caseriqਕੁਰਆਨ ਵਿੱਚ ਅਰਥ ਆਧਾਰਿਤ ਖੋਜ

ਸੂਰਤ An-Naml النمل

93 ਆਇਤਾਂ · ਮੱਕਾ · ਉਤਰਨ ਦਾ ਕ੍ਰਮ 48

بِسْمِ ٱللَّهِ ٱلرَّحْمَٰنِ ٱلرَّحِيمِ طسٓ تِلْكَ ءَايَٰتُ ٱلْقُرْءَانِ وَكِتَابٍ مُّبِينٍ

Punjabi Translation - Arif Haleemਤਾ, ਸੀਨ। ਇਹ .ਕੁਰਆਨ ਅਤੇ ਚਾਨਣ ਵਿਖਾਉਣ ਵਾਲੀ ਕਿਤਾਬ ਦੀਆਂ ਆਇਤਾਂ ਹਨ।

ਇਸ ਆਇਤ ਦੇ ਸਾਰੇ ਅਨੁਵਾਦ ਵੇਖੋ →

هُدًى وَبُشْرَىٰ لِلْمُؤْمِنِينَ

Punjabi Translation - Arif Haleem(ਇਹ .ਕੁਰਆਨ) ਹਿਦਾਇਤ ਅਤੇ ਖ਼ੁਸ਼ਖ਼ਬਰੀ ਹੈ ਉਹਨਾਂ ਈਮਾਨ ਵਾਲਿਆਂ ਲਈ।

ਇਸ ਆਇਤ ਦੇ ਸਾਰੇ ਅਨੁਵਾਦ ਵੇਖੋ →

ٱلَّذِينَ يُقِيمُونَ ٱلصَّلَوٰةَ وَيُؤْتُونَ ٱلزَّكَوٰةَ وَهُم بِٱلْـَٔاخِرَةِ هُمْ يُوقِنُونَ

Punjabi Translation - Arif Haleemਜਿਹੜੇ (ਈਮਾਨ ਵਾਲੇ) ਨਮਾਜ਼ਾਂ ਕਾਇਮ ਕਰਦੇ ਹਨ ਅਤੇ ਜ਼ਕਾਤ ਅਦਾ ਕਰਦੇ ਹਨ ਅਤੇ ਆਖ਼ਿਰਤ ਉੱਤੇ ਪੂਰਾ ਵਿਸ਼ਵਾਸ ਰੱਖਦੇ ਹਨ।

ਇਸ ਆਇਤ ਦੇ ਸਾਰੇ ਅਨੁਵਾਦ ਵੇਖੋ →

إِنَّ ٱلَّذِينَ لَا يُؤْمِنُونَ بِٱلْـَٔاخِرَةِ زَيَّنَّا لَهُمْ أَعْمَٰلَهُمْ فَهُمْ يَعْمَهُونَ

Punjabi Translation - Arif Haleemਜਿਹੜੇ ਲੋਕੀ ਕਿਆਮਤ ਵਾਪਰਨ ’ਤੇ ਈਮਾਨ ਨਹੀਂ ਰੱਖਦੇ, ਅਸੀਂ ਉਹਨਾਂ ਦੀਆਂ ਕਰਤੂਤਾਂ ਨੂੰ ਉਹਨਾਂ ਲਈ ਸ਼ੋਭਾਵਾਨ ਬਣਾ ਦਿੰਦੇ ਹਾਂ, ਸੋ ਉਹ ਭਟਕੇ ਫਿਰਦੇ ਹਨ।

ਇਸ ਆਇਤ ਦੇ ਸਾਰੇ ਅਨੁਵਾਦ ਵੇਖੋ →

أُو۟لَٰٓئِكَ ٱلَّذِينَ لَهُمْ سُوٓءُ ٱلْعَذَابِ وَهُمْ فِى ٱلْـَٔاخِرَةِ هُمُ ٱلْأَخْسَرُونَ

Punjabi Translation - Arif Haleemਇਹੋ ਉਹ ਲੋਕ ਹਨ ਜਿਨ੍ਹਾਂ ਲਈ ਕਰੜੀਆਂ ਸਜ਼ਾਵਾਂ ਹਨ ਅਤੇ ਆਖ਼ਿਰਤ ਵਿਚ ਵੀ ਉਹ ਸਭ ਤੋਂ ਵੱਧ ਘਾਟੇ ਵਿਚ ਰਹਿਣਗੇ।

ਇਸ ਆਇਤ ਦੇ ਸਾਰੇ ਅਨੁਵਾਦ ਵੇਖੋ →

وَإِنَّكَ لَتُلَقَّى ٱلْقُرْءَانَ مِن لَّدُنْ حَكِيمٍ عَلِيمٍ

Punjabi Translation - Arif Haleem(ਹੇ ਨਬੀ!) ਨਿਰਸੰਦੇਹ, ਤੁਹਾਨੂੰ ਇਕ ਹਕੀਮ (ਯੁਕਤੀਮਾਨ) ਤੇ ਜਾਣਨਹਾਰ (ਅੱਲਾਹ) ਵੱਲੋਂ ਇਹ਼ਕੁਰਆਨ ਸਿਖਾਇਆ ਜਾ ਰਿਹਾ ਹੈ।

ਇਸ ਆਇਤ ਦੇ ਸਾਰੇ ਅਨੁਵਾਦ ਵੇਖੋ →

إِذْ قَالَ مُوسَىٰ لِأَهْلِهِۦٓ إِنِّىٓ ءَانَسْتُ نَارًا سَـَٔاتِيكُم مِّنْهَا بِخَبَرٍ أَوْ ءَاتِيكُم بِشِهَابٍ قَبَسٍ لَّعَلَّكُمْ تَصْطَلُونَ

Punjabi Translation - Arif Haleem(ਉਸ ਵੇਲੇ ਦੀ ਗੱਲ ਸੁਣਾਓ) ਜਦੋਂ ਮੂਸਾ ਨੇ ਆਪਣੀ ਪਤਨੀ ਨੂੰ ਕਿਹਾ ਸੀ ਕਿ ਮੈਂ ਨੇ ਅੱਗ ਵੇਖੀ ਹੈ। ਮੈਂ ਹੁਣੇ ਉੱਥੋਂ ਤੁਹਾਡੇ ਲਈ ਕੋਈ ਖ਼ਬਰ ਜਾਂ ਕੋਈ ਅੱਗ ਦਾ ਬਲਦਾ ਹੋਇਆ ਅੰਗਿਆਰਾ ਲਿਆਉਂਦਾ ਹਾਂ ਤਾਂ ਜੋ ਤੁਸੀਂ ਸੇਕ ਸਕੋ।

ਇਸ ਆਇਤ ਦੇ ਸਾਰੇ ਅਨੁਵਾਦ ਵੇਖੋ →

فَلَمَّا جَآءَهَا نُودِىَ أَنۢ بُورِكَ مَن فِى ٱلنَّارِ وَمَنْ حَوْلَهَا وَسُبْحَٰنَ ٱللَّهِ رَبِّ ٱلْعَٰلَمِينَ

Punjabi Translation - Arif Haleemਜਦੋਂ (ਮੂਸਾ) ਉਸ ਅੱਗ ਕੋਲ ਪਹੁੰਚਿਆ ਤਾਂ ਆਵਾਜ਼ ਆਈ ਕਿ ਬਰਕਤਾਂ ਵਾਲਾ ਹੈ ਉਹ (ਅੱਲਾਹ) ਜਿਹੜਾ ਇਸ ਅੱਗ (ਨੂਰ) ਵਿਚ ਹੈ ਅਤੇ ਜੋ ਇਸ ਦੇ ਆਲੇ-ਦੁਆਲੇ ਹੈ ਅਤੇ ਅੱਲਾਹ ਪਾਕ ਹੈ ਜੋ ਕਿ ਸਾਰੇ ਜਹਾਨਾਂ ਦਾ ਮਾਲਿਕ ਹੈ।

ਇਸ ਆਇਤ ਦੇ ਸਾਰੇ ਅਨੁਵਾਦ ਵੇਖੋ →

يَٰمُوسَىٰٓ إِنَّهُۥٓ أَنَا ٱللَّهُ ٱلْعَزِيزُ ٱلْحَكِيمُ

Punjabi Translation - Arif Haleemਹੇ ਮੂਸਾ! ਬੇਸ਼ੱਕ ਮੈਂ ਹੀ ਅੱਲਾਹ ਹਾਂ! ਜੋ ਕਿ ਡਾਢਾ ਜ਼ੋਰਾਵਰ ਤੇ ਯੁਕਤੀਮਾਨ ਹੈ।

ਇਸ ਆਇਤ ਦੇ ਸਾਰੇ ਅਨੁਵਾਦ ਵੇਖੋ →

وَأَلْقِ عَصَاكَ فَلَمَّا رَءَاهَا تَهْتَزُّ كَأَنَّهَا جَآنٌّ وَلَّىٰ مُدْبِرًا وَلَمْ يُعَقِّبْ يَٰمُوسَىٰ لَا تَخَفْ إِنِّى لَا يَخَافُ لَدَىَّ ٱلْمُرْسَلُونَ

Punjabi Translation - Arif Haleem(ਅੱਲਾਹ ਨੇ ਕਿਹਾ ਕਿ) ਤੂੰ ਆਪਣੀ ਸੋਟੀ ਸੁੱਟ ਦੇ। ਜਦੋਂ (ਮੂਸਾ ਨੇ ਸੋਟੀ ਸੁੱਟੀ ਤਾਂ) ਵੇਖਿਆ ਕਿ ਉਹ ਤਾਂ ਇੰਜ ਹਿਲ ਰਹੀ ਹੈ ਜਿਵੇਂ ਕੋਈ ਸੱਪ ਹੋਵੇ ਤਾਂ ਉਹ ਪਿੱਠ ਫੇਰ ਕੇ ਨੱਸਿਆ ਪਿਛ੍ਹਾਂ ਮੁੜ ਕੇ ਵੀ ਨਹੀਂ ਵੇਖਿਆ। (ਅੱਲਾਹ ਨੇ ਫ਼ਰਮਾਇਆ) ਹੇ ਮੂਸਾ! ਡਰਣਾ ਨਹੀਂ, ਮੇਰੀ ਹਜ਼ੂਰੀ ਵਿਚ ਪੈਗ਼ੰਬਰ ਡਰਿਆ ਨਹੀਂ ਕਰਦੇ।

ਇਸ ਆਇਤ ਦੇ ਸਾਰੇ ਅਨੁਵਾਦ ਵੇਖੋ →

إِلَّا مَن ظَلَمَ ثُمَّ بَدَّلَ حُسْنًۢا بَعْدَ سُوٓءٍ فَإِنِّى غَفُورٌ رَّحِيمٌ

Punjabi Translation - Arif Haleemਪਰ ਜਿਨ੍ਹੇ ਜ਼ੁਲਮ ਕੀਤਾ ਫੇਰ ਉਸ ਨੇ ਬੁਰਾਈ ਤੋਂ ਮਗਰੋਂ (ਭੈੜੇ ਅਮਲਾਂ ਨੂੰ) ਬਦਲ ਕੇ ਨੇਕੀ ਕੀਤੀ ਤਾਂ (ਅਜਿਹੇ ਵਿਅਕਤੀ ਲਈ) ਨਿਰਸੰਦੇਹ, ਮੈਂ ਬਖ਼ਸ਼ਣਹਾਰ ਤੇ ਮਿਹਰਬਾਨ ਹਾਂ।

ਇਸ ਆਇਤ ਦੇ ਸਾਰੇ ਅਨੁਵਾਦ ਵੇਖੋ →

وَأَدْخِلْ يَدَكَ فِى جَيْبِكَ تَخْرُجْ بَيْضَآءَ مِنْ غَيْرِ سُوٓءٍ فِى تِسْعِ ءَايَٰتٍ إِلَىٰ فِرْعَوْنَ وَقَوْمِهِۦٓ إِنَّهُمْ كَانُوا۟ قَوْمًا فَٰسِقِينَ

Punjabi Translation - Arif Haleem(ਹੇ ਮੂਸਾ!) ਆਪਣਾ ਹੱਥ ਆਪਣੇ ਗਲਾਵੇਂ ਵਿਚ ਪਾ, ਉਹ ਸਫ਼ੈਦ ਤੇ ਲਿਸ਼ਕਦਾ ਹੋਇਆ ਬੇ-ਐਬ ਨਿਕਲੇਗਾ। ਇਹ (ਦੋ ਨਿਸ਼ਾਨੀਆਂ) ਉਹਨਾਂ ਨੋ ਨਿਸ਼ਾਨੀਆਂ (ਰੱਬੀ ਚਮਤਕਾਰਾਂ) ਵਿੱਚੋਂ ਹਨ (ਜਿਨ੍ਹਾਂ ਦੇ ਨਾਲ) ਤੁਹਾਨੂੰ ਫ਼ਿਰਔਨ ਤੇ ਉਸ ਦੀ ਕੌਮ ਵੱਲ ਭੇਜਿਆ ਗਿਆ ਹੈ। ਬੇਸ਼ੱਕ ਉਹ ਨਾ-ਫ਼ਰਮਾਨ ਲੋਕ ਹਨ।

ਇਸ ਆਇਤ ਦੇ ਸਾਰੇ ਅਨੁਵਾਦ ਵੇਖੋ →

فَلَمَّا جَآءَتْهُمْ ءَايَٰتُنَا مُبْصِرَةً قَالُوا۟ هَٰذَا سِحْرٌ مُّبِينٌ

Punjabi Translation - Arif Haleemਜਦੋਂ ਉਹਨਾਂ (ਫ਼ਿਰਔਨੀਆਂ) ਕੋਲ ਸਪਸ਼ਟ ਮੁਅਜਜ਼ੇ (ਰੱਬੀ ਚਮਤਕਾਰ) ਪਹੁੰਚੇ ਤਾਂ ਉਹ ਕਹਿਣ ਲੱਗੇ ਕਿ ਇਹ ਤਾਂ ਖੁੱਲ੍ਹਾ ਜਾਦੂ ਹੈ।

ਇਸ ਆਇਤ ਦੇ ਸਾਰੇ ਅਨੁਵਾਦ ਵੇਖੋ →

وَجَحَدُوا۟ بِهَا وَٱسْتَيْقَنَتْهَآ أَنفُسُهُمْ ظُلْمًا وَعُلُوًّا فَٱنظُرْ كَيْفَ كَانَ عَٰقِبَةُ ٱلْمُفْسِدِينَ

