ਸੂਰਤ Al-Qasas القصص
88 ਆਇਤਾਂ · ਮੱਕਾ · ਉਤਰਨ ਦਾ ਕ੍ਰਮ 49
بِسْمِ ٱللَّهِ ٱلرَّحْمَٰنِ ٱلرَّحِيمِ طسٓمٓ
Punjabi Translation - Arif Haleemਤਾ, ਸੀਨ, ਮੀਮ।
ਇਸ ਆਇਤ ਦੇ ਸਾਰੇ ਅਨੁਵਾਦ ਵੇਖੋ →
تِلْكَ ءَايَٰتُ ٱلْكِتَٰبِ ٱلْمُبِينِ
Punjabi Translation - Arif Haleemਇਹ ਰੌਸ਼ਨ ਕਿਤਾਬ (.ਕੁਰਆਨ) ਦੀਆਂ ਆਇਤਾਂ ਹਨ।
ਇਸ ਆਇਤ ਦੇ ਸਾਰੇ ਅਨੁਵਾਦ ਵੇਖੋ →
نَتْلُوا۟ عَلَيْكَ مِن نَّبَإِ مُوسَىٰ وَفِرْعَوْنَ بِٱلْحَقِّ لِقَوْمٍ يُؤْمِنُونَ
Punjabi Translation - Arif Haleemਹੇ ਨਬੀ! ਅਸੀਂ ਤੁਹਾਨੂੰ ਮੂਸਾ ਤੇ ਹਾਰੂਨ ਦਾ ਹਾਲ ਠੀਕ-ਠਾਕ ਸੁਣਾਉਂਦੇ ਹਾਂ, ਇਹ ਕਿੱਸਾ ਉਹਨਾਂ ਲੋਕਾਂ (ਦੇ ਲਾਭ) ਲਈ ਹੈ ਜਿਹੜੇ ਈਮਾਨ ਰੱਖਦੇ ਹਨ।
ਇਸ ਆਇਤ ਦੇ ਸਾਰੇ ਅਨੁਵਾਦ ਵੇਖੋ →
إِنَّ فِرْعَوْنَ عَلَا فِى ٱلْأَرْضِ وَجَعَلَ أَهْلَهَا شِيَعًا يَسْتَضْعِفُ طَآئِفَةً مِّنْهُمْ يُذَبِّحُ أَبْنَآءَهُمْ وَيَسْتَحْىِۦ نِسَآءَهُمْ إِنَّهُۥ كَانَ مِنَ ٱلْمُفْسِدِينَ
Punjabi Translation - Arif Haleemਫ਼ਿਰਔਨ ਨੇ ਧਰਤੀ (ਮਿਸਰ) ਉੱਤੇ ਸਰਕਸ਼ੀ (ਬਗਾਵਤ) ਫੈਲਾ ਰੱਖੀ ਸੀ ਅਤੇ ਮਿਸਰ ਦੇ ਲੋਕਾਂ ਨੂੰ ਕਈ ਧੜ੍ਹਿਆਂ ਵਿਚ ਵੰਡ ਸੁੱਟਿਆ ਸੀ। ਉਹਨਾਂ ਵਿੱਚੋਂ ਇਕ ਧੜੇ (ਬਨੀ-ਇਸਰਾਈਲ) ਨੂੰ ਕਮਜ਼ੋਰ ਸਮਝ ਕੇ ਦਬਾ ਕੇ ਰੱਖਦਾ ਸੀ। ਉਹ ਉਹਨਾਂ ਦੇ ਪੁੱਤਰਾਂ ਨੂੰ ਮਾਰ ਸੁੱਟਦਾ ਸੀ ਅਤੇ ਧੀਆਂ ਨੂੰ ਜਿਉਂਦੀਆਂ ਰਖਦਾ ਸੀ। ਅਸਲ ਵਿਚ ਉਹ ਫ਼ਸਾਦੀਆਂ ਵਿੱਚੋਂ ਹੀ ਸੀ।
ਇਸ ਆਇਤ ਦੇ ਸਾਰੇ ਅਨੁਵਾਦ ਵੇਖੋ →
وَنُرِيدُ أَن نَّمُنَّ عَلَى ٱلَّذِينَ ٱسْتُضْعِفُوا۟ فِى ٱلْأَرْضِ وَنَجْعَلَهُمْ أَئِمَّةً وَنَجْعَلَهُمُ ٱلْوَٰرِثِينَ
Punjabi Translation - Arif Haleemਅਸੀਂ ਚਾਹੁੰਦੇ ਸੀ ਕਿ ਅਸੀਂ ਉਹਨਾਂ ਲੋਕਾਂ ’ਤੇ ਅਹਿਸਾਨ ਕਰੀਏ, ਜਿਨ੍ਹਾਂ ਨੂੰ ਧਰਤੀ ਉੱਤੇ ਕਮਜ਼ੋਰ (ਬੇ-ਵਸ) ਸਮਝ ਕੇ ਦਬਾ ਕੇ ਰੱਖਿਆ ਗਿਆ ਸੀ, ਉਹਨਾਂ ਨੂੰ ਆਗੂ ਅਤੇ ਉਹਨਾਂ ਨੂੰ ਹੀ (ਮਿਸਰ ਦਾ) ਵਾਰਸ ਬਣਾ ਦਈਏ।
ਇਸ ਆਇਤ ਦੇ ਸਾਰੇ ਅਨੁਵਾਦ ਵੇਖੋ →
وَنُمَكِّنَ لَهُمْ فِى ٱلْأَرْضِ وَنُرِىَ فِرْعَوْنَ وَهَٰمَٰنَ وَجُنُودَهُمَا مِنْهُم مَّا كَانُوا۟ يَحْذَرُونَ
Punjabi Translation - Arif Haleemਅਤੇ ਇਹ ਵੀ ਇੱਛਾ ਸੀ ਕਿ ਅਸੀਂ ਉਹਨਾਂ (ਕਮਜ਼ੋਰ ਲੋਕਾਂ) ਨੂੰ (ਫ਼ਲਸਤੀਨ ਦੀ ਧਰਤੀ ਦੀ) ਪ੍ਰਭੂਸੱਤਾ ਬਖ਼ਸ਼ੀਏ ਅਤੇ ਫ਼ਿਰਔਨ, ਹਾਮਾਨ ਅਤੇ ਉਹਨਾਂ ਦੀਆਂ ਫ਼ੌਜਾਂ ਨੂੰ (ਉਹਨਾਂ ਕਮਜ਼ੋਰ ਲੋਕਾਂ ਦੇ ਹੱਥੋਂ) ਉਹ (ਭਵਿਸ਼ਵਾਣੀ ਸੱਚ ਕਰ) ਵਿਖਾ ਦਈਏ ਜਿਸ ਤੋਂ ਉਹ ਡਰ ਰਹੇ ਸੀ।
ਇਸ ਆਇਤ ਦੇ ਸਾਰੇ ਅਨੁਵਾਦ ਵੇਖੋ →
وَأَوْحَيْنَآ إِلَىٰٓ أُمِّ مُوسَىٰٓ أَنْ أَرْضِعِيهِ فَإِذَا خِفْتِ عَلَيْهِ فَأَلْقِيهِ فِى ٱلْيَمِّ وَلَا تَخَافِى وَلَا تَحْزَنِىٓ إِنَّا رَآدُّوهُ إِلَيْكِ وَجَاعِلُوهُ مِنَ ٱلْمُرْسَلِينَ
Punjabi Translation - Arif Haleemਅਸੀਂ ਮੂਸਾ ਦੀ ਮਾਂ ਨੂੰ ਇਸ਼ਾਰਾ ਕੀਤਾ ਕਿ ਤੂੰ ਇਸ (ਮੂਸਾ) ਨੂੰ ਦੁੱਧ ਪਿਆਉਂਦੀ ਰਹਿ ਅਤੇ ਜੇ ਇਸ ਵੱਲੋਂ ਕੋਈ ਚਿੰਤਾ ਹੋਵੇ (ਕਿ ਫ਼ਿਰਔਨ ਦੇ ਬੰਦੇ ਇਸ ਨੂੰ ਮਾਰ ਨਾ ਦੇਣ) ਤਾਂ ਤੂੰ ਇਸ (ਮੂਸਾ) ਨੂੰ ਦਰਿਆ ਵਿਚ ਰੋੜ੍ਹ ਦਈਂ, ਨਾ ਕਿਸੇ ਤਰ੍ਹਾਂ ਦਾ ਕੋਈ ਡਰ ਖ਼ੌਫ ਰੱਖਣਾ ਤੇ ਨਾ ਹੀ ਕੋਈ ਚਿੰਤਾ ਆਦਿ ਕਰਨਾ। ਅਸੀਂ (ਅੱਲਾਹ) ਇਸ (ਮੂਸਾ) ਨੂੰ ਤੇਰੇ ਕੋਲ ਮੋੜ ਲਿਆਵਾਂਗੇ ਅਤੇ ਇਸ ਨੂੰ ਆਪਣੇ ਪੈਗ਼ੰਬਰਾਂ ਵਿਚ ਸ਼ਾਮਲ ਕਰਾਂਗੇ।
ਇਸ ਆਇਤ ਦੇ ਸਾਰੇ ਅਨੁਵਾਦ ਵੇਖੋ →
فَٱلْتَقَطَهُۥٓ ءَالُ فِرْعَوْنَ لِيَكُونَ لَهُمْ عَدُوًّا وَحَزَنًا إِنَّ فِرْعَوْنَ وَهَٰمَٰنَ وَجُنُودَهُمَا كَانُوا۟ خَٰطِـِٔينَ
Punjabi Translation - Arif Haleemਸੋ ਫ਼ਿਰਔਨ ਦੇ ਘਰ ਵਾਲਿਆਂ ਨੇ ਉਸ (ਮੂਸਾ) ਨੂੰ (ਦਰਿਆ ’ਚੋਂ) ਕੱਢ ਲਿਆ ਤਾਂ ਜੋ ਇਹ (ਮੂਸਾ ਇਕ ਦਿਨ) ਉਹਨਾਂ (ਫ਼ਿਰਔਨੀਆਂ) ਦਾ ਦੁਸ਼ਮਨ ਸਿੱਧ ਹੋਵੇ ਅਤੇ ਉਹਨਾਂ ਦੀ ਚਿੰਤਾ ਦਾ ਕਾਰਨ ਬਣੇ। ਬੇਸ਼ੱਕ ਫ਼ਿਰਔਨ, ਹਾਮਾਨ ਅਤੇ ਉਹਨਾਂ ਦੀਆਂ ਫ਼ੌਜਾਂ (ਸਾਥੀ) ਅਪਰਾਧੀ ਸਨ।
ਇਸ ਆਇਤ ਦੇ ਸਾਰੇ ਅਨੁਵਾਦ ਵੇਖੋ →
وَقَالَتِ ٱمْرَأَتُ فِرْعَوْنَ قُرَّتُ عَيْنٍ لِّى وَلَكَ لَا تَقْتُلُوهُ عَسَىٰٓ أَن يَنفَعَنَآ أَوْ نَتَّخِذَهُۥ وَلَدًا وَهُمْ لَا يَشْعُرُونَ
Punjabi Translation - Arif Haleem(ਫ਼ਿਰਔਨ ਨੇ ਜਦੋਂ ਉਸ ਬੱਚੇ ਨੂੰ ਕਤਲ ਕਰਨਾ ਚਾਹਿਆ ਤਾਂ) ਫ਼ਿਰਔਨ ਦੀ ਪਤਨੀ ਨੇ ਕਿਹਾ ਇਹ ਬੱਚਾ ਤਾਂ ਤੁਹਾਡੇ ਤੇ ਮੇਰੇ ਲਈ ਅੱਖਾਂ ਦੀ ਠੰਢਕ ਹੈ, ਇਸ ਨੂੰ ਨਾ ਮਾਰੋ, ਹੋ ਸਕਦਾ ਹੈ ਕਿ ਇਹ ਸਾਡੇ ਲਈ ਲਾਹੇਵੰਦ ਸਿੱਧ ਹੋਵੇ ਜਾਂ ਅਸੀਂ ਇਸ ਨੂੰ ਆਪਣਾ ਪੁੱਤਰ ਹੀ ਬਣਾ ਲਈਏ। (ਅਸਲ ਗੱਲ ਤਾਂ ਇਹ ਹੈ ਕਿ) ਉਹ ਇਸ ਦੇ ਸਿੱਟੇ ਤੋਂ ਅਣਜਾਣ ਸੀ ਉਹਨਾਂ ਨੂੰ ਕੁੱਝ ਵੀ ਸਮਝ ਨਹੀਂ ਸੀ (ਕਿ ਉਹ ਕਿਸ ਨੂੰ ਪੁੱਤਰ ਬਣਾ ਰਹੇ ਹਨ)।
ਇਸ ਆਇਤ ਦੇ ਸਾਰੇ ਅਨੁਵਾਦ ਵੇਖੋ →
وَأَصْبَحَ فُؤَادُ أُمِّ مُوسَىٰ فَٰرِغًا إِن كَادَتْ لَتُبْدِى بِهِۦ لَوْلَآ أَن رَّبَطْنَا عَلَىٰ قَلْبِهَا لِتَكُونَ مِنَ ٱلْمُؤْمِنِينَ
Punjabi Translation - Arif Haleemਉੱਧਰ ਮੂਸਾ ਦੀ ਮਾਂ ਦਾ ਦਿਲ ਬੇਚੈਨ ਸੀ, ਜੇ ਅਸੀਂ ਉਸ ਨੂੰ ਹੌਸਲਾ ਨਾ ਦੁਆਉਂਦੇ ਤਾਂ ਹੋ ਸਕਦਾ ਸੀ ਕਿ ਉਹ ਇਸ ਭੇਦ ਨੂੰ ਹੀ ਖੋਲ ਦਿੰਦੀ। (ਇਹ ਹੌਸਲਾ ਇਸ ਲਈ ਦਿੱਤਾ ਗਿਆ ਸੀ) ਤਾਂ ਜੋ ਉਹ (ਸਾਡੇ ਵਚਨਾਂ ਉੱਤੇ) ਭਰੋਸਾ ਕਰਨ ਵਾਲਿਆਂ ਵਿੱਚੋਂ ਹੋ ਜਾਵੇ।
ਇਸ ਆਇਤ ਦੇ ਸਾਰੇ ਅਨੁਵਾਦ ਵੇਖੋ →
وَقَالَتْ لِأُخْتِهِۦ قُصِّيهِ فَبَصُرَتْ بِهِۦ عَن جُنُبٍ وَهُمْ لَا يَشْعُرُونَ
Punjabi Translation - Arif Haleemਮੂਸਾ ਦੀ ਮਾਂ ਨੇ ਉਸ (ਮੂਸਾ) ਦੀ ਭੈਣ ਨੂੰ ਕਿਹਾ ਕਿ ਤੂੰ ਇਸ ਦੇ ਪਿੱਛੇ-ਪਿੱਛੇ ਜਾ ਅਤੇ ਉਹ (ਭੈਣ) ਉਸ (ਮੂਸਾ) ਨੂੰ ਦੂਰ ਤੋਂ ਹੀ ਵੇਖਦੇ ਹੋਏ ਪਿੱਛੇ-ਪਿੱਛੇ ਜਾ ਰਹੀ ਸੀ ਜਦ ਕਿ ਫ਼ਿਰਔਨੀਆਂ ਨੂੰ ਇਸ ਦਾ ਕੁੱਝ ਪਤਾ ਵੀ ਨਹੀਂ ਸੀ।
ਇਸ ਆਇਤ ਦੇ ਸਾਰੇ ਅਨੁਵਾਦ ਵੇਖੋ →
وَحَرَّمْنَا عَلَيْهِ ٱلْمَرَاضِعَ مِن قَبْلُ فَقَالَتْ هَلْ أَدُلُّكُمْ عَلَىٰٓ أَهْلِ بَيْتٍ يَكْفُلُونَهُۥ لَكُمْ وَهُمْ لَهُۥ نَٰصِحُونَ
Punjabi Translation - Arif Haleemਅਸੀਂ (ਮੂਸਾ ਤੇ ਮੂਸਾ ਦੀ ਭੈਣ ਦੇ ਫ਼ਿਰਔਨ ਦੇ ਦਰਬਾਰ ਵਿਚ ਪਹੁੰਚਣ ਤੋਂ) ਪਹਿਲਾਂ ਹੀ ਮੂਸਾ ਉੱਤੇ ਦਾਈਆਂ ਦਾ ਦੁੱਧ ਹਰਾਮ ਕਰ (ਭਾਵ ਦੁੱਧ ਚੁੰਘਣ ਤੋਂ ਰੋਕ) ਦਿੱਤਾ ਸੀ। ਮੂਸਾ ਦੀ ਭੈਣ ਨੇ (ਫ਼ਿਰਔਨ ਦੀ ਪਤਨੀ ਨੂੰ) ਕਿਹਾ, ਕੀ ਮੈਂ ਤੁਹਾਨੂੰ ਉਹ ਘਰ ਦੱਸਾਂ ਜਿਹੜਾ ਇਸ ਬੱਚੇ ਦਾ ਪਾਲਣ ਪੋਸ਼ਣ ਕਰੇ ਅਤੇ ਇਸ ਬੱਚੇ ਦੇ ਸ਼ੁਭ ਚਿੰਤਕ ਵੀ ਹੋਣ।
