caseriqਕੁਰਆਨ ਵਿੱਚ ਅਰਥ ਆਧਾਰਿਤ ਖੋਜ

ਸੂਰਤ Fussilat فصلت

54 ਆਇਤਾਂ · ਮੱਕਾ · ਉਤਰਨ ਦਾ ਕ੍ਰਮ 61

بِسْمِ ٱللَّهِ ٱلرَّحْمَٰنِ ٱلرَّحِيمِ حمٓ

Punjabi Translation - Arif Haleemਹਾ, ਮੀਮ।

ਇਸ ਆਇਤ ਦੇ ਸਾਰੇ ਅਨੁਵਾਦ ਵੇਖੋ →

تَنزِيلٌ مِّنَ ٱلرَّحْمَٰنِ ٱلرَّحِيمِ

Punjabi Translation - Arif Haleem(ਇਹ .ਕੁਰਆਨ) ਅਤਿਅੰਤ ਦਿਆਲੂ ਤੇ ਕ੍ਰਿਪਾ ਕਰਨ ਵਾਲੇ(ਅੱਲਾਹ) ਵੱਲੋਂ ਉਤਾਰਿਆ ਹੋਇਆ ਹੈ।

ਇਸ ਆਇਤ ਦੇ ਸਾਰੇ ਅਨੁਵਾਦ ਵੇਖੋ →

كِتَٰبٌ فُصِّلَتْ ءَايَٰتُهُۥ قُرْءَانًا عَرَبِيًّا لِّقَوْمٍ يَعْلَمُونَ

Punjabi Translation - Arif Haleemਇਹ ਅਜਿਹੀ ਕਿਤਾਬ ਹੈ, ਜਿਸ ਦੀਆਂ ਆਇਤਾਂ ਦਾ ਵਰਣਨ ਵਿਸਥਾਰ ਨਾਲ ਕੀਤਾ ਗਿਆ ਹੈ। ਇਹ .ਕੁਰਆਨ ਅਰਬੀ ਭਾਸ਼ਾ ਵਿਚ ਹੈ, ਉਹਨਾਂ ਲੋਕਾਂ ਲਈ (ਲਾਭਦਾਇਕ ਹੈ) ਜਿਹੜੇ ਗਿਆਨ ਰੱਖਦੇ ਹਨ।

ਇਸ ਆਇਤ ਦੇ ਸਾਰੇ ਅਨੁਵਾਦ ਵੇਖੋ →

بَشِيرًا وَنَذِيرًا فَأَعْرَضَ أَكْثَرُهُمْ فَهُمْ لَا يَسْمَعُونَ

Punjabi Translation - Arif Haleem(ਇਹ .ਕੁਰਆਨ ਚੰਗੇ ਕੰਮ ਕਰਨ ਵਾਲਿਆਂ ਨੂੰ) ਖ਼ੁਸ਼ਖ਼ਬਰੀਆਂ ਅਤੇ (ਭੈੜੇ ਕੰਮ ਕਰਨ ਵਾਲਿਆਂ ਨੂੰ ਨਰਕ ਤੋਂ) ਡਰਾਉਣ ਵਾਲਾ ਹੈ। ਪਰ ਇਹਨਾਂ ਵਿੱਚੋਂ ਬਹੁਤਿਆਂ ਨੇ ਮੂੰਹ ਮੋੜ ਲਿਆ ਅਤੇ ਉਹ ਸੁਣਦੇ ਹੀ ਨਹੀਂ।

ਇਸ ਆਇਤ ਦੇ ਸਾਰੇ ਅਨੁਵਾਦ ਵੇਖੋ →

وَقَالُوا۟ قُلُوبُنَا فِىٓ أَكِنَّةٍ مِّمَّا تَدْعُونَآ إِلَيْهِ وَفِىٓ ءَاذَانِنَا وَقْرٌ وَمِنۢ بَيْنِنَا وَبَيْنِكَ حِجَابٌ فَٱعْمَلْ إِنَّنَا عَٰمِلُونَ

Punjabi Translation - Arif Haleemਉਹ ਆਖਦੇ ਹਨ ਕਿ (ਹੇ ਮੁਹੰਮਦ ਸ:!) ਤੂੰ ਸਾ` ਜਿਸ (.ਕੁਰਆਨ) ਵੱਲ ਬੁਲਾ ਰਿਹਾ ਹੈ, ਉਸ (ਤੋਂ ਬਚਨ) ਲਈ ਸਾਡੇ ਦਿਲ ਗ਼ਲਾਫ਼ਾਂ ਵਿਚ ਹਨ ਅਤੇ ਸਾਡੇ ਕੰਨਾਂ ਵਿਚ ਡਾਟ ਹਨ (ਤਾਂ ਜੋ ਅਸੀਂ ਨਾ ਸਮਝ ਸਕੀਏ ਨਾ ਸੁਣ ਸਕੀਏ) ਤੁਹਾਡੇ ਅਤੇ ਸਾਡੇ ਵਿਚਾਲੇ ਇਕ ਪੜਦਾ ਆ ਪਿਆ ਹੈ। ਸੋ ਤੂੰ ਆਪਣਾ ਕੰਮ ਕਰ, ਅਸੀਂ ਆਪਣਾ ਕੰਮ ਕਰੀਂ ਜਾਵਾਂਗੇ।

ਇਸ ਆਇਤ ਦੇ ਸਾਰੇ ਅਨੁਵਾਦ ਵੇਖੋ →

قُلْ إِنَّمَآ أَنَا۠ بَشَرٌ مِّثْلُكُمْ يُوحَىٰٓ إِلَىَّ أَنَّمَآ إِلَٰهُكُمْ إِلَٰهٌ وَٰحِدٌ فَٱسْتَقِيمُوٓا۟ إِلَيْهِ وَٱسْتَغْفِرُوهُ وَوَيْلٌ لِّلْمُشْرِكِينَ

Punjabi Translation - Arif Haleem(ਹੇ ਮੁਹੰਮਦ ਸ:!) ਤੁਸੀਂ ਉਹਨਾਂ ਨੂੰ ਆਖੋ ਕਿ ਮੈਂ ਤਾਂ ਤੁਹਾਡੇ ਜਿਹਾ ਹੀ ਇਕ ਮਨੁੱਖ ਹਾਂ। ਪਰ ਮੇਰੇ ਕੋਲ ਵੱਲ (ਰੱਬ ਵੱਲੋਂ) ਵਹੀ ਭੇਜੀ ਜਾਂਦੀ ਹੈ ਕਿ ਤੁਹਾਡਾ ਸਭ ਦਾ ਇਸ਼ਟ ਤਾਂ ਬਸ ਇੱਕੋ-ਇੱਕ ਅੱਲਾਹ ਹੀ ਹੈ। ਸੋ ਤੁਸੀਂ ਇਕ ਚਿੱਤ ਹੋਕੇ ਉਸੇ ਵੱਲ ਧਿਆਨ ਦਿਓ ਅਤੇ ਉਸੇ ਤੋਂ ਭੁੱਲਾਂ ਦੀ ਮੁਆਫ਼ੀ ਮੰਗੋਂ ਅਤੇ ਮੁਸ਼ਰਿਕਾਂ ਲਈ ਬਰਬਾਦੀ ਹੈ।

ਇਸ ਆਇਤ ਦੇ ਸਾਰੇ ਅਨੁਵਾਦ ਵੇਖੋ →

ٱلَّذِينَ لَا يُؤْتُونَ ٱلزَّكَوٰةَ وَهُم بِٱلْـَٔاخِرَةِ هُمْ كَٰفِرُونَ

Punjabi Translation - Arif Haleem(ਉਹ ਵੀ ਬਰਬਾਦ ਹੋਣਗੇ) ਜਿਹੜੇ ਜ਼ਕਾਤ ਨਹੀਂ ਦਿੰਦੇ ਅਤੇ ਪਰਲੋਕ ਨੂੰ ਨਹੀਂ ਮੰਨਦੇ।

ਇਸ ਆਇਤ ਦੇ ਸਾਰੇ ਅਨੁਵਾਦ ਵੇਖੋ →

إِنَّ ٱلَّذِينَ ءَامَنُوا۟ وَعَمِلُوا۟ ٱلصَّٰلِحَٰتِ لَهُمْ أَجْرٌ غَيْرُ مَمْنُونٍ

Punjabi Translation - Arif Haleemਜਿਹੜੇ ਈਮਾਨ ਲਿਆਏ ਅਤੇ ਉਹਨਾਂ ਨੇ ਭਲੇ ਕੰਮ ਵੀ ਕੀਤੇ, ਉਹਨਾਂ ਲਈ ਅਜਿਹਾ ਬਦਲਾ ਹੈ ਜਿਸ ਦਾ ਕਦੇ ਅੰਤ ਨਹੀਂ ਹੋਵੇਗਾ।

ਇਸ ਆਇਤ ਦੇ ਸਾਰੇ ਅਨੁਵਾਦ ਵੇਖੋ →

قُلْ أَئِنَّكُمْ لَتَكْفُرُونَ بِٱلَّذِى خَلَقَ ٱلْأَرْضَ فِى يَوْمَيْنِ وَتَجْعَلُونَ لَهُۥٓ أَندَادًا ذَٰلِكَ رَبُّ ٱلْعَٰلَمِينَ

Punjabi Translation - Arif Haleem(ਹੇ ਨਬੀ!) ਤੁਸੀਂ ਉਹਨਾਂ ਨੂੰ ਪੁੱਛੋ, ਕੀ ਤੁਸੀਂ ਉਸ (ਅੱਲਾਹ) ਦਾ ਇਨਕਾਰ ਕਰਦੇ ਹੋ ਜਿਸ ਨੇ ਦੋ ਦਿਨਾਂ ਵਿਚ ਧਰਤੀ ਨੂੰ ਬਣਾਇਆ ਅਤੇ ਤੁਸੀਂ ਉਸ ਦੇ ਸਾਂਝੀ ਵੀ ਬਣਾਉਂਦੇ ਹੋ? ਜਦ ਕਿ ਉਹੀਓ ਸਾਰੇ ਜਹਾਨਾਂ ਦਾ ਪਾਲਣਹਾਰ ?।