Punjabi Translation - Arif Haleemਉਹਨਾਂ (ਫ਼ਿਰਔਨੀਆਂ) ਨੇ ਜ਼ੁਲਮ ਤੇ ਹੰਕਾਰ ਨਾਲ ਉਹਨਾਂ (ਨਿਸ਼ਾਨੀਆਂ) ਦਾ ਇਨਕਾਰ ਕੀਤਾ ਜਦੋਂ ਕਿ ਉਹਨਾਂ ਦੇ ਦਿਲਾਂ ਨੇ ਮੰਨ ਲਿਆ ਸੀ। ਫੇਰ ਵੇਖੋ ਉਹਨਾਂ ਇਨਕਾਰੀਆਂ ਦਾ ਅੰਤ ਕਿਹੋ ਜਿਹਾ ਹੋਇਆ ਸੀ।

ਇਸ ਆਇਤ ਦੇ ਸਾਰੇ ਅਨੁਵਾਦ ਵੇਖੋ →

وَلَقَدْ ءَاتَيْنَا دَاوُۥدَ وَسُلَيْمَٰنَ عِلْمًا وَقَالَا ٱلْحَمْدُ لِلَّهِ ٱلَّذِى فَضَّلَنَا عَلَىٰ كَثِيرٍ مِّنْ عِبَادِهِ ٱلْمُؤْمِنِينَ

Punjabi Translation - Arif Haleemਬੇਸ਼ੱਕ ਅਸੀਂ ਦਾਊਦ ਤੇ ਸੁਲੇਮਾਨ ਨੂੰ (ਵਿਸ਼ੇਸ਼) ਗਿਆਨ ਬਖ਼ਸ਼ਿਆ ਅਤੇ ਉਹਨਾਂ ਦੋਵਾਂ ਨੇ ਕਿਹਾ ਕਿ ਸਾਰੀਆਂ ਤਾਰੀਫ਼ਾਂ ਤੇ ਸ਼ੁਕਰਾਨੇ ਉਸੇ ਅੱਲਾਹ ਲਈ ਹਨ ਜਿਸ ਨੇ ਸਾਨੂੰ ਆਪਣੇ ਬਹੁਤ ਸਾਰੇ ਈਮਾਨ ਵਾਲੇ ਬੰਦਿਆਂ ਉੱਤੇ ਵਡਿਆਈ ਬਖ਼ਸ਼ੀ।

ਇਸ ਆਇਤ ਦੇ ਸਾਰੇ ਅਨੁਵਾਦ ਵੇਖੋ →

وَوَرِثَ سُلَيْمَٰنُ دَاوُۥدَ وَقَالَ يَٰٓأَيُّهَا ٱلنَّاسُ عُلِّمْنَا مَنطِقَ ٱلطَّيْرِ وَأُوتِينَا مِن كُلِّ شَىْءٍ إِنَّ هَٰذَا لَهُوَ ٱلْفَضْلُ ٱلْمُبِينُ

Punjabi Translation - Arif Haleemਅਤੇ ਅਸੀਂ ਦਾਊਦ ਦਾ ਵਾਰਸ ਸੁਲੇਮਾਨ ਨੂੰ ਬਣਾਇਆ ਤੇ ਉਸ ਨੇ ਆਖਿਆ ਕਿ ਹੇ ਲੋਕੋ! ਸਾਨੂੰ (ਰੱਬ ਨੇ) ਪੰਛੀਆਂ ਦੀਆਂ ਬੋਲੀਆਂ ਸਿਖਾਈਆਂ ਹਨ ਅਤੇ ਸਾਨੂੰ ਹੋਰ ਬਹੁਤ ਕੁੱਝ ਬਖ਼ਸ਼ਿਆ ਹੋਇਆ ਹੈ। ਬੇਸ਼ੱਕ ਇਹ ਸਭ ਸਪਸ਼ਟ ਰੂਪ ਵਿਚ (ਅੱਲਾਹ ਦੀ) ਕ੍ਰਿਪਾਲਤਾ ਹੈ।

ਇਸ ਆਇਤ ਦੇ ਸਾਰੇ ਅਨੁਵਾਦ ਵੇਖੋ →

وَحُشِرَ لِسُلَيْمَٰنَ جُنُودُهُۥ مِنَ ٱلْجِنِّ وَٱلْإِنسِ وَٱلطَّيْرِ فَهُمْ يُوزَعُونَ

Punjabi Translation - Arif Haleemਸੁਲੇਮਾਨ ਦੇ ਹਜ਼ੂਰ ਜਿੰਨਾਂ, ਮਨੁੱਖਾਂ ਅਤੇ ਪੰਛੀਆਂ ਦੇ ਦਲ ਇਕੱਤਰ ਕੀਤੇ ਗਏ, ਉਹਨਾਂ ਸਭ ਦੀਆਂ ਵੱਖ-ਵੱਖ ਟੋਲੀਆਂ ਬਣਾਈਆਂ ਗਈਆਂ ਸਨ।

ਇਸ ਆਇਤ ਦੇ ਸਾਰੇ ਅਨੁਵਾਦ ਵੇਖੋ →

حَتَّىٰٓ إِذَآ أَتَوْا۟ عَلَىٰ وَادِ ٱلنَّمْلِ قَالَتْ نَمْلَةٌ يَٰٓأَيُّهَا ٱلنَّمْلُ ٱدْخُلُوا۟ مَسَٰكِنَكُمْ لَا يَحْطِمَنَّكُمْ سُلَيْمَٰنُ وَجُنُودُهُۥ وَهُمْ لَا يَشْعُرُونَ

Punjabi Translation - Arif Haleem(ਇਕ ਵਾਰ) ਜਦੋਂ ਉਹ (ਸੁਲੇਮਾਨ ਤੇ ਉਸ ਦੀਆਂ ਫ਼ੌਜਾਂ) ਕੀੜੀਆਂ ਦੀ ਘਾਟੀ ਵਿਚ ਦੀ ਲੰਘ ਰਹੇ ਸੀ ਤਾਂ ਇਕ ਕੀੜੀ ਨੇ ਕਿਹਾ ਕਿ ਹੇ ਕੀੜੀਓ! ਆਪਣੀ ਆਪਣੀ ਖੁੱਡਾਂ ਵਿਚ ਜਾ ਵੜੋ, ਕਿਤੇ ਇੰਜ ਨਾ ਹੋਵੇ ਕਿ (ਬੇਧਿਆਨੀ ਵਿਚ) ਸੁਲੇਮਾਨ ਅਤੇ ਉਸ ਦੀਆਂ ਫ਼ੌਜਾਂ ਤੁਹਾਨੂੰ ਲਤਾੜ ਸੁੱਟਣ ਅਤੇ ਉਹਨਾਂ ਨੂੰ ਇਸ ਦੀ ਖ਼ਬਰ ਵੀ ਨਾ ਹੋਵੇ।

ਇਸ ਆਇਤ ਦੇ ਸਾਰੇ ਅਨੁਵਾਦ ਵੇਖੋ →

فَتَبَسَّمَ ضَاحِكًا مِّن قَوْلِهَا وَقَالَ رَبِّ أَوْزِعْنِىٓ أَنْ أَشْكُرَ نِعْمَتَكَ ٱلَّتِىٓ أَنْعَمْتَ عَلَىَّ وَعَلَىٰ وَٰلِدَىَّ وَأَنْ أَعْمَلَ صَٰلِحًا تَرْضَىٰهُ وَأَدْخِلْنِى بِرَحْمَتِكَ فِى عِبَادِكَ ٱلصَّٰلِحِينَ

Punjabi Translation - Arif Haleemਇਸ (ਕੀੜੀ) ਦੀ ਇਹ ਗੱਲ ਸੁਣ ਕੇ ਸੁਲੇਮਾਨ ਮੁਸਕੜੀਂ ਹੱਸ ਪਿਆ ਅਤੇ ਆਖਣ ਲੱਗਾ ਕਿ ਹੇ ਮੇਰੇ ਮਾਲਿਕ! ਤੂੰ ਮੈਨੂੰ ਇਹ ਬਲ ਬਖ਼ਸ਼ ਕਿ ਮੈਂ ਤੇਰੇ ਉਹਨਾਂ ਸਾਰੀਆਂ ਨਿਅਮਤਾਂ ਦਾ ਸ਼ੁਕਰ ਅਦਾ ਕਰਦਾ ਰਹਾਂ, ਜਿਹੜੀਆਂ ਵੀ ਤੈਨੇ ਮੈਨੂੰ ਅਤੇ ਮੇਰੇ ਮਾਂ-ਪਿਓ ਨੂੰ ਬਖ਼ਸ਼ੀਆਂ ਹਨ। ਇਸ ਗੱਲ ਲਈ ਵੀ (ਦੁਆਂ ਮੰਗਦਾ ਹਾਂ) ਕਿ ਮੈਂ ਅਜਿਹੇ ਭਲੇ ਕੰਮ ਕਰਾਂ ਜਿਹੜੇ ਤੂੰ ਪਸੰਦ ਕਰੇ ਅਤੇ ਆਪਣੀ ਮਿਹਰ ਸਦਕਾ ਆਪਣੇ ਨੇਕ ਬੰਦਿਆਂ ਵਿਚ ਸ਼ਾਮਿਲ ਕਰ ਲੈ।

ਇਸ ਆਇਤ ਦੇ ਸਾਰੇ ਅਨੁਵਾਦ ਵੇਖੋ →

وَتَفَقَّدَ ٱلطَّيْرَ فَقَالَ مَا لِىَ لَآ أَرَى ٱلْهُدْهُدَ أَمْ كَانَ مِنَ ٱلْغَآئِبِينَ

Punjabi Translation - Arif Haleem(ਇਕ ਵਾਰ) ਜਦੋਂ ਉਹ (ਸੁਲੈਮਾਨ) ਨੇ ਪੰਛੀਆਂ ਦੀ ਜਾਂਚ-ਪੜ੍ਹਤਾਲ ਕੀਤੀ ਤਾਂ ਆਖਣ ਲੱਗਾ, ਕੀ ਗੱਲ ਹੈ ਕਿ ਮੈਂ ਹੁਦ ਹੁਦ (ਚੱਕੀਰਾਹੇ) ਨੂੰ ਨਹੀਂ ਵੇਖ ਰਿਹਾ, ਕੀ ਉਹ ਕਿਤੇ ਗ਼ਾਇਬ ਹੋ ਗਿਆ ਹੈ ?

ਇਸ ਆਇਤ ਦੇ ਸਾਰੇ ਅਨੁਵਾਦ ਵੇਖੋ →

لَأُعَذِّبَنَّهُۥ عَذَابًا شَدِيدًا أَوْ لَأَا۟ذْبَحَنَّهُۥٓ أَوْ لَيَأْتِيَنِّى بِسُلْطَٰنٍ مُّبِينٍ

Punjabi Translation - Arif Haleemਮੈਂ ਉਸ ਨੂੰ ਕਰੜੀ ਸਜ਼ਾ ਦਿਆਂਗਾ ਜਾਂ ਉਸ ਨੂੰ ਜ਼ਿਬਹ ਕਰ ਦਿਆਂਗਾ (ਭਾਵ ਮਾਰ ਦਿਆਂਗਾ) ਜਾਂ ਮੇਰੇ ਸਾਹਮਣੇ ਕੋਈ ਠੋਸ ਦਲੀਲ ਪੇਸ਼ ਕਰੇ।

ਇਸ ਆਇਤ ਦੇ ਸਾਰੇ ਅਨੁਵਾਦ ਵੇਖੋ →

فَمَكَثَ غَيْرَ بَعِيدٍ فَقَالَ أَحَطتُ بِمَا لَمْ تُحِطْ بِهِۦ وَجِئْتُكَ مِن سَبَإٍۭ بِنَبَإٍ يَقِينٍ

Punjabi Translation - Arif Haleemਬਹੁਤੀ ਦੇਰ ਨਹੀਂ ਸੀ ਹੋਈ ਕਿ ਉਹ (ਹੁਦ ਹੁਦ) ਆ ਗਿਆ ਅਤੇ ਕਿਹਾ ਕਿ ਮੈਂ ਉਹ ਜਾਣਕਾਰੀ ਲੈ ਕੇ ਆਇਆ ਹਾਂ ਜਿਸਦਾ ਤੁਹਾਨੂੰ ਕੁੱਝ ਵੀ ਪਤਾ ਨਹੀਂ, ਮੈਂ ਸਬਾ (ਦੇਸ਼) ਬਾਰੇ ਇਕ ਸੱਚੀ ਸੂਚਨਾ ਤੁਹਾਡੇ ਕੋਲ ਲੈ ਕੇ ਆਇਆ ਹਾਂ।

ਇਸ ਆਇਤ ਦੇ ਸਾਰੇ ਅਨੁਵਾਦ ਵੇਖੋ →

إِنِّى وَجَدتُّ ٱمْرَأَةً تَمْلِكُهُمْ وَأُوتِيَتْ مِن كُلِّ شَىْءٍ وَلَهَا عَرْشٌ عَظِيمٌ

Punjabi Translation - Arif Haleemਮੈਂ ਵੇਖਿਆ ਕਿ ਉੱਥੇ ਇਕ ਇਸਤਰੀ ਰਾਜ ਕਰ ਰਹੀ ਹੈ ਜਿਸ ਨੂੰ ਹਰ ਪ੍ਰਕਾਰ ਦੀਆਂ (ਲੋੜੀਂਦੀਆਂ) ਚੀਜ਼ਾਂ ਬਖ਼ਸ਼ੀਆਂ ਗਈਆਂ ਹਨ ਅਤੇ ਉਸ ਦਾ ਤਖ਼ਤ (ਸਿੰਘਾਸਨ) ਬਹੁਤ ਹੀ ਸ਼ਾਨਦਾਰ ਹੈ।

ਇਸ ਆਇਤ ਦੇ ਸਾਰੇ ਅਨੁਵਾਦ ਵੇਖੋ →

وَجَدتُّهَا وَقَوْمَهَا يَسْجُدُونَ لِلشَّمْسِ مِن دُونِ ٱللَّهِ وَزَيَّنَ لَهُمُ ٱلشَّيْطَٰنُ أَعْمَٰلَهُمْ فَصَدَّهُمْ عَنِ ٱلسَّبِيلِ فَهُمْ لَا يَهْتَدُونَ

Punjabi Translation - Arif Haleemਮੈਂ ਵੇਖਿਆ ਕਿ ਉਹ ਤੇ ਉਸ ਦੀ ਕੌਮ ਰੱਬ ਨੂੰ ਛੱਡ ਕੇ ਸੂਰਜ ਨੂੰ ਪੂਜਦੀ ਹੈ ਅਤੇ ਸ਼ੈਤਾਨ ਨੇ ਉਹਨਾਂ ਦੇ ਇਹਨਾਂ ਕੰਮਾਂ ਨੂੰ ਉਹਨਾਂ ਲਈ ਸੋਹਣੇ ਕਰ ਵਿਖਾਇਆ ਹੈ ਅਤੇ ਉਹਨਾਂ ਨੂੰ ਸਿੱਧੇ ਰਾਹ ਤੋਂ ਰੋਕ ਦਿੱਤਾ ਹੈ। ਹੁਣ ਉਹ ਹਿਦਾਇਤ ਵੱਲ ਨਹੀਂ ਆਉਂਦੇ।

ਇਸ ਆਇਤ ਦੇ ਸਾਰੇ ਅਨੁਵਾਦ ਵੇਖੋ →

أَلَّا يَسْجُدُوا۟ لِلَّهِ ٱلَّذِى يُخْرِجُ ٱلْخَبْءَ فِى ٱلسَّمَٰوَٰتِ وَٱلْأَرْضِ وَيَعْلَمُ مَا تُخْفُونَ وَمَا تُعْلِنُونَ

Punjabi Translation - Arif Haleemਕਿ ਉਹ ਉਸ ਅੱਲਾਹ ਨੂੰ ਸਿਜਦਾ ਕਰਨ ਜਿਹੜਾ ਅਕਾਸ਼ਾਂ ਤੇ ਧਰਤੀ ਦੀਆਂ ਸਾਰੀਆਂ ਲੁਕੀਆਂ ਹੋਇਆ ਚੀਜ਼ਾਂ ਨੂੰ ਬਾਹਰ ਕੱਢਦਾ ਹੈ ਅਤੇ ਤੁਸੀਂ ਜੋ ਵੀ (ਲੋਕਾਂ ਤੋਂ) ਲੁਕਾਉਂਦੇ ਹੋ ਅਤੇ ਵਿਖਾਉਂਦੇ ਹੋ ਉਹ (ਅੱਲਾਹ) ਸਭ ਜਾਣਦਾ ਹੈ।

ਇਸ ਆਇਤ ਦੇ ਸਾਰੇ ਅਨੁਵਾਦ ਵੇਖੋ →

ٱللَّهُ لَآ إِلَٰهَ إِلَّا هُوَ رَبُّ ٱلْعَرْشِ ٱلْعَظِيمِ

Punjabi Translation - Arif Haleemਅੱਲਾਹ ਤੋਂ ਛੁੱਟ ਹੋਰ ਕੋਈ ਵੀ ਬੰਦਗੀ ਦੇ ਯੋਗ ਨਹੀਂ, ਉਹੀਓ ਵਡਿਆਈ ਵਾਲੇ ਅਰਸ਼ ਦਾ ਮਾਲਿਕ ਹੈ।

ਇਸ ਆਇਤ ਦੇ ਸਾਰੇ ਅਨੁਵਾਦ ਵੇਖੋ →

قَالَ سَنَنظُرُ أَصَدَقْتَ أَمْ كُنتَ مِنَ ٱلْكَٰذِبِينَ

Punjabi Translation - Arif Haleem(ਸੁਲੇਮਾਨ ਨੇ ਹੁਦ ਹੁਦ ਨੂੰ) ਕਿਹਾ ਕਿ ਅਸੀਂ ਹੁਣੇ ਵੇਖਾਂਗੇ ਕਿ ਤੂੰ ਸੱਚ ਕਿਹਾ ਹੈ ਜਾਂ ਝੂਠਿਆਂ ਵਿੱਚੋਂ ਹੈ।

ਇਸ ਆਇਤ ਦੇ ਸਾਰੇ ਅਨੁਵਾਦ ਵੇਖੋ →

ٱذْهَب بِّكِتَٰبِى هَٰذَا فَأَلْقِهْ إِلَيْهِمْ ثُمَّ تَوَلَّ عَنْهُمْ فَٱنظُرْ مَاذَا يَرْجِعُونَ

Punjabi Translation - Arif Haleemਮੇਰੀ ਇਸ ਚਿੱਠੀ ਨੂੰ ਲੈ ਜਾ ਤੇ ਉਹਨਾਂ ਵੱਲ ਘੱਲ ਆ, ਫੇਰ ਉਹਨਾਂ ਤੋਂ ਪਰਾਂ ਹੱਟ ਕੇ ਵੇਖ ਕਿ ਉਹ ਕੀ ਕਹਿੰਦੇ ਹਨ।

ਇਸ ਆਇਤ ਦੇ ਸਾਰੇ ਅਨੁਵਾਦ ਵੇਖੋ →

قَالَتْ يَٰٓأَيُّهَا ٱلْمَلَؤُا۟ إِنِّىٓ أُلْقِىَ إِلَىَّ كِتَٰبٌ كَرِيمٌ

Punjabi Translation - Arif Haleem(ਜਦੋਂ ਸਬਾ ਦੀ ਰਾਣੀ ਬਿਲਕੀਸ ਨੇ ਚਿੱਠੀ ਵੇਖੀ ਤਾਂ) ਉਹ ਕਹਿਣ ਲੱਗੀ ਕਿ ਹੇ ਦਰਬਾਰੀਓ! ਮੇਰੇ ਕੋਲ ਇਕ ਬਹੁਤ ਹੀ ਮਹੱਤਵ ਪੂਰਨ ਚਿੱਠੀ ਆਈ ਹੈ।

ਇਸ ਆਇਤ ਦੇ ਸਾਰੇ ਅਨੁਵਾਦ ਵੇਖੋ →

إِنَّهُۥ مِن سُلَيْمَٰنَ وَإِنَّهُۥ بِسْمِ ٱللَّهِ ٱلرَّحْمَٰنِ ٱلرَّحِيمِ

Punjabi Translation - Arif Haleemਨਿਰਸੰਦੇਹ, ਇਹ (ਚਿੱਠੀ) ਸੁਲੇਮਾਨ (ਬਾਦਸ਼ਾਹ) ਵੱਲੋਂ ਆਈ ਹੈ ਅਤੇ ਇਸ ਦਾ ਆਰੰਭ ਅਤਿਅੰਤ ਮਿਹਰਬਾਨ ਅੱਲਾਹ ਦੇ ਨਾਂ ਨਾਲ ਕੀਤਾ ਗਿਆ ਹੈ।

ਇਸ ਆਇਤ ਦੇ ਸਾਰੇ ਅਨੁਵਾਦ ਵੇਖੋ →

أَلَّا تَعْلُوا۟ عَلَىَّ وَأْتُونِى مُسْلِمِينَ

Punjabi Translation - Arif Haleem(ਉਸ ਵਿਚ ਲਿਖਿਆ ਹੈ) ਕਿ ਤੂੰ ਮੇਰੇ ਮੁਕਾਬਲੇ ਵਿਚ ਸਰਕਸ਼ੀ ਨਾ ਕਰ ਅਤੇ ਮੁਸਲਮਾਨ (ਫ਼ਰਮਾਂਬਰਦਾਰ) ਬਣਕੇ ਮੇਰੇ ਕੋਲ ਹਾਜ਼ਿਰ ਹੋਵੋ।

ਇਸ ਆਇਤ ਦੇ ਸਾਰੇ ਅਨੁਵਾਦ ਵੇਖੋ →

قَالَتْ يَٰٓأَيُّهَا ٱلْمَلَؤُا۟ أَفْتُونِى فِىٓ أَمْرِى مَا كُنتُ قَاطِعَةً أَمْرًا حَتَّىٰ تَشْهَدُونِ

Punjabi Translation - Arif Haleemਉਸ (ਰਾਣੀ) ਨੇ ਕਿਹਾ ਕਿ ਹੇ ਮੇਰੇ ਦਰਬਾਰੀਓ! ਤੁਸੀਂ ਮੈਨੂੰ ਇਸ ਮੁਆਮਲੇ ਵਿਚ ਸਲਾਹ ਦਿਓ, ਮੈਂ ਕੋਈ ਵੀ ਫ਼ੈਸਲਾ ਤੁਹਾਥੋਂ ਬਿਨਾਂ ਨਹੀਂ ਕਰਦੀ।

ਇਸ ਆਇਤ ਦੇ ਸਾਰੇ ਅਨੁਵਾਦ ਵੇਖੋ →

قَالُوا۟ نَحْنُ أُو۟لُوا۟ قُوَّةٍ وَأُو۟لُوا۟ بَأْسٍ شَدِيدٍ وَٱلْأَمْرُ إِلَيْكِ فَٱنظُرِى مَاذَا تَأْمُرِينَ

Punjabi Translation - Arif Haleemਉਹਨਾਂ (ਅਫ਼ਸਰਾਂ) ਨੇ (ਸਲਾਹ ਦਿੰਦੇ) ਕਿਹਾ ਕਿ ਅਸੀਂ ਸ਼ਕਤੀਸ਼ਾਲੀ ਅਤੇ ਯੋਧੇ ਹਾਂ, ਅੱਗੇ ਫ਼ੈਸਲਾ ਕਰਨ ਦੇ ਸਾਰੇ ਅਧਿਕਾਰ ਤੁਹਾਡੇ ਹੱਥ ਵਿਚ ਹਨ। ਤੁਸੀਂ ਵੇਖੋ ਕਿ ਤੁਸੀਂ ਸਾਨੂੰ ਕੀ ਹੁਕਮ ਦੇਣਾ ਹੈ।

ਇਸ ਆਇਤ ਦੇ ਸਾਰੇ ਅਨੁਵਾਦ ਵੇਖੋ →

قَالَتْ إِنَّ ٱلْمُلُوكَ إِذَا دَخَلُوا۟ قَرْيَةً أَفْسَدُوهَا وَجَعَلُوٓا۟ أَعِزَّةَ أَهْلِهَآ أَذِلَّةً وَكَذَٰلِكَ يَفْعَلُونَ

Punjabi Translation - Arif Haleemਉਸ (ਰਾਣੀ) ਨੇ ਕਿਹਾ ਕਿ ਜਦੋਂ ਬਾਦਸ਼ਾਹ ਕਿਸੇ ਦੇਸ਼ ਵਿਚ ਆ ਘੁਸਦੇ ਹਨ ਤਾਂ ਉਸ ਨੂੰ ਉਜਾੜ ਦਿੰਦੇ ਹਨ ਅਤੇ ਉਸ ਦੇ ਪਤਵੰਤੇ ਸੱਜਨਾਂ ਦਾ ਨਿਰਾਦਰ ਕਰਦੇ ਹਨ (ਲੱਗਦਾ ਹੈ) ਇਹ ਲੋਕੀ ਵੀ ਇੰਜ ਹੀ ਕਰਨਗੇ।

ਇਸ ਆਇਤ ਦੇ ਸਾਰੇ ਅਨੁਵਾਦ ਵੇਖੋ →

وَإِنِّى مُرْسِلَةٌ إِلَيْهِم بِهَدِيَّةٍ فَنَاظِرَةٌۢ بِمَ يَرْجِعُ ٱلْمُرْسَلُونَ

Punjabi Translation - Arif Haleemਮੈਂ ਉਹਨਾਂ ਵੱਲ ਇਕ ਸੁਗਾਤ ਭੇਜਦੀ ਹਾਂ, ਫੇਰ ਵੇਖਦੀ ਹਾਂ ਕਿ ਮੇਰੇ ਦੂਤ ਕੀ ਜਵਾਬ ਲੈਕੇ ਆਉਂਦੇ ਹਨ।

ਇਸ ਆਇਤ ਦੇ ਸਾਰੇ ਅਨੁਵਾਦ ਵੇਖੋ →

فَلَمَّا جَآءَ سُلَيْمَٰنَ قَالَ أَتُمِدُّونَنِ بِمَالٍ فَمَآ ءَاتَىٰنِۦَ ٱللَّهُ خَيْرٌ مِّمَّآ ءَاتَىٰكُم بَلْ أَنتُم بِهَدِيَّتِكُمْ تَفْرَحُونَ

Punjabi Translation - Arif Haleemਜਦੋਂ ਦੂਤ ਸੁਲੇਮਾਨ ਕੋਲ ਪਹੁੰਚਿਆ ਤਾਂ ਆਪ ਜੀ ਨੇ ਪੁੱਛਿਆ, ਕੀ ਤੁਸੀਂ ਦੌਲਤ ਨਾਲ ਮੇਰੀ ਸਹਾਇਤਾ ਕਰਨਾ ਚਾਹੁੰਦੇ ਹੋ? ਮੈਨੂੰ ਅੱਲਾਹ ਨੇ ਜੋ ਬਖ਼ਸ਼ਿਆ ਹੈ, ਉਹ ਉਸ ਤੋਂ ਕਿਤੇ ਵਧੇਰੇ ਹੈ ਜੋ ਉਸ ਨੇ ਤੁਹਾਨੂੰ ਦਿੱਤਾ ਹੋਇਆ ਹੈ। ਸੋ ਤੁਹਾਡੀ ਸੁਗਾਤ ਤੁਹਾਨੂੰ ਹੀ ਮੁਬਾਰਕ ਹੋਵੇ।

ਇਸ ਆਇਤ ਦੇ ਸਾਰੇ ਅਨੁਵਾਦ ਵੇਖੋ →

ٱرْجِعْ إِلَيْهِمْ فَلَنَأْتِيَنَّهُم بِجُنُودٍ لَّا قِبَلَ لَهُم بِهَا وَلَنُخْرِجَنَّهُم مِّنْهَآ أَذِلَّةً وَهُمْ صَٰغِرُونَ

Punjabi Translation - Arif Haleem(ਹੇ ਦੂਤ!) ਜਾ ਪਰਤ ਜਾ ਆਪਣੇ ਭੇਜਣ ਵਾਲੇ ਵੱਲ। ਅਸੀਂ ਉਹਨਾਂ ਦੇ ਉੱਤੇ ਅਜਿਹੀਆਂ ਫ਼ੌਜਾਂ ਲੈਕੇ ਆਵਾਂਗੇ ਜਿਸ ਦਾ ਮੁਕਾਬਲਾ ਕਰਨ ਦੀ ਹਿੱਮਤ ਉਹਨਾਂ ਕੋਲ ਨਹੀਂ ਹੋਵੇਗੀ ਅਤੇ ਅਸੀਂ ਉਹਨਾਂ ਨੂੰ ਜ਼ਲੀਲ ਕਰਕੇ ਉਥਿੱਓਂ ਬਾਹਰ ਕੱਢ ਦਿਆਂਗੇ, ਕਿ ਉਹ ਹੀਣੇ ਹੋਕੇ ਰਹਿ ਜਾਣਗੇ।

ਇਸ ਆਇਤ ਦੇ ਸਾਰੇ ਅਨੁਵਾਦ ਵੇਖੋ →

قَالَ يَٰٓأَيُّهَا ٱلْمَلَؤُا۟ أَيُّكُمْ يَأْتِينِى بِعَرْشِهَا قَبْلَ أَن يَأْتُونِى مُسْلِمِينَ

Punjabi Translation - Arif Haleemਸੁਲੇਮਾਨ ਨੇ ਆਖਿਆ, ਹੇ ਦਰਬਾਰੀਓ! ਤੁਹਾਡੇ ਵਿੱਚੋਂ ਕੋਈ ਅਜਿਹਾ ਰੁ ਜਿਹੜਾ ਉਹਨਾਂ ਲੋਕਾਂ ਦੇ ਆਗਿਆਕਾਰੀ ਬਣਕੇ ਮੇਰੇ ਕੋਲ ਆਉਣ ਤੋਂ ਪਹਿਲਾਂ ਪਹਿਲਾਂ ਉਸ (ਰਾਣੀ) ਦਾ ਤਖ਼ਤ ਮੇਰੇ ਕੋਲ ਲੈ ਆਵੇ।

ਇਸ ਆਇਤ ਦੇ ਸਾਰੇ ਅਨੁਵਾਦ ਵੇਖੋ →

قَالَ عِفْرِيتٌ مِّنَ ٱلْجِنِّ أَنَا۠ ءَاتِيكَ بِهِۦ قَبْلَ أَن تَقُومَ مِن مَّقَامِكَ وَإِنِّى عَلَيْهِ لَقَوِىٌّ أَمِينٌ

Punjabi Translation - Arif Haleemਜਿੰਨਾਂ ਵਿੱਚੋਂ ਇਕ ਤਕੜੇ ਜਿੰਨ ਨੇ ਕਿਹਾ ਕਿ ਇਸ ਤੋਂ ਪਹਿਲਾਂ ਕਿ ਤੁਸੀਂ ਇਸ ਥਾਂ ਤੋਂ ਉੱਠੋਂ, ਮੈਂ ਉਸ (ਤਖ਼ਤ) ਨੂੰ ਤੁਹਾਡੇ ਕੋਲ ਲੈ ਆਵਾਂਗਾ। ਬੇਸ਼ੱਕ ਮੈਂ ਇਸ ਦੀ ਤਾਕਤ ਰੱਖਦਾ ਹਾਂ ਅਤੇ ਮੈਂ ਅਮਾਨਤਦਾਰ ਵੀ ਹਾਂ।

ਇਸ ਆਇਤ ਦੇ ਸਾਰੇ ਅਨੁਵਾਦ ਵੇਖੋ →

قَالَ ٱلَّذِى عِندَهُۥ عِلْمٌ مِّنَ ٱلْكِتَٰبِ أَنَا۠ ءَاتِيكَ بِهِۦ قَبْلَ أَن يَرْتَدَّ إِلَيْكَ طَرْفُكَ فَلَمَّا رَءَاهُ مُسْتَقِرًّا عِندَهُۥ قَالَ هَٰذَا مِن فَضْلِ رَبِّى لِيَبْلُوَنِىٓ ءَأَشْكُرُ أَمْ أَكْفُرُ وَمَن شَكَرَ فَإِنَّمَا يَشْكُرُ لِنَفْسِهِۦ وَمَن كَفَرَ فَإِنَّ رَبِّى غَنِىٌّ كَرِيمٌ

Punjabi Translation - Arif Haleemਜਿਸ (ਵਿਅਕਤੀ) ਕੋਲ ਕਿਤਾਬ ਦਾ ਗਿਆਨ ਸੀ ਉਹ ਬੋਲਿਆ ਕਿ ਮੈਂ ਉਸ (ਤਖ਼ਤ) ਨੂੰ ਤੁਹਾਡੀ ਅੱਖ ਝਮਕਣ ਤੋਂ ਪਹਿਲਾਂ ਤੁਹਾਡੇ ਕੋਲ ਲੈ ਆਵਾਂਗਾ। ਜਦੋਂ ਸੁਲੇਮਾਨ ਨੇ ਉਸ ਤਖ਼ਤ ਨੂੰ ਆਪਣੇ ਕੋਲ ਰੱਖਿਆ ਹੋਇਆ ਵੇਖਿਆ ਤਾਂ ਆਖਿਆ, ਇਹ ਸਭ ਮੇਰੇ ਰੱਬ ਦੀ ਕ੍ਰਿਪਾਲਤਾ ਹੈ, ਤਾਂ ਜੋ ਉਹ ਮੈਨੂੰ ਪਰਖੇ, ਕੀ ਮੈਂ ਉਸ ਦਾ ਸ਼ੁਕਰ ਅਦਾ ਕਰਦਾ ਹਾਂ ਜਾਂ ਨਾ-ਸ਼ੁਕਰਾ ਹਾਂ? ਜਿਹੜਾ ਵੀ ਕੋਈ ਸ਼ੁਕਰ (ਧੰਨਵਾਦ) ਕਰਦਾ ਹੈ ਉਹ ਆਪਣੇ ਹੀ ਲਈ ਸ਼ੁਕਰ ਅਦਾ ਕਰਦਾ ਹੈ ਜਿਹੜਾ ਕੋਈ ਨਾ-ਸ਼ੁਕਰੀ ਕਰਦਾ ਹੈ (ਚੇਤੇ ਰਹੇ ਕਿ) ਬੇਸ਼ੱਕ ਮੇਰਾ ਰੱਬ ਇਹਨਾਂ ਗੱਲਾਂ ਤੋਂ ਵੱਡਾ ਬੇ-ਪਰਵਾਹ ਹੈ ਅਤੇ ਮਿਹਰਬਾਨ ਹੈ।

ਇਸ ਆਇਤ ਦੇ ਸਾਰੇ ਅਨੁਵਾਦ ਵੇਖੋ →

قَالَ نَكِّرُوا۟ لَهَا عَرْشَهَا نَنظُرْ أَتَهْتَدِىٓ أَمْ تَكُونُ مِنَ ٱلَّذِينَ لَا يَهْتَدُونَ

Punjabi Translation - Arif Haleem(ਸੁਲੇਮਾਨ ਨੇ) ਹੁਕਮ ਦਿੱਤਾ ਕਿ ਤੁਸੀਂ ਇਸ ਤਖ਼ਤ (ਸਿੰਘਾਸਨ) ਵਿਚ ਕੁੱਝ ਫੇਰ ਬਦਲ ਕਰ ਦਿਓ ਤਾਂ ਜੋ ਪਤਾ ਲੱਗ ਜਾਵੇ ਕਿ ਉਹ ਹਕੀਕਤ ਨੂੰ ਸਮਝਦੀ ਹੈ ਜਾਂ ਉਹਨਾਂ ਵਿੱਚੋਂ ਹੈ ਜਿਹੜੇ ਨਾ-ਸਮਝ ਹਨ।

ਇਸ ਆਇਤ ਦੇ ਸਾਰੇ ਅਨੁਵਾਦ ਵੇਖੋ →

فَلَمَّا جَآءَتْ قِيلَ أَهَٰكَذَا عَرْشُكِ قَالَتْ كَأَنَّهُۥ هُوَ وَأُوتِينَا ٱلْعِلْمَ مِن قَبْلِهَا وَكُنَّا مُسْلِمِينَ

Punjabi Translation - Arif Haleemਫੇਰ ਜਦੋਂ ਉਹ (ਰਾਣੀ) ਸੁਲੇਮਾਨ ਦੇ ਦਰਬਾਰ ਵਿਚ ਆ ਗਈ ਤਾਂ ਉਸ ਨੂੰ ਪੁੱਛਿਆ ਗਿਆ, ਕੀ ਤੁਹਾਡਾ ਸਿੰਘਾਸਨ ਵੀ ਅਜਿਹਾ ਹੀ ਹੈ ? ਉਸ ਨੇ ਕਿਹਾ ਕਿ ਇੰਜ ਸਮਝੋ ਕਿ ਇਹ ਉਹੀਓ ਹੈ ਅਤੇ ਸਾਨੂੰ ਇਸ ਤੋਂ ਪਹਿਲਾਂ ਹੀ (ਤੁਹਾਡੇ ਨਬੀ ਹੋਣ ਦਾ) ਗਿਆਨ ਹੋ ਚੁੱਕਿਆ ਸੀ ਅਤੇ ਅਸੀਂ ਆਗਿਆਕਾਰੀ (ਮੁਸਲਮਾਨ) ਬਣ ਗਏ ਸਾਂ।

ਇਸ ਆਇਤ ਦੇ ਸਾਰੇ ਅਨੁਵਾਦ ਵੇਖੋ →

وَصَدَّهَا مَا كَانَت تَّعْبُدُ مِن دُونِ ٱللَّهِ إِنَّهَا كَانَتْ مِن قَوْمٍ كَٰفِرِينَ

Punjabi Translation - Arif Haleemਉਸ (ਰਾਣੀ) ਨੂੰ (ਅੱਲਾਹ ਦੀ ਬੰਦਗੀ ਤੋਂ) ਇਸ (ਸੂਰਜ ਦੀ ਪੂਜਾ) ਨੇ ਰੋਕ ਰੱਖਿਆ ਸੀ, ਜਿਸ ਦੀ ਉਹ ਅੱਲਾਹ ਨੂੰ ਛੱਡ ਕੇ ਇਬਾਦਤ ਕਰਦੀ ਸੀ, ਕਿਉਂ ਜੋ ਉਹ ਕਾਫ਼ਿਰ ਕੌਮ ਵਿੱਚੋਂ ਸੀ।

ਇਸ ਆਇਤ ਦੇ ਸਾਰੇ ਅਨੁਵਾਦ ਵੇਖੋ →

قِيلَ لَهَا ٱدْخُلِى ٱلصَّرْحَ فَلَمَّا رَأَتْهُ حَسِبَتْهُ لُجَّةً وَكَشَفَتْ عَن سَاقَيْهَا قَالَ إِنَّهُۥ صَرْحٌ مُّمَرَّدٌ مِّن قَوَارِيرَ قَالَتْ رَبِّ إِنِّى ظَلَمْتُ نَفْسِى وَأَسْلَمْتُ مَعَ سُلَيْمَٰنَ لِلَّهِ رَبِّ ٱلْعَٰلَمِينَ

Punjabi Translation - Arif Haleemਰਾਣੀ ਨੂੰ ਕਿਹਾ ਗਿਆ ਕਿ ਮਹਿਲ ਅੰਦਰ ਪ੍ਰਵੇਸ਼ ਕਰੋ। ਜਦੋਂ ਉਸ ਨੇ (ਮਹਿਲ ਦਾ ਫ਼ਰਸ਼) ਵੇਖਿਆ ਤਾਂ ਉਹ ਸਮਝੀ ਕਿ ਇਹ (ਤਾਲਾਬ ਦਾ) ਪਾਣੀ ਹੈ ਅਤੇ ਉਸ ਨੇ ਆਪਣੀਆਂ ਪਿੰਡਲੀਆਂ ਨੰਗੀਆਂ ਕਰ ਲਈਆਂ (ਭਾਵ ਮੂਹਰੀਆਂ ਉਤਾਂਹ ਚੁੱਕ ਲਈਆਂ)। ਸੁਲੇਮਾਨ ਨੇ ਫ਼ਰਮਾਇਆ, ਇਹ ਤਾਂ ਸ਼ੀਸ਼ੇ ਤੋਂ ਬਣਿਆ ਹੋਇਆ ਮਹਿਲ ਹੈ। (ਰਾਣੀ) ਆਖਣ ਲੱਗੀ ਕਿ ਹੇ ਮੇਰੇ ਪਾਲਣਹਾਰ! ਬੇਸ਼ੱਕ (ਹੁਣ ਤੱਕ ਸੂਰਜ ਦੀ ਪੂਜਾ ਕਰਕੇ) ਮੈਨੇ ਆਪਣੇ ਆਪ ’ਤੇ ਜ਼ੁਲਮ ਹੀ ਕੀਤਾ ਸੀ ਅਤੇ ਹੁਣ ਮੈਂ ਸੁਲੇਮਾਨ ਨਾਲ ਮਿਲ ਕੇ ਸਾਰੀ ਸ੍ਰਿਸ਼ਟੀ ਦੇ ਮਾਲਿਕ ਦੀ ਆਗਿਆਕਾਰੀ ਕਬੂਲ ਕਰਦੀ ਹਾਂ।

ਇਸ ਆਇਤ ਦੇ ਸਾਰੇ ਅਨੁਵਾਦ ਵੇਖੋ →

وَلَقَدْ أَرْسَلْنَآ إِلَىٰ ثَمُودَ أَخَاهُمْ صَٰلِحًا أَنِ ٱعْبُدُوا۟ ٱللَّهَ فَإِذَا هُمْ فَرِيقَانِ يَخْتَصِمُونَ

Punjabi Translation - Arif Haleemਅਸੀਂ ਸਮੂਦ (ਕੌਮ) ਵੱਲ ਉਹਨਾਂ ਦੇ ਭਰਾ ਸਾਲੇਹ ਨੂੰ (ਇਹ ਪੈਗ਼ਾਮ ਦੇਕੇ) ਭੇਜਿਆ ਕਿ ਤੁਸੀਂ ਸਾਰੇ ਅੱਲਾਹ ਦੀ ਬੰਦਗੀ ਕਰੋ, ਪ੍ਰੰਤੂ ਉਹ ਦੋ ਗੁਟ (ਕਾਫ਼ਿਰਾਂ ਤੇ ਮੋਮਿਨ) ਬਣਕੇ ਆਪਸ ਵਿਚ ਹੀ ਝਗੜਨ ਲੱਗ ਪਏ।

ਇਸ ਆਇਤ ਦੇ ਸਾਰੇ ਅਨੁਵਾਦ ਵੇਖੋ →

قَالَ يَٰقَوْمِ لِمَ تَسْتَعْجِلُونَ بِٱلسَّيِّئَةِ قَبْلَ ٱلْحَسَنَةِ لَوْلَا تَسْتَغْفِرُونَ ٱللَّهَ لَعَلَّكُمْ تُرْحَمُونَ

Punjabi Translation - Arif Haleemਸਾਲੇਹ ਨੇ ਫ਼ਰਮਾਇਆ, ਹੇ ਮੇਰੀ ਕੌਮ! ਤੁਸੀਂ ਭਲਾਈ ਤੋਂ ਪਹਿਲਾਂ ਬੁਰਾਈ ਭਾਵ ਅਜ਼ਾਬ ਲਈ (ਦੁਆਵਾਂ ਮੰਗਣ ਵਿਚ) ਛੇਤੀ ਕਿਉਂ ਕਰ ਰਹੇ ਹੋ ? ਤੁਸੀਂ ਅੱਲਾਹ ਤੋਂ ਮੁਆਫ਼ੀ ਕਿਉਂ ਨਹੀਂ ਮੰਗ ਲੈਂਦੇ ਤਾਂ ਜੋ ਤੁਹਾਡੇ ’ਤੇ ਰਹਿਮ ਕੀਤਾ ਜਾਵੇ।

ਇਸ ਆਇਤ ਦੇ ਸਾਰੇ ਅਨੁਵਾਦ ਵੇਖੋ →

قَالُوا۟ ٱطَّيَّرْنَا بِكَ وَبِمَن مَّعَكَ قَالَ طَٰٓئِرُكُمْ عِندَ ٱللَّهِ بَلْ أَنتُمْ قَوْمٌ تُفْتَنُونَ

Punjabi Translation - Arif Haleemਉਹ (ਕੌਮੇ-ਸਮੂਦ) ਆਖਣ ਲੱਗੇ ਕਿ ਅਸੀਂ ਤਾਂ ਤੁਹਾਨੂੰ ਅਤੇ ਤੁਹਾਡੇ ਸਾਥੀਆਂ ਨੂੰ ਬੇ-ਭਾਗ ਸਮਝਦੇ ਹਾਂ। ਸਾਲੇਹ ਨੇ ਆਖਿਆ ਕਿ ਬੇ-ਭਾਗੀ (ਬਦ-ਸ਼ਗੁਨੀ) ਤਾਂ ਅੱਲਾਹ ਦੇ ਹੱਥ ਵਿਚ ਹੈ, ਸਗੋਂ ਤੁਹਾਡੀ ਤਾਂ ਪਰਖ ਹੋ ਰਹੀ ਹੈ।

ਇਸ ਆਇਤ ਦੇ ਸਾਰੇ ਅਨੁਵਾਦ ਵੇਖੋ →

وَكَانَ فِى ٱلْمَدِينَةِ تِسْعَةُ رَهْطٍ يُفْسِدُونَ فِى ٱلْأَرْضِ وَلَا يُصْلِحُونَ

Punjabi Translation - Arif Haleemਉਸ ਸ਼ਹਿਰ ਵਿਚ ਨੋ ਸਰਦਾਰ ਸੀ ਜਿਹੜੇ ਧਰਤੀ ’ਤੇ ਫ਼ਸਾਦ ਫ਼ੈਲਾਉਂਦੇ ਸੀ, ਉਹ ਕੋਈ ਵੀ ਸੁਧਾਰ ਦੀ ਗੱਲ ਨਹੀਂ ਸੀ ਕਰਦੇ।

ਇਸ ਆਇਤ ਦੇ ਸਾਰੇ ਅਨੁਵਾਦ ਵੇਖੋ →

قَالُوا۟ تَقَاسَمُوا۟ بِٱللَّهِ لَنُبَيِّتَنَّهُۥ وَأَهْلَهُۥ ثُمَّ لَنَقُولَنَّ لِوَلِيِّهِۦ مَا شَهِدْنَا مَهْلِكَ أَهْلِهِۦ وَإِنَّا لَصَٰدِقُونَ

Punjabi Translation - Arif Haleemਉਹਨਾਂ (ਨੌ ਸਰਦਾਰਾਂ) ਨੇ ਆਪੋ ਵਿਚ ਆਖਿਆ, ਅੱਲਾਹ ਦੀਆਂ ਕਸਮਾਂ ਖਾਓ ਕਿ ਅਸੀਂ ਰਾਤ ਨੂੰ ਹੀ ਸਾਲੇਹ ਅਤੇ ਉਸ ਦੇ ਘਰ ਵਾਲਿਆਂ ’ਤੇ ਹਮਲਾ ਕਰਾਂਗੇ ਅਤੇ ਉਸ ਦੇ ਵਾਰਸਾਂ ਨੂੰ ਆਖ ਦਿਆਂਗੇ ਕਿ ਅਸੀਂ ਤਾਂ ਉਸ ਦੇ ਘਰ ਵਾਲਿਆਂ ਦੇ ਹਮਲੇ ਦੇ ਸਮੇਂ ਮੌਜੂਦ ਹੀ ਨਹੀਂ ਸੀ, ਅਸੀਂ ਸੱਚ ਆਖਦੇ ਹਾਂ।

ਇਸ ਆਇਤ ਦੇ ਸਾਰੇ ਅਨੁਵਾਦ ਵੇਖੋ →

وَمَكَرُوا۟ مَكْرًا وَمَكَرْنَا مَكْرًا وَهُمْ لَا يَشْعُرُونَ

Punjabi Translation - Arif Haleemਉਹਨਾਂ (ਫ਼ਸਾਦੀਆਂ) ਨੇ ਇਕ ਚਾਲ ਚੱਲੀ ਅਤੇ ਅਸੀਂ ਵੀ ਇਕ ਚਾਲ ਚੱਲੀ ਅਤੇ ਉਹਨਾਂ ਨੂੰ ਉਸ ਦੀ ਖ਼ਬਰ ਤਕ ਨਾ ਹੋਈ।

ਇਸ ਆਇਤ ਦੇ ਸਾਰੇ ਅਨੁਵਾਦ ਵੇਖੋ →

فَٱنظُرْ كَيْفَ كَانَ عَٰقِبَةُ مَكْرِهِمْ أَنَّا دَمَّرْنَٰهُمْ وَقَوْمَهُمْ أَجْمَعِينَ

Punjabi Translation - Arif Haleemਫੇਰ ਤੁਸੀਂ ਵੇਖੋ ਕਿ ਉਹਨਾਂ ਦੀਆਂ ਚਾਲਾਂ ਦਾ ਅੰਤ ਕੀ ਹੋਇਆ ? ਅਸੀਂ ਉਹਨਾਂ ਨੂੰ ਅਤੇ ਉਹਨਾਂ ਦੀ ਕੌਮ ਨੂੰ (ਸਨੇ ਨੌ ਸਰਦਾਰਾਂ ਦੇ) ਮਲੀਆਂਮੇਟ ਕਰ ਦਿੱਤਾ।

ਇਸ ਆਇਤ ਦੇ ਸਾਰੇ ਅਨੁਵਾਦ ਵੇਖੋ →

فَتِلْكَ بُيُوتُهُمْ خَاوِيَةًۢ بِمَا ظَلَمُوٓا۟ إِنَّ فِى ذَٰلِكَ لَـَٔايَةً لِّقَوْمٍ يَعْلَمُونَ

Punjabi Translation - Arif Haleemਇਹ ਹਨ ਉਹਨਾਂ ਦੇ ਖ਼ਾਲੀ ਘਰ ਜਿਹੜੇ ਉਹਨਾਂ ਦੇ ਜ਼ੁਲਮਾਂ ਕਾਰਨ ਉਜੜੇ ਪਏ ਹਨ। ਜਿਹੜੇ ਲੋਕੀ ਗਿਆਨ ਰੱਖਦੇ ਹਨ ਉਹਨਾਂ ਲਈ ਇਸ ਵਿਚ ਸਿੱਖਿਆਦਾਇਕ ਨਿਸ਼ਾਨੀਆਂ ਹਨ।

ਇਸ ਆਇਤ ਦੇ ਸਾਰੇ ਅਨੁਵਾਦ ਵੇਖੋ →

وَأَنجَيْنَا ٱلَّذِينَ ءَامَنُوا۟ وَكَانُوا۟ يَتَّقُونَ

Punjabi Translation - Arif Haleemਅਸੀਂ ਉਹਨਾਂ ਨੂੰ, ਜਿਹੜੇ ਈਮਾਨ ਲਿਆਏ ਸੀ ਤੇ ਅੱਲਾਹ ਤੋਂ ਡਰਦੇ ਸੀ, ਅਜ਼ਾਬ ਤੋਂ ਬਚਾ ਲਿਆ ਸੀ।

ਇਸ ਆਇਤ ਦੇ ਸਾਰੇ ਅਨੁਵਾਦ ਵੇਖੋ →

وَلُوطًا إِذْ قَالَ لِقَوْمِهِۦٓ أَتَأْتُونَ ٱلْفَٰحِشَةَ وَأَنتُمْ تُبْصِرُونَ

Punjabi Translation - Arif Haleem(ਯਾਦ ਕਰੋ) ਜਦੋਂ ਲੂਤ ਨੇ ਆਪਣੀ ਕੌਮ ਨੂੰ ਕਿਹਾ ਕਿ ਕੀ ਤੁਸੀਂ ਅੱਖੀਂ ਵੇਖਦੇ ਹੋਏ ਵੀ ਅਸ਼ਲੀਲ ਕੰਮ ਕਰਦੇ ਹੋ?

ਇਸ ਆਇਤ ਦੇ ਸਾਰੇ ਅਨੁਵਾਦ ਵੇਖੋ →

أَئِنَّكُمْ لَتَأْتُونَ ٱلرِّجَالَ شَهْوَةً مِّن دُونِ ٱلنِّسَآءِ بَلْ أَنتُمْ قَوْمٌ تَجْهَلُونَ

Punjabi Translation - Arif Haleemਕੀ ਤੁਸੀਂ ਔਰਤਾਂ ਨੂੰ ਛੱਡ ਕੇ ਕਾਮ ਵਾਸਨਾਂ ਦੀ ਪੂਰਤੀ ਲਈ ਮਰਦਾਂ ਕੋਲ ਜਾਂਦੇ ਹੋ? ਤੁਸੀਂ ਤਾਂ ਜਾਹਲਾਂ ਵਾਲੇ ਕੰਮ ਕਰਦੇ ਹੋ।

ਇਸ ਆਇਤ ਦੇ ਸਾਰੇ ਅਨੁਵਾਦ ਵੇਖੋ →

فَمَا كَانَ جَوَابَ قَوْمِهِۦٓ إِلَّآ أَن قَالُوٓا۟ أَخْرِجُوٓا۟ ءَالَ لُوطٍ مِّن قَرْيَتِكُمْ إِنَّهُمْ أُنَاسٌ يَتَطَهَّرُونَ

Punjabi Translation - Arif Haleemਊਸ ਦੀ ਕੌਮ ਦੇ ਕੋਲ ਉਹਨਾਂ ਗੱਲਾਂ ਦਾ ਛੁੱਟ ਇਸ ਤੋਂ ਕੋਈ ਵੀ ਜਵਾਬ ਨਹੀਂ ਸੀ ਕਿ ਉਹਨਾਂ ਨੇ ਕਿਹਾ ਕਿ ਲੂਤ ਅਤੇ ਇਸ ਦੇ ਘਰ ਵਾਲਿਆਂ ਨੂੰ ਆਪਣੀ ਬਸਤੀ ’ਚੋਂ ਹੀ ਕੱਢ ਦਿਓ, ਇਹ ਤਾਂ ਵੱਡੇ ਨੇਕ-ਪਾਕਬਾਜ਼ ਬਣਦੇ ਹਨ।

ਇਸ ਆਇਤ ਦੇ ਸਾਰੇ ਅਨੁਵਾਦ ਵੇਖੋ →

فَأَنجَيْنَٰهُ وَأَهْلَهُۥٓ إِلَّا ٱمْرَأَتَهُۥ قَدَّرْنَٰهَا مِنَ ٱلْغَٰبِرِينَ

Punjabi Translation - Arif Haleemਫੇਰ ਅਸੀਂ ਉਸ (ਲੂਤ) ਨੂੰ ਅਤੇ ਉਸ ਦੇ ਘਰ ਵਾਲਿਆਂ ਨੂੰ, ਛੁੱਟ ਉਸ ਦੀ ਪਤਨੀ, ਸਭ ਨੂੰ ਬਚਾ ਲਿਆ। ਅਸੀਂ ਇਹ ਮਿੱਥ ਲਿਆ ਸੀ ਕਿ ਉਹ ਪਿੱਛੇ ਰਹਿ ਜਾਣ ਵਾਲਿਆਂ ਵਿੱਚੋਂ ਹੋਵੇਗੀ।

ਇਸ ਆਇਤ ਦੇ ਸਾਰੇ ਅਨੁਵਾਦ ਵੇਖੋ →

وَأَمْطَرْنَا عَلَيْهِم مَّطَرًا فَسَآءَ مَطَرُ ٱلْمُنذَرِينَ

Punjabi Translation - Arif Haleemਅਸਾਂ ਉਹਨਾਂ ਜ਼ਾਲਮਾਂ ਉੱਤੇ ਪੱਥਰਾਂ ਦਾ ਮੀਂਹ ਬਰਸਾਇਆ। ਬਹੁਤ ਹੀ ਭੈੜਾ ਮੀਂਹ ਸੀ ਜਿਹੜਾ ਡਰਾਏ ਹੋਏ ਲੋਕਾਂ ’ਤੇ ਬਰਸਾਇਆ ਗਿਆ।

ਇਸ ਆਇਤ ਦੇ ਸਾਰੇ ਅਨੁਵਾਦ ਵੇਖੋ →

قُلِ ٱلْحَمْدُ لِلَّهِ وَسَلَٰمٌ عَلَىٰ عِبَادِهِ ٱلَّذِينَ ٱصْطَفَىٰٓ ءَآللَّهُ خَيْرٌ أَمَّا يُشْرِكُونَ

Punjabi Translation - Arif Haleem(ਹੇ ਮੁਹੰਮਦ ਸ:!) ਤੁਸੀਂ ਆਖ ਦਿਓ ਕਿ ਸਾਰੀਆਂ ਤਾਰੀਫ਼ਾਂ ਤੇ ਸ਼ੁਕਰਾਨੇ ਅੱਲਾਹ ਲਈ ਹਨ। ਉਸ ਦੇ ਉਹਨਾਂ ਬੰਦਿਆਂ ’ਤੇ ਸਲਾਮ ਹੋਵੇ ਜਿਨ੍ਹਾਂ ਨੂੰ ਉਸ ਨੇ (ਪੈਗ਼ੰਬਰੀ ਲਈ) ਚੁਣ ਲਿਆ ਹੈ। ਕੀ ਅੱਲਾਹ ਚੰਗੇਰਾ ਹੈ ਜਾਂ ਉਹ (ਇਸ਼ਟ) ਜਿਨ੍ਹਾਂ ਨੂੰ ਇਹ ਲੋਕੀ (ਰੱਬ ਦਾ) ਸ਼ਰੀਕ ਥਾਪ ਰਹੇ ਹਨ? [1]

ਇਸ ਆਇਤ ਦੇ ਸਾਰੇ ਅਨੁਵਾਦ ਵੇਖੋ →

أَمَّنْ خَلَقَ ٱلسَّمَٰوَٰتِ وَٱلْأَرْضَ وَأَنزَلَ لَكُم مِّنَ ٱلسَّمَآءِ مَآءً فَأَنۢبَتْنَا بِهِۦ حَدَآئِقَ ذَاتَ بَهْجَةٍ مَّا كَانَ لَكُمْ أَن تُنۢبِتُوا۟ شَجَرَهَآ أَءِلَٰهٌ مَّعَ ٱللَّهِ بَلْ هُمْ قَوْمٌ يَعْدِلُونَ

Punjabi Translation - Arif Haleem(ਕੀ ਇਹ ਝੂਠੇ ਇਸ਼ਟ ਚੰਗੇਰੇ ਹਨ) ਜਾਂ ਉਹ (ਅੱਲਾਹ) ਜਿਸ ਨੇ ਅਕਾਸ਼ ਤੇ ਧਰਤੀ ਨੂੰ ਸਾਜਿਆ ਤੇ ਤੁਹਾਡੇ ਲਈ ਅਕਾਸ਼ ਤੋਂ ਮੀਂਹ ਬਰਸਾਇਆ ? ਫੇਰ ਇਸ (ਮੀਂਹ) ਤੋਂ ਅਸੀਂ ਰਮਣੀਕ ਬਾਗ਼ ਉਗਾਏ ਜਿਨ੍ਹਾਂ ਬਾਗ਼ਾਂ ਦੇ ਦਰਖ਼ਤਾਂ ਨੂੰ ਤੁਸੀਂ ਕਦੇ ਵੀ ਉਗਾ ਨਹੀਂ ਸੀ ਸਕਦੇ। ਕੀ ਅੱਲਾਹ ਦੇ ਨਾਲ ਕੋਈ ਹੋਰ ਵੀ ਇਸ਼ਟ ਹੈ ? (ਜੋ ਇਹ ਸਭ ਕੁੱਝ ਕਰ ਸਕਦਾ ਹੋਵੇ)। ਇਹੋ ਲੋਕ ਹਨ ਜਿਹੜੇ ਥਾਪੇ ਹੋਏ ਇਸ਼ਟਾਂ ਨੂੰ ਅੱਲਾਹ ਦੇ ਬਰਾਬਰ ਖੜ੍ਹਾ ਕਰਦੇ ਹਨ।

ਇਸ ਆਇਤ ਦੇ ਸਾਰੇ ਅਨੁਵਾਦ ਵੇਖੋ →

أَمَّن جَعَلَ ٱلْأَرْضَ قَرَارًا وَجَعَلَ خِلَٰلَهَآ أَنْهَٰرًا وَجَعَلَ لَهَا رَوَٰسِىَ وَجَعَلَ بَيْنَ ٱلْبَحْرَيْنِ حَاجِزًا أَءِلَٰهٌ مَّعَ ٱللَّهِ بَلْ أَكْثَرُهُمْ لَا يَعْلَمُونَ

Punjabi Translation - Arif Haleemਉਹ (ਅੱਲਾਹ ਹੈ) ਜਿਸ ਨੇ ਧਰਤੀ ਨੂੰ ਠਹਿਰਨ (ਵਸਨ) ਦੇ ਯੋਗ ਬਣਾਇਆ ਅਤੇ ਉਸੇ (ਧਤਰੀ) ਵਿਚ ਨਹਿਰਾਂ ਵਗਾਈਆਂ ਅਤੇ ਇਸ ਲਈ (ਕਿ ਧਰਤੀ ਨਾ ਹਿੱਲੇ) ਪਹਾੜ ਬਣਾ ਦਿੱਤੇ ਅਤੇ ਦੋ ਸਮੁੰਦਰਾਂ ਦੇ ਵਿਚਕਾਰ ਪੜਦਿਆਂ ਦੀ ਰੋਕ ਲਗਾ ਦਿੱਤੀ। ਕੀ ਉਸ ਅੱਲਾਹ ਦੇ ਨਾਲ ਕੋਈ ਹੋਰ ਵੀ ਇਸ਼ਟ (ਇਹਨਾਂ ਕੰਮਾਂ ਦਾ ਕਰਨ ਵਾਲਾ) ਹੈ ?ਉਹਨਾਂ ਵਿਚ ਵਧੇਰੇ ਹਨ ਜਿਹੜੇ ਇਹ ਗੱਲ ਨਹੀਂ ਜਾਣਦੇ।

ਇਸ ਆਇਤ ਦੇ ਸਾਰੇ ਅਨੁਵਾਦ ਵੇਖੋ →

أَمَّن يُجِيبُ ٱلْمُضْطَرَّ إِذَا دَعَاهُ وَيَكْشِفُ ٱلسُّوٓءَ وَيَجْعَلُكُمْ خُلَفَآءَ ٱلْأَرْضِ أَءِلَٰهٌ مَّعَ ٱللَّهِ قَلِيلًا مَّا تَذَكَّرُونَ

Punjabi Translation - Arif Haleemਕੀ ਉਹ ਝੂਠੇ ਇਸ਼ਟ ਚੰਗੇ ਹਨ ਜਾਂ ਉਹ ਅੱਲਾਹ ਚੰਗਾ ਹੈ ਜਿਹੜਾ ਬੇਵਸ (ਮਜਬੂਰ) ਦੀ ਦੁਆ ਕਬੂਲਦਾ ਹੈ, ਉਸ ਦੀ ਪੁਕਾਰ ਨੂੰ ਸੁਣ ਕੇ ਉਸ ਦੀਆਂ ਮੁਸ਼ਕਲਾਂ, ਤਕਲੀਫ਼ਾਂ ਨੂੰ ਦੂਰ ਕਰਦਾ ਹੈ। ਉਹ ਤੁਹਾਨੂੰ ਧਰਤੀ ਦਾ ਆਧਿਕਾਰੀ ਬਣਾਉਂਦਾ ਹੈ ? ਕੀ ਅੱਲਾਹ ਦੇ ਨਾਲ ਕੋਈ ਹੋਰ ਵੀ ਇਸ਼ਟ ਹੈ ? ਤੁਸੀਂ ਤਾਂ ਬਹੁਤ ਹੀ ਘੱਟ ਸੋਚ ਵਿਚਾਰ ਕਰਦੇ ਹੋ।

ਇਸ ਆਇਤ ਦੇ ਸਾਰੇ ਅਨੁਵਾਦ ਵੇਖੋ →

أَمَّن يَهْدِيكُمْ فِى ظُلُمَٰتِ ٱلْبَرِّ وَٱلْبَحْرِ وَمَن يُرْسِلُ ٱلرِّيَٰحَ بُشْرًۢا بَيْنَ يَدَىْ رَحْمَتِهِۦٓ أَءِلَٰهٌ مَّعَ ٱللَّهِ تَعَٰلَى ٱللَّهُ عَمَّا يُشْرِكُونَ

Punjabi Translation - Arif Haleemਕੀ ਬੁਤ ਚੰਗੇ ਹਨ ਜਾਂ ਕਿ ਉਹ ਜਿਹੜਾ ਤੁਹਾਨੂੰ ਜਲ ਅਤੇ ਥਲ ਦੇ ਹਨੇਰਿਆਂ ਵਿੱਚੋਂ ਰਾਹ ਵਿਖਾਉਂਦਾ ਹੈ ਅਤੇ ਜਿਹੜਾ ਆਪਣੀਆਂ ਰਹਿਮਤਾਂ ਤੋਂ ਪਹਿਲਾਂ ਹੀ (ਬਾਰਿਸ਼ ਦੀਆਂ) ਖ਼ੁਸ਼ਖ਼ਬਰੀਆਂ ਦੇਣ ਵਾਲੀਆਂ ਹਵਾਵਾਂ ਨੂੰ ਭੇਜਦਾ ਹੈ। ਕੀ ਅੱਲਾਹ ਦੇ ਨਾਲ ਕੋਈ ਹੋਰ ਵੀ (ਇਸ਼ਟ) ਹੈ? ਅੱਲਾਹ ਤਾਂ ਉਹਨਾਂ ਸਭ (ਇਸ਼ਟਾਂ ਤੋਂ) ਬਹੁਤ ਉੱਚਾ ਹੈ ਜਿਨ੍ਹਾਂ ਨੂੰ ਉਹ (ਰੱਬ ਦਾ) ਸ਼ਰੀਕ ਥਾਪਦੇ ਹਨ।

ਇਸ ਆਇਤ ਦੇ ਸਾਰੇ ਅਨੁਵਾਦ ਵੇਖੋ →

أَمَّن يَبْدَؤُا۟ ٱلْخَلْقَ ثُمَّ يُعِيدُهُۥ وَمَن يَرْزُقُكُم مِّنَ ٱلسَّمَآءِ وَٱلْأَرْضِ أَءِلَٰهٌ مَّعَ ٱللَّهِ قُلْ هَاتُوا۟ بُرْهَٰنَكُمْ إِن كُنتُمْ صَٰدِقِينَ

Punjabi Translation - Arif Haleemਕੀ ਥਾਪੇ ਇਸ਼ਟ ਵਧੀਆ ਹਨ ਜਾਂ ਉਹ ਅੱਲਾਹ ਜਿਹੜਾ ਮੁੱਢੋਂ ਮਖ਼ਲੂਕ ਦੀ ਰਚਨਾਂ ਰਚਾਉਂਦਾ ਹੈ (ਉਸ ਦੇ ਮਰਨ ਮਗਰੋਂ) ਫੇਰ ਮੁੜ ਰਚਾਵੇਗਾ ਅਤੇ ਜਿਹੜਾ ਤੁਹਾਨੂੰ ਅਕਾਸ਼ ਤੇ ਧਰਤੀ ਵਿੱਚੋਂ ਰੋਜ਼ੀਆਂ ਦਿੰਦਾ ਹੈ ? ਕੀ ਅੱਲਾਹ ਤੋਂ ਛੁੱਟ ਕੋਈ ਹੋਰ ਵੀ ਇਸ਼ਟ ਹੈ ? (ਹੇ ਮੁਹੰਮਦ!) ਉਹਨਾਂ ਮੁਸ਼ਰਿਕਾਂ ਨੂੰ ਆਖੋ ਕਿ ਜੇ ਤੁਸੀਂ ਸੱਚੇ ਹੋ (ਕਿ ਅੱਲਾਹ ਦਾ ਹੋਰ ਸਾਂਝੀ ਹੈ) ਤਾਂ ਕੋਈ ਦਲੀਲ ਲਿਆਓ।

ਇਸ ਆਇਤ ਦੇ ਸਾਰੇ ਅਨੁਵਾਦ ਵੇਖੋ →

قُل لَّا يَعْلَمُ مَن فِى ٱلسَّمَٰوَٰتِ وَٱلْأَرْضِ ٱلْغَيْبَ إِلَّا ٱللَّهُ وَمَا يَشْعُرُونَ أَيَّانَ يُبْعَثُونَ

Punjabi Translation - Arif Haleem(ਹੇ ਨਬੀ!) ਆਖ ਦਿਓ ਕਿ ਛੁੱਟ ਅੱਲਾਹ ਤੋਂ ਅਕਾਸ਼ਾਂ ਵਿਚ ਰਹਿਣ ਵਾਲੇ (ਭਾਵ ਫ਼ਰਿਸ਼ਤੇ) ਅਤੇ ਧਰਤੀ ’ਤੇ ਰਹਿਣ ਵਾਲਿਆਂ (ਮਨੁੱਖ ਤੇ ਜਿੰਨਾਂ) ਵਿੱਚੋਂ ਕੋਈ ਵੀ ਗ਼ੈਬ ਦਾ ਗਿਆਨ ਨਹੀਂ ਰੱਖਦਾ, ਇਹ (ਥਾਪੇ ਹੋਏ ਇਸ਼ਟ) ਤਾਂ ਇਹ ਵੀ ਨਹੀਂ ਜਾਣਦੇ ਕਿ ਉਹਨਾਂ ਨੂੰ ਮੁੜ ਜਿਊਂਦਾ ਕਦੋਂ ਕੀਤਾ ਜਾਵੇਗਾ।

ਇਸ ਆਇਤ ਦੇ ਸਾਰੇ ਅਨੁਵਾਦ ਵੇਖੋ →

بَلِ ٱدَّٰرَكَ عِلْمُهُمْ فِى ٱلْـَٔاخِرَةِ بَلْ هُمْ فِى شَكٍّ مِّنْهَا بَلْ هُم مِّنْهَا عَمُونَ

Punjabi Translation - Arif Haleemਸਗੋਂ ਆਖ਼ਿਰਤ ਦੀ ਜਾਣਕਾਰੀ ਨੂੰ ਇਹ ਗੁਆਚ (ਭੁਲਾ) ਬੈਠੇ ਹਨ, ਇਹ ਇਸ (ਆਖ਼ਿਰਤ) ਵੱਲੋਂ ਸ਼ੱਕ ਵਿਚ ਹਨ ਸਗੋਂ ਇਹ ਤਾਂ (ਆਖ਼ਿਰਤ ਪੱਖੋਂ) ਅੰਨ੍ਹੇ ਹੋ ਗਏ ਹਨ।

ਇਸ ਆਇਤ ਦੇ ਸਾਰੇ ਅਨੁਵਾਦ ਵੇਖੋ →

وَقَالَ ٱلَّذِينَ كَفَرُوٓا۟ أَءِذَا كُنَّا تُرَٰبًا وَءَابَآؤُنَآ أَئِنَّا لَمُخْرَجُونَ

Punjabi Translation - Arif Haleemਕਾਫ਼ਿਰ ਪੁੱਛਦੇ ਹਨ ਕਿ ਕੀ ਜਦੋਂ ਅਸੀਂ ਅਤੇ ਸਾਡੇ ਪਿਓ-ਦਾਦੇ ਮਿੱਟੀ ਹੋ ਜਾਵਾਂਗੇ ਤਾਂ ਕੀ ਅਸੀਂ ਮੁੜ (ਧਰਤੀ ਵਿੱਚੋਂ) ਕੱਢੇ ਜਾਵਾਂਗੇ?

ਇਸ ਆਇਤ ਦੇ ਸਾਰੇ ਅਨੁਵਾਦ ਵੇਖੋ →

لَقَدْ وُعِدْنَا هَٰذَا نَحْنُ وَءَابَآؤُنَا مِن قَبْلُ إِنْ هَٰذَآ إِلَّآ أَسَٰطِيرُ ٱلْأَوَّلِينَ

Punjabi Translation - Arif Haleemਬੇਸ਼ੱਕ ਸਾਨੂੰ ਵੀ ਅਤੇ ਸਾਥੋਂ ਪਹਿਲਾਂ ਸਾਡੇ ਬਾਪ-ਦਾਦਿਆਂ ਨੂੰ ਵੀ ਇਹੋ ਗੱਲਾਂ ਕਹੀਆਂ ਗਈਆਂ ਹਨ। ਪਰ ਇਹ ਤਾਂ ਕੇਵਲ ਪਹਿਲੇ ਲੋਕਾਂ ਦੇ ਕਿੱਸੇ ਕਹਾਣੀਆਂ ਹਨ।

ਇਸ ਆਇਤ ਦੇ ਸਾਰੇ ਅਨੁਵਾਦ ਵੇਖੋ →

قُلْ سِيرُوا۟ فِى ٱلْأَرْضِ فَٱنظُرُوا۟ كَيْفَ كَانَ عَٰقِبَةُ ٱلْمُجْرِمِينَ

Punjabi Translation - Arif Haleem(ਹੇ ਨਬੀ!) ਆਖ ਦਿਓ ਕਿ ਧਰਤੀ ’ਤੇ ਤੁਰ ਫਿਰ ਕੇ ਵੇਖੋ ਕਿ ਪਾਪੀਆਂ ਦਾ ਅੰਤ ਕਿਹੋ ਜਿਹਾ ਹੋਇਆ ਸੀ।

ਇਸ ਆਇਤ ਦੇ ਸਾਰੇ ਅਨੁਵਾਦ ਵੇਖੋ →

وَلَا تَحْزَنْ عَلَيْهِمْ وَلَا تَكُن فِى ضَيْقٍ مِّمَّا يَمْكُرُونَ

Punjabi Translation - Arif Haleem(ਹੇ ਮੁਹੰਮਦ ਸ:!) ਤੁਸੀਂ ਉਹਨਾਂ (ਕਾਫ਼ਰਾਂ) ਦੀ ਹਾਲਤ ’ਤੇ ਦੁਖੀ ਨਾ ਹੋਵੋ ਅਤੇ ਨਾ ਹੀ ਉਹਨਾਂ ਦੀਆਂ ਚਾਲਾਂ ’ਤੇ ਦਿਲ ਛੋਟਾ ਕਰੋ।

ਇਸ ਆਇਤ ਦੇ ਸਾਰੇ ਅਨੁਵਾਦ ਵੇਖੋ →

وَيَقُولُونَ مَتَىٰ هَٰذَا ٱلْوَعْدُ إِن كُنتُمْ صَٰدِقِينَ

Punjabi Translation - Arif Haleemਇਹ (ਕਾਫ਼ਿਰ) ਆਖਦੇ ਹਨ ਕਿ ਇਹ (ਕਿਆਮਤ ਦਾ) ਵਾਅਦਾ ਕਦੋਂ ਪੂਰਾ ਹੋਵੇਗਾ? ਜੇ ਤੁਸੀਂ ਸ?ਚੇ ਹੋ ਤਾਂ (ਇਸ ਦਾ ਸਮਾਂ) ਦੱਸੋ।

ਇਸ ਆਇਤ ਦੇ ਸਾਰੇ ਅਨੁਵਾਦ ਵੇਖੋ →

قُلْ عَسَىٰٓ أَن يَكُونَ رَدِفَ لَكُم بَعْضُ ٱلَّذِى تَسْتَعْجِلُونَ

Punjabi Translation - Arif Haleemਉਹਨਾਂ ਨੂੰ ਕਹੋ ਕਿ ਜਿਸ ਗੱਲ ਲਈ ਤੁਸੀਂ ਛੇਤੀ ਕਰ ਰਹੇ ਹੋ ਹੋ ਸਕਦਾ ਹੈ ਕਿ ਉਸ ਦਾ ਕੁੱਝ ਹਿੱਸਾ ਤੁਹਾਡੇ ਨੇੜੇ ਹੀ ਆ ਢੁੱਕਾ ਹੋਵੇ।

ਇਸ ਆਇਤ ਦੇ ਸਾਰੇ ਅਨੁਵਾਦ ਵੇਖੋ →

وَإِنَّ رَبَّكَ لَذُو فَضْلٍ عَلَى ٱلنَّاسِ وَلَٰكِنَّ أَكْثَرَهُمْ لَا يَشْكُرُونَ

Punjabi Translation - Arif Haleemਅਤੇ ਬੇਸ਼ੱਕ ਤੁਹਾਡਾ ਪਾਲਣਹਾਰ ਸਾਰੇ ਲੋਕਾਂ ’ਤੇ ਹੀ ਫ਼ਜ਼ਲ (ਮਿਹਰਾਂ) ਕਰਨ ਵਾਲਾ ਹੈ ਪਰ ਫੇਰ ਵੀ ਬਹੁਤੇ ਲੋਕੀ ਤਾਂ ਨਾ-ਸ਼ੁਕਰੀ ਹੀ ਕਰਦੇ ਹਨ।

ਇਸ ਆਇਤ ਦੇ ਸਾਰੇ ਅਨੁਵਾਦ ਵੇਖੋ →

وَإِنَّ رَبَّكَ لَيَعْلَمُ مَا تُكِنُّ صُدُورُهُمْ وَمَا يُعْلِنُونَ

Punjabi Translation - Arif Haleemਬੇਸ਼ੱਕ ਤੁਹਾਡਾ ਰੱਬ ਉਹਨਾਂ ਗੱਲਾਂ ਨੂੰ ਵੀ ਜਾਣਦਾ ਹੈ ਜਿਨ੍ਹਾਂ ਨੂੰ ਉਹਨਾਂ ਦੇ ਦਿਲ ਲਕੋ ਰਹੇ ਹਨ ਅਤੇ ਜੋ ਵਿਖਾ ਰਹੇ ਹਨ (ਸਭ ਜਾਣਦਾ ਹੈ)।

ਇਸ ਆਇਤ ਦੇ ਸਾਰੇ ਅਨੁਵਾਦ ਵੇਖੋ →

وَمَا مِنْ غَآئِبَةٍ فِى ٱلسَّمَآءِ وَٱلْأَرْضِ إِلَّا فِى كِتَٰبٍ مُّبِينٍ

Punjabi Translation - Arif Haleemਅਕਾਸ਼ਾਂ ਤੇ ਧਰਤੀ ਦੀ ਕੋਈ ਵੀ ਗੁਪਤ ਚੀਜ਼ ਅਜਿਹੀ ਨਹੀਂ ਜਿਹੜੀ ਸਪਸ਼ਟ ਕਿਤਾਬ (ਲੌਹੇ-ਮਹਫ਼ੂਜ਼) ਵਿਚ ਨਾ ਲਿਖੀ ਹੋਵੇ।

ਇਸ ਆਇਤ ਦੇ ਸਾਰੇ ਅਨੁਵਾਦ ਵੇਖੋ →

إِنَّ هَٰذَا ٱلْقُرْءَانَ يَقُصُّ عَلَىٰ بَنِىٓ إِسْرَٰٓءِيلَ أَكْثَرَ ٱلَّذِى هُمْ فِيهِ يَخْتَلِفُونَ

Punjabi Translation - Arif Haleemਬੇਸ਼ੱਕ ਇਹ਼ਕੁਰਆਨ ਬਨੀ-ਇਸਰਾਈਲ ਨੂੰ ਉਹਨਾਂ ਗੱਲਾਂ ਦੀ ਅਸਲੀਅਤ ਬਿਆਨ ਕਰਦਾ ਹੈ ਜਿਨ੍ਹਾਂ ਵਿਚ ਇਹ ਮਤਭੇਦ ਕਰ ਰਹੇ ਹਨ।

ਇਸ ਆਇਤ ਦੇ ਸਾਰੇ ਅਨੁਵਾਦ ਵੇਖੋ →

وَإِنَّهُۥ لَهُدًى وَرَحْمَةٌ لِّلْمُؤْمِنِينَ

Punjabi Translation - Arif Haleemਨਿਰਸੰਦੇਹ, ਇਹ (.ਕੁਰਆਨ) ਈਮਾਨ ਵਾਲਿਆਂ ਲਈ ਹਿਦਾਇਤ ਅਤੇ ਰਹਿਮਤ ?।

ਇਸ ਆਇਤ ਦੇ ਸਾਰੇ ਅਨੁਵਾਦ ਵੇਖੋ →

إِنَّ رَبَّكَ يَقْضِى بَيْنَهُم بِحُكْمِهِۦ وَهُوَ ٱلْعَزِيزُ ٱلْعَلِيمُ

Punjabi Translation - Arif Haleemਬੇਸ਼ੱਕ ਹੇ ਨਬੀ! ਤੁਹਾਡਾ ਰੱਬ ਉਹਨਾਂ (ਕਾਫ਼ਿਰਾਂ) ਵਿਚਕਾਰ ਆਪਣੇ ਹੁਕਮ ਅਨੁਸਾਰ ਫ਼ੈਸਲੇ ਕਰ ਦੇਵੇਗਾਂ ਉਹ ਜ਼ੋਰਾਵਰ ਅਤੇ ਸਭ ਕੁੱਝ ਜਾਣਨ ਵਾਲਾ ਹੈ।

ਇਸ ਆਇਤ ਦੇ ਸਾਰੇ ਅਨੁਵਾਦ ਵੇਖੋ →

فَتَوَكَّلْ عَلَى ٱللَّهِ إِنَّكَ عَلَى ٱلْحَقِّ ٱلْمُبِينِ

Punjabi Translation - Arif Haleemਸੋ (ਹੇ ਨਬੀ!) ਤੁਸੀਂ ਅੱਲਾਹ ’ਤੇ ਭਰੋਸਾ ਰੱਖੋ, ਬੇਸ਼ੱਕ ਤੁਸੀਂ ਹੀ ਸੱਚੇ ਤੇ ਸਿੱਧੇ ਰਾਹ ’ਤੇ ਹੋ।

ਇਸ ਆਇਤ ਦੇ ਸਾਰੇ ਅਨੁਵਾਦ ਵੇਖੋ →

إِنَّكَ لَا تُسْمِعُ ٱلْمَوْتَىٰ وَلَا تُسْمِعُ ٱلصُّمَّ ٱلدُّعَآءَ إِذَا وَلَّوْا۟ مُدْبِرِينَ

Punjabi Translation - Arif Haleemਤੁਸੀਂ ਨਾ ਤਾਂ (ਆਪਣੀ ਗੱਲ) ਮੁਰਦਿਆਂ ਨੂੰ ਸੁਣਾ ਸਕਦੇ ਹੋ ਅਤੇ ਨਾ ਹੀ ਉਹਨਾਂ ਬੋਲਿਆਂ ਨੂੰ ਆਪਣੀ ਅਵਾਜ਼ ਸੁਣਾ ਸਕਦੇ ਹੋ, ਜਦ ਕਿ ਉਹ ਪਿੱਠ ਫੇਰੀ ਨੱਸੇ ਜਾ ਰਹੇ ਹਨ।

ਇਸ ਆਇਤ ਦੇ ਸਾਰੇ ਅਨੁਵਾਦ ਵੇਖੋ →

وَمَآ أَنتَ بِهَٰدِى ٱلْعُمْىِ عَن ضَلَٰلَتِهِمْ إِن تُسْمِعُ إِلَّا مَن يُؤْمِنُ بِـَٔايَٰتِنَا فَهُم مُّسْلِمُونَ

Punjabi Translation - Arif Haleemਅਤੇ ਨਾ ਹੀ ਅੰਨ੍ਹਿਆਂ ਨੂੰ ਉਹਨਾਂ ਦੀ ਗੁਮਰਾਹੀ ਤੋਂ ਬਚਾ ਕੇ ਸਿੱਧੇ ਰਹਾ ਪਾ ਸਕਦੇ ਹੋ। ਤੁਸੀਂ ਤਾਂ ਕੇਵਲ ਉਹਨਾਂ ਨੂੰ ਹੀ ਸੁਣਾ ਸਕਦੇ ਹੋ, ਜਿਹੜੇ ਸਾਡੀਆਂ ਆਇਤਾਂ (.ਕੁਰਆਨ) ’ਤੇ ਈਮਾਨ ਲਿਆਏ ਹਨ, ਫੇਰ ਉਹੀਓ ਆਗਿਆਕਾਰੀ ਬਣ ਜਾਂਦੇ ਹਨ।

ਇਸ ਆਇਤ ਦੇ ਸਾਰੇ ਅਨੁਵਾਦ ਵੇਖੋ →

وَإِذَا وَقَعَ ٱلْقَوْلُ عَلَيْهِمْ أَخْرَجْنَا لَهُمْ دَآبَّةً مِّنَ ٱلْأَرْضِ تُكَلِّمُهُمْ أَنَّ ٱلنَّاسَ كَانُوا۟ بِـَٔايَٰتِنَا لَا يُوقِنُونَ

Punjabi Translation - Arif Haleemਜਦੋਂ ਉਹਨਾਂ (ਇਨਕਾਰੀਆਂ) ’ਤੇ ਅਜ਼ਾਬ ਲਿਆਉਣ ਦੀ ਸਾਡੀ ਗੱਲ ਪੂਰੀ ਹੋਣ ਦਾ ਸਮਾਂ ਆ ਜਾਵੇਗਾਂ ਤਾਂ ਅਸੀਂ ਧਰਤੀ ਵਿੱਚੋਂ ਉਹਨਾਂ ਲਈ ਇਕ ਜਾਨਵਰ [2] ਕੱਢਾਂਗੇ ਜਿਹੜਾ ਉਹਨਾਂ ਨਾਲ ਗੱਲਾਂ ਕਰੇਗਾ। ਬੇਸ਼ੱਕ ਇਹ ਲੋਕ ਤਾਂ ਸਾਡੀਆਂ ਆਇਤਾਂ (ਨਿਸ਼ਾਨੀਆਂ) ਦਾ ਵਿਸ਼ਵਾਸ ਨਹੀਂ ਸੀ ਕਰਦੇ।

ਇਸ ਆਇਤ ਦੇ ਸਾਰੇ ਅਨੁਵਾਦ ਵੇਖੋ →

وَيَوْمَ نَحْشُرُ مِن كُلِّ أُمَّةٍ فَوْجًا مِّمَّن يُكَذِّبُ بِـَٔايَٰتِنَا فَهُمْ يُوزَعُونَ

Punjabi Translation - Arif Haleemਅਤੇ ਉਸ ਵੇਲੇ (ਭਾਵ ਕਿਆਮਤ ਦਿਹਾੜੇ) ਅਸੀਂ ਹਰ ਉੱਮਤ (ਸਮੁਦਾਇ) ਵਿੱਚੋਂ ਉਸ ਟੋਲੀ ਨੂੰ ਘੇਰ ਕੇ ਲਿਆਵਾਂਗੇ ਜਿਹੜੀ ਸਾਡੀਆਂ ਆਇਤਾਂ (ਹੁਕਮਾਂ) ਨੂੰ ਸਵੀਕਾਰ ਨਹੀਂ ਸੀ ਕਰਦੀ। ਫੇਰ ਉਹਨਾਂ ਸਭ ਦੀ ਦਰਜਾ ਬੰਦੀ (ਭਾਵ ਵੱਖ-ਵੱਖ) ਕਰ ਦਿੱਤੀ ਜਾਵੇਗੀ।

ਇਸ ਆਇਤ ਦੇ ਸਾਰੇ ਅਨੁਵਾਦ ਵੇਖੋ →

حَتَّىٰٓ إِذَا جَآءُو قَالَ أَكَذَّبْتُم بِـَٔايَٰتِى وَلَمْ تُحِيطُوا۟ بِهَا عِلْمًا أَمَّاذَا كُنتُمْ تَعْمَلُونَ

Punjabi Translation - Arif Haleemਜਦੋਂ ਸਾਰੇ (ਹਸ਼ਰ ਦੇ ਮੈਦਾਨ ਵਿਚ) ਆ ਜਾਣਗੇ ਤਾਂ ਅੱਲਾਹ ਪੁੱਛੇਗਾ, ਕੀ ਤੁਸੀਂ ਬਿਨਾਂ ਗਿਆਨ ਦੇ ਘੇਰੇ ਵਿਚ ਲਿਆਏ ਮੇਰੀਆਂ (ਆਇਤਾਂ) ਦਾ ਇਨਕਾਰ ਨਹੀਂ ਸੀ ਕੀਤਾ ? (ਜੇ ਨਹੀਂ ਫੇਰ ਤਾਂ ਇਹ ਦੱਸੋ) ਕਿ (ਸੰਸਾਰ ਵਿਚ ਤੁਸੀਂ ਕੀ ਕੁੱਝ ਕਰਦੇ ਸੀ)।

ਇਸ ਆਇਤ ਦੇ ਸਾਰੇ ਅਨੁਵਾਦ ਵੇਖੋ →

وَوَقَعَ ٱلْقَوْلُ عَلَيْهِم بِمَا ظَلَمُوا۟ فَهُمْ لَا يَنطِقُونَ

Punjabi Translation - Arif Haleemਉਹਨਾਂ (ਇਨਕਾਰੀਆਂ) ਦੇ ਜ਼ੁਲਮਾਂ ਕਾਰਨ ਉਹਨਾਂ ਉੱਤੇ (ਅਜ਼ਾਬ ਦੀ) ਪੁਸ਼ਟੀ ਹੋ ਜਾਵੇਗਾ ਅਤੇ ਉਹ ਕੁੱਝ ਬੋਲਣ ਜੋਗੇ ਵੀ ਨਹੀਂ ਰਹਿਣਗੇ।

ਇਸ ਆਇਤ ਦੇ ਸਾਰੇ ਅਨੁਵਾਦ ਵੇਖੋ →

أَلَمْ يَرَوْا۟ أَنَّا جَعَلْنَا ٱلَّيْلَ لِيَسْكُنُوا۟ فِيهِ وَٱلنَّهَارَ مُبْصِرًا إِنَّ فِى ذَٰلِكَ لَـَٔايَٰتٍ لِّقَوْمٍ يُؤْمِنُونَ

Punjabi Translation - Arif Haleemਕੀ ਉਹ ਨਹੀਂ ਵੇਖਦੇ ਕਿ ਅਸੀਂ ਰਾਤ ਨੂੰ ਬਣਾਇਆ ਹੈ ਕਿ ਉਹ ਉਸ ਵਿਚ ਆਰਾਮ ਕਰ ਸਕਣ ਅਤੇ ਦਿਨ ਨੂੰ ਵੇਖਣ ਵਾਲਾ ਬਣਾਇਆ। ਬੇਸ਼ੱਕ ਇਸ ਵਿਚ ਉਹਨਾਂ ਲੋਕਾਂ ਲਈ ਬਹੁਤ ਨਿਸ਼ਾਨੀਆਂ ਹਨ ਜਿਹੜੇ ਈਮਾਨ ਲਿਆਉਂਦੇ ਹਨ।

ਇਸ ਆਇਤ ਦੇ ਸਾਰੇ ਅਨੁਵਾਦ ਵੇਖੋ →

وَيَوْمَ يُنفَخُ فِى ٱلصُّورِ فَفَزِعَ مَن فِى ٱلسَّمَٰوَٰتِ وَمَن فِى ٱلْأَرْضِ إِلَّا مَن شَآءَ ٱللَّهُ وَكُلٌّ أَتَوْهُ دَٰخِرِينَ

Punjabi Translation - Arif Haleemਜਿਸ ਦਿਨ ਸੂਰ (ਬਿਗਲ) ਬਜਾਇਆ ਜਾਵੇਗਾ ਤਾਂ ਸਾਰੇ ਦੇ ਸਾਰੇ ਅਕਾਸ਼ਾਂ ਵਾਲੇ ਅਤੇ ਧਰਤੀ ਵਾਲੇ ਘਬਰਾ ਜਾਣਗੇ ਪਰ (ਉਹ ਨਹੀਂ ਘਬਰਾਉਂਗੇ) ਛੁੱਟ ਉਹਨਾਂ ਤੋਂ ਜਿਨ੍ਹਾਂ ਨੂੰ ਅੱਲਾਹ ਚਾਹਵੇ ਅਤੇ ਸਾਰੇ ਹੀ ਹੀਣੇ ਹੋਕੇ ਨਿਮਰਤਾ ਸਹਿਤ ਉਸ (ਰੱਬ) ਦੇ ਹਜ਼ੂਰ ਪੇਸ਼ ਹੋਣਗੇ।

ਇਸ ਆਇਤ ਦੇ ਸਾਰੇ ਅਨੁਵਾਦ ਵੇਖੋ →

وَتَرَى ٱلْجِبَالَ تَحْسَبُهَا جَامِدَةً وَهِىَ تَمُرُّ مَرَّ ٱلسَّحَابِ صُنْعَ ٱللَّهِ ٱلَّذِىٓ أَتْقَنَ كُلَّ شَىْءٍ إِنَّهُۥ خَبِيرٌۢ بِمَا تَفْعَلُونَ

Punjabi Translation - Arif Haleemਤੁਸੀਂ ਪਹਾੜਾਂ ਨੂੰ ਆਪਣੀ ਥਾਂ ’ਤੇ ਗੱਡੇ ਹੋਏ ਸਮਝਦੇ ਹੋ ਪਰ (ਕਿਆਮਤ ਦਿਹਾੜੇ) ਉਹ ਵੀ ਬੱਦਲਾਂ ਵਾਂਗ ਉੜਦੇ ਹੋਣਗੇ, ਇਹੋ ਅੱਲਾਹ ਦੀ ਕਾਰੀਗਰੀ ਹੈ, ਉਸ ਨੇ ਹਰੇਕ ਚੀਜ਼ ਨੂੰ ਦ੍ਰਿੜ ਤੇ ਮਜ਼ਬੂਤ ਬਣਾਇਆ। ਤੁਸੀਂ ਜੋ ਵੀ ਕਰਦੇ ਹੋ ਉਸ ਤੋਂ (ਅੱਲਾਹ) ਜਾਣੂ ਹੈ।

ਇਸ ਆਇਤ ਦੇ ਸਾਰੇ ਅਨੁਵਾਦ ਵੇਖੋ →

مَن جَآءَ بِٱلْحَسَنَةِ فَلَهُۥ خَيْرٌ مِّنْهَا وَهُم مِّن فَزَعٍ يَوْمَئِذٍ ءَامِنُونَ

Punjabi Translation - Arif Haleemਜਿਹੜਾ ਵਿਅਕਤੀ ਨੇਕੀ ਲੈਕੇ ਆਵੇਗਾ ਉਸ ਨੂੰ ਵਧੀਆ ਬਦਲਾ ਮਿਲੇਗਾ ਅਤੇ ਉਹ ਉਸ ਦਿਨ ਦੀ ਘਬਰਾਹਟ ਤੋਂ ਨਿਸ਼ਚਿੰਤ ਹੋਵੇਗਾ।

ਇਸ ਆਇਤ ਦੇ ਸਾਰੇ ਅਨੁਵਾਦ ਵੇਖੋ →

وَمَن جَآءَ بِٱلسَّيِّئَةِ فَكُبَّتْ وُجُوهُهُمْ فِى ٱلنَّارِ هَلْ تُجْزَوْنَ إِلَّا مَا كُنتُمْ تَعْمَلُونَ

Punjabi Translation - Arif Haleemਪਰ ਜਿਹੜੇ ਲੋਕੀ ਬੁਰਾਈਆਂ ਲੈਕੇ ਆਉਣਗੇ ਉਹਨਾਂ ਨੂੰ ਮੂੱਧੇ ਮੂੰਹ ਅੱਗ ਵਿਚ ਸੁੱਟਿਆ ਜਾਵੇਗਾ (ਅਤੇ ਕਿਹਾ ਜਾਵੇਗਾ) ਕਿ ਤੁਹਾਨੂੰ ਉਸ ਦਾ ਹੀ ਬਦਲਾ ਦਿੱਤਾ ਜਾਵੇਗਾ ਜੋ ਅਮਲ ਤੁਸੀਂ (ਸੰਸਾਰ ਵਿਚ) ਕਰਦੇ ਸੀ।

ਇਸ ਆਇਤ ਦੇ ਸਾਰੇ ਅਨੁਵਾਦ ਵੇਖੋ →

إِنَّمَآ أُمِرْتُ أَنْ أَعْبُدَ رَبَّ هَٰذِهِ ٱلْبَلْدَةِ ٱلَّذِى حَرَّمَهَا وَلَهُۥ كُلُّ شَىْءٍ وَأُمِرْتُ أَنْ أَكُونَ مِنَ ٱلْمُسْلِمِينَ

Punjabi Translation - Arif Haleem(ਹੇ ਨਬੀ! ਤੁਸੀਂ ਕਹਿ ਦਿਓ ਕਿ) ਮੈਨੂੰ ਤਾਂ(ਰੱਬ ਵੱਲੋਂ) ਇਹੋ ਹੁਕਮ ਹੋਇਆ ਹੈ ਕਿ ਮੈਂ ਇਸ ਨਗਰ (ਮੱਕੇ)ਦੇ ਰੱਬ ਦੀ ਬੰਦਗੀ ਕਰਾਂ ਜਿਸ ਨੇ ਇਸ ਨੂੰ ਹੁਰਮਤ ਵਾਲਾ (ਸਤਿਕਾਰ ਯੋਗ) ਬਣਾਇਆ ਹੈ,[3] ਜਿਹੜਾ ਹਰੇਕ ਚੀਜ਼ ਦਾ ਮਾਲਿਕ ਹੈ ਅਤੇ ਮੈਨੂੰ ਇਹ ਵੀ ਹੁਕਮ ਹੋਇਆ ਹੈ ਕਿ ਮੈਂ ਮੁਸਲਮਾਨਾਂ (ਆਗਿਆਕਾਰੀਆਂ) ਵਿੱਚੋਂ ਹੋਵਾਂ।

ਇਸ ਆਇਤ ਦੇ ਸਾਰੇ ਅਨੁਵਾਦ ਵੇਖੋ →

وَأَنْ أَتْلُوَا۟ ٱلْقُرْءَانَ فَمَنِ ٱهْتَدَىٰ فَإِنَّمَا يَهْتَدِى لِنَفْسِهِۦ وَمَن ضَلَّ فَقُلْ إِنَّمَآ أَنَا۠ مِنَ ٱلْمُنذِرِينَ

Punjabi Translation - Arif Haleem(ਅਤੇ ਹੁਕਮ ਹੋਇਆ ਹੈ) ਕਿ .ਕੁਰਆਨ ਦੀ ਤਲਾਵਤ ਕਰਾਂ (ਭਾਵ ਪੜ੍ਹ ਪੜ੍ਹ ਕੇ ਸੁਣਾਉਂਦਾ ਰਵਾਂ) ਜਿਹੜਾ ਕੋਈ (.ਕੁਰਆਨ ਸੁਣ ਕੇ) ਸਿੱਧੇ ਰਾਹ ’ਤੇ ਆ ਜਾਵੇਗਾ ਉਹ ਆਪਣੇ ਭਲੇ ਲਈ ਹੀ ਹਿਦਾਇਤ ਪਾਵੇਗਾ ਅਤੇ ਜਿਹੜਾ ਕੁਰਾਹੇ ਪੈ ਗਿਆ ਤਾਂ ਉਸ ਨੂੰ ਆਖ ਦਿਓ ਕਿ ਮੈਂ ਤਾਂ ਕੇਵਲ ਸਾਵਧਾਨ ਕਰਨ ਵਾਲਿਆਂ ਵਿੱਚੋਂ ਹਾਂ।

ਇਸ ਆਇਤ ਦੇ ਸਾਰੇ ਅਨੁਵਾਦ ਵੇਖੋ →

وَقُلِ ٱلْحَمْدُ لِلَّهِ سَيُرِيكُمْ ءَايَٰتِهِۦ فَتَعْرِفُونَهَا وَمَا رَبُّكَ بِغَٰفِلٍ عَمَّا تَعْمَلُونَ

Punjabi Translation - Arif Haleem(ਹੇ ਨਬੀ!) ਉਹਨਾਂ (ਕਾਫ਼ਿਰਾਂ) ਨੂੰ ਕਹੋ ਕਿ ਸਾਰੀਆਂ ਤਾਰੀਫ਼ਾਂ ਅੱਲਾਹ ਲਈ ਹੀ ਹਨ ਉਹ ਤੁਹਾਨੂੰ ਛੇਤੀ ਹੀ ਆਪਣੀਆਂ (ਹੋਂਦ ਦੀਆਂ) ਨਿਸ਼ਾਨੀਆਂ ਵਿਖਾਵੇਗਾ ਜਿਨ੍ਹਾਂ ਨੂੰ ਤੁਸੀਂ ਆਪ ਹੀ ਪਛਾਣ ਲਵੋਗੇ ਅਤੇ ਜੋ ਕੁੱਝ ਤੁਸੀਂ ਕਰਦੇ ਹੋ ਉਸ ਤੋਂ ਤੁਹਾਡਾ ਰੱਬ ਬੇਖ਼ਬਰ ਨਹੀਂ ਹੈ।

ਇਸ ਆਇਤ ਦੇ ਸਾਰੇ ਅਨੁਵਾਦ ਵੇਖੋ →

Looking for a topic? Try the meaning search — your question is scanned across all 6,236 verses.
ਭਾਸ਼ਾ — 70