ਅੱਲਾਹ ਦੀ ਕ੍ਰਿਪਾ ਤੇ ਉਸ ਦੀਆਂ ਮਿਹਰਾਂ ਨਾ ਹੁੰਦੀਆਂ (ਤਾਂ ਬਹੁਤ ਔਖਿਆਈ ਹੁੰਦੀ) ਅੱਲਾਹ ਤੌਬਾ ਕਬੂਲ ਕਰਨ ਵਾਲਾ ਅਤੇ ਹਿਕਮਤ ਵਾਲਾ ਹੈ।
ਇਸ ਆਇਤ ਦੇ ਸਾਰੇ ਅਨੁਵਾਦ ਵੇਖੋ →
إِنَّ ٱلَّذِينَ جَآءُو بِٱلْإِفْكِ عُصْبَةٌ مِّنكُمْ لَا تَحْسَبُوهُ شَرًّا لَّكُم بَلْ هُوَ خَيْرٌ لَّكُمْ لِكُلِّ ٱمْرِئٍ مِّنْهُم مَّا ٱكْتَسَبَ مِنَ ٱلْإِثْمِ وَٱلَّذِى تَوَلَّىٰ كِبْرَهُۥ مِنْهُمْ لَهُۥ عَذَابٌ عَظِيمٌ
Punjabi Translation - Arif Haleemਜਿਹੜੇ ਲੋਕਾਂ ਨੇ (ਉੱਮਤ ਦੀ ਮਾਂ ਹਜ਼ਰਤ ਆਇਸ਼ਾ ਉੱਤੇ) ਇਹ ਬਹੁਤਾਨ (ਊਜ) ਘੜ੍ਹਿਆ ਸੀ,[2] ਉਹ ਤੁਹਾਡੇ (ਮੁਸਲਮਾਨਾਂ) ਵਿੱਚੋਂ ਹੀ ਇਕ ਟੋਲਾ ਹੈ, (ਹੇ ਮੁਹੰਮਦ!) ਤੁਸੀਂ ਇਸ ਨੂੰ ਆਪਣੇ ਲਈ ਭੈੜਾ ਨਾ-ਸਮਝੋ ਸਗੋਂ ਇਹ ਤਾਂ ਤੁਹਾਡੇ ਹੱਕ ਵਿਚ ਚੰਗਾ ਹੀ ਹੈ। ਜਿਸ ਨੇ ਜਿੱਨਾਂ (ਇਸ ਘਟਨਾ ਵਿਚ) ਭਾਗ ਲਿਆ, ਉਸ ਨੇ ਉੱਨਾ ਹੀ ਗੁਨਾਹ ਖੱਟਿਆ ਹੈ। ਜਿਸ ਨੇ ਵੀ ਇਸ ਗੁਨਾਹ ਦਾ ਭਾਰ ਚੁੱਕਿਆ, ਉਸ ਲਈ ਵੱਡਾ ਅਜ਼ਾਬ ਹੈ।
ਇਸ ਆਇਤ ਦੇ ਸਾਰੇ ਅਨੁਵਾਦ ਵੇਖੋ →
لَّوْلَآ إِذْ سَمِعْتُمُوهُ ظَنَّ ٱلْمُؤْمِنُونَ وَٱلْمُؤْمِنَٰتُ بِأَنفُسِهِمْ خَيْرًا وَقَالُوا۟ هَٰذَآ إِفْكٌ مُّبِينٌ
Punjabi Translation - Arif Haleemਜਦੋਂ ਤੁਸੀਂ ਇਹ (ਝੂਠ) ਸੁਣਿਆ ਸੀ ਤਾਂ ਮੋਮਿਨ ਮਰਦਾਂ ਤੇ ਮੋਮਿਨ ਔਰਤਾਂ ਨੇ ਆਪਣੇ ਮਨ ਵਿਚ ਨੇਕ ਗੁਮਾਨ (ਵਿਚਾਰ) ਕਿਉਂ ਨਹੀਂ ਕੀਤਾ ਅਤੇ ਕਿਉਂ ਨਹੀਂ ਆਖਿਆ ਕਿ ਇਹ ਤਾਂ ਖੁੱਲਮ ਖੱਲਾ ਝੂਠ (ਊਜ) ਹੈ।
ਇਸ ਆਇਤ ਦੇ ਸਾਰੇ ਅਨੁਵਾਦ ਵੇਖੋ →
لَّوْلَا جَآءُو عَلَيْهِ بِأَرْبَعَةِ شُهَدَآءَ فَإِذْ لَمْ يَأْتُوا۟ بِٱلشُّهَدَآءِ فَأُو۟لَٰٓئِكَ عِندَ ٱللَّهِ هُمُ ٱلْكَٰذِبُونَ
Punjabi Translation - Arif Haleemਉਹ (ਇਸ ਤੁਹਮਤ ਨੂੰ ਸਿੱਧ ਕਰਨ ਲਈ) ਚਾਰ ਗਵਾਹ ਕਿਉਂ ਨਹੀਂ ਲਿਆਏ ? ਜਦੋਂ ਕੋਈ ਗਵਾਹ ਹੀ ਨਹੀਂ ਤਾਂ ਅੱਲਾਹ ਦੀਆਂ ਨਜ਼ਰਾਂ ਵਿਚ ਉਹੀਓ ਝੂਠੇ ਹਨ।
ਇਸ ਆਇਤ ਦੇ ਸਾਰੇ ਅਨੁਵਾਦ ਵੇਖੋ →
وَلَوْلَا فَضْلُ ٱللَّهِ عَلَيْكُمْ وَرَحْمَتُهُۥ فِى ٱلدُّنْيَا وَٱلْـَٔاخِرَةِ لَمَسَّكُمْ فِى مَآ أَفَضْتُمْ فِيهِ عَذَابٌ عَظِيمٌ
Punjabi Translation - Arif Haleem(ਹੇ ਮੁਸਲਮਾਨੋ!) ਜੇ ਤੁਹਾਡੇ ’ਤੇ ਦੁਨੀਆਂ ਤੇ ਆਖ਼ਿਰਤ ਵਿਚ ਅੱਲਾਹ ਦੀਆਂ ਮਿਹਰਾਂ ਤੇ ਰਹਿਮਤਾਂ ਨਾ ਹੁੰਦੀਆਂ ਤਾਂ ਜਿਨ੍ਹਾਂ ਗੱਲਾਂ ਵਿਚ ਤੁਸੀਂ ਜਾ ਪਏ ਸੀ, ਉਹਨਾਂ ਦੇ ਬਦਲੇ ਵਿਚ ਤੁਹਾਨੂੰ ਇਕ ਵੱਡਾ ਅਜ਼ਾਬ ਆ ਨੱਪਦਾ।
ਇਸ ਆਇਤ ਦੇ ਸਾਰੇ ਅਨੁਵਾਦ ਵੇਖੋ →
إِذْ تَلَقَّوْنَهُۥ بِأَلْسِنَتِكُمْ وَتَقُولُونَ بِأَفْوَاهِكُم مَّا لَيْسَ لَكُم بِهِۦ عِلْمٌ وَتَحْسَبُونَهُۥ هَيِّنًا وَهُوَ عِندَ ٱللَّهِ عَظِيمٌ
Punjabi Translation - Arif Haleemਤੁਸੀਂ ਆਪਣੀਆਂ ਜ਼ੁਬਾਨਾ ਰਾਹੀਂ ਇਸ ਝੂਠ ਦੀ ਚਰਚਾ ਕਰ ਰਹੇ ਸੀ ਅਤੇ ਤੁਸੀਂ ਆਪਣੇ ਮੂੰਹੋਂ ਉਹ ਗੱਲਾਂ ਕਹਿ ਰਹੇ ਸੀ ਜਿਸ ਦਾ ਤੁਹਾਨੂੰ ਵੀ ਕੋਈ ਥਹੁ-ਪਤਾ ਨਹੀਂ ਸੀ। ਤੁਸੀਂ ਤਾਂ ਇਸ ਨੂੰ ਸਧਾਰਨ ਸਮਝਦੇ ਸੀ ਜਦ ਕਿ ਅੱਲਾਹ ਲਈ ਤਾਂ ਇਹ ਬਹੁਤ ਵੱਡੀ ਗੱਲ ਸੀ।
ਇਸ ਆਇਤ ਦੇ ਸਾਰੇ ਅਨੁਵਾਦ ਵੇਖੋ →
وَلَوْلَآ إِذْ سَمِعْتُمُوهُ قُلْتُم مَّا يَكُونُ لَنَآ أَن نَّتَكَلَّمَ بِهَٰذَا سُبْحَٰنَكَ هَٰذَا بُهْتَٰنٌ عَظِيمٌ
Punjabi Translation - Arif Haleem(ਹੇ ਮੁਸਲਮਾਨੋ!) ਤੁਸੀਂ ਅਜਿਹੀ ਗੱਲ ਸੁਣਦੇ ਸਾਰੇ ਹੀ ਇਹ ਕਿਉਂ ਨਾ ਆਖਿਆ ਕਿ ਸਾਨੂੰ ਅਜਿਹੀ ਝੂਠੀ ਗੱਲ ਮੂੰਹੋਂ ਕਢਣੀ ਸ਼ੋਭਾ ਨਹੀਂ ਦਿੰਦੀ। ਹੇ ਅੱਲਾਹ! ਤੂੰ ਪਾਕ ਹੈ, ਇਹ ਤਾਂ ਬਹੁਤ ਵੱਡਾ ਬੁਹਤਾਨ ਹੈ।
ਇਸ ਆਇਤ ਦੇ ਸਾਰੇ ਅਨੁਵਾਦ ਵੇਖੋ →
يَعِظُكُمُ ٱللَّهُ أَن تَعُودُوا۟ لِمِثْلِهِۦٓ أَبَدًا إِن كُنتُم مُّؤْمِنِينَ
Punjabi Translation - Arif Haleemਅੱਲਾਹ ਤੁਹਾਨੂੰ ਨਸੀਹਤ ਕਰਦਾ ਹੈ ਕਿ ਫੇਰ ਕਦੇ ਵੀ ਅਜਿਹਾ ਕੰਮ ਨਾ ਕਰਨਾ ਜੇ ਤੁਸੀਂ ਸੱਚੇ ਮੋਮਿਨ ਹੋ।
ਇਸ ਆਇਤ ਦੇ ਸਾਰੇ ਅਨੁਵਾਦ ਵੇਖੋ →
وَيُبَيِّنُ ٱللَّهُ لَكُمُ ٱلْـَٔايَٰتِ وَٱللَّهُ عَلِيمٌ حَكِيمٌ
Punjabi Translation - Arif Haleemਅੱਲਾਹ ਤੁਹਾਡੇ ਲਈ ਆਪਣੀਆਂ ਆਇਤਾਂ (ਆਦੇਸ਼) ਬਿਆਨ ਕਰ ਰਿਹਾ ਹੈ ਅਤੇ ਅੱਲਾਹ ਹੀ ਵੱਡਾ ਜਾਣਕਾਰ ਤੇ ਹਿਕਮਤਾਂ ਵਾਲਾ ਹੈ।
ਇਸ ਆਇਤ ਦੇ ਸਾਰੇ ਅਨੁਵਾਦ ਵੇਖੋ →
إِنَّ ٱلَّذِينَ يُحِبُّونَ أَن تَشِيعَ ٱلْفَٰحِشَةُ فِى ٱلَّذِينَ ءَامَنُوا۟ لَهُمْ عَذَابٌ أَلِيمٌ فِى ٱلدُّنْيَا وَٱلْـَٔاخِرَةِ وَٱللَّهُ يَعْلَمُ وَأَنتُمْ لَا تَعْلَمُونَ
Punjabi Translation - Arif Haleemਜਿਹੜੇ ਵੀ ਲੋਕ ਮੁਸਲਮਾਨਾਂ ਵਿਚ ਅਸ਼ਲੀਲਤਾ ਫੈਲਾਉਣਾ ਚਾਹੁੰਦੇ ਹਨ, ਉਹਨਾਂ ਲਈ ਦੁਨੀਆਂ ਤੇ ਆਖ਼ਿਰਤ ਵਿਚ ਦੁਖਾਂ ਭਰਿਆ ਅਜ਼ਾਬ ਹੈ। ਅੱਲਾਹ ਸਭ ਕੁਝ ਜਾਣਦਾ ਹੈ ਜਦ ਕਿ ਤੁਸੀਂ ਕੁੱਝ ਵੀ ਨਹੀਂ ਜਾਣਦੇ।
ਇਸ ਆਇਤ ਦੇ ਸਾਰੇ ਅਨੁਵਾਦ ਵੇਖੋ →
وَلَوْلَا فَضْلُ ٱللَّهِ عَلَيْكُمْ وَرَحْمَتُهُۥ وَأَنَّ ٱللَّهَ رَءُوفٌ رَّحِيمٌ
