caseriqਕੁਰਆਨ ਵਿੱਚ ਅਰਥ ਆਧਾਰਿਤ ਖੋਜ

ਸੂਰਤ Al-Ghaafir غافر

85 ਆਇਤਾਂ · ਮੱਕਾ · ਉਤਰਨ ਦਾ ਕ੍ਰਮ 60

بِسْمِ ٱللَّهِ ٱلرَّحْمَٰنِ ٱلرَّحِيمِ حمٓ

Punjabi Translation - Arif Haleemਹਾ, ਮੀਮ।

ਇਸ ਆਇਤ ਦੇ ਸਾਰੇ ਅਨੁਵਾਦ ਵੇਖੋ →

تَنزِيلُ ٱلْكِتَٰبِ مِنَ ٱللَّهِ ٱلْعَزِيزِ ٱلْعَلِيمِ

Punjabi Translation - Arif Haleemਇਹ ਕਿਤਾਬ (.ਕੁਰਆਨ) ਦਾ ਉਤਰਨਾ ਉਸ ਅੱਲਾਹ ਵੱਲੋਂ ਹੈ ਜਿਹੜਾ ਵੱਡਾ ਜ਼ੋਰਾਵਰ ਅਤੇ ਸਭ ਕੁੱਝ ਜਾਣਨ ਵਾਲਾ ਹੈ।

ਇਸ ਆਇਤ ਦੇ ਸਾਰੇ ਅਨੁਵਾਦ ਵੇਖੋ →

غَافِرِ ٱلذَّنۢبِ وَقَابِلِ ٱلتَّوْبِ شَدِيدِ ٱلْعِقَابِ ذِى ٱلطَّوْلِ لَآ إِلَٰهَ إِلَّا هُوَ إِلَيْهِ ٱلْمَصِيرُ

Punjabi Translation - Arif Haleemਗੁਨਾਹਾਂ ਨੂੰ ਬਖ਼ਸ਼ਣ ਵਾਲਾ ਅਤੇ ਤੌਬਾ ਨੂੰ ਕਬੂਲ ਕਰਨ ਵਾਲਾ ਹੈ। ਕਰੜੀ ਸਜ਼ਾ ਦੇਣ ਵਾਲਾ ਅਤੇ ਵੱਡਾ ਦਾਤਾ ਦਾਤਾਰ ਹੈ। ਉਸ (ਅੱਲਾਹ) ਤੋਂ ਛੁੱਟ ਹੋਰ ਕੋਈ (ਸੱਚਾ) ਇਸ਼ਟ ਨਹੀਂ, ਸਾਰਿਆਂ ਨੇ ਉਸੇ ਵੱਲ ਮੁੜ ਜਾਣਾ ਹੈ।

ਇਸ ਆਇਤ ਦੇ ਸਾਰੇ ਅਨੁਵਾਦ ਵੇਖੋ →

مَا يُجَٰدِلُ فِىٓ ءَايَٰتِ ٱللَّهِ إِلَّا ٱلَّذِينَ كَفَرُوا۟ فَلَا يَغْرُرْكَ تَقَلُّبُهُمْ فِى ٱلْبِلَٰدِ

Punjabi Translation - Arif Haleemਅੱਲਾਹ ਦੀਆਂ ਆਇਤਾਂ (.ਕੁਰਆਨ) ਬਾਰੇ ਕੇਵਲ ਇਨਕਾਰੀ ਹੀ ਝਗੜਦੇ ਹਨ। ਸੋ ਉਹਨਾਂ (ਇਨਕਾਰੀਆਂ) ਦੀ ਸ਼ਹਿਰਾਂ ਵਿਚ ਚੱਲਤ ਫਿਰਤ ਤੁਹਾਨੂੰ ਕਿਸੇ ਧੋਖੇ ਵਿਚ ਨਾ ਪਾ ਦੇਵੇ।

ਇਸ ਆਇਤ ਦੇ ਸਾਰੇ ਅਨੁਵਾਦ ਵੇਖੋ →

كَذَّبَتْ قَبْلَهُمْ قَوْمُ نُوحٍ وَٱلْأَحْزَابُ مِنۢ بَعْدِهِمْ وَهَمَّتْ كُلُّ أُمَّةٍۭ بِرَسُولِهِمْ لِيَأْخُذُوهُ وَجَٰدَلُوا۟ بِٱلْبَٰطِلِ لِيُدْحِضُوا۟ بِهِ ٱلْحَقَّ فَأَخَذْتُهُمْ فَكَيْفَ كَانَ عِقَابِ

Punjabi Translation - Arif Haleemਇਹਨਾਂ (ਮੱਕੇ ਵਾਲਿਆਂ) ਤੋਂ ਪਹਿਲਾਂ ਨੂਹ ਦੀ ਕੌਮ ਨੇ ਅਤੇ ਉਸ ਦੇ ਮਗਰੋਂ ਦੂਜੀਆਂ ਕੌਮਾਂ ਨੇ ਵੀ (ਪੈਗ਼ੰਬਰਾਂ ਨੂੰ) ਝੁਠਲਾਇਆ ਸੀ। ਹਰ ਉੱਮਤ ਨੇ ਆਪਣੇ ਰਸੂਲ ਨੂੰ ਗ੍ਰਿਫਤਾਰ ਕਰਨ ਦਾ ਇਰਾਦਾ ਕੀਤਾ ਅਤੇ ਉਹਨਾਂ ਨਾਲ ਅਣਹੱਕਾ ਝਗੜਾ ਕੀਤਾ ਤਾਂ ਜੋ ਹੱਕ ਨੂੰ (ਝੂਠ ਰਾਹੀਂ) ਨੀਵਾਂ ਵਿਖਆਇਆ ਜਾਵੇ। ਫੇਰ ਮੈਂਨੇ (ਭਾਵ ਅੱਲਾਹ ਨੇ ਇਕ ਦਿਨ) ਉਹਨਾਂ ਨੂੰ ਨੱਪ ਲਿਆ। ਸੋ ਵੇਖੋ! ਮੇਰੇ ਵੱਲੋਂ ਉਹਨਾਂ ਨੂੰ ਕਿਹੋ ਜਿਹੀ ਸਜ਼ਾ ਦਿੱਤੀ ਗਈ।

ਇਸ ਆਇਤ ਦੇ ਸਾਰੇ ਅਨੁਵਾਦ ਵੇਖੋ →

وَكَذَٰلِكَ حَقَّتْ كَلِمَتُ رَبِّكَ عَلَى ٱلَّذِينَ كَفَرُوٓا۟ أَنَّهُمْ أَصْحَٰبُ ٱلنَّارِ

Punjabi Translation - Arif Haleemਇਸੇ ਤਰ੍ਹਾਂ ਉਹਨਾਂ ਲੋਕਾਂ ਉੱਤੇ ਤੁਹਾਡੇ ਰੱਬ ਦਾ ਹੁਕਮ ਢੁਕਵਾਂ ਸਿੱਧ ਹੋਇਆ, ਜਿਨ੍ਹਾਂ ਨੇ (ਰਸੂਲਾਂ ਦਾ) ਇਨਕਾਰ ਕੀਤਾ ਸੀ। ਨਿਰਸੰਦੇਹ, ਉਹ ਸਭ ਨਰਕੀ ਹਨ।

ਇਸ ਆਇਤ ਦੇ ਸਾਰੇ ਅਨੁਵਾਦ ਵੇਖੋ →

ٱلَّذِينَ يَحْمِلُونَ ٱلْعَرْشَ وَمَنْ حَوْلَهُۥ يُسَبِّحُونَ بِحَمْدِ رَبِّهِمْ وَيُؤْمِنُونَ بِهِۦ وَيَسْتَغْفِرُونَ لِلَّذِينَ ءَامَنُوا۟ رَبَّنَا وَسِعْتَ كُلَّ شَىْءٍ رَّحْمَةً وَعِلْمًا فَٱغْفِرْ لِلَّذِينَ تَابُوا۟ وَٱتَّبَعُوا۟ سَبِيلَكَ وَقِهِمْ عَذَابَ ٱلْجَحِيمِ

Punjabi Translation - Arif Haleemਜਿਹੜੇ ਫ਼ਰਿਸ਼ਤਿਆਂ ਨੇ ਰੱਬ ਦੇ ਅਰਸ਼ (ਸਿੰਘਾਸਨ) ਨੂੰ ਚੁੱਕਿਆ ਹੋਇਆ ਹੈ ਅਤੇ ਉਹ ਜਿਹੜੇ ਉਸ ਦੇ ਆਲੇ-ਦੁਆਲੇ (ਸੇਵਾ ਲਈ) ਰਹਿੰਦੇ ਹਨ, ਉਹ ਆਪਣੇ ਰੱਬ ਦੀ ਸ਼ਲਾਘਾ ਦੇ ਨਾਲੋ-ਨਾਲ ਉਸਦੀ ਪਾਕੀ ਬਿਆਨ ਕਰਦੇ ਹਨ ਅਤੇ ਉਸ ’ਤੇ ਈਮਾਨ ਰੱਖਦੇ ਹਨ ਅਤੇ ਈਮਾਨ ਵਾਲਿਆਂ ਲਈ ਬਖ਼ਸ਼ਿਸ਼ ਦੀਆਂ ਦੁਆਵਾਂ ਕਰਦੇ ਹਨ। ਉਹ ਆਖਦੇ ਹਨ ਕਿ ਹੇ ਸਾਡੇ ਪਾਲਣਹਾਰ! ਤੂੰ ਆਪਣੀ ਮਿਹਰ ਤੇ ਗਿਆਨ ਸਦਕਾ ਹਰ ਚੀਜ਼ ’ਤੇ ਛਾਇਆ ਹੋਇਆ ਹੈ। ਸੋ ਤੂੰ ਉਹਨਾਂ ਲੋਕਾਂ ਨੂੰ ਬਖ਼ਸ਼ ਦੇ ਜਿਹੜੇ ਤੌਬਾ ਕਰਦੇ ਹਨ ਅਤੇ (ਤੇਰੇ ਵੱਲ ਆਉਣ ਵਾਲੇ) ਰਾਹ ’ਤੇ ਚਲਦੇ ਹਨ, ਤੂੰ ਉਹਨਾਂ ਨੂੰ ਨਰਕ ਦੇ ਅਜ਼ਾਬ ਤੋਂ ਬਚਾ ਲੈ।

ਇਸ ਆਇਤ ਦੇ ਸਾਰੇ ਅਨੁਵਾਦ ਵੇਖੋ →

رَبَّنَا وَأَدْخِلْهُمْ جَنَّٰتِ عَدْنٍ ٱلَّتِى وَعَدتَّهُمْ وَمَن صَلَحَ مِنْ ءَابَآئِهِمْ وَأَزْوَٰجِهِمْ وَذُرِّيَّٰتِهِمْ إِنَّكَ أَنتَ ٱلْعَزِيزُ ٱلْحَكِيمُ

Punjabi Translation - Arif Haleem(ਫ਼ਰਿਸ਼ਤੇ ਅਰਦਾਸ ਕਰਦੇ ਹਨ) ਹੇ ਸਾਡੇ ਰੱਬਾ! ਤੂੰ ਉਹਨਾਂ (ਈਮਾਨ ਵਾਲਿਆਂ) ਨੂੰ ਸਦੀਵੀ ਬਾਗ਼ਾਂ ਵਿਚ ਦਾਖ਼ਲ ਕਰ ਜਿਸ ਦਾ ਤੂੰ ਉਹਨਾਂ ਨੂੰ ਬਚਨ ਦਿੱਤਾ ਹੋਇਆ ਹੈ ਅਤੇ ਉਹਨਾਂ ਦੇ ਪਿਓ, ਦਾਦੇ, ਪਤਨੀਆਂ ਅਤੇ ਔਲਾਦਾਂ ਵਿੱਚੋਂ ਵੀ ਜਿਹੜੇ ਨੇਕ ਅਮਲ ਕਰਦੇ ਹਨ (ਸਵਰਗ ਵਿਚ ਲੈ ਜਾ)। ਬੇਸ਼ੱਕ ਤੂੰ ਹੀ ਜ਼ੋਰਾਵਰ ਤੇ ਹਿਕਮਤ ਵਾਲਾ ਹੈ।

ਇਸ ਆਇਤ ਦੇ ਸਾਰੇ ਅਨੁਵਾਦ ਵੇਖੋ →

وَقِهِمُ ٱلسَّيِّـَٔاتِ وَمَن تَقِ ٱلسَّيِّـَٔاتِ يَوْمَئِذٍ فَقَدْ رَحِمْتَهُۥ وَذَٰلِكَ هُوَ ٱلْفَوْزُ ٱلْعَظِيمُ

Punjabi Translation - Arif Haleem(ਇਹ ਵੀ ਬੇਨਤੀ ਹੈ ਕਿ) ਇਹਨਾਂ (ਈਮਾਨ ਵਾਲਿਆਂ) ਨੂੰ ਬੁਰਾਈਆਂ ਤੋਂ ਬਚਾ ਕੇ ਰੱਖ, ਸੱਚੀ ਗੱਲ ਤਾਂ ਇਹ ਹੈ ਕਿ ਉਸ ਦਿਨ (ਕਿਆਮਤ ਵੇਲੇ) ਤੈਨੇ ਜਿਸ ਨੂੰ ਬੁਰਾਈਆਂ (ਦੀ ਸਜ਼ਾ) ਤੋਂ ਬਚਾ ਲਿਆ ਹਕੀਕਤ ਵਿਚ ਤੈਨੇ ਉਸ ਉੱਤੇ ਰਹਿਮ ਕੀਤਾ, ਇਹੋ ਵੱਡੀ ਕਾਮਯਾਬੀ ਹੈ।

ਇਸ ਆਇਤ ਦੇ ਸਾਰੇ ਅਨੁਵਾਦ ਵੇਖੋ →

إِنَّ ٱلَّذِينَ كَفَرُوا۟ يُنَادَوْنَ لَمَقْتُ ٱللَّهِ أَكْبَرُ مِن مَّقْتِكُمْ أَنفُسَكُمْ إِذْ تُدْعَوْنَ إِلَى ٱلْإِيمَٰنِ فَتَكْفُرُونَ

Punjabi Translation - Arif Haleemਬੇਸ਼ੱਕ ਜਿਨ੍ਹਾਂ ਲੋਕਾਂ ਨੇ ਕੁਫ਼ਰ ਕੀਤਾ ਸੀ ਉਹਨਾਂ ਨੂੰ ਪੁਕਾਰ ਕੇ ਆਖਿਆ ਜਾਵੇਗਾ ਕਿ ਅੱਜ ਤੁਹਾਨੂੰ ਜਿੱਨਾ ਭਾਰਾ ਗ਼ੁੱਸਾ ਆਪਣੇ ਆਪ ’ਤੇ ਆ ਰਿਹਾ ਹੈ ਇਸ ਤੋਂ ਕਿਤੇ ਵੱਧ ਅੱਲਾਹ ਨੂੰ ਤੁਹਾਡੇ ’ਤੇ ਗ਼ੁੱਸਾ ਉਸ ਸਮੇਂ ਆਉਂਦਾ ਸੀ ਜਦੋਂ (ਸੰਸਾਰ ਵਿਚ) ਤੁਹਾਨੂੰ ਈਮਾਨ ਲਿਆਉਣ ਲਈ ਕਿਹਾ ਜਾਂਦਾ ਸੀ ਪਰ ਤੁਸੀਂ ਇਨਕਾਰ ਕਰ ਦਿੰਦੇ ਸੀ।

ਇਸ ਆਇਤ ਦੇ ਸਾਰੇ ਅਨੁਵਾਦ ਵੇਖੋ →

قَالُوا۟ رَبَّنَآ أَمَتَّنَا ٱثْنَتَيْنِ وَأَحْيَيْتَنَا ٱثْنَتَيْنِ فَٱعْتَرَفْنَا بِذُنُوبِنَا فَهَلْ إِلَىٰ خُرُوجٍ مِّن سَبِيلٍ

Punjabi Translation - Arif Haleemਫੇਰ ਉਹ (ਕਾਫ਼ਿਰ) ਆਖਣਗੇ ਕਿ ਹੇ ਸਾਡੇ ਪਾਲਣਹਾਰ! ਤੂੰ ਸਾਨੂੰ ਦੋ ਵਾਰੀ ਮੌਤ ਦਿੱਤੀ ਅਤੇ ਦੋ ਵਾਰੀ ਹੀ ਜੀਵਨ ਦਿੱਤਾ, ਅਸੀਂ ਆਪਣੇ ਗੁਨਾਹਾਂ ਦਾ ਇਕਰਾਰ ਕਰਦੇ ਹਾਂ, ਕੀ ਹੁਣ ਇਸ (ਨਰਕ ਵਿੱਚੋਂ) ਬਚਣ ਦਾ ਕੋਈ ਰਸਤਾ ਹੈ ?