ਇਸ ਆਇਤ ਦੇ ਸਾਰੇ ਅਨੁਵਾਦ ਵੇਖੋ →
فَرَدَدْنَٰهُ إِلَىٰٓ أُمِّهِۦ كَىْ تَقَرَّ عَيْنُهَا وَلَا تَحْزَنَ وَلِتَعْلَمَ أَنَّ وَعْدَ ٱللَّهِ حَقٌّ وَلَٰكِنَّ أَكْثَرَهُمْ لَا يَعْلَمُونَ
Punjabi Translation - Arif Haleemਇੰਜ ਅਸੀਂ ਉਸ ਬੱਚੇ (ਮੂਸਾ) ਨੂੰ ਉਸ ਦੀ ਮਾਂ ਕੋਲ ਮੋੜ ਲਿਆਂਦਾ ਤਾਂ ਜੋ ਉਸ ਦੀਆਂ ਅੱਖਾਂ ਠੰਡੀਆਂ ਰਹਿਣ ਅਤੇ ਕਿਸੇ ਪ੍ਰਕਾਰ ਦੀ ਕੋਈ ਚਿੰਤਾ ਨਾ ਹੋਵੇ ਅਤੇ ਇਹ ਵੀ ਜਾਣ ਲਵੇ ਕਿ ਬੇਸ਼ੱਕ ਅੱਲਾਹ ਦਾ ਵਾਅਦਾ ਸੱਚਾ ਹੁੰਦਾ ਹੈ, ਪਰ ਵਧੇਰੇ ਲੋਕੀ ਇਹ ਗੱਲ ਨਹੀਂ ਜਾਣਦੇ।
ਇਸ ਆਇਤ ਦੇ ਸਾਰੇ ਅਨੁਵਾਦ ਵੇਖੋ →
وَلَمَّا بَلَغَ أَشُدَّهُۥ وَٱسْتَوَىٰٓ ءَاتَيْنَٰهُ حُكْمًا وَعِلْمًا وَكَذَٰلِكَ نَجْزِى ٱلْمُحْسِنِينَ
Punjabi Translation - Arif Haleemਜਦੋਂ ਮੂਸਾ ਆਪਣੀ ਭਰ ਜਵਾਨੀ ਨੂੰ ਪੁੱਜ ਗਿਆ ਅਤੇ ਸਮਝ ਬੂਝ ਵਾਲਾ ਹੋ ਗਿਆ ਫੇਰ ਅਸੀਂ ਉਸ (ਮੂਸਾ) ਨੂੰ ਹਿਕਮਤ (ਸਮਝਦਾਰੀ) ਤੇ ਗਿਆਨ ਬਖ਼ਸ਼ਿਆ। ਅਸੀਂ ਨੇਕੀ ਕਰਨ ਵਾਲਿਆਂ ਨੂੰ ਇੰਜ ਹੀ ਬਦਲਾ ਦਿਆ ਕਰਦਾ ਹਾਂ।
ਇਸ ਆਇਤ ਦੇ ਸਾਰੇ ਅਨੁਵਾਦ ਵੇਖੋ →
وَدَخَلَ ٱلْمَدِينَةَ عَلَىٰ حِينِ غَفْلَةٍ مِّنْ أَهْلِهَا فَوَجَدَ فِيهَا رَجُلَيْنِ يَقْتَتِلَانِ هَٰذَا مِن شِيعَتِهِۦ وَهَٰذَا مِنْ عَدُوِّهِۦ فَٱسْتَغَٰثَهُ ٱلَّذِى مِن شِيعَتِهِۦ عَلَى ٱلَّذِى مِنْ عَدُوِّهِۦ فَوَكَزَهُۥ مُوسَىٰ فَقَضَىٰ عَلَيْهِ قَالَ هَٰذَا مِنْ عَمَلِ ٱلشَّيْطَٰنِ إِنَّهُۥ عَدُوٌّ مُّضِلٌّ مُّبِينٌ
Punjabi Translation - Arif Haleem(ਇਕ ਦਿਨ ਮੂਸਾ) ਉਸ ਸ਼ਹਿਰ ਵਿਚ ਅਜਿਹੇ ਵੇਲੇ ਦਾਖ਼ਲ ਹੋਇਆ ਜਦੋਂ ਸ਼ਹਿਰ ਨਿਵਾਸੀ ਬੇਖ਼ਬਰੀ ਵਿਚ ਸਨ। ਉੱਥੇ ਉਸ (ਮੂਸਾ ਨੇ) ਦੋ ਆਦਮੀਆਂ ਨੂੰ ਲੜਦੇ ਵੇਖਿਆ। (ਉਹਨਾਂ ਵਿਚ) ਇਕ ਤਾਂ ਉਸ (ਮੂਸਾ) ਦੀ ਕੌਮ ਵਿੱਚੋਂ ਸੀ ਅਤੇ ਦੂਜਾ ਉਸ ਦੀ ਵੈਰੀ ਕੌਮ ਵਿੱਚੋਂ ਸੀ। ਜਿਹੜਾ (ਮੂਸਾ) ਦੀ ਕੌਮ ਵਿੱਚੋਂ ਸੀ ਉਸ ਨੇ ਉਸ ਦੇ ਵਿਰੁੱਧ, ਜੋ ਉਸ ਦੀ ਕੌਮ ਦਾ ਵੈਰੀ ਸੀ, ਉਸ (ਮੂਸਾ) ਤੋਂ ਸਹਾਇਤਾ ਮੰਗੀ। ਜਿਸ ਤੋਂ ਮੂਸਾ ਨੇ ਉਸ ਦੇ ਇਕ ਮੁੱਕਾ ਜੜ੍ਹ ਦਿੱਤਾ ਜਿਸ ਕਾਰਨ ਉਹ ਮਰ ਗਿਆ। ਮੂਸਾ (ਨੂੰ ਇਸ ਦਾ ਪਛਤਾਵਾ ਹੋਇਆ ਅਤੇ) ਆਖਣ ਲੱਗਾ ਕਿ ਇਹ ਤਾਂ ਸ਼ੈਤਾਨੀ ਕੰਮ ਹੈ, ਬੇਸ਼ੱਕ ਉਹ ਸ਼ੈਤਾਨ (ਮਨੁੱਖ ਦਾ) ਖੁੱਲਾ ਦੁਸ਼ਮਨ ਹੈ ਅਤੇ ਕੁਰਾਹੇ ਪਾਉਂਦਾ ਹੈ।
ਇਸ ਆਇਤ ਦੇ ਸਾਰੇ ਅਨੁਵਾਦ ਵੇਖੋ →
قَالَ رَبِّ إِنِّى ظَلَمْتُ نَفْسِى فَٱغْفِرْ لِى فَغَفَرَ لَهُۥٓ إِنَّهُۥ هُوَ ٱلْغَفُورُ ٱلرَّحِيمُ
Punjabi Translation - Arif Haleem(ਮੂਸਾ ਨੇ ਮੁਆਫ਼ੀ ਮੰਗਦੇ ਹੋਏ) ਕਿਹਾ ਕਿ ਹੇ ਮੇਰੇ ਮਾਲਿਕ! ਮੈਨੇ ਆਪਣੇ ਆਪ ਨਾਲ ਜ਼ੁਲਮ ਕੀਤਾ ਹੈ, ਸੋ ਤੂੰ ਮੈਨੂੰ ਖਿਮਾ ਕਰ ਦੇ। ਅੱਲਾਹ ਨੇ ਉਸ ਨੂੰ ਮੁਆਫ਼ ਕਰ ਦਿੱਤਾ। ਉਹ ਆਪਣੀਆਂ ਮਿਹਰਾਂ ਸਦਕੇ ਬਖ਼ਸ਼ਣਹਾਰ ਹੈ।
ਇਸ ਆਇਤ ਦੇ ਸਾਰੇ ਅਨੁਵਾਦ ਵੇਖੋ →
قَالَ رَبِّ بِمَآ أَنْعَمْتَ عَلَىَّ فَلَنْ أَكُونَ ظَهِيرًا لِّلْمُجْرِمِينَ
Punjabi Translation - Arif Haleem(ਮੂਸਾ) ਨੇ ਆਖਿਆ ਕਿ ਹੇ ਮੇਰੇ ਰੱਬਾ! ਜਿੱਦਾਂ ਤੂੰ ਮੇਰੇ ’ਤੇ ਉਪਕਾਰ ਕੀਤਾ ਹੈ ਹੁਣ ਮੈਂ ਕਦੇ ਵੀ ਕਿਸੇ ਅਪਰਾਧੀ ਦੀ ਮਦਦ ਨਹੀਂ ਕਰਾਂਗਾ।
ਇਸ ਆਇਤ ਦੇ ਸਾਰੇ ਅਨੁਵਾਦ ਵੇਖੋ →
فَأَصْبَحَ فِى ٱلْمَدِينَةِ خَآئِفًا يَتَرَقَّبُ فَإِذَا ٱلَّذِى ٱسْتَنصَرَهُۥ بِٱلْأَمْسِ يَسْتَصْرِخُهُۥ قَالَ لَهُۥ مُوسَىٰٓ إِنَّكَ لَغَوِىٌّ مُّبِينٌ
Punjabi Translation - Arif Haleemਫੇਰ ਮੂਸਾ ਨੇ ਸ਼ਹਿਰ ਵਿਚ ਡਰਦੇ ਡਰਦੇ ਅਤੇ ਇੱਧਰ ਉੱਧਰ ਦੇਖਦੇ ਹੋਏ ਸਵੇਰ ਕੀਤੀ। ਅਚਣਚੇਤ ਉਸ ਨੇ ਵੇਖਿਆ ਕਿ ਜਿਸ ਵਿਅਕਤੀ ਨੇ ਕੱਲ ਉਸ (ਮੂਸਾ) ਤੋਂ ਸਹਾਇਤਾ ਮੰਗੀ ਸੀ (ਅੱਜ ਫੇਰ ਉਸ ਨੂੰ) ਮਦਦ ਲਈ ਕਹਿ ਰਿਹਾ ਹੈ। ਮੂਸਾ ਨੇ ਉਸ ਨੂੰ ਕਿਹਾ ਕਿ ਇਸ ਵਿਚ ਕੋਈ ਸ਼ੱਕ ਨਹੀਂ ਕਿ ਤੂੰ ਤਾਂ ਵਿਗੜ੍ਹਿਆ ਹੋਇਆ ਆਦਮੀ ਹੈ।
ਇਸ ਆਇਤ ਦੇ ਸਾਰੇ ਅਨੁਵਾਦ ਵੇਖੋ →
فَلَمَّآ أَنْ أَرَادَ أَن يَبْطِشَ بِٱلَّذِى هُوَ عَدُوٌّ لَّهُمَا قَالَ يَٰمُوسَىٰٓ أَتُرِيدُ أَن تَقْتُلَنِى كَمَا قَتَلْتَ نَفْسًۢا بِٱلْأَمْسِ إِن تُرِيدُ إِلَّآ أَن تَكُونَ جَبَّارًا فِى ٱلْأَرْضِ وَمَا تُرِيدُ أَن تَكُونَ مِنَ ٱلْمُصْلِحِينَ
Punjabi Translation - Arif Haleemਜਦੋਂ (ਮੂਸਾ ਨੇ) ਆਪਣੇ ਅਤੇ ਉਸ ਵਿਅਕਤੀ ਨੂੰ ਫੜਣਾ ਚਾਹਿਆ, ਜਿਹੜਾ ਉਹਨਾਂ ਦੋਹਾਂ ਦਾ ਵੈਰੀ ਸੀ ਤਾਂ ਉਹ (ਇਸਰਾਈਲੀ) ਆਖਣ ਲੱਗਾ ਕਿ ਹੇ ਮੂਸਾ! ਜਿਵੇਂ ਤੂੰ ਕੱਲ ਇਕ ਵਿਅਕਤੀ ਨੂੰ ਕਤਲ ਕੀਤਾ ਸੀ, ਕੀ ਤੂੰ ਉਸੇ ਪ੍ਰਕਾਰ ਮੈਨੂੰ ਵੀ ਮਾਰਨਾ ਚਾਹੁੰਦਾ ਹੈ ? ਤੂੰ ਤਾਂ ਇਹ ਚਾਹੁੰਣਾ ਹੈ ਕਿ ਇਸ ਦੇਸ਼ ਵਿਚ ਜਬਰ ਦੇ ਜ਼ੁਲਮ ਕਰਦਾ ਫਿਰੇਂ, ਤੂੰ ਨਹੀਂ ਚਾਹੁੰਦਾ ਕਿ ਕੋਈ ਸੁਧਾਰ ਹੋਵੇ।
ਇਸ ਆਇਤ ਦੇ ਸਾਰੇ ਅਨੁਵਾਦ ਵੇਖੋ →
وَجَآءَ رَجُلٌ مِّنْ أَقْصَا ٱلْمَدِينَةِ يَسْعَىٰ قَالَ يَٰمُوسَىٰٓ إِنَّ ٱلْمَلَأَ يَأْتَمِرُونَ بِكَ لِيَقْتُلُوكَ فَٱخْرُجْ إِنِّى لَكَ مِنَ ٱلنَّٰصِحِينَ
Punjabi Translation - Arif Haleem(ਉਸੇ ਵੇਲੇ) ਸ਼ਹਿਰ ਦੇ ਪਰਲੇ ਸਿਰਿਓ ਭੱਜਦਾ ਹੋਇਆ ਇਕ ਵਿਅਕਤੀ ਆਇਆ ਅਤੇ ਆਖਣ ਲੱਗਾ ਕਿ ਹੇ ਮੂਸਾ! (ਮਿਸਰ) ਦੇ ਸਰਦਾਰ ਤੇਰੇ ਵਿਰੁੱਧ ਸਲਾਹਾਂ ਕਰ ਰਹੇ ਹਨ, ਬੱਸ ਤੂੰ (ਛੇਤੀ ਤੋਂ ਛੇਤੀ) ਇੱਥੋਂ ਨਿਕਲ ਜਾ ਮੈਂ ਤੇਰੇ ਸ਼ੁਭ ਚਿੰਤਕਾਂ ਵਿੱਚੋਂ ਹਾਂ।
ਇਸ ਆਇਤ ਦੇ ਸਾਰੇ ਅਨੁਵਾਦ ਵੇਖੋ →
فَخَرَجَ مِنْهَا خَآئِفًا يَتَرَقَّبُ قَالَ رَبِّ نَجِّنِى مِنَ ٱلْقَوْمِ ٱلظَّٰلِمِينَ
Punjabi Translation - Arif Haleem(ਇਹ ਸੁਣਦੇ ਹੀ) ਮੂਸਾ ਉਸ ਸ਼ਹਿਰ ’ਚੋਂ ਡਰਦੇ ਸਹਿਮਦੇ ਆਲੇ-ਦੁਆਲੇ ਵੇਖਦੇ ਹੋਏ ਨਿੱਕਲ ਤੁਰਿਆ ਅਤੇ ਆਖਣ ਲੱਗਿਆ ਕਿ ਹੇ ਮੇਰੇ ਪਾਲਣਹਾਰ! ਮੈਨੂੰ ਜ਼ਾਲਮਾਂ ਦੀ ਕੌਮ ਤੋਂ ਸੁਰੱਖਿਅਤ ਰੱਖ।
ਇਸ ਆਇਤ ਦੇ ਸਾਰੇ ਅਨੁਵਾਦ ਵੇਖੋ →
وَلَمَّا تَوَجَّهَ تِلْقَآءَ مَدْيَنَ قَالَ عَسَىٰ رَبِّىٓ أَن يَهْدِيَنِى سَوَآءَ ٱلسَّبِيلِ
Punjabi Translation - Arif Haleemਜਦੋਂ ਉਹ (ਮੂਸਾ) ਨੇ ਮਦਯਨ ਵੱਲ ਚੱਲ ਪਿਆ ਤਾਂ ਕਹਿਣ ਲੱਗਾ ਕਿ ਆਸ ਹੈ ਕਿ ਮੇਰਾ ਰੱਬ ਮੈਨੂੰ ਸਿੱਧੀ ਰਾਹ ਦੀ ਹਿਦਾਇਤ ਦੇਵੇਗਾ।
ਇਸ ਆਇਤ ਦੇ ਸਾਰੇ ਅਨੁਵਾਦ ਵੇਖੋ →
وَلَمَّا وَرَدَ مَآءَ مَدْيَنَ وَجَدَ عَلَيْهِ أُمَّةً مِّنَ ٱلنَّاسِ يَسْقُونَ وَوَجَدَ مِن دُونِهِمُ ٱمْرَأَتَيْنِ تَذُودَانِ قَالَ مَا خَطْبُكُمَا قَالَتَا لَا نَسْقِى حَتَّىٰ يُصْدِرَ ٱلرِّعَآءُ وَأَبُونَا شَيْخٌ كَبِيرٌ