Punjabi Translation - Arif Haleemਜੇ ਅੱਲਾਹ ਦੀਆਂ ਮਿਹਰਾਂ ਤੇ ਰਹਿਮਤਾਂ ਤੁਹਾਡੇ ਉੱਤੇ ਨਾ ਹੁੰਦੀਆਂ (ਤਾਂ ਅੱਲਾਹ ਬਹੁਤਾਨ ਲਾਉਣ ਵਾਲਿਆਂ ਨੂੰ ਉਸੇ ਸਮੇਂ ਸਜ਼ਾ ਦੇ ਦਿੰਦਾ) ਪਰ ਅੱਲਾਹ ਵੱਡਾ ਨਰਮੀ ਵਾਲਾ ਤੇ ਮਿਹਰਬਾਨ ਹੈ।
ਇਸ ਆਇਤ ਦੇ ਸਾਰੇ ਅਨੁਵਾਦ ਵੇਖੋ →
يَٰٓأَيُّهَا ٱلَّذِينَ ءَامَنُوا۟ لَا تَتَّبِعُوا۟ خُطُوَٰتِ ٱلشَّيْطَٰنِ وَمَن يَتَّبِعْ خُطُوَٰتِ ٱلشَّيْطَٰنِ فَإِنَّهُۥ يَأْمُرُ بِٱلْفَحْشَآءِ وَٱلْمُنكَرِ وَلَوْلَا فَضْلُ ٱللَّهِ عَلَيْكُمْ وَرَحْمَتُهُۥ مَا زَكَىٰ مِنكُم مِّنْ أَحَدٍ أَبَدًا وَلَٰكِنَّ ٱللَّهَ يُزَكِّى مَن يَشَآءُ وَٱللَّهُ سَمِيعٌ عَلِيمٌ
Punjabi Translation - Arif Haleemਹੇ ਈਮਾਨ ਵਾਲਿਓ! ਸ਼ੈਤਾਨ ਦੀ ਪੈਰਵੀ ਨਾ ਕਰੋ, ਜਿਹੜਾ ਵੀ ਉਸ ਦੇ ਪਿੱਛੇ ਚੱਲੇਗਾ ਤਾਂ ਉਹ (ਸ਼ੈਤਾਨ) ਉਸ ਨੂੰ ਬੇਹਿਯਾਈ (ਅਸ਼ਲੀਲਤਾਂ) ਅਤੇ ਬੁਰੇ ਕੰਮਾਂ ਦਾ ਹੀ ਹੁਕਮ ਦੇਵੇਗਾ। ਜੇਕਰ ਤੁਹਾਡੇ ਉੱਤੇ ਅੱਲਾਹ ਦੀ ਕ੍ਰਿਪਾ ਤੇ ਮਿਹਰ ਨਾ ਹੁੰਦੀ ਤਾਂ ਤੁਹਾਡੇ ਵਿੱਚੋਂ ਕੋਈ ਵੀ ਪਾਕ ਸਾਫ਼ ਨਾ ਹੁੰਦਾ। ਅੱਲਾਹ ਜਿਸ ਨੂੰ ਚਾਹੁੰਦਾ ਹੈ ਪਾਕ ਕਰ ਦਿੰਦਾ ਹੈ ਅਤੇ ਅੱਲਾਹ ਸਭ ਕੁੱਝ ਸੁਣਨ ਵਾਲਾ ਤੇ ਜਾਣਨ ਵਾਲਾ ਹੈ।
ਇਸ ਆਇਤ ਦੇ ਸਾਰੇ ਅਨੁਵਾਦ ਵੇਖੋ →
وَلَا يَأْتَلِ أُو۟لُوا۟ ٱلْفَضْلِ مِنكُمْ وَٱلسَّعَةِ أَن يُؤْتُوٓا۟ أُو۟لِى ٱلْقُرْبَىٰ وَٱلْمَسَٰكِينَ وَٱلْمُهَٰجِرِينَ فِى سَبِيلِ ٱللَّهِ وَلْيَعْفُوا۟ وَلْيَصْفَحُوٓا۟ أَلَا تُحِبُّونَ أَن يَغْفِرَ ٱللَّهُ لَكُمْ وَٱللَّهُ غَفُورٌ رَّحِيمٌ
Punjabi Translation - Arif Haleemਤੁਹਾਡੇ ਵਿੱਚੋਂ ਜਿਹੜੇ ਵੀ ਲੋਕ ਮਾਲ ਪੱਖੋਂ ਸਰਦੇ-ਪੁੱਜਦੇ ਹਨ ਉਹਨਾਂ ਨੂੰ ਆਪਣੇ ਸਕੇ-ਸੰਬੰਧੀਆਂ ਨੂੰ, ਮੁਥਾਜਾਂ ਨੂੰ ਅਤੇ ਰੱਬ ਦੀ ਰਾਹ ਵਿਚ ਘਰ-ਬਾਰ ਛੱਡਣ ਵਾਲਿਆਂ (ਮੁਹਾਜਰਾਂ) ਨੂੰ ਸਹਾਇਤਾ ਨਾ ਦੇਣ ਦੀ ਕਸਮ ਨਹੀਂ ਖਾਣੀ ਚਾਹੀਦੀ, ਸਗੋਂ ਮੁਆਫ਼ ਕਰ ਦੇਣਾ ਅਤੇ ਭੁੱਲ ਜਾਣਾ ਚਾਹੀਦਾ ਹੈ। ਕੀ ਤੁਸੀਂ ਨਹੀਂ ਚਾਹੁੰਦੇ ਕਿ ਅੱਲਾਹ ਤੁਹਾਡੀਆਂ ਭੁੱਲਾਂ ਨੂੰ ਮੁਆਫ਼ ਕਰੇ? ਅੱਲਾਹ ਮੁਆਫ਼ ਕਰਨ ਵਾਲਾ ਤੇ ਮਿਹਰਬਾਨ ਹੈ।
ਇਸ ਆਇਤ ਦੇ ਸਾਰੇ ਅਨੁਵਾਦ ਵੇਖੋ →
إِنَّ ٱلَّذِينَ يَرْمُونَ ٱلْمُحْصَنَٰتِ ٱلْغَٰفِلَٰتِ ٱلْمُؤْمِنَٰتِ لُعِنُوا۟ فِى ٱلدُّنْيَا وَٱلْـَٔاخِرَةِ وَلَهُمْ عَذَابٌ عَظِيمٌ
Punjabi Translation - Arif Haleemਜਿਹੜੇ ਲੋਕ ਪਵਿੱਤਰ ਤੇ ਭੋਲੀ-ਭਾਲੀਆਂ ਈਮਾਨ ਵਾਲੀਆਂ ਔਰਤਾਂ ’ਤੇ ਤੁਹਮਤਾਂ ਲਾਉਂਦੇ ਹਨ ਉਹਨਾਂ ਉੱਤੇ ਲੋਕ-ਪਰਲੋਕ ਵਿਚ ਫ਼ਿਟਕਾਰ ਪਾਈ ਗਈ ਹੈ ਅਤੇ ਉਹਨਾਂ ਲਈ ਵੱਡਾ ਤਕੜਾ ਅਜ਼ਾਬ ਹੈ।
ਇਸ ਆਇਤ ਦੇ ਸਾਰੇ ਅਨੁਵਾਦ ਵੇਖੋ →
يَوْمَ تَشْهَدُ عَلَيْهِمْ أَلْسِنَتُهُمْ وَأَيْدِيهِمْ وَأَرْجُلُهُم بِمَا كَانُوا۟ يَعْمَلُونَ
Punjabi Translation - Arif Haleemਜਦੋਂ ਉਹਨਾਂ ਦੀਆਂ ਆਪਣੀਆਂ ਜ਼ੁਬਾਨਾਂ ਤੇ ਉਹਨਾਂ ਦੇ ਹੱਥ ਪੈਰ ਉਹਨਾਂ ਦੇ ਵਿਰੁੱਧ ਉਹਨਾਂ ਦੀਆਂ ਕਰਤੂਤਾਂ ਦੀ ਗਵਾਹੀ ਦੇਣਗੇ ਜੋ ਉਹ (ਸੰਸਾਰ ਵਿਚ) ਕਰਿਆ ਕਰਦੇ ਸੀ।
ਇਸ ਆਇਤ ਦੇ ਸਾਰੇ ਅਨੁਵਾਦ ਵੇਖੋ →
يَوْمَئِذٍ يُوَفِّيهِمُ ٱللَّهُ دِينَهُمُ ٱلْحَقَّ وَيَعْلَمُونَ أَنَّ ٱللَّهَ هُوَ ٱلْحَقُّ ٱلْمُبِينُ
Punjabi Translation - Arif Haleemਉਸ ਦਿਨ ਅੱਲਾਹ ਉਹਨਾਂ (ਪਾਪੀਆਂ) ਨੂੰ ਹੱਕ ਤੇ ਇਨਸਾਫ਼ ਨਾਲ (ਬਣਦਾ) ਬਦਲਾ ਦੇਵੇਗਾ ਅਤੇ ਉਹਨਾਂ ਨੂੰ ਪਤਾ ਲੱਗ ਜਾਵੇਗਾ ਕਿ ਅੱਲਾਹ ਹੀ ਸੱਚਾ ਹੈ ਅਤੇ ਉਹੀਓ ਸੱਚ ਨੂੰ ਸਪਸ਼ਟ ਕਰਨ ਵਾਲਾ ਹੈ।
ਇਸ ਆਇਤ ਦੇ ਸਾਰੇ ਅਨੁਵਾਦ ਵੇਖੋ →
ٱلْخَبِيثَٰتُ لِلْخَبِيثِينَ وَٱلْخَبِيثُونَ لِلْخَبِيثَٰتِ وَٱلطَّيِّبَٰتُ لِلطَّيِّبِينَ وَٱلطَّيِّبُونَ لِلطَّيِّبَٰتِ أُو۟لَٰٓئِكَ مُبَرَّءُونَ مِمَّا يَقُولُونَ لَهُم مَّغْفِرَةٌ وَرِزْقٌ كَرِيمٌ
Punjabi Translation - Arif Haleemਨਾ-ਪਾਕ ਔਰਤਾਂ ਨਾ-ਪਾਕ ਮਰਦਾਂ ਲਈ ਹਨ ਅਤੇ ਨਾ-ਪਾਕ ਮਰਦ ਨਾ-ਪਾਕ ਔਰਤਾਂ ਲਈ ਹਨ ਅਤੇ ਪਾਕ ਔਰਤਾਂ ਪਾਕ ਮਰਦਾਂ ਲਈ ਅਤੇ ਪਾਕ ਮਰਦ ਪਾਕ ਔਰਤਾਂ ਦੇ ਯੋਗ ਹਨ। ਇਹ (ਪਾਕ) ਲੋਕ ਉਹਨਾਂ ਗੱਲਾਂ ਤੋਂ ਨਿਰਲੇਪ ਹਨ, ਜਿਹੜੀਆਂ ਗੱਲਾਂ (ਗੰਦੀ ਸੋਚ ਵਾਲੇ) ਲੋਕ ਆਖਦੇ ਹਨ। ਉਹਨਾਂ (ਨੇਕ ਲੋਕਾਂ) ਲਈ ਬਖ਼ਸ਼ਿਸ਼ ਅਤੇ ਇੱਜ਼ਤ ਵਾਲਾ ਰਿਜ਼ਕ ।
ਇਸ ਆਇਤ ਦੇ ਸਾਰੇ ਅਨੁਵਾਦ ਵੇਖੋ →
يَٰٓأَيُّهَا ٱلَّذِينَ ءَامَنُوا۟ لَا تَدْخُلُوا۟ بُيُوتًا غَيْرَ بُيُوتِكُمْ حَتَّىٰ تَسْتَأْنِسُوا۟ وَتُسَلِّمُوا۟ عَلَىٰٓ أَهْلِهَا ذَٰلِكُمْ خَيْرٌ لَّكُمْ لَعَلَّكُمْ تَذَكَّرُونَ
Punjabi Translation - Arif Haleemਹੇ ਈਮਾਨ ਵਾਲੀਓ! ਆਪਣੇ ਘਰਾਂ ਤੋਂ ਛੁੱਟ ਪਰਾਏ ਘਰਾਂ ਵਿਚ ਉਦੋਂ ਤਕ ਨਾ ਵੜੋ ਜਦੋਂ ਤਕ ਕਿ ਤੁਸੀਂ ਆਗਿਆ ਨਾ ਲੈ ਲਵੋ ਅਤੇ (ਜਦੋਂ ਆਗਿਆ ਮਿਲ ਜਾਵੇ ਤਾਂ) ਘਰ ਵਾਲਿਆਂ ਨੂੰ ਸਲਾਮ ਕਰੋ। ਇਹੋ ਤੁਹਾਡੇ ਲਈ ਵਧੀਆ ਗੱਲ ਹੈ। ਆਸ ਹੈ ਕਿ ਤੁਸੀਂ ਧਿਆਨ ਰੱਖੋਂਗੇ।
ਇਸ ਆਇਤ ਦੇ ਸਾਰੇ ਅਨੁਵਾਦ ਵੇਖੋ →
فَإِن لَّمْ تَجِدُوا۟ فِيهَآ أَحَدًا فَلَا تَدْخُلُوهَا حَتَّىٰ يُؤْذَنَ لَكُمْ وَإِن قِيلَ لَكُمُ ٱرْجِعُوا۟ فَٱرْجِعُوا۟ هُوَ أَزْكَىٰ لَكُمْ وَٱللَّهُ بِمَا تَعْمَلُونَ عَلِيمٌ