ਇਸ ਆਇਤ ਦੇ ਸਾਰੇ ਅਨੁਵਾਦ ਵੇਖੋ →

ذَٰلِكُم بِأَنَّهُۥٓ إِذَا دُعِىَ ٱللَّهُ وَحْدَهُۥ كَفَرْتُمْ وَإِن يُشْرَكْ بِهِۦ تُؤْمِنُوا۟ فَٱلْحُكْمُ لِلَّهِ ٱلْعَلِىِّ ٱلْكَبِيرِ

Punjabi Translation - Arif Haleem(ਉੱਤਰ ਵਿਚ ਕਿਹਾ ਜਾਵੇਗਾ ਕਿ) ਤੁਹਾਨੂੰ ਇਹ ਅਜ਼ਾਬ (ਸਜ਼ਾ) ਇਸ ਲਈ ਹੈ ਕਿ ਜਦੋਂ ਤੁਹਾਨੂੰ ਇੱਕੋ-ਇੱਕ ਅੱਲਾਹ ਵੱਲ ਬੁਲਾਇਆ ਜਾਂਦਾ ਸੀ ਤਾਂ ਤੁਸੀਂ (ਤੌਹੀਦ ਦਾ) ਇਨਕਾਰ ਕਰਦੇ ਸੀ। ਜੇ ਉਸ (ਅੱਲਾਹ) ਦੇ ਨਾਲ ਕਿਸੇ ਨੂੰ ਸ਼ਰੀਕ ਕੀਤਾ ਜਾਂਦਾ ਤਾਂ ਤੁਸੀਂ (ਉਸ ਸ਼ਰੀਕ) ਨੂੰ ਮੰਨ ਲੈਂਦੇ ਸੀ। ਹੁਣ ਤਾਂ ਇਹ (ਸਜ਼ਾ ਦਾ) ਹੁਕਮ ਉਸ ਅੱਲਾਹ ਵੱਲੋਂ ਹੈ ਜੋ ਸਰਵਉੱਚ ਤੇ ਮਹਾਨ ਹੈ।

ਇਸ ਆਇਤ ਦੇ ਸਾਰੇ ਅਨੁਵਾਦ ਵੇਖੋ →

هُوَ ٱلَّذِى يُرِيكُمْ ءَايَٰتِهِۦ وَيُنَزِّلُ لَكُم مِّنَ ٱلسَّمَآءِ رِزْقًا وَمَا يَتَذَكَّرُ إِلَّا مَن يُنِيبُ

Punjabi Translation - Arif Haleemਉਹੀਓ ਤਾਂ (ਅੱਲਾਹ) ਹੈ ਜਿਹੜਾ ਤੁਹਾਨੂੰ ਆਪਣੀਆਂ ਨਿਸ਼ਾਨੀਆਂ ਵਿਖਾਉਂਦਾ ਹੈ ਅਤੇ ਤੁਹਾਡੇ ਲਈ ਅਕਾਸ਼ ਤੋਂ ਰਿਜ਼ਕ ਭੇਜਦਾ ਹੈ, ਪਰ ਇਹਨਾਂ (ਨਿਸ਼ਾਨੀਆਂ) ਤੋਂ ਸਿੱਖਿਆ ਕੇਵਲ ਉਹੀਓ ਵਿਅਕਤੀ ਲੈਂਦਾ ਹੈ ਜਿਹੜਾ (ਅੱਲਾਹ ਵੱਲ) ਮੁੜ ਆਉਂਦਾ ਹੈ।

ਇਸ ਆਇਤ ਦੇ ਸਾਰੇ ਅਨੁਵਾਦ ਵੇਖੋ →

فَٱدْعُوا۟ ٱللَّهَ مُخْلِصِينَ لَهُ ٱلدِّينَ وَلَوْ كَرِهَ ٱلْكَٰفِرُونَ

Punjabi Translation - Arif Haleemਸੋ (ਹੇ ਨਬੀ!) ਤੁਸੀਂ ਅੱਲਾਹ ਲਈ ਆਪਣੀ ਬੰਦਗੀ ਨੂੰ ਵਿਸ਼ੇਸ਼ ਕਰਦੇ ਹੋਏ ਉਸੇ ਨੂੰ ਹੀ (ਮਦਦ ਲਈ) ਪੁਕਾਰੋ ਭਾਵੇਂ ਕਾਫ਼ਿਰਾਂ ਨੂੰ ਕਿੰਨਾ ਹੀ ਭੈੜਾ ਲੱਗੇ।

ਇਸ ਆਇਤ ਦੇ ਸਾਰੇ ਅਨੁਵਾਦ ਵੇਖੋ →

رَفِيعُ ٱلدَّرَجَٰتِ ذُو ٱلْعَرْشِ يُلْقِى ٱلرُّوحَ مِنْ أَمْرِهِۦ عَلَىٰ مَن يَشَآءُ مِنْ عِبَادِهِۦ لِيُنذِرَ يَوْمَ ٱلتَّلَاقِ

Punjabi Translation - Arif Haleemਉਹ (ਅੱਲਾਹ) ਉੱਚੇ ਦਰਜਿਆਂ ਵਾਲਾ ਅਤੇ ਅਰਸ਼ (ਤਖ਼ਤ) ਦਾ ਮਾਲਿਕ ਹੈ। ਉਹ ਆਪਣੇ ਬੰਦਿਆਂ ਵਿੱਚੋਂ ਜਿਸ ’ਤੇ ਚਾਹੁੰਦਾ ਹੈ ਆਪਣੇ ਹੁਕਮ ਨਾਲ ਵਹੀ ਭੇਜਦਾ ਹੈ ਤਾਂ ਜੋ ਉਹ (ਨਬੀ) ਲੋਕਾਂ ਨੂੰ ਮਿਲਣੀ ਵਾਲੇ ਦਿਨ (ਕਿਆਮਤ) ਤੋਂ ਡਰਾਵੇ।

ਇਸ ਆਇਤ ਦੇ ਸਾਰੇ ਅਨੁਵਾਦ ਵੇਖੋ →

يَوْمَ هُم بَٰرِزُونَ لَا يَخْفَىٰ عَلَى ٱللَّهِ مِنْهُمْ شَىْءٌ لِّمَنِ ٱلْمُلْكُ ٱلْيَوْمَ لِلَّهِ ٱلْوَٰحِدِ ٱلْقَهَّارِ

Punjabi Translation - Arif Haleemਜਿਸ ਦਿਨ ਉਹ ਸਾਰੇ ਕਬਰਾਂ ਵਿੱਚੋਂ ਬਾਹਿਰ ਨਿਕਲ ਆਉਣਗੇ ਅਤੇ ਉਹਨਾਂ ਦੀ ਕੋਈ ਵੀ ਗੱਲ ਅੱਲਾਹ ਤੋਂ ਲੁਕੀ ਹੋਈ ਨਹੀਂ ਰਹੇਗੀ (ਉਸ ਦਿਨ ਉਹਨਾਂ ਤੋਂ ਪੁੱਛਿਆ ਜਾਵੇਗਾ ਕਿ) ਅੱਜ ਪਾਤਸ਼ਾਹੀ ਕਿਸ ਦੀ ਹੈ? (ਉੱਤਰ ਦਿੱਤਾ ਜਾਵੇਗਾ) ਕੇਵਲ ਇੱਕੋ ਇਕ ਸਰਵ-ਸੱਤਾਵਾਨ ਅੱਲਾਹ ਦੀ ਹੀ ਹੈ।

ਇਸ ਆਇਤ ਦੇ ਸਾਰੇ ਅਨੁਵਾਦ ਵੇਖੋ →

ٱلْيَوْمَ تُجْزَىٰ كُلُّ نَفْسٍۭ بِمَا كَسَبَتْ لَا ظُلْمَ ٱلْيَوْمَ إِنَّ ٱللَّهَ سَرِيعُ ٱلْحِسَابِ

Punjabi Translation - Arif Haleemਅੱਜ ਹਰ ਇਕ ਜਾਨ ਨੂੰ ਉਸ ਦੀ ਕਰਨੀ ਦਾ ਬਦਲਾ ਦਿੱਤਾ ਜਾਵੇਗਾ, ਅੱਜ ਕਿਸੇ ’ਤੇ ਕੋਈ ਜ਼ੁਲਮ ਨਹੀਂ ਹੋਵੇਗਾ। ਬੇਸ਼ੱਕ ਅੱਲਾਹ ਛੇਤੀ ਹੀ ਹਿਸਾਬ ਲੈਣ ਵਾਲਾ ਹੈ।

ਇਸ ਆਇਤ ਦੇ ਸਾਰੇ ਅਨੁਵਾਦ ਵੇਖੋ →

وَأَنذِرْهُمْ يَوْمَ ٱلْـَٔازِفَةِ إِذِ ٱلْقُلُوبُ لَدَى ٱلْحَنَاجِرِ كَٰظِمِينَ مَا لِلظَّٰلِمِينَ مِنْ حَمِيمٍ وَلَا شَفِيعٍ يُطَاعُ

Punjabi Translation - Arif Haleem(ਹੇ ਨਬੀ!) ਤੁਸੀਂ ਇਹਨਾਂ (ਲੋਕਾਂ) ਨੂੰ ਨੇੜੇ ਆਉਣ ਵਾਲੇ ਦਿਨ ਤੋਂ ਡਰਾਓ ਜਦੋਂ ਕਾਲਜੇ ਮੂੰਹ ਨੂੰ ਆ ਰਹੇ ਹੋਣਗੇ। ਉਸ ਦਿਨ ਜ਼ਾਲਮਾਂ ਦਾ ਨਾ ਕੋਈ ਸਹਾਈ ਹੋਵੇਗਾ ਤੇ ਨਾ ਕੋਈ ਸਿਫ਼ਾਰਸ਼ੀ ਹੋਵੇਗਾ ਕਿ ਜਿਸ ਦੀ ਗੱਲ ਮੰਨੀ ਜਾਵੇ।

ਇਸ ਆਇਤ ਦੇ ਸਾਰੇ ਅਨੁਵਾਦ ਵੇਖੋ →

يَعْلَمُ خَآئِنَةَ ٱلْأَعْيُنِ وَمَا تُخْفِى ٱلصُّدُورُ

Punjabi Translation - Arif Haleemਉਹ (ਅੱਲਾਹ) ਚੋਰੀ ਚੋਰੀ ਵੇਖਣ ਵਾਲੀਆਂ ਨਜ਼ਰਾਂ ਨੂੰ ਅਤੇ ਦਿਲਾਂ ਵਿਚ ਲੁਕੀਆਂ ਹੋਈਆਂ ਗੱਲਾਂ ਨੂੰ ਜਾਣਦਾ ਹੈ।

ਇਸ ਆਇਤ ਦੇ ਸਾਰੇ ਅਨੁਵਾਦ ਵੇਖੋ →

وَٱللَّهُ يَقْضِى بِٱلْحَقِّ وَٱلَّذِينَ يَدْعُونَ مِن دُونِهِۦ لَا يَقْضُونَ بِشَىْءٍ إِنَّ ٱللَّهَ هُوَ ٱلسَّمِيعُ ٱلْبَصِيرُ

Punjabi Translation - Arif Haleemਅੱਲਾਹ ਹੱਕ ਅਨੁਸਾਰ ਨਿਆ ਕਰੇਗਾ ਅਤੇ ਜਿਨ੍ਹਾਂ ਨੂੰ ਉਹ (ਕਾਫ਼ਿਰ) ਲੋਕ ਉਸ (ਅੱਲਾਹ) ਨੂੰ ਛੱਡ ਕੇ ਪੁਕਾਰਦੇ ਹਨ, ਉਹ ਕੋਈ ਵੀ ਫ਼ੈਸਲਾ ਨਹੀਂ ਕਰ ਸਕਦੇ। ਬੇਸ਼ੱਕ ਅੱਲਾਹ ਹੀ (ਹਰਕੇ ਗੱਲ ਨੂੰ) ਸੁਣਨ ਵਾਲਾ ਤੇ (ਹਰੇਕ ਚੀਜ਼ ਨੂੰ) ਵੇਖਣ ਵਾਲਾ ਹੈ।

ਇਸ ਆਇਤ ਦੇ ਸਾਰੇ ਅਨੁਵਾਦ ਵੇਖੋ →

أَوَلَمْ يَسِيرُوا۟ فِى ٱلْأَرْضِ فَيَنظُرُوا۟ كَيْفَ كَانَ عَٰقِبَةُ ٱلَّذِينَ كَانُوا۟ مِن قَبْلِهِمْ كَانُوا۟ هُمْ أَشَدَّ مِنْهُمْ قُوَّةً وَءَاثَارًا فِى ٱلْأَرْضِ فَأَخَذَهُمُ ٱللَّهُ بِذُنُوبِهِمْ وَمَا كَانَ لَهُم مِّنَ ٱللَّهِ مِن وَاقٍ