Punjabi Translation - Arif Haleemਜਦੋਂ ਉਹ ਮਦਯਨ ਦੇ ਪਾਣੀ (ਖੂਹ) ’ਤੇ ਅੱਪੜ੍ਹਿਆ ਤਾਂ ਉੱਥੇ ਉਸ ਨੇ ਲੋਕਾਂ ਦੀ ਇਕ ਭੀੜ ਵੇਖੀ, ਉਹ ਆਪਣੇ ਪਸ਼ੂਆਂ ਨੂੰ ਪਾਣੀ ਪਿਆ ਰਹੇ ਸਨ। ਉੱਥੇ ਹੀ ਉਸ ਨੇ ਦੋ ਔਰਤਾਂ ਦੇਖੀਆਂ ਜਿਹੜੀਆਂ (ਆਪਣੇ ਪਸ਼ੂਆਂ ਨੂੰ) ਰੋਕੀਂ ਵੱਖਰੀਆਂ ਖੜ੍ਹੀਆਂ ਸਨ। ਮੂਸਾ ਨੇ ਉਹਨਾਂ ਤੋਂ ਪੁੱਛਿਆ, ਕੀ ਗੱਲ ਤੁਸੀਂ ਪਾਣੀ ਨਹੀਂ ਪਿਆ ਰਹੀਆਂ? ਉਹ ਬੋਲੀਆਂ ਕਿ ਜਦੋਂ ਤਕ ਇਹ ਆਜੜੀ ਇੱਥੋਂ (ਪਾਣੀ ਪਿਆ ਕੇ) ਮੁੜ ਨਹੀਂ ਜਾਂਦੇ ਅਸੀਂ ਪਾਣੀ ਨਹੀਂ ਪਿਆ ਸਕਦੀਆਂ, ਸਾਡੇ ਪਿਤਾ ਜੀ ਬਹੁਤ ਬ੍ਰਿਧ ਹੋ ਚੁੱਕੇ ਹਨ।
ਇਸ ਆਇਤ ਦੇ ਸਾਰੇ ਅਨੁਵਾਦ ਵੇਖੋ →
فَسَقَىٰ لَهُمَا ثُمَّ تَوَلَّىٰٓ إِلَى ٱلظِّلِّ فَقَالَ رَبِّ إِنِّى لِمَآ أَنزَلْتَ إِلَىَّ مِنْ خَيْرٍ فَقِيرٌ
Punjabi Translation - Arif Haleemਇਹ ਸੁਣ ਕੇ ਮੂਸਾ ਨੇ ਉਹਨਾਂ ਦੇ ਪਸ਼ੂਆਂ ਨੂੰ ਪਾਣੀ ਪਿਆ ਦਿੱਤਾ, ਫੇਰ ਇਕ ਛਾਂ ਵਾਲੀ ਥਾਂ ਜਾ ਕੇ ਬਹਿ ਗਿਆ ਤੇ ਆਖਿਆ ਕਿ ਹੇ ਮੇਰੇ ਰੱਬਾ! ਤੂੰ ਜਿਹੜੀ ਵੀ ਨੇਕੀ ਮੇਰੇ ਵੱਲ ਉਤਾਰਦਾ ਹੈ, ਮੈਂ ਉਸ ਦਾ ਮੁਥਾਜ ਹਾਂ।
ਇਸ ਆਇਤ ਦੇ ਸਾਰੇ ਅਨੁਵਾਦ ਵੇਖੋ →
فَجَآءَتْهُ إِحْدَىٰهُمَا تَمْشِى عَلَى ٱسْتِحْيَآءٍ قَالَتْ إِنَّ أَبِى يَدْعُوكَ لِيَجْزِيَكَ أَجْرَ مَا سَقَيْتَ لَنَا فَلَمَّا جَآءَهُۥ وَقَصَّ عَلَيْهِ ٱلْقَصَصَ قَالَ لَا تَخَفْ نَجَوْتَ مِنَ ٱلْقَوْمِ ٱلظَّٰلِمِينَ
Punjabi Translation - Arif Haleem(ਕੁੱਝ ਚਿਰ ਮਗਰੋਂ) ਉਹਨਾਂ ਦੋਵਾਂ ਔਰਤਾਂ ਵਿੱਚੋਂ ਇਕ ਔਰਤ ਸ਼ਰਮਾਉਂਦੀ ਲੱਜਾਉਂਦੀ ਹੋਈ ਉਸ ਕੋਲ ਆਈ ਤੇ ਕਹਿਣ ਲੱਗੀ ਕਿ ਤੁਹਾਨੂੰ ਮੇਰੇ ਪਿਤਾ ਜੀ ਨੇ ਬੁਲਾਇਆ ਹੈ ਤਾਂ ਕਿ ਜਿਹੜਾ ਤੁਸੀਂ (ਪਸ਼ੂਆਂ ਨੂੰ) ਪਾਣੀ ਪਿਆਇਆ ਹੈ ਉਸ ਦੀ ਮਜ਼ਦੂਰੀ ਦੇਣ। ਜਦੋਂ ਉਹ ਉਸ (ਪਿਤਾ) ਦੇ ਕੋਲ ਪੁੱਜਿਆ ਅਤੇ ਉਹਨਾਂ ਨੂੰ ਆਪਣੀ ਕਹਾਣੀ ਸੁਣਾਈ ਤਾਂ ਉਹ ਕਹਿਣ ਲੱਗਿਆ ਕਿ ਹੁਣ ਕੋਈ ਡਰਣ ਦੀ ਲੋੜ ਨਹੀਂ, ਤੁਸੀਂ ਜ਼ਾਲਮ ਕੌਮ ਤੋਂ ਨਜਾਤ ਪਾ ਚੁੱਕੇ ਹੋ।
ਇਸ ਆਇਤ ਦੇ ਸਾਰੇ ਅਨੁਵਾਦ ਵੇਖੋ →
قَالَتْ إِحْدَىٰهُمَا يَٰٓأَبَتِ ٱسْتَـْٔجِرْهُ إِنَّ خَيْرَ مَنِ ٱسْتَـْٔجَرْتَ ٱلْقَوِىُّ ٱلْأَمِينُ
Punjabi Translation - Arif Haleemਉਹਨਾਂ ਦੋਵਾਂ (ਔਰਤਾਂ) ਵਿੱਚੋਂ ਇਕ (ਔਰਤ) ਨੇ ਕਿਹਾ ਕਿ ਪਿਤਾ ਜੀ, ਇਸ ਵਿਅਕਤੀ (ਮੂਸਾ) ਨੂੰ ਮਜ਼ਦੂਰੀ ਲਈ ਰੱਖ ਲਓ, ਮਜ਼ਦੂਰੀ ਲਈ ਸਾਰਿਆਂ ਤੋਂ ਚੰਗਾ ਉਹੀਓ ਹੁੰਦਾ ਹੈ ਜਿਹੜਾ ਤਾਕਤਵਾਰ ਅਤੇ ਅਮਾਨਤਦਾਰ ਵੀ ਹੋਵੇ।
ਇਸ ਆਇਤ ਦੇ ਸਾਰੇ ਅਨੁਵਾਦ ਵੇਖੋ →
قَالَ إِنِّىٓ أُرِيدُ أَنْ أُنكِحَكَ إِحْدَى ٱبْنَتَىَّ هَٰتَيْنِ عَلَىٰٓ أَن تَأْجُرَنِى ثَمَٰنِىَ حِجَجٍ فَإِنْ أَتْمَمْتَ عَشْرًا فَمِنْ عِندِكَ وَمَآ أُرِيدُ أَنْ أَشُقَّ عَلَيْكَ سَتَجِدُنِىٓ إِن شَآءَ ٱللَّهُ مِنَ ٱلصَّٰلِحِينَ
Punjabi Translation - Arif Haleemਉਸ (ਔਰਤ ਦੇ ਪਿਤਾ ਨੇ ਮੂਸਾ ਨੂੰ) ਕਿਹਾ ਕਿ ਮੈਂ ਆਪਣੀਆਂ ਧੀਆਂ ਵਿੱਚੋਂ ਇਕ ਨੂੰ ਤੇਰੇ ਨਿਕਾਹ ਵਿਚ ਦੇਣਾ ਚਾਹੁੰਦਾ ਹਾਂ ਪਰ ਇਸ ਸ਼ਰਤ ’ਤੇ ਕਿ ਤੁਸੀਂ ਅੱਠ ਸਾਲ (ਮਹਿਰ ਵਜੋਂ) ਮੇਰੀ ਨੌਕਰੀ ਕਰੋਗੇ, ਹਾਂ! ਜੇ ਦਸ ਸਾਲ ਤਕ ਕਰੋ ਤਾਂ ਇਹ ਤੁਹਾਡੀ ਇੱਛਾ ਹੈ ਮੈਂ ਤੁਹਾਡੇ ’ਤੇ ਸਖ਼ਤੀ ਕਰਨਾ ਨਹੀਂ ਚਾਹੁੰਦਾ। ਜੇ ਅੱਲਾਹ ਨੂੰ ਇਹ ਮਨਜ਼ੂਰ ਹੋਇਆ ਤਾਂ ਤੁਸੀਂ ਮੈਨੂੰ ਇਕ ਭਲਾ ਆਦਮੀ ਹੀ ਵੇਖੋਗੇ।
ਇਸ ਆਇਤ ਦੇ ਸਾਰੇ ਅਨੁਵਾਦ ਵੇਖੋ →
قَالَ ذَٰلِكَ بَيْنِى وَبَيْنَكَ أَيَّمَا ٱلْأَجَلَيْنِ قَضَيْتُ فَلَا عُدْوَٰنَ عَلَىَّ وَٱللَّهُ عَلَىٰ مَا نَقُولُ وَكِيلٌ
Punjabi Translation - Arif Haleem(ਮੂਸਾ ਨੇ) ਕਿਹਾ ਕਿ ਇਸ ਗੱਲ ਦੀ (ਸੰਧੀ) ਮੇਰੇ ਤੇ ਤੁਹਾਡੇ ਵਿਚਾਲੇ ਹੈ, ਮੈਂ ਇਹਨਾਂ ਦੋਵਾਂ ਮੁੱਦਤਾਂ ਵਿੱਚੋਂ ਜਿਹੜੀ ਵੀ ਚਾਹਵਾਂ ਪੂਰੀ ਕਰਾਂਗਾ, ਫੇਰ ਮੇਰੇ ਨਾਲ ਕੋਈ ਵਧੀਕੀ ਨਹੀਂ ਹੋਣੀ ਚਾਹੀਦੀ, ਅਸੀਂ ਜੋ ਸੰਧੀ ਕਰ ਰਹੇ ਹਾਂ ਅੱਲਾਹ ਉਸ ਦਾ ਨਿਗਰਾਨ ਹੈ।
ਇਸ ਆਇਤ ਦੇ ਸਾਰੇ ਅਨੁਵਾਦ ਵੇਖੋ →
فَلَمَّا قَضَىٰ مُوسَى ٱلْأَجَلَ وَسَارَ بِأَهْلِهِۦٓ ءَانَسَ مِن جَانِبِ ٱلطُّورِ نَارًا قَالَ لِأَهْلِهِ ٱمْكُثُوٓا۟ إِنِّىٓ ءَانَسْتُ نَارًا لَّعَلِّىٓ ءَاتِيكُم مِّنْهَا بِخَبَرٍ أَوْ جَذْوَةٍ مِّنَ ٱلنَّارِ لَعَلَّكُمْ تَصْطَلُونَ
Punjabi Translation - Arif Haleemਜਦੋਂ ਮੂਸਾ ਨੇ ਉਹ ਮੁੱਦਤ ਪੂਰੀ ਕਰ ਲਈ ਅਤੇ ਆਪਣੀ ਪਤਨੀ ਨੂੰ ਲੈਕੇ ਟੁਰਿਆ ਤਾਂ ਤੂਰ ਪਹਾੜ ਵੱਲ ਉਸ ਨੇ ਇਕ ਅੱਗ ਵੇਖੀ, ਉਸ ਨੇ ਆਪਣੀ ਪਤਨੀ ਨੂੰ ਕਿਹਾ ਕਿ ਤੂੰ ਇੱਥੇ ਹੀ ਠਹਿਰ ਮੈਂਨੇ ਅੱਗ ਵੇਖੀ ਹੈ, ਹੋ ਸਕਦਾ ਹੈ ਕਿ ਮੈਂ ਉੱਥਿਓਂ ਕੋਈ ਖ਼ਬਰ ਲੈ ਆਵਾਂ ਜਾਂ ਅੱਗ ਦਾ ਅੰਗਿਆਰਾ ਹੀ ਲੈ ਆਵਾਂ ਤਾਂ ਜੋ ਤੁਸੀਂ ਸੇਕ ਸਕੋ।
ਇਸ ਆਇਤ ਦੇ ਸਾਰੇ ਅਨੁਵਾਦ ਵੇਖੋ →
فَلَمَّآ أَتَىٰهَا نُودِىَ مِن شَٰطِئِ ٱلْوَادِ ٱلْأَيْمَنِ فِى ٱلْبُقْعَةِ ٱلْمُبَٰرَكَةِ مِنَ ٱلشَّجَرَةِ أَن يَٰمُوسَىٰٓ إِنِّىٓ أَنَا ٱللَّهُ رَبُّ ٱلْعَٰلَمِينَ
Punjabi Translation - Arif Haleemਜਦੋਂ ਉਹ (ਮੂਸਾ ਉਸ ਤੂਰ ਪਹਾੜ) ਕੋਲ ਪਹੁੰਚਿਆ ਤਾਂ ਉਸ ਨੂੰ ਬਰਕਤਾਂ ਵਾਲੀ ਧਰਤੀ ਦੇ ਸੱਜੇ ਕੰਢੇ ਇਕ ਰੁੱਖ ’ਚੋਂ ਆਵਾਜ਼ ਆਈ ਕਿ ਹੇ ਮੂਸਾ! ਮੈਂ ਹੀ ਅੱਲਾਹ ਹਾਂ, ਸਾਰੇ ਜਹਾਨਾਂ ਦਾ ਪਾਲਣਹਾਰ ਹਾਂ।
ਇਸ ਆਇਤ ਦੇ ਸਾਰੇ ਅਨੁਵਾਦ ਵੇਖੋ →
وَأَنْ أَلْقِ عَصَاكَ فَلَمَّا رَءَاهَا تَهْتَزُّ كَأَنَّهَا جَآنٌّ وَلَّىٰ مُدْبِرًا وَلَمْ يُعَقِّبْ يَٰمُوسَىٰٓ أَقْبِلْ وَلَا تَخَفْ إِنَّكَ مِنَ ٱلْـَٔامِنِينَ
Punjabi Translation - Arif Haleem(ਅਤੇ ਇਹ ਵੀ ਕਿਹਾ ਕਿ) ਤੂੰ ਆਪਣਾ ਅਸਾ (ਲਾਠੀ) ਸੁੱਟ ਦੇ, (ਸੁੱਟਣ ਮਗਰੋਂ) ਜਦੋਂ ਉਸ (ਲਾਠੀ) ਨੂੰ ਵੇਖਿਆ ਤਾਂ ਉਹ ਸੱਪ ਵਾਂਗ ਵੱਲ ਖਾ ਰਹੀ ਸੀ ਤਾਂ ਉਹ (ਮੂਸਾ) ਪਿੱਠ ਮੋੜ ਕੇ ਨੱਸਿਆ ਤੇ ਪਿੱਛੇ ਮੁੜ ਕੇ ਵੀ ਨਹੀਂ ਵੇਖਿਆ। ਅਸੀਂ ਕਿਹਾ ਕਿ ਹੇ ਮੂਸਾ! ਅੱਗੇ ਆ ਤੇ ਨਾ ਡਰ, ਬੇਸ਼ੱਕ ਤੂੰ ਹਰ ਤਰ੍ਹਾਂ ਨਾਲ ਸੁਰੱਖਿਅਤ ਹੈ।
ਇਸ ਆਇਤ ਦੇ ਸਾਰੇ ਅਨੁਵਾਦ ਵੇਖੋ →
ٱسْلُكْ يَدَكَ فِى جَيْبِكَ تَخْرُجْ بَيْضَآءَ مِنْ غَيْرِ سُوٓءٍ وَٱضْمُمْ إِلَيْكَ جَنَاحَكَ مِنَ ٱلرَّهْبِ فَذَٰنِكَ بُرْهَٰنَانِ مِن رَّبِّكَ إِلَىٰ فِرْعَوْنَ وَمَلَإِي۟هِۦٓ إِنَّهُمْ كَانُوا۟ قَوْمًا فَٰسِقِينَ