Punjabi Translation - Arif Haleemਜੇ ਉੱਥੇ (ਪਰਾਏ ਘਰ) ਤੁਹਾਨੂੰ ਕੋਈ ਨਾ ਮਿਲੇ ਤਾਂ ਬਿਨਾਂ ਆਗਿਆ ਤੋਂ ਅੰਦਰ ਨਾ ਵੜੋ, ਅਤੇ ਜੇ ਤੁਹਾਨੂੰ ਵਾਪਸ ਜਾਣ ਲਈ ਆਖਿਆ ਜਾਵੇ ਤਾਂ ਵਾਪਸ ਮੁੜ ਜਾਓ, ਤੁਹਾਡੇ ਲਈ ਇਹੋ ਵਧੀਆ ਗੱਲ ਹੈ। ਤੁਸੀਂ ਜੋ ਵੀ ਕਰ ਰਹੇ ਹੋ ਅੱਲਾਹ ਉਸ ਨੂੰ ਭਲੀ-ਭਾਂਤ ਜਾਣਦਾ ਹੈ।
ਇਸ ਆਇਤ ਦੇ ਸਾਰੇ ਅਨੁਵਾਦ ਵੇਖੋ →
لَّيْسَ عَلَيْكُمْ جُنَاحٌ أَن تَدْخُلُوا۟ بُيُوتًا غَيْرَ مَسْكُونَةٍ فِيهَا مَتَٰعٌ لَّكُمْ وَٱللَّهُ يَعْلَمُ مَا تُبْدُونَ وَمَا تَكْتُمُونَ
Punjabi Translation - Arif Haleemਹਾਂ ਤੁਹਾਡੇ ਲਈ ਅਜਿਹੇ ਘਰਾਂ ਵਿਚ ਜਾਣ ਵਿਚ ਕੋਈ ਹਰਜ ਨਹੀਂ, ਜਿੱਥੇ ਕਿਸੇ ਦਾ ਨਿਵਾਸ ਸਥਾਨ ਨਾ ਹੋਵੇ (ਭਾਵ ਸਾਂਝੀ ਜਗ੍ਹਾ ਹੋਵੇ) ਜਾਂ ਜਿੱਥੇ ਤੁਹਾਡੇ ਲਾਭ ਦੀ ਕੋਈ ਚੀਜ਼ ਹੋਵੇ (ਜਿਵੇਂ ਹੋਟਲ, ਸਰਾਂ ਜਾਂ ਕਾਰੋਬਾਰੀ ਥਾਵਾਂ)। ਤੁਸੀਂ ਜੋ ਵੀ ਜ਼ਾਹਰ ਕਰਦੇ ਹੋ ਅਤੇ ਜੋ ਤੁਹਾਡੇ (ਦਿਲਾਂ ਵਿਚ) ਲੁਕਿਆ ਹੋਇਆ ਹੈ ਉਹ ਸਭ ਅੱਲਾਹ ਨੂੰ ਪਤਾ ਹੈ।
ਇਸ ਆਇਤ ਦੇ ਸਾਰੇ ਅਨੁਵਾਦ ਵੇਖੋ →
قُل لِّلْمُؤْمِنِينَ يَغُضُّوا۟ مِنْ أَبْصَٰرِهِمْ وَيَحْفَظُوا۟ فُرُوجَهُمْ ذَٰلِكَ أَزْكَىٰ لَهُمْ إِنَّ ٱللَّهَ خَبِيرٌۢ بِمَا يَصْنَعُونَ
Punjabi Translation - Arif Haleem(ਹੇ ਨਬੀ!) ਤੁਸੀਂ ਮੁਸਲਮਾਨ ਮਰਦਾਂ ਨੂੰ ਆਖੋ ਕਿ ਉਹ ਆਪਣੀਆਂ ਨਜ਼ਰਾਂ ਨੀਵੀਆਂ ਰੱਖਣ ਅਤੇ ਆਪਣੇ ਗੁਪਤ ਅੰਗਾਂ ਦੀ ਹਿਫ਼ਾਜ਼ਤ ਕਰਨ, ਇਹੋ ਉਹਨਾਂ ਲਈ ਵਧੀਆ ਗੱਲ । ਜੋ ਕੁੱਝ ਵੀ ਉਹ ਕਰਦੇ ਹਨ ਉਹ ਸਭ ਅੱਲਾਹ ਜਾਣਦਾ ।
ਇਸ ਆਇਤ ਦੇ ਸਾਰੇ ਅਨੁਵਾਦ ਵੇਖੋ →
وَقُل لِّلْمُؤْمِنَٰتِ يَغْضُضْنَ مِنْ أَبْصَٰرِهِنَّ وَيَحْفَظْنَ فُرُوجَهُنَّ وَلَا يُبْدِينَ زِينَتَهُنَّ إِلَّا مَا ظَهَرَ مِنْهَا وَلْيَضْرِبْنَ بِخُمُرِهِنَّ عَلَىٰ جُيُوبِهِنَّ وَلَا يُبْدِينَ زِينَتَهُنَّ إِلَّا لِبُعُولَتِهِنَّ أَوْ ءَابَآئِهِنَّ أَوْ ءَابَآءِ بُعُولَتِهِنَّ أَوْ أَبْنَآئِهِنَّ أَوْ أَبْنَآءِ بُعُولَتِهِنَّ أَوْ إِخْوَٰنِهِنَّ أَوْ بَنِىٓ إِخْوَٰنِهِنَّ أَوْ بَنِىٓ أَخَوَٰتِهِنَّ أَوْ نِسَآئِهِنَّ أَوْ مَا مَلَكَتْ أَيْمَٰنُهُنَّ أَوِ ٱلتَّٰبِعِينَ غَيْرِ أُو۟لِى ٱلْإِرْبَةِ مِنَ ٱلرِّجَالِ أَوِ ٱلطِّفْلِ ٱلَّذِينَ لَمْ يَظْهَرُوا۟ عَلَىٰ عَوْرَٰتِ ٱلنِّسَآءِ وَلَا يَضْرِبْنَ بِأَرْجُلِهِنَّ لِيُعْلَمَ مَا يُخْفِينَ مِن زِينَتِهِنَّ وَتُوبُوٓا۟ إِلَى ٱللَّهِ جَمِيعًا أَيُّهَ ٱلْمُؤْمِنُونَ لَعَلَّكُمْ تُفْلِحُونَ
Punjabi Translation - Arif Haleemਅਤੇ ਮੁਸਲਮਾਨ ਔਰਤਾਂ ਨੂੰ ਆਖੋ ਕਿ ਉਹ (ਵੀ) ਆਪਣੀਆਂ ਨਜ਼ਰਾਂ ਨੂੰ ਨੀਵੀਆਂ ਕਰਕੇ ਰੱਖਣ ਅਤੇ ਆਪਣੀ ਇੱਜ਼ਤ ਆਬਰੂ (ਗੁਪਤ ਅੰਗਾਂ) ਦੀ ਹਿਫ਼ਾਜ਼ਤ ਕਰਨ, ਆਪਣੀ ਖ਼ੂਬਸੂਰਤੀ ਨੂੰ ਪ੍ਰਗਟ ਨਾ ਹੋਣ ਦੇਣ [3] (ਭਾਵ ਲਿਬਾਸ ਸ਼ਰੀਰ ਨੂੰ ਛਪਾਉਣ ਵਾਲਾ ਪਾਉਣ) ਛੁੱਟ ਉਸ ਤੋਂ ਜਿਹੜਾ ਆਪ ਹੀ ਵਿਖਾਈ ਦਿੰਦਾ ਹੈ (ਜਿਵੇਂ ਹੱਥ ਤੇ ਚਿਹਰਾ) ਅਤੇ ਆਪਣੇ ਸੀਨਿਆਂ ਉੱਤੇ ਆਪਣੀਆਂ (ਵੱਡੀ) ਚੱਦਰ ਦੀ ਬੁੱਕਲ ਮਾਰੀ ਰੱਖਣ। ਆਪਣੇ ਬਣਾਓ-ਸ਼ਿੰਗਾਰ (ਮੇਕਅੱਪ) ਨੂੰ ਛੁੱਟ ਆਪਣੇ ਪਤੀ, ਆਪਣੇ ਪਿਤਾ ਜਾਂ ਸੌਹਰਾ ਜਾਂ ਆਪਣੇ ਪੁੱਤਰ ਜਾਂ ਆਪਣੇ ਪਤੀ ਦੇ (ਪਹਿਲੇ) ਪੁੱਤਰ ਜਾਂ ਆਪਣੇ ਭਰਾ ਜਾਂ ਆਪਣੇ ਭਤੀਜੇ ਜਾਂ ਭਾਣਜੇ ਜਾਂ ਆਪਣੀਆਂ ਸਹੇਲੀਆਂ ਜਾਂ ਗ਼ੁਲਾਮ ਜਾਂ ਅਜਿਹੇ ਨੌਕਰ ਜਿਹੜੇ ਕਿਸੇ ਪ੍ਰਕਾਰ ਦੀ ਵਾਸਨਾ ਨਾ ਰੱਖਦੇ ਹੋਣ ਜਾਂ ਛੋਟੇ ਬੱਚੇ ਜਿਹੜੇ ਜ਼ਨਾਨੀਆਂ ਦੀਆਂ ਗੁਪਤ ਗੱਲਾਂ ਤੋਂ ਅਨਜਾਣ ਹੋਣ, ਕਿਸੇ ਹੋਰ ਅੱਗੇ ਇਜ਼ਹਾਰ ਨਾ ਕਰਨ, ਪ੍ਰਗਟ ਨਾ ਹੋਣ ਦੇਣ ਅਤੇ ਨਾ ਹੀ ਧਰਤੀ ਉੱਤੇ ਦੱਬ ਦੱਬ ਕੇ ਪੈਰਾਂ ਨੂੰ ਮਾਰਦੇ ਹੋਏ ਚੱਲਣ ਜਿਸ ਤੋਂ ਉਹਨਾਂ ਦਾ ਲੁਕਿਆ ਹੋਇਆ ਬਨਾਓ ਸ਼ਿੰਗਾਰ ਦਾ ਪਤਾ ਲੱਗੇ (ਜਿਵੇਂ ਗਹਿਣਿਆਂ ਦੀ ਅਵਾਜ਼ ਜਾਂ ਸ਼ਰੀਰ ਦਾ ਹਿਲਨਾ ਆਦਿ)। ਹੇ ਮੁਸਲਮਾਨੋ! ਤੁਸੀਂ ਸਾਰੇ (ਔਰਤਾਂ ਤੇ ਪੁਰਸ਼) ਅੱਲਾਹ ਦੇ ਹਜ਼ੂਰ ਤੌਬਾ ਕਰੋ ਤਾਂ ਜੋ ਤੁਸੀਂ ਸਫ਼ਲਤਾ ਪ੍ਰਾਪਤ ਕਰ ਸਕੋ।
ਇਸ ਆਇਤ ਦੇ ਸਾਰੇ ਅਨੁਵਾਦ ਵੇਖੋ →
وَأَنكِحُوا۟ ٱلْأَيَٰمَىٰ مِنكُمْ وَٱلصَّٰلِحِينَ مِنْ عِبَادِكُمْ وَإِمَآئِكُمْ إِن يَكُونُوا۟ فُقَرَآءَ يُغْنِهِمُ ٱللَّهُ مِن فَضْلِهِۦ وَٱللَّهُ وَٰسِعٌ عَلِيمٌ
Punjabi Translation - Arif Haleemਤੁਹਾਡੇ ਵਿੱਚੋਂ ਜਿਹੜੇ ਵੀ ਪੁਰਸ਼ ਤੇ ਇਸਤਰੀਆਂ ਦੇ ਨਿਕਾਹ ਨਹੀਂ ਹੋਏ ਉਹਨਾਂ ਦੇ ਨਿਕਾਹ ਕਰ ਦਿਓ ਅਤੇ ਆਪਣੇ ਨੇਕ ਆਚਰਨ ਵਾਲੇ ਗ਼ੁਲਾਮ ਮੁੰਡੇ ਕੁੜੀਆਂ ਦੇ ਵੀ (ਨਿਕਾਹ ਕਰ ਦਿਓ)। ਜੇਕਰ ਉਹ ਗ਼ਰੀਬ ਵੀ ਹੋਣ ਤਾਂ ਅੱਲਾਹ ਆਪਣੇ ਫ਼ਜ਼ਲਾਂ ਨਾਲ ਉਹਨਾਂ ਨੂੰ ਅਮੀਰ ਬਣਾ ਦੇਵੇਗਾ। ਅੱਲਾਹ ਵੱਡੀਆਂ ਗੁੰਜਾਇਸ਼ਾਂ ਵਾਲਾ ਤੇ (ਹਰੇਕ ਦੇ ਹਾਲ ਦਾ) ਜਾਣਨਹਾਰ ਹੈ।
ਇਸ ਆਇਤ ਦੇ ਸਾਰੇ ਅਨੁਵਾਦ ਵੇਖੋ →