Punjabi Translation - Arif Haleemਕੀ ਉਹ (ਇਨਕਾਰੀ) ਲੋਕ ਧਰਤੀ ’ਤੇ ਤੁਰੇ ਫਿਰੇ ਨਹੀਂ ਕਿ ਉਹ ਵੇਖ ਲੈਂਦੇ ਕਿ ਉਹਨਾਂ ਤੋਂ ਪਹਿਲੇ ਇਨਕਾਰੀਆਂ ਦਾ ਅੰਤ ਕਿਵੇਂ ਹੋਇਆ ਸੀ। ਉਹ ਸ਼ਕਤੀ ਵਿਚ ਵੀ ਅਤੇ ਧਰਤੀ ਉੱਤੇ ਆਪਣੀਆਂ ਨਿਸ਼ਾਨੀਆਂ ਛੱਡਣ ਵਿਚ ਵੀ ਇਹਨਾਂ ਨਾਲੋਂ ਕਿਤੇ ਵਾਧੂ ਸਨ। ਫੇਰ ਅੱਲਾਹ ਨੇ ਉਹਨਾਂ ਨੂੰ ਉਹਨਾਂ ਦੇ ਪਾਪਾਂ ਕਾਰਨ ਨੱਪ ਲਿਆ ਅਤੇ ਉਹਨਾਂ ਨੂੰ ਅੱਲਾਹ ਦੇ ਅਜ਼ਾਬ ਤੋਂ ਬਚਾਉਣ ਵਾਲਾ ਕੋਈ ਨਹੀਂ ਸੀ।

ਇਸ ਆਇਤ ਦੇ ਸਾਰੇ ਅਨੁਵਾਦ ਵੇਖੋ →

ذَٰلِكَ بِأَنَّهُمْ كَانَت تَّأْتِيهِمْ رُسُلُهُم بِٱلْبَيِّنَٰتِ فَكَفَرُوا۟ فَأَخَذَهُمُ ٱللَّهُ إِنَّهُۥ قَوِىٌّ شَدِيدُ ٱلْعِقَابِ

Punjabi Translation - Arif Haleemਇਹ (ਸਜ਼ਾ) ਉਹਨਾਂ ਨੂੰ ਇਸ ਕਾਰਨ ਹੋਈ ਸੀ ਕਿ ਉਹਨਾਂ ਦੇ ਰਸੂਲ ਉਹਨਾਂ ਕੋਲ ਸਪਸ਼ਟ ਤੇ ਪ੍ਰਤੱਖ ਨਿਸ਼ਾਨੀਆਂ ਲੈਕੇ ਆਏ ਸਨ, ਪਰ ਉਹਨਾਂ ਨੇ ਸਵੀਕਾਰ ਨਹੀਂ ਕੀਤਾ, ਅੰਤ ਅੱਲਾਹ ਨੇ ਉਹਨਾਂ ਨੂੰ ਨੱਪ ਲਿਆ। ਬੇਸ਼ੱਕ ਉਹੀਓ ਸ਼ਕਤੀਸ਼ਾਲੀ ਅਤੇ ਕਰੜਾ ਅਜ਼ਾਬ ਦੇਣ ਵਾਲਾ ਹੈ।

ਇਸ ਆਇਤ ਦੇ ਸਾਰੇ ਅਨੁਵਾਦ ਵੇਖੋ →

وَلَقَدْ أَرْسَلْنَا مُوسَىٰ بِـَٔايَٰتِنَا وَسُلْطَٰنٍ مُّبِينٍ

Punjabi Translation - Arif Haleemਅਸੀਂ ਮੂਸਾ ਨੂੰ ਆਪਣੇ ਵੱਲੋਂ (ਨਬੀਂ ਹੋਣ ਦੀਆਂ) ਨਿਸ਼ਾਨੀਆਂ ਅਤੇ ਖੁੱਲ੍ਹੀਆਂ ਦਲੀਲਾਂ ਦੇਕੇ ਭੇਜਿਆ।

ਇਸ ਆਇਤ ਦੇ ਸਾਰੇ ਅਨੁਵਾਦ ਵੇਖੋ →

إِلَىٰ فِرْعَوْنَ وَهَٰمَٰنَ وَقَٰرُونَ فَقَالُوا۟ سَٰحِرٌ كَذَّابٌ

Punjabi Translation - Arif Haleem(ਜਦੋਂ ਮੂਸਾ) ਫ਼ਿਰਔਨ, ਹਾਮਾਨ ਅਤੇ ਕਾਰੂਨ ਵੱਲ ਆਇਆ ਤਾਂ ਉਹਨਾਂ ਨੇ ਆਖਿਆ ਕਿ (ਉਹ ਮੂਸਾ ਤਾਂ) ਜਾਦੂਗਰ ਅਤੇ ਝੂਠਾ ਹੈ।

ਇਸ ਆਇਤ ਦੇ ਸਾਰੇ ਅਨੁਵਾਦ ਵੇਖੋ →

فَلَمَّا جَآءَهُم بِٱلْحَقِّ مِنْ عِندِنَا قَالُوا۟ ٱقْتُلُوٓا۟ أَبْنَآءَ ٱلَّذِينَ ءَامَنُوا۟ مَعَهُۥ وَٱسْتَحْيُوا۟ نِسَآءَهُمْ وَمَا كَيْدُ ٱلْكَٰفِرِينَ إِلَّا فِى ضَلَٰلٍ

Punjabi Translation - Arif Haleemਫੇਰ ਜਦੋਂ ਉਹ (ਮੂਸਾ) ਸਾਡੇ ਵੱਲੋਂ (ਭਾਵ ਅੱਲਾਹ ਵੱਲੋਂ) ਉਹਨਾਂ ਕੋਲ ਹੱਕ (ਸੱਚਾਦੀਨ) ਲੈ ਕੇ ਆਇਆ ਤਾਂ ਉਹਨਾਂ ਨੇ ਆਖਿਆ ਕਿ ਜਿਹੜੇ ਵੀ ਇਸ (ਮੂਸਾ) ਦੇ ਨਾਲ ਈਮਾਨ ਲਿਆਏ ਹਨ ਉਹਨਾਂ ਦੇ ਪੁੱਤਰਾਂ ਨੂੰ ਮਾਰ ਦਿਓ ਅਤੇ ਧੀਆਂ ਨੂੰ ਜਿਉਂਦੀਆਂ ਰੱਖੋ। ਪਰ ਇਨਕਾਰੀਆਂ ਦੀ ਇਹ ਚਾਲ ਤਾਂ ਉੱਕਾ ਹੀ ਅਸਫ਼ਲ ਰਹੀ।

ਇਸ ਆਇਤ ਦੇ ਸਾਰੇ ਅਨੁਵਾਦ ਵੇਖੋ →

وَقَالَ فِرْعَوْنُ ذَرُونِىٓ أَقْتُلْ مُوسَىٰ وَلْيَدْعُ رَبَّهُۥٓ إِنِّىٓ أَخَافُ أَن يُبَدِّلَ دِينَكُمْ أَوْ أَن يُظْهِرَ فِى ٱلْأَرْضِ ٱلْفَسَادَ

Punjabi Translation - Arif Haleemਫ਼ਿਰਔਨ ਨੇ ਆਪਣੇ ਸਾਥੀਆਂ ਨੂੰ ਆਖਿਆ ਕਿ ਮੈਨੂੰ ਛੱਡ ਦਿਓ ਕਿ ਮੈਂ ਮੂਸਾ ਨੂੰ ਕਤਲ ਕਰ ਦਵਾਂ। ਇਸ (ਮੂਸਾ) ਨੂੰ ਚਾਹੀਦਾ ਹੈ ਕਿ ਆਪਣੇ ਰੱਬ ਨੂੰ (ਮਦਦ ਲਈ) ਬੁਲਾ ਲਵੇ। ਮੈਨੂੰ ਤਾਂ ਇਹ ਵੀ ਡਰ ਹੈ ਕਿ ਇਹ ਤੁਹਾਡਾ ਧਰਮ ਹੀ ਨਾ ਬਦਲ ਦੇਵੇ ਜਾਂ ਦੇਸ਼ ਵਿਚ ਕੋਈ ਫ਼ਸਾਦ ਹੀ ਨਾ ਕਰਾ ਦੇਵੇ।

ਇਸ ਆਇਤ ਦੇ ਸਾਰੇ ਅਨੁਵਾਦ ਵੇਖੋ →

وَقَالَ مُوسَىٰٓ إِنِّى عُذْتُ بِرَبِّى وَرَبِّكُم مِّن كُلِّ مُتَكَبِّرٍ لَّا يُؤْمِنُ بِيَوْمِ ٱلْحِسَابِ

Punjabi Translation - Arif Haleemਮੂਸਾ ਨੇ ਕਿਹਾ ਕਿ ਮੈਂ ਹਰੇਕ ਉਸ ਹੰਕਾਰੇ ਹੋਏ ਤੋਂ ਤੁਹਾਡੇ ਰੱਬ ਦੀ ਸ਼ਰਨ ਵਿਚ ਆਉਂਦਾ ਹਾਂ, ਜਿਹੜਾ ਪੁੱਛ-ਗਿੱਛ ਵਾਲੇ ਦਿਨ (ਕਿਆਮਤ) ’ਤੇ ਈਮਾਨ ਨਹੀਂ ਰੱਖਦਾ।

ਇਸ ਆਇਤ ਦੇ ਸਾਰੇ ਅਨੁਵਾਦ ਵੇਖੋ →

وَقَالَ رَجُلٌ مُّؤْمِنٌ مِّنْ ءَالِ فِرْعَوْنَ يَكْتُمُ إِيمَٰنَهُۥٓ أَتَقْتُلُونَ رَجُلًا أَن يَقُولَ رَبِّىَ ٱللَّهُ وَقَدْ جَآءَكُم بِٱلْبَيِّنَٰتِ مِن رَّبِّكُمْ وَإِن يَكُ كَٰذِبًا فَعَلَيْهِ كَذِبُهُۥ وَإِن يَكُ صَادِقًا يُصِبْكُم بَعْضُ ٱلَّذِى يَعِدُكُمْ إِنَّ ٱللَّهَ لَا يَهْدِى مَنْ هُوَ مُسْرِفٌ كَذَّابٌ

Punjabi Translation - Arif Haleemਫ਼ਿਰਔਨ ਦੇ ਪਰਿਵਾਰ ਵਿੱਚੋਂ ਇਕ ਮੋਮਿਨ ਪੁਰਸ਼, ਜਿਸ ਨੇ ਆਪਣੇ ਈਮਾਨ ਨੂੰ ਲੁਕਾਇਆ ਹੋਇਆ ਸੀ, ਆਖਣ ਲਗਿਆ, ਕੀ ਤੁਸੀਂ ਇਸ ਵਿਅਕਤੀ ਨੂੰ ਕੇਵਲ ਇਸ ਲਈ ਕਤਲ ਕਰਦੇ ਹੋ ਕਿ ਉਹ ਕਹਿੰਦਾ ਹੈ ਕਿ ਮੇਰਾ ਰੱਬ ਅੱਲਾਹ ਹੈ ਅਤੇ ਤੁਹਾਡੇ ਕੋਲ ਤੁਹਾਡੇ ਰੱਬ ਵੱਲੋਂ (ਨਬੀ ਹੋਣ ਦੀਆਂ) ਖੁੱਲ੍ਹੀਆਂ ਦਲੀਲਾਂ ਲੈ ਕੇ ਆਇਆ ਹੈ ? ਜੇ ਉਹ ਝੂਠਾ ਹੈ ਤਾਂ ਉਸ ਦਾ ਝੂਠ ਆਪ ਉਸੇ ’ਤੇ ਆ ਪਏਗਾ ਹੈ ਅਤੇ ਜੇ ਉਹ ਸੱਚਾ ਹੈ ਤਾਂ (ਅਜ਼ਾਬ) ਦਾ ਕੁੱਝ ਹਿੱਸਾ ਤੁਹਾਨੂੰ ਵੀ ਮਿਲੇਗਾ ਜਿਸ ਦਾ ਉਹ ਤੁਹਾਨੂੰ ਵਾਅਦਾ ਕਰਦਾ ਹੈ। ਬੇਸ਼ੱਕ ਅੱਲਾਹ ਉਸ ਵਿਅਕਤੀ ਨੂੰ ਸਿੱਧੀ ਰਾਹ ਨਹੀਂ ਵਿਖਾਉਂਦਾ ਜਿਹੜਾ (ਨਾ-ਫ਼ਰਮਾਨੀ ਵਿਚ) ਹੱਦੋਂ ਟੱਪਣ ਵਾਲਾ ਹੋਵੇ ਅਤੇ (ਨਾਲ ਹੀ) ਝੂਠਾ ਵੀ ਹੋਵੇ।

ਇਸ ਆਇਤ ਦੇ ਸਾਰੇ ਅਨੁਵਾਦ ਵੇਖੋ →

يَٰقَوْمِ لَكُمُ ٱلْمُلْكُ ٱلْيَوْمَ ظَٰهِرِينَ فِى ٱلْأَرْضِ فَمَن يَنصُرُنَا مِنۢ بَأْسِ ٱللَّهِ إِن جَآءَنَا قَالَ فِرْعَوْنُ مَآ أُرِيكُمْ إِلَّا مَآ أَرَىٰ وَمَآ أَهْدِيكُمْ إِلَّا سَبِيلَ ٱلرَّشَادِ

Punjabi Translation - Arif Haleem(ਉਸੇ ਵਿਅਕਤੀ ਨੇ ਆਖਿਆ) ਹੇ ਮੇਰੀ ਕੌਮ! ਅੱਜ ਰਾਜ ਤੁਹਾਡਾ ਹੀ ਹੈ ਕਿਉਂ ਜੋ ਧਰਤੀ ’ਤੇ ਤੁਸੀਂ ਹੀ ਗ਼ਲਿਬ (ਭਾਰੂ) ਹੋ। ਫੇਰ ਸਾਨੂੰ ਅੱਲਾਹ ਦੇ ਅਜ਼ਾਬ ਤੋਂ ਕੌਣ ਬਚਾਵੇਗਾ ਜੇ ਉਹ ਸਾਡੇ ’ਤੇ ਆ ਡਿਿਗਆ? ਫ਼ਿਰਔਨ ਬੋਲਿਆ ਕਿ ਮੈਂ ਤਾਂ ਤੁਹਾਨੂੰ ਉਹੀਓ ਬਚਾਓ ਵਾਲਾ ਰਾਹ ਵਿਖਾਉਂਦਾ ਹਾਂ, ਜੋ ਮੈਂ ਆਪ ਵੇਖ ਰਿਹਾ ਹਾਂ ਮੈਂ ਤਾਂ ਭਲਾਈ ਵੱਲ ਹੀ ਤੁਹਾਡੀ ਅਗਵਾਈ ਕਰਦਾ ਹਾਂ।

ਇਸ ਆਇਤ ਦੇ ਸਾਰੇ ਅਨੁਵਾਦ ਵੇਖੋ →

وَقَالَ ٱلَّذِىٓ ءَامَنَ يَٰقَوْمِ إِنِّىٓ أَخَافُ عَلَيْكُم مِّثْلَ يَوْمِ ٱلْأَحْزَابِ