ਇਸ ਆਇਤ ਦੇ ਸਾਰੇ ਅਨੁਵਾਦ ਵੇਖੋ →

وَجَعَلَ فِيهَا رَوَٰسِىَ مِن فَوْقِهَا وَبَٰرَكَ فِيهَا وَقَدَّرَ فِيهَآ أَقْوَٰتَهَا فِىٓ أَرْبَعَةِ أَيَّامٍ سَوَآءً لِّلسَّآئِلِينَ

Punjabi Translation - Arif Haleemਅਤੇ (ਉਸੇ ਅੱਲਾਹ ਨੇ) ਧਰਤੀ ਉੱਤੇ ਮਜ਼ਬੂਤ ਪਹਾੜ ਬਣਾਏ ਅਤੇ ਇਸ (ਧਰਤੀ) ਵਿਚ ਬਰਕਤਾਂ ਰੱਖੀਆਂ ਅਤੇ ਇਸ ਵਿਚ ਲੋੜ ਅਨੁਸਾਰ ਖਾਧ-ਖੁਰਾਕ ਦਾ ਸਮਾਨ ਜੁਟਾਇਆ। ਇਹ ਸਾਰੇ ਕੰਮ ਚਾਰ ਦਿਨਾਂ ਵਿਚ ਹੋ ਗਏ। ਪੁੱਛਣ ਵਾਲਿਆਂ ਲਈ ਇਹੋ ਠੀਕ ਜਵਾਬ ਹੈ।

ਇਸ ਆਇਤ ਦੇ ਸਾਰੇ ਅਨੁਵਾਦ ਵੇਖੋ →

ثُمَّ ٱسْتَوَىٰٓ إِلَى ٱلسَّمَآءِ وَهِىَ دُخَانٌ فَقَالَ لَهَا وَلِلْأَرْضِ ٱئْتِيَا طَوْعًا أَوْ كَرْهًا قَالَتَآ أَتَيْنَا طَآئِعِينَ

Punjabi Translation - Arif Haleemਫੇਰ ਉਸ (ਅੱਲਾਹ) ਨੇ ਅਕਾਸ਼ ਵੱਲ ਧਿਆਨ ਦਿੱਤਾ ਜਿਹੜਾ ਉਸ ਵੇਲੇ ਨਿਰਾ ਧੂੰਆ ਸੀ, ਫੇਰ ਅੱਲਾਹ ਨੇ ਉਸ (ਅਕਾਸ਼) ਨੂੰ ਅਤੇ ਧਰਤੀ ਨੂੰ ਕਿਹਾ ਕਿ ਤੁਸੀਂ ਦੋਵੇਂ ਹੋਂਦ ਵਿਚ ਆ ਜਾਓ, ਭਾਵੇਂ ਤੁਸੀਂ ਖ਼ੁਸ਼ੀ ਨਾਲ ਆਓ ਭਾਵੇਂ ਨਾ ਚਾਹੁੰਦੇ ਹੋਏ (ਮਜਬੂਰੀ ਨਾਲ) ਆਓ, ਦੋਵਾਂ ਨੇ ਆਖਿਆ ਕਿ ਅਸੀਂ ਦੋਵੇਂ ਖ਼ੁਸ਼ੀ ਨਾਲ ਹੋਂਦ ਵਿਚ ਆਉਣ ਲਈ ਹਾਜ਼ਰ ਹਾਂ।

ਇਸ ਆਇਤ ਦੇ ਸਾਰੇ ਅਨੁਵਾਦ ਵੇਖੋ →

فَقَضَىٰهُنَّ سَبْعَ سَمَٰوَاتٍ فِى يَوْمَيْنِ وَأَوْحَىٰ فِى كُلِّ سَمَآءٍ أَمْرَهَا وَزَيَّنَّا ٱلسَّمَآءَ ٱلدُّنْيَا بِمَصَٰبِيحَ وَحِفْظًا ذَٰلِكَ تَقْدِيرُ ٱلْعَزِيزِ ٱلْعَلِيمِ

Punjabi Translation - Arif Haleemਫੇਰ ਅਸੀਂ ਦੋ ਦਿਨਾਂ ਵਿਚ ਸਤ ਅਕਾਸ਼ ਬਣਾ ਦਿੱਤੇ ਅਤੇ ਹਰ ਅਕਾਸ਼ ਨੂੰ ਉਸ ਦੇ ਅਨੁਸਾਰ ਆਦੇਸ਼ ਦਿੱਤੇ, ਅਸੀਂ ਦੁਨੀਆਂ (ਵਿਚ ਦਿਸਣ ਵਾਲੇ) ਅਕਾਸ਼ ਨੂੰ ਚਰਾਗ਼ਾਂ ਨਾਲ (ਭਾਵ ਤਾਰਿਆਂ) ਨਾਲ ਸਜਾਇਆ [1] ਅਤੇ ਉਸ ਨੂੰ ਚੰਗੀ ਤਰ੍ਹਾਂ ਸੁਰੱਖਿਅਤ ਕਰ ਦਿੱਤਾ। ਇਹ ਤਦਬੀਰ ਅਤਿਅੰਤ ਜ਼ੋਰਾਵਰ ਅਤੇ ਜਾਣਨਹਾਰ ਦੀ ਹੈ।

ਇਸ ਆਇਤ ਦੇ ਸਾਰੇ ਅਨੁਵਾਦ ਵੇਖੋ →

فَإِنْ أَعْرَضُوا۟ فَقُلْ أَنذَرْتُكُمْ صَٰعِقَةً مِّثْلَ صَٰعِقَةِ عَادٍ وَثَمُودَ

Punjabi Translation - Arif Haleemਜੇ ਫੇਰ ਵੀ ਉਹ (ਕਾਫ਼ਿਰ) ਮੂੰਹ ਮੋੜਦੇ ਹਨ ਤਾਂ ਤੁਸੀਂ (ਹੇ ਨਬੀ!) ਆਖ ਦਿਓ ਕਿ ਮੈਂ ਤਾਂ ਤੁਹਾਨੂੰ ਉਸ ਕੜਕਦਾਰ (ਅਸਮਾਨੀ ਅਜ਼ਾਬ) ਤੋਂ ਡਰਾਉਂਦਾ ਹੈ ਜਿਹੜੀ ਆਦ ਤੇ ਸਮੂਦ ਦੀ ਕੜਕ ਵਾਂਗ ਹੋਵੇਗੀ।

ਇਸ ਆਇਤ ਦੇ ਸਾਰੇ ਅਨੁਵਾਦ ਵੇਖੋ →

إِذْ جَآءَتْهُمُ ٱلرُّسُلُ مِنۢ بَيْنِ أَيْدِيهِمْ وَمِنْ خَلْفِهِمْ أَلَّا تَعْبُدُوٓا۟ إِلَّا ٱللَّهَ قَالُوا۟ لَوْ شَآءَ رَبُّنَا لَأَنزَلَ مَلَٰٓئِكَةً فَإِنَّا بِمَآ أُرْسِلْتُم بِهِۦ كَٰفِرُونَ

Punjabi Translation - Arif Haleemਜਦੋਂ ਪੈਗ਼ੰਬਰ ਉਹਨਾਂ (ਸਮੂਦੀਆਂ) ਕੋਲ ਉਹਨਾਂ ਦੇ ਅੱਗੇ-ਪਿੱਛੇ ਇਹ ਕਹਿੰਦੇ ਹੋਏ ਆਏ ਕਿ ਤੁਸੀਂ ਅੱਲਾਹ ਹੀ ਦੀ ਇਬਾਦਤ ਕਰੋ, ਤਾਂ ਉਹਨਾਂ ਨੇ ਉੱਤਰ ਵਿਚ ਕਿਹਾ ਕਿ ਜੇ ਸਾਡਾ ਪਾਲਣਹਾਰ ਚਾਹੁੰਦਾ ਤਾਂ (ਇਹ ਗੱਲ ਦੱਸਣ ਲਈ) ਫ਼ਰਿਸ਼ਤੇ ਭੇਜਦਾ। ਜੋ ਸੁਨੇਹਾ ਤੁਹਾਨੂੰ ਦੇਕੇ ਘੱਲਿਆ ਗਿਆ ਹੈ ਅਸੀਂ ਉਸ ਦਾ ਇਨਕਾਰ ਕਰਦੇ ਹਾਂ।

ਇਸ ਆਇਤ ਦੇ ਸਾਰੇ ਅਨੁਵਾਦ ਵੇਖੋ →

فَأَمَّا عَادٌ فَٱسْتَكْبَرُوا۟ فِى ٱلْأَرْضِ بِغَيْرِ ٱلْحَقِّ وَقَالُوا۟ مَنْ أَشَدُّ مِنَّا قُوَّةً أَوَلَمْ يَرَوْا۟ أَنَّ ٱللَّهَ ٱلَّذِى خَلَقَهُمْ هُوَ أَشَدُّ مِنْهُمْ قُوَّةً وَكَانُوا۟ بِـَٔايَٰتِنَا يَجْحَدُونَ