وَلْيَسْتَعْفِفِ ٱلَّذِينَ لَا يَجِدُونَ نِكَاحًا حَتَّىٰ يُغْنِيَهُمُ ٱللَّهُ مِن فَضْلِهِۦ وَٱلَّذِينَ يَبْتَغُونَ ٱلْكِتَٰبَ مِمَّا مَلَكَتْ أَيْمَٰنُكُمْ فَكَاتِبُوهُمْ إِنْ عَلِمْتُمْ فِيهِمْ خَيْرًا وَءَاتُوهُم مِّن مَّالِ ٱللَّهِ ٱلَّذِىٓ ءَاتَىٰكُمْ وَلَا تُكْرِهُوا۟ فَتَيَٰتِكُمْ عَلَى ٱلْبِغَآءِ إِنْ أَرَدْنَ تَحَصُّنًا لِّتَبْتَغُوا۟ عَرَضَ ٱلْحَيَوٰةِ ٱلدُّنْيَا وَمَن يُكْرِههُّنَّ فَإِنَّ ٱللَّهَ مِنۢ بَعْدِ إِكْرَٰهِهِنَّ غَفُورٌ رَّحِيمٌ
Punjabi Translation - Arif Haleemਜਿਹੜੇ ਲੋਕ ਨਿਕਾਹ ਕਰਵਾਉਣ ਦੀ ਹਿੱਮਤ ਨਹੀਂ ਰੱਖਦੇ, ਉਹਨਾਂ ਨੂੰ ਚਾਹੀਦਾ ਹੈ ਕਿ ਆਪਣੇ ਆਪ ਨੂੰ ਪਾਕ ਰੱਖਣ ਇੱਥੋਂ ਤੀਕ ਕਿ ਅੱਲਾਹ ਉਹਨਾਂ ਨੂੰ ਆਪਣੇ ਫ਼ਜ਼ਲ ਨਾਲ ਅਮੀਰ ਬਣਾ ਦੇਵੇ। ਜੇ ਤੁਹਾਡੇ ਗ਼ੁਲਾਮ (ਗੋਲੇ) ਆਜ਼ਾਦ ਹੋਣ ਲਈ ਲਿਖਤ-ਪੜ੍ਹਤ ਕਰਨਾ ਚਾਹੁਣ ਅਤੇ ਜੇ ਤੁਸੀਂ ਉਹਨਾਂ ਵਿਚ ਕੋਈ ਭਲਾਈ ਵੇਖੋ ਤਾਂ ਉਹਨਾਂ ਨੂੰ ਲਿਖ ਦਿਓ (ਭਾਵ ਆਜ਼ਾਦ ਕਰ ਦਿਓ)। ਅੱਲਾਹ ਨੇ ਜਿਹੜਾ ਮਾਲ ਤੁਹਾਨੂੰ ਦਿੱਤਾ ਹੈ, ਉਸ ਵਿੱਚੋਂ ਉਹਨਾਂ (ਗ਼ੁਲਾਮਾਂ) ਨੂੰ ਵੀ ਦਿਓ। ਜੇ ਤੁਹਾਡੀਆਂ ਗੋਲੀਆਂ (ਗ਼ੁਲਾਮ ਔਰਤਾਂ) ਪਵਿੱਤਰ ਰਹਿਣਾ ਚਾਹੁੰਦੀਆਂ ਹਨ ਤਾਂ ਤੁਸੀਂ ਉਹਨਾਂ ਨੂੰ ਸੰਸਾਰਿਕ ਲਾਭ ਲਈ ਬਦਕਾਰੀ ਕਰਨ ਲਈ ਮਜਬੂਰ ਨਾ ਕਰੋ, ਜਿਹੜਾ ਵੀ ਉਹਨਾਂ ਨੂੰ ਮਜਬੂਰ ਕਰੇਗਾ ਤਾਂ ਅੱਲਾਹ ਉਹਨਾਂ ਦੀ ਮਜਬੂਰੀ ਪਿੱਛੋਂ ਵੀ ਉਹਨਾਂ ਲਈ ਵੱਡਾ ਬਖ਼ਸ਼ਣਹਾਰ ਤੇ ਮਿਹਰਬਾਨ ਹੈ।
ਇਸ ਆਇਤ ਦੇ ਸਾਰੇ ਅਨੁਵਾਦ ਵੇਖੋ →
وَلَقَدْ أَنزَلْنَآ إِلَيْكُمْ ءَايَٰتٍ مُّبَيِّنَٰتٍ وَمَثَلًا مِّنَ ٱلَّذِينَ خَلَوْا۟ مِن قَبْلِكُمْ وَمَوْعِظَةً لِّلْمُتَّقِينَ
Punjabi Translation - Arif Haleemਬੇਸ਼ੱਕ ਅਸੀਂ ਤੁਹਾਡੇ (ਮੁਸਲਮਾਨਾਂ) ਲਈ ਸਪਸ਼ਟ ਤੇ ਸਾਫ਼-ਸਾਫ਼ ਦਰਸਾਉਣ ਵਾਲਿਆਂ ਆਇਤਾਂ (ਹਿਦਾਇਤਾਂ) ਉਤਾਰੀਆਂ ਹਨ ਅਤੇ ਕੁੱਝ ਉਹਨਾਂ ਲੋਕਾਂ ਦੇ ਹਾਲਾਤ ਹਨ ਜੋ ਤੁਹਾਥੋਂ ਪਹਿਲਾਂ ਬੀਤ ਚੁੱਕੇ ਹਨ। ਜੋ ਬੁਰਾਈਆਂ ਤੋਂ ਬਚਣਾ ਚਾਹੁੰਦੇ ਹਨ, ਇਹਨਾਂ ਵਿਚ ਉਨ੍ਹਾਂ ਲਈ ਸਿੱਖਿਆਵਾਂ ਹਨ।
ਇਸ ਆਇਤ ਦੇ ਸਾਰੇ ਅਨੁਵਾਦ ਵੇਖੋ →
ٱللَّهُ نُورُ ٱلسَّمَٰوَٰتِ وَٱلْأَرْضِ مَثَلُ نُورِهِۦ كَمِشْكَوٰةٍ فِيهَا مِصْبَاحٌ ٱلْمِصْبَاحُ فِى زُجَاجَةٍ ٱلزُّجَاجَةُ كَأَنَّهَا كَوْكَبٌ دُرِّىٌّ يُوقَدُ مِن شَجَرَةٍ مُّبَٰرَكَةٍ زَيْتُونَةٍ لَّا شَرْقِيَّةٍ وَلَا غَرْبِيَّةٍ يَكَادُ زَيْتُهَا يُضِىٓءُ وَلَوْ لَمْ تَمْسَسْهُ نَارٌ نُّورٌ عَلَىٰ نُورٍ يَهْدِى ٱللَّهُ لِنُورِهِۦ مَن يَشَآءُ وَيَضْرِبُ ٱللَّهُ ٱلْأَمْثَٰلَ لِلنَّاسِ وَٱللَّهُ بِكُلِّ شَىْءٍ عَلِيمٌ
Punjabi Translation - Arif Haleemਅੱਲਾਹ ਅਕਾਸ਼ਾਂ ਤੇ ਧਰਤੀ ਦਾ ਨੂਰ (ਹਿਦਾਇਤ ਦਾ ਸਾਧਨ) ਹੈ, ਉਸ ਦੇ ਨੂਰ ਦੀ ਮਿਸਾਲ ਇੰਜ ਹੈ ਕਿ ਜਿਵੇਂ ਇਕ ਆਲਾ ਹੋਵੇ ਜਿਸ ਵਿਚ ਇਕ ਚਰਾਗ਼ ਰੱਖਿਆ ਹੋਵੇ ਅਤੇ ਇਹ ਚਰਾਗ਼ ਕਿਸੇ ਫ਼ਾਨੂਸ ਵਿਚ ਹੋਵੇ ਅਤੇ ਫ਼ਾਨੂਸ ਇਸ ਤਰ੍ਹਾਂ ਹੋਵੇ ਜਿਵੇਂ ਲਿਸ਼ਕਦਾ ਹੋਇਆ ਤਾਰਾ ਅਤੇ ਉਹ ਚਰਾਗ਼ ਇਕ ਬਰਕਤਾਂ ਵਾਲੇ ਰੁੱਖ ਜ਼ੈਤੂਨ (ਦੇ ਤੇਲ) ਨਾਲ ਬਾਲਿਆ ਗਿਆ ਹੋਵੇ, ਜਿਸ ਦੀ ਰੌਸ਼ਨੀ ਨਾ ਪੂਰਬ ਵੱਲ ਹੈ ਤੇ ਨਾ ਹੀ ਪੱਛਮ ਵੱਲ। ਜਿਸ ਦਾ ਤੇਲ ਆਪਣੇ ਆਪ ਹੀ ਬਲ ਪੈਂਦਾ ਹੋਵੇ, ਭਾਵੇਂ ਉਸ ਨੂੰ ਅੱਗ ਨਾ ਵੀ ਲੱਗੀ ਹੋਵੇ। ਉਹ ਨੂਰ ’ਤੇ ਨੂਰ ਹੈ। ਅੱਲਾਹ ਆਪਣੇ ਨੂਰ (ਹਿਦਾਇਤ) ਵੱਲ ਜਿਸ ਦੀ ਚਾਹੁੰਦਾ ਹੈ ਅਗਵਾਈ ਕਰਦਾ ਹੈ। ਅੱਲਾਹ ਲੋਕਾਂ ਨੂੰ (ਸਮਝਾਉਣ ਲਈ) ਇਹ ਉਦਾਹਰਨ ਦਿੰਦਾ ਹੈ। ਅੱਲਾਹ ਹਰ ਚੀਜ਼ ਨੂੰ ਚੰਗੀ ਤਰ੍ਹਾਂ ਜਾਣਦਾ ਹੈ।
ਇਸ ਆਇਤ ਦੇ ਸਾਰੇ ਅਨੁਵਾਦ ਵੇਖੋ →
فِى بُيُوتٍ أَذِنَ ٱللَّهُ أَن تُرْفَعَ وَيُذْكَرَ فِيهَا ٱسْمُهُۥ يُسَبِّحُ لَهُۥ فِيهَا بِٱلْغُدُوِّ وَٱلْـَٔاصَالِ
Punjabi Translation - Arif Haleem(ਇਸ ਨੂਰ ਤੋਂ ਲਾਭ ਉਠਾਉਣ ਵਾਲੇ) ਉਹਨਾਂ ਘਰਾਂ (ਮਸੀਤਾਂ) ਵਿਚ ਮਿਲਦੇ ਹਨ, ਜਿਨ੍ਹਾਂ ਨੂੰ ਉੱਚਾ ਰੱਖਣ ਦਾ ਅਤੇ ਉਹਨਾਂ ਵਿਚ ਅੱਲਾਹ ਦਾ ਨਾਂ ਜਪਣ ਦਾ ਅੱਲਾਹ ਨੇ ਹੁਕਮ ਦਿੱਤਾ ਹੈ। ਉੱਥੇ ਉਹ ਲੋਕ ਰਹਿੰਦੇ ਹਨ ਜਿਹੜੇ ਸਵੇਰੇ-ਸ਼ਾਮ (ਹਰ ਵੇਲੇ) ਅੱਲਾਹ ਦੀ ਤਸਬੀਹ ਕਰਦੇ ਹਨ।[4]
ਇਸ ਆਇਤ ਦੇ ਸਾਰੇ ਅਨੁਵਾਦ ਵੇਖੋ →
رِجَالٌ لَّا تُلْهِيهِمْ تِجَٰرَةٌ وَلَا بَيْعٌ عَن ذِكْرِ ٱللَّهِ وَإِقَامِ ٱلصَّلَوٰةِ وَإِيتَآءِ ٱلزَّكَوٰةِ يَخَافُونَ يَوْمًا تَتَقَلَّبُ فِيهِ ٱلْقُلُوبُ وَٱلْأَبْصَٰرُ
Punjabi Translation - Arif Haleemਅਜਿਹੇ ਲੋਕ ਜਿਨ੍ਹਾਂ ਨੂੰ ਕਾਰੋਬਾਰ ਅਤੇ ਖ਼ਰੀਦ-ਵੇਚ ਅੱਲਾਹ ਦੀ ਯਾਦ ਅਤੇ ਨਮਾਜ਼ ਕਾਇਮ ਕਰਨ ਅਤੇ ਜ਼ਕਾਤ ਦੇਣ ਤੋਂ ਭੁਲਾ ਨਹੀਂ ਦਿੰਦੀ, ਉਹ ਉਸ ਦਿਹਾੜੇ ਤੋਂ ਡਰਦੇ ਹਨ, ਜਦੋਂ ਦਿਲ ਅਤੇ ਅੱਖਾਂ ਉਲਟਾ ਦਿੱਤੀਆਂ ਜਾਣਗੀਆਂ।
ਇਸ ਆਇਤ ਦੇ ਸਾਰੇ ਅਨੁਵਾਦ ਵੇਖੋ →
لِيَجْزِيَهُمُ ٱللَّهُ أَحْسَنَ مَا عَمِلُوا۟ وَيَزِيدَهُم مِّن فَضْلِهِۦ وَٱللَّهُ يَرْزُقُ مَن يَشَآءُ بِغَيْرِ حِسَابٍ
Punjabi Translation - Arif Haleem(ਉਹ ਨੇਕ ਅਮਲ ਇਸ ਆਸ ਵਿਚ ਕਰਦੇ ਹਨ) ਤਾਂ ਜੋ ਅੱਲਾਹ ਉਹਨਾਂ ਨੂੰ ਉਹਨਾਂ ਦੇ ਕੀਤੇ ਕਰਮਾਂ ਦਾ ਵਧੀਆ ਬਦਲਾ ਦੇਵੇ ਅਤੇ ਆਪਣੇ ਫ਼ਜ਼ਲ (ਕ੍ਰਿਪਾ) ਤੋਂ ਕੁੱਝ ਹੋਰ ਵਧਾ ਕੇ ਦੇਵੇ। ਅੱਲਾਹ ਜਿਸ ਨੂੰ ਵੀ ਚਾਹੇ ਬੇਹਿਸਾਬ ਰਿਜ਼ਕ ਨਾਲ ਨਿਵਾਜ਼ਦਾ ਹੈ।