Punjabi Translation - Arif Haleem(ਅਤੇ ਕਿਹਾ ਕਿ) ਆਪਣੇ ਹੱਥ ਨੂੰ ਆਪਣੇ ਗਲਾਂਵੇਂ ਵਿਚ ਪਾ, ਉਹ ਬਿਨਾਂ ਕਿਸੇ ਐਬ ਤੋਂ ਚਮਕਦਾ ਹੋਇਆ ਨਿਕਲੇਗਾ। ਅਤੇ ਡਰ ਭੈਅ ਤੋਂ ਬਚਣ ਲਈ ਆਪਣੀਆਂ ਬਾਵਾਂ ਨੂੰ ਮੀਚ ਲੈ। ਇਹ ਦੋਵੇਂ ਮੁਅਜਜ਼ੇ (ਬੇਵਸ ਕਰਨ ਵਾਲੇ ਰੱਬੀ ਚਮਤਕਾਰ) ਤੇਰੇ ਰੱਬ ਵੱਲੋਂ ਫ਼ਿਰਔਨ ਅਤੇ ਉਸ ਦੇ ਦਰਬਾਰੀਆਂ ਵੱਲ ਭੇਜੇ ਗਏ ਹਨ। ਬੇਸ਼ੱਕ ਉਹ ਸਾਰੇ ਹੀ ਨਾ-ਫ਼ਰਮਾਨ ਲੋਕ ਹਨ।
ਇਸ ਆਇਤ ਦੇ ਸਾਰੇ ਅਨੁਵਾਦ ਵੇਖੋ →
قَالَ رَبِّ إِنِّى قَتَلْتُ مِنْهُمْ نَفْسًا فَأَخَافُ أَن يَقْتُلُونِ
Punjabi Translation - Arif Haleemਮੂਸਾ ਨੇ ਕਿਹਾ ਕਿ ਹੇ ਮੇਰੇ ਮਾਲਿਕ! ਮੈਂ ਤਾਂ ਉਹਨਾਂ ਦਾ ਇਕ ਆਦਮੀ ਕਤਲ ਕਰ ਚੁੱਕਿਆ ਹਾਂ, ਸੋ ਮੈਨੂੰ ਡਰ ਹੈ ਕਿ ਉਹ ਮੈਨੂੰ ਮਾਰ ਦੇਣਗੇ।
ਇਸ ਆਇਤ ਦੇ ਸਾਰੇ ਅਨੁਵਾਦ ਵੇਖੋ →
وَأَخِى هَٰرُونُ هُوَ أَفْصَحُ مِنِّى لِسَانًا فَأَرْسِلْهُ مَعِىَ رِدْءًا يُصَدِّقُنِىٓ إِنِّىٓ أَخَافُ أَن يُكَذِّبُونِ
Punjabi Translation - Arif Haleemਮੇਰਾ ਭਰਾ ਹਾਰੂਨ ਮੈਥੋਂ ਵਧੀਆ ਬੁਲਾਰਾ ਹੈ, ਤੂੰ ਉਸ ਨੂੰ ਮੇਰਾ ਸਹਾਈ ਬਣਾ ਕੇ ਮੇਰੇ ਨਾਲ ਭੇਜ ਦੇ ਤਾਂ ਜੋ ਉਹ ਮੈਨੂੰ ਸੱਚਾ ਸਮਝਣ, ਮੈਨੂੰ ਤਾਂ ਡਰ ਹੈ ਕਿ ਉਹ ਸਾਰੇ (ਫ਼ਿਰਔਨ ਤੇ ਉਸ ਦੇ ਸਾਥੀ) ਮੈਨੂੰ ਝੁਠਲਾ ਦੇਣਗੇ।
ਇਸ ਆਇਤ ਦੇ ਸਾਰੇ ਅਨੁਵਾਦ ਵੇਖੋ →
قَالَ سَنَشُدُّ عَضُدَكَ بِأَخِيكَ وَنَجْعَلُ لَكُمَا سُلْطَٰنًا فَلَا يَصِلُونَ إِلَيْكُمَا بِـَٔايَٰتِنَآ أَنتُمَا وَمَنِ ٱتَّبَعَكُمَا ٱلْغَٰلِبُونَ
Punjabi Translation - Arif Haleemਅੱਲਾਹ ਨੇ ਕਿਹਾ ਕਿ ਅਸੀਂ ਤੇਰੇ ਭਰਾ (ਹਾਰੂਨ) ਰਾਹੀਂ ਤੇਰੇ ਹੱਥ ਮਜ਼ਬੂਤ ਕਰ ਦੇਵਾਂਗੇ ਅਤੇ ਤੁਹਾਨੂੰ ਅਜਿਹਾ ਪ੍ਰਤਾਪ ਬਖ਼ਸ਼ਾਂਗੇ ਕਿ ਉਹ (ਫ਼ਿਰਔਨੀ) ਤੁਹਾਡੇ ਤਕ ਪਹੁੰਚ ਵੀ ਨਹੀਂ ਸਕਣਗੇ। ਸਾਡੀਆਂ ਨਿਸ਼ਾਨੀਆਂ (ਮੁਅਜਜ਼ੇ) ਲੈ ਕੇ ਫ਼ਿਰਔਨ ਦੇ ਦਰਬਾਰ ਵਿਚ ਜਾਓ। ਤੁਸੀਂ ਦੋਵੇਂ ਅਤੇ ਤੁਹਾਡੇ ਪੈਰੋਕਾਰ ਹੀ ਭਾਰੂ ਰਹਿਣਗੇ।
ਇਸ ਆਇਤ ਦੇ ਸਾਰੇ ਅਨੁਵਾਦ ਵੇਖੋ →
فَلَمَّا جَآءَهُم مُّوسَىٰ بِـَٔايَٰتِنَا بَيِّنَٰتٍ قَالُوا۟ مَا هَٰذَآ إِلَّا سِحْرٌ مُّفْتَرًى وَمَا سَمِعْنَا بِهَٰذَا فِىٓ ءَابَآئِنَا ٱلْأَوَّلِينَ
Punjabi Translation - Arif Haleemਜਦੋਂ ਮੂਸਾ ਉਹਨਾਂ (ਫ਼ਿਰਔਨੀਆਂ) ਦੇ ਕੋਲ ਸਾਡੇ ਵੱਲੋਂ ਦਿੱਤੇ ਹੋਏ ਸਪਸ਼ਟ ਮੁਅਜਜ਼ੇ (ਰੱਬੀ ਚਮਤਕਾਰ) ਲੈਕੇ ਪਹੁੰਚਿਆ ਤਾਂ ਉਹ (ਫ਼ਿਰਔਨੀ) ਕਹਿਣ ਲੱਗੇ ਕਿ ਇਹ ਤਾਂ ਘੜ੍ਹਿਆ ਘੜ੍ਹਾਇਆ ਜਾਦੂ ਹੈ। ਅਸੀਂ ਤਾਂ ਆਪਣੇ ਪਿਓ ਦਾਦਿਆਂ ਤੋਂ ਇਹ ਗੱਲਾਂ (ਕਿ ਅੱਲਾਹ ਹੀ ਇੱਕੋ-ਇਕ ਇਸ਼ਟ ਹੈ) ਕਦੇ ਨਹੀਂ ਸੁਣੀਆਂ।
ਇਸ ਆਇਤ ਦੇ ਸਾਰੇ ਅਨੁਵਾਦ ਵੇਖੋ →
وَقَالَ مُوسَىٰ رَبِّىٓ أَعْلَمُ بِمَن جَآءَ بِٱلْهُدَىٰ مِنْ عِندِهِۦ وَمَن تَكُونُ لَهُۥ عَٰقِبَةُ ٱلدَّارِ إِنَّهُۥ لَا يُفْلِحُ ٱلظَّٰلِمُونَ
Punjabi Translation - Arif Haleemਅਤੇ ਮੂਸਾ ਨੇ (ਜਵਾਬ ਵਿਚ) ਕਿਹਾ, ਮੇਰਾ ਰੱਬ ਉਸ ਨੂੰ ਚੰਗੀ ਤਰ੍ਹਾਂ ਜਾਣਦਾ ਹੈ, ਜਿਹੜਾ ਉਸ ਵੱਲੋਂ ਹਿਦਾਇਤ ਲੈਕੇ ਆਉਂਦਾ ਹੈ ਅਤੇ (ਉਸ ਨੂੰ ਵੀ) ਜਿਸ ਦਾ ਅੰਤ ਚੰਗਾ ਹੋਵੇਗਾ। ਸੱਚੀ ਗੱਲ ਤਾਂ ਇਹ ਹੈ ਕਿ ਜ਼ਾਲਮ ਕਦੇ ਸਫ਼ਲਤਾ ਨਹੀਂ ਪਾਉਂਦੇ।
ਇਸ ਆਇਤ ਦੇ ਸਾਰੇ ਅਨੁਵਾਦ ਵੇਖੋ →
وَقَالَ فِرْعَوْنُ يَٰٓأَيُّهَا ٱلْمَلَأُ مَا عَلِمْتُ لَكُم مِّنْ إِلَٰهٍ غَيْرِى فَأَوْقِدْ لِى يَٰهَٰمَٰنُ عَلَى ٱلطِّينِ فَٱجْعَل لِّى صَرْحًا لَّعَلِّىٓ أَطَّلِعُ إِلَىٰٓ إِلَٰهِ مُوسَىٰ وَإِنِّى لَأَظُنُّهُۥ مِنَ ٱلْكَٰذِبِينَ
Punjabi Translation - Arif Haleemਫ਼ਿਰਔਨ ਨੇ ਕਿਹਾ ਕਿ ਹੇ ਦਰਬਾਰੀਓ! ਮੈਂ ਤਾਂ ਤੁਹਾਡੇ ਲਈ ਛੁੱਟ ਆਪਣੇ ਆਪ ਤੋਂ ਹੋਰ ਕਿਸੇ ਇਸ਼ਟ ਨੂੰ ਨਹੀਂ ਜਾਣਦਾ। ਹੇ ਹਾਮਾਨ! ਤੂੰ ਗਾਰੇ ਦੀਆਂ ਇੱਟਾਂ ਨੂੰ ਪਕਵਾ ਕੇ ਮੇਰੇ ਲਈ ਇਕ ਉੱਚਾ ਮਹਿਲ ਤਾਂ ਬਣਵਾ ਤਾਂ ਜੋ (ਇਸ ’ਤੇ ਚੜ੍ਹ ਕੇ) ਮੂਸਾ ਦੇ ਇਸ਼ਟ ਨੂੰ ਵੇਖ ਸਕਾਂ, ਮੈਂ ਤਾਂ ਇਸ ਗੱਲ ਨੂੰ (ਕਿ ਰੱਬ ਅਕਾਸ਼ ’ਤੇ ਰੁ) ਝੂਠ ਸਮਝਦਾ ਹਾਂ।
ਇਸ ਆਇਤ ਦੇ ਸਾਰੇ ਅਨੁਵਾਦ ਵੇਖੋ →
وَٱسْتَكْبَرَ هُوَ وَجُنُودُهُۥ فِى ٱلْأَرْضِ بِغَيْرِ ٱلْحَقِّ وَظَنُّوٓا۟ أَنَّهُمْ إِلَيْنَا لَا يُرْجَعُونَ
Punjabi Translation - Arif Haleemਇਸ (ਫ਼ਿਰਔਨ) ਨੇ ਅਤੇ ਇਸ ਦੀਆਂ ਫ਼ੌਜਾਂ ਨੇ (ਮਿਸਰ ਦੀ) ਧਰਤੀ ’ਤੇ ਨਾ-ਹੱਕਾ ਤਕੱਬਰ (ਘਮੰਡ) ਕੀਤਾ ਅਤੇ ਸਮਝਦੇ ਸੀ ਕਿ ਉਹਨਾਂ ਨੂੰ ਸਾਡੇ ਵੱਲ ਪਰਤਾਇਆ ਨਹੀਂ ਜਾਵੇਗਾ।
ਇਸ ਆਇਤ ਦੇ ਸਾਰੇ ਅਨੁਵਾਦ ਵੇਖੋ →
فَأَخَذْنَٰهُ وَجُنُودَهُۥ فَنَبَذْنَٰهُمْ فِى ٱلْيَمِّ فَٱنظُرْ كَيْفَ كَانَ عَٰقِبَةُ ٱلظَّٰلِمِينَ
Punjabi Translation - Arif Haleemਅੰਤ ਅਸੀਂ ਉਸ (ਫ਼ਿਰਔਨ) ਨੂੰ ਅਤੇ ਉਸ ਦੀਆਂ ਫ਼ੌਜਾਂ ਨੂੰ ਫੜ੍ਹਿਆ ਅਤੇ ਦਰਿਆ ਵਿਚ ਸੁੱਟ ਦਿੱਤਾ ਹੁਣ ਵੇਖੋ ਉਹਨਾਂ ਪਾਪੀਆਂ ਦਾ ਅੰਤ ਕਿਹੋ ਜਿਹਾ ਹੋਇਆ ਸੀ।
ਇਸ ਆਇਤ ਦੇ ਸਾਰੇ ਅਨੁਵਾਦ ਵੇਖੋ →
وَجَعَلْنَٰهُمْ أَئِمَّةً يَدْعُونَ إِلَى ٱلنَّارِ وَيَوْمَ ٱلْقِيَٰمَةِ لَا يُنصَرُونَ
Punjabi Translation - Arif Haleemਅਤੇ ਅਸੀਂ ਉਹਨਾਂ ਨੂੰ ਨਰਕ ਵੱਲ ਸੱਦਾ ਦੇਣ ਵਾਲੇ ਆਗੂ ਬਣਾ ਦਿੱਤਾ ਅਤੇ ਕਿਅਮਾਤ ਵਾਲੇ ਦਿਨ ਉਹਨਾਂ ਦੀ ਕੁੱਝ ਵੀ ਸਹਾਇਤਾ ਨਹੀਂ ਕੀਤੀ ਜਾਵੇਗੀ।
ਇਸ ਆਇਤ ਦੇ ਸਾਰੇ ਅਨੁਵਾਦ ਵੇਖੋ →
وَأَتْبَعْنَٰهُمْ فِى هَٰذِهِ ٱلدُّنْيَا لَعْنَةً وَيَوْمَ ٱلْقِيَٰمَةِ هُم مِّنَ ٱلْمَقْبُوحِينَ
Punjabi Translation - Arif Haleemਅਸੀਂ ਇਸ ਸੰਸਾਰ ਵਿਚ ਵੀ ਉਹਨਾਂ (ਕਾਫ਼ਿਰਾਂ) ਦੇ ਪਿੱਛੇ ਫਿਟਕਾਰ ਲਾ ਦਿੱਤੀ ਅਤੇ ਕਿਆਮਤ ਦਿਹਾੜੇ ਵੀ ਉਹ ਭੈੜੇ ਹਾਲਾਂ ਵਿਚ ਹੋਣਗੇ।
ਇਸ ਆਇਤ ਦੇ ਸਾਰੇ ਅਨੁਵਾਦ ਵੇਖੋ →
وَلَقَدْ ءَاتَيْنَا مُوسَى ٱلْكِتَٰبَ مِنۢ بَعْدِ مَآ أَهْلَكْنَا ٱلْقُرُونَ ٱلْأُولَىٰ بَصَآئِرَ لِلنَّاسِ وَهُدًى وَرَحْمَةً لَّعَلَّهُمْ يَتَذَكَّرُونَ
Punjabi Translation - Arif Haleemਪਹਿਲੀਆਂ ਉੱਮਤਾਂ (ਨਸਲਾਂ) ਨੂੰ ਹਲਾਕ ਕਰਨ ਮਗਰੋਂ ਅਸੀਂ (ਰੱਬ ਨੇ) ਮੂਸਾ ਨੂੰ ਅਜਿਹੀ ਕਿਤਾਬ (ਤੌਰੈਤ) ਬਖ਼ਸ਼ੀ ਜਿਹੜੀ ਲੋਕਾਂ ਲਈ ਦਾਨਾਈ, ਹਿਦਾਇਤ ਅਤੇ ਰਹਿਮਤ ਬਣ ਕੇ ਆਈ ਸੀ, ਸ਼ਾਇਦ ਕਿ ਉਹ (ਇਸ ਤੋਂ) ਨਸੀਹਤ ਗ੍ਰਹਿਣ ਕਰ ਸਕਣ।
ਇਸ ਆਇਤ ਦੇ ਸਾਰੇ ਅਨੁਵਾਦ ਵੇਖੋ →
وَمَا كُنتَ بِجَانِبِ ٱلْغَرْبِىِّ إِذْ قَضَيْنَآ إِلَىٰ مُوسَى ٱلْأَمْرَ وَمَا كُنتَ مِنَ ٱلشَّٰهِدِينَ