Punjabi Translation - Arif Haleemਜਿਹੜੀ ਆਦ ਦੀ ਕੌਮ ਵਾਲੇ ਸੀ ਉਹਨਾਂ ਨੇ ਧਰਤੀ ਉੱਤੇ ਅਣਹੱਕਾ ਘਮੰਡ ਕੀਤਾ ਅਤੇ ਕਹਿਣ ਲੱਗੇ ਕਿ ਸਾਥੋਂ ਜ਼ੋਰਾਵਰੀ ਵਿਚ ਵਧੇਰੇ ਕੌਣ ਹੈ ਕੀ (ਉਹਨਾਂ ਆਦੀਆਂ ਨੇ) ਨਹੀਂ ਵੇਖਿਆ ਕਿ ਬੇਸ਼ੱਕ ਜਿਸ ਅੱਲਾਹ ਨੇ ਉਹਨਾਂ ਨੂੰ ਪੈਦਾ ਕੀਤਾ ਹੈ ਉਹ ਉਹਨਾਂ ਤੋਂ ਕਿਤੇ ਵੱਧ ਜ਼ੋਰਾਵਰ ਹੈ, (ਪ੍ਰੰਤੂ) ਉਹ ਸਾਡੀਆਂ ਆਇਤਾਂ ਦਾ (ਅਖ਼ੀਰ ਤੱਕ) ਇਨਕਾਰ ਹੀ ਕਰਦੇ ਰਹੇ।

ਇਸ ਆਇਤ ਦੇ ਸਾਰੇ ਅਨੁਵਾਦ ਵੇਖੋ →

فَأَرْسَلْنَا عَلَيْهِمْ رِيحًا صَرْصَرًا فِىٓ أَيَّامٍ نَّحِسَاتٍ لِّنُذِيقَهُمْ عَذَابَ ٱلْخِزْىِ فِى ٱلْحَيَوٰةِ ٱلدُّنْيَا وَلَعَذَابُ ٱلْـَٔاخِرَةِ أَخْزَىٰ وَهُمْ لَا يُنصَرُونَ

Punjabi Translation - Arif Haleemਅੰਤ ਅਸੀਂ ਉਹਨਾਂ (ਆਦ ਦੀ ਕੌਮ) ’ਤੇ ਅਸ਼ੁਭ (ਸਿੱਧ ਹੋਣ ਵਾਲੇ) ਦਿਨਾਂ ਵਿਚ ਤੇਜ਼ ਸ਼ੂਕਦੀ ਹੋਈ ਹਵਾ ਭੇਜ ਦਿੱਤੀ ਤਾਂ ਜੋ ਉਹਨਾਂ ਨੂੰ ਸੰਸਾਰਿਕ ਜੀਵਨ ਵਿਚ ਜ਼ਲੀਲ ਕਰਨ ਵਾਲੇ ਅਜ਼ਾਬ ਦਾ ਸੁਆਦ ਚਖਾ ਦੇਈਏ। ਜਦੋਂ ਕਿ ਪਰਲੋਕ ਦਾ ਅਜ਼ਾਬ ਤਾਂ ਇਸ ਤੋਂ ਕਿਤੇ ਵੱਧ ਰੁਸਵਾਈ ਵਾਲਾ ਹੈ ਅਤੇ ਉੱਥੇ ਉਹਨਾਂ ਦੀ ਕੋਈ ਸਹਾਇਤਾ ਵੀ ਨਹੀਂ ਕੀਤੀ ਆਵੇਗੀ।

ਇਸ ਆਇਤ ਦੇ ਸਾਰੇ ਅਨੁਵਾਦ ਵੇਖੋ →

وَأَمَّا ثَمُودُ فَهَدَيْنَٰهُمْ فَٱسْتَحَبُّوا۟ ٱلْعَمَىٰ عَلَى ٱلْهُدَىٰ فَأَخَذَتْهُمْ صَٰعِقَةُ ٱلْعَذَابِ ٱلْهُونِ بِمَا كَانُوا۟ يَكْسِبُونَ

Punjabi Translation - Arif Haleemਜਿਹੜੇ ਸਮੂਦ ਸੀ, ਅਸੀਂ ਉਹਨਾਂ ਦੀ ਵੀ (ਪੈਗ਼ੰਬਰ ਭੇਜ ਕੇ) ਅਗਵਾਈ ਕੀਤੀ, ਪਰ ਉਹਨਾਂ ਨੇ ਰਾਹ ਵੇਖਣ ਨਾਲੋਂ ਅੰਨੇ ਬਣੇ ਰਹਿਣਾ ਹੀ ਪਸੰਦ ਕੀਤਾ, ਫੇਰ ਉਹਨਾਂ ਦੀਆਂ ਕਰਤੂਤਾਂ ਕਾਰਨ ਉਹਨਾਂ ਨੂੰ ਹੀਣਤਾ ਭਰੇ ਅਜ਼ਾਬ ਦੀ ਕੜਕ ਨੇ ਨੱਪ ਲਿਆ।

ਇਸ ਆਇਤ ਦੇ ਸਾਰੇ ਅਨੁਵਾਦ ਵੇਖੋ →

وَنَجَّيْنَا ٱلَّذِينَ ءَامَنُوا۟ وَكَانُوا۟ يَتَّقُونَ

Punjabi Translation - Arif Haleemਅਤੇ ਅਸੀਂ ਈਮਾਨ ਵਾਲਿਆਂ ਨੂੰ ਅਤੇ ਰੱਬ ਦਾ ਡਰ-ਭੌ ਰੱਖਣ ਵਾਲਿਆਂ ਨੂੰ (ਇਸ ਅਜ਼ਾਬ ਤੋਂ) ਬਚਾ ਲਿਆ।

ਇਸ ਆਇਤ ਦੇ ਸਾਰੇ ਅਨੁਵਾਦ ਵੇਖੋ →

وَيَوْمَ يُحْشَرُ أَعْدَآءُ ٱللَّهِ إِلَى ٱلنَّارِ فَهُمْ يُوزَعُونَ

Punjabi Translation - Arif Haleemਅਤੇ ਜਦੋਂ ਅੱਲਾਹ ਦੇ ਵੈਰੀ ਇਕੱਠੇ ਕਰ ਕੇ ਨਰਕ ਵੱਲ ਘੇਰ ਕੇ ਲਿਆਏ ਜਾਣਗੇ ਤਾਂ ਉਹਨਾਂ ਦੀ ਦਰਜਾਬੰਦੀ (ਪਾਪਾਂ ਅਨੁਸਾਰ) ਕੀਤੀ ਜਾਵੇਗੀ।

ਇਸ ਆਇਤ ਦੇ ਸਾਰੇ ਅਨੁਵਾਦ ਵੇਖੋ →

حَتَّىٰٓ إِذَا مَا جَآءُوهَا شَهِدَ عَلَيْهِمْ سَمْعُهُمْ وَأَبْصَٰرُهُمْ وَجُلُودُهُم بِمَا كَانُوا۟ يَعْمَلُونَ

Punjabi Translation - Arif Haleemਜਦੋਂ ਉਹ ਸਾਰੇ (ਰੱਬ ਦੇ ਦੁਸ਼ਮਨ) ਉੱਥੇ (ਨਰਕ ਨੇੜੇ) ਪਹੁੰਚਣਗੇ ਤਾਂ ਉਹਨਾਂ ਦੇ ਵਿਰੁੱਧ ਉਹਨਾਂ ਦੇ ਕੰਨ, ਉਹਨਾਂ ਦੀਆਂ ਅੱਖਾਂ ਅਤੇ ਉਹਨਾਂ ਦੇ ਸਰੀਰ ਦੀਆਂ ਚਮੜੀਆਂ (ਉਹਨਾਂ ਵੱਲੋਂ ਕੀਤੇ ਕੰਮਾਂ ਦੀ) ਗਵਾਹੀ ਦੇਣਗੀਆਂ।

ਇਸ ਆਇਤ ਦੇ ਸਾਰੇ ਅਨੁਵਾਦ ਵੇਖੋ →

وَقَالُوا۟ لِجُلُودِهِمْ لِمَ شَهِدتُّمْ عَلَيْنَا قَالُوٓا۟ أَنطَقَنَا ٱللَّهُ ٱلَّذِىٓ أَنطَقَ كُلَّ شَىْءٍ وَهُوَ خَلَقَكُمْ أَوَّلَ مَرَّةٍ وَإِلَيْهِ تُرْجَعُونَ

Punjabi Translation - Arif Haleemਉਹ (ਅਪਰਾਧੀ) ਆਪਣੀਆਂ ਚਮੜੀਆਂ ਤੋਂ ਪੁੱਛਣਗੇ ਕਿ ਤੁਸੀਂ ਸਾਡੇ ਵਿਰੁੱਧ ਕਿਉਂ ਗਵਾਹੀ ਦਿੱਤੀ ? ਉਹ ਕਹਿਣਗੀਆਂ ਕਿ ਸਾਨੂੰ ਉਸੇ ਅੱਲਾਹ ਨੇ ਬੁਲਵਾਇਆ ਹੈ ਜਿਸ ਨੇ ਹਰ ਚੀਜ਼ ਨੂੰ ਬੋਲਣਾ ਸਿਖਾਇਆ ਹੈ। ਉਸੇ ਨੇ ਤੁਹਾਨੂੰ ਪਹਿਲੀ ਵਾਰ ਪੈਦਾ ਕੀਤਾ ਸੀ ਅਤੇ ਤੁਸੀਂ ਉਸੇ ਵੱਲ ਪਰਤਾਏ ਗਏ ਹੋ।

ਇਸ ਆਇਤ ਦੇ ਸਾਰੇ ਅਨੁਵਾਦ ਵੇਖੋ →

وَمَا كُنتُمْ تَسْتَتِرُونَ أَن يَشْهَدَ عَلَيْكُمْ سَمْعُكُمْ وَلَآ أَبْصَٰرُكُمْ وَلَا جُلُودُكُمْ وَلَٰكِن ظَنَنتُمْ أَنَّ ٱللَّهَ لَا يَعْلَمُ كَثِيرًا مِّمَّا تَعْمَلُونَ

Punjabi Translation - Arif Haleemਤੁਸੀਂ (ਇਹ ਸੋਚ ਕੇ ਬੁਰਾਈ ਤੋਂ) ਨਹੀਂ ਬਚਦੇ ਸੀ ਕਿ ਤੁਹਾਡੇ ਕੰਨ, ਅੱਖਾਂ ਤੇ ਤੁਹਾਡੀ ਚਮੜੀ ਤੁਹਾਡੇ ਵਿਰੁੱਧ ਗਵਾਹੀ ਦੇਣਗੇ ਸਗੋਂ ਤੁਸੀਂ ਇਹੋ ਸਮਝਦੇ ਰਹੇ ਕਿ ਜੋ ਕੁੱਝ ਵੀ ਤੁਸੀਂ ਕਰ ਰਹੇ ਹੋ, ਅੱਲਾਹ ਉਹਨਾਂ ਵਿੱਚੋਂ ਕਈਆਂ ਦੀਆਂ ਕਰਤੂਤਾਂ ਤੋਂ ਬੇ-ਖ਼ਬਰ ਹੈ।

ਇਸ ਆਇਤ ਦੇ ਸਾਰੇ ਅਨੁਵਾਦ ਵੇਖੋ →

وَذَٰلِكُمْ ظَنُّكُمُ ٱلَّذِى ظَنَنتُم بِرَبِّكُمْ أَرْدَىٰكُمْ فَأَصْبَحْتُم مِّنَ ٱلْخَٰسِرِينَ

Punjabi Translation - Arif Haleemਤੁਹਾਡਾ ਇਹੋ ਗੁਮਾਨ (ਵਿਚਾਰ), ਜੋ ਤੁਸੀਂ ਆਪਣੇ ਰੱਬ ਬਾਰੇ ਕਰੀਂ ਬੈਠੇ ਸੀ, ਉਹੀਓ ਤੁਹਾਨੂੰ ਲੈ ਡੁੱਬਿਆ। ਅੰਤ ਤੁਸੀਂ ਘਾਟੇ ਵਿਚ ਰਹਿਣ ਵਾਲਿਆਂ ਨਾਲ ਜਾ ਰਲੇ।

ਇਸ ਆਇਤ ਦੇ ਸਾਰੇ ਅਨੁਵਾਦ ਵੇਖੋ →

فَإِن يَصْبِرُوا۟ فَٱلنَّارُ مَثْوًى لَّهُمْ وَإِن يَسْتَعْتِبُوا۟ فَمَا هُم مِّنَ ٱلْمُعْتَبِينَ

Punjabi Translation - Arif Haleemਹੁਣ ਜੇ ਉਹ ਲੋਕੀ ਸਬਰ ਵੀ ਕਰਨ ਤਾਂ ਵੀ ਉਹਨਾਂ ਦਾ ਟਿਕਾਣਾ ਨਰਕ ਹੀ ਹੈ ਅਤੇ ਜੇ ਉਹ ਮੁਆਫ਼ੀ ਮੰਗਣ ਤਾਂ ਵੀ ਉਹ ਮੁਆਫ਼ ਕੀਤੇ ਹੋਏ ਲੋਕਾਂ ਵਿੱਚੋਂ ਨਹੀਂ ਹੋਣਗੇ।

ਇਸ ਆਇਤ ਦੇ ਸਾਰੇ ਅਨੁਵਾਦ ਵੇਖੋ →

وَقَيَّضْنَا لَهُمْ قُرَنَآءَ فَزَيَّنُوا۟ لَهُم مَّا بَيْنَ أَيْدِيهِمْ وَمَا خَلْفَهُمْ وَحَقَّ عَلَيْهِمُ ٱلْقَوْلُ فِىٓ أُمَمٍ قَدْ خَلَتْ مِن قَبْلِهِم مِّنَ ٱلْجِنِّ وَٱلْإِنسِ إِنَّهُمْ كَانُوا۟ خَٰسِرِينَ

Punjabi Translation - Arif Haleemਅਸੀਂ ਉਹਨਾਂ (ਕਾਫ਼ਿਰਾਂ) ਦੇ ਕੁੱਝ ਅਜਿਹੇ ਸਾਥੀ ਬਣਾ ਛੱਡੇ ਸੀ, ਜਿਹੜੇ ਉਹਨਾਂ ਦੇ ਅਗਲੇ-ਪਿਛਲੇ ਸਾਰੇ ਅਮਲਾਂ ਨੂੰ ਸੋਹਣਾ ਤੇ ਵਧੀਆ ਬਣਾ ਕੇ ਵਿਖਾਉਂਦੇ ਸਨ। ਅਖ਼ੀਰ ਉਹਨਾਂ ਉੱਤੇ ਵੀ ਅੱਲਾਹ ਵੱਲੋਂ ਉਹੀਓ ਅਜ਼ਾਬ ਦਾ ਫ਼ੈਸਲਾ ਹੋਇਆ ਜਿਹੜਾ ਉਹਨਾਂ ਤੋਂ ਪਹਿਲਾਂ ਬੀਤੇ ਹੋਏ ਜਿੰਨਾਂ ਤੇ ਮਨੁੱਖਾਂ ਦੇ ਗਰੋਹਾਂ ’ਤੇ ਲਾਗੂ ਹੋ ਚੁੱਕਿਆ ਹੈ। ਨਿਰਸੰਦੇਹ, ਉਹ ਲੋਕ ਜ਼ਰੂਰ ਹੀ ਘਾਟੇ ਵਿਚ ਰਹਿ ਜਾਣ ਵਾਲੇ ਹਨ।

ਇਸ ਆਇਤ ਦੇ ਸਾਰੇ ਅਨੁਵਾਦ ਵੇਖੋ →

وَقَالَ ٱلَّذِينَ كَفَرُوا۟ لَا تَسْمَعُوا۟ لِهَٰذَا ٱلْقُرْءَانِ وَٱلْغَوْا۟ فِيهِ لَعَلَّكُمْ تَغْلِبُونَ

Punjabi Translation - Arif Haleemਅਤੇ ਕਾਫ਼ਿਰ (ਇਕ ਦੂਜੇ ਨੂੰ) ਕਹਿੰਦੇ ਸਨ ਕਿ ਤੁਸੀਂ ਇਸ .ਕੁਰਆਨ ਨੂੰ ਨਾ ਸੁਣੋ, ਜਦੋਂ ਇਸ ਨੂੰ ਪੜ੍ਹਿਆ ਜਾਵੇ ਤਾਂ ਡੰਡ (ਵਿਘਣ) ਪਾਓ ਤਾਂ ਜੋ ਤੁਸੀਂ ਹੀ ਭਾਰੂ ਹੋਵੋ।

ਇਸ ਆਇਤ ਦੇ ਸਾਰੇ ਅਨੁਵਾਦ ਵੇਖੋ →

فَلَنُذِيقَنَّ ٱلَّذِينَ كَفَرُوا۟ عَذَابًا شَدِيدًا وَلَنَجْزِيَنَّهُمْ أَسْوَأَ ٱلَّذِى كَانُوا۟ يَعْمَلُونَ

Punjabi Translation - Arif Haleemਸੋ ਜਿਨ੍ਹਾਂ ਲੋਕਾਂ ਨੇ ਇਨਕਾਰ ਕੀਤਾ ਸੀ ਅਸੀਂ ਉਹਨਾਂ ਕਾਫ਼ਿਰਾਂ ਨੂੰ ਕਰੜੀ ਸਜ਼ਾ ਦਾ ਸੁਆਦ ਚਖ਼ਾਵਾਂਗੇ ਅਤੇ ਜਿਹੜੀਆਂ ਭੈੜੀਆਂ ਕਰਤੂਤਾਂ ਉਹ ਕਰਦੇ ਰਹੇ ਹਨ ਅਸੀਂ ਉਹਨਾਂ ਨੂੰ ਉਹਨਾਂ ਦਾ ਬਦਲਾ ਜ਼ਰੂਰ ਦੇਵਾਂਗੇ।

ਇਸ ਆਇਤ ਦੇ ਸਾਰੇ ਅਨੁਵਾਦ ਵੇਖੋ →

ذَٰلِكَ جَزَآءُ أَعْدَآءِ ٱللَّهِ ٱلنَّارُ لَهُمْ فِيهَا دَارُ ٱلْخُلْدِ جَزَآءًۢ بِمَا كَانُوا۟ بِـَٔايَٰتِنَا يَجْحَدُونَ

Punjabi Translation - Arif Haleemਇਹ ਅੱਗ ਹੀ ਅੱਲਾਹ ਦੇ ਵੈਰੀਆਂ ਦੀ ਸਜ਼ਾ ਹੈ, ਇਹਨਾਂ ਲਈ ਇਸੇ ਵਿਚ ਸਦੀਵੀ ਘਰ ਹੈ। ਇਹ ਸਜ਼ਾ ਉਸ ਅਪਰਾਧ ਦੀ ਹੈ ਕਿ ਉਹ ਸਾਡੀਆਂ ਆਇਤਾਂ (ਆਦੇਸ਼) ਦਾ ਇਨਕਾਰ ਕਰਦੇ ਸਨ।

ਇਸ ਆਇਤ ਦੇ ਸਾਰੇ ਅਨੁਵਾਦ ਵੇਖੋ →

وَقَالَ ٱلَّذِينَ كَفَرُوا۟ رَبَّنَآ أَرِنَا ٱلَّذَيْنِ أَضَلَّانَا مِنَ ٱلْجِنِّ وَٱلْإِنسِ نَجْعَلْهُمَا تَحْتَ أَقْدَامِنَا لِيَكُونَا مِنَ ٱلْأَسْفَلِينَ

Punjabi Translation - Arif Haleemਅਤੇ ਕਾਫ਼ਿਰ ਆਖਣਗੇ ਕਿ ਹੇ ਸਾਡੇ ਰੱਬਾ! ਸਾਨੂੰ ਜਿੰਨਾਂ ਤੇ ਮਨੁੱਖਾਂ ਵਿੱਚੋਂ ਉਹ ਲੋਕ ਵਿਖਾ ਜਿਨ੍ਹਾਂ ਨੇ ਸਾਨੂੰ (ਸਿੱਧੇ ਰਾਹੋਂ) ਭਟਕਾਇਆ ਸੀ ਤਾਂ ਜੋ ਅਸੀਂ ਉਹਨਾਂ ਨੂੰ ਆਪਣੇ ਪੈਰਾਂ ਹੇਠ ਲਤਾੜੀਏ, ਤਾਂ ਜੋ ਉਹ ਜ਼ਲੀਲ ਲੋਕਾਂ ਵਿਚ ਹੋ ਜਾਣ।

ਇਸ ਆਇਤ ਦੇ ਸਾਰੇ ਅਨੁਵਾਦ ਵੇਖੋ →

إِنَّ ٱلَّذِينَ قَالُوا۟ رَبُّنَا ٱللَّهُ ثُمَّ ٱسْتَقَٰمُوا۟ تَتَنَزَّلُ عَلَيْهِمُ ٱلْمَلَٰٓئِكَةُ أَلَّا تَخَافُوا۟ وَلَا تَحْزَنُوا۟ وَأَبْشِرُوا۟ بِٱلْجَنَّةِ ٱلَّتِى كُنتُمْ تُوعَدُونَ

Punjabi Translation - Arif Haleemਨਿਰਸੰਦੇਹ, ਜਿਨ੍ਹਾਂ ਲੋਕਾਂ ਨੇ ਕਿਹਾ ਕਿ ਸਾਡਾ ਪਾਲਣਹਾਰ ਅੱਲਾਹ ਹੈ ਫੇਰ ਉਸੇ (ਗੱਲ) ’ਤੇ ਡਟੇ ਰਹੇ[2], ਉਹਨਾਂ ਉੱਤੇ ਫ਼ਰਿਸ਼ਤੇ (ਇਹ ਕਹਿੰਦੇ ਹੋਏ) ਉੱਤਰਦੇ ਹਨ ਕਿ ਨਾ ਤਾਂ ਤੁਹਾਨੂੰ ਕੋਈ ਚਿੰਤਾ ਹੈ ਨਾ ਕਿਸੇ ਪ੍ਰਕਾਰ ਦਾ ਕੋਈ ਡਰ-ਖ਼ੌਫ਼, ਸਗੋਂ ਇਸ ਜੰਨਤ ਤੋਂ ਖ਼ੁਸ਼ ਹੋ ਜਾਵੋ ਜਿਸ ਦਾ ਤੁਹਾਡੇ ਨਾਲ ਵਾਅਦਾ ਕੀਤਾ ਗਿਆ ਸੀ।

ਇਸ ਆਇਤ ਦੇ ਸਾਰੇ ਅਨੁਵਾਦ ਵੇਖੋ →

نَحْنُ أَوْلِيَآؤُكُمْ فِى ٱلْحَيَوٰةِ ٱلدُّنْيَا وَفِى ٱلْـَٔاخِرَةِ وَلَكُمْ فِيهَا مَا تَشْتَهِىٓ أَنفُسُكُمْ وَلَكُمْ فِيهَا مَا تَدَّعُونَ

Punjabi Translation - Arif Haleemਅਸੀਂ ਸੰਸਾਰਿਕ ਜੀਵਨ ਵਿਚ ਵੀ ਅਤੇ ਪਰਲੋਕ ਵਿਚ ਵੀ ਤੁਹਾਡੇ ਸਾਥੀ ਸੀ। ਇਸ (ਜੰਨਤ) ਵਿਚ ਤੁਹਾਡੇ ਲਈ ਉਹ ਸਭ ਕੁੱਝ ਹੈ ਜਿਸ ਨੂੰ ਤੁਹਾਡਾ ਜੀ ਚਾਹਵੇਗਾ ਅਤੇ ਇਸ ਵਿਚ ਉਹ ਸਭ ਕੁਝ ਹੈ ਜੋ ਤੁਸੀਂ ਮੰਗੋਗੇ।

ਇਸ ਆਇਤ ਦੇ ਸਾਰੇ ਅਨੁਵਾਦ ਵੇਖੋ →

نُزُلًا مِّنْ غَفُورٍ رَّحِيمٍ

Punjabi Translation - Arif Haleemਉਹ ਮਹਿਮਾਨਦਾਰੀ ਤੁਹਾਡੇ ਲਈ ਉਸ ਵੱਲੋਂ ਹੋਵੇਗੀ ਜਿਹੜਾ ਬਖ਼ਸ਼ਣਹਾਰ ਤੇ ਮਿਹਰਾਂ ਵਾਲਾ ਹੈ।

ਇਸ ਆਇਤ ਦੇ ਸਾਰੇ ਅਨੁਵਾਦ ਵੇਖੋ →

وَمَنْ أَحْسَنُ قَوْلًا مِّمَّن دَعَآ إِلَى ٱللَّهِ وَعَمِلَ صَٰلِحًا وَقَالَ إِنَّنِى مِنَ ٱلْمُسْلِمِينَ

Punjabi Translation - Arif Haleemਉਸ ਵਿਅਕਤੀ ਤੋਂ ਸੋਹਣੀ ਗੱਲ ਭਲਾਂ ਕਿਸ ਦੀ ਹੋ ਸਕਦੀ ਹੈ ਜਿਹੜਾ (ਲੋਕਾਂ ਨੂੰ) ਅੱਲਾਹ ਵੱਲ ਸੱਦੇ ਅਤੇ ਨੇਕ ਕੰਮ ਵੀ ਕਰੇ ਅਤੇ ਇਹ ਵੀ ਕਹੇ ਕਿ ਮੈਂ ਆਗਿਆਕਾਰੀਆਂ ਵਿੱਚੋਂ ਹਾਂ।

ਇਸ ਆਇਤ ਦੇ ਸਾਰੇ ਅਨੁਵਾਦ ਵੇਖੋ →

وَلَا تَسْتَوِى ٱلْحَسَنَةُ وَلَا ٱلسَّيِّئَةُ ٱدْفَعْ بِٱلَّتِى هِىَ أَحْسَنُ فَإِذَا ٱلَّذِى بَيْنَكَ وَبَيْنَهُۥ عَدَٰوَةٌ كَأَنَّهُۥ وَلِىٌّ حَمِيمٌ

Punjabi Translation - Arif Haleemਨੇਕੀ ਤੇ ਬੁਰਾਈ ਇੱਕ ਬਰਾਬਰ ਨਹੀਂ ਹੋ ਸਕਦੀ, ਤੁਸੀਂ ਬੁਰਾਈ ਨੂੰ ਅਜਿਹੀ ਗੱਲ ਨਾਲ ਦੂਰ ਕਰੋ ਜਿਹੜੀ ਵਧੇਰੇ ਸੋਹਣੀ ਹੋਵੇ। ਤੁਸੀਂ ਵੇਖੋਗੇ ਕਿ ਉਹ ਵਿਅਕਤੀ ਜਿਸ ਨਾਲ ਤੁਹਾਡੀ ਦੁਸ਼ਮਨੀ ਹੈ ਉਹ ਇੰਜ ਹੋ ਜਾਵੇਗਾ ਜਿਵੇਂ ਕੋਈ ਜਿਗਰੀ ਦੋਸਤ ਹੋਵੇ।

ਇਸ ਆਇਤ ਦੇ ਸਾਰੇ ਅਨੁਵਾਦ ਵੇਖੋ →

وَمَا يُلَقَّىٰهَآ إِلَّا ٱلَّذِينَ صَبَرُوا۟ وَمَا يُلَقَّىٰهَآ إِلَّا ذُو حَظٍّ عَظِيمٍ

Punjabi Translation - Arif Haleemਪਰ ਇਹ ਗੁਣ ਉਹਨਾਂ ਨੂੰ ਹੀ ਨਸੀਬ ਹੁੰਦੀ ਹੈ ਜਿਹੜੇ ਸਬਰ ਕਰਦੇ ਹਨ ਅਤੇ ਇਹ (ਸਿਫ਼ਤ) ਉਸੇ ਨੂੰ ਨਸੀਬ ਹੁੰਦੀ ਹੈ ਜਿਹੜਾ ਵੱਡੇ ਭਾਗਾਂ ਵਾਲਾ ਹੁੰਦਾ ਹੈ।

ਇਸ ਆਇਤ ਦੇ ਸਾਰੇ ਅਨੁਵਾਦ ਵੇਖੋ →

وَإِمَّا يَنزَغَنَّكَ مِنَ ٱلشَّيْطَٰنِ نَزْغٌ فَٱسْتَعِذْ بِٱللَّهِ إِنَّهُۥ هُوَ ٱلسَّمِيعُ ٱلْعَلِيمُ

Punjabi Translation - Arif Haleemਜੇ ਤੁਸੀਂ ਸ਼ੈਤਾਨ ਵੱਲੋਂ ਕੋਈ (ਬੁਰਾਈ ਵਲ) ਉਕਸਾਹਟ ਮਹਿਸੂਸ ਕਰੋ ਤਾਂ ਅੱਲਾਹ ਦੀ ਸ਼ਰਨ ਮੰਗੋਂ, ਬੇਸ਼ੱਕ ਉਹੀਓ ਸਭ ਕੁੱਝ ਸੁਣਨ ਵਾਲਾ ਤੇ ਜਾਣਨ ਵਾਲਾ ਹੈ।

ਇਸ ਆਇਤ ਦੇ ਸਾਰੇ ਅਨੁਵਾਦ ਵੇਖੋ →

وَمِنْ ءَايَٰتِهِ ٱلَّيْلُ وَٱلنَّهَارُ وَٱلشَّمْسُ وَٱلْقَمَرُ لَا تَسْجُدُوا۟ لِلشَّمْسِ وَلَا لِلْقَمَرِ وَٱسْجُدُوا۟ لِلَّهِ ٱلَّذِى خَلَقَهُنَّ إِن كُنتُمْ إِيَّاهُ تَعْبُدُونَ

Punjabi Translation - Arif Haleemਇਹ ਦਿਨ ਤੇ ਰਾਤ, ਸੂਰਜ ਤੇ ਚੰਨ ਉਸ (ਅੱਲਾਹਾਂ) ਦੀ ਨਿਸ਼ਾਨੀਆਂ ਵਿੱਚੋਂ ਹਨ। ਤੁਸੀਂ ਲੋਕ ਨਾ ਸੂਰਜ ਦੀ ਪੂਜਾ ਕਰੋ ਨਾ ਚੰਨ ਦੀ, ਜੇ ਤੁਸੀਂ ਵਾਸਤਵ ਵਿਚ ਉਸੇ ਦੀ ਇਬਾਦਤ ਕਰਦੇ ਹੋ, ਤਾਂ ਤੁਸੀਂ ਉਸ ਅੱਲਾਹ ਨੂੰ ਸਿਜਦਾ ਕਰੋ ਜਿਸ ਨੇ (ਇਹਨਾਂ ਸਭ ਨੂੰ) ਪੈਦਾ ਕੀਤਾ ਹੈ।

ਇਸ ਆਇਤ ਦੇ ਸਾਰੇ ਅਨੁਵਾਦ ਵੇਖੋ →

فَإِنِ ٱسْتَكْبَرُوا۟ فَٱلَّذِينَ عِندَ رَبِّكَ يُسَبِّحُونَ لَهُۥ بِٱلَّيْلِ وَٱلنَّهَارِ وَهُمْ لَا يَسْـَٔمُونَ

Punjabi Translation - Arif Haleemਜੇ ਫੇਰ ਵੀ ਉਹ (ਕਾਫ਼ਿਰ) ਹੰਕਾਰ ਤੇ ਘਮੰਡ ਕਰਨ [3] (ਤਾਂ ਕੋਈ ਪਰਵਾਹ ਨਹੀਂ ਕਿਉਂ ਜੋ) ਉਹ (ਫ਼ਰਿਸ਼ਤੇ) ਜਿਹੜੇ ਤੁਹਾਡੇ ਰੱਬ ਦੇ ਨਿਕਟਵਰਤੀ ਹਨ, ਉਹ ਰਾਤ ਦਿਨ (ਭਾਵ ਹਰ ਵੇਲੇ) ਉਸ ਦੀ ਤਸਬੀਹ (ਸ਼ਲਾਘਾ) ਕਰਦੇ ਹਨ ਅਤੇ ਉਹ ਕਦੇ ਥੱਕਦੇ ਨਹੀਂ।

ਇਸ ਆਇਤ ਦੇ ਸਾਰੇ ਅਨੁਵਾਦ ਵੇਖੋ →

وَمِنْ ءَايَٰتِهِۦٓ أَنَّكَ تَرَى ٱلْأَرْضَ خَٰشِعَةً فَإِذَآ أَنزَلْنَا عَلَيْهَا ٱلْمَآءَ ٱهْتَزَّتْ وَرَبَتْ إِنَّ ٱلَّذِىٓ أَحْيَاهَا لَمُحْىِ ٱلْمَوْتَىٰٓ إِنَّهُۥ عَلَىٰ كُلِّ شَىْءٍ قَدِيرٌ

Punjabi Translation - Arif Haleemਉਸ (ਰੱਬ) ਦੀਆਂ ਨਿਸ਼ਾਨੀਆਂ ਵਿੱਚੋਂ ਇਹ ਵੀ ਹੈ ਕਿ ਤੁਸੀਂ ਧਰਤੀ ਨੂੰ ਦਬੀ ਹੋਈ (ਬੰਜਰ) ਵੇਖਦੇ ਹੋ। ਜਦੋਂ ਅਸੀਂ ਉਸ ’ਤੇ ਮੀਂਹ ਪਾਉਂਦੇ ਹਾਂ ਤਾਂ ਉਹ ਹਰੀ ਭਰੀ ਹੋ ਉਠਦੀ ਹੈ। (ਇਸੇ ਤਰ੍ਹਾਂ) ਜਿਸ ਨੇ ਇਸ (ਧਰਤੀ) ਨੂੰ ਜਿਊਂਦਾ ਕੀਤਾ ਹੈ ਉਹ ਮੁਰਦਿਆਂ ਨੂੰ ਵੀ ਜਿਊਂਦਾ ਕਰ ਸਕਦਾ ਹੈ। ਬੇਸ਼ੱਕ ਉਹ ਹਰੇਕ ਚੀਜ਼ ਨੂੰ ਪੈਦਾ ਕਰਨ ਦੀ ਸਮਰਥਾ ਰੱਖਦਾ ਹੈ।

ਇਸ ਆਇਤ ਦੇ ਸਾਰੇ ਅਨੁਵਾਦ ਵੇਖੋ →

إِنَّ ٱلَّذِينَ يُلْحِدُونَ فِىٓ ءَايَٰتِنَا لَا يَخْفَوْنَ عَلَيْنَآ أَفَمَن يُلْقَىٰ فِى ٱلنَّارِ خَيْرٌ أَم مَّن يَأْتِىٓ ءَامِنًا يَوْمَ ٱلْقِيَٰمَةِ ٱعْمَلُوا۟ مَا شِئْتُمْ إِنَّهُۥ بِمَا تَعْمَلُونَ بَصِيرٌ

Punjabi Translation - Arif Haleemਜਿਹੜੇ ਲੋਕ ਸਾਡੀਆਂ ਆਇਤਾਂ (.ਕੁਰਆਨ) ਵਿਚ ਬਿੰਗ ਵਲ ਲਭਦੇ ਹਨ ਉਹ ਸਾਥੋਂ ਲੁਕੇ ਹੋਏ ਨਹੀਂ। (ਰਤਾ ਸੋਚੋ) ਕਿ ਜਿਹੜਾ ਅੱਗ ਵਿਚ ਸੁੱਟਿਆ ਜਾਵੇ ਉਹ ਚੰਗਾ ਹੈ ਜਾਂ ਜਿਹੜਾ ਕਿਆਮਤ ਵਾਲੇ ਦਿਨ ਅਮਨ-ਅਮਾਨ ਵਿਚ ਰਹੇ ? ਤੁਸੀਂ ਭਾਵੇਂ ਜੋ ਚਾਹੇ ਕਰੋ ਉਹ ਤੁਹਾਡਾ ਸਭ ਕੀਤਾ ਕਰਾਇਆ ਵੇਖ ਰਿਹਾ ਹੈ।

ਇਸ ਆਇਤ ਦੇ ਸਾਰੇ ਅਨੁਵਾਦ ਵੇਖੋ →

إِنَّ ٱلَّذِينَ كَفَرُوا۟ بِٱلذِّكْرِ لَمَّا جَآءَهُمْ وَإِنَّهُۥ لَكِتَٰبٌ عَزِيزٌ

Punjabi Translation - Arif Haleemਜਿਨ੍ਹਾਂ ਲੋਕਾਂ ਨੇ ਜ਼ਿਕਰ (ਕੁਰਆਨ) ਨੂੰ ਨਹੀਂ ਮੰਨਿਆ ਜਦੋਂ ਕਿ ਉਹ ਉਹਨਾਂ ਕੋਲ ਆਇਆ ਸੀ, (ਅੰਤ ਉਹ ਵੇਖ ਲੈਣਗੇ ਕਿ) ਬੇਸ਼ੱਕ ਇਹ ਤਾਂ ਇਕ ਵੱਡੀ ਜ਼ੋਰਾਵਰ ਤੇ ਉੱਚ ਕੋਟੀ ਦੀ ਕਿਤਾਬ ਹੈ।

ਇਸ ਆਇਤ ਦੇ ਸਾਰੇ ਅਨੁਵਾਦ ਵੇਖੋ →

لَّا يَأْتِيهِ ٱلْبَٰطِلُ مِنۢ بَيْنِ يَدَيْهِ وَلَا مِنْ خَلْفِهِۦ تَنزِيلٌ مِّنْ حَكِيمٍ حَمِيدٍ

Punjabi Translation - Arif Haleemਝੂਠ ਤਾਂ ਇਸ (.ਕੁਰਆਨ) ਦੇ ਨੇੜੇ ਵੀ ਨਹੀਂ ਆ ਸਕਦਾ ਅਤੇ ਨਾ ਇਸ ਦੇ ਅੱਗਿਓਂ ਅਤੇ ਨਾ ਹੀ ਪਿੱਛਿਓਂ ਆ ਸਕਦਾ ਹੈ। ਇਹ ਤਾਂ ਅਤਿ ਹਿਕਮਤਾਂ ਵਾਲੀ ਤੇ ਸ਼ਲਾਘਾਯੋਗ ਹਸਤੀ ਵੱਲੋਂ ਉਤਾਰਿਆ ਗਿਆ ਹੈ।

ਇਸ ਆਇਤ ਦੇ ਸਾਰੇ ਅਨੁਵਾਦ ਵੇਖੋ →

مَّا يُقَالُ لَكَ إِلَّا مَا قَدْ قِيلَ لِلرُّسُلِ مِن قَبْلِكَ إِنَّ رَبَّكَ لَذُو مَغْفِرَةٍ وَذُو عِقَابٍ أَلِيمٍ

Punjabi Translation - Arif Haleem(ਹੇ ਨਬੀ!) ਤੁਹਾਨੂੰ ਵੀ ਉਹੀਓ ਕਿਹਾ ਜਾਂਦਾ ਹੈ ਜਿਹੜਾ ਤੁਹਾਥੋਂ ਪਹਿਲੇ ਰਸੂਲਾਂ ਨੂੰ ਕਿਹਾ ਗਿਆ ਹੈ। ਬੇਸ਼ੱਕ ਤੁਹਾਡਾ ਰੱਬ ਬਖ਼ਸ਼ਣਹਾਰ ਵੀ ਹੈ ਅਤੇ ਦਰਦਨਾਕ ਅਜ਼ਾਬ ਦੇਣ ਵਾਲਾ ਵੀ ਹੈ।

ਇਸ ਆਇਤ ਦੇ ਸਾਰੇ ਅਨੁਵਾਦ ਵੇਖੋ →

وَلَوْ جَعَلْنَٰهُ قُرْءَانًا أَعْجَمِيًّا لَّقَالُوا۟ لَوْلَا فُصِّلَتْ ءَايَٰتُهُۥٓ ءَا۬عْجَمِىٌّ وَعَرَبِىٌّ قُلْ هُوَ لِلَّذِينَ ءَامَنُوا۟ هُدًى وَشِفَآءٌ وَٱلَّذِينَ لَا يُؤْمِنُونَ فِىٓ ءَاذَانِهِمْ وَقْرٌ وَهُوَ عَلَيْهِمْ عَمًى أُو۟لَٰٓئِكَ يُنَادَوْنَ مِن مَّكَانٍۭ بَعِيدٍ

Punjabi Translation - Arif Haleemਜੇ ਅਸੀਂ ਇਸ .ਕੁਰਆਨ ਨੂੰ ਅਜਮੀ (ਅਰਬੀ ਤੋਂ ਛੁੱਟ ਕਿਸੇ ਹੋਰ) ਭਾਸ਼ਾ ਵਿਚ ਉਤਾਰਦੇ ਤਾਂ ਉਹ (ਕਾਫ਼ਿਰ) ਆਖਦੇ ਕਿ ਇਸ ਦੀਆਂ ਆਇਤਾਂ ਦਾ ਵਰਣਨ ਸਪਸ਼ਟ ਰੂਪ ਵਿਚ ਕਿਉਂ ਨਹੀਂ ਕੀਤਾ ਗਿਆ ? ਅਚਰਜ ਹੈ ਕਿ ਕਿਤਾਬ ਦੀ ਭਾਸ਼ਾ ਅਜਮੀ ਅਤੇ ਪੈਗ਼ੰਬਰ ਅਰਬੀ ? (ਹੇ ਨਬੀ!) ਤੁਸੀਂ ਆਖੋ ਕਿ ਈਮਾਨ ਵਾਲਿਆਂ ਲਈ ਤਾਂ ਉਹ ਹਿਦਾਇਤ ਤੇ (ਮਨ ਦੇ ਰੋਗਾਂ ਦਾ) ਇਲਾਜ ਹੈ ਅਤੇ ਜਿਹੜੇ ਈਮਾਨ ਨਹੀਂ ਲਿਆਂਦੇ ਉਹਨਾਂ ਦੇ ਕੰਨਾਂ ਵਿਚ ਡਾਟ ਤੇ ਅੱਖਾਂ ਤੋਂ ਅੰਨ੍ਹੇ ਹਨ। ਇਹ ਉਹ ਲੋਕ ਹਨ (ਜਿਹੜੇ ਹੱਕ ਸੱਚ ਗੱਲ ਨਹੀਂ ਸੁਣਦੇ) ਜਿਵੇਂ ਉਹ ਦੂਰੋਂ ਪੁਕਾਰੇ ਜਾ ਰਹੇ ਹੋਣ।

ਇਸ ਆਇਤ ਦੇ ਸਾਰੇ ਅਨੁਵਾਦ ਵੇਖੋ →

وَلَقَدْ ءَاتَيْنَا مُوسَى ٱلْكِتَٰبَ فَٱخْتُلِفَ فِيهِ وَلَوْلَا كَلِمَةٌ سَبَقَتْ مِن رَّبِّكَ لَقُضِىَ بَيْنَهُمْ وَإِنَّهُمْ لَفِى شَكٍّ مِّنْهُ مُرِيبٍ

Punjabi Translation - Arif Haleemਅਸੀਂ ਮੂਸਾ ਨੂੰ ਕਿਤਾਬ (ਤੌਰੈਤ) ਦਿੱਤੀ ਪਰ ਉਸ ਵਿਚ ਵੀ ਮਤਭੇਦ ਕੀਤਾ ਗਿਆ। ਜੇ ਤੇਰੇ ਰੱਬ ਵੱਲੋਂ ਇਕ ਗੱਲ ਦਾ ਪਹਿਲਾਂ ਹੀ ਫ਼ੈਸਲਾ ਨਾ ਹੋ ਗਿਆ ਹੁੰਦਾ ਤਾਂ ਉਹਨਾਂ (ਇਨਕਾਰੀਆਂ) ਦਾ ਨਿਬੇੜਾ ਕਦੋਂ ਦਾ ਹੋ ਚੁੱਕਿਆ ਹੁੰਦਾ। ਬੇਸ਼ੱਕ ਉਹ (ਇਨਕਾਰੀ) ਇਸ .ਕੁਰਆਨ ਦੇ ਸੰਬੰਧ ਵਿਚ ਦੁਵਿਧਾ ਵਿਚ ਪਾ ਦੇਣ ਵਾਲੇ ਸ਼ੱਕ ਵਿਚ ਫਸੇ ਹੋਏ ਹਨ।

ਇਸ ਆਇਤ ਦੇ ਸਾਰੇ ਅਨੁਵਾਦ ਵੇਖੋ →

مَّنْ عَمِلَ صَٰلِحًا فَلِنَفْسِهِۦ وَمَنْ أَسَآءَ فَعَلَيْهَا وَمَا رَبُّكَ بِظَلَّٰمٍ لِّلْعَبِيدِ

Punjabi Translation - Arif Haleemਜਿਹੜਾ ਵੀ ਕੋਈ ਭਲੇ ਕੰਮ ਕਰਦਾ ਹੈ ਉਹ ਆਪਣੇ ਹੀ ਭਲੇ ਲਈ ਕਰਦਾ ਹੈ ਅਤੇ ਜਿਹੜਾ ਮਾੜੇ ਕੰਮ ਕਰਦਾ ਹੈ ਉਸ ਦਾ ਦੋਸ਼ ਵੀ ਉਸੇ ਉੱਤੇ ਹੈ। ਤੁਹਾਡਾ ਪਾਲਣਹਾਰ ਆਪਣੇ ਬੰਦਿਆਂ ਉੱਤੇ ਕਿਸੇ ਪ੍ਰਕਾਰ ਦਾ ਜ਼ੁਲਮ ਕਰਨ ਵਾਲਾ ਨਹੀਂ।

ਇਸ ਆਇਤ ਦੇ ਸਾਰੇ ਅਨੁਵਾਦ ਵੇਖੋ →

إِلَيْهِ يُرَدُّ عِلْمُ ٱلسَّاعَةِ وَمَا تَخْرُجُ مِن ثَمَرَٰتٍ مِّنْ أَكْمَامِهَا وَمَا تَحْمِلُ مِنْ أُنثَىٰ وَلَا تَضَعُ إِلَّا بِعِلْمِهِۦ وَيَوْمَ يُنَادِيهِمْ أَيْنَ شُرَكَآءِى قَالُوٓا۟ ءَاذَنَّٰكَ مَا مِنَّا مِن شَهِيدٍ

Punjabi Translation - Arif Haleemਉਸ (ਕਿਆਮਤ) ਦੇ ਆਉਣ ਦਾ ਗਿਆਨ ਉਸ (ਅੱਲਾਹ) ਵੱਲ ਹੀ ਮੋੜ੍ਹਿਆ ਜਾਂਦਾ ਹੈ। ਜਿਹੜਾ ਵੀ ਫਲ ਆਪਣੇ ਗ਼ਲਾਫ਼ਾਂ ਵਿੱਚੋਂ ਨਿਕਲਦਾ ਹੈ ਅਤੇ ਜਿਹੜੀ ਮਦੀਨ ਗਰਭਵਤੀ ਹੁੰਦੀ ਹੈ ਅਤੇ ਬੱਚਾ ਜਣਦੀ ਹੈ ਉਹ ਸਭ ਅੱਲਾਹ ਦੇ ਗਿਆਨ ਅਧੀਨ ਹੈ। ਅਤੇ ਜਿਸ ਦਿਨ ਉਹ ਅੱਲਾਹ ਉਹਨਾਂ (ਮੁਸ਼ਰਿਕਾਂ) ਨੂੰ ਪੁੱਛੇਗਾ ਕਿ ਮੇਰੇ ਸ਼ਰੀਕ ਕਿੱਥੇ ਹਨ? ਉਹ ਕਹਿਣਗੇ ਕਿ ਅਸੀਂ ਤਾਂ ਬੇਨਤੀ ਕਰ ਚੁੱਕੇ ਹਾਂ ਕਿ ਅੱਜ ਸਾਡੇ ਵਿੱਚੋਂ (ਸ਼ਿਰਕ ਦੀ) ਗਵਾਹੀ ਦੇਣ ਵਾਲਾ ਕੋਈ ਨਹੀਂ।

ਇਸ ਆਇਤ ਦੇ ਸਾਰੇ ਅਨੁਵਾਦ ਵੇਖੋ →

وَضَلَّ عَنْهُم مَّا كَانُوا۟ يَدْعُونَ مِن قَبْلُ وَظَنُّوا۟ مَا لَهُم مِّن مَّحِيصٍ

Punjabi Translation - Arif Haleemਅਤੇ ਜਿਨ੍ਹਾਂ ਦੀ ਉਹ ਪੂਜਾ ਕਰਦੇ ਸਨ ਉਹ ਸਭ ਗੁਆਚੇ ਜਾਣਗੇ ਅਤੇ ਉਹ ਸਮਝ ਲੈਣਗੇ ਕਿ ਹੁਣ ਉਹਨਾਂ ਦੇ ਨੱਸਣ ਲਈ ਕੋਈ ਰਾਹ ਨਹੀਂ।

ਇਸ ਆਇਤ ਦੇ ਸਾਰੇ ਅਨੁਵਾਦ ਵੇਖੋ →

لَّا يَسْـَٔمُ ٱلْإِنسَٰنُ مِن دُعَآءِ ٱلْخَيْرِ وَإِن مَّسَّهُ ٱلشَّرُّ فَيَـُٔوسٌ قَنُوطٌ

Punjabi Translation - Arif Haleemਮਨੁੱਖ ਭਲਾਈ (ਲਈ ਦੁਆਵਾਂ) ਮੰਗਦਾ ਕਦੇ ਵੀ ਨਹੀਂ ਥੱਕਦਾ ਅਤੇ ਜੇ ਉਸ ਨੂੰ ਕੋਈ ਬਿਪਤਾ ਆ ਖੜੀ ਹੋਵੇ ਤਾਂ ਉਹ ਨਿਰਾਸ਼ ਹੋ ਜਾਂਦਾ ਹੈ।

ਇਸ ਆਇਤ ਦੇ ਸਾਰੇ ਅਨੁਵਾਦ ਵੇਖੋ →

وَلَئِنْ أَذَقْنَٰهُ رَحْمَةً مِّنَّا مِنۢ بَعْدِ ضَرَّآءَ مَسَّتْهُ لَيَقُولَنَّ هَٰذَا لِى وَمَآ أَظُنُّ ٱلسَّاعَةَ قَآئِمَةً وَلَئِن رُّجِعْتُ إِلَىٰ رَبِّىٓ إِنَّ لِى عِندَهُۥ لَلْحُسْنَىٰ فَلَنُنَبِّئَنَّ ٱلَّذِينَ كَفَرُوا۟ بِمَا عَمِلُوا۟ وَلَنُذِيقَنَّهُم مِّنْ عَذَابٍ غَلِيظٍ

Punjabi Translation - Arif Haleemਜੇ ਉਸ ਬਿਪਤਾ ਮਗਰੋਂ ਅਸੀਂ ਉਸੇ ਵਿਅਕਤੀ ਨੂੰ ਆਪਣੀ ਮਿਹਰ ਦਾ ਸੁਆਦ ਚਖਾਉਂਦੇ ਹਾਂ ਤਾਂ ਉਹ ਆਖਦਾ ਹੈ ਕਿ ਇਹ ਤਾਂ ਮੇਰੇ ਹੀ ਲਈ ਹੈ ਅਤੇ ਮੈਂ ਨਹੀਂ ਸਮਝਦਾ ਕਿ ਕਿਆਮਤ ਆਵੇਗੀ। (ਅਤੇ ਆਖਦੇ ਹਨ) ਜੇਕਰ ਮੈਂ ਆਪਣੇ ਰੱਬ ਦੇ ਕੋਲ ਪਰਤਾਇਆ ਵੀ ਗਿਆ ਤਾਂ ਵੀ ਮੇਰੇ ਲਈ ਉਸ ਕੋਲ ਭਲਾਈ ਹੀ ਹੋਵੇਗੀ। ਫੇਰ ਅਸੀਂ ਉਸ ਕਾਫ਼ਿਰਾਂ ਨੂੰ ਦੱਸ ਦਿਆਂਗੇ ਜੋ ਉਹ (ਸੰਸਾਰ ਵਿਚ) ਕਰਿਆ ਕਰਦਾ ਸੀ ਅਤੇ ਅਸੀਂ ਉਸਨਾਂ ਨੂੰ ਕਰੜੀਆਂ ਸਜ਼ਾਵਾਂ ਦਾ ਸੁਆਦ ਚਖਾਵਾਂਗੇ।

ਇਸ ਆਇਤ ਦੇ ਸਾਰੇ ਅਨੁਵਾਦ ਵੇਖੋ →

وَإِذَآ أَنْعَمْنَا عَلَى ٱلْإِنسَٰنِ أَعْرَضَ وَنَـَٔا بِجَانِبِهِۦ وَإِذَا مَسَّهُ ٱلشَّرُّ فَذُو دُعَآءٍ عَرِيضٍ

Punjabi Translation - Arif Haleem(ਹੇ ਨਬੀ!) ਜਦੋਂ ਅਸੀਂ ਮਨੁੱਖ ਨੂੰ ਆਪਣੀ ਮਿਹਰਾਂ ਨਾਲ ਨਿਵਾਜ਼ਦੇ ਹਾਂ ਤਾਂ ਉਹ (ਧੰਨਵਾਦੀ ਹੋਣ ਤੋਂ) ਮੂੰਹ ਮੋੜ ਲੈਂਦਾ ਹੈ ਅਤੇ ਸਗੋਂ ਆਕੜ ਕੇ ਪਰਾਂ ਹੋ ਜਾਂਦਾ ਹੈ ਅਤੇ ਜਦੋਂ ਕੋਈ ਬਿਪਤਾ ਆ ਪਹੁੰਚਦੀ ਹੈ ਤਾਂ ਲੰਮੀਆਂ ਲੰਮੀਆਂ ਦੁਆਵਾਂ ਕਰਨ ਵਾਲਾ ਬਣ ਜਾਂਦਾ ਹੈ।

ਇਸ ਆਇਤ ਦੇ ਸਾਰੇ ਅਨੁਵਾਦ ਵੇਖੋ →

قُلْ أَرَءَيْتُمْ إِن كَانَ مِنْ عِندِ ٱللَّهِ ثُمَّ كَفَرْتُم بِهِۦ مَنْ أَضَلُّ مِمَّنْ هُوَ فِى شِقَاقٍۭ بَعِيدٍ

Punjabi Translation - Arif Haleem(ਹੇ ਨਬੀ!) ਤੁਸੀਂ ਆਖ ਦਿਓ ਕਿ (ਹੇ ਇਨਕਾਰੀਓ!) ਰਤਾ ਇਹ ਤਾਂ ਦੱਸੋ ਕਿ ਜੇ ਇਹ (.ਕੁਰਆਨ) ਅੱਲਾਹ ਵੱਲੋਂ ਹੋਵੇ ਅਤੇ ਤੁਸੀਂ ਇਸ ਦਾ ਇਨਕਾਰ ਕਰੋ, ਤਾਂ ਫੇਰ ਉਸ ਵਿਅਕਤੀ ਤੋਂ ਵੱਧ ਰਾਹੋਂ ਭਟਕਿਆਂ ਹੋਇਆ ਕੌਣ ਹੋਵੇਗਾ, ਜਿਹੜਾ ਇਸ (ਹੱਕ) ਦੀ ਵਿਰੋਧਤਾ ਕਰਦਾ ਹੋਇਆ ਦੂਰ ਤਕ ਚਲਿਆ ਜਾਵੇ।

ਇਸ ਆਇਤ ਦੇ ਸਾਰੇ ਅਨੁਵਾਦ ਵੇਖੋ →

سَنُرِيهِمْ ءَايَٰتِنَا فِى ٱلْـَٔافَاقِ وَفِىٓ أَنفُسِهِمْ حَتَّىٰ يَتَبَيَّنَ لَهُمْ أَنَّهُ ٱلْحَقُّ أَوَلَمْ يَكْفِ بِرَبِّكَ أَنَّهُۥ عَلَىٰ كُلِّ شَىْءٍ شَهِيدٌ

Punjabi Translation - Arif Haleemਬਹੁਤ ਛੇਤੀ ਅਸੀਂ ਉਹਨਾਂ ਨੂੰ ਆਪਣੀਆਂ ਨਿਸ਼ਾਨੀਆਂ ਸੰਸਾਰ ਵਿਚ ਵੀ ਵਿਖਾਵਾਂਗੇ ਅਤੇ ਉਹਨਾਂ ਦੀ ਆਪਣੀ ਜ਼ਾਤ ਵਿਚ ਵੀ ਵਿਖਾਵਾਂਗੇ, ਇੱਥੋਂ ਤਕ ਕਿ ਇਹ ਗੱਲ ਉਹਨਾਂ ਉੱਤੇ ਸਪਸ਼ਟ ਹੋ ਜਾਵੇਗੀ ਕਿ ਬੇਸ਼ੱਕ ਇਹ .ਕੁਰਆਨ ਹੱਕ ਹੈ। ਕੀ ਇਹ ਗੱਲ ਕਾਫ਼ੀ ਨਹੀਂ ਕਿ ਤੁਹਾਡਾ ਰੱਬ ਹਰ ਚੀਜ਼ ਦਾ ਗਵਾਹ ਹੈ ?

ਇਸ ਆਇਤ ਦੇ ਸਾਰੇ ਅਨੁਵਾਦ ਵੇਖੋ →

أَلَآ إِنَّهُمْ فِى مِرْيَةٍ مِّن لِّقَآءِ رَبِّهِمْ أَلَآ إِنَّهُۥ بِكُلِّ شَىْءٍ مُّحِيطٌۢ

Punjabi Translation - Arif Haleemਖ਼ਬਰਦਾਰ! ਬੇਸ਼ੱਕ ਉਹ ਲੋਕ ਆਪਣੇ ਰੱਬ ਦੀ ਮਿਲਣੀ ਵਿਚ ਸ਼ੱਕ ਵਿਚ ਹਨ। ਖ਼ਬਰਦਾਰ ਬੇਸ਼ੱਕ ਉਸ ਨੇ ਹਰੇਕ ਚੀਜ਼ ਨੂੰ ਆਪਣੇ ਘੇਰੇ ਵਿਚ ਕਰ ਰੱਖਿਆ ਹੈ।

ਇਸ ਆਇਤ ਦੇ ਸਾਰੇ ਅਨੁਵਾਦ ਵੇਖੋ →

Looking for a topic? Try the meaning search — your question is scanned across all 6,236 verses.
ਭਾਸ਼ਾ — 70