ਇਸ ਆਇਤ ਦੇ ਸਾਰੇ ਅਨੁਵਾਦ ਵੇਖੋ →
وَٱلَّذِينَ كَفَرُوٓا۟ أَعْمَٰلُهُمْ كَسَرَابٍۭ بِقِيعَةٍ يَحْسَبُهُ ٱلظَّمْـَٔانُ مَآءً حَتَّىٰٓ إِذَا جَآءَهُۥ لَمْ يَجِدْهُ شَيْـًٔا وَوَجَدَ ٱللَّهَ عِندَهُۥ فَوَفَّىٰهُ حِسَابَهُۥ وَٱللَّهُ سَرِيعُ ٱلْحِسَابِ
Punjabi Translation - Arif Haleemਅਤੇ ਕਾਫ਼ਿਰਾਂ ਦੇ ਕੰਮਾਂ ਦੀ ਉਦਾਹਰਨ ਇਕ ਰੜੇ ਮੈਦਾਨ ਵਿਚ ਚਮਕਦੀ ਹੋਈ ਰੇਤ ਦੀ ਹੈ। ਇਕ ਪਿਆਸਾ ਵਿਅਕਤੀ ਦੂਰ ਤੋਂ ਇਸ (ਰੇਤ) ਨੂੰ ਪਾਣੀ ਸਮਝਦਾ ਰਿਹਾ ਪਰੰਤੂ ਜਦੋਂ ਉਸ ਦੇ ਨੇੜੇ ਪਹੁੰਚਦਾ ਹੈ ਤਾਂ ਉੱਥੇ (ਪੀਣ ਨੂੰ) ਕੁੱਝ ਵੀ ਨਹੀਂ ਮਿਲਦਾ,[5] ਹਾਂ! ਅੱਲਾਹ ਨੂੰ ਜ਼ਰੂਰ ਆਪਣੇ ਕੋਲ ਵੇਖਦਾ ਹੈ ਜਿਹੜਾ ਉਸ (ਕਾਫ਼ਿਰ) ਦਾ ਪੂਰਾ-ਪੂਰਾ ਲੇਖਾ-ਜੋਖਾ ਕਰਦਾ ਹੈ। ਅੱਲਾਹ ਹਿਸਾਬ ਲੈਣ ਵਿਚ ਛੇਤੀ ਕਰਨ ਵਾਲਾ ਹੈ।
ਇਸ ਆਇਤ ਦੇ ਸਾਰੇ ਅਨੁਵਾਦ ਵੇਖੋ →
أَوْ كَظُلُمَٰتٍ فِى بَحْرٍ لُّجِّىٍّ يَغْشَىٰهُ مَوْجٌ مِّن فَوْقِهِۦ مَوْجٌ مِّن فَوْقِهِۦ سَحَابٌ ظُلُمَٰتٌۢ بَعْضُهَا فَوْقَ بَعْضٍ إِذَآ أَخْرَجَ يَدَهُۥ لَمْ يَكَدْ يَرَىٰهَا وَمَن لَّمْ يَجْعَلِ ٱللَّهُ لَهُۥ نُورًا فَمَا لَهُۥ مِن نُّورٍ
Punjabi Translation - Arif Haleemਜਾਂ ਕਾਫ਼ਿਰਾਂ ਦੇ ਅਮਲਾਂ ਦੀ ਉਦਾਹਰਨ ਉਹਨਾਂ ਹਨੇਰਿਆਂ ਵਾਂਗ ਹੈ ਜਿਸ ਨੂੰ ਇਕ ਲਹਿਰ (ਪਾਣੀ ਦੀ ਛੱਲ) ਢੱਕ ਲਵੇ ਇਸ ਦੇ ਉੱਪਰ ਇਕ ਲਹਿਰ ਹੋਰ ਹੋਵੇ, ਫੇਰ ਉੱਪਰ ਤੋਂ ਬੱਦਲ ਛਾ ਜਾਵੇ ਭਾਵ ਉੱਪਰ ਥੱਲੇ ਹਨੇਰਾ ਹੀ ਹਨੇਰਾ ਵੀ ਹੋਵੇ, ਜਦੋਂ ਉਹ ਆਪਣਾ ਹੱਥ ਕੱਢੇ ਤਾਂ ਉਸ ਨੂੰ ਵੀ ਨਾ ਵੇਖ ਸਕੇ। ਅਸਲ ਗੱਲ ਇਹ ਹੈ ਕਿ ਜਿਸ ਨੂੰ ਅੱਲਾਹ ਹੀ ਨੂਰ (ਹਿਦਾਇਤ) ਤੋਂ ਨਾ ਨਿਵਾਜ਼ੇ ਉਸ ਲਈ (ਕਿਸੇ ਪਾਸਿਓਂ) ਕੋਈ ਵੀ ਨੂਰ ਨਹੀਂ।
ਇਸ ਆਇਤ ਦੇ ਸਾਰੇ ਅਨੁਵਾਦ ਵੇਖੋ →
أَلَمْ تَرَ أَنَّ ٱللَّهَ يُسَبِّحُ لَهُۥ مَن فِى ٱلسَّمَٰوَٰتِ وَٱلْأَرْضِ وَٱلطَّيْرُ صَٰٓفَّٰتٍ كُلٌّ قَدْ عَلِمَ صَلَاتَهُۥ وَتَسْبِيحَهُۥ وَٱللَّهُ عَلِيمٌۢ بِمَا يَفْعَلُونَ
Punjabi Translation - Arif Haleemਕੀ ਤੁਸੀਂ ਵੇਖਦੇ ਨਹੀਂ ਕਿ ਅਕਾਸ਼ ਅਤੇ ਧਰਤੀ ਦੇ ਵਿਚਕਾਰ ਦੀ ਹਰੇਕ ਚੀਜ਼, ਖੰਭ ਪਸਾਰੀਂ ਉੱਡਦੇ ਹੋਏ ਪੰਖ-ਪਖੇਰੂ ਅੱਲਾਹ ਦੀ ਤਸਬੀਹ ਵਿਚ ਰੁਝੇ ਹੋਏ ਹਨ। ਹਰੇਕ ਆਪਣੀ ਨਮਾਜ਼ ਤੇ ਤਸਬੀਹ ਨੂੰ ਜਾਣਦਾ ਹੈ ਅਤੇ ਉਹ ਜੋ ਵੀ ਕਰਦੇ ਹਨ ਅੱਲਾਹ ਉਸ ਤੋਂ ਭਲੀ-ਭਾਂਤ ਜਾਣੂ ਹੈ।
ਇਸ ਆਇਤ ਦੇ ਸਾਰੇ ਅਨੁਵਾਦ ਵੇਖੋ →
وَلِلَّهِ مُلْكُ ٱلسَّمَٰوَٰتِ وَٱلْأَرْضِ وَإِلَى ٱللَّهِ ٱلْمَصِيرُ
Punjabi Translation - Arif Haleemਅਤੇ ਅਕਾਸ਼ਾਂ ਤੇ ਧਰਤੀ ਦਾ ਮਾਲਿਕ ਉਹੀਓ ਅੱਲਾਹ ਹੈ ਅਤੇ ਉਸੇ ਅੱਲਾਹ ਵੱਲ ਹੀ (ਸਭ ਨੇ) ਪਰਤਣਾ ਹੈ।
ਇਸ ਆਇਤ ਦੇ ਸਾਰੇ ਅਨੁਵਾਦ ਵੇਖੋ →
أَلَمْ تَرَ أَنَّ ٱللَّهَ يُزْجِى سَحَابًا ثُمَّ يُؤَلِّفُ بَيْنَهُۥ ثُمَّ يَجْعَلُهُۥ رُكَامًا فَتَرَى ٱلْوَدْقَ يَخْرُجُ مِنْ خِلَٰلِهِۦ وَيُنَزِّلُ مِنَ ٱلسَّمَآءِ مِن جِبَالٍ فِيهَا مِنۢ بَرَدٍ فَيُصِيبُ بِهِۦ مَن يَشَآءُ وَيَصْرِفُهُۥ عَن مَّن يَشَآءُ يَكَادُ سَنَا بَرْقِهِۦ يَذْهَبُ بِٱلْأَبْصَٰرِ
Punjabi Translation - Arif Haleemਕੀ ਤੁਸੀਂ ਨਹੀਂ ਵੇਖਦੇ ਕਿ ਅੱਲਾਹ ਹੀ ਬੱਦਲਾਂ ਨੂੰ ਤੋਰਦਾ ਹੈ, ਫੇਰ ਉਹਨਾਂ ਨੂੰ ਇਕ ਦੂਜੇ ਨਾਲ ਮਿਲਾਉਂਦਾ ਹੈ, ਫੇਰ ਉਹਨਾਂ ਨੂੰ ਉੱਪਰ ਥੱਲੇ ਕਰ ਦਿੰਦਾ ਹੈ, ਫੇਰ ਤੁਸੀਂ ਵੇਖਦੇ ਹੋ ਕਿ ਉਹਨਾਂ ਬੱਦਲਾਂ ਵਿੱਚੋਂ ਵਰਖਾ ਨਿਕਲਦੀ ਹੈ। ਇੰਜ ਲਗਦਾ ਹੈ ਜਿਵੇਂ ਉਹੀਓ ਅਕਾਸ਼ ਤੋਂ ਭਾਵ ਓਲੇ ਦੇ ਪਹਾੜਾਂ ਵਿੱਚੋਂ ਗੜੇ ਬਰਸਾਉਂਦਾ ਹੈ। ਫੇਰ ਉਹਨਾਂ ਨੂੰ ਜਿੱਥੇ ਚਾਹੁੰਦਾ ਹੈ ਡੇਗ ਦਿੰਦਾ ਹੈ ਅਤੇ ਜਿੱਥਿਓਂ ਚਾਹੇ ਮੋੜ ਲੈਂਦਾ ਹੈ। ਬੱਦਲਾਂ ਤੋਂ ਨਿਕਲਣ ਵਾਲੀ ਬਿਜਲੀ ਦੀ ਲਿਸ਼ਕ ਅਜਿਹੀ ਹੁੰਦੀ ਹੈ ਕਿ ਜਿਵੇਂ ਅੱਖਾਂ ਦੀ ਰੌਸ਼ਨੀ ਹੀ ਚੱਲੀ ਜਾਵੇ।
ਇਸ ਆਇਤ ਦੇ ਸਾਰੇ ਅਨੁਵਾਦ ਵੇਖੋ →
يُقَلِّبُ ٱللَّهُ ٱلَّيْلَ وَٱلنَّهَارَ إِنَّ فِى ذَٰلِكَ لَعِبْرَةً لِّأُو۟لِى ٱلْأَبْصَٰرِ
Punjabi Translation - Arif Haleemਅੱਲਾਹ ਹੀ ਰਾਤ ਤੇ ਦਿਨ ਦਾ ਉਲਟ ਫੇਰ ਕਰਦਾ ਰਹਿੰਦਾ ਹੈ। ਵੇਖਣ ਵਾਲਿਆਂ ਲਈ ਤਾਂ ਇਸ ਵਿਚ ਗ੍ਰਹਿਣ ਕਰਨ ਲਈ ਸਿੱਖਿਆਵਾਂ ਹਨ।
ਇਸ ਆਇਤ ਦੇ ਸਾਰੇ ਅਨੁਵਾਦ ਵੇਖੋ →
وَٱللَّهُ خَلَقَ كُلَّ دَآبَّةٍ مِّن مَّآءٍ فَمِنْهُم مَّن يَمْشِى عَلَىٰ بَطْنِهِۦ وَمِنْهُم مَّن يَمْشِى عَلَىٰ رِجْلَيْنِ وَمِنْهُم مَّن يَمْشِى عَلَىٰٓ أَرْبَعٍ يَخْلُقُ ٱللَّهُ مَا يَشَآءُ إِنَّ ٱللَّهَ عَلَىٰ كُلِّ شَىْءٍ قَدِيرٌ
Punjabi Translation - Arif Haleemਅੱਲਾਹ ਨੇ ਧਰਤੀ ’ਤੇ ਤੁਰਨ ਵਾਲੇ ਹਰ ਜੀਵ-ਜੰਤੂ ਨੂੰ ਪਾਣੀ ਤੋਂ ਹੀ ਪੈਦਾ ਕੀਤਾ ਹੈ ਉਹਨਾਂ ਵਿੱਚੋਂ ਕੋਈ ਤਾਂ ਆਪਣੇ ਢਿਡ ਪਰਨੇ ਰਿੜਦਾ ਹੈ ਕੁੱਝ ਦੋ ਪੈਰਾਂ ’ਤੇ ਤੁਰਦਾ ਹੈ ਅਤੇ ਕੋਈ ਚਾਰ ਪੈਰਾਂ ’ਤੇ ਤੁਰਦਾ ਹੈ। (ਭਾਵ) ਅੱਲਾਹ ਜਿਵੇਂ ਚਾਹਵੇ ਉਵੇਂ ਪੈਦਾ ਕਰਦਾ ਹੈ। ਨਿਰਸੰਦੇਹ, ਅੱਲਾਹ ਹਰ ਪ੍ਰਕਾਰ ਦੀ ਸਮਰਥਾ ਰੱਖਦਾ ਹੈ।
ਇਸ ਆਇਤ ਦੇ ਸਾਰੇ ਅਨੁਵਾਦ ਵੇਖੋ →
لَّقَدْ أَنزَلْنَآ ءَايَٰتٍ مُّبَيِّنَٰتٍ وَٱللَّهُ يَهْدِى مَن يَشَآءُ إِلَىٰ صِرَٰطٍ مُّسْتَقِيمٍ
Punjabi Translation - Arif Haleemਬੇਸ਼ੱਕ ਅਸਾਂ ਰੌਸ਼ਨ ਰਾਹ ਵਿਖਾਉਣ ਵਾਲਿਆਂ ’ਤੇ ਸਪਸ਼ਟ ਆਇਤਾਂ (ਸਿੱਖਿਆਵਾਂ) ਉੱਤਾਰੀਆਂ ਹਨ, ਪਰ ਸਿੱਧੀ ਰਾਹ ਜਿਸ ਨੂੰ ਅੱਲਾਹ ਚਾਹਵੇ, ਉਸ ਨੂੰ ਵਿਖਾਉਂਦਾ ਹੈ।
ਇਸ ਆਇਤ ਦੇ ਸਾਰੇ ਅਨੁਵਾਦ ਵੇਖੋ →
وَيَقُولُونَ ءَامَنَّا بِٱللَّهِ وَبِٱلرَّسُولِ وَأَطَعْنَا ثُمَّ يَتَوَلَّىٰ فَرِيقٌ مِّنْهُم مِّنۢ بَعْدِ ذَٰلِكَ وَمَآ أُو۟لَٰٓئِكَ بِٱلْمُؤْمِنِينَ
Punjabi Translation - Arif Haleemਅਤੇ ਉਹ (ਪਖੰਡੀ) ਲੋਕ ਆਖਦੇ ਹਨ ਕਿ ਅਸੀਂ ਅੱਲਾਹ ਅਤੇ ਉਸ ਦੇ ਰਸੂਲ ਉੱਤੇ ਈਮਾਨ ਲਿਆਏ ਅਤੇ ਤਾਬੇਦਾਰੀ ਕਬੂਲ ਕਰਦੇ ਹਾਂ, ਪਰ ਮਗਰੋਂ ਉਹਨਾਂ ਵਿੱਚੋਂ ਇਕ ਧੜ੍ਹਾ ਮੂੰਹ ਫੇਰ ਲੈਂਦਾ ਹੈ, ਅਜਿਹੇ ਲੋਕ ਈਮਾਨ ਵਾਲੇ ਨਹੀਂ।
ਇਸ ਆਇਤ ਦੇ ਸਾਰੇ ਅਨੁਵਾਦ ਵੇਖੋ →
وَإِذَا دُعُوٓا۟ إِلَى ٱللَّهِ وَرَسُولِهِۦ لِيَحْكُمَ بَيْنَهُمْ إِذَا فَرِيقٌ مِّنْهُم مُّعْرِضُونَ
Punjabi Translation - Arif Haleemਜਦੋਂ ਉਹਨਾਂ ਨੂੰ ਇਸ ਗੱਲ ਲਈ ਬੁਲਾਇਆ ਜਾਂਦਾ ਹੈ ਕਿ ਅੱਲਾਹ ਅਤੇ ਉਸ ਦਾ ਰਸੂਲ (ਮੁਹੰਮਦ ਸ:) ਉਹਨਾਂ ਦੇ ਕਿਸੇ ਆਪਸੀ ਝਗੜੇ ਦਾ ਫ਼ੈਸਲਾ ਕਰਨ ਤਾਂ ਅਚਣਚੇਤ ਉਹਨਾਂ ਵਿੱਚੋਂ ਇਕ ਧਿਰ ਮੂੰਹ ਮੋੜ ਲੈਂਦੀ ਹੈ।
ਇਸ ਆਇਤ ਦੇ ਸਾਰੇ ਅਨੁਵਾਦ ਵੇਖੋ →
وَإِن يَكُن لَّهُمُ ٱلْحَقُّ يَأْتُوٓا۟ إِلَيْهِ مُذْعِنِينَ
Punjabi Translation - Arif Haleemਹਾਂ ਜੇ ਫ਼ੈਸਲਾ ਉਹਨਾਂ ਦੇ ਹੱਕ ਵਿਚ ਹੋਵੇ ਤਾਂ ਆਗਿਆਕਾਰੀ ਬਣਕੇ ਆ ਜਾਂਦੇ ਹਨ।
ਇਸ ਆਇਤ ਦੇ ਸਾਰੇ ਅਨੁਵਾਦ ਵੇਖੋ →
أَفِى قُلُوبِهِم مَّرَضٌ أَمِ ٱرْتَابُوٓا۟ أَمْ يَخَافُونَ أَن يَحِيفَ ٱللَّهُ عَلَيْهِمْ وَرَسُولُهُۥ بَلْ أُو۟لَٰٓئِكَ هُمُ ٱلظَّٰلِمُونَ
Punjabi Translation - Arif Haleemਕੀ ਉਹਨਾਂ ਦੇ ਦਿਲਾਂ ਵਿਚ ਕੋਈ ਬੀਮਾਰੀ ਹੈ ਜਾਂ ਇਹ ਕਿਸੇ ਸੰਦੇਹ ਵਿਚ ਹਨ ਜਾਂ ਉਹਨਾਂ ਨੂੰ ਇਸ ਗੱਲ ਦਾ ਡਰ ਹੈ ਕਿ ਅੱਲਾਹ ਅਤੇ ਉਸ ਦਾ ਰਸੂਲ ਉਹਨਾਂ ਨਾਲ ਧੱਕਾ ਕਰਨਗੇ। ਜਦ ਕਿ ਇਹ ਲੋਕ ਤਾਂ ਆਪ ਹੀ ਜ਼ਾਲਿਮ ਹਨ।
ਇਸ ਆਇਤ ਦੇ ਸਾਰੇ ਅਨੁਵਾਦ ਵੇਖੋ →
إِنَّمَا كَانَ قَوْلَ ٱلْمُؤْمِنِينَ إِذَا دُعُوٓا۟ إِلَى ٱللَّهِ وَرَسُولِهِۦ لِيَحْكُمَ بَيْنَهُمْ أَن يَقُولُوا۟ سَمِعْنَا وَأَطَعْنَا وَأُو۟لَٰٓئِكَ هُمُ ٱلْمُفْلِحُونَ
Punjabi Translation - Arif Haleemਈਮਾਨ ਵਾਲਿਆਂ ਦਾ ਹਾਲ ਤਾਂ ਇਹ ਹੈ ਕਿ ਜਦੋਂ ਉਹਨਾਂ ਨੂੰ ਅੱਲਾਹ ਤੇ ਉਸ ਦੇ ਰਸੂਲ ਵੱਲ ਸੱਦਿਆ ਜਾਂਦਾ ਹੈ ਤਾਂ ਜੋ ਰਸੂਲ ਉਹਨਾਂ ਦੇ ਕਿਸੇ ਝਗੜੇ ਦਾ ਫ਼ੈਸਲਾ ਕਰੇ ਤਾਂ ਉਹ ਆਖਦੇ ਹਨ ਕਿ ਅਸੀਂ ਸੁਣਿਆ ਅਤੇ ਸਵੀਕਾਰ ਵੀ ਕੀਤਾ। ਅਜਿਹੇ (ਆਗਿਆਕਾਰੀ) ਲੋਕ ਹੀ ਸਫ਼ਲਤਾ ਪ੍ਰਾਪਤ ਕਰਨ ਵਾਲੇ ਹਨ।
ਇਸ ਆਇਤ ਦੇ ਸਾਰੇ ਅਨੁਵਾਦ ਵੇਖੋ →
وَمَن يُطِعِ ٱللَّهَ وَرَسُولَهُۥ وَيَخْشَ ٱللَّهَ وَيَتَّقْهِ فَأُو۟لَٰٓئِكَ هُمُ ٱلْفَآئِزُونَ
Punjabi Translation - Arif Haleemਜਿਹੜੇ ਵੀ ਅੱਲਾਹ ਅਤੇ ਉਸ ਦੇ ਰਸੂਲ (ਮੁਹੰਮਦ ਸ:) ਦੀ ਤਾਬੇਦਾਰੀ ਕਰਨਗੇ, ਅੱਲਾਹ ਦਾ ਡਰ-ਖ਼ੌਫ਼ (ਮਨਾਂ ਵਿਚ) ਰੱਖਣਗੇ ਅਤੇ ਉਸ ਦੇ ਹੁਕਮਾਂ ਦੀ ਉਲੰਘਨਾ ਤੋਂ ਬਚਣਗੇ ਉਹੀਓ (ਪਰਲੋਕ ਵਿਚ) ਕਾਮਯਾਬ ਹੋਣਗੇ।
ਇਸ ਆਇਤ ਦੇ ਸਾਰੇ ਅਨੁਵਾਦ ਵੇਖੋ →
وَأَقْسَمُوا۟ بِٱللَّهِ جَهْدَ أَيْمَٰنِهِمْ لَئِنْ أَمَرْتَهُمْ لَيَخْرُجُنَّ قُل لَّا تُقْسِمُوا۟ طَاعَةٌ مَّعْرُوفَةٌ إِنَّ ٱللَّهَ خَبِيرٌۢ بِمَا تَعْمَلُونَ
Punjabi Translation - Arif Haleemਇਹ (ਮੁਨਾਫ਼ਿਕ) ਅੱਲਾਹ ਦੇ ਨਾਂ ਦੀਆਂ ਪੱਕੀਆਂ ਕਸਮਾਂ ਚੁੱਕ-ਚੁੱਕ ਕੇ ਆਖਦੇ ਹਨ ਕਿ (ਹੇ ਨਬੀ!) ਜੇ ਤੁਸੀਂ ਹੁਕਮ ਦਿਓ ਤਾਂ ਅਸੀਂ ਅਵਸ਼ ਜਿਹਾਦ ਲਈ ਨਿਕਲਾਂਗੇ। (ਹੇ ਨਬੀ!) ਉਹਨਾਂ ਨੂੰ ਆਖੋ ਕਿ ਕਸਮਾਂ ਨਾ ਖਾਓ, ਤੁਹਾਡੀ ਆਗਿਆਕਾਰੀ ਦਾ ਪਤਾ ਹੈ, ਜੋ ਵੀ ਤੁਸੀਂ (ਪਾਖੰਡ) ਕਰ ਰਹੇ ਹੋ ਅੱਲਾਹ ਨੂੰ ਸਭ ਪਤਾ ਹੈ।
ਇਸ ਆਇਤ ਦੇ ਸਾਰੇ ਅਨੁਵਾਦ ਵੇਖੋ →
قُلْ أَطِيعُوا۟ ٱللَّهَ وَأَطِيعُوا۟ ٱلرَّسُولَ فَإِن تَوَلَّوْا۟ فَإِنَّمَا عَلَيْهِ مَا حُمِّلَ وَعَلَيْكُم مَّا حُمِّلْتُمْ وَإِن تُطِيعُوهُ تَهْتَدُوا۟ وَمَا عَلَى ٱلرَّسُولِ إِلَّا ٱلْبَلَٰغُ ٱلْمُبِينُ
Punjabi Translation - Arif Haleem(ਹੇ ਨਬੀ!) ਉਹਨਾਂ ਨੂੰ ਕਹਿ ਦਿਓ ਕਿ ਅੱਲਾਹ ਦੇ ਹੁਕਮਾਂ ਦੀ ਪਾਲਣਾ ਕਰੋ ਤੇ ਉਸ ਦੇ ਰਸੂਲ (ਮੁਹੰਮਦ ਸ:) ਦੀ ਤਾਬੇਦਾਰੀ ਕਰੋ, ਪਰ ਜੇ ਤੁਸੀਂ ਮੂੰਹ ਮੋੜਦੇ ਹੋ (ਤਾਂ ਤੁਹਾਡੀ ਇੱਛਾ) ਰਸੂਲ ਦੇ ਜ਼ਿੰਮੇ ਤਾਂ ਉਹੀ ਹੈ ਜਿਹੜੇ ਕੰਮ ਦਾ ਉਸ ’ਤੇ ਭਾਰ ਰੱਖਿਆ ਗਿਆ ਹੈ। ਤੁਹਾਡੇ ਉੱਤੇ ਜਿਸ ਕੰਮ ਦਾ ਭਾਰ ਪਾਇਆ ਗਿਆ ਹੈ ਉਸ ਦੇ ਜ਼ਿੰਮੇਵਾਰ ਤੁਸੀਂ ਹੋ। ਹਿਦਾਹਿਤ ਤਾਂ ਉਸ ਸਮੇਂ ਹੀ ਮਿਲੇਗੀ ਜਦੋਂ ਰਸੂਲ ਦੀ ਤਾਬੇਦਾਰੀ ਕਰੋਗੇ। ਰਸੂਲ ਦੇ ਜ਼ਿੰਮੇ ਤਾਂ ਕੇਵਲ (ਅੱਲਾਹ ਦੇ ਹੁਕਮਾਂ ਨੂੂੰ ਲੋਕਾਂ ਤੀਕ ਵਿਸਥਾਰ ਨਾਲ) ਪਹੁੰਚਾਣਾ ਹੈ।
ਇਸ ਆਇਤ ਦੇ ਸਾਰੇ ਅਨੁਵਾਦ ਵੇਖੋ →