Punjabi Translation - Arif Haleemਜਿਹੜਾ ਵਿਅਕਤੀ ਈਮਾਨ ਲਿਆਇਆ ਸੀ ਉਸ ਨੇ ਕਿਹਾ ਕਿ ਹੇ ਮੇਰੀ ਕੌਮ ਵਾਲਿਓ! ਮੈਨੂੰ ਤਾਂ ਇਸ ਗੱਲ ਦਾ ਡਰ ਹੈ ਕਿ ਤੁਹਾਡੇ ’ਤੇ ਉਹੀ ਦਿਨ (ਦਾ ਅਜ਼ਾਬ) ਨਾ ਆ ਜਾਵੇ ਜਿਹੜਾ (ਮਾੜਾ ਸਮਾਂ) ਹੋਰ ਉੱਮਤਾਂ ਉੱਤੇ (ਰਸੂਲਾਂ ਨੂੰ ਝੁਠਲਾਉਣ ਕਾਰਨ) ਆ ਚੁੱਕਿਆ ਹੈ।

ਇਸ ਆਇਤ ਦੇ ਸਾਰੇ ਅਨੁਵਾਦ ਵੇਖੋ →

مِثْلَ دَأْبِ قَوْمِ نُوحٍ وَعَادٍ وَثَمُودَ وَٱلَّذِينَ مِنۢ بَعْدِهِمْ وَمَا ٱللَّهُ يُرِيدُ ظُلْمًا لِّلْعِبَادِ

Punjabi Translation - Arif Haleemਜਿਵੇਂ ਨੂਹ ਦੀ ਕੌਮ, ਆਦ, ਸਮੂਦ ਤੇ ਉਹਨਾਂ ਤੋਂ ਬਾਅਦ ਵਾਲੇ ਲੋਕਾਂ ਦਾ ਹਾਲ ਹੋਇਆ ਸੀ। ਅੱਲਾਹ ਆਪਣੇ ਬੰਦਿਆਂ ਉੱਤੇ ਕਿਸੇ ਪ੍ਰਕਾਰ ਦਾ ਜ਼ੁਲਮ ਨਹੀਂ ਕਰਨਾ ਚਾਹੁੰਦਾ।

ਇਸ ਆਇਤ ਦੇ ਸਾਰੇ ਅਨੁਵਾਦ ਵੇਖੋ →

وَيَٰقَوْمِ إِنِّىٓ أَخَافُ عَلَيْكُمْ يَوْمَ ٱلتَّنَادِ

Punjabi Translation - Arif Haleemਅਤੇ ਕਿਹਾ ਕਿ ਹੇ ਮੇਰੀ ਕੌਮ ਵਾਲਿਓ! ਮੈਂ ਤੁਹਾਡੇ ਉੱਤੇ ਉਸ ਪੁਕਾਰਨ ਵਾਲੇ ਦਿਨ (ਕਿਆਮਤ) ਤੋਂ ਵੀ ਡਰਦਾ ਹਾਂ।

ਇਸ ਆਇਤ ਦੇ ਸਾਰੇ ਅਨੁਵਾਦ ਵੇਖੋ →

يَوْمَ تُوَلُّونَ مُدْبِرِينَ مَا لَكُم مِّنَ ٱللَّهِ مِنْ عَاصِمٍ وَمَن يُضْلِلِ ٱللَّهُ فَمَا لَهُۥ مِنْ هَادٍ

Punjabi Translation - Arif Haleemਜਿਸ ਦਿਨ ਤੁਸੀਂ ਪਿੱਠ ਵਿਖਾਕੇ ਭੱਜੋਗੇ ਫੇਰ ਤੁਹਾਨੂੰ ਅੱਲਾਹ (ਦੇ ਅਜ਼ਾਬ) ਤੋਂ ਬਚਾਉਣ ਵਾਲਾ ਕੋਈ ਨਹੀਂ ਹੋਵੇਗਾ ਅਤੇ (ਸੱਚੀ ਗੱਲ ਇਹ ਹੈ ਕਿ) ਜਿਸ ਨੂੰ ਅੱਲਾਹ ਹੀ ਗੁਮਰਾਹ ਕਰ ਦੇਵੇ ਉਸ ਨੂੰ ਕੋਈ ਵੀ ਹਿਦਾਇਤ ਦੇਣ ਵਾਲਾ ਨਹੀਂ।

ਇਸ ਆਇਤ ਦੇ ਸਾਰੇ ਅਨੁਵਾਦ ਵੇਖੋ →

وَلَقَدْ جَآءَكُمْ يُوسُفُ مِن قَبْلُ بِٱلْبَيِّنَٰتِ فَمَا زِلْتُمْ فِى شَكٍّ مِّمَّا جَآءَكُم بِهِۦ حَتَّىٰٓ إِذَا هَلَكَ قُلْتُمْ لَن يَبْعَثَ ٱللَّهُ مِنۢ بَعْدِهِۦ رَسُولًا كَذَٰلِكَ يُضِلُّ ٱللَّهُ مَنْ هُوَ مُسْرِفٌ مُّرْتَابٌ

Punjabi Translation - Arif Haleemਬੇਸ਼ੱਕ ਇਸ (ਮੂਸਾ) ਤੋਂ ਪਹਿਲਾਂ ਤੁਹਾਡੇ ਕੋਲ ਯੂਸੁਫ਼ ਵੀ (ਨਬੀ ਹੋਣ ਦੀਆਂ) ਦਲੀਲਾਂ ਲੈ ਕੇ ਆਇਆ ਸੀ, ਫੇਰ ਵੀ ਤੁਸੀਂ ਉਸ ਦੇ ਬਾਰੇ ਸ਼ੱਕ ਵਿਚ ਹੀ ਰਹੇ ਜੋ ਉਹ ਤੁਹਾਡੇ ਕੋਲ ਨਿਸ਼ਾਨੀਆਂ ਲਿਆਇਆ ਸੀ। ਇੱਥੋਂ ਤਕ ਕਿ ਜਦੋਂ ਉਹ (ਯੂਸੁਫ਼) ਦਾ ਅਕਾਲ ਚਲਾਣਾ ਹੋ ਗਿਆ ਤਾਂ ਤੁਸੀਂ ਆਖਿਆ ਸੀ ਕਿ ਇਹ ਤੋਂ ਮਗਰੋਂ ਅੱਲਾਹ ਹੁਣ ਕਿਸੇ ਰਸੂਲ ਨੂੰ ਨਹੀਂ ਭੇਜੇਗਾ। ਅੱਲਾਹ ਉਸ ਵਿਅਕਤੀ ਨੂੰ ਇਸੇ ਤਰ੍ਹਾਂ ਗੁਮਰਾਹ ਕਰਦਾ ਹੈ ਜਿਹੜਾ ਹੱਦੋਂ ਟੱਪਣ ਵਾਲਾ ਹੈ ਤੇ ਸ਼ੱਕੀ ਹੈ।

ਇਸ ਆਇਤ ਦੇ ਸਾਰੇ ਅਨੁਵਾਦ ਵੇਖੋ →

ٱلَّذِينَ يُجَٰدِلُونَ فِىٓ ءَايَٰتِ ٱللَّهِ بِغَيْرِ سُلْطَٰنٍ أَتَىٰهُمْ كَبُرَ مَقْتًا عِندَ ٱللَّهِ وَعِندَ ٱلَّذِينَ ءَامَنُوا۟ كَذَٰلِكَ يَطْبَعُ ٱللَّهُ عَلَىٰ كُلِّ قَلْبِ مُتَكَبِّرٍ جَبَّارٍ

Punjabi Translation - Arif Haleemਜਿਹੜੇ ਲੋਕ ਅੱਲਾਹ ਵੱਲੋਂ ਆਉਣ ਵਾਲੀਆਂ ਆਇਤਾਂ (ਨਿਸ਼ਾਨੀਆਂ) ਵਿਚ ਜਿਹੜੀਆਂ ਉਹਨਾਂ ਕੋਲ ਆਇਆਂ ਹਨ ਬਿਨਾਂ ਕਿਸੇ ਦਲੀਲ ਤੋਂ ਹੀ ਝਗੜਦੇ ਹਨ, ਉਹਨਾਂ ਦਾ ਇਹ ਵਤੀਰਾ ਅੱਲਾਹ ਅਤੇ ਈਮਾਨ ਵਾਲਿਆਂ ਦੀਆਂ ਨਜ਼ਰਾਂ ਵਿਚ ਗ਼ੁੱਸਾ ਚਾੜ੍ਹਣ ਵਾਲਾ ਹੈ। ਇਸੇ ਲਈ ਅੱਲਾਹ ਹਰ ਹੰਕਾਰੇ ਹੋਏ ਸਰਕਸ਼ (ਬਾਗ਼ੀ) ਦੇ ਦਿਲ ਉੱਤੇ ਠੱਪਾ ਲਾ ਦਿੰਦਾ ਹੈ (ਤਾਂ ਜੋ ਸਮਝ ਸੋਚ ਨਾ ਸਕੇ)।

ਇਸ ਆਇਤ ਦੇ ਸਾਰੇ ਅਨੁਵਾਦ ਵੇਖੋ →

وَقَالَ فِرْعَوْنُ يَٰهَٰمَٰنُ ٱبْنِ لِى صَرْحًا لَّعَلِّىٓ أَبْلُغُ ٱلْأَسْبَٰبَ

Punjabi Translation - Arif Haleemਫ਼ਿਰਔਨ ਨੇ ਕਿਹਾ ਕਿ ਹੇ ਹਾਮਾਨ! ਤੂੰ ਮੇਰੇ ਲਈ ਇਕ ਉੱਚਾ ਭਵਨ ਉਸਾਰ ਦੇ ਤਾਂ ਜੋ ਮੈਂ (ਉਸ ੳੱਤੇ ਚੱੜ੍ਹ ਕੇ) ਗਹਾਂ ਤੀਕ ਪਹੁੰਚ ਜਾਵਾਂ।

ਇਸ ਆਇਤ ਦੇ ਸਾਰੇ ਅਨੁਵਾਦ ਵੇਖੋ →

أَسْبَٰبَ ٱلسَّمَٰوَٰتِ فَأَطَّلِعَ إِلَىٰٓ إِلَٰهِ مُوسَىٰ وَإِنِّى لَأَظُنُّهُۥ كَٰذِبًا وَكَذَٰلِكَ زُيِّنَ لِفِرْعَوْنَ سُوٓءُ عَمَلِهِۦ وَصُدَّ عَنِ ٱلسَّبِيلِ وَمَا كَيْدُ فِرْعَوْنَ إِلَّا فِى تَبَابٍ

Punjabi Translation - Arif Haleemਅਕਾਸ਼ ਦੀਆਂ ਰਾਹਾਂ ਤੀਕ (ਪਹੁੰਚ ਜਾਵਾਂ), ਤਾਂ ਜੋ ਮੈਂ ਮੂਸਾ ਦੇ ਰੱਬ ਨੂੰ ਝਾਤ ਮਾਰ ਕੇ ਵੇਖ ਲਵਾਂ। ਬੇਸ਼ੱਕ ਮੈਂ ਤਾਂ ਉਸ ਨੂੰ ਝੂਠਾ ਸਮਝਦਾ ਹਾਂ, ਇਸ ਤਰ੍ਹਾਂ ਫ਼ਿਰਔਨ ਲਈ ਉਸ ਦੀਆਂ ਭੈੜੀਆਂ ਕਰਤੂਤਾਂ ਸ਼ੋਭਾਵਾਨ ਬਣਾ ਦਿੱਤੀਆਂ ਅਤੇ ਉਸ ਨੂੰ ਸਿੱਧੇ ਰਾਹੋਂ ਰੋਕ ਦਿੱਤਾ ਗਿਆ ਅਤੇ ਫ਼ਿਰਔਨ ਦੀ ਹਰੇਕ ਚਾਲ ਅਸਫਲ ਹੋ ਕੇ ਰਹਿ ਗਈ।

ਇਸ ਆਇਤ ਦੇ ਸਾਰੇ ਅਨੁਵਾਦ ਵੇਖੋ →

وَقَالَ ٱلَّذِىٓ ءَامَنَ يَٰقَوْمِ ٱتَّبِعُونِ أَهْدِكُمْ سَبِيلَ ٱلرَّشَادِ

Punjabi Translation - Arif Haleemਉਸੇ ਈਮਾਨ ਲਿਆਉਣ ਵਾਲੇ ਵਿਅਕਤੀ ਨੇ ਕਿਹਾ ਕਿ ਹੇ ਮੇਰੀ ਕੌਮ! ਤੁਸੀਂ ਸਾਰੇ ਮੇਰੇ ਪਿੱਛੇ ਲੱਗੋ, ਮੈਂ ਤੁਹਾਨੂੰ ਭਲਾਈ ਵਾਲੀ ਰਾਹ ਵੱਲ ਲੈ ਜਾਵਾਂਗਾ।

ਇਸ ਆਇਤ ਦੇ ਸਾਰੇ ਅਨੁਵਾਦ ਵੇਖੋ →

يَٰقَوْمِ إِنَّمَا هَٰذِهِ ٱلْحَيَوٰةُ ٱلدُّنْيَا مَتَٰعٌ وَإِنَّ ٱلْـَٔاخِرَةَ هِىَ دَارُ ٱلْقَرَارِ

Punjabi Translation - Arif Haleemਹੇ ਮੇਰੀ ਕੌਮ ਵਾਲਿਓ! ਇਹ ਸੰਸਾਰਿਕ ਜੀਵਨ ਤਾਂ ਥੋੜ੍ਹੇ ਸਮੇਂ ਲਈ ਹੈ ਜਦ ਕਿ ਸਦਾ ਲਈ ਪਰਲੋਕ ਵਿਚ ਹੀ ਰਹਿਣਾ ਹੈ।

ਇਸ ਆਇਤ ਦੇ ਸਾਰੇ ਅਨੁਵਾਦ ਵੇਖੋ →

مَنْ عَمِلَ سَيِّئَةً فَلَا يُجْزَىٰٓ إِلَّا مِثْلَهَا وَمَنْ عَمِلَ صَٰلِحًا مِّن ذَكَرٍ أَوْ أُنثَىٰ وَهُوَ مُؤْمِنٌ فَأُو۟لَٰٓئِكَ يَدْخُلُونَ ٱلْجَنَّةَ يُرْزَقُونَ فِيهَا بِغَيْرِ حِسَابٍ

Punjabi Translation - Arif Haleemਜਿਸ ਨੇ ਵੀ ਕੋਈ ਪਾਪ ਕੀਤਾ ਤਾਂ ਉਸ ਪਾਪ ਅਨੁਸਾਰ ਹੀ ਉਸ ਨੂੰ ਬਦਲਾ (ਸਜ਼ਾ) ਦਿੱਤਾ ਜਾਵੇਗਾ ਅਤੇ ਜਿਸ ਨੇ ਕੋਈ ਨੇਕੀ ਕੀਤੀ ਹੋਵੇਗੀ ਭਾਵੇਂ ਉਹ ਮਰਦ ਹੋਵੇ ਭਾਵੇਂ ਔਰਤ, ਪਰ ਹੋਣ ਈਮਾਨ ਵਾਲੇ ਤਾਂ ਇਹੋ ਲੋਕ ਸਵਰਗ ਵਿਚ ਜਾਣਗੇ ਅਤੇ ਉਹਨਾਂ ਨੂੰ ਅਣਗਿਣਤ ਰਿਜ਼ਕ ਦਿੱਤਾ ਜਾਵੇਗਾ।

ਇਸ ਆਇਤ ਦੇ ਸਾਰੇ ਅਨੁਵਾਦ ਵੇਖੋ →

وَيَٰقَوْمِ مَا لِىٓ أَدْعُوكُمْ إِلَى ٱلنَّجَوٰةِ وَتَدْعُونَنِىٓ إِلَى ٱلنَّارِ

Punjabi Translation - Arif Haleemਅਤੇ ਉਸ ਨੇ ਇਹ ਵੀ ਕਿਹਾ ਕਿ ਹੇ ਮੇਰੀ ਕੌਮ! ਮੇਰਾ ਇਸ ਵਿਚ ਕੀ ਲਾਭ ਹੈ? ਮੈਂ ਤਾਂ ਤੁਹਾਨੂੰ ਨਰਕ ਤੋਂ ਮੁਕਤੀ ਵੱਲ ਬੁਲਾ ਰਿਹਾ ਹਾਂ ਜਦ ਕਿ ਤੁਸੀਂ ਮੈਨੂੰ ਅੱਗ ਵੱਲ ਬੁਲਾ ਰਹੇ ਹੋ।

ਇਸ ਆਇਤ ਦੇ ਸਾਰੇ ਅਨੁਵਾਦ ਵੇਖੋ →

تَدْعُونَنِى لِأَكْفُرَ بِٱللَّهِ وَأُشْرِكَ بِهِۦ مَا لَيْسَ لِى بِهِۦ عِلْمٌ وَأَنَا۠ أَدْعُوكُمْ إِلَى ٱلْعَزِيزِ ٱلْغَفَّٰرِ

Punjabi Translation - Arif Haleemਤੁਸੀਂ ਮੈਨੂੰ ਇਸ ਵੱਲ ਬੁਲਾ ਰਹੇ ਹੋ ਕਿ ਮੈਂ ਅੱਲਾਹ ਦਾ ਇਨਕਾਰ ਕਰਾਂ ਅਤੇ ਉਸ ਦੇ ਨਾਲ ਉਸ ਨੂੰ ਸਾਂਝੀ ਬਣਾਵਾਂ ਜਿਸ ਨੂੰ ਮੈਂ ਜਾਣਦਾ ਵੀ ਨਹੀਂ ਅਤੇ ਮੈਂ ਤੁਹਾਨੂੰ ਵੱਡੇ ਜ਼ੋਰਾਵਰ ਤੇ ਬਖ਼ਸ਼ਣਹਾਰ (ਇਸ਼ਟ) ਵੱਲ ਬੁਲਾ ਰਿਹਾ ਹਾਂ।

ਇਸ ਆਇਤ ਦੇ ਸਾਰੇ ਅਨੁਵਾਦ ਵੇਖੋ →

لَا جَرَمَ أَنَّمَا تَدْعُونَنِىٓ إِلَيْهِ لَيْسَ لَهُۥ دَعْوَةٌ فِى ٱلدُّنْيَا وَلَا فِى ٱلْـَٔاخِرَةِ وَأَنَّ مَرَدَّنَآ إِلَى ٱللَّهِ وَأَنَّ ٱلْمُسْرِفِينَ هُمْ أَصْحَٰبُ ٱلنَّارِ

Punjabi Translation - Arif Haleemਇਹ ਵੀ ਗੱਲ ਸੱਚ ਹੈ ਕਿ ਤੁਸੀਂ ਜਿਨ੍ਹਾਂ ਵੱਲ ਮੈਨੂੰ ਬੁਲਾ ਰਹੇ ਹੋ ਨਾ ਤਾਂ ਉਹ ਸੰਸਾਰ ਵਿਚ ਪੁਕਾਰਨ ਦੇ ਯੋਗ ਹਨ ਅਤੇ ਨਾ ਹੀ ਆਖ਼ਿਰਤ ਵਿਚ। ਇਹ ਗੱਲ ਵੀ ਲਾਜ਼ਮੀ ਹੈ ਕਿ ਸਾਡਾ ਸਭ ਦਾ ਪਰਤਣਾ ਅੱਲਾਹ ਵੱਲ ਹੀ ਹੈ ਅਤੇ ਨਿਰਸੰਦੇਹ, ਹੱਦਾ ਨੂੰ ਟੱਪਣ ਵਾਲੇ (ਭਾਵ ਉਲੰਘਣਾਕਾਰੀ) ਹੀ ਨਰਕ ਵਿਚ ਜਾਣ ਵਾਲੇ ਹਨ।

ਇਸ ਆਇਤ ਦੇ ਸਾਰੇ ਅਨੁਵਾਦ ਵੇਖੋ →

فَسَتَذْكُرُونَ مَآ أَقُولُ لَكُمْ وَأُفَوِّضُ أَمْرِىٓ إِلَى ٱللَّهِ إِنَّ ٱللَّهَ بَصِيرٌۢ بِٱلْعِبَادِ

Punjabi Translation - Arif Haleemਛੇਤੀ ਹੀ (ਭਾਵ ਕਿਆਮਤ ਵਾਲੇ ਦਿਨ) ਤੁਸੀਂ ਮੇਰੀਆਂ ਉਹਨਾਂ ਗੱਲਾਂ ਨੂੰ ਯਾਦ ਕਰੋਗੇ ਜੋ ਮੈਂ ਤੁਹਾਨੂੰ ਕਹਿ ਰਿਹਾ ਹਾਂ। ਮੈਂ ਆਪਣਾ ਮਾਮਲਾ ਅੱਲਾਹ ਦੇ ਹਵਾਲੇ ਕਰਦਾ ਹਾਂ। ਬੇਸ਼ੱਕ ਅੱਲਾਹ ਤਾਂ ਸਾਰੇ ਬੰਦਿਆਂ ਨੂੰ ਵੇਖ ਰਿਹਾ ਹੈ।

ਇਸ ਆਇਤ ਦੇ ਸਾਰੇ ਅਨੁਵਾਦ ਵੇਖੋ →

فَوَقَىٰهُ ٱللَّهُ سَيِّـَٔاتِ مَا مَكَرُوا۟ وَحَاقَ بِـَٔالِ فِرْعَوْنَ سُوٓءُ ٱلْعَذَابِ

Punjabi Translation - Arif Haleemਫੇਰ ਅਸੀਂ ਉਹਨਾਂ ਦੀਆਂ ਭੈੜੀਆਂ ਚਾਲਾਂ ਤੋਂ ਉਸ ਈਮਾਨ ਵਾਲੇ ਨੂੰ ਬਚਾ ਲਿਆ ਅਤੇ ਫ਼ਿਰਔਨੀਆਂ ਨੂੰ ਅਤਿਅੰਤ ਕਰੜੇ ਅਜ਼ਾਬ ਨੇ ਘੇਰ ਲਿਆ।

ਇਸ ਆਇਤ ਦੇ ਸਾਰੇ ਅਨੁਵਾਦ ਵੇਖੋ →

ٱلنَّارُ يُعْرَضُونَ عَلَيْهَا غُدُوًّا وَعَشِيًّا وَيَوْمَ تَقُومُ ٱلسَّاعَةُ أَدْخِلُوٓا۟ ءَالَ فِرْعَوْنَ أَشَدَّ ٱلْعَذَابِ

Punjabi Translation - Arif Haleemਉਹ (ਅਜ਼ਾਬ) ਨਰਕ ਦੀ ਅੱਗ ਹੈ ਜਿਸ ਦੇ ਸਾਹਮਣੇ ਉਹਨਾਂ ਨੂੰ ਸਵੇਰੇ-ਸ਼ਾਮ ਪੇਸ਼ ਕੀਤਾ ਜਾਂਦਾ ਹੈ ਅਤੇ ਜਿਸ ਦਿਨ ਕਿਆਮਤ ਆਵੇਗੀ (ਹੁਕਮ ਹੋਵੇਗਾ ਕਿ) ਫ਼ਿਰਔਨੀਆਂ ਨੂੰ ਅਤਿਅੰਤ ਕਰੜੇ ਅਜ਼ਾਬ ਵਿਚ ਸੁੱਟ ਦਿਓ।

ਇਸ ਆਇਤ ਦੇ ਸਾਰੇ ਅਨੁਵਾਦ ਵੇਖੋ →

وَإِذْ يَتَحَآجُّونَ فِى ٱلنَّارِ فَيَقُولُ ٱلضُّعَفَٰٓؤُا۟ لِلَّذِينَ ٱسْتَكْبَرُوٓا۟ إِنَّا كُنَّا لَكُمْ تَبَعًا فَهَلْ أَنتُم مُّغْنُونَ عَنَّا نَصِيبًا مِّنَ ٱلنَّارِ

Punjabi Translation - Arif Haleemਜਦੋਂ ਉਹ ਨਰਕ ਵਿਚ ਇਕ ਦੂਜੇ ਨਾਲ ਝਗੜਣਗੇ ਤਾਂ ਕਮਜ਼ੋਰ (ਹੀਣੇ) ਲੋਕ ਹੰਕਾਰ ਕਰਨ ਵਾਲਿਆਂ ਨੂੰ ਆਖਣਗੇ ਕਿ ਅਸੀਂ ਤਾਂ (ਸੰਸਾਰ ਵਿਚ) ਤੁਹਾਡੇ ਪਿੱਛੇ ਲੱਗੇ ਹੋਏ ਸੀ। ਕੀ ਤੁਸੀਂ ਸਾਥੋਂ ਅੱਗ ਦਾ ਕੁੱਝ ਭਾਗ ਹਟਾ ਸਕਦੇ ਹੋ ?

ਇਸ ਆਇਤ ਦੇ ਸਾਰੇ ਅਨੁਵਾਦ ਵੇਖੋ →

قَالَ ٱلَّذِينَ ٱسْتَكْبَرُوٓا۟ إِنَّا كُلٌّ فِيهَآ إِنَّ ٱللَّهَ قَدْ حَكَمَ بَيْنَ ٱلْعِبَادِ

Punjabi Translation - Arif Haleemਘਮੰਡੀ ਲੋਕ ਆਖਣਗੇ ਕਿ ਅਸੀਂ ਸਾਰੇ ਹੀ ਇਸ ਅੱਗ ਵਿਚ (ਸੜ ਰਹੇ) ਹਾਂ। ਬੇਸ਼ੱਕ ਅੱਲਾਹ ਨੇ ਆਪਣੇ ਬੰਦਿਆਂ ਵਿਚਾਲੇ ਫ਼ੈਸਲਾ ਕਰ ਦਿੱਤਾ ਹੈ।

ਇਸ ਆਇਤ ਦੇ ਸਾਰੇ ਅਨੁਵਾਦ ਵੇਖੋ →

وَقَالَ ٱلَّذِينَ فِى ٱلنَّارِ لِخَزَنَةِ جَهَنَّمَ ٱدْعُوا۟ رَبَّكُمْ يُخَفِّفْ عَنَّا يَوْمًا مِّنَ ٱلْعَذَابِ

Punjabi Translation - Arif Haleemਜਦੋਂ ਉਹ ਸਾਰੇ ਲੋਕ ਜਿਹੜੇ ਅੱਗ ਵਿਚ ਹੋਣਗੇ ਤਾਂ ਉਹ ਨਰਕ ਦੇ ਪਹਿਰੇਦਾਰਾਂ ਨੂੰ ਆਖਣਗੇ ਕਿ ਤੁਸੀਂ ਆਪਣੇ ਰੱਬ ਨੂੰ ਬੇਨਤੀ ਕਰੋ ਕਿ ਉਹ ਸਾਡੇ ਅਜ਼ਾਬ ਵਿਚ ਕੇਵਲ ਇਕ ਦਿਨ ਲਈ ਕਮੀ ਕਰ ਦੇਵੇ।

ਇਸ ਆਇਤ ਦੇ ਸਾਰੇ ਅਨੁਵਾਦ ਵੇਖੋ →

قَالُوٓا۟ أَوَلَمْ تَكُ تَأْتِيكُمْ رُسُلُكُم بِٱلْبَيِّنَٰتِ قَالُوا۟ بَلَىٰ قَالُوا۟ فَٱدْعُوا۟ وَمَا دُعَٰٓؤُا۟ ٱلْكَٰفِرِينَ إِلَّا فِى ضَلَٰلٍ

Punjabi Translation - Arif Haleemਉਹ (ਫ਼ਰਿਸ਼ਤੇ) ਪੁੱਛਣਗੇ, ਕੀ ਤੁਹਾਡੇ ਕੋਲ ਤੁਹਾਡੇ ਰਸੂਲ ਖੁੱਲ੍ਹੀਆਂ ਨਿਸ਼ਾਨੀਆਂ ਲੈ ਕੇ ਨਹੀਂ ਆਏ ਸਨ? ਉਹ (ਨਰਕੀ) ਆਖਣਗੇ ਕਿਉਂ ਨਹੀਂ ?ਉਹ (ਫ਼ਰਿਸ਼ਤੇ) ਆਖਣਗੇ ਕਿ ਫੇਰ ਤੁਸੀਂ ਆਪੇ ਹੀ (ਅੱਲਾਹ ਨੂੰ) ਬੇਨਤੀ ਕਰੋ ਜਦ ਕਿ ਕਾਫ਼ਿਰਾਂ ਦੀਆਂ ਸਾਰੀਆਂ ਬੇਨਤੀਆਂ ਵਿਅਰਥ ਹੀ ਜਾਣਗੀਆਂ।

ਇਸ ਆਇਤ ਦੇ ਸਾਰੇ ਅਨੁਵਾਦ ਵੇਖੋ →

إِنَّا لَنَنصُرُ رُسُلَنَا وَٱلَّذِينَ ءَامَنُوا۟ فِى ٱلْحَيَوٰةِ ٱلدُّنْيَا وَيَوْمَ يَقُومُ ٱلْأَشْهَٰدُ

Punjabi Translation - Arif Haleemਬੇਸ਼ੱਕ ਅਸੀਂ ਆਪਣੇ ਪੈਗ਼ੰਬਰਾਂ ਦੀ ਅਤੇ ਈਮਾਨ ਵਾਲਿਆਂ ਦੀ ਮਦਦ ਸੰਸਾਰ ਵਿਚ ਵੀ ਕਰਦੇ ਹਾਂ ਅਤੇ ਉਸ (ਕਿਆਮਤ ਵਾਲੇ) ਦਿਨ ਵੀ ਕਰਾਂਗੇ ਜਦੋਂ ਗਵਾਹ (ਵਜੋਂ ਫ਼ਰਿਸ਼ਤੇ ਤੇ ਪੈਗ਼ੰਬਰ) ਖੜ੍ਹੇ ਹੋਣਗੇ।

ਇਸ ਆਇਤ ਦੇ ਸਾਰੇ ਅਨੁਵਾਦ ਵੇਖੋ →

يَوْمَ لَا يَنفَعُ ٱلظَّٰلِمِينَ مَعْذِرَتُهُمْ وَلَهُمُ ٱللَّعْنَةُ وَلَهُمْ سُوٓءُ ٱلدَّارِ

Punjabi Translation - Arif Haleemਉਸ ਦਿਨ ਜ਼ਾਲਮਾਂ ਨੂੰ ਉਹਨਾਂ ਦਾ ਬਹਾਨਾਂ ਕਿਸੇ ਕੰਮ ਨਹੀਂ ਆਵੇਗਾ ਸਗੋਂ ਉਹਨਾਂ ਲਈ ਜ਼ਲਾਲਤ ਹੀ ਜ਼ਲਾਲਤ ਹੋਵੇਗੀ ਅਤੇ ਉਹਨਾਂ ਲਈ ਭੈੜਾ ਟਿਕਾਣਾ ਹੋਵੇਗਾ।

ਇਸ ਆਇਤ ਦੇ ਸਾਰੇ ਅਨੁਵਾਦ ਵੇਖੋ →

وَلَقَدْ ءَاتَيْنَا مُوسَى ٱلْهُدَىٰ وَأَوْرَثْنَا بَنِىٓ إِسْرَٰٓءِيلَ ٱلْكِتَٰبَ

Punjabi Translation - Arif Haleemਬੇਸ਼ੱਕ ਅਸੀਂ ਮੂਸਾ ਨੂੰ ਹਿਦਾਇਤ (ਤੌਰੈਤ) ਬਖ਼ਸ਼ੀ ਅਤੇ ਬਨੀ-ਇਸਰਾਈਲ ਨੂੰ ਉਸ ਕਿਤਾਬ ਦਾ ਵਾਰਸ ਬਣਾਇਆ।

ਇਸ ਆਇਤ ਦੇ ਸਾਰੇ ਅਨੁਵਾਦ ਵੇਖੋ →

هُدًى وَذِكْرَىٰ لِأُو۟لِى ٱلْأَلْبَٰبِ

Punjabi Translation - Arif Haleem(ਇਹ ਕਿਤਾਬ) ਅਕਲ ਵਾਲਿਆਂ ਲਈ ਹਿਦਾਇਤ ਅਤੇ ਨਸੀਹਤ ਹੈ।

ਇਸ ਆਇਤ ਦੇ ਸਾਰੇ ਅਨੁਵਾਦ ਵੇਖੋ →

فَٱصْبِرْ إِنَّ وَعْدَ ٱللَّهِ حَقٌّ وَٱسْتَغْفِرْ لِذَنۢبِكَ وَسَبِّحْ بِحَمْدِ رَبِّكَ بِٱلْعَشِىِّ وَٱلْإِبْكَٰرِ

Punjabi Translation - Arif Haleemਸੋ (ਹੇ ਨਬੀ!) ਤੁਸੀਂ ਸਬਰ ਕਰੋ, ਬੇਸ਼ੱਕ ਅੱਲਾਹ ਦਾ ਵਾਅਦਾ ਸੱਚਾ ਹੈ। ਆਪਣੀਆਂ ਭੁੱਲਾਂ ਦੀ ਬਖ਼ਸ਼ਿਸ਼ ਲਈ ਦੁਆਵਾਂ ਮੰਗੋ ਅਤੇ ਸਵੇਰੇ-ਸ਼ਾਮ (ਹਰ ਵੇਲੇ) ਆਪਣੇ ਪਾਲਣਹਾਰ ਦੀ ਵਡਿਆਈ ਦੇ ਨਾਲ ਉਸ ਦੀ ਤਸਬੀਹ ਬਿਆਨ ਕਰੋ।[1]

ਇਸ ਆਇਤ ਦੇ ਸਾਰੇ ਅਨੁਵਾਦ ਵੇਖੋ →

إِنَّ ٱلَّذِينَ يُجَٰدِلُونَ فِىٓ ءَايَٰتِ ٱللَّهِ بِغَيْرِ سُلْطَٰنٍ أَتَىٰهُمْ إِن فِى صُدُورِهِمْ إِلَّا كِبْرٌ مَّا هُم بِبَٰلِغِيهِ فَٱسْتَعِذْ بِٱللَّهِ إِنَّهُۥ هُوَ ٱلسَّمِيعُ ٱلْبَصِيرُ

Punjabi Translation - Arif Haleemਜਿਹੜੇ ਲੋਕੀ ਅੱਲਾਹ ਦੀਆਂ ਆਇਤਾਂ (ਨਿਸ਼ਾਨੀਆਂ) ਵਿਚ, ਜਿਹੜੀਆਂ ਉਹਨਾਂ ਕੋਲ ਆ ਚੁੱਕੀਆਂ ਹਨ, ਬਿਨਾਂ ਕਿਸੇ ਦਲੀਲ ਤੋਂ ਝਗੜਦੇ ਹਨ ਉਹਨਾਂ ਦੇ ਦਿਲਾਂ ਵਿਚ ਵਡਿਆਈ ਦਾ ਭੂਤ ਸਵਾਰ ਹੈ, ਉਹ ਉਸ (ਵਡਿਆਈ) ਤਕ ਪਹੁੰਚ ਵੀ ਨਹੀਂ ਸਕਦੇ। ਸੋ ਤੁਸੀਂ (ਉਹਨਾਂ ਦੀਆਂ ਸ਼ਰਾਰਤਾਂ ਤੋਂ) ਅੱਲਾਹ ਦੀ ਪਨਾਹ ਮੰਗਦੇ ਰਹੋ। ਬੇਸ਼ੱਕ ਉਹੀਓ ਸੁਣਨ ਵਾਲਾ ਅਤੇ ਵੇਖਣ ਵਾਲਾ ਹੈ।

ਇਸ ਆਇਤ ਦੇ ਸਾਰੇ ਅਨੁਵਾਦ ਵੇਖੋ →

لَخَلْقُ ٱلسَّمَٰوَٰتِ وَٱلْأَرْضِ أَكْبَرُ مِنْ خَلْقِ ٱلنَّاسِ وَلَٰكِنَّ أَكْثَرَ ٱلنَّاسِ لَا يَعْلَمُونَ

Punjabi Translation - Arif Haleemਅਕਾਸ਼ ਤੇ ਧਰਤੀ ਦੀ ਰਚਨਾ ਮਨੁੱਖੀ ਰਚਨਾਂ ਤੋਂ ਕਿਤੇ ਵੱਧ ਵੱਡਾ ਕੰਮ ਹੈ, ਪ੍ਰੰਤੂ ਵਧੇਰੇ ਲੋਕ ਨਹੀਂ ਜਾਣਦੇ।

ਇਸ ਆਇਤ ਦੇ ਸਾਰੇ ਅਨੁਵਾਦ ਵੇਖੋ →

وَمَا يَسْتَوِى ٱلْأَعْمَىٰ وَٱلْبَصِيرُ وَٱلَّذِينَ ءَامَنُوا۟ وَعَمِلُوا۟ ٱلصَّٰلِحَٰتِ وَلَا ٱلْمُسِىٓءُ قَلِيلًا مَّا تَتَذَكَّرُونَ

Punjabi Translation - Arif Haleemਅੱਨਾ ਅਤੇ ਸੁਜਾਖਾ ਇਕੋ ਬਰਾਬਰ ਨਹੀਂ ਹੋ ਸਕਦੇ ਅਤੇ ਨਾ ਹੀ ਉਹ ਲੋਕ ਜਿਹੜੇ ਈਮਾਨ ਲਿਆਏ ਅਤੇ ਉਹਨਾਂ ਨੇ ਭਲੇ ਕੰਮ ਵੀ ਕੀਤੇ ਅਤੇ ਬੁਰਾਈ ਕਰਨ ਵਾਲੇ, ਬਰਾਬਰ ਹਨ। ਤੁਸੀਂ ਲੋਕ ਬਹੁਤ ਹੀ ਘੱਟ ਨਸੀਹਤ ਗ੍ਰਹਿਣ ਕਰਦੇ ਹੋ।

ਇਸ ਆਇਤ ਦੇ ਸਾਰੇ ਅਨੁਵਾਦ ਵੇਖੋ →

إِنَّ ٱلسَّاعَةَ لَـَٔاتِيَةٌ لَّا رَيْبَ فِيهَا وَلَٰكِنَّ أَكْثَرَ ٱلنَّاسِ لَا يُؤْمِنُونَ

Punjabi Translation - Arif Haleemਇਸ ਵਿਚ ਕਿਆਮਤ ਦੀ ਘੜੀ ਜ਼ਰੂਰ ਆਵੇਗੀ, ਪ੍ਰੰਤੂ ਵਧੇਰੇ ਲੋਕ ਇਸ ਗੱਲ ਨੂੰ ਨਹੀਂ ਮੰਨਦੇ।

ਇਸ ਆਇਤ ਦੇ ਸਾਰੇ ਅਨੁਵਾਦ ਵੇਖੋ →

وَقَالَ رَبُّكُمُ ٱدْعُونِىٓ أَسْتَجِبْ لَكُمْ إِنَّ ٱلَّذِينَ يَسْتَكْبِرُونَ عَنْ عِبَادَتِى سَيَدْخُلُونَ جَهَنَّمَ دَاخِرِينَ

Punjabi Translation - Arif Haleemਤੁਹਾਡੇ ਪਾਲਣਹਾਰ ਦਾ ਫ਼ਰਮਾਨ ਹੈ ਕਿ ਮੈਨੂੰ ਹੀ ਪੁਕਾਰੋ, ਮੈਂ ਤੁਹਾਡੀਆਂ ਦੁਆਵਾਂ ਨੂੰ ਕਬੂਲ ਕਰਾਂਗਾ। ਸੱਚ ਜਾਣੋਂ ਕਿ ਜਿਹੜੇ ਲੋਕ ਮੇਰੀ ਬੰਦਗੀ ਕਰਨ ਤੋਂ ਮੂੰਹ ਮੋੜਦੇ ਹਨ ਉਹ ਲੋਕ ਜ਼ਲੀਲ ਹੋਕੇ ਨਰਕ ਵਿਚ ਪ੍ਰਵੇਸ਼ ਕਰਨਗੇ।

ਇਸ ਆਇਤ ਦੇ ਸਾਰੇ ਅਨੁਵਾਦ ਵੇਖੋ →

ٱللَّهُ ٱلَّذِى جَعَلَ لَكُمُ ٱلَّيْلَ لِتَسْكُنُوا۟ فِيهِ وَٱلنَّهَارَ مُبْصِرًا إِنَّ ٱللَّهَ لَذُو فَضْلٍ عَلَى ٱلنَّاسِ وَلَٰكِنَّ أَكْثَرَ ٱلنَّاسِ لَا يَشْكُرُونَ

Punjabi Translation - Arif Haleemਅੱਲਾਹ ਉਹ ਹੈ ਜਿਸ ਨੇ ਤੁਹਾਡੇ ਲਈ ਰਾਤ ਬਣਾਈ ਤਾਂ ਜੋ ਤੁਸੀਂ ਇਸ ਵਿਚ ਆਰਾਮ ਕਰ ਸਕੋਂ ਅਤੇ ਦਿਨ ਬਣਾਇਆ ਤਾਂ ਜੋ ਤੁਸੀਂ ਵੇਖ ਸਕੋਂ। ਅੱਲਾਹ ਆਪਣੇ ਬੰਦਿਆਂ ’ਤੇ ਕ੍ਰਿਪਾਲਤਾ ਕਰਨ ਵਾਲਾ ਹੈ ਪਰ ਬਹੁਤੇ ਲੋਕ ਸ਼ੁਕਰ ਅਦਾ ਨਹੀਂ ਕਰਦੇ।

ਇਸ ਆਇਤ ਦੇ ਸਾਰੇ ਅਨੁਵਾਦ ਵੇਖੋ →

ذَٰلِكُمُ ٱللَّهُ رَبُّكُمْ خَٰلِقُ كُلِّ شَىْءٍ لَّآ إِلَٰهَ إِلَّا هُوَ فَأَنَّىٰ تُؤْفَكُونَ

Punjabi Translation - Arif Haleemਇਹੋ ਅੱਲਾਹ ਤੁਹਾਡਾ ਰੱਬ ਹੈ ਅਤੇ ਹਰੇਕ ਚੀਜ਼ ਦਾ ਪੈਦਾ ਕਰਨ ਵਾਲਾ ਹੈ, ਇਸ ਤੋਂ ਛੁੱਟ ਹੋਰ ਕੋਈ ਸੱਚਾ ਇਸ਼ਟ ਨਹੀਂ। ਤੁਸੀਂ ਕਿੱਧਰੋਂ ਬਹਿਕਾਏ ਜਾ ਰਹੇ ਹੋ?

ਇਸ ਆਇਤ ਦੇ ਸਾਰੇ ਅਨੁਵਾਦ ਵੇਖੋ →

كَذَٰلِكَ يُؤْفَكُ ٱلَّذِينَ كَانُوا۟ بِـَٔايَٰتِ ٱللَّهِ يَجْحَدُونَ

Punjabi Translation - Arif Haleemਇਸੇ ਪ੍ਰਕਾਰ ਉਹ ਲੋਕ ਵੀ ਬਹਿਕੇ ਫਿਰਦੇ ਰਹੇ, ਜਿਹੜੇ ਰੱਬ ਦੀਆਂ ਆਇਤਾਂ (ਆਦੇਸ਼ਾਂ) ਦਾ ਇਨਕਾਰ ਕਰਿਆ ਕਰਦੇ ਸਨ।

ਇਸ ਆਇਤ ਦੇ ਸਾਰੇ ਅਨੁਵਾਦ ਵੇਖੋ →

ٱللَّهُ ٱلَّذِى جَعَلَ لَكُمُ ٱلْأَرْضَ قَرَارًا وَٱلسَّمَآءَ بِنَآءً وَصَوَّرَكُمْ فَأَحْسَنَ صُوَرَكُمْ وَرَزَقَكُم مِّنَ ٱلطَّيِّبَٰتِ ذَٰلِكُمُ ٱللَّهُ رَبُّكُمْ فَتَبَارَكَ ٱللَّهُ رَبُّ ٱلْعَٰلَمِينَ

Punjabi Translation - Arif Haleemਅੱਲਾਹ ਉਹ ਹੈ ਜਿਸ ਨੇ ਧਰਤੀ ਨੂੰ ਤੁਹਾਡੇ ਲਈ ਠਹਿਰਨ ਵਾਲੀ ਥਾਂ ਅਤੇ ਅਕਾਸ਼ ਨੂੰ ਛੱਤ ਬਣਾਇਆ। ਉਸ ਨੇ ਤੁਹਾਡੀਆਂ ਸ਼ਕਲਾਂ ਬਣਾਈਆਂ ਅਤੇ ਬਹੁਤ ਹੀ ਸੋਹਣੀਆਂ ਬਣਾਈਆਂ। ਉਸ ਨੇ ਤੁਹਾਨੂੰ ਪਾਕੀਜ਼ਾਂ ਤੇ ਸਾਫ਼ ਸੁਥਰਾ ਰਿਜ਼ਕ ਦਿੱਤਾ। ਅੱਲਾਹ ਤੁਹਾਡਾ ਪਾਲਣਹਾਰ ਹੈ ਅਤੇ ਬਹੁਤ ਹੀ ਬਰਕਤਾਂ ਵਾਲਾ ਹੈ ਅਤੇ ਸਾਰੇ ਜਹਾਨ ਦਾ ਪਾਲਣਹਾਰ ਹੈ।

ਇਸ ਆਇਤ ਦੇ ਸਾਰੇ ਅਨੁਵਾਦ ਵੇਖੋ →

هُوَ ٱلْحَىُّ لَآ إِلَٰهَ إِلَّا هُوَ فَٱدْعُوهُ مُخْلِصِينَ لَهُ ٱلدِّينَ ٱلْحَمْدُ لِلَّهِ رَبِّ ٱلْعَٰلَمِينَ

Punjabi Translation - Arif Haleemਉਹ (ਸਦਾ ਲਈ) ਜਿਊਂਦਾ ਹੈ, ਉਸ ਤੋਂ ਛੁੱਟ ਹੋਰ ਕੋਈ (ਸੱਚਾ) ਇਸ਼ਟ ਨਹੀਂ। ਸੋ ਤੁਸੀਂ ਆਪਣੀ ਬੰਦਗੀ ਨੂੰ ਉਸ ਲਈ ਖ਼ਾਲਿਸ ਕਰਦੇ ਹੋਏ ਉਸੇ ਨੂੰ (ਮਦਦ ਲਈ) ਪੁਕਾਰੋ। ਸਾਰੀਆਂ ਸਿਫ਼ਤਾਂ ਅੱਲਾਹ ਲਈ ਹੀ ਹਨ ਜਿਹੜਾ ਸਾਰੇ ਜਹਾਨਾਂ ਦਾ ਰੱਬ ਹੈ।

ਇਸ ਆਇਤ ਦੇ ਸਾਰੇ ਅਨੁਵਾਦ ਵੇਖੋ →

قُلْ إِنِّى نُهِيتُ أَنْ أَعْبُدَ ٱلَّذِينَ تَدْعُونَ مِن دُونِ ٱللَّهِ لَمَّا جَآءَنِىَ ٱلْبَيِّنَٰتُ مِن رَّبِّى وَأُمِرْتُ أَنْ أُسْلِمَ لِرَبِّ ٱلْعَٰلَمِينَ

Punjabi Translation - Arif Haleem(ਹੇ ਨਬੀ!) ਤੁਸੀਂ ਆਖ ਦਿਓ ਕਿ ਮੈਨੂੰ ਉਹਨਾਂ ਸਭ ਦੀ ਇਬਾਦਤ ਕਰਨ ਤੋਂ ਰੋਕ ਦਿੱਤਾ ਹੈ ਕਿ ਮੈਂ ਉਹਨਾਂ ਦੀ ਇਬਾਦਤ ਕਰਾਂ ਜਿਨ੍ਹਾਂ ਨੂੰ ਤੁਸੀਂ ਅੱਲਾਹ ਤੋਂ ਛੁੱਟ ਪੁਕਾਰਦੇ ਹੋ, ਜਦ ਕਿ ਮੇਰੇ ਕੋਲ ਰੱਬ ਵੱਲੋਂ ਸਪਸ਼ਟ ਨਿਸ਼ਾਨੀਆਂ ਆ ਚੁੱਕੀਆਂ ਹਨ ਅਤੇ ਮੈਨੂੰ ਇਹ ਹੁਕਮ ਹੋਇਆ ਹੈ ਕਿ ਮੈਂ ਸਾਰੇ ਜਹਾਨਾ ਦੇ ਰੱਬ ਦਾ ਆਗਿਆਕਾਰੀ ਬਣ ਕੇ ਰਹਾਂ।

ਇਸ ਆਇਤ ਦੇ ਸਾਰੇ ਅਨੁਵਾਦ ਵੇਖੋ →

هُوَ ٱلَّذِى خَلَقَكُم مِّن تُرَابٍ ثُمَّ مِن نُّطْفَةٍ ثُمَّ مِنْ عَلَقَةٍ ثُمَّ يُخْرِجُكُمْ طِفْلًا ثُمَّ لِتَبْلُغُوٓا۟ أَشُدَّكُمْ ثُمَّ لِتَكُونُوا۟ شُيُوخًا وَمِنكُم مَّن يُتَوَفَّىٰ مِن قَبْلُ وَلِتَبْلُغُوٓا۟ أَجَلًا مُّسَمًّى وَلَعَلَّكُمْ تَعْقِلُونَ

Punjabi Translation - Arif Haleem(ਅੱਲਾਹ) ਉਹੀਓ ਹੈ ਜਿਸ ਨੇ ਤੁਹਾਨੂੰ (ਪਹਿਲੀ ਵਾਰ) ਮਿੱਟੀ ਤੋਂ ਸਾਜਿਆ, ਫੇਰ ਵੀਰਜ ਤੋਂ, ਫੇਰ ਲਹੂ ਦੇ ਲੋਥੜੇ ਤੋਂ, ਫੇਰ ਉਹ ਤੁਹਾਨੂੰ ਬੱਚੇ ਦੇ ਰੂਪ ਵਿਚ (ਮਾਂ ਦੇ ਗਰਭ ’ਚੋਂ) ਕੱਢਦਾ ਹੈ, ਫੇਰ ਤੁਹਾਨੂੰ ਵਧਾਉਂਦਾ ਹੈ ਤਾਂ ਜੋ ਤੁਸੀਂ ਆਪਣੀ ਪੂਰੀ ਜਵਾਨੀ ਨੂੰ ਪਹੁੰਚ ਜਾਓ, ਫੇਰ (ਵਧਾਉਂਦਾ ਹੈ) ਤਾਂ ਜੋ ਤੁਸੀਂ ਬੁੱਢੇ ਹੋ ਜਾਓ। ਤੁਹਾਡੇ ਵਿੱਚੋਂ ਕੁੱਝ ਇਸ (ਬੁਢਾਪੇ) ਤੋਂ ਪਹਿਲਾਂ ਹੀ ਪੂਰੇ ਹੋ ਜਾਂਦੇ ਹਨ। (ਭਾਵ ਮਰ ਜਾਂਦੇ ਹੋ) ਅਤੇ (ਇਹ ਸਭ ਇਸ ਲਈ ਹੈ) ਤਾਂ ਜੋ ਤੁਸੀਂ ਆਪਣੀ ਨਿਯਤ ਉਮਰ ਤਕ ਪਹੁੰਚ ਜਾਓ ਅਤੇ ਤੁਸੀਂ (ਹਕੀਕਤ ਨੂੰ) ਸਮਝ ਸਕੋ।[2]

ਇਸ ਆਇਤ ਦੇ ਸਾਰੇ ਅਨੁਵਾਦ ਵੇਖੋ →

هُوَ ٱلَّذِى يُحْىِۦ وَيُمِيتُ فَإِذَا قَضَىٰٓ أَمْرًا فَإِنَّمَا يَقُولُ لَهُۥ كُن فَيَكُونُ

Punjabi Translation - Arif Haleemਉਹੀ ਜੀਵਨ ਦਿੰਦਾ ਹੈ, ਉਹੀ ਮੌਤ ਦਿੰਦਾ ਹੈ ਫੇਰ ਜਦੋਂ ਉਹ ਕਿਸੇ ਕੰਮ ਨੂੰ ਕਰਨਾ ਚਾਹੁੰਦਾ ਹੈ ਤਾਂ ਕੇਵਲ ਇਹੋ ਕਹਿੰਦਾ ਹੈ ਕਿ ਹੋ ਜਾ ਤੇ ਉਹ ਹੋ ਜਾਂਦਾ ਹੈ।

ਇਸ ਆਇਤ ਦੇ ਸਾਰੇ ਅਨੁਵਾਦ ਵੇਖੋ →

أَلَمْ تَرَ إِلَى ٱلَّذِينَ يُجَٰدِلُونَ فِىٓ ءَايَٰتِ ٱللَّهِ أَنَّىٰ يُصْرَفُونَ

Punjabi Translation - Arif Haleemਕੀ ਤੁਸੀਂ ਉਹਨਾਂ ਨੂੰ ਨਹੀਂ ਵੇਖਿਆ ਕਿ ਜਿਹੜੇ ਅੱਲਾਹ ਦਿਆਂ ਆਇਤਾਂ (.ਕੁਰਆਨ) ਵਿਚ ਝਗੜਦੇ ਹਨ ? ਉਹ ਕਿਧਰੋਂ ਫਿਰਾਏ ਜਾ ਰਹੇ ਹੋ।

ਇਸ ਆਇਤ ਦੇ ਸਾਰੇ ਅਨੁਵਾਦ ਵੇਖੋ →

ٱلَّذِينَ كَذَّبُوا۟ بِٱلْكِتَٰبِ وَبِمَآ أَرْسَلْنَا بِهِۦ رُسُلَنَا فَسَوْفَ يَعْلَمُونَ

Punjabi Translation - Arif Haleemਜਿਹਨਾਂ ਲੋਕਾਂ ਨੇ ਇਸ ਕਿਤਾਬ (.ਕੁਰਆਨ) ਨੂੰ ਝੁਠਲਾਇਆ ਅਤੇ ਉਹਨਾਂ (ਸਿੱਖਿਆਵਾਂ) ਨੂੰ ਝੁਠਲਾਇਆ, ਜਿਨ੍ਹਾਂ ਨਾਲ ਅਸੀਂ ਆਪਣੇ ਰਸੂਲਾਂ ਨੂੰ ਭੇਜਿਆ ਸੀ ਉਹ ਛੇਤੀ ਹੀ (ਹਕੀਕਤ ਨੂੰ) ਜਾਣ ਲੈਣਗੇ।

ਇਸ ਆਇਤ ਦੇ ਸਾਰੇ ਅਨੁਵਾਦ ਵੇਖੋ →

إِذِ ٱلْأَغْلَٰلُ فِىٓ أَعْنَٰقِهِمْ وَٱلسَّلَٰسِلُ يُسْحَبُونَ

Punjabi Translation - Arif Haleemਜਦੋਂ ਉਹਨਾਂ ਦੀਆਂ ਗਰਦਨਾਂ ਵਿਚ ਸੰਗਲ ਤੇ (ਪੈਰਾਂ ਵਿਚ) ਬੇੜੀਆਂ ਹੋਣਗੀਆਂ ਜਿਨ੍ਹਾਂ ਨਾਲ ਜਕੜ ਕੇ ਉਹ ਘਸੀਟੇ ਜਾਣਗੇ।

ਇਸ ਆਇਤ ਦੇ ਸਾਰੇ ਅਨੁਵਾਦ ਵੇਖੋ →

فِى ٱلْحَمِيمِ ثُمَّ فِى ٱلنَّارِ يُسْجَرُونَ

Punjabi Translation - Arif Haleem(ਪਹਿਲਾਂ) ਉਹ ਉੱਬਲਦੇ ਹੋਏ ਪਾਣੀ ਵਿਚ ਅਤੇ ਫੇਰ (ਨਰਕ ਦੀ) ਅੱਗ ਵਿਚ ਸੁੱਟ ਦਿੱਤੇ ਜਾਣਗੇ।

ਇਸ ਆਇਤ ਦੇ ਸਾਰੇ ਅਨੁਵਾਦ ਵੇਖੋ →

ثُمَّ قِيلَ لَهُمْ أَيْنَ مَا كُنتُمْ تُشْرِكُونَ

Punjabi Translation - Arif Haleemਫੇਰ ਉਹਨਾਂ ਤੋਂ ਪੁੱਛਿਆ ਜਾਵੇਗਾ ਕਿ ਜਿਨ੍ਹਾਂ ਨੂੰ ਤੁਸੀਂ (ਰੱਬ ਦਾ) ਸ਼ਰੀਕ ਬਣਾਉਂਦੇ ਸੀ ਅੱਜ ਉਹ ਕਿੱਥੇ ਹਨ ?

ਇਸ ਆਇਤ ਦੇ ਸਾਰੇ ਅਨੁਵਾਦ ਵੇਖੋ →

مِن دُونِ ٱللَّهِ قَالُوا۟ ضَلُّوا۟ عَنَّا بَل لَّمْ نَكُن نَّدْعُوا۟ مِن قَبْلُ شَيْـًٔا كَذَٰلِكَ يُضِلُّ ٱللَّهُ ٱلْكَٰفِرِينَ

Punjabi Translation - Arif Haleemਅੱਲਾਹ ਤੋਂ ਛੁੱਟ ਦੂਜੇ ਇਸ਼ਟ ਕਿੱਥੇ ਹਨ ? ਉਹ (ਮੁਸ਼ਰਿਕ) ਆਖਣਗੇ ਕਿ ਉਹ ਤਾਂ ਸਾਥੋਂ ਗੁਆਚ ਗਏ। ਅਸੀਂ ਤਾਂ ਇਸ ਤੋਂ ਪਹਿਲਾਂ ਹੀ (ਅੱਲਾਹ ਤੋਂ ਛੁਟ) ਕਿਸੇ ਨੂੰ ਵੀ ਨਹੀਂ ਪੁਕਾਰਦੇ ਸੀ। ਅੱਲਾਹ ਕਾਫ਼ਿਰਾਂ ਨੂੰ ਇਸੇ ਤਰ੍ਹਾਂ ਕੁਰਾਹੇ ਪਾਉਂਦਾ ਹੈ।

ਇਸ ਆਇਤ ਦੇ ਸਾਰੇ ਅਨੁਵਾਦ ਵੇਖੋ →

ذَٰلِكُم بِمَا كُنتُمْ تَفْرَحُونَ فِى ٱلْأَرْضِ بِغَيْرِ ٱلْحَقِّ وَبِمَا كُنتُمْ تَمْرَحُونَ

Punjabi Translation - Arif Haleemਕਿਹਾ ਜਾਵੇਗਾ ਕਿ ਤੁਹਾਡਾ ਇਹ ਭੈੜਾ ਅੰਤ ਇਸ ਲਈ ਹੋਇਆ ਹੈ ਕਿ ਤੁਸੀਂ ਧਰਤੀ ’ਤੇ ਘਮੰਡ ਕਰਦੇ ਸੀ ਅਤੇ (ਇਹ ਅੰਤ) ਇਸ ਲਈ ਵੀ ਹੈ ਕਿ ਤੁਸੀਂ ਆਕੜਦੇ ਸੀ।

ਇਸ ਆਇਤ ਦੇ ਸਾਰੇ ਅਨੁਵਾਦ ਵੇਖੋ →

ٱدْخُلُوٓا۟ أَبْوَٰبَ جَهَنَّمَ خَٰلِدِينَ فِيهَا فَبِئْسَ مَثْوَى ٱلْمُتَكَبِّرِينَ

Punjabi Translation - Arif Haleemਹੁਣ ਤੁਸੀਂ ਨਰਕ ਵਿਚ ਸਦਾ ਰਹਿਣ ਲਈ ਉਸ ਦੇ ਬੂਹਿਆਂ ਵਿਚ ਦਾਖ਼ਲਾ ਹੋ ਜਾਓ। ਉਹਨਾਂ ਹੰਕਾਰਿਆਂ ਲਈ ਕਿੰਨਾਂ ਭੈੜਾ ਟਿਕਾਣਾ ਹੈ।

ਇਸ ਆਇਤ ਦੇ ਸਾਰੇ ਅਨੁਵਾਦ ਵੇਖੋ →

فَٱصْبِرْ إِنَّ وَعْدَ ٱللَّهِ حَقٌّ فَإِمَّا نُرِيَنَّكَ بَعْضَ ٱلَّذِى نَعِدُهُمْ أَوْ نَتَوَفَّيَنَّكَ فَإِلَيْنَا يُرْجَعُونَ

Punjabi Translation - Arif Haleemਸੋ ਹੇ ਨਬੀ! ਤੁਸੀਂ ਧੀਰਜ ਰੱਖੋ, ਬੇਸ਼ੱਕ ਅੱਲਾਹ ਦਾ ਵਾਅਦਾ ਸੱਚਾ ਹੁੰਦਾ ਹੈ। ਜੇ ਅਸੀਂ ਚਾਹੀਏ ਤਾਂ ਤੁਹਾਨੂੰ ਉਸ ਅਜ਼ਾਬ ਵਿੱਚੋਂ ਕੁੱਝ ਵਿਖਾ ਦਈਏ ਜਿਸ ਦਾ ਅਸੀਂ ਇਹਨਾਂ ਕਾਫ਼ਿਰਾਂ ਨਾਲ ਵਾਅਦਾ ਕੀਤਾ ਹੈ, ਜਾਂ ਅਸੀਂ ਇਸ ਤੋਂ ਪਹਿਲਾਂ ਹੀ ਤੁਹਾਨੂੰ ਮੌਤ ਦੇ ਦਈਏ। ਅੰਤ ਨੂੰ ਉਹ ਸਾਰੇ ਸਾਡੇ ਵੱਲ ਹੀ ਪਰਤਾਏ ਜਾਣਗੇ।

ਇਸ ਆਇਤ ਦੇ ਸਾਰੇ ਅਨੁਵਾਦ ਵੇਖੋ →

وَلَقَدْ أَرْسَلْنَا رُسُلًا مِّن قَبْلِكَ مِنْهُم مَّن قَصَصْنَا عَلَيْكَ وَمِنْهُم مَّن لَّمْ نَقْصُصْ عَلَيْكَ وَمَا كَانَ لِرَسُولٍ أَن يَأْتِىَ بِـَٔايَةٍ إِلَّا بِإِذْنِ ٱللَّهِ فَإِذَا جَآءَ أَمْرُ ٱللَّهِ قُضِىَ بِٱلْحَقِّ وَخَسِرَ هُنَالِكَ ٱلْمُبْطِلُونَ

Punjabi Translation - Arif Haleemਹੇ ਨਬੀ! ਬੇਸ਼ੱਕ ਅਸੀਂ ਤੁਹਾਥੋਂ ਪਹਿਲਾਂ ਵੀ ਬਹੁਤ ਸਾਰੇ ਰਸੂਲ ਭੇਜ ਚੁੱਕੇ ਹਾਂ ਜਿਨ੍ਹਾਂ ਵਿੱਚੋਂ ਕੁੱਝ (ਰਸੂਲਾਂ) ਦੇ ਹਾਲਾਤ ਅਸੀਂ ਤੁਹਾਨੂੰ ਦੱਸ ਚੁੱਕੇ ਹਾਂ ਅਤੇ ਕਈਆਂ ਦੇ ਹਾਲਾਤ ਤੁਹਾਨੂੰ ਬਿਆਨ ਵੀ ਨਹੀਂ ਕੀਤੇ। ਕਿਸੇ ਵੀ ਰਸੂਲ ਦੀ ਇਹ ਤਾਕਤ ਨਹੀਂ ਸੀ ਕਿ ਉਹ ਕੋਈ ਮੌਅਜਜ਼ਾ (ਨਿਸ਼ਾਨੀ) ਅੱਲਾਹ ਦੀ ਆਗਿਆ ਤੋਂ ਬਿਨਾਂ ਲੈ ਆਵੇ। ਜਦੋਂ ਅੱਲਾਹ ਦਾ ਅਜ਼ਾਬ ਆਉਣ ਦਾ ਹੁਕਮ ਆ ਗਿਆ, ਫੇਰ ਉਹਨਾਂ ਦਾ ਇਨਸਾਫ਼ ਨਾਲ ਫ਼ੈਸਲਾ ਕਰ ਦਿੱਤਾ ਗਿਆ ਤੇ ਉਸ ਸਮੇਂ ਝੂਠੇ ਲੋਕ ਘਾਟੇ ਵਿਚ ਰਹੇ।

ਇਸ ਆਇਤ ਦੇ ਸਾਰੇ ਅਨੁਵਾਦ ਵੇਖੋ →

ٱللَّهُ ٱلَّذِى جَعَلَ لَكُمُ ٱلْأَنْعَٰمَ لِتَرْكَبُوا۟ مِنْهَا وَمِنْهَا تَأْكُلُونَ

Punjabi Translation - Arif Haleemਅੱਲਾਹ ਉਹ ਹੈ ਜਿਸ ਨੇ ਤੁਹਾਡੇ ਲਈ ਮਵੇਸ਼ੀ ਪੈਦਾ ਕੀਤੇ, ਇਨ੍ਹਾਂ ਵਿੱਚੋਂ ਕੁੱਝ ਦੀ ਤੁਸੀਂ ਸਵਾਰੀ ਕਰਦੇ ਹੋ ਅਤੇ ਕੁਝ ਨੂੰ ਤੁਸੀਂ ਖਾਂਦੇ ਹੋ।

ਇਸ ਆਇਤ ਦੇ ਸਾਰੇ ਅਨੁਵਾਦ ਵੇਖੋ →

وَلَكُمْ فِيهَا مَنَٰفِعُ وَلِتَبْلُغُوا۟ عَلَيْهَا حَاجَةً فِى صُدُورِكُمْ وَعَلَيْهَا وَعَلَى ٱلْفُلْكِ تُحْمَلُونَ

Punjabi Translation - Arif Haleemਉਹਨਾਂ (ਮਵੇਸ਼ੀਆਂ) ਵਿਚ ਤੁਹਾਡੇ ਲਈ ਹੋਰ ਵੀ ਕਈ ਲਾਭ ਹਨ। ਤੁਸੀਂ ਉਹਨਾਂ ’ਤੇ ਸਵਾਰ ਹੋ ਕੇ ਆਪਣੀ ਉਸ ਥਾਂ ਤਕ ਪਹੁੰਚਦੇ ਹੋ ਜਿਸ ਦੀ ਚਾਹਤ ਤੁਹਾਡੇ ਦਿਲਾਂ ਵਿਚ ਹੁੰਦੀ ਹੈ। ਤੁਸੀਂ ਬੇੜੀਆਂ ’ਤੇ ਵੀ ਸਵਾਰ ਹੁੰਦੇ ਹੋ।

ਇਸ ਆਇਤ ਦੇ ਸਾਰੇ ਅਨੁਵਾਦ ਵੇਖੋ →

وَيُرِيكُمْ ءَايَٰتِهِۦ فَأَىَّ ءَايَٰتِ ٱللَّهِ تُنكِرُونَ

Punjabi Translation - Arif Haleemਉਹ ਅੱਲਾਹ ਤੁਹਾਨੂੰ ਆਪਣੀਆਂ ਨਿਸ਼ਾਨੀਆਂ ਵਿਖਾਉਂਦਾ ਹੈ। ਤੁਸੀਂ ਅੱਲਾਹ ਦੀਆਂ ਕਿਹੜੀਆਂ ਕਿਹੜੀਆਂ ਨਿਸ਼ਾਨੀਆਂ ਦਾ ਇਨਕਾਰ ਕਰੋਗੇ।

ਇਸ ਆਇਤ ਦੇ ਸਾਰੇ ਅਨੁਵਾਦ ਵੇਖੋ →

أَفَلَمْ يَسِيرُوا۟ فِى ٱلْأَرْضِ فَيَنظُرُوا۟ كَيْفَ كَانَ عَٰقِبَةُ ٱلَّذِينَ مِن قَبْلِهِمْ كَانُوٓا۟ أَكْثَرَ مِنْهُمْ وَأَشَدَّ قُوَّةً وَءَاثَارًا فِى ٱلْأَرْضِ فَمَآ أَغْنَىٰ عَنْهُم مَّا كَانُوا۟ يَكْسِبُونَ

Punjabi Translation - Arif Haleemਕੀ ਉਹਨਾਂ (ਇਨਕਾਰੀਆਂ) ਨੇ ਧਰਤੀ ਦੀ ਸੈਰ ਨਹੀਂ ਕੀਤੀ, ਫੇਰ ਉਹ ਵੇਖਦੇ ਕਿ ਉਹਨਾਂ (ਇਨਕਾਰੀਆਂ) ਦਾ ਅੰਤ ਕਿਹੋ ਜਿਹਾ ਹੋਇਆ ਸੀ, ਜਿਹੜੇ ਉਹਨਾਂ ਤੋਂ ਪਹਿਲਾਂ ਹੋਏ ਸੀ। ਉਹ ਗਿਣਤੀ ਵਿਚ ਵੀ ਇਹਨਾਂ ਤੋਂ ਕਿਤੇ ਵੱਧ ਸਨ ਅਤੇ ਵਧੇਰੇ ਸ਼ਕਤੀਸ਼ਾਲੀ ਸਨ ਅਤੇ ਧਰਤੀ ਉੱਤੇ ਛੱਡੇ ਹੋਏ ਚਿੰਨਾਂ ਪੱਖੋਂ ਵੀ ਇਹਨਾਂ ਤੋਂ ਵਾਧੂ ਸਨ। ਉਹ ਲੋਕ ਜੋ ਵੀ ਕਰਦੇ ਸਨ ਉਹ ਉਹਨਾਂ ਦੇ ਕਿਸੇ ਕੰਮ ਨਹੀਂ ਆਇਆ।

ਇਸ ਆਇਤ ਦੇ ਸਾਰੇ ਅਨੁਵਾਦ ਵੇਖੋ →

فَلَمَّا جَآءَتْهُمْ رُسُلُهُم بِٱلْبَيِّنَٰتِ فَرِحُوا۟ بِمَا عِندَهُم مِّنَ ٱلْعِلْمِ وَحَاقَ بِهِم مَّا كَانُوا۟ بِهِۦ يَسْتَهْزِءُونَ

Punjabi Translation - Arif Haleemਜਦੋਂ ਵੀ ਉਹਨਾਂ ਲੋਕਾਂ ਕੋਲ ਉਹਨਾਂ ਦੇ ਰਸੂਲ ਸਪਸ਼ਟ ਪ੍ਰਮਾਣ ਲੈਕੇ ਆਉਂਦੇ ਤਾਂ ਉਹ ਆਪਣੇ ਹੀ ਝੂਠੇ ਗਿਆਨ ਉੱਤੇ ਹੰਕਾਰ ਕਰਦੇ ਰਹੇ ਜਿਹੜਾ ਗਿਆਨ ਉਹਨਾਂ ਦੇ ਕੋਲ ਸੀ। ਅੰਤ ਜਿਸ (ਅਜ਼ਾਬ) ਦਾ ਉਹ ਮਖੌਲ ਕਰਿਆ ਕਰਦੇ ਸੀ ਉਸ ਨੇ ਉਹਨਾਂ ਨੂੰ ਆ ਘੇਰਿਆ।

ਇਸ ਆਇਤ ਦੇ ਸਾਰੇ ਅਨੁਵਾਦ ਵੇਖੋ →

فَلَمَّا رَأَوْا۟ بَأْسَنَا قَالُوٓا۟ ءَامَنَّا بِٱللَّهِ وَحْدَهُۥ وَكَفَرْنَا بِمَا كُنَّا بِهِۦ مُشْرِكِينَ

Punjabi Translation - Arif Haleemਜਦੋਂ ਉਹਨਾਂ ਨੇ ਸਾਡਾ ਅਜ਼ਾਬ ਵੇਖਿਆ ਤਾਂ ਆਖਣ ਲੱਗੇ ਕਿ ਅਸੀਂ ਇੱਕੋ ਇੱਕ ਅੱਲਾਹ ਉੱਤੇ ਈਮਾਨ ਲਿਆਏ ਹਾਂ ਅਤੇ ਜਿਨ੍ਹਾਂ ਨੂੰ ਅਸੀਂ ਉਸ ਦਾ ਸਾਝੀ ਬਣਾਉਂਦੇ ਸੀ, ਅਸੀਂ ਉਹਨਾਂ ਸਭ ਦਾ ਇਨਕਾਰ ਕਰਦੇ ਹਾਂ।

ਇਸ ਆਇਤ ਦੇ ਸਾਰੇ ਅਨੁਵਾਦ ਵੇਖੋ →

فَلَمْ يَكُ يَنفَعُهُمْ إِيمَٰنُهُمْ لَمَّا رَأَوْا۟ بَأْسَنَا سُنَّتَ ٱللَّهِ ٱلَّتِى قَدْ خَلَتْ فِى عِبَادِهِۦ وَخَسِرَ هُنَالِكَ ٱلْكَٰفِرُونَ

Punjabi Translation - Arif Haleemਪ੍ਰੰਤੂ ਜਦੋਂ ਉਹਨਾਂ ਨੇ ਸਾਡਾ ਅਜ਼ਾਬ ਵੇਖ ਲਿਆ ਤਾਂ ਉਹਨਾਂ ਦੇ ਈਮਾਨ ਲਿਆਉਣ ਨੇ ਉਹਨਾਂ ਨੂੰ ਕੁੱਝ ਵੀ ਲਾਭ ਨਹੀਂ ਦਿੱਤਾ। ਇਹੋ ਅੱਲਾਹ ਦਾ ਨਿਯਤ ਤਰੀਕਾ ਹੈ, ਜਿਹੜਾ ਉਸ ਦੇ ਬੰਦਿਆਂ ਵਿਚ ਸਦਾ ਤੋਂ ਲਾਗੂ ਹੈ ਅਤੇ ਉਸ ਸਮੇਂ ਇਨਕਾਰੀ ਘਾਟੇ ਵਿਚ ਪੈ ਗਏ।

ਇਸ ਆਇਤ ਦੇ ਸਾਰੇ ਅਨੁਵਾਦ ਵੇਖੋ →

Looking for a topic? Try the meaning search — your question is scanned across all 6,236 verses.
ਭਾਸ਼ਾ — 70