Punjabi Translation - Arif Haleem(ਹੇ ਮੁਹੰਮਦ!) ਜਦੋਂ ਅਸੀਂ ਮੂਸਾ ਨੂੰ ਵਿਸ਼ੇਸ਼ ਹੁਕਮ (ਸ਼ਰੀਅਤ) ਲਈ ਵਹੀ ਘੱਲੀ ਸੀ ਤਾਂ (ਉਸ ਸਮੇਂ) ਤੁਸੀਂ (ਤੂਰ ਦੇ) ਪੱਛਮ ਵੱਲ ਨਹੀਂ ਸੀ ਅਤੇ ਨਾ ਹੀ ਤੁਸੀਂ ਇਸ (ਘਟਨਾ) ਦੇ ਗਵਾਹ ਹੋ।
ਇਸ ਆਇਤ ਦੇ ਸਾਰੇ ਅਨੁਵਾਦ ਵੇਖੋ →
وَلَٰكِنَّآ أَنشَأْنَا قُرُونًا فَتَطَاوَلَ عَلَيْهِمُ ٱلْعُمُرُ وَمَا كُنتَ ثَاوِيًا فِىٓ أَهْلِ مَدْيَنَ تَتْلُوا۟ عَلَيْهِمْ ءَايَٰتِنَا وَلَٰكِنَّا كُنَّا مُرْسِلِينَ
Punjabi Translation - Arif Haleemਪਰ ਇਸ ਤੋਂ ਪਿੱਛੋਂ ਅਸੀਂ ਕਈਆਂ ਨਸਲਾਂ ਨੂੰ ਪੈਦਾ ਕੀਤਾ ਅਤੇ ਉਹਨਾਂ ’ਤੇ ਇਕ ਲੰਮਾ ਸਮਾਂ ਬੀਤ ਚੁੱਕਾ ਹੈ। ਤੁਸੀਂ (ਮੁਹੰਮਦ ਸ:) ਮਦਯਨ ਦੇ ਰਹਿਣ ਵਾਲੇ ਨਹੀਂ ਸੀ ਕਿ ਉਹਨਾਂ ਦੇ ਸਾਹਮਣੇ ਸਾਡੀਆਂ ਆਇਤਾਂ (.ਕੁਰਆਨ) ਨੂੰ ਪੜ੍ਹਦੇ, ਅਸਲੀਅਤ ਇਹ ਹੈ ਕਿ ਸਾਰੇ ਰਸੂਲਾਂ ਨੂੰ ਭੇਜਣ ਵਾਲੇ ਅਸੀਂ ਹੀ ਹਾਂ।
ਇਸ ਆਇਤ ਦੇ ਸਾਰੇ ਅਨੁਵਾਦ ਵੇਖੋ →
وَمَا كُنتَ بِجَانِبِ ٱلطُّورِ إِذْ نَادَيْنَا وَلَٰكِن رَّحْمَةً مِّن رَّبِّكَ لِتُنذِرَ قَوْمًا مَّآ أَتَىٰهُم مِّن نَّذِيرٍ مِّن قَبْلِكَ لَعَلَّهُمْ يَتَذَكَّرُونَ
Punjabi Translation - Arif Haleemਅਤੇ ਤੁਸੀਂ ਤੂਰ (ਪਹਾੜ) ਕੋਲ ਨਹੀਂ ਸੀ ਜਦੋਂ ਅਸੀਂ (ਮੂਸਾ ਨੂੰ) ਅਵਾਜ਼ ਦੇ ਕੇ ਬੁਲਾਇਆ ਸੀ। ਪਰ ਇਹ ਵਹੀ (ਰੱਬੀ ਬਾਣੀ) ਤੇਰੇ ਰੱਬ ਵੱਲੋਂ ਇਕ ਰਹਿਮਤ ਹੈ। ਤਾਂ ਜੋ ਤੁਸੀਂ ਉਹਨਾਂ ਲੋਕਾਂ ਨੂੰ (ਨਰਕ ਤੋਂ) ਸਾਵਧਾਨ ਕਰੋ ਜਿਨ੍ਹਾਂ ਕੋਲ ਤੁਹਾਥੋਂ ਪਹਿਲਾਂ ਕੋਈ ਡਰਾਉਣ ਵਾਲਾ ਨਹੀਂ ਆਇਆ। ਸ਼ਾਇਦ ਕਿ ਉਹ ਨਸੀਹਤ ਗ੍ਰਹਿਣ ਕਰ ਲੈਣ।
ਇਸ ਆਇਤ ਦੇ ਸਾਰੇ ਅਨੁਵਾਦ ਵੇਖੋ →
وَلَوْلَآ أَن تُصِيبَهُم مُّصِيبَةٌۢ بِمَا قَدَّمَتْ أَيْدِيهِمْ فَيَقُولُوا۟ رَبَّنَا لَوْلَآ أَرْسَلْتَ إِلَيْنَا رَسُولًا فَنَتَّبِعَ ءَايَٰتِكَ وَنَكُونَ مِنَ ٱلْمُؤْمِنِينَ
Punjabi Translation - Arif Haleemਜੇ ਇਹ ਗੱਲ ਨਾ ਹੁੰਦੀ ਕਿ ਲੋਕਾਂ ਦੀਆਂ ਆਪਣੀਆਂ ਕਰਤੂਤਾਂ ਕਾਰਨ ਉਹਨਾਂ ਉੱਤੇ ਕੋਈ ਮੁਸੀਬਤ ਆ ਜਾਂਦੀ ਤਾਂ ਉਹ ਇਹੋ ਆਖਦੇ ਕਿ ਹੇ ਸਾਡੇ ਰੱਬਾ! ਤੂੰ ਸਾਡੇ ਵੱਲ ਕੋਈ ਪੈਗ਼ੰਬਰ ਕਿਉਂ ਨਹੀਂ ਭੇਜਿਆ ਤਾਂ ਜੋ ਅਸੀਂ ਤੇਰੀਆਂ ਆਇਤਾਂ (ਹੁਕਮ) ਦੀ ਪਾਲਣਾ ਕਰਦੇ ਅਤੇ ਈਮਾਨ ਵਾਲਿਆਂ ਵਿੱਚੋਂ ਹੋ ਜਾਂਦੇ (ਤਾਂ ਅਸੀਂ ਰਸੂਲ ਨਾ ਭੇਜਦੇ)।
ਇਸ ਆਇਤ ਦੇ ਸਾਰੇ ਅਨੁਵਾਦ ਵੇਖੋ →
فَلَمَّا جَآءَهُمُ ٱلْحَقُّ مِنْ عِندِنَا قَالُوا۟ لَوْلَآ أُوتِىَ مِثْلَ مَآ أُوتِىَ مُوسَىٰٓ أَوَلَمْ يَكْفُرُوا۟ بِمَآ أُوتِىَ مُوسَىٰ مِن قَبْلُ قَالُوا۟ سِحْرَانِ تَظَٰهَرَا وَقَالُوٓا۟ إِنَّا بِكُلٍّ كَٰفِرُونَ
Punjabi Translation - Arif Haleemਫੇਰ ਜਦੋਂ ਸਾਡੇ ਵੱਲੋਂ ਉਹਨਾਂ (ਮੱਕੇ ਵਾਲਿਆਂ) ਕੋਲ ਹੱਕ (.ਕੁਰਆਨ) ਆ ਗਿਆ ਤਾਂ ਕਹਿਣ ਲੱਗੇ ਕਿ ਉਹੀਓ ਚਮਤਕਾਰ ਤੁਹਾਨੂੰ ਕਿਉਂ ਨਹੀਂ ਦਿੱਤੇ ਗਏ ਜਿਵੇਂ ਮੂਸਾ ਨੂੰ ਦਿੱਤੇ ਗਏ ਸੀ? (ਰੱਬ ਪੁੱਛਦਾ ਹੈ ਕਿ ਇਹ ਦੱਸੋ) ਕੀ ਉਹਨਾਂ ਲੋਕਾਂ ਨੇ ਉਹਨਾਂ (ਚਮਤਕਾਰਾਂ) ਨੂੰ ਮੰਣਨ ਤੋਂ ਇਨਕਾਰ ਨਹੀਂ ਸੀ ਕੀਤਾ ਜਿਹੜੇ ਇਸ ਤੋਂ ਪਹਿਲਾਂ ਮੂਸਾ ਨੂੰ ਦਿੱਤੇ ਗਏ ਸਨ ? ਕਹਿੰਦੇ ਹਨ ਕਿ ਦੋਵੇਂ (ਤੌਰੈਤ ਤੇ .ਕੁਰਆਨ) ਜਾਦੂ ਹਨ, ਜੋ ਇਕ ਦੂਜੇ ਦੀ ਮਦਦ ਕਰਦੇ ਹਨ। ਅਸੀਂ ਕਿਸੇ ਨੂੰ ਵੀ ਨਹੀਂ ਮੰਨਦੇ।
ਇਸ ਆਇਤ ਦੇ ਸਾਰੇ ਅਨੁਵਾਦ ਵੇਖੋ →
قُلْ فَأْتُوا۟ بِكِتَٰبٍ مِّنْ عِندِ ٱللَّهِ هُوَ أَهْدَىٰ مِنْهُمَآ أَتَّبِعْهُ إِن كُنتُمْ صَٰدِقِينَ
Punjabi Translation - Arif Haleem(ਹੇ ਮੁਹੰਮਦ ਸ:!) ਉਹਨਾਂ ਨੂੰ ਕਹਿ ਦਿਓ! ਜੇ ਤੁਸੀਂ (ਆਪਣੀਆਂ ਦਲੀਲਾਂ ਵਿਚ) ਸੱਚੇ ਹੋ ਤਾਂ ਤੁਸੀਂ ਵੀ ਅੱਲਾਹ ਕੋਲੋਂ ਕੋਈ ਅਜਿਹੀ ਕਿਤਾਬ ਲੈ ਆਓ ਜਿਹੜੀ ਉਹਨਾਂ ਦੋਵਾਂ (.ਕੁਰਆਨ ਤੇ ਤੌਰੈਤ) ਤੋਂ ਵੱਧ ਕੇ ਹਿਦਾਇਤ ਵਾਲੀ ਹੋਵੇ, ਮੈਂ ਉਸੇ ਦੀ ਪੈਰਵੀ ਕਰਾਗਾਂ।
ਇਸ ਆਇਤ ਦੇ ਸਾਰੇ ਅਨੁਵਾਦ ਵੇਖੋ →
فَإِن لَّمْ يَسْتَجِيبُوا۟ لَكَ فَٱعْلَمْ أَنَّمَا يَتَّبِعُونَ أَهْوَآءَهُمْ وَمَنْ أَضَلُّ مِمَّنِ ٱتَّبَعَ هَوَىٰهُ بِغَيْرِ هُدًى مِّنَ ٱللَّهِ إِنَّ ٱللَّهَ لَا يَهْدِى ٱلْقَوْمَ ٱلظَّٰلِمِينَ
Punjabi Translation - Arif Haleemਜੇ ਫੇਰ ਵੀ ਇਹ (ਮੱਕੇ ਵਾਲੇ) ਤੁਹਾਡੀਆਂ ਗੱਲਾਂ ਨੂੰ ਨਹੀਂ ਮੰਨਦੇ ਤਾਂ ਤੁਸੀਂ ਸਮਝ ਲਓ ਕਿ ਇਹ ਤਾਂ ਕੇਵਲ ਆਪਣੀਆਂ ਇੱਛਾਵਾਂ ਦੀ ਹੀ ਪੈਰਵੀ ਕਰ ਰਹੇ ਹਨ। ਇਸ ਤੋਂ ਵੱਧ ਕੇ ਜ਼ਾਲਿਮ ਕੋਣ ਹੋਵੇਗਾ ਜਿਹੜਾ ਬਿਨਾਂ ਰੱਬੀ ਹਿਦਾਇਤ ਤੋਂ ਆਪਣੀਆਂ ਇੱਛਾਵਾਂ ਦੇ ਪਿੱਛੇ ਹੀ ਲੱਗਿਆ ਰਹੇ? ਬੇਸ਼ੱਕ ਅੱਲਾਹ ਜ਼ਾਲਮ ਲੋਕਾਂ ਨੂੰ ਹਿਦਾਇਤ ਨਹੀਂ ਦਿੰਦਾ।
ਇਸ ਆਇਤ ਦੇ ਸਾਰੇ ਅਨੁਵਾਦ ਵੇਖੋ →
وَلَقَدْ وَصَّلْنَا لَهُمُ ٱلْقَوْلَ لَعَلَّهُمْ يَتَذَكَّرُونَ
Punjabi Translation - Arif Haleemਨਿਰਸੰਦੇਹ, ਅਸੀਂ ਲੋਕਾਂ ਦੀ ਹਿਦਾਇਤ ਲਈ ਲੜੀ ਵਾਰ ਆਪਣੀਆਂ ਗੱਲਾਂ (ਭਾਵ ਕੁਰਆਨ) ਨਾਜ਼ਿਲ ਕਰਦੇ ਰਹੇ ਹਾਂ ਤਾਂ ਜੋ ਉਹ ਨਸੀਹਤ ਹਾਸਲ ਕਰ ਸਕਣ।
ਇਸ ਆਇਤ ਦੇ ਸਾਰੇ ਅਨੁਵਾਦ ਵੇਖੋ →
ٱلَّذِينَ ءَاتَيْنَٰهُمُ ٱلْكِتَٰبَ مِن قَبْلِهِۦ هُم بِهِۦ يُؤْمِنُونَ
Punjabi Translation - Arif Haleemਜਿਹਨਾਂ ਲੋਕਾਂ ਨੂੰ ਅਸੀਂ ਇਸ (.ਕੁਰਆਨ) ਤੋਂ ਪਹਿਲਾਂ ਕਿਤਾਬ ਦਿੱਤੀ ਸੀ ਉਹ ਇਸ (.ਕੁਰਆਨ) ’ਤੇ ਵੀ ਈਮਾਨ ਰੱਖਦੇ ਹਨ।
ਇਸ ਆਇਤ ਦੇ ਸਾਰੇ ਅਨੁਵਾਦ ਵੇਖੋ →
وَإِذَا يُتْلَىٰ عَلَيْهِمْ قَالُوٓا۟ ءَامَنَّا بِهِۦٓ إِنَّهُ ٱلْحَقُّ مِن رَّبِّنَآ إِنَّا كُنَّا مِن قَبْلِهِۦ مُسْلِمِينَ
Punjabi Translation - Arif Haleemਜਦੋਂ ਇਸ (.ਕੁਰਆਨ) ਨੂੰ ਉਹਨਾਂ ਸਾਹਮਣੇ ਪੜ੍ਹਿਆ ਜਾਂਦਾ ਹੈ ਤਾਂ ਉਹ ਕਹਿੰਦੇ ਹਨ ਕਿ ਅਸੀਂ ਇਸ ’ਤੇ ਈਮਾਨ ਲਿਆਏ ਹਾਂ, ਬੇਸ਼ੱਕ ਇਹ ਸਾਡੇ ਰੱਬ ਵੱਲੋਂ ਹੱਕ ਹੈ, ਅਸੀਂ ਤਾਂ ਇਸ ਤੋਂ ਪਹਿਲਾਂ ਹੀ ਮੁਸਲਮਾਨ ਸਾਂ [1] (ਕਿਉਂ ਜੋ ਅਸੀਂ ਪਹਿਲੀਆਂ ਆਸਮਾਨੀ ਕਿਤਾਬਾਂ ਨੂੰ ਸੱਚ ਮੰਨਦੇ ਹਾਂ)।
ਇਸ ਆਇਤ ਦੇ ਸਾਰੇ ਅਨੁਵਾਦ ਵੇਖੋ →
أُو۟لَٰٓئِكَ يُؤْتَوْنَ أَجْرَهُم مَّرَّتَيْنِ بِمَا صَبَرُوا۟ وَيَدْرَءُونَ بِٱلْحَسَنَةِ ٱلسَّيِّئَةَ وَمِمَّا رَزَقْنَٰهُمْ يُنفِقُونَ
Punjabi Translation - Arif Haleemਉਹਨਾਂ ਲੋਕਾਂ ਨੂੰ ਉਹਨਾਂ ਦੇ (ਈਮਾਨ ਲਿਆਉਣ ਦਾ) ਦੂਹਰਾ ਬਦਲਾ ਦਿੱਤਾ ਜਾਵੇਗਾ, ਕਿਉਂ ਜੋ ਉਹਨਾਂ ਨੇ (ਅੱਲਾਹ ਦੀ ਰਾਹ ਵਿਚ) ਸਬਰ ਤੋਂ ਕੰਮ ਲਿਆ [2] ਅਤੇ ਬੁਰਾਈ ਨੂੰ ਭਲਾਈ ਨਾਲ ਪਰਾਂ ਕਰਦੇ ਹਨ ਅਤੇ ਜੋ ਕੁੱਝ ਵੀ ਅਸੀਂ ਉਹਨਾਂ ਨੂੰ (ਧੰਨ ਦੌਲਤ) ਦਿੱਤਾ ਹੋਇਆ ਹੈ ਉਸ ਵਿੱਚੋਂ (ਰੱਬੀ ਹੁਕਮਾਂ ਅਨੁਸਾਰ) ਖ਼ਰਚ ਕਰਦੇ ਹਨ।
ਇਸ ਆਇਤ ਦੇ ਸਾਰੇ ਅਨੁਵਾਦ ਵੇਖੋ →
وَإِذَا سَمِعُوا۟ ٱللَّغْوَ أَعْرَضُوا۟ عَنْهُ وَقَالُوا۟ لَنَآ أَعْمَٰلُنَا وَلَكُمْ أَعْمَٰلُكُمْ سَلَٰمٌ عَلَيْكُمْ لَا نَبْتَغِى ٱلْجَٰهِلِينَ
Punjabi Translation - Arif Haleemਜਦੋਂ ਉਹ ਭੈੜੀਆਂ ਗੱਲਾਂ (ਮੁਸ਼ਰਿਕਾਂ, ਕਾਫ਼ਿਰਾਂ ਵੱਲੋਂ) ਸੁਣਦੇ ਹਨ ਤਾਂ ਉਸ ਤੋਂ ਮੂੰਹ ਮੋੜ ਲੈਂਦੇ ਹਨ ਅਤੇ ਆਖਦੇ ਹਨ ਕਿ ਸਾਡੇ ਕਰਮ ਸਾਡੇ ਲਈ ਅਤੇ ਤੁਹਾਡੇ ਕਰਮ ਤੁਹਾਡੇ ਲਈ ਹਨ। ਤੁਹਾਨੂੰ ਸਾਡਾ ਸਲਾਮ ਹੈ, ਅਸੀਂ ਜਾਹਲਾਂ ਨਾਲ ਉਲਝਣਾ ਨਹੀਂ ਚਾਹੁੰਦੇ।
ਇਸ ਆਇਤ ਦੇ ਸਾਰੇ ਅਨੁਵਾਦ ਵੇਖੋ →
إِنَّكَ لَا تَهْدِى مَنْ أَحْبَبْتَ وَلَٰكِنَّ ٱللَّهَ يَهْدِى مَن يَشَآءُ وَهُوَ أَعْلَمُ بِٱلْمُهْتَدِينَ
Punjabi Translation - Arif Haleemਹੇ ਨਬੀ! ਤੁਸੀਂ ਜਿਸ ਨੂੰ ਚਾਹੋ ਹਿਦਾਇਤ ਨਹੀਂ ਦੇ ਸਕਦੇ, ਸਗੋਂ ਜਿਸ ਨੂੰ ਅੱਲਾਹ ਚਾਹੁੰਦਾ ਹੈ ਉਸ ਨੂੰ ਹਿਦਾਇਤ ਦਿੰਦਾ ਹੈ। ਉਹ ਹਿਦਾਇਤ ਕਬੂਲ ਕਰਨ ਵਾਲਿਆਂ ਨੂੰ ਚੰਗੀ ਤਰ੍ਹਾਂ ਜਾਣਦਾ ਹੈ।
ਇਸ ਆਇਤ ਦੇ ਸਾਰੇ ਅਨੁਵਾਦ ਵੇਖੋ →
وَقَالُوٓا۟ إِن نَّتَّبِعِ ٱلْهُدَىٰ مَعَكَ نُتَخَطَّفْ مِنْ أَرْضِنَآ أَوَلَمْ نُمَكِّن لَّهُمْ حَرَمًا ءَامِنًا يُجْبَىٰٓ إِلَيْهِ ثَمَرَٰتُ كُلِّ شَىْءٍ رِّزْقًا مِّن لَّدُنَّا وَلَٰكِنَّ أَكْثَرَهُمْ لَا يَعْلَمُونَ
Punjabi Translation - Arif Haleemਉਹ (ਮੱਕੇ ਦੇ ਮੁਸ਼ਰਿਕ) ਆਖਦੇ ਹਨ ਕਿ ਜੇ ਅਸੀਂ ਤੁਹਾਡੀ ਹਿਦਾਇਤ ਅਨੁਸਾਰ ਪੈਰਵੀਂ ਕਰਾਗਾਂ ਤਾਂ ਅਸੀਂ ਆਪਣੀ ਧਰਤੀ (ਮੱਕੇ) ਵਿੱਚੋਂ ਕੱਢ ਦਿੱਤੇ ਜਾਵਾਂਗੇ। (ਅੱਲਾਹ ਪੁੱਛਦਾ ਹੈ) ਕੀ ਅਸੀਂ ਉਹਨਾਂ ਨੂੰ ਅਮਨ ਸ਼ਾਂਤੀ ਵਾਲੀ ਥਾਂ ‘ਹਰਮ’ ਵਿਚ ਨਿਵਾਸ ਸਥਾਨ ਨਹੀਂ ਦਿੱਤਾ, ਜਿਸ ਵੱਲ ਹਰ ਤਰ੍ਹਾਂ ਦੇ ਫਲ ਰਿਜ਼ਕ ਵਜੋਂ ਸਾਡੇ ਵਲ ਲਿਆਏ ਜਾਂਦੇ ਹਨ, [3]ਪਰ (ਅਫ਼ਸੋਸ) ਉਹਨਾਂ ਵਿੱਚੋਂ ਵਧੇਰੇ (ਲੋਕ) ਕੁੱਝ ਵੀ ਨਹੀਂ ਜਾਣਦੇ।
ਇਸ ਆਇਤ ਦੇ ਸਾਰੇ ਅਨੁਵਾਦ ਵੇਖੋ →
وَكَمْ أَهْلَكْنَا مِن قَرْيَةٍۭ بَطِرَتْ مَعِيشَتَهَا فَتِلْكَ مَسَٰكِنُهُمْ لَمْ تُسْكَن مِّنۢ بَعْدِهِمْ إِلَّا قَلِيلًا وَكُنَّا نَحْنُ ٱلْوَٰرِثِينَ
Punjabi Translation - Arif Haleemਅਸੀਂ ਕਿੰਨੀਆਂ ਹੀ ਬਸਤੀਆਂ ਨੂੰ ਤਬਾਹ ਕਰ ਚੁੱਕੇ ਹਾਂ ਜਿਹੜੀਆਂ ਆਪਣੀ ਅਰਥ ਵਿਵਸਥਾ ’ਤੇ ਘਮੰਡ ਕਰਦੀਆਂ ਸਨ। ਇਹ ਹਨ ਉਹਨਾਂ ਦੇ (ਉੱਜੜੇ ਹੋਏ) ਘਰ ਜਿਹੜੇ ਉਹਨਾਂ ਮਗਰੋਂ ਬਹੁਤ ਹੀ ਘੱਟ ਆਬਾਦ ਹੋਏ ਹਨ (ਭਾਵ ਖੰਡਰ ਬਣ ਗਏ) ਅਖ਼ੀਰ ਅਸੀਂ ਹੀ ਉਹਨਾਂ ਸਭ ਦੇ ਵਾਰਸ ਹਾਂ।
ਇਸ ਆਇਤ ਦੇ ਸਾਰੇ ਅਨੁਵਾਦ ਵੇਖੋ →
وَمَا كَانَ رَبُّكَ مُهْلِكَ ٱلْقُرَىٰ حَتَّىٰ يَبْعَثَ فِىٓ أُمِّهَا رَسُولًا يَتْلُوا۟ عَلَيْهِمْ ءَايَٰتِنَا وَمَا كُنَّا مُهْلِكِى ٱلْقُرَىٰٓ إِلَّا وَأَهْلُهَا ظَٰلِمُونَ
Punjabi Translation - Arif Haleem(ਹੇ ਮੁਹੰਮਦ!) ਤੇਰਾ ਰੱਬ ਕਿਸੇ ਵੀ ਬਸਤੀ ਨੂੰ ਉਦੋਂ ਤਕ ਹਲਾਕ ਨਹੀਂ ਕਰਦਾ ਜਦੋਂ ਤੀਕ ਉੱਥੇ ਦੀ ਕਿਸੇ ਵੱਡੀ ਬਸਤੀ ਵਿਚ ਆਪਣਾ ਕੋਈ ਪੈਗ਼ੰਬਰ ਨਹੀਂ ਭੇਜਦਾ, ਉਹ ਉਹਨਾਂ (ਬਸਤੀ ਵਾਲਿਆਂ) ਨੂੰ ਸਾਡੀਆਂ ਆਇਤਾਂ (ਹੁਕਮ) ਸੁਣਾਉਂਦਾ ਹੈ ਅਤੇ ਅਸੀਂ ਉਹਨਾਂ ਬਸਤੀਆਂ ਨੂੰ ਉਦੋਂ ਤਕ ਹਲਾਕ ਨਹੀਂ ਕਰਦੇ ਜਦੋਂ ਤਕ ਉੱਥੇ ਦੇ ਵਸਨੀਕ ਜ਼ੁਲਮ ਕਰਨ ਨਹੀਂ ਲੱਗ ਜਾਂਦੇ।
ਇਸ ਆਇਤ ਦੇ ਸਾਰੇ ਅਨੁਵਾਦ ਵੇਖੋ →
وَمَآ أُوتِيتُم مِّن شَىْءٍ فَمَتَٰعُ ٱلْحَيَوٰةِ ٱلدُّنْيَا وَزِينَتُهَا وَمَا عِندَ ٱللَّهِ خَيْرٌ وَأَبْقَىٰٓ أَفَلَا تَعْقِلُونَ
Punjabi Translation - Arif Haleemਅਤੇ ਤੁਹਾਨੂੰ ਜੋ ਵੀ ਦਿੱਤਾ ਹੋਇਆ ਹੈ ਉਹ ਤਾਂ ਕੇਵਲ ਸੰਸਾਰਿਕ ਜੀਵਨ ਦੀ ਸਮੱਗਰੀ ਹੈ ਅਤੇ ਉਸ ਦਾ ਸੁਹਪਣ ਹੈ, ਪਰ ਜੋ ਕੁੱਝ ਅੱਲਾਹ ਦੇ ਕੋਲ ਹੈ ਉਹ ਬਹੁਤ ਹੀ ਵਧੀਆ ਹੈ ਅਤੇ ਲੰਮੇ ਸਮੇਂ ਲਈ ਹੈ। ਕੀ ਤੁਸੀਂ ਅਕਲ ਨਹੀਂ ਰੱਖਦੇ?
ਇਸ ਆਇਤ ਦੇ ਸਾਰੇ ਅਨੁਵਾਦ ਵੇਖੋ →
أَفَمَن وَعَدْنَٰهُ وَعْدًا حَسَنًا فَهُوَ لَٰقِيهِ كَمَن مَّتَّعْنَٰهُ مَتَٰعَ ٱلْحَيَوٰةِ ٱلدُّنْيَا ثُمَّ هُوَ يَوْمَ ٱلْقِيَٰمَةِ مِنَ ٱلْمُحْضَرِينَ
Punjabi Translation - Arif Haleemਕੀ ਉਹ ਵਿਅਕਤੀ ਜਿਸ ਨਾਲ ਅਸੀਂ ਨੇਕ ਵਾਅਦਾ ਕੀਤਾ ਹੋਵੇ, ਜਿਸ ਨੂੰ ਉਹ ਪ੍ਰਾਪਤ ਕਰਨ ਵਾਲਾ ਹੈ, ਕਦੇ ਉਸ ਵਿਅਕਤੀ ਵਾਂਗ ਹੋ ਸਕਦਾ ਹੈ ਜਿਸ ਨੂੰ ਅਸੀਂ ਸੰਸਾਰਿਕ ਜੀਵਨ ਦੀ ਸਮੱਗਰੀ ਦੇ ਛੱਡੀ ਹੋਵੇ ਅਤੇ ਅੰਤ ਕਿਆਮਤ ਵਾਲੇ ਦਿਨ ਸਜ਼ਾ ਲਈ ਪੇਸ਼ ਹੋਣ ਵਾਲਿਆਂ ਵਿੱਚੋਂ ਹੋਵੇ।
ਇਸ ਆਇਤ ਦੇ ਸਾਰੇ ਅਨੁਵਾਦ ਵੇਖੋ →
وَيَوْمَ يُنَادِيهِمْ فَيَقُولُ أَيْنَ شُرَكَآءِىَ ٱلَّذِينَ كُنتُمْ تَزْعُمُونَ
Punjabi Translation - Arif Haleemਅਤੇ ਜਿਸ ਦਿਨ ਅੱਲਾਹ ਉਹਨਾਂ ਨੂੰ ਆਵਾਜ਼ ਮਾਰੇਗਾ ਅਤੇ ਪੁੱਛੇਗਾ ਕਿ ਤੁਸੀਂ ਜਿਨ੍ਹਾਂ ਨੂੰ ਆਪਣੇ ਗੁਮਾਨਾਂ ਵਿਚ ਮੇਰਾ ਸ਼ਰੀਕ ਬਣਾਉਂਦੇ ਸੀ ਉਹ (ਅੱਜ) ਕਿੱਥੇ ਹਨ?
ਇਸ ਆਇਤ ਦੇ ਸਾਰੇ ਅਨੁਵਾਦ ਵੇਖੋ →
قَالَ ٱلَّذِينَ حَقَّ عَلَيْهِمُ ٱلْقَوْلُ رَبَّنَا هَٰٓؤُلَآءِ ٱلَّذِينَ أَغْوَيْنَآ أَغْوَيْنَٰهُمْ كَمَا غَوَيْنَا تَبَرَّأْنَآ إِلَيْكَ مَا كَانُوٓا۟ إِيَّانَا يَعْبُدُونَ
Punjabi Translation - Arif Haleemਉਹ ਲੋਕ ਜਿਨ੍ਹਾਂ ਲਈ (ਅਜ਼ਾਬ ਦਾ) ਹੁਕਮ ਹੋ ਚੁੱਕਿਆ ਹੋਵੇਗਾ, ਉਹ ਆਖਣਗੇ ਕਿ ਹੇ ਸਾਡੇ ਪਾਲਣਹਾਰ! ਇਹੋ ਉਹ ਲੋਕ ਹਨ, ਜਿਨ੍ਹਾਂ ਨੂੰ ਅਸੀਂ ਕੁਰਾਹੇ ਪਾਇਆ ਸੀ। ਅਸੀਂ ਇਹਨਾਂ ਨੂੰ ਇਸ ਤਰ੍ਹਾਂ ਕੁਰਾਹੇ ਪਾਇਆ, ਜਿੱਦਾਂ ਅਸੀਂ ਆਪ ਭਟਕੇ ਫਿਰਦੇ ਸੀ। ਅਸੀਂ ਤੇਰੇ ਹਜ਼ੂਰ ਐਲਾਨ ਕਰਦੇ ਹਾਂ ਕਿ ਉਹ ਸਾਡੀ ਬੰਦਗੀ ਨਹੀਂ ਸੀ ਕਰਦੇ।
ਇਸ ਆਇਤ ਦੇ ਸਾਰੇ ਅਨੁਵਾਦ ਵੇਖੋ →
وَقِيلَ ٱدْعُوا۟ شُرَكَآءَكُمْ فَدَعَوْهُمْ فَلَمْ يَسْتَجِيبُوا۟ لَهُمْ وَرَأَوُا۟ ٱلْعَذَابَ لَوْ أَنَّهُمْ كَانُوا۟ يَهْتَدُونَ
Punjabi Translation - Arif Haleemਅਤੇ ਕਿਹਾ ਜਾਵੇਗਾ ਕਿ ਤੁਸੀਂ ਆਪਣੇ ਸ਼ਰੀਕਾਂ ਨੂੰ ਬੁਲਾਓ, ਉਹ (ਮੁਸ਼ਰਿਕ) ਉਹਨਾਂ ਨੂੰ ਬੁਲਾਉਣਗੇ ਪਰ ਉਹ (ਸ਼ਰੀਕ) ਉਹਨਾਂ ਨੂੰ ਕੋਈ ਉੱਤਰ ਨਹੀਂ ਦੇਣਗੇ ਅਤੇ ਉਹ ਸਾਰੇ (ਮੁਸ਼ਰਿਕ ਤੇ ਸ਼ਰੀਕ) ਅਜ਼ਾਬ ਨੂੰ ਵੇਖਣਗੇ। ਕਿੰਨਾਂ ਚੰਗਾ ਹੁੰਦਾ ਜੇ ਇਹ (ਮੁਸ਼ਰਿਕ ਤੇ ਕਾਫ਼ਿਰ) ਸਿੱਧੇ ਰਾਹ ਤੁਰੇ ਹੁੰਦੇ।
ਇਸ ਆਇਤ ਦੇ ਸਾਰੇ ਅਨੁਵਾਦ ਵੇਖੋ →
وَيَوْمَ يُنَادِيهِمْ فَيَقُولُ مَاذَآ أَجَبْتُمُ ٱلْمُرْسَلِينَ
Punjabi Translation - Arif Haleemਜਿਸ (ਕਿਆਮਤ ਵਾਲੇ) ਦਿਨ ਅੱਲਾਹ ਵੱਲੋਂ ਉਹਨਾਂ ਨੂੰ ਪੁੱਛਿਆ ਜਵੇਗਾ ਕਿ (ਜਦੋਂ ਰਸੂਲ ਤੁਹਾਨੂੰ ਰੱਬੀ ਪੈਗ਼ਾਮ ਸੁਣਾਉਂਦੇ ਸੀ ਤਾਂ) ਤੁਸੀਂ ਰਸੂਲਾਂ ਨੂੰ ਕੀ ਉੱਤਰ ਦਿੱਤਾ ਸੀ?
ਇਸ ਆਇਤ ਦੇ ਸਾਰੇ ਅਨੁਵਾਦ ਵੇਖੋ →
فَعَمِيَتْ عَلَيْهِمُ ٱلْأَنۢبَآءُ يَوْمَئِذٍ فَهُمْ لَا يَتَسَآءَلُونَ
Punjabi Translation - Arif Haleemਫੇਰ ਤਾਂ ਉਸ ਦਿਨ ਉਹਨਾਂ ਨੂੰ ਕਿਸੇ ਗੱਲ ਦੀ ਖ਼ਬਰ ਨਹੀਂ ਹੋਵੇਗੀ ਅਤੇ ਉਹ ਇਕ ਦੂਜੇ ਤੋਂ ਕੋਈ ਸਵਾਲ ਤਕ ਨਾ ਕਰ ਸਕਣ ਗੇ।
ਇਸ ਆਇਤ ਦੇ ਸਾਰੇ ਅਨੁਵਾਦ ਵੇਖੋ →
فَأَمَّا مَن تَابَ وَءَامَنَ وَعَمِلَ صَٰلِحًا فَعَسَىٰٓ أَن يَكُونَ مِنَ ٱلْمُفْلِحِينَ
Punjabi Translation - Arif Haleemਹਾਂ ਜਿਹੜਾ ਵਿਅਕਤੀ (ਸੰਸਾਰ ਵਿਚ ਹੀ) ਤੌਬਾ ਕਰਕੇ ਈਮਾਨ ਲੈ ਆਵੇ ਅਤੇ ਨੇਕ ਕੰਮ ਕਰੇ ਉਹ ਆਸ ਕਰ ਸਕਦਾ ਹੈ ਕਿ ਉਹ ਸਫ਼ਲਤਾ ਪਾਉਣ ਵਾਲੇ ਲੋਕਾਂ ਵਿੱਚੋਂ ਹੋਵੇਗਾ।
ਇਸ ਆਇਤ ਦੇ ਸਾਰੇ ਅਨੁਵਾਦ ਵੇਖੋ →
وَرَبُّكَ يَخْلُقُ مَا يَشَآءُ وَيَخْتَارُ مَا كَانَ لَهُمُ ٱلْخِيَرَةُ سُبْحَٰنَ ٱللَّهِ وَتَعَٰلَىٰ عَمَّا يُشْرِكُونَ
Punjabi Translation - Arif Haleem(ਹੇ ਨਬੀ!) ਤੁਹਾਡਾ ਰੱਬ ਜੋ ਚਾਹੁੰਦਾ ਹੈ ਪੈਦਾ ਕਰਦਾ ਹੈ ਅਤੇ ਜਿਸ ਨੂੰ ਚਾਹੁੰਦਾ ਹੈ (ਆਪਣੇ ਕਾਰਜ ਲਈ) ਪਸੰਦ ਕਰ ਲੈਂਦਾ ਹੈ। ਉਹਨਾਂ ਲੋਕਾਂ ਦੇ ਹੱਥ ਵਿਚ ਕੁੱਝ ਵੀ ਨਹੀਂ। ਪਵਿੱਤਰਤਾ ਸਾਰੀ ਦੀ ਸਾਰੀ ਅੱਲਾਹ ਲਈ ਹੈ, ਉਹ ਉਹਨਾਂ ਤੋਂ ਬਹੁਤ ਉਚੇਰਾ ਹੈ ਜਿਨ੍ਹਾਂ ਨੂੰ ਲੋਕੀ ਸ਼ਰੀਕ ਬਣਾਉਂਦੇ ਹਨ।
ਇਸ ਆਇਤ ਦੇ ਸਾਰੇ ਅਨੁਵਾਦ ਵੇਖੋ →
وَرَبُّكَ يَعْلَمُ مَا تُكِنُّ صُدُورُهُمْ وَمَا يُعْلِنُونَ
Punjabi Translation - Arif Haleemਅਤੇ ਤੁਹਾਡਾ ਰੱਬ ਜਾਣਦਾ ਹੈ ਜੋ ਉਹਨਾਂ ਦੇ ਮਨਾਂ ਵਿਚ ਲੁਕਿਆ ਹੋਇਆ ਹੈ ਅਤੇ ਜੋ ਉਹ ਪ੍ਰਗਟ ਕਰ ਰਹੇ ਹਨ।
ਇਸ ਆਇਤ ਦੇ ਸਾਰੇ ਅਨੁਵਾਦ ਵੇਖੋ →
وَهُوَ ٱللَّهُ لَآ إِلَٰهَ إِلَّا هُوَ لَهُ ٱلْحَمْدُ فِى ٱلْأُولَىٰ وَٱلْـَٔاخِرَةِ وَلَهُ ٱلْحُكْمُ وَإِلَيْهِ تُرْجَعُونَ
Punjabi Translation - Arif Haleemਉਹੀ ਅੱਲਾਹ ਹੈ ਉਸ ਤੋਂ ਛੁੱਟ ਹੋਰ ਕੋਈ ਬੰਦਗੀ ਦੇ ਯੋਗ ਨਹੀਂ। ਸੰਸਾਰ ਵਿਚ ਵੀ ਅਤੇ ਆਖ਼ਿਰਤ ਵਿਚ ਵੀ ਸਾਰੀਆਂ ਤਾਰੀਫ਼ਾ ਉਸੇ ਲਈ ਹਨ, ਉਸੇ ਦਾ ਹੁਕਮ ਚਲਦਾ ਹੈ ਅੰਤ ਉਸੇ ਵੱਲ ਤੁਸੀਂ ਸਾਰੇ ਪਰਤਾਏ ਜਾਓਗੇ।
ਇਸ ਆਇਤ ਦੇ ਸਾਰੇ ਅਨੁਵਾਦ ਵੇਖੋ →
قُلْ أَرَءَيْتُمْ إِن جَعَلَ ٱللَّهُ عَلَيْكُمُ ٱلَّيْلَ سَرْمَدًا إِلَىٰ يَوْمِ ٱلْقِيَٰمَةِ مَنْ إِلَٰهٌ غَيْرُ ٱللَّهِ يَأْتِيكُم بِضِيَآءٍ أَفَلَا تَسْمَعُونَ
Punjabi Translation - Arif Haleem(ਹੇ ਨਬੀ!) ਉਹਨਾਂ ਤੋਂ ਪੁੱਛੋ ਕਿ ਜੇ ਅੱਲਾਹ ਤੁਹਾਡੇ ’ਤੇ ਕਿਆਮਤ ਤੀਕ ਲਈ ਰਾਤ ਹੀ ਪਾਈਂ ਰੱਖੇ ਤਾਂ ਅੱਲਾਹ ਤੋਂ ਛੁੱਟ ਹੋਰ ਕੌਣ ਇਸ਼ਟ ਹੈ, ਜਿਹੜਾ ਤੁਹਾਡੇ ਲਈ ਦਿਨ ਦੀ ਰੌਸ਼ਨੀ ਲੈ ਕੇ ਆਵੇ? ਕੀ ਤੁਸੀਂ ਸੁਣਦੇ ਨਹੀਂ?
ਇਸ ਆਇਤ ਦੇ ਸਾਰੇ ਅਨੁਵਾਦ ਵੇਖੋ →
قُلْ أَرَءَيْتُمْ إِن جَعَلَ ٱللَّهُ عَلَيْكُمُ ٱلنَّهَارَ سَرْمَدًا إِلَىٰ يَوْمِ ٱلْقِيَٰمَةِ مَنْ إِلَٰهٌ غَيْرُ ٱللَّهِ يَأْتِيكُم بِلَيْلٍ تَسْكُنُونَ فِيهِ أَفَلَا تُبْصِرُونَ
Punjabi Translation - Arif Haleemਉਹਨਾਂ ਨੂੰ ਪੁੱਛੋ ਕਿ ਜੇ ਅੱਲਾਹ ਤੁਹਾਡੇ ’ਤੇ ਕਿਆਮਤ ਤੀਕ ਸਦਾ ਲਈ ਦਿਨ ਹੀ ਕੱਢੀਂ ਰੱਖੇ (ਰਾਤ ਆਵੇ ਹੀ ਨਾ) ਤਾਂ ਅੱਲਾਹ ਤੋਂ ਛੁੱਟ ਕੋਈ ਇਸ਼ਟ ਅਜਿਹਾ ਹੈ ਜਿਹੜਾ ਤੁਹਾਡੇ ਲਈ ਰਾਤ ਲੈ ਆਵੇ ਕਿ ਤੁਸੀਂ ਆਰਾਮ ਕਰ ਸਕੋਂ? ਕੀ ਤੁਸੀਂ ਵੇਖਦੇ ਨਹੀਂ?
ਇਸ ਆਇਤ ਦੇ ਸਾਰੇ ਅਨੁਵਾਦ ਵੇਖੋ →
وَمِن رَّحْمَتِهِۦ جَعَلَ لَكُمُ ٱلَّيْلَ وَٱلنَّهَارَ لِتَسْكُنُوا۟ فِيهِ وَلِتَبْتَغُوا۟ مِن فَضْلِهِۦ وَلَعَلَّكُمْ تَشْكُرُونَ
Punjabi Translation - Arif Haleemਉਸ ਨੇ ਆਪਣੀ ਰਹਿਮਤ ਸਦਕੇ ਤੁਹਾਡੇ ਲਈ ਰਾਤ ਤੇ ਦਿਨ ਬਣਾਏ, ਤਾਂ ਜੋ ਤੁਸੀਂ ਇਸ (ਰਾਤ) ਆਰਾਮ ਕਰ ਸਕੋਂ ਅਤੇ ਤਾਂ ਜੋ (ਦਿਨ ਵਿਚ) ਉਸ ਦਾ ਫਜ਼ਲ (ਰਿਜ਼ਕ) ਲੱਭ ਸਕੋਂ। (ਇਹ ਸਭ ਵੇਖ ਕੇ) ਹੋ ਸਕਦਾ ਹੈ ਕਿ ਤੁਸੀਂ ਧੰਨਵਾਦ ਕਰੋਂ।
ਇਸ ਆਇਤ ਦੇ ਸਾਰੇ ਅਨੁਵਾਦ ਵੇਖੋ →
وَيَوْمَ يُنَادِيهِمْ فَيَقُولُ أَيْنَ شُرَكَآءِىَ ٱلَّذِينَ كُنتُمْ تَزْعُمُونَ
Punjabi Translation - Arif Haleemਅਤੇ ਜਿਸ ਦਿਨ ਅੱਲਾਹ ਉਹਨਾਂ (ਮੁਸ਼ਰਿਕਾਂ) ਨੂੰ ਪੁੱਛੇਗਾ ਕਿ ਉਹ (ਇਸ਼ਟ) ਕਿੱਥੇ ਹਨ ਜਿਨ੍ਹਾਂ ਨੂੰ ਤੁਸੀਂ ਮੇਰਾ ਸਾਂਝੀ ਖ਼ਿਆਲ ਕਰਦੇ ਸੀ।
ਇਸ ਆਇਤ ਦੇ ਸਾਰੇ ਅਨੁਵਾਦ ਵੇਖੋ →
وَنَزَعْنَا مِن كُلِّ أُمَّةٍ شَهِيدًا فَقُلْنَا هَاتُوا۟ بُرْهَٰنَكُمْ فَعَلِمُوٓا۟ أَنَّ ٱلْحَقَّ لِلَّهِ وَضَلَّ عَنْهُم مَّا كَانُوا۟ يَفْتَرُونَ
Punjabi Translation - Arif Haleemਅਤੇ ਅਸੀਂ ਹਰ ਉੱਮਤ (ਕੌਮ) ਵਿੱਚੋਂ ਇਕ-ਇਕ ਗਵਾਹ ਕੱਢ ਲਿਆਵਾਂਗੇ ਫੇਰ ਅਸੀਂ ਆਖਾਂਗੇ ਕਿ ਤੁਸੀਂ (ਮੇਰਾ ਸ਼ਰੀਕ ਬਣਾਉਣ ਲਈ) ਕੋਈ ਦਲੀਲ ਪੇਸ਼ ਕਰੋ। ਉਸ ਸਮੇਂ ਉਹਨਾਂ ਨੂੰ ਪਤਾ ਲੱਗ ਜਾਵੇਗਾ ਕਿ ਬੇਸ਼ੱਕ ਸੱਚੀ ਗਲ ਤਾਂ ਅੱਲਾਹ ਹੀ ਦੀ ਹੈ ਅਤੇ ਉਹਨਾਂ ਤੋਂ ਉਹ ਸਭ ਗੁਆਚ ਜਾਵੇਗਾ, ਜੋ ਝੂਠ ਉਹ ਘੜਦੇ ਸੀ।
ਇਸ ਆਇਤ ਦੇ ਸਾਰੇ ਅਨੁਵਾਦ ਵੇਖੋ →
إِنَّ قَٰرُونَ كَانَ مِن قَوْمِ مُوسَىٰ فَبَغَىٰ عَلَيْهِمْ وَءَاتَيْنَٰهُ مِنَ ٱلْكُنُوزِ مَآ إِنَّ مَفَاتِحَهُۥ لَتَنُوٓأُ بِٱلْعُصْبَةِ أُو۟لِى ٱلْقُوَّةِ إِذْ قَالَ لَهُۥ قَوْمُهُۥ لَا تَفْرَحْ إِنَّ ٱللَّهَ لَا يُحِبُّ ٱلْفَرِحِينَ
Punjabi Translation - Arif Haleemਬੇਸ਼ੱਕ ਕਾਰੂਨ ਵੀ ਮੂਸਾ ਦੀ ਕੌਮ ਵਿੱਚੋਂ ਹੀ ਸੀ, ਪਰ ਉਹ ਉਹਨਾਂ ’ਤੇ ਜ਼ੁਲਮ ਕਰਦਾ ਸੀ। ਅਸੀਂ ਉਸ ਨੂੰ ਇੰਨੇ ਖ਼ਜ਼ਾਨੇ ਦੇ ਰੱਖੇ ਸੀ ਕਿ ਉਸ ਦੀਆਂ ਕੁੰਜੀਆਂ ਦਾ ਭਾਰ ਕਈ ਕਈ ਤਾਕਤਵਰ ਲੋਕਾਂ ਨੂੰ ਵੀ ਥਕਾ ਦਿੰਦੀਆਂ ਸੀ। ਇਕ ਵਾਰ ਉਸ ਦੀ ਕੌਮ ਨੇ ਕਿਹਾ ਕਿ ਤੂੰ ਘਮੰਡ ਨਾ ਕਰ, ਅੱਲਾਹ ਘਮੰਡੀ ਲੋਕਾਂ ਨੂੰ ਪਸੰਦ ਨਹੀਂ ਕਰਦਾ।
ਇਸ ਆਇਤ ਦੇ ਸਾਰੇ ਅਨੁਵਾਦ ਵੇਖੋ →
وَٱبْتَغِ فِيمَآ ءَاتَىٰكَ ٱللَّهُ ٱلدَّارَ ٱلْـَٔاخِرَةَ وَلَا تَنسَ نَصِيبَكَ مِنَ ٱلدُّنْيَا وَأَحْسِن كَمَآ أَحْسَنَ ٱللَّهُ إِلَيْكَ وَلَا تَبْغِ ٱلْفَسَادَ فِى ٱلْأَرْضِ إِنَّ ٱللَّهَ لَا يُحِبُّ ٱلْمُفْسِدِينَ
Punjabi Translation - Arif Haleemਅਤੇ ਜੋ (ਦੌਲਤ) ਅੱਲਾਹ ਨੇ ਤੈਨੂੰ ਦਿੱਤੀ ਹੋਈ ਹੈ ਤੂੰ ਉਸ ਨਾਲ ਆਖ਼ਿਰਤ ਦਾ ਘਰ ਬਣਾਉਣ ਦੀ ਵੀ ਚਿੰਤਾ ਕਰ ਅਤੇ ਦੁਨੀਆਂ ਵਿੱਚੋਂ ਵੀ ਆਪਣਾ ਹਿੱਸਾ ਲੈਣਾ ਨਾ ਭੁੱਲੀਂ ਅਤੇ ਜਿਸ ਤਰ੍ਹਾਂ ਅੱਲਾਹ ਨੇ ਤੇਰੇ ’ਤੇ ਅਹਿਸਾਨ ਕੀਤਾ ਹੈ, ਤੂੰ ਵੀ (ਲੋਕਾਂ ’ਤੇ) ਅਹਿਸਾਨ ਕਰ ਅਤੇ ਧਰਤੀ ’ਤੇ ਵਿਗਾੜ ਪੈਦਾ ਨਾ ਕਰ। ਬੇਸ਼ੱਕ ਅੱਲਾਹ ਫ਼ਸਾਦੀਆਂ ਨੂੰ ਪਸੰਦ ਨਹੀਂ ਕਰਦਾ।
ਇਸ ਆਇਤ ਦੇ ਸਾਰੇ ਅਨੁਵਾਦ ਵੇਖੋ →
قَالَ إِنَّمَآ أُوتِيتُهُۥ عَلَىٰ عِلْمٍ عِندِىٓ أَوَلَمْ يَعْلَمْ أَنَّ ٱللَّهَ قَدْ أَهْلَكَ مِن قَبْلِهِۦ مِنَ ٱلْقُرُونِ مَنْ هُوَ أَشَدُّ مِنْهُ قُوَّةً وَأَكْثَرُ جَمْعًا وَلَا يُسْـَٔلُ عَن ذُنُوبِهِمُ ٱلْمُجْرِمُونَ
Punjabi Translation - Arif Haleemਕਾਰੂਨ ਨੇ ਉੱਤਰ ਵਿਚ ਕਿਹਾ ਕਿ ਇਹ ਸਭ ਕੁੱਝ (ਮਾਲਦੌਲਤ) ਮੈਨੂੰ ਮੇਰੀ ਅਕਲ-ਸਮਝ ਕਾਰਨ ਹੀ ਦਿੱਤਾ ਗਿਆ ਹੈ। ਕੀ ਉਹ ਨਹੀਂ ਜਾਣਦਾ ਕਿ ਬੇਸ਼ੱਕ ਅੱਲਾਹ ਇਸ ਤੋਂ ਪਹਿਲਾਂ ਬਹੁਤ ਸਾਰੇ ਅਜਿਹੇ ਲੋਕਾਂ ਨੂੰ ਨਸ਼ਟ ਕਰ ਚੁੱਕਿਆ ਹੈ ਜੋ ਇਸ ਤੋਂ ਕਿਤੇ ਵੱਧ ਜ਼ੋਰਾਵਰ ਸੀ ਅਤੇ ਬਹੁਤ ਵੱਡੇ ਧਨਵਾਨ ਸੀ? ਗੁਨਾਹਗਾਰਾਂ (ਪਾਪੀਆਂ) ਤੋਂ ਉਹਨਾਂ ਦੇ ਅਪਰਾਧਾਂ ਪ੍ਰਤੀ ਨਹੀਂ ਪੁੱਛਿਆ ਜਾਂਦਾ।
ਇਸ ਆਇਤ ਦੇ ਸਾਰੇ ਅਨੁਵਾਦ ਵੇਖੋ →
فَخَرَجَ عَلَىٰ قَوْمِهِۦ فِى زِينَتِهِۦ قَالَ ٱلَّذِينَ يُرِيدُونَ ٱلْحَيَوٰةَ ٱلدُّنْيَا يَٰلَيْتَ لَنَا مِثْلَ مَآ أُوتِىَ قَٰرُونُ إِنَّهُۥ لَذُو حَظٍّ عَظِيمٍ
Punjabi Translation - Arif Haleemਜਦੋਂ ਉਹ (ਕਾਰੂਨ) ਆਪਣੀ ਕੌਮ ਦੇ ਸਾਹਮਣੇ ਪੂਰੀ ਸੱਜ-ਧੱਜ ਨਾਲ ਨਿਕਲਿਆ ਤਾਂ ਸੰਸਾਰਿਕ ਜੀਵਨ ਦੇ ਮਤਵਾਲੇ ਕਹਿਣ ਲੱਗੇ ਕਿ ਕਾਸ਼! ਸਾਨੂੰ ਵੀ ਕਿਸੇ ਪ੍ਰਕਾਰ ਉਹ ਮਿਲ ਜਾਂਦਾ ਜੋ (ਧੰਨ-ਦੌਲਤ) ਕਾਰੂਨ ਨੂੰ ਦਿੱਤਾ ਗਿਆ ਹੈ। ਬੇਸ਼ੱਕ ਉਹ ਤਾਂ ਕਿਸਮਤ ਦਾ ਧੰਨੀ ਹੈ।
ਇਸ ਆਇਤ ਦੇ ਸਾਰੇ ਅਨੁਵਾਦ ਵੇਖੋ →
وَقَالَ ٱلَّذِينَ أُوتُوا۟ ٱلْعِلْمَ وَيْلَكُمْ ثَوَابُ ٱللَّهِ خَيْرٌ لِّمَنْ ءَامَنَ وَعَمِلَ صَٰلِحًا وَلَا يُلَقَّىٰهَآ إِلَّا ٱلصَّٰبِرُونَ
Punjabi Translation - Arif Haleemਪਰ ਜਿਨ੍ਹਾਂ ਨੂੰ ਗਿਆਨ ਦਿੱਤਾ ਗਿਆ ਸੀ ਉਹਨਾਂ ਨੇ ਕਿਹਾ ਕਿ ਅਫ਼ਸੋਸ ਤੁਹਾਡੀਆਂ ਅਕਲਾਂ ’ਤੇ, ਉਸ ਵਿਅਕਤੀ ਲਈ ਅੱਲਾਹ ਵੱਲੋਂ ਚੰਗਾ ਬਦਲਾ ਹੈ ਜਿਹੜਾ ਅੱਲਾਹ ’ਤੇ ਈਮਾਨ ਲਿਆਇਆ ਤੇ ਨੇਕ ਅਮਲ ਕੀਤੇ। ਇਹ ਗੱਲ ਸਬਰ ਕਰਨ ਵਾਲਿਆਂ ਨੂੰ ਹੀ ਸਿਖਾਈ ਜਾਂਦੀ ਹੈ।
ਇਸ ਆਇਤ ਦੇ ਸਾਰੇ ਅਨੁਵਾਦ ਵੇਖੋ →
فَخَسَفْنَا بِهِۦ وَبِدَارِهِ ٱلْأَرْضَ فَمَا كَانَ لَهُۥ مِن فِئَةٍ يَنصُرُونَهُۥ مِن دُونِ ٱللَّهِ وَمَا كَانَ مِنَ ٱلْمُنتَصِرِينَ
Punjabi Translation - Arif Haleemਸੋ ਅਸੀਂ ਉਸ (ਕਾਰੂਨ) ਨੂੰ ਸਨੇ ਉਸ ਦੇ ਮਹਿਲ ਦੇ ਧਰਤੀ ਵਿਚ ਧਸਾ ਦਿੱਤਾ ਅਤੇ ਫੇਰ ਉਸ ਲਈ (ਉਸ ਦੇ ਹਾਮੀਆਂ ਦੀ) ਕੋਈ ਟੋਲੀ ਅਜਿਹੀ ਨਹੀਂ ਸੀ ਜਿਹੜੀ ਅੱਲਾਹ ਦੇ ਮੁਕਾਬਲੇ ਵਿਚ ਉਸ ਦੀ ਮਦਦ ਕਰਦੀ ਅਤੇ ਨਾ ਹੀ ਉਹ ਆਪ ਬਦਲਾ ਲੈ ਸਕਿਆ।[4]
ਇਸ ਆਇਤ ਦੇ ਸਾਰੇ ਅਨੁਵਾਦ ਵੇਖੋ →
وَأَصْبَحَ ٱلَّذِينَ تَمَنَّوْا۟ مَكَانَهُۥ بِٱلْأَمْسِ يَقُولُونَ وَيْكَأَنَّ ٱللَّهَ يَبْسُطُ ٱلرِّزْقَ لِمَن يَشَآءُ مِنْ عِبَادِهِۦ وَيَقْدِرُ لَوْلَآ أَن مَّنَّ ٱللَّهُ عَلَيْنَا لَخَسَفَ بِنَا وَيْكَأَنَّهُۥ لَا يُفْلِحُ ٱلْكَٰفِرُونَ
Punjabi Translation - Arif Haleemਅਤੇ ਜਿਹੜੇ ਲੋਕੀ ਕੱਲ ਤੀਕ ਉਸ ਵਾਂਗ ਅਮੀਰ ਬਣਨ ਦੀ ਇੱਛਾ ਰੱਖਦੇ ਸੀ, ਉਹ ਸਵੇਰ ਨੂੰ ਉਠ ਕੇ ਕਹਿਣ ਲੱਗੇ, ਹਾਏ ਅਫ਼ਸੋਸ (ਸਾਡੀ ਭੁੱਲ ਉੱਤੇ)! ਅੱਲਾਹ ਆਪਣੇ ਬੰਦਿਆ ਵਿੱਚੋਂ ਜਿਸ ਨੂੰ ਚਾਹੁੰਦਾ ਹੈ ਖੁੱਲ੍ਹੀ ਰੋਜ਼ੀ ਦਿੰਦਾ ਹੈ ਅਤੇ (ਚਾਹੇ ਤਾਂ) ਤੰਗ ਵੀ ਕਰ ਦਿੰਦਾ ਹੈ। ਜੇ ਅੱਲਾਹ ਸਾਡੇ ’ਤੇ ਆਪਣੀ ਕ੍ਰਿਪਾ ਨਾ ਕਰਦਾ ਤਾਂ ਸਾਨੂੰ ਵੀ ਧੁਸਾ ਦਿੰਦਾ। ਕੀ ਤੁਸੀਂ ਨਹੀਂ ਜਾਣਦੇ ਕਿ ਨਾ-ਸ਼ੁਕਰੇ ਕਦੇ ਸਫ਼ਲ ਨਹੀਂ ਹੁੰਦੇ?
ਇਸ ਆਇਤ ਦੇ ਸਾਰੇ ਅਨੁਵਾਦ ਵੇਖੋ →
تِلْكَ ٱلدَّارُ ٱلْـَٔاخِرَةُ نَجْعَلُهَا لِلَّذِينَ لَا يُرِيدُونَ عُلُوًّا فِى ٱلْأَرْضِ وَلَا فَسَادًا وَٱلْعَٰقِبَةُ لِلْمُتَّقِينَ
Punjabi Translation - Arif Haleemਉਹ ਆਖ਼ਿਰਤ ਦਾ ਘਰ(ਸਵਰਗ) ਅਸੀਂ ਉਹਨਾਂ ਲੋਕਾਂ ਨੂੰ ਹੀ ਬਖ਼ਸ਼ਾਂਗੇ ਜਿਹੜੇ ਧਰਤੀ ’ਤੇ ਨਾ ਵਡਿਆਈ ਚਾਹੁੰਦੇ ਹਨ ਤੇ ਨਾ ਹੀ ਫ਼ਸਾਦ। ਰੱਬ ਤੋਂ ਡਰਨ ਵਾਲਿਆਂ ਦਾ ਹੀ ਵਧੀਆ ਅੰਤ ਹੋਵੇਗਾ।[5]
ਇਸ ਆਇਤ ਦੇ ਸਾਰੇ ਅਨੁਵਾਦ ਵੇਖੋ →
مَن جَآءَ بِٱلْحَسَنَةِ فَلَهُۥ خَيْرٌ مِّنْهَا وَمَن جَآءَ بِٱلسَّيِّئَةِ فَلَا يُجْزَى ٱلَّذِينَ عَمِلُوا۟ ٱلسَّيِّـَٔاتِ إِلَّا مَا كَانُوا۟ يَعْمَلُونَ
Punjabi Translation - Arif Haleemਜਿਹੜਾ ਕੋਈ (ਕਿਆਮਤ ਦਿਹਾੜੇ) ਨੇਕੀ ਲਿਆਵੇਗਾ ਉਸ ਨੂੰ ਉਸ (ਨੇਕੀ) ਤੋਂ ਵਧੀਆ ਬਦਲਾ ਮਿਲੇਗਾ ਜਿਹੜਾ ਕੋਈ ਬੁਰਾਈ ਲਿਆਵੇਗਾ ਤਾਂ ਭੈੜੀਆਂ ਕਰਤੂਤਾਂ ਕਰਨ ਵਾਲੇ ਨੂੰ ਉਹੀ ਬਦਲਾ ਮਿਲੇਗਾ, ਜੋ ਉਹ ਕਰਮ ਕਰਦੇ ਸਨ।
ਇਸ ਆਇਤ ਦੇ ਸਾਰੇ ਅਨੁਵਾਦ ਵੇਖੋ →
إِنَّ ٱلَّذِى فَرَضَ عَلَيْكَ ٱلْقُرْءَانَ لَرَآدُّكَ إِلَىٰ مَعَادٍ قُل رَّبِّىٓ أَعْلَمُ مَن جَآءَ بِٱلْهُدَىٰ وَمَنْ هُوَ فِى ضَلَٰلٍ مُّبِينٍ
Punjabi Translation - Arif Haleem(ਹੇ ਨਬੀ!) ਜਿਸ ਅੱਲਾਹ ਨੇ ਤੁਹਾਡੇ ’ਤੇ ਇਹ (.ਕੁਰਆਨ) ਨਾਜ਼ਿਲ ਕੀਤਾ ਹੈ ਲਾਜ਼ਮਨ ਉਹ ਤੁਹਾਨੂੰ ਵਧੀਆ ਅੰਤ ਤਕ ਪਹੁੰਚਾਉਣ ਵਾਲਾ ਹੈ। ਆਖ ਦਿਓ ਕਿ ਮੇਰਾ ਰੱਬ ਚੰਗੀ ਤਰ੍ਹਾਂ ਜਾਣਦਾ ਹੈ ਕਿ ਕੌਣ ਹਿਦਾਇਤ ਦੇ ਨਾਲ (ਅੱਲਾਹ ਕੋਲ) ਆਇਆ ਹੈ ਤੇ ਕੌਣ ਗੁਮਰਾਹੀ ਨਾਲ ਆਇਆ ਹੈ।
ਇਸ ਆਇਤ ਦੇ ਸਾਰੇ ਅਨੁਵਾਦ ਵੇਖੋ →
وَمَا كُنتَ تَرْجُوٓا۟ أَن يُلْقَىٰٓ إِلَيْكَ ٱلْكِتَٰبُ إِلَّا رَحْمَةً مِّن رَّبِّكَ فَلَا تَكُونَنَّ ظَهِيرًا لِّلْكَٰفِرِينَ
Punjabi Translation - Arif Haleem(ਹੇ ਨਬੀ!) ਤੁਸੀਂ ਤਾਂ ਕਦੇ ਸੋਚਿਆ ਵੀ ਨਹੀਂ ਸੀ ਕਿ ਆਪ ਵੱਲ ਇਹ ਕਿਤਾਬ (.ਕੁਰਆਨ) ਨਾਜ਼ਿਲ ਕੀਤੀ ਜਾਵੇਗੀ। ਇਹਤਾਂ ਤੁਹਾਡੇ ਰੱਬ ਦੀਆਂ ਮਿਹਰਾਂ ਸਦਕੇ ਹੀ ਉੱਤਰਿਆ ਹੈ। ਸੋ ਹੁਣ ਤੁਸੀਂ ਕਦੇ ਵੀ ਕਾਫ਼ਿਰਾਂ ਦਾ ਸਹਾਇਕ ਨਹੀਂ ਬਣੋ। (ਭਾਵ ਕੋਈ ਕੰਮ ਜਾਂ ਗੱਲ ਅਜਿਹੀ ਨਾ ਕਰੋ ਜਿਸ ਤੋਂ ਉਹਨਾਂ ਨੂੰ ਕਿਸੇ ਪ੍ਰਕਾਰ ਦਾ ਲਾਭ ਹੋਵੇ)।
ਇਸ ਆਇਤ ਦੇ ਸਾਰੇ ਅਨੁਵਾਦ ਵੇਖੋ →
وَلَا يَصُدُّنَّكَ عَنْ ءَايَٰتِ ٱللَّهِ بَعْدَ إِذْ أُنزِلَتْ إِلَيْكَ وَٱدْعُ إِلَىٰ رَبِّكَ وَلَا تَكُونَنَّ مِنَ ٱلْمُشْرِكِينَ
Punjabi Translation - Arif Haleemਅਤੇ ਉਹ (ਕਾਫ਼ਿਰ) ਤੁਹਾਨੂੰ ਅੱਲਾਹ ਦੀਆਂ ਆਇਤਾਂ (.ਕੁਰਆਨ) ਦੇ ਪ੍ਰਚਾਰ ਤੋਂ ਨਾ ਰੋਕ ਦੇਣ ਜਦ ਕਿ ਇਹ ਤੁਹਾਡੇ ਉੱਤੇ ਹੀ ਉਤਾਰੀਆਂ ਗਈਆਂ ਹਨ। ਤੁਸੀਂ (ਉਹਨਾਂ ਨੂੰ) ਆਪਣੇ ਰੱਬ ਵੱਲ ਬਲਾਉਂਦੇ ਰਹੋ ਅਤੇ ਕਦੇ ਵੀ ਸ਼ਿਰਕ ਕਰਨ ਵਾਲਿਆਂ ਵਿੱਚੋਂ ਨਾ ਹੋਣਾ।
ਇਸ ਆਇਤ ਦੇ ਸਾਰੇ ਅਨੁਵਾਦ ਵੇਖੋ →
وَلَا تَدْعُ مَعَ ٱللَّهِ إِلَٰهًا ءَاخَرَ لَآ إِلَٰهَ إِلَّا هُوَ كُلُّ شَىْءٍ هَالِكٌ إِلَّا وَجْهَهُۥ لَهُ ٱلْحُكْمُ وَإِلَيْهِ تُرْجَعُونَ
Punjabi Translation - Arif Haleemਤੁਸੀਂ ਅੱਲਾਹ ਦੇ ਨਾਲ ਕਿਸੇ ਹੋਰ ਨੂੰ ਇਸ਼ਟ ਨਾ ਆਖੋ। ਅੱਲਾਹ ਤੋਂ ਛੁੱਟ ਹੋਰ ਕੋਈ ਵੀ ਇਸ਼ਟ ਨਹੀਂ। ਹਰ ਚੀਜ਼ ਦਾ ਅੰਤ ਹੋਣ ਵਾਲਾ ਹੈ ਸਿਵਾਏ ਉਸ (ਅੱਲਾਹ) ਦੀ ਹਸਤੀ ਤੋਂ, ਉਸੇ ਦਾ ਹੁਕਮ ਚਲਦਾ ਹੈ ਅਤੇ ਤੁਸੀਂ ਸਾਰੇ ਉਸੇ ਵੱਲ ਪਰਤਾਏ ਜਾਵੋਗੇ।
ਇਸ ਆਇਤ ਦੇ ਸਾਰੇ ਅਨੁਵਾਦ ਵੇਖੋ →
Looking for a topic? Try the meaning search — your question is scanned across all 6,236 verses.
→