وَعَدَ ٱللَّهُ ٱلَّذِينَ ءَامَنُوا۟ مِنكُمْ وَعَمِلُوا۟ ٱلصَّٰلِحَٰتِ لَيَسْتَخْلِفَنَّهُمْ فِى ٱلْأَرْضِ كَمَا ٱسْتَخْلَفَ ٱلَّذِينَ مِن قَبْلِهِمْ وَلَيُمَكِّنَنَّ لَهُمْ دِينَهُمُ ٱلَّذِى ٱرْتَضَىٰ لَهُمْ وَلَيُبَدِّلَنَّهُم مِّنۢ بَعْدِ خَوْفِهِمْ أَمْنًا يَعْبُدُونَنِى لَا يُشْرِكُونَ بِى شَيْـًٔا وَمَن كَفَرَ بَعْدَ ذَٰلِكَ فَأُو۟لَٰٓئِكَ هُمُ ٱلْفَٰسِقُونَ
Punjabi Translation - Arif Haleemਅੱਲਾਹ ਨੇ ਤੁਹਾਡੇ ਵਿੱਚੋਂ ਉਹਨਾਂ ਲੋਕਾਂ ਨੂੰ ਵਚਨ ਦਿੱਤਾ ਹੈ, ਜਿਹੜੇ ਈਮਾਨ ਲਿਆਏ ਹਨ ਅਤੇ ਨੇਕ ਕੰਮ ਕਰਦੇ ਹਨ, ਕਿ ਉਹਨਾਂ ਨੂੰ ਜ਼ਰੂਰ ਹੀ ਇਸ ਧਰਤੀ ਦੀ ਹਕੂਮਤ ਮਿਲੇਗੀ, ਜਿਵੇਂ ਕਿ ਉਸ ਨੇ ਇਹਨਾਂ ਤੋਂ ਪਹਿਲੇ ਲੋਕਾਂ ਨੂੰ ਖ਼ਲੀਫ਼ਾ (ਹਾਕਮ) ਬਣਾਇਆ ਸੀ। ਉਹਨਾਂ ਲਈ ਇਸ ਧਰਮ (ਇਸਲਾਮ) ਨੂੰ ਪੱਕੀਆਂ ਨੀਹਾਂ ’ਤੇ ਜਮਾਂ ਦੇਵੇਗਾ ਜਿਸ ਨੂੰ ਅੱਲਾਹ ਨੇ ਉਹਨਾਂ ਲਈ ਪਸੰਦ ਕੀਤਾ ਹੈ ਅਤੇ ਉਹਨਾਂ ਦੇ ਡਰ-ਖ਼ੌਫ਼ ਨੂੰ ਅਮਨ ਸ਼ਾਂਤੀ ਵਿਚ ਬਦਲ ਦੇਵੇਗਾ। ਬਸ ਉਹ ਮੇਰੀ ਬੰਦਗੀ ਕਰਨਗੇ ਅਤੇ ਮੇਰੇ ਸੰਗ ਕਿਸੇ ਨੂੰ (ਬੰਦਗੀ ਵਿਚ) ਸ਼ਰੀਕ ਨਹੀਂ ਕਰਨਗੇ। ਜੇ ਕੋਈ ਇਸ ਤੋਂ ਬਾਅਦ ਵੀ ਨਾ-ਸ਼ੁਕਰੀ ਕਰੇ, ਫੇਰ ਉਹ ਫ਼ਾਸਿਕ (ਝੂਠੇ ਲੋਕ) ਹਨ।
ਇਸ ਆਇਤ ਦੇ ਸਾਰੇ ਅਨੁਵਾਦ ਵੇਖੋ →
وَأَقِيمُوا۟ ٱلصَّلَوٰةَ وَءَاتُوا۟ ٱلزَّكَوٰةَ وَأَطِيعُوا۟ ٱلرَّسُولَ لَعَلَّكُمْ تُرْحَمُونَ
Punjabi Translation - Arif Haleemਤੁਸੀਂ ਨਮਾਜ਼ ਨੂੰ ਕਾਇਮ ਰੱਖੋ, ਜ਼ਕਾਤ ਅਦਾ ਕਰੋ ਅਤੇ ਰਸੂਲ ਦੀ ਤਾਬੇਦਾਰੀ ਕਰੋ ਤਾਂ ਜੋ ਤੁਹਾਡੇ ’ਤੇ ਮਿਹਰਾਂ ਹੁੰਦੀਆਂ ਰਹਿਣ।
ਇਸ ਆਇਤ ਦੇ ਸਾਰੇ ਅਨੁਵਾਦ ਵੇਖੋ →
لَا تَحْسَبَنَّ ٱلَّذِينَ كَفَرُوا۟ مُعْجِزِينَ فِى ٱلْأَرْضِ وَمَأْوَىٰهُمُ ٱلنَّارُ وَلَبِئْسَ ٱلْمَصِيرُ
Punjabi Translation - Arif Haleem(ਹੇ ਨਬੀ ਸ:!) ਕਾਫ਼ਿਰਾਂ ਬਾਰੇ ਆਪਣੇ ਮਨ ਵਿਚ ਕਦੇ ਵੀ ਇਹ ਖ਼ਿਆਲ ਨਹੀਂ ਲਿਆਉਣਾ ਕਿ ਉਹ (ਇਨਕਾਰੀ) ਲੋਕ ਧਰਤੀ ’ਤੇ ਅੱਲਾਹ ਨੂੰ ਆਜਿਜ਼ (ਬੇਵਸ) ਕਰ ਦੇਣਗੇ। ਉਹਨਾਂ ਦਾ ਅਸਲੀ ਟਿਕਾਣਾ ਤਾਂ ਨਰਕ ਹੈ, ਜਿਹੜੀ ਬਹੁਤ ਹੀ ਭੈੜੀ ਥਾਂ ਹੈ।
ਇਸ ਆਇਤ ਦੇ ਸਾਰੇ ਅਨੁਵਾਦ ਵੇਖੋ →
يَٰٓأَيُّهَا ٱلَّذِينَ ءَامَنُوا۟ لِيَسْتَـْٔذِنكُمُ ٱلَّذِينَ مَلَكَتْ أَيْمَٰنُكُمْ وَٱلَّذِينَ لَمْ يَبْلُغُوا۟ ٱلْحُلُمَ مِنكُمْ ثَلَٰثَ مَرَّٰتٍ مِّن قَبْلِ صَلَوٰةِ ٱلْفَجْرِ وَحِينَ تَضَعُونَ ثِيَابَكُم مِّنَ ٱلظَّهِيرَةِ وَمِنۢ بَعْدِ صَلَوٰةِ ٱلْعِشَآءِ ثَلَٰثُ عَوْرَٰتٍ لَّكُمْ لَيْسَ عَلَيْكُمْ وَلَا عَلَيْهِمْ جُنَاحٌۢ بَعْدَهُنَّ طَوَّٰفُونَ عَلَيْكُم بَعْضُكُمْ عَلَىٰ بَعْضٍ كَذَٰلِكَ يُبَيِّنُ ٱللَّهُ لَكُمُ ٱلْـَٔايَٰتِ وَٱللَّهُ عَلِيمٌ حَكِيمٌ
Punjabi Translation - Arif Haleemਹੇ ਈਮਾਨ ਵਾਲਿਓ! ਤੁਹਾਡੇ ਆਪਣੇ ਗ਼ੁਲਾਮ, ਗੋਲੀਆਂ ਅਤੇ ਉਹਨਾਂ ਨੂੰ ਵੀ ਜਿਹੜੇ ਅਜੇ ਬਾਲਿਗ਼ ਨਹੀਂ ਹੋਏ ਤਿੰਨ ਸਮਿਆਂ ਵਿਚ, ਫ਼ਜਰ ਦੀ ਨਮਾਜ਼ ਤੋਂ ਪਹਿਲਾਂ, ਦੁਪਹਿਰ ਵੇਲੇ ਜਦੋਂ ਕਿ ਤੁਸੀਂ ਕੱਪੜੇ ਲਾਹ ਕੇ ਰੱਖ ਦਿੰਦੇ ਹੋ ਅਤੇ ਇਸ਼ਾ ਦੀ ਨਮਾਜ਼ ਮਗਰੋਂ ਆਗਿਆ ਲੈ ਕੇ ਤੁਹਾਡੇ ਕੋਲ ਆਇਆ ਕਰਨ। ਇਹ ਤਿੰਨੋ ਸਮੇਂ ਤੁਹਾਡੇ ਲਈ ਪੜਦੇ ਦੇ ਸਮੇਂ ਹਨ। ਇਹਨਾਂ ਸਮਿਆਂ ਤੋਂ ਛੁੱਟ (ਜੇ ਆਉਣ) ਤਾਂ ਨਾ ਤੁਹਾਡੇ ਲਈ ਨਾ ਉਹਨਾਂ ਲਈ ਕੋਈ ਹਰਜ ਵਾਲੀ ਗੱਲ ਹੈ। ਤੁਸੀਂ ਸਾਰੇ ਆਪਸ ਵਿਚ ਇਕ ਦੂਜੇ ਕੋਲ ਘੜੀ-ਮੁੜੀ ਆਉਣ ਜਾਣ ਵਾਲੇ ਹੋ। ਇਸ ਤਰ੍ਹਾਂ ਅੱਲਾਹ ਤੁਹਾਡੇ ਲਈ ਆਪਣੇ ਆਦੇਸ਼ਾਂ ਨੂੰ ਸਪਸ਼ਟ ਕਰਦਾ ਹੈ। ਅੱਲਾਹ ਪੂਰਨ ਗਿਆਨ ਵਾਲਾ ਤੇ ਹਿਕਮਤਾਂ ਵਾਲਾ (ਯੁਕਤੀਮਾਨ) ਹੈ।
ਇਸ ਆਇਤ ਦੇ ਸਾਰੇ ਅਨੁਵਾਦ ਵੇਖੋ →
وَإِذَا بَلَغَ ٱلْأَطْفَٰلُ مِنكُمُ ٱلْحُلُمَ فَلْيَسْتَـْٔذِنُوا۟ كَمَا ٱسْتَـْٔذَنَ ٱلَّذِينَ مِن قَبْلِهِمْ كَذَٰلِكَ يُبَيِّنُ ٱللَّهُ لَكُمْ ءَايَٰتِهِۦ وَٱللَّهُ عَلِيمٌ حَكِيمٌ
Punjabi Translation - Arif Haleemਇਸੇ ਪ੍ਰਕਾਰ ਜਦੋਂ ਤੁਹਾਡੇ ਆਪਣੇ ਬੱਚੇ ਵੀ ਬਾਲਗ ਹੋ ਜਾਣ ਤਾਂ ਜਿਵੇਂ ਉਹਨਾਂ ਦੇ ਸਿਆਣੇ ਆਗਿਆ ਲੈਕੇ ਆਉਂਦੇ ਹਨ ਉਹਨਾਂ ਨੂੰ ਵੀ ਆਗਿਆ ਲੈਕੇ ਹੀ ਆਉਣਾ ਚਾਹੀਦਾ ਹੈ। ਇਸ ਤਰ੍ਹਾਂ ਅੱਲਾਹ ਆਪਣੀ ਆਇਤਾਂ (ਹੁਕਮ) ਤੁਹਾਡੇ ਅੱਗੇ ਬਿਆਨ ਕਰਦਾ ਹੈ। ਅੱਲਾਹ ਹੀ ਜਾਣਨਹਾਰ ਤੇ ਹਿਕਮਤਾਂ ਵਾਲਾ ਹੈ।
ਇਸ ਆਇਤ ਦੇ ਸਾਰੇ ਅਨੁਵਾਦ ਵੇਖੋ →
وَٱلْقَوَٰعِدُ مِنَ ٱلنِّسَآءِ ٱلَّٰتِى لَا يَرْجُونَ نِكَاحًا فَلَيْسَ عَلَيْهِنَّ جُنَاحٌ أَن يَضَعْنَ ثِيَابَهُنَّ غَيْرَ مُتَبَرِّجَٰتٍۭ بِزِينَةٍ وَأَن يَسْتَعْفِفْنَ خَيْرٌ لَّهُنَّ وَٱللَّهُ سَمِيعٌ عَلِيمٌ
Punjabi Translation - Arif Haleemਜਿਹੜੀਆਂ ਇਸਤਰੀਆਂ ਬ੍ਰਿਧ ਹੋ ਜਾਣ, ਵਿਆਹ ਦੀ ਆਸ ਨਾ ਰੱਖਦੀਆਂ ਹੋਣ, ਜੇਕਰ ਉਹ ਆਪਣੇ (ਪੜਦੇ ਵਾਲੇ) ਕੱਪੜੇ (ਚੱਦਰਾਂ, ਬੁਰਕਾ ਆਦਿ) ਉਤਾਰ ਦੇਣ ਤਾਂ ਕੋਈ ਗੁਨਾਹ ਨਹੀਂ ਸ਼ਰਤ ਇਹ ਹੈ ਕਿ ਉਹ ਆਪਣੇ ਹਾਰ ਸ਼ਿੰਗਾਰ ਦਾ ਪ੍ਰਗਟਾਵਾ ਕਰਨ ਵਾਲੀਆਂ ਨਾ ਹੋਣ, ਜੇ ਇਹ (ਬ੍ਰਿਧ ਔਰਤਾਂ) ਇਹਨਾਂ ਗੱਲਾਂ ਤੋਂ ਬੱਚ ਕੇ ਰਹਿਣ ਤਾਂ ਉਹਨਾਂ ਲਈ ਵਧੇਰੇ ਚੰਗਾ ਹੈ। ਅੱਲਾਹ ਸਭ ਕੁੱਝ ਸੁਣਦਾ ਤੇ ਜਾਣਦਾ ਹੈ।
ਇਸ ਆਇਤ ਦੇ ਸਾਰੇ ਅਨੁਵਾਦ ਵੇਖੋ →
لَّيْسَ عَلَى ٱلْأَعْمَىٰ حَرَجٌ وَلَا عَلَى ٱلْأَعْرَجِ حَرَجٌ وَلَا عَلَى ٱلْمَرِيضِ حَرَجٌ وَلَا عَلَىٰٓ أَنفُسِكُمْ أَن تَأْكُلُوا۟ مِنۢ بُيُوتِكُمْ أَوْ بُيُوتِ ءَابَآئِكُمْ أَوْ بُيُوتِ أُمَّهَٰتِكُمْ أَوْ بُيُوتِ إِخْوَٰنِكُمْ أَوْ بُيُوتِ أَخَوَٰتِكُمْ أَوْ بُيُوتِ أَعْمَٰمِكُمْ أَوْ بُيُوتِ عَمَّٰتِكُمْ أَوْ بُيُوتِ أَخْوَٰلِكُمْ أَوْ بُيُوتِ خَٰلَٰتِكُمْ أَوْ مَا مَلَكْتُم مَّفَاتِحَهُۥٓ أَوْ صَدِيقِكُمْ لَيْسَ عَلَيْكُمْ جُنَاحٌ أَن تَأْكُلُوا۟ جَمِيعًا أَوْ أَشْتَاتًا فَإِذَا دَخَلْتُم بُيُوتًا فَسَلِّمُوا۟ عَلَىٰٓ أَنفُسِكُمْ تَحِيَّةً مِّنْ عِندِ ٱللَّهِ مُبَٰرَكَةً طَيِّبَةً كَذَٰلِكَ يُبَيِّنُ ٱللَّهُ لَكُمُ ٱلْـَٔايَٰتِ لَعَلَّكُمْ تَعْقِلُونَ
Punjabi Translation - Arif Haleemਨਾ ਹੀ ਕਿਸੇ ਅੰਨ੍ਹੇ ਲਈ ਜਾਂ ਲੰਗੜੇ ਲਈ ਜਾਂ ਬੀਮਾਰ ਲਈ ਅਤੇ ਨਾ ਹੀ ਤੁਹਾਡੇ ਲਈ ਕੋਈ ਹਰਜ ਦੀ ਗੱਲ ਨਹੀਂ ਕਿ ਭਾਵੇਂ ਤੁਸੀਂ ਆਪਣੇ ਘਰਾਂ ਵਿਚ ਖਾਓ ਜਾ ਆਪਣੇ ਪਿਤਾ ਦੇ ਘਰੋਂ ਜਾਂ ਅਪਾਣੀ ਮਾਤਾ ਦੇ ਘਰੋਂ ਜਾਂ ਆਪਣੇ ਭਰਾਵਾਂ ਦੇ ਘਰੋਂ ਜਾਂ ਭੈਣ ਦੇ ਘਰੋਂ ਜਾਂ ਚਾਚੇ ਤਾਏ ਦੇ ਘਰੋਂ ਜਾਂ ਆਪਣੀ ਭੂਆ ਜਾਂ ਮਾਮੇ ਜਾਂ ਮਾਸੀ ਦੇ ਘਰੋਂ ਜਾਂ ਉਹਨਾਂ ਘਰਾਂ ਵਿੱਚੋਂ ਜਿਨ੍ਹਾਂ ਦੀਆਂ ਕੁੰਜੀਆਂ ਤੁਹਾਡੇ ਕੋਲ ਹਨ ਜਾਂ ਅਪਣੇ ਮਿਤਰਾਂ ਦੇ ਘਰੋਂ ਖਾਓ। ਤੁਹਾਡੇ ਲਈ ਇਸ ਵਿਚ ਵੀ ਕੋਈ ਹਰਜ ਨਹੀਂ ਭਾਵੇਂ ਰਲ ਮਿਲਕੇ (ਇਕੋ ਭਾਂਡੇ ਵਿਚ) ਖਾਓ ਜਾਂ ਅੱਡ-ਅੱਡ ਖਾਓ। ਜਦੋਂ ਤੁਸੀਂ ਆਪਣੇ ਘਰਾਂ ਵਿਚ ਜਾਓ ਤਾਂ ਆਪਣੇ ਘਰ ਵਾਲਿਆਂ ਨੂੰ ਸਲਾਮ ਕਰ ਲਿਆ ਕਰੋ, ਇਹ ਅੱਲਾਹ ਵੱਲੋਂ ਨਾਜ਼ਿਲ ਕੀਤੀ ਹੋਈ ਖ਼ੈਰੋ-ਬਰਕਤ (ਭਲਾਈ) ਦੀ ਦੁਆ ਹੈ। ਇੰਜ ਹੀ ਅੱਲਾਹ ਤੁਹਾਡੇ ਸਮਝਣ ਲਈ ਆਪਣੀਆਂ ਆਇਤਾਂ (ਆਦੇਸ਼) ਖੋਲ੍ਹ-ਖੋਲ੍ਹ ਕੇ ਬਿਆਨ ਕਰ ਰਿਹਾ ਹੈ।
ਇਸ ਆਇਤ ਦੇ ਸਾਰੇ ਅਨੁਵਾਦ ਵੇਖੋ →
إِنَّمَا ٱلْمُؤْمِنُونَ ٱلَّذِينَ ءَامَنُوا۟ بِٱللَّهِ وَرَسُولِهِۦ وَإِذَا كَانُوا۟ مَعَهُۥ عَلَىٰٓ أَمْرٍ جَامِعٍ لَّمْ يَذْهَبُوا۟ حَتَّىٰ يَسْتَـْٔذِنُوهُ إِنَّ ٱلَّذِينَ يَسْتَـْٔذِنُونَكَ أُو۟لَٰٓئِكَ ٱلَّذِينَ يُؤْمِنُونَ بِٱللَّهِ وَرَسُولِهِۦ فَإِذَا ٱسْتَـْٔذَنُوكَ لِبَعْضِ شَأْنِهِمْ فَأْذَن لِّمَن شِئْتَ مِنْهُمْ وَٱسْتَغْفِرْ لَهُمُ ٱللَّهَ إِنَّ ٱللَّهَ غَفُورٌ رَّحِيمٌ
Punjabi Translation - Arif Haleemਈਮਾਨ ਵਾਲੇ ਲੋਕ ਤਾਂ ਉਹ ਹਨ ਜਿਹੜੇ ਅੱਲਾਹ ਅਤੇ ਉਸ ਦੇ ਰਸੂਲ ’ਤੇ ਈਮਾਨ ਲਿਆਏ ਅਤੇ ਜਦੋਂ ਉਹ ਕਿਸੇ ਸਮੂਹਿਕ ਕਾਰਜ ਵਿਚ ਰਸੂਲ (ਸ:) ਦੇ ਸਾਥ ਹੁੰਦੇ ਹਨ ਤਾਂ ਬਿਨਾਂ ਤੁਹਾਡੀ ਆਗਿਆ ਤੋਂ ਉਥਿੱਓਂ ਨਹੀਂ ਜਾਂਦੇ। (ਹੇ ਨਬੀ!) ਜਿਹੜੇ ਲੋਕ ਤੁਹਾਥੋਂ ਇਜਾਜ਼ਤ ਮੰਗਦੇ ਹਨ ਇਹੋ ਉਹ ਲੋਕ ਹਨ ਜਿਹੜੇ ਅੱਲਾਹ ਅਤੇ ਰਸੂਲ ਉੱਤੇ ਈਮਾਨ ਲਿਆ ਚੁੱਕੇ ਹਨ। ਸੋ ਜਦੋਂ ਉਹ (ਈਮਾਨ ਵਾਲੇ) ਤੁਹਾਥੋਂ ਕਿਸੇ ਕੰਮ ਲਈ ਆਗਿਆ ਮੰਗਣ ਤਾਂ ਤੁਸੀਂ ਉਹਨਾਂ ਵਿੱਚੋਂ ਜਿਸ ਨੂੰ ਚਾਹੋ ਆਗਿਆ ਦੇ ਦਿਓ ਅਤੇ ਉਹਨਾਂ ਲਈ ਅੱਲਾਹ ਤੋਂ ਬਖ਼ਸ਼ਿਸ਼ ਦੀਆਂ ਦੁਆ ਮੰਗਿਆ ਕਰੋ। ਬੇਸ਼ੱਕ ਅੱਲਾਹ ਬਖ਼ਸ਼ਣਹਾਰ ਹੈ ਤੇ ਮਿਹਰਬਾਨ ਹੈ।
ਇਸ ਆਇਤ ਦੇ ਸਾਰੇ ਅਨੁਵਾਦ ਵੇਖੋ →
لَّا تَجْعَلُوا۟ دُعَآءَ ٱلرَّسُولِ بَيْنَكُمْ كَدُعَآءِ بَعْضِكُم بَعْضًا قَدْ يَعْلَمُ ٱللَّهُ ٱلَّذِينَ يَتَسَلَّلُونَ مِنكُمْ لِوَاذًا فَلْيَحْذَرِ ٱلَّذِينَ يُخَالِفُونَ عَنْ أَمْرِهِۦٓ أَن تُصِيبَهُمْ فِتْنَةٌ أَوْ يُصِيبَهُمْ عَذَابٌ أَلِيمٌ
Punjabi Translation - Arif Haleem(ਹੇ ਮੁਸਲਮਾਨੋ!) ਤੁਸੀਂ ਰਸੂਲ ਸ: ਦੇ ਬੁਲਾਵੇ ਨੂੰ ਆਪੋ ਵਿਚ ਇਕ ਦੂਜੇ ਦੇ ਬੁਲਾਵੇ ਵਾਂਗ ਨਾ ਸਮਝ ਬੈਠੋ। ਅੱਲਾਹ ਉਹਨਾਂ ਨੂੰ ਚੰਗੀ ਤਰ੍ਹਾਂ ਜਾਣਦਾ ਹੈ ਜਿਹੜੇ ਤੁਹਾਡੇ ਵਿੱਚੋਂ ਅੱਖ ਬਚਾ ਕੇ ਖਿਸਕ ਜਾਂਦੇ ਹਨ। ਸੋ ਜਿਹੜੇ ਲੋਕੀ ਰਸੂਲ ਦੇ ਹੁਕਮਾਂ ਦੀ ਉਲੰਘਣਾ ਕਰਦੇ ਹਨ, ਉਹਨਾਂ ਨੂੰ ਡਰਨਾ ਚਾਹੀਦਾ ਹੈ ਕਿ ਉਹ ਕਿਸੇ ਅਜ਼ਮਾਇਸ਼ ਵਿਚ ਨਾ ਫਸ ਜਾਣ ਜਾਂ ਉਹਨਾਂ ਉੱਤੇ ਕੋਈ ਦਰਦਨਾਕ ਅਜ਼ਾਬ ਨਾ ਆ ਜਾਵੇ।
ਇਸ ਆਇਤ ਦੇ ਸਾਰੇ ਅਨੁਵਾਦ ਵੇਖੋ →
أَلَآ إِنَّ لِلَّهِ مَا فِى ٱلسَّمَٰوَٰتِ وَٱلْأَرْضِ قَدْ يَعْلَمُ مَآ أَنتُمْ عَلَيْهِ وَيَوْمَ يُرْجَعُونَ إِلَيْهِ فَيُنَبِّئُهُم بِمَا عَمِلُوا۟ وَٱللَّهُ بِكُلِّ شَىْءٍ عَلِيمٌۢ
Punjabi Translation - Arif Haleemਖ਼ਬਰਦਾਰ! ਅਕਾਸ਼ ਤੇ ਧਰਤੀ ਵਿਚ ਜੋ ਵੀ ਹੈ ਉਹ ਸਭ ਅੱਲਾਹ ਦਾ ਹੈ। ਜਿਸ ਰਾਹ ’ਤੇ ਤੁਸੀਂ ਚੱਲ ਰਹੇ ਹੋ ਉਹ ਉਸ ਨੂੰ ਚੰਗੀ ਤਰ੍ਹਾਂ ਜਾਣਦਾ ਹੈ। ਜਿਸ ਦਿਨ ਉਹ ਉਸ ਵੱਲ ਪਰਤਾਏ ਜਾਣਗੇ ਉਸ ਦਿਨ ਉਹ (ਅੱਲਾਹ) ਉਹਨਾਂ ਦੇ ਕੀਤੇ ਕੰਮਾਂ ਬਾਰੇ ਦੱਸੇਗਾ। ਅੱਲਾਹ ਹਰ ਸ਼ੈਅ ਨੂੰ ਚੰਗੀ ਤਰ੍ਹਾਂ ਜਾਣਦਾ ਹੈ।
ਇਸ ਆਇਤ ਦੇ ਸਾਰੇ ਅਨੁਵਾਦ ਵੇਖੋ →
Looking for a topic? Try the meaning search — your question is scanned across all 6,236 verses